ਤਾਜਾ ਖ਼ਬਰਾਂ


ਕਿਰਾਇਆ ਵਧਣ ਕਾਰਨ ਮੈਟਰੋ 'ਚ ਯਾਤਰੀਆਂ ਦੀ ਸੰਖਿਆ ਘਟੀ ਹੈ - ਮਨੀਸ਼ ਸਿਸੋਦੀਆ
. . .  1 day ago
ਨਵੀਂ ਦਿੱਲੀ, 21 ਦਿੱਲੀ ਦੇ ਉੱਪਮੁਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਕਿਰਾਇਆ ਵਧਣ ਕਾਰਨ ਮੈਟਰੋ 'ਚ ਯਾਤਰੀਆਂ ਦੀ ਸੰਖਿਆ ਘਟੀ ਹੈ ਤੇ ਹੁਣ ਰੋਜ਼ਾਨਾ 30 ਲੱਖ ਦੀ ਬਜਾਇ 25 ਲੱਖ ਯਾਤਰੀਆਂ ਮੈਟਰੋ 'ਚ ਸਫਰ ਕਰ...
' ਅਯੂਸ਼ਮਾਨ ਭਾਰਤ ' ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ
. . .  1 day ago
ਗੜੇਮਾਰੀ ਕਾਰਨ ਕਣਕ, ਮੱਕੀ ਅਤੇ ਚਾਰੇ ਨੂੰ ਨੁਕਸਾਨ
. . .  1 day ago
ਖਮਾਣੋਂ,21 ਮਾਰਚ [ਮਨਮੋਹਣ ਸਿੰਘ ਕਲੇਰ]- ਅਜ ਰਾਤ ਪੌਣੇ 9 ਵਜੇ ਦਰਮਿਆਨੀ ਬਾਰਸ਼ ਅਤੇ ਗੜੇਮਾਰੀ ਕਾਰਨ ਖਮਾਣੋਂ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਕਣਕ , ਮੱਕੀ ਦੀ ਫ਼ਸਲ ਅਤੇ ਚਾਰੇ ਦਾ ਭਾਰੀ ਨੁਕਸਾਨ ਹੋਇਆ ...
ਕੁਪਵਾੜਾ 'ਚ ਮੁੱਠਭੇੜ ਚ ਹੁਣ ਤੱਕ 5 ਅੱਤਵਾਦੀ ਮਾਰੇ ਗਏ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਪਾਕਿਸਤਾਨ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ।
ਚੰਡੀਗੜ੍ਹ ਅਦਾਲਤ 'ਚ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ
. . .  1 day ago
ਚੰਡੀਗੜ੍ਹ,21 ਮਾਰਚ [ਰਣਜੀਤ ਢਿੱਲੋਂ]-ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਬਰਨਾਲਾ ਅਕਾਲੀ ਦਲ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਚੰਡੀਗੜ੍ਹ...
ਮੁੰਬਈ 'ਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਈ 24 ਮਾਰਚ ਨੂੰ ਹੋਵੇਗਾ ਪ੍ਰਦਰਸ਼ਨੀ ਮੈਚ - ਗਾਵਸਕਰ
. . .  1 day ago
ਮੁੰਬਈ, 21 ਮਾਰਚ - ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ 24 ਮਾਰਚ ਨੂੰ ਮੁੰਬਈ ਦੇ ਵਾਨਖੇੜੇ...
ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਕੇਸ ਵਾਪਸ ਲੈਣ ਲਈ ਦਬਾਅ - ਵਿਦਿਆਰਥਣਾਂ
. . .  1 day ago
ਨਵੀਂ ਦਿੱਲੀ, 21 ਮਾਰਚ - ਜੇ.ਐਨ.ਯੂ ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਕੇਸ ਵਾਪਸ...
ਕਾਰ ਹਾਦਸਾਗ੍ਰਸਤ ਹੋਣ ਕਾਰਨ 4 ਮੌਤਾਂ, 4 ਜ਼ਖਮੀ
. . .  1 day ago
ਚੌਥੇ ਅੱਤਵਾਦੀ ਦੀ ਲਾਸ਼ ਵੀ ਬਰਾਮਦ, ਮੁੱਠਭੇੜ ਜਾਰੀ - ਡੀ.ਜੀ.ਪੀ
. . .  1 day ago
ਨਸ਼ੀਲੇ ਪਦਾਰਥਾਂ ਸਮੇਤ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  1 day ago
ਹਾਈਕੋਰਟ ਵੱਲੋ ਸਰਕਾਰ ਸਮੇਤ ਡੀ.ਜੀ.ਪੀ ਅਤੇ ਹੋਰਨਾਂ ਅਧਿਕਾਰੀਆਂ ਨੂੰ ਨੋਟਿਸ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਨੇ ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ 758 ਪਾਸਪੋਰਟ ਪਾਕਿਸਤਾਨੀ ਦੂਤਘਰ ਨੂੰ ਭੇਜੇ
. . .  1 day ago
ਕੁਰੂਕਸ਼ੇਤਰ ਵਿਖੇ ਸਿੱਖ ਜਥੇਬੰਦੀਆਂ ਦਾ ਧਰਨਾ ਜਾਰੀ
. . .  1 day ago
ਤਕਰੀਬਨ ਇੱਕ ਘੰਟੇ ਤੋਂ ਦਸੂਹਾ-ਜਲੰਧਰ ਮਾਰਗ ਜਾਮ
. . .  1 day ago
ਸ਼ਿਮਲਾ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਚੀਨ ਸਾਡੀ ਸਰਹੱਦ 'ਤੇ ਹੈਲੀਪੈਡ ਅਤੇ ਹਵਾਈ ਅੱਡੇ ਬਣਾ ਰਿਹਾ ਹੈ - ਰਾਹੁਲ ਗਾਂਧੀ
. . .  1 day ago
ਮੁੱਠਭੇੜ 'ਚ ਪੁਲਿਸ ਦੇ 2 ਜਵਾਨ ਸ਼ਹੀਦ
. . .  1 day ago
ਮਰਹੂਮ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਦੀ ਧਰਮ ਪਤਨੀ ਗੁਰਬਚਨ ਕੌਰ ਦਾ ਹੋਇਆ ਦਿਹਾਂਤ
. . .  1 day ago
ਫੇਸਬੁੱਕ ਨੂੰ ਸਰਕਾਰ ਨੇ ਦਿੱਤੀ ਚੇਤਾਵਨੀ
. . .  1 day ago
ਮੁੱਖ ਮੰਤਰੀ ਤੇ ਖਹਿਰਾ ਨੇ ਨੇੜੇ ਬੈਠ ਕੇ ਕੀਤਾ ਲੰਚ
. . .  1 day ago
ਕਾਬੁਲ 'ਚ ਜ਼ੋਰਦਾਰ ਬੰਬ ਧਮਾਕਾ, 26 ਮੌਤਾਂ
. . .  1 day ago
ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਵਿਚ ਸੁਖਬੀਰ ਬਾਦਲ ਵੱਲੋਂ ਪ੍ਰੈੱਸ ਕਾਨਫ਼ਰੰਸ
. . .  1 day ago
ਮੁੱਖ ਵਿਜੀਲੈਂਸ ਅਫ਼ਸਰ ਦੀ ਅਗਵਾਈ ਹੇਠ ਨਗਰ ਨਿਗਮ ਅੰਮ੍ਰਿਤਸਰ ਦੀ ਵਰਕਸ਼ਾਪ 'ਤੇ ਛਾਪਾ
. . .  1 day ago
ਕੈਪਟਨ ਵਲੋਂ ਸ੍ਰੀ ਹਰਮਿੰਦਰ ਸਾਹਿਬ ਦੇ ਲੰਗਰ 'ਤੇ ਲੱਗੀ ਜੀ.ਐਸ.ਟੀ. ਨੂੰ ਲੈ ਕੇ ਐਲਾਨ
. . .  1 day ago
ਲੋਕ ਸਭਾ ਪੂਰੇ ਦਿਨ ਲਈ ਮੁਲਤਵੀ
. . .  1 day ago
ਨੌਕਰੀਆਂ ਪੈਦਾ ਕਰਨ ਲਈ ਕਾਫੀ ਨਹੀਂ ਹੈ 7.5 ਫ਼ੀਸਦੀ ਵਾਧਾ ਦਰ - ਰਘੁਰਾਮ ਰਾਜਨ
. . .  1 day ago
ਜੇ.ਪੀ. ਐਸੋਸੀਏਸ਼ਨ ਲਿਮਟਿਡ 200 ਕਰੋੜ ਜਮਾਂ ਕਰਾਏ - ਸੁਪਰੀਮ ਕੋਰਟ
. . .  1 day ago
ਲੋਕਾਂ ਨੂੰ ਫੇਸਬੁੱਕ ਛੱਡ ਦੇਣੀ ਚਾਹੀਦੀ ਹੈ - ਵਟਸਐਪ ਸਹਿ-ਸੰਸਥਾਪਕ
. . .  1 day ago
ਮੁਹੰਮਦ ਸ਼ਮੀ ਦੀ ਪਤਨੀ ਮਮਤਾ ਬੈਨਰਜੀ ਨੂੰ ਮਿਲੇਗੀ
. . .  1 day ago
ਕਾਰ 'ਚ ਫਟਿਆ ਸਿਲੰਡਰ, ਵਿਅਕਤੀ ਦੀ ਮੌਤ
. . .  1 day ago
ਰਾਜ ਸਭਾ ਭਲਕੇ ਤੱਕ ਲਈ ਮੁਲਤਵੀ
. . .  1 day ago
ਰਾਜ ਬੱਬਰ ਨੇ ਯੂਪੀ ਕਾਂਗਰਸ ਪ੍ਰਧਾਨਗੀ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਸਾਬਕਾ ਐਸ.ਐਸ.ਪੀ. ਸੁਰਜੀਤ ਗਰੇਵਾਲ ਵਿਜੀਲੈਂਸ ਅੱਗੇ ਪੇਸ਼
. . .  1 day ago
ਸ਼ੇਅਰ ਬਾਜਾਰ 'ਚ ਜ਼ੋਰਦਾਰ ਤੇਜ਼ੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਪੰਜਾਬ / ਜਨਰਲ

ਡੀ.ਜੀ.ਪੀ. ਨੇ ਗੈਂਗਸਟਰ ਨੂੰ ਫੜਦੇ ਸਮੇਂ ਜ਼ਖ਼ਮੀ ਹੋਏ ਸਿਪਾਹੀ ਨੂੰ ਦਿੱਤੀ ਤਰੱਕੀ

ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)- ਬੀਤੀ ਦੇਰ ਸ਼ਾਮ ਹਰੀਕੇ ਪੱਤਣ ਵਿਖੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਸਿਪਾਹੀ ਨੂੰ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਵਲੋਂ ਤਰੱਕੀ ਦੇ ਕੇ ਮੁੱਖ ਸਿਪਾਹੀ (ਹਵਾਲਦਾਰ) ਬਣਾਉਣ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਜ਼ਖ਼ਮੀ ਸਿਪਾਹੀ ਨੂੰ ਅਹਿਮ ਯੋਗਦਾਨ ਪਾਉਣ 'ਤੇ 1 ਲੱਖ ਰੁਪਏ ਨਕਦ ਇਨਾਮ ਦੇ ਨਾਲ-ਨਾਲ ਉਸ ਦੇ ਇਲਾਜ ਦਾ ਸਾਰਾ ਖ਼ਰਚਾ ਵੀ ਪੁਲਿਸ ਵਿਭਾਗ ਵਲੋਂ ਕੀਤੇ ਜਾਣ ਦਾ ਐਲਾਨ ਕੀਤਾ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨੀਂ ਗਿ੍ਫ਼ਤਾਰ ਕੀਤੇ ਗਏ ਦੋਵਾਂ ਗੈਂਗਸਟਰਾਂ ਪਾਸੋਂ ਪੁਲਿਸ ਨੇ ਇਕ ਪਿਸਤੌਲ 32 ਬੋਰ, ਇਕ ਮੈਗ਼ਜ਼ੀਨ, 5 ਰੌਾਦ ਜਿੰਦਾ, ਪੰਜ ਖੋਲ੍ਹ, ਇਕ ਡਬਲ ਬੈਰਲ ਦੋਨਾਲੀ ਬੰਦੂਕ (2 ਰੌਾਦ ਜਿੰਦਾ), ਦੋ ਖੋਲ ਤੋਂ ਇਲਾਵਾ ਦੋਵਾਂ ਪਾਸੋਂ 580 ਗ੍ਰਾਮ ਹੈਰੋਇਨ ਅਤੇ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਫੜੇ ਗਏ ਗੈਂਗਸਟਰਾਂ 'ਚੋਂ ਮੁੱਖ ਲੋੜੀਂਦਾ ਗੈਂਗਸਟਰ ਜਸਪਾਲ ਸਿੰਘ ਉਰਫ਼ ਪਾਲਾ ਪੁਲਿਸ ਤੋਂ ਬਚਦੇ ਸਮੇਂ ਛੱਤ ਤੋਂ ਛਾਲ ਮਾਰਦੇ ਸਮੇਂ ਜ਼ਖ਼ਮੀ ਵੀ ਹੋ ਗਿਆ, ਜਿਸ ਨੂੰ ਤਰਨ ਤਾਰਨ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਗਿ੍ਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੇ ਪੁਲਿਸ ਉੱਪਰ ਕੁੱਲ 7 ਗੋਲੀਆਂ ਚਲਾਈਆਂ, ਪਰ ਪੁਲਿਸ ਨੇ ਬਿਨਾਂ ਗੋਲੀ ਚਲਾਏ ਉਨ੍ਹਾਂ ਨੂੰ ਬੜੀ ਸਮਝਦਾਰੀ ਨਾਲ ਗਿ੍ਫ਼ਤਾਰ ਕੀਤਾ ਹੈ | ਤਰਨ ਤਾਰਨ ਵਿਖੇ ਜ਼ਖ਼ਮੀ ਹੋਏ ਸਿਪਾਹੀ ਸ਼ੁੱਭਪਾਲ ਸਿੰਘ ਦਾ ਹਾਲ ਪੁੱਛਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਬਾਰਡਰ ਰੇਂਜ ਦੇ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਜਿੱਥੇ ਸ਼ੁੱਭਪਾਲ ਸਿੰਘ ਦਾ ਹਾਲਚਾਲ ਪੁੱਛਿਆ, ਉੱਥੇ ਉਨ੍ਹਾਂ ਨੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਤਰਨ ਤਾਰਨ ਦੇ ਐਸ.ਐਸ.ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਬੀਤੀ ਸ਼ਾਮ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ. ਸੁਖਰਾਜ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਚੰਦਰ ਭੂਸ਼ਣ ਦੀ ਅਗਵਾਈ 'ਚ ਪੁਲਿਸ ਪਾਰਟੀ ਹਰੀਕੇ ਵਿਖੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਕ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਸਿੱਧੀ ਗੋਲਾਬਾਰੀ ਕੀਤੀ, ਜਿਸ 'ਚੋਂ ਇਕ ਗੋਲੀ ਸ਼ੁੱਭਪਾਲ ਸਿੰਘ ਸਿਪਾਹੀ ਦੇ ਪੇਟ ਵਿਚ ਜਾ ਲੱਗੀ ਅਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਤਰਨ ਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |
ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਪਾਲਾ ਜਦੋਂ ਅੰਮਿ੍ਤਸਰ ਜੇਲ੍ਹ 'ਚ ਬੰਦ ਸੀ ਤਾਂ ਪੁਲਿਸ ਪਾਰਟੀ ਉਸ ਨੂੰ ਰਾਜਸਥਾਨ ਵਿਚ ਇਕ ਮੁਕੱਦਮੇ ਦੇ ਸਬੰਧ 'ਚ ਪੇਸ਼ ਕਰਨ ਲਈ ਰਾਜਸਥਾਨ ਲਿਜਾ ਰਹੀ ਸੀ ਤਾਂ ਰਾਜਸਥਾਨ ਦੇ ਇਲਾਕੇ ਵਿਚ 19 ਮਈ 2017 ਨੂੰ ਉਹ ਪੁਲਿਸ ਹਿਰਾਸਤ ਵਿਚੋਂ ਭੱਜ ਗਿਆ ਸੀ | ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਵਿਰੁੱਧ ਥਾਣਾ ਗੋਇੰਦਵਾਲ ਸਾਹਿਬ ਵਿਖੇ ਕਤਲ ਸਮੇਤ ਤਿੰਨ ਕੇਸ ਅਤੇ ਰਾਜਸਥਾਨ ਦੇ ਥਾਣਾ ਕਨੇਰਾ ਅਤੇ ਥਾਣਾ ਡੀਡਵਾਨਾ ਵਿਖੇ ਪਰਚੇ ਵੀ ਦਰਜ ਹਨ | ਸਾਰਿਆਂ ਮਾਮਲਿਆਂ 'ਚ ਉਹ ਭਗੌੜਾ ਚੱਲਿਆ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜ਼ਖ਼ਮੀ ਜਸਪਾਲ ਸਿੰਘ ਇਲਾਜ ਲਈ ਹਸਪਤਾਲ ਦਾਖ਼ਲ ਹੈ ਜਦੋਂ ਕਿ ਉਸ ਦੇ ਸਾਥੀ ਰਣਧੀਰ ਸਿੰਘ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਮੌਕੇ ਐਸ.ਪੀ. ਹੈੱਡਕੁਆਟਰ ਗੁਰਨਾਮ ਸਿੰਘ, ਡੀ.ਐਸ.ਪੀ. ਡੀ. ਅਸ਼ਵਨੀ ਅੱਤਰੀ, ਡੀ.ਐਸ.ਪੀ. ਗੋਇੰਦਵਾਲ ਸਤਪਾਲ ਸਿੰਘ, ਡੀ.ਐਸ.ਪੀ. ਪੱਟੀ ਸੋਹਨ ਸਿੰਘ ਤੋਂ ਇਲਾਵਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਚੰਦਰ ਭੂਸ਼ਣ, ਐਸ.ਐਚ.ਓ. ਚੋਹਲਾ ਸਾਹਿਬ ਸੁਖਰਾਜ ਸਿੰਘ, ਰੀਡਰ ਸਤਨਾਮ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |

ਆਖਿਰ ਸ੍ਰੀ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਮਾਰਗ ਦੀ ਮੁਰੰਮਤ ਦਾ ਕੰਮ ਹੋਇਆ ਸ਼ੁਰੂ

ਸ੍ਰੀ ਅਨੰਦਪੁਰ ਸਾਹਿਬ, 17 ਫਰਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)- ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ• ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਦੁਆਬਾ ਨੂੰ ਜੋੜਨ ਵਾਲੇ ਸ੍ਰੀ ...

ਪੂਰੀ ਖ਼ਬਰ »

ਬਹੁਮੁੱਲਾ ਖ਼ਜ਼ਾਨਾ ਕੱਢੇ ਜਾਣ ਉਪਰੰਤ ਬੰਦ ਕੀਤਾ ਥੇਹ ਹੇਠਲੀ ਗੁਫ਼ਾ ਦਾ ਮੂੰਹ

ਸੁਰਿੰਦਰ ਕੋਛੜ ਅੰਮਿ੍ਤਸਰ, 17 ਫ਼ਰਵਰੀ-ਅੰਮਿ੍ਤਸਰ ਦੇ ਨਜ਼ਦੀਕੀ ਪਿੰਡ ਲੱਲਾ ਅਫ਼ਗਾਨ 'ਚ ਵਿਸ਼ਾਲ ਥੇਹ ਹੇਠਾਂ ਦਫ਼ਨ ਦੁਰਲੱਭ ਤੇ ਬਹੁਮੁੱਲੀ ਖ਼ਜ਼ਾਨੇ ਦੀ ਖੋਜ ਹਿਤ ਬਣਾਈ ਗਈ ਗੁਫ਼ਾ ਦਾ ਮਾਮਲਾ ਜਨਤਕ ਹੋਣ 'ਤੇ ਗੁਫ਼ਾ ਦੇ ਮੁੱਖ ਰਸਤੇ ਅੱਗੇ ਮਿੱਟੀ ਸੁੱਟ ਕੇ ਅੰਦਰ ...

ਪੂਰੀ ਖ਼ਬਰ »

ਮਜੀਠੀਆ-ਸੰਜੇ ਸਿੰਘ ਮਾਣਹਾਨੀ ਦੇ ਮੁਕੱਦਮੇ ਦੀ ਅਗਲੀ ਸੁਣਵਾਈ 7 ਮਾਰਚ ਨੂੰ

ਲੁਧਿਆਣਾ, 17 ਫ਼ਰਵਰੀ (ਪੁਨੀਤ ਬਾਵਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਪ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਿਖ਼ਲਾਫ਼ ਕੀਤੇ ਮਾਣਹਾਨੀ ਦੇ ਮੁਕੱਦਮੇ 'ਚ ਅੱਜ ਸੰਜੇ ਸਿੰਘ ਵਿਸ਼ੇਸ਼ ਤੌਰ 'ਤੇ ਹਾਜਰ ਹੋਏ, ਪਰ ਜੱਜ ਨੇ ਸੰਜੇ ਸਿੰਘ ਦੀ ...

ਪੂਰੀ ਖ਼ਬਰ »

ਜ਼ਮੀਨ ਦੇ ਲਾਲਚ ਵਿਚ ਪੁੱਤ ਵਲੋਂ ਪਿਤਾ ਦੀ ਹੱਤਿਆ

ਭੁੱਚੋ ਮੰਡੀ, 17 ਫਰਵਰੀ (ਬਿੱਕਰ ਸਿੰਘ ਸਿੱਧੂ)-ਨੇੜਲੇ ਪਿੰਡ ਸੇਮਾਂ ਕਲਾਂ ਦੇ ਵਸਨੀਕ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ, ਜੋ ਕਿ 6 ਜਨਵਰੀ ਦੀ ਰਾਤ ਤੋਂ ਘਰੋਂ ਲਾਪਤਾ ਸੀ, ਦੀ ਲਾਸ਼ ਉਸ ਦੇ ਘਰ ਵਿਚ ਬਣੇ ਤੂੜੀ ਵਾਲੇ ਕਮਰੇ ਵਿਚ ਦੱਬੀ ਹੋਈ ਸੀ | ਅੱਜ ਨਾਇਬ ਤਹਿਸੀਲਦਾਰ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ 2 ਕਿਸਾਨਾਂ ਵਲੋਂ ਖ਼ੁਦਕੁਸ਼ੀ

ਭੰਡਾਲ ਬੇਟ, 17 ਫਰਵਰੀ (ਜੋਗਿੰਦਰ ਸਿੰਘ ਜਾਤੀਕੇ)-ਨੇੜਲੇ ਪਿੰਡ ਮੰਡ ਸੰਗੋਜਲਾ ਦੇ ਕਿਸਾਨ ਵਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਗਈ | ਜਾਣਕਾਰੀ ਅਨੁਸਾਰ ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਮੰਡ ਸੰਗੋਜਲਾ ਦੇ ਕਿਸਾਨ ਬਿੰਦਰ ਸਿੰਘ ਪੁੱਤਰ ਰੁਲੀਆ ...

ਪੂਰੀ ਖ਼ਬਰ »

ਬਿਜਲੀ ਦੀ ਖਪਤ ਦਾ ਅੰਕੜਾ 5200 ਮੈਗਾਵਾਟ ਦੇ ਨੇੜੇ ਪਹੁੰਚਿਆ

ਜਸਪਾਲ ਸਿੰਘ ਢਿੱਲੋਂ ਪਟਿਆਲਾ, 17 ਫਰਵਰੀ- ਪੰਜਾਬ ਅੰਦਰ ਇਸ ਵੇਲੇ ਮੌਸਮ ਤਬਦੀਲੀ ਅਧੀਨ ਹੈ, ਹਾਲਾਂਕਿ ਪਿਛਲੇ ਦਿਨੀਂ ਮੌਸਮ 'ਚ ਗਰਮੀ ਆ ਗਈ ਸੀ ਪਰ ਪਹਾੜਾਂ ਦੀਆਂ ਟੀਸੀਆਂ 'ਤੇ ਮੁੜ ਤੋਂ ਹੋਈ ਬਰਫ਼ਬਾਰੀ ਕਾਰਨ ਮੌਸਮ ਮੁੜ ਠੰਢਾ ਹੋ ਗਿਆ | ਇਸ ਤਬਦੀਲੀ ਦਾ ਸਿੱਧਾ ਅਸਰ ...

ਪੂਰੀ ਖ਼ਬਰ »

ਖੱਟਾ ਸਿੰਘ ਦੀ ਅਰਜ਼ੀ 'ਤੇ ਫ਼ੈਸਲਾ ਨਾ ਆਉਣ ਕਰਕੇ ਅੱਗੇ ਨਹੀਂ ਵਧ ਸਕੀ ਕਾਰਵਾਈ

ਪੰਚਕੂਲਾ, 17 ਫਰਵਰੀ (ਕਪਿਲ)- ਸਿਰਸਾ ਡੇਰਾ ਮੁਖੀ ਰਾਮ ਰਹੀਮ 'ਤੇ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਚੱਲ ਰਹੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਸੁਣਵਾਈ ਹੋਈ | ਸੁਣਵਾਈ ਦੌਰਾਨ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ...

ਪੂਰੀ ਖ਼ਬਰ »

ਕਿਤਾਬਾਂ ਦੀ ਛਪਾਈ 'ਚ ਦੇਰੀ ਕਾਰਨ ਬੋਰਡ ਨੂੰ ਕਰੋੜਾਂ ਦਾ ਘਾਟਾ ਪੈਣ ਦਾ ਖਦਸ਼ਾ

ਐੱਸ. ਏ. ਐੱਸ. ਨਗਰ, 17 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵਲੋਂ ਵਿੱਦਿਅਕ ਸੈਸ਼ਨ 2017-18 ਦੌਰਾਨ ਕਿਤਾਬਾਂ ਦੀ ਛਪਾਈ 'ਚ ਕੀਤੀ ਗਈ ਦੇਰੀ ਕਾਰਨ ਬੋਰਡ ਨੂੰ ਕਰੋੜਾਂ ਰੁਪਏ ਦਾ ਘਾਟਾ ਪੈਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਜਦੋਂ ...

ਪੂਰੀ ਖ਼ਬਰ »

ਰਾਮਗੜ੍ਹ ਨੇੜੇ ਮਿਲਿਆ ਗ੍ਰਨੇਡ

ਪੰਚਕੂਲਾ, 17 ਫਰਵਰੀ (ਕਪਿਲ)- ਪੰਚਕੂਲਾ ਸ਼ਹਿਰ ਦੇ ਨਾਲ ਲਗਦੇ ਪਿੰਡ ਰਾਮਗੜ੍ਹ ਨੇੜੇ ਗ੍ਰਨੇਡ ਮਿਲਣ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਗ੍ਰਨੇਡ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗ੍ਰਨੇਡ ਨੂੰ ਨਸ਼ਟ ਕਰ ਦਿੱਤਾ ਗਿਆ | ਇਹ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ 'ਇਕ ਪਿੰਡ ਇਕ ਗੁਰਦੁਆਰਾ' ਦੀ ਵਿੱਢੇਗੀ ਮੁਹਿੰਮ

ਸੰਗਰੂਰ, 17 ਫਰਵਰੀ (ਸੁਖਵਿੰਦਰ ਸਿੰਘ ਫੁੱਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਤਕਰੀਬਨ ਹਰੇਕ ਪਿੰਡ 'ਚ ਇਕ ਤੋਂ ਵੱਧ ਗੁਰਦੁਆਰੇ ਹਨ | ਚਾਹੀਦਾ ਇਹ ਹੈ ਕਿ ਇਕ ਪਿੰਡ ਵਿਚ ਇਕ ਗੁਰੂ ਘਰ ...

ਪੂਰੀ ਖ਼ਬਰ »

ਬਚਪਨ ਤੋਂ ਹੀ ਸੀ ਸੈਨਾ ਦੀ ਵਰਦੀ ਪਹਿਨਣ ਦੀ ਇੱਛਾ-ਫ਼ੌਜ ਮੁਖੀ

ਨਵੀਂ ਦਿੱਲੀ, 17 ਫਰਵਰੀ (ਏਜੰਸੀ)-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਭਾਵੇਂ ਉਹ ਬਚਪਨ 'ਚ ਹਰੇਕ ਸਵੇਰ ਨੂੰ ਸਕੂਲੀ ਵਰਦੀ ਪਹਿਨਦੇ ਸਨ ਪਰ ਉਨ੍ਹਾਂ ਦੇ ਮਨ 'ਚ ਬਚਪਨ ਤੋਂ ਹੀ ਇੱਛਾ ਸੀ ਕਿ ਉਹ ਫ਼ੌਜ ਦੀ ਵਰਦੀ ਪਹਿਨਣ | ਉਨ੍ਹਾਂ ਕਿਹਾ ਕਿ ਦੇਸ਼ ਦੇ 27ਵੇਂ ਫ਼ੌਜ ...

ਪੂਰੀ ਖ਼ਬਰ »

ਜਮਹੂਰੀ ਹੱਕਾਂ ਲਈ ਸਾਂਝੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ

ਜਲੰਧਰ, 17 ਫਰਵਰੀ (ਜਸਪਾਲ ਸਿੰਘ)-ਜਨਤਕ ਜੱਥੇਬੰਦੀਆਂ ਦੇ ਤਾਲਮੇਲ ਫਰੰਟ ਪੰਜਾਬ ਦੇ ਸੱਦੇ 'ਤੇ ਅੱਜ ਇੱਥੇ 5 ਦਰਜਨ ਤੋਂ ਵਧੇਰੇ ਜਨਤਕ ਜੱਥੇਬੰਦੀਆਂ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਰੋਹ ਭਰਪੂਰ ਮਹਾਂਰੈਲੀ ਰੈਲੀ ਕੀਤੀ ਗਈ | ਰੈਲੀ 'ਚ ਵੱਡੀ ਗਿਣਤੀ 'ਚ ਔਰਤਾਂ ਵੀ ...

ਪੂਰੀ ਖ਼ਬਰ »

ਸ਼ਰਾਬ ਲਾਇਸੈਂਸਾਂ ਦੀ ਕਰੋੜਾਂ ਰੁਪਏ ਫ਼ੀਸ ਨਾ ਆਉਣ 'ਤੇ ਜ਼ਮਾਨਤੀ ਰਕਮਾਂ ਜ਼ਬਤ ਕਰੇਗਾ ਵਿਭਾਗ

ਸ਼ਿਵ ਸ਼ਰਮਾ ਜਲੰਧਰ, 17 ਫਰਵਰੀ-ਪਿਛਲੇ ਸਾਲ ਦੀਆਂ ਸ਼ਰਾਬ ਕਾਰੋਬਾਰੀਆਂ ਦੀ ਕਈ ਜਗ੍ਹਾ 31ਦਸੰਬਰ ਤੱਕ ਲਾਇਸੈਂਸ ਫ਼ੀਸਾਂ ਨਾ ਆਉਣ ਕਰਕੇ ਜੀ. ਐਸ. ਟੀ. ਵਿਭਾਗ ਦੀ ਨੀਂਦ ਉੱਡ ਗਈ ਹੈ, ਜਿਸ ਕਰਕੇ ਹੋਰ ਵੀ ਸਮੇਂ ਸਿਰ ਲਾਇਸੈਂਸਾਂ ਫ਼ੀਸਾਂ ਜਮ੍ਹਾਂ ਨਾ ਹੋਣ 'ਤੇ ਵਿਭਾਗ ਨੂੰ ...

ਪੂਰੀ ਖ਼ਬਰ »

ਭਾਈ ਬਗ਼ੀਚਾ ਸਿੰਘ ਵੜੈਚ ਬਰੀ

ਸਮਾਣਾ, 17 ਫਰਵਰੀ (ਗੁਰਦੀਪ ਸ਼ਰਮਾ)- ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਸਮਾਣਾ ਜਸਵੀਰ ਸਿੰਘ ਦੀ ਅਦਾਲਤ ਵਲੋਂ ਭਿੰਡਰਾਂਵਾਲਾ ਐਕਸ਼ਨ ਕਮੇਟੀ ਦੇ ਜਥੇਦਾਰ ਭਾਈ ਬਗ਼ੀਚਾ ਸਿੰਘ ਵੜੈਚ ਨੂੰ ਧਮਾਕੇਦਾਰ ਸਮਗਰੀ, ਨਾਜਾਇਜ਼ ਅਸਲਾ ਰੱਖਣ ਅਤੇ ਦੇਸ਼ ਵਿਰੋਧੀ ...

ਪੂਰੀ ਖ਼ਬਰ »

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ

ਜਲੰਧਰ, 17 ਫਰਵਰੀ (ਮੇਜਰ ਸਿੰਘ)-ਪੰਜਾਬ ਪ੍ਰਤੀ ਹਮਦਰਦ ਸਮਝੀ ਜਾਂਦੀ ਭਾਰਤੀ ਮੂਲ ਦੇ ਮੰਤਰੀਆਂ ਦੀ ਸ਼ਮੂਲੀਅਤ ਵਾਲੀ ਕੈਨੇਡਾ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਦਾ ਸੁਨਹਿਰੀ ਮੌਕਾ ਦਾਨਿਸ਼ਵਰ ਸਲਾਹਕਾਰਾਂ ਦੀ ਕਮਜ਼ੋਰੀ ਅਤੇ ਰਾਜਸੀ ...

ਪੂਰੀ ਖ਼ਬਰ »

ਸਰਕਾਰ ਵਲੋਂ ਖੇਤੀ ਸਭਾਵਾਂ ਨੂੰ 'ਸਹਿਕਾਰੀ ਪੇਂਡੂ ਸਟੋਰਾਂ' 'ਚ ਤਬਦੀਲ ਕਰਨ ਦਾ ਫ਼ੈਸਲਾ

ਚੰਡੀਗੜ੍ਹ 17 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੀਆਂ ਮੁੱਢਲੀਆਂ ਖੇਤੀ ਸਹਿਕਾਰੀ ਸਭਾਵਾਂ ਦੇ ਕਾਰੋਬਾਰ 'ਚ ਵਾਧਾ ਕਰਨ ਅਤੇ ਇਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਾਜ ਸਰਕਾਰ ਇਨ੍ਹਾਂ ਸਭਾਵਾਂ ਨੂੰ 'ਸਹਿਕਾਰੀ ਪੇਂਡੂ ਸਟੋਰਾਂ' 'ਚ ਤਬਦੀਲ ਕਰਨ ਲਈ ਖ਼ਾਕਾ ਤਿਆਰ ...

ਪੂਰੀ ਖ਼ਬਰ »

ਸੋਹਾਣਾ ਹਸਪਤਾਲ ਵਿਖੇ ਨਵਜਨਮੇ ਬੱਚਿਆਂ ਦੇ ਇਲਾਜ ਲਈ ਇਨਟੈਂਸਿਵ ਕੇਅਰ ਯੂਨਿਟ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 17 ਫਰਵਰੀ (ਕੇ. ਐੱਸ. ਰਾਣਾ)- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੁਪਰਸਪੈਸ਼ਲਿਟੀ ਹਸਪਤਾਲ ਸੋਹਾਣਾ ਵਿਖੇ ਅਤਿਆਧੁਨਿਕ ਤਕਨੀਕਾਂ ਅਤੇ ਉਪਕਰਨਾਂ ਨਾਲ ਲੈੱਸ ਨਵਜਨਮੇ ਬੱਚਿਆਂ ਦੇ ਇਲਾਜ ਲਈ ਨਿਊਨਾਟਲ ਇਨਟੈਂਸਿਵ ਕੇਅਰ ਯੂਨਿਟ (ਐਨ. ਆਈ. ਸੀ. ਯੂ.) ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨੂੰ ਮੁੱਖ ਮੰਤਰੀ ਵਲੋਂ ਬੈਠਕ ਦਾ ਸੱਦਾ

ਮੋਗਾ, 17 ਫਰਵਰੀ (ਸੁਰਿੰਦਰਪਾਲ ਸਿੰਘ)- ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਨੇ 18 ਫਰਵਰੀ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਸੀ ਜਿਸ ...

ਪੂਰੀ ਖ਼ਬਰ »

ਨੀਲੀ ਰਾਵੀ ਮੱਝਾਂ ਦੀ ਨਸਲ ਸੁਧਾਰ ਸਬੰਧੀ ਰਾਜ ਪੱਧਰੀ ਜਾਗਰੂਕਤਾ ਮੇਲਾ

ਫ਼ਿਰੋਜ਼ਪੁਰ, 17 ਫਰਵਰੀ (ਜਸਵਿੰਦਰ ਸਿੰਘ ਸੰਧੂ)- ਵਿਸ਼ਵ ਬੈਂਕ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਤਹਿਤ ਪੰਜਾਬ ਦੀ ਦੇਸੀ ਨੀਲੀ ਰਾਵੀ ਮੱਝ ਨਸਲ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਲਈ ਪਸ਼ੂ ਵਿਭਾਗ ਵਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ | ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਨੇ ਰੋਸ ਮਾਰਚ ਦੌਰਾਨ 'ਮੁੱਖ ਮੰਤਰੀ ਮਿਲਾਓ ਇਨਾਮ ਪਾਓ' ਦੇ ਪਰਚੇ ਵੰਡੇ

ਐੱਸ. ਏ. ਐੱਸ. ਨਗਰ, 17 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ 'ਚ 11 ਮਹੀਨਿਆਂ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਉਡੀਕ ਕਰ ਰਹੇ ਕੱਚੇ ਮੁਲਾਜ਼ਮਾਂ ਵਲੋਂ 'ਮੁੱਖ ਮੰਤਰੀ ਮਿਲਾਓ ਇਨਾਮ ਪਾਓ' ਸਕੀਮ ਪੰਜਾਬ ਦੀ ਜਨਤਾ ਲਈ ਸ਼ੁਰੂ ਕੀਤੀ ਗਈ ਹੈ | ਸੂਬੇ 'ਚ ਕਾਂਗਰਸ ਦੀ ਸਰਕਾਰ ...

ਪੂਰੀ ਖ਼ਬਰ »

ਮਾਤਾ ਭਾਸ਼ਾ ਦਿਵਸ ਮਨਾਉਣ ਤੋਂ ਵੀ ਸਰਕਾਰ ਨੇ ਮੋੜਿਆ ਮੁੱਖ

ਫ਼ਾਜ਼ਿਲਕਾ, 17 ਫਰਵਰੀ (ਦਵਿੰਦਰ ਪਾਲ ਸਿੰਘ)- ਵਿੱਤੀ ਸੰਕਟ ਦੇ ਚਲਦਿਆਂ ਮਾਤਾ ਭਾਸ਼ਾ ਪੰਜਾਬੀ ਦਿਵਸ, ਜੋ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ, ਇਸ ਨੂੰ ਵੀ ਮਨਾਉਣ ਤੋਂ ਪੰਜਾਬ ਸਰਕਾਰ ਨੇ ਮੁੱਖ ਮੋੜ ਲਿਆ ਹੈ | ਭਾਸ਼ਾ ਵਿਭਾਗ ਨੂੰ ਅਜੇ ਤੱਕ ਪੰਜਾਬ ਸਰਕਾਰ ਕੋਲੋਂ ...

ਪੂਰੀ ਖ਼ਬਰ »

ਟਾਈਟਲਰ ਿਖ਼ਲਾਫ਼ ਕਾਰਵਾਈ ਲਈ ਪੰਥਕ ਧਿਰਾਂ ਇਕੱਠੀਆਂ ਹੋਣ-ਭਾਈ ਘੋਲੀਆ

ਜਲੰਧਰ, 17 ਫਰਵਰੀ (ਜਸਪਾਲ ਸਿੰਘ)-1984 'ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸੋਚੀ-ਸਮਝੀ ਸਾਜਿਸ਼ ਅਧੀਨ ਵੱਖ-ਵੱਖ ਥਾਵਾਂ 'ਤੇ ਜਗਦੀਸ਼ ਟਾਈਟਲਰ ਦੀ ਅਗਵਾਈ 'ਚ ਹੋਈ ਸਿੱਖ ਨਸਲਕੁਸ਼ੀ ਦੌਰਾਨ ਕਰੀਬ ਤਿੰਨ ਹਜ਼ਾਰ ਬੇਕਸੂਰ ਸਿੱਖਾਂ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਰਿਫਿਊਜ਼ਡ ਵਿਦਿਆਰਥੀ ਦਾ ਲਵਾਇਆ ਮੁੜ ਸਟੱਡੀ ਵੀਜ਼ਾ

ਫ਼ਰੀਦਕੋਟ, 17 ਫਰਵਰੀ (ਜਸਵੰਤ ਸਿੰਘ ਪੁਰਬਾ)- ਕੈਨੇਡੀਅਨ ਅਕੈਡਮੀ ਨੇ ਆਪਣੀ ਸਫ਼ਲਤਾ ਦੀ ਇਕ ਹੋਰ ਪੁਲਾਂਘ ਪੁੱਟਦੇ ਹੋਏ ਇਕ ਹੋਰ ਵਿਦਿਆਰਥਣ ਦਾ ਆਸਟੇ੍ਰਲੀਆ ਦਾ ਸਟੱਡੀ ਵੀਜ਼ਾ ਲਗਵਾਇਆ | ਵੀਜ਼ਾ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸੁਖਪ੍ਰੀਤ ਕੌਰ ਪੁੱਤਰੀ ਕੁਲਦੀਪ ...

ਪੂਰੀ ਖ਼ਬਰ »

ਈਰਾਨ ਵਲੋਂ ਚਾਵਲਾਂ ਦਾ ਆਯਾਤ ਬੰਦ ਕਰਨ ਦੀਆਂ ਅਫ਼ਵਾਹਾਂ ਕਾਰਨ ਬਾਸਮਤੀ 1121 ਦੇ ਭਾਅ ਡਿਗੇ

ਮੰਡੀ ਲਾਧੂਕਾ, 17 ਫਰਵਰੀ (ਰਾਕੇਸ਼ ਛਾਬੜਾ)- ਬਾਸਮਤੀ 1121 ਚਾਵਲਾਂ ਦਾ ਸਭ ਤੋਂ ਵੱਧ ਆਯਾਤ ਕਰਨ ਵਾਲੇ ਮੁਲਕ ਈਰਾਨ ਵਲੋਂ ਭਾਰਤ ਤੋਂ ਇਸ ਕਿਸਮ ਦੇ ਚਾਵਲਾਂ ਦਾ ਆਯਾਤ ਬੰਦ ਕਰਨ ਦੀਆਂ ਅਫ਼ਵਾਹਾਂ ਕਾਰਨ ਵਿਕਵਾਲੀ ਵੱਧ ਜਾਣ ਕਾਰਨ ਇਸ ਦੇ ਭਾਅ 'ਚ ਗਿਰਾਵਟ ਆ ਚੁੱਕੀ ਹੈ | ...

ਪੂਰੀ ਖ਼ਬਰ »

ਲੋਕਾਂ ਨੂੰ ਬਲੈਕਮੇਲ ਕਰ ਕੇ ਠੱਗਣ ਵਾਲੇ ਗਰੋਹ ਦਾ ਪਰਦਾਫ਼ਾਸ਼

ਸੁਨਾਮ ਊਧਮ ਸਿੰਘ ਵਾਲਾ, 17 ਫਰਵਰੀ (ਰੁਪਿੰਦਰ ਸਿੰਘ ਸੱਗੂ)- ਪਿਛਲੇ ਸਮੇਂ ਦੌਰਾਨ ਸੁਨਾਮ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੀ ਇਕ ਨੌਸਰਬਾਜ਼ ਔਰਤ ਸਮੇਤ ਇਕ ਠੱਗ ਗਰੋਹ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਸੁਨਾਮ ਡਵੀਜ਼ਨ ਦੇ ...

ਪੂਰੀ ਖ਼ਬਰ »

ਰੇਲਵੇ 'ਚ ਨੌਕਰੀ ਦਿਵਾਉਣ ਬਦਲੇ ਮਾਰੀ 7 ਲੱਖ ਦੀ ਠੱਗੀ

ਸੰਗਰੂਰ, 17 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਰੇਲਵੇ 'ਚ ਟਿਕਟ ਚੈਕਰ ਦੀ ਨੌਕਰੀ ਦਿਵਾਉਣ ਬਦਲੇ 7 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਵਿਰੁੱਧ ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...

ਪੂਰੀ ਖ਼ਬਰ »

ਮੰਤਰੀ ਮੰਡਲ 'ਚ ਵਾਧੇ ਦੌਰਾਨ ਕਈ ਨੌਜਵਾਨ ਆਗੂ ਬਣ ਸਕਦੇ ਨੇ ਰਾਜ ਮੰਤਰੀ

ਜਲੰਧਰ, 17 ਫਰਵਰੀ (ਸ਼ਿਵ ਸ਼ਰਮਾ)- ਮਾਰਚ ਦੇ ਪਹਿਲੇ ਹਫ਼ਤੇ 'ਚ ਪੰਜਾਬ ਮੰਤਰੀ-ਮੰਡਲ ਵਿਚ ਹੋਣ ਵਾਲੇ ਵਾਧੇ 'ਚ ਨੌਜਵਾਨ ਕਾਂਗਰਸੀ ਆਗੂਆਂ ਨੂੰ ਜਗ੍ਹਾ ਮਿਲਦੀ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਰਾਜ ਮੰਤਰੀ ਬਣਾਉਣ ਦਾ ਫ਼ਾਰਮੂਲਾ ਲਾਗੂ ਕੀਤਾ ਜਾ ਸਕਦਾ ਹੈ | ਮੰਤਰੀ ਮੰਡਲ ...

ਪੂਰੀ ਖ਼ਬਰ »

— ਆਰ.ਬੀ.ਆਈ. ਦੀ ਬੈਂਕਾਂ ਨੂੰ ਚਿਤਾਵਨੀ —

ਸਿੱਕੇ ਸਵੀਕਾਰ ਨਾ ਕਰਨ 'ਤੇ ਹੋਵੇਗੀ ਕਾਰਵਾਈ

ਨਵੀਂ ਦਿੱਲੀ, 17 ਫਰਵਰੀ (ਏਜੰਸੀ)- ਨੋਟਬੰਦੀ ਤੋਂ ਬਾਅਦ ਦੇਸ਼ ਭਰ 'ਚ ਆਮ ਲੋਕ ਸਿੱਕਿਆਂ ਦੀ ਸਮੱਸਿਆ ਨਾਲ ਕਾਫ਼ੀ ਜੂਝ ਰਹੇ ਹਨ | ਉਨ੍ਹਾਂ ਕੋਲ ਮੌਜੂਦ ਸਿੱਕਿਆਂ ਨੂੰ ਬੈਂਕਾਂ ਲੈਣ ਤੋਂ ਇਨਕਾਰ ਕਰ ਰਹੀਆਂ ਹਨ, ਉੱਥੇ ਹੀ ਬਾਜ਼ਾਰ 'ਚ ਇਨ੍ਹਾਂ ਸਿੱਕਿਆਂ ਦਾ ਹੜ੍ਹ ਆਇਆ ਹੋਇਆ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦੱਸਣ ਏਨਾ ਵੱਡਾ ਘੁਟਾਲਾ ਕਿਵੇਂ ਤੇ ਕਿਸ ਤਰ੍ਹਾਂ ਹੋਇਆ-ਰਾਹੁਲ

ਨਵੀਂ ਦਿੱਲੀ, 17 ਫਰਵਰੀ (ਪੀ. ਟੀ. ਆਈ.)-ਨੀਰਵ ਮੋਦੀ ਨਾਲ ਜੁੜੇ ਘੁਟਾਲੇ ਦੀ ਅਣਦੇਖੀ ਕਰਨ ਦਾ ਦੋਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਗਾਉਂਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਮੋਦੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਏਨਾ ਵੱਡਾ ਘੁਟਾਲਾ ਕਿਉਂ ...

ਪੂਰੀ ਖ਼ਬਰ »

ਮੈਕਸੀਕੋ 'ਚ ਹੈਲੀਕਾਪਟਰ ਲੋਕਾਂ 'ਤੇ ਡਿਗਿਆ-13 ਮਰੇ

ਮੈਕਸੀਕੋ, 17 ਫਰਵਰੀ (ਰਾਇਟਰ)-ਮੈਕਸੀਕੋ ਦੇ ਦੱਖਣੀ ਸੂਬੇ ਓਕਸਾਕਾ ਦੇ ਇਕ ਛੋਟੇ ਜਿਹੇ ਕਸਬੇ ਵਿਚ ਭੁਚਾਲ ਨਾਲ ਹੋਏ ਨੁਕਸਾਨ ਦਾ ਸਰਵੇਖਣ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਜਾ ਰਿਹਾ ਫ਼ੌਜ ਦਾ ਹੈਲੀਕਾਪਟਰ ਉੱਤਰਦੇ ਸਮੇਂ ਹਾਦਸਾ ਗ੍ਰਸਤ ਹੋ ਗਿਆ ਜਿਸ ਨਾਲ ਜ਼ਮੀਨ 'ਤੇ ...

ਪੂਰੀ ਖ਼ਬਰ »

ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮਿ੍ਤਸਰ, 17 ਫ਼ਰਵਰੀ (ਜਸਵੰਤ ਸਿੰਘ ਜੱਸ)- ਭਾਰਤ 'ਚ ਆਸਟਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਆਪਣੇ ਚਾਰ ਦਿਨਾਂ ਪੰਜਾਬ ਦੌਰੇ ਦੇ ਪਹਿਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ | ਭਾਰਤ 'ਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਨਿਯੁਕਤ ਹੋਣ ਤੋਂ ਬਾਅਦ ...

ਪੂਰੀ ਖ਼ਬਰ »

ਟਾਈਟਲਰ ਬਾਰੇ ਨਵੇਂ ਖੁਲਾਸਿਆਂ ਦੀ ਜਾਂਚ ਐਸ. ਐਨ. ਢੀਂਗਰਾ ਦੀ ਅਗਵਾਈ ਵਾਲੀ ਐਸ. ਆਈ. ਟੀ. ਕਰੇਗੀ-ਜੀ. ਕੇ.

ਨਵੀਂ ਦਿੱਲੀ, 17 ਫਰਵਰੀ (ਬਲਵਿੰਦਰ ਸਿੰਘ ਸੋਢੀ)-ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਬਾਰੇ ਹੁਣੇ ਹੀ ਆਏ ਨਵੇਂ ਖੁਲਾਸਿਆਂ ਦੀ ਜਾਂਚ ਹੁਣ ਸੁਪਰੀਮ ਕੋਰਟ ਵਲੋਂ ਬਣਾਈ ਗਈ ਸੇਵਾ-ਮੁਕਤ ਜੱਜ ਐਸ. ਐਨ. ਢੀਂਗਰਾ ਦੀ ਅਗਵਾਈ ਵਾਲੀ ਐਸ. ਆਈ. ਟੀ. ਕਰੇਗੀ | ਇਸ ਗੱਲ ਦੀ ਜਾਣਕਾਰੀ ...

ਪੂਰੀ ਖ਼ਬਰ »

ਸਿਲਵਰ ਜੁਬਲੀ ਭਾਈ ਮਰਦਾਨਾ ਕੀਰਤਨ ਦਰਬਾਰ 22 ਨੂੰ

ਫਿਰੋਜ਼ਪੁਰ, 17 ਫਰਵਰੀ (ਸ.ਰ.)-ਇਸ ਵਾਰ ਫਿਰੋਜ਼ਪੁਰ ਵਿਖੇ ਹੋ ਰਹੇ ਸਿਲਵਰ ਜੁਬਲੀ ਪ੍ਰੋਗਰਾਮ ਸਬੰਧੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੀ ਇਕ ਵਿਸ਼ੇਸ਼ ਬੈਠਕ ਹੋਈ, ਜਿਸ ਵਿਚ ਭਾਈ ਮਰਦਾਨਾ ਸਮਾਗਮ ਦੀ ਕਾਮਯਾਬੀ ਲਈ 6 ਵੱਖ-ਵੱਖ ਸਬ-ਕਮੇਟੀਆਂ ਬਣਾਈਆਂ ...

ਪੂਰੀ ਖ਼ਬਰ »

ਪੰਜਾਬੀ ਗਾਇਕ ਸਮੇਤ 2 ਨੌਜਵਾਨ ਸਾਢੇ 7 ਕਰੋੜ ਦੀ ਹੈਰੋਇਨ ਸਮੇਤ ਗਿ੍ਫ਼ਤਾਰ, ਪਿਸਤੌਲ ਬਰਾਮਦ

ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)- ਐਸ.ਟੀ.ਐਫ਼. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 7 ਕਰੋੜ 50 ਲੱਖ ਰੁਪਏ ਦੀ ਹੈਰੋਇਨ ਅਤੇ ਪਿਸਤੌਲ ਬਰਾਮਦ ਕੀਤਾ ਹੈ | ...

ਪੂਰੀ ਖ਼ਬਰ »

'ਲਾਵਾਂ ਫੇਰੇ' ਨੇ ਕਾਮਯਾਬੀ ਦੇ ਝੰਡੇ ਗੱਡੇ

ਜਲੰਧਰ, 17 ਫਰਵਰੀ (ਅ. ਬ.)-ਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਰੌਸ਼ਨ ਪਿ੍ੰਸ ਦੀ ਫਿਲਮ “'ਲਾਵਾਂ ਫੇਰੇ' ਨੇ ਦੁਨੀਆ ਭਰ ਵਿਚ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਹਨ | ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿਚ ਰੁਬੀਨਾ ਬਾਜਵਾ ਨੇ ਬਤੌਰ ਹੀਰੋਇਨ ਅਦਾਕਾਰੀ ਕੀਤੀ ਹੈ, ਗੁਰਪ੍ਰੀਤ ...

ਪੂਰੀ ਖ਼ਬਰ »

ਪੀ. ਆਰ. ਐਸ. ਆਈ. ਵਲੋਂ 'ਸੋਸ਼ਲ ਮੀਡੀਆ ਦਾ ਮੰਤਵ ਤੇ ਚੁਣੌਤੀਆਂ' ਵਿਸ਼ੇ 'ਤੇ ਸੈਮੀਨਾਰ

ਚੰਡੀਗੜ੍ਹ, 17 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ (ਪੀ.ਆਰ.ਐਸ.ਆਈ.) ਦੇ ਚੰਡੀਗੜ੍ਹ ਚੈਪਟਰ ਵਲੋਂ 'ਸੋਸ਼ਲ ਮੀਡੀਆ ਦਾ ਮੰਤਵ ਤੇ ਚੁਣੌਤੀਆਂ' ਵਿਸ਼ੇ 'ਤੇ ਕਰਵਾਏ ਸੈਮੀਨਾਰ 'ਚ ਵਿਚਾਰ-ਚਰਚਾ ਦੌਰਾਨ ਇਹ ਗੱਲ ਉੱਭਰ ਕੇ ਆਈ ਕਿ ਸੋਸ਼ਲ ...

ਪੂਰੀ ਖ਼ਬਰ »

ਮਾਮਲਾ ਅੰਮਿ੍ਤਸਰ ਇੰਪਰੂਵਮੈਂਟ ਟਰੱਸਟ ਜ਼ਮੀਨ ਘੁਟਾਲੇ ਦਾ

10 ਮੁਲਜ਼ਮਾਂ ਵਲੋਂ ਕੇਸ ਤਬਦੀਲ ਕਰਨ ਲਈ ਅਰਜ਼ੀ ਦਾਇਰ

ਐੱਸ. ਏ. ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਮੁਲਜ਼ਮਾਂ ਿਖ਼ਲਾਫ਼ ਅੰਮਿ੍ਤਸਰ ਇੰਪਰੂਵਮੈਂਟ ਟਰੱਸਟ ਦੇ ਬਹੁਕਰੋੜੀ ਜ਼ਮੀਨ ਘੁਟਾਲੇ ਮਾਮਲੇ 'ਚ ਨਾਮਜ਼ਦ ਨਛੱਤਰ ਸਿੰਘ ਮਾਵੀ, ਤਾਰਾ ਸਿੰਘ, ਵਿੱਕੀ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ 'ਚ ਬਣਾਈ ਜਾਵੇ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ-ਕੰਵਲ

ਅੰਮਿ੍ਤਸਰ, 17 ਫਰਵਰੀ (ਸੁਰਿੰਦਰ ਕੋਛੜ)- ਜਲਿ੍ਹਆਂਵਾਲਾ ਬਾਗ਼ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਿ੍ਹਆਂਵਾਲਾ ਬਾਗ਼ ਦੇ ਅੰਦਰ ਲਗਾਏ ਜਾਣ ਲਈ ਜਲਿ੍ਹਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਵਲੋਂ ਦਿੱਤੀ ਮਨਜ਼ੂਰੀ ਲਈ ...

ਪੂਰੀ ਖ਼ਬਰ »

ਵਿਜੀਲੈਂਸ ਵਲੋਂ 24 ਮੁਲਜ਼ਮਾਂ ਿਖ਼ਲਾਫ਼ ਅਦਾਲਤ 'ਚ ਚਾਲਾਨ ਪੇਸ਼

ਐੱਸ. ਏ ਐੱਸ. ਨਗਰ, 17 ਫਰਵਰੀ (ਜਸਬੀਰ ਸਿੰਘ ਜੱਸੀ)- ਵਿਜੀਲੈਂਸ ਬਿਊਰੋ ਵਲੋਂ ਸਥਾਨਕ ਸਰਕਾਰਾਂ ਵਿਭਾਗ 'ਚ ਇੰਸਪੈਕਟਰ, ਜੇ. ਈ. ਅਤੇ ਐਸ. ਡੀ. ਈ. ਦੀ ਪ੍ਰੀਖਿਆ 'ਚ ਪੇਪਰ ਲੀਕ ਕਰਨ ਅਤੇ ਮੋਟੀ ਰਕਮ ਵਸੂਲ ਕਰਨ ਦੇ ਮਾਮਲੇ 'ਚ ਪੇਪਰ ਸਪਲਾਈ ਕਰਨ ਵਾਲੇ ਮੁਲਜ਼ਮ ਅਤੇ ...

ਪੂਰੀ ਖ਼ਬਰ »

ਭਾਰਤੀ ਫ਼ੌਜ 'ਤੇ ਸਿਆਸਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ-ਦੇਵਕੀਨੰਦਨ ਠਾਕੁਰ ਮਹਾਰਾਜ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)- ਦੇਸ਼ ਦੇ ਉੱਘੇ ਕਥਾਵਾਚਕ ਦੇਵਕੀਨੰਦਨ ਠਾਕੁਰ ਜੀ ਮਹਾਰਾਜ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦੇ ਹੋਏ ਦੇਸ਼ ਵਿਚ ਹੋ ਰਹੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਨੇ ਭਾਰਤੀ ਫੌਜ ਬਾਰੇ ਹੋ ਰਹੀ ਸਿਆਸਤ 'ਤੇ ਆਪਣੇ ...

ਪੂਰੀ ਖ਼ਬਰ »

ਕਿਸਾਨ ਤਰੱਕੀ ਕਰੇਗਾ ਤਾਂ ਦੇਸ਼ ਤਰੱਕੀ ਕਰੇਗਾ-ਕਥੂਰੀਆ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਸ਼ੂਗਰਫੈਡ ਚੇਅਰਮੇਨ ਚੰਦਰ ਪ੍ਰਕਾਸ਼ ਕਥੂਰੀਆ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਖੇਤੀ ਆਧੁਨਿਕ ਢੰਗ ਕਰਨ ਦੀ ਲੋੜ ਹੈ ਤਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇ ਇਸ ਲਈ ਸਾਨੂੰ ਸਭ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ...

ਪੂਰੀ ਖ਼ਬਰ »

ਭਾਕਿਊ ਨੇ ਬੈਠਕ ਕਰ ਕੇ 23 ਫਰਵਰੀ ਨੂੰ ਹੋਣ ਵਾਲੇ ਦਿੱਲੀ ਘਿਰਾਓ 'ਤੇ ਕੀਤੀ ਚਰਚਾ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਦੀ ਕਿਸਾਨ ਭਵਨ ਵਿਖੇ ਹੋਈ ਅਹਿਮ ਬੈਠਕ ਵਿਚ 23 ਫਰਵਰੀ ਨੂੰ ਕੀਤੇ ਜਾਣ ਵਾਲੇ ਦਿੱਲੀ ਘੇਰਾਓ 'ਤੇ ਚਰਚਾ ਕਰਦੇ ਹੋਏ ਅਗਲੀ ਰਣਨੀਤੀ ਤਿਆਰ ਕੀਤੀ ਗਈ | ਇਸ ਮੌਕੇ ਮੁੱਖ ਤੌਰ 'ਤੇ ਕੌਮੀ ਸਲਾਹਕਾਰ ਅਜੀਤ ਸਿੰਘ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ 'ਚ 193 ਦੀ ਕੀਤੀ ਜਾਂਚ

ਕੁਰੂਕਸ਼ੇਤਰ/ਸ਼ਾਹਾਬਾਦ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਅਗਵਾਈ 'ਚ ਪਿੰਡ ਠੋਲ 'ਚ ਗ੍ਰਾਮੀਣ ਆਦੇਸ਼ ਸਿਹਤ ਕੇਂਦਰ ਵਲੋਂ ਪਿੰਡ ਸੈਣੀ ਮਾਜਰਾ 'ਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ | ਕੈਂਪ ਦੀ ਸ਼ੁਰੂਆਤ ਆਦੇਸ਼ ਹਸਪਤਾਲ ਦੇ ...

ਪੂਰੀ ਖ਼ਬਰ »

ਕਥਾ ਦੇ ਦੂਜੇ ਦਿਨ ਗਣੇਸ਼ ਅਤੇ ਨਵਗ੍ਰਹਿ ਪੂਜਾ ਕੀਤੀ

ਥਾਨੇਸਰ, 17 ਫਰਵਰੀ (ਅਜੀਤ ਬਿਊਰੋ)-ਸ੍ਰੀਭਗਤਮੱਲ ਕਥਾ ਦੇ ਦੂਜੇ ਦਿਨ ਸ੍ਰੀ ਦੁਰਗਾ ਦੇਵੀ ਮੰਦਰ ਪਿੱਪਲੀ 'ਚ ਰਾਹੁਲ ਮਿਸ਼ਰਾ ਨੇ ਵੈਦਿਕ ਮੰਤਰਾਂ ਨਾਲ ਮੁੱਖ ਯਜਮਾਨ ਮਾਂ ਦੁਰਗਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਸੁਰੇਸ਼ ਮਿਸ਼ਰਾ ਅਤੇ ਕਥਾਵਾਚਿਕਾ ...

ਪੂਰੀ ਖ਼ਬਰ »

ਆਜ਼ਾਦੀ ਦੀ ਕ੍ਰਾਂਤੀ ਦੇ ਮਹਾਨਾਇਕ ਸਨ ਵਾਸੂਦੇਵ ਬਲਵੰਤ ਫੜਕੇ-ਅਰੋੜਾ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਭਾਰਤੀ ਆਜਾਦੀ ਅੰਦੋਲਨ ਦੇ ਮਹਾਨ ਸ਼ਹੀਦ ਵਾਸੂਦੇਵ ਬਲਵੰਤ ਫੜਕੇ ਦੇ ਬਲਿਦਾਨ ਦਿਵਸ 'ਤੇ ਪ੍ਰਤੀਮਾ ਰੱਖਿਆ ਸਨਮਾਨ ਸਮਿਤੀ ਵਲੋਂ ਮਾਨਵ ਸੇਵਾ ਸੰਘ ਵਿਖੇ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ | ਇਸ ਮੌਕੇ ਸਵਾਮੀ ਪ੍ਰੇਮਮੂਰਤੀ ਨੇ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਵਲੋਂ ਜਨ ਕ੍ਰਾਂਤੀ ਯਾਤਰਾ 25 ਤੋਂ ਕੀਤੀ ਜਾਵੇਗੀ ਸ਼ੁਰੂ

ਨਰਾਇਣਗੜ੍ਹ, 17 ਫਰਵਰੀ (ਪੀ. ਸਿੰਘ)-ਸੀਨੀਅਰ ਕਾਂਗਰਸੀ ਆਗੂ ਅਸ਼ੋਕ ਮਹਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 25 ਫਰਵਰੀ ਤੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਜਨ ਕ੍ਰਾਂਤੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਹੁੱਡਾ ਨੂੰ ਹੀ ਹਰਿਆਣਾ ...

ਪੂਰੀ ਖ਼ਬਰ »

ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ 4 ਕੈਨਟੀਨਾਂ ਦੀ ਸ਼ੁਰੂਆਤ

ਕੁਰੂਕਸ਼ੇਤਰ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮੁੱਖ ਮੰਤਰੀ ਨਿਵਾਸ ਹਰਿਆਣਾ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅੰਤੋਦੈਅ ਖੁਰਾਕ ਯੋਜਨਾ ਤਹਿਤ ਸਾਰੇ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ 10 ਰੁਪਏ 'ਚ ਸਾਫ਼, ...

ਪੂਰੀ ਖ਼ਬਰ »

ਪੀ.ਓ. ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਕੀਤਾ ਪੇਸ਼

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਪੁਲਿਸ ਨੇ ਅਦਾਲਤ ਵਲੋਂ ਇਕ ਮਾਮਲੇ ਵਿਚ ਪੀ.ਓ. ਐਲਾਨੇ ਗਏ ਮੁਲਜ਼ਮ ਅਨਿਲ ਕੁਮਾਰ ਪੁੱਤਰ ਦਲ ਸਿੰਘ ਵਾਸੀ ਪਿੰਡ ਬਾਲਪਬਾਨਾ ਹਾਲ ਡੀ.ਆਰ.ਪੀ. ਕਾਲੋਨੀ ਕਰਨਾਲ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX