ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਉਰੂਗੋਏ ਨੇ ਸਾਉਦੀ ਅਰਬ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ
. . .  1 day ago
ਗਿਰੀਡੀਹ [ਝਾਰਖੰਡ] 'ਚ ਬਿਜਲੀ ਡਿੱਗਣ ਨਾਲ 6 ਦੀ ਮੌਤ , 4 ਜ਼ਖ਼ਮੀ
. . .  1 day ago
ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਨਵੀਂ ਦਿੱਲੀ, 20 ਜੂਨ - ਦਿੱਲੀ ਦੇ ਉਪਰਾਜਪਾਲ ਵੱਲੋਂ ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ...
ਫੀਫਾ ਵਿਸ਼ਵ ਕੱਪ 2018 : ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ
. . .  1 day ago
ਮਾਸਕੋ, 20 ਜੂਨ - ਫੀਫਾ ਵਿਸ਼ਵ ਕੱਪ 2018 ਦੇ ਇੱਕ ਮੁਕਾਬਲੇ ਵਿਚ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੇ ਆਪਣਾ ਜੇਤੂ ਅਭਿਆਨ ਜਾਰੀ...
ਤਾਮਿਲਨਾਡੂ ਦੀ ਅਨੁਕ੍ਰਿਤੀ ਬਣੀ 'ਫੈਮਿਨਾ ਮਿਸ ਇੰਡੀਆ 2018'
. . .  1 day ago
ਮੁੰਬਈ, 20 ਜੂਨ - ਤਾਮਿਲਨਾਡੂ ਦੀ 19 ਸਾਲਾਂ ਕਾਲਜ ਦੀ ਵਿਦਿਆਰਥਣ ਅਨੁਕ੍ਰਿਤੀ ਵਾਸ ਨੇ 'ਫੈਮਿਨਾ ਮਿਸ ਇੰਡੀਆ 2018' ਦਾ ਖ਼ਿਤਾਬ ਆਪਣੇ ਨਾਂਅ ਕੀਤਾ ਹੈ। ਮੁੰਬਈ ਵਿਖੇ ਅੱਜ...
ਫੀਫਾ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਪੁਰਤਗਾਲ ਮੋਰਾਕੋ ਤੋਂ 1-0 ਨਾਲ ਅੱਗੇ
. . .  1 day ago
ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
. . .  1 day ago
ਡੇਰਾਬੱਸੀ, 20 ਜੂਨ (ਸ਼ਾਮ ਸਿੰਘ ਸੰਧੂ, ਪੱਤਰ ਪ੍ਰੇਰਕ)- ਡੇਰਾਬੱਸੀ ਦੇ ਨੇੜਲੇ ਪਿੰਡ ਖੇੜੀ ਗੁੱਜਰਾਂ ਵਿਖੇ ਇੱਕ ਭੱਠੇ 'ਤੇ ਇੱਟਾਂ ਬਣਾਉਣ ਲਈ ਇਕੱਠੇ ਕੀਤੇ ਗਏ ਪਾਣੀ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਹਿਚਾਣ 9 ਸਾਲਾ ਅਮਨ ਅਤੇ 7 ਸਾਲਾ...
ਪਟਿਆਲਾ ਦੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਵਲੋਂ ਛਾਪੇਮਾਰੀ
. . .  1 day ago
ਪਟਿਆਲਾ, 20 ਜੂਨ- ਪਟਿਆਲਾ ਦੇ ਬਹੁਦਰਗੜ੍ਹ ਵਿਖੇ ਵਾਦੀ ਹਸਪਤਾਲ 'ਚ ਸਿਹਤ ਵਿਭਾਗ ਅਤੇ ਕੈਥਲ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਹਸਪਤਾਲ 'ਚ ਲਿੰਗ ਨਿਰਧਾਰਨ ਟੈਸਟ ਕਰਨ ਅਤੇ ਭਰੂਣ ਹੱਤਿਆ ਦੀ ਸ਼ਿਕਾਇਤ ਤੋਂ...
ਕੌਮਾਂਤਰੀ ਸਰਹੱਦ ਨੇੜਿਓਂ 22 ਕਰੋੜ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਬੱਚੀਵਿੰਡ, 20 ਜੂਨ (ਬਲਦੇਵ ਸਿੰਘ ਕੰਬੋ)- ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਤਹਿਤ ਪਿੰਡ ਕੱਕੜ ਵਿਖੇ ਕੌਮਾਂਤਰੀ ਸਰਹੱਦ ਨੇੜਿਓਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀ. ਐਸ. ਐਫ. ਦੀ 17 ਬਟਾਲੀਅਨ ਦੇ...
ਦੇਸ਼ ਸੇਵਾ ਲਈ ਹਮੇਸ਼ਾ ਵਚਨਬੱਧ ਰਹਾਂਗਾ- ਅਰਵਿੰਦ ਸੁਬਰਾਮਣੀਅਮ
. . .  1 day ago
ਨਵੀਂ ਦਿੱਲੀ, 20 ਜੂਨ- ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਨਿੱਜੀ ਕਾਰਨਾਂ ਦੇ ਚੱਲਦਿਆਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ੇ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸਭ ਤੋਂ ਚੰਗੀ ਨੌਕਰੀ ਰਹੀ ਹੈ। ਸੁਬਰਾਮਣੀਅਮ...
ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  1 day ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  1 day ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  1 day ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 day ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  1 day ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  1 day ago
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  1 day ago
ਪਿਸਤੌਲ ਦੀ ਨੋਕ 'ਤੇ ਲੁੱਟ
. . .  1 day ago
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  1 day ago
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  1 day ago
ਅਰਵਿੰਦ ਸੁਬਰਾਮਣੀਅਮ ਨੇ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲੇ 'ਚ 30 ਫੌਜੀ ਹਲਾਕ
. . .  1 day ago
ਰੋਹਿਤ ਵੇਮੁਲਾ ਦੀ ਮਾਂ ਨੇ ਵਿਰੋਧੀ ਧਿਰ ਨੂੰ ਕੀਤਾ ਬੇਨਕਾਬ- ਪਿਊਸ਼ ਗੋਇਲ
. . .  1 day ago
ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ 'ਤੇ ਇਸ ਵਾਰ ਵੱਡੀ ਰੈਲੀ ਹੋਵੇਗੀ- ਰਵਿੰਦਰ ਰੈਨਾ
. . .  1 day ago
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ
. . .  1 day ago
ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਨਾਲ ਫੌਜ ਦੇ ਕੰਮ 'ਤੇ ਕੋਈ ਫਰਕ ਨਹੀਂ ਪਵੇਗਾ- ਫੌਜ ਮੁਖੀ
. . .  1 day ago
ਸ਼ਹੀਦ ਔਰੰਗਜ਼ੇਬ ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਦੇਸ਼ ਲਈ ਪ੍ਰੇਰਣਾ- ਸੀਤਾਰਮਨ
. . .  1 day ago
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ
. . .  1 day ago
ਬੱਸ ਨੇ ਦੋ ਰਿਕਸ਼ਾ ਚਾਲਕਾਂ ਨੂੰ ਦਰੜਿਆ, ਮੌਤ
. . .  1 day ago
9 ਦਿਨਾਂ ਦੇ ਧਰਨੇ ਤੋਂ ਬਾਅਦ ਵਿਗੜੀ ਕੇਜਰੀਵਾਲ ਦੀ ਸਿਹਤ
. . .  1 day ago
ਰੱਖਿਆ ਮੰਤਰੀ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
. . .  1 day ago
2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਾਡਾ ਉਦੇਸ਼- ਮੋਦੀ
. . .  1 day ago
ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  1 day ago
ਅਸਮ 'ਚ ਹੜ ਕਾਰਨ 20 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਹਰਿਆਣਾ ਹਿਮਾਚਲ

ਹਰਿਆਣਵੀ ਸਿੱਖਾਂ ਨੇ ਸਮਾਜਿਕ ਅਤੇ ਧਾਰਮਿਕ ਮੁਕਾਮ ਦੀ ਪ੍ਰਾਪਤੀ ਲਈ ਵਲਵਲੇ ਉਜਾਗਰ ਕੀਤੇ

ਡੱਬਵਾਲੀ, 17 ਫਰਵਰੀ (ਇਕਬਾਲ ਸਿੰਘ ਸ਼ਾਂਤ)-ਹਰਿਆਣਾ ਸਿੱਖ ਸੰਮੇਲਨ ਜਰੀਏ ਅੱਜ ਇੱਥੇ ਸਿੱਖ ਭਾਈਚਾਰੇ ਨੇ ਸਮਾਜਿਕ ਅਤੇ ਧਾਰਮਿਕ ਮੁਕਾਮ ਦੀ ਪ੍ਰਾਪਤੀ ਲਈ ਵਲਵਲੇ ਉਜਾਗਰ ਕੀਤੇ | ਸੰਮੇਲਨ ਮੌਕੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਭਾਸ਼ਾ ਦਾ ਵਿਕਾਸ, ਨਸ਼ਾਖੋਰੀ ਅਤੇ ਕਿਰਸਾਨੀ ਦੀ ਮਾੜੀ ਹਾਲਤ 'ਤੇ ਵੀ ਡੂੰਘੀਆਂ ਵਿਚਾਰਾਂ ਹੋਈਆਂ | ਹਰਿਆਣਵੀ ਸਿਆਸਤ 'ਤੇ ਮੁੜ ਤੋਂ ਤਾਜ਼ਾ-ਤਾਜ਼ਾ ਸਿਆਸੀ ਨਜ਼ਰਾਂ ਟਿਕਾਉਣ ਵਾਲਾ ਅਕਾਲੀ ਦਲ (ਬ) ਪ੍ਰਮੁੱਖ ਤੌਰ 'ਤੇ ਨਿਸ਼ਾਨੇ 'ਤੇ ਰਿਹਾ | ਹਾਜ਼ਰੀ ਪੱਖੋਂ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਨਾ ਹੋ ਸਕੇ ਸੰਮੇਲਨ ਜਰੀਏ ਪਿੱਛੇ ਜਿਹੇ ਹੋਂਦ 'ਚ ਆਈ ਹਰਿਆਣਾ ਸਿੱਖ ਸਮਾਜ ਵਿਕਾਸ ਸੰਸਥਾ ਨੇ ਭਵਿੱਖੀ ਏਜੰਡੇ ਦਾ ਐਲਾਨ ਕੀਤਾ | ਸੰਮੇਲਨ ਵਿੱਚ ਸਰਬਸੰਮਤੀ ਨਾਲ ਛੇ ਮਤੇ ਪਾਸ ਕੀਤੇ ਗਏ | ਕਾਂਗਰਸ ਅਤੇ ਭਾਜਪਾ ਨਾਲ ਸਬੰਧਤ ਸਿੱਖ ਅਤੇ ਪੰਜਾਬੀ ਆਗੂਆਂ ਨੇ ਵੀ ਹਾਜ਼ਰੀ ਦਰਜ ਕਰਵਾਈ | ਗੁਰਦੁਆਰਾ ਵਿਸ਼ਵਕਰਮਾ ਜੀ ਵਿਖੇ ਸਿੱਖ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਆਖਿਆ ਕਿ ਅਕਾਲੀ ਦਲ (ਬ) ਹਰਿਆਣਾ 'ਚ ਆਪਣੀ ਸਿਆਸੀ ਦੁਕਾਨ ਖੋਲ੍ਹਣ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੇਸ ਵਾਪਸ ਕਰਵਾਏ | ਅਕਾਲੀ ਦਲ ਨੇ ਸੰਵੈਧਾਨਿਕ ਤੌਰ 'ਤੇ ਗਠਿਤ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਐਕਟ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕਰਕੇ ਹਰਿਆਣੇ ਦੇ ਸਿੱਖ ਦੇ ਧਾਰਮਿਕ ਜਜ਼ਬਾਤਾਂ 'ਤੇ ਡੂੰਘਾ ਅਤੇ ਘਾਤਕ ਵਾਰ ਕੀਤਾ ਹੈ | ਜਿਸਨੂੰ ਕਿਸੇ ਕੀਮਤ 'ਤੇ ਸਹਿਨ ਕਰਨ ਸੰਭਵ ਨਹੀਂ | ਉਨ੍ਹਾਂ ਦੋਸ਼ ਲਗਾਇਆ ਕਿ 1966 'ਚ ਪੰਜਾਬੀ ਸੂਬਾ ਬਣਨ ਬਾਅਦ ਤੋਂ ਅਕਾਲੀ ਦਲ (ਬ) ਨੇ ਹਰਿਆਣੇ ਦੇ ਸਿੱਖ ਸਮਾਜ ਨੂੰ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਤੌਰ 'ਤੇ ਬਰਬਾਦ ਅਤੇ ਅਨਾਥ ਬਣਾਉਣ 'ਚ ਕਸਰ ਨਹੀਂ ਛੱਡੀ | ਉਨ੍ਹਾਂ ਐਲਾਨ ਕੀਤਾ ਕਿ ਹਰਿਆਣਾ ਦੇ 28 ਲੱਖ ਸਿੱਖ ਪੰਜਾਬ ਵਿਚੋਂ ਆਪਣੀਆਂ ਕਾਰਗੁਜਾਰੀਆਂ ਕਾਰਨ ਵੱਡੀ ਹਾਰ ਖਾ ਚੁੱਕੇ ਅਕਾਲੀ ਦਲ ਨੂੰ ਬਹਾਦਰੀ ਅਤੇ ਦਿ੍ੜਤਾ ਨਾਲ ਪਛਾੜਨਗੇ | ਉਨ੍ਹਾਂ ਅਕਾਲੀ ਦਲ (ਬ) ਲੀਡਰਸ਼ਿਪ ਨੂੰ ਅਗਾਹ ਕੀਤਾ ਕਿ ਉਹ ਹਰਿਆਣਵੀ ਸਿੱਖਾਂ ਤੋਂ ਕਿਸੇ ਕਿਸਮ ਦੀ ਧਾਰਮਿਕ ਜਾਂ ਰਾਜਨੀਤਕ ਸਮਰਥਨ ਦੀ ਆਸ ਨਾ ਰੱਖਣ | ਸ੍ਰੀ ਨਲਵੀ ਨੇ ਆਖਿਆ ਕਿ ਸਿੱਖ ਸਮਾਜ ਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਇਸੇ ਹਫ਼ਤੇ ਵਿੱਚ ਸੰਸਥਾ ਅਤੇ ਗੁਰਦੁਆਰਾ ਕਮੇਟੀ ਦੇ ਵਫ਼ਦ ਦਾ ਮੁਲਾਕਾਤ ਕਰੇਗਾ | ਇਸਦੇ ਇਲਾਵਾ ਸੀਨੀਅਰ ਪ੍ਰਧਾਨ ਪਰਮਜੀਤ ਸਿੰਘ ਮਾਖਾ, ਕਰਨੈਲ ਸਿੰਘ ਔਢਾਂ, ਬਲਦੇਵ ਸਿੰਘ ਮਾਂਗੇਆਣਾ, ਮਲਕੀਤ ਸਿੰਘ ਗੰਗਾ, ਕੁਲਵੰਤ ਸਿੰਘ ਨਗਲਾ, ਮਲਕੀਤ ਸਿੰਘ ਖਾਲਸਾ, ਰਾਜਿੰਦਰ ਸਿੰਘ ਦੇਸੂਜੋਧਾ ਨੇ ਹਰਿਆਣਾ ਦੇ ਸਿੱਖਾਂ ਦੇ ਭਖਦੇ ਮਸਲਿਆਂ 'ਤੇ ਪ੍ਰਭਾਵਸ਼ਾਲੀ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਸਿੱਖਾਂ ਅਤੇ ਪੰਜਾਬੀਆਂ ਨੂੰ ਸਮਾਜਿਕ ਅਤੇ ਧਾਰਮਿਕ ਹੋਂਦ ਇਕਜੁੱਟ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਇਕਬਾਲ ਸਿੰਘ ਨੇ ਹਰਿਆਣੇ ਵਿੱਚ ਸਿੱਖ ਪੰਥ ਅਤੇ ਪੰਜਾਬੀ ਭਾਸ਼ਾ ਦੀ ਭਵਿੱਖੀ ਬਿਹਤਰੀ ਲਈ ਸਿੱਖਾਂ/ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਸੱਦਾ ਦਿੱਤਾ | ਸੰਮੇਲਨ ਵਿੱਚ ਮਤਾ ਪਾਸ ਕਰ ਕੇ ਮਰਹੂਮ ਪੱਤਰਕਾਰ ਨਛੱਤਰ ਸਿੰਘ ਬੋਸ ਅਤੇ ਸਿੱਖ ਆਗੂ ਅਮਰੀਕ ਸਿੰਘ ਅਬੋਹਰ ਨੂੰ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਗਾ ਰਾਜਿੰਦਰ ਸਿੰਘ ਗੰਗਾ, ਅੰਗਰੇਜ਼ ਸਿੰਘ ਰਾਣੀਆ, ਜਰਨੈਲ ਸਿੰਘ ਐਲਨਾਬਾਦ, ਗੁਰਦੀਪ ਸਿੰਘ ਸਿਰਸਾ, ਸੁਖਮੀਤ ਸਿੰਘ ਨਲਵੀ, ਅਮਰਜੀਤ ਸਿੰਘ ਹੌਲਦਾਰ, ਸੇਵਾਮੁਕਤ ਬੈਂਕ ਅਧਿਕਾਰੀ ਬਲਵਿੰਦਰ ਸਿੰਘ ਵੀ ਮੌਜੂਦ ਰਹੇ |

ਰੀਡਿੰਗ ਤੋਂ ਜ਼ਿਆਦਾ ਬਿੱਲ ਆਉਣ ਕਾਰਨ ਲੋਕਾਂ ਨੇ ਬਿਜਲੀ ਵਿਭਾਗ ਿਖ਼ਲਾਫ਼ ਕੀਤਾ ਪ੍ਰਦਰਸ਼ਨ

ਏਲਨਾਬਾਦ, 17 ਫਰਵਰੀ (ਜਗਤਾਰ ਸਮਾਲਸਰ)-ਬਾਬਾ ਵਿਸ਼ਵਕਰਮਾ ਕਾਮਗਾਰ ਯੂਨੀਅਨ ਦੀ ਅਗਵਾਈ 'ਚ ਅੱਜ ਪਿੰਡ ਮਹਿਮਦਪੁਰੀਆ ਦੇ ਲੋਕਾਂ ਨੇ ਬਿਜਲੀ ਦੇ ਬਿੱਲਾਂ 'ਚ ਭਾਰੀ ਗੜਬੜੀ ਹੋਣ ਕਾਰਨ ਨਿਗਮ ਿਖ਼ਲਾਫ਼ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਪਿੰਡ ...

ਪੂਰੀ ਖ਼ਬਰ »

ਬੱਸ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ

ਕੈਥਲ, 17 ਫਰਵਰੀ (ਅਜੀਤ ਬਿਊਰੋ)-ਕਸਬੇ ਦੇ ਪੰਚ ਮੁਖੀ ਚੌਕ 'ਤੇ ਹਰਿਆਣਾ ਰੋਡਵੇਜ਼ ਕਰਨਾਲ ਡੀਪੂ ਦੀ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਹਾਲਾਤ ਦਾ ਜਾਇਜ਼ਾ ਲਿਆ | ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਨੇ ਭਾਜਪਾ ਸਰਕਾਰ ਦਾ ਸਾੜਿਆ ਪੁਤਲਾ

ਕੁਰੂਕਸ਼ੇਤਰ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਆਂਗਣਬਾੜੀ ਵਰਕਰਾਂ, ਹੈਲਪਰਾਂ ਅਤੇ ਖਾਣਾ ਬਣਾਉਣ ਵਾਲੀ ਮਦਰ ਗਰੁੱਪ ਦੀਆਂ ਔਰਤਾਂ ਨੇ ਸੜਕਾਂ 'ਤੇ ਉਤਰ ਕੇ ਸਰਕਾਰ ਿਖ਼ਲਾਫ਼ ਜੋਰਦਾਰ ਪ੍ਰਦਰਸ਼ਨ ਕਰ ਨਾਅਰੇਬਾਜੀ ਕੀਤੀ | ਸਰਕਾਰੀ ਕਰਮਚਾਰੀ ਐਲਾਨ ਕਰਨ ਦੀ ਮੰਗ ਨੂੰ ...

ਪੂਰੀ ਖ਼ਬਰ »

ਟਿਊਬਵੈੱਲ ਆਪਰੇਟਰਾਂ ਦਾ ਧਰਨਾ ਜਾਰੀ, ਕੀਤੀ ਨਾਅਰੇਬਾਜ਼ੀ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਗ੍ਰਾਮੀਣ ਟਿਊਬਵੈੱਲ ਆਪ੍ਰੇਟਰਾਂ ਨੇ ਜ਼ਿਲ੍ਹਾ ਸਕੱਤਰੇਤ ਵਿਖੇ ਆਪਣਾ ਧਰਨਾ ਜਾਰੀ ਰਖਦੇ ਹੋਏ ਸਰਕਾਰ ਿਖ਼ਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ 10 ਤੋਂ 12 ਘੰਟੇ ਕੰਮ ਕਰਦੇ ਹਨ | ਪੂਰੀ ...

ਪੂਰੀ ਖ਼ਬਰ »

ਹਾਦਸੇ 'ਚ ਜ਼ਖ਼ਮੀ ਲੜਕੇ ਦੀ ਮੌਤ, ਬੱਸ ਚਾਲਕ ਿਖ਼ਲਾਫ਼ ਕੇਸ ਦਰਜ

ਫਤਿਹਾਬਾਦ, 17 ਫਰਵਰੀ (ਅਜੀਤ ਬਿਊਰੋ)-ਬੱਸ ਅੱਡੇ ਨੇੜੇ ਹੋਏ ਹਾਦਸੇ 'ਚ ਬਲਦੇਵ ਉਰਫ ਬਿੱਟੂ ਦੀ ਅਗਰੋਹਾ ਮੈਡੀਕਲ ਕਾਲਜ 'ਚ ਮੌਤ ਹੋ ਗਈ | ਪੁਲਿਸ ਨੇ ਉਸ ਦੇ ਸਾਥੀ ਦੀ ਸ਼ਿਕਾਇਤ 'ਤੇ ਬੱਸ ਚਾਲਕ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸਿਰਸਾ ...

ਪੂਰੀ ਖ਼ਬਰ »

105 ਗ੍ਰਾਮ ਹੈਰੋਇਨ ਸਮੇਤ 4 ਤਸਕਰ ਕਾਬੂ

ਟੋਹਾਣਾ, 17 ਫਰਵਰੀ (ਗੁਰਦੀਪ ਭੱਟੀ)-ਪੁਲਿਸ ਗਸ਼ਤ ਪਾਰਟੀ ਨੇ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਕਾਰ ਵਿਚੋਂ 105 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਹੈ | ਇੰਸਪੈਕਟਰ ਅਨੂਪ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ...

ਪੂਰੀ ਖ਼ਬਰ »

ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਕੀਤੀ ਬੈਠਕ

ਨਾਰਾਇਣਗੜ੍ਹ, 17 ਫਰਵਰੀ (ਪੀ. ਸਿੰਘ)-ਸਰਬ ਕਰਮਚਾਰੀ ਸੰਘ ਸਬੰਧਿਤ ਸਿੱਖਿਆ ਵਿਭਾਗ ਕਰਮਚਾਰੀ ਤਾਲਮੇਲ ਕਮੇਟੀ ਦੇ ਮੈਂਬਰਾਂ ਦੀ ਇਕ ਬੈਠਕ ਪ੍ਰਧਾਨ ਸ਼ਿਵ ਕੁਮਾਰ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ 'ਤੇ ਸਿੱਖਿਆ ਵਿਭਾਗ ਦੇ ਕਲਰਕਾਂ, ਚੌਥਾ ਦਰਜਾ ਕਰਮਚਾਰੀਆਂ ਅਤੇ ...

ਪੂਰੀ ਖ਼ਬਰ »

ਸੱਟਾ ਖਾਈਵਾਲੀ ਕਰਦਾ ਇਕ ਕਾਬੂ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਥਾਣਾ ਤਰਾਵੜੀ ਪੁਲਿਸ ਨੇ ਪਿੰਡ ਸ਼ਾਮਗੜ੍ਹ ਤੋਂ ਨਰੇਸ਼ ਕੁਮਾਰ ਪੁੱਤਰ ਗੁਰਦਿਆਲ ਵਾਸੀ ਪਿੰਡ ਸ਼ਾਮਗੜ੍ਹ ਨੂੰ ਸੱਟਾ ਖਾਈਵਾਲੀ ਕਰਦੇ ਹੋਏ ਗਿ੍ਫ਼ਤਾਰ ਕਰ ਕੇ ਉਸ ਦੇ ਕਬਜੇ ਵਿਚੋਂ 1980 ਰੁਪਏ ਬਰਾਮਦ ਕੀਤੇ | ...

ਪੂਰੀ ਖ਼ਬਰ »

ਹਾਂ-ਪੱਖੀ ਸੋਚ ਅਤੇ ਪੱਕੇ ਇਰਾਦੇ ਨਾਲ ਕੁਝ ਵੀ ਕਰਨਾ ਮੁਸ਼ਕਿਲ ਨਹੀਂ-ਡਾ. ਰਮਨ ਸੈਣੀ

ਕੁਰੂਕਸ਼ੇਤਰ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਅਧਿਆਪਕ ਸੰਘ ਕੁਟਾ ਦੇ ਪ੍ਰਧਾਨ ਡਾ. ਸੰਜੀਵ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕ ਸਾਥੀਆਂ ਦੇ ਸਹਿਯੋਗ ਅਤੇ ਸਮਰਥਨ ਨਾਲ ਉਹ ਕੁਟਾ ਅਤੇ ਅਧਿਆਪਕਾਂ ਦੇ ਹਿੱਤ 'ਚ ਸਾਲਾਂ ਤੋਂ ...

ਪੂਰੀ ਖ਼ਬਰ »

ਪਤਨੀ ਦਾ ਕਤਲ ਕਰਨ ਵਾਲਾ ਪਤੀ ਅਤੇ ਪੁੱਤਰ ਗਿ੍ਫ਼ਤਾਰ

ਥਾਨੇਸਰ, 17 ਫਰਵਰੀ (ਅਜੀਤ ਬਿਊਰੋ)-ਪਿਹੋਵਾ ਪੁਲਿਸ ਨੇ ਸ਼ਰਾਬੀ ਪਿਤਾ-ਪੁੱਤਰ ਵਲੋਂ ਪੈਸਿਆਂ ਨੂੰ ਲੈ ਕੇ ਹੋਏ ਝਗੜੇ 'ਚ ਆਪਣੀ ਪਤਨੀ ਦਾ ਕਤਲ ਕਰਨ ਵਾਲੇ ਪਿਤਾ ਅਤੇ ਪੁੱਤਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਰੋਸ਼ਨੀ ਵਾਸੀ ਸੰਧੁ ਫਾਰਮ ਮੋਰਥਲੀ ਨੇ ਦੱਸਿਆ ਕਿ 15 ਫਰਵਰੀ ...

ਪੂਰੀ ਖ਼ਬਰ »

10 ਗ੍ਰਾਮ ਸਮੈਕ ਸਮੇਤ ਇਕ ਗਿ੍ਫ਼ਤਾਰ

ਕੁਰੂਕਸ਼ੇਤਰ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਪੁਲਿਸ ਮੁਖੀ ਦੇ ਹੁਕਮਾਂ ਮੁਤਾਬਿਕ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ 'ਤੇ ਸ਼ਿਕੰਜਾ ਕੱਸਦੇ ਹੋਏ ਅਪਰਾਧ ਸ਼ਾਖਾ-1 ਨੇ 10 ਗ੍ਰਾਮ ਸਮੈਕ ਨਾਲ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਅਭਿਸ਼ੇਕ ਗਰਗ ਨੇ ਦੱਸਿਆ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ 2 ਦੀ ਮੌਤ 3 ਜ਼ਖ਼ਮੀ

ਜੀਂਦ, 17 ਫਰਵਰੀ (ਅਜੀਤ ਬਿਊਰੋ)-ਜ਼ਿਲ੍ਹੇ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਏ | ਸਬੰਧੀ ਥਾਣਾ ਪੁਲਿਸ ਨੇ ਜ਼ਖ਼ਮੀਆਂ ਦੀ ਸ਼ਿਕਾਇਤ 'ਤੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਾਹਨ ਚਾਲਕਾਂ ਿਖ਼ਲਾਫ਼ ਮਾਮਲੇ ਦਰਜ ਕਰ ਕੇ ਜਾਂਚ ...

ਪੂਰੀ ਖ਼ਬਰ »

ਅਣਪਛਾਤੇ ਲੋਕਾਂ ਨੇ ਦਲਿਤ ਦੇ ਮਕਾਨ 'ਚ ਲਾਈ ਅੱਗ, ਮਾਮਲਾ ਦਰਜ

ਹਿਸਾਰ, 17 ਫਰਵਰੀ (ਅਜੀਤ ਬਿਊਰੋ)-ਪਿੰਡ ਹਾਜਮਪੁਰ 'ਚ ਇਕ ਦਲਿਤ ਵਿਅਕਤੀ ਦੇ ਮਕਾਨ 'ਚ ਕੁਝ ਅਣਪਛਾਤੇ ਲੋਕਾਂ ਨੇ ਅੱਗ ਲਾ ਦਿੱਤੀ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਹਾਂਸੀ ਦੇ ਡੀ.ਐਸ.ਪੀ. ਨਰਿੰਦਰ ਕਾਦਿਆਨ, ਐਸ.ਐਚ.ਓ. ਰਮੇਸ਼ ਕੁਮਾਰ ਮੌਕੇ 'ਤੇ ਪੁੱਜੇ ਅਤੇ ਮੌਕੇ ਦਾ ...

ਪੂਰੀ ਖ਼ਬਰ »

ਗਾਂਧੀ ਹੱਤਿਆ ਬਾਰੇ ਟਿੱਪਣੀ ਨੂੰ ਲੈ ਕੇ ਤਿ੍ਣਮੂਲ ਐਮ.ਪੀ. ਦਾ ਵਿਰੋਧ

ਕੋਲਕਾਤਾ, 17 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਤਿ੍ਣਮੂਲ ਕਾਂਗਰਸ ਸਾਂਸਦ ਅਨੁਪਮ ਹਾਜਰਾ ਨੇ ਮਹਾਤਮਾ ਗਾਂਧੀ ਦੀ ਮੌਤ ਨੂੰ ਲੈ ਕੇ ਫੇਸਬੁਕ 'ਚ ਗਾਂਧੀ ਬਾਰੇ ਬਣਾਈ ਗਈ ਇਕ ਫਿਲਮ ਦੇ ਦਿ੍ਸ਼ ਦੇ ਨਾਲ ਹੁਣੇ ਪ੍ਰਸਿੱਧ ਹੋਈ ਦੱਖਣ ਭਾਰਤ ਦੀ ਪਿ੍ਆ ਪ੍ਰਕਾਸ਼ ਦੀ ਫੋਟੋ ਲਾ ...

ਪੂਰੀ ਖ਼ਬਰ »

45 ਬੋਤਲਾਂ ਦੇਸੀ ਸ਼ਰਾਬ ਸਮੇਤ 3 ਕਾਬੂ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਥਾਣਾ ਸਦਰ ਹੇਠ ਸੀ.ਆਈ.ਏ.-1 ਪੁਲਿਸ ਨੇ 3 ਮੁਲਜ਼ਮਾਂ ਸੰਜੈ ਕੁਮਾਰ ਉਰਫ ਸੰਜੂ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਜੁੰਡਲਾ ਨੂੰ 36 ਬੋਤਲਾਂ, ਸੁਰਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਸਲਾਰੂ ਨੂੰ 12 ਅਤੇ ਪ੍ਰਵੀਨ ...

ਪੂਰੀ ਖ਼ਬਰ »

ਪੈਰ ਤਿਲਕਣ ਨਾਲ ਨੌਜਵਾਨ ਨਹਿਰ ਵਿਚ ਡਿਗਿਆ

ਟੋਹਾਣਾ, 17 ਫਰਵਰੀ (ਗੁਰਦੀਪ ਭੱਟੀ)-ਬੀਧੜ ਰੋਡ 'ਤੇ ਇਕ ਨੌਜਵਾਨ ਪਾਣੀ-ਪੀਣ ਲਈ ਨਹਿਰ ਵਿਚ ਪੌੜੀਆਂ 'ਤੇ ਤਿਕਲ ਕੇ ਨਹਿਰ ਵਿਚ ਜਾ ਡਿੱਗਾ | ਮਿਲੀ ਜਾਣਕਾਰੀ ਮੁਤਾਬਿਕ ਵਿਨੋਦ ਪਿੰਡ ਬੰਨਾਵਾਲੀ ਪਾਣੀ ਪੀਣ ਗਿਆ ਸੀ ਕਿ ਹਾਦਸਾ ਵਾਪਰ ਗਿਆ | ਪੁਲਿਸ ਦੀ ਮਦਦ ਨਾਲ ਨਹਿਰ 'ਚ ਭਾਲ ...

ਪੂਰੀ ਖ਼ਬਰ »

ਮਹਿਲਾ ਬੈਂਕ ਕਰਮਚਾਰੀ ਦੇ ਸਕੂਟਰ ਦੀ ਡਿੱਗੀ ਚੋਂ ਪੈਸੇ ਚੋਰੀ

ਟੋਹਾਣਾ, 17 ਫਰਵਰੀ (ਗੁਰਦੀਪ ਭੱਟੀ)-ਇਕ ਮਹਿਲਾ ਬੈਂਕ ਕਰਮਚਾਰੀ ਦੇ ਸਕੂਟਰ ਦੀ ਡਿੱਗੀ ਵਿਚੋਂ 78 ਹਜ਼ਾਰ ਰੁਪਏ ਚੋਰੀ ਕਰ ਲੈਣ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਰਘੂਨਾਥ ਮੰਦਰ ਦੀ ਗਲੀ ਵਿਚੋਂ ਰਹਿੰਦੇ ਸੁਭਾਸ਼ ਬਜਾਜ ਦੀ ਬੇਟੀ ਮੁਤਾਬਕ ਬੈਂਕ ਬੰਦ ਹੋਣ 'ਤੇ ਗਾਹਕ ਨੇ ...

ਪੂਰੀ ਖ਼ਬਰ »

ਜਨਤਕ ਥਾਂ 'ਤੇ ਸ਼ਰਾਬ ਪੀਂਦੇ 2 ਗਿ੍ਫ਼ਤਾਰ

ਕਰਨਾਲ, 17 ਫਰਵਰੀ (ਗੁਰਮੀਤ ਸਿੰਘ ਸੱਗੂ)-ਥਾਣਾ ਸਿਵਲ ਲਾਈਨ ਪੁਲਿਸ ਨੇ ਜਨਤਕ ਥਾਂ 'ਤੇ ਸ਼ਰਾਬ ਪੀਂਦੇ ਹੋਏ ਰਾਜੀਵ ਪੱੁਤਰ ਗੁਰਦਿਆਲ ਕੁਮਾਰ ਵਾਸੀ ਰਾਜੀਵ ਪੂਰਮ ਅਤੇ ਆਸ਼ੀਸ਼ ਪੁੱਤਰ ਰਵਿੰਦਰ ਵਾਸੀ ਸੈਕਟਰ-13 ਨੂੰ ਗਿ੍ਫ਼ਤਾਰ ਕੀਤਾ ਹੈ ...

ਪੂਰੀ ਖ਼ਬਰ »

ਬੁਨਿਆਦੀ ਪੱਧਰ 'ਤੇ ਕਾਨੂੰਨ ਅਤੇ ਫਰਜ਼ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾ ਰਿਹੈ ਜਾਗਰੂਕ-ਜੱਜ ਮਿੱਤਲ

ਕੁਰੂਕਸ਼ੇਤਰ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਕਾਨੂੰਨ ਸੇਵਾ ਵਿਭਾਗ ਵਲੋਂ ਸਮੂਚੇ ਹਰਿਆਣਾ ਸੂਬੇ ਦੇ ਸਕੂਲਾਂ ਅਤੇ ਕਾਲਜਾਂ 'ਚ 6618 ਕਾਨੂੰਨੀ ਸਾਖਰਤਾ ਕਲੱਬ ਮੂਲ ਵਿਸ਼ੇ 'ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਖੋਲ੍ਹੇ ਜਾ ਚੁੱਕੇ ਹਨ | ਇਨ੍ਹਾਂ 'ਚ 5-5 ...

ਪੂਰੀ ਖ਼ਬਰ »

ਪਿੰਡ ਖੈਰਾ 'ਚ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਗੰਦਗੀ ਫੈਲਣ ਨਾਲ ਪਿੰਡ ਵਾਸੀਆਂ 'ਚ ਰੋਸ

ਬਾਬੈਨ, 17 ਫਰਵਰੀ (ਡਾ. ਦੀਪਕ ਦੇਵਗਨ)-ਪਿੰਡ ਖੈਰਾ 'ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਗਲੀਆਂ 'ਚ ਪਾਣੀ ਭਰਿਆ ਹੋਇਆ ਹੈ ਅਤੇ ਪਾਣੀ ਜਮਾਂ ਹੋਣ ਕਾਰਨ ਆਲੇ-ਦੁਆਲੇ ਗੰਦਗੀ ਫੈਲੀ ਹੋਈ ਹੈ | ਜਿਸ ਕਾਰਨ ਬਿਮਾਰੀ ਫੈਲਣ ਦਾ ਅੰਦੇਸ਼ਾ ਬਣਿਆ ਹੋਇਆ ਹੈ ਅਤੇ ਸਿਹਤ ...

ਪੂਰੀ ਖ਼ਬਰ »

ਕੰਮ ਦੀ ਮੰਗ ਨੂੰ ਲੈ ਕੇ ਮਨਰੇਗਾ ਮਜ਼ਦੂਰਾਂ ਨੇ ਦਿੱਤਾ ਮੰਗ-ਪੱਤਰ

ਸਿਰਸਾ, 17 ਫਰਵਰੀ (ਭੁਪਿੰਦਰ ਪੰਨੀਵਾਲੀਆ)-ਮਨਰੇਗਾ ਸਕੀਮ ਦੇ ਤਹਿਤ ਕੰਮ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਮਨਰੇਗਾ ਮਜ਼ਦੂਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤਾ | ਮਿੰਨੀ ਸਕੱਤਰੇਤ 'ਚ ਮੰਗ ਪੱਤਰ ਦੇਣ ਵਾਲਿਆਂ ਸੁਰਿੰਦਰ ਕੁਮਾਰ, ਮਹਿੰਦਰ ਸਿੰਘ, ...

ਪੂਰੀ ਖ਼ਬਰ »

ਸੂਬਾ ਮੰਤਰੀ ਕ੍ਰਿਸ਼ਨ ਬੇਦੀ ਨੇ ਧਰਮਸ਼ਾਲਾ ਦੀ ਉਸਾਰੀ ਲਈ ਦਿੱਤੀ 51 ਲੱਖ ਰੁਪਏ ਦੀ ਗ੍ਰਾਂਟ

ਕੁਰੂਕਸ਼ੇਤਰ/ਸ਼ਾਹਾਬਾਦ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਸੂਬਾ ਮੰਤਰੀ ਕਿ੍ਸ਼ਨ ਬੇਦੀ ਨੇ ਜਰਜਰ ਹੋ ਚੁੱਕੀ ਗੌਡ ਬ੍ਰਾਹਮਣ ਧਰਮਸ਼ਾਲਾ ਦਾ ਮੰਤਰ ਉਚਾਰਣਾਂ ਅਤੇ ਪੂਰਣ ਵੈਦਿਕ ਰਿਤੀ ਨਾਲ ਘੁੰਡ ਚੁਕਾਈ ਕੀਤੀ ਅਤੇ ਇਸ ਲਈ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ...

ਪੂਰੀ ਖ਼ਬਰ »

ਹਿੰਦ ਨੈਸ਼ਨਲ ਅਪਾਹਜ ਸੇਵਾ ਕਮੇਟੀ ਦਾ ਸ਼ੁਰੂਆਤੀ ਸਮਾਗਮ ਕਰਵਾਇਆ

ਯਮੁਨਾਨਗਰ, 17 ਫਰਵਰੀ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹੇ ਦੇ ਡੀ.ਏ.ਵੀ. ਗਰਲਜ਼ ਕਾਲਜ ਦੇ ਆਡੀਟੋਰੀਅਮ 'ਚ ਹਿੰਦ ਰਾਸ਼ਟਰੀ ਅਪਾਹਜ ਸੇਵਾ ਸਮਿਤੀ ਦਾ ਸ਼ੁਰੂਆਤੀ ਸਮਾਗਮ ਕੀਤਾ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜ ਸੇਵੀ ਗੁਰਦੇਵ ਕੁਮਾਰ ਨੇ ਕੀਤੀ | ਇਸ ਸਮਾਗਮ 'ਚ ...

ਪੂਰੀ ਖ਼ਬਰ »

ਨਾਲੀਆਂ ਦਾ ਗੰਦਾ ਪਾਣੀ ਸੜਕਾਂ 'ਤੇ ਫੈਲਣ ਨਾਲ ਵਾਰਡ ਵਾਸੀ ਪ੍ਰੇਸ਼ਾਨ

ਕਾਲਾਂਵਾਲੀ, 17 ਫਰਵਰੀ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਵਾਰਡ-2 ਦੀ ਗਲੀ ਭੋਲਾ ਸਿੰਘ ਵਾਲੀ 'ਚ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਸੀਵਰੇਜ ਓਵਰਫਲੋ ਹੋਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਸ ਕਾਰਨ ਗਲੀ ਵਾਸੀਆਂ ਨੇ ...

ਪੂਰੀ ਖ਼ਬਰ »

ਜੋਗਿੰਦਰ ਬਣੇ ਡਾ: ਭੀਮਰਾਓ ਅੰਬੇਡਕਰ ਯੁਵਾ ਸੰਗਠਨ ਦੇ ਮੀਤ ਪ੍ਰਧਾਨ

ਸਫੀਦੋਂ, 17 ਫਰਵਰੀ (ਅਜੀਤ ਬਿਊਰੋ)-ਡਾ. ਭੀਮਰਾਓ ਅੰਬੇਡਕਰ ਯੁਵਾ ਸੰਗਠਨ ਹਰਿਆਣਾ ਦੀ ਮੀਟਿੰਗ ਸ਼ਹਿਰ ਦੇ ਬ੍ਰਾਈਟ ਫ਼ਯੂਚਰ ਪਲੇ ਸਕੂਲ 'ਚ ਹੋਈ | ਮੀਟਿੰਗ ਦੀ ਪ੍ਰਧਾਨਗੀ ਸੰਗਠਨ ਦੇ ਪ੍ਰਧਾਨ ਸੁਨੀਲ ਗਹਿਲਾਵਤ ਨੇ ਕੀਤੀ | ਮੀਟਿੰਗ 'ਚ ਸੰਗਠਨ ਦੇ ਵਿਸਥਾਰ ਅਤੇ ਡਾ. ...

ਪੂਰੀ ਖ਼ਬਰ »

ਗੁਰਦੁਆਰਾ ਸਾਧ ਸੰਗਤ ਭਨੋਖੇੜੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਅੱਜ

ਅੰਬਾਲਾ ਸ਼ਹਿਰ, 17 ਫਰਵਰੀ (ਭੂਪਿੰਦਰ ਭਾਟੀਆ)-ਦਮਦਮੀ ਟਕਸਾਲ ਦੇ 14ਵੇਂ ਮੁਖੀ ਅਤੇ ਕੌਮ ਦੇ ਮਾਰਸ਼ਲ ਰਹਿਨੁਮਾ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਅੱਜ ਭਨੋਖੇੜੀ ਵਿਖੇ ਇਕ ਵਿਸ਼ਾਲ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ...

ਪੂਰੀ ਖ਼ਬਰ »

ਬੰਗਾਲ ਦੇ 23 ਜ਼ਿਲਿ੍ਹਆਂ 'ਚ ਪਥ ਸਾਥੀ ਮੋਟਲ

ਕੋਲਕਾਤਾ, 17 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਬੰਗਾਲ ਦੇ ਸਾਰੇ ਰਾਜ ਅਤੇ ਨੈਸ਼ਨਲ ਹਾਈਵੇ 'ਤੇ ਮੋਟਲਖੋਲਣ ਦਾ ਐਲਾਨ ਕੀਤਾ ਗਿਆ ਹੈ | ਰਾਹ 'ਚ ਪੈਣ ਵਾਲੇ ਮੋਟਲ ਦਾ ਨਾਮ ਪਥਸਾਥੀ ਰਖਿਆ ਗਿਆ ਹੈ | ਸਾਰੇ 23 ਜ਼ਿਲਿ੍ਹਆਂ 'ਚ ਇਹ ਖੋਲੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਦੇ ਦੋਸ਼ੀ ਨੂੰ 10 ਸਾਲ ਦੀ ਕੈਦ ਇਕ ਲੱਖ ਰੁਪਏ ਜੁਰਮਾਨਾ

ਕੁਰੂਕਸ਼ੇਤਰ, 17 ਫਰਵਰੀ (ਜਸਬੀਰ ਸਿੰਘ ਦੁੱਗਲ)-ਏ.ਡੀ.ਸੀ. ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਵਿੰਦਰ ਕੌਰ ਦੀ ਅਦਾਲਤ ਨੇ ਨਸ਼ੀਲੇ ਪਦਾਰਥ ਰੱਖਣ ਦੇ ਇਕ ਦੋਸ਼ੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਜ਼ਿਲ੍ਹਾ ਉਪ ...

ਪੂਰੀ ਖ਼ਬਰ »

ਰਾਜਪਾਲ ਅਤੇ ਬੰਗਾਲ ਸਰਕਾਰ 'ਚ ਇਕ ਹੋਰ ਝੜਪ

ਕੋਲਕਾਤਾ, 17 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਕੇਸ਼ਰੀਨਾਥ ਤਿ੍ਪਾਠੀ ਦੇ ਬੰਗਾਲ ਦਾ ਰਾਜਪਾਲ ਬਨਣ ਤੋਂ ਬਾਦ ਮਮਤਾ ਬੈਨਰਜੀ ਦੀ ਤਿ੍ਣਮੂਲ ਕਾਂਗਰਸ ਨਾਲ ਲਗਾਤਾਰ ਝੜਪਾਂ ਦਾ ਸਿਲਸਿਲਾ ਰੁਕਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ | ਹੁਣ ਮੁੱਖ ਮੰਤਰੀ ਦੇ ਡ੍ਰੀਮ ਪੋਜੇਕਟ ...

ਪੂਰੀ ਖ਼ਬਰ »

ਅੰਬਾਲਾ ਨਗਰ ਨਿਗਮ ਭੰਗ ਹੋਣ ਦੇ ਫ਼ੈਸਲੇ ਨਾਲ ਸ਼ਹਿਰ ਵਾਸੀਆਂ 'ਚ ਖੁਸ਼ੀ ਦੀ ਲਹਿਰ

ਅੰਬਾਲਾ, 17 ਫਰਵਰੀ (ਚਰਨਜੀਤ ਸਿੰਘ ਟੱਕਰ)-ਸਿਹਤ ਮੰਤਰੀ ਅਨਿਲ ਵਿਜ ਦੀ ਮੰਗ 'ਤੇ ਹਰਿਆਣਾ ਸਰਕਾਰ ਨੇ ਅੰਬਾਲਾ ਨਗਰ ਨਿਗਮ ਨੂੰ ਭੰਗ ਕਰਨ ਦਾ ਫ਼ੈਸਲਾ ਲਿਆ ਹੈ | ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਪ੍ਰਧਾਨਗੀ 'ਚ ਹੋਈ | ਮੰਤਰੀ ਮੰਡਲ ਦੀ ਬੈਠਕ 'ਚ ਨਗਰ ਨਿਗਮ ਨੂੰ ਭੰਗ ਕਰਨ ਦਾ ...

ਪੂਰੀ ਖ਼ਬਰ »

ਪਤੀ ਸਮੇਤ 4 ਲੋਕਾਂ ਿਖ਼ਲਾਫ਼ ਦਹੇਜ ਤਾੜਨਾ ਦਾ ਮਾਮਲਾ ਦਰਜ

ਜੀਂਦ, 17 ਫਰਵਰੀ (ਅਜੀਤ ਬਿਊਰੋ)-ਦਹੇਜ ਦੀ ਡਿਮਾਂਡ ਪੂਰੀ ਨਾ ਹੋਣ 'ਤੇ ਵਿਆਹੁਤਾ ਨਾਲ ਕੁੱਟਮਾਰ ਕਰਨ 'ਤੇ ਮਹਿਲਾ ਥਾਣਾ ਪੁਲਿਸ ਨੇ ਪਤੀ ਸਮੇਤ 4 ਲੋਕਾਂ ਿਖ਼ਲਾਫ਼ ਦਹੇਜ ਤਾੜਨਾ ਦਾ ਮਾਮਲਾ ਦਰਜ ਕੀਤਾ ਹੈ | ਪਿੰਡ ਸਿਵਾਨਾਮਾਲ ਵਾਸੀ ਸੁਨੀਤਾ ਨੇ ਪੁਲਿਸ ਨੂੰ ਦਿੱਤੀ ...

ਪੂਰੀ ਖ਼ਬਰ »

ਰੇਲਵੇ ਲਈ ਬੰਗਾਲ 'ਚ ਸਿਰਫ 2 ਫੀਸਦੀ ਖਾਲੀ ਥਾਂ

ਕੋਲਕਾਤਾ, 17 ਫਰਵਰੀ (ਰਣਜੀਤ ਸਿੰਘ ਲੁਧਿਆਣਵੀ)-ਰੇਲਵੇ ਵਲੋਂ 13 ਹਜ਼ਾਰ ਕਰਮਚਾਰੀਆਂ ਨੂੰ ਬਰਖਾਸ਼ਤ ਕਰਨ ਦੇ ਨਾਲ ਹੀ 90 ਹਜਾਰ ਭਰਤੀ ਪ੍ਰਕ੍ਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ | ਕੋਲਕਾਤਾ ਮੈਟਰੋ ਲਈ ਸਿਰਫ 320 ਥਾਂ ਹਨ ਅਤੇ ਬੰਗਾਲ 'ਚ ਰੇਲਵੇ ਵਿਖੇ ਸਿਰਫ 2 ਫੀਸਦੀ ਥਾਂ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX