ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਉਰੂਗੋਏ ਨੇ ਸਾਉਦੀ ਅਰਬ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ
. . .  1 day ago
ਗਿਰੀਡੀਹ [ਝਾਰਖੰਡ] 'ਚ ਬਿਜਲੀ ਡਿੱਗਣ ਨਾਲ 6 ਦੀ ਮੌਤ , 4 ਜ਼ਖ਼ਮੀ
. . .  1 day ago
ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਨਵੀਂ ਦਿੱਲੀ, 20 ਜੂਨ - ਦਿੱਲੀ ਦੇ ਉਪਰਾਜਪਾਲ ਵੱਲੋਂ ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ...
ਫੀਫਾ ਵਿਸ਼ਵ ਕੱਪ 2018 : ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ
. . .  1 day ago
ਮਾਸਕੋ, 20 ਜੂਨ - ਫੀਫਾ ਵਿਸ਼ਵ ਕੱਪ 2018 ਦੇ ਇੱਕ ਮੁਕਾਬਲੇ ਵਿਚ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੇ ਆਪਣਾ ਜੇਤੂ ਅਭਿਆਨ ਜਾਰੀ...
ਤਾਮਿਲਨਾਡੂ ਦੀ ਅਨੁਕ੍ਰਿਤੀ ਬਣੀ 'ਫੈਮਿਨਾ ਮਿਸ ਇੰਡੀਆ 2018'
. . .  1 day ago
ਮੁੰਬਈ, 20 ਜੂਨ - ਤਾਮਿਲਨਾਡੂ ਦੀ 19 ਸਾਲਾਂ ਕਾਲਜ ਦੀ ਵਿਦਿਆਰਥਣ ਅਨੁਕ੍ਰਿਤੀ ਵਾਸ ਨੇ 'ਫੈਮਿਨਾ ਮਿਸ ਇੰਡੀਆ 2018' ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਮੁੰਬਈ ਵਿਖੇ ਅੱਜ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਪੁਰਤਗਾਲ ਮੋਰਾਕੋ ਤੋਂ 1-0 ਨਾਲ ਅੱਗੇ
. . .  1 day ago
ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
. . .  1 day ago
ਡੇਰਾਬੱਸੀ, 20 ਜੂਨ (ਸ਼ਾਮ ਸਿੰਘ ਸੰਧੂ, ਪੱਤਰ ਪ੍ਰੇਰਕ)- ਡੇਰਾਬੱਸੀ ਦੇ ਨੇੜਲੇ ਪਿੰਡ ਖੇੜੀ ਗੁੱਜਰਾਂ ਵਿਖੇ ਇੱਕ ਭੱਠੇ 'ਤੇ ਇੱਟਾਂ ਬਣਾਉਣ ਲਈ ਇਕੱਠੇ ਕੀਤੇ ਗਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਹਿਚਾਣ 9 ਸਾਲਾ ਅਮਨ ਅਤੇ 7 ਸਾਲਾ...
ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਵਲੋਂ ਛਾਪੇਮਾਰੀ
. . .  1 day ago
ਪਟਿਆਲਾ, 20 ਜੂਨ- ਪਟਿਆਲਾ ਦੇ ਬਹੁਦਰਗੜ੍ਹ ਵਿਖੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਅਤੇ ਕੈਥਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਹਸਪਤਾਲ 'ਚ ਲਿੰਗ ਨਿਰਧਾਰਨ ਟੈਸਟ ਕਰਨ ਅਤੇ ਭਰੂਣ ਹੱਤਿਆ ਦੀ ਸ਼ਿਕਾਇਤ ਤੋਂ...
ਕੌਮਾਂਤਰੀ ਸਰਹੱਦ ਨੇੜਿਓਂ 22 ਕਰੋੜ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਬੱਚੀਵਿੰਡ, 20 ਜੂਨ (ਬਲਦੇਵ ਸਿੰਘ ਕੰਬੋ)- ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਤਹਿਤ ਪਿੰਡ ਕੱਕੜ ਵਿਖੇ ਕੌਮਾਂਤਰੀ ਸਰਹੱਦ ਨੇੜਿਓਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀ. ਐਸ. ਐਫ. ਦੀ 17 ਬਟਾਲੀਅਨ ਦੇ...
ਦੇਸ਼ ਸੇਵਾ ਲਈ ਹਮੇਸ਼ਾ ਵਚਨਬੱਧ ਰਹਾਂਗਾ- ਅਰਵਿੰਦ ਸੁਬਰਾਮਣੀਅਮ
. . .  1 day ago
ਨਵੀਂ ਦਿੱਲੀ, 20 ਜੂਨ- ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਨਿੱਜੀ ਕਾਰਨਾਂ ਦੇ ਚੱਲਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ੇ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਭ ਤੋਂ ਚੰਗੀ ਨੌਕਰੀ ਰਹੀ ਹੈ। ਸੁਬਰਾਮਣੀਅਮ...
ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  1 day ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  1 day ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  1 day ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  1 day ago
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  1 day ago
ਪਿਸਤੌਲ ਦੀ ਨੋਕ 'ਤੇ ਲੁੱਟ
. . .  1 day ago
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  1 day ago
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  1 day ago
ਅਰਵਿੰਦ ਸੁਬਰਾਮਣੀਅਮ ਨੇ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲੇ 'ਚ 30 ਫੌਜੀ ਹਲਾਕ
. . .  1 day ago
ਰੋਹਿਤ ਵੇਮੁਲਾ ਦੀ ਮਾਂ ਨੇ ਵਿਰੋਧੀ ਧਿਰ ਨੂੰ ਕੀਤਾ ਬੇਨਕਾਬ- ਪਿਊਸ਼ ਗੋਇਲ
. . .  1 day ago
ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ 'ਤੇ ਇਸ ਵਾਰ ਵੱਡੀ ਰੈਲੀ ਹੋਵੇਗੀ- ਰਵਿੰਦਰ ਰੈਨਾ
. . .  1 day ago
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ
. . .  1 day ago
ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਨਾਲ ਫੌਜ ਦੇ ਕੰਮ 'ਤੇ ਕੋਈ ਫਰਕ ਨਹੀਂ ਪਵੇਗਾ- ਫੌਜ ਮੁਖੀ
. . .  1 day ago
ਸ਼ਹੀਦ ਔਰੰਗਜ਼ੇਬ ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਦੇਸ਼ ਲਈ ਪ੍ਰੇਰਣਾ- ਸੀਤਾਰਮਨ
. . .  1 day ago
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ
. . .  1 day ago
ਬੱਸ ਨੇ ਦੋ ਰਿਕਸ਼ਾ ਚਾਲਕਾਂ ਨੂੰ ਦਰੜਿਆ, ਮੌਤ
. . .  1 day ago
9 ਦਿਨਾਂ ਦੇ ਧਰਨੇ ਤੋਂ ਬਾਅਦ ਵਿਗੜੀ ਕੇਜਰੀਵਾਲ ਦੀ ਸਿਹਤ
. . .  1 day ago
ਰੱਖਿਆ ਮੰਤਰੀ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
. . .  1 day ago
2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਾਡਾ ਉਦੇਸ਼- ਮੋਦੀ
. . .  1 day ago
ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  1 day ago
ਅਸਮ 'ਚ ਹੜ ਕਾਰਨ 20 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਤਰਨਤਾਰਨ

ਜ਼ਿਲ੍ਹਾ ਪੁਲਿਸ ਵਲੋਂ ਢਾਈ ਕਰੋੜ ਦੀ ਹੈਰੋਇਨ, ਚੂਰਾ ਪੋਸਤ ਤੇ ਨਸ਼ੀਲੀਆਂ ਗੋਲੀਆਂ ਸਮੇਤ 6 ਵਿਅਕਤੀ ਕਾਬੂ, ਇਕ ਫਰਾਰ

ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ 6 ਵਿਅਕਤੀਆਂ ਨੂੰ ਹੈਰੋਇਨ, ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਦਕਿ ਇਕ ਵਿਅਕਤੀ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ | ਪੁਲਿਸ ਨੇ ਫੜੇ ਗਏ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਐੱਸ.ਪੀ. (ਡੀ.) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਤਰਨ ਤਾਰਨ ਦੇ ਏ.ਐੱਸ.ਆਈ. ਬਲਦੇਵ ਸਿੰਘ ਪੁਲਿਸ ਪਾਰਟੀ ਸਮੇਤ ਭਕਨਾ ਰੋਡ ਟੀ. ਪੁਆਇੰਟ ਕਸੇਲ ਲੰਗਰ ਹਾਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਸਰਬਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚੌਗਾਵਾਂ ਅੰਮਿ੍ਤਸਰ ਨੂੰ ਕਾਬੂ ਕਰ ਲਿਆ, ਜਦਕਿ ਉਸ ਦਾ ਸਾਥੀ ਸੱਬਾ ਪੁੱਤਰ ਲੱਡੂ ਵਾਸੀ ਪਿੰਡ ਚੌਗਾਵਾਂ ਅੰਮਿ੍ਤਸਰ ਮੌਕੇ ਤੋਂ ਫਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 510 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਢਾਈ ਕਰੋੜ ਰੁਪਏ ਬਣਦੀ ਹੈ | ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਿਖ਼ਲਾਫ਼ ਥਾਣਾ ਸਰਾਏਾ ਅਮਾਨਤ ਖਾਂ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਫਰਾਰ ਹੋਏ ਵਿਅਕਤੀ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਗੁਰਮੁੱਖ ਸਿੰਘ ਪੁਲਿਸ ਪਾਰਟੀ ਸਮੇਤ ਮਿਲਕ ਪਲਾਟ ਵੇਰਕਾ ਪੱਟੀ ਨਜ਼ਦੀਕ ਗਸ਼ਤ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਮਨਜਿੰਦਰ ਸਿੰਘ ਪੁੱਤਰ ਪ੍ਰਮਜੀਤ ਸਿੰਘ ਵਾਸੀ ਪੱਟੀ ਨੂੰ ਕਾਬੂ ਕਰ ਉਸ ਕੋਲੋਂ 180 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੇ ਏ.ਐੱਸ.ਆਈ. ਚਰਨ ਸਿੰਘ ਨੇ ਗਸ਼ਤ ਦੌਰਾਨ ਬੰਨ ਘੁੱਲੇ ਵਾਲਾ ਨਜ਼ਦੀਕ ਤੋਂ ਗੁਰਲਾਲ ਸਿੰਘ ਪੁੱਤਰ ਧਰਮ ਸਿੰਘ ਵਾਸੀ ਸਭਰਾ ਨੂੰ ਕਾਬੂ ਕਰ ਉਸ ਕੋਲੋਂ 505 ਨਸ਼ੀਲੀਆਂ ਗੋਲੀਆਂ, 1 ਗ੍ਰਾਮ 5 ਮਿ: ਲੀ: ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਸੀ.ਆਈ.ਏ. ਸਟਾਫ਼ ਤਰਨ ਤਾਰਨ ਦੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਪਿੰਡ ਭਓਵਾਲ ਤੋਂ ਗਸ਼ਤ ਦੌਰਾਨ ਸਚਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਜ਼ਿਲ੍ਹਾ ਫ਼ਿਰੋਜਪੁਰ ਨੂੰ ਕਾਬੂ ਕਰ ਉਸ ਕੋਲੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਇਸੇ ਤਰ੍ਹਾਂ ਸੀ.ਆਈ.ਏ. ਸਟਾਫ਼ ਤਰਨ ਤਾਰਨ ਦੇ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਗਸ਼ਤ ਦੌਰਾਨ ਪਿੰਡ ਭਓਵਾਲ ਤੋਂ ਸ਼ੱਕ ਦੇ ਅਧਾਰ 'ਤੇ ਅੰਗਰੇਜ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਜ਼ਿਲ੍ਹਾ ਫ਼ਿਰੋਜਪੁਰ ਨੂੰ ਕਾਬੂ ਕਰ ਉਸ ਕੋਲੋਂ 10 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਸਿਟੀ ਤਰਨ ਤਾਰਨ ਦੇ ਏ.ਐੱਸ.ਆਈ. ਬਲਦੇਵ ਸਿੰਘ ਨੇ ਪਲਾਸੌਰ ਰੋਡ ਤੋਂ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੁਰੂ ਕਾ ਖ਼ੂਹ ਨੂੰ ਕਾਬੂ ਕਰ ਉਸ ਪਾਸੋਂ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਐੱਸ.ਪੀ. (ਡੀ.) ਤਿਲਕ ਰਾਜ ਨੇ ਦੱਸਿਆ ਕਿ ਉਕਤ ਫੜੇ ਗਏ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਥਾਣਿਆਂ 'ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾ ਰਿਹਾ ਹੈ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ |

ਮਿਊਾਸਪਲ ਮੁਲਾਜ਼ਮ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਾਸਲ ਪੱਟੀ ਦੇ ਮੁਲਾਜ਼ਮਾਂ ਵਲੋਂ ਰੈਲੀ

ਪੱਟੀ, 17 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਮਿਊਾਸਪਲ ਮੁਲਾਜ਼ਮ ਕਮੇਟੀ ਪੰਜਾਬ ਦੇ ਸੱਦੇ 'ਤੇ ਨਗਰ ਕੌਾਸਲ ਪੱਟੀ ਦੇ ਮੁਲਾਜ਼ਮਾਂ ਵਲੋਂ ਗੁਰਨਾਮ ਸਿੰਘ ਅਤੇ ਬਲਵੰਤ ਰਾਏ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਕੀਤੀ ਗਈ | ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਨਗਰ ਕੌਾਸਲ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ ਦੇ ਦਾਦੇ ਦੀ ਮਜ਼ਾਰ ਤੋਂ ਗ਼ੈਰ-ਕਾਨੂੰਨੀ ਤੌਰ 'ਤੇ ਵੱਢੇ ਗਏ ਟਾਹਲੀਆਂ ਦੇ ਰੁੱਖ

ਖਡੂਰ ਸਾਹਿਬ, 17 ਫਰਵਰੀ (ਅਮਰਪਾਲ ਸਿੰਘ)- ਪਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਦਾਦੇ ਮੀਆਂ ਮੁਹੰਮਦ ਬਖ਼ਸ਼ ਦੀ ਇਥੋਂ ਨੇੜਲੇ ਪਿੰਡ ਜਾਤੀ ਉਮਰਾ ਵਿਖੇ ਸਥਿਤ ਮਜਾਰ ਵਾਲੀ ਥਾਂ ਤੋਂ ਕੁਝ ਲੋਕਾਂ ਵਲੋਂ ਗ਼ੈਰ-ਕਾਨੂੰਨੀ ਤੌਰ 'ਤੇ ਟਾਹਲੀਆਂ ਦੇ ...

ਪੂਰੀ ਖ਼ਬਰ »

ਜਠਾਣੀਆਂ ਵਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਦਰਾਣੀ ਨੇ ਕੀਤੀ ਆਤਮ ਹੱਤਿਆ

ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਜਠਾਣੀਆਂ ਵਲੋਂ ਦਰਾਣੀ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਉਸ ਵਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰਨ ਦੇ ਦੋਸ਼ ਹੇਠ 2 ਔਰਤਾਂ ਿਖ਼ਲਾਫ਼ ਕੇਸ ਦਰਜ ਕਰਨ ...

ਪੂਰੀ ਖ਼ਬਰ »

50 ਗ੍ਰਾਮ ਹੈਰੋਇਨ ਸਮੇਤ 1 ਕਾਬੂ

ਹਰੀਕੇ ਪੱਤਣ, 17 ਫਰਵਰੀ (ਸੰਜੀਵ ਕੁੰਦਰਾ)¸ਨਾਰਕੋਟਿਕ ਸੈੱਲ ਤਰਨ ਤਾਰਨ ਦੀ ਟੀਮ ਨੇ ਇਕ ਵਿਅਕਤੀ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਪ੍ਰਜਮੀਤ ਸਿੰਘ ਪੁਲਿਸ ਪਾਰਟੀ ਸਮੇਤ ਸਰਹਾਲੀ, ਹਰੀਕੇ, ਮਰੜ੍ਹ ਆਦਿ ਨੂੰ ਗਸ਼ਤ ਦੇ ...

ਪੂਰੀ ਖ਼ਬਰ »

ਮਾਈ ਭਾਗੋ ਨਰਸਿੰਗ ਕਾਲਜ ਵਿਚ ਈ.ਐੱਮ.ਟੀ. ਤੇ ਪੀ.ਪੀ.ਐੱਮ.ਈ.ਟੀ. ਦੀਆਂ ਕਲਾਸਾਂ 26 ਮਾਰਚ ਤੋਂ ਸ਼ੁਰੂ

ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)¸ਤਰਨ ਤਾਰਨ ਵਿਚ 2001 ਤੋਂ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਦੀ ਮੈਨੇਜਮੇਂਟ ਵਲੋਂ ਪਿਛਲੇ ਤਿੰਨ ਸਾਲ ਤੋਂ ਇਲਾਕੇ ਦੀਆਂ ਵਿਦਿਆਰਥਣਾਂ ਦੀ ਸਹੂਲਤ ਲਈ ਕਾਲਜ ਕੈਂਪਸ ਵਿਚ ਪੀ.ਐੱਮ.ਟੀ. ਅਤੇ ਪੀ.ਪੀ.ਐੱਮ.ਈ.ਟੀ. ਦੇ ਟੈਸਟ ਦੀ ਤਿਆਰੀ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ

ਗੋਇੰਦਵਾਲ ਸਾਹਿਬ, 17 ਫਰਵਰੀ (ਵਰਿੰਦਰ ਸਿੰਘ ਰੰਧਾਵਾ)¸ ਨਸ਼ਿਆਂ ਿਖ਼ਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਅਤੇ ਡੀ.ਐੱਸ.ਪੀ. ਗੋਇੰਦਵਾਲ ਸਾਹਿਬ ਦੀ ਅਗਵਾਈ ਹੇਠ ਕਰਵਾਈ ਕਰਦਿਆਂ ਹੋਇਆਂ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਨੇ ਤਿੰਨ ਨੌਜਵਾਨਾਂ ਨੂੰ ਨਸ਼ੀਲੀਆਂ ਗੋਲੀਆਂ ...

ਪੂਰੀ ਖ਼ਬਰ »

ਝਬਾਲ ਵਿਖੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਲੋਕਾਂ ਨਾਲ ਭਰਵੀਂ ਮੀਟਿੰਗ

ਝਬਾਲ, 17 ਫਰਵਰੀ (ਸਰਬਜੀਤ ਸਿੰਘ, ਸੁਖਦੇਵ ਸਿੰਘ)- ਕਾਂਗਰਸ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਨਾਲ ਮੀਟਿੰਗਾਂ ਕਰਨ ਦੇ ਸਿਲਸਿਲੇ ਤਹਿਤ ਸਥਾਨਕ ਕਸਬਾ ਝਬਾਲ ਦੇ ਪੰਚਾਇਤ ਘਰ ਵਿਖੇ ...

ਪੂਰੀ ਖ਼ਬਰ »

ਸਾਬਕਾ ਡਿਪਟੀ ਡਾਇਰੈਕਟਰ ਭੁੱਲਰ ਨੂੰ ਸਦਮਾ, ਪਤਨੀ ਦਾ ਦਿਹਾਂਤ

ਤਰਨ ਤਾਰਨ, 17 ਫਰਵਰੀ (ਲਾਲੀ ਕੈਰੋਂ)¸ਸਾਬਕਾ ਜ਼ਿਲ੍ਹਾ ਮੰਡੀ ਅਫ਼ਸਰ ਸਵ: ਰੇਸ਼ਮ ਸਿੰਘ ਭੁੱਲਰ ਦੇ ਬੇਟੇ ਸਿਮਰਜੀਤ ਸਿੰਘ ਲੱਕੀ ਭੁੱਲਰ ਨੇ ਪ੍ਰੈੱਸ ਨੂੰ ਦੱਸਿਆ ਕਿ ਉਨ੍ਹਾਂ ਦੇ ਤਾਈ ਜੀ ਹਰਜਿੰਦਰ ਕੌਰ ਭੁੱਲਰ (76) ਪਤਨੀ (ਰਘੁਬੀਰ ਸਿੰਘ ਭੁੱਲਰ ਸਾਬਕਾ ਡਿਪਟੀ ...

ਪੂਰੀ ਖ਼ਬਰ »

ਜ਼ਿਲੇ੍ਹ 'ਚ 2656 ਲੋੜਵੰਦ ਪਰਿਵਾਰਾਂ ਨੂੰ ਪੱਕੇ ਕੋਠੇ ਬਣਾ ਕੇ ਦਿੱਤੇ ਜਾਣਗੇ-ਏ.ਡੀ.ਸੀ.

ਝਬਾਲ, 17 ਫਰਵਰੀ (ਸਰਬਜੀਤ ਸਿੰਘ)-ਕੈਪਟਨ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਸਦਕਾ ਹਲਕਾ ਵਾਸੀਆਂ ਨੂੰ ਦੇਣ ਲਈ ਤਰਨ ਤਾਰਨ ਹਲਕੇ ਦੇ ਪਿੰਡ ਜਗਤਪੁਰਾ ...

ਪੂਰੀ ਖ਼ਬਰ »

ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸ਼ਾਹਬਾਜ਼ਪੁਰ ਦੇ ਸਰਕਾਰੀ ਸਕੂਲ ਤੇ ਹੈਲਥ ਸੈਂਟਰ

ਸ਼ਾਹਬਾਜ਼ਪੁਰ, 17 ਫਰਵਰੀ (ਪ੍ਰਦੀਪ ਬੇਗੇਪੁਰ)¸ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪਿੰਡ ਸ਼ਾਹਬਾਜ਼ਪੁਰ ਨੇੜਲੇ ਵੀਹ ਪਿੰਡਾਂ ਦੇ ਕੇਂਦਰ ਬਿੰਦੂ ਹੋਣ 'ਤੇ ਸਮੇਂ ਦੇ ਨਾਲ ਇਸ ਅੱਡੇ ਦਾ ਵਿਸਥਾਰ ਤਾਂ ਹੋਇਆ, ਪ੍ਰੰਤੂ ਸਮੇਂ ਦੀਆਂ ...

ਪੂਰੀ ਖ਼ਬਰ »

ਖਸਰਾ ਤੇ ਰੂਬੈਲਾ ਦੇ ਖਾਤਮੇ ਲਈ ਸੀ. ਐੱਚ. ਸੀ. ਝਬਾਲ ਵਿਖੇ ਵਰਕਸ਼ਾਪ ਲਗਾਈ

ਝਬਾਲ, 17 ਫਰਵਰੀ (ਸੁਖਦੇਵ ਸਿੰਘ)- ਮੀਜਲ ਰੂਬੈਲਾ ਦੇ ਖ਼ਾਤਮੇ ਲਈ ਸਿਹਤ ਵਿਭਾਗ ਵਲੋਂ ਅਪ੍ਰੈਲ ਮਹੀਨੇ ਵਿਚ ਚਲਾਈ ਜਾ ਰਹੀ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ: ਸਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ...

ਪੂਰੀ ਖ਼ਬਰ »

ਅੰਗਰੇਜ਼ੀ ਵਿਸ਼ੇ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ

ਪੱਟੀ, 17 ਫਰਵਰੀ (ਅਵਤਾਰ ਸਿੰਘ ਖਹਿਰਾ)- ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਤੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਹਰਪ੍ਰੀਤ ਕੌਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਅੰਗਰੇਜੀ ਵਿਸ਼ੇ ਦਾ ਬਲਾਕ ਪੱਧਰੀ ਮੁਕਾਬਲਾ ਸਰਕਾਰੀ ...

ਪੂਰੀ ਖ਼ਬਰ »

ਬਲਾਕ ਨੌਸ਼ਹਿਰਾ ਪੰਨੂੰਆਂ ਦੇ ਸਹਿ-ਵਿੱਦਿਅਕ ਮੁਕਾਬਲੇ ਸਮਾਪਤ

ਨੌਸ਼ਹਿਰਾ ਪੰਨੂੰਆਂ, 17 ਫਰਵਰੀ (ਪਰਮਜੀਤ ਜੋਸ਼ੀ)¸ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੇ ਬਲਾਕ ਨੌਸ਼ਹਿਰਾ ਪੰਨੂੰਆਂ ਵਿਖੇ ਕਰਵਾਏ ਸਹਿ-ਵਿੱਦਿਅਕ ਮੁਕਾਬਲੇ ਸਫ਼ਲਤਾਪੂਰਵਕ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਤਰਨ ਤਾਰਨ, 17 ਫਰਵਰੀ (ਗੁਰਪ੍ਰੀਤ ਸਿੰਘ ਕੱਦਗਿੱਲ)- ਕਲਗੀਧਰ ਵੈਲਫੇਅਰ ਸੁਸਾਇਟੀ ਪਿੰਡ ਬਾਗੜੀਆਂ ਵਲੋਂ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ...

ਪੂਰੀ ਖ਼ਬਰ »

ਸਿੱਖ ਕਮਿਊਨਿਟੀ ਵਿਦੇਸ਼ਾਂ 'ਚ ਧਰਮ ਪ੍ਰਚਾਰ ਵਧੇਰੇ ਯਤਨਸ਼ੀਲ-ਸੁਖਦੇਵ ਸਿੰਘ ਕੰਗ

ਬਿਆਸ, 17 ਫਰਵਰੀ (ਪਰਮਜੀਤ ਸਿੰਘ ਰੱਖੜਾ)-ਇੰਡੀਅਨ ਸਿੱਖ ਕਮਿਊਨਿਟੀ (ਇਟਲੀ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਕਵੀਸ਼ਰ ਜਥਿਆਂ ਨੇ ਹਿੱਸਾ ਲਿਆ | ਮੀਟਿੰਗ 'ਚ ਹਾਜ਼ਰ ਵੱਖ-ਵੱਖ ...

ਪੂਰੀ ਖ਼ਬਰ »

ਮੀਆਂਵਿੰਡ ਦੇ ਨਾਥਾਂ ਦੇ ਮੇਲੇ ਦੀ ਸਮਾਪਤੀ ਮੌਕੇ ਭੰਡਾਰਾ ਕਰਵਾਇਆ

ਖਡੂਰ ਸਾਹਿਬ, 17 ਫਰਵਰੀ (ਅਮਰਪਾਲ ਸਿੰਘ )-ਪਿੰਡ ਮੀਆਂਵਿੰਡ ਵਿਖੇ ਇਲਾਕੇ ਦਾ ਪ੍ਰਸਿੱਧ ਨਾਥਾਂ ਦਾ ਸਾਲਾਨਾ ਜੋੜ ਮੇਲਾ ਸਮਾਪਤ ਹੋ ਗਿਆ | ਬਾਬਾ ਪੂਰਨ ਨਾਥ, ਬਾਬਾ ਸੰਤੋਖ ਨਾਥ, ਬਾਬਾ ਪ੍ਰੇਮ ਨਾਥ, ਬਾਬਾ ਚਰਨ ਨਾਥ ਅਤੇ ਹੋਰਨਾਂ ਨਾਥ ਬਾਬਿਆਂ ਦੀ ਯਾਦ ਵਿਚ ਮਨਾਏ ਜਾਂਦੇ ...

ਪੂਰੀ ਖ਼ਬਰ »

ਖਡੂਰ ਸਾਹਿਬ ਕਾਲਜ 'ਚ ਪ੍ਰਦਰਸ਼ਨੀ ਲਗਾਈ

ਖਡੂਰ ਸਾਹਿਬ, 17 ਫਰਵਰੀ (ਅਮਰਪਾਲ ਸਿੰਘ)-ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ ਵਲੋਂ ਪੰਜਾਬ ਪੁਸਤਕ ਪਰਿਕਰਮਾ ਪ੍ਰੋਗਰਾਮ ਤਹਿਤ ...

ਪੂਰੀ ਖ਼ਬਰ »

ਮਾਝਾ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਸਮਾਰੋਹ

ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)¸ਤਰਨ ਤਾਰਨ ਦੇ ਨਾਮਵਰ ਸਕੂਲ ਮਾਝਾ ਪਬਲਿਕ ਸਕੂਲ ਵਿਚ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਬੱਚਿਆਂ ਨੇ ਅਲੱਗ-ਅਲੱਗ ਖੇਡਾਂ ਵਿਚ ਭਾਗ ਲਿਆ | ਖੇਡ ਸਮਾਰੋਹ ਵਿਚ 100 ...

ਪੂਰੀ ਖ਼ਬਰ »

ਚਾਰ ਦਿਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ

ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)¸ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਕਾਹਨ ਸਿੰਘ, ਸਕੂਲ ਮੈਨੇਜ਼ਮੈਂਟ ਅਤੇ ਸਮੂਹ ਪਿੰਡ ਵਾਸੀਆਂ ਦੇ ਯੋਗਦਾਨ ਨਾਲ ਚਾਰ ਦਿਨਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਤੰਬਾਕੂ ਵਿਕਰੇਤਾਵਾਂ ਦੇ ਚਲਾਨ ਕੱਟੇ

ਪੱਟੀ, 17 ਫਰਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)¸ਸਿਵਲ ਸਰਜਨ ਤਰਨ ਤਾਰਨ ਡਾ. ਸ਼ਮਸ਼ੇਰ ਸਿੰਘ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਬਲਾਕ ਘਰਿਆਲਾ ਦੇ ਵੱਖ-ਵੱਖ ...

ਪੂਰੀ ਖ਼ਬਰ »

ਪਿੰਡ ਖਵਾਸਪੁਰ ਨੇੜੇ ਮਨੁੱਖ ਰਹਿਤ ਫਾਟਕ 'ਤੇ ਹੋਈ ਲੁੱਟ ਖੋਹ ਤੇ ਸੱਟਾਂ ਮਾਰੀਆਂ

ਫਤਿਆਬਾਦ, 17 ਫਰਵਰੀ (ਹਰਵਿੰਦਰ ਸਿੰਘ ਧੂੰਦਾ)¸ਕਸਬਾ ਫਤਿਆਬਾਦ ਦੀ ਇਕ ਦੁਕਾਨ 'ਚੋਂ ਲੁੱਟੇ ਪੈਸਿਆਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਕਸਬਾ ਫਤਿਆਬਾਦ ਤੋਂ ਡੇਰਾ ਬੁਰਜ ਵਾਲੇ ਨੂੰ ਜਾਂਦੇ ਰਸਤੇ 'ਤੇ ਪੈਂਦੇ ਮਨੁੱਖ ਰਾਹਤ ਫ਼ਾਟਕ ਜਿਥੇ ਰੇਲਵੇ ਵਲੋਂ ਠੇਕੇ 'ਤੇ ...

ਪੂਰੀ ਖ਼ਬਰ »

ਦਾਨ 'ਚ ਦਿੱਤੀ ਜ਼ਮੀਨ 'ਤੇ ਮੁੜ ਕਬਜ਼ਾ ਕਰ ਲੈਣ 'ਤੇ ਪੀੜਤ ਵਿਅਕਤੀ ਨੇ ਇਨਸਾਫ਼ ਦੀ ਲਗਾਈ ਗੁਹਾਰ

ਖਾਲੜਾ, 17 ਫਰਵਰੀ (ਜੱਜਪਾਲ ਸਿੰਘ)¸ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਨਾਰਲਾ ਦੇ ਕਿਸਾਨ ਵਲੋਂ ਦਾਨ ਵਿਚ ਦਿੱਤੀ ਜ਼ਮੀਨ 'ਤੇ ਦੁਬਾਰਾ ਕਬਜ਼ਾ ਕਰ ਲੈਣ 'ਤੇ ਪੀੜਤ ਵਿਅਕਤੀ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ | ਵੇਦ ਪ੍ਰਕਾਸ਼ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਭਿੱਖੀਵਿੰਡ ਨੇ ...

ਪੂਰੀ ਖ਼ਬਰ »

ਮਾਝਾ ਕਾਲਜ ਫ਼ਾਰ ਵੂਮੈਨ ਤਰਨ ਤਾਰਨ ਵਿਖੇ ਵਿਦਾਇਗੀ ਪਾਰਟੀ

ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)¸ਮਾਝਾ ਕਾਲਜ ਫ਼ਾਰ ਵੂਮੈਨ ਤਰਨ ਤਾਰਨ ਵਿਖੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਸਮਾਗਮ ਕਰਵਾਇਆ ਗਿਆ | ਇਸ ਦਾ ਆਰੰਭ ਪਿ੍ੰਸੀਪਲ ਡਾ: ਹਰਦੀਪ ਕੌਰ ਅਤੇ ਅਧਿਆਪਕਾਂ ਦੁਆਰਾ ਕੀਤਾ ਗਿਆ | ਪ੍ਰੋਗਰਾਮ ਦੇ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਦੇ ਹਲਕੇ 'ਚ ਝੰਡਾ ਮਾਰਚ ਅੱਜ-ਝਬਾਲ

ਝਬਾਲ, 17 ਫਰਵਰੀ (ਸਰਬਜੀਤ ਸਿੰਘ)- ਸਾਂਝੇ ਅਧਿਆਪਕ ਮੋਰਚੇ ਵਲੋਂ ਆਪਣੀਆਂ ਮੰਗਾਂ ਸਬੰਧੀ 18 ਫਰਵਰੀ ਨੂੰ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ਵਿਖੇ ਝੰਡਾ ਮਾਰਚ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਸਕੂਲ ਟੀਚਰਜ ਯੂਨੀਅਨ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਦੀ 4 ਮਾਰਚ ਨੂੰ ਹੋਵੇਗੀ ਚੋਣ

ਅੰਮਿ੍ਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲੇ 'ਚ 83 ਸਾਲਾ ਬਜ਼ੁਰਗ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਬਾਅਦ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਸਮੇਤ ਮੀਤ ਪ੍ਰਧਾਨ ਤੇ ...

ਪੂਰੀ ਖ਼ਬਰ »

ਅਮਰਪੁਰੀ ਸਕੂਲ ਵਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ

ਗੋਇੰਦਵਾਲ ਸਾਹਿਬ, 17 ਫਰਵਰੀ (ਵਰਿੰਦਰ ਸਿੰਘ ਰੰਧਾਵਾ)¸ਅਮਰਪੁਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਹੋਏ ਇਕ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਵਿਸ਼ੇ 'ਤੇ ਚੇਤਨਾ ਰੈਲੀ ਕੱਢੀ

ਖਡੂਰ ਸਾਹਿਬ, 17 ਫਰਵਰੀ (ਪ੍ਰਤਾਪ ਸਿੰਘ ਵੈਰੋਵਾਲ)¸ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾ ਦੇ ਵਿਦਿਆਰਥੀਆਂ ਵਲੋਂ ਪਿ੍ੰਸੀਪਲ ਮੈਡਮ ਜਗਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਸਮਾਜਿਕ ਬੁਰਾਈਆਂ ਿਖ਼ਲਾਫ਼ ਇਕ ਚੇਤਨਾ ਰੈਲੀ ਕੱਢੀ, ਜਿਸ ਵਿਚ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਖੇਮਕਰਨ 'ਚ ਨਸ਼ਾ ਛੁਡਾਊ ਕੇਂਦਰ ਚਾਲੂ

ਖੇਮਕਰਨ, 17 ਫਰਵਰੀ (ਰਾਕੇਸ਼ ਬਿੱਲਾ)- ਸਿਵਲ ਸਰਜਨ ਤਰਨ ਤਾਰਨ ਡਾ: ਸ਼ਮਸ਼ੇਰ ਸਿੰਘ ਅਤੇ ਮਨੋਰੋਗਾਂ ਦੇ ਮਾਹਿਰ ਡਾ: ਰਣਬੀਰ ਸਿੰਘ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ: ਗੁਰਪ੍ਰੀਤ ਸਿੰਘ ਰਾਏ ਸੀਨੀਅਰ ਮੈਡੀਕਲ ਅਫ਼ਸਰ ਖੇਮਕਰਨ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ. ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਉਮੀਦ ਵਲੋਂ ਕੈਂਸਰ ਪੀੜਤਾ ਔਰਤ ਦੀ ਵਿੱਤੀ ਮਦਦ

ਖਡੂਰ ਸਾਹਿਬ, 17 ਫਰਵਰੀ (ਅਮਰਪਾਲ ਸਿੰਘ) ¸ਇਲਾਕੇ ਵਿਚ ਸਮਾਜ ਸੇਵਾ ਲਈ ਕੰਮ ਕਰ ਰਹੀ ਸੰਸਥਾ 'ਉਮੀਦ' ਵਲੋਂ ਇਥੋਂ ਨੇੜਲੇ ਪਿੰਡ ਸਰਾਂ ਤਲਵੰਡੀ ਦੀ ਇਕ ਕੈਂਸਰ ਪੀੜਤ ਔਰਤ ਨੂੰ ਉਸ ਦੇ ਇਲਾਜ ਦੀ ਸਹਾਇਤਾ ਵਜੋਂ 5100 ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ ਗਈ | ਸੰਸਥਾ ਦੇ ਮੈਂਬਰਾਂ ...

ਪੂਰੀ ਖ਼ਬਰ »

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਵਿੱਦਿਅਕ ਮੁਕਾਬਲੇ ਸੁਚੱਜੇ ਢੰਗ ਨਾਲ ਸਮਾਪਤ

ਤਰਨ ਤਾਰਨ, 17 ਫਰਵਰੀ (ਲਾਲੀ ਕੈਰੋਂ)¸ਸਰਕਾਰੀ ਸਕੂਲਾਂ ਵਿਚ ਵਿੱਦਿਅਕ ਪੱਧਰ ਉੱਚਾ ਚੁੱਕਣ ਸੁਚ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਈ.ਈ.ਓ. (ਐ.ਸਿ.) ਮਕੇਸ਼ ਚੰਦਰ ਜੋਸ਼ੀ, ਬੀ.ਈ.ਈ.ਓ. ਪ੍ਰੇਮ ਕੁਮਾਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਨਵਦੀਪ ਸਿੰਘ ਦੀ ਦੇਖ ਰੇਖ ਹੇਠ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਚੰਗੀ ਜੀਵਨ ਜਾਚ ਸਿਖਾਉਣਾ ਅਤੇ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦੇਣਾ ਕੈਂਪ ਦਾ ਮੁੱਖ ਮਕਸਦ-ਗਿੱਲ

ਤਰਨ ਤਾਰਨ, 17 ਫਰਵਰੀ (ਕੱਦਗਿੱਲ)¸ਭਾਰਤ ਸਰਕਾਰ ਦੇ ਅਦਾਰਾ ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਥੋਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਸੱਤ ਦਿਨਾ ਜੀਵਨ ਹੁਨਰ ਸਿੱਖਿਆ ਸਿਖਲਾਈ ...

ਪੂਰੀ ਖ਼ਬਰ »

ਪਿੰਡਾਂ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਕਰਵਾਇਆ ਜਾ ਰਿਹੈ-ਚੇਅਰਮੈਨ ਭੈਲ

ਫਤਿਆਬਾਦ, 17 ਫਰਵਰੀ (ਹਰਵਿੰਦਰ ਸਿੰਘ ਧੂੰਦਾ)¸ਜਨ ਕਲਿਆਣ ਅਤੇ ਪ੍ਰਚਾਰ ਸੈੱਲ ਦੇ ਚੇਅਰਮੈਨ ਕੁਲਵੰਤ ਸਿੰਘ ਭੈਲ ਨੇ ਕਸਬਾ ਫਤਿਆਬਾਦ ਵਿਖੇ ਕਿਹਾ ਕਿ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਆਸ਼ੀਰਵਾਦ ਸਦਕਾ ਹਲਕੇ ਦੇ ਪਿੰਡਾਂ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ, ...

ਪੂਰੀ ਖ਼ਬਰ »

ਮਾਸਟਰ ਮਹਿੰਦਰ ਸਿੰਘ ਯਾਦਗਾਰੀ ਖੇਡ ਮੇਲਾ ਸਮਾਪਤ

ਖਡੂਰ ਸਾਹਿਬ, 17 ਫਰਵਰੀ (ਅਮਰਪਾਲ ਸਿੰਘ)- ਪਿੰਡ ਮੀਆਂਵਿੰਡ ਦੇ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਸਵ: ਮਾਸਟਰ ਮਹਿੰਦਰ ਸਿੰਘ ਯਾਦਗਾਰੀ ਸਾਲਾਨਾ ਟੂਰਨਾਮੈਂਟ ਦੇ ਆਖਰੀ ਦਿਨ ਅੱਜ ਕਬੱਡੀ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ | ਇਸ ਮੌਕੇ ਛੋਟੇ ਬੱਚਿਆਂ ਦੇ ਕਬੱਡੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX