ਤਾਜਾ ਖ਼ਬਰਾਂ


ਹਲਕਾ ਰਾਜਾਸਾਂਸੀ ਦੇ ਡੱਗ ਜ਼ੋਨ ਤੋਂ ਕਾਂਗਰਸ ਦੇ ਸੀਤਾ ਕੌਰ ਜੇਤੂ
. . .  1 day ago
ਸੁਲਤਾਨਪੁਰ ਲੋਧੀ ਜਿਲ੍ਹਾ ਪ੍ਰੀਸ਼ਦ ਜੋਨ ਟਿੱਬਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਜੈਨਪੁਰ 4000 ਵੋਟਾਂ ਨਾਲ ਅੱਗੇ
. . .  1 day ago
ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
. . .  1 day ago
ਫਰੀਦਕੋਟ 22 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) ਫਰੀਦਕੋਟ ਜਿਲ੍ਹਾ ਪ੍ਰੀਸ਼ਦ ਦੀਆਂ 10 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  1 day ago
ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੋਂ ਕਾਂਗਰਸ ਨੇ ਤਿੰਨ ਜਿੱਤੀਆਂ
. . .  1 day ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੀਆਂ 14 ਸੀਟਾਂ ਵਿਚੋਂ ਕਾਂਗਰਸ ਪਹਿਲਾਂ ਹੀ 10 ਸੀਟਾਂ ਜਿੱਤ ਚੁੱਕੀ ਹੈ, ਜਦਕਿ ਹੋਏ ਚਾਰ ਜ਼ੋਨਾਂ ਦੇ ਮੁਕਾਬਲਿਆਂ 'ਚ ਤਿੰਨ ਸੀਟਾਂ ਹੋਰ ਜਿੱਤ ...
ਅਕਾਲੀ ਉਮੀਦਵਾਰ ਸ਼ਲਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋਧਪੁਰ ਤੋਂ ਜੇਤੂ ਸਰਟੀਫਿਕੇਟ
. . .  1 day ago
ਫ਼ਿਰੋਜ਼ਪੁਰ, 22 ਸਤੰਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)- 413 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ ਦੇ ਬਾਵਜੂਦ ਵੀ ਜੇਤੂ ਸਰਟੀਫਿਕੇਟ ਨਾ ਮਿਲਣ 'ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹਲਕਾ ਜੋਧਪੁਰ ਤੋਂ ...
ਦਸੂਹਾ ਦੇ 20 ਜ਼ੋਨਾਂ 'ਚ 15 'ਤੇ ਕਾਂਗਰਸ ਜੇਤੂ
. . .  1 day ago
ਦਸੂਹਾ ,22 ਸਤੰਬਰ [ਚੰਦਨ ਕੌਸ਼ਲ] - ਬਲਾਕ ਸੰਮਤੀ ਚੋਣਾਂ 'ਚ 20 ਜ਼ੋਨਾਂ 'ਚੋਂ ਕਾਂਗਰਸ ਨੇ 15 ਸੀਟਾਂ ,3 'ਤੇ ਅਕਾਲੀ ਦਲ ,1 'ਤੇ ਭਾਜਪਾ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਹੇ ।
ਬਲਾਕ ਸੰਮਤੀ ਟਾਂਡਾ ਦੀਆ 19 ਸੀਟਾਂ ਤੋ ਕਾਂਗਰਸ 13 ਤੇ ਅਕਾਲੀ ਦਲ 6 ਤੇ ਜਿੱਤੇ
. . .  1 day ago
ਟਾਂਡਾ , 22ਸਤੰਬਰ (ਦੀਪਕ ਬਹਿਲ) - ਬਲਾਕ ਸੰਮਤੀ ਟਾਂਡਾ ਦੇ ਕੁਲ 19 ਜ਼ੋਨਾਂ ਚੋ ਸਾਰੀਆਂ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਨਾ ਚੋ ਕਾਂਗਰਸ ਨੇ 13ਸੀਟਾਂ ਤੇ ਜਿੱਤ ਦਰਜ ਕਰ ਕੇ ਬਲਾਕ ਸੰਮਤੀ ਟਾਂਡਾ ਤੇ ਕਬਜ਼ਾ ਕੀਤਾ ਹੈ...
ਦੇਰ ਨਾਲ ਆਏ ਨਤੀਜੇ ਚ ਹਲਕਾ ਰਾਜਾਸਾਂਸੀ ਦੇ ਬਲਾਕ ਸੰਮਤੀ ਜ਼ੋਨ ਭਿੰਡੀ ਔਲਖ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ 700 ਵੋਟਾਂ ਦੇ ਫਰਕ ਨਾਲ ਜੇਤੂ ਰਹੇ
. . .  1 day ago
ਜਿਲ੍ਹਾ ਪ੍ਰੀਸ਼ਦ ਜ਼ੋਨ ਬਾਹੜੋਵਾਲ ਤੋਂ ਕਾਂਗਰਸ ਦੀ ਕਮਲਜੀਤ ਚੇਤਾ 967 ਵੋਟਾ ਨਾਲ ਜੇਤ੍‍ੂ
. . .  1 day ago
ਪੰਚਾਇਤ ਸੰਮਤੀ ਗੜ੍ਹਸ਼ੰਕਰ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ
. . .  1 day ago
ਗੜ੍ਹਸ਼ੰਕਰ, 22 ਸਤੰਬਰ (ਧਾਲੀਵਾਲ)- ਬਲਾਕ ਗੜ੍ਹਸ਼ੰਕਰ ਦੀ ਪੰਚਾਇਤ ਸੰਮਤੀ ਦੇ ਚੋਣ ਨਤੀਜਿਆਂ 'ਚ ਕਾਂਗਰਸ ਦੀ ਚੜ੍ਹਤ ਸਾਹਮਣੇ ਆਈ ਹੈ। 24 ਜ਼ੋਨਾਂ ਦੇ ਚੋਣ ਨਤੀਜਿਆਂ 'ਚ 17 ਜ਼ੋਨਾਂ 'ਤੇ ਕਾਂਗਰਸ ਜੇਤੂ ਰਹੀ ਹੈ ...
ਜੰਮੂ-ਕਸ਼ਮੀਰ ਦੇ ਡੋਡਾ 'ਚ ਸੜਕ ਹਾਦਸੇ 'ਚ 5 ਦੀ ਮੌਤ , 8 ਜ਼ਖ਼ਮੀ
. . .  1 day ago
ਸ੍ਰੀ ਅਨੰਦਪੁਰ 'ਚ ਕਾਂਗਰਸ 23 ਅਤੇ ਭਾਜਪਾ 1 'ਤੇ ਜੇਤੂ
. . .  1 day ago
ਫਰੀਦਕੋਟ ਬਲਾਕ ਸੰਮਤੀ ਚੌਣਾਂ ਚ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  1 day ago
ਬਲਾਕ ਸੰਮਤੀ ਟਾਂਡਾ ਦੀ ਮਿਆਨੀ ਸੀਟ ਤੇ ਅਕਾਲੀ ਦਲ ਦਾ ਕਬਜ਼ਾ
. . .  1 day ago
ਮਾਹਿਲਪੁਰ ਦੀਆਂ ਸਾਰੀਆਂ ਜਿਲਾ ਪਰਿਸ਼ਦ ਸੀਟਾਂ ਤੇ ਕਾਂਗਰਸ ਦਾ ਕਬਜਾ
. . .  1 day ago
ਮਾਹਿਲਪੁਰ ਚ ਕਾਂਗਰਸ ਵਲੋਂ 20 ਬਲਾਕ ਸੰਮਤੀ ਜ਼ੋਨਾਂ ਵਿਚੋਂ 17 ਤੇ ਜਿੱਤ ਪ੍ਰਾਪਤ ,ਬਸਪਾ ਦਾ ਵੀ ਖਾਤਾ ਖੁੱਲਾ
. . .  1 day ago
ਬਲਾਕ ਸੰਮਤੀ ਮਨਸੂਰਪੁਰ ,ਘਮਰੌਦਾ ਅਤੇ ਅਗੇਤਾ 'ਚੋਂ ਕਾਂਗਰਸ ਜੇਤੂ
. . .  1 day ago
ਅਕਾਲੀ ਦਲ ਨੇ 1 ਤੇ ਕਾਂਗਰਸ ਨੇ 2 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤੀਆਂ
. . .  1 day ago
25 ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ 11 , ਕਾਂਗਰਸ 13 ਅਤੇ ਆਜ਼ਾਦ 1 ਸੀਟ 'ਤੇ ਕਾਬਜ਼
. . .  1 day ago
ਮੌਲੀ ਬੈਦਵਾਨ ਬਲਾਕ ਸੰਮਤੀ ਅਤੇ ਤੀੜਾ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੀ ਦੁਬਾਰਾ ਕਾਊਂਟਿੰਗ ਸ਼ੁਰੂ
. . .  1 day ago
ਬਲਾਕ ਸੰਮਤੀ ਜ਼ੋਨ ਖ਼ੁਰਦ (ਮਾਲੇਰਕੋਟਲਾ) ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਿਸੰਘ ਖ਼ੁਰਦ ਨੇ ਇਕ ਵੋਟ ਤੇ ਜਿੱਤ ਕੀਤੀ ਹਾਸਲ
. . .  1 day ago
ਧਾਰੀਵਾਲ ਬਲਾਕ ਸੰਮਤੀ ਵਿਚ ਨਨਾਣ ਭਰਜਾਈ ਜੇਤੂ ਰਹੀਆਂ
. . .  1 day ago
ਜੈਤੋ ਬਲਾਕ ਸੰਮਤੀ 'ਚ 15 ਸੀਟਾਂ 'ਚੋਂ 13 ਤੇ ਕਾਂਗਰਸ ਅਤੇ 2 ਤੇ ਆਜ਼ਾਦ ਉਮੀਦਵਾਰ ਜੇਤੂ
. . .  1 day ago
8 ਬਲਾਕ ਸੰਮਤੀਆਂ ਦੇ ਨਤੀਜੇ , ਕਾਂਗਰਸ ਦੇ 117 ਅਤੇ ਹੋਰ ਪਾਰਟੀਆਂ ਦੇ 39 ਉਮੀਦਵਾਰ ਜੇਤੂ ਰਹੇ
. . .  1 day ago
ਰਾਏਕੋਟ - ਲਗਾਤਾਰ ਹੋ ਰਹੀ ਬਾਰਿਸ਼ ਨੇ ਜੇਤੂ ਉਮੀਦਵਾਰਾਂ ਦੀ ਜਿੱਤ ਦਾ ਜਸ਼ਨ ਫਿੱਕਾ ਕੀਤਾ
. . .  1 day ago
ਨਾਭਾ : ਬਲਾਕ ਸੰਮਤੀ ਥੂਹੀ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ 522 ਨਾਲ ਜੇਤੂ
. . .  1 day ago
ਫ਼ਾਜ਼ਿਲਕਾ ਅਤੇ ਅਰਨੀਵਾਲਾ 'ਚ ਕਾਂਗਰਸ ਦੀ ਜਿੱਤ
. . .  1 day ago
ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮਹੋਲੀ ਕਲਾਂ ਤੋਂ ਕਾਂਗਰਸ ਦੇ ਜਗਰੂਪ ਸੰਘ ਸੰਦੌੜ 6371 ਵੋਟਾਂ 'ਤੇ ਜੇਤੂ
. . .  1 day ago
ਪੰਚਾਇਤ ਸੰਮਤੀ ਮਲੌਦ 'ਚ 13 ਕਾਂਗਰਸੀ, 1 ਅਕਾਲੀ ਅਤੇ 1 ਆਜ਼ਾਦ ਉਮੀਦਵਾਰ ਦੀ ਜਿੱਤ
. . .  1 day ago
ਗਿੱਦੜਬਾਹਾ ਬਲਾਕ ਸੰਮਤੀ ਦੇ 9 ਨਤੀਜੇ ਐਲਾਨੇ
. . .  1 day ago
ਪੰਚਾਇਤ ਸੰਮਤੀ ਲੰਬੀ ਦੀਆਂ 25 ਸੀਟਾਂ ਵਿਚੋਂ 10 ਦਾ ਨਤੀਜਾ ਐਲਾਨਿਆ
. . .  1 day ago
ਜ਼ਿਲ੍ਹਾ ਪ੍ਰੀਸ਼ਦ ਅਤੇ ਲੋਹੀਆਂ ਬਲਾਕ ਸੰਮਤੀਆਂ ਦੀਆਂ ਸਾਰੀਆਂ 15 ਸੀਟਾਂ 'ਤੇ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  1 day ago
ਮਲੋਟ ਪੰਚਾਇਤ ਸੰਮਤੀ ਦੀਆਂ 23 ਸੀਟਾਂ ਵਿਚੋਂ ਅਕਾਲੀ ਦਲ ਨੇ 13 ਸੀਟਾਂ ਤੇ ਜਿੱਤ ਹਾਸਿਲ ਕੀਤੀ
. . .  1 day ago
ਭਵਾਨੀਗੜ੍ਹ ਸਬੰਧੀ ਡਵੀਜਨ ਵਿਖੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ 14 ਜੋਨਾਂ ਤੇ ਜੇਤੂ, ਸ਼੍ਰੋਮਣੀ ਅਕਾਲੀ ਦਲ , ਆਮ ਆਦਮੀ ਪਾਰਟੀ ਅਤੇ ਅਜਾਦ ਨੂੰ ਮਿਲੀ ਇਕ - ਇਕ ਜੋਨ ਤੇ ਜਿੱਤ
. . .  1 day ago
ਨਾਭਾ : ਬਲਾਕ ਸੰਮਤੀ ਕਕਰਾਲਾ 'ਚ ਕਾਂਗਰਸੀ ਉਮੀਦਵਾਰ ਚਮਕੌਰ ਸਿੰਘ 177 ਵੋਟਾਂ ਨਾਲ ਜੇਤੂ
. . .  1 day ago
ਬਲਾਕ ਸੰਮਤੀ ਟਾਂਡਾ ਤੇ ਕਾਂਗਰਸ ਦਾ ਕਬਜ਼ਾ
. . .  1 day ago
ਮਲੇਰਕੋਟਲਾ ਬਲਾਕ 2 'ਚ ਕਾਂਗਰਸ ਪਾਰਟੀ ਦੀ ਹੂੰਝਾਫੇਰ ਜਿੱਤ
. . .  1 day ago
ਜ਼ਿਲ੍ਹਾ ਪਰਿਸ਼ਦ ਕਪੂਰਥਲਾ ਦੇ 10 ਜ਼ੋਨਾਂ ਤੋਂ 9 'ਚ ਕਾਂਗਰਸ ਜੇਤੂ
. . .  1 day ago
ਨਾਭਾ ਦੇ ਬਲਾਕ ਸੰਮਤੀ ਦੁਲਦੀ ਜ਼ੋਨ ਤੋਂ ਕਾਂਗਰਸ ਦੀ ਜਸਵਿੰਦਰ ਕੌਰ 189 ਵੋਟਾਂ ਨਾਲ ਜੇਤੂ
. . .  1 day ago
ਬਲਾਕ ਮਲੌਦ ਦੇ ਸੀਹਾਂ ਦੌਦ ਜ਼ੋਨ ਤੋਂ ਅਕਾਲੀ ਦਲ ਦੇ ਇਕਲੌਤੇ ਮੈਂਬਰ ਬਣੇ ਭਿੰਦਰ ਸਿੰਘ
. . .  1 day ago
ਬਲਾਕ ਸੰਮਤੀ ਖਮਾਣੋਂ ਦੀਆਂ 8 ਸੀਟਾਂ 'ਤੇ ਕਾਂਗਰਸ, 6 'ਤੇ ਅਕਾਲੀ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ
. . .  1 day ago
ਬਲਾਕ ਸੰਮਤੀ ਖਰੜ ਜ਼ੋਨ 3 ਰਡਿਆਲਾ ਤੋਂ ਅਕਾਲੀ ਉਮੀਦਵਾਰ ਦਲਜੀਤ ਕੌਰ 1368 ਵੋਟਾਂ ਲੈ ਕੇ ਜੇਤੂ
. . .  1 day ago
ਜ਼ੋਨ 11 ਬਹਿਲੋਲਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸਿੰਘ 2087 ਲੈ ਕੇ ਜੇਤੂ
. . .  1 day ago
ਬਲਾਕ ਸੰਮਤੀ ਮਾਜਰੀ ਜ਼ੋਨ 13 ਤੀੜਾ ਤੋਂ ਕਾਂਗਰਸ ਉਮੀਦਵਾਰ ਰੋਹਿਤ ਮਿੱਤਲ 1947 ਲੈ ਕੇ ਜੇਤੂ
. . .  1 day ago
ਜ਼ਿਲ੍ਹਾ ਪ੍ਰੀਸ਼ਦ ਬੰਗਾ ਜ਼ੋਨ ਦੇ ਕਾਂਗਰਸ ਦੇ ਕਮਲਜੀਤ ਬੰਗਾ 2798 ਵੋਟਾਂ ਨਾਲ ਜੇਤੂ
. . .  1 day ago
ਗੁਰਦਾਸਪੁਰ : ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ
. . .  1 day ago
ਨਰੋਟ ਜੈਮਲ ਸਿੰਘ ਦੇ 15 ਜ਼ੋਨਾਂ ਵਿੱਚੋਂ 12 ਤੇ ਕਾਂਗਰਸ ਦੇ ਉਮੀਦਵਾਰ ਜੇਤੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਰੂਪਨਗਰ

ਸਰਾਏ ਪੱਤਣ ਲਾਗੇ ਚੱਲ ਰਹੇ ਜਿਪਸਮ ਅਤੇ ਕੋਲੇ ਦੇ ਡੰਪ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ

• ਰਾਜੇਸ਼ ਚੌਧਰੀ
ਨੂਰਪੁਰ ਬੇਦੀ, 21 ਫਰਵਰੀ -ਸਰਾਂਏ ਪੱਤਣ-ਬੁੰਗਾ ਸਾਹਿਬ ਮੁੱਖ ਮਾਰਗ ਲਾਗੇ ਲੱਗੇ ਜਿਪਸਮ (ਮਿੱਟੀ) ਅਤੇ ਕੋਲੇ ਦੇ ਡੰਪਾਂ ਕਾਰਨ ਜਿਥੇ ਲੋਕਾਂ ਨੂੰ ਅੱਤ ਦੀ ਪ੍ਰੇਸ਼ਾਨੀ ਹੰਢਾਉਣੀ ਪੈ ਰਹੀ ਹੈ ਉਥੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਸਾਹ, ਦਮੇ ਤੇ ਹੋਰ ਭਿਆਨਕ ਬਿਮਾਰੀਆਂ ਲੱਗਣ ਦਾ ਖਦਸ਼ਾ ਪੈਦਾ ਹੋ ਗਿਆ ਹੈ | ਇਹ ਓਵਰਲੋਡ ਟਿੱਪਰ ਸੜਕਾਂ 'ਤੇ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਆਵਾਜਾਈ 'ਚ ਵੀ ਭਾਰੀ ਵਿਘਨ ਪੈਂਦਾ ਹੈ | ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਉਕਤ ਡੰਪਾਂ ਤੋਂ ਉਡਦੀ ਮਿੱਟੀ ਨੇ ਲੋਕਾਂ ਦੇ ਨੱਕ 'ਚ ਦਮ ਕਰਕੇ ਰੱਖ ਦਿੱਤਾ ਹੈ | ਨੂਰਪੁਰ ਬੇਦੀ ਦੀਆਂ ਸਾਰੀਆਂ ਸੜਕਾਂ ਦੀ ਖਸਤਾ ਹਾਲਤ ਕਾਰਨ ਇਸ ਖੇਤਰ 'ਚ ਆਉਣ ਸਮੇਂ ਲੀਡਰ ਅਤੇ ਅਧਿਕਾਰੀ ਇਸੀ ਰਸਤੇ ਤੋਂ ਹੋ ਕੇ ਗੁਜ਼ਰਦੇ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੀ ਵੀ ਅਧਿਕਾਰੀ ਨੇ ਇਸ ਪਾਸੇ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ | ਸਰਪੰਚ ਅਮਰੀਕ ਸਿੰਘ ਸਰਾਂਏ, ਜਗਤਾਰ ਸਿੰਘ, ਤੇਜਾ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ, ਜਸਵਿੰਦਰ ਸਿੰਘ, ਦੌਲਤ ਸਿੰਘ, ਹਰਦੇਵ ਸਿੰਘ ਬਾਜਵਾ, ਮਹਾਂ ਸਿੰਘ ਸਹਿਤ ਸਮੂਹ ਗਰਾਮ ਪੰਚਾਇਤ ਸਰਾਂਏ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਉਨ੍ਹਾਂ ਦੇ ਖੇਤਾਂ ਦੇ ਲਾਗੇ ਚੱਲ ਰਹੇ ਉਕਤ ਮਿੱਟੀ ਦੇ ਡੰਪਾਂ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਇਹ ਜਿਪਸਮ ਗੱਡੀਆਂ 'ਚੋਂ ਉਤਾਰਨ ਤੇ ਲੱਦਣ ਸਮੇਂ ਕਾਫ਼ੀ ਤਾਦਾਦ ਵਿਚ ਉੱਡਦਾ ਹੈ ਤੇ ਇਹ ਨਾਲ ਲਗਦੇ ਖੇਤਾਂ 'ਚ ਖੜੀਆਂ ਫ਼ਸਲਾਂ 'ਤੇ ਜਾ ਡਿਗਦਾ ਹੈ ਜਿਸ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ | ਇਸ ਦੇ ਨਾਲ ਹੀ ਇਨ੍ਹਾਂ ਡੰਪਾਂ ਤੋਂ ਉਡਦੀ ਧੂੜ ਸੜਕ ਤੋਂ ਲੰਘਦੇ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ | ਡੰਪਾਂ ਦੇ ਨਾਲ ਲੱਗਦੇ ਕੁਝ ਪਿੰਡਾਂ ਦੇ ਲੋਕਾਂ ਨੂੰ ਸਾਹ, ਦਮੇ ਤੇ ਹੋਰ ਬਿਮਾਰੀਆਂ ਦੇ ਸ਼ਿਕਾਰ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ | ਲੋਕਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ਿਆਂ ਦੇ ਬੋਝ ਥੱਲੇ ਦੱਬੇ ਹੋਏ ਹਨ ਤੇ ਉੱਪਰੋਂ ਅਜਿਹੀਆਂ ਮਾਰਾਂ ਕਾਰਨ ਕਿਸਾਨੀ ਦਾ ਦਮ ਘੁੱਟ ਰਿਹਾ ਹੈ | ਸਿਤਮ ਦੀ ਗੱਲ ਤਾਂ ਇਹ ਹੈ ਕਿ ਇਹ ਜਿਪਸਮ ਸੜਕਾਂ 'ਤੇ ਜੰਮ ਗਿਆ ਹੈ ਤੇ ਰਾਹਗੀਰਾਂ ਦੇ ਵਹੀਕਲ ਇੱਥੋਂ ਤਿਲਕ ਕੇ ਜਿੱਥੇ ਦੁਰਘਟਨਾਵਾਂ 'ਚ ਵਾਧਾ ਹੋ ਰਿਹਾ ਹੈ ਉੱਥੇ ਕੁਝ ਸਮਾਂ ਪਹਿਲਾਂ ਕਰੋੜਾਂ ਦੀ ਲਾਗਤ ਨਾਲ ਬਣਾਈ ਇਹ ਸੜਕ ਟੁੱਟਣ ਦਾ ਖ਼ਤਰਾ ਬਣ ਗਿਆ ਹੈ | ਇੱਥੋਂ ਲੰਘਦੇ ਇਨ੍ਹਾਂ ਓਵਰਲੋਡ ਟਰਾਲਿਆਂ ਕਾਰਨ ਬੁੰਗਾ ਸਾਹਿਬ ਲਾਗੇ ਬਣੇ ਰੇਲਵੇ ਫਾਟਕਾਂ 'ਤੇ ਭਾਰੀ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਇੱਥੋਂ ਲੰਘਣ ਸਮੇਂ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ | ਜ਼ਿਕਰਯੋਗ ਹੈ ਕਿ 26 ਜੂਨ 2014 ਨੂੰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਪੱਤਰ ਨੰਬਰ 5924 ਰਾਹੀਂ ਨੂਰਪੁਰ ਬੇਦੀ ਤੋਂ ਬੰੁਗਾ ਸਾਹਿਬ ਸੜਕ 'ਤੇ ਓਵਰਲੋਡ ਵਾਹਨਾਂ ਦੇ ਲੰਘਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਜੋ ਇਹ ਮਾਰਗ ਟੁੱਟਣ ਤੋਂ ਬਚ ਸਕੇ ਪ੍ਰੰਤੂ ਹੁਣ ਇਥੋਂ 30 ਟਨ ਤੋਂ ਜ਼ਿਆਦਾ ਵਜ਼ਨੀ ਟਰਾਲੇ ਲੰਘ ਰਹੇ ਹਨ ਜਿਸ ਨਾਲ ਇਨ੍ਹਾਂ ਸੜਕਾਂ ਨੂੰ ਟੁੱਟਣ ਤੋਂ ਕੋਈ ਨਹੀਂ ਰੋਕ ਸਕਦਾ | ਇਨ੍ਹਾਂ ਓਵਰਲੋਡ ਵਾਹਨਾਂ ਨੂੰ ਰੋਕਣ ਵਾਲਾ ਸ਼ਾਇਦ ਕੋਈ ਨਹੀਂ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸਥਾਨ 'ਤੇ ਚੱਲ ਰਹੇ ਇਨ੍ਹਾਂ ਜਿਪਸਮ ਤੇ ਕੋਲੇ ਦੇ ਡੰਪਾਂ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ | ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਨਾਲ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

ਬੇਲਾ-ਰੋਪੜ ਸੜਕ 'ਤੇ ਪਏ ਖੱਡਿਆਂ ਕਾਰਨ ਟਰਾਲਾ ਪਲਟਿਆ

ਹੋਲੇ-ਮਹੱਲੇ ਤੋਂ ਪਹਿਲਾਂ ਸੜਕ ਦੀ ਮੁਰੰਮਤ ਕਰਨ ਦੀ ਮੰਗ ਬੇਲਾ, 21 ਫਰਵਰੀ (ਮਨਜੀਤ ਸਿੰਘ ਸੈਣੀ)-ਨਜ਼ਦੀਕੀ ਪਿੰਡ ਮੁਜ਼ਾਫ਼ਤ ਵਿਖੇ ਰੋਪੜ ਬੇਲਾ ਮਾਰਗ 'ਤੇ ਪਏ ਖੱਡਿਆਂ ਕਾਰਨ 12 ਟਾਇਰੀ ਟਰਾਲਾ (ਕੰਨਟੇਨਰ) ਪਲਟ ਗਿਆ ਜਿਸ ਕਰਕੇ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ | ...

ਪੂਰੀ ਖ਼ਬਰ »

ਅਨੰਦਪੁਰ ਸਾਹਿਬ ਪੁਲਿਸ ਵਲੋਂ 3 ਨਬਾਲਗ ਕੁੜੀਆਂ ਪਰਿਵਾਰਾਂ ਦੇ ਹਵਾਲੇ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਅੱਜ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਘਰੋ ਘਰੇਲੂ ਕਾਰਨਾਂ ਕਰਕੇ ਲਾਪਤਾ ਹੋਈਆ ਤਿੰਨ ਨਬਾਲਗ ਕੁੜੀਆਂ ਨੂੰ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ | ਚੌਾਕੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰਾਂ ਦੀ ਮਹਾਂ ਪੰਚਾਇਤ ਅੱਜ

ਨੂਰਪੁਰ ਬੇਦੀ, 21 ਫਰਵਰੀ (ਹਰਦੀਪ ਸਿੰਘ ਢੀਂਡਸਾ)-ਕਿਸਾਨ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਨੂਰਪੁਰ ਬੇਦੀ ਬੀ. ਡੀ. ਪੀ. ਓ. ਦਫ਼ਤਰ ਦੇ ਨਜ਼ਦੀਕ 22 ਫਰਵਰੀ ਨੂੰ ਸਵੇਰੇ 11 ਵਜੇ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ | ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਛੋਟੂ ਰਾਮ ...

ਪੂਰੀ ਖ਼ਬਰ »

ਪੁਲਿਸ ਵਲੋਂ ਬਾਲਸੰਡਾ 'ਚ ਹੋਏ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ-ਮੁਲਜ਼ਮ ਗਿ੍ਫ਼ਤਾਰ

ਰੂਪਨਗਰ, 21 ਫਰਵਰੀ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪੁਲਿਸ ਨੇ ਡੇਢ ਸਾਲ ਪੁਰਾਣੇ ਕਤਲ ਕੇਸ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ | ਅੱਜ ਇਸ ਸਬੰਧੀ ਜਾਣਕਾਰੀ ਰਾਜਬਚਨ ਸਿੰਘ ਸੰਧੂ, ਪੀ. ਪੀ. ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦਿੱਤੀ | ਉਨ੍ਹਾਂ ਦੱਸਿਆ ਕਿ 14 ਦਸੰਬਰ ...

ਪੂਰੀ ਖ਼ਬਰ »

ਮਾਰੂਤੀ ਤੇ ਮੋਟਰਸਾਈਕਲ ਦੀ ਟੱਕਰ 'ਚ ਪਤੀ ਪਤਨੀ ਗੰਭੀਰ ਜ਼ਖ਼ਮੀ

ਨੂਰਪੁਰ ਬੇਦੀ, 21 ਫਰਵਰੀ (ਰਾਜੇਸ਼ ਚੌਧਰੀ)-ਬੱਸ ਅੱਡਾ ਬੈਂਸ ਵਿਖੇ ਮਾਰੂਤੀ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਕਾਰਣ ਮੋਟਰਸਾਈਕਲ ਸਵਾਰ ਪਤੀ ਪਤਨੀ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਸੀਤਾ ਸਿੰਘ ਵਾਸੀ ...

ਪੂਰੀ ਖ਼ਬਰ »

ਡੀ. ਸੀ. ਵਲੋਂ ਸਿਹਤ ਵਿਭਾਗ ਦੀਆਂ ਯੋਜਨਾਵਾਂ ਦੀ ਸਮੀਖਿਆ

ਰੂਪਨਗਰ, 21 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਡਿਪਟੀ ਕਮਿਸ਼ਨਰ-ਕਮ- ਚੇਅਰਪਰਸਨ ਗੁਰਨੀਤ ਤੇਜ ਵਲੋਂ ਜ਼ਿਲ੍ਹਾ ਹੈਲਥ ਸੁਸਾਇਟੀ ਵਲੋੋ ਮਹੀਨਾ ਦਸੰਬਰ 2017 ਦੌਰਾਨ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਰਿਵਿਊ ...

ਪੂਰੀ ਖ਼ਬਰ »

ਹੋਲਾ-ਮਹੱਲਾ ਨੂੰ ਲੈ ਕੇ ਪਾਵਰਕਾਮ ਵਲੋਂ 24 ਘੰਟੇ ਬਿਜਲੀ ਸਪਲਾਈ ਲਈ ਕੀਤੇ ਗਏ ਪੁਖ਼ਤਾ ਇੰਤਜ਼ਾਮ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ 6 ਰੋਜ਼ਾ ਕੌਮੀ ਜੋੜ ਮੇਲਾ ਹੋਲਾ ਮਹੱਲਾ ਨੂੰ ਲੈ ਕੇ ਪਾਵਰ ਕਾਮ ਵਲੋਂ 24 ਘੰਟੇ ਬਿਜਲੀ ਸਪਲਾਈ ਅਤੇ ਸੁਚਾਰੂ ਪ੍ਰਬੰਧਾਂ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ ਕੀਤੇ ਗਏ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਹੜਤਾਲ ਤੇ ਗੇਟ ਰੈਲੀ

ਰੂਪਨਗਰ, 21 ਫਰਵਰੀ (ਮਨਜਿੰਦਰ ਸਿੰਘ ਚੱਕਲ)-ਸਥਾਨਕ ਪੰਜਾਬ ਰੋਡਵੇਜ਼/ਪਨਬੱਸ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਇਕ ਰੋਜ਼ਾ ਟੋਕਨ ਹੜਤਾਲ ਅਤੇ ਭਰਵੀਂ ਗੇਟ ਰੈਲ ਕੀਤੀ ਗਈ | ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਰੋਹ ਭਰੇ ਅੰਦਾਜ਼ ਵਿਚ ਆਪਣੀਆਂ ਮੰਗਾਂ ਸਬੰਧੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੇ ਸੂਬੇ ਦੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਲਿਆਂਦੇ-ਡਾ: ਚੀਮਾ

ਪੁਰਖਾਲੀ, 21 ਫਰਵਰੀ (ਬੰਟੀ)-ਸਾਬਕਾ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਵਲੋਂ ਪੁਰਖਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਲੇ ਮਹੱਲੇ ਦੇ ਸਬੰਧ 'ਚ ਘਾੜ ਇਲਾਕੇ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਬੋਲਦਿਆਂ ਡਾ: ਚੀਮਾ ਨੇ ਕਿਹਾ ਕਿ ਸੂਬੇ ਦੀ ਕੈਪਟਨ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਮਾਰਗ ਦੀ ਮੁਰੰਮਤ ਲਈ ਵਕੀਲਾਂ ਦੇ ਵਫ਼ਦ ਵਲੋਂ ਐੱਸ. ਡੀ. ਐੱਮ. ਨੂੰ ਮੰਗ-ਪੱਤਰ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਨੈਣਾ ਦੇਵੀ ਮੰਦਰ ਮੁੱਖ ਮਾਰਗ ਦੀ ਖਸਤਾ ਹੋ ਚੁੱਕੀ ਹਾਲਤ ਨੂੰ ਠੀਕ ਕਰਕੇ ਆਵਾਜਾਈ ਯੋਗ ਬਣਾਉਣ ਲਈ ਅੱਜ ਬਾਰ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਹੜਤਾਲ ਤੇ ਗੇਟ ਰੈਲੀ

ਪੰਜਾਬ ਰੋਡਵੇਜ਼ ਦੀ ਇਕ ਰੋਜ਼ਾ ਹੜਤਾਲ ਕਾਰਨ ਦਫ਼ਤਰਾਂ ਨੂੰ ਜਾਣ ਵਾਲੀਆਂ ਸਵਾਰੀਆਂ, ਕਾਲਜਾਂ ਅਤੇ ਸਕੂਲਾਂ ਨੂੰ ਜਾਣ ਵਾਲੇ ਵਿਦਿਆਰਥੀ ਕਾਫ਼ੀ ਖੱਜਲ-ਖ਼ੁਆਰ ਹੋਏ | ਕਾਫ਼ੀ ਇੰਤਜ਼ਾਰ ਕਰਨ ਉਪਰੰਤ ਕਾਫ਼ੀ ਵਿਦਿਆਰਥੀ ਘਰਾਂ ਨੂੰ ਪਰਤ ਗਏ ਜਿਨ੍ਹਾਂ ਦੇ ਪਨਬੱਸ ਦੇ ...

ਪੂਰੀ ਖ਼ਬਰ »

ਸੰਦੋਆ ਵਲੋਂ ਅਦਾਰਿਆਂ ਨੂੰ ਪੰਜਾਬੀ 'ਚ ਕੰਮ ਕਰਨ ਦੀ ਅਪੀਲ

ਰੂਪਨਗਰ, 21 ਫਰਵਰੀ (ਹੁੰਦਲ, ਚੱਕਲ)-ਵਿਸ਼ਵ ਪੱਧਰ 'ਤੇ ਸਭਨਾਂ ਵਲੋਂ ਆਪੋ ਆਪਣੀ ਮਾਤ ਭਾਸ਼ਾ ਵਿਚ ਦਿਵਸ ਮਨਾਇਆ ਜਾ ਰਿਹਾ ਹੈ | ਇਸ ਮੌਕੇ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਸਮੂਹ ਸਰਕਾਰੀ, ਗੈਰ ਸਰਕਾਰੀ ਅਦਾਰਿਆਂ ਨੂੰ ਆਪਣੇ ਦਫ਼ਤਰੀ ਕੰਮ ਕਾਜ ਵਿਚ ...

ਪੂਰੀ ਖ਼ਬਰ »

ਸਫ਼ਾਈ ਪੱਖੋਂ ਨੰਗਲ ਅਤੇ ਨਯਾ ਨੰਗਲ ਦਾ ਸ਼ਹਿਰਾਂ ਬੁਰਾ ਹਾਲ

ਨੰਗਲ, 21 ਫਰਵਰੀ (ਪ੍ਰੋ: ਅਵਤਾਰ ਸਿੰਘ)-ਨੰਗਲ ਅਤੇ ਨਯਾ ਨੰਗਲ ਸ਼ਹਿਰ ਜਿਸ ਨੂੰ ਮਿੰਨੀ ਚੰਡੀਗੜ੍ਹ ਕਰਕੇ ਵੀ ਜਾਣਿਆ ਜਾਂਦਾ ਹੈ, ਵਿਚ ਅੱਜ ਕੱਲ੍ਹ ਸਫ਼ਾਈ ਦਾ ਬਹੁਤ ਹੀ ਬੁਰਾ ਹਾਲ ਹੈ ਇਥੇ ਹੀ ਬੱਸ ਨਹੀਂ ਸਗੋਂ ਸ਼ਹਿਰ ਵਿਚ ਅਵਾਰਾ ਪਸ਼ੂਆਂ ਤੇ ਬਾਂਦਰਾਂ ਕਰਕੇ ਲੋਕ ਬਹੁਤ ...

ਪੂਰੀ ਖ਼ਬਰ »

ਸੱਲ੍ਹੋਮਾਜਰਾ ਨੇੜੇ ਸਕੂਟਰ ਸਵਾਰ ਕੋਲੋਂ ਨਕਦੀ ਅਤੇ ਮੋਬਾਈਲ ਫੋਨ ਖੋਹਿਆ

ਸ੍ਰੀ ਚਮਕੌਰ ਸਾਹਿਬ, 21 ਫਰਵਰੀ (ਜਗਮੋਹਣ ਸਿੰਘ ਨਾਰੰਗ)-ਇਲਾਕੇ ਅੰਦਰ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਇਲਾਕੇ ਅੰਦਰ ਸਹਿਮ ਪਾਇਆ ਜਾ ਰਿਹਾ ਹੈ | ਬੀਤੀ ਰਾਤ ਪਿੰਡ ਸੱਲ੍ਹੋਮਾਜਰਾ ਨੇੜੇ 4 ਵਿਅਕਤੀਆਂ ਵਲੋਂ ਘੇਰ ਕੇ ਇਕ ਵਿਅਕਤੀ ਤੋਂ ਉਸ ਦਾ ਕੀਮਤੀ ...

ਪੂਰੀ ਖ਼ਬਰ »

ਧਾਰਾ-144 ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਕੇਸ ਦਰਜ ਕਰਨ ਦੇ ਆਦੇਸ਼

ਰੂਪਨਗਰ, 21 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਮਾਈਨਿੰਗ ਵਿਭਾਗ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਹੀ ਆਪਣੀ ਜ਼ਮੀਨ 'ਚੋਂ ਮਿੱਟੀ ਦੀ ਪੁਟਾਈ ਕੀਤੀ ਜਾਵੇ ਅਤੇ ਨਾ ਹੀ ਬਿਨਾਂ ਪ੍ਰਵਾਨਗੀ ਆਪਣੀ ਜ਼ਮੀਨ ਵਿਚ ਮਿੱਟੀ ਪਾਈ ਜਾਵੇ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ...

ਪੂਰੀ ਖ਼ਬਰ »

ਚਿੱਟ ਫ਼ੰਡ ਕੰਪਨੀ ਪਰਲਜ਼ ਦੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ

ਬੇਲਾ, 21 ਫਰਵਰੀ (ਮਨਜੀਤ ਸਿੰਘ ਸੈਣੀ)-ਚਿੱਟ ਫ਼ੰਡ ਕੰਪਨੀ ਪਰਲਜ਼ ਗਰੁੱਪ ਦੇ ਮਾਲਕਾਂ ਵਲੋਂ ਪੰਜਾਬ ਹੀ ਨਹੀਂ ਦੇਸ਼ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਤੋਂ ਧੋਖੇ ਨਾਲ ਇਕੱਠੇ ਕੀਤੇ ਪੈਸੇੇ ਵਾਪਸ ਦਿਵਾਉਣ ਲਈ ਬਣਾਈ ਕਾਰਨ ਪੀੜਤਾਂ ਵਲੋਂ ਬਣਾਈ ਇਨਸਾਫ ਦੀ ਆਵਾਜ਼ ...

ਪੂਰੀ ਖ਼ਬਰ »

ਹੋਲਾ ਮਹੱਲਾ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਕਾਨਫਰੰਸ ਸਬੰਧੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਵਿਖੇ 28 ਫਰਵਰੀ ਤੋਂ 2 ਮਾਰਚ ਤੱਕ ਮਨਾਏ ਜਾ ਰਹੇ ਤਿਉਹਾਰ ਹੋਲਾ ਮਹੱਲਾ ਮੌਕੇ 1 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾਣ ਵਾਲੀ ਰਾਜਸੀ ਕਾਨਫਰੰਸ ਸਬੰਧੀ ਅੱਜ ...

ਪੂਰੀ ਖ਼ਬਰ »

ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਹੋਇਆ ਸੈਮੀਨਾਰ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਬਲਾਕ ਸੰਮਤੀ ਦਫ਼ਤਰ ਵਿਖੇ ਬਲਾਕ ਵਿਕਾਸ ਅਤੇ ਪ੍ਰੋਜੈਕਟ ਦਫ਼ਤਰ ਦੇ ਸਹਿਯੋਗ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਸੀ. ਡੀ. ਪੀ. ਓ. ਚਰਨਜੀਤ ਕੌਰ ...

ਪੂਰੀ ਖ਼ਬਰ »

ਹੋਲਾ-ਮਹੱਲਾ ਕਾਨਫ਼ਰੰਸ ਸਬੰਧੀ ਯੂਥ ਅਕਾਲੀ ਦਲ ਦੀ ਮੀਟਿੰਗ

ਕੀਰਤਪੁਰ ਸਾਹਿਬ, 21 ਫਰਵਰੀ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਇਕ ਮੀਟਿੰਗ ਡਾ: ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਵਿੰਦਰ ਸਿੰਘ ਕਮਾਲਪੁਰ ਪ੍ਰਧਾਨ ...

ਪੂਰੀ ਖ਼ਬਰ »

ਸਹਿਕਾਰਤਾ ਵਿਭਾਗ ਵਲੋਂ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਨੂੰ ਨਿਰੰਤਰ ਲੈਣ-ਦੇਣ ਕਰਨ ਦੀ ਅਪੀਲ

ਮੋਰਿੰਡਾ, 21 ਫਰਵਰੀ (ਕੰਗ)-ਸਹਿਕਾਰਤਾ ਵਿਭਾਗ ਪੰਜਾਬ ਵਲੋਂ ਪਿੰਡ ਮੜ੍ਹੌਲੀ ਕਲਾਂ ਵਿਖੇ ਦੀ ਮੜ੍ਹੌਲੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਕਰਜ਼ਾ ਮੁਆਫ਼ੀ ਸਬੰਧੀ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿੱਤੀ ਗਈ | ਇੰਸਪੈਕਟਰ ਰਾਹੁਲ ਪ੍ਰਭਾਕਰ ਅਤੇ ਅਸੀਸਪਾਲ ਨੇ ਦੱਸਿਆ ...

ਪੂਰੀ ਖ਼ਬਰ »

ਸਹਿਕਾਰਤਾ ਵਿਭਾਗ ਵਲੋਂ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਨੂੰ ਨਿਰੰਤਰ ਲੈਣ-ਦੇਣ ਕਰਨ ਦੀ ਅਪੀਲ

ਮੋਰਿੰਡਾ, 21 ਫਰਵਰੀ (ਕੰਗ)-ਸਹਿਕਾਰਤਾ ਵਿਭਾਗ ਪੰਜਾਬ ਵਲੋਂ ਪਿੰਡ ਮੜ੍ਹੌਲੀ ਕਲਾਂ ਵਿਖੇ ਦੀ ਮੜ੍ਹੌਲੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਕਰਜ਼ਾ ਮੁਆਫ਼ੀ ਸਬੰਧੀ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿੱਤੀ ਗਈ | ਇੰਸਪੈਕਟਰ ਰਾਹੁਲ ਪ੍ਰਭਾਕਰ ਅਤੇ ਅਸੀਸਪਾਲ ਨੇ ਦੱਸਿਆ ...

ਪੂਰੀ ਖ਼ਬਰ »

ਸਰਕਾਰ ਦੁਆਰਾ ਪੇਸ਼ ਕੀਤੇ ਬਜਟ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ

ਘਨੌਲੀ, 21 ਫਰਵਰੀ (ਜਸਵੀਰ ਸਿੰਘ ਸੈਣੀ)-ਭਾਰਤੀ ਮਜ਼ਦੂਰ ਸੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਬੂਜ਼ਾ ਸੀਮੈਂਟ ਕਰਮਚਾਰੀ ਸੰਘ ਦਬੁਰਜੀ ਨੇ ਕਾਲੀ ਪੱਟੀ ਬੰਨ੍ਹ ਕੇ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਬਜਟ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ | ਇਸ ਸਬੰਧੀ ...

ਪੂਰੀ ਖ਼ਬਰ »

ਕੋਟਲਾ ਸਕੂਲ ਵਿਖੇ ਹੋਇਆ ਸਨਮਾਨ ਸਮਾਗਮ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਪਾਵਰ ਹਾਊਸ ਵਿਖੇ ਐੱਸ.ਐੱਮ.ਐੱਲ. ਇਸਯੂ ਕੰਪਨੀ ਵਲੋਂ ਵਿਦਿਆਰਥੀਆਂ ਨੂੰ ਬੈਠਣ ਲਈ ਡੈਸਕ ਅਤੇ ਹੋਰ ਸਮੱਗਰੀ ਦੇਣ 'ਤੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਪਿੰਡ ਰਾਜੇਮਾਜਰਾ ਦਾ ਸਰਪੰਚ ਅਹੁਦੇ ਤੋਂ ਮੁਅੱਤਲ

ਰੂਪਨਗਰ, 21 ਫਰਵਰੀ (ਸਟਾਫ਼ ਰਿਪੋਰਟਰ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਰਾਜੇਮਾਜਰਾ ਦੇ ਸਰਪੰਚ ਹਰਮੋਹਣ ਸਿੰਘ ਨੂੰ ਤੁਰੰਤ ਸਰਪੰਚ ਦੇ ...

ਪੂਰੀ ਖ਼ਬਰ »

ਰੋਪੜ ਅਤੇ ਸ੍ਰੀ ਅਨੰਦਪੁਰ ਸਾਹਿਬ 'ਚ ਮਿਲਣਗੀਆਂ ਸਸਤੇ ਰੇਟਾਂ 'ਤੇ ਕੰਨਾਂ ਦੀਆਂ ਮਸ਼ੀਨਾਂ

ਲੁਧਿਆਣਾ, 21 ਫਰਵਰੀ (ਸਲੇਮਪੁਰੀ) -ਜੋ ਮਰੀਜ਼ ਘੱਟ ਸੁਣਨ ਦੀ ਵਜ੍ਹਾ ਨਾਲ ਪੇ੍ਰਸ਼ਾਨ ਹਨ ਅਤੇ ਕੰਨ ਦੀ ਬਿਹਤਰ ਕੁਆਲਿਟੀ ਦੀ ਮਸ਼ੀਨ ਬਹੁਤ ਮਹਿੰਗੀ ਹੋਣ ਕਰਕੇ ਖਰੀਦ ਨਹੀਂ ਸਕਦੇ, ਉਨ੍ਹਾਂ ਲਈ ਇਹ ਚੰਗੀ ਖ਼ਬਰ ਹੈ ਕਿ ਮੈਕਸ ਕੰਪਨੀ ਦੁਆਰਾ ਜਰਮਨ ਤਕਨੀਕ ਆਧਾਰਿਤ ਕੰਨਾਂ ...

ਪੂਰੀ ਖ਼ਬਰ »

ਰਾਹਗੀਰਾਂ ਨੂੰ ਭੰਬਲਭੂਸੇ 'ਚ ਪਾ ਰਿਹਾ ਗ਼ਲਤ ਸਾਈਨ ਬੋਰਡ

ਘਨੌਲੀ, 21 ਫਰਵਰੀ (ਜਸਵੀਰ ਸਿੰਘ ਸੈਣੀ)-ਹੋਲੇ ਮਹੱਲੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟਰੈਫ਼ਿਕ ਸਬੰਧੀ ਵਿਸ਼ੇਸ਼ ਧਿਆਨ ਰੱਖਦਿਆਂ ਭਾਰੀ ਵਾਹਨ 28 ਫਰਵਰੀ ਤੋਂ 2 ਮਾਰਚ ਤੱਕ ਵਾਇਆ ਘਨੌਲੀ ਬੱਸ ਸਟੈਂਡ ਤੋਂ ਬੰਦ ਹੈ ਅਤੇ ਕੀਰਤਪੁਰ ਸਾਹਿਬ ਅਤੇ ਸਵਾਰਘਾਟ, ...

ਪੂਰੀ ਖ਼ਬਰ »

ਜਲ ਸਪਲਾਈ ਮੁਲਾਜ਼ਮਾਂ ਨੇ ਐੱਸ. ਡੀ. ਓ. ਖਿਲਾਫ਼ ਧਰਨਾ ਦਿੱਤਾ

ਨੂਰਪੁਰ ਬੇਦੀ, 21 ਫਰਵਰੀ (ਵਿੰਦਰਪਾਲ ਝਾਂਡੀਆਂ)-ਅੱਜ ਨੂਰਪੁਰ ਬੇਦੀ ਵਿਖੇ ਸਥਿਤ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਮੂਹਰੇ ਵਿਭਾਗ ਦੇ ਮੁਲਾਜ਼ਮਾਂ ਵਲੋਂ ਸਤਪਾਲ ਸਸਕੌਰ ਚੇਅਰਮੈਨ, ਬਲਵੀਰ ਚੰਦ ਪ੍ਰਧਾਨ, ਮੁਲਾਜ਼ਮ ਆਗੂ ਕਰਮ ਸਿੰਘ ਜੇਤੇਵਾਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਹੀਿਲੰਗ ਸੋਲਜ਼ ਸੁਸਾਇਟੀ ਵਲੋਂ ਇੰਦਰਾ ਹਾਈ ਸਕੂਲ ਕਾਈਨੌਰ ਵਿਖੇ ਸੈਮੀਨਾਰ

ਮੋਰਿੰਡਾ, 21 ਫਰਵਰੀ (ਪਿ੍ਤਪਾਲ ਸਿੰਘ)-ਹੀਿਲੰਗ ਸੋਲਜ਼ ਸੁਸਾਇਟੀ ਵਲੋਂ ਇੰਦਰਾ ਹਾਈ ਸਕੂਲ ਕਾਈਨੌਰ ਵਿਖੇ ਪਰਸਨੈਲਟੀ ਡਿਵੈਲਪਮੈਂਟ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸਕੂਲ ਮੁਖੀ ਕਮਲਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

300 ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ

ਭਰਤਗੜ੍ਹ, 21 ਫਰਵਰੀ (ਜਸਬੀਰ ਸਿੰਘ ਬਾਵਾ)-ਉੱਚ ਸਿਹਤ ਅਧਿਕਾਰੀਆਂ ਵਲੋਂ 12 ਤੋਂ 26 ਫਰਵਰੀ ਤੱਕ ਚੱਲ ਰਹੇ ਪੰਦਰਵਾੜੇ ਤਹਿਤ ਸਥਾਨਕ ਕਮਿਊਨਟੀ ਸਿਹਤ ਕੇਂਦਰ ਦੇ ਮਾਹਰ ਡਾਕਟਰ ਸੁਮਿਤਾ ਸ਼ਰਮਾ ਵਲੋਂ ਅੱਜ ਪਰਿਵਾਰ ਵਿਛੋੜਾ ਪਬਲਿਕ ਹਾਈ ਸਕੂਲ ਨੰਗਲ ਸਰਸਾ ਵਿਚ ਸਿੱਖਿਅਤ ...

ਪੂਰੀ ਖ਼ਬਰ »

ਕੰਨਿਆ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਸ੍ਰੀ ਚਮਕੌਰ ਸਾਹਿਬ, 21 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਲੈਕ: ਗੁਰਦਿਆਲ ਸਿੰਘ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਇਸ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਸੀਨੀ. ਸੈਕੰ. ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 21 ਫਰਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਸੀਨੀ. ਸੈਕੰ. ਸਕੂਲ ਦਾ ਦੋ ਦਿਨਾ ਸਾਲਾਨਾ ਖੇਡ ਮੇਲਾ ਬਚੋਲੀ ਵਿਖੇ ਸਕੂਲ ਦੀ ਗਰਾਊਾਡ ਵਿਚ ਬਹੁਤ ਹੀ ਉਤਸ਼ਾਹ ਵਾਲੇ ਮਾਹੌਲ ਵਿਚ ਮਨਾਇਆ ਗਿਆ, ਜਿਸ ਵਿਚ ਸਕੂਲ ਦੇ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਔਰਤ ਦੀ ਮੌਤ

ਘਨੌਲੀ, 21 ਫਰਵਰੀ (ਜਸਵੀਰ ਸਿੰਘ ਸੈਣੀ)-ਮੋਟਰ ਸਾਈਕਲ ਸਵਾਰ ਇਕ ਔਰਤ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ ਮਿਲੀ ਹੈ | ਇਸ ਸਬੰਧੀ ਘਨੌਲੀ ਪੁਲਿਸ ਦੇ ਮੁਨਸ਼ੀ ਕੰਵਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਲਵੀਰ ਸਿੰਘ ਵਾਸੀ ਅਲੀਪੁਰ ਨੇ ਇਤਲਾਹ ਦਿੱਤੀ ਕਿ ਉਸ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ 'ਚ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਪੰਦਰ੍ਹਵਾੜਾ ਮਨਾਇਆ

ਸ੍ਰੀ ਚਮਕੌਰ ਸਾਹਿਬ, 21 ਫਰਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਸਰਕਾਰੀ ਹਸਪਤਾਲ ਵਿਚ 11 ਫਰਵਰੀ ਤੋਂ 25 ਫਰਵਰੀ ਤੱਕ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ | ਇੱਥੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਅਸ਼ੋਕ ਕੁਮਾਰ ਨੇ ਜਾਣਕਾਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX