ਤਾਜਾ ਖ਼ਬਰਾਂ


ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  7 minutes ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  18 minutes ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  46 minutes ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  1 minute ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 1 hour ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  about 1 hour ago
ਬਰਲਿਨ, 20 ਜੂਨ - ਜਰਮਨੀ ਕੌਮੀ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਰਸਾਇਣਿਕ ਹਮਲੇ ਦੀ ਯੋਜਨਾ ਬਣਾ ਰਹੇ ਇਕ ਟਿਊਨਿਸ਼ੀਆਈ ਵਿਅਕਤੀ ਨੂੰ ਪਿਛਲੇ ਹਫ਼ਤੇ ਕਾਬੂ ਕਰ ਕੇ ਇਸ ਹਮਲੇ ਨੂੰ ਅਸਫਲ ਬਣਾ ਦਿੱਤਾ...
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  about 1 hour ago
ਪਠਾਨਕੋਟ, 20 ਜੂਨ (ਚੌਹਾਨ, ਆਸ਼ੀਸ਼ ਸ਼ਰਮਾ)- ਅੱਜ ਤੜਕਸਾਰ ਮਾਮੂੰਨ ਆਰਮੀ ਕੈਂਟ ਦੇ ਨੇੜਿਓਂ ਪਿੰਡ ਕੁਠੇਹੜ 'ਚ ਫੌਜ ਨੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ। ਸ਼ੱਕੀ ਕੋਲੋਂ ਦੋ ਥੈਲੇ ਮਿਲੇ ਹਨ। ਫੌਜ ਪੁੱਛਗਿੱਛ ਲਈ ਸ਼ੱਕੀ ਨੂੰ ਕੈਂਟ ਲੈ ਗਈ ਹੈ। ਫੌਜ ਵਲੋਂ ਮਾਮਲੇ ਦੀ...
ਪਿਸਤੌਲ ਦੀ ਨੋਕ 'ਤੇ ਲੁੱਟ
. . .  about 1 hour ago
ਜਲੰਧਰ, 20 ਜੂਨ (ਲਖਵਿੰਦਰ ਪਾਠਕ) - ਜਲੰਧਰ ਦੇ ਸੋਢਲ ਰੋਡ ਸਥਿਤ ਇਕ ਜਵੈਲਰੀ ਸ਼ਾਪ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਹੋਈ ਹੈ। ਲੁਟੇਰੇ ਤਕਰੀਬਨ 30 ਤੋਂ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਪੁਲਿਸ ਵੱਲੋਂ ਜਾਂਚ ਜਾਰੀ...
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  about 1 hour ago
ਵੈਨਕੁਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)- ਮਾਰੀਜੁਆਨਾ ਭਾਵ ਭੰਗ ਦੀ ਆਮ ਲੋਕਾਂ 'ਚ ਖੁੱਲ੍ਹੀ ਖਪਤ ਅਤੇ ਵਿੱਕਰੀ ਨੂੰ ਕੌਮੀ ਪੱਧਰ 'ਤੇ ਕਾਨੂੰਨੀ ਮਾਨਤਾ ਦੇਣ ਵਾਲਾ ਕੈਨੇਡਾ, ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਦੇਸ਼ ਦੀ ਸੈਨੇਟ ਵਲੋਂ ਮੰਗਲਵਾਰ ਨੂੰ ਸੱਤ ਮਹੀਨਿਆਂ ਦੀ...
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  about 2 hours ago
ਰੋਹਤਕ, 20 ਜੂਨ- ਰੋਹਤਕ ਦੇ ਨੌਨੰਦ ਪਿੰਡ 'ਚ ਇੱਕ ਭਰਾ ਵਲੋਂ ਬੇਰਹਿਮੀ ਨਾਲ ਆਪਣੀ ਭੈਣ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਭਰਾ ਨੇ ਬੀਅਰ ਦੀ ਬੋਤਲ ਅਤੇ ਪੱਥਰ ਨਾਲ ਆਪਣੀ ਭੈਣ ਸ਼ੀਲਾ ਦੇ ਸਿਰ 'ਤੇ ਵਾਰ ਕੀਤੇ। ਹੱਤਿਆ ਨੂੰ ਅੰਜਾਮ ਦੇਣ ਤੋਂ...
ਅਰਵਿੰਦ ਸੁਬਰਾਮਣੀਅਮ ਨੇ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 20 ਜੂਨ- ਅਰਵਿੰਦ ਸੁਬਰਾਮਣੀਅਮ ਨੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤੀ ਹੈ...
ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲੇ 'ਚ 30 ਫੌਜੀ ਹਲਾਕ
. . .  about 3 hours ago
ਕਾਬੁਲ, 20 ਜੂਨ- ਅਫ਼ਗਾਨਿਸਤਾਨ 'ਚ ਹੋਏ ਤਾਲਿਬਾਨੀ ਹਮਲੇ 'ਚ 30 ਅਫਗਾਨੀ ਫੌਜੀਆਂ ਦੀ ਮੌਤ ਹੋ ਗਈ। ਅਫ਼ਗਾਨੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਪੱਛਮੀ ਬੈਡਗੀਜ਼ ਸੂਬੇ 'ਚ ਤਾਲਿਬਾਨੀ ਲੜਾਕਿਆਂ ਨੇ ਦੋ ਨਾਕਿਆਂ...
ਰੋਹਿਤ ਵੇਮੁਲਾ ਦੀ ਮਾਂ ਨੇ ਵਿਰੋਧੀ ਧਿਰ ਨੂੰ ਕੀਤਾ ਬੇਨਕਾਬ- ਪਿਊਸ਼ ਗੋਇਲ
. . .  about 3 hours ago
ਨਵੀਂ ਦਿੱਲੀ, 20 ਜੂਨ- ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਅੱਜ ਭਾਜਪਾ ਦਫ਼ਤਰ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਰੋਹਿਤ ਵੇਮੁਲਾ ਦੇ ਮਾਮਲੇ 'ਚ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੋਹਿਤ ਦੀ ਮਾਂ ਨੇ ਵਿਰੋਧੀ ਧਿਰ ਨੂੰ ਬੇਨਕਾਬ ਕੀਤਾ। ਨਾਲ ਹੀ ਕਿਹਾ ਕਿ...
ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ 'ਤੇ ਇਸ ਵਾਰ ਵੱਡੀ ਰੈਲੀ ਹੋਵੇਗੀ- ਰਵਿੰਦਰ ਰੈਨਾ
. . .  about 3 hours ago
ਨਵੀਂ ਦਿੱਲੀ, 20 ਜੂਨ- ਜੰਮੂ-ਕਸ਼ਮੀਰ 'ਚ ਭਾਜਪਾ ਦੇ ਮੁਖੀ ਰਵਿੰਦਰ ਰੈਨਾ ਦਾ ਕਹਿਣਾ ਹੈ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਉਨ੍ਹਾਂ ਦੇ ਬਲੀਦਾਨ ਦਿਵਸ 'ਤੇ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ...
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ
. . .  about 4 hours ago
ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਅੱਜ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ ਕੀਤੀ ਗਈ। ਉੱਚ ਅਧਿਕਾਰੀਆਂ ਦੀ ਟੀਮ ਨੇ ਪਲਾਂਟ 'ਚ ਪਹੁੰਚ ਕੇ ਰਿਕਾਰਡ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ...
ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਨਾਲ ਫੌਜ ਦੇ ਕੰਮ 'ਤੇ ਕੋਈ ਫਰਕ ਨਹੀਂ ਪਵੇਗਾ- ਫੌਜ ਮੁਖੀ
. . .  about 4 hours ago
ਸ਼ਹੀਦ ਔਰੰਗਜ਼ੇਬ ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਦੇਸ਼ ਲਈ ਪ੍ਰੇਰਣਾ- ਸੀਤਾਰਮਨ
. . .  about 4 hours ago
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ
. . .  about 4 hours ago
ਬੱਸ ਨੇ ਦੋ ਰਿਕਸ਼ਾ ਚਾਲਕਾਂ ਨੂੰ ਦਰੜਿਆ, ਮੌਤ
. . .  about 4 hours ago
9 ਦਿਨਾਂ ਦੇ ਧਰਨੇ ਤੋਂ ਬਾਅਦ ਵਿਗੜੀ ਕੇਜਰੀਵਾਲ ਦੀ ਸਿਹਤ
. . .  about 5 hours ago
ਰੱਖਿਆ ਮੰਤਰੀ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
. . .  about 5 hours ago
2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਾਡਾ ਉਦੇਸ਼- ਮੋਦੀ
. . .  about 6 hours ago
ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ
. . .  about 6 hours ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  about 6 hours ago
ਅਸਮ 'ਚ ਹੜ ਕਾਰਨ 20 ਮੌਤਾਂ
. . .  about 7 hours ago
ਸੜਕ ਹਾਦਸੇ 'ਚ 6 ਮੌਤਾਂ
. . .  about 7 hours ago
ਇੰਗਲੈਂਡ ਨੇ ਆਸਟਰੇਲੀਆ ਖਿਲਾਫ ਰੱਚਿਆ ਇਤਿਹਾਸ
. . .  about 8 hours ago
ਅਮਰੀਕਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਹੋਇਆ ਬਾਹਰ
. . .  about 8 hours ago
ਜੰਮੂ ਕਸ਼ਮੀਰ 'ਚ ਗਵਰਨਰ ਰਾਜ ਲਾਗੂ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 7 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ
  •     Confirm Target Language  

ਮਾਨਸਾ

ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਹਮੇਸ਼ਾ ਬੁਲੰਦ ਰਹੇਗੀ- ਡਾ. ਖੀਵਾ

ਮਾਨਸਾ, 17 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ/ਰਾਵਿੰਦਰ ਸਿੰਘ ਰਵੀ)- ਵਿਸ਼ਵ ਭਰ ਦੀਆਂ ਭਾਸ਼ਾਵਾਂ ਵਿਚ ਪੰਜਾਬੀ ਦਾ ਨੌਵਾਂ ਸਥਾਨ ਹੈ | ਪੰਜਾਬੀ ਭਾਸ਼ਾ ਦੀ ਅਮੀਰ ਵਿਰਾਸਤ ਹੋ ਜੋ ਹਮੇਸ਼ਾ ਬੁਲੰਦ ਰਹੇਗੀ | ਇਹ ਵਿਚਾਰ ਉੱਘੇ ਭਾਸ਼ਾ ਮਾਹਿਰ ਡਾ. ਲਾਭ ਸਿੰਘ ਖੀਵਾ ਨੇ ਸਥਾਨਕ ਬੱਚਤ ਭਵਨ ਵਿਖੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਅਕਾਦਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ 'ਚ ਕਰਵਾਏ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬੀ ਭਾਸ਼ਾ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਵਿਸ਼ਵ ਪੱਧਰ 'ਤੇ ਇਸ ਦੀ ਸਰਦਾਰੀ ਕਾਇਮ ਹੈ ਅਤੇ ਰਹੇਗੀ | ਉੱਘੇ ਭਾਸ਼ਾ ਚਿੰਤਕ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਇਕ ਗੌਰਵਸ਼ਾਲੀ ਇਤਿਹਾਸ ਹੈ, ਜਿਸ ਨੂੰ ਪਹਿਚਾਣਦੇ ਹੋਏ ਸਾਨੂੰ ਆਪਣੇ ਬੱਚਿਆਂ ਨੂੰ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ | ਸਮਾਗਮ ਦੇ ਮੁੱਖ ਮਹਿਮਾਨ ਧਰਮਪਾਲ ਗੁਪਤਾ ਡਿਪਟੀ ਕਮਿਸ਼ਨਰ ਮਾਨਸਾ ਨੇ ਆਪਣੇ ਸੰਬੋਧਨ ਵਿਚ ਅਕਾਦਮੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਭਾਸ਼ਾ ਦਾ ਬਿੰਬ ਉਸ ਭਾਸ਼ਾ ਵਿਚ ਰਚੇ ਗਏ ਸਾਹਿਤ 'ਚੋਂ ਦੇਖਿਆ ਜਾ ਸਕਦਾ ਹੈ | ਸਮਾਗਮ ਦੇ ਸ਼ੁਰੂ ਵਿਚ ਹਾਜ਼ਰੀਨ ਦਾ ਸਵਾਗਤ ਕਰਦਿਆਂ ਸਮਾਗਮ ਦੇ ਕਨਵੀਨਰ ਸ਼ਾਇਰ ਬਲਵੰਤ ਭਾਟੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਅਕਾਦਮੀ ਵਲੋਂ ਲਗਾਤਾਰ ਯਤਨ ਕੀਤੇ ਜਾਂਦੇ ਰਹਿਣਗੇ | 21 ਫਰਵਰੀ ਨੂੰ ਅਕਾਦਮੀ ਵਲੋਂ ਪੰਜਾਬ ਦੇ ਕੋਨੇ-ਕੋਨੇ ਵਿਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਵੇਗਾ | ਸਮਾਗਮ ਦਾ ਸੰਚਾਲਨ ਸ਼ਾਇਰ ਗੁਰਪ੍ਰੀਤ ਅਤੇ ਧੰਨਵਾਦ ਪਿ੍ੰਸੀਪਲ ਦਰਸ਼ਨ ਸਿੰਘ ਨੇ ਕੀਤਾ | ਇਸ ਮੌਕੇ ਸ਼ਾਇਰ ਕੰਵਲਜੀਤ ਭੁੱਲਰ, ਜਸਪਾਲ ਮਾਨਖੇੜਾ, ਰਣਬੀਰ ਰਾਣਾ, ਬਲਜਿੰਦਰ ਸੰਗੀਲਾ, ਜਗਦੀਸ਼ ਰਾਏ ਕੁੱਲਰੀਆਂ, ਕੁਲਵਿੰਦਰ ਬੱਛੋਆਣਾ, ਮੈਡਮ ਕਮਲੇਸ਼ ਕੁਮਾਰੀ, ਗੁਰਮੇਲ ਕੌਰ ਜੋਸ਼ੀ, ਗੁਰਨੈਬ ਮਘਾਣੀਆਂ, ਅੰਮਿ੍ਤ ਸਮਤੋਜ, ਸਤਿੰਦਰਪਾਲ ਸਿੰਘ ਮਿੱਤਲ, ਰਾਜਿੰਦਰ ਗਰਗ, ਬਲਵਿੰਦਰ ਬੁਢਲਾਡਾ, ਲਖਵਿੰਦਰ ਲਖਣਪਾਲ, ਹਰਪ੍ਰੀਤ ਹੈਪੀ, ਜਸਵੀਰ ਢੰਡ, ਹਰਭਜਨ ਸਿੱਧੂ, ਬਲਵਿੰਦਰ ਸਿੰਘ ਧਾਲੀਵਾਲ ਆਦਿ ਤੋਂ ਇਲਾਵਾ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਵਾਰਡ ਨੰਬਰ 13 ਵਿਚ ਪਹਿਲੇ ਪੜਾਅ ਦੇ ਵਿਕਾਸ ਕਾਰਜ ਲਗਪਗ ਮੁਕੰਮਲ

ਬਲਜੀਤ ਸਿੰਘ ਅਕਲੀਆ ਜੋਗਾ, 17 ਫਰਵਰੀ- ਸਥਾਨਕ ਕਸਬੇ ਦੇ ਵਾਰਡ ਨੰਬਰ 13 ਵਿਚ ਪਹਿਲੇ ਪੜਾਅ ਦੇ ਵਿਕਾਸ ਕਾਰਜ ਲਗਪਗ ਪੂਰੇ ਹੋ ਚੁੱਕੇ ਹਨ | ਵਾਰਡ ਵਾਸੀਆਂ ਨਾਲ ਰਾਬਤਾ ਕਰਨ 'ਤੇ ਵਾਰਡ ਵਾਸੀਆਂ ਨੇ ਦੱਸਿਆਂ ਕਿ ਭਾਵੇਂ ਕਿ ਇਕ ਅੱਧ ਗਲੀ ਨੂੰ ਛੱਡ ਕੇ ਬਾਕੀਆਂ ਸਾਰੀਆਂ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ 3 'ਤੇ ਮੁਕੱਦਮਾ ਦਰਜ

ਮਾਨਸਾ, 17 ਫਰਵਰੀ (ਸਟਾਫ਼ ਰਿਪੋਰਟਰ)-ਭੀਖੀ ਕਸਬੇ ਦੇ 2 ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਨੇ 1 ਔਰਤ ਸਮੇਤ 3 ਵਿਅਕਤੀਆਂ 'ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਭੀਖੀ ਦੇ ਵਸਨੀਕ ਹਰਦੀਪ ਸਿੰਘ ਅਤੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਸੂਬੇ ਦਾ ਭਲਾ ਨਹੀਂ ਕਰ ਸਕਦੀ- ਵਿਧਾਇਕ ਬੁੱਧ ਰਾਮ

ਬਰੇਟਾ, 17 ਫਰਵਰੀÐ(ਮੰਡੇਰ)- ਕਾਂਗਰਸ ਸਰਕਾਰ ਲੋਕਾਂ ਦਾ ਕੁਝ ਵੀ ਭਲਾ ਕਰਨ ਵਾਲੀ ਨਹੀਂ ਸਗੋਂ ਥੋੜੀਆਂ ਬਹੁਤੀਆਂ ਮਿਲ ਰਹੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ, ਜਿਸ ਕਾਰਨ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਉਪਰੋਕਤ ਵਿਚਾਰ ਹਲਕਾ ਵਿਧਾਇਕ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਪਰਚਾ ਦਰਜ

ਸਰਦੂਲਗੜ੍ਹ, 17 ਫਰਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)- ਸਥਾਨਕ ਥਾਣੇ ਦੀ ਪੁਲਿਸ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ਾਂ ਤਹਿਤ ਇਕ ਨੌਜਵਾਨ 'ਤੇ ਪਰਚਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਦੀਪ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੀ ਪੀੜਤ ਲੜਕੀ (15 ਸਾਲ) ਵਲੋਂ ...

ਪੂਰੀ ਖ਼ਬਰ »

ਅਧਿਆਪਕ ਦੀ ਦਿਲ ਦੇ ਦੌਰੇ ਕਾਰਨ ਮੌਤ

ਬਰੇਟਾ, 17 ਫਰਵਰੀ (ਮੰਡੇਰ)-ਪਿੰਡ ਭਾਵਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬਤੌਰ ਈ. ਜੀ. ਐਸ. ਵਲੰਟੀਅਰ ਵਜੋਂ ਸੇਵਾ ਕਰ ਰਹੇ ਹਰਗੁਣ ਸਿੰਘ (35) ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਚੌਕੀ ਇੰਚਾਰਜ ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਨਗਰ ਕੌ ਾਸਲ ਬੁਢਲਾਡਾ ਦੇ ਵਾਰਡ ਨੰਬਰ-2 ਦੀ ਜ਼ਿਮਨੀ ਚੋਣ

ਬੁਢਲਾਡਾ, 17 ਫਰਵਰੀ (ਸਵਰਨ ਸਿੰਘ ਰਾਹੀ)- ਨਗਰ ਕੌਾਸਲ ਬੁਢਲਾਡਾ ਦੇ ਵਾਰਡ ਨੰਬਰ-2 ਦੀ ਜ਼ਿਮਨੀ ਚੋਣ ਲਈ ਅੱਜ ਕਾਗ਼ਜ਼ ਵਾਪਸ ਲੈਣ ਦੇ ਨਿਰਧਾਰਿਤ ਸਮੇਂ ਤੱਕ 4 ਉਮੀਦਵਾਰਾਂ ਵਲੋਂ ਆਪਣ ਨੇ ਨਾਂਅ ਵਾਪਸ ਲੈਣ ਤੋਂ ਬਾਅਦ ਹੁਣ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰ ਤੋਂ ...

ਪੂਰੀ ਖ਼ਬਰ »

ਬੈਂਕ ਘਪਲੇਬਾਜ਼ਾਂ ਲਈ ਸਜਾਏ-ਮੌਤ ਦਾ ਉਪ ਬੰਧ ਕੀਤਾ ਜਾਵੇ-ਰੈਡੀਕਲ ਫੋਰਮ

ਮਾਨਸਾ, 17 ਫਰਵਰੀ (ਸ. ਰਿ.)- ਪੰਜਾਬ ਨੈਸ਼ਨਲ ਬੈਂਕ ਵਿਚ ਹੋਏ 12000 ਕਰੋੜ ਰੁਪਏ ਦੇ ਮਹਾਂ ਘਪਲੇ ਬਾਰੇ ਟਿੱਪਣੀ ਕਰਦੇ ਹੋਏ ਰੈਡੀਕਲ ਪੀਪਲਜ਼ ਫੋਰਮ ਨੇ ਮੰਗ ਕੀਤੀ ਹੈ ਕਿ ਸੰਵਿਧਾਨ ਵਿਚ ਸੋਧ ਕਰ ਕੇ ਵੱਡੇ ਵਿੱਤੀ ਘਪਲੇ ਕਰਨ ਵਾਲੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਅਤੇ ਉਨ੍ਹਾਂ ...

ਪੂਰੀ ਖ਼ਬਰ »

ਸੁਰਜੀਤ ਸਿੰਘ ਨੂੰ ਸਰਕਲ ਪ੍ਰਧਾਨ ਬਣਾਉਣ ਦੀ ਖ਼ੁਸ਼ੀ 'ਚ ਲੱਡੂ ਵੰਡੇ

ਮਾਨਸਾ, 17 ਫਰਵਰੀ (ਸ. ਰਿ.)-ਸੁਰਜੀਤ ਸਿੰਘ ਕੋਟਲੱਲੂ ਨੂੰ ਸ਼੍ਰੋਮਣੀ ਅਕਾਲੀ ਦਲ ਮਾਨਸਾ ਸਰਕਲ ਦਾ ਪ੍ਰਧਾਨ ਬਣਾਉਣ 'ਤੇ ਪਿੰਡ ਵਾਸੀਆਂ ਵਲੋਂ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ | ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ...

ਪੂਰੀ ਖ਼ਬਰ »

ਨਹਿਰੂ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਸਲੱਮ ਖੇਤਰ 'ਚ ਕੈਂਪ ਲਗਾਇਆ

ਮਾਨਸਾ, 17 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਐਨ.ਐਸ.ਐਸ ਵਿਭਾਗ ਵਲੋਂ ਠੂਠਿਆਂਵਾਲੀ ਰੋਡ ਵਿਖੇ ਸਲੱਮ ਖੇਤਰ ਵਿਚ ਕੈਂਪ ਲਗਾ ਕੇ ਸਫ਼ਾਈ ਕੀਤੀ ਗਈ | ਪ੍ਰੋਗਰਾਮ ਅਫ਼ਸਰ ਪ੍ਰੋ: ਰਾਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ...

ਪੂਰੀ ਖ਼ਬਰ »

ਲਿਬਰੇਸ਼ਨ ਦੇ ਕੇਂਦਰੀ ਇਜਲਾਸ ਸਬੰਧੀ ਜਨ ਸੰਪਰਕ ਮੁਹਿੰਮ ਸ਼ੁਰੂ

ਬੁਢਲਾਡਾ, 17 ਫਰਵਰੀ (ਨਿ. ਪ. ਪ.)- ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਵਲੋਂ ਸੁਤੰਤਰਤਾ ਸੰਗਰਾਮ ਦੇ ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 87ਵੇਂ ਸ਼ਹੀਦੀ ਦਿਵਸ ਮੌਕੇ 23 ਤੋਂ 28 ਮਾਰਚ ਤੱਕ ਹੋਣ ਵਾਲੇ ਪਾਰਟੀ ਦੇ ਕੇਂਦਰੀ ਇਜਲਾਸ ਅਤੇ 23 ਮਾਰਚ ਨੂੰ ...

ਪੂਰੀ ਖ਼ਬਰ »

ਵਿਸ਼ੇਸ਼ ਸਟੋਰੀ:- ਮਾਨਸਾ ਦੇ ਰੇਲਵੇ ਸਟੇਸ਼ਨ ਵੱਲ ਹੋਰ ਧਿਆਨ ਦੇਣ ਦੀ ਲੋੜ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 17 ਫਰਵਰੀ- ਭਾਵੇਂ ਰੇਲਵੇ ਵਿਭਾਗ ਵਲੋਂ ਮਾਨਸਾ ਰੇਲਵੇ ਸਟੇਸ਼ਨ ਦੀ ਦਿੱਖ 'ਚ ਸੁਧਾਰ ਕੀਤਾ ਹੈ ਪਰ ਹਾਲੇ ਵੀ ਇਸ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ | ਵਿਭਾਗ ਵਲੋਂ ਇਸ ਵਰ੍ਹੇ ਪਲੇਟ ਫਾਰਮ ਨੰਬਰ 1 ਨੂੰ ਉੱਚੇ ਪੱਧਰ ਦਾ ਬਣਾਉਣ ਤੋਂ ...

ਪੂਰੀ ਖ਼ਬਰ »

ਰੇਲਵੇ ਵਿਭਾਗ 'ਚ ਐੱਸ. ਸੀ./ਐੱਸ. ਟੀ. ਬੈਕਲਾਗ ਪੂਰਾ ਕੀਤਾ ਜਾਵੇ

ਮਾਨਸਾ, 17 ਫਰਵਰੀ (ਸਟਾਫ਼ ਰਿਪੋਰਟਰ)- ਬਹੁਜਨ ਸਮਾਜ ਪਾਰਟੀ ਵਲੋਂ ਐੱਸ. ਡੀ. ਐੱਮ. ਮਾਨਸਾ ਰਾਹੀਂ ਰਾਸ਼ਟਰਪਤੀ ਨੂੰ ਕੁਝ ਮੰਗਾਂ ਪ੍ਰਵਾਨ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ | ਬਸਪਾ ਆਗੂ ਭੁਪਿੰਦਰ ਸਿੰਘ ਬੀਰਬਲ ਨੇ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਵੱਖ-ਵੱਖ ...

ਪੂਰੀ ਖ਼ਬਰ »

ਵਿਆਪਕ ਏਕਤਾ ਕਾਇਮ ਕਰਨ ਤੇ ਸਮਾਜਿਕ ਤੇ ਸਿਆਸੀ ਤਬਦੀਲੀ ਲਈ ਲੜਨ ਦਾ ਪ੍ਰਣ

ਮਾਨਸਾ, 17 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਕਿਸਾਨ, ਮਜ਼ਦੂਰ, ਦੁਕਾਨਦਾਰ, ਛੋਟੇ ਵਪਾਰੀ ਅਤੇ ਮੁਲਾਜ਼ਮ ਸਾਂਝੀ ਸੰਘਰਸ਼ ਕਮੇਟੀ ਮਾਨਸਾ ਵਲੋਂ ਕਾਰੋਬਾਰ ਬਚਾਓ, ਰੁਜ਼ਗਾਰ ਬਚਾਓ ਕਨਵੈੱਨਸ਼ਨ ਕਰਵਾਈ ਗਈ | ਇਸ ਮੌਕੇ ਵਿਆਪਕ ਏਕਤਾ ...

ਪੂਰੀ ਖ਼ਬਰ »

ਪੰਜਾਬ ਕਾਨਵੈਂਟ ਸਕੂਲ ਵਿਖੇ ਕਰਾਟੇ ਚੈਪੀਅਨਸ਼ਿਪ ਕਰਵਾਈ

ਝੁਨੀਰ, 17 ਫਰਵਰੀ (ਨਿ. ਪ. ਪ.)- ਕਸਬਾ ਝੁਨੀਰ ਦੇ ਪੰਜਾਬ ਕਾਨਵੈਟ ਸਕੂਲ ਵਿਖੇ ਪਹਿਲੀ ਕਰਾਟੇ ਚੈਪੀਅਨਸ਼ਿਪ ਕਰਵਾਈ ਗਈ | ਇਸ ਮੌਕੇ ਬੱਚਿਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਪਿ੍ੰਸੀਪਲ ਮੈਡਮ ਜਪਨੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਵਲੋਂ ਪੜ੍ਹਾਈ ਦੇ ...

ਪੂਰੀ ਖ਼ਬਰ »

ਕਲਪਨਾ ਚਾਵਲਾ ਮੈਮੋਰੀਅਲ ਸਕੂਲ 'ਚ ਸਾਇੰਸ ਪ੍ਰਦਰਸ਼ਨੀ ਲਗਾਈ

ਬਰੇਟਾ, 17 ਫਰਵਰੀÐ(ਪ. ਪ.)- ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਵਿਖੇ ਸਕੂਲ ਦੇ ਵਿਦਿਆਰਥੀਆਂ ਵਲੋਂ ਸਾਇੰਸ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ | ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਸਾਇੰਸ ਨਾਲ ਸਬੰਧਿਤ ਬਹੁਤ ਸਾਰੇ ਪ੍ਰਾਜੈਕਟ, ਮਾਡਲ ਤਿਆਰ ਕੀਤੇ ਅਤੇ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ

ਬਰੇਟਾ, 17 ਫਰਵਰੀ (ਰਵਿੰਦਰ ਕੌਰ ਮੰਡੇਰ)- ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਚਲਾਏ ਜਾ ਰਹੇ ਗੁਣਾਤਮਿਕ ਸਿੱਖਿਆ ਦੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਸਕੂਲਾਂ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਵਿਚ ਕਰਵਾਏ ਗਏ | ...

ਪੂਰੀ ਖ਼ਬਰ »

ਨਗਰ ਕੌਾਸਲ ਬੁਢਲਾਡਾ ਦੇ ਵਾਰਡ ਨੰਬਰ 2 ਦੀ ਜ਼ਿਮਨੀ ਚੋਣ ਦਾ ਪ੍ਰਚਾਰ ਤੇਜ਼

ਬੁਢਲਾਡਾ, 17 ਫਰਵਰੀ (ਸਵਰਨ ਸਿੰਘ ਰਾਹੀ)- ਨਗਰ ਕੌਾਸਲ ਬੁਢਲਾਡਾ ਦੇ ਵਾਰਡ ਨੰਬਰ 2 ਦੀ ਉਪ ਚੋਣ ਲਈ ਕਾਗ਼ਜ਼ ਵਾਪਸੀ ਮੌਕੇ 2 ਆਜ਼ਾਦ ਉਮੀਦਵਾਰਾਂ ਮਨਪ੍ਰੀਤ ਸਿੰਘ ਬੰਤਾ ਚਹਿਲ ਅਤੇ ਰਾਕੇਸ਼ ਕੁਮਾਰ ਘੱਤੂ ਵੱਲੋਂ ਕਾਂਗਰਸੀ ਉਮੀਦਵਾਰ ਤੀਰਥ ਸਿੰਘ ਸਵੀਟੀ ਦੇ ਹੱਕ 'ਚ ਆਪਣੇ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ 'ਚ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ

ਜੋਗਾ, 17 ਫਰਵਰੀ (ਮਨਜੀਤ ਸਿੰਘ ਘੜੈਲੀ)-ਸੇਂਟ ਬਚਨਪੁਰੀ ਇੰਟਰਨੈਸ਼ਨਲ (ਆਈ. ਸੀ. ਐਸ. ਸੀ ਪੈਟਰਨ) ਸਕੂਲ ਪੱਖੋ ਕਲਾਂ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ, ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬਾਬਾ ਜੀਵਨ ਸਿੰਘ ਭਲਾਈ ਟਰੱਸਟ ਦੇ ਸੂਬਾ ਸਮਾਗਮ ਸਬੰਧੀ ਤਿਆਰੀ ਮੀਟਿੰਗ

ਬੋਹਾ, 17 ਫਰਵਰੀ (ਪ. ਪ.)-ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਤੇ ਭਲਾਈ ਟਰੱਸਟ ਚੰਡੀਗੜ੍ਹ ਵਲੋਂ ਬਰਨਾਲਾ ਸ਼ਹਿਰ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ਦੇ ਸਬੰਧ 'ਚ ਮੀਟਿੰਗ ਕੀਤੀ ਗਈ | ਜਾਣਕਾਰੀ ਦਿੰਦਿਆਂ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਮਹਾਂ ਸਿੰਘ ਰਾਏਪੁਰੀਆ ...

ਪੂਰੀ ਖ਼ਬਰ »

ਸਕੂਲ ਦਾ ਸਥਾਪਨਾ ਦਿਵਸ ਮਨਾਇਆ

ਰਾਮਾਂ ਮੰਡੀ, 17 ਜਨਵਰੀ (ਗੁਰਪ੍ਰੀਤ ਅਰੋੜਾ)-ਨੇੜਲੇ ਪਿੰਡ ਬੰਗੀ ਰੁੱਘੂ ਦੇ ਮਾਸਟਰ ਮਾਈਾਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 15ਵਾਂ ਸਥਾਪਨਾ ਦਿਵਸ ਬੀਤੇ ਦਿਨੀਂ ਸਕੂਲ ਵਿਚ ਸ੍ਰੀ ਸਹਿਜ ਪਾਠ ਦਾ ਭੋਗ ਪਾ ਕੇ ਮਨਾਇਆ ਗਿਆ | ਇਸ ਅਵਸਰ 'ਤੇ ਭਾਈ ਸਤਨਾਮ ਸਿੰਘ ...

ਪੂਰੀ ਖ਼ਬਰ »

ਆਦਰਸ਼ ਵੈੱਅਫ਼ੇਅਰ ਸੁਸਾਇਟੀ ਨੇ ਸਰਕਾਰੀ ਸਕੂਲਾਂ 'ਚ 280 ਬੂਟ ਵੰਡੇ

ਗੋਨਿਆਣਾ, 17 ਫਰਵਰੀ (ਮਨਦੀਪ ਸਿੰਘ ਮੱਕੜ)- ਆਦਰਸ਼ ਵੈੱਲਫੇਅਰ ਸੁਸਾਇਟੀ ਬਠਿੰਡਾ ਵਲੋਂ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਜਿਨ੍ਹਾਂ ਦੇ ਬਿੱਚਆਂ ਦੇ ਪੈਰਾਂ ਵਿਚ ਚੱਪਲਾਂ ਹਨ ਜਾਂ ਬੂਟ ਟੁੱਟੇ ਹੋਏ ਹਨ, ਉਨ੍ਹਾਂ ਬੱਚਿਆਂ ਦੇ ਪੈਰਾਂ ਵਿਚ ...

ਪੂਰੀ ਖ਼ਬਰ »

ਵਾਇਆ ਕੋਟੜਾ ਕੌੜਾ-ਲਹਿਰਾ ਧੂਰਕੋਟ 'ਚੋਂ ਟ੍ਰੈਫ਼ਿਕ ਲੰਘਣ ਕਾਰਨ ਟੁੱਟੀਆਂ ਿਲੰਕ ਸੜਕਾਂ ਤੇ ਪੁਲੀਆਂ ਦੀ ਮੁੜ ਉਸਾਰੀ ਕਰਵਾਏ ਜਾਣ ਦੀ ਮੰਗ

ਲਹਿਰਾ ਮੁਹੱਬਤ, 17 ਫਰਵਰੀ (ਭੀਮ ਸੈਨ ਹਦਵਾਰੀਆ)- ਚਹੁੰ-ਮਾਰਗੀ ਬਣ ਚੁੱਕੀ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਦੇ ਬੀਤੇ ਸਮੇਂ ਚੱਲਦੇ ਨਿਰਮਾਣ ਕਾਰਜ ਅਤੇ ਰਾਮਪੁਰਾ ਫੂਲ ਦੇ ਰੇਲਵੇ ਫਾਟਕ ਉੱਪਰ ਪੁਲ ਦੀ ਉਸਾਰੀ ਦੇ ਚੱਲ ਰਹੇ ਕੰਮ ਕਾਰਨ ਰਾਮਪੁਰਾ ਤੋਂ ਬਠਿੰਡਾ ...

ਪੂਰੀ ਖ਼ਬਰ »

ਸੇਂਟ ਸੋਲਜਰ ਸਕੂਲ ਦੇ ਖਿਡਾਰੀਆਂ ਸੋਨ ਤਗਮੇ ਜਿੱਤੇ

ਤਲਵੰਡੀ ਸਾਬੋ, 17 ਫਰਵਰੀ (ਰਵਜੋਤ ਸਿੰਘ ਰਾਹੀ)- ਸਟੂਡੈਂਟ ਉਲੰਪਿਕ ਐਸੋਸ਼ੀਏਸ਼ਨ ਇੰਡੀਆ ਵਲੋਂ ਦਮਨ, ਗੁਜਰਾਤ ਵਿਖੇ ਕਰਵਾਈ ਗਈ ਚੌਥੀ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਹਿੱਸਾ ਲੈਂਦਿਆਂ ਸਥਾਨਕ ਸੇਂਟ ਸੋਲਜ਼ਰ ਸਕੂਲ ਦੇ ਖਿਡਾਰੀਆਂ ਨੇ ਤਗਮੇ ਹਾਸਲ ਕੀਤੇ ਹਨ | ...

ਪੂਰੀ ਖ਼ਬਰ »

ਦੁਕਾਨਦਾਰ ਨੇ ਚੋਰੀ ਦੇ ਮਾਮਲੇ 'ਚ ਪੁਲਿਸ ਦੀ ਢਿੱਲੀ ਕਾਰਵਾਈ ਸਬੰਧੀ ਰੋਸ

ਬਠਿੰਡਾ, 17 ਫਰਵਰੀ (ਨਿੱਜੀ ਪੱਤਰ ਪ੍ਰੇਰਕ)-ਬਠਿੰਡਾ ਦੀ ਅਮਰੀਕ ਸਿੰਘ ਰੋਡ 'ਤੇ ਫਰਨੀਚਜ਼ ਦੀ ਦੁਕਾਨ ਕਰਨ ਵਾਲੇ ਇਕ ਦੁਕਾਨਦਾਰ ਨੇ ਤਕਰੀਬਨ ਸਵਾ ਸਾਲ ਪਹਿਲਾਂ ਆਪਣੀ ਦੁਕਾਨ 'ਚ ਹੋਈ ਚੋਰੀ ਦੇ ਮਾਮਲੇ 'ਚ ਪੁਲਿਸ ਦੀ ਢਿੱਲੀ ਕਾਰਵਾਈ 'ਤੇ ਸਵਾਲ ਉਠਾਏ ਹਨ | ਸੰਦੀਪ ਗੋਇਲ ...

ਪੂਰੀ ਖ਼ਬਰ »

ਚੌਕੀ ਇੰਚਾਰਜ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਤੇ ਮੋਹਤਬਰਾਂ ਨਾਲ ਮੀਟਿੰਗ

ਸੀਂਗੋ ਮੰਡੀ, 17 ਫਰਵਰੀ (ਲੱਕਵਿੰਦਰ ਸ਼ਰਮਾ)-ਸਥਾਨਕ ਮੰਡੀ ਦੇ ਨਵੇਂ ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਖੇਤਰ ਦੀਆਂ ਪੰਚਾਇਤਾਂ ਤੇ ਮੁਹਤਬਰਾਂ ਨਾਲ ਚੌਕੀ ਵਿਚ ਇੱਕ ਮੀਟਿੰਗ ਵਿਚ ਕਿਹਾ ਕਿ ਨਸ਼ਾ ਵੇਚਣ ਤੇ ਵਰਤਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਜਿਸ ਨੰੂ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਤਹਿਤ ਦਾਖ਼ਲਿਆਂ ਸਬੰਧੀ ਰੈਲੀ ਕੱਢੀ

ਮਾਨਸਾ, 17 ਫਰਵਰੀ (ਸ. ਰਿ.)- 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਦੇ ਤਹਿਤ ਪਿੰਡ ਬਣਾਂਵਾਲੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਲੋਂ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਲੈ ਕੇ ਰੈਲੀ ਕੱਢੀ ਗਈ, ਜਿਸ ਦੀ ਅਗਵਾਈ ਮੁੱਖ ਅਧਿਆਪਕਾ ਦਰਸ਼ਨਾ ਦੇਵੀ ਤੇ ਕਲੱਸਟਰ ਮਾਸਟਰ ਟਰੇਨਰ ...

ਪੂਰੀ ਖ਼ਬਰ »

ਗੁਰੂ ਘਰ ਲਈ ਬਰਤਨ ਭੇਟ ਕੀਤੇ

ਮਾਨਸਾ, 17 ਫਰਵਰੀ (ਸ. ਰਿ.)-ਪਿੰਡ ਖਾਰਾ ਦੇ ਗੁਰੂ ਘਰ ਲਈ ਜਥੇਦਾਰ ਮਨਜੀਤ ਸਿੰਘ ਬੱਪੀਆਣਾ ਮੈਂਬਰ ਧਰਮ ਪ੍ਰਚਾਰ ਕਮੇਟੀ ਵਲੋਂ ਲੰਗਰ ਲਈ ਬਰਤਨ ਭੇਟ ਕੀਤੇ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਗੁਰੂ ਘਰਾਂ ਵਿਚ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਦਿੱਤੀ ਜਾ ...

ਪੂਰੀ ਖ਼ਬਰ »

ਹਰਿੰਦਰ ਸਿੰਘ ਸਾਹਨੀ ਦੇ ਹਲਕਾ ਕੋਰ ਕਮੇਟੀ ਮੈਂਬਰ ਬਣਨ ਤੇ ਅਕਾਲੀ ਆਗੂਆਂ ਨੇ ਖ਼ੁਸ਼ੀ ਪ੍ਰਗਟਾਈ

ਬੁਢਲਾਡਾ, 17 ਫਰਵਰੀ(ਰਾਹੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੀ ਜ਼ਿਲ੍ਹਾ ਅਤੇ ਹਲਕਾ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਸੂਚੀ 'ਚ ਹਰਿੰਦਰ ਸਿੰਘ ਸਾਹਨੀ ਨੂੰ ਹਲਕਾ ਕੋਰ ਕਮੇਟੀ ਮੈਂਬਰ ਬਣਾਏ ਜਾਣ ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ...

ਪੂਰੀ ਖ਼ਬਰ »

ਲੱਚਰ ਗਾਇਕੀ ਨੂੰ ਨੱਥ ਪਾਉਣ ਲਈ ਸੈਂਸਰ ਬੋਰਡ ਬਣਾਉਣ ਦੀ ਸਖ਼ਤ ਲੋੜ

ਮਾਨਸਾ, 17 ਫਰਵਰੀ (ਸ. ਰਿ.)- ਮਾਨਸਾ ਦੇ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਲੱਚਰ ਗੀਤਾਂ ਨੂੰ ਲਿਖਣ ਤੇ ਗਾਉਣ ਵਾਲੇ ਗੀਤਕਾਰਾਂ ਨੂੰ ਨੱਥ ਪਾਉਣ ਲਈ ਸੈਂਸਰ ਬੋਰਡ ਦਾ ਗਠਨ ਕਰਨਾ ਸਮੇਂ ਦੀ ...

ਪੂਰੀ ਖ਼ਬਰ »

ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਕੀਤੀ ਆਰਥਿਕ ਮਦਦ

ਝੁਨੀਰ, 17 ਫਰਵਰੀ (ਵਸ਼ਿਸ਼ਟ)-ਸ਼ਹੀਦ ਭਗਤ ਸਿੰਘ ਸਟੂਡੈਂਟ ਵੈੱਲਫੇਅਰ ਸੋਸਾਇਟੀ ਝੁਨੀਰ ਵੱਲੋਂ ਘੁੱਦੂਵਾਲਾ ਦੀ ਬਜ਼ੁਰਗ ਔਰਤ ਹਰਪਾਲ ਕੌਰ ਅਤੇ ਦਰਸ਼ਨ ਸਿੰਘ ਵਾਸੀ ਰਾਮਦਿੱਤੇਵਾਲਾ ਦੀ ਪੰਜ ਹਜ਼ਾਰ ਰੁਪਏ ਨਕਦ ਦੇ ਕੇ ਆਰਥਿਕ ਮਦਦ ਕੀਤੀ ਅਤੇ ਉਸ ਦੇ ਇਲਾਜ ਲਈ ਵੀ ਯੋਗ ...

ਪੂਰੀ ਖ਼ਬਰ »

ਜਥੇਦਾਰ ਬੀਰੋਕੇ ਨੂੰ ਸਰਕਲ ਬੱਛੋਆਣਾ ਦਾ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਪ੍ਰਗਟਾਈ

ਬੁਢਲਾਡਾ, 17 ਫਰਵਰੀ (ਸਵਰਨ ਸਿੰਘ ਰਾਹੀ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਲੋਂ ਐਲਾਨੀ ਜ਼ਿਲ੍ਹਾ ਕਾਰਜਕਾਰਨੀ ਦੇ ਅਹੁਦੇਦਾਰਾਂ ਅਤੇ ਸਰਕਲ ਪ੍ਰਧਾਨਾਂ ਦੀ ਸੂਚੀ 'ਚ ਜਥੇਦਾਰ ਬਲਵੀਰ ਸਿੰਘ ਬੀਰੋਕੇ ਨੂੰ ਸਰਕਲ ਬੱਛੋਆਣਾ ਦਾ ਪ੍ਰਧਾਨ ਬਣਾਏ ...

ਪੂਰੀ ਖ਼ਬਰ »

ਊਰਜਾ ਦੀ ਮਹੱਤਤਾ ਸਬੰਧੀ ਮੁਕਾਬਲੇ ਕਰਵਾਏ

ਝੁਨੀਰ, 17 ਫਰਵਰੀ (ਪ. ਪ.)-ਸਰਕਾਰੀ ਸੈਕੰਡਰੀ ਸਕੂਲ ਅੱਕਾਂਵਾਲੀ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਸਕੂਲ ਮੁਖੀ ਹਰਪ੍ਰੀਤ ਸਿੰਘ, ਊਰਜਾ ਕਲੱਬ ਕੋਆਰਡੀਨੇਟਰ ਦੀਪਿਕਾ ਬਾਂਸਲ ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਊਰਜਾ ਦੇ ...

ਪੂਰੀ ਖ਼ਬਰ »

ਨੰਦਗੜ੍ਹ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ 35 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ

ਸੰਗਤ ਮੰਡੀ, 17 ਫਰਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਦੀ ਅਗਵਾਈ ਵਿਚ ਸੰਗਤ ਬਲਾਕ ...

ਪੂਰੀ ਖ਼ਬਰ »

ਹਰਮੇਲ ਸਿੰਘ ਕਲੀਪੁਰ ਨੂੰ ਹਲਕਾ ਕੋਰ ਕਮੇਟੀ ਮੈਂਬਰ ਬਣਾਏ ਜਾਣ ਤੇ ਖ਼ੁਸ਼ੀ ਪ੍ਰਗਟਾਈ

ਬੁਢਲਾਡਾ, 17 ਫਰਵਰੀ (ਰਾਹੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੀ ਜ਼ਿਲ੍ਹਾ ਅਤੇ ਹਲਕਾ ਕਾਰਜਕਾਰਨੀ ਦੇ ਅਹੁਦੇਦਾਰਾਂ ਦੀ ਸੂਚੀ 'ਚ ਬਾਦਲ ਪਰਿਵਾਰ ਦੇ ਵਫ਼ਾਦਾਰ ਸਿਪਾਹੀ ਹਰਮੇਲ ਸਿੰਘ ਕਲੀਪੁਰ ਨੂੰ ਹਲਕਾ ਕੋਰ ਕਮੇਟੀ ਮੈਂਬਰ ਬਣਾਏ ਜਾਣ ਤੇ ਖ਼ੁਸ਼ੀ ...

ਪੂਰੀ ਖ਼ਬਰ »

ਮਾਲਵਾ ਸਰੀਰਕ ਸਿੱਖਿਆ ਕਾਲਜ ਵਲੋਂ 122ਵੀਂ ਸਾਲਾਨਾ ਅਥਲੈਟਿਕਸ ਮੀਟ

ਬਠਿੰਡਾ, 17 ਫ਼ਰਵਰੀ (ਕੰਵਲਜੀਤ ਸਿੰਘ ਸਿੱਧੂ)- ਮਾਲਵਾ ਸਰੀਰਕ ਸਿੱਖਿਆ ਕਾਲਜ ਬਠਿੰਡਾ ਵਿਖੇ ਕਾਲਜ ਦੀ ਸਾਲਾਨਾ 122ਵਾਂ ਅਥਲੈਟਿਕ ਮੀਟ ਕਰਵਾਈ ਗਈ | ਮੀਟ ਦਾ ਉਦਘਾਟਨ ਸ੍ਰ. ਬਲਵਿੰਦਰ ਸਿੰਘ ਬਾਜਵਾ, ਰਿਟਾਇਡ ਡੀ.ਆਈ.ਜੀ. (ਬੀ.ਐਸ.ਐਫ) ਨੇ ਕੀਤਾ | ਅਥਲੈਟਿਕ ਮੀਟ ਵਿਚ ਸ: ...

ਪੂਰੀ ਖ਼ਬਰ »

ਦੀ ਰਾਮਪੁਰਾ ਫੂਲ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਦੀ ਨਵੀਂ ਕਮੇਟੀ ਦੀ ਹੋਈ ਚੋਣ, ਗੁਰਦੀਪ ਸਿੰਘ ਸਿੱਧੂ ਦੂਸਰੀ ਵਾਰ ਬਣੇ ਚੇਅਰਮੈਨ

ਰਾਮਪੁਰਾ ਫੂਲ 17 ਫਰਵਰੀ (ਗੁਰਮੇਲ ਸਿੰਘ ਵਿਰਦੀ)-ਦੀ ਰਾਮਪੁਰਾ ਫੂਲ ਕੋਆਪਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਰਾਮਪੁਰਾ ਫੂਲ ਦੀ ਨਵੀਂ ਕਮੇਟੀ ਦੀ ਚੋਣ ਸਥਾਨਕ ਸੀ.ਐਮ.ਐਸ. ਦਫ਼ਤਰ ਵਿਖੇ ਅਦਾਰੇ ਦੇ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਤਪੱਸਵੀ ਪੂਰਨ ਦਾਸ ਕਾਲਜ ਵਿਖੇ ਅਥਲੈਟਿਕਸ ਮੀਟ ਦਾ ਸ਼ਾਨਦਾਰ ਆਗਾਜ਼

ਰਾਮਪੁਰਾ ਫੂਲ ­ 17 ਫਰਵਰੀ (ਪੱਤਰ ਪ੍ਰੇਰਕ)-ਪੰਜਾਬੀ ਯੂਨੀਵਰਸਿਟੀ ਟੀ ਪੀ ਡੀ ਮਾਲਵਾ ਕਾਲਜ ਵਿਖੇ ਕਾਲਜ ਦੇ ਖੇਡ ਵਿਭਾਗ ਦੀ ਅਗਵਾਈ ਵਿਚ ਐਥਲੈਟਿਕ ਮੀਟ ਦੀ ਸ਼ੁਰੂਆਤ ਸ਼ਾਨੋ ਸ਼ੌਕਤ ਨਾਲ ਹੋਈ | ਜਿਸ ਵਿਚ ਡਾ. ਕੁਲਵੀਰ ਸਿੰਘ ਢਿੱਲੋਂ (ਡੀਨ ਕਾਲਜਾਂ ਵਿਕਾਸ ਕੌਾਸਲ) ...

ਪੂਰੀ ਖ਼ਬਰ »

'ਕਰ ਭਲਾ, ਹੋ ਭਲਾ' ਕਲੱਬ ਦੁਬਈ ਵਲੋਂ ਕੁਦਰਤ ਦੇ ਮਾਰੇ ਪਰਿਵਾਰ ਨੂੰ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ

ਭਾਈ ਰੂਪਾ, 17 ਫਰਵਰੀ (ਵਰਿੰਦਰ ਲੱਕੀ)- ਕੁਦਰਤ ਦੀ ਅਣਕਿਆਸੀ ਮਾਰ ਦਾ ਸਾਹਮਣਾ ਕਰ ਰਹੇ ਭਾਈਰੂਪਾ ਦੇ ਸੁਦਾਗਰ ਸਿੰਘ ਮਹਿਲ ਨੂੰ ਸਹਾਰਾ ਦੇਣ ਲਈ ਦੁਬਈ ਦੇ ਕਰ ਭਲਾ ਹੋ ਭਲਾ ਕਲੱਬ ਨੇ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ, ਜਿਸ ਨੂੰ ਕਿਸਾਨ ਆਗੂ ਬਲਦੇਵ ਸਿੰਘ ਤੇ ...

ਪੂਰੀ ਖ਼ਬਰ »

ਕਾਂਗਰਸੀ ਤੇ ਅਕਾਲੀ ਦਲ ਦੇ ਵਿਧਾਇਕ ਕਰਦੇ ਨੇ ਗੰੁਡਾ ਟੈਕਸ ਵਸੂਲੀ-ਕਸ਼ਮੀਰ ਸਿੰਘ ਸੰਗਤ

ਰਾਮਾਂ ਮੰਡੀ, 17 ਫਰਵਰੀ (ਅਮਰਜੀਤ ਸਿੰਘ ਲਹਿਰੀ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਕਸ਼ਮੀਰ ਸਿੰਘ ਸੰਗਤ ਖ਼ੁਰਦ ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਹਲਕਾ ਤਲਵੰਡੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੇ ਗੁੰਡਾ ਟੈਕਸ ਵਸੂਲੀ ਦੇ ਝੂਠੇ ...

ਪੂਰੀ ਖ਼ਬਰ »

ਹੋਰਨਾਂ ਨੂੰ ਨੈਤਿਕਤਾ ਸਿਖਾਉਣ ਵਾਲੀ 'ਆਪ' ਦੀ ਵਿਧਾਇਕਾ ਖ਼ੁਦ ਨੈਤਿਕਤਾ ਦੇ ਆਧਾਰ 'ਤੇ ਦੇਵੇ ਅਸਤੀਫ਼ਾ- ਖੁਸ਼ਬਾਜ਼ ਜਟਾਣਾ

ਤਲਵੰਡੀ ਸਾਬੋ, 17 ਫਰਵਰੀ (ਰਵਜੋਤ ਸਿੰਘ ਰਾਹੀ)-ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਜੋ ਕਿ ਦੋਹਰੀ ਵੋਟ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ ਦੇ ਫ਼ੈਸਲੇ ਤੋਂ ਬਾਅਦ ਹਲਕਾ ਤਲਵੰਡੀ ਸਾਬੋ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਸੰਸਥਾ ਬੱਲੋ੍ਹ ਦੀ ਸਲਾਨਾ ਅਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ

ਚਾਉਕੇ, 17 ਫਰਵਰੀ (ਮਨਜੀਤ ਸਿੰਘ ਘੜੈਲੀ)-ਗੁਰੂ ਤੇਗ਼ ਬਹਾਦਰ ਸੰਸਥਾ ਪਿੰਡ ਬੱਲੋ੍ਹ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ ਹੋ ਗਈ | ਐਥਲੈਟਿਕ ਮੀਟ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਡਾ.ਮੁਕੇਸ਼ ਸਿੰਗਲਾ ਅਤੇ ਉਪ ਚੇਅਰਮੈਨ ਮਾਸਟਰ ਨਿਰੰਜਨ ਲਾਲ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਗਤਕਾ ਮੁਕਾਬਲੇ 'ਚ ਪਰਵਿੰਦਰ ਗਿੱਲ ਨੇ ਮਾਰੀਆਂ ਮੱਲਾਂ

ਚਾਉਕੇ, 17 ਫਰਵਰੀ (ਮਨਜੀਤ ਸਿੰਘ ਘੜੈਲੀ)-ਨੇੜਲੇ ਪਿੰਡ ਗਿੱਲ ਕਲਾਂ ਦੇ ਗਤਕਾ ਦੇ ਹੋਣਹਾਰ ਖਿਡਾਰੀ ਪਰਵਿੰਦਰ ਸਿੰਘ ਗਿੱਲ ਕਲਾਂ ਨੇ ਤਿੰਨ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਗਤਕਾ ਮੁਕਾਬਲੇ 'ਚ ਫਰੀ ਸੋਟੀ ਮੁਕਾਬਲੇ 'ਚ ਗੋਲਡ ਮੈਡਲ ਅਤੇ ਸਿੰਗਲ ਸੋਟੀ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਸੰਸਥਾ ਬੱਲੋ੍ਹ ਦੀ ਸਲਾਨਾ ਅਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ

ਚਾਉਕੇ, 17 ਫਰਵਰੀ (ਮਨਜੀਤ ਸਿੰਘ ਘੜੈਲੀ)-ਗੁਰੂ ਤੇਗ਼ ਬਹਾਦਰ ਸੰਸਥਾ ਪਿੰਡ ਬੱਲੋ੍ਹ ਵਿਖੇ ਦੋ ਰੋਜ਼ਾ ਐਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ ਹੋ ਗਈ | ਐਥਲੈਟਿਕ ਮੀਟ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਡਾ.ਮੁਕੇਸ਼ ਸਿੰਗਲਾ ਅਤੇ ਉਪ ਚੇਅਰਮੈਨ ਮਾਸਟਰ ਨਿਰੰਜਨ ਲਾਲ ...

ਪੂਰੀ ਖ਼ਬਰ »

ਸਵ: ਚਰਨਜੀਤ ਸਿੰਘ ਮਲੂਕਾ ਦੀ ਯਾਦ 'ਚ ਪਿੰਡ ਮਲੂਕਾ ਵਿਖੇ ਦੂਜਾ ਕਬੱਡੀ ਕੱਪ ਆਰੰਭ

ਭਗਤਾ ਭਾਈਕਾ, 17 ਫਰਵਰੀ (ਸੁਖਪਾਲ ਸਿੰਘ ਸੋਨੀ)-ਸਵ: ਚਰਨਜੀਤ ਸਿੰਘ ਮਲੂਕਾ ਦੀ ਯਾਦ 'ਚ ਪਿੰਡ ਮਲੂਕਾ ਵਿਖੇ ਦੂਜਾ ਕਬੱਡੀ ਕੱਪ ਦਾ ਆਗਾਜ਼ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਧੂਮਧਾਮ ਨਾਲ ਹੋਇਆ | ਕਬੱਡੀ ਕੱਪ ਦਾ ਉਦਘਾਟਨ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ...

ਪੂਰੀ ਖ਼ਬਰ »

ਭਿਆਨਕ ਸੜਕ ਹਾਦਸੇ 'ਚ ਮੋਟਰ-ਸਾਈਕਲ ਸਵਾਰ ਦੀ ਮੌਤ

ਰਾਮਾਂ ਮੰਡੀ, 17 ਫਰਵਰੀ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਬੱਸ ਸਟੈਂਡ ਨੇੜੇ ਹੋਏ ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਮਾਮਲਾ ਧਿਆਨ ਵਿਚ ਆਇਆ ਹੈ | ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਸ਼ਹਿਰ ਦੀ ਸਮਾਜਸੇਵੀ ਹੈਲਪ ਲਾਈਨ ਵੈੱਲਫੇਅਰ ...

ਪੂਰੀ ਖ਼ਬਰ »

'ਸੱਤ ਦਿਨ' ਗੀਤ ਨੂੰ ਦਰਸ਼ਕਾਂ/ਸਰੋਤਿਆਂ ਨੇ ਅਥਾਹ ਮਾਣ ਬਖ਼ਸ਼ਿਆ- ਨਵਦੀਪ ਸੰਧੂ

ਰਾਮਾਂ ਮੰਡੀ, 17 ਫਰਵਰੀ (ਅਰੋੜਾ)- ਪੰਜਾਬੀ ਗਾਇਕੀ ਨੂੰ ਦਰਜਨਾਂ ਹਿੱਟ ਟੇਪਾਂ ਦੇਣ ਵਾਲ਼ੇ ਲੋਕ ਗਾਇਕ ਨਵਦੀਪ ਸੰਧੂ ਦੇ ਦੋਗਾਣੇ ਸੱਤ ਦਿਨ ਨੂੰ ਦਰਸ਼ਕਾਂ/ਸਰੋਤਿਆਂ ਵੱਲੋਂ ਬੇਅੰਤ ਮਾਣ ਮਿਲ਼ ਰਿਹਾ ਹੈ | ਅੱਜ ਇੱਥੇ ਇੱਕ ਨਿੱਜੀ ਸਮਾਗਮ ਵਿਚ ਸ਼ਾਮਿਲ ਹੋਣ ਵਕਤ ਨਵਦੀਪ ...

ਪੂਰੀ ਖ਼ਬਰ »

ਪਤਨੀ ਦਾ ਕਤਲ ਕਰਨ ਦੇ ਦੋਸ਼ ਤਹਿਤ ਪਤੀ ਨੂੰ ਉਮਰ ਕੈਦ ਅਤੇ 10 ਹਜ਼ਾਰ ਜੁਰਮਾਨਾ

ਬਠਿੰਡਾ, 17 ਫ਼ਰਵਰੀ (ਸਟਾਫ਼ ਰਿਪੋਰਟਰ)- ਬਠਿੰਡਾ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਆਪਣੀ ਹੀ ਪਤਨੀ ਦਾ ਕਤਲ ਕਰ ਦੇਣ ਦੇ ਦੋਸ਼ ਵਿਚ ਦੋਸ਼ੀ ਮੰਨਦਿਆਂ ਉਸ ਨੂੰ ਉਮਰ-ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਪ੍ਰਾਪਤ ...

ਪੂਰੀ ਖ਼ਬਰ »

ਮੌੜ ਬੰਬ ਕਾਂਡ ਦੀ ਜਾਂਚ ਜਲਦੀ ਮੁਕੰਮਲ ਕਰ ਕੇ ਸਰਕਾਰ ਪੀੜਤਾਂ ਨੂੰ ਇਨਸਾਫ਼ ਦੇਵੇ-ਕਲੀਪੁਰ

ਚਾਉਕੇ, 17 ਫਰਵਰੀ (ਮਨਜੀਤ ਸਿੰਘ ਘੜੈਲੀ)-ਆਪਣਾ ਪੰਜਾਬ ਪਾਰਟੀ ਦੇ ਹਲਕਾ ਮੌੜ ਤੋਂ ਚੋਣ ਲੜ ਚੁੱਕੇ ਸੀਨੀਅਰ ਆਗੂ ਹਰਪਾਲ ਸਿੰਘ ਕਲੀਪੁਰ ਜ਼ਿਲ੍ਹਾ ਪ੍ਰਧਾਨ ਆਪਣਾ ਪੰਜਾਬ ਪਾਰਟੀ ਮਾਨਸਾ ਨੇ ਜਾਰੀ ਪੈੱ੍ਰਸ ਬਿਆਨ ਰਾਹੀਂ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX