ਤਾਜਾ ਖ਼ਬਰਾਂ


ਏਸ਼ੀਆ ਕੱਪ 2018 : ਬੰਗਲਾਦੇਸ਼ ਦੀ ਪੂਰੀ ਟੀਮ 239 ਦੌੜਾਂ ਬਣਾ ਕੇ ਆਊਟ
. . .  3 minutes ago
19 ਵਸਤੂਆਂ 'ਤੇ ਕਸਟਮ ਡਿਊਟੀ ਵਧੀ, ਬਾਹਰ ਤੋਂ ਆਉਣ ਵਾਲੇ ਟੀ.ਵੀ ਫ਼ਰਿਜ ਹੋਣਗੇ ਮਹਿੰਗੇ
. . .  32 minutes ago
ਨਵੀਂ ਦਿੱਲੀ, 26 ਸਤੰਬਰ - ਕੇਂਦਰ ਸਰਕਾਰ ਨੇ 19 ਵਸਤੂਆਂ 'ਤੇ ਕਸਟਮ ਡਿਊਟੀ ਵਧਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਵਿਦੇਸ਼ ਤੋਂ ਆਉਣ ਵਾਲੇ ਟੀ.ਵੀ, ਫ਼ਰਿਜ ਅਤੇ 10 ਕਿੱਲੋ ਤੋਂ ਘੱਟ...
ਏਸ਼ੀਆ ਕੱਪ 2018 :ਬੰਗਲਾਦੇਸ਼ ਦੇ ਮੁਸ਼ੱਫਿਕਰ ਰਹੀਮ 99 ਦੌੜਾਂ ਬਣਾ ਕੇ ਆਊਟ, 43 ਓਵਰਾਂ ਤੋਂ ਬਾਅਦ ਬੰਗਲਾਦੇਸ਼ 210/6
. . .  38 minutes ago
ਜਬਰ ਜਨਾਹ ਮਾਮਲੇ 'ਚ ਫਲਾਹਾਰੀ ਬਾਬੇ ਨੂੰ ਉਮਰ-ਕੈਦ
. . .  about 1 hour ago
ਅਲਵਰ, 26 ਸਤੰਬਰ - ਅਲਵਰ ਜਬਰ ਜਨਾਹ ਮਾਮਲੇ 'ਚ ਅਦਾਲਤ ਨੇ ਫਲਾਹਾਰੀ ਬਾਬੇ ਨੂੰ ਉਮਰ ਕੈਦ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਜੁਰਮਾਨਾ ਸੁਣਾਇਆ...
ਭਾਰਤ ਸਰਕਾਰ ਵਲੋਂ ਮੈਡੀਕਲ ਕੌਂਸਲ ਆਫ ਇੰਡੀਆ ਭੰਗ
. . .  about 2 hours ago
ਲੁਧਿਆਣਾ, 26 ਸਤੰਬਰ (ਸਲੇਮਪੁਰੀ) - ਭਾਰਤ ਸਰਕਾਰ ਵਲੋਂ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਭੰਗ ਕਰਕੇ ਦੀ ਥਾਂ ਨਵੀਂ ਕਾਰਜਕਾਰਨੀ 7 ਮੈਂਬਰੀ ਕਮੇਟੀ ਬਣਾਉਣ ਸਬੰਧੀ ਨੋਟੀਫਿਕੇਸ਼ਨ...
ਏਸ਼ੀਆ ਕੱਪ 2018 : ਪਾਕਿਸਤਾਨ ਖ਼ਿਲਾਫ਼ ਬੱਲੇਬਾਜ਼ੀ ਕਰਦਿਆ ਬੰਗਲਾਦੇਸ਼ 20 ਓਵਰਾਂ ਤੋਂ ਬਾਅਦ 83/3
. . .  about 2 hours ago
ਬੇਹੋਸ਼ੀ ਦੀ ਹਾਲਤ 'ਚ ਮਿਲਿਆ ਨੌਜਵਾਨ, ਹਾਲਤ ਨਾਜ਼ੁਕ
. . .  about 2 hours ago
ਤਪਾ ਮੰਡੀ, 26 ਸਤੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ) - ਤਪਾ ਸ਼ਹਿਰ ਦਾ ਰਾਜੂ ਗਰਗ ਪੁੱਤਰ ਮੰਗਲ ਸੈਨ ਗਰਗ ਨਾਂਅ ਦਾ ਨੌਜਵਾਨ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਹੈ। ਜਾਣਕਾਰੀ...
ਮਾਲ ਵਿਭਾਗ ਦਾ ਅਹਿਮ ਫ਼ੈਸਲਾ- ਜਮ੍ਹਾਂਬੰਦੀ 'ਚ ਜ਼ਮੀਨ ਮਾਲਕਾਂ ਦੇ ਈਮੇਲ ਅਤੇ ਸੰਪਰਕ ਨੰ. ਹੋਣਗੇ ਦਰਜ
. . .  about 3 hours ago
ਚੰਡੀਗੜ੍ਹ, 26 ਸਤੰਬਰ- ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਾਉਣ ਲਈ ਸੂਬੇ ਦੇ ਮਾਲ ਵਿਭਾਗ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਇਸ ਵਿਭਾਗ ਨੇ ਹੁਣ ਜਮ੍ਹਾਂਬੰਦੀ 'ਚ ਜ਼ਮੀਨ ਮਾਲਕ ਦਾ ਆਧਾਰ ਨੰਬਰ, ਸੰਪਰਕ ਨੰਬਰ...
ਪੰਜਾਬ 'ਚ ਜੰਗਲ ਰਾਜ, ਜਿੱਥੇ ਪੀ. ਸੀ. ਐੱਸ. ਅਧਿਕਾਰੀ ਹੀ ਸੁਰੱਖਿਅਤ ਨਹੀਂ- ਚੀਮਾ
. . .  about 3 hours ago
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਹੈ ਕਿ ਪੰਜਾਬ 'ਚ ਜੰਗਲ ਦਾ ਰਾਜ ਹੈ, ਜਿੱਥੇ ਪੀ. ਸੀ. ਐੱਸ. ਅਧਿਕਾਰੀ ਹੀ ਸੁਰੱਖਿਅਤ ਨਹੀਂ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੋਗਾ ਦੇ ਏ...
ਪੁਲ ਪਾਰ ਕਰਦਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਮੌਤ
. . .  about 3 hours ago
ਤਰਨਤਾਰਨ, 26 ਸਤੰਬਰ (ਹਰਿੰਦਰ ਸਿੰਘ)- ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪਿੰਡ ਮਥਰੇਵਾਲ ਦੇ ਇੱਕ ਨੌਜਵਾਨ ਦੀ ਪੁਲ ਨੂੰ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਵਹਿਣ ਕਾਰਨ ਮੌਤ ਹੋ ਗਈ। ਥਾਣਾ ਸਦਰ ਦੀ ਚੌਂਕੀ ਕੰਗ ਦੀ ਪੁਲਿਸ ਨੇ ਉਕਤ ਨੌਜਵਾਨ ਦੀ...
ਪਾਕਿਸਤਾਨੀ ਰੇਂਜਰਾਂ ਨੇ ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਦੇਣ ਤੋਂ ਕੀਤਾ ਇਨਕਾਰ
. . .  about 3 hours ago
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਦਿਨ ਰਾਵੀ ਦਰਿਆ 'ਚ ਰੁੜ੍ਹੇ ਪਿੰਡ ਘੋਨੇਵਾਲਾ ਦੇ ਕਿਸਾਨ ਬਲਵਿੰਦਰ ਸਿੰਘ ਦੀ ਲਾਸ਼ ਨੂੰ ਅੱਜ ਪਾਕਿਸਤਾਨੀ ਰੇਂਜਰਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜਾਣਕਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ...
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.72 ਮੀਟਰ ਤੱਕ ਪਹੁੰਚਿਆ
. . .  about 4 hours ago
ਸ਼ਾਹਪੁਰ ਕੰਢੀ, 26 ਸਤੰਬਰ (ਰਣਜੀਤ ਸਿੰਘ)- ਦੇਸ਼ ਦੇ ਬਹੁਮੰਤਵੀ ਪ੍ਰਾਜੈਕਟ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਪੱਧਰ 'ਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਦੁਪਹਿਰ 3 ਵਜੇ ਝੀਲ ਦਾ ਪੱਧਰ ਪਿਛਲਾ ਰਿਕਾਰਡ ਤੋੜਦਾ ਹੋਇਆ 526.72 ਮੀਟਰ ਤੱਕ...
86 ਸਾਲਾਂ ਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਮੋਦੀ ਅਤੇ ਰਾਹੁਲ ਗਾਂਧੀ ਨੇ ਦਿੱਤੀਆਂ ਵਧਾਈਆਂ
. . .  about 4 hours ago
ਨਵੀਂ ਦਿੱਲੀ, 26 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਮੋਦੀ ਨੇ ਟਵੀਟ ਕਰਕੇ ਕਿਹਾ, ''ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ...
ਚੀਨੀ ਉਦਯੋਗ ਲਈ 5,500 ਕਰੋੜ ਦੇ ਪੈਕੇਜ ਨੂੰ ਕੈਬਨਿਟ ਦੀ ਮਨਜ਼ੂਰੀ
. . .  about 4 hours ago
ਨਵੀਂ ਦਿੱਲੀ, 26 ਸਤੰਬਰ - ਕੇਂਦਰ ਦੀ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਚੀਨੀ ਉਦਯੋਗ ਲਈ 5,500 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ। ਕੈਬਨਿਟ ਨੇ ਨਵੀਂ ਟੈਲੀਕਾਮ ਨੀਤੀ ਨੂੰ ਵੀ ਹਰੀ ਝੰਡੀ ਦਿੱਤੀ। ਚੀਨੀ ਉਦਯੋਗ ਦੇ ਪੈਕੇਜ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਸ ਤੇ ਤਹਿਤ...
ਫ਼ਰਜ਼ੀ ਮੁਕਾਬਲੇ ਦੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
. . .  about 5 hours ago
ਐੱਸ. ਏ. ਐੱਸ. ਨਗਰ, 25 ਸਤੰਬਰ (ਕੇ. ਐੱਸ. ਰਾਣਾ)- ਸਾਲ 1992 'ਚ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਨੌਜਵਾਨ ਦੀ ਹੱਤਿਆ ਦੇ ਦੋਸ਼ ਹੇਠ ਸੀ. ਬੀ. ਆਈ. ਦੀ ਅਦਾਲਤ ਨੇ ਪੰਜਾਬ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੋਹਾਲੀ ਵਿਚਲੀ...
ਸਤਲੁਜ ਦਰਿਆ 'ਚ ਡੁੱਬਣ ਕਾਰਨ ਵਿਅਕਤੀ ਦੀ ਮੌਤ
. . .  about 5 hours ago
ਕੈਪਟਨ ਨੇ ਕੀਤਾ ਸੁਲਤਾਨਪੁਰ ਲੋਧੀ ਦਾ ਦੌਰਾ
. . .  about 5 hours ago
ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਮੁੱਖ ਮੰਤਰੀ ਨੇ ਸਬ-ਇੰਸਪੈਕਟਰ ਭਰਤ ਭੂਸ਼ਣ ਨੂੰ ਦਿੱਤੀ ਤਰੱਕੀ
. . .  about 5 hours ago
ਸਰਕਾਰ ਨੇ ਹੜ੍ਹ ਅਤੇ ਮੀਂਹ ਕਾਰਨ ਹੋਏ ਨੁਕਸਾਨ ਦੀ ਤਿੰਨ ਦਿਨਾਂ ਅੰਦਰ ਰਿਪੋਰਟ ਤਿਆਰ ਕਰਾਉਣ ਦਾ ਦਿੱਤਾ ਹੁਕਮ
. . .  about 5 hours ago
ਦਰਿਆ 'ਚ ਰੁੜ੍ਹੇ ਕਿਸਾਨ ਦੀ ਲਾਸ਼ ਲੈਣ ਲਈ ਮੈਂਬਰ ਪਾਰਲੀਮੈਂਟ ਔਜਲਾ ਰਾਵੀ ਦਰਿਆ ਪੁੱਜੇ
. . .  about 6 hours ago
ਕੋਰੀਅਰ ਦੇ ਲਿਫ਼ਾਫ਼ੇ 'ਚ ਹੋਇਆ ਧਮਾਕਾ, ਇੱਕ ਜ਼ਖ਼ਮੀ
. . .  about 6 hours ago
ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੀਆਂ ਮੱਝਾਂ, ਪੰਜ ਦੀ ਮੌਤ
. . .  about 6 hours ago
ਜਲੰਧਰ : ਵਿਜੀਲੈਂਸ ਦੇ ਡੀ. ਐੱਸ. ਪੀ. ਵਲੋਂ ਨੈਸ਼ਨਲ ਹਾਈਵੇਅ ਦੀਆਂ ਸੜਕਾਂ ਦਾ ਨਿਰੀਖਣ
. . .  about 6 hours ago
ਰਾਵੀ ਦਰਿਆ 'ਚ ਘਟਿਆ ਪਾਣੀ ਦਾ ਪੱਧਰ
. . .  about 7 hours ago
ਸੁਲਤਾਨਪੁਰ ਲੋਧੀ ਪਹੁੰਚੇ ਕੈਪਟਨ, ਮੰਡ ਖੇਤਰ ਦਾ ਕਰਨਗੇ ਦੌਰਾ
. . .  about 7 hours ago
ਦਿੱਲੀ 'ਚ ਢਹਿ-ਢੇਰੀ ਹੋਈ ਇਮਾਰਤ, ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ
. . .  about 7 hours ago
ਸੁਪਰੀਮ ਕੋਰਟ ਦਾ ਫ਼ੈਸਲਾ- ਬੈਂਕ ਅਕਾਊਂਟ ਅਤੇ ਮੋਬਾਇਲ ਸਿਮ ਲਈ ਜ਼ਰੂਰੀ ਨਹੀਂ ਆਧਾਰ
. . .  about 7 hours ago
ਤਰਨਤਾਰਨ : ਡਰੇਨ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਕੈਪਟਨ ਨੇ ਕੀਤੀ ਮੁਲਾਕਾਤ
. . .  about 7 hours ago
ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰਕੋਟ ਦਾ ਦੌਰਾ
. . .  about 8 hours ago
ਨਿੱਜੀ ਕੰਪਨੀਆਂ ਨਹੀਂ ਕਰ ਸਕਦੀਆਂ ਆਧਾਰ ਕਾਰਡ ਦੀ ਮੰਗ- ਸੁਪਰੀਮ ਕੋਰਟ
. . .  about 8 hours ago
ਇਨਕਮ ਟੈਕਸ ਭਰਨ ਅਤੇ 'ਪੈਨ' ਲਈ ਆਧਾਰ ਜ਼ਰੂਰੀ- ਸੁਪਰੀਮ ਕੋਰਟ
. . .  about 8 hours ago
ਸੁਪਰੀਮ ਕੋਰਟ ਨੇ ਮੋਬਾਇਲ ਨਾਲ ਆਧਾਰ ਲਿੰਕ ਕਰਨ ਦੇ ਫੈਸਲੇ ਨੂੰ ਵੀ ਕੀਤਾ ਰੱਦ
. . .  about 8 hours ago
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  about 8 hours ago
ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 8 hours ago
ਸਕੂਲਾਂ 'ਚ ਆਧਾਰ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  1 minute ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 9 hours ago
ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਏ ਕੈਪਟਨ
. . .  about 9 hours ago
ਸੁਪਰੀਮ ਕੋਰਟ ਨੇ ਕਿਹਾ- ਯੂਨੀਕ ਦਾ ਮਤਲਬ ਸਿਰਫ਼ ਇੱਕ ਨਾਲ ਹੈ
. . .  about 9 hours ago
ਆਧਾਰ 'ਤੇ ਹਮਲਾ ਸੰਵਿਧਾਨ ਦੇ ਵਿਰੁੱਧ- ਸੁਪਰੀਮ ਕੋਰਟ
. . .  about 9 hours ago
ਸੁਪਰੀਮ ਕੋਰਟ ਨੇ ਕਿਹਾ- ਇਕਦਮ ਸੁਰੱਖਿਅਤ ਹੈ ਆਧਾਰ ਕਾਰਡ
. . .  about 9 hours ago
ਆਧਾਰ ਕਾਰਡ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ- ਸੁਪਰੀਮ ਕੋਰਟ
. . .  about 9 hours ago
ਆਧਾਰ ਦੀ ਸੰਵਿਧਾਨਕ ਵੈਧਤਾ 'ਤੇ ਸੁਪਰੀਮ ਕੋਰਟ ਦਾ ਫੈਸਲਾ- ਇਸ ਨਾਲ ਗਰੀਬਾਂ ਨੂੰ ਤਾਕਤ ਅਤੇ ਪਹਿਚਾਣ ਮਿਲੀ
. . .  about 9 hours ago
ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਪਾਕਿਸਤਾਨ 'ਚ ਹੋਈ ਮੌਤ
. . .  about 8 hours ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 10 hours ago
ਕੈਪਟਨ ਵਲੋਂ ਅੱਜ ਸੁਲਤਾਨਪੁਰ ਲੋਧੀ ਦਾ ਕੀਤਾ ਜਾਵੇਗਾ ਦੌਰਾ
. . .  about 10 hours ago
ਉਡਾਣ 'ਚ 11 ਮਹੀਨਿਆਂ ਦੇ ਬੱਚੇ ਦੀ ਮੌਤ
. . .  about 10 hours ago
ਆਧਾਰ ਦੀ ਵੈਧਤਾ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਅਹਿਮ ਫ਼ੈਸਲਾ
. . .  about 11 hours ago
ਹਰੀਕੇ ਹੈੱਡ ਵਰਕਸ ਤੋਂ ਛੱਡੇ ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਡੋਬੀ
. . .  about 11 hours ago
ਦੋ ਦਿਨ ਦੀ ਬੱਚੀ ਨੂੰ ਮਾਂ ਪੁਲਿਸ ਨਾਕੇ ਕੋਲ ਰੱਖ ਹੋਈ ਫ਼ਰਾਰ
. . .  about 12 hours ago
ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਸਾਹਿਤ ਫੁਲਵਾੜੀ

ਆਖ਼ਰੀ ਕਿਸ਼ਤ ਜ਼ਖ਼ਮ ਬੇਵਫ਼ਾਈ ਦੇ

ਬਾਨੋ ਤਾਂ ਜਿਵੇਂ ਦੀਵਾਨੀ, ਮਸਤਾਨੀ ਹੋ ਗਈ। ਬਾਨੋ ਤਾਂ ਜਲ ਵਿਚੋਂ ਕੱਢੀ ਹੋਈ ਮੱਛੀ ਵਾਂਗ ਤੜਫਦੀ ਲੱਗ ਰਹੀ ਸੀ।
ਬਾਨੋ ਤਾਂ ਇੰਜ ਸੀ ਜਿਵੇਂ ਮਦਹੋਸ਼ ਹੋ ਗਈ ਹੋਵੇ। ਨਾ ਮਨ ਦੀ ਹੋਸ਼ ਨਾ ਤਨ ਦੀ ਪ੍ਰਵਾਹ। ਸਲੀਮ ਦੇ ਤਨ ਨਾਲ ਆਪਣੇ ਭਖਦੇ ਤੇ ਕੰਬਦੇ ਬੁੱਲ੍ਹ ਲਾ ਕੇ ਬਾਨੋ ਨੇ ਸੱਪਣੀ ਵਾਂਗੂ ਸ਼ੂਕਰ ਮਾਰੀ। ਆ ਮੇਰੇ ਪਿਆਰੇ। ਮੈਂ ਆਪਣੇ ਪਿਆਰ ਨਾਲ ਤੇਰਾ ਜ਼ਹਿਰਬਾਦ ਮੁਕਾ ਦਿਆਂ। ਮੈਂ ਸੋਨੇ ਦੀ ਸੰਗਲੀ ਹਾਂ, ਮੈਨੂੰ ਗਲ 'ਚ ਪਾ ਲੈ। ਮੈਂ ਪਿਆਰ ਦਾ ਤਵੀਤ ਹਾਂ, ਮੈਨੂੰ ਹਿੱਕ ਨਾਲ ਲਾ ਲੈ। ਸਲੀਮ ਮੇਰੀ ਚੜ੍ਹਦੀ ਜਵਾਨੀ ਮਸਤ ਕਰ ਦੇਣ ਵਾਲੀਆਂ ਖੁਸ਼ਬੂਆਂ ਰੱਜ-ਰੱਜ ਮਾਣ ਲੈ। ਖੁੰਜਿਆ ਵੇਲਾ ਹੱਥ ਨਹੀਂ ਜੇ ਆਉਣਾ। ਫਿਰ ਪਛਤਾਈਂ ਨਾ। ਬਾਨੋ ਪੁਰੇ ਦੀ ਹਵਾ 'ਚ ਮਸਤ ਸੱਪਣੀ ਵਾਂਗ ਸ਼ੂਕਰਾਂ ਮਾਰਦੀ ਵਲ ਖਾ ਰਹੀ ਸੀ।
ਸਲੀਮ ਨੇ ਬਾਨੋ ਨੂੰ ਦੋਵਾਂ ਮੋਢਿਆਂ ਤੋਂ ਫੜ ਕੇ ਜ਼ੋਰ ਨਾਲ ਝੰਜੋੜਿਆ। ਬਾਨੋ ਹੋਸ਼ ਕਰ। ਆਪਣੇ-ਆਪ ਨੂੰ ਸੰਭਾਲ। ਜਵਾਨੀ ਦੀਆਂ ਚੜ੍ਹਦੀਆਂ ਛੱਲਾਂ 'ਚ ਰੁੜ੍ਹ ਗਈ ਤਾਂ ਫੇਰ ਕੁਝ ਨਹੀਂ ਜੇ ਬਚਣਾ। ਨਾ ਇੱਜ਼ਤ, ਨਾ ਅਣਖ ਤੇ ਨਾ ਗ਼ੈਰਤ। ਪਿਆਰ ਰੂਹਾਂ (ਆਤਮਾ) ਦੇ ਮੇਲ ਦਾ ਨਾਂਅ ਹੈ।
ਪਰ ਅੱਜ ਹੁਸਨ ਆਪਣਾ-ਆਪ ਲੁਟਾਉਣ 'ਤੇ ਤੁਲਿਆ ਖੜ੍ਹਾ ਸੀ। ਸਲੀਮ ਦੀ ਕੋਈ ਵਾਹ-ਪੇਸ਼ ਨਹੀਂ ਸੀ ਜਾ ਰਹੀ। ਬਾਨੋ ਦੀਆਂ ਮਸਤੀਆਂ ਦੇਖ ਕੇ ਉਹਦਾ ਗੁੱਸਾ ਵਧਦਾ ਜਾ ਰਿਹਾ ਸੀ।
ਸਲੀਮ ਨੇ ਇਕ ਜ਼ੋਰਦਾਰ ਚੰਡ ਬਾਨੋ ਦੇ ਮੂੰਹ 'ਤੇ ਦੇ ਮਾਰੀ। ਆਪੇ ਆਪਣੀ ਜਵਾਨੀ ਨੂੰ ਖਿਡੌਣਾ ਬਣਾਉਣ ਦੇ ਯਤਨ ਕਰਨ ਵਾਲੀਏ ਹੋਸ਼ ਕਰ ਤੇ ਮੇਰੀ ਗੱਲ ਗ਼ੌਰ ਨਾਲ ਸੁਣ : ਕਿਤੇ ਮੇਰੀ ਜਵਾਨੀ ਮੈਨੂੰ ਭੁਲੀਂ ਨਾ ਪਾ ਦੇਵੇ। ਜਵਾਨੀ ਦੀ ਅੱਗ ਦਾ ਸੜਿਆ ਇਨਸਾਨ ਕਦੀ ਬਚਦਾ ਹੀ ਨਹੀਂ। ਪਲ-ਪਲ ਜਿਊਂਦਾ ਹੈ। ਪਲ-ਪਲ ਮਰਦਾ ਹੈ।
ਮੈਂ ਪਿਆਰ ਦੇ ਸੱਚੇ-ਸੁੱਚੇ ਖੇਡ 'ਚ ਰੌਂਦ (ਰੋਲ) ਨਹੀਂ ਜੇ ਮਾਰ ਸਕਦਾ। ਕਿਸੇ ਭੁੱਲ 'ਚ ਨਾ ਰਹੀਂ। ਮੈਂ ਤੈਨੂੰ 'ਬਾਨੋ' ਰੂਹ ਦੀਆਂ ਡੂੰਘਿਆਈਆਂ ਨਾਲ ਪਿਆਰ ਕਰਦਾ ਹਾਂ। ਮੈਂ ਤੇਰੇ ਪਿਆਰ ਦਾ ਚਾਹਵਾਨ ਹਾਂ। ਜਵਾਨੀ ਦੀ ਅੱਗ 'ਚ ਲਾਲ ਹੋਏ ਜਿਸਮ ਦਾ ਨਹੀਂ। ਮੈਂ ਤੇਰੇ ਮਨ ਦੇ ਪਿਆਰ ਦਾ ਭੁੱਖਾ ਹਾਂ, ਤਨ ਦਾ ਨਹੀਂ।
'ਬਾਨੋ' ਹੱਕੀ-ਬੱਕੀ ਹੈਰਾਨ ਹੋਈ ਸਲੀਮ ਵੱਲ ਦੇਖ ਰਹੀ ਸੀ। ਫਿਰ ਅਚਾਨਕ ਬਾਨੋ ਤੜਫ ਪਈ। ਜਿਵੇਂ ਉਹਦੇ ਦਿਲ 'ਚ ਕਿਸੇ ਤੀਰ ਮਾਰ ਦਿੱਤਾ ਹੋਵੇ।
'ਵੇ ਇਹ ਸਾਡਾ ਘਰ ਹੈ, ਕੋਈ ਪਹਿਲਵਾਨਾਂ ਦਾ ਅਖਾੜਾ ਨਹੀਂ, ਜਿਥੇ ਤੂੰ ਆ ਗਿਐਂ, ਆਪਣੀ ਮਾਸ਼ੂਕ ਨੂੰ ਮਿਲਣ ਆਉਂਦਿਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਨਾਜ਼ੁਕ ਤੇ ਸੋਹਲ ਜਿਹੀ ਤਿੱਲੇ ਦੀ ਤਾਰ ਵਰਗੀ ਨਾਰ, ਤੂੰ ਕੀ ਸੋਚ ਕੇ ਆ ਗਿਆ।'
ਸਲੀਮ ਤੇਰੇ ਸੀਨੇ 'ਚ ਦਿਲ ਨਹੀਂ ਪੱਥਰ ਹੈ। ਤੂੰ ਠੰਢਾ ਠਾਰ ਬਰਫ਼ ਦਾ ਢੇਲਾਂ ਏਂ ਤੇਰੇ ਨਾਲ ਮੱਥਾ ਲਾ ਕੇ ਮੇਰੇ ਜਜ਼ਬਾਤ ਲਹੂ-ਲੁਹਾਣ ਹੋ ਗਏ ਨੇ। ਤੂੰ ਕਤਲ ਕੀਤਾ ਹੈ ਮੇਰੇ ਜਜ਼ਬਾਤ ਦਾ। ਤੂੰ ਕੀ ਜਾਣੇਂ ਪਿਆਰ ਦੀਆਂ ਰਮਜ਼ਾਂ। ਤੂੰ ਕੀ ਜਾਣੇ ਮੁਹੱਬਤਾਂ ਦੇ ਮਿੱਠੇ ਖੇਡ। ਜਾ ਵੇ ਅਣਜਾਣਾਂ ਤੂੰ ਕੀ ਜਾਣੇ ਇਸ਼ਕ ਦੇ ਮਾਮਲੇ, ਵੱਡਿਆ ਪਹਿਲਵਾਨਾਂ, ਜਾਹ ਦਫ਼ਾ ਹੋ ਜਾਹ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ। ਤੂੰ ਮੇਰਾ ਮਨ ਹੀ ਨਹੀਂ ਤੋੜਿਆ, ਮੇਰੀ ਤੌਹੀਨ ਕੀਤੀ ਹੈ। ਠੁਕਰਾਇਆ ਹੈ ਤੂੰ ਮੇਰੇ ਜਜ਼ਬਾਤ ਨੂੰ। ਫੇਰ ਕਦੀ ਮੇਰੇ ਮੂੰਹ ਨਾ ਲੱਗੀਂ। ਅਗਾਂਹ ਤੋਂ ਮੇਰੀਆਂ ਰਾਹਵਾਂ ਮੱਲਣ ਦਾ ਤੇਰਾ ਕੋਈ ਹੱਕ ਨਹੀਂ। ਚੋਰਾਂ ਖੜਿਆ ਚਾਹੇ ਕਿੱਲੇ ਬੱਧਾ, ਕੰਮ ਦਾ ਨਾ ਕਾਰ ਦਾ, ਜਾ ਦਫ਼ਾ ਹੋ ਜਾ ਇਥੋਂ। ਮੂੰਹ ਕਾਲਾ ਨੀਲੇ ਪੈਰ।
ਸਲੀਮ ਗੁੱਸੇ ਨਾਲ ਭਰਿਆ ਹੋਇਆ ਤੇ ਹਾਰੇ ਹੋਏ ਖਿਡਾਰੀ ਵਾਂਗ ਸਿਰ ਨਿਵਾਈ ਉਥੋਂ ਪਰਤ ਆਇਆ। ਜਿਵੇਂ ਰੈਫਰੀ ਨੇ ਲਾਲ ਕਾਰਡ ਦਿਖਾ ਦਿੱਤਾ ਹੋਵੇ।
ਸਲੀਮ ਦਾ ਦੋਸਤ ਜਮਾਲ ਵਿਆਹਿਆ, ਵਰ੍ਹਿਆ ਅੱਧਖੜ ਜਿਹਾ ਮੱਕਾਰ ਚਲਾਕ ਆਦਮੀ ਸੀ। ਜਵਾਨ ਮੁਟਿਆਰਾਂ ਦੀਆਂ ਖਾਹਿਸ਼ਾਂ (ਭਾਵਨਾਵਾਂ) ਤੇ ਉਨ੍ਹਾਂ ਦੇ ਮਨਾਂ 'ਚ ਪਲ ਰਹੇ ਜਜ਼ਬਾਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਜਮਾਲ ਬੜਾ ਮੀਸਣਾ, ਧੋਖੇਬਾਜ਼ ਤੇ ਮਤਲਬੀ ਯਾਰ ਸੀ।
ਸਲੀਮ ਨੇ ਬੜੇ ਦੁੱਖ ਤੇ ਹਿਰਖ ਨਾਲ ਆਪਣੇ ਦੋਸਤ ਜਮਾਲ ਨੂੰ ਆਪਣੇ ਨਾਲ ਹੋਈ ਬੀਤੀ ਸਾਰੀ ਘਟਨਾ ਸੁਣਾਈ।
ਜਮਾਲ ਨੇ ਕੁਝ ਅਜਿਹਾ ਚੱਕਰ ਚਲਾਇਆ ਕਿ ਬਾਨੋ ਨੂੰ ਆਪਣੀ ਮੁੱਠ 'ਚ ਕਰ ਲਿਆ। ਅਜਿਹਾ ਜਾਲ ਵਿਛਾਇਆ ਕਿ ਤਿੱਤਰੀ ਕਮਾਦੋਂ ਨਿਕਲਦਿਆਂ ਹੀ ਜਮਾਲ ਦੇ ਵਿਛਾਏ ਹੋਏ ਜਾਲ 'ਚ ਆਣ ਫਸੀ ਤੇ ਜਾਲ ਵਿਚੋਂ ਫਿਰ ਮੁੱਠ 'ਚ ਆ ਗਈ।
ਜਮਾਲ ਯਾਰੀ-ਦੋਸਤੀ ਤੇ ਸਲੀਮ ਨੂੰ ਮਿਲਣ ਦੇ ਬਹਾਨੇ ਉਹਦੀ ਬੈਠਕ 'ਚ ਆਉਂਦਾ। ਜਮਾਲ-ਸਲੀਮ ਨੂੰ ਯਕੀਨ ਦਿਵਾਉਂਦਾ ਕਿ ਦੁਨੀਆ 'ਚ ਸਲੀਮ ਕਲੱਮ-'ਕੱਲਾ ਹੀ ਉਹਦਾ ਗੂੜ੍ਹਾ ਦੋਸਤ ਹੈ।
ਪਰ ਜਮਾਲ ਤਾਂ ਬੈਠਕ 'ਚ ਬਹਿ ਕੇ ਸਾਹਮਣੇ ਫਾਟਕ 'ਚ ਖੜ੍ਹੀ ਬਾਨੋ ਨੂੰ ਵੇਖਣ ਆਉਂਦਾ ਸੀ।
ਜਮਾਲ ਆਪਣੇ ਦੋਸਤ ਸਲੀਮ ਨੂੰ ਬਹਾਨੇ ਨਾਲ ਘਰੋਂ ਪੀਣ ਲਈ ਲੱਸੀ ਲੈਣ ਭੇਜ ਦਿੰਦਾ। ਕਦੀ ਚਾਹ ਦੀ ਫਰਮਾਇਸ਼ ਕਰਦਾ ਤੇ ਕਦੀ ਕਹਿੰਦਾ ਕਿ ਅੱਜ ਮੈਂ ਰੋਟੀ ਖਾ ਕੇ ਹੀ ਜਾਣਾ ਹੈ। ਜਦ ਸਲੀਮ ਘਰ ਅੰਦਰ ਚਲਾ ਜਾਂਦਾ, ਤਾਂ ਜਮਾਲ ਬੈਠਕ ਦੇ ਬੂਹੇ 'ਚ ਖਲੋ ਕੇ ਬਾਨੋ ਨਾਲ ਕਰਨ ਵਾਲੀ ਗੱਲ ਕਰ ਲੈਂਦਾ। ਸਲੀਮ ਦੀ ਮਾਸੂਮੀਅਤ ਤੇ ਭੋਲੇਪਣ ਤੋਂ ਜਮਾਲ ਨੇ ਬਹੁਤ ਫਾਇਦਾ ਉਠਾਇਆ। ਜਮਾਲ ਨੇ ਸਲੀਮ ਨੂੰ ਦੋਸਤੀ ਦਾ ਚੱਕਰ ਦੇ ਕੇ ਬਾਨੋ ਨਾਲ ਨੇੜਤਾ ਪੱਕੀ ਕਰ ਲਈ। ਬਾਨੋ ਪਹਿਲਾਂ ਹੀ...। ਉਹਨੂੰ ਆਪਣੀ ਜਵਾਨੀ ਦੇ ਮੂੰਹ-ਜ਼ੋਰ ਜਜ਼ਬਾਤ ਨਾਲ ਖੇਡਣ ਲਈ ਕਿਸੇ ਦੀ ਚਾਹਤ ਸੀ। ਜਮਾਲ ਕਦੀ ਕੰਧ ਟੱਪ ਕੇ ਬਾਨੋ ਦੇ ਘਰ ਚਲਾ ਜਾਂਦਾ ਤੇ ਪੱਠੇ ਕੁਤਰਨ ਵਾਲੀ ਟੋਕਾ ਮਸ਼ੀਨ ਵਾਲੀ ਝਲਿਆਲੀ 'ਚ ਦੋਵਾਂ ਦੀ ਮੁਲਾਕਾਤ ਹੋ ਜਾਂਦੀ।
ਕਦੀ ਜਮਾਲ ਬਾਨੋ ਨੂੰ ਆਪਣੀ ਹਵੇਲੀ ਸੱਦ ਲੈਂਦਾ। ਚੋਰੀ-ਛੁਪੇ ਦਾ ਇਹ ਖੇਡ ਖ਼ਾਸ ਤੌਰ 'ਤੇ ਸਾਰੇ ਸਿਆਲ ਦੇ ਮੌਸਮ 'ਚ ਚਲਦਾ ਰਹਿੰਦਾ। ਉਨ੍ਹਾਂ ਸਮਿਆਂ 'ਚ ਸਾਡੇ ਪਿੰਡ ਹਾਲੇ ਬਿਜਲੀ ਨਹੀਂ ਸੀ ਲੱਗੀ। ਘਰਾਂ 'ਚ ਬੱਤੀਆਂ ਤੇ ਦੀਵਿਆਂ ਨਾਲ ਰੌਸ਼ਨੀ ਦਾ ਕੰਮ ਕਰ ਲਿਆ ਜਾਂਦਾ ਸੀ। ਸਿਆਲਾਂ ਨੂੰ ਰਾਤ ਨੌਂ ਵਜੇ ਹੀ ਪਿੰਡ ਦੀਆਂ ਰਾਤਾਂ ਸਿਆਹ ਕਾਲੀਆਂ ਤੇ ਫ਼ਿਜ਼ਾ ਬਾਏ-ਬਾਏ ਦੇ ਰੂਪ 'ਚ ਢਲ ਜਾਂਦੀ ਸੀ।
ਇਕ ਰਾਤ ਬਾਨੋ ਜਮਾਲ ਲਈ ਬਦਾਮਾਂ ਵਾਲਾ ਦੇਸੀ ਘਿਓ ਦਾ ਹਲਵਾ ਬਣਾ ਕੇ ਉਹਦੀ ਹਵੇਲੀ ਲੈ ਗਈ।
ਜਮਾਲ ਬੁਖਾਰ ਨਾਲ ਤੱਤਾ ਤਵਾ ਬਣਿਆ ਮੂੰਹ ਸਿਰ ਗਰਮ ਚਾਦਰ 'ਚ ਲਪੇਟੀ ਪਿਆ ਸੀ।
ਜਮਾਲ ਦੀ ਹਵੇਲੀ ਦੀ ਕੰਧ ਕੱਚੀ ਤੇ ਕੇਵਲ ਪੰਜ ਫੁੱਟ ਹੀ ਉੱਚੀ ਸੀ। ਬਾਨੋ ਨੇ ਹਲਵੇ ਵਾਲਾ ਭਾਂਡਾ ਹਵੇਲੀ ਦੀ ਕੰਧ ਉਤੇ ਰੱਖਿਆ। ਕੰਧ ਟੱਪੀ ਤੇ ਹਵੇਲੀ ਦੇ ਫਾਟਕ ਦਾ ਅੰਦਰੋਂ ਕੁੰਡਾ ਖੋਲ੍ਹਿਆ ਤੇ ਕੰਧ ਉਤੋਂ ਹਲਵੇ ਵਾਲਾ ਭਾਂਡਾ ਚੁੱਕ ਹਵੇਲੀ ਅੰਦਰ ਵੜ੍ਹ ਕੇ ਅੰਦਰੋਂ ਫਾਟਕ ਦਾ ਕੁੰਡਾ ਲਾ ਦਿੱਤਾ।
ਬਾਨੋ ਨੇ ਜਦ ਜਮਾਲ ਨੂੰ ਜਗਾਇਆ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਬਾਨੋ ਹੱਸੀ ਤੇ ਲੱਕ 'ਤੇ ਹੱਥ ਰੱਖ ਕੇ ਬੜੇ ਰੋਹਬ ਨਾਲ ਜਮਾਲ ਨੂੰ ਦੱਸਿਆ ਕਿ ਉਹ ਕੰਧ ਟੱਪ ਕੇ ਆਪਣੇ ਮਿਰਜ਼ੇ ਨੂੰ ਮਿਲਣ ਆਈ ਹੈ।
ਬਾਨੋ ਜਵਾਨੀ ਦੇ ਭਖਦੇ ਜਜ਼ਬਾਤ ਦੀ ਲੱਗੀ ਅੱਗ ਕਾਰਨ ਲਾਲੋ-ਲਾਲ ਹੋ ਰਹੀ ਸੀ। ਬਿਨਾਂ ਪੀਤਿਓਂ ਹੀ ਡਾਵਾਂ-ਡੋਲ ਹੋਈ ਜਾ ਰਹੀ ਸੀ ਬਾਨੋ। ਵੇ ਜਮਾਲਿਆ ਤੇਰੀ ਹਵੇਲੀ 'ਚ ਅੱਜ ਮੇਰਾ ਨੱਚਣੇ ਤੇ ਗਾਉਣੇ ਨੂੰ ਜੀਅ ਕਰਦਾ ਹੈ।
ਕੰਧ ਟੱਪਦੀ ਬੋਚ ਲੈ ਮਾਹੀਆ
ਵੇ ਪਿੱਪਲੀ ਦੇ ਪੱਤ ਵਰਗੀ।
ਬਾਨੋ ਨੇ ਜਮਾਲ ਨੂੰ ਆਪਣੇ ਹੱਥਾਂ ਨਾਲ ਹਲਵਾ ਖੁਆਇਆ। ਉਹਦੇ ਸਿਰ 'ਤੇ ਤੇਲ ਝਸਣ ਲੱਗ ਪਈ, ਨਾਲੇ ਸਲੀਮ ਦੀ ਗੱਲ ਸ਼ੁਰੂ ਕਰ ਲਈ।
ਆਖਣ ਲੱਗੀ ਜਮਾਲ ਜੀ ਅੱਜ ਮੈਂ ਤੈਨੂੰ ਹਾਸੇ ਵਾਲੀ ਇਕ ਗੱਲ ਸੁਣਾਉਂਦੀ ਹਾਂ। ਦੇਖੀਂ ਖਾਂ ਤੇਰਾ ਬੁਖਾਰ ਕਿਵੇਂ ਲਹਿੰਦਾ ਹੈ ਤੇ ਫੇਰ ਬਾਨੋ ਨੇ ਸਲੀਮ ਦੀ ਗੱਲ ਸ਼ੁਰੂ ਕਰ ਦਿੱਤੀ।
ਵੇ ਜਮਾਲਿਆ ਇਕ ਦਿਨ ਸੱਦਿਆ ਮੈਂ ਸਲੀਮ ਨੂੰ ਆਪਣੇ ਘਰ... ਪਰ ਉਹ ਤਾਂ ਲੰਗੋਟਾ ਬੰਨ੍ਹ ਕੇ ਆ ਗਿਆ, ਉਹ ਵੀ ਲਾਲ ਰੰਗ ਦਾ। ਸਲੀਮ ਨੂੰ ਕੋਈ ਦਸ ਜੁੱਤੀਆਂ ਉਹਦੇ ਸਿਰ 'ਚ ਮਾਰ ਕੇ ਪੁੱਛੇ, ਭਈ ਬਾਨੋ ਦੇ ਪਿਓ ਨੇ ਆਪਣੇ ਘਰ ਦੇ ਵਿਹੜੇ 'ਚ ਕੋਈ ਸਿੰਝ (ਅਖਾੜਾ) ਪਵਾਈ ਸੀ ਭਲਾ।
ਲਗਦਾ ਹੈ ਉਹਦੇ ਦਿਮਾਗ 'ਚ ਤੂੜੀ ਭਰੀ ਹੋਈ ਸੀ। ਮੇਰਾ ਘਰ ਕਿਹੜਾ ਸੱਚੀਆਂ ਮੁਹੱਬਤਾਂ ਦਾ ਸਕੂਲ ਸੀ। ਜਿਥੇ ਵੱਡਾ ਪੜ੍ਹਾਕੂ ਆ ਗਿਆ। ਜਮਾਲ ਤੇ ਬਾਨੋ ਖਿੜਖਿੜਾ ਕੇ ਹੱਸ ਪਏ। ਪਿਆਰ ਦੇ ਸੱਚੇ-ਸੁੱਚੇ ਜਜ਼ਬਿਆਂ ਤੇ 'ਸਰੀਰਕ' ਪਿਆਰ ਦੀ ਇਹ ਭੁੱਖੀ ਦੁਨੀਆ ਇੰਜ ਹੀ ਹੱਸਦੀ ਹੈ। ਜਮਾਲ ਤੇ ਬਾਨੋ ਦੀ ਦੋਸਤੀ ਮਹਿਕ ਵਾਂਗ ਸਾਰੇ ਪਿੰਡ 'ਚ ਫੈਲ ਗਈ ਸੀ।
ਬਾਨੋ ਦੇ ਮਾਪਿਆਂ ਕਾਹਲੀ-ਕਾਹਲੀ ਪਿੰਡ ਡੱਲਾ ਸਿੰਘ ਵਾਲਾ 'ਚ ਇਕ ਟਰੱਕ ਡਰਾਈਵਰ ਨਾਲ ਬਾਨੋ ਦਾ ਵਿਆਹ ਕਰ ਦਿੱਤਾ। ਟਰੱਕ ਡਰਾਈਵਰ ਦੇ ਮਾਪਿਆਂ ਦਾ ਵਾਹੀ-ਬੀਜੀ ਦਾ ਵੀ ਚੰਗਾ ਕੰਮ ਸੀ।
25 ਸਾਲ ਗੁਜ਼ਰ ਗਏ ਹਨ। ਬਾਨੋ ਵਲੋਂ ਸਲੀਮ ਦੇ ਮਨ 'ਤੇ ਲਾਏ ਬੇਵਫਾਈ ਦੇ ਜ਼ਖ਼ਮਾਂ ਨੂੰ। ਇਕ ਦਿਨ ਸਲੀਮ ਬਾਜ਼ਾਰ 'ਚ ਆਪਣੀ ਬੈਠਕ ਅੱਗੇ ਕੁਰਸੀ ਡਾਹ ਕੇ ਬੈਠਾ ਸੀ। ਬਾਨੋ ਆਪਣੀ ਮਾਂ ਦੇ ਬਹੁਤ ਬਿਮਾਰ ਹੋਣ ਕਾਰਨ ਆਪਣੇ ਮਾਪਿਆਂ ਘਰ ਆਈ ਹੋਈ ਸੀ। ਬਾਨੋ ਆਪਣੀ ਕਿਸੇ 'ਸਹੇਲੀ ਸਖੀ' ਨੂੰ ਮਿਲਣ ਦੇ ਬਹਾਨੇ ਘਰੋਂ ਨਿਕਲੀ ਤੇ ਕੁਰਸੀ 'ਤੇ ਬੈਠੇ ਸਲੀਮ ਦੇ ਸਾਹਮਣੇ ਆਣ ਖਲੋਤੀ।
ਵੇ ਸਲੀਮ ਤੇਰਾ ਕੀ ਹਾਲ-ਚਾਲ ਏ। ਸਲੀਮ ਨੇ ਨਜ਼ਰਾਂ ਉੱਪਰ ਚੁੱਕ ਕੇ ਬਾਨੋ ਨੂੰ ਤੱਕਿਆ, ਏਨਾ ਹੀ ਜਵਾਬ ਦਿੱਤਾ, 'ਬਾਨੋ, ਬਸ ਚੰਗੀ-ਮਾੜੀ ਜ਼ਿੰਦਗੀ ਗੁਜ਼ਰੀ ਹੀ ਜਾ ਰਹੀ ਹੈ।'
ਬਾਨੋ ਦੇ ਮੁਖੜੇ 'ਚ ਇਕ ਜ਼ਹਿਰੀਲੀ ਮੁਸਕਰਾਹਟ ਖੇਡ ਰਹੀ ਸੀ, 'ਵੇ, ਸਲੀਮ ਮਾਸ਼ੂਕ ਨੂੰ ਮਿਲਣ ਸਮੇਂ ਲੱਕ ਨਾਲ ਬੰਨ੍ਹਣ ਵਾਲਾ ਲੰਗੋਟ ਹੈਗਾ ਕਿ ਪਾੜ ਸੁੱਟਿਆ ਈ?'
ਵਿਚਾਰੇ ਸਲੀਮ ਦੇ ਹੱਥ ਆਪ-ਮੁਹਾਰੇ ਲੱਕ 'ਤੇ ਚਲੇ ਗਏ। ਉਹਨੂੰ ਇੰਜ ਲੱਗਾ ਜਿਵੇਂ ਸਰੀਰਕ ਪਿਆਰ ਦੇ ਗੰਦ ਨਾਲ ਲਿੱਬੜੀ ਡਾਂਗ ਕਿਸੇ ਜ਼ਾਲਮ, ਬੇਵਫ਼ਾ ਨੇ ਉਹਦੇ ਲੱਕ 'ਤੇ ਦੇ ਮਾਰੀ ਹੋਵੇ।
ਜ਼ਬਾਨ ਨਾਲ ਤਾਅਨੇ ਰੰਗੀ ਡਾਂਗ ਮਾਰਨ ਵਾਲੀ ਬੇਕਦਰੀ ਮਾਸ਼ੂਕ ਨੇ ਪਿੱਛਾ ਮੁੜ ਕੇ ਵੀ ਨਾ ਤੱਕਿਆ ਕਿ ਬਰਦਾਸ਼ਤ ਤੋਂ ਬਾਹਰ ਸੱਟ ਖਾਣ ਵਾਲੇ 'ਤੇ ਕੀ ਕਿਆਮਤ ਗੁਜ਼ਰ ਗਈ। (ਸਮਾਪਤ)

-ਖ਼ਾਲਸਾ ਹਾਊਸ, ਚੱਕ ਨੰਬਰ 97/ਆਰ.ਬੀ. ਜੌਹਲ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ।ਫੋਨ : 0092-300-7607983,
0092-345-7908695.

ਮਿੰਨੀ ਕਹਾਣੀ- ਥਿੜਕਦੇ ਕਦਮ

ਆਪਣੀਆਂ ਮੈਡੀਕਲ ਰਿਪੋਰਟਾਂ ਲੈ ਕੇ ਉਹ ਆਪਣੇ ਦੋਸਤ ਡਾਕਟਰ ਪਾਸ ਗਿਆ। ਡਾਕਟਰ ਨੇ ਅਲਟਰਾਸਾਊਂਡ ਰਿਪੋਰਟ ਦੇਖੀ ਤੇ ਬੋਲਿਆ, 'ਲੋਕਾਂ ਦੇ ਤਾਂ ਪੱਥਰੀਆਂ ਹੁੰਦੀਆਂ ਹਨ ਤੂੰ ਤਾਂ ਪੱਥਰ ਚੁੱਕੀ ਫਿਰਦਾ ਏਂ।' ਡਾਕਟਰ ਨੇ ਪਹਿਲਾਂ ਉਸ ਵੱਲ ਦੇਖਿਆ ਤੇ ਉਸ ਦੀ ਨਾਲ ਆਈ ਪਤਨੀ ...

ਪੂਰੀ ਖ਼ਬਰ »

ਪ੍ਰਸੰਸਾ

* ਕਿਸੇ ਦੀ ਸਿਫਤ ਕਰਨੀ, ਗੁਣਗਾਣ ਕਰਨਾ, ਸੋਹਲੇ ਗਾਉਣਾ, ਮਹਿਮਾ ਕਰਨੀ, ਸ਼ਲਾਘਾ ਕਰਨੀ, ਵਡਿਆਈ ਕਰਨੀ, ਤਾਰੀਫ ਕਰਨੀ, ਕਿਸੇ ਦੇ ਕੰਮਾਂ ਨੂੰ ਸਲਾਹੁਣਾ ਆਦਿ ਸਾਰੇ ਸ਼ਬਦਾਂ ਦਾ ਅਰਥ ਇਕੋ ਜਿਹਾ ਹੀ ਹੈ, ਕਿਉਂਕਿ ਅਜਿਹਾ ਕਿਸੇ ਵਿਅਕਤੀ ਦੀ ਪ੍ਰਸੰਸਾ ਕਰਨ ਲਈ ਕੀਤਾ ਜਾਂਦਾ ਹੈ ...

ਪੂਰੀ ਖ਼ਬਰ »

ਸਾਰੇ ਜਹਾਂ ਸੇ ਅੱਛਾ...

ਕਿੰਨੇ ਮਾਣ ਨਾਲ ਆਖਿਆ ਜਾਂਦਾ ਹੈ ਕਿ ਭਾਰਤ ਜਿਵੇਂ ਗੁਲਦਸਤੇ 'ਚ ਵੱਖ-ਵੱਖ ਫੁੱਲ ਹੁੰਦੇ ਹਨ, ਇਵੇਂ ਵੱਖ-ਵੱਖ ਫ਼ਿਰਕਿਆਂ, ਵੱਖ-ਵੱਖ ਧਰਮਾਂ, ਵੱਖ-ਵੱਖ ਬੋਲੀਆਂ ਬੋਲਣ ਵਾਲਿਆਂ ਦਾ ਗੁਲਦਸਤਾ ਹੈ। ਇਕ ਤੱਥ 'ਤੇ ਧਿਆਨ ਦੇਣਾ...। ਗੁਲਾਬ ਦਾ ਫੁੱਲ ਡਾਲੀ 'ਤੇ ਮਗਰੋਂ ਖਿੜਦਾ ...

ਪੂਰੀ ਖ਼ਬਰ »

ਲਘੂ ਕਥਾ- ਬਣਾਉਂਦੇ ਨਹੀਂ, ਬਚਾਉਂਦੇ

'ਮਾਸਟਰ ਜੀ! ਲੱਗਦੈ ਸਿਹਤ ਬਣਾਉਣ ਲੱਗੇ ਓ?' ਸਾਈਕਲ 'ਤੇ ਸਕੂਲ ਜਾਂਦੇ ਅੱਧਖੜ੍ਹ ਉਮਰ ਦੇ ਅਧਿਆਪਕ ਨੂੰ ਇਕ ਨੌਜਵਾਨ ਨੇ ਮੋਟਰਸਾਈਕਲ ਹੌਲੀ ਕਰ ਕੇ ਟਿੱਚਰ ਕਰਦਿਆਂ ਕਿਹਾ। 'ਨਹੀਂ ਸ਼ੇਰਾ! ਅਸੀਂ ਤਾਂ ਜਿਹੜੀ ਸਿਹਤ ਬਣਾਉਣੀ ਸੀ, ਬਣਾ ਲਈ, ਹੁਣ ਤਾਂ ਸਿਹਤ ਨੂੰ ਬਚਾਉਣ ਦਾ ...

ਪੂਰੀ ਖ਼ਬਰ »

ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਮੂਲ ਚੰਦ ਇਹ ਗੱਲ ਸੁਣ ਕੇ ਹੋਰ ਪ੍ਰੇਸ਼ਾਨ ਹੋ ਗਿਆ ਕਿ ਮੈਂ ਤਾਂ ਦੁੱਲੇ ਕੋਲ ਇਸ ਗੱਲ ਵਾਸਤੇ ਆਇਆ ਸਾਂ ਕਿ ਦੁੱਲਾ ਮੇਰੀ ਇੱਜ਼ਤ ਦਾ ਰਖਵਾਲਾ ਬਣੇਗਾ ਪਰ ਇਹ ਤਾਂ ਆਪਣੇ ਹੱਥੀਂ ਉਸ ਅੱਯਾਸ਼ ਚੌਧਰੀ ਨੂੰ ਮੇਰੀ ਧੀ ਦੇਣ ਲਈ ਤਿਆਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX