ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਜਪਾਨ 1 ਸੈਨੇਗਲ 1
. . .  about 1 hour ago
ਪ੍ਰੇਮੀ ਜੋੜੇ ਵੱਲੋਂ ਖੁਦਕੁਸ਼ੀ
. . .  about 2 hours ago
ਮਾਛੀਵਾੜਾ ਸਾਹਿਬ, 24 ਜੂਨ - ਮਾਛੀਵਾੜਾ ਦੇ ਪਿੰਡ ਮਾਣੇਵਾਲ ਵਿਖੇ ਇਕ ਵਿਆਹੁਤਾ ਔਰਤ ਅਤੇ ਇਸੇ ਪਿੰਡ ਦੇ ਰਹਿਣ ਵਾਲੇ ਮਜ਼ਦੂਰੀ ਕਰਦੇ ਇਕ ਵਿਅਕਤੀ ਨੇ ਜ਼ਹਰਿਲੀ ਵਸਤੂ ਦਾ ਸੇਵਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਫੀਫਾ ਵਿਸ਼ਵ ਕੱਪ 2018 : ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ
. . .  about 2 hours ago
ਮਾਸਕੋ, 24 ਜੂਨ- ਫੀਫਾ ਵਿਸ਼ਵ ਕੱਪ 2018 ਦੇ ਮੈਚ 'ਚ ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ......
ਕੋਠਾਰੀ ਹਾਊਸ ਦੀ ਇਮਾਰਤ 'ਚ ਲੱਗੀ ਅੱਗ
. . .  1 minute ago
ਮੁੰਬਈ, 24 ਜੂਨ - ਗੋਰੇ ਗਾਓ ਦੇ ਕੋਠਾਰੀ ਹਾਊਸ ਦੀ ਇਮਾਰਤ 'ਚ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ...
ਪਾਕਿ 'ਚ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ 'ਤੇ ਰੋਕਣ ਸਬੰਧੀ ਬੋਲੇ ਅਜੈ ਬਿਸੇਰੀਆ
. . .  about 3 hours ago
ਨਵੀਂ ਦਿੱਲੀ, 24 ਜੂਨ- ਭਾਰਤੀ ਹਾਈ ਕਮਿਸ਼ਨਰ ਅਜੈ ਬਿਸੇਰੀਆ ਨੇ ਦੱਸਿਆ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਯਾਤਰਾ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਬੀਤੇ ਦਿਨ ਪਾਕਿਸਤਾਨ ਦੇ ਹਸਨ ਅਬਦਾਲ ਵਿਖੇ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੋਂ ਬਾਅਦ ਇੰਗਲੈਂਡ 5-0 ਨਾਲ ਅੱਗੇ
. . .  1 minute ago
ਫੀਫਾ ਵਿਸ਼ਵ ਕੱਪ 2018 : ਪਨਾਮਾ ਵਿਰੁੱਧ ਇੰਗਲੈਂਡ 4-0 ਨਾਲ ਅੱਗੇ
. . .  about 4 hours ago
ਦਿੱਲੀ 'ਚ ਦਰਖ਼ਤਾਂ ਦੀ ਕਟਾਈ 'ਤੇ ਲੋਕਾਂ ਦਾ ਪ੍ਰਦਰਸ਼ਨ
. . .  about 4 hours ago
ਨਵੀਂ ਦਿੱਲੀ, 24 ਜੂਨ- ਰਾਜਧਾਨੀ ਦਿੱਲੀ 'ਚ ਪੁਨਰਵਿਕਾਸ ਪ੍ਰਾਜੈਕਟ ਲਈ ਦਰਖਤਾਂ ਦੀ ਕਟਾਈ ਦੇ ਵਿਰੋਧ 'ਚ ਅੱਜ ਨੌਰੋਜੀ ਨਗਰ, ਨੇਤਾਜੀ ਨਗਰ ਅਤੇ ਸਰੋਜਨੀ ਨਗਰ 'ਚ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ...
ਜੰਮੂ-ਕਸ਼ਮੀਰ : ਕੁਲਗਾਮ 'ਚ ਮੁਠਭੇੜ ਦੌਰਾਨ ਤੀਜੇ ਅੱਤਵਾਦੀ ਨੇ ਕੀਤਾ ਆਤਮ ਸਮਰਪਣ
. . .  about 4 hours ago
ਸ੍ਰੀਨਗਰ, 24 ਜੂਨ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਚਾਦਰ ਇਲਾਕੇ 'ਚ ਅੱਜ ਸੁਰੱਖਿਆ ਬਲਾਂ ਦੀ ਅੱਤਵਾਦੀਆਂ ਨਾਲ ਹੋਈ ਮੁਠਭੇੜ 'ਚ ਇੱਕ ਅੱਤਵਾਦੀ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਗੱਲ ਦੀ...
ਮਣੀਪੁਰ-ਮਿਆਂਮਾਰ ਸਰਹੱਦ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 4 hours ago
ਇੰਫਾਲ, 24 ਜੂਨ- ਮਣੀਪੁਰ-ਮਿਆਂਮਾਰ ਸਰਹੱਦ 'ਤੇ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ। ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ...
ਹਰਿਦੁਆਰ ਦੇ ਸ਼ਾਂਤੀਕੁੰਜ ਆਸ਼ਰਮ ਪਹੁੰਚੇ ਅਮਿਤ ਸ਼ਾਹ
. . .  about 4 hours ago
ਦੇਹਰਾਦੂਨ, 24 ਜੂਨ- ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਉਤਰਾਖੰਡ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਹਰਿਦੁਆਰ 'ਚ ਸ਼ਾਂਤੀਕੁੰਜ ਆਸ਼ਰਮ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਉਤਰਾਖੰਡ ਦੇ ਮੁੱਖ ਮੰਤਰੀ ਤਿਵੇਂਦਰ ਸਿੰਘ ਰਾਵਤ ਦੇ ਇਲਾਵਾ ਕਈ ਨੇਤਾ ਮੌਜੂਦ ਸਨ...
ਭਾਜਪਾ ਵੱਲੋਂ ਜੰਮੂ ਅਤੇ ਲਦਾਖ਼ ਇਲਾਕੇ ਦੀ ਅਣਦੇਖੀ ਦੇ ਦੋਸ਼ਾਂ ਨੂੰ ਮਹਿਬੂਬਾ ਨੇ ਨਕਾਰਿਆ
. . .  about 5 hours ago
ਸ੍ਰੀਨਗਰ, 24 ਜੂਨ - ਜੰਮੂ ਕਸ਼ਮੀਰ 'ਚ ਭਾਜਪਾ-ਪੀ.ਡੀ.ਪੀ ਦੇ ਗਠਜੋੜ ਟੁੱਟਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਗਠਜੋੜ ਦੀ ਉਲੰਘਣਾ ਨਹੀਂ ਕੀਤੀ ਅਤੇ ਸੰਯੁਕਤ ਏਜੰਡੇ ਦੀਆਂ...
ਚੈਂਪੀਅਨਜ਼ ਟਰਾਫੀ ਹਾਕੀ 2018 : ਭਾਰਤ ਨੇ ਅਰਜਨਟੀਨਾ ਨੂੰ 2-1 ਨਾਲ ਹਰਾਇਆ
. . .  about 5 hours ago
ਬਿਜਲੀ ਮੁਲਾਜ਼ਮ ਦੇ ਘਰੋਂ ਲੱਖਾਂ ਰੁਪਏ ਦਾ ਸਮਾਨ ਚੋਰੀ
. . .  about 5 hours ago
ਬਾਘਾ ਪੁਰਾਣਾ, 24 ਜੂਨ (ਬਲਰਾਜ ਸਿੰਗਲਾ)- ਬਾਘਾ ਪੁਰਾਣਾ ਵਿਖੇ ਇੱਕ ਬਿਜਲੀ ਮੁਲਾਜ਼ਮ ਦੇ ਘਰੋਂ ਚੋਰਾਂ ਵਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੁਲਾਜ਼ਮ ਅਰਵਿੰਦ ਸਿੰਘ ਨੇ ਦੱਸਿਆ ਕਿ...
ਜੋਧਪੁਰ ਬੰਦੀਆਂ ਦੀ ਸਹਾਇਤਾ ਕਰੇਗੀ ਵਿਸ਼ੇਸ਼ ਸਬ ਕਮੇਟੀ - ਲੌਂਗੋਵਾਲ
. . .  about 5 hours ago
ਲੁਧਿਆਣਾ, 24 ਜੂਨ (ਪਰਮੇਸ਼ਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋਧਪੁਰ ਬੰਦੀਆਂ ਦੀ ਸਹਾਇਤਾ ਲਈ ਵਿਸ਼ੇਸ਼ ਸਬ ਕਮੇਟੀ ਬਣਾਈ ਹੈ। ਇਹ ਐਲਾਨ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ...
ਜੰਮੂ-ਕਸ਼ਮੀਰ 'ਚ ਦੋ ਸ਼ੱਕੀ ਗ੍ਰਿਫ਼ਤਾਰ
. . .  about 5 hours ago
ਚੈਂਪੀਅਨਜ਼ ਟਰਾਫੀ ਹਾਕੀ 2018 : ਭਾਰਤ, ਅਰਜਨਟੀਨਾ ਤੋਂ 2-1 ਨਾਲ ਅੱਗੇ
. . .  about 5 hours ago
ਚੈਂਪੀਅਨਜ਼ ਟਰਾਫ਼ੀ ਹਾਕੀ 2018 : ਅਰਜਨਟੀਨਾ ਤੋਂ 2-0 ਨਾਲ ਭਾਰਤ ਅੱਗੇ
. . .  about 6 hours ago
ਤੇਲੰਗਾਨਾ 'ਚ ਟਰੈਕਟਰ-ਟਰਾਲੀ ਦੇ ਨਹਿਰ 'ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ
. . .  about 6 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  about 6 hours ago
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਇੰਟਰਨੈੱਟ ਸੇਵਾਵਾਂ ਠੱਪ
. . .  about 6 hours ago
ਜਰਮਨ 'ਚ ਧਮਾਕੇ ਕਾਰਣ 25 ਲੋਕ ਜ਼ਖਮੀ
. . .  about 6 hours ago
ਜੰਮੂ-ਕਸ਼ਮੀਰ 'ਚ ਫੌਜ ਦੇ ਗਸ਼ਤੀ ਦਲ 'ਤੇ ਅੱਤਵਾਦੀ ਹਮਲਾ
. . .  about 7 hours ago
ਮੇਜਰ ਦੀ ਪਤਨੀ ਦੇ ਕਤਲ ਮਾਮਲੇ 'ਚ ਨਿਖਿਲ ਹਾਂਡਾ ਗ੍ਰਿਫ਼ਤਾਰ
. . .  about 7 hours ago
ਦੋ ਟਰੱਕਾਂ ਦੀ ਟੱਕਰ 'ਚ ਪੰਜ ਮੌਤਾਂ, 8 ਜ਼ਖਮੀ
. . .  about 7 hours ago
ਦੋ ਕਾਰਾਂ ਦੀ ਭਿਆਨਕ ਟੱਕਰ 'ਚ ਇਕ ਦੀ ਮੌਤ , ਸੱਤ ਜ਼ਖ਼ਮੀ
. . .  about 8 hours ago
ਨਦੀ 'ਚ ਡੂਬੇ ਇੰਜੀਨੀਅਰਿੰਗ ਦੇ ਚਾਰ ਵਿਦਿਆਰਥੀਆਂ ਦੇ ਮ੍ਰਿਤਕ ਸਰੀਰ ਬਰਾਮਦ
. . .  about 8 hours ago
ਪ੍ਰਧਾਨ ਮੰਤਰੀ ਨੇ ਈ. ਸ੍ਰੀ ਧਰਨ ਦੀ ਅਗਵਾਈ ਹੇਠ ਕਮੇਟੀ ਦੀ ਸਥਾਪਨਾ ਨੂੰ ਦਿੱਤੀ ਮਨਜ਼ੂਰੀ
. . .  about 8 hours ago
ਸੜਕ ਹਾਦਸੇ 'ਚ 4 ਮੌਤਾਂ
. . .  about 9 hours ago
ਮੋਗਾ ਜ਼ਿਲ੍ਹੇ ਦੇ ਪਿੰਡ ਮੋਠਾਂਵਾਲੀ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ
. . .  about 9 hours ago
ਹਾਫ਼ਿਜ਼ ਸਈਦ ਨੇ ਸ਼ੁਰੂ ਕੀਤੀ ਚੋਣ ਮੁਹਿੰਮ
. . .  about 9 hours ago
'ਮਨ ਕੀ ਬਾਤ' 'ਚ ਮੋਦੀ ਨੇ ਕੀਤਾ ਗੁਰੂ ਨਾਨਕ ਦੇਵ ਜੀ ਅਤੇ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਜ਼ਿਕਰ
. . .  about 9 hours ago
ਕਰਨਾਟਕ 'ਚ ਆਰਮੀ ਸਕੂਲ ਅੰਦਰੋਂ ਮਿਲੀ 14 ਸਾਲਾ ਬੱਚੇ ਦੀ ਲਾਸ਼
. . .  about 10 hours ago
ਡੀ. ਐਮ. ਕੇ. ਦੇ ਕਾਰਜਕਾਰੀ ਪ੍ਰਧਾਨ ਐਮ. ਕੇ. ਸਟਾਲਿਨ ਵਿਰੁੱਧ ਮਾਮਲਾ ਦਰਜ
. . .  about 11 hours ago
ਬੱਸ ਅਤੇ ਆਟੋ-ਰਿਕਸ਼ਾ ਵਿਚਾਲੇ ਟੱਕਰ 'ਚ 9 ਲੋਕਾਂ ਦੀ ਮੌਤ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਹੁਸ਼ਿਆਰਪੁਰ / ਮੁਕੇਰੀਆਂ

ਯੂਥ ਕਾਂਗਰਸ ਵਲੋਂ ਮੋਹਨ ਭਾਗਵਤ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ

ਹੁਸ਼ਿਆਰਪੁਰ, 17 ਫਰਵਰੀ (ਨਰਿੰਦਰ ਸਿੰਘ ਬੱਡਲਾ)- ਭਾਰਤੀ ਸੈਨਾ ਵਿਰੁੱਧ ਗਲਤ ਟਿੱਪਣੀ ਦੇ ਰੋਸ ਵਜੋਂ ਜ਼ਿਲ੍ਹਾ ਯੂਥ ਕਾਂਗਰਸ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ਦੀ ਅਗਵਾਈ 'ਚ ਸਥਾਨਕ ਮਾਹਿਲਪੁਰ ਅੱਡਾ ਹੁਸ਼ਿਆਰਪੁਰ ਵਿਖੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦਾ ਪੁਤਲਾ ਫੂਕਿਆ ਗਿਆ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਐਡਵੋਕੇਟ ਜੋਸ਼ੀ ਨੇ ਕਿਹਾ ਕਿ ਮੋਹਨ ਭਾਗਵਤ ਨੂੰ ਆਪਣੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦੇਸ਼ ਦਾ ਜੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਹਰੀਸ਼ ਆਨੰਦ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਆਰ.ਐਸ.ਐਸ. ਅਤੇ ਮੋਦੀ ਨੂੰ ਜਨਤਾ ਵਲੋਂ ਕਰਾਰਾ ਜਵਾਬ ਦਿੱਤਾ ਜਾਵੇਗਾ | ਇਸ ਮੌਕੇ ਹੈਪੀ ਕਲੇਰ, ਦਵਿੰਦਰ ਸਿੰਘ, ਬੋਬੀ ਬਿਲਾਸਪੁਰ, ਅਮਨਦੀਪ ਸਰਪੰਚ, ਸੁਖਵਿੰਦਰ ਸੋਢੀ, ਲਵਪ੍ਰੀਤ, ਸ਼ਮਸ਼ੇਰ ਸਿੰਘ, ਸ਼ਿਵਮ, ਰਾਣਾ, ਰਕੇਸ਼ ਕੁਮਾਰ ਆਦਿ ਹਾਜ਼ਰ ਸਨ |

ਸੜਕ ਦੇ ਕਿਨਾਰੇ ਸੁੱਕੇ ਹੋਏ ਪੁਰਾਣੇ ਦਰੱਖ਼ਤ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਘੋਗਰਾ, 17 ਫਰਵਰੀ (ਆਰ.ਐਸ.ਸਲਾਰੀਆ)- ਦਸੂਹਾ ਹਾਜੀਪੁਰ ਸੜਕ ਦੇ ਕਿਨਾਰੇ ਲੱਗੇ ਪੁਰਾਣੇ ਦਰਖ਼ਤ ਪੂਰੀ ਤਰ੍ਹਾਂ ਨਾਲ ਸੁੱਕ ਕੇ ਸੜਕ ਵੱਲ ਨੂੰ ਝੁੱਕ ਚੁੱਕੇ ਹਨ ਜਿਸ ਨਾਲ ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਹਨੇਰੀ ਨਾਲ ਟੁੱਟਕੇ ...

ਪੂਰੀ ਖ਼ਬਰ »

ਪਾਬੰਦੀਸ਼ੁਦਾ ਗੋਲੀਆਂ ਸਮੇਤ 1 ਕਾਬੂ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਥਾਣਾ ਸਿਟੀ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ | ਕਥਿਤ ਦੋਸ਼ੀ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਨਡਾਲੋਂ ਵਜੋਂ ਹੋਈ ਹੈ | ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ...

ਪੂਰੀ ਖ਼ਬਰ »

ਘਰ 'ਚੋਂ 2 ਲੱਖ ਦੀ ਨਕਦੀ ਤੇ ਗਹਿਣੇ ਚੋਰੀ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਅਣਪਛਾਤੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾ ਕੇ 2 ਲੱਖ ਰੁਪਏ ਦੀ ਨਕਦੀ ਤੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਜੋਧਾ ਮਲ ਰੋਡ ਦੇ ਵਾਸੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਕੈਦੀ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਕੇਂਦਰੀ ਜੇਲ੍ਹ 'ਚ ਪੁਲਿਸ ਨੇ ਇਕ ਵਿਚਾਰ ਅਧੀਨ ਕੈਦੀ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ | ਥਾਣਾ ਸਿਟੀ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ | ਕੇਂਦਰੀ ਜੇਲ੍ਹ ਦੇ ਸਹਾਇਕ ...

ਪੂਰੀ ਖ਼ਬਰ »

ਰਿਆਤ ਬਾਹਰਾ ਕਾਲਜ 'ਚ ਲੱਗੇਗਾ ਸੂਬਾ ਪੱਧਰੀ ਰੁਜ਼ਗਾਰ ਮੇਲਾ 24 ਨੂੰ-ਡੀ.ਸੀ.

ਹੁਸ਼ਿਆਰਪੁਰ 17 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ 24 ਫਰਵਰੀ ਨੂੰ ਰਿਆਤ ਬਾਹਰਾ ਕਾਲਜ ਕੈਂਪਸ ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ...

ਪੂਰੀ ਖ਼ਬਰ »

ਜੀ.ਟੀ.ਯੂ. ਵਲੋਂ ਅਧਿਆਪਕਾਂ ਦੀਆਂ ਜਬਰੀ ਬਦਲੀਆਂ ਦਾ ਵਿਰੋਧ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ 'ਚ ਹੋਈ | ਉਨ੍ਹਾਂ ਕਿਹਾ ਕਿ ਬਦਲੀਆਂ ਦੇ ਨਾਂਅ 'ਤੇ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਧੱਕਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਂਦੇ ਤੇ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ

ਹੁਸ਼ਿਆਰਪੁਰ, 17 ਫਰਵਰੀ (ਹਰਪ੍ਰੀਤ ਕੌਰ)- ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ ਦੜਾ ਸੱਟਾ ਲਗਾਉਂਦੇ ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ | ਮਾਡਲ ਟਾਊਨ ਪੁਲਿਸ ਨੇ ਰਹੀਮਪੁਰ ਚੌਕ ਤੋਂ ਨਰਿੰਦਰ ਕੁਮਾਰ ਵਾਸੀ ਕੀਰਤੀ ਨਗਰ ਨੂੰ ਦੜਾ ਸੱਟਾ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਮੰਗਾਂ ਨੂੰ ਲੈ ਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟਾਵਾ

ਹੁਸ਼ਿਆਰਪੁਰ, 17 ਫਰਵਰੀ (ਹਰਪ੍ਰੀਤ ਕੌਰ)- ਐਸ.ਐਸ.ਏ./ਰਮਸਾ ਅਧਿਆਪਕ ਯੂਨੀਅਨ ਵਲੋਂ ਸਰਵ ਸਿੱਖਿਆ ਅਭਿਆਨ/ਰਾਸ਼ਟਰੀ ਮਾਧਮਿਕ ਸਿਖਿਆ ਅਭਿਆਨ ਅਤੇ ਸੈਂਟਰ ਸਪਾਂਸਰਡ ਸਕੀਮ ਤਹਿਤ ਕੰਮ ਕਰਦੇ ਲਗਭਗ 12 ਹਜ਼ਾਰ ਅਧਿਆਪਕਾਂ, ਹੈਡ ਮਾਸਟਰਾਂ ਤੇ ਲੈਬ ਅਟੈਂਡੈਂਟਾਂ ਦੀਆਂ ...

ਪੂਰੀ ਖ਼ਬਰ »

ਘਰ ਬਾਹਰ ਖੜ੍ਹਾ ਟਰੈਕਟਰ ਚੋਰੀ

ਦਸੂਹਾ, 17 ਫਰਵਰੀ (ਭੁੱਲਰ)- ਪਿੰਡ ਬੁਧੋਬਰਕਤ ਵਿਖੇ ਇੱਕ ਕਿਸਾਨ ਦਾ ਟਰੈਕਟਰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ | ਏ. ਐਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸੱਜਣ ਸਿੰਘ ਪੁੱਤਰ ਸਰਦਾਰ ਸਿੰਘ ਪਿੰਡ ਬੁਧੋਬਰਕਤ ਨੇ ਪੁਲਿਸ ਨੂੰ ਦੱਸਿਆ ਕਿ ਮੁਹਿੰਦਰਾ ਅਰਜਨ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 10 ਲੱਖ ਠੱਗੇ, ਔਰਤ ਨਾਮਜ਼ਦ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਵਿਦੇਸ਼ ਭੇਜਣ ਦੇ ਨਾਂਅ 'ਤੇ 10 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਪੁਲਿਸ ਵਲੋਂ ਇਕ ਔਰਤ ਿਖ਼ਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਨਰਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਕੌਮੀ ਸੈਮੀਨਾਰ

ਦਸੂਹਾ, 17 ਫਰਵਰੀ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਗਵਾਈ 'ਚ ਕੌਮੀ ਸੈਮੀਨਾਰ ਕਰਵਾਇਆ ਗਿਆ | ਸਿੱਖਿਆ ਦੁਆਰਾ ਪ੍ਰੇਰਿਤ ਵਿਕਾਸ ਵਿਸ਼ੇ 'ਤੇ ਹੋਏ ਕੌਮੀ ਸੈਮੀਨਾਰ ਵਿਚ ਪ੍ਰੋ. ਡਾ. ਜਸਪਾਲ ...

ਪੂਰੀ ਖ਼ਬਰ »

ਅਚਾਨਕ ਅੱਗ ਲੱਗਣ ਨਾਲ ਕੈਂਟਰ ਸੜਿਆ

ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ)- ਇੱਥੇ ਨੰਗਲ ਰੋਡ 'ਤੇ ਪੈਂਦੇ ਘਾਟੇ ਵਿਚ ਅਚਾਨਕ ਅੱਗ ਲੱਗਣ ਨਾਲ ਇਕ ਕੈਂਟਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ | ਜਾਣਕਾਰੀ ਅਨੁਸਾਰ ਸਵੇਰੇ 11 ਕੁ ਵਜੇ ਪੀ.ਬੀ. 12 ਵਾਈ 2267 ਨੰਬਰੀ ਕੈਂਟਰ ਜਦੋਂ ਘਾਟਾ ਪਾਰ ਕਰਕੇ ਪਿੰਡ ਕੋਟ ਨਜ਼ਦੀਕ ...

ਪੂਰੀ ਖ਼ਬਰ »

ਲਾਂਬੜਾ ਕਾਂਗੜੀ ਸੁਸਾਇਟੀ ਨੇ ਮੈਬਰਾਂ ਨੂੰ 15.50 ਲੱਖ ਰੁਪਏ ਦਾ ਵੰਡਿਆ ਮੁਨਾਫ਼ਾ

ਬੁੱਲ੍ਹੋਵਾਲ, 17 ਫਰਵਰੀ (ਜਸਵੰਤ ਸਿੰਘ)- ਰਾਸ਼ਟਰੀ ਐਵਾਰਡ ਜੇਤੂ ਦੀ ਲਾਂਬੜਾ ਕਾਂਗੜੀ ਮਲਟੀਪਰਪਜ਼ ਸਹਿਕਾਰੀ ਸੇਵਾ ਸੁਸਾਇਟੀ ਦਾ ਸਾਲਾਨਾ ਮੁਨਾਫਾ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸੁਸਾਇਟੀ ਦੇ ਸਰਪਰਸਤ ਅਤੇ ਚੇਅਰਮੈਨ ਪੰਜਾਬ ਪਰਦੂਸ਼ਣ ਕੰਟਰੋਲ ਬੋਰਡ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਦੋ ਟਰੱਕ ਪਲਟੇ, ਡਰਾਈਵਰ ਜ਼ਖ਼ਮੀ

ਐਮਾਂ ਮਾਂਗਟ, 17 ਫਰਵਰੀ (ਗੁਰਾਇਆ)- ਅੱਜ ਸਵੇਰੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਅੱਡਾ ਐਮਾਂ ਮਾਂਗਟ ਕੋਲ ਸੰਘਣੀ ਧੁੰਦ ਕਾਰਨ ਦੋ ਟਰੱਕ ਪਲਟ ਗਏ | ਟਰੱਕ ਨੰਬਰ ਪੀ.ਬੀ. 06 ਐਲ 2032 ਨੂੰ ਚਲਾ ਰਹੇ ਹਰਦੇਵ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਵੈਦੋ ਚੱਕ ...

ਪੂਰੀ ਖ਼ਬਰ »

ਸੰਤ ਨਰਾਇਣ ਹਰੀ ਦੀ ਬਰਸੀ ਮੌਕੇ ਸਮਾਗਮ 23 ਨੂੰ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹਰੀ ਹਰਿ ਘਾਟ ਮਨੀਕਰਣ ਵਿਖੇ ਬਾਬਾ ਨਰਾਇਣ ਹਰੀ ਦੀ 29ਵੀਂ ਬਰਸੀ ਮੌਕੇ ਸਮਾਗਮ 23 ਫਰਵਰੀ ਤੱਕ ਕਰਵਾਏ ਜਾ ਰਹੇ ਹਨ | ਅਵਿਨਾਸ਼ ਭੰਡਾਰੀ ਨੇ ਦੱਸਿਆ ਕਿ 20 ਨੂੰ ਸ੍ਰੀ ਅਖੰਡ ...

ਪੂਰੀ ਖ਼ਬਰ »

ਰੇਲਵੇ ਫਾਟਕ ਖ਼ਰਾਬ ਹੋਣ ਨਾਲ ਲੋਕ ਹੋਏ ਭਾਰੀ ਖੱਜਲ ਖ਼ੁਆਰ

ਐਮਾਂ ਮਾਂਗਟ, 17 ਫਰਵਰੀ (ਗੁਰਾਇਆ)- ਜਲੰਧਰ ਪਠਾਨਕੋਟ ਰੇਲਵੇ ਲਾਇਨ ਦੇ ਪੈਂਦੇ ਡੁਗਰੀ ਟਾਂਡਾ ਰਾਮ ਸਹਾਏ ਦਾ ਫਾਟਕ ਅਕਸਰ ਹੀ ਮਹੀਨੇ ਵਿਚ ਕਈ ਵਾਰ ਖ਼ਰਾਬ ਹੋਇਆ ਹੀ ਰਹਿੰਦਾ ਹੈ ਜਿਸ ਕਰਕੇ ਇੱਥੋਂ ਦੀ ਗੁਜ਼ਰਦੇ ਹਜ਼ਾਰਾਂ ਹੀ ਲੋਕ ਕਈ-ਕਈ ਕਿੱਲੋਮੀਟਰ ਦਾ ਸਫ਼ਰ ਤਹਿ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸਮਾਪਤ

ਗੜ੍ਹਦੀਵਾਲਾ, 17 ਫਰਵਰੀ (ਚੱਗਰ/ਗੋਂਦਪੁਰ)- ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਉੱਚ ਸਿੱਖਿਆ 'ਚ ਅਧਿਆਪਨ, ਸਿੱਖਣ ਤੇ ਮੁਲਾਂਕਣ 'ਮੁੱਦੇ ਤੇ ਸਰੋਕਾਰ' ਵਿਸ਼ੇ 'ਤੇ ਕਰਵਾਏ ਜਾ ਰਹੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਦੂਜੇ ਦਿਨ ਡਾ: ਸਤਵਿੰਦਰ ਸਿੰਘ ਢਿੱਲੋਂ ਪਿ੍ੰਸੀਪਲ ...

ਪੂਰੀ ਖ਼ਬਰ »

ਆਸਟ੍ਰੇਲੀਆ ਸਟੱਡੀ ਵੀਜ਼ੇ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਇਮੀਗੇ੍ਰਸ਼ਨ ਦੇ ਖੇਤਰ 'ਚ ਕਨਸਲਟੈਂਸੀ ਦੇ ਰੂਪ 'ਚ ਜਾਣੀ ਜਾਂਦੀ ਡਬਲਿਯੂ. ਡੀ.ਆਈ.ਸੀ. ਐਜੂਕੇਸ਼ਨ ਅਤੇ ਇੰਮੀਗ੍ਰੇਸ਼ਨ ਐਕਸਪਰਟਸ ਵਲੋਂ ਆਸਟੇ੍ਰਲੀਆ ਸਟੱਡੀ ਵੀਜ਼ੇ ਦੀ ਨਵੀਂ ਜਾਣਕਾਰੀ ਲਈ ਕੰਪਨੀ ਦੇ ਸੀ.ਐਮ.ਡੀ. ...

ਪੂਰੀ ਖ਼ਬਰ »

ਪਿੰਡ ਥੇਦਾ ਵਿਖੇ ਕਰਵਾਏ ਜਾ ਰਹੇ ਪਲੇਠੇ ਕਬੱਡੀ ਕੱਪ ਦਾ ਪੋਸਟਰ ਰੀਲੀਜ਼

ਦਸੂਹਾ/ਗੜ੍ਹਦੀਵਾਲਾ, 17 ਫਰਵਰੀ (ਭੁੱਲਰ, ਚੱਗਰ, ਗੋਂਦਪੁਰ)- ਯੁਵਕ ਸੇਵਾਵਾਂ ਕਲੱਬ ਥੇਦਾ ਵਲੋਂ ਐਨ .ਆਰ. ਆਈ. ਵੀਰਾਂ ਪਿੰਡ ਥੇਦਾ ਚਿੱਪੜਾ ਦੀ ਗਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 26 ਤੇ 27 ਫਰਵਰੀ ਨੂੰ ਕਰਵਾਏ ਜਾ ਰਹੇ ਪਲੇਠੇ ਕਬੱਡੀ ਕੱਪ ਸਬੰਧੀ ਪੋਸਟਰ ...

ਪੂਰੀ ਖ਼ਬਰ »

5 ਹਜ਼ਾਰ ਤੋੋਂ ਵੱਧ ਮਰੀਜ਼ਾਂ ਦੇ ਸਟੰਟ ਪਾ ਚੁੱਕੇ ਹਨ ਡਾ: ਆਰ.ਐਲ.ਭਗਤ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਸ਼ਿਵਮ ਹਸਪਤਾਲ ਹੁਸ਼ਿਆਰਪੁਰ ਦੇ ਐਚ.ਓ.ਡੀ. ਕਾਰਡੀਓਲੋਜੀ ਡਾ: ਆਰ.ਐਲ. ਭਗਤ 36 ਸਾਲ ਦੀ ਉਮਰ 'ਚ ਹੀ 5 ਹਜ਼ਾਰ ਤੋਂ ਵੱਧ ਸਟੰਟ ਪਾਉਣ ਤੇ ਦਿਲ ਦੇ ਹੋਰ ਬਲੋਕੇਜ਼ ਖੋਲ੍ਹਣ 'ਚ ਪੂਰੀ ਮੁਹਾਰਤ ਹਾਸਿਲ ਕਰ ਚੁੱਕੇ ਹਨ ਜਿਸ ਦਾ ਲਾਭ ...

ਪੂਰੀ ਖ਼ਬਰ »

ਜਾਨਲੇਵਾ ਹਮਲਾ ਕਰਨ ਵਾਲੇ ਮਾਮਲੇ ਦੇ 6 ਦੋਸ਼ੀਆਂ ਨੂੰ ਸਜ਼ਾ ਤੇ ਜੁਰਮਾਨੇ ਦੇ ਹੁਕਮ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਤੇ ਸੈਸ਼ਨ ਜੱਜ ਆਰ.ਕੇ. ਜੈਨ ਦੀ ਅਦਾਲਤ ਨੇ ਗੜ੍ਹਦੀਵਾਲਾ ਇਲਾਕੇ 'ਚ ਮਾਰਚ 2012 ਨੂੰ ਹੋਈ ਕੁੱਟਮਾਰ ਅਤੇ ਜਾਨਲੇਵਾ ਹਮਲਾ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ ਗਏ 6 ਦੋਸ਼ੀਆਂ ਨੂੰ ਵੱਖ-ਵੱਖ ਕੈਦ ਦੀ ...

ਪੂਰੀ ਖ਼ਬਰ »

ਐੱਸ. ਡੀ. ਐਮ. ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਤੇ ਐਸ. ਡੀ. ਐਮ. ਮੁਕੇਰੀਆਂ ਕੋਮਲ ਮਿੱਤਲ ਦੇ ਘਰ ਪੁੱਤਰੀ ਨੇ ਜਨਮ ਲਿਆ

ਦਸੂਹਾ, 17 ਫਰਵਰੀ (ਭੁੱਲਰ)- ਐਸ. ਡੀ. ਐਮ. ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਆਈ. ਏ. ਐਸ. ਅਤੇ ਐਸ. ਡੀ. ਐਮ. ਮੁਕੇਰੀਆਂ ਕੋਮਲ ਮਿੱਤਲ ਆਈ. ਏ. ਐਸ. ਦੇ ਘਰ ਪੁੱਤਰੀ ਨੇ ਜਨਮ ਲਿਆ | ਸਿਵਲ ਹਸਪਤਾਲ ਦਸੂਹਾ ਵਿਖੇ ਉਨ੍ਹਾਂ ਦੀ ਪੁੱਤਰੀ ਦਾ ਜਨਮ ਹੋਇਆ | ਦੋਵੇਂ ਆਈ. ਏ. ਐਸ. ਅਧਿਕਾਰੀਆਂ ...

ਪੂਰੀ ਖ਼ਬਰ »

ਡੀ. ਏ. ਵੀ. ਸੰਸਥਾਵਾਂ ਵਲੋਂ ਉੱਚ ਪੱਧਰੀ ਤੇ ਮਿਆਰੀ ਸਿੱਖਿਆਂ ਪ੍ਰਦਾਨ ਕੀਤੀ ਜਾ ਰਹੀ- ਐਸ. ਸ਼ਰਮਾ

ਦਸੂਹਾ, 17 ਫਰਵਰੀ (ਭੁੱਲਰ)- ਡੀ. ਏ. ਵੀ. ਪਬਲਿਕ ਸਕੂਲ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਪਿ੍ੰਸੀਪਲ ਐਸ. ਸ਼ਰਮਾ ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਨੇ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਹਰ ਕੋਨੇ ਵਿਚ ਡੀ. ਏ. ਵੀ. ਸੰਸਥਾਵਾਂ ਵਲੋਂ ...

ਪੂਰੀ ਖ਼ਬਰ »

ਦੇਸਰਾਜ ਸਿੰਘ ਧੁੱਗਾ ਦੇ ਜਨਰਲ ਸਕੱਤਰ ਬਣਨ 'ਤੇ ਅਕਾਲੀ ਆਗੂਆਂ ਵਲੋਂ ਸਨਮਾਨ ਸਮਾਰੋਹ

ਦਸੂਹਾ, 17 ਫਰਵਰੀ (ਕੌਸ਼ਲ)- ਸਾਬਕਾ ਵਜ਼ੀਰ ਦੇਸਰਾਜ ਸਿੰਘ ਧੁੱਗਾ ਨੂੰ ਸ਼੍ਰੋ.ਅ.ਦ. ਐਸ.ਸੀ. ਵਿੰਗ ਪੰਜਾਬ ਦੇ ਜਨਰਲ ਸਕੱਤਰ ਬਣਨ 'ਤੇ ਅਕਾਲੀ ਆਗੂ ਹਰਨੇਕ ਸਿੰਘ ਸੋਨਾ ਦੇ ਗ੍ਰਹਿ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ | ਅਕਾਲੀ ਆਗੂਆਂ ਨੇ ਕਿਹਾ ਕਿ ਸ. ਦੇਸਰਾਜ ਸਿੰਘ ...

ਪੂਰੀ ਖ਼ਬਰ »

ਆਈਲਟਸ, ਸਟੱਡੀ ਤੇ ਵਰਕ ਵੀਜ਼ੇ ਲਈ ਅਰੋੜਾ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲਓ-ਅਰੋੜਾ

ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਾਡ ਐਜ਼ੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ.ਸੀ.ਸੀ.ਆਰ.ਸੀ. ਅਵਤਾਰ ਸਿੰਘ ਅਰੋੜਾ ਅਤੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ...

ਪੂਰੀ ਖ਼ਬਰ »

'ਮੁੱਖ ਮੰਤਰੀ ਮਿਲਾਓ ਇਨਾਮ ਪਾਓ' ਦਾ ਪੋਸਟਰ ਹੋਇਆ ਵਾਇਰਲ

ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ)- ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਵਲੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਨਾਂਅ ਹੇਠ ਤਿਆਰ ਕੀਤਾ 'ਮੁੱਖ ਮੰਤਰੀ ਮਿਲਾਓ ਇਨਾਮ ਪਾਓ' ਦਾ ਪੋਸਟਰ ਸੋਸ਼ਲ ਮੀਡੀਏ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ-ਫੁਸਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਇੱਕ ਨੌਜਵਾਨ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਪਿੰਡ ਪਾਹਲੇਵਾਲ ਦੇ ...

ਪੂਰੀ ਖ਼ਬਰ »

ਦੜਾ ਸੱਟਾ ਕਰਦਾ 1 ਕਾਬੂ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਥਾਣਾ ਮਾਡਲ ਟਾਊਨ ਪੁਲਿਸ ਨੇ ਦੜਾ ਸੱਟਾ ਕਰਦੇ ਇਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਤੋਂ ਨਕਦੀ ਤੇ ਦੜਾ ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ ਹਨ | ਕਥਿਤ ਦੋਸ਼ੀ ਦੀ ਪਹਿਚਾਣ ਪਰਮਿੰਦਰ ਕੁਮਾਰ ਵਾਸੀ ਕੀਰਤੀ ਨਗਰ ਵਜੋਂ ...

ਪੂਰੀ ਖ਼ਬਰ »

ਨੱਥੂਪੁਰ 'ਚ ਕਮਲਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

ਮਿਆਣੀ, 17 ਫਰਵਰੀ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਨੱਥੂਪੁਰ ਵਿਖੇ ਕਮਲਜੀਤ ਕੌਰ ਪਤਨੀ ਪ੍ਰੋ. ਬਲਵਿੰਦਰ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ...

ਪੂਰੀ ਖ਼ਬਰ »

ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕਾਨੂੰਨੀ ਢੰਗ ਹੀ ਅਪਣਾਇਆ ਜਾਵੇ-ਕੌਸ਼ਲ

ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ)- ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ.ਸੀ.ਸੀ.ਆਰ.ਸੀ, ਕਮਿਸ਼ਨਰ ਆਫ਼ ਟੇਕਿੰਗ ਓਥਸ ਐਾਡ ਐਫੀਡੇਵਿਟ ਫਾਰ ਬਿ੍ਟਿਸ਼ ਕੋਲੰਬੀਆਂ ਤੇ ਡਾਇਰੈਕਟਰ ਕੌਾਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ...

ਪੂਰੀ ਖ਼ਬਰ »

ਵਧੀਆ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਅੱਡਾ ਸਰਾਂ, 17 ਫਰਵਰੀ (ਹਰਜਿੰਦਰ ਸਿੰਘ ਮਸੀਤੀ)- ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ 'ਚ ਸੁੰਦਰ ਲਿਖਾਈ ਤੇ ਪਹਾੜੇ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਜੈ ਕ੍ਰਿਸ਼ਨ ਮਹਿਤਾ ਦੀ ਦੇਖ-ਰੇਖ ...

ਪੂਰੀ ਖ਼ਬਰ »

ਪਿੰਡ ਧਰਮਪੁਰ 'ਚ ਪੰਜਾਬ ਨੈਸ਼ਨਲ ਬੈਂਕ ਮੁਕੇਰੀਆਂ ਵਲੋਂ ਜਾਗਰੂਕ ਕੈਂਪ

ਮੁਕੇਰੀਆਂ, 17 ਫਰਵਰੀ (ਰਾਮਗੜ੍ਹੀਆ)- ਪੰਜਾਬ ਨੈਸ਼ਨਲ ਬੈਂਕ ਮੇਨ ਬਰਾਂਚ ਮੁਕੇਰੀਆਂ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪਿੰਡ ਧਰਮਪੁਰ ਵਿਖੇ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਜਾਗਰੂਕ ਕੈਂਪ ਲਗਾਇਆ ਗਿਆ ...

ਪੂਰੀ ਖ਼ਬਰ »

ਫੁਗਲਾਣਾ ਦੇ ਟੂਰਨਾਮੈਂਟ 'ਚ ਹੋਏ ਸੈਮੀਫਾਈਨਲ ਦੇ ਮੁਕਾਬਲੇ

ਹੁਸ਼ਿਆਰਪੁਰ, 17 ਫਰਵਰੀ (ਨਰਿੰਦਰ ਸਿੰਘ ਬੱਡਲਾ)- ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਫੁਗਲਾਣਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 13ਵਾਂ ਵਿਸ਼ਵ ਕਬੱਡੀ ਕੱਪ ਤੇ 45ਵੇਂ ਫੁੱਟਬਾਲ ਟੂਰਨਾਮੈਂਟ 'ਚ ਅੱਜ ਸੈਮੀਫਾਈਨਲ ਦੇ ਮੁਕਾਬਲੇ ਹੋਏ | ਅੱਜ ਦੇ ...

ਪੂਰੀ ਖ਼ਬਰ »

ਮਹਿੰਗਾਈ ਿਖ਼ਲਾਫ਼ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਮਾਹਿਲਪੁਰ, 17 ਫ਼ਰਵਰੀ (ਦੀਪਕ ਅਗਨੀਹੋਤਰੀ)- ਦਿਨ ਪ੍ਰਤੀ ਦਿਨ ਵਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਕਾਬ ਕਰਨ ਵਿਚ ਅਸਮਰੱਥ ਰਹੀ ਕੇਂਦਰ ਸਰਕਾਰ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੇ ਅੱਡਾ ਖ਼ੜੌਦੀ ਵਿਖ਼ੇ ਪਾਰਟੀ ਦੇ ਸੀਨੀਅਰ ਆਗੂ ਬਲਵੀਰ ਸਿੰਘ ਬਿੱਲਾ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਦੀ 4 ਮਾਰਚ ਨੂੰ ਹੋਵੇਗੀ ਚੋਣ

ਅੰਮਿ੍ਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ 'ਚ 83 ਸਾਲਾ ਬਜ਼ੁਰਗ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਬਾਅਦ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਸਮੇਤ ਮੀਤ ਪ੍ਰਧਾਨ ਤੇ ...

ਪੂਰੀ ਖ਼ਬਰ »

ਐੱਸ.ਐੱਸ.ਏ./ਰਮਸਾ ਅਧਿਆਪਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਰੋਸ ਪ੍ਰਗਟਾਵਾ

ਗੜ੍ਹਸ਼ੰਕਰ, 17 ਫਰਵਰੀ (ਧਾਲੀਵਾਲ)- ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਬਲਾਕ ਗੜ੍ਹਸ਼ੰਕਰ ਦੇ ਅਧਿਆਪਕਾਂ ਵਲੋਂ ਮੰਗਾਂ ਨੂੰ ਲੈ ਕੇ ਸਕੂਲਾਂ ਵਿਚ ਕਾਲੀਆਂ ਪੱਟੀਆਂ ਬੰਨ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ ਗਿਆ | ਯੂਨੀਅਨ ਦੇ ਬਲਾਕ ਆਗੂ ਸੰਦੀਪ ਬਡੇਸਰੋਂ ...

ਪੂਰੀ ਖ਼ਬਰ »

ਤਸਕਰੀ ਦੇ ਮਾਮਲੇ 'ਚ ਦੋਸ਼ੀ ਮਾਂ-ਬੇਟੇ ਨੂੰ ਸਜ਼ਾ ਤੇ ਜੁਰਮਾਨੇ ਦੇ ਹੁਕਮ

ਹੁਸ਼ਿਆਰਪੁਰ, 17 ਫਰਵਰੀ (ਬਲਜਿੰਦਰਪਾਲ ਸਿੰਘ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਕੇ. ਸਿੰਗਲਾ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਅਤੇ ਸਮੈਕ ਸਮੇਤ ਕਾਬੂ ਕੀਤੇ ਮਾਂ-ਬੇਟੇ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਈ ਗਈ ਦੋਸ਼ੀ ਮਾਂ ਕਰਨੈਲ ਕੌਰ ਤੇ ਬੇਟੇ ਕੁਲਵਿੰਦਰ ...

ਪੂਰੀ ਖ਼ਬਰ »

ਬੀਬੀ ਠੁਕਰਾਲ ਦਾ ਸ੍ਰੀ ਗੁਰੂ ਸਿੰਘ ਸਭਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸਨਮਾਨ

ਦਸੂਹਾ, 17 ਫਰਵਰੀ (ਕੌਸ਼ਲ)- ਸ੍ਰੀ ਗੁਰੂ ਸਿੰਘ ਸਭਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਸੂਹਾ ਵਲੋਂ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਬੀਬੀ ਜਤਿੰਦਰ ਕੌਰ ਠੁਕਰਾਲ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਮੂਹ ਬੀਬੀਆਂ ਨੇ ਬੀਬੀ ਜਤਿੰਦਰ ਕੌਰ ਠੁਕਰਾਲ ਨੂੰ ਸਿਰੋਪਾਓ ਭੇਟ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX