ਤਾਜਾ ਖ਼ਬਰਾਂ


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  12 minutes ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  12 minutes ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  13 minutes ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  about 1 hour ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  about 2 hours ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 3 hours ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 3 hours ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 3 hours ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  about 4 hours ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  about 4 hours ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  about 4 hours ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  about 4 hours ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  about 4 hours ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ...
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  about 1 hour ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  about 4 hours ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  about 4 hours ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  about 4 hours ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  about 5 hours ago
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  about 5 hours ago
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  about 5 hours ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  about 5 hours ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  about 5 hours ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  about 6 hours ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  about 6 hours ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  about 7 hours ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  about 7 hours ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  about 7 hours ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  about 8 hours ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  about 8 hours ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  about 8 hours ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  about 8 hours ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  about 9 hours ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  about 9 hours ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  about 9 hours ago
'84 ਕਤਲੇਆਮ ਮਾਮਲੇ 'ਚ ਸਜ਼ਾ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 9 hours ago
ਪੰਚਾਇਤੀ ਚੋਣਾਂ 'ਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਚੁਗਾਵਾਂ ਵਿਖੇ ਅਕਾਲੀ ਵਰਕਰਾਂ ਵਲੋਂ ਬੀ. ਡੀ. ਓ. ਦਫ਼ਤਰ ਅੱਗੇ ਪ੍ਰਦਰਸ਼ਨ
. . .  about 8 hours ago
'84 ਦੰਗਿਆਂ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ
. . .  about 10 hours ago
ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ
. . .  about 10 hours ago
ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ
. . .  about 10 hours ago
ਪਟਿਆਲਾ ਹਾਊਸ ਕੋਰਟ 'ਚ 11 ਜਨਵਰੀ ਤੱਕ ਟਲੀ ਏਅਰਸੈੱਲ-ਮੈਕਸਿਸ ਮਾਮਲੇ ਦੀ ਸੁਣਵਾਈ
. . .  about 11 hours ago
ਆਸਟ੍ਰੇਲੀਆ ਨੇ ਪਰਥ ਟੈਸਟ ਮੈਚ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ, ਲੜੀ 1-1 ਨਾਲ ਬਰਾਬਰ
. . .  about 11 hours ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਅਲ-ਸ਼ਬਾਬ ਦੇ 62 ਅੱਤਵਾਦੀ ਢੇਰ
. . .  about 12 hours ago
ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ
. . .  about 12 hours ago
ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਦਿੱਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  about 12 hours ago
ਮੁੰਬਈ 'ਚ ਅੱਜ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ
. . .  about 12 hours ago
ਮੁੰਬਈ : ਹਸਪਤਾਲ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਅੱਠ
. . .  about 13 hours ago
ਅੱਜ ਦਾ ਵਿਚਾਰ
. . .  about 13 hours ago
28 ਸਾਲਾਂ ਨੌਜਵਾਨ ਦੀ ਮੌਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਪੰਜਾਬ / ਜਨਰਲ

ਪਾਰਟੀਸ਼ਨ ਮਿਊਜ਼ੀਅਮ 'ਚ 25 ਮਿੰਟ ਰੁਕੇ ਟਰੂਡੋ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)-'ਲੋਕਾਂ ਨੂੰ ਵੰਡਣਾ ਕਿਸੇ ਸਵਾਲ ਦਾ ਜਵਾਬ ਨਹੀਂ ਹੈ, ਸਾਨੂੰ ਇਕੱਠੇ ਰਹਿੰਦਿਆਂ ਆਪਸੀ ਵਿਭਿੰਨਤਾ ਨੂੰ ਪਿਆਰ ਕਰਨਾ ਚਾਹੀਦਾ ਹੈ |' ਉਕਤ ਸ਼ਬਦ ਅੰਮਿ੍ਤਸਰ ਫੇਰੀ ਦੌਰਾਨ ਸਥਾਨਕ ਪਾਰਟੀਸ਼ਨ ਮਿਊਜ਼ੀਅਮ 'ਚ ਪਹੁੰਚੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉੱਥੇ ਸਥਾਪਤ ਗੈਲਰੀਆਂ ਦਾ ਦੌਰਾ ਕਰਨ ਉਪਰੰਤ ਹਾਲ 'ਚ ਮੌਜੂਦ 'ਉਮੀਦ ਦੇ ਰੁੱਖ' 'ਤੇ ਲਗਾਈਆਂ ਜਾਣ ਵਾਲੀਆਂ ਕਾਗ਼ਜ਼ ਦੀਆਂ ਪੱਤੀਆਂ 'ਤੇ ਲਿਖੇ | ਹਰੇ ਰੰਗ ਦੀ ਪੱਤੀ 'ਤੇ ਲਿਖੇ ਉਕਤ ਸੰਦੇਸ਼ ਦਾ ਸਿਰਲੇਖ ਟਰੂਡੋ ਨੇ 'ਇਕ ਦਰਦਨਾਕ ਯਾਦ ਪੱਤਰ' ਲਿਖਿਆ | ਇਸ ਦੇ ਇਲਾਵਾ ਉਨ੍ਹਾਂ ਨੇ ਮਿਊਜ਼ੀਅਮ ਦੀ ਓਪਰੀ ਮੰਜ਼ਲ 'ਤੇ ਸਥਾਪਤ ਉਕਤ ਗੈਲਰੀ 'ਚ ਰੱਖੇ ਵਿਜ਼ਟਰ ਰਜਿਸਟਰ 'ਤੇ ਵੀ ਦਸਤਖ਼ਤ ਕੀਤੇ | ਇਸ ਮੌਕੇ ਟਰੂਡੋ ਨਾਲ ਕੈਨੇਡੀਅਨ ਮੰਤਰੀ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਬਰਦੀਸ਼ ਚੱਗਰ, ਕਿ੍ਸਟੀ ਡੰਕਨ, ਅਮਰਜੀਤ ਸਿੰਘ ਸੋਹੀ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਮੇਅਰ ਅੰਮਿ੍ਤਸਰ ਕਰਮਜੀਤ ਸਿੰਘ ਰਿੰਟੂ ਸਮੇਤ ਟਰੂਡੋ ਸਰਕਾਰ ਦੇ ਹੋਰ ਕੈਬਨਿਟ ਮੰਤਰੀ ਤੇ ਸੰਸਦ ਮੈਂਬਰ ਵੀ ਸ਼ਾਮਿਲ ਸਨ | ਉਨ੍ਹਾਂ ਨੂੰ ਪਾਰਟੀਸ਼ਨ ਮਿਊਜ਼ੀਅਮ ਦੀ ਸੀ. ਈ. ਓ. ਤੇ ਕੁਰੇਟਰ ਬੀਬੀ ਮਲਿਕਾ ਆਹਲੂਵਾਲੀਆ ਨੇ ਦੇਸ਼ ਦੀ ਵੰਡ ਦੇ ਇਤਿਹਾਸ ਤੇ ਗੈਲਰੀਆਂ 'ਚ ਲਾਈਆਂ ਪ੍ਰਦਰਸ਼ਨੀਆਂ ਤੋਂ ਜਾਣੂ ਕਰਵਾਇਆ | ਟਰੂਡੋ ਨੇ ਦੇਸ਼ ਦੀ ਵੰਡ ਵੇਲੇ ਰਾਵਲਪਿੰਡੀ ਦੇ ਪਿੰਡ ਥੋਹਾ ਖ਼ਾਲਸਾ 'ਚ ਆਪਣੀ ਇੱਜ਼ਤ ਬਚਾਉਣ ਲਈ 96 ਬਹਾਦਰ ਸਿੱਖ ਬੀਬੀਆਂ ਵਲੋਂ ਖੂਹ 'ਚ ਛਲਾਂਗਾਂ ਮਾਰ ਕੇ ਦਿੱਤੀ ਸ਼ਹਾਦਤ ਨਾਲ ਸਬੰਧਿਤ ਪਾਰਟੀਸ਼ਨ ਮਿਊਜ਼ੀਅਮ ਦੀ ਗੈਲਰੀ 'ਚ ਉਸਾਰੇ ਖੂਹ ਨੂੰ ਇਕ ਦਰਦਨਾਕ ਯਾਦਗਾਰ ਦੱਸਿਆ ਤੇ ਗੈਲਰੀਆਂ 'ਚ ਲਗਾਈਆਂ ਐਲ. ਈ. ਡੀ. 'ਤੇ ਵੰਡ ਦਾ ਸੰਤਾਪ ਭੋਗਣ ਵਾਲਿਆਂ ਦੀ ਆਤਮਕਥਾ ਵੀ ਸੁਣੀ | ਦੱਸਿਆ ਜਾ ਰਿਹਾ ਹੈ ਕਿ ਟਰੂਡੋ ਦਾ ਕਾਫ਼ਲਾ ਜੋ ਕਿ ਦੁਪਹਿਰ 12.30 ਵਜੇ ਪਾਰਟੀਸ਼ਨ ਮਿਊਜ਼ੀਅਮ ਪਹੁੰਚਣਾ ਸੀ ਆਪਣੇ ਨਿਰਧਾਰਿਤ ਸਮੇਂ ਤੋਂ 42 ਮਿੰਟ ਦੀ ਦੇਰੀ ਨਾਲ ਉੱਥੇ ਪਹੁੰਚਿਆ ਤੇ ਟਰੂਡੋ ਇੱਥੇ 22 ਮਿੰਟ ਤੱਕ ਰੁਕੇ | ਉਨ੍ਹਾਂ ਬੜੀ ਉਤਸੁਕਤਾ ਨਾਲ ਪਾਰਟੀਸ਼ਨ ਮਿਊਜ਼ੀਅਮ ਦੀਆਂ ਗੈਲਰੀਆਂ ਦਾ ਦੌਰਾ ਕੀਤਾ ਤੇ ਦੇਸ਼ ਦੀ ਵੰਡ ਦੇ ਇਤਿਹਾਸ ਤੋਂ ਜਾਣੂ ਹੋਏ |

ਪੰਜਾਬ ਰੋਡਵੇਜ਼ ਦਾ ਚੱਕਾ ਜਾਮ ਹੋਣ ਨਾਲ ਲੋਕਾਂ ਨੂੰ ਕਰਨਾ ਪਿਆ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ

ਜਲੰਧਰ, 21 ਫਰਵਰੀ (ਹਰਵਿੰਦਰ ਸਿੰਘ ਫੁੱਲ)- ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਸਮੂਹ ਮੁਲਾਜ਼ਮਾਂ ਵਲੋਂ ਸੂਬੇ ਭਰ 'ਚ ਬੱਸਾਂ ਦਾ ਚੱਕਾ ਜਾਮ ਕਰਕੇ ਇਕ ਦਿਨ ਦੀ ਹੜਤਾਲ ਕੀਤੀ | ਜਿਸ ...

ਪੂਰੀ ਖ਼ਬਰ »

ਕਰਜ਼ੇ ਦੇ ਸਤਾਏ 3 ਕਿਸਾਨਾਂ ਵਲੋਂ ਖ਼ੁਦਕੁਸ਼ੀ

ਫਤਿਆਬਾਦ, 21 ਫਰਵਰੀ (ਹਰਵਿੰਦਰ ਸਿੰਘ ਧੂੰਦਾ)- ਇੱਥੋਂ ਨੇੜਲੇ ਪਿੰਡ ਛਾਪੜੀ ਸਾਹਿਬ 72 ਸਾਲਾ ਕਿਸਾਨ ਹਰਦਿਆਲ ਸਿੰਘ ਪੁੱਤਰ ਅੱਛਰ ਸਿੰਘ ਵਲੋਂ ਸਿਰ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ...

ਪੂਰੀ ਖ਼ਬਰ »

ਕੈਨੇਡਾ ਅਤੇ ਸਿੱਖ ਭਾਈਚਾਰੇ ਦੇ ਸਬੰਧਾਂ ਦਰਮਿਆਨ ਇਕ ਨਵਾਂ ਅਧਿਆਇ ਸਾਬਤ ਹੋਵੇਗੀ ਟਰੂਡੋ ਦੀ ਹਰਿਮੰਦਰ ਸਾਹਿਬ ਫ਼ੇਰੀ

ਅੰਮਿ੍ਤਸਰ, 21 ਫਰਵਰੀ (ਜਸਵੰਤ ਸਿੰਘ ਜੱਸ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਇਕ ਹਫ਼ਤੇ ਦੀ ਭਾਰਤ ਯਾਤਰਾ ਦੌਰਾਨ ਅੱਜ ਆਪਣੇ ਪਰਿਵਾਰ ਸਮੇਤ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰੂ ਨਗਰੀ ਅੰਮਿ੍ਤਸਰ ...

ਪੂਰੀ ਖ਼ਬਰ »

ਸੰਗਰੂਰ ਵਿਚ ਮੈਡੀਕਲ ਕਾਲਜ ਦੀ ਯੋਜਨਾ ਨੂੰ ਸਿਰੇ ਲਗਾਇਆ ਜਾਵੇਗਾ-ਵਿਜੇਇੰਦਰ ਸਿੰਗਲਾ

ਸੰਗਰੂਰ, 21 ਫਰਵਰੀ (ਫੁੱਲ, ਦਮਨ, ਅਮਨ)- ਕਾਂਗਰਸ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਕਾਂਗਰਸ ਦੇ ਹੀ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਵਲੋਂ ਮੈਡੀਕਲ ਕਾਲਜ ਬਾਰੇ ਦਿੱਤੇ ਬਿਆਨ 'ਤੇ ਕਿਹਾ ਹੈ ਕਿ ਮੈਡੀਕਲ ਕਾਲਜ ਦੀ ਸੰਗਰੂਰ 'ਚ ਲੋੜ ਹੈ ਕਿਉਂਕਿ ਇੱਥੇ ਪੀ.ਜੀ.ਆਈ. ...

ਪੂਰੀ ਖ਼ਬਰ »

ਨਵੀਂਆਂ ਬਿਜਲੀ ਦਰਾਂ ਪਿਛਲੇ ਸਮੇਂ ਤੋਂ ਲਾਗੂ ਕਰਨ ਬਾਰੇ ਜਵਾਬ ਲਈ ਸਮਾਂ ਮੰਗਿਆ

ਚੰਡੀਗੜ੍ਹ, 21 ਫਰਵਰੀ (ਸੁਰਜੀਤ ਸਿੰਘ ਸੱਤੀ)- ਪੰਜਾਬ 'ਚ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਵਧਾਈਆਂ ਗਈਆਂ ਬਿਜਲੀ ਦੀਆਂ ਦਰਾਂ ਇਕ ਅਪ੍ਰੈਲ ਤੋਂ ਲਾਗੂ ਕੀਤੇ ਜਾਣ ਦੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਹੁਕਮ ਨੂੰ ਹਾਈਕੋਰਟ 'ਚ ਦਿੱਤੀ ਚੁਣੌਤੀ ...

ਪੂਰੀ ਖ਼ਬਰ »

ਵਰਕਰਾਂ ਨੂੰ ਜਾਗਦੇ ਰੱਖਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਵਿੱਢੀ ਭਰਤੀ ਮੁਹਿੰਮ

ਅਬੋਹਰ, 21 ਫਰਵਰੀ (ਸੁਖਜਿੰਦਰ ਸਿੰਘ ਢਿੱਲੋਂ)- ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਕਾਰਨ ਨਮੋਸ਼ੀ 'ਚ ਗਏ ਅਕਾਲੀ ਦਲ ਦੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨਿੱਤ ਨਵੀਆਂ ਨੀਤੀਆਂ ਬਣਾ ਰਿਹਾ ਹੈ | ਪਹਿਲਾਂ ਸੂਬੇ ਵਿਚ ਸਰਕਾਰ ਿਖ਼ਲਾਫ਼ ...

ਪੂਰੀ ਖ਼ਬਰ »

ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ 'ਤੇ ਦੋਸ਼ ਤੈਅ ਕਰਨ ਸਬੰਧੀ ਬਹਿਸ ਜਾਰੀ

ਪੰਚਕੂਲਾ, 21 ਫਰਵਰੀ (ਕਪਿਲ)- ਪੰਚਕੂਲਾ ਦੰਗਿਆਂ ਦੇ ਮਾਮਲੇ 'ਚ ਸਿਰਸਾ ਦੇ ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅਤੇ ਉਸ ਦੀ ਸਾਥਣ ਸੁਖਦੀਪ ਸਮੇਤ 15 ਮੁਲਜ਼ਮਾਂ ਨੂੰ ਪੰਚਕੂਲਾ ਦੇ ਐਡੀਸ਼ਨਲ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਅਦਾਲਤ 'ਚ ਪੇਸ਼ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਮੰਗਾਂ ਸਬੰਧੀ ਵਿਭਾਗ ਦੇ ਡਾਇਰੈਕਟਰ ਤੇ ਸਿੱਖਿਆ ਸਕੱਤਰ ਨੂੰ ਮਿਲਿਆ

ਚੰਡੀਗੜ੍ਹ/ਐੱਸ. ਏ. ਐੱਸ. ਨਗਰ, 21 ਫਰਵਰੀ (ਅਜਾਇਬ ਸਿੰਘ ਔਜਲਾ/ਤਰਵਿੰਦਰ ਸਿੰਘ ਬੈਨੀਪਾਲ)- ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦਾ ਇਕ ਵਫ਼ਦ ਅੱਜ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ...

ਪੂਰੀ ਖ਼ਬਰ »

ਬਿਹਾਰ ਦੇ ਪੰਜਾਬੀ ਪੰਜਾਬ 'ਚ ਨਿਵੇਸ਼ੀਕਰਨ ਤੋਂ ਕਾਫ਼ੀ ਪ੍ਰਭਾਵਿਤ-ਭੱਟੀ ਦਾ ਦਾਅਵਾ

ਚੰਡੀਗੜ੍ਹ, 21 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਲੋਂ ਪਟਨਾ (ਬਿਹਾਰ) ਵਿਖੇ ਚਾਰ ਦਿਨਾ 6ਵੀਂ ਇੰਡੀਅਨ ਰੀਜਨ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਕਾਨਫ਼ਰੰਸ 'ਚ ਪੰਜਾਬ ਵਲੋਂ ਨੁਮਾਇੰਦਗੀ ਕੀਤੀ ਗਈ | ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਦੀਆਂ ਯੋਜਨਾਵਾਂ ਬਣਾ ਰਹੇ 2 ਗਰੋਹ 9 ਪਿਸਤੌਲਾਂ ਸਣੇ ਕਾਬੂ

ਸੰਗਰੂਰ, 21 ਫਰਵਰੀ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਸੰਗਰੂਰ ਦੀ ਪੁਲਿਸ ਵਲੋਂ ਇਲਾਕੇ ਅੰਦਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 2 ਵੱਖ-ਵੱਖ ਗਰੋਹਾਂ ਨੂੰ ਭਾਰੀ ਮਾਤਰਾ 'ਚ ਅਸਲੇ ਸਣੇ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਪਾਕਿ ਸਰਕਾਰ ਗੁਰਦੁਆਰਿਆਂ-ਮੰਦਰਾਂ ਦੀ ਨਵਉਸਾਰੀ 'ਤੇ ਖ਼ਰਚੇਗੀ ਕਰੋੜਾਂ ਰੁਪਏ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਪਾਕਿਸਤਾਨ ਦੀ ਸੂਬਾ ਖ਼ੈਬਰ ਪਖਤੂਨਖਵਾ ਸਰਕਾਰ ਨੇ ਔਕਾਫ਼, ਹਜ਼, ਧਾਰਮਿਕ ਤੇ ਘੱਟ-ਗਿਣਤੀ ਭਾਈਚਾਰੇ ਨਾਲ ਸਬੰਧਿਤ ਮੰਤਰਾਲੇ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕਰਦਿਆਂ ਸੂਬੇ ਦੇ ਮੰਦਰਾਂ, ਗੁਰਦੁਆਰਿਆਂ ਅਤੇ ...

ਪੂਰੀ ਖ਼ਬਰ »

ਹੀਰੋ ਸਮੂਹ ਦੀ ਬੀ.ਐਮ.ਐਲ. ਮੁੰਜਾਲ ਯੂਨੀਵਰਸਿਟੀ ਨੂੰ ਐਸੋਚੈਮ ਪੁਰਸਕਾਰ

ਚੰਡੀਗੜ੍ਹ, 21 ਫਰਵਰੀ (ਅ.ਬ)-ਬੀ.ਐਮ.ਐਲ. ਮੁੰਜਾਲ ਯੂਨੀਵਰਸਿਟੀ ਦੇ ਸਕੂਲ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਨੇ ਐਸੋਸੀਏਸ਼ਨ ਚੈਂਬਰਜ਼ ਆਫ਼ ਕਾਮਰਸ ਐਾਡ ਇੰਡੀਸਟਰੀ ਆਫ਼ ਇੰਡੀਆ (ਐਸੋਚੈਮ) ਤੋਂ ਮੋਸਟ ਅਪਕਮਿੰਗ ਇੰਜੀਨੀਅਰ ਕਾਲਜ ਪੁਰਸਕਾਰ ਹਾਸਲ ਕੀਤਾ ਹੈ | ਇਹ ...

ਪੂਰੀ ਖ਼ਬਰ »

ਮਹਿੰਦਰਾ ਐਗਰੀ ਸਾਲਿਊਸ਼ੰਜ਼ ਵਲੋਂ ਮਹਾਰਾਸ਼ਟਰ ਦੇ ਐਗ੍ਰੀਕਲਚਰ ਕੰਪੀਟੀਟਵਨੈਸ ਪ੍ਰੋਜੈਕਟ ਨਾਲ ਸਮਝੌਤਾ

ਮੁੰਬਈ, 21 ਫਰਵਰੀ (ਅ. ਬ.)- ਮਹਿੰਦਰਾ ਐਗਰੀ ਸਾਲਿਊਸ਼ੰਸ ਲਿ: ਜੋ ਮਹਿੰਦਰਾ ਐਾਡ ਮਹਿੰਦਰਾ ਲਿ: ਦੀ ਸੰਪੂਰਣ ਮਾਲਕੀ ਵਾਲੀ ਕੰਪਨੀ ਦੀ ਇਕ ਸਹਿਯੋਗੀ ਇਕਾਈ ਹੈ, ਉਸ ਨੇ ਮਹਾਰਾਸ਼ਟਰ ਸਰਕਾਰ ਦੇ ਮਹਾਰਾਸ਼ਟਰ ਐਗ੍ਰੀਕਲਚਰ ਕੰਪੀਟਿਟਵਨੇਸ ਪ੍ਰੋਜੈਕਟ (ਐਮ.ਏ.ਸੀ.ਪੀ) ਲਈ ਇਕ ...

ਪੂਰੀ ਖ਼ਬਰ »

ਨਵੀਂ ਟਰਾਂਸਪੋਰਟ ਨੀਤੀ-ਵੱਡੇ ਟਰਾਂਸਪੋਰਟਰਾਂ ਨੂੰ ਲੱਗੇਗਾ ਰਗੜਾ

ਜਲੰਧਰ, 21 ਫਰਵਰੀ (ਮੇਜਰ ਸਿੰਘ)-ਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਨੀਤੀ ਨੂੰ ਆਖਰ ਪ੍ਰਵਾਨਗੀ ਦੇ ਦਿੱਤੀ ਹੈ ਤੇ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵਲੋਂ ਲੰਬੀ ਜੱਕੋ-ਤੱਕੀ ਤੋਂ ਬਾਅਦ ਆਖ਼ਰ ਅਦਾਲਤੀ ਹੁਕਮਾਂ ਅਨੁਸਾਰ ਪਿਛਲੇ ਸਾਲਾਂ ਦੌਰਾਨ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਤਾਪੀ ਗੈਸ ਪਾਈਪਲਾਈਨ ਪ੍ਰੋਜੈਕਟ ਦੇ ਨੀਂਹ ਪੱਥਰ ਸਮਾਗਮ 'ਚ ਸ਼ਿਰਕਤ ਕਰਨਗੇ ਭਾਰਤ ਤੇ ਪਾਕਿਸਤਾਨ

ਇਸਲਾਮਾਬਾਦ, 21 ਫਰਵਰੀ (ਏਜੰਸੀ) -ਭਾਰਤ ਤੇ ਪਾਕਿਸਤਾਨ, ਤੁਰਕਮੇਨਿਸਤਾਨ ਤੋਂ ਆਉਣ ਵਾਲੀ 10 ਅਰਬ ਡਾਲਰ ਦੀ ਲਾਗਤ ਵਾਲੀ ਤਾਪੀ ਗੈਸ ਪਾਈਪਲਾਈਨ ਦੇ ਨੀਂਹ ਪੱਥਰ ਸਮਾਗਮ 'ਚ ਸ਼ਿਰਕਤ ਕਰਨਗੇ | ਸਮਾਗਮ ਦਾ ਪਹਿਲਾਂ ਪੜਾਅ ਤੁਰਕਮੇਨਿਸਤਾਨ ਦੇ ਸਰਹਟਬਾਟ 'ਚ ਹੋਵੇਗਾ, ਜਿਸ 'ਚ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਨੂੰ ਸ੍ਰੀ ਨਨਕਾਣਾ ਸਾਹਿਬ 'ਚ ਬਣਾਏ ਜਾਣ ਦਾ ਮਾਮਲਾ ਠੰਢੇ ਬਸਤੇ ਪਿਆ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)-ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਖੋਲ੍ਹੇ ਜਾਣ ਦੇ ਮਾਮਲੇ ਨੂੰ ਪਾਕਿਸਤਾਨ ਸਰਕਾਰ ਠੰਢੇ ਬਸਤੇ 'ਚ ਪਾਉਣ ਦੀ ਤਿਆਰੀ ਵਿਚ ਹੈ | ਭਵਿੱਖ 'ਚ ਇਹ ਯੂਨੀਵਰਸਿਟੀ ਕਦੋਂ ਅਤੇ ਕਿੱਥੇ ...

ਪੂਰੀ ਖ਼ਬਰ »

ਭਗਾਣਾ ਕੇਸ 'ਚ ਡੀ. ਸੀ. ਤੋਂ ਰਿਪੋਰਟ ਤਲਬ

ਚੰਡੀਗੜ੍ਹ, 21 ਫਰਵਰੀ (ਸੁਰਜੀਤ ਸਿੰਘ ਸੱਤੀ)- ਹਰਿਆਣਾ ਦੇ ਹਿਸਾਰ ਜ਼ਿਲੇ੍ਹ 'ਚ ਪਿੰਡ ਭਗਾਣਾ ਵਿਖੇ ਲੜਕੀਆਂ ਨਾਲ ਸਮੂਹਿਕ ਜਬਰ-ਜਨਾਹ ਕੀਤੇ ਜਾਣ ਉਪਰੰਤ ਇੱਥੋਂ ਦਲਿਤ ਪਰਿਵਾਰਾਂ ਦੇ ਚਲੇ ਜਾਣ ਕਾਰਨ ਹਾਈਕੋਰਟ 'ਚ ਦਾਖ਼ਲ ਪਟੀਸ਼ਨ ਦੀ ਸੁਣਵਾਈ ਕਰਦਿਆਂ ਜਸਟਿਸ ਏ.ਕੇ. ...

ਪੂਰੀ ਖ਼ਬਰ »

ਅਕਾਲੀ ਸੰਸਦ ਮੈਂਬਰਾਂ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 21 ਫਰਵਰੀ (ਜਗਤਾਰ ਸਿੰਘ)- ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਟੀਚਾ ਪੂਰਾ ਕਰਨ ਦੇ ਮਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ ਤੇ ਪ੍ਰੇਮ ਸਿੰਘ ਚੁੰਦੂਮਾਜਰਾ ਨੇ ਕੇਂਤਰੀ ...

ਪੂਰੀ ਖ਼ਬਰ »

ਬੋਰਡ ਪ੍ਰੀਖਿਆਵਾਂ 'ਚ ਨਕਲ ਤੇ ਕੁਤਾਹੀ ਬਰਦਾਸ਼ਤ ਨਹੀਂ-ਸਕੱਤਰ ਸਕੂਲ ਸਿੱਖਿਆ

ਐੱਸ. ਏ. ਐੱਸ. ਨਗਰ, 21 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ) ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 28 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਨਕਲ ਰਹਿਤ ਅਤੇ ਪਾਰਦਰਸ਼ੀ ਕਰਵਾਉਣ ਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਇਕ ਵਾਰ ਫ਼ਿਰ ਦਾਅਵਾ ਕੀਤਾ ਗਿਆ ਹੈ | ਅੱਜ ...

ਪੂਰੀ ਖ਼ਬਰ »

ਨਾਬਾਲਗ ਲੜਕੇ 'ਤੇ ਤੇਜ਼ਾਬ ਸੁੱਟਣ ਦੇ ਮਾਮਲੇ 'ਚ ਇਕ ਕਾਬੂ

ਫ਼ਿਰੋਜ਼ਪੁਰ, 21 ਫਰਵਰੀ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਸ਼ਹਿਰ ਅੰਦਰ ਭਰੇ ਬਾਜ਼ਾਰ 'ਚ ਨਕਾਬਪੋਸ਼ ਵਿਅਕਤੀ ਵਲੋਂ ਨਾਬਾਲਗ ਲੜਕੇ 'ਤੇ ਤੇਜ਼ਾਬ ਸੁੱਟਣ ਵਾਲੇ ਅੰਨ੍ਹੇ ਕੇਸ ਦੀ ਗੁੱਥੀ ਪੁਲਿਸ ਨੇ 48 ਘੰਟਿਆਂ 'ਚ ਸੁਲਝਾ ਲਈ ਹੈ | ਉਕਤ ਘਟਨਾ ਨੂੰ ਅੰਜਾਮ ਦੇਣ ਵਾਲਾ ...

ਪੂਰੀ ਖ਼ਬਰ »

ਮੈਕਰੋ ਗਲੋਬਲ ਸਹੀ ਅਤੇ ਪਾਰਦਰਸ਼ੀ ਸੇਵਾਵਾਂ ਲਈ ਵਚਨਬੱਧ-ਡੱਲਾ

ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)- ਮੈਕਰੋ ਗਲੋਬਲ ਆਪਣੀਆਂ ਪਾਰਦਰਸ਼ੀ ਅਤੇ ਵਚਨਬੱਧ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਦੇ ਦਫ਼ਤਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲੁਧਿਆਣਾ, ਜਗਰਾਉਂ, ਮੁਹਾਲੀ, ਬਰਨਾਲਾ, ਸੰਗਰੂਰ, ...

ਪੂਰੀ ਖ਼ਬਰ »

ਕੈਪਟਨ ਸਮੇਤ ਹੋਰਨਾਂ ਨੂੰ ਕੇਸ ਤਬਦੀਲ ਕਰਨ ਵਾਲੀ ਅਰਜ਼ੀ 'ਤੇ 26 ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ

ਐੱਸ. ਏ. ਐੱਸ. ਨਗਰ, 21 ਫਰਵਰੀ (ਜਸਬੀਰ ਸਿੰਘ ਜੱਸੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਮੁਲਜ਼ਮਾਂ ਿਖ਼ਲਾਫ਼ ਅੰਮਿ੍ਤਸਰ ਇੰਪਰੂਵਮੈਂਟ ਟਰੱਸਟ ਦੇ ਬਹੁਕਰੋੜੀ ਜ਼ਮੀਨ ਘੁਟਾਲੇ ਮਾਮਲੇ 'ਚ ਜ਼ਿਲ੍ਹਾ ਸੈਸ਼ਨ ਜੱਜ ਵਲੋਂ ਕੇਸ ਤਬਦੀਲ ਕਰਨ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਗਾਹਕਾਂ ਲਈ ਲੈ ਕੇ ਆਇਆ ਅਨਲਿਮਟਿਡ ਵਾਈਸ ਆਫ਼ਰ

ਜਲੰਧਰ, 21 ਫਰਵਰੀ (ਅਜੀਤ ਬਿਊਰੋ)- ਰਾਸ਼ਟਰੀ ਪੱਧਰ 'ਤੇ ਮੋਬਾਈਲ ਸੇਵਾ ਦੇਣ ਵਾਲੀ ਕੰਪਨੀ ਬੀ.ਐਸ.ਐਨ.ਐਲ. ਨੇ ਮੋਬਾਈਲ ਕੁਨੈਕਸ਼ਨ ਦੇ ਆਪਣੇ ਪ੍ਰੀਪੇਡ ਗਾਹਕਾਂ ਲਈ ਅਨਲਿਮਟਿਡ ਵਾਈਸ ਆਫ਼ਰ 99 ਰੁਪਏ ਵਿਚ ਪੇਸ਼ ਕੀਤਾ ਹੈ, ਜਿਸ ਵਿਚ ਕਿਸੇ ਵੀ ਨੈੱਟਵਰਕ ਅਤੇ ਰੋਮਿੰਗ ਦੌਰਾਨ ...

ਪੂਰੀ ਖ਼ਬਰ »

ਹੋਲਾ ਮਹੱਲਾ ਮੌਕੇ ਸਿਆਸੀ ਕਾਨਫ਼ਰੰਸਾਂ ਤੋਂ ਕਾਂਗਰਸ ਅਤੇ 'ਆਪ' ਦੀ ਨਾਂਹ, ਅਕਾਲੀ ਦਲ ਵਲੋਂ ਹਾਂ

ਚੰਡੀਗੜ੍ਹ, 21 ਫਰਵਰੀ (ਐਨ.ਐਸ. ਪਰਵਾਨਾ)- ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਇਸ ਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ 1 ਮਾਰਚ ਨੂੰ ਹੋਣ ਵਾਲੇ ਹੋਲਾ ਮਹੱਲਾ ਦੇ ਮੌਕੇ ਸਿਆਸੀ ਕਾਨਫ਼ਰੰਸਾਂ ਨਹੀਂ ਕੀਤੀ ਜਾਵੇਗੀ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ...

ਪੂਰੀ ਖ਼ਬਰ »

ਕੇਂਦਰੀ ਮੰਤਰੀ ਅਰੁਣ ਜੇਤਲੀ ਅੰਮਿ੍ਤਸਰ ਪੁੱਜੇ

ਅੰਮਿ੍ਤਸਰ, 21 ਫਰਵਰੀ (ਹਰਮਿੰਦਰ ਸਿੰਘ)- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅੱਜ ਅਪਣੇ ਨਿੱਜੀ ਦੌਰੇ 'ਤੇ ਅੰਮਿ੍ਤਸਰ ਪੁੱਜੇ | ਜੇਤਲੀ ਦਾ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਪੁੱਜਣ 'ਤੇ ਉਨ੍ਹਾਂ ਦਾ ਸਵਾਗਤ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਕੀਤਾ ਗਿਆ | ਸ਼ਵੇਤ ...

ਪੂਰੀ ਖ਼ਬਰ »

ਪੰਜਾਬ ਵਿਸਾਖੀ ਬੰਪਰ 2018 ਜਾਰੀ

ਚੰਡੀਗੜ੍ਹ, 21 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਸਰਕਾਰ ਨੇ ਵਿਸਾਖੀ ਬੰਪਰ 2018 ਦੀਆਂ ਟਿਕਟਾਂ ਵਿੱਕਰੀ ਲਈ ਜਾਰੀ ਕਰ ਦਿੱਤੀਆਂ ਹਨ, ਜਿਸ ਦੇ ਡੇਢ-ਡੇਢ ਕਰੋੜ ਦੇ ਪਹਿਲੇ 2 ਇਨਾਮ ਵਿਕੀਆਂ ਹੋਈਆਂ ਟਿਕਟਾਂ 'ਚੋਂ ਆਮ ਲੋਕਾਂ ਨੂੰ ਦਿੱਤੇ ਜਾਣ ਦੀ ਗਾਰੰਟੀ ਦਿੱਤੀ ਗਈ ਹੈ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਉਨ੍ਹਾਂ ਦੀ ਪਾਰਟੀ ਪੀ. ਐਮ. ਐਲ.-ਐਨ. ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ | ਇਸ ਦੇ ਨਾਲ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਨਵਾਜ਼ ਸ਼ਰੀਫ਼ ਵਲੋਂ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਕਾਂਗਰਸ 'ਚ ਸਫ਼ਬੰਦੀ ਵਧਣ ਦੀ ਸੰਭਾਵਨਾ

ਫ਼ਿਰੋਜ਼ਪੁਰ, 21 ਫਰਵਰੀ (ਤਪਿੰਦਰ ਸਿੰਘ)- ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਲੋਂ ਪੰਜਾਬ ਮੰਤਰੀ ਮੰਡਲ 'ਚ ਵਾਧੇ ਨੂੰ ਲੈ ਕੇ ਚੱਲ ਰਹੀਆਂ ਕਿਆਸਰਾਈਆਂ ਲਗਭਗ ਖ਼ਤਮ ਹੋਣ ਵਾਲੀਆਂ ਹਨ | ਲੰਬੇ ਸਮੇਂ ਤੋਂ ਮੰਤਰੀ ਬਣਨ ਦੀ ਉਡੀਕ ਕਰ ਰਹੇ ਕਈ ਸੀਨੀਅਰ ਕਾਂਗਰਸ ...

ਪੂਰੀ ਖ਼ਬਰ »

ਪੁਣਛ 'ਚ ਕੰਟਰੋਲ ਰੇਖਾ ਨੇੜੇ ਵਿਖਾਈ ਦਿੱਤਾ ਪਾਕਿਸਤਾਨ ਦਾ ਹੈਲੀਕਾਪਟਰ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਨੇੜੇ ਪਾਕਿਸਤਾਨੀ ਫ਼ੌਜ ਦਾ ਇਕ ਹੈਲੀਕਾਪਟਰ ਪਾਕਿ ਦੇ ਕਬਜ਼ੇ ਵਾਲੇ ਇਲਾਕੇ 'ਚ ਕੰਟਰੋਲ ਰੇਖਾ ਦੇ 300 ਮੀਟਰ ਇਲਾਕੇ ਦੇ ਅੰਦਰ ਆ ਗਿਆ | ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸਵੇਰੇ ਪੌਣੇ ਦਸ ਤੋਂ ਦਸ ਵਜੇ ...

ਪੂਰੀ ਖ਼ਬਰ »

ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਦਾ ਉਦਘਾਟਨ ਅੱਜ

ਸਮਾਲਸਰ, 21 ਫਰਵਰੀ (ਕਿਰਨਦੀਪ ਸਿੰਘ ਬੰਬੀਹਾ)- ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ ਉਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ ਮਿਤੀ 22 ਫਰਵਰੀ ਦਿਨ ਵੀਰਵਾਰ ਨੂੰ ਕੀਤਾ ਜਾਵੇਗਾ | ਦਮਦਮੀ ਟਕਸਾਲ ਦੇ ਮੁਖੀ ...

ਪੂਰੀ ਖ਼ਬਰ »

ਲਾਹੌਰ 'ਚ ਮਨਾਇਆ ਕੌਮਾਂਤਰੀ ਮਾਂ-ਬੋਲੀ ਦਿਵਸ

ਅੰਮਿ੍ਤਸਰ, 21 ਫਰਵਰੀ (ਸੁਰਿੰਦਰ ਕੋਛੜ)- ਜਗਤ ਮਾਂ ਬੋਲੀ ਦਿਹਾੜੇ ਮੌਕੇ ਅੱਜ ਲਾਹੌਰ ਦੀ ਸ਼ਿਮਲਾ ਪਹਾੜੀ ਸਥਿਤ ਪ੍ਰੈੱਸ ਕਲੱਬ ਅੱਗੇ ਪੰਜਾਬੀ ਪ੍ਰਚਾਰ ਸੰਸਥਾ, ਪੰਜਾਬੀ ਖੋਜਗੜ੍ਹ ਲਲਿਆਣੀ, ਲੁਕਾਈ ਪੰਜਾਬ, ਪੰਜਾਬੀ ਸਾਂਝ ਸੰਗਤ, ਪੰਜਾਬੀ ਅਦਬੀ ਸੰਗਤ, ਪੰਜਾਬੀ ਅਦਬੀ ...

ਪੂਰੀ ਖ਼ਬਰ »

ਖੱਟਾ ਸਿੰਘ ਮਾਮਲੇ 'ਚ ਸੀ. ਬੀ. ਆਈ. ਦੀ ਬਹਿਸ ਮੁਕੰਮਲ

ਚੰਡੀਗੜ੍ਹ, 21 ਫਰਵਰੀ (ਸੁਰਜੀਤ ਸਿੰਘ ਸੱਤੀ)-ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਡਰਾਈਵਰ ਰਹੇ ਖੱਟਾ ਸਿੰਘ ਵਲੋਂ ਉਸ ਦੇ ਮੁੜ ਬਿਆਨ ਕਰਵਾਉਣ ਦੀ ਮੰਗ ਨੂੰ ਲੈ ਕੇ ਦਾਖ਼ਲ ਅਰਜ਼ੀ 'ਤੇ ਖੱਟਾ ਸਿੰਘ ਦੇ ਵਕੀਲ ਅਤੇ ਸੀ. ਬੀ. ਆਈ. ਦੇ ਵਕੀਲ ਵਲੋਂ ਬਹਿਸ ਮੁਕੰਮਲ ਕਰ ਲਈ ਗਈ ਹੈ | ...

ਪੂਰੀ ਖ਼ਬਰ »

ਡੋਕਲਾਮ 'ਚ ਸਥਿਤੀ ਠੀਕ ਹੈ-ਬਿਪਿਨ ਰਾਵਤ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਫ਼ੌਜ ਮੁਖੀ ਬਿਪਿਨ ਰਾਵਤ ਨੇ ਸਪੱਸ਼ਟ ਕੀਤਾ ਹੈ ਕਿ ਡੋਕਲਾਮ ਵਿਚ ਸਥਿਤੀ ਠੀਕ ਹੈ ਤੇ ਪ੍ਰੇਸ਼ਾਨ ਹੋਣ ਦਾ ਕੋਈ ਕਾਰਨ ਨਹੀਂ ਹੈ | ਭਾਰਤ ਨੇ ਇਸ ਵਿਵਾਦਿਤ ਜਗ੍ਹਾ ਵਿਚ ਸੜਕ ਬਣਾਉਣ ਤੋਂ ਚੀਨੀ ਫ਼ੌਜ ਨੂੰ ਰੋਕ ਦਿੱਤਾ ਸੀ ਜਿਸ ਤੋਂ ਬਾਅਦ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਕੁਪਵਾੜਾ 'ਚ ਗੋਲੀਬਾਰੀ

ਸ੍ਰੀਨਗਰ, 21 ਫਰਵਰੀ (ਏਜੰਸੀ)- ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਜ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਤੰਗਦਾਰ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਕੀਤੀ ਹੈ, ਇਸ ਦੌਰਾਨ ਭਾਰਤ ਦੀ ਜਵਾਬੀ ਕਾਰਵਾਈ 'ਚ ਇਕ ਪਾਕਿਸਤਾਨੀ ...

ਪੂਰੀ ਖ਼ਬਰ »

ਡੋਕਲਾਮ ਜ਼ਰੀਏ ਭਾਰਤ ਤੇ ਭੁਟਾਨ ਨੂੰ ਵੰਡਣਾ ਚਾਹੁੰਦਾ ਸੀ ਚੀਨ-ਮੈਨਨ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ ਨੇ ਬੁੱਧਵਾਰ ਨੂੰ ਕਿਹਾ ਕਿ ਡੋਕਲਾਮ ਵਿਵਾਦ 'ਤੇ ਚੀਨ ਦਾ ਰਾਜਨੀਤਕ ਟੀਚਾ ਭਾਰਤ ਅਤੇ ਭੁਟਾਨ ਨੂੰ ਵੰਡਣਾ ਸੀ ਹਾਲਾਂਕਿ ਸਰਕਾਰ ਨੇ ਜਿਸ ਤਰ੍ਹਾਂ ਨਾਲ ਮੁੱਦੇ ਨੂੰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਪਿ੍ਆ ਵਰੀਏਰ ਤੇ ਫ਼ਿਲਮ ਦੇ ਨਿਰਦੇਸ਼ਕ ਨੂੰ ਰਾਹਤ

ਨਵੀਂ ਦਿੱਲੀ, 21 ਫਰਵਰੀ (ਏਜੰਸੀ)- ਸੁਪਰੀਮਕੋਰਟ ਨੇ ਅੱਜ ਅਦਾਕਾਰਾ ਪਿ੍ਆ ਪ੍ਰਕਾਸ਼ ਵਰੀਏਰ ਤੇ ਫਿਲਮ ਦੇ ਨਿਰਦੇਸ਼ਕ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਿਖ਼ਲਾਫ਼ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਤੇਲੰਗਾਨਾ 'ਚ ਦਾਇਰ ਐਫ.ਆਈ.ਆਰ. ...

ਪੂਰੀ ਖ਼ਬਰ »

ਭਾਰਤ ਵਲੋਂ ਪਿ੍ਥਵੀ-2 ਮਿਜ਼ਾਈਲ ਦਾ ਰਾਤ ਦਾ ਸਫ਼ਲਤਾਪੂਰਵਕ ਪ੍ਰੀਖਣ

ਬਾਲਾਸੋਰ (ਓਡੀਸ਼ਾ), 21 ਫਰਵਰੀ (ਏਜੰਸੀ)-ਭਾਰਤ ਵਲੋਂ ਦੇਸ਼ ਵਿਚ ਤਿਆਰ ਕੀਤੀ ਗਈ ਪ੍ਰਮਾਣੂ ਸਮਰੱਥਾ ਵਾਲੀ ਪਿ੍ਥਵੀ-2 ਮਿਜ਼ਾਈਲ ਦਾ ਸਫ਼ਲਤਾ ਪੂਰਵਕ ਰਾਤ ਦਾ ਪ੍ਰੀਖਣ ਕੀਤਾ ਗਿਆ | ਇਹ ਮਿਜ਼ਾਈਲ 350 ਕਿੱਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ | ਰੱਖਿਆ ਸੂਤਰਾਂ ਨੇ ...

ਪੂਰੀ ਖ਼ਬਰ »

ਅਵਨੀ ਚਤੁਰਵੇਦੀ ਨੇ ਮਿਗ-21 ਉਡਾ ਕੇ ਰਚਿਆ ਇਤਿਹਾਸ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਅਵਨੀ ਚੁਤਰਵੇਦੀ ਇਕੱਲਿਆ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ | ਅਵਨੀ ਨੇ ਇਕੱਲਿਆ ਮਿਗ-21 ਉਡਾ ਕੇ ਭਾਰਤ ਦੇ ਆਸਮਾਨ 'ਚ ਨਵਾਂ ਇਤਿਹਾਸ ਰਚਿਆ ਹੈ | ਬੀਤੀ 19 ਫਰਵਰੀ ਨੂੰ ...

ਪੂਰੀ ਖ਼ਬਰ »

..ਜਦੋਂ ਲਾਲ ਬਹਾਦੁਰ ਸ਼ਾਸਤਰੀ ਨੇ ਪੀ.ਐਨ.ਬੀ. ਤੋਂ ਕਰਜ਼ਾ ਲੈ ਖ਼ਰੀਦੀ ਕਾਰ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਹੀਰਾ ਕਾਰੋਬਾਰੀ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ) ਦਾ 11,400 ਕਰੋੜ ਰੁਪਏ ਦਾ ਕਰਜ਼ਾ ਮੋੜੇ ਬਿਨਾਂ ਦੇਸ਼ ਤੋਂ ਭੱਜ ਗਿਆ ਹੈ ਤੇ ਕਰਜ਼ਾ ਮੋੜਨ ਦੀ ਬਜਾਏ ਉਸ ਨੇ ਪੱਤਰ ਲਿਖ ਕੇ ਬੈਂਕ ਨੂੰ ਕਿਹਾ ਹੈ ਕਿ ਉਹ ਹੁਣ ਕਰਜ਼ੇ ਦਾ ਇਕ ਵੀ ...

ਪੂਰੀ ਖ਼ਬਰ »

ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਉਸ ਦੇ ਬੇਟੇ ਤੋਂ ਪੁੱਛਗਿੱਛ

ਨਵੀਂ ਦਿੱਲੀ, 21 ਫਰਵਰੀ (ਏਜੰਸੀ)-ਸੱਤ ਬੈਕਾਂ ਨਾਲ 3695 ਕਰੋੜ ਦੇ ਘੁਟਾਲੇ ਦੇ ਮਾਮਲੇ 'ਚ ਸੀ. ਬੀ. ਆਈ. ਨੇ ਅੱਜ ਆਪਣੇ ਦਿੱਲੀ ਸਥਿਤ ਹੈੱਡਕੁਆਰਟਰ 'ਚ ਰੋਟੋਮੈਕ ਦੇ ਮਾਲਕ ਵਿਕਰਮ ਕੋਠਾਰੀ ਤੇ ਉਸ ਦੇ ਬੇਟੇ ਰਾਹੁਲ ਕੋਠਾਰੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ | ਇਸ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX