ਤਾਜਾ ਖ਼ਬਰਾਂ


ਦੋ ਦਿਨ ਦੀ ਬੱਚੀ ਨੂੰ ਮਾਂ ਪੁਲਿਸ ਨਾਕੇ ਕੋਲ ਰੱਖ ਹੋਈ ਫ਼ਰਾਰ
. . .  38 minutes ago
ਜਲੰਧਰ, 26 ਸਤੰਬਰ - ਅੱਜ ਜਲੰਧਰ ਸਥਿਤ ਜੋਤੀ ਚੌਕ ਵਿਖੇ ਇਕ ਮਾਂ 2 ਦਿਨ ਦੀ ਬੱਚੀ ਨੂੰ ਪੁਲਿਸ ਨਾਕੇ ਕੋਲ ਰੱਖ ਕੇ ਫ਼ਰਾਰ ਹੋ ਗਈ, ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਪੀ.ਸੀ.ਆਰ. ਦੀ ਟੀਮ ਗਸ਼ਤ ਕਰ ਰਹੀ ਸੀ। ਥਾਣਾ ਡਿਵੀਜ਼ਨ ਨੰ. 4 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਬੱਚੀ ਨੂੰ ਸਿਵਲ ਹਸਪਤਾਲ ਦਾਖਲ...
ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ
. . .  53 minutes ago
ਸ਼ਿਮਲਾ, 26 ਸਤੰਬਰ - ਕੁੱਝ ਦਿਨਾਂ ਲਗਾਤਾਰ ਪਏ ਭਾਰੀ ਮੀਂਹ ਮਗਰੋਂ ਅੱਜ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਬਰਫ਼ਬਾਰੀ ਹੋਈ ਹੈ। ਸੂਬੇ ਦੇ ਲਾਹੌਲ-ਸਪਿਤੀ ਜ਼ਿਲ੍ਹੇ 'ਚ ਭਾਰੀ ਬਰਫ਼ਬਾਰੀ ਹੋਈ...
ਅੱਜ ਦਾ ਵਿਚਾਰ
. . .  about 1 hour ago
ਡੀਪੂ ਹੋਲਡਰ ਕੋਲ ਰਾਤ ਸਮੇਂ ਲੱਥ ਰਹੀ 858 ਤੋੜੇ ਸਰਕਾਰੀ ਕਣਕ ਪੁਲਿਸ ਨੇ ਫੜੀ
. . .  1 day ago
ਛੇਹਰਟਾ,25ਸਤੰਬਰ(ਵਡਾਲੀ)-ਛੇਹਰਟਾ ਖੇਤਰ ਵਿਚ ਇੱਕ ਡੀਪੂ ਹੋਲਡਰ ਕੋਲ ਦੇਰ ਰਾਤ ਕਰੀਬ 9 ਵਜੇ ਦੋ ਰੁਪਏ ਕਿੱਲੋ ਵਾਲੀ 858 ਤੋੜੇ ਨੀਲੇ ਕਾਰਡਾਂ ਤੇ ਵੰਡੀ ਜਾਣ ਵਾਲੀ ਕਣਕ ਵੱਡੀ ਮਾਤਰਾ ਵਿਚ ਰਾਤ ਸਮੇਂ ਲੱਥ ਰਹੀ ਸੀ ਜੋ ਸ਼ੱਕ ਦੇ ਘੇਰੇ ਵਿਚ ਆ ...
ਏਸ਼ੀਆ ਕੱਪ : 15 ਓਵਰਾਂ ਦੇ ਬਾਅਦ ਭਾਰਤ 99/0
. . .  1 day ago
ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਕੱਲ੍ਹ ਆਉਣਗੇ ਕੈਪਟਨ
. . .  1 day ago
ਅਮਰਕੋਟ,25 ਸਤੰਬਰ [ਭੱਟੀ ]-ਖੇਮਕਰਨ ਹਲਕੇ ਦੇ ਸਰਹੱਦੀ ਪਿੰਡਾ ਚ ਕਸੂਰੀ ਨਾਲੇ ਚ ਆਏ ਬਰਸਾਤੀ ਪਾਣੀ ਨਾਲ ਹੋਏ ਭਾਰੀ ਨੁਕਸਾਨ ਦਾ ਜਇਜ਼ਾ ਲੈਣ ਲਈ ਕਲੵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੇਰੇ10 ਵਜ਼ੇ ...
ਰਾਵੀ ਦਰਿਆ ਦੇ ਤੇਜ਼ ਵਹਾਅ 'ਚ ਰੁੜਿਆ ਕਿਸਾਨ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਤਹਿਸੀਲ ਅਜਨਾਲਾ ਦੇ ਥਾਣਾਂ ਰਮਦਾਸ ਅਧੀਂਨ ਆਉਂਦੇ ਪਿੰਡ ਘੋਹਨੇਵਾਲਾ ਦਾ ਇਕ ਕਿਸਾਨ ਬਲਵਿੰਦਰ ਸਿੰਘ ਅੱਜ ਖੇਤਾਂ ਵਿੱਚ ਗੇੜਾ...
ਏਸ਼ੀਆ ਕੱਪ : ਅਫ਼ਗ਼ਾਨਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 253 ਦੌੜਾਂ ਦਾ ਟੀਚਾ
. . .  1 day ago
ਘਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਟਾਂਡਾ , 25 ਸਤੰਬਰ ( ਦੀਪਕ ਬਹਿਲ)- ਬਰਸਾਤ ਦੇ ਕਾਰਨ ਪਿੰਡ ਖੁਨ ਖੁਨ ਕਲਾ ਚ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ । ਮਰਨ ਵਾਲੇ ਦਾ ਨਾਂ ਬਲਦੇਵ ਸਿੰਘ ਦਸਿਆ ਜਾ ਰਿਹਾ ...
ਘੱਗਰ 'ਚ ਪਾਣੀ ਦਾ ਪੱਧਰ ਵਧਣ ਕਰਕੇ ਹਾਈ ਅਲਰਟ ਜਾਰੀ
. . .  1 day ago
ਡੇਰਾਬੱਸੀ, 24 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਨੇੜੇ ਤੋਂ ਲੰਘਦੇ ਘੱਗਰ ਦਰਿਆ ਵਿਚ ਅੱਜ ਅਚਾਨਕ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ 'ਚ ਦਹਿਸ਼ਤ ਫੈਲ ਗਈ । ਘੱਗਰ 'ਚ ਪਾਣੀ ਵਧਣ ...
ਏਸ਼ੀਆ ਕੱਪ :ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 100 ਦੌੜਾਂ ਪੂਰੀਆਂ
. . .  1 day ago
ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਅੱਜ ਦਿੱਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। 9 ਉਲੰਪਿਕ ਖੇਡਾਂ, 8 ਹਾਕੀ ਵਿਸ਼ਵ ਕੱਪ...
ਸੰਪਰਕ ਟੁੱਟਣ ਕਾਰਨ 30 ਘੰਟਿਆਂ ਤੋਂ ਪਿੰਡ ਹੱਲੂਵਾਲ ਵਾਸੀ ਪਿੰਡ 'ਚ ਕੈਦ ਹੋਏ
. . .  1 day ago
ਮਾਹਿਲਪੁਰ , 25 ਸਤੰਬਰ (ਦੀਪਕ ਅਗਨੀਹੋਤਰੀ) - ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਚੋਆਂ ਵਿਚ ਆਏ ਹੜ੍ਹ ਕਾਰਨ ਬਲਾਕ ਮਾਹਿਲਪੁਰ ਦਾ ਪਿੰਡ ਹੱਲੂਵਾਲ ਬਾਕੀ ਪਿੰਡਾਂ ਤੋਂ ਕੱਟਿਆ ਗਿਆ। ਪਿਛਲੇ 30 ਘੰਟਿਆਂ ...
ਘੱਗਰ ਦਾ ਪਾਣੀ ਪੱਧਰ ਲੱਗਿਆ ਵਧਣ
. . .  1 day ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਕੋਲੋਂ ਨਿਕਲਦੇ ਘੱਗਰ ਵਿਚ ਇਕਦਮ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ। ਰਾਜਪੁਰਾ, ਘਨੌਰ ਕੋਲ 15 ਫੁੱਟ ਤੇ ਸਮਾਣਾ ਕੋਲ ਇਸ ਦਾ ...
ਪ੍ਰਧਾਨ ਮੰਤਰੀ ਦਾ ਕਾਂਗਰਸ 'ਤੇ ਹਮਲਾ, ਕਿਹਾ- ਦੇਸ਼ ਤੋਂ ਬਾਹਰ ਲੱਭਿਆ ਜਾ ਰਿਹੈ ਗਠਜੋੜ
. . .  1 day ago
ਭੋਪਾਲ, 25 ਸਤੰਬਰ- ਮੱਧ ਪ੍ਰਦੇਸ਼ 'ਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਭੋਪਾਲ 'ਚ ਭਾਜਪਾ ਨੇ ਵਰਕਰ ਮਹਾਕੁੰਭ ਦਾ ਆਯੋਜਨ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ...
ਏਸ਼ੀਆ ਕੱਪ : ਭਾਰਤ ਬਨਾਮ ਅਫ਼ਗਾਨਿਸਤਾਨ- ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 50 ਦੌੜਾਂ ਪੂਰੀਆਂ
. . .  1 day ago
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.29 ਮੀਟਰ ਪਹੁੰਚਿਆ
. . .  1 day ago
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਕਈ ਮਕਾਨ
. . .  1 day ago
ਵਿਰਾਟ ਕੋਹਲੀ ਨੂੰ ਮਿਲਿਆ 'ਖੇਲ ਰਤਨ' ਪੁਰਸਕਾਰ
. . .  1 day ago
ਯੂ. ਐੱਨ. ਦੀ ਬੈਠਕ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਰਚਿਆ ਇਤਿਹਾਸ
. . .  1 day ago
ਸੁਲਤਾਨਪੁਰ ਲੋਧੀ : ਕਈ ਪਿੰਡਾਂ 'ਚ ਵੜਿਆ ਬਿਆਸ ਦਰਿਆ ਦਾ ਪਾਣੀ
. . .  1 day ago
ਤਿੰਨ ਤਲਾਕ ਅਧਿਆਦੇਸ਼ ਵਿਰੁੱਧ ਕੇਰਲ ਦੇ ਇਸਲਾਮਿਕ ਸੰਗਠਨ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  1 day ago
ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ
. . .  1 day ago
ਭਾਰੀ ਮੀਂਹ ਮਗਰੋਂ ਪੰਜਾਬ ਅਤੇ ਹਰਿਆਣਾ 'ਚ ਅੱਜ ਮੌਸਮ ਸਾਫ਼
. . .  1 day ago
ਨਸ਼ੇ ਕਾਰਨ ਨਵ ਵਿਆਹੇ ਨੌਜਵਾਨ ਦੀ ਮੌਤ
. . .  1 day ago
ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਗੜ੍ਹਸ਼ੰਕਰ ਨੇੜਲੀ ਕੰਢੀ ਨਹਿਰ 'ਚ ਪਿਆ 50 ਫੁੱਟ ਦਾ ਪਾੜ, ਵੱਡਾ ਨੁਕਸਾਨ ਹੋਣੋਂ ਟਲਿਆ
. . .  1 day ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  1 day ago
ਸੀਲਿੰਗ ਮਾਮਲੇ 'ਚ ਸੁਪਰੀਮ ਕੋਰਟ ਨੇ ਮਨੋਜ ਤਿਵਾੜੀ ਨੂੰ ਪਾਈ ਝਾੜ
. . .  1 day ago
ਫਗਵਾੜਾ ਦਾ ਦਿਹਾਤੀ ਖੇਤਰ ਪਾਣੀ 'ਚ ਡੁੱਬਣ ਕਾਰਨ ਲੋਕਾਂ ਦਾ ਨੁਕਸਾਨ
. . .  1 day ago
ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ 'ਤੇ ਜੇਲ੍ਹ 'ਚ ਹਮਲਾ
. . .  1 day ago
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਰਾਵੀ ਦਰਿਆ ਦਾ ਕੀਤਾ ਗਿਆ ਦੌਰਾ
. . .  1 day ago
ਉੜੀਸਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ
. . .  1 day ago
ਭੋਪਾਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਮਾਂ ਨੇ ਭਾਖੜਾ ਨਹਿਰ 'ਚ ਸੁੱਟਿਆ ਬੱਚਾ, ਗੋਤਾਖੋਰਾਂ ਨੇ ਬਚਾਈ ਜਾਨ
. . .  1 day ago
ਅਰੁਣ ਜੇਤਲੀ ਵਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਬੈਠਕ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ
. . .  1 day ago
ਅੰਮ੍ਰਿਤਸਰ ਨਗਰ ਨਿਗਮ ਵਲੋਂ ਸ਼ਹਿਰ 'ਚ ਤੋੜੀਆਂ ਗਈਆਂ ਖਸਤਾ ਇਮਾਰਤਾਂ
. . .  1 day ago
ਬੱਸ ਅਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 7 ਜ਼ਖ਼ਮੀ
. . .  1 day ago
ਸੁਰੱਖਿਅਤ ਹਨ ਹਿਮਾਚਲ ਪ੍ਰਦੇਸ਼ 'ਚ ਫਸੇ ਟ੍ਰੈਕਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ
. . .  1 day ago
ਜੰਮੂ-ਕਸ਼ਮੀਰ : ਸੋਪੋਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਮਗਰੋਂ ਸਾਰੇ ਵਿੱਦਿਅਕ ਅਦਾਰੇ ਬੰਦ
. . .  1 day ago
ਵੱਡੀ ਗਿਰਾਵਟ ਨਾਲ 73 ਦੇ ਕਰੀਬ ਪਹੁੰਚਿਆ ਰੁਪਿਆ
. . .  1 day ago
ਦਾਗੀ ਨੇਤਾਵਾਂ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ, ਚਾਰਜਸ਼ੀਟ ਦੇ ਆਧਾਰ 'ਤੇ ਨਹੀਂ ਕੀਤੀ ਜਾ ਸਕਦੀ ਕਾਰਵਾਈ
. . .  1 day ago
ਏਅਰਸੈੱਲ ਮੈਕਸਿਸ ਕੇਸ : ਪਟਿਆਲਾ ਹਾਊਸ ਕੋਰਟ 'ਚ 8 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  1 day ago
ਅਸਾਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਿਆ
. . .  about 1 hour ago
ਪ੍ਰਧਾਨ ਮੰਤਰੀ ਮੋਦੀ ਦਾ ਨਾਂ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ
. . .  about 1 hour ago
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ
. . .  about 1 hour ago
ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਅੱਜ ਸੁਣਾ ਸਕਦਾ ਹੈ ਫ਼ੈਸਲਾ
. . .  44 minutes ago
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ
. . .  55 minutes ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਮਾਨਸਾ

ਮਾਨਸਾ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

ਮਾਨਸਾ, 21 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਸਥਾਨਕ ਕਚਹਿਰੀ ਵਿਚ ਐਡਵੋਕੇਟਸ ਲਿਟਰੇਰੀ ਫੋਰਮ ਵਲੋਂ ਇਹ ਦਿਵਸ ਮਨਾਇਆ ਗਿਆ | ਪੰਜਾਬ ਸਾਹਿਤ ਅਕਾਦਮੀ ਦੇ ਐਸੋਸੀਏਟ ਮੈਂਬਰ ਅਤੇ ਉੱਘੇ ਗੀਤਕਾਰ ਬਲਜਿੰਦਰ ਸੰਗੀਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਪੰਜਾਬੀ ਦਾ ਫ਼ਰਜ਼ ਬਣਦਾ ਹੈ ਕਿ ਉਹ ਮਾਤ ਭਾਸ਼ਾ ਪ੍ਰਤੀ ਆਪਣੀ ਜ਼ਿੰਮੇਵਾਰੀ ਬਾਰੇ ਸੁਚੇਤ ਹੋਣ ਅਤੇ ਇਸ ਦੇ ਪਸਾਰ ਲਈ ਢੁਕਵੇਂ ਯਤਨ ਕਰਨ | ਅਦਬ ਲੋਕ ਮਾਨਸਾ ਦੇ ਪ੍ਰਧਾਨ ਸ਼ਾਇਰ ਬਲਵੰਤ ਭਾਟੀਆ ਨੇ ਕਿਹਾ ਕਿ ਪੰਜਾਬੀ ਵਿਸ਼ਵ ਦੀ ਮੋਹਰੀ ਅਤੇ ਰੁਜ਼ਗਾਰ ਦੀ ਭਾਸ਼ਾ ਬਣ ਸਕਦੀ ਹੈ ਜੇਕਰ ਸਾਇੰਸ, ਤਕਨਾਲੋਜੀ, ਕਾਨੂੰਨ ਆਦਿ ਵਿਸ਼ਿਆਂ ਉੱਪਰ ਵੱਡੇ ਕੋਸ਼ਾਂ ਦੀ ਰਚਨਾ ਕੀਤੀ ਜਾਵੇ ਅਤੇ ਦੁਨੀਆ ਦੀਆਂ ਵਿਕਸਤ ਭਾਸ਼ਾਵਾਂ ਦੇ ਮੁਕਾਬਲੇ ਦੀ ਪ੍ਰਵਿਰਤੀ ਦਾ ਧਾਰਨੀ ਬਣਿਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ: ਸਰਬਜੀਤ ਕੌਰ ਸੋਹਲ ਦੀ ਅਗਵਾਈ 'ਚ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਲਗਾਤਾਰ ਯਤਨ ਜਾਰੀ ਹਨ | ਐਡਵੋਕੇਟਸ ਲਿਟਰੇਰੀ ਫੋਰਮ ਦੀ ਵਕਤਾ ਦਵਿੰਦਰ ਕੌਰ ਚਾਹਿਲ ਅਤੇ ਗੁਰਦਰਸ਼ਨ ਕੌਰ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿਚ ਸਾਰਾ ਕੰਮ ਪੂਰਨ ਰੂਪ ਵਿਚ ਪੰਜਾਬੀ ਭਾਸ਼ਾ ਵਿਚ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਹਾਜ਼ਰ ਹੋਣ ਅਤੇ ਸੰਬੋਧਨ ਕਰਨ ਵਾਲਿਆਂ ਵਿਚ ਸਤਿੰਦਰ ਪਾਲ ਸਿੰਘ ਮਿੱਤਲ, ਹਰਪ੍ਰੀਤ ਹੈਪੀ, ਰਜਿੰਦਰ ਕੌਰ ਢਿੱਲੋਂ, ਸੰਤੋਸ਼ ਰਾਣੀ, ਵੀਰਦਵਿੰਦਰ ਸਿੰਘ, ਸਿਮਰਨਜੀਤ ਸਿੰਘ, ਹਰਜਿੰਦਰ ਸਿੰਘ ਐਡਵੋਕੇਟਸ ਆਦਿ ਸਕੂਲਾਂ 'ਚ ਲਾਇਬਰੇਰੀਆਂ ਖੋਲ੍ਹਣ ਦਾ ਫ਼ੈਸਲਾ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਸਿੱਖਿਆ ਵਿਕਾਸ ਮੰਚ ਮਾਨਸਾ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਨਹਿਰੂ ਯੁਵਾ ਕੇਂਦਰ, ਪੇਂਡੂ ਯੂਥ ਕਲੱਬਾਂ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਜ਼ਿਲੇ੍ਹ ਦੇ ਕੁਝ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਨਵੇਂ ਸੈਸ਼ਨ ਦੌਰਾਨ ਲਾਇਬਰੇਰੀਆਂ ਖੋਲ੍ਹਣ ਦਾ ਅਹਿਮ ਨਿਰਨਾ ਲਿਆ ਹੈ | ਮੰਚ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਕੂਲਾਂ ਵਿੱਚ ਲਾਇਬਰੇਰੀਆਂ ਖੋਲ੍ਹਣ ਦਾ ਰਸਮੀ ਉਦਘਾਟਨ ਉੱਘੇ ਸ਼ਾਇਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਅਤੇ ਉੱਘੀ ਸ਼ਾਇਰਾ ਸੁਖਵਿੰਦਰ ਅੰਮਿ੍ਤ ਵਲੋਂ 7 ਮਾਰਚ ਨੂੰ ਮਾਨਸਾ ਵਿਖੇ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਭਰ ਦੇ ਸਕੂਲਾਂ ਵਿੱਚ ਮਿਆਰੀ ਪੰਜਾਬੀ ਰਸਾਲੇ ਵੀ ਲਗਾਏ ਜਾਣਗੇ | ਇਸ ਮੌਕੇ ਸੁਦਰਸ਼ਨ ਕੁਮਾਰ ਰਾਜੂ, ਡਾ: ਬੂਟਾ ਸਿੰਘ ਬੋੜਾਵਾਲ, ਰਣਧੀਰ ਸਿੰਘ ਆਲਮਕੇ, ਮੈਡਮ ਆਰਤੀ, ਯੋਗਿਤਾ ਜੋਸ਼ੀ, ਗੁਰਪ੍ਰੀਤ ਕੌਰ, ਈਸ਼ਾ ਮੌਾਗਾ, ਭੁਪਿੰਦਰ ਸਿੰਘ ਤੱਗੜ, ਤਰਸੇਮ ਸਿੰਘ ਬੋੜਾਵਾਲ, ਰਾਜਵਿੰਦਰ ਸਿੰਘ ਖੱਤਰੀਵਾਲਾ, ਅਕਬਰ ਸਿੰਘ ਬੱਪੀਆਣਾ, ਗੁਰਮੀਤ ਸਿੰਘ, ਵਿਜੇ ਕੁਮਾਰ, ਗੁਰਵਿੰਦਰ ਮਠਾੜੂ, ਜਸਵਿੰਦਰ ਸਿੰਘ ਚੰਨੀ, ਸਤੀਸ਼ ਕੁਮਾਰ, ਬਲਵਿੰਦਰ ਸ਼ਰਮਾ ਆਦਿ ਹਾਜ਼ਰ ਸਨ |
ਰੋਇਲ ਕਾਲਜ ਵਿਖੇ ਮਾਤ ਭਾਸ਼ਾ ਦਿਵਸ ਮਨਾਇਆ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਲਿਟਰੇਰੀ ਕਲੱਬ ਅਤੇ ਪੰਜਾਬੀ ਵਿਭਾਗ ਵਲੋਂ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਸੰਬੋਧਨ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਡਾ: ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਅਸੀਂ ਮਾਤ ਭਾਸ਼ਾ ਪੰਜਾਬੀ ਨੂੰ ਹੋਰ ਪ੍ਰਫੁਲਿਤ ਕਰਨ ਦਾ ਯਤਨ ਕਰੀਏ | ਪਿ੍ੰਸੀਪਲ ਕਿਰਨਜੀਤ ਕੌਰ, ਪੰਜਾਬੀ ਵਿਭਾਗ ਦੀ ਮੁਖੀ ਸਹਾਇਕ ਪ੍ਰੋ: ਪਰਮਜੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ | ਇਸ ਤੋਂ ਪਹਿਲਾਂ ਵਿਦਿਆਰਥੀਆਂ ਵਲੋਂ ਮਾਤ ਭਾਸ਼ਾ ਪ੍ਰਤੀ ਜਾਗਰੂਕਤਾ ਰੈਲੀ ਰਾਹੀ ਪਿੰਡ ਬੋੜਾਵਾਲ, ਫਫੜੇ ਭਾਈਕੇ, ਫਰਵਾਹੀ, ਦਲੇੇਲ ਸਿੰਘ ਵਾਲਾ ਆਦਿ ਵਿਖੇ ਲੋਕਾਂ ਨੂੰ ਮਾਤ ਭਾਸ਼ਾ ਪ੍ਰਤੀ ਪ੍ਰੇਰਿਤ ਕੀਤਾ ਗਿਆ | ਰਮਨਦੀਪ ਕੌਰ ਐੱਮ.ਏ. ਪੰਜਾਬੀ ਨੇ ਕਵਿਤਾ, ਬੰਟੀ ਸਿੰਘ ਬੀ.ਏ. ਭਾਗ ਦੂਜਾ ਨੇ ਮਾਤ ਭਾਸ਼ਾ ਨਾਲ ਸਬੰਧਿਤ ਭਾਸ਼ਣ ਦਿੱਤਾ |
ਮੀਰਪੁਰ ਕਲਾਂ ਸਕੂਲ ਵਿਖੇ ਮਾਂ ਬੋਲੀ ਦਿਹਾੜਾ ਮਨਾਇਆ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਵਿਖੇ ਮਾਂ ਬੋਲੀ ਦਿਹਾੜਾ ਮਨਾਇਆ ਗਿਆ | ਅਧਿਆਪਕ ਜਗਸੀਰ ਸਿੰਘ, ਰੇਸ਼ਮ ਸਿੰਘ ਫ਼ਤਿਹਪੁਰ ਨੇ ਪੰਜਾਬੀ ਭਾਸ਼ਾ ਦੇ ਅਮੀਰ ਵਿਰਸੇ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਦੀਆਂ ਜੜ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਬੋਲੀ ਦੀ ਮਿਠਾਸ, ਮਹੱਤਤਾ ਅਤੇ ਰੌਚਿਕਤਾ ਨੂੰ ਪ੍ਰਗਟਾਉਂਦੀਆਂ ਭਾਵੁਕ ਕਵਿਤਾਵਾਂ ਪੇਸ਼ ਕੀਤੀਆਂ | ਜਗਤਾਰ ਸਿੰਘ ਝੰਡੂਕੇ, ਪਿੰ੍ਰਸੀਪਲ ਲਕਸ਼ਮਣ ਦਾਸ, ਰਾਮ ਲਾਲ, ਦਰਸ਼ਨ ਸਿੰਘ ਬਰਾੜ, ਅਮਰਜੀਤ ਸਿੰਘ, ਜਗਸੀਰ ਸਿੰਘ, ਨਿਸ਼ਾਨ ਸਿੰਘ, ਗੁਰਦੀਪ ਕੌਰ, ਸੁਖਪਾਲ ਕੌਰ, ਰਵਨੀਤ ਕੌਰ, ਗੁਰਨਾਮ ਕੌਰ, ਊਸ਼ਾ ਰਾਣੀ, ਸੁਪਨਜੀਤ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ | ਸ਼ਾਮਿਲ ਸਨ |

ਸੜਕ ਹਾਦਸਿਆਂ 'ਚ ਸਿੱਖਿਆ ਅਧਿਕਾਰੀ ਸਮੇਤ 2 ਦੀ ਮੌਤ

ਮਾਨਸਾ, 21 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ਵਿਖੇ ਵਾਪਰੇ 2 ਸੜਕ ਹਾਦਸਿਆਂ 'ਚ 1 ਸਿੱਖਿਆ ਅਧਿਕਾਰੀ ਤੇ 1 ਬਜ਼ੁਰਗ ਦੀ ਟਰੱਕ ਹੇਠਾਂ ਆ ਕੇ ਦਰਦਨਾਕ ਮੌਤ ਹੋ ਗਈ ਹੈ | ਸਥਾਨਕ ਸ਼ਹਿਰ ਦੇ ਵਾਰਡ ਨੰ: 4 ਦੇ ਵਸਨੀਕ ਜਸਪ੍ਰੀਤ ਸਿੰਘ ...

ਪੂਰੀ ਖ਼ਬਰ »

ਆਜ਼ਾਦ ਉਮੀਦਵਾਰ ਅਮਰਜੀਤ ਵਲੋਂ ਕਾਂਗਰਸੀ ਉਮੀਦਵਾਰ ਦੇ ਸਮਰਥਨ ਦਾ ਐਲਾਨ

ਬੁਢਲਾਡਾ, 21 ਫਰਵਰੀ (ਰਾਹੀ)- ਸਥਾਨਕ ਸ਼ਹਿਰ ਦੇ ਵਾਰਡ ਨੰ: 2 ਦੀ ਉਪ ਚੋਣ ਦੇ ਚੋਣ ਪ੍ਰਚਾਰ ਦਰਮਿਆਨ ਅੱਜ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਪੱਤਰਕਾਰ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ, ਹਲਕਾ ਇੰਚਾਰਜ ਰਣਜੀਤ ਕੌਰ ਭੱਟੀ, ...

ਪੂਰੀ ਖ਼ਬਰ »

ਬਲਜਿੰਦਰ ਸੰਗੀਲਾ ਦੇ ਦੋਗਾਣਾ 'ਅਵੱਲਾ ਰੋਗ' ਦਾ ਪੋਸਟਰ ਜਾਰੀ

ਮਾਨਸਾ, 21 ਫਰਵਰੀ (ਸ. ਰਿ.)- ਗਾਇਕ ਬਲਜਿੰਦਰ ਸੰਗੀਲਾ ਵਲੋਂ ਸੁਰੀਲੀ ਗਾਇਕਾ ਹੇਮ ਲਤਾ ਖਵਾਣੀ ਦੇ ਨਾਲ ਦੋਗਾਣਾ 'ਅਵੱਲਾ ਰੋਗ' ਦਾ ਪੋਸਟਰ ਜਾਰੀ ਕੀਤਾ ਗਿਆ | ਗੀਤ ਅਤੇ ਸੰਗੀਤ ਬਲਜਿੰਦਰ ਸੰਗੀਲਾ ਦਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਧੂਮ-ਧੜੱਕੇ ਅਤੇ ਮਾਰ-ਧਾੜ ...

ਪੂਰੀ ਖ਼ਬਰ »

ਝੁਨੀਰ ਖੇਤਰ ਦੇ ਪਿੰਡਾਂ ਨੰੂ ਸਰਕਾਰੀ ਬੱਸ ਸੇਵਾ ਦੀ ਘਾਟ

ਝੁਨੀਰ, 21 ਫਰਵਰੀ (ਪ. ਪ.)- ਝੁਨੀਰ ਖੇਤਰ ਦੇ ਵੱਡੀ ਆਬਾਦੀ ਵਾਲੇ ਪਿੰਡ ਰਾਏਪੁਰ ਅਤੇ ਉਸ ਦੇ ਨਜ਼ਦੀਕੀ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾ ਨੂੰ ਤਲਵੰਡੀ ਸਾਬੋ, ਝੁਨੀਰ ਅਤੇ ਸਰਦੂਲਗੜ੍ਹ ਜਾਣ ਲਈ ਜਿੱਥੇ ਕੋਈ ਸਰਕਾਰੀ ਬੱਸ ਸੇਵਾ ਨਹੀ ਹੈ ਉੱਥੇ ਇਨ੍ਹਾਂ ਪਿੰਡਾਂ ਨੂੰ ...

ਪੂਰੀ ਖ਼ਬਰ »

ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੀ ਮੀਟਿੰਗ

ਭੀਖੀ, 21 ਫ਼ਰਵਰੀ (ਪ. ਪ.)- ਪੰਜਾਬ ਪ੍ਰਦੇਸ ਪੱਲੇਦਾਰ ਯੂਨੀਅਨ ਭੀਖੀ ਦੀ ਮੀਟਿੰਗ ਡਿਪੂ ਪ੍ਰਧਾਨ ਜਗਤਾਰ ਸਿੰਘ ਿਖ਼ਆਲਾ ਦੀ ਅਗਵਾਈ ਹੇਠ ਹੋਈ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਿਖ਼ਲਾਫ਼ 22 ਫਰਵਰੀ ਨੂੰ ਮਾਨਸਾ ...

ਪੂਰੀ ਖ਼ਬਰ »

397 ਮਰੀਜ਼ਾਂ ਦੀ ਜਾਂਚ ਤੇ ਮੁਫ਼ਤ ਦਵਾਈਆਂ ਦਿੱਤੀਆਂ

ਮਾਨਸਾ, 21 ਫਰਵਰੀ (ਸ. ਰਿ.)- ਪਿੰਡ ਜਵਾਹਰਕੇ ਵਿਖੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਮਾਨਸਾ ਡਾ: ਦਿਲਬਾਗ ਸਿੰਘ ਅਤੇ ਆਯੁਰਵੈਦਿਕ ਯੂਨਾਨੀ ਅਫ਼ਸਰ ਡਾ: ਗੁਰਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਇਕ ਦਿਨਾਂ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਵਿਚ ਡਾ: ਗੁਰਤੇਜ ਸਿੰਘ, ਐਚ.ਐਮ.ਓ, ...

ਪੂਰੀ ਖ਼ਬਰ »

ਸਕੂਲੋਂ ਵਿਰਵੇ ਬੱਚਿਆਂ ਨੂੰ ਸਕੂਲਾਂ 'ਚ ਦਾਖ਼ਲੇ ਲਈ ਪ੍ਰੇਰਿਆ

ਮਾਨਸਾ/ਬੁਢਲਾਡਾ, 21 ਫਰਵਰੀ (ਸ. ਰਿ./ਨਿ. ਪ. ਪ.)- ਬੱਚਿਆਂ ਦੇ ਭੀਖ ਮੰਗਣ ਦੀ ਪ੍ਰਥਾ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਗਠਿਤ ਕੀਤੀ ਗਈ ਟੀਮ ਵਲੋਂ ਬੁਢਲਾਡਾ ਦੇ ਸਲੱਮ ਖੇਤਰ ਵਿਚ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇ ਕੀਤਾ ਗਿਆ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਬਜਟ 'ਚ ਰਿਆਇਤਾਂ ਮਿਲਣੀਆਂ ਤਾਂ ਦੂਰ ਦੀ ਗੱਲ, ਕਿਤੇ ਲੋਕ ਹੋਰ ਟੈਕਸਾਂ ਦੇ ਬੋਝ ਹੇਠ ਹੀ ਨਾ ਆ ਜਾਣ- ਢੀਂਡਸਾ

ਬੁਢਲਾਡਾ, 21 ਫਰਵਰੀ (ਸਵਰਨ ਸਿੰਘ ਰਾਹੀ/ਦਰਸ਼ਨ ਸਿੰਘ ਬਰ੍ਹੇ)- ਪਿੰਡ ਰੱਲੀ ਵਿਖੇ ਸਾਬਕਾ ਖਜਾਨਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਗਲੇ ਮਹੀਨੇ ਆਉਣ ਵਾਲੇ ਪੰਜਾਬ ਦੇ ਬਜਟ 'ਚ ਲੋਕਾਂ ਨੂੰ ਰਿਆਇਤਾਂ ਮਿਲਣੀਆਂ ਤਾਂ ਦੂਰ ਦੀ ਗੱਲ, ਕਿਤੇ ਲੋਕ ਹੋਰ ...

ਪੂਰੀ ਖ਼ਬਰ »

ਅਨੇਕਾਂ ਸਹੂਲਤਾਂ ਤੋਂ ਸੱਖਣੇ ਕਸਬਾ ਝੁਨੀਰ ਵੱਲ ਕਦੋਂ ਪਵੇਗੀ ਸਰਕਾਰ ਦੀ ਨਜ਼ਰ

ਰਮਨਦੀਪ ਸਿੰਘ ਸੰਧੂ ਝੁਨੀਰ, 21 ਫਰਵਰੀ- ਕਸਬਾ ਝੁਨੀਰ ਕਈ ਸਾਲਾਂ ਤੋਂ ਅਨੇਕਾਂ ਸਹੂਲਤਾਂ ਤੋਂ ਸੱਖਣਾ ਚੱਲਦਾ ਆ ਰਿਹਾ ਹੈ | ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ, ਜਿਸ ਕਰ ਕੇ ਆਮ ਲੋਕਾਂ ਅਤੇ ਝੁਨੀਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ...

ਪੂਰੀ ਖ਼ਬਰ »

ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਲਾਗੂ ਕਰਵਾਉਣ ਲਈ ਧਰਨਾ ਦਿੱਤਾ

ਮਾਨਸਾ, 21 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਲਾਗੂ ਕਰਵਾਉਣ ਲਈ ਨਾਇਬ ਤਹਿਸੀਲਦਾਰ ਮਾਨਸਾ ਰਾਹੀਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਇਸ ਤੋਂ ਪਹਿਲਾਂ ਦਿੱਤੇ ਧਰਨੇ ਨੂੰ ...

ਪੂਰੀ ਖ਼ਬਰ »

ਵਧੇ ਦਰੱਖਤਾਂ ਦੇ ਟਾਹਣੇ ਕੱਟੇ ਜਾਣ ਦੀ ਮੰਗ

ਝੁਨੀਰ, 21 ਫਰਵਰੀ (ਪ. ਪ.)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਬਲਾਕ ਇਕਾਈ ਦੇ ਪ੍ਰਧਾਨ ਮਾਸਟਰ ਗੁਰਜੰਟ ਸਿੰਘ ਝੁਨੀਰ, ਸੁਰਜੀਤ ਸਿੰਘ ਸਿੱਧੂ ਅਤੇ ਗੁਰਮੇਲ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਜੋ ਮੁੱਖ ਸੜਕ ਕਸਬਾ ਝੁਨੀਰ ਤੋਂ ਬੋਹਾ ਅਤੇ ਜੋੜਕੀਆਂ ਜਾਂਦੀ ਹੈ ਉਸ ਦੇ ...

ਪੂਰੀ ਖ਼ਬਰ »

ਨਗਰ ਕੌ ਾਸਲ ਮਾਮਲੇ ਦੀ ਮੁੜ ਸੁਣਵਾਈ 9 ਮਾਰਚ ਨੂੰ

ਮਾਨਸਾ, 21 ਫਰਵਰੀ (ਸ. ਰਿ.)- ਨਗਰ ਕੌਾਸਲ ਦੀ ਪ੍ਰਧਾਨਗੀ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਚੱਲਦੇ ਆ ਰਹੇ ਅਦਾਲਤੀ ਮਾਮਲੇ ਦੀ ਮੁੜ ਸੁਣਵਾਈ 9 ਮਾਰਚ ਤੱਕ ਮੁਲਤਵੀ ਹੋ ਗਈ ਹੈ | ਕੌਾਸਲਰ ਮਨਦੀਪ ਸਿੰਘ ਗੋਰਾ ਦਾ ਸਰਕਾਰ ਵਲੋਂ ਪ੍ਰਧਾਨਗੀ ਦਾ ਨੋਟੀਫ਼ਿਕੇਸ਼ਨ ਕਰਨ ਤੋਂ ...

ਪੂਰੀ ਖ਼ਬਰ »

ਮੰਗਾਂ ਪ੍ਰਵਾਨ ਕਰ ਕੇ ਲਾਗੂ ਕਰਨ ਦਾ ਭਰੋਸਾ

ਮਾਨਸਾ, 21 ਫਰਵਰੀ (ਸ. ਰਿ.)- ਪੀ.ਡਬਲਿਊ.ਡੀ. ਫ਼ੀਲਡ ਐਾਡ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿਚ ਵਰਕਰਾਂ ਦੀਆਂ ਮੰਗਾਂ ਸਬੰਧੀ ਕਾਰਜਕਾਰੀ ਇੰਜੀਨੀਅਰ ਮੰਡਲ ਨੰ: 1 ਅਤੇ ਮੰਡਲ ਨੰ: 2 ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਰਾਮ ਗੋਪਾਲ ਮੰਡੇਰ ...

ਪੂਰੀ ਖ਼ਬਰ »

ਬਜਾਜ ਕੰਪਨੀ ਨੇ ਨਵਾਂ ਡਿਸਕਵਰ ਕੀਤਾ ਲਾਂਚ

ਸਰਦੂਲਗੜ੍ਹ 21 ਫਰਵਰੀ (ਨਿ. ਪ. ਪ.)- ਬਜਾਜ ਕੰਪਨੀ ਵਲੋਂ ਲਾਂਚ ਕੀਤੇ ਗਏ ਨਵੇ ਡਿਸਕਵਰ 110 ਸੀ. ਸੀ. ਅਤੇ 125 ਸੀ. ਸੀ. ਨੂੰ ਗਣੇਸ਼ ਜੀ ਮੋਟਰਜ਼ ਸਰਦੂਲਗੜ੍ਹ ਵਿਖੇ ਮੋਟਰਸਾਈਕਲ ਆਉਣ 'ਤੇ ਡੀਲਰ ਦਿਨੇਸ਼ ਸਹਿਗਲ ਨੇ ਇਕ ਸਾਦਾ ਸਮਾਗਮ ਕਰ ਕੇ ਲੋਕਾ ਨੂੰ ਮੋਟਰਸਾਈਕਲ ਸਬੰਧੀ ...

ਪੂਰੀ ਖ਼ਬਰ »

23 ਦੀ ਪੋਲ ਖੋਲ੍ਹ ਰੈਲੀ ਇਤਿਹਾਸਕ

ਮਾਨਸਾ, 21 ਫਰਵਰੀ (ਧਾਲੀਵਾਲ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਝੁਨੀਰ ਵਿਖੇ 23 ਫਰਵਰੀ ਨੂੰ ਕੀਤੀ ਜਾ ਰਹੀ ਪੋਲ ਖੋਲ੍ਹ ਰੈਲੀ ਇਤਿਹਾਸਕ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਅਤੇ ਰੈਲੀ ...

ਪੂਰੀ ਖ਼ਬਰ »

ਅਹਿੰਸਾ ਤੇ ਭਾਈਚਾਰਕ ਸੰਦੇਸ਼ ਨਾਲ ਸਮਾਪਤ ਹੋਇਆ ਰਾਸ਼ਟਰੀ ਜੈਨ ਸੰਤ ਸੰਮੇਲਨ

ਬੁਢਲਾਡਾ, 21 ਫਰਵਰੀ (ਸਵਰਨ ਸਿੰਘ ਰਾਹੀ)- ਸਥਾਨਕ ਐੱਸ. ਐੱਸ. ਜੈਨ. ਸਭਾ ਵਲੋਂ ਇੱਥੇ ਕਰਵਾਇਆ ਗਿਆ ਆਲ ਇੰਡੀਆ ਜੈਨ ਸੰਤ ਸੰਮੇਲਨ ਅਤੇ ਦਿਕਸ਼ਾ ਮਹਾਂਉਤਸਵ ਰਾਸ਼ਟਰੀ ਅਹਿੰਸਾ ਅਤੇ ਭਾਈਚਾਰਕ ਏਕਤਾ ਦੇ ਸੰਦੇਸ਼ ਨਾਲ ਸਫਲਤਾ ਪੂਰਵਕ ਸੰਪੰਨ ਹੋ ਗਿਆ | ਅਨਾਜ ਮੰਡੀ ਵਿਖੇ ...

ਪੂਰੀ ਖ਼ਬਰ »

ਐਨਲਾਈਟੈਂਡ ਕਾਲਜ ਝੁਨੀਰ ਵਿਖੇ ਸਰਬ ਭਾਰਤੀ ਅੰਤਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਸ਼ੁਰੂ

ਝੁਨੀਰ, 21 ਫਰਵਰੀ (ਰਮਨਦੀਪ ਸਿੰਘ ਸੰਧੂ)- ਸਰਬ ਭਾਰਤੀ ਅੰਤਰ ਯੂਨੀਵਰਸਿਟੀ ਪੰਜਾਬ ਸਟਾਈਲ (ਮਹਿਲਾ ਅਤੇ ਪੁਰਸ਼) ਮੁਕਾਬਲੇ ਐਨਲਾਈਟੈਂਡ ਕਾਲਜ ਝੁਨੀਰ ਵਿਖੇ ਸ਼ੁਰੂ ਹੋ ਗਏ | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬੀ. ਐਸ. ਘੁੰਮਣ ਅਤੇ ਡਾਇਰੈਕਟਰ ਸਪੋਰਟਸ ...

ਪੂਰੀ ਖ਼ਬਰ »

ਵਿਸ਼ਵ ਦਸਤਾਰ ਦਿਵਸ ਮਨਾਇਆ

ਮਾਨਸਾ, 21 ਫਰਵਰੀ (ਸ. ਰਿ.)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੀਆਂ ਵਿਖੇ ਵਿਸ਼ਵ ਦਸਤਾਰ ਦਿਵਸ ਮਨਾਇਆ ਗਿਆ | ਸਕੂਲ ਮੁਖੀ ਤਲਵਿੰਦਰ ਸਿੰਘ ਦੀ ਅਗਵਾਈ ਵਿਚ ਕੰਪਿਊਟਰ ਫੈਕਲਟੀ ਹਰਚਰਨ ਸਿੰਘ ਅਤੇ ਜਗਦੀਪ ਸਿੰਘ ਵਲੋਂ ਦਸਤਾਰ ਸਜਾਉਣ ਵਾਲੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਨਾਹਰਾਂ ਤੋਂ ਸੰਘਾ ਟੁੱਟੀ ਸੜਕ ਬਣਾਉਣ ਦੀ ਮੰਗ

ਸਰਦੂਲਗੜ੍ਹ, 21 ਫਰਵਰੀ (ਨਿ. ਪ. ਪ.)- ਪਿੰਡ ਨਾਹਰਾਂ ਤੋ ਜਾਂਦੀ ਸੰਘਾ ਨੂੰ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ | ਜਿਸ ਨੰੂ ਬਣਾਉਣ ਲਈ ਕੋਈ ਵੀ ਮਹਿਕਮਾ ਸਰਕਾਰ ਜਾਂ ਸਥਾਨਕ ਲੀਡਰ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਆਉਣ ਜਾਣ ਵਾਲੇ ਛੋਟੇ ਅਤੇ ਵੱਡੇ ਵਾਹਨਾਂ ਨੂੰ ਭਾਰੀ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਖੱਤਰੀਵਾਲਾ ਨੇ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਵਿਚ ਮਾਰੀ ਬਾਜ਼ੀ

ਬਰੇਟਾ, 21 ਫਰਵਰੀ (ਮੰਡੇਰ)- 'ਪੜੋ੍ਹ ਪੰਜਾਬ ਪੜ੍ਹਾਓ ਪੰਜਾਬ' ਤਹਿਤ ਕਰਵਾਏ ਬਲਾਕ ਬਰੇਟਾ ਦੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਖੱਤਰੀਵਾਲਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਇਹ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕੁਲਵਿੰਦਰ ਸਿੰਘ ...

ਪੂਰੀ ਖ਼ਬਰ »

ਸਰਕਾਰੀ ਐਲੀਮੈਂਟਰੀ ਸਕੂਲ ਨੇਹੀਂਆਂ ਵਾਲਾ ਦੇ ਵਿਦਿਆਰਥੀ ਪੜ੍ਹਾਈ ਦੇ ਵੱਖ-ਵੱਖ ਮੁਕਾਬਲਿਆਂ ਵਿਚੋਂ ਅੱਵਲ

ਗੋਨਿਆਣਾ, 21 ਫਰਵਰੀ (ਲਛਮਣ ਦਾਸ ਗਰਗ)-ਸਰਕਾਰੀ ਐਲੀਮੈਂਟਰੀ ਸਕੂਲ ਨੇਹੀਂਆਂ ਵਾਲਾ ਵਿਖੇ ਬੱਚਿਆਂ ਦੇ ਪਹਾੜੇ, ਹਿੰਦੀ, ਪੰਜਾਬੀ ਅਤੇ ਪੜ੍ਹਣ ਲਿਖਣ ਅਤੇ ਪੰਜਾਬੀ ਕਲਮ ਨਾਲ ਲਿਖਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇਸ ਰਾਜ (ਬਠਿੰਡਾ) ਵਿਖੇ ਮੁਕਾਬਲੇ ਕਰਵਾਏ ਗਏ ਸਨ | ਜਿਸ ...

ਪੂਰੀ ਖ਼ਬਰ »

ਦੂਜਾ ਚਰਨਜੀਤ ਸਿੰਘ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ

ਬਠਿੰਡਾ, 21 ਫਰਵਰੀ (ਸੁਖਪਾਲ ਸਿੰਘ ਸੋਨੀ)-ਮਲੂਕਾ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਦੋ ਦਿਨਾਂ ਸਵ: ਚਰਨਜੀਤ ਸਿੰਘ ਕਬੱਡੀ ਕੱਪ ਸ਼ਾਨੋ ਸ਼ੋਕਤ ਨਾਲ ਸੰਪੰਨ ਹੋਇਆ | ਦੋ ਦਿਨਾਂ ਖੇਡ ਮੇਲੇ ਵਿੱਚ ਸੂਬੇ ਦੀਆਂ ਵੱਖ ਵੱਖ ਪਿੰਡਾਂ ਤੋਂ ਕਬੱਡੀ ਟੀਮਾਂ, ਲੜਕੇ ...

ਪੂਰੀ ਖ਼ਬਰ »

ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਲਾਇਆ ਧਾਰਮਿਕ ਟੂਰ

ਭਾਈਰੂਪਾ, 21 ਫਰਵਰੀ (ਵਰਿੰਦਰ ਲੱਕੀ)-ਪਿੰਡ ਕਾਂਗੜ ਦੇ ਹਰਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਦੇ ਪਿ੍ੰਸੀਪਲ ਸੋਨੂੰ ਕੁਮਾਰ ਦੀ ਅਗਵਾਈ 'ਚ ਇਕ ਰੋਜ਼ਾ ਧਾਰਮਿਕ ਟੂਰ ਲਗਾਇਆ ਗਿਆ, ਜਿਸ ਨੂੰ ਸਕੂਲ ਦੇ ਉਪ ਚੇਅਰਮੈਨ ਭੂਮੀਪਾਲ ਕਾਂਗੜ ਤੇ ਮਨਜੀਤ ਕੁਮਾਰ ...

ਪੂਰੀ ਖ਼ਬਰ »

ਸਕੂਲ ਵਿਖੇ ਸਵੱਛਤਾ ਦਿਵਸ ਮਨਾਇਆ

ਕੋਟਫੱਤਾ, 21 ਫਰਵਰੀ (ਰਣਜੀਤ ਸਿੰਘ ਬੁੱਟਰ)-ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਸਵੱਛਤਾ ਦਿਵਸ ਮਨਾਇਆ ਗਿਆ¢ ਸਕੂਲ ਵਿਖੇ ਬਣੇ ਮਹਾਤਮਾ ਗਾਂਧੀ ਸਵੱਛਤਾ ਕਲੱਬ ਇੰਚਾਰਜ ਅਧਿਆਪਕ ਅਮਨਦੀਪ ਕੌਰ, ਨੀਰਜ ਬਾਂਸਲ, ਚਰਨਜੀਤ ...

ਪੂਰੀ ਖ਼ਬਰ »

ਸੰਗਤ ਮੰਡੀ ਵਿਖੇ ਡੀ.ਐਸ.ਪੀ. ਬਠਿੰਡਾ ਦਿਹਾਤੀ ਵਲੋਂ ਪਬਲਿਕ ਮੀਟਿੰਗ

ਸੰਗਤ ਮੰਡੀ, 21 ਫਰਵਰੀ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਬਠਿੰਡਾ ਦਿਹਾਤੀ ਦੇ ਡੀ. ਐਸ. ਪੀ. ਗੋਪਾਲ ਚੰਦ ਭੰਡਾਰੀ ਵਲੋਂ ਇਲਾਕੇ ਵਿਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਅਤੇ ਅਪਰਾਧਾਂ ਦੀ ਰੋਕਥਾਮ ਲਈ ਸੰਗਤ ਮੰਡੀ ਵਿਖੇ ਪਬਲਿਕ ਮੀਟਿੰਗ ਕੀਤੀ | ਇਸ ਮੌਕੇ ਥਾਣਾ ...

ਪੂਰੀ ਖ਼ਬਰ »

ਬਿ੍ਗੇਡੀਅਰ ਬੰਤ ਸਿੰਘ ਦੀ ਯਾਦ 'ਚ ਬਾਲਿਆਂਵਾਲੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਬਾਲਿਆਂਵਾਲੀ, 21 ਫਰਵਰੀ (ਕੁਲਦੀਪ ਮਤਵਾਲਾ)- ਸਵ: ਬਿ੍ਗੇਡੀਅਰ ਬੰਤ ਸਿੰਘ ਦੀ ਯਾਦ 'ਚ ਬਾਲਿਆਂਵਾਲੀ ਵਿਖੇ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਬਠਿੰਡਾ ਵਲੋਂ ਮੁਫ਼ਤ ਵਿਸ਼ਾਲ ਮੈਡੀਕਲ ਜਾਂਚ ਕੈਪ ਲਗਾਇਆ ਗਿਆ | ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਕੈਂਪ 'ਚ ...

ਪੂਰੀ ਖ਼ਬਰ »

ਡਾ: ਜੱਖੂ ਵਲੋਂ ਸਕੂਲੀ ਬੱਚਿਆਂ ਦਾ ਸਨਮਾਨ

ਨਥਾਣਾ, 21 ਫਰਵਰੀ (ਗੁਰਦਰਸ਼ਨ ਲੁੱਧੜ)-ਸਰਕਾਰੀ ਕੰਨਿਆ ਹਾਈ ਸਕੂਲ ਨਥਾਣਾ ਵਿਖੇ ਸਿਹਤ ਵਿਗਿਆਨੀ ਡਾ. ਹਰਜਿੰਦਰ ਸਿੰਘ ਜੱਖੂ ਵਲੋਂ ਪੜ੍ਹਾਈ ਵਿਚ ਮਿਹਨਤ ਕਰਨ ਵਾਲੇ ਸਕੂਲੀ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾ. ਜੱਖੂ ਨੇ ਬੱਚਿਆਂ ਨੂੰ ਪੜ੍ਹਾਈ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰੈਲੀ ਸਬੰਧੀ ਮੀਟਿੰਗ

ਮੌੜ ਮੰਡੀ, 21 ਫਰਵਰੀ (ਗੁਰਜੀਤ ਸਿੰਘ ਕਮਾਲੂ)-ਪੱਲੇਦਾਰ ਯੂਨੀਅਨ ਦਫ਼ਤਰ ਮੌੜ ਮੰਡੀ ਵਿਖੇ ਪੰਜਾਬ ਪ੍ਰਦੇਸ ਪੱਲੇਦਾਰ ਮਜ਼ਦੂਰ ਯੂਨੀਅਨ ਇੰਟਕ ਡੀਪੂ ਮੌੜ ਮੰਡੀ ਦੀ ਜਨਰਲ ਮੀਟਿੰਗ ਹੋਈ | ਇਸ ਮੀਟਿੰਗ ਵਿਚ 22 ਫਰਵਰੀ ਨੂੰ ਬਠਿੰਡਾ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ...

ਪੂਰੀ ਖ਼ਬਰ »

ਚਾਰ ਪੱਲੇਦਾਰ ਮਜ਼ਦੂਰ ਯੂਨੀਅਨਾਂ ਦੀ ਕਾਂਗਰਸ ਿਖ਼ਲਾਫ਼ ਰੋਸ ਰੈਲੀ ਬਠਿੰਡਾ ਵਿਖੇ ਅੱਜ

ਰਾਮਪੁਰਾ ਫੂਲ, 21 ਫਰਵਰੀ (ਗੁਰਮੇਲ ਸਿੰਘ ਵਿਰਦੀ)- ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਰਾਮਪੁਰਾ ਫੂਲ ਵਿਖੇ ਹੋਈ | ਜਿਸ ਵਿਚ ਪੰਜਾਬ ਦੇ ਜਰਨਲ ਸੈਕਟਰੀ ਸ਼ਿੰਦਰਪਾਲ ਚਕੇਰੀਆ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਕਾਂਗਰਸ ...

ਪੂਰੀ ਖ਼ਬਰ »

ਸਫ਼ਾਈ ਸੇਵਕ ਯੂਨੀਅਨ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਮਹਿਰਾਜ, 21 ਫਰਵਰੀ (ਸੁਖਪਾਲ ਮਹਿਰਾਜ)- ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨਗਰ ਪੰਚਾਇਤ ਦੇ ਸਫ਼ਾਈ ਸੇਵਕਾ ਨੇ ਨਗਰ ਪੰਚਾਇਤ ਦਫ਼ਤਰ ਮਹਿਰਾਜ ਦੇ ਗੇਟ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਕਸਬੇ ਅੰਦਰ ...

ਪੂਰੀ ਖ਼ਬਰ »

ਸਟਾਰ ਪਲੱਸ ਸਕੂਲ 'ਚ ਹਸਟਲ-ਵਿਸਟਾ 2018 ਵਿਦਾਇਗੀ ਸਨਮਾਨ ਸਮਾਰੋਹ ਕਰਵਾਇਆ

ਰਾਮਾਂ ਮੰਡੀ, 21 ਫਰਵਰੀ (ਅਮਰਜੀਤ ਸਿੰਘ ਲਹਿਰੀ)- ਸਥਾਨਕ ਬੰਗੀ ਰੋਡ ਸਥਿਤ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਪਿ੍ੰਸੀਪਲ ਸਾਰਿਕਾ ਸ਼ਰਮਾ ਦੀ ਅਗਵਾਈ ਵਿਚ 11ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ...

ਪੂਰੀ ਖ਼ਬਰ »

ਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਸਨਮਾਨਿਤ

ਰਾਮਾਂ ਮੰਡੀ, 21 ਫਰਵਰੀ (ਤਰਸੇਮ ਸਿੰਗਲਾ)-ਸਥਾਨਕ ਬੰਗੀ ਰੋਡ 'ਤੇ ਸਥਿਤ ਆਰ.ਐਮ.ਐਮ.ਡੀ.ਏ.ਵੀ.ਪਬਲਿਕ ਸਕੂਲ ਦੀਆਂ ਲੜਕੀਆਂ ਗੁਰਤੀਕ ਕੌਰ ਪੁੱਤਰੀ ਗੁਰਜਿੰਦਰ ਸਿੰਘ ਅਤੇ ਅਰਪਨਜੋਤ ਕੌਰ ਪੁੱਤਰੀ ਅੰਮਿ੍ਤਪਾਲ ਸਿੰਘ ਨੂੰ ਹੈਾਡ ਬਾਲ ਦੀਆਂ ਹੋਈਆਂ ਰਾਸ਼ਟਰੀ ਪੱਧਰ ਦੀਆਂ ...

ਪੂਰੀ ਖ਼ਬਰ »

ਤਪਾਚਾਰਿਆ ਹੇਮ ਕੁੰਵਰ ਜੈਨ ਗਰਲਜ਼ ਸਕੂਲ 'ਚ ਵਿਦਿਆਰਥਣਾਂ ਨੂੰ ਦਿੱਤੀ ਵਿਦਾਇਗੀ ਪਾਰਟੀ

ਰਾਮਾਂ ਮੰਡੀ, 21 ਫਰਵਰੀ (ਅਮਰਜੀਤ ਸਿੰਘ ਲਹਿਰੀ)- ਸਥਾਨਕ ਤਪਾਚਾਰਿਆ ਹੇਮ ਕੁੰਵਰ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਡਾਇਰੈਕਟਰ ਤਿ੍ਪਤੀ ਜੈਨ, ਕਾਲਜ ਪਿੰ੍ਰਸੀਪਲ ਹਰਜਿੰਦਰ ਸਿੰਘ ਬਰਾੜ, ਸਕੂਲ ਪਿ੍ੰਸੀਪਲ ਪਵਨ ਕੁਮਾਰ ਬਾਂਸਲ ਅਤੇ ਸਕੂਲ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX