ਤਾਜਾ ਖ਼ਬਰਾਂ


ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  6 minutes ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  17 minutes ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  45 minutes ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 1 hour ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  about 1 hour ago
ਬਰਲਿਨ, 20 ਜੂਨ - ਜਰਮਨੀ ਕੌਮੀ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਰਸਾਇਣਿਕ ਹਮਲੇ ਦੀ ਯੋਜਨਾ ਬਣਾ ਰਹੇ ਇਕ ਟਿਊਨਿਸ਼ੀਆਈ ਵਿਅਕਤੀ ਨੂੰ ਪਿਛਲੇ ਹਫ਼ਤੇ ਕਾਬੂ ਕਰ ਕੇ ਇਸ ਹਮਲੇ ਨੂੰ ਅਸਫਲ ਬਣਾ ਦਿੱਤਾ...
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  about 1 hour ago
ਪਠਾਨਕੋਟ, 20 ਜੂਨ (ਚੌਹਾਨ, ਆਸ਼ੀਸ਼ ਸ਼ਰਮਾ)- ਅੱਜ ਤੜਕਸਾਰ ਮਾਮੂੰਨ ਆਰਮੀ ਕੈਂਟ ਦੇ ਨੇੜਿਓਂ ਪਿੰਡ ਕੁਠੇਹੜ 'ਚ ਫੌਜ ਨੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ। ਸ਼ੱਕੀ ਕੋਲੋਂ ਦੋ ਥੈਲੇ ਮਿਲੇ ਹਨ। ਫੌਜ ਪੁੱਛਗਿੱਛ ਲਈ ਸ਼ੱਕੀ ਨੂੰ ਕੈਂਟ ਲੈ ਗਈ ਹੈ। ਫੌਜ ਵਲੋਂ ਮਾਮਲੇ ਦੀ...
ਪਿਸਤੌਲ ਦੀ ਨੋਕ 'ਤੇ ਲੁੱਟ
. . .  about 1 hour ago
ਜਲੰਧਰ, 20 ਜੂਨ (ਲਖਵਿੰਦਰ ਪਾਠਕ) - ਜਲੰਧਰ ਦੇ ਸੋਢਲ ਰੋਡ ਸਥਿਤ ਇਕ ਜਵੈਲਰੀ ਸ਼ਾਪ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਹੋਈ ਹੈ। ਲੁਟੇਰੇ ਤਕਰੀਬਨ 30 ਤੋਂ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਪੁਲਿਸ ਵੱਲੋਂ ਜਾਂਚ ਜਾਰੀ...
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  about 1 hour ago
ਵੈਨਕੁਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)- ਮਾਰੀਜੁਆਨਾ ਭਾਵ ਭੰਗ ਦੀ ਆਮ ਲੋਕਾਂ 'ਚ ਖੁੱਲ੍ਹੀ ਖਪਤ ਅਤੇ ਵਿੱਕਰੀ ਨੂੰ ਕੌਮੀ ਪੱਧਰ 'ਤੇ ਕਾਨੂੰਨੀ ਮਾਨਤਾ ਦੇਣ ਵਾਲਾ ਕੈਨੇਡਾ, ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਦੇਸ਼ ਦੀ ਸੈਨੇਟ ਵਲੋਂ ਮੰਗਲਵਾਰ ਨੂੰ ਸੱਤ ਮਹੀਨਿਆਂ ਦੀ...
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  about 2 hours ago
ਰੋਹਤਕ, 20 ਜੂਨ- ਰੋਹਤਕ ਦੇ ਨੌਨੰਦ ਪਿੰਡ 'ਚ ਇੱਕ ਭਰਾ ਵਲੋਂ ਬੇਰਹਿਮੀ ਨਾਲ ਆਪਣੀ ਭੈਣ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਭਰਾ ਨੇ ਬੀਅਰ ਦੀ ਬੋਤਲ ਅਤੇ ਪੱਥਰ ਨਾਲ ਆਪਣੀ ਭੈਣ ਸ਼ੀਲਾ ਦੇ ਸਿਰ 'ਤੇ ਵਾਰ ਕੀਤੇ। ਹੱਤਿਆ ਨੂੰ ਅੰਜਾਮ ਦੇਣ ਤੋਂ...
ਅਰਵਿੰਦ ਸੁਬਰਾਮਣੀਅਮ ਨੇ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 20 ਜੂਨ- ਅਰਵਿੰਦ ਸੁਬਰਾਮਣੀਅਮ ਨੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤੀ ਹੈ...
ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲੇ 'ਚ 30 ਫੌਜੀ ਹਲਾਕ
. . .  about 3 hours ago
ਕਾਬੁਲ, 20 ਜੂਨ- ਅਫ਼ਗਾਨਿਸਤਾਨ 'ਚ ਹੋਏ ਤਾਲਿਬਾਨੀ ਹਮਲੇ 'ਚ 30 ਅਫਗਾਨੀ ਫੌਜੀਆਂ ਦੀ ਮੌਤ ਹੋ ਗਈ। ਅਫ਼ਗਾਨੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਪੱਛਮੀ ਬੈਡਗੀਜ਼ ਸੂਬੇ 'ਚ ਤਾਲਿਬਾਨੀ ਲੜਾਕਿਆਂ ਨੇ ਦੋ ਨਾਕਿਆਂ...
ਰੋਹਿਤ ਵੇਮੁਲਾ ਦੀ ਮਾਂ ਨੇ ਵਿਰੋਧੀ ਧਿਰ ਨੂੰ ਕੀਤਾ ਬੇਨਕਾਬ- ਪਿਊਸ਼ ਗੋਇਲ
. . .  about 3 hours ago
ਨਵੀਂ ਦਿੱਲੀ, 20 ਜੂਨ- ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਅੱਜ ਭਾਜਪਾ ਦਫ਼ਤਰ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਰੋਹਿਤ ਵੇਮੁਲਾ ਦੇ ਮਾਮਲੇ 'ਚ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੋਹਿਤ ਦੀ ਮਾਂ ਨੇ ਵਿਰੋਧੀ ਧਿਰ ਨੂੰ ਬੇਨਕਾਬ ਕੀਤਾ। ਨਾਲ ਹੀ ਕਿਹਾ ਕਿ...
ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ 'ਤੇ ਇਸ ਵਾਰ ਵੱਡੀ ਰੈਲੀ ਹੋਵੇਗੀ- ਰਵਿੰਦਰ ਰੈਨਾ
. . .  about 3 hours ago
ਨਵੀਂ ਦਿੱਲੀ, 20 ਜੂਨ- ਜੰਮੂ-ਕਸ਼ਮੀਰ 'ਚ ਭਾਜਪਾ ਦੇ ਮੁਖੀ ਰਵਿੰਦਰ ਰੈਨਾ ਦਾ ਕਹਿਣਾ ਹੈ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਉਨ੍ਹਾਂ ਦੇ ਬਲੀਦਾਨ ਦਿਵਸ 'ਤੇ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ...
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ
. . .  about 4 hours ago
ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਅੱਜ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ ਕੀਤੀ ਗਈ। ਉੱਚ ਅਧਿਕਾਰੀਆਂ ਦੀ ਟੀਮ ਨੇ ਪਲਾਂਟ 'ਚ ਪਹੁੰਚ ਕੇ ਰਿਕਾਰਡ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ...
ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਨਾਲ ਫੌਜ ਦੇ ਕੰਮ 'ਤੇ ਕੋਈ ਫਰਕ ਨਹੀਂ ਪਵੇਗਾ- ਫੌਜ ਮੁਖੀ
. . .  about 4 hours ago
ਸ਼ਹੀਦ ਔਰੰਗਜ਼ੇਬ ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਦੇਸ਼ ਲਈ ਪ੍ਰੇਰਣਾ- ਸੀਤਾਰਮਨ
. . .  about 4 hours ago
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ
. . .  about 4 hours ago
ਬੱਸ ਨੇ ਦੋ ਰਿਕਸ਼ਾ ਚਾਲਕਾਂ ਨੂੰ ਦਰੜਿਆ, ਮੌਤ
. . .  about 4 hours ago
9 ਦਿਨਾਂ ਦੇ ਧਰਨੇ ਤੋਂ ਬਾਅਦ ਵਿਗੜੀ ਕੇਜਰੀਵਾਲ ਦੀ ਸਿਹਤ
. . .  about 5 hours ago
ਰੱਖਿਆ ਮੰਤਰੀ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
. . .  about 5 hours ago
2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਾਡਾ ਉਦੇਸ਼- ਮੋਦੀ
. . .  about 6 hours ago
ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ
. . .  about 6 hours ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  about 6 hours ago
ਅਸਮ 'ਚ ਹੜ ਕਾਰਨ 20 ਮੌਤਾਂ
. . .  about 7 hours ago
ਸੜਕ ਹਾਦਸੇ 'ਚ 6 ਮੌਤਾਂ
. . .  about 7 hours ago
ਇੰਗਲੈਂਡ ਨੇ ਆਸਟਰੇਲੀਆ ਖਿਲਾਫ ਰੱਚਿਆ ਇਤਿਹਾਸ
. . .  about 8 hours ago
ਅਮਰੀਕਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਹੋਇਆ ਬਾਹਰ
. . .  about 8 hours ago
ਜੰਮੂ ਕਸ਼ਮੀਰ 'ਚ ਗਵਰਨਰ ਰਾਜ ਲਾਗੂ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸ਼ਰਾਬੀਆਂ ਮਚਾਇਆ ਹੜਦੰਗ, ਪੁਲਿਸ ਨਾਲ ਕੀਤੀ ਹੱਥੋਪਾਈ ਤੇ ਪੱਗਾਂ ਦੀ ਹੋਈ ਬੇਅਦਬੀ

ਬਟਾਲਾ, 17 ਫਰਵਰੀ (ਸੰਧੂ, ਸੁਖਦੇਵ ਸਿੰਘ)-ਅੱਜ ਦੇਰ ਸ਼ਾਮ ਸਥਾਨਕ ਗਾਂਧੀ ਚੌਕ 'ਚ ਘਰੇਲੂ ਸਮਾਗਮ ਤੋਂ ਵਾਪਸ ਮੁੜ ਰਹੇ ਕਾਰ ਸਵਾਰਾਂ ਨੇ ਭਾਰੀ ਹੜਦੰਗ ਮਚਾਉਂਦਿਆਂ ਪੁਲਿਸ ਨਾਲ ਹੱਥੋਪਾਈ ਕੀਤੀ, ਜਿਸ ਦੌਰਾਨ ਪੱਗਾਂ ਦੀ ਵੀ ਬੇਅਦਬੀ ਹੋਈ ਤੇ ਇਸ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਪਾੜ ਗਈ | ਥਾਣਾ ਸਿਟੀ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਰ ਨੰ: ਪੀ.ਬੀ.06-ਏ.ਕਇਊ. 2031 'ਚ ਸਵਾਰ ਹੋ ਕੇ 4 ਨੌਜਵਾਨ ਗਾਂਧੀ ਰਾਹੀਂ ਅੰਮਿ੍ਤਸਰ ਰੋਡ ਨੂੰ ਜਾ ਰਹੇ ਸਨ ਕਿ ਭੀੜ ਹੋਣ ਕਰਕੇ ਉਨ੍ਹਾਂ ਦੀ ਕਾਰ ਨੂੰ ਪਿੱਛਿਓਾ ਇਕ ਮੋਟਰਸਾਈਕਲ ਵਲੋਂ ਸਾਈਡ ਲੱਗ ਗਈ, ਜਿਸ 'ਤੇ ਉਕਤ ਕਾਰ ਸਵਾਰਾਂ ਨੇ ਉਤਰਦਿਆਂ ਸਾਰ ਹੀ ਮੋਟਰਸਾਈਕਲ ਸਵਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਐੱਸ.ਐੱਚ.ਓ. ਨੇ ਅੱਗੇ ਦੱਸਿਆ ਕਿ ਜਦ ਚੌਕ 'ਚ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਰੋਕਣਾ ਚਾਹਿਆ ਤਾਂ ਕਾਰ ਸਵਾਰ ਵਿਅਕਤੀਆਂ, ਜੋ ਕਿ ਨਸ਼ੇ ਦੀ ਹਾਲਤ ਵਿਚ ਸਨ, ਨੇ ਪੁਲਿਸ ਕਰਮਚਾਰੀਆਂ ਨਾਲ ਵੀ ਹੱਥੋਪਾਈ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਨ੍ਹਾਂ ਨੇ ਪੁਲਿਸ ਕਰਮਚਾਰੀ ਦੀ ਵਰਦੀ ਪਾੜ ਦਿੱਤੀ, ਜਿਸ ਦੀ ਸੂਚਨਾ ਮਿਲਣ 'ਤੇ ਉਹ (ਐੱਸ.ਐੱਚ.ਓ.) ਮੌਕੇ 'ਤੇ ਪਹੁੰਚ ਗਏ ਤੇ ਉਕਤ ਵਿਅਕਤੀਆ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਆਏ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਪਛਾਣ ਜੰਗ ਬਹਾਦਰ ਸਿੰਘ, ਗੁਰਜੰਟ ਸਿੰਘ ਦੋਵੇਂ ਵਾਸੀ ਬਟਾਲਾ, ਅਵਤਾਰ ਸਿੰਘ ਪਟਿਆਲਾ, ਹਰਜੀਤ ਸਿੰਘ ਚਵਿੰਡਾ ਦੇਵੀ ਵਜੋਂ ਹੋਈ ਹੈ, ਜਿਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਇਥੇ ਇਹ ਜ਼ਿਕਰਯੋਗ ਹੈ ਕਿ ਇਸ ਘਟਨਾ ਦੌਰਾਨ ਪੁਲਿਸ ਮੁਲਾਜ਼ਮਾਂ ਸਮੇਤ ਹੋਰ ਵਿਅਕਤੀਆਂ ਦੀਆਂ ਪੱਗਾਂ ਦੀ ਬੇਅਦਬੀ ਵੀ ਹੋਈ | ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਆਪਣੇ ਵਿਚੋਂ ਇਕ ਵਿਅਕਤੀ ਨੂੰ ਵਿਦੇਸ਼ ਜਾਣ ਲਈ ਏਅਰਪੋਰਟ 'ਤੇ ਚੜ੍ਹਾਉਣ ਜਾ ਰਹੇ ਸਨ | ਬਾਅਦ ਵਿਚ ਉਕਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਥਾਣੇ ਦੇ ਬਾਹਰ ਪਹੁੰਚ ਕੇ ਰੌਲਾ-ਰੱਪਾ ਵੀ ਪਾਇਆ ਗਿਆ |

ਦਰਦਨਾਕ ਸੜਕ ਹਾਦਸੇ 'ਚ ਇਕ ਭਰਾ ਦੀ ਮੌਤ, ਭੈਣ-ਭਰਾ ਗੰਭੀਰ ਜ਼ਖ਼ਮੀ

ਕਲਾਨੌਰ, 17 ਫਰਵਰੀ (ਪੁਰੇਵਾਲ/ਕਾਹਲੋਂ)-ਨੇੜਲੇ ਪਿੰਡ ਖੁਸ਼ੀਪੁਰ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇਕ ਭੈਣ ਤੇ 2 ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਹਾਲਤ ਗੰਭੀਰ ਹੋਣ ਕਾਰਨ ਇਕ ਭਰਾ ਦੀ ਮੌਤ ਹੋ ਗਈ, ਜਦਕਿ ਦੂਸਰੇ ਭੈਣ-ਭਰਾ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ...

ਪੂਰੀ ਖ਼ਬਰ »

ਗੰਨਿਆਂ ਵਾਲੀ ਟਰਾਲੀ ਹੇਠ ਆਉਣ ਨਾਲ ਔਰਤ ਦੀ ਮੌਤ

ਹਰਚੋਵਾਲ, 17 ਫਰਵਰੀ (ਰਣਜੋਧ ਸਿੰਘ ਭਾਮ)-ਪੁਲਿਸ ਚੌਕੀ ਹਰਚੋਵਾਲ ਅਧੀਨ ਆਉਂਦੇ ਪਿੰਡ ਢਪੱਈ ਦੀ ਔਰਤ ਦੀ ਗੰਨਿਆਂ ਵਾਲੀ ਟਰਾਲੀ ਹੇਠਾਂ ਆਉਣ ਨਾਲ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅੰਨੂੰ ਪਤਨੀ ਨਰਿੰਦਰ ਸਿੰਘ ਵਾਸੀ ਢਪੱਈ, ਜੋ ਇਕ ਨਿੱਜੀ ਸਕੂਲ ਵਿਚ ਨੌਕਰੀ ਕਰ ...

ਪੂਰੀ ਖ਼ਬਰ »

ਵਿਆਹ ਸਮਾਗਮ 'ਚ ਨੱਚਦੇ ਸਮੇਂ ਲੜਕੀ ਨਾਲ ਹੋਈ ਛੇੜਛਾੜ ਤੋਂ ਹੋਏ ਝਗੜੇ 'ਚ ਇਕ ਜ਼ਖ਼ਮੀ

ਗੁਰਦਾਸਪੁਰ, 17 ਫਰਵਰੀ (ਆਲਮਬੀਰ ਸਿੰਘ/ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਅੰਦਰ ਸਥਿਤ ਮੈਰਿਜ ਪੈਲਸ ਖੱਤਰੀ ਭਵਨ ਵਿਚ ਨੱਚਦੇ ਸਮੇਂ ਲੜਕੀ ਨਾਲ ਹੋਈ ਛੇੜਛਾੜ ਤੋਂ ਹੋਏ ਝਗੜੇ 'ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ | ਇਸ ਸਬੰਧੀ ਜ਼ਖ਼ਮੀ ਗਗਨਦੀਪ ਪੁੱਤਰ ਕੰਸਰਾਜ ਨੇ ...

ਪੂਰੀ ਖ਼ਬਰ »

-ਮਾਮਲਾ : ਔਲਖ ਕਲਾਂ ਦੀ ਪੰਚਾਇਤੀ ਜ਼ਮੀਨ ਦਾ- ਦੂਜੀ ਧਿਰ ਨੇ ਦੋਸ਼ ਨਕਾਰੇ

ਕਿਹਾ : ਅਸੀਂ 30 ਫ਼ੀਸਦੀ ਵਾਧੇ ਨਾਲ ਪੈਸੇ ਜਮ੍ਹਾਂ ਕਰਵਾ ਕੇ ਜ਼ਮੀਨ ਠੇਕੇ 'ਤੇ ਲਈ ਬਟਾਲਾ, 17 ਫਰਵਰੀ (ਕਾਹਲੋਂ)-ਬੀਤੇ ਦਿਨ ਪਿੰਡ ਔਲਖ ਕਲਾਂ ਦੀ ਪੰਚਾਇਤੀ ਜਮੀਨ ਦੀ ਪਿਛਲੇ ਵਰ੍ਹੇ ਠੇਕੇ 'ਤੇ ਹੋਈ ਬੋਲੀ ਸਬੰਧੀ ਉੱਠੇ ਮਾਮਲੇ ਨੇ ਅੱਜ ਉਦੋਂ ਨਵਾਂ ਮੋੜ੍ਹ ਲੈ ਲਿਆ, ਜਦੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਬਜ਼ੁਰਗ ਜ਼ਖ਼ਮੀ

ਗੁਰਦਾਸਪੁਰ, 17 ਫਰਵਰੀ (ਆਲਮਬੀਰ ਸਿੰਘ/ਸੁਖਵੀਰ ਸਿੰਘ ਸੈਣੀ)-ਧਾਰੀਵਾਲ ਵਿਖੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਬਜ਼ੁਰਗ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਾਣਕਾਰੀ ਦਿੰਦੇ ਹੋਏ ਬਜ਼ੁਰਗ ਅਸ਼ੋਕ ਕੁਮਾਰ ਪੁੱਤਰ ਬਦਰੀਨਾਥ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਹ ਸੜਕ ਕਿਨਾਰੇ ...

ਪੂਰੀ ਖ਼ਬਰ »

ਆਰ.ਆਰ. ਬਾਵਾ ਕਾਲਜੀਏਟ ਸਕੂਲ ਵਿਖੇ ਵਿਦਾਇਗੀ ਪਾਰਟੀ 'ਉਡਾਨ'

ਬਟਾਲਾ, 17 ਫਰਵਰੀ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜੀਏਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਲਜ ਪਿੰ੍ਰਸੀਪਲ ਪ੍ਰੋ: ਡਾ: ਸ੍ਰੀਮਤੀ ਨੀਰੂ ਚੱਡਾ ਦੀ ਆਗਿਆ ਨਾਲ ਪ੍ਰੋਗਰਾਮ ਇੰਚਾਰਜ ਅਤੇ ਸਕੂਲ ਤੇ ਇੰਚਾਰਜ ਪ੍ਰੋ: ਏਕਤਾ ਭੰਡਾਰੀ ਦੀ ਅਗਵਾਈ ਹੇਠ ਕਾਲਜ ਵਿਖੇ ...

ਪੂਰੀ ਖ਼ਬਰ »

ਰੰਧਾਵਾ ਹਲਕਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਸੁਹਿਰਦ : ਸਵਾਮੀਂ/ਗੋਰਾਇਆ/ਪੰਨਵਾਂ

ਕਲਾਨੌਰ, 17 ਫਰਵਰੀ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਕਾਂਗਰਸ ਵਰਕਰਾਂ ਬਲਾਕ ਪ੍ਰਧਾਨ ਸਵਾਮੀ ਬਲਵੰਤ ਸਿੰਘ, ਜਸਬੀਰ ਸਿੰਘ ਗੋਰਾਇਆ, ਕਮਲਜੀਤ ਸਿੰਘ ਮੰਨੂੰ ਪੰਨਵਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ...

ਪੂਰੀ ਖ਼ਬਰ »

ਛਿੱਛਰੇਵਾਲ ਦੇ ਖੇਡ ਮੇਲੇ ਦੇ ਤੀਸਰੇ ਦਿਨ ਹੋਏ ਫਸਵੇਂ ਮੁਕਾਬਲੇੇ

ਕਾਲਾ ਅਫਗਾਨਾ, 17 ਫਰਵਰੀ (ਅਵਤਾਰ ਸਿੰਘ ਰੰਧਾਵਾ)-ਹਰ ਸਾਲ ਦੀ ਤਰ੍ਹਾਂ ਪਿੰਡ ਛਿੱਛਰੇਵਾਲ ਦੀ ਡਾਇਮੰਡ ਸਪੋਰਟਸ ਕਲੱਬ ਛਿੱਛਰੇਵਾਲ ਵਲੋਂ ਸਵਰਗੀ ਚਾਚਾ ਮਹਿੰਦਰ ਸਿੰਘ ਦੀ ਯਾਦ ਵਿਚ ਸਰਕਾਰੀ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ ਦੇ ਖੇਡ ਮੈਦਾਨ ਵਿਚ ਅੱਜ ਤੀਸਰੇ ਦਿਨ ...

ਪੂਰੀ ਖ਼ਬਰ »

ਮਿੱਲ ਅਧਿਕਾਰੀਆਂ ਵਲੋਂ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ 'ਤੇ ਕਿਸਾਨਾਂ ਨੇ ਧਰਨਾ ਕੀਤਾ ਖ਼ਤਮ

ਹਰਚੋਵਾਲ, 17 ਫਰਵਰੀ (ਰਣਜੋਧ ਸਿੰਘ ਭਾਮ)-ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਅਗਵਾਈ ਹੇਠ ਚੱਢਾ ਖੰਡ ਮਿੱਲ ਕੀੜੀ ਅਫਗਾਨਾ ਮੂਹਰੇ ਕੱਲ੍ਹ ਤੋਂ ਅਣਮਿੱਥੇ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਦੀ ਵਾਰਡ ਦੀ ਜ਼ਿਮਨੀ ਚੋਣ ਲਈ ਮੁਲਾਜ਼ਮਾਂ ਦੀ ਹੋਈ ਰਿਹਰਸਲ

ਫਤਹਿਗੜ੍ਹ ਚੂੜੀਆਂ, 17 ਫਰਵਰੀ (ਐਮ ਐਸ. ਫੁੱਲ)-24 ਫਰਵਰੀ ਨੂੰ ਫਤਹਿਗੜ੍ਹ ਚੂੜੀਆਂ ਵਾਰਡ ਨੰਬਰ ਇਕ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਪੋਿਲੰਗ ਪਾਰਟੀਆਂ ਵਾਲੇ ਮੁਲਾਜ਼ਮਾਂ ਦੀ ਅੱਜ ਸਬ ਤਹਿਸੀਲ ਵਿਖੇ ਰਿਟਰਟਿੰਗ ਅਫਸਰ ਨਾਇਬ ਤਹਿਸੀਲਦਾਰ ਲਛਮਣ ਸਿੰਘ ਦੀ ਹਾਜ਼ਰੀ 'ਚ ...

ਪੂਰੀ ਖ਼ਬਰ »

ਐੱਸ.ਐੱਸ. ਬਾਜਵਾ ਸਕੂਲ 'ਚ ਵਿਦਾਇਗੀ ਸਮਾਰੋਹ ਕਰਵਾਇਆ

ਬਟਾਲਾ, 17 ਫਰਵਰੀ (ਕਾਹਲੋਂ)-ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 'ਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ, ਜਿਸ 'ਚ ਚੇਅਰਮੈਨ ਡਾ: ਰਜੇਸ਼ ਸ਼ਰਮਾ ਅਤੇ ਕੋਆਰਡੀਨੇਟਰ ਸ੍ਰੀਮਤੀ ਸ਼ਾਲਿਨੀ ਸ਼ਰਮਾ ਸ਼ਾਮਿਲ ਹੋਏ, ਜਿਨ੍ਹਾਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਵਿੱਖ 'ਚ ਸਖ਼ਤ ...

ਪੂਰੀ ਖ਼ਬਰ »

ਮਾਘ ਮਹੀਨੇ ਦੀ ਸਮਾਪਤੀ ਮੌਕੇ ਅੱਜ 38 ਅਖੰਡ ਪਾਠ ਆਰੰਭ

ਪੁਰਾਣਾ ਸ਼ਾਲਾ 17 ਫਰਵਰੀ (ਅਸ਼ੋਕ ਸ਼ਰਮਾ)-ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਛੰਭ ਕਾਹਨੂੰਵਾਨ ਪਿੰਡ ਨੌਸ਼ਹਿਰਾ ਬਹਾਦਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਅੱਜ ਮਾਘ ਮਹੀਨੇ ਦੇ ਚੱਲ ਰਹੇ ਜਾਪਾਂ ਦੀ ਲੜੀ ਸਮਾਪਤੀ ਮੌਕੇ ਇਲਾਕੇ ਦੇ ਸਹਿਯੋਗ ਨਾਲ 38 ਅਖੰਡ ਪਾਠ ਆਰੰਭ ...

ਪੂਰੀ ਖ਼ਬਰ »

ਬਿਸ਼ਨਕੋਟ 'ਚ ਸ਼ੇਰਦਿੱਲ ਸਪੋਰਟਸ ਕਲੱਬ ਵਲੋਂ 'ਸੰਕਲਪ ਸੇ ਸਿੱਧੀ' ਵਿਸ਼ੇ 'ਤੇ ਬਲਾਕ ਪੱਧਰੀ ਸੈਮੀਨਾਰ ਕਰਵਾਇਆ

ਕਲਾਨੌਰ, 17 ਫਰਵਰੀ (ਪੁਰੇਵਾਲ)-ਭਾਰਤ ਸਰਕਾਰ ਦੇ ਖੇਡ ਮੰਤਰਾਲੇ ਨਹਿਰੂ ਯੁਵਾ ਕੇਂਦਰ ਵਲੋਂ ਪਿੰਡ ਬਿਸ਼ਨਕੋਟ 'ਚ ਨਰਿੰਦਰ ਸਿੰਘ ਪ੍ਰਧਾਨ, ਸ਼ੇਰਦਿੱਲ ਸਪੋਰਟਸ ਕਲੱਬ ਦੇ ਸਹਿਯੋਗ ਨਾਲ 'ਸੰਕਲਪ ਸੇ ਸਿੱਧੀ' ਵਿਸ਼ੇ 'ਤੇ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਬੁਲਟ ਮੋਟਰਸਾਈਕਲ 'ਤੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਤੋਂ ਲੋਕ ਪ੍ਰੇਸ਼ਾਨ-ਸ਼ਾਲਾ ਪੁਲਿਸ ਬੇਖ਼ਬਰ

ਪੁਰਾਣਾ ਸ਼ਾਲਾ, 17 ਫਰਵਰੀ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਕਸਬਾ ਨਵਾਂ ਸ਼ਾਲਾ ਪੁਲ ਤਿੱਬੜੀ ਤੇ ਪੁਰਾਣਾ ਸ਼ਾਲਾ ਵਿਖੇ ਬੁਲਟ ਮੋਟਰਸਾਈਕਲ ਚਾਲਕ ਮਨਚਲੇ ਨੌਜਵਾਨਾਂ ਵਲੋਂ ਬਾਜ਼ਾਰਾਂ ਵਿਚ ਪਟਾਕੇ ਮਰਵਾਏ ਜਾ ਰਹੇ ਹਨ ਤੇ ਜਿਸ ਕਾਰਨ ...

ਪੂਰੀ ਖ਼ਬਰ »

ਸੰਘਣੀ ਧੁੰਦ ਕਾਰਨ ਵਾਹਨ ਟਕਰਾਏ-ਦੋ ਜ਼ਖ਼ਮੀ

ਗੁਰਦਾਸਪੁਰ, 17 ਫਰਵਰੀ (ਆਰਿਫ਼)-ਇੱਥੋਂ ਨਜ਼ਦੀਕੀ ਪਿੰਡ ਮਾਣ ਕੌਰ ਸਿੰਘ ਬਾਈਪਾਸ 'ਤੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਦੋ ਵਾਹਨਾਂ ਦੇ ਟਕਰਾਉਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ | ਜਾਣਕਾਰੀ ਦਿੰਦੇ ਹੋਏ ਟਰੱਕ ਚਾਲਕ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ...

ਪੂਰੀ ਖ਼ਬਰ »

ਪਿੰਡਾਂ 'ਚ ਚੱਲ ਰਹੇ ਬੈਂਕਾਂ ਵਿਚ ਸਕਿਉਰਿਟੀ ਗਾਰਡ ਨਾ ਹੋਣ ਕਾਰਨ ਬੈਂਕ ਮੁਲਾਜ਼ਮ ਅਸੁਰੱਖਿਅਤ

ਪੁਰਾਣਾ ਸ਼ਾਲਾ, 17 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਕਸਬਿਆਂ ਤੇ ਪਿੰਡਾਂ ਵਿਚ ਵੱਖ-ਵੱਖ ਬੈਂਕਾਂ ਦੀਆਂ ਚੱਲ ਰਹੀਆਂ ਬਰਾਂਚਾਂ ਵਿਚ ਸਕਿਉਰਿਟੀ ਗਾਰਡ ਨਾ ਹੋਣ ਕਾਰਨ ਬੈਂਕ ਮੁਲਾਜ਼ਮ ਆਪਣੇ ਆਪ ਨੰੂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਜਦ ...

ਪੂਰੀ ਖ਼ਬਰ »

ਸਾਡੇ ਚਾਨਣ ਮੁਨਾਰੇ : ਗੁੱਡਵਿਲ ਇੰਟਰਨੈਸ਼ਨਲ ਸਕੂਲ, ਢਡਿਆਲਾ ਨੱਤ

ਬਟਾਲਾ, 17 ਫਰਵਰੀ (ਕਾਹਲੋਂ)-ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਦੀ ਸਥਾਪਨਾ ਸਾਲ 2003 'ਚ ਕੀਤੀ ਗਈ | ਸੀ.ਬੀ.ਐੱਸ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸੰਸਥਾ ਦੇ ਸੰਸਥਾਪਕ ਰੈੱਡ ਕਰਾਸ ...

ਪੂਰੀ ਖ਼ਬਰ »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਵਿਸ਼ਾਲ ਨਗਰ ਕੀਰਤਨ

ਬਟਾਲਾ, 17 ਫਰਵਰੀ (ਹਰਦੇਵ ਸਿੰਘ ਸੰਧੂ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਥਾਨਕ ਗਰੀਬ ਨਿਵਾਜ ਚੈਰੀਟੇਬਲ ਟਰੱਸਟ ਉਮਰਪੁਰਾ ਵਲੋਂ ਸਾਲਾਨਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ...

ਪੂਰੀ ਖ਼ਬਰ »

ਨਸ਼ਿਆਂ ਦੇ ਦੈਂਤ ਨੇ ਇਕ ਹੋਰ ਘਰ ਦਾ ਚਿਰਾਗ ਬੁਝਾਇਆ

ਡੇਰਾ ਬਾਬਾ ਨਾਨਕ, 17 ਫਰਵਰੀ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਹਰੂਵਾਲ ਵਿਚ ਅੱਜ ਉਸ ਸਮੇ ਮਾਤਮ ਛਾ ਗਿਆ, ਜਦ ਨੌਜਵਾਨ ਬਿਕਰਮਜੀਤ ਸਿੰਘ ਬਿੱਕਾ ਪੁੱਤਰ ਗੁਰਨਾਮ ਸਿੰਘ ਫ਼ੌਜੀ ਵਾਸੀ ਪਿੰਡ ਹਰੂਵਾਲ ਦੀ ਅਚਾਨਕ ਮੌਤ ਹੋ ਗਈ, ਮੌਤ ਹੋਣ ਦਾ ਕਾਰਨ ਨਸ਼ੇ ਦੀ ਵੱਧ ਮਾਤਰਾ ...

ਪੂਰੀ ਖ਼ਬਰ »

ਪੁਰਾਣੇ ਪੁਲ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਦੀਨਾਨਗਰ, 17 ਫਰਵਰੀ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਨੂੰ ਤਾਰਾਗੜ੍ਹ, ਨਰੋਟ ਜੈਮਲ ਸਿੰਘ ਨਾਲ ਜੋੜਨ ਵਾਲਾ ਛੋਟੂ ਨਾਥ ਮੰਦਿਰ ਦੇ ਨਜ਼ਦੀਕ ਨੋਮਨੀ ਨਾਲੇ 'ਤੇ ਬਣਿਆ ਬਹੁਤ ਪੁਰਾਣੇ ਪੁਲ ਦੀ ਹਾਲਤ ਕਾਫ਼ੀ ਖਸਤਾ ਹੋ ਚੱੁਕੀ ਹੈ | ਜੇਕਰ ਇਸ ਪੁਲ ਦੀ ਗੱਲ ਕਰੀਏ ਤਾਂ ਇਹ ਪੁਲ ...

ਪੂਰੀ ਖ਼ਬਰ »

ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਸ਼ੋ੍ਰਮਣੀ ਕਮੇਟੀ ਦੀ ਅਹਿਮ ਮੀਟਿੰਗ

ਡੇਰਾ ਬਾਬਾ ਨਾਨਕ, 17 ਫਰਵਰੀ (ਵਿਜੇ ਕੁਮਾਰ ਸ਼ਰਮਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਵਿਖੇ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਸਥਾਨਕ ਗੁਰਦੁਆਰਾ ਸ੍ਰੀ ਦਰਬਾਰ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਤੋਂ ਪਠਾਨਕੋਟ ਲਈ ਨਵੀਂ ਬੱਸ ਸੇਵਾ ਸ਼ੁਰੂ

ਡੇਰਾ ਬਾਬਾ ਨਾਨਕ, 17 ਫਰਵਰੀ (ਵਿਜੇ ਕੁਮਾਰ ਸ਼ਰਮਾ)-ਇਲਾਕਾ ਵਾਸੀਆਂ ਦੀ ਪੁਰਜੋਰ ਮੰਗ 'ਤੇ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਡੇਰਾ ਬਾਬਾ ਨਾਨਕ ਤੋਂ ਪਠਾਨਕੋਟ ਲਈ ਨਵੀਂ ਬੱਸ ਸ਼ੁਰੂ ਕੀਤੀ ਗਈ | ਪੁਰਾਣਾ ਬੱਸ ਸਟੈਂਡ ਤੋਂ ਇਸ ਬੱਸ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ

ਧਿਆਨਪੁਰ/ਕਾਲਾ ਅਫਗਾਨਾ, 17 ਫਰਵਰੀ (ਨਾਗਰਾ/ਰੰਧਾਵਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੇੜਲੇ ਪਿੰਡ ਖਜਾਨੇਕੋਟ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਪੁਲਿਸ ਨੇ ਪੁਜਾਰੀ ਦਾ ਕੱਟਿਆ ਚਲਾਨ-ਪੁਜਾਰੀ ਵਲੋਂ ਅੱਧਾ ਘੰਟਾ ਜ਼ਲੀਲ ਕਰਨ ਦਾ ਦੋਸ਼

ਦੋਰਾਂਗਲਾ, 17 ਫਰਵਰੀ (ਲਖਵਿੰਦਰ ਸਿੰਘ ਚੱਕਰਾਜਾ)-ਪ੍ਰਾਚੀਨ ਸ਼ਿਵ ਮੰਦਿਰ ਦੋਰਾਂਗਲਾ ਦੇ ਪੁਜਾਰੀ ਮਹਾਤਮਾ ਰਾਧੇ ਸ਼ਾਮ ਦਾਸ ਸ਼ਾਸਤਰੀ ਵਲੋਂ ਦੋਰਾਂਗਲਾ ਪੁਲਿਸ ਉਪਰ ਦੋਸ਼ ਲਗਾਇਆ ਕਿ ਉਸ ਕੋਲ ਮੋਟਰਸਾਈਕਲ ਦੇ ਸਾਰੇ ਕਾਗ਼ਜ਼ ਹੋਣ ਦੇ ਬਾਵਜੂਦ ਵੀ ਉਸ ਦਾ ਚਲਾਨ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ 'ਚ ਜੇ.ਈ.ਈ. ਤੇ ਨੀਟ ਦੇ ਕਰੈਸ਼ ਕੋਰਸ 22 ਮਾਰਚ ਤੋਂ

ਗੁਰਦਾਸਪੁਰ, 17 ਫਰਵਰੀ (ਆਲਮਬੀਰ ਸਿੰਘ)-ਸਥਾਨਕ ਕਾਲਜ ਰੋਡ 'ਤੇ ਸਥਿਤ ਐਜੂਕੇਸ਼ਨ ਵਰਲਡ ਵਿਚ ਜੇ.ਈ.ਈ. ਤੇ ਨੀਟ ਦੇ ਕਰੈਸ਼ ਕੋਰਸ 22 ਮਾਰਚ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਐਜੂਕੇਸ਼ਨ ਵਰਲਡ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

ਸੁਰਜੀਤ ਕੌਰ ਬਹਾਦਰ ਹੁਸੈਨ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਅੱਚਲ ਸਾਹਿਬ, 17 ਫਰਵਰੀ (ਗੁਰਚਰਨ ਸਿੰਘ)-ਸਵ: ਸੁਰਜੀਤ ਕੌਰ ਪਤਨੀ ਬਚਨ ਸਿੰਘ, ਜੋ ਕਿ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਬਹਾਦਰ ਹੁਸੈਨ ਵਿਖੇ ਪਾਇਆ ਗਿਆ | ਉਪਰੰਤ ਹਜ਼ੂਰੀ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਵਲੋਂ 'ਮੁੱਖ ਮੰਤਰੀ ਮਿਲਾਓ ਇਨਾਮ ਪਾਓ' ਯੋਜਨਾ ਆਰੰਭ

ਗੁਰਦਾਸਪੁਰ, 17 ਫਰਵਰੀ (ਗੁਰਪ੍ਰਤਾਪ ਸਿੰਘ)-11 ਮਹੀਨਿਆਂ ਤੋਂ ਮੁੱਖ ਮੰਤਰੀ ਨੰੂ ਮਿਲਣ ਦੀ ਉਡੀਕ ਕਰ ਰਹੇ ਕੱਚੇ ਮੁਲਾਜ਼ਮਾਂ ਵਲੋਂ 'ਮੁੱਖ ਮੰਤਰੀ ਮਿਲਾਓ ਇਨਾਮ ਪਾਓ' ਦੀ ਸਕੀਮ ਦਾ ਗੁਰਦਾਸਪੁਰ ਵਿਚ ਆਰੰਭ ਕੀਤਾ ਗਿਆ | ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੇ ਨੰੂ 11 ਮਹੀਨੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ ਵਲੋਂ ਮਨਦੀਪ ਕੌਰ ਦੇ ਹੱਕ 'ਚ ਕੀਤੀ ਮੀਟਿੰਗ

ਫਤਹਿਗੜ੍ਹ ਚੂੜੀਆਂ, 17 ਫਰਵਰੀ (ਧਰਮਿੰਦਰ ਸਿੰਘ ਬਾਠ)-ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਵਾਰਡ ਨੰਬਰ ਇਕ ਤੋਂ ਜ਼ਿਮਨੀ ਚੋਣ ਲੜ੍ਹ ਰਹੀ ਕਾਂਗਰਸੀ ਉਮੀਦਵਾਰ ਮਨਦੀਪ ਕੌਰ ਦੇ ਹੱਕ 'ਚ ਚੇਅਰਮੈਨ ਸਤਨਾਮ ਸਿੰਘ ਗਿੱਲ ਦੇ ਗ੍ਰਹਿ ਵਿਖੇ ...

ਪੂਰੀ ਖ਼ਬਰ »

ਰਵੀਕਰਨ ਸਿੰਘ ਕਾਹਲੋਂ ਨੇ ਸ਼ਰਨਜੀਤ ਕੌਰ ਰੰਧਾਵਾ ਦੇ ਹੱਕ 'ਚ ਕੀਤੀ ਮੀਟਿੰਗ

ਫਤਹਿਗੜ੍ਹ ਚੂੜੀਆਂ, 17 ਫਰਵਰੀ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ ਇਕ ਤੋਂ ਜ਼ਿਮਨੀ ਚੋਣ ਲੜ੍ਹ ਰਹੀ ਅਕਾਲੀ-ਭਾਜਪਾ ਦੀ ਉਮੀਦਵਾਰ ਸ਼ਰਨਜੀਤ ਕੌਰ ਰੰਧਾਵਾ ਦੇ ਹੱਕ 'ਚ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਲੋਂ ...

ਪੂਰੀ ਖ਼ਬਰ »

ਦਵਿੰਦਰ ਸਿੰਘ ਸਲਾਰੀਆ ਯੁਵਾ ਮੋਰਚਾ ਦੇ ਬਣੇ ਪ੍ਰਧਾਨ

ਨਰੋਟ ਮਹਿਰਾ, 17 ਫਰਵਰੀ (ਰਾਜ ਕੁਮਾਰੀ)-ਭਾਜਪਾ ਪਾਰਟੀ ਦੀ ਮੀਟਿੰਗ ਪਿੰਡ ਪਰਮਾਨੰਦ ਵਿਖੇ ਮੰਡਲ ਪ੍ਰਧਾਨ ਬਲਵਾਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਮੁੱਖ ਮਹਿਮਾਨ ਹਲਕਾ ਭੋਆ ਦੀ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਤੇ ਭਾਜਪਾ ਕਾਰਜਕਾਰਨੀ ਮੈਂਬਰ ਵਿਨੋਦ ਕੁਮਾਰ ...

ਪੂਰੀ ਖ਼ਬਰ »

ਬੱਚਿਆਂ ਦੀ ਸੁਰੱਖਿਆ ਦੇ ਮਸਲੇ 'ਤੇ ਸਕੂਲ ਪ੍ਰਬੰਧਕ ਲਾਪ੍ਰਵਾਹ

ਨਰੋਟ ਜੈਮਲ ਸਿੰਘ, 17 ਫਰਵਰੀ (ਗੁਰਮੀਤ ਸਿੰਘ)-ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਨੰੂ ਪਹਿਲ ਦੇ ਆਧਾਰ 'ਤੇ ਯਕੀਨੀ ਬਣਾਏ ਜਾਣ ਦੇ ਮਸਲੇ 'ਤੇ ਜਿੱਥੇ ਮਾਣਯੋਗ ਉੱਚ ਅਦਾਲਤ ਤੇ ਵਿੱਦਿਅਕ ਬੋਰਡਾਂ ਵਲੋਂ ਸਮੇਂ-ਸਮੇਂ 'ਤੇ ਸਕੂਲ ਪ੍ਰਬੰਧਕਾਂ ਨੰੂ ਸਖ਼ਤ ਹੁਕਮ ...

ਪੂਰੀ ਖ਼ਬਰ »

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਦੇ ਦਫ਼ਤਰ 'ਚ ਕਰਮਚਾਰੀਆਂ ਦੀ ਘਾਟ ਕਾਰਨ ਕੰਮ ਹੋ ਰਿਹਾ ਪ੍ਰਭਾਵਿਤ

ਪਠਾਨਕੋਟ, 17 ਫਰਵਰੀ (ਚੌਹਾਨ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਅੰਦਰ ਕਰਮਚਾਰੀਆਂ ਦੀ ਵੱਡੀ ਘਾਟ ਕਾਰਨ ਇਸ ਦਫ਼ਤਰ ਦਾ ਕੰਮ ਕਾਜ ਵੱਡੀ ਪੱਧਰ 'ਤੇ ਪ੍ਰਭਾਵਿਤ ਹੋ ਰਿਹਾ ਹੈ | ਇਹ ਦਫ਼ਤਰ ਪੂਰੇ ਜ਼ਿਲ੍ਹੇ ਅੰਦਰ ਬੁਢਾਪਾ, ਅੰਗਹੀਣ ਅਤੇ ਹੋਰ ਲਾਭਪਾਤਰੀਆਂ ...

ਪੂਰੀ ਖ਼ਬਰ »

ਬੱਸ ਅੱਡੇ 'ਤੇ ਨਾਜਾਇਜ਼ ਕਬਜ਼ਿਆਂ ਦਾ ਜ਼ੋਰ, ਵਿਭਾਗ ਬੇਖ਼ਬਰ

ਨਰੋਟ ਜੈਮਲ ਸਿੰਘ, 17 ਫਰਵਰੀ (ਗੁਰਮੀਤ ਸਿੰਘ)-ਸਰਹੱਦੀ ਇਲਾਕਾ ਨਰੋਟ ਜੈਮਲ ਸਿੰਘ ਵਿਖੇ ਸਥਿਤ ਬੱਸ ਅੱਡੇ ਦੇ ਚੁਰਸਤੇ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੰੂ ਜਿੱਥੇ ਸਬੰਧਿਤ ਵਿਭਾਗ ਅਜੇ ਹਟਾ ਨਹੀਂ ਸਕਿਆ ਹੈ, ਉੱਥੇ ਹੁਣ ਕੁਝ ਲੋਕਾਂ ਵਲੋਂ ਬੱਸ ਅੱਡੇ ਨੰੂ ਜਾਣ ਵਾਲੇ ...

ਪੂਰੀ ਖ਼ਬਰ »

ਬੇਰੁਜ਼ਗਾਰੀ ਕਾਰਨ ਡੈਮ ਔਸਤੀ ਹੋ ਰਹੇ ਨੇ ਭੁੱਖਮਰੀ ਦਾ ਸ਼ਿਕਾਰ

ਸ਼ਾਹਪੁਰ ਕੰਢੀ, 17 ਫਰਵਰੀ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੇ ਔਸਤੀ ਪਰਿਵਾਰਾਂ ਨੰੂ ਨੌਕਰੀਆਂ ਦੇਣ ਦਾ ਮਾਮਲਾ ਪਿਛਲੇ 20 ਸਾਲਾਂ ਤੋਂ ਹੱਲ ਨਾ ਹੋਣ ਕਾਰਨ ਲਮਕਦਾ ਜਾ ਰਿਹਾ ਹੈ | ਡੈਮ ਔਸਤੀ ਆਪਣੇ ਮਸਲੇ ਦੇ ਹੱਲ ਲਈ ਪਿਛਲੇ 20 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ | ...

ਪੂਰੀ ਖ਼ਬਰ »

ਜ਼ਿਲੇ੍ਹ ਦੇ 6 ਸਿੱਖਿਆ ਬਲਾਕਾਂ ਅੰਦਰ ਅਧਿਆਪਕ ਤੇ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ

ਤਾਰਾਗੜ੍ਹ, 17 ਫਰਵਰੀ (ਸੋਨੂੰ ਮਹਾਜਨ)-ਪੜੋ੍ਹ ਪੰਜਾਬ ਪੜ੍ਹਾਓ ਪੰਜਾਬ ਸਕੀਮ ਤਹਿਤ ਸਿੱਖਿਆ ਸਕੱਤਰ ਪੰਜਾਬ ਸਰਕਾਰ ਕਿ੍ਸ਼ਨ ਕੁਮਾਰ, ਸਹਾਇਕ ਡਾਇਰੈਕਟਰ ਡਾ: ਜਰਨੈਲ ਸਿੰਘ ਕਾਲਕੇ ਤੇ ਪੜੋ੍ਹ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ: ਦਵਿੰਦਰ ਸਿੰਘ ਬੋਹਾ ਵਲੋਂ ਜਾਰੀ ...

ਪੂਰੀ ਖ਼ਬਰ »

ਹਿਊਮਨ ਰਾਈਟ ਪੰਜਾਬ ਵਲੋਂ ਸਰਕਾਰ ਨੂੰ ਫ਼ਰਜ਼ੀ ਟਰੈਵਲ ਏਜੰਟਾਂ 'ਤੇ ਕਾਰਵਾਈ ਦੀ ਮੰਗ

ਪਠਾਨਕੋਟ, 17 ਫਰਵਰੀ (ਆਰ. ਸਿੰਘ)-ਹਿਊਮਨ ਰਾਈਟ ਪੰਜਾਬ ਦੀ ਮੀਟਿੰਗ ਪਠਾਨਕੋਟ ਸਥਿਤ ਦਫ਼ਤਰ ਵਿਖੇ ਪ੍ਰਦੇਸ਼ ਪ੍ਰਧਾਨ ਰਾਜਾ ਜੁਲਕਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਦੇਸ਼ ਵਿਚ ਵੱਧ ਰਹੀ ਬੇਰੁਜ਼ਗਾਰੀ ਦਾ ਫ਼ਾਇਦਾ ਚੁੱਕ ਕੇ ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਮੌਕੇ ...

ਪੂਰੀ ਖ਼ਬਰ »

ਭਾਰਤੀ ਸਟੇਟ ਬੈਂਕ ਵਲੋਂ ਗਾਹਕ ਜਾਗਰੂਕਤਾ ਸੈਮੀਨਾਰ

ਪਠਾਨਕੋਟ, 17 ਫਰਵਰੀ (ਸੰਧੂ)-ਭਾਰਤੀ ਸਟੇਟ ਬੈਂਕ ਵਲੋਂ ਬੈਂਕ ਦੀ ਸਥਾਨਕ ਮੁੱਖ ਸ਼ਾਖਾ ਦੇ ਚੀਫ਼ ਮੈਨੇਜਰ ਪ੍ਰਦੀਪ ਭਾਰਦਵਾਜ ਦੀ ਪ੍ਰਧਾਨਗੀ ਹੇਠ ਗ੍ਰਾਹਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਰਿਜਨਲ ਮੈਨੇਜਰ ਵਿਪਨ ਮਿੱਤਲ, ਡਿਪਟੀ ਜਨਰਲ ਮੈਨੇਜਰ ਐੱਸ. ...

ਪੂਰੀ ਖ਼ਬਰ »

ਦਲਿਤ ਪਰਿਵਾਰ ਦਾ ਧਰਨਾ 25ਵੇਂ ਦਿਨ 'ਚ ਸ਼ਾਮਿਲ

ਸਰਨਾ, 17 ਫਰਵਰੀ (ਬਲਵੀਰ ਰਾਜ)-ਸਰਨਾ ਨਿਵਾਸੀ ਵਿਜੇ ਕੁਮਾਰ ਦਾ ਇਨਸਾਫ ਪਾਉਣ ਲਈ ਲਗਾਇਆ ਧਰਨਾ 25ਵੇਂ ਦਿਨ 'ਚ ਸ਼ਾਮਿਲ ਹੋ ਚੁੱਕਾ ਹੈ | ਗੱਲਬਾਤ ਕਰਦਿਆਂ ਵਿਜੇ ਕੁਮਾਰ ਨੇ ਦੱਸਿਆ ਕਿ ਮੇਰਾ ਪੂਰਾ ਪਰਿਵਾਰ ਸ਼ਾਂਤਮਈ ਢੰਗ ਨਾਲ ਡੀ.ਸੀ. ਦਫ਼ਤਰ ਦੇ ਬਾਹਰ ਪਿਛਲੇ 25 ਦਿਨਾਂ ...

ਪੂਰੀ ਖ਼ਬਰ »

ਪ੍ਰਤਾਪ ਵਰਲਡ ਸਕੂਲ ਵਿਖੇ ਕਰਵਾਇਆ ਗਰੈਂਡ ਪੇਰੈਂਟਸ ਡੇ

ਪਠਾਨਕੋਟ, 17 ਫਰਵਰੀ (ਚੌਹਾਨ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਗਰੈਂਡ ਪੇਰੈਂਟਸ ਡੇ ਕਰਵਾਇਆ ਗਿਆ | ਜਿਸ ਵਿਚ ਨਰਸਰੀ ਕਲਾਸ ਤੋਂ ਤੀਸਰੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਸ ਵਿਚ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਹਿੱਸਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮਾਰੀਆਂ ਮੱਲਾਂ

ਪਠਾਨਕੋਟ, 17 ਫਰਵਰੀ (ਸੰਧੂ/ਆਸ਼ੀਸ਼ ਸ਼ਰਮਾ/ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਪਿ੍ੰਸੀਪਲ ਨਿਰਮਲ ਪਾਂਧੀ ਦੀ ਪ੍ਰਧਾਨਗੀ ਹੇਠ ਧਾਰਮਿਕ ਪ੍ਰੀਖਿਆ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕੀਤਾ ਗਿਆ | ਜਿਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX