ਚੰਡੀਗੜ੍ਹ, 23 ਫ਼ਰਵਰੀ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ.) ਵਿਭਾਗ ਵਲੋਂ 'ਵਿੱਤੀ ਸੇਵਾਵਾਂ: ਕਾਰੋਬਾਰੀ ਮੁੱਲ੍ਹ ਬਣਾਉਣਾ ਅਤੇ ਸਥਿਰ' ਵਿਸ਼ੇ 'ਤੇ ਕਰਵਾਈ ਦੋ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਪਹਿਲੇ ਦਿਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਪਰਾਈਸ ਵਾਟਰ ਹਾਊਸ ਕੂਪਰਜ਼ (ਪੀ.ਡਬਲਿਊ.ਸੀ.), ਯੂ.ਐਸ.ਏ. ਦੇ ਡਾਇਰੈਕਟਰ ਇੰਜ. ਰਤਨ ਇਕਬਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਖੇਤੀਬਾੜੀ ਅਤੇ ਸਿਹਤ ਸੰਭਾਲ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਇਸ ਨਾਲ ਨੌਜਵਾਨਾਂ ਨੂੰ ਪੰਜਾਬ 'ਚ ਹੀ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ | ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਦਾ ਆਧਾਰ ਖੇਤੀਬਾੜੀ ਹੈ | ਇਸ ਨੂੰ ਧਿਆਨ ਵਿਚ ਰੱਖਦੇ ਹੋਏ ਖੇਤੀਬਾੜੀ ਨਾਲ ਸਬੰਧਿਤ ਆਧੁਨਿਕ ਮਸ਼ੀਨਰੀ ਤਿਆਰ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਜੇਕਰ ਸਾਫ਼ਟਵੇਅਰ ਉਦਯੋਗ ਦੱਖਣੀ ਸੂਬਿਆਂ ਵਿਚ ਕਾਮਯਾਬ ਹੋ ਸਕਦਾ ਹੈ ਤਾਂ ਪੰਜਾਬ ਵਿਚ ਕਿਉਂਕਿ ਨਹੀਂ, ਪੰਜਾਬ ਦੇ ਨੌਜਵਾਨ ਬਹੁਤ ਮਿਹਨਤੀ ਹਨ ਉਹ ਬਾਹਰਲੇ ਮੁਲਕਾਂ ਵਿਚ ਜਾ ਕੇ ਆਪਣੀ ਮਿਹਨਤ ਦੇ ਬਲ 'ਤੇ ਕਾਮਯਾਬ ਹੁੰਦੇ ਹਨ | ਉਨ੍ਹਾਂ ਕਿਹਾ ਖੇਤੀਬਾੜੀ ਨਾਲ ਸਬੰਧਿਤ ਉਦਯੋਗ ਤੋਂ ਇਲਾਵਾ ਸਾਫ਼ਟਵੇਅਰ ਅਤੇ ਸਿਹਤ ਸੰਭਾਲ ਉਦਯੋਗ ਨੂੰ ਮਜ਼ਬੂਤ ਕਰਨ ਲਈ ਜ਼ੋਰ ਦੇਣ ਦੀ ਲੋੜ ਹੈ | ਪੰਜਾਬ ਵਿਚ ਵਧੀਆ ਡਾਕਟਰ ਅਤੇ ਹਸਪਤਾਲ ਮੌਜੂਦ ਹਨ | ਨੌਜਵਾਨ ਪੰਜਾਬ ਵਿਚ ਸਿਹਤ ਸੰਭਾਲ ਉਦਯੋਗ ਨੂੰ ਪ੍ਰਫੁਲਿਤ ਕਰ ਸਕਦੇ ਹਨ | ਉਨ੍ਹਾਂ ਨੂੰ ਕਿਹਾ ਕਿ ਨੌਜਵਾਨਾਂ ਨੂੰ ਪਿੰਡਾਂ ਦੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਖੇਤੀਬਾੜੀ ਵਿਚ ਵਰਤੀਆਂ ਜਾਣ ਵਾਲੀਆਂ ਅਜਿਹੀਆਂ ਚੀਜ਼ਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦਾ ਲਾਭ ਹੋਵੇ | ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਵਿਸ ਇੰਡਸਟਰੀ ਨੂੰ ਵੀ ਵਧਾਵਾ ਦੇਣਾ ਚਾਹੀਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਉਦਯੋਗ ਵਿਚ ਸਫ਼ਲ ਹੋਣ ਲਈ ਸੰਦੇਸ਼ ਦਿੰਦਿਆਂ ਕਿਹਾ ਕਿ, ਸਮੇਂ ਦੇ ਨਾਲ ਨਾਲ ਤਕਨੀਕ ਵਿਚ ਹਮੇਸ਼ਾ ਸੁਧਾਰ ਲਿਆਉਂਦੇ ਰਹਿਣਾ ਚਾਹੀਦਾ ਹੈ | ਇਸ ਤੋਂ ਇਲਾਵਾ ਨਵੀਂ ਤਕਨੀਕ ਦੀ ਖੋਜ ਉਸ ਵੇਲੇ ਕੀਤੀ ਜਾਵੇ ਜਦੋਂ ਉਸ ਦੀ ਲੋੜ ਨਾ ਹੋਵੇ | ਦੋ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਪਰਾਦੀਪ ਸਿੰਘ ਸਲਾਹਕਾਰ (ਬੁਨਿਆਦੀ ਢਾਂਚਾ ਵਿਕਾਸ) ਜੰਮੂ ਅਤੇ ਕਸ਼ਮੀਰ ਮੁੱਖ ਮਹਿਮਾਨ ਸ਼ਾਮਲ ਹੋਏ | ਇਸ ਮੌਕੇ 'ਅਜੀਤ' ਦੇ ਟਰੱਸਟੀ ਇੰਜ.ਐਸ.ਐਸ.ਵਿਰਦੀ, ਗੁਰਮੀਤ ਸਿੰਘ ਚਾਵਲਾ, ਸੋਮਿੰਦਰ ਸਿੰਘ, ਡੀ.ਯੂ.ਆਈ ਪ੍ਰੋ.ਮੀਨਾਕਸ਼ੀ ਮਲਹੋਤਰਾ, ਯੂ.ਬੀ.ਐਸ.ਦੇ ਡਾਇਰੈਕਟਰ ਪ੍ਰੋ.ਦੀਪਕ ਕਪੂਰ ਮੌਜੂਦ ਸਨ |
ਚੰਡੀਗੜ੍ਹ, 23 ਫਰਵਰੀ (ਆਰ.ਐਸ.ਲਿਬਰੇਟ)- ਅੱਜ 46ਵੇਂ ਗੁਲਾਬ ਮੇਲੇ ਦੀ ਰਸਮੀ ਸ਼ੁਰੂਆਤ ਚੰਡੀਗੜ੍ਹ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਕੀਤੀ | ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ, ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ ਸਹਿਤ ਨਗਰ ...
ਚੰਡੀਗੜ੍ਹ, 23 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸਰੰਖਣ) ਆਦਰਸ਼ ਨਿਯਮ, 2016 ਦੇ ਮੰਤਵ ਲਈ ਜੱਜ ਡਾ. ਭਾਰਤ ਭੂਸ਼ਨ ਪਰਸੂਨ ਦੀ ਪ੍ਰਧਾਨਗੀ ਹੇਠ ਇਕ ਚੋਣ ਕਮੇਟੀ ਦਾ ਗਠਨ ਕੀਤਾ ਹੈ | ਇਕ ਸਰਕਾਰੀ ਬੁਲਾਰੇ ਅਨੁਸਾਰ ...
ਚੰਡੀਗੜ੍ਹ, 23 ਫਰਵਰੀ (ਗੁਰਸੇਵਕ ਸਿੰਘ ਸੋਹਲ)-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਲੋਂ ਉੱਚ ਤਾਕਤੀ ਸੂਬਾ ਪੱਧਰੀ ਵਿਜੀਲੈਂਸ ਤੇ ਨਿਗਰਾਨ ਕਮੇਟੀ ...
ਚੰਡੀਗੜ੍ਹ, 23 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 34 ਦੇ ਟੈਕਸੀ ਸਟੈਂਡ ਨੇੜੇ ਇਕ ਲੜਕੀ ਦਾ ਮੋਬਾਈਲ ਫ਼ੋਨ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ...
ਚੰਡੀਗੜ੍ਹ, 23 ਫਰਵਰੀ (ਸੁਰਜੀਤ ਸਿੰਘ ਸੱਤੀ)-ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ੀ ਅਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਵਿਰੁੱਧ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਨਵੇਂ ਸਿਰਿਓਾ ਬਿਆਨ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਮ ...
ਚੰਡੀਗੜ੍ਹ, 23 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 46 'ਚ ਪੈਂਦੇ ਇਕ ਡੈਂਟਲ ਕਲੀਨਿਕ ਅੰਦਰੋਂ ਚੋਰ 10 ਹਜ਼ਾਰ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਏ | ਸਵੇਰ ਸਮੇਂ ਜਦ ਕਲੀਨਿਕ ਖੋਲਿ੍ਹਆ ਗਿਆ ਤਾਂ ਚੋਰੀ ਬਾਰੇ ਪਤਾ ਲੱਗਿਆ | ਮਾਮਲੇ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ...
ਚੰਡੀਗੜ੍ਹ, 23 ਫਰਵਰੀ (ਅਜਾਇਬ ਸਿੰਘ ਔਜਲਾ)-ਲਈਅਰ ਵੈਲੀ ਸੈਕਟਰ 10 ਚੰਡੀਗੜ੍ਹ ਵਿਖੇ ਅੱਜ ਗੀਤ ਸੰਗੀਤ ਦੇ ਨਾਲ-ਨਾਲ ਨਾਟਕ ਪੇਸ਼ਕਾਰੀਆਂ ਦਾ ਵੀ ਸਰੋਤਿਆਂ/ਦਰਸ਼ਕਾਂ ਵਲੋਂ ਜਿੱਥੇ ਖ਼ੂਬ ਆਨੰਦ ਮਾਣਿਆ ਉੱਥੇ ਵੱਡੀ ਗਿਣਤੀ ਵਿਚ ਜੁੜੇ ਨੌਜਵਾਨ ਵਰਗ ਦੇ ਦਰਸ਼ਕਾਂ ਨੇ ...
ਚੰਡੀਗੜ੍ਹ, 23 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਬੈਂਕ ਨੂੰ ਗ਼ਲਤ ਜਾਇਦਾਦ ਦਿਖਾ ਕੇ ਆਪਣੀ ਕਰੈਡਿਟ ਸੀਮਾ ਵਧਾਉਣ ਵਾਲੇ ਇਕ ਵਿਅਕਤੀ ਿਖ਼ਲਾਫ਼ ਪੁਲਿਸ ਨੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਦੀਨੇ ਬੈਂਕ ...
ਚੰਡੀਗੜ੍ਹ, 23 ਫਰਵਰੀ (ਸੁਰਜੀਤ ਸਿੰਘ ਸੱਤੀ)- ਹਾਈਕੋਰਟ ਦੇ ਵਕੀਲਾਂ 'ਚੋਂ ਸੀਨੀਅਰ ਵਕੀਲ ਬਣਾਉਣ ਲਈ ਹੁਣ ਸਿੱਧੇ ਚੋਣ ਨਹੀਂ ਹੋਵੇਗੀ | ਹੁਣ ਬਕਾਇਦਾ ਇੱਕ ਕਮੇਟੀ ਵਕੀਲਾਂ ਦੇ ਨਾਵਾਂ 'ਤੇ ਵਿਚਾਰ ਕਰੇਗੀ ਤੇ ਇਨ੍ਹਾਂ ਨਾਵਾਂ ਦੀ ਸਿਫ਼ਾਰਸ਼ ਫੁੱਲ ਕੋਰਟ ਨੂੰ ਭੇਜੇਗੀ | ...
ਚੰਡੀਗੜ੍ਹ , 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ), ਪੰਜਾਬ ਨੇ ਰਜਿਸਟ੍ਰੇਸ਼ਨ ਫ਼ੀਸ ਦੀ ਅਦਾਇਗੀ ਦੇ ਮੰਤਵ ਨਾਲ ਇੱਕ ਸਰਕੂਲਰ ਜਾਰੀ ਕੀਤਾ ਹੈ ਤਾਂ ਜੋ ਪ੍ਰਮੋਟਰਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਕਿਹੜਾ ਪ੍ਰੋਜੈਕਟਾਂ ...
ਚੰਡੀਗੜ੍ਹ, 23 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਫ਼ਤਿਆਬਾਦ ਦੇ ਰਹਿਣ ਵਾਲੇ ਰਮਨਦੀਪ ਸਿੰਘ ਵਜੋ ਹੋਈ ਹੈ | ਪੁਲਿਸ ਟੀਮ ਨੇ ...
ਚੰਡੀਗੜ੍ਹ, 23 ਫਰਵਰੀ (ਅਜਾਇਬ ਸਿੰਘ ਔਜਲਾ)- ਉੱਤਰੀ ਭਾਰਤ ਦੀ ਸਭ ਤੋਂ ਖ਼ੂਬਸੂਰਤ ਮੰਨੀ ਜਾਂਦੀ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਜਿੱਥੇ ਅਕਸਰ ਰਾਜਨੀਤਿਕ ਹਲਕਿਆਂ, ਫ਼ੈਸ਼ਨ ਸ਼ੋਆਂ, ਸੱਭਿਆਚਾਰਕ ਮੇਲਿਆਂ ਅਤੇ ਹੋਰ ਖੇਡ ਟੂਰਨਾਮੈਂਟਾਂ ਦੀਆਂ ...
ਚੰਡੀਗੜ੍ਹ, 23 ਫਰਵਰੀ (ਅਜਾਇਬ ਸਿੰਘ ਔਜਲਾ)-ਫ਼ਤਿਆਬਾਦ ਜ਼ਿਲ੍ਹਾ ਤਰਨਤਾਰਨ ਵਿਖੇ ਕਿਸਾਨ ਦੀ ਖ਼ੁਦਕੁਸ਼ੀ ਦਾ ਪਰਚਾ ਆੜ੍ਹਤੀ ਿਖ਼ਲਾਫ਼ ਦਰਜ ਹੋਣ ਵਿਰੁੱਧ ਪੰਜਾਬ ਦੇ ਆੜ੍ਹਤੀਆਂ ਦੀ ਇੱਕ ਮੀਟਿੰਗ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਹੇਠ ਹੋਈ | ...
ਚੰਡੀਗੜ੍ਹ, 23 ਫਰਵਰੀ (ਅਜੀਤ ਬਿਊਰੋ)- ਪੰਜਾਬੀ ਗਾਇਕ ਕੁਲਬੀਰ ਸਿੰਘ ਦੇ ਸਿੰਗਲ ਟਰੈਕ '12 ਬੋਰ' ਦੀ ਘੁੰਡ ਚੁਕਾਈ ਅੱਜ ਇੱਥੇ ਬੜੇ ਹੀ ਸਾਦੇ ਢੰਗ ਨਾਲ ਹੋਈ | ਗਾਇਕ ਕੁਲਬੀਰ ਦੇ ਟਰੈਕ ਨੂੰ ਕੌਾਸਲਰ ਮੇਜਰ ਸਿੰਘ ਵਲੋਂ ਲਾਂਚ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ...
ਚੰਡੀਗੜ੍ਹ, 23 ਫ਼ਰਵਰੀ (ਐਨ.ਐਸ. ਪਰਵਾਨਾ)ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦੱਸਿਆ ਕਿ ਰਾਜ ਦੇ ਸਰਕਾਰੀ ਸਕੂਲਾਂ 'ਚ 6ਵੀਂ, 9ਵੀਂ ਅਤੇ 11ਵੀਂ ਜਮਾਤਾਂ 'ਚ ਪੜ੍ਹਨ ਵਾਲੇ ਅਨੁਸੂਚਿਤ ਜਾਤੀ ਦੇ ਜਿਨ੍ਹਾਂ ਵਿਦਿਆਰਥੀਆਂ ਦਾ ਸਕੂਲ ਉਨ੍ਹਾਂ ਦੇ ਪਿੰਡ ਤੋਂ 2 ...
ਕੁਰਾਲੀ, 23 ਫਰਵਰੀ (ਹਰਪ੍ਰੀਤ ਸਿੰਘ)-ਮਿਉਂਸਪਲ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿਚ ਰੋਸ ਰੈਲੀ ਕੱਢੀ ਗਈ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪ੍ਰਦਰਸ਼ਨਕਾਰੀ ਸਫ਼ਾਈ ਕਾਮਿਆਂ ਨੇ ਸਰਕਾਰ ਿਖ਼ਲਾਫ਼ ਜੰਮ ਕੇ ...
ਐੱਸ. ਏ. ਐੱਸ. ਨਗਰ, 23 ਫਰਵਰੀ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਕਰਵਾਏ ਗਏ ਦੂਜੇ ਰਾਜ ਪੱਧਰੀ ਮੈਗਾ ਨੌਕਰੀ ਮੇਲੇ ਨੂੰ ਭਰਵਾਂ ਹੁੰਗਾਰਾ ਮਿਲਿਆ¢ ਇਸ ਮੌਕੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ...
ਐੱਸ. ਏ. ਐੱਸ. ਨਗਰ, 23 ਫਰਵਰੀ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਮੁਹਾਲੀ ਵਿਚਲੇ ਸੈਕਟਰ 69 ਵਿਖੇ ਖੋਲ੍ਹੇ ਗਏ ਦਫ਼ਤਰ ਦਾ ਉਦਘਾਟਨ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਅਤੇ ਹਲਕਾ ਮੁਹਾਲੀ ਦੇ ਇੰਚਾਰਜ ਕੈਪਟਨ ...
ਐੱਸ. ਏ. ਐੱਸ. ਨਗਰ, 23 ਫਰਵਰੀ (ਕੇ. ਐੱਸ. ਰਾਣਾ)-ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਵਲੋਂ ਪਿੰਡ ਸੋਹਾਣਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਗਰੁੱਪ ਦੇ ਪ੍ਰਸਿੱਧ ਸੀਨੀਅਰ ਐਡਵੋਕੇਟ ਰੀਟਾ ਕੋਹਲੀ ਅਤੇ ਐਡਵੋਕੇਟ ਪੂਜਾ ਸ਼ਰਮਾ ਵਲੋਂ ...
ਚੰਡੀਗੜ੍ਹ, 23 ਫਰਵਰੀ (ਅਜਾਇਬ ਸਿੰਘ ਔਜਲਾ)- ਇੱਥੇ ਕਰਵਾਏ ਜਾ ਰਹੇ 13ਵੇਂ ਟੀ.ਐਫ.ਟੀ ਨੈਸ਼ਨਲ ਥੀਏਟਰ ਫ਼ੈਸਟੀਵਲ ਤਹਿਤ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਵਿਖੇ ਨਾਟਕ 'ਝੱਲੀ ਕਿੱਥੇ ਜਾਵੇ' ਦੀ ਪੇਸ਼ਕਾਰੀ ਦਿੱਤੀ ਗਈ ਜੋ ਸੁਚੇਤਕ ਰੰਗਮੰਚ ਮੁਹਾਲੀ ਦੇ ਕਲਾਕਾਰਾਂ ਵਲੋਂ ...
ਚੰਡੀਗੜ੍ਹ, 23 ਫ਼ਰਵਰੀ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਵਿਚ ਇਕ ਮਹਿਲਾ ਦਾ ਜਿਗਰ ਟਰਾਂਸਪਲਾਂਟ ਕਰਨ ਤੋਂ ਬਾਅਦ ਉਸ ਨੇ ਬੱਚੀ ਨੂੰ ਜਨਮ ਦਿੱਤਾ | ਬੱਚੀ ਬਿਲਕੁਲ ਸਿਹਤਮੰਦ ਹੈ | ਪੀ.ਜੀ.ਆਈ ਵਿਚ ਜਿਗਰ ਟਰਾਂਸਪਲਾਂਟ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਦਾ ਇਹ ਪਹਿਲਾ ਮਾਮਲਾ ...
ਚੰਡੀਗੜ੍ਹ, 23 ਫਰਵਰੀ (ਅਜਾਇਬ ਸਿੰਘ ਔਜਲਾ)-ਟ੍ਰਾਈਸਿਟੀ 'ਚੋਂ ਵਿਦਿਆਰਥੀਆਂ ਦੇ ਪ੍ਰਤਿਭਾ ਖੋਜ ਮੁਕਾਬਲਿਆਂ ਵਿਚ ਅੱਵਲ ਰਹਿਣ ਵਾਲੇ ਸੈਕਟਰ 25 ਦੇ ਜਵਾਹਰ ਨਵੋਦਿਆ ਵਿਦਿਆਲਿਆ ਸੰਸਥਾ ਦੇ ਇਕ ਵਿਦਿਆਰਥੀ ਸ਼ੰਕਰ ਨੇ ਇਕ ਲੱਖ ਰੁਪਏ ਦਾ ਨਗਦ ਇਨਾਮ ਜਿੱਤ ਕੇ ਸੰਸਥਾ ਅਤੇ ...
ਚੰਡੀਗੜ੍ਹ, 23 ਫਰਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਅੰਦਰ ਵਾਹਨਾਂ ਦੀ ਗ਼ਲਤ ਪਾਰਕਿੰਗ ਨੂੰ ਰੋਕਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ | ਇਸ ਮੁਹਿੰਮ ਤਹਿਤ ਸੜਕਾਂ 'ਤੇ ਖੜ੍ਹੇ ਕੀਤੇ ਵਾਹਨਾਂ ਅਤੇ ਗ਼ਲਤ ਢੰਗ ਨਾਲ ਪਾਰਕ ...
ਚੰਡੀਗੜ੍ਹ, 23 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਾੜ੍ਹੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਜਾਈ ਵਿਭਾਗ ਪੰਜਾਬ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ 26 ਫ਼ਰਵਰੀ ਤੋਂ 5 ਮਾਰਚ ਤੱਕ ਰੋਪੜ ਹੈਡ ਵਰਕਸ 'ਤੋਂ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ...
ਚੰਡੀਗੜ੍ਹ, 23 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਹਰਿਆਣਾ ਗਾਂ ਸੇਵਾ ਕਮਿਸ਼ਨ ਦੇ ਸੱਤ ਗੈਰ ਸਰਕਾਰੀ ਮੈਂਬਰ ਨਿਯੁਕਤ ਕੀਤੇ ਹਨ | ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਰਸਾ ਦੇ ਵਿੱਦਿਆ ...
ਐੱਸ. ਏ. ਐੱਸ. ਨਗਰ, 23 ਫਰਵਰੀ (ਜਸਬੀਰ ਸਿੰਘ ਜੱਸੀ)-ਫੇਜ਼-6 ਵਿਚਲੀ ਗਲੋਬਲ ਟੋਏਟਾ ਕੰਪਨੀ ਦੇ ਸੇਫ ਨੂੰ ਤੋੜ ਕੇ ਕਰੀਬ 32 ਲੱਖ ਰੁਪਏ ਦੀ ਨਕਦੀ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਿਸ ਅਦਾਲਤ 'ਚ ਕੋਈ ਸਬੂਤ ਪੇਸ਼ ਹੀ ਨਹੀਂ ਕਰ ਸਕੀ ਅਤੇ ਅਦਾਲਤ ਵਲੋਂ ਸਬੂਤਾਂ ਦੀ ...
ਜ਼ੀਰਕਪੁਰ, 23 ਫਰਵਰੀ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਵੀ. ਆਈ. ਪੀ. ਸੜਕ 'ਤੇ ਸਥਿਤ ਸਾਊਥ ਸਿਟੀ ਸੁਸਾਇਟੀ ਦੇ ਇਕ ਵਸਨੀਕ ਦੀ ਸ਼ਿਕਾਇਤ 'ਤੇ ਇਕ ਔਰਤ ਸਮੇਤ ਤਿੰਨ ਿਖ਼ਲਾਫ਼ ਉਸ ਨੂੰ ਕਥਿਤ ਰੂਪ ਵਿਚ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਖਾਲੀ ਕਾਗਜ਼ਾਂ 'ਤੇ ਦਸਤਖ਼ਤ ...
ਡੇਰਾਬੱਸੀ, 23 ਫਰਵਰੀ (ਗੁਰਮੀਤ ਸਿੰਘ)-ਪਿੰਡ ਅਮਲਾਲਾ ਨੇੜੇ ਘੱਗਰ ਨਦੀ 'ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਕਾਬੂ ਕੀਤੇ ਦੋਵਾਂ ਵਿਅਕਤੀਆਂ ਨੂੰ ਅੱਜ ਅਦਾਲਤ 'ਚ ਪੇਸ਼ ਕਰਨ 'ਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਦੋਂ ਕਿ 27 ਕਿੱਲੋ ਭੁੱਕੀ ਸਮੇਤ ਕਾਬੂ ਦੋਵੇਂ ...
ਲਾਲੜੂ, 23 ਫਰਵਰੀ (ਰਾਜਬੀਰ ਸਿੰਘ)-ਲਾਲੜੂ ਖੇਤਰ ਵਿਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇਕ ਹਾਦਸਾ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਟੋਲ ਪਲਾਜਾ ਦੱਪਰ ...
ਐੱਸ. ਏ. ਐੱਸ. ਨਗਰ, 23 ਫਰਵਰੀ (ਜਸਬੀਰ ਸਿੰਘ ਜੱਸੀ)-ਐੱਸ. ਐੱਸ. ਓ. ਸੀ. (ਇੰਟੈਲੀਜੈਂਸ ਪੁਲਿਸ) ਥਾਣੇ ਦੀ ਪੁਲਿਸ ਨੇ ਓਪਨ ਯੂਨੀਵਰਸਿਟੀ ਦੇ ਨਾਂਅ 'ਤੇ ਲੋਕਾਂ ਨੂੰ ਧੋਖੇ 'ਚ ਰੱਖ ਕੇ ਬਿਨਾਂ ਦਾਖ਼ਲੇ ਤੋਂ ਹੀ ਵੱਖ-ਵੱਖ ਪ੍ਰਕਾਰ ਦੇ ਫ਼ਰਜ਼ੀ ਸਰਟੀਫਿਕੇਟ ਤੇ ਡਿਗਰੀਆਂ ਦੇਣ ...
ਖਰੜ, 23 ਫਰਵਰੀ (ਜੰਡਪੁਰੀ)-ਖਰੜ ਦੀ ਮਾਣਯੋਗ ਅਦਾਲਤ ਨੇ ਗੁਰਬੀਰ ਸਿੰਘ ਨਾਮਕ ਇਕ ਮੁਲਜ਼ਮ ਨੂੰ ਮੁੜ ਤੋਂ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ, ਜਿਸ ਨੂੰ ਖਰੜ ਦੀ ਸਿਟੀ ਪੁਲਿਸ ਵਲੋਂ ਇਕ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ...
ਡੇਰਾਬੱਸੀ, 23 ਫਰਵਰੀ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਅੰਦਰ ਚੋਰਾਂ ਅਤੇ ਲੁਟੇਰਿਆਂ ਦੇ ਹੌਾਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਰੋਜ਼ਾਨਾ ਹੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ | ਅੱਜ ਵੀ ਪੁਲਿਸ ਥਾਣੇ ਦੀ ਦੀਵਾਰ ਦੇ ਬਿਲਕੁਲ ਨਾਲ ਜੁੜੇ ...
ਖਰੜ, 23 ਫਰਵਰੀ (ਗੁਰਮੁੱਖ ਸਿੰਘ ਮਾਨ)-ਮੈਰਿਜ਼ ਪੈਲੇਸਾਂ ਵਿਚ ਦੇਰ ਰਾਤ ਤੱਕ ਉੱਚੀ ਆਵਾਜ਼ ਵਿਚ ਵੱਜਦੇ ਡੀ. ਜੇ. ਨਾਲ ਫੈਲਾਏ ਜਾ ਰਹੇ ਆਵਾਜ਼ ਪ੍ਰਦੂਸ਼ਣ ਕਾਰਨ ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਹਨ | ਪਿੰਡ ਸਵਾੜਾ, ਚੂਹੜਮਾਜਰਾ ਦੀਆਂ ਪੰਚਾਇਤਾਂ ਅਤੇ ਪਿੰਡ ...
ਪੰਚਕੂਲਾ, 23 ਫਰਵਰੀ (ਕਪਿਲ)-ਹਰਿਆਣਾ ਰਾਜ ਭਰ ਤੋਂ ਆਈਆਂ ਸੈਂਕੜੇ ਆਂਗਣਵਾੜੀ ਵਰਕਰਾਂ ਨੇ ਅੱਜ ਪੰਚਕੂਲਾ ਦੇ ਡੀ. ਸੀ. ਦਫ਼ਤਰ ਦਾ ਘਿਰਾਓ ਕੀਤਾ | ਇਸ ਮੌਕੇ ਪੰਚਕੂਲਾ ਦੀ ਜ਼ਿਲ੍ਹਾ ਪ੍ਰਧਾਨ ਸ਼ਾਰਦਾ ਰਤਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਧੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX