ਤਾਜਾ ਖ਼ਬਰਾਂ


ਕਰਨਾਟਕ 'ਚ ਜਿੱਤ ਕਾਂਗਰਸ ਦੀ ਹੀ ਹੋਵੇਗੀ - ਰਾਹੁਲ ਗਾਂਧੀ
. . .  24 minutes ago
ਬੈਂਗਲੁਰੂ, 24 ਮਾਰਚ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਲਾਵਲੀ 'ਚ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਚਾਹੇ ਭਾਜਪਾ ਆ ਜਾਵੇ, ਚਾਹੇ ਭਾਜਪਾ ਦੀ 'ਬੀ' ਟੀਮ ਜਾਂ...
ਸੜਕ ਹਾਦਸੇ 'ਚ 4 ਮੌਤਾਂ, 10 ਜ਼ਖਮੀ
. . .  33 minutes ago
ਚੰਡੀਗੜ੍ਹ, 24 ਮਾਰਚ - ਹਰਿਆਣਾ ਦੇ ਅਗਰੋਹਾ-ਬਰਵਾਲਾ ਰੋਡ 'ਤੇ ਹੋਏ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 10 ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ...
ਕਰਾਸ ਵੋਟਿੰਗ ਦੇ ਦੋਸ਼ 'ਚ ਵਿਧਾਇਕ ਸਹੇਂਦਰ ਸਿੰਘ ਰਾਲੋਦ ਤੋਂ ਮੁਅੱਤਲ
. . .  1 minute ago
ਲਖਨਊ, 24 ਮਾਰਚ - ਰਾਸ਼ਟਰੀ ਲੋਕ ਦਲ ਨੇ ਕਰਾਸ ਵੋਟਿੰਗ ਦੇ ਦੋਸ਼ 'ਚ ਛਪਰੌਲੀ ਤੋਂ ਵਿਧਾਇਕ ਸਹੇਂਦਰ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਸਹੇਂਦਰ ਸਿੰਘ ਨੇ ਪਾਰਟੀ ਦੇ...
ਦਿੱਲੀ 'ਚ ਗੋਦਾਮ ਨੂੰ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 24 ਮਾਰਚ- ਦਿੱਲੀ ਦੇ ਸਵਰੂਪ ਨਗਰ 'ਚ ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸਦੀ ਸੂਚਨਾਂ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਨੇ ਮੌਕੇ 'ਤੇ...
2 ਦਿਨਾਂ 'ਚ ਪੂਰੀ ਹੋਵੇਗੀ ਮਹਿਲਾ ਪੱਤਰਕਾਰ ਛੇੜਛਾੜ ਮਾਮਲੇ ਦੀ ਜਾਂਚ - ਪੁਲਿਸ
. . .  about 1 hour ago
ਨਵੀਂ ਦਿੱਲੀ, 24 ਮਾਰਚ- ਦਿੱਲੀ ਪੁਲਿਸ ਦੇ ਸੀ ਪੀ ਆਰ.ਓ ਦੀਪੇਂਦਰ ਪਾਠਕ ਦਾ ਕਹਿਣਾ ਹੈ ਕਿ ਜੇ.ਐੱਨ.ਯੂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪ੍ਰਦਰਸ਼ਨ ਦੌਰਾਨ...
ਕਰਨਾਟਕ : ਰਾਹੁਲ ਗਾਂਧੀ ਵੱਲੋਂ ਕੀਤਾ ਗਿਆ ਰੋਡ ਸ਼ੋਅ
. . .  about 1 hour ago
ਬੈਂਗਲੁਰੂ, 28 ਮਾਰਚ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਦੇ ਕੋਲੇਗਲਾ 'ਚ ਰੋਡ ਸ਼ੋਅ ਕੀਤਾ। ਉਨ੍ਹਾਂ ਨਾਲ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਵੀ ਮੌਜੂਦ ਸਨ। ਵਿਧਾਨ...
ਆਈ.ਈ.ਡੀ ਧਮਾਕੇ 'ਚ 4 ਜਵਾਨ ਜ਼ਖਮੀ
. . .  about 1 hour ago
ਰਾਏਪੁਰ, 24 ਮਾਰਚ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਹੋਏ ਆਈ.ਈ.ਡੀ ਧਮਾਕੇ ਵਿਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ 4 ਜਵਾਨ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤੁਰੰਤ...
ਪਪੂਆ ਨਿਊ ਗਿਨੀ 'ਚ ਆਇਆ ਭੂਚਾਲ
. . .  about 1 hour ago
ਨਵੀਂ ਦਿੱਲੀ, 24 ਮਾਰਚ- ਅੱਜ ਸਵੇਰੇ 11 ਵੱਜ ਕੇ 23 ਮਿੰਟ 'ਤੇ ਪਪੂਆ ਨਿਊ ਗਿਨੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਕਰਨਾਟਕ : ਰਾਹੁਲ ਗਾਂਧੀ ਨੇ ਕੀਤਾ ਇੰਦਰਾ ਕੰਟੀਨ ਦਾ ਉਦਘਾਟਨ
. . .  about 2 hours ago
ਪੱਤਰਕਾਰਾਂ ਵੱਲੋਂ ਪੁਲਿਸ ਹੈੱਡਕੁਆਟਰ ਸਾਹਮਣੇ ਪ੍ਰਦਰਸ਼ਨ
. . .  about 2 hours ago
ਗਲਤ ਵੰਡ ਨੇ ਆਂਧਰਾ ਪ੍ਰਦੇਸ਼ ਨੂੰ 10 ਸਾਲ ਪਿੱਛੇ ਧੱਕ ਦਿੱਤਾ - ਚੰਦਰ ਬਾਬੂ ਨਾਇਡੂ
. . .  about 2 hours ago
ਭਾਜਪਾ ਨੇ ਸਰਕਾਰੀ ਮਸ਼ੀਨਰੀ ਦੀ ਕੀਤੀ ਦੁਰਵਰਤੋਂ - ਮਾਇਆਵਤੀ
. . .  about 2 hours ago
ਕਾਰਤੀ ਚਿਦੰਬਰਮ ਨੂੰ ਮਿਲੀ ਅਗਾਊਂ ਜ਼ਮਾਨਤ
. . .  about 3 hours ago
ਚੌਥੇ ਚਾਰਾ ਘੁਟਾਲੇ ਵਿਚ ਲਾਲੂ ਨੂੰ 14 ਸਾਲ ਦੀ ਸਜ਼ਾ, 60 ਲੱਖ ਜੁਰਮਾਨਾ
. . .  about 4 hours ago
ਬਜਟ ਝਲਕੀਆਂ 7
. . .  about 4 hours ago
ਬਜਟ ਝਲਕੀਆਂ 6
. . .  about 5 hours ago
ਬਜਟ ਝਲਕੀਆਂ 5
. . .  about 5 hours ago
ਬਜਟ ਝਲਕੀਆਂ 4
. . .  about 5 hours ago
ਅੰਨਾ ਹਜ਼ਾਰੇ ਦੇ ਅੰਦੋਲਨ ਦਾ ਸਮੱਰਥਨ - ਹਾਰਦਿਕ ਪਟੇਲ
. . .  about 4 hours ago
ਬਜਟ ਝਲਕੀਆਂ 3
. . .  about 5 hours ago
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪਹੁੰਚੇ ਰਾਜਾਸਾਂਸੀ
. . .  about 5 hours ago
ਬਜਟ ਝਲਕੀਆਂ 2
. . .  about 5 hours ago
ਬਜਟ ਝਲਕੀਆਂ 1
. . .  about 5 hours ago
ਅਣਪਛਾਤੇ ਲੁਟੇਰੇਆਂ ਵਲੋਂ ਵਿਅਕਤੀ ਦੇ ਪੱਟ 'ਚ ਮਾਰੀ ਗੋਲੀ, ਕਾਰ ਖੋਹ ਕੇ ਫਰਾਰ
. . .  about 6 hours ago
ਸਮਾਰਟ ਫੋਨ ਲਈ 10 ਕਰੋੜ ਦੀ ਤਜਵੀਜ਼
. . .  about 6 hours ago
ਵਿਸ਼ਵ ਬੈਂਕ ਤੋਂ ਕਰਜ ਲੈਣ ਲਈ ਪੇਸ਼ੇਵਰ ਕਰ ਜਰੂਰੀ - ਮਨਪ੍ਰੀਤ ਬਾਦਲ
. . .  about 6 hours ago
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਹਾਰਾਣਾ ਪ੍ਰਤਾਪ ਚੇਅਰ ਹੋਵੇਗੀ ਸਥਾਪਿਤ
. . .  about 6 hours ago
ਪ੍ਰਧਾਨ ਮੰਤਰੀ ਗ੍ਰਾਮਿਣ ਸੜਕ ਯੋਜਨਾ ਲਈ 235 ਕਰੋੜ
. . .  about 6 hours ago
ਸਮਾਰਟ ਸਕੂਲਾਂ ਲਈ 50 ਕਰੋੜ ਰਾਖਵੇਂ
. . .  about 6 hours ago
ਆਸ਼ੀਰਵਾਦ ਸਕੀਮ ਲਈ 150 ਕਰੋੜ ਰੁਪਏ ਦੀ ਤਜਵੀਜ਼
. . .  about 6 hours ago
ਪਟਿਆਲਾ 'ਚ ਖੇਡ ਯੂਨੀਵਰਸਿਟੀ ਲਈ 10 ਕਰੋੜ
. . .  about 6 hours ago
ਤਨਖਾਹਾ ਤੇ ਪੈਨਸ਼ਨਾਂ ਦਾ ਖਰਚਾ 8773 ਤੋਂ ਵੱਧ ਕੇ ਹੋਇਆ 9469
. . .  about 7 hours ago
ਮਾਲੀ ਖਰਚਿਆਂ ਵਿਚ 29 ਫੀਸਦੀ ਵਾਧਾ
. . .  1 minute ago
ਵਿਆਜ ਅਦਾਇਗੀਆਂ ਵਾਲਾ ਖਰਚ 11642 ਤੋਂ ਵੱਧ ਕੇ ਹੋਇਆ 15175
. . .  about 7 hours ago
ਕੁਦਰਤੀ ਕਰੋਪੀਆਂ ਤੋਂ ਬਚਣ ਲਈ 3475 ਕਰੋੜ, 22 ਜਿਲ੍ਹਿਆਂ 'ਚ ਰੁਜਗਾਰ ਤੇ ਉਦਮ ਲਈ 20 ਕਰੋੜ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੇਕਰ ਸਾਡੀ ਭਾਵਨਾ ਸਹੀ ਨਹੀਂ ਤਾਂ ਸਾਡੇ ਨਿਰਣੇ ਜ਼ਰੂਰ ਗ਼ਲਤ ਹੋਣਗੇ। -ਹੈਜ਼ਲਿਟ
  •     Confirm Target Language  

ਸੰਪਾਦਕੀ

ਏਵੇਂ ਮਿੱਟੀ ਨਾ ਫਰੋਲ ਜੋਗੀਆ

(ਕੱਲ੍ਹ ਤੋਂ ਅੱਗੇ)
ਲੰਬੜਦਾਰ ਮੇਰੇ ਵੱਲ ਤੱਕੇ ਬਿਨਾਂ ਹੀ ਪਨਾਹਗੀਰਾਂ ਬਾਰੇ ਘਟੀਆ ਤੇ ਉੱਚੀਆਂ-ਨੀਵੀਆਂ ਗੱਲਾਂ ਕਰਦਾ ਰਿਹਾ ਪਰ ਉਹ ਮੇਰੇ ਮੁਖੜੇ ਦੇ ਬਦਲਦੇ ਹੋਏ ਰੰਗ ਨਾ ਦੇਖ ਸਕਿਆ।
ਮੈਂ ਇਕ ਝਟਕੇ ਨਾਲ ਉੱਠ ਕੇ ਖੜ੍ਹਾ ਹੋ ਗਿਆ। 'ਲੰਬੜਦਾਰ ਜੀ, ਪਤਾ ਨਹੀਂ ਕਿਉਂ ਲੱਗ ਰਿਹਾ ਹੈ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਵਧ ਗਿਆ ਹੈ, ਕਿਤੇ ਗੱਲ ਬਹੁਤੀ ਨਾ ਵਿਗੜ ਜਾਏ। ਮੈਂ ਕਿਸੇ ਡਾਕਟਰ ਕੋਲ ਛੇਤੀ ਤੋਂ ਛੇਤੀ ਪਹੁੰਚ ਜਾਵਾਂ ਤਾਂ ਵਧੀਆ ਹੈ।
ਮੈਂ 'ਜਾਂਗਲੀ' ਲੰਬੜਦਾਰ ਦੀ ਚਾਹ ਤੇ ਗੋਸ਼ਤ ਖਾਧੇ ਬਿਨਾਂ ਹੀ ਉਥੋਂ ਚਲੇ ਜਾਣਾ ਮੁਨਾਸਿਬ ਸਮਝਿਆ। ਅਜਿਹੀਆਂ ਨਫ਼ਰਤਾਂ ਦੇ ਜ਼ਹਿਰਾਂ ਭਰੇ ਤੀਰਾਂ ਨਾਲ ਅੱਜ ਵੀ ਮੁਹਾਜ਼ਰ ਪਰਿਵਾਰਾਂ ਦਿਆਂ ਦਿਲਾਂ 'ਤੇ ਹੀ ਨਹੀਂ, ਸਗੋਂ ਰੂਹਾਂ 'ਤੇ ਵੀ ਜ਼ਖ਼ਮ ਲਾਏ ਜਾਂਦੇ ਹਨ।
ਰਿਆਸਤ ਕਪੂਰਥਲਾ ਦੇ ਪਿੰਡ ਮੁੰਡੀ ਮੋੜ ਤੋਂ ਉੱਜੜ ਕੇ ਜਦ ਮੇਰੇ ਬਜ਼ੁਰਗ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲਾ ਦੇ ਪਿੰਡ ਜੌਹਲ ਆਏ ਤਾਂ ਹਿੰਦੂ-ਸਿੱਖ ਪਰਿਵਾਰ ਇਥੋਂ ਜਾ ਚੁੱਕੇ ਸਨ। ਸਾਰਾ ਪਿੰਡ ਇੰਜ ਸੀ ਜਿਵੇਂ ਇਥੇ ਦਿਓ ਫਿਰ ਗਿਆ ਹੋਵੇ। ਸਭ ਘਰਾਂ ਦੇ ਬੂਹੇ-ਬਾਰੀਆਂ ਲੁੱਟੇ-ਪੁੱਟੇ ਜਾਣ ਤੇ ਬਰਬਾਦੀ ਦੀ ਕਹਾਣੀ ਸੁਣਾ ਰਹੇ ਸਨ। ਪਹਿਲੇ ਵਸਨੀਕ ਮੁਸਲਮਾਨ ਸਿਰਫ ਘਰਾਂ ਦਾ ਸਾਮਾਨ ਹੀ ਲੁੱਟ ਕੇ ਨਹੀਂ ਸਨ ਲੈ ਗਏ, ਸਗੋਂ ਨਾਲ-ਨਾਲ ਕਣਕ-ਮੱਕੀ, ਅਨਾਜ ਦੇ ਭੜੋਲੇ ਤੇ ਗੁੜ, ਸ਼ੱਕਰ ਵਾਲੀਆਂ ਵੱਡੀਆਂ-ਵੱਡੀਆਂ ਚਾਟੀਆਂ 'ਚ ਵੀ ਕੁਝ ਨਹੀਂ ਸੀ ਰਹਿਣ ਦਿੱਤਾ ਗਿਆ।
ਚੜ੍ਹਦੇ ਪੰਜਾਬੋਂ ਆਉਣ ਵਾਲੇ ਲੁੱਟੇ-ਪੁੱਟੇ ਮੁਹਾਜ਼ਰਾਂ ਨੂੰ ਆਟਾ-ਦਾਣੇ ਜਾਂ ਮਿੱਠਾ ਤਾਂ ਘਰਾਂ ਵਿਚੋਂ ਕੀ ਲੱਭਣਾ ਸੀ, ਰੋਟੀਆਂ ਦੇ ਸੁੱਕੇ ਟੁਕੜੇ ਤੱਕ ਨਾ ਮਿਲੇ, ਜਿਨ੍ਹਾਂ ਨੂੰ ਪਾਣੀ 'ਚ ਭਿਉਂ ਕੇ ਆਪਣੇ ਢਿੱਡ ਦੀ ਅੱਗ ਬੁਝਾ ਲੈਂਦੇ। ਘਰਾਂ ਦੀ ਬਰਬਾਦੀ ਦੇਖ ਕੇ ਇਹ ਅਹਿਸਾਸ ਹੁੰਦਾ ਸੀ ਕਿ ਜੇ ਲੁੱਟਣ ਵਾਲਿਆਂ ਨੂੰ ਹਿੰਦੂ-ਸਿੱਖਾਂ ਦੇ ਘਰਾਂ 'ਚ ਉਨ੍ਹਾਂ ਦੇ ਭੁੱਲ ਕੇ ਰਹੇ ਪਾਪ ਵੀ ਮਿਲ ਜਾਂਦੇ ਤਾਂ ਉਨ੍ਹਾਂ ਇਹ ਵੀ ਚੁੱਕ ਲੈ ਜਾਣੇ ਸਨ ਤਾਂ ਕਿ ਕਿਸੇ ਲੜਾਈ ਭੜਾਈ ਵੇਲੇ ਆਪਣੇ ਸ਼ਰੀਕਾਂ ਦੇ ਪੱਲੇ ਪਾ ਸਕਦੇ।
ਜੌਹਲ ਪਿੰਡ ਦੇ ਲਾਗੇ ਹੀ ਇਕ ਪਹਿਲੇ ਮੁਸਲਮਾਨ ਵਸਨੀਕਾਂ ਦਾ ਪਿੰਡ 96 ਮਾੜੀ ਹੈ। ਭੁੱਖ ਹੱਥੋਂ ਮਜਬੂਰ ਹੋ ਕੇ ਇਕ ਦਿਨ ਮੇਰੇ ਦਾਦਾ ਜੀ ਬਾਲਟੀ ਫੜ ਕੇ 96 ਮਾੜੀ ਪਿੰਡ ਚਲੇ ਗਏ ਕਿ ਚਲੋ ਪਹਿਲੇ ਵਸਨੀਕ ਮੁਸਲਮਾਨਾਂ ਦੇ ਪਿੰਡੋਂ ਲੱਸੀ ਹੀ ਲੈ ਆਵਾਂ। ਇਸ 'ਚ ਲਾਲ ਮਿਰਚ ਪਾ ਕੇ ਨਾਲ ਹੀ ਖਾ ਲਵਾਂਗੇ। ਭੁੱਖ ਹੱਥੋਂ ਮਰਨ ਤੋਂ ਬਚਣ ਲਈ ਅਜਿਹਾ ਹੀ ਜੁਗਾੜ ਲਾਇਆ ਜਾ ਸਕਦਾ ਹੈ।
96 ਮਾੜੀ ਪਿੰਡ ਵੜ ਕੇ ਮੇਰੇ ਦਾਦਾ ਜੀ ਨੇ ਇਕ ਘਰ ਦਾ ਬੂਹਾ ਖੜਕਾਇਆ। ਨਾਲੇ ਆਵਾਜ਼ ਲਾਈ, ਹੇ ਬੀਬੀ ਭੈਣਾ ਥੋੜ੍ਹੀ-ਬਹੁਤ ਲੱਸੀ ਚਾਹੀਦੀ ਹੈ। ਜੇ ਘਰ ਵਿਚ ਤਾਜ਼ੀਆਂ ਨਹੀਂ ਤਾਂ ਸੁੱਕੀਆਂ ਰੋਟੀਆਂ ਹੋਣਗੀਆਂ ਤਾਂ ਉਹੋ ਹੀ ਦੇ ਦੇਣਾ। ਕੁਝ ਪੇਟ-ਪੂਜਾ ਹੋ ਜਾਏਗੀ। ਘਰ ਦੇ ਵਿਹੜੇ ਵਿਚੋਂ ਕਿਸੇ ਬਜ਼ੁਰਗ ਮਰਦ ਦੀ ਆਵਾਜ਼ ਗੂੰਜੀ। ਕੁੜੇ ਪੀਨੋਂ ਬਾਹਰ ਦੇਖ, ਕੋਈ ਬੂਹੇ 'ਤੇ ਖੜ੍ਹਾ ਭੁੱਖ ਦਾ ਪਿੱਟ-ਸਿਆਪਾ ਕਰ ਰਿਹਾ ਹੈ। ਕਿਸੇ ਜਵਾਨ ਕੁੜੀ ਦੀ ਅੰਦਰੋਂ ਤੀਰ ਵਰਗੀ ਤਿੱਖੀ ਆਵਾਜ਼ ਸੁਣਾਈ ਦਿੱਤੀ। ਮੀਆਂ ਜੀ ਤੁਸੀਂ ਇਨ੍ਹਾਂ ਮੰਗਤੀਆਂ 'ਵਾਜ਼ਾਂ ਦੀ ਗੂੰਜ ਵੱਲ ਧਿਆਨ ਨਾ ਦਿਓ। ਮੈਨੂੰ ਅੱਧ ਖੁੱਲ੍ਹੇ ਬੂਹਿਓਂ ਬਾਹਰ ਇਕ ਫਨ੍ਹਾਂਗੀਰ ਖੜ੍ਹਾ ਲਗਦਾ ਹੈ। ਕੰਡਿਆਂ ਭਰੀ ਜ਼ਬਾਨ ਰੱਖਣ ਵਾਲੀ ਉਸ ਕੁੜੀ ਨੇ ਗੁੱਸੇ ਭਰੇ ਲਹਿਜ਼ੇ ਨਾਲ ਪਨਾਹਗੀਰ ਸ਼ਬਦ ਨੂੰ ਵੀ ਵਿਗਾੜ ਕੇ ਫਨ੍ਹਾਂਹਗੀਰ ਬਣਾ ਦਿੱਤਾ।
ਮੇਰੇ ਦਾਦਾ ਜੀ ਨੂੰ ਇੰਜ ਲੱਗਾ ਜਿਵੇਂ ਇਕ ਵਸਦੇ ਮੁਸਲਮਾਨ ਘਰ ਦੀ ਰੱਜੀ-ਪੁੱਜੀ ਕੁੜੀ ਨੇ ਇਕ ਭੁੱਖੇ ਮੁਹਾਜ਼ਰ ਦੇ ਢਿੱਡ 'ਚ ਛੁਰੀ ਦੇ ਮਾਰੀ ਹੋਵੇ। ਵੱਜੀ ਹੋਈ ਨਫ਼ਰਤ ਦੀ ਇਸ ਛੁਰੀ ਕਾਰਨ ਉਹ ਆਪਣੀਆਂ ਨਜ਼ਰਾਂ 'ਚ ਆਪ ਹੀ ਢਹਿ-ਢੇਰੀ ਹੋ ਗਿਆ। ਢਿੱਡ ਦੀ ਅੱਗ ਬੁਝਾਉਣ ਲਈ ਪਹਿਲੇ ਵਸਨੀਕ ਮੁਸਲਮਾਨਾਂ ਦੇ ਇਸ ਪਿੰਡ ਵਿਚੋਂ ਕੁਝ ਲਿਆਂ ਬਿਨਾਂ ਹੀ ਟੁੱਟੇ ਦਿਲ ਤੇ ਭਿੱਜੀਆਂ ਅੱਖਾਂ ਨਾਲ ਆਪਣੇ ਪਿੰਡ ਪਰਤ ਆਇਆ।
ਪੰਜਾਬ ਵੰਡ ਕੇ ਪੰਜਾਬੀਆਂ ਕੁਝ ਵੀ ਨਾ ਖੱਟਿਆ। ਪੰਜਾਬ ਦੀ ਵੰਡ ਤੋਂ ਬਾਅਦ ਪੰਜਾਬੀਆਂ ਨੂੰ ਵਿਖਾਏ ਗਏ ਸੁਪਨੇ ਧਰੇ ਦੇ ਧਰੇ ਰਹਿ ਗਏ।
ਪੰਜਾਬ ਦੀ ਵੰਡ ਕਾਰਨ ਮੁਸਲਮਾਨ ਪੰਜਾਬੀਆਂ ਦੀਆਂ ਨਮਾਜ਼ਾਂ ਤਾਂ ਕੀ ਬਖ਼ਸ਼ੀਆਂ ਜਾਣੀਆਂ ਸਨ, ਉਲਟ ਰੋਜ਼ੇ ਗਲ ਪੈ ਗਏ।
ਪੰਜਾਬ ਦੀ ਵੰਡ ਨੇ ਪੰਜਾਬੀ ਮਾਂ ਬੋਲੀ ਦਾ ਵੀ ਹੁਲੀਆ ਬਦਲ ਕੇ ਰੱਖ ਦਿੱਤਾ। ਪੰਜਾਬੀ ਜ਼ਬਾਨ 'ਚ ਪਾੜ ਪਾ ਕੇ ਵਿਚਕਾਰ ਗੁਰਮੁਖੀ ਲਿਪੀ ਤੇ ਫ਼ਾਰਸੀ ਲਿਪੀ ਦੀ ਕੰਧ ਬਣਾ ਦਿੱਤੀ ਗਈ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਨਾ ਤਾਂ ਇਕ-ਦੂਜੇ ਨੂੰ ਲਿਖੀ ਚਿੱਠੀ 'ਸਜਣਾ' ਦੇ ਨਾਂਅ ਪੜ੍ਹ ਸਕਦੇ ਹਨ, ਨਾ ਇਕ-ਦੂਜੇ ਨੂੰ ਪ੍ਰੇਮ ਭਰਪੂਰ ਲਿਖੇ ਸ਼ਬਦ ਸਮਝ ਆਉਣ ਨਾ ਉਹ ਦਿਲਾਂ ਦੀਆਂ ਕੌੜਾਂ ਨੂੰ ਮੁਹੱਬਤਾਂ ਦੀ ਮਿਠਾਸ 'ਚ ਬਦਲ ਸਕਣ।
ਲਿਖੇ ਮੂਸਾ ਤੇ ਪੜ੍ਹੇ ਖ਼ੁਦਾ ਵਾਲਾ ਮਾਮਲਾ ਪੰਜਾਬੀਆਂ ਨਾਲ ਬਣਾ ਦਿੱਤਾ ਗਿਆ ਹੈ।
ਪੰਜਾਬੀਆਂ ਨੂੰ ਠੱਗ ਲਿਆ ਕੁਝ ਆਪਣਿਆਂ ਤੇ ਕੁਝ ਪਰਾਇਆਂ ਨੇ। ਸਾਡਾ ਪੰਜਾਬ ਹੀ ਨਹੀਂ ਠੱਗਿਆ ਗਿਆ, ਸਗੋਂ ਪੰਜਾਬ ਦੇ ਪੰਜ ਦਰਿਆ ਵੀ ਠੱਗ ਲਏ ਗਏ। ਪੰਜਾਬੀ ਤੇ ਪੰਜਾਬੀਅਤ ਵੀ ਇਸੇ ਠੱਗੀ ਦੀ ਭੇਟ ਚੜ੍ਹ ਗਏ।
70 ਸਾਲ ਪਹਿਲਾਂ ਪੰਜਾਬ ਨਾਲ ਹੋਈ ਇਸ ਠੱਗੀ ਨੂੰ ਜੇ ਹੁਣ ਪੰਜਾਬੀ ਸਮਝੇ ਵੀ ਹਨ ਤਾਂ ਹੁਣ ਭਲਾ ਕੀ ਹੋ ਸਕਦਾ ਹੈ?
ਗਿਆ ਵੇਲਾ ਕਦੀ ਹੱਥ ਨਹੀਂ ਆਉਂਦਾ। ਪੁਲਾਂ ਦੇ ਥੱਲਿਓਂ ਗੁਜ਼ਰਿਆ ਪਾਣੀ, ਗੁਜ਼ਰੀਆਂ ਉਮਰਾਂ, ਉਡਾਰੀਆਂ ਮਾਰ ਗਏ ਪੰਛੀ ਕੌਣ ਮੋੜ ਕੇ ਲਿਆਵੇ?
ਪੰਜਾਬੀਓ ਹੁਣ ਭਾਵੇਂ ਹੋਕੇ ਮਾਰੋ ਤੇ ਭਾਵੇਂ ਹਿਲਿਆ-ਹਿਲਿਆ ਕਰੋ।
ਚਿੜੀਆਂ ਤਾਂ ਕਦੋਂ ਦਾ ਖੇਤ ਚੁਗ ਗਈਆਂ ਹਨ।
ਨਹੀਓਂ ਲੱਭਣਾ ਲਾਲ ਗਵਾਚਾ
ਏਵੇਂ ਮਿੱਟੀ ਨਾ ਫਰੋਲ ਜੋਗੀਆ। (ਸਮਾਪਤ)

-ਖਾਲਸਾ ਹਾਊਸ, ਚੱਕ ਨੰ: 97/ਆਰ.ਬੀ. ਜੌਹਲ, ਤਹਿ: ਜੜਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ।
ਮੋ: 300-7607983

ਪਾਣੀ ਦੀ ਸੰਭਾਲ ਪ੍ਰਤੀ ਸੁਚੇਤ ਹੋਣ ਦੀ ਲੋੜ

'ਰਹਿਮਨ ਪਾਨੀ ਰੱਖੀਏ, ਬਿਨ ਪਾਨੀ ਸਬ ਸੁੰਨ, ਪਾਨੀ ਗਏ ਨਾ ਉਬਰੇ, ਮੋਤੀ, ਮਾਨੁਸ ਚੁਣ'। ਰਹੀਮ ਦਾਸ ਨੇ ਜਦੋਂ ਇਨ੍ਹਾਂ ਸਤਰਾਂ ਦੀ ਰਚਨਾ ਕੀਤੀ ਹੋਵੇਗੀ ਤਾਂ ਉਨ੍ਹਾਂ ਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਹੋਵੇਗਾ ਕਿ ਅੱਜ ਦੀ ਸਭ ਤੋਂ ਵੱਡੀ ਸਮੱਸਿਆ 'ਤੇ ਉਨ੍ਹਾਂ ਦਾ ਇਹ ...

ਪੂਰੀ ਖ਼ਬਰ »

ਨੀਤੀ ਅਯੋਗ ਦਾ ਨਿਰਾਸ਼ਾਜਨਕ ਵਤੀਰਾ

ਪੰਜਾਬ ਇਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੈ ਅਤੇ ਇਸ ਸਮੇਂ ਇਸ ਨੂੰ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਮੇਂ ਦੀਆਂ ਕੇਂਦਰੀ ਸਰਕਾਰਾਂ ਭਾਵੇਂ ਉਹ ਕਾਂਗਰਸ ਪਾਰਟੀ ਦੀਆਂ ਰਹੀਆਂ ਹੋਣ ਤੇ ਭਾਵੇਂ ਹੁਣ ਵਾਲੀ ਭਾਜਪਾ ਦੀ ਅਗਵਾਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX