ਤਾਜਾ ਖ਼ਬਰਾਂ


ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  2 minutes ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  13 minutes ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  41 minutes ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  56 minutes ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 1 hour ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  about 1 hour ago
ਬਰਲਿਨ, 20 ਜੂਨ - ਜਰਮਨੀ ਕੌਮੀ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਰਸਾਇਣਿਕ ਹਮਲੇ ਦੀ ਯੋਜਨਾ ਬਣਾ ਰਹੇ ਇਕ ਟਿਊਨਿਸ਼ੀਆਈ ਵਿਅਕਤੀ ਨੂੰ ਪਿਛਲੇ ਹਫ਼ਤੇ ਕਾਬੂ ਕਰ ਕੇ ਇਸ ਹਮਲੇ ਨੂੰ ਅਸਫਲ ਬਣਾ ਦਿੱਤਾ...
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  about 1 hour ago
ਪਠਾਨਕੋਟ, 20 ਜੂਨ (ਚੌਹਾਨ, ਆਸ਼ੀਸ਼ ਸ਼ਰਮਾ)- ਅੱਜ ਤੜਕਸਾਰ ਮਾਮੂੰਨ ਆਰਮੀ ਕੈਂਟ ਦੇ ਨੇੜਿਓਂ ਪਿੰਡ ਕੁਠੇਹੜ 'ਚ ਫੌਜ ਨੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ। ਸ਼ੱਕੀ ਕੋਲੋਂ ਦੋ ਥੈਲੇ ਮਿਲੇ ਹਨ। ਫੌਜ ਪੁੱਛਗਿੱਛ ਲਈ ਸ਼ੱਕੀ ਨੂੰ ਕੈਂਟ ਲੈ ਗਈ ਹੈ। ਫੌਜ ਵਲੋਂ ਮਾਮਲੇ ਦੀ...
ਪਿਸਤੌਲ ਦੀ ਨੋਕ 'ਤੇ ਲੁੱਟ
. . .  about 1 hour ago
ਜਲੰਧਰ, 20 ਜੂਨ (ਲਖਵਿੰਦਰ ਪਾਠਕ) - ਜਲੰਧਰ ਦੇ ਸੋਢਲ ਰੋਡ ਸਥਿਤ ਇਕ ਜਵੈਲਰੀ ਸ਼ਾਪ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਹੋਈ ਹੈ। ਲੁਟੇਰੇ ਤਕਰੀਬਨ 30 ਤੋਂ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਪੁਲਿਸ ਵੱਲੋਂ ਜਾਂਚ ਜਾਰੀ...
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  about 1 hour ago
ਵੈਨਕੁਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)- ਮਾਰੀਜੁਆਨਾ ਭਾਵ ਭੰਗ ਦੀ ਆਮ ਲੋਕਾਂ 'ਚ ਖੁੱਲ੍ਹੀ ਖਪਤ ਅਤੇ ਵਿੱਕਰੀ ਨੂੰ ਕੌਮੀ ਪੱਧਰ 'ਤੇ ਕਾਨੂੰਨੀ ਮਾਨਤਾ ਦੇਣ ਵਾਲਾ ਕੈਨੇਡਾ, ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਦੇਸ਼ ਦੀ ਸੈਨੇਟ ਵਲੋਂ ਮੰਗਲਵਾਰ ਨੂੰ ਸੱਤ ਮਹੀਨਿਆਂ ਦੀ...
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  about 2 hours ago
ਰੋਹਤਕ, 20 ਜੂਨ- ਰੋਹਤਕ ਦੇ ਨੌਨੰਦ ਪਿੰਡ 'ਚ ਇੱਕ ਭਰਾ ਵਲੋਂ ਬੇਰਹਿਮੀ ਨਾਲ ਆਪਣੀ ਭੈਣ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਭਰਾ ਨੇ ਬੀਅਰ ਦੀ ਬੋਤਲ ਅਤੇ ਪੱਥਰ ਨਾਲ ਆਪਣੀ ਭੈਣ ਸ਼ੀਲਾ ਦੇ ਸਿਰ 'ਤੇ ਵਾਰ ਕੀਤੇ। ਹੱਤਿਆ ਨੂੰ ਅੰਜਾਮ ਦੇਣ ਤੋਂ...
ਅਰਵਿੰਦ ਸੁਬਰਾਮਣੀਅਮ ਨੇ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 20 ਜੂਨ- ਅਰਵਿੰਦ ਸੁਬਰਾਮਣੀਅਮ ਨੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤੀ ਹੈ...
ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲੇ 'ਚ 30 ਫੌਜੀ ਹਲਾਕ
. . .  about 3 hours ago
ਕਾਬੁਲ, 20 ਜੂਨ- ਅਫ਼ਗਾਨਿਸਤਾਨ 'ਚ ਹੋਏ ਤਾਲਿਬਾਨੀ ਹਮਲੇ 'ਚ 30 ਅਫਗਾਨੀ ਫੌਜੀਆਂ ਦੀ ਮੌਤ ਹੋ ਗਈ। ਅਫ਼ਗਾਨੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਪੱਛਮੀ ਬੈਡਗੀਜ਼ ਸੂਬੇ 'ਚ ਤਾਲਿਬਾਨੀ ਲੜਾਕਿਆਂ ਨੇ ਦੋ ਨਾਕਿਆਂ...
ਰੋਹਿਤ ਵੇਮੁਲਾ ਦੀ ਮਾਂ ਨੇ ਵਿਰੋਧੀ ਧਿਰ ਨੂੰ ਕੀਤਾ ਬੇਨਕਾਬ- ਪਿਊਸ਼ ਗੋਇਲ
. . .  about 3 hours ago
ਨਵੀਂ ਦਿੱਲੀ, 20 ਜੂਨ- ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਅੱਜ ਭਾਜਪਾ ਦਫ਼ਤਰ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਰੋਹਿਤ ਵੇਮੁਲਾ ਦੇ ਮਾਮਲੇ 'ਚ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੋਹਿਤ ਦੀ ਮਾਂ ਨੇ ਵਿਰੋਧੀ ਧਿਰ ਨੂੰ ਬੇਨਕਾਬ ਕੀਤਾ। ਨਾਲ ਹੀ ਕਿਹਾ ਕਿ...
ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ 'ਤੇ ਇਸ ਵਾਰ ਵੱਡੀ ਰੈਲੀ ਹੋਵੇਗੀ- ਰਵਿੰਦਰ ਰੈਨਾ
. . .  about 3 hours ago
ਨਵੀਂ ਦਿੱਲੀ, 20 ਜੂਨ- ਜੰਮੂ-ਕਸ਼ਮੀਰ 'ਚ ਭਾਜਪਾ ਦੇ ਮੁਖੀ ਰਵਿੰਦਰ ਰੈਨਾ ਦਾ ਕਹਿਣਾ ਹੈ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਉਨ੍ਹਾਂ ਦੇ ਬਲੀਦਾਨ ਦਿਵਸ 'ਤੇ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ...
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ
. . .  about 3 hours ago
ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਅੱਜ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ ਕੀਤੀ ਗਈ। ਉੱਚ ਅਧਿਕਾਰੀਆਂ ਦੀ ਟੀਮ ਨੇ ਪਲਾਂਟ 'ਚ ਪਹੁੰਚ ਕੇ ਰਿਕਾਰਡ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ...
ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਨਾਲ ਫੌਜ ਦੇ ਕੰਮ 'ਤੇ ਕੋਈ ਫਰਕ ਨਹੀਂ ਪਵੇਗਾ- ਫੌਜ ਮੁਖੀ
. . .  about 4 hours ago
ਸ਼ਹੀਦ ਔਰੰਗਜ਼ੇਬ ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਦੇਸ਼ ਲਈ ਪ੍ਰੇਰਣਾ- ਸੀਤਾਰਮਨ
. . .  about 4 hours ago
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ
. . .  about 4 hours ago
ਬੱਸ ਨੇ ਦੋ ਰਿਕਸ਼ਾ ਚਾਲਕਾਂ ਨੂੰ ਦਰੜਿਆ, ਮੌਤ
. . .  about 4 hours ago
9 ਦਿਨਾਂ ਦੇ ਧਰਨੇ ਤੋਂ ਬਾਅਦ ਵਿਗੜੀ ਕੇਜਰੀਵਾਲ ਦੀ ਸਿਹਤ
. . .  about 5 hours ago
ਰੱਖਿਆ ਮੰਤਰੀ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
. . .  about 5 hours ago
2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਾਡਾ ਉਦੇਸ਼- ਮੋਦੀ
. . .  about 6 hours ago
ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ
. . .  about 6 hours ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  about 6 hours ago
ਅਸਮ 'ਚ ਹੜ ਕਾਰਨ 20 ਮੌਤਾਂ
. . .  about 7 hours ago
ਸੜਕ ਹਾਦਸੇ 'ਚ 6 ਮੌਤਾਂ
. . .  about 7 hours ago
ਇੰਗਲੈਂਡ ਨੇ ਆਸਟਰੇਲੀਆ ਖਿਲਾਫ ਰੱਚਿਆ ਇਤਿਹਾਸ
. . .  about 8 hours ago
ਅਮਰੀਕਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਹੋਇਆ ਬਾਹਰ
. . .  about 8 hours ago
ਜੰਮੂ ਕਸ਼ਮੀਰ 'ਚ ਗਵਰਨਰ ਰਾਜ ਲਾਗੂ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੇਕਰ ਸਾਡੀ ਭਾਵਨਾ ਸਹੀ ਨਹੀਂ ਤਾਂ ਸਾਡੇ ਨਿਰਣੇ ਜ਼ਰੂਰ ਗ਼ਲਤ ਹੋਣਗੇ। -ਹੈਜ਼ਲਿਟ
  •     Confirm Target Language  

ਬਠਿੰਡਾ

ਬਠਿੰਡਾ ਵਿਖੇ ਕੱਪੜੇ ਦੇ ਦੋ ਸ਼ੋਅ-ਰੂਮਾਂ ਵਿਚ 3 ਲੱਖ ਰੁਪਏ ਦੀ ਨਕਦੀ ਚੋਰੀ

ਬਠਿੰਡਾ, 23 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਕੱਪੜਾ ਮਾਰਕੀਟ ਸਥਿਤ ਦੋ ਸ਼ੋ-ਰੂਮਾਂ ਵਿਚੋਂ 3 ਲੱਖ ਰੁਪਏ ਦੀ ਨਗਦੀ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਦੋਨੋਂ ਸ਼ੋ-ਰੂਮਾਂ ਨੂੰ ਅਣਪਛਾਤੇ ਚੋਰਾਂ ਨੇ ਛੱਤ ਤੋਂ ਨਿਸ਼ਾਨਾ ਬਣਾਇਆ ਹੈ | ਮਾਰਕੀਟ ਵਿਚ ਚੌਕੀਦਾਰ ਵੀ ਤਾਇਨਾਤ ਰਹਿੰਦੇ ਹਨ ਪਰ ਚੋਰਾਂ ਨੇ ਕਿਸੇ ਨੂੰ ਤਾਲੇ ਟੁੱਟਣ ਦੀ ਭਿਣਕ ਨਹੀਂ ਪੈਣ ਦਿੱਤੀ | ਥਾਣਾ ਕੋਤਵਾਲੀ ਦੀ ਪੁਲਿਸ ਨੇ ਸ਼ੋ-ਰੂਮ ਮਾਲਕਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪਹਿਲੀ ਚੋਰੀ ਸਥਾਨਕ ਕੱਪੜਾ ਮਾਰਕੀਟ ਵਿਚਲੇ ਡੀ.ਪੀ. ਮਿੱਤਲ ਐਾਡ ਸੰਨਜ਼ ਵਿਚ ਹੋਈ ਹੈ ਜਿੱਥੇ ਦੀ ਤੀਜੀ ਮੰਜ਼ਿਲ 'ਤੇ ਪੌੜੀਆਂ ਵਾਲੇ ਗੇਟ ਦਾ ਤਾਲਾ ਤੋੜਿਆ ਗਿਆ | ਚੋਰੀ ਦਾ ਪਤਾ ਸਵੇਰੇ ਤਕਰੀਬਨ ਸਾਢੇ 9 ਵਜੇ ਚੱਲਿਆ ਜਦੋਂ ਦੁਕਾਨ ਮਾਲਕ ਆਰ.ਡੀ. ਮਿੱਤਲ ਆਪਣੇ ਸਟਾਫ਼ ਸਮੇਤ ਦੁਕਾਨ 'ਤੇ ਆਇਆ ਅਤੇ ਉਸ ਨੇ ਦੁਕਾਨ ਦੇ ਕਾਉਂਟਰ 'ਤੇ ਬਣਿਆ ਗੱਲਾ ਖ਼ਾਲੀ ਵੇਖਿਆ | ਜਿਉਂ ਹੀ ਉਹ ਦੁਕਾਨ ਦੀ ਤੀਜੀ ਮੰਜ਼ਿਲ 'ਤੇ ਗਏ ਤਾਂ ਪੌੜੀਆਂ ਵਾਲੇ ਗੇਟ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ | ਦੁਕਾਨ ਮਾਲਕ ਧਰਮਪਾਲ ਮਿੱਤਲ ਵਾਸੀ ਬੀਬਾ ਵਾਲਾ ਰੋਡ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਚੋਰੀ ਹੋਣ ਦੀ ਮੁੱਖ ਵਜ੍ਹਾ ਉਨ੍ਹਾਂ ਦੀ ਗੁਆਂਢ 'ਚ ਬਣ ਰਹੀ ਦੁਕਾਨ ਦਾ ਮਾਲਕ ਹੈ ਜਿਸ ਨੂੰ ਉਸ ਨੇ ਨਿੱਜੀ ਤੌਰ 'ਤੇ, ਪੰਚਾਇਤੀ ਤੌਰ 'ਤੇ, ਕੱਪੜਾ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਰਾਹੀਂ ਕਈ ਵਾਰ ਕਿਹਾ ਕਿ ਉਹ ਆਪਣੇ ਦੁਕਾਨ ਦੀਆਂ ਪੌੜੀਆਂ ਨੂੰ ਕੋਈ ਗੇਟ ਲਗਵਾ ਲਵੇ ਪਰ ਉਸ ਨੇ ਅਜੇ ਤੱਕ ਗੇਟ ਨਹੀਂ ਲਵਾਇਆ | ਡੀ.ਪੀ. ਮਿੱਤਲ ਮੁਤਾਬਿਕ ਚੋਰ ਉਸ ਦੀ ਦੁਕਾਨ ਵਿਚੋਂ ਡੇਢ ਲੱਖ ਰੁਪਏ ਨਗਦ ਲੈ ਗਏ ਹਨ | ਦੂਸਰੀ ਚੋਰੀ ਉਨ੍ਹਾਂ ਦੇ ਨੇੜੇ ਦੀ ਸ੍ਰੀ ਰਾਮ ਸਿੰਗਲਾ ਐਾਡ ਸੰਨਜ਼ ਦੇ ਸ਼ੋ-ਰੂਮ ਵਿਚ ਹੋਈ ਹੈ ਜਿਸ ਦੀ ਛੱਤ 'ਤੇ ਬਣੇ ਰੌਸ਼ਨਦਾਨ ਨੂੰ ਤੋੜਿਆ ਗਿਆ ਜਿਸ ਦੇ ਰਸਤੇ ਚੋਰ ਸ਼ੋ-ਰੂਮ ਅੰਦਰ ਦਾਖਲ ਹੋਏ ਹਨ | ਰਾਮ ਸਿੰਗਲਾ ਨੂੰ ਵੀ ਤਕਰੀਬਨ ਸਵਾ 9 ਵਜੇ ਦੁਕਾਨ ਖੋਲ੍ਹਣ 'ਤੇ ਚੋਰੀ ਦਾ ਪਤਾ ਚੱਲਿਆ | ਰਾਮ ਸਿੰਗਲਾ ਨੇ ਦੱਸਿਆ ਕਿ ਉਹ ਰਾਤੀਂ ਸਵਾ 8 ਵਜੇ ਦੇ ਕਰੀਬ ਦੁਕਾਨ ਵਧਾ ਕੇ ਗਏ ਸਨ | ਸਵੇਰੇ ਆਉਣ 'ਤੇ ਚੋਰੀ ਦਾ ਪਤਾ ਲੱਗਿਆ | ਰਾਮ ਸਿੰਗਲਾ ਅਨੁਸਾਰ ਚੋਰ ਦੁਕਾਨ ਵਿਚ ਇਕ ਲੱਖ ਤੋਂ ਡੇਢ ਲੱਖ ਰੁਪਏ ਦੇ ਲਗਭਗ ਨਗਦੀ ਲੈ ਗਏ ਹਨ | ਉਨ੍ਹਾਂ ਦੱਸਿਆ ਕਿ ਦੁਕਾਨ ਦੇ ਉੱਪਰ ਬਣੇ ਰੌਸ਼ਨਦਾਨ ਨੂੰ ਭੰਨ ਕੇ ਦੁਕਾਨ 'ਚ ਵੜੇ ਹਨ | ਸ਼ੋ-ਰੂਮ ਅੰਦਰ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹਨ ਪਰ ਰਾਤ ਨੂੰ ਸਪਾਰਕਿੰਗ ਹੋਣ ਦੇ ਖ਼ਤਰੇ ਕਰਕੇ ਉਹ ਮੁੱਖ ਸਵਿੱਚ ਨੂੰ ਬੰਦ ਕਰ ਗਏ ਸਨ ਜਿਸ ਕਰਕੇ ਸੀਸੀਟੀਵੀ ਕੈਮਰੇ ਬੰਦ ਸਨ | ਚੋਰੀਆਂ ਦਾ ਪਤਾ ਚਲਦਿਆਂ ਥਾਣਾ ਕੋਤਵਾਲੀ ਇੰਚਾਰਜ ਸੁਖਮੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ ਜਿਨ੍ਹਾਂ ਨੇ ਦੋਨੋਂ ਦੁਕਾਨਾਂ ਦੇ ਅੰਦਰ ਜਾ ਕੇ ਮੌਕਾ ਵੇਖਿਆ ਅਤੇ ਦੁਕਾਨ ਮਾਲਕਾਂ ਦੇ ਬਿਆਨ ਲਏ ਹਨ | ਮੌਕੇ 'ਤੇ ਪਹੁੰਚੀ ਫਿੰਗਰ ਪਿ੍ੰਟ ਮਾਹਿਰਾਂ ਦੀ ਟੀਮ ਨੇ ਆਪਣੀ ਜਾਂਚ ਦੌਰਾਨ ਭੰਨ-ਤੋੜ ਵਾਲੇ ਥਾਵਾਂ ਦੇ ਨਮੂਨੇ ਲਏ ਹਨ | ਮਾਮਲੇ ਦੀ ਪੜਤਾਲ ਕਰ ਰਹੇ ਐਸ.ਐਚ.ਓ. ਸੁਖਮੰਦਰ ਸਿੰਘ ਨੇ ਦੱਸਿਆ ਕਿ ਦੋਨੋਂ ਦੁਕਾਨ ਮਾਲਕਾਂ ਦੇ ਬਿਆਨ ਲੈ ਕੇ ਨਾਮਾਲੂਮ ਵਿਅਕਤੀ ਿਖ਼ਲਾਫ਼ ਧਾਰਾ 457,380 ਭਾਰਤੀ ਦੰਡਾਵਲੀ ਤਹਿਤ ਮੁਕੱਦਮਾ ਦਰਜ ਕਰ ਲਿਆ | ਚੋਰੀ ਸਬੰਧੀ ਅਜੇ ਪੂਰਨ ਜਾਂਚ ਹੋਣੀ ਬਾਕੀ ਹੈ | ਜਲਦੀ ਹੀ ਚੋਰੀਆਂ ਦੇ ਦੋਨੋਂ ਮਾਮਲਿਆਂ ਨੂੰ ਸੁਲਝਾ ਲਿਆ ਜਾਵੇਗਾ |

ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਥਾਣਾ ਮੁਖੀ ਤੇ ਹੌਲਦਾਰ ਸਾਢੇ 17 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

ਬਠਿੰਡਾ/ਤਲਵੰਡੀ ਸਾਬੋ, 23 ਫਰਵਰੀ (ਕੰਵਲਜੀਤ ਸਿੰਘ ਸਿੱਧੂ/ਰਵਜੋਤ ਸਿੰਘ ਰਾਹੀ)- ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੀ ਟੀਮ ਵਲੋਂ ਭਿ੍ਸ਼ਟਾਚਾਰ ਰੋਕੂ ਕਾਨੰੂਨ ਤਹਿਤ ਅੱਜ ਇਕ ਹੋਰ ਕਾਰਵਾਈ ਅਮਲ 'ਚ ਲਿਆਉਂਦਿਆਂ ਥਾਣਾ ਤਲਵੰਡੀ ਸਾਬੋ ਦੇ ਮਹਿੰਦਰਜੀਤ ਸਿੰਘ ਤੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਤੀਜੀ ਸਲਾਨਾ ਐਥਲੈਟਿਕ ਮੀਟ ਅੱਜ

ਭਗਤਾ ਭਾਈਕਾ, 23 ਫਰਵਰੀ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ ਤੀਜੀ ਸਲਾਨਾ ਇਕ ਰੋਜ਼ਾ ਐਥਲੈਟਿਕ ਮੀਟ 24 ਫਰਵਰੀ ਨੂੰ ਕਾਲਜ ਦੇ ਖੇਡ ਸਟੇਡੀਅਮ ਵਿਚ ...

ਪੂਰੀ ਖ਼ਬਰ »

ਖੇਤ ਵਿਚ ਕੰਮ ਕਰਨ ਦੌਰਾਨ ਟਰੈਕਟਰ ਪਲਟਣ ਨਾਲ ਡਰਾਈਵਰ ਦੀ ਮੌਤ

ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਗੁਦਰਾਣਾ ਵਿਚ ਚਕੇਰੀਆਂ ਰੋਡ ਉੱਤੇ ਖੇਤਾਂ ਵਿਚ ਕੰਮ ਕਰਦੇ ਸਮੇਂ ਟਰੈਕਟਰ ਦਾ ਸੰਤੁਲਨ ਵਿਗੜਨ ਨਾਲ ਟਰੈਕਟਰ ਪਲਟ ਗਿਆ ਅਤੇ ਡਰਾਈਵਰ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਕੇ ਉੱਤੇ ਮੌਤ ਹੋ ਗਈ | ਮਿ੍ਤਕ ਦੀ ...

ਪੂਰੀ ਖ਼ਬਰ »

12 ਟਾਇਰੇ ਟਰਾਲੇ 'ਚੋਂ ਪਸ਼ੂ ਖ਼ੁਰਾਕ ਹੇਠ ਲੁਕੋ ਕੇ ਲਿਆਂਦੀ ਜਾ ਰਹੀ ਭੁੱਕੀ ਚੂਰਾ ਪੋਸਤ ਬਰਾਮਦ

ਬਠਿੰਡਾ/ਸੰਗਤ, 23 ਫਰਵਰੀ (ਕੰਵਲਜੀਤ ਸਿੰਘ ਸਿੱਧੂ/ਸ਼ਾਮ ਸੁੰਦਰ ਜੋਸ਼ੀ)- ਅੱਜ ਬਠਿੰਡਾ ਦੇ ਥਾਣਾ ਸੰਗਤ ਦੀ ਹੱਦਬਸਤ ਅੰਦਰੋਂ ਪੁਲਿਸ ਨੂੰ ਪਸ਼ੂ ਖ਼ੁਰਾਕ ਹੇਠ ਛੁਪਾ ਕੇ ਲਿਆਂਦੀ ਜਾ ਰਹੀ ਭੁੱਕੀ ਚੂਰਾ ਪੋਸਤ ਸਬੰਧੀ ਮਿਲੀ ਗੁਪਤ ਜਾਣਕਾਰੀ ਤਹਿਤ ਪੁਲਿਸ ਨੇ ਨਾਕਾ ...

ਪੂਰੀ ਖ਼ਬਰ »

ਅੱਧਾ ਕਿੱਲੋ ਅਫ਼ੀਮ ਸਮੇਤ ਇਕ ਕਾਬੂ

ਸੰਗਤ ਮੰਡੀ, 23 ਫਰਵਰੀ (ਜੋਸ਼ੀ/ਰੁਪਿੰਦਰਜੀਤ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਜ਼ਿਲੇ੍ਹ ਦੇ ਪਿੰਡ ਪਥਰਾਲਾ ਵਿਖੇ ਅੱਧਾ ਕਿੱਲੋ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸੰਗਤ ਵਿਖੇ ਤੈਨਾਤ ਸਹਾਇਕ ਥਾਣੇਦਾਰ ਰਣਜੋਧ ਸਿੰਘ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਨਗਰ ਪੰਚਾਇਤ ਨਥਾਣਾ ਦੀ ਉਪ ਚੋਣ ਨਿਰਪੱਖ, ਸ਼ਾਂਤੀਪੂਰਵਕ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ-ਰਿਟਰਨਿੰਗ ਅਫ਼ਸਰ

ਬਠਿੰਡਾ , 23 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਰਿਟਰਨਿੰਗ ਅਫ਼ਸਰ, ਨਗਰ ਪੰਚਾਇਤ ਨਥਾਣਾ-ਕਮ-ਉਪ ਮੰਡਲ ਮੈਜਿਸਟਰੇਟ, ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮਾਣਯੋਗ ਰਾਜ ਚੋਣ ਕਮਿਸ਼ਨ ਵਲੋਂ 24 ਫਰਵਰੀ ਨੂੰ ਨਗਰ ਪੰਚਾਇਤ ਨਥਾਣਾ ਦੇ ਵਾਰਡ ਨੰਬਰ 10 ਦੀ ਉਪ ...

ਪੂਰੀ ਖ਼ਬਰ »

ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂਅ 'ਤੇ 6.30 ਲੱਖ ਦੀ ਠੱਗੀ

ਬਠਿੰਡਾ, 23 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿੰਡ ਮਹਿਰਾਜ ਦੇ ਇਕ ਨੌਜਵਾਨ ਨੂੰ ਕੈਨੇਡਾ 'ਚ ਵਰਕ ਪਰਮਿਟ 'ਤੇ ਭੇਜਣ ਦੇ ਨਾਂਅ 'ਤੇ ਉਸ ਨਾਲ 6.30 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਠੱਗੀ ਦੇ ਸ਼ਿਕਾਰ ਨੌਜਵਾਨ ਦੀ ਸ਼ਿਕਾਇਤ 'ਤੇ ਥਾਣਾ ਸਿਵਲ ਲਾਇਨ ...

ਪੂਰੀ ਖ਼ਬਰ »

ਟਰੱਕ ਨੇ ਦਰੜਿਆ ਮੋਟਰਸਾਈਕਲ, ਦੋ ਵਿਅਕਤੀਆ ਦੇ ਟੁੱਟੇ ਪੈਰ

ਡੱਬਵਾਲੀ, 23 ਫਰਵਰੀ (ਇਕਬਾਲ ਸਿੰਘ ਸ਼ਾਂਤ)- ਪਿੰਡ ਸਕਤਾਖੇੜਾ ਨੇੜੇ ਇਕ ਟਰੱਕ ਵਲੋਂ ਮੋਟਰ ਸਾਈਕਲ ਦਰੜਨ ਦੀ ਘਟਨਾ ਵਿਚ ਦੋ ਜਣਿਆਂ ਦੀ ਜਾਨ ਵਾਲ-ਵਾਲ ਬਚ ਗਈ | ਜਦੋਂਕਿ ਮੋਟਰ ਸਾਈਕਲ ਟਰੱਕ ਹੇਠਾਂ ਆਉਣ ਕਰਕੇ ਬੁਰੀ ਤਰ੍ਹਾਂ ਨੁਕਸਾਨੀ ਗਈ | ਇਕ ਢਾਬਾ ਸੰਚਾਲਕ ਨੇ ...

ਪੂਰੀ ਖ਼ਬਰ »

ਬੇਕਾਬੂ ਕਾਰ ਨੇ ਏਜੰਸੀ ਮੂਹਰੇ ਖੜ੍ਹੇ 4 ਅਣਵਿਕੇ ਦੋ ਪਹੀਆ ਵਾਹਨ ਦਰੜੇ

ਡੱਬਵਾਲੀ, 23 ਫਰਵਰੀ (ਇਕਬਾਲ ਸਿੰਘ ਸ਼ਾਂਤ)- ਇੱਥੇ ਚੌਟਾਲਾ ਸੜਕ 'ਤੇ ਇਕ ਬੇਕਾਬੂ ਕਾਰ ਮੋਟਰਸਾਈਕਲ ਏਜੰਸੀ ਮੂਹਰੇ ਗਾਹਕਾਂ ਨੂੰ ਲੁਭਾਉਣ ਲਈ ਖੜ੍ਹੇ ਚਾਰ ਦੋ ਪਹੀਆ ਵਹੀਕਲਾਂ 'ਤੇ ਚੜ੍ਹ ਗਈ | ਇਸ ਹਾਦਸੇ ਵਿਚ 5 ਮੋਟਰ ਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ | ਜਿਨ੍ਹਾਂ ...

ਪੂਰੀ ਖ਼ਬਰ »

ਪਨਸਪ ਦੇ ਇੰਸਪੈਕਟਰ ਦੀ ਗ਼ਲਤ ਦਵਾਈ ਖਾਣ ਨਾਲ ਮੌਤ

ਭਗਤਾ ਭਾਈਕਾ, 23 ਫਰਵਰੀ (ਸੁਖਪਾਲ ਸਿੰਘ ਸੋਨੀ)- ਨਜ਼ਦੀਕੀ ਪਿੰਡ ਬੁਰਜ ਲੱਧਾ ਸਿੰਘ ਵਾਲਾ ਵਿਖੇ ਪਨਸਪ ਦੇ ਇੰਸਪੈਕਟਰ ਦੀ ਗ਼ਲਤ ਦਵਾਈ ਖਾਣ ਨਾਲ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਬਖ਼ਸ਼ੀਸ਼ ਸਿੰਘ ਉਰਫ਼ ਜਗਸੀਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਬੁਰਜ ਲੱਧਾ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਵੱਲੋਂ ਤਨਖ਼ਾਹ ਨਾ ਮਿਲਣ ਦੇ ਿਖ਼ਲਾਫ਼ ਰੋਸ ਧਰਨਾ

ਚਾਉਕੇ, 23 ਫਰਵਰੀ (ਮਨਜੀਤ ਸਿੰਘ ਘੜੈਲੀ)-ਨਗਰ ਪੰਚਾਇਤ ਚਾਉਕੇ ਅਧੀਨ ਕੰਮ ਕਰਦੇ ਸਫ਼ਾਈ ਸੇਵਕਾ ਵੱਲੋਂ ਕਰੀਬ 7 ਮਹੀਨਿਆਂ ਤੋਂ ਆਪਣੀ ਤਨਖ਼ਾਹ ਨਾ ਮਿਲਣ ਦੇ ਿਖ਼ਲਾਫ਼ ਅੱਜ ਸਫ਼ਾਈ ਸੇਵਕ ਯੂਨੀਅਨ ਦੀ ਅਗਵਾਈ ਹੇਠ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਤਨਖ਼ਾਹਾਂ ਨਾ ਮਿਲਣ ਕਾਰਨ ਸਫ਼ਾਈ ਸੇਵਕਾ ਨੇ ਨਗਰ ਕੌਾਸਲ ਦਫ਼ਤਰ ਨੂੰ ਲਾਇਆ ਜਿੰਦਰਾ

ਰਾਮਪੁਰਾ ਫੂਲ, 23 ਫਰਵਰੀ (ਨਰਪਿੰਦਰ ਧਾਲੀਵਾਲ)- ਤਨਖ਼ਾਹਾਂ ਨਾ ਮਿਲਣ ਤੋ ਰੋਹ ਵਿਚ ਆਏ ਨਗਰ ਕੌਾਸਲ ਦੇ ਦਫ਼ਤਰ ਦੇ ਕਰਮਚਾਰੀਆਂ ਨੂੰ ਬਾਹਰ ਕੱਢ ਕੇ ਦਫ਼ਤਰ ਨੂੰ ਜਿੰਦਾ ਲਗਾ ਦਿੱਤਾ ਗਿਆ | ਇਸ ਦੌਰਾਨ ਸਫ਼ਾਈ ਸੇਵਕਾ ਵਲੋਂ ਨਗਰ ਕੌਾਸਲ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ...

ਪੂਰੀ ਖ਼ਬਰ »

ਨਿਯਮਾਂ ਨੂੰ ਛਿੱਕੇ ਟੰਗ ਕੇ ਹਰੇ ਭਰੇ ਰੁੱਖਾਂ ਨੂੰ ਕੱਟਣ ਦਾ ਇਲਜ਼ਾਮ

ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਮਲੜ੍ਹੀ ਵਿਚ ਪੰਚਾਇਤੀ ਜ਼ਮੀਨ 'ਤੇ ਪੰਚਾਇਤ ਵੱਲੋਂ ਹਰੇ ਭਰੇ ਰੁੱਖਾਂ ਨੂੰ ਕਟਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਮਲੜ੍ਹੀ ਵਾਸੀ ਗੋਪੀਰਾਮ ਨੇ ਇਲਜ਼ਾਮ ਲਾਇਆ ਕਿ ਅਫ਼ਸਰਾਂ ਦੀ ਮਿਲੀਭੁਗਤ ...

ਪੂਰੀ ਖ਼ਬਰ »

ਇਕ ਸਾਲ ਦੇ ਅੰਦਰ ਹੀ ਕਾਂਗਰਸ ਸਰਕਾਰ ਹੋਈ ਬੁਰੀ ਤਰ੍ਹਾਂ ਫੇਲ੍ਹ-ਹਰਸਿਮਰਤ ਕੌਰ ਬਾਦਲ

ਤਲਵੰਡੀ ਸਾਬੋ, 23 ਫਰਵਰੀ (ਰਵਜੋਤ ਸਿੰਘ ਰਾਹੀ)- ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਇੱਕ ਦੇ ਅੰਦਰ ਹੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਤੇ ਪੰਜਾਬ ਦਾ ਸਭ ਕੁੱਝ ਠੱਪ ਹੋ ਕਿ ਰਹਿ ਗਿਆ ਹੈ | ਇਹ ਪ੍ਰਗਟਾਵਾ ਕੇਂਦਰੀ ...

ਪੂਰੀ ਖ਼ਬਰ »

ਸਰਕਾਰ ਦੇ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੇ ਦਾਅਵਿਆਂ ਦੀ ਨਿਕਲੀ ਫ਼ੂਕ

-ਸੁਖਵਿੰਦਰ ਸਿੰਘ ਸੁੱਖਾ- ਬਠਿੰਡਾ, 23 ਫਰਵਰੀ:-ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਪੰਜਾਬ ਨੂੰ ਵੀ.ਆਈ.ਪੀ. ਕਲਚਰ ਮੁਕਤ ਪ੍ਰਸ਼ਾਸਨ ਦੇਣ ਦੇ ਦਾਅਵਿਆਂ ਦੀ ਹੌਲੀ-ਹੌਲੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਅੱਜ ਬਠਿੰਡਾ ਪੁਲਿਸ ਵਲੋਂ ਟ੍ਰੈਫ਼ਿਕ ...

ਪੂਰੀ ਖ਼ਬਰ »

ਫਾਰਚੂਨਰ ਸਵਾਰਾਂ ਵਲੋਂ ਸਬਜ਼ੀ ਖ਼ਰੀਦਣ ਆਇਆ ਵਿਅਕਤੀ ਅਗਵਾ

ਡੱਬਵਾਲੀ, 23 ਫਰਵਰੀ (ਇਕਬਾਲ ਸਿੰਘ ਸ਼ਾਂਤ)-ਇੱਥੇ ਸਬਜ਼ੀ ਖ਼ਰੀਦਣ ਆਏ ਮਿਠੜੀ ਬੁੱਧਗਿਰ ਵਾਸੀ ਦਲਿਤ ਵਿਅਕਤੀ ਨੂੰ ਫਾਰਚੂਨਰ ਸਵਾਰ ਛੇ ਵਿਅਕਤੀਆਂ ਵਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਅਗਵਾ ਵਿਅਕਤੀ ਜ਼ਖ਼ਮੀ ਹਾਲਤ ਮਲੋਟ ਤੋਂ ਅਗਵਾਕਾਰਾਂ ਦੇ ਚੰੁਗਲ ...

ਪੂਰੀ ਖ਼ਬਰ »

ਮੰਡੀ ਕਲਾਂ ਦੇ ਕਤਲ ਹੋਏ ਨੌਜਵਾਨ ਦੀ ਲਾਸ਼ 9 ਦਿਨਾਂ ਬਾਅਦ ਨਹਿਰ ਚੋਂ ਬਰਾਮਦ

ਬਾਲਿਆਂਵਾਲੀ, ਨਥਾਣਾ, 23 ਫਰਵਰੀ (ਕੁਲਦੀਪ ਮਤਵਾਲਾ, ਗੁਰਦਰਸ਼ਨ ਲੁਧੜ)- ਮੰਡੀ ਕਲਾਂ ਦੇ ਕਤਲ ਹੋਏ ਨੌਜਵਾਨ ਗੁਰਪ੍ਰੀਤ ਸਿੰਘ (ਸਾਢੇ 16 ਸਾਲ) ਪੁੱਤਰ ਕੁਲਵਿੰਦਰ ਸਿੰਘ ਦੀ ਲਾਸ਼ ਅੱਜ 9 ਦਿਨਾਂ ਬਾਅਦ ਪੂਹਲਾ ਨੇੜੇ ਨਹਿਰ ਚੋਂ ਬਰਾਮਦ ਹੋ ਗਈ ਹੈ | ਜ਼ਿਕਰਯੋਗ ਹੈ ਕਿ ਲੰਘੀ 15 ...

ਪੂਰੀ ਖ਼ਬਰ »

ਸਰਕਾਰ ਦੇ ਵੀ.ਆਈ.ਪੀ. ਕਲਚਰ ਖ਼ਤਮ ਕਰਨ ਦੇ ਦਾਅਵਿਆਂ ਦੀ ਨਿਕਲੀ ਫ਼ੂਕ

-ਸੁਖਵਿੰਦਰ ਸਿੰਘ ਸੁੱਖਾ- ਬਠਿੰਡਾ, 23 ਫਰਵਰੀ:-ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਪੰਜਾਬ ਨੂੰ ਵੀ.ਆਈ.ਪੀ. ਕਲਚਰ ਮੁਕਤ ਪ੍ਰਸ਼ਾਸਨ ਦੇਣ ਦੇ ਦਾਅਵਿਆਂ ਦੀ ਹੌਲੀ-ਹੌਲੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ | ਇਸ ਦੀ ਤਾਜ਼ਾ ਮਿਸਾਲ ਅੱਜ ਬਠਿੰਡਾ ਪੁਲਿਸ ਵਲੋਂ ਟ੍ਰੈਫ਼ਿਕ ...

ਪੂਰੀ ਖ਼ਬਰ »

ਰੈੱਡ ਕਰਾਸ ਸੁਸਾਇਟੀ ਦੇ ਪਘੂੰੜੇ 'ਚ ਡੇਢ ਸਾਲ ਦੀ ਬੱਚੀ ਮਿਲੀ

ਬਠਿੰਡਾ, 23 ਫਰਵਰੀ (ਸੁਖਵਿੰਦਰ ਸਿੰਘ ਸੁੱਖਾ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਨੇ ਦੱਸਿਆ ਕਿ 22 ਫਰਵਰੀ ਨੂੰ ਦੁਪਹਿਰ 2:18 ਵਜੇ ਨੂੰ ਪੰਘੂੜਾ ਇੰਡੀਅਨ ਰੈੱਡ ਕਰਾਸ ਸੁਸਾਇਟੀ ਬਠਿੰਡਾ ਵਿਖੇ ਇਕ ਬੱਚੀ ਆਈ ਹੈ | ਉਨ੍ਹਾਂ ਦੱਸਿਆ ਕਿ ਇਹ ਬੱਚੀ ਲਗਭਗ ਡੇਢ ਸਾਲ ਦੀ ...

ਪੂਰੀ ਖ਼ਬਰ »

ਗਾਰਡੀਅਨ ਆਫ਼ ਗਵਰਨੈਂਸ 'ਚ ਸਾਬਕਾ ਸੈਨਿਕਾਂ ਦੀਆਂ ਨਿਯੁਕਤੀਆਂ

ਚਾਉਕੇ, 23 ਫਰਵਰੀ (ਮਨਜੀਤ ਸਿੰਘ ਘੜੈਲੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਨਵੀਂ ਸਕੀਮ ਗਾਰਡੀਅਨ ਆਫ਼ ਗਵਰਨੈਂਸ (ਖੁਸ਼ਹਾਲੀ ਦੇ ਰਾਖੇ) ਤਹਿਤ ਖੇਤਰ ਦੇ ਸਾਬਕਾ ਸੈਨਿਕਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ 'ਚ ਪ੍ਰਾਇਮਰੀ ਸਕੂਲ ਦੇ ਬੱਚਿਆਾ ਨੇ ਮਾਰੀ ਬਾਜ਼ੀ

ਚਾਉਕੇ, 23 ਫਰਵਰੀ (ਮਨਜੀਤ ਸਿੰਘ ਘੜੈਲੀ)- ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਬਲਾਕ ਰਾਮਪੁਰਾ ਦੇ 91 ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਾ ਦੇ ਵਿੱਦਿਅਕ ਮੁਕਾਬਲੇ ਪਿੰਡ ਰਾਮਪੁਰਾ ਦੇ ਪ੍ਰਾਇਮਰੀ ਸਕੂਲ ਵਿਚ ਬੀ.ਪੀ.ਈ.ਓ. ਹਰਮੰਦਰ ਸਿੰਘ ਬਰਾੜ ਅਤੇ ਬਲਾਕ ...

ਪੂਰੀ ਖ਼ਬਰ »

ਇੰਡੋ ਬੰਗਲਾਦੇਸ਼ ਮਾਸਟਰ ਅਥਲੈਟਿਕਸ ਮੀਟ

ਰਾਮਾਂ ਮੰਡੀ, 23 ਫਰਵਰੀ (ਤਰਸੇਮ ਸਿੰਗਲਾ)-ਜਵਾਹਰ ਲਾਲ ਨਹਿਰੂ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਗਈ ਤਿੰਨ ਰੋਜ਼ਾ ਇੰਡੋ ਬੰਗਲਾਦੇਸ਼ ਮਾਸਟਰ ਐਥਲੈਟਿਕਸ ਮੀਟ ਵਿਚੋਂ ਪਿੰਡ ਜੱਜਲ ਦੇ ਪੰਜਾਬੀ ਵਿਸ਼ੇ ਦੇ ਅਧਿਆਪਕ ਸ੍ਰ.ਗੁਰਮੀਤ ਸਿੰਘ ਇੰਚਾਰਜ ਸ.ਹ.ਸਕੂਲ ਮਲਕਾਣਾ ...

ਪੂਰੀ ਖ਼ਬਰ »

ਮੁਫ਼ਤ ਚੈੱਕਅਪ ਕੈਂਪ 26 ਨੂੰ

ਮਹਿਰਾਜ, 23 ਫਰਵਰੀ (ਸੁਖਪਾਲ ਮਹਿਰਾਜ)- ਮਨੁੱਖਤਾ ਨੂੰ ਸਮਰਪਿਤ 'ਦਾ ਸਿਟੀਜ਼ਨ ਅਵੈਅਰਨੈਸ ਬਾਡੀ ਰਾਮਪੁਰਾ ਫੂਲ ਟਾਊਨ ਡਿਵੈਲਪਮੈਂਟ' ਕਲੱਬ ਵਲੋਂ ਨੈਸ਼ਨਲ ਆਯੂਸ਼ ਮਿਸ਼ਨ ਡਾਇਰੈਕਟਰ ਆਯੁਰਵੈਦਾਂ, ਪੰਜਾਬ ਤੇ ਡਾਇਰੈਕਟਰ ਹੋਮਿਉਪੈਥੀ ਪੰਜਾਬ ਦੁਆਰਾ 26 ਫਰਵਰੀ ਨੂੰ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਵਲੋਂ ਰਾਮਨਗਰ ਵਿਚ ਮਜ਼ਦੂਰ ਰੈਲੀ

ਮੌੜ ਮੰਡੀ, 23 ਫਰਵਰੀ (ਲਖਵਿੰਦਰ ਸਿੰਘ ਮੌੜ)-ਮਜਦੂਰ ਮੁਕਤੀ ਮੋਰਚਾ ਪੰਜਾਬ ਅਤੇ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਵਲੋਂ ਪਿੰਡ ਰਾਮਨਗਰ ਵਿਚ ਮਜ਼ਦੂਰ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਪਿ੍ਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ...

ਪੂਰੀ ਖ਼ਬਰ »

ਦਿਲ ਦਾ ਦੌਰਾ ਪੈਣ ਨਾਲ ਜੇ.ਈ. ਦੀ ਮੌਤ, ਐਸੋਸੀਏਸ਼ਨ ਵਲੋਂ ਦੁਖ ਦਾ ਪ੍ਰਗਟਾਵਾ

ਮੌੜ ਮੰਡੀ, 23 ਫਰਵਰੀ (ਗੁਰਜੀਤ ਸਿੰਘ ਕਮਾਲੂ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ ਦੀਪਇੰਦਰ ਸਿੰਘ ਦਾ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਉਹ 42 ਸਾਲਾਂ ਦੇ ਸਨ | ਪਰਿਵਾਰ ਵਿਚ ਮਾਤਾ ਪਿਤਾ ਪਤਨੀ ਤੋਂ ਇਲਾਵਾ ਇਕ ਪੁੱਤਰ ਅਤੇ ਇਕ ...

ਪੂਰੀ ਖ਼ਬਰ »

ਸੀਂਗੋ ਮੰਡੀ ਕਸਬੇ ਨੂੰ ਨਗਰ ਪੰਚਾਇਤ ਬਣਾਉਣ ਦੀ ਉੱਠੀ ਆਵਾਜ਼

ਪਿ੍ੰਸ ਸੌਰਭ ਗਰਗ ਸੀਂਗੋ ਮੰਡੀ, 23 ਫਰਵਰੀ- ਸੀਂਗੋ ਮੰਡੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵੱਡੇ ਪਿੰਡਾਂ ਵਿਚੋਂ ਗਿਣਿਆ ਜਾਣ ਵਾਲਾ ਇਕ ਪਿੰਡ ਹੈ ਜਿਸ ਨੂੰ ਸੀਂਗੋ ਮੰਡੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਸੀਂਗੋ ਮੰਡੀ ਦੇ ਵੱਡੇ ਪਿੰਡ ਹੋਣ ਕਾਰਨ ਇਥੇ ਵੋਟ ਵੀ ...

ਪੂਰੀ ਖ਼ਬਰ »

ਗੁਡਵਿਲ ਸੁਸਾਇਟੀ ਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ

ਬਠਿੰਡਾ, 23 ਫਰਵਰੀ (ਸਟਾਫ਼ ਰਿਪੋਰਟਰ)- ਗੁਡਵਿਲ ਸੁਸਾਇਟੀ ਬਠਿੰਡਾ ਵਲੋਂ ਸਫ਼ਾਈ ਸੇਵਕਾ ਦੀ ਪੁੱਤਰੀ ਸਿਮਰਨ ਦਾ ਵਿਆਹ ਰੋਹਤਕ ਵਾਸੀ ਕਰਨ ਕੁਮਾਰ ਨਾਲ ਰੀਤੀ ਰਿਵਾਜ ਅਨੁਸਾਰ ਕੀਤਾ ਗਿਆ | ਬਰਾਤ ਦੀ ਸੇਵਾ ਦਾ ਸਾਰਾ ਪ੍ਰਬੰਧ ਗੁਡਵਿਲ ਸੁਸਾਇਟੀ ਵਲੋਂ ਕੀਤਾ ਗਿਆ | ਲੜਕੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਧਰਨਾ 26 ਨੂੰ

ਚਾਉਕੇ, 23 ਫਰਵਰੀ (ਮਨਜੀਤ ਸਿੰਘ ਘੜੈਲੀ)-ਬਠਿੰਡਾ ਗ੍ਰਾਮ ਸੇਵਕ ਯੂਨੀਅਨ, ਪੰਚਾਇਤ ਸਕੱਤਰ ਯੂਨੀਅਨ ਅਤੇ ਸਮੂਹ ਸਟਾਫ਼ ਯੂਨੀਅਨ ਪੰਚਾਇਤ ਸੰਮਤੀ ਵਲੋਂ ਪਿੰਡ ਰਾਮਪੁਰਾ ਵਿਖੇ ਮੁਲਾਜ਼ਮਾਂ ਦੀ 6 ਮਹੀਨੇ ਦੀ ਤਨਖ਼ਾਹ ਅਤੇ ਹੋਰ ਬਕਾਇਆ ਆਦਿ ਮੰਗਾਂ ਸਬੰਧੀ ਕਰੀਬ 30 ਦਿਨਾਂ ...

ਪੂਰੀ ਖ਼ਬਰ »

ਪਿੰਡ ਧਰਮਪੁਰਾ ਦਾ ਕਬੱਡੀ ਕੱਪ ਅੱਜ ਤੋਂ

ਬਰੇਟਾ 24 ਫਰਵਰੀ (ਜੀਵਨ ਸ਼ਰਮਾ, ਮੰਡੇਰ)- ਪਿੰਡ ਧਰਮਪੁਰਾ ਵਿਖੇ ਕਬੱਡੀ ਕੱਪ 25 ਅਤੇ 26 ਫਰਵਰੀ ਨੂੰ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਕਬੱਡੀ ਸਟਿੱਕਰ ਬਾਬਾ ਗੰਗਾ ਰਾਮ ਵੱਲੋਂ ਕਲੱਬ ਮੈਂਬਰਾ ਦੇ ਮੌਜੂਦਗੀ ਵਿੱਚ ਰਿਲੀਜ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਕੱਪ ...

ਪੂਰੀ ਖ਼ਬਰ »

ਲੋਕ ਰੰਗ ਮੰਚ ਵਲੋਂ ਬਰਿਲਜ ਐਕਸਪ੍ਰੈਸ ਸਟਾਰ ਨਾਈਟ ਅੱਜ ਕਮਲਹੀਰ ਅਤੇ ਭੋਟੂ ਸ਼ਾਹ ਹੋਣਗੇ ਸਰੋਤਿਆਂ ਦੇ ਸਨਮੁੱਖ

ਬਠਿੰਡਾ, 23 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਲੋਕ ਰੰਗ ਮੰਚ ਵਲੋਂ ਬਰਿਲਜ਼ ਐਕਸਪੈੱਸ ਸਟਾਰ ਨਾਈਟ ਅੱਜ ਬਠਿੰਡਾ ਵਿਖੇ ਸ਼ਾਮ 5 ਵਜੇ ਪੁੱਡਾ ਕੰਪਲੈਕਸ ਦੇ ਮੈਦਾਨ ਵਿਚ ਕਰਵਾਏ ਜਾ ਰਹੇ ਹਨ | ਜਿਸ ਵਿਚ ਉੱਘੇ ਗਾਇਕ ਕਮਲਹੀਰ ਅਤੇ ਹਾਸ ਰਸ ਕਲਾਕਾਰ ਭੋਟੂ ਸ਼ਾਹ ਅਤੇ ਕਵਿਤਾ ...

ਪੂਰੀ ਖ਼ਬਰ »

ਐਲੀਮੈਂਟਰੀ ਸਕੂਲ ਘੰਡਾਬੰਨਾ ਨੂੰ ਝੂਲੇ ਭੇਟ

ਭਾਈਰੂਪਾ, 23 ਫਰਵਰੀ (ਵਰਿੰਦਰ ਲੱਕੀ)-ਪਿੰਡ ਘੰਡਾਬੰਨਾ ਦੇ ਡਾ: ਗੁਰਮੇਲ ਸਿੰਘ ਨੇ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਬਣਾਉਣ ਲਈ ਸਕੂਲ 'ਚ ਤਕਰੀਬਨ 75 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਝੂਲੇ ਦਾਨ ਕੀਤੇ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਗੁਰਮੇਲ ਜੋਸ਼ੀ ਦੀ ਪੁਸਤਕ 'ਮਲਵਈ ਸ਼ਬਦ-ਕੋਸ਼' ਜਾਰੀ

ਐੱਸ. ਏ. ਐੱਸ. ਨਗਰ, 23 ਫਰਵਰੀ (ਅ. ਬ)-ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਮਾਨਸਾ ਦੀ ਰਹਿਣ ਵਾਲੀ ਡਾ: ਗੁਰਮੇਲ ਜੋਸ਼ੀ ਦੀ ਪੁਸਤਕ 'ਮਲਵਈ ਸ਼ਬਦ-ਕੋਸ਼' ਰਿਲੀਜ਼ ਕੀਤੀ ਗਈ | ਇਸ ਮੌਕੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ...

ਪੂਰੀ ਖ਼ਬਰ »

ਦੋ ਦਿਨ ਬਿਜਲੀ ਬੰਦ ਰਹੇਗੀ

ਮੌੜ ਮੰਡੀ, 23 ਫਰਵਰੀ (ਲਖਵਿੰਦਰ ਸਿੰਘ ਮੌੜ)-ਪਾਵਰ ਕਾਰਪੋਰੇਸ਼ਨ ਦੇ ਸਹਾਇਕ ਇੰਜਨੀਅਰ ਸ਼ਹਿਰੀ ਮੌੜ ਇੰਜ: ਪਰਮਿੰਦਰ ਸਿੰਘ ਸਿੱਧੂ ਨੇ ਆਮ ਜਨਤਾ ਦੀ ਜਾਣਕਾਰੀ ਲਈ ਸੂਚਨਾ ਦਿੰਦੇ ਹੋਏ ਦੱਸਿਆ ਕਿ ਮਿਤੀ 25 ਅਤੇ 26 ਫਰਵਰੀ ਨੂੰ 132 ਕੇ.ਵੀ/ ਸ/ਸ ਤੋਂ ਚਲਦੇ ਤਲਵੰਡੀ ਸਾਬੋ ਫੀਡਰ ...

ਪੂਰੀ ਖ਼ਬਰ »

ਲਹਿਰਾ ਖ਼ਾਨਾ ਦੇ ਨਾਇਕ ਫੌਜੀ ਜਲੌਰ ਸਿੰਘ ਨੂੰ ਵਧੀਆ ਸੇਵਾ ਬਦਲੇ ਗਲੰਟਰੀ ਸੈਨਾ ਮੈਡਲ ਦੇਣ ਦਾ ਐਲਾਨ

ਲਹਿਰਾ ਮੁਹੱਬਤ, 23 ਫਰਵਰੀ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਖਾਨਾ ਨੂੰ ਹਮੇਸ਼ਾ ਮਾਣ ਰਹੇਗਾ ਕਿ ਉਨ੍ਹਾਂ ਦੇ ਪਿੰਡ ਦੇ ਸ਼ਹੀਦ ਫੌਜੀ ਨਿਰਮਲ ਸਿੰਘ ਨੇ ਦੇਸ਼ ਦੀ ਸੇਵਾ ਲਈ 28 ਜਨਵਰੀ 2007 'ਚ ਅੱਤਵਾਦੀ ਨਾਲ ਹੋਈ ਮੁੱਠਭੇੜ ਦੌਰਾਨ ਜੰਮੂ ਕਸ਼ਮੀਰ 'ਚ ਸ਼ਹੀਦੀ ਜਾਮ ਪੀ ...

ਪੂਰੀ ਖ਼ਬਰ »

7 ਲੱਖ 10 ਹਜ਼ਾਰ ਰੁਪਏ ਦੀ ਜੂਆ ਰਾਸ਼ੀ ਸਮੇਤ 5 ਜੁਆਰੀ ਕਾਬੂ

ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪੁਲਿਸ ਮੁਖੀ ਸਿਮਰਦੀਪ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਭਰ ਵਿਚ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਤਹਿਤ ਸੀ.ਆਈ.ਏ. ਸਟਾਫ਼ ਪੁਲੀਸ ਡੱਬਵਾਲੀ ਵਲੋਂ ਮਹੱਤਵਪੂਰਨ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦੇ ...

ਪੂਰੀ ਖ਼ਬਰ »

15 ਦਿਨਾ ਨਸ਼ਾ ਮੁਕਤੀ ਅਤੇ ਮੈਡੀਕੇਸ਼ਨ ਕੈਂਪ ਦੀ ਹੋਈ ਸਮਾਪਤੀ

ਕਾਲਾਂਵਾਲੀ, 23 ਫਰਵਰੀ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਬਾਲ ਕਲਿਆਣ ਪਰੀਸ਼ਦ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਅਤੇ ਮੁੜ ਵਸੇਵਾ ਕੇਂਦਰ ਵੱਲੋਂ ਨਸ਼ਾ ਮੁਕਤੀ ਅਭਿਆਨ ਦੇ ਤਹਿਤ ਪਿੰਡ ਕੇਵਲ ਲਾਇਆ 15 ਦਿਨਾਂ ਨਸ਼ਾ ਮੁਕਤੀ ਅਤੇ ਮੈਡੀਕੇਸ਼ਨ ਕੈਂਪ ਸਮਾਪਤ ਹੋ ਗਿਆ | ...

ਪੂਰੀ ਖ਼ਬਰ »

ਸੜਕ ਰੋਕ ਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਆਗੂਆਂ ਸਣੇ 150 ਵਿਰੁੱਧ ਪਰਚਾ ਦਰਜ

ਬਠਿੰਡਾ, 23 ਫਰਵਰੀ (ਸੁਖਵਿੰਦਰ ਸਿੰਘ ਸੁੱਖਾ)- ਬੀਤੇ ਕੱਲ੍ਹ ਜ਼ਿਲ੍ਹੇ ਦੇ ਪਿੰਡ ਲਹਿਰਾ ਬੇਗਾ ਬੱਸ ਅੱਡੇ ਦੇ ਨਜ਼ਦੀਕ ਜੀ.ਟੀ. ਰੋਡ 'ਤੇ ਧਰਨਾ ਲਗਾ ਕੇ ਮਿ੍ਤਕ ਕਿਸਾਨ ਜਸਵੰਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿੱਤੇ ਜਾਣ ਦੀ ਮੰਗ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਜਾ ਰਹੇ ਮਹਾਨ ਇਸਤਰੀ ਕੀਰਤਨ ਦਰਬਾਰ ਦੀਆਂ ਤਿਆਰੀਆਂ ਦਾ ਹਰਸਿਮਰਤ ਕੌਰ ਬਾਦਲ ਨੇ ਲਿਆ ਜਾਇਜ਼ਾ

ਤਲਵੰਡੀ ਸਾਬੋ, 23 ਫਰਵਰੀ (ਰਵਜੋਤ ਸਿੰਘ ਰਾਹੀ)- 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ...

ਪੂਰੀ ਖ਼ਬਰ »

ਮੁੱਢਲੀ ਸਹਾਇਤਾ ਟ੍ਰੇਨਿੰਗ ਲੈ ਚੁੱਕੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਬਠਿੰਡਾ, 23 ਫਰਵਰੀ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਬਠਿੰਡਾ ਅਧੀਨ ਚੱਲ ਰਹੇ ਸਰਕਾਰੀ ਕਾਲਜ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨੋਲੋਜੀ ਬਠਿੰਡਾ ਵਿਖੇ ਰੈਡ ਕਰਾਸ ਕੈਂਪ ਦੇ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ...

ਪੂਰੀ ਖ਼ਬਰ »

ਨਗਰ ਪੰਚਾਇਤ ਦੀ ਪਲੇਠੀ ਮੀਟਿੰਗ ਵਿਚ ਨਗਰ ਦੇ ਵਿਕਾਸ ਕਾਰਜਾਂ ਸਬੰਧੀ ਹੋਈਆਂ ਵਿਚਾਰਾਂ

ਤਲਵੰਡੀ ਸਾਬੋ, 23 ਫਰਵਰੀ (ਪੱਤਰ ਪ੍ਰੇਰਕ)-ਜ਼ਿਲ੍ਹੇ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਚ ਬੀਤੇ ਸਮੇਂ ਵਿਚ ਹੋਈਆਂ ਨਗਰ ਪੰਚਾਇਤ ਚੋਣਾਂ ਉਪਰੰਤ ਬੀਤੇ ਦਿਨੀਂ ਨਗਰ ਪੰਚਾਇਤ ਦਾ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅੱਜ ਨਗਰ ਪੰਚਾਇਤ ਦੀ ਪਲੇਠੀ ਮੀਟਿੰਗ ਨਗਰ ...

ਪੂਰੀ ਖ਼ਬਰ »

ਅੰਤਿ੍ਗ ਮੈਂਬਰ ਗੁਰਤੇਜ ਸਿੰਘ ਢੱਡੇ ਨੇ ਕੈਂਸਰ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ

ਤਲਵੰਡੀ ਸਾਬੋ, 23 ਫਰਵਰੀ (ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਪੀੜ੍ਹਤਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਰਾਸ਼ੀ ਲਗਾਤਾਰ ਜਾਰੀ ਹੈ | ਇਸੇ ਕੜੀ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਮੈਂਬਰ ...

ਪੂਰੀ ਖ਼ਬਰ »

ਪੀ. ਡਬਲਯੂ. ਡੀ. ਫੀਲਡ ਕਰਮਚਾਰੀਆਂ ਨੇ ਰੋਸ ਰੈਲੀ ਕਰ ਕੇ ਪ੍ਰਗਟਾਇਆ ਰੋਸ

ਬਠਿੰਡਾ, 23 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਪੀ.ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਬਠਿੰਡਾ ਦੀ ਤਰਫੋਂ ਸਥਾਨਕ ਤਿ੍ਵੈਣੀ ਦਫ਼ਤਰ ਅੱਗੇ ਕਾਰਜਕਾਰੀ ਇੰਜੀਨੀਅਰ ਪੰਜਾਬ, ਵਾਟਰ ਸਪਲਾਈ ਸੀਵਰੇਜ ਬੋਰਡ ਨੰਬਰ-2, ਐਸ.ਡੀ.ਓ. ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਰਾਮਾਂ ਮੰਡੀ, 23 ਫਰਵਰੀ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਵਿਖੇ ਆਂਗਨਵਾੜੀ ਮੁਲਾਜਮ ਯੂਨੀਅਨ ਵਲੋਂ ਬਲਾਕ ਪ੍ਰਧਾਨ ਸਤਵੰਤ ਕੌਰ ਅਤੇ ਸਰਕਲ ਪ੍ਰਧਾਨ ਇੰਦਰਜੀਤ ਕੌਰ ਰਾਮਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਦੇ ...

ਪੂਰੀ ਖ਼ਬਰ »

ਤਲਵੰਡੀ ਸਾਬੋ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਦਸ ਕਿੱਲੋ ਭੁੱਕੀ ਤੇ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਤਲਵੰਡੀ ਸਾਬੋ, 23 ਫਰਵਰੀ (ਰਵਜੋਤ ਸਿੰਘ ਰਾਹੀ)- ਤਲਵੰਡੀ ਸਾਬੋ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਦਸ ਕਿੱਲੋ ਭੁੱਕੀ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਜੋਗਿੰਦਰ ਸਿੰਘ ਅਤੇ ਏ.ਐਸ.ਆਈ ਗੁਰਮੇਜ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX