ਤਾਜਾ ਖ਼ਬਰਾਂ


ਖ਼ਰਾਬ ਮੌਸਮ ਦੇ ਕਾਰਨ ਗੋਆ ਦੇ ਹਵਾਈ ਅੱਡੇ 'ਤੇ ਰੋਕੀਆਂ ਗਈਆਂ ਉਡਾਣਾਂ
. . .  6 minutes ago
ਪਣਜੀ, 20 ਜੂਨ- ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਗੋਚਰਤਾ ਦੇ ਚੱਲਦਿਆਂ ਗੋਆ ਦੇ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਤੋਂ ਬਾਅਦ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 16 ਉਡਾਣਾਂ ਦਾ ਰਸਤਾ ਵੀ ਬਦਲਿਆ ਗਿਆ ਹੈ...
ਦਿਗਵਿਜੈ ਸਿੰਘ ਨੂੰ ਕਾਂਗਰਸ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ- ਸੰਬਿਤ ਪਾਤਰਾ
. . .  17 minutes ago
ਨਵੀਂ ਦਿੱਲੀ, 20 ਜੂਨ- ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਦਿਗਵਿਜੈ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੈ ਸਿੰਘ ਨੇ ਲੱਖਾਂ ਹਿੰਦੂਆਂ ਨੂੰ ਅੱਤਵਾਦੀ ਕਿਹਾ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ...
ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਲਈ ਉੜੀਸਾ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਲਿਖੀ ਚਿੱਠੀ
. . .  45 minutes ago
ਭੁਵਨੇਸ਼ਵਰ, 20 ਜੂਨ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਅੱਗੇ ਅਧਿਕਾਰਕ ਤੌਰ 'ਤੇ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਦੇ ਰੂਪ 'ਚ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ। ਹਾਕੀ ਪਹਿਲਾਂ ਤੋਂ ਹੀ...
ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਲਕਸਮਬਰਗ ਸਿਟੀ, 20 ਜੂਨ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੇਟੇਲ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ ਮੰਤਰੀ ਜੀਨ ਏਸਲਬੋਰਨ ਨਾਲ ਵੀ ਮੁਲਾਕਾਤ ਕੀਤੀ...
ਕਿਮ ਜੋਂਗ ਉਨ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 1 hour ago
ਬੀਜਿੰਗ, 20 ਜੂਨ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਮੰਗਲਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਚੀਨ ਦੀ ਮੀਡੀਆ ਰਿਪੋਰਟ ਮੁਤਾਬਕ ਸ਼ੀ ਅਤੇ ਕਿਮ ਨੇ ਚੀਨ-ਉੱਤਰੀ ਕੋਰੀਆ ਦੇ ਮੌਜੂਦਾ ਰਿਸ਼ਤਿਆਂ ਅਤੇ ਕੋਰੀਆਈ ਪ੍ਰਾਇਦੀਪ ਦੀ ਸਥਿਤੀ...
ਜਰਮਨੀ ਨੇ ਰਸਾਇਣਿਕ ਹਮਲੇ ਨੂੰ ਕੀਤਾ ਅਸਫਲ
. . .  about 1 hour ago
ਬਰਲਿਨ, 20 ਜੂਨ - ਜਰਮਨੀ ਕੌਮੀ ਪੁਲਿਸ ਦੇ ਮੁਖੀ ਨੇ ਕਿਹਾ ਹੈ ਕਿ ਰਸਾਇਣਿਕ ਹਮਲੇ ਦੀ ਯੋਜਨਾ ਬਣਾ ਰਹੇ ਇਕ ਟਿਊਨਿਸ਼ੀਆਈ ਵਿਅਕਤੀ ਨੂੰ ਪਿਛਲੇ ਹਫ਼ਤੇ ਕਾਬੂ ਕਰ ਕੇ ਇਸ ਹਮਲੇ ਨੂੰ ਅਸਫਲ ਬਣਾ ਦਿੱਤਾ...
ਪਠਾਨਕੋਟ 'ਚ ਆਰਮੀ ਕੈਂਟ ਨੇੜਿਓਂ ਸ਼ੱਕੀ ਕਾਬੂ
. . .  about 1 hour ago
ਪਠਾਨਕੋਟ, 20 ਜੂਨ (ਚੌਹਾਨ, ਆਸ਼ੀਸ਼ ਸ਼ਰਮਾ)- ਅੱਜ ਤੜਕਸਾਰ ਮਾਮੂੰਨ ਆਰਮੀ ਕੈਂਟ ਦੇ ਨੇੜਿਓਂ ਪਿੰਡ ਕੁਠੇਹੜ 'ਚ ਫੌਜ ਨੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ। ਸ਼ੱਕੀ ਕੋਲੋਂ ਦੋ ਥੈਲੇ ਮਿਲੇ ਹਨ। ਫੌਜ ਪੁੱਛਗਿੱਛ ਲਈ ਸ਼ੱਕੀ ਨੂੰ ਕੈਂਟ ਲੈ ਗਈ ਹੈ। ਫੌਜ ਵਲੋਂ ਮਾਮਲੇ ਦੀ...
ਪਿਸਤੌਲ ਦੀ ਨੋਕ 'ਤੇ ਲੁੱਟ
. . .  about 1 hour ago
ਜਲੰਧਰ, 20 ਜੂਨ (ਲਖਵਿੰਦਰ ਪਾਠਕ) - ਜਲੰਧਰ ਦੇ ਸੋਢਲ ਰੋਡ ਸਥਿਤ ਇਕ ਜਵੈਲਰੀ ਸ਼ਾਪ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਹੋਈ ਹੈ। ਲੁਟੇਰੇ ਤਕਰੀਬਨ 30 ਤੋਂ 35 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ। ਪੁਲਿਸ ਵੱਲੋਂ ਜਾਂਚ ਜਾਰੀ...
ਭੰਗ ਦੀ ਵਰਤੋਂ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕੈਨੇਡਾ
. . .  about 1 hour ago
ਵੈਨਕੁਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)- ਮਾਰੀਜੁਆਨਾ ਭਾਵ ਭੰਗ ਦੀ ਆਮ ਲੋਕਾਂ 'ਚ ਖੁੱਲ੍ਹੀ ਖਪਤ ਅਤੇ ਵਿੱਕਰੀ ਨੂੰ ਕੌਮੀ ਪੱਧਰ 'ਤੇ ਕਾਨੂੰਨੀ ਮਾਨਤਾ ਦੇਣ ਵਾਲਾ ਕੈਨੇਡਾ, ਵਿਸ਼ਵ ਦਾ ਪਹਿਲਾ ਦੇਸ਼ ਬਣ ਗਿਆ ਹੈ। ਦੇਸ਼ ਦੀ ਸੈਨੇਟ ਵਲੋਂ ਮੰਗਲਵਾਰ ਨੂੰ ਸੱਤ ਮਹੀਨਿਆਂ ਦੀ...
ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ
. . .  about 2 hours ago
ਰੋਹਤਕ, 20 ਜੂਨ- ਰੋਹਤਕ ਦੇ ਨੌਨੰਦ ਪਿੰਡ 'ਚ ਇੱਕ ਭਰਾ ਵਲੋਂ ਬੇਰਹਿਮੀ ਨਾਲ ਆਪਣੀ ਭੈਣ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਭਰਾ ਨੇ ਬੀਅਰ ਦੀ ਬੋਤਲ ਅਤੇ ਪੱਥਰ ਨਾਲ ਆਪਣੀ ਭੈਣ ਸ਼ੀਲਾ ਦੇ ਸਿਰ 'ਤੇ ਵਾਰ ਕੀਤੇ। ਹੱਤਿਆ ਨੂੰ ਅੰਜਾਮ ਦੇਣ ਤੋਂ...
ਅਰਵਿੰਦ ਸੁਬਰਾਮਣੀਅਮ ਨੇ ਮੁੱਖ ਆਰਥਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 20 ਜੂਨ- ਅਰਵਿੰਦ ਸੁਬਰਾਮਣੀਅਮ ਨੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤੀ ਹੈ...
ਅਫ਼ਗਾਨਿਸਤਾਨ 'ਚ ਤਾਲਿਬਾਨੀ ਹਮਲੇ 'ਚ 30 ਫੌਜੀ ਹਲਾਕ
. . .  about 3 hours ago
ਕਾਬੁਲ, 20 ਜੂਨ- ਅਫ਼ਗਾਨਿਸਤਾਨ 'ਚ ਹੋਏ ਤਾਲਿਬਾਨੀ ਹਮਲੇ 'ਚ 30 ਅਫਗਾਨੀ ਫੌਜੀਆਂ ਦੀ ਮੌਤ ਹੋ ਗਈ। ਅਫ਼ਗਾਨੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਪੱਛਮੀ ਬੈਡਗੀਜ਼ ਸੂਬੇ 'ਚ ਤਾਲਿਬਾਨੀ ਲੜਾਕਿਆਂ ਨੇ ਦੋ ਨਾਕਿਆਂ...
ਰੋਹਿਤ ਵੇਮੁਲਾ ਦੀ ਮਾਂ ਨੇ ਵਿਰੋਧੀ ਧਿਰ ਨੂੰ ਕੀਤਾ ਬੇਨਕਾਬ- ਪਿਊਸ਼ ਗੋਇਲ
. . .  about 3 hours ago
ਨਵੀਂ ਦਿੱਲੀ, 20 ਜੂਨ- ਕਾਰਜਕਾਰੀ ਵਿੱਤ ਮੰਤਰੀ ਪਿਊਸ਼ ਗੋਇਲ ਨੇ ਅੱਜ ਭਾਜਪਾ ਦਫ਼ਤਰ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਰੋਹਿਤ ਵੇਮੁਲਾ ਦੇ ਮਾਮਲੇ 'ਚ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੋਹਿਤ ਦੀ ਮਾਂ ਨੇ ਵਿਰੋਧੀ ਧਿਰ ਨੂੰ ਬੇਨਕਾਬ ਕੀਤਾ। ਨਾਲ ਹੀ ਕਿਹਾ ਕਿ...
ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਦਿਵਸ 'ਤੇ ਇਸ ਵਾਰ ਵੱਡੀ ਰੈਲੀ ਹੋਵੇਗੀ- ਰਵਿੰਦਰ ਰੈਨਾ
. . .  about 3 hours ago
ਨਵੀਂ ਦਿੱਲੀ, 20 ਜੂਨ- ਜੰਮੂ-ਕਸ਼ਮੀਰ 'ਚ ਭਾਜਪਾ ਦੇ ਮੁਖੀ ਰਵਿੰਦਰ ਰੈਨਾ ਦਾ ਕਹਿਣਾ ਹੈ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਲੀਦਾਨ ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਉਨ੍ਹਾਂ ਦੇ ਬਲੀਦਾਨ ਦਿਵਸ 'ਤੇ ਇੱਕ ਵੱਡੀ ਰੈਲੀ ਦਾ ਆਯੋਜਨ ਕੀਤਾ...
ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ
. . .  about 4 hours ago
ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ 'ਚ ਅੱਜ ਵਿਜੀਲੈਂਸ ਬਿਊਰੋ ਵਲੋਂ ਛਾਪੇਮਾਰੀ ਕੀਤੀ ਗਈ। ਉੱਚ ਅਧਿਕਾਰੀਆਂ ਦੀ ਟੀਮ ਨੇ ਪਲਾਂਟ 'ਚ ਪਹੁੰਚ ਕੇ ਰਿਕਾਰਡ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ...
ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਨਾਲ ਫੌਜ ਦੇ ਕੰਮ 'ਤੇ ਕੋਈ ਫਰਕ ਨਹੀਂ ਪਵੇਗਾ- ਫੌਜ ਮੁਖੀ
. . .  about 4 hours ago
ਸ਼ਹੀਦ ਔਰੰਗਜ਼ੇਬ ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਦੇਸ਼ ਲਈ ਪ੍ਰੇਰਣਾ- ਸੀਤਾਰਮਨ
. . .  about 4 hours ago
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ
. . .  about 4 hours ago
ਬੱਸ ਨੇ ਦੋ ਰਿਕਸ਼ਾ ਚਾਲਕਾਂ ਨੂੰ ਦਰੜਿਆ, ਮੌਤ
. . .  about 4 hours ago
9 ਦਿਨਾਂ ਦੇ ਧਰਨੇ ਤੋਂ ਬਾਅਦ ਵਿਗੜੀ ਕੇਜਰੀਵਾਲ ਦੀ ਸਿਹਤ
. . .  about 5 hours ago
ਰੱਖਿਆ ਮੰਤਰੀ ਸੀਤਾਰਮਨ ਨੇ ਸ਼ਹੀਦ ਔਰੰਗਜ਼ੇਬ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
. . .  about 5 hours ago
2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਸਾਡਾ ਉਦੇਸ਼- ਮੋਦੀ
. . .  about 6 hours ago
ਕਰਜ਼ਾਈ ਕਿਸਾਨ ਵਲੋਂ ਖ਼ੁਦਕੁਸ਼ੀ
. . .  about 6 hours ago
ਡਾਲਰ ਦੇ ਮੁਕਾਬਲੇ ਮਜ਼ਬੂਤੀ ਨਾਲ ਖੁੱਲ੍ਹਿਆ ਰੁਪਿਆ
. . .  about 6 hours ago
ਅਸਮ 'ਚ ਹੜ ਕਾਰਨ 20 ਮੌਤਾਂ
. . .  about 7 hours ago
ਸੜਕ ਹਾਦਸੇ 'ਚ 6 ਮੌਤਾਂ
. . .  about 7 hours ago
ਇੰਗਲੈਂਡ ਨੇ ਆਸਟਰੇਲੀਆ ਖਿਲਾਫ ਰੱਚਿਆ ਇਤਿਹਾਸ
. . .  about 8 hours ago
ਅਮਰੀਕਾ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਹੋਇਆ ਬਾਹਰ
. . .  about 8 hours ago
ਜੰਮੂ ਕਸ਼ਮੀਰ 'ਚ ਗਵਰਨਰ ਰਾਜ ਲਾਗੂ
. . .  about 8 hours ago
ਅੱਜ ਦਾ ਵਿਚਾਰ
. . .  about 9 hours ago
ਫੀਫਾ ਵਿਸ਼ਵ ਕੱਪ 2018: ਸੈਨੇਗਲ ਨੇ ਪੋਲੈਂਡ ਨੂੰ 2-1 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018: ਅੱਧਾ ਸਮਾਂ ਪੂਰਾ ਹੋਣ 'ਤੇ ਸੈਨੇਗਲ ਪੋਲੈਂਡ ਤੋਂ 1-0 ਨਾਲ ਅੱਗੇ
. . .  1 day ago
ਦੋ ਮਹੀਨੇ ਦੀ ਗਰਭਵਤੀ ਮਹਿਲਾ ਚੜੀ ਦਹੇਜ ਦੀ ਬਲੀ
. . .  1 day ago
ਫੀਫਾ ਵਿਸ਼ਵ ਕੱਪ 2018 : ਜਾਪਾਨ ਨੇ ਕੋਲੰਬੀਆ ਨੂੰ 2-1 ਨਾਲ ਹਰਾਇਆ
. . .  1 day ago
ਸੁਸ਼ਮਾ ਸਵਰਾਜ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੇਕਰ ਸਾਡੀ ਭਾਵਨਾ ਸਹੀ ਨਹੀਂ ਤਾਂ ਸਾਡੇ ਨਿਰਣੇ ਜ਼ਰੂਰ ਗ਼ਲਤ ਹੋਣਗੇ। -ਹੈਜ਼ਲਿਟ
  •     Confirm Target Language  

ਕਪੂਰਥਲਾ / ਫਗਵਾੜਾ

ਰੁਜ਼ਗਾਰ ਮੇਲੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਉਣਗੇ- ਡੀ. ਸੀ.

ਕਪੂਰਥਲਾ, 23 ਫਰਵਰੀ (ਅਮਰਜੀਤ ਕੋਮਲ)- ਰੁਜ਼ਗਾਰ ਮੇਲੇ ਲਗਾਉਣਾ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ | ਇਹ ਸ਼ਬਦ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਪੰਜਾਬ ਸਰਕਾਰ ਵਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਰਾਜ ਭਰ ਵਿਚ ਲਗਾਏ ਜਾ ਰਹੇ ਰਾਜ ਪੱਧਰੀ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਰੁਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਵਲੋਂ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਕਪੂਰਥਲਾ ਵਿਚ ਲਗਾਏ ਗਏ ਰੁਜ਼ਗਾਰ ਮੇਲੇ ਦੇ ਉਦਘਾਟਨ ਉਪਰੰਤ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਨਵੀਨਤਮ ਤਕਨਾਲੋਜੀ ਅਨੁਸਾਰ ਮਿਹਨਤ ਕਰਕੇ ਆਪਣੇ ਹੁਨਰ ਨੂੰ ਨਿਖਾਰਨ | ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀ ਆਪਣਾ ਕੋਰਸ ਪੂਰਾ ਕਰਨ ਤੋਂ ਬਾਅਦ ਵਿਹਲੇ ਨਾ ਰਹਿਣ ਤੇ ਕੁੱਝ ਨਾ ਕੁੱਝ ਜ਼ਰੂਰ ਕਰਦੇ ਰਹਿਣ | ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਦੂਜਾ ਰੁਜ਼ਗਾਰ ਮੇਲਾ 7 ਮਾਰਚ ਨੂੰ ਸਰਕਾਰੀ ਆਈ.ਟੀ.ਆਈ. ਕਪੂਰਥਲਾ ਵਿਚ ਲਗਾਇਆ ਜਾ ਰਿਹਾ ਹੈ | ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਕੀਤੀ ਜਾ ਰਹੀ ਕੌਾਸਿਲੰਗ ਦਾ ਜਾਇਜ਼ਾ ਵੀ ਲਿਆ ਤੇ ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਫਰੈਸ਼ਰ ਉਮੀਦਵਾਰਾਂ ਨੂੰ ਪਹਿਲ ਦੇਣ ਤਾਂ ਜੋ ਉਨ੍ਹਾਂ ਨੂੰ ਅੱਗੇ ਜਾ ਕੇ ਕੋਈ ਮੁਸ਼ਕਲ ਪੇਸ਼ ਨਾ ਆਵੇ | ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਦੇ ਡਾਇਰੈਕਟਰ ਪ੍ਰਸ਼ਾਸਨ ਅਰਵਿੰਦਰ ਸਿੰਘ ਸੇਖੋਂ ਦੀ ਅਗਵਾਈ ਤੇ ਕਾਲਜ ਦੇ ਪਿ੍ੰਸੀਪਲ ਡਾ: ਸੰਦੀਪ ਦਹੀਆ ਦੀ ਦੇਖ ਰੇਖ ਹੇਠ ਲਗਾਏ ਗਏ ਰੁਜ਼ਗਾਰ ਮੇਲੇ ਵਿਚ ਆਈ.ਟੀ.ਸੀ. ਲਿਮਟਿਡ, ਸੁਖਜੀਤ ਸਟਾਰਚ ਐਾਡ ਕੈਮੀਕਲ, ਵਰਦਮਾਨ ਮਿੱਲ ਲੁਧਿਆਣਾ, ਓਰੋਨੋ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮੋਹਾਲੀ, ਐਸ.ਬੀ.ਆਈ. ਲਾਈਫ਼ ਇੰਸ਼ੋਰੈਂਸ ਕੰਪਨੀ, ਰੇਲ ਟੈੱਕ ਕਪੂਰਥਲਾ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 19 ਕੰਪਨੀਆਂ ਨੇ ਸ਼ਿਰਕਤ ਕੀਤੀ | ਇਸ ਮੇਲੇ ਵਿਚ 657 ਉਮੀਦਵਾਰਾਂ ਨੇ ਆਪਣਾ ਨਾਂਅ ਰਜਿਸਟਰੇਸ਼ਨ ਕਰਵਾ ਕੇ ਵੱਖ-ਵੱਖ ਕੰਪਨੀਆਂ ਨੂੰ ਇੰਟਰਵਿਊ ਦਿੱਤੀ | ਇਸ ਮੌਕੇ ਕੰਪਨੀਆਂ ਦੇ ਨੁਮਾਇੰਦਿਆਂ ਨੇ 250 ਤੋਂ ਵੱਧ ਉਮੀਦਵਾਰਾਂ ਦੀ ਚੋਣ ਕੀਤੀ | ਇਨ੍ਹਾਂ ਚੁਣੇ ਹੋਏ ਉਮੀਦਵਾਰਾਂ ਨੂੰ ਕੰਪਨੀਆਂ ਵਲੋਂ ਆਪਣੇ ਮੁੱਖ ਦਫ਼ਤਰਾਂ ਵਿਚ ਬੁਲਾ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਬੋਲਦਿਆਂ ਅਰਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਨੰਦ ਗਰੁੱਪ ਆਫ਼ ਐਜੂਕੇਸ਼ਨਲ ਲਈ ਇਹ ਫ਼ਖ਼ਰ ਦੀ ਗੱਲ ਹੈ ਕਿ ਰੁਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਵਲੋਂ ਰੁਜ਼ਗਾਰ ਮੇਲਾ ਲਗਾਉਣ ਲਈ ਉਨ੍ਹਾਂ ਦੇ ਕਾਲਜ ਦੀ ਚੋਣ ਕੀਤੀ ਗਈ ਹੈ | ਉਨ੍ਹਾਂ ਰੁਜ਼ਗਾਰ ਮੇਲੇ ਨੂੰ ਸਫਲ ਬਣਾਉਣ ਲਈ ਕਾਲਜ ਦੇ ਸਟਾਫ਼ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦੀ ਮੈਨੇਜਮੈਂਟ ਵਲੋਂ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਤੇ ਰੁਜ਼ਗਾਰ ਮੇਲੇ ਵਿਚ ਸ਼ਾਮਿਲ ਹੋਏ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਅਫ਼ਸਰ ਨੀਲਮ ਮਹੇ, ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ, ਡਿਪਟੀ ਡਾਇਰੈਕਟਰ ਡੇਅਰੀ ਬਲਵਿੰਦਰਜੀਤ, ਮੱਛੀ ਪਾਲਣ ਵਿਕਾਸ ਅਵਸਰ ਐਚ.ਐਸ. ਬਾਵਾ, ਡੇਅਰੀ ਵਿਕਾਸ ਅਫ਼ਸਰ ਸੁਖਦੀਪ ਸਿੰਘ ਹੁੰਦਲ, ਅਸ਼ੀਸ਼ ਕੁੰਦਰਾ, ਮਨੀਸ਼ ਗੁਪਤਾ, ਰਾਜੀਵ ਵਾਸੂਦੇਵਾ, ਸੇਵਾ ਸਿੰਘ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਢਿੱਲੋਂ, ਮਨਮੋਹਨ ਜੋਸ਼ੀ, ਸਰਬਜੀਤ ਸਿੰਘ, ਅਮਰ ਸਿੰਘ, ਸੰਜੇ ਗਰੋਵਰ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਕਪੂਰਥਲਾ ਦੇ ਵਾਰਡ-2 ਤੇ ਸੁਲਤਾਨਪੁਰ ਲੋਧੀ ਦੇ ਵਾਰਡ-9 ਦੀ ਉਪ ਚੋਣ ਅੱਜ

ਕਪੂਰਥਲਾ, 23 ਫਰਵਰੀ (ਅਮਰਜੀਤ ਕੋਮਲ)- ਨਗਰ ਕੌਾਸਲ ਕਪੂਰਥਲਾ ਦੇ ਵਾਰਡ ਨੰਬਰ-2 ਤੇ ਨਗਰ ਕੌਾਸਲ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ-9 ਦੀ 24 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਅੱਜ ਚੋਣ ਅਮਲਾ ਆਖ਼ਰੀ ਚੋਣ ਰਿਹਰਸਲ ਤੋਂ ਬਾਅਦ ਚੋਣ ਸਮਗਰੀ ਸਮੇਤ ਇਨ੍ਹਾਂ ਵਾਰਡਾਂ ਵਿਚ ਬਣਾਏ ...

ਪੂਰੀ ਖ਼ਬਰ »

ਕੈਂਟਰ ਤੇ ਐਕਟਿਵਾ ਦੀ ਟੱਕਰ 'ਚ 17 ਸਾਲਾ ਲੜਕੇ ਦੀ ਮੌਤ

ਹੁਸੈਨਪੁਰ, 23 ਫਰਵਰੀ (ਸੋਢੀ)- ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ. ਉੱਪਰ ਬੀਤੀ ਰਾਤ ਕੈਂਟਰ (ਡੀ.ਸੀ.ਐੱਮ) ਅਤੇ ਐਕਟਿਵਾ ਵਿਚਕਾਰ ਟੱਕਰ ਹੋਣ ਨਾਲ ਐਕਟਿਵਾ ਸਵਾਰ 17 ਸਾਲਾ ਲੜਕੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਪੁਲਿਸ ਚੌਾਕੀ ਭੁਲਾਣਾ ਦੇ ਇੰਚਾਰਜ ਹਰਜੀਤ ਸਿੰਘ ...

ਪੂਰੀ ਖ਼ਬਰ »

ਲੋਕ ਅਦਾਲਤ ਚੇਅਰਮੈਨ ਦੀ ਅਗਵਾਈ ਹੇਠ ਬੱਸ ਸਟੈਂਡ ਨੇੜੇ ਨਗਰ ਕੌਾਸਲ ਨੇ ਕੱਟੇ 11 ਚਲਾਨ

ਕਪੂਰਥਲਾ, 23 ਫਰਵਰੀ (ਸਡਾਨਾ)- ਸਥਾਈ ਲੋਕ ਅਦਾਲਤ ਵਿਚ ਚੱਲ ਰਹੀ ਜਨਹਿਤ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਚੇਅਰਮੈਨ ਮੰਜੂ ਰਾਣਾ ਵਲੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਜਾਇਜ਼ ਕਬਜ਼ਿਆਂ ਸਬੰਧੀ ਨਗਰ ਕੌਾਸਲ ਦੇ ਕਰਮਚਾਰੀਆਂ ਕੁਲਵੰਤ ਸਿੰਘ ਤੇ ਉਨ੍ਹਾਂ ਦੀ ਟੀਮ ...

ਪੂਰੀ ਖ਼ਬਰ »

ਕਾਰਖ਼ਾਨੇ ਦੇ ਵਿਚੋਂ ਚੋਰਾਂ ਨੇ ਸਾਮਾਨ ਕੀਤਾ ਚੋਰੀ

ਫਗਵਾੜਾ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਸਥਾਨਕ ਪਲਾਹੀ ਰੋਡ ਇਲਾਕੇ ਦੇ ਵਿਚ ਚੋਰਾਂ ਵਲੋਂ ਢਲਾਈ ਦੇ ਇਕ ਕਾਰਖ਼ਾਨੇ ਨੂੰ ਨਿਸ਼ਾਨਾ ਬਣਾ ਕਿ ਉੱਥੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਹੈ | ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਸ਼ੈੱਡ ਦੇ ਜਿੰਦਰੇ ਤੋੜ ਕੇ ਕੀਤਾ ਟਰੈਕਟਰ ਚੋਰੀ

ਨਡਾਲਾ, 23 ਫਰਵਰੀ (ਮਾਨ)- ਚੋਰਾਂ ਨੇ ਬੀਤੀ ਰਾਤ ਪਿੰਡ ਮਿਰਜ਼ਾਪੁਰ ਵਿਖੇ ਸ਼ੈੱਡ ਦੇ ਜਿੰਦਰੇ ਤੋੜ ਕੇ ਅੰਦਰ ਖੜ੍ਹਾ ਟਰੈਕਟਰ ਚੋਰੀ ਕਰ ਲਿਆ | ਇਸ ਸਬੰਧੀ ਪਿੰਡ ਮਿਰਜਾਪੁਰ ਦੇ ਸਾਬਕਾ ਸਰਪੰਚ ਸੰਤੋਖ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦੇ ...

ਪੂਰੀ ਖ਼ਬਰ »

ਸੈਦੋਵਾਲ ਦਾ ਵਾਲੀਬਾਲ ਤੇ ਕਬੱਡੀ ਕੱਪ ਸਮਾਪਤ

ਹੁਸੈਨਪੁਰ, 23 ਫਰਵਰੀ (ਸੋਢੀ)- ਸ੍ਰੀ ਗੁਰੂ ਰਾਮ ਦਾਸ ਸਪੋਰਟਸ ਐਾਡ ਕਲਚਰਲ ਕਲੱਬ ਰਜਿ: ਸੈਦੋਵਾਲ ਕਪੂਰਥਲਾ ਵਲੋਂ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੈਦੋਵਾਲ ਵਿਖੇ ਪ੍ਰਵਾਸੀ ਭਾਰਤੀ ਅਮਰੀਕ ਸਿੰਘ ਮੀਕਾ ਯੂ. ਕੇ., ...

ਪੂਰੀ ਖ਼ਬਰ »

ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਦੀ ਮੀਟਿੰਗ ਹੋਈ

ਨਡਾਲਾ, 23 ਫਰਵਰੀ (ਮਾਨ)- ਆਪਣੀਆਂ ਉਸਾਰੂ ਸਰਗਰਮੀਆਂ ਕਰਕੇ ਚਰਚਾ ਵਿਚ ਆ ਚੁੱਕੇ ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਵਲੋਂ ਅਗਲੇਰੇ ਪ੍ਰੋਗਰਾਮਾਂ ਲਈ ਅਹਿਮ ਵਿਚਾਰਾਂ ਕੀਤੀਆਂ | ਚਿੰਤਕ ਮੰਚ ਦੇ ਬੁਲਾਰੇ ਡਾ: ਮੱਖਣ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ 26 ਫਰਵਰੀ ...

ਪੂਰੀ ਖ਼ਬਰ »

ਗੁਰਬਖ਼ਸ਼ ਭੰਡਾਲ ਦੀ ਲਿਖਤ 'ਵਿਰਾਸਤ ਦਾ ਸੁੱਚਾ ਸ਼ਰਫ ਭੰਡਾਲ ਬੇਟ' ਜਾਰੀ

ਭੰਡਾਲ ਬੇਟ, 23 ਫਰਵਰੀ (ਜਾਤੀਕੇ)- ਕਸਬਾ ਭੰਡਾਲ ਬੇਟ ਦੇ ਪ੍ਰਸਿੱਧ ਸਾਹਿਤਕਾਰ ਤੇ ਲੇਖਕ ਪ੍ਰੋਫੈਸਰ ਡਾ. ਗੁਰਬਖ਼ਸ਼ ਸਿੰਘ ਦੀ ਕਸਬਾ ਭੰਡਾਲ ਬੇਟ ਬਾਰੇ ਲਿਖੀ ਲਿਖਤ 'ਵਿਰਾਸਤ ਦਾ ਸੁੱਚਾ ਸ਼ਰਫ ਭੰਡਾਲ ਬੇਟ' ਅੱਜ ਭੰਡਾਲ ਬੇਟ ਵਿਖੇ ਜਾਰੀ ਕੀਤੀ ਗਈ | ਇਸ ਕਿਤਾਬ ਵਿਚ ਡਾ. ...

ਪੂਰੀ ਖ਼ਬਰ »

ਕੇਂਦਰੀ ਸਹਿਕਾਰੀ ਬੈਂਕ ਸਿਧਵਾਂ ਦੋਨਾਂ ਵਲੋਂ ਕਰਜ਼ਾ ਵਸੂਲੀ ਸਬੰਧੀ ਜਾਗਰੂਕਤਾ ਕੈਂਪ

ਸਿਧਵਾਂ ਦੋਨਾ, 23 ਫਰਵਰੀ (ਅਵਿਨਾਸ਼ ਸ਼ਰਮਾ)- ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲ੍ਹਾ ਮੈਨੇਜਰ ਰਾਜੀਵ ਸ਼ਰਮਾ ਦੀਆਂ ਹਦਾਇਤਾਂ ਮੁਤਾਬਿਕ ਸਹਿਕਾਰੀ ਬੈਂਕ ਸਿਧਵਾਂ ਦੋਨਾ ਦੇ ਸ਼ਾਖਾ ਪ੍ਰਬੰਧਕ ਤੇਜਿੰਦਰਜੀਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਬਹੁਮੰਤਵੀ ...

ਪੂਰੀ ਖ਼ਬਰ »

ਮਾਰੂਤੀ-ਇਨੋਵਾ ਦੀ ਆਹਮੋ-ਸਾਹਮਣੀ ਟੱਕਰ 'ਚ 3 ਜ਼ਖ਼ਮੀ

ਪਾਂਸ਼ਟਾ, 23 ਫਰਵਰੀ (ਸਤਵੰਤ ਸਿੰਘ)- ਅੱਜ ਸਵੇਰੇ 11.00 ਵਜੇ ਦੇ ਕਰੀਬ ਪਿੰਡ ਰਾਮਪੁਰ ਖਲਿਆਣ ਦੇ ਨਜ਼ਦੀਕ ਇਕ ਮਾਰੂਤੀ ਕਾਰ ਤੇ ਇਨੋਵਾ ਵਿਚਕਾਰ ਦੀ ਹੋਈ ਆਹਮੋ-ਸਾਹਮਣੀ ਟੱਕਰ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਲ ਕਲਾਂ ...

ਪੂਰੀ ਖ਼ਬਰ »

ਅਨੰਦ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਾਇਗੀ ਸਬੰਧੀ ਸਮਾਗਮ ਕਰਵਾਇਆ

ਕਪੂਰਥਲਾ, 23 ਫਰਵਰੀ (ਅਮਰਜੀਤ ਕੋਮਲ)- ਅਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਵਿਕਰਮ ਰਿਟਰੀਟ ਵਿਚ ਜਸ਼ਨ-ਏ-ਰੁਖ਼ਸਤ ਦੇ ਅਨੁਵਾਨ ਹੇਠ ਇਕ ਸਮਾਗਮ ਕਰਵਾਇਆ ਗਿਆ | ਜਿਸਦਾ ਉਦਘਾਟਨ ਸਕੂਲ ਦੇ ਮੈਨੇਜਿੰਗ ...

ਪੂਰੀ ਖ਼ਬਰ »

ਕੋਟ ਮੁਹੰਮਦ ਖਾਂ ਵਿਖੇ 2 ਰੋਜ਼ਾ ਕਬੱਡੀ ਕੱਪ ਅੱਜ ਤੋਂ

ਨੋਸ਼ਹਿਰਾ ਪੰਨੂੰਆ, 23 ਫਰਵਰੀ (ਜੋਸ਼ੀ)- ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਵਲੋਂ ਅਤੇ ਪਿੰਡ ਕੋਟ ਮੁਹੰਮਦ ਖਾਂ ਦੇ ਐੱਨ.ਆਰ.ਆਈ. ਵੀਰਾਂ ਤੇ ਚੀਮਾ ਪਰਿਵਾਰ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿਸ ...

ਪੂਰੀ ਖ਼ਬਰ »

ਜੀ. ਡੀ. ਆਰ. ਕਾਨਵੈਂਟ ਸਕੂਲ ਵਿਖੇ ਮਾਂ ਬੋਲੀ ਦਿਵਸ ਸਬੰਧੀ ਸਮਾਗਮ

ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਜੀ. ਡੀ. ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਰਾਵਲਪਿੰਡੀ ਵਿਚ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਸੰਦੀਪ ਕੌਰ ਦੀ ਪ੍ਰਧਾਨਗੀ ਹੇਠ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ | ਜਮਾਤ ਨੌਵੀਂ 'ਏ' ਦੀ ਵਿਦਿਆਰਥਣ ਕੁਰਲੀਨ ...

ਪੂਰੀ ਖ਼ਬਰ »

ਚੰਡੀਗੜ੍ਹ ਵਿਖੇ ਹੋਣ ਵਾਲੀ ਬਸਪਾ ਦੀ ਰੈਲੀ ਇਤਿਹਾਸਕ ਹੋਵੇਗੀ- ਕਟਾਰੀਆ

ਫਗਵਾੜਾ, 23 ਫਰਵਰੀ (ਕਿੰਨੜਾ)- ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਬਸਪਾ ਦੇ ਬਾਨੀ ਸ੍ਰ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ 15 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾ ਰੈਲੀ ਇਤਿਹਾਸਕ ਤੇ ਰਿਕਾਰਡ ਤੋੜ ਹੋਵੇਗੀ | ਇਹ ਗੱਲ ਬਹੁਜਨ ਸਮਾਜ ਪਾਰਟੀ ਐੱਨ.ਆਰ.ਆਈਜ਼ ...

ਪੂਰੀ ਖ਼ਬਰ »

ਸਾਰੇ ਡਾਕ ਘਰਾਂ 'ਚ ਆਧਾਰ ਕਾਰਡ 'ਚ ਸੋਧ ਦੀ ਸਹੂਲਤ ਸ਼ੁਰੂ- ਸੂਰੀ

ਕਪੂਰਥਲਾ, 23 ਫਰਵਰੀ (ਵਿ. ਪ੍ਰ.)- ਭਾਰਤੀ ਡਾਕ ਵਿਭਾਗ ਨੇ ਲੋਕਾਂ ਨੂੰ ਸਹੂਲਤ ਦੇਣ ਦੇ ਮਨੋਰਥ ਨਾਲ ਸਾਰੇ ਡਾਕਘਰਾਂ ਵਿਚ ਆਧਾਰ ਕਾਰਡ ਵਿਚ ਸੋਧ ਕਰਵਾਉਣ ਦੀ ਸੁਵਿਧਾ ਸ਼ੁਰੂ ਕੀਤੀ ਹੈ | ਇਸ ਦੇ ਨਾਲ ਚੋਣਵੇਂ ਵੱਡੇ ਡਾਕਘਰਾਂ ਵਿਚ ਆਧਾਰ ਕਾਰਡ ਲਈ ਨਵੀਂ ਰਜਿਸਟਰੇਸ਼ਨ ਵੀ ...

ਪੂਰੀ ਖ਼ਬਰ »

ਪੰਜ ਜ਼ਿਲਿ੍ਹਆਂ ਦੀਆਂ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀਆਂ ਵਲੋਂ ਕਪੂਰਥਲਾ ਦੇ 50 ਸਕੂਲਾਂ ਦਾ ਅਚਨਚੇਤ ਨਿਰੀਖਣ

ਕਪੂਰਥਲਾ, 23 ਫਰਵਰੀ (ਅਮਰਜੀਤ ਕੋਮਲ)- ਪੰਜਾਬ ਦੇ ਪੰਜ ਜ਼ਿਲਿ੍ਹਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮਿ੍ਤਸਰ ਤੇ ਨਵਾਂ ਸ਼ਹਿਰ ਦੀਆਂ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀਆਂ ਵਲੋਂ ਅੱਜ ਕਪੂਰਥਲਾ ਜ਼ਿਲ੍ਹੇ ਦੇ 50 ਦੇ ਕਰੀਬ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ...

ਪੂਰੀ ਖ਼ਬਰ »

ਨਗਰ ਕੌਾਸਲ ਕਪੂਰਥਲਾ ਤੇ ਸੁਲਤਾਨਪੁਰ ਲੋਧੀ 'ਚ ਅੱਜ ਸ਼ਰਾਬ ਦੇ ਠੇਕੇ ਬੰਦ ਰਹਿਣਗੇ

ਕਪੂਰਥਲਾ, 23 ਫਰਵਰੀ (ਵਿ.ਪ੍ਰ.)- ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਮੁਹੰਮਦ ਤਇਅਬ ਨੇ ਪੰਜਾਬ ਆਬਕਾਰੀ ਐਕਟ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਗਰ ਕੌਾਸਲਰ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੀ ਹਦੂਦ ਵਿਚ 24 ਫਰਵਰੀ ਨੂੰ ਇਨ੍ਹਾਂ ਦੋਵਾਂ ਕੌਾਸਲਾਂ ਦੇ ਦੋ ...

ਪੂਰੀ ਖ਼ਬਰ »

ਸੰਤ ਬਾਬਾ ਕਾਹਨ ਦਾਸ ਕਬੱਡੀ ਕੱਪ ਐੱਨ. ਆਰ. ਆਈ. ਕਲੱਬ ਨਕੋਦਰ ਨੇ ਜਿੱਤਿਆ

ਕਾਲਾ ਸੰਘਿਆਂ, 23 ਫਰਵਰੀ (ਬਲਜੀਤ ਸਿੰਘ ਸੰਘਾ)- ਧੰਨ-ਧੰਨ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਲੋਂ ਆਲਮਗੀਰ ਤੇ ਖ਼ਾਸ ਕਾਲਾ ਗ੍ਰਾਮ ਪੰਚਾਇਤਾਂ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ 10ਵੇਂ ਸੰਤ ਬਾਬਾ ਕਾਹਨ ਦਾਸ ਕਬੱਡੀ ਕੱਪ ਦੌਰਾਨ ਐੱਨ.ਆਰ.ਆਈ. ਕਲੱਬ ...

ਪੂਰੀ ਖ਼ਬਰ »

ਲਾਸ ਏਾਜਲਸ ਪਬਲਿਕ ਸਕੂਲ 'ਚ ਸਾਲਾਨਾ ਖੇਡ ਸਮਾਗਮ ਕਰਵਾਇਆ

ਬੇਗੋਵਾਲ, 23 ਫਰਵਰੀ (ਸੁਖਜਿੰਦਰ ਸਿੰਘ)- ਬੀਤੇ ਦਿਨ ਸਥਾਨਕ ਕਸਬੇ ਦੇ ਲਾਸ ਏਾਜਲਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ ਸੰਸਥਾ ਦੇ ਪ੍ਰਧਾਨ ਹਰਜੀਤ ਸਿੰਘ ਯੂ. ਐੱਸ. ਏ. ਦੀ ਪ੍ਰਧਾਨਗੀ ਤੇ ਪਿ੍ੰ. ਨਵਦੀਪ ਕੌਰ ਦੀ ਅਗਵਾਈ ਹੇਠ ਸਕੂਲ ਦਾ ਪਹਿਲਾ ਖੇਡ ਸਮਾਗਮ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੀ ਲੋੜ- ਸ਼ਰਮਾ

ਭੁਲੱਥ, 23 ਫਰਵਰੀ (ਮੁਲਤਾਨੀ)- ਸਰਕਾਰੀ ਕਾਲਜ ਭੁਲੱਥ ਵਿਖੇ ਸਵੱਛ ਭਾਰਤ ਮੁਹਿਮ ਨੂੰ ਸਫ਼ਲ ਕਰਨ ਵਾਸਤੇ ਅੱਜ ਪੀ. ਸੀ. ਐੱਸ. ਡਾ: ਸੰਜੀਵ ਸ਼ਰਮਾ ਰਿਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਜਲੰਧਰ ਵਲੋਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਇਸ ਮੌਕੇ ਪੀ.ਸੀ.ਐੱਸ. ਸ਼ਰਮਾ ...

ਪੂਰੀ ਖ਼ਬਰ »

ਧਰਨੇ 'ਤੇ ਬੈਠੇ ਸਫ਼ਾਈ ਕਰਮਚਾਰੀਆਂ ਨੇ ਜੋਗਿੰਦਰ ਸਿੰਘ ਮਾਨ ਨੂੰ ਦਿੱਤਾ ਮੰਗ ਪੱਤਰ

ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਨਗਰ ਨਿਗਮ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਦਿੱਤੇ ਜਾ ਰਹੇ ਧਰਨੇ ਦੇ ਪੰਜਵੇਂ ਦਿਨ ਅੱਜ ਜੋਗਾ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕਲ ...

ਪੂਰੀ ਖ਼ਬਰ »

ਰਾਮਗੜ੍ਹੀਆ ਕਾਲਜ ਵਿਖੇ ਕੌਮਾਾਤਰੀ ਮਾਾ ਬੋਲੀ ਦਿਵਸ ਮਨਾਇਆ

ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਰਾਮਗੜ੍ਹੀਆ ਐਜੂਕੇਸ਼ਨ ਕੌਾਸਲ ਦੇ ਚੇਅਰਪਰਸਨ ਤੇ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਕੌਮਾਾਤਰੀ ਮਾਾ ਬੋਲੀ ਦਿਵਸ ...

ਪੂਰੀ ਖ਼ਬਰ »

ਪਾਣੀ ਦੇ ਬਿੱਲ ਲਗਾਏ ਜਾਣ ਦੇ ਵਿਰੋਧ 'ਚ ਏਕਤਾ ਪਾਰਟੀ ਨੇ ਕੱਢਿਆ ਰੋਸ ਮਾਰਚ

ਕਪੂਰਥਲਾ, 23 ਫਰਵਰੀ (ਵਿ. ਪ੍ਰ.)- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਗ਼ਰੀਬ ਲੋਕਾਂ 'ਤੇ ਪਾਣੀ ਦੇ ਬਿੱਲ ਲਗਾਉਣ, ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਏਕਤਾ ਪਾਰਟੀ ਵਲੋਂ ਪਾਰਟੀ ਦੇ ਪ੍ਰਧਾਨ ਗੁਰਮੀਤ ...

ਪੂਰੀ ਖ਼ਬਰ »

ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਦੀ ਮੀਟਿੰਗ ਹੋਈ

ਸੁਲਤਾਨਪੁਰ ਲੋਧੀ, 23 ਫਰਵਰੀ (ਹੈਪੀ, ਥਿੰਦ)- ਰੋਟਰੀ ਕਲੱਬ ਸੁਲਤਾਨਪੁਰ ਲੋਧੀ ਗੋਲਡ ਦੀ ਇਕ ਮੀਟਿੰਗ ਪ੍ਰਧਾਨ ਹਰਜੀਤ ਸਿੰਘ ਜੋਸਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਕਲੱਬ ਵਲੋਂ ਸਾਲਾਨਾ ਖ਼ੂਨਦਾਨ ਕੈਂਪ ਲਗਾਉਣ ਲਈ ...

ਪੂਰੀ ਖ਼ਬਰ »

ਵਾਲਮੀਕਿ ਜੀ ਦੀ ਤਸਵੀਰ ਦੇ ਨਿਰਾਦਰ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਵਲੋਂ ਰੋਸ ਵਿਖਾਵਾ, ਦੋ ਵਿਰੁੱਧ ਕੇਸ ਦਰਜ

ਕਪੂਰਥਲਾ, 23 ਫਰਵਰੀ (ਸਡਾਨਾ)- ਅੱਜ ਸਵੇਰੇ ਚੌਾਕ ਜਲੋਖਾਨਾ ਵਿਖੇ ਸਿਟੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ 2 ਦੁਕਾਨਾਂ ਦਾ ਨਿਰਮਾਣ ਕਾਰਜ ਕਰਦੇ ਹੋਏ ਸੀਮੈਂਟ ਬਣਾਉਣ ਲਈ ਜ਼ਮੀਨ 'ਤੇ ਭਗਵਾਨ ਵਾਲਮੀਕ ਜੀ ਦੀ ਤਸਵੀਰ ਵਾਲਾ ਧਾਰਮਿਕ ਪੋਸਟਰ ਰੱਖਿਆ ਗਿਆ | ਇਸ ਦੀ ਸੂਚਨਾ ...

ਪੂਰੀ ਖ਼ਬਰ »

ਸਵ: ਚੰਨਣ ਸਿੰਘ ਭੰਡਾਲ ਦੀ ਬਰਸੀ 24 ਨੂੰ

ਕਪੂਰਥਲਾ, 21 ਫਰਵਰੀ (ਵਿ. ਪ੍ਰ.)- ਸ: ਭਗਤ ਸਿੰਘ ਭੰਡਾਲ ਮੈਮੋਰੀਅਲ ਬਾਸਕਟਬਾਲ ਟਰੱਸਟ ਦੇ ਸਰਪ੍ਰਸਤ ਚੰਨਣ ਸਿੰਘ ਭੰਡਾਲ ਦੀ ਪਹਿਲੀ ਬਰਸੀ 24 ਫਰਵਰੀ ਨੂੰ 11.30 ਤੋਂ 1.00 ਵਜੇ ਤੱਕ ਗੁਰਦੁਆਰਾ ਦੇਵੀ ਤਲਾਬ ਕਪੂਰਥਲਾ ਵਿਚ ਮਨਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਪ੍ਰੋ: ਜਸਵੰਤ ਸਿੰਘ ਮੁਰੱਬੀਆ ਦਾ ਸਰਕਲ ਪ੍ਰਧਾਨ ਬਣਨ 'ਤੇ ਸਨਮਾਨ

ਬੇਗੋਵਾਲ, 23 ਫਰਵਰੀ (ਸੁਖਜਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਵਲੋਂ ਸਰਕਲ ਬੇਗੋਵਾਲ ਦੇ ਨਿਯੁਕਤ ਕੀਤੇ ਪ੍ਰਧਾਨ ਜਸਵੰਤ ਸਿੰਘ ਮੁਰੱਬੀਆ ਦਾ ਸਨਮਾਨ ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ ਸਾਥੀ ਕੌਾਸਲਰਾਂ ਤੇ ਨਗਰ ਦੇ ਪਤਵੰਤੇ ਸੱਜਣਾ ਵਲੋਂ ...

ਪੂਰੀ ਖ਼ਬਰ »

ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਸਰਕਾਰ- ਵਿਰਕ, ਖੈੜਾ

ਫੱਤੂਢੀਂਗਾ, 23 ਫਰਵਰੀ (ਬਲਜੀਤ ਸਿੰਘ)- ਪੰਜਾਬ 'ਚ ਬਣੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਿਚ ਜਿੰਨੇ ਵੀ ਵਾਅਦੇ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾਵੇਗਾ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਕਾਂਗਰਸੀ ਵਿਧਾਇਕ ਵੀ ਲੋਕਾਂ ਦੀਆਂ ...

ਪੂਰੀ ਖ਼ਬਰ »

ਸੇਵਾ ਮੁਕਤ ਤਹਿਸੀਲਦਾਰ ਸਮਸ਼ੇਰ ਸਿੰਘ ਦਾ ਸਸਕਾਰ ਅੱਜ

ਕਪੂਰਥਲਾ, 23 ਫਰਵਰੀ (ਸਡਾਨਾ)- ਸੇਵਾ ਮੁਕਤ ਈ.ਟੀ.ਓ. ਬਰਿੰਦਰ ਸਿੰਘ ਸੰਘੇੜਾ ਦੇ ਪਿਤਾ ਤੇ ਡਾ: ਪੀ.ਐੱਸ. ਔਜਲਾ ਦੇ ਸਹੁਰਾ ਸੇਵਾ ਮੁਕਤ ਤਹਿਸੀਲਦਾਰ ਸਮਸ਼ੇਰ ਸਿੰਘ ਵਾਸੀ ਅਰਬਨ ਅਸਟੇਟ ਕਪੂਰ©ਲਾਂ ਦਾ ਅੱਜ ਸ਼ਾਮ ਦੇ ਸਮੇਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ, ...

ਪੂਰੀ ਖ਼ਬਰ »

ਬਸਪਾ ਅੰਬੇਡਕਰ ਵਲੋਂ ਕੈਪਟਨ ਸਰਕਾਰ ਨੂੰ ਜਗਾਉਣ ਲਈ ਜਲੰਧਰ 'ਚ ਸ਼ਕਤੀ ਮਾਰਚ 27 ਨੂੰ - ਨਾਹਰ

ਕਪੂਰਥਲਾ, 23 ਫਰਵਰੀ (ਵਿ.ਪ੍ਰ.)- ਕੈਪਟਨ ਸਰਕਾਰ ਨੂੰ ਜਗਾਉਣ ਲਈ 27 ਫਰਵਰੀ ਨੂੰ ਬਹੁਜਨ ਸਮਾਜ ਪਾਰਟੀ ਅੰਬੇਡਕਰ ਵਲੋਂ ਜਲੰਧਰ ਵਿਚ ਵਿਸ਼ਾਲ ਸ਼ਕਤੀ ਮਾਰਚ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦੇਵੀ ਦਾਸ ਨਾਹਰ ਕੌਮੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਅੰਬੇਡਕਰ ਨੇ ਅੱਜ ...

ਪੂਰੀ ਖ਼ਬਰ »

ਆਰ. ਸੀ. ਐੱਫ. ਪ੍ਰਸ਼ਾਸਨ ਰੇਲਵੇ ਬੋਰਡ ਨਾਲ ਯੂਨੀਅਨ ਦੀ ਮੀਟਿੰਗ ਕਰਵਾਉਣ ਤੋਂ ਟਾਲਾ ਵੱਟ ਰਿਹਾ ਹੈ- ਖ਼ਾਲਸਾ

ਕਪੂਰਥਲਾ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਆਰ. ਸੀ. ਐੱਫ. ਤੇ ਰੇਲਵੇ ਪ੍ਰਸ਼ਾਸਨ ਦੀ ਨੀਤੀ ਤੇ ਨੀਅਤ ਸ਼ੱਕੀ ਹੈ | ਇਸੇ ਕਾਰਨ ਹੀ ਆਰ.ਸੀ.ਐਫ. ਦੇ ਅਧਿਕਾਰੀ 1089 ਨਵੀਆਂ ਪੋਸਟਾਂ ਦੇਣ, ਨਵੀਂ ਭਰਤੀ ਕਰਨ, ਮਸ਼ੀਨਰੀ ਨੂੰ ਸੁਚਾਰੂ ਰੂਪ ਵਿਚ ਚਲਾਉਣ, ਨਵੀਆਂ ਮਸ਼ੀਨਾਂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਸੁਲਤਾਨਪੁਰ ਲੋਧੀ, 23 ਫਰਵਰੀ (ਸੋਨੀਆ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਜਥੇਬੰਦੀ ਵਲੋਂ ਸੁਲਤਾਨਪੁਰ ਲੋਧੀ ਦੇ ਸਰਕਲ ਟਿੱਬਾ ਵਿਖੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਬੀਬੀ ਹਰਜਿੰਦਰ ਕੌਰ ਦੀ ਅਗਵਾਈ ...

ਪੂਰੀ ਖ਼ਬਰ »

ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈ
ਆਰ. ਸੀ. ਐੱਫ. ਪ੍ਰਸ਼ਾਸਨ ਰੇਲਵੇ ਬੋਰਡ ਨਾਲ ਯੂਨੀਅਨ ਦੀ ਮੀਟਿੰਗ ਕਰਵਾਉਣ ਤੋਂ ਟਾਲਾ ਵੱਟ ਰਿਹਾ ਹੈ- ਖ਼ਾਲਸਾ

ਕਪੂਰਥਲਾ, 23 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਆਰ. ਸੀ. ਐੱਫ. ਤੇ ਰੇਲਵੇ ਪ੍ਰਸ਼ਾਸਨ ਦੀ ਨੀਤੀ ਤੇ ਨੀਅਤ ਸ਼ੱਕੀ ਹੈ | ਇਸੇ ਕਾਰਨ ਹੀ ਆਰ.ਸੀ.ਐਫ. ਦੇ ਅਧਿਕਾਰੀ 1089 ਨਵੀਆਂ ਪੋਸਟਾਂ ਦੇਣ, ਨਵੀਂ ਭਰਤੀ ਕਰਨ, ਮਸ਼ੀਨਰੀ ਨੂੰ ਸੁਚਾਰੂ ਰੂਪ ਵਿਚ ਚਲਾਉਣ, ਨਵੀਆਂ ਮਸ਼ੀਨਾਂ ...

ਪੂਰੀ ਖ਼ਬਰ »

ਦੇਸੀ ਘਿਉ ਤੋਂ ਤਿਆਰ ਲੰਗਰ ਅੱਜ ਤੋਂ

ਢਿਲਵਾਂ, 23 ਫਰਵਰੀ (ਪਲਵਿੰਦਰ, ਸੁਖੀਜਾ)- ਹੋਲੇ ਮਹੱਲੇ ਤੇ ਸ੍ਰੀ ਆਨੰਦਪੁਰ ਸਾਹਿਬ ਜਾਣ ਅਤੇ ਆਉਣ ਵਾਲੀਆਂ ਸੰਗਤਾਂ ਲਈ ਨੌਜਵਾਨ ਸਭਾ ਜੈਰਾਮਪੁਰ, ਗੁਰਦੁਆਰਾ ਪ੍ਰਬੰਧਕ ਕਮੇਟੀ ਜੈਰਾਮਪੁਰ, ਲੰਗਰ ਕਮੇਟੀ ਵਲੋਂ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਸ਼ਮਸ਼ਾਨਘਾਟ ਨੂੰ ਜਾਂਦੇ ਰਸਤਿਆਂ ਨੂੰ ਪੱਕਾ ਕਰਨਾ ਸ਼ਲਾਘਾਯੋਗ-ਕਾਂਗਰਸੀ ਆਗੂ

ਖਲਵਾੜਾ, 23 ਫਰਵਰੀ (ਮਨਦੀਪ ਸਿੰਘ ਸੰਧੂ)- ਕੈਪਟਨ ਸਰਕਾਰ ਵਲੋਂ ਪਿੰਡਾਂ ਦੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤਿਆਂ ਨੂੰ ਪੱਕਾ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਖਮਿੰਦਰ ਸਿੰਘ ਰਾਣੀਪੁਰ ...

ਪੂਰੀ ਖ਼ਬਰ »

ਮੇਹਲੀ ਮੇਹਟਾਂ ਬਾਈਪਾਸ ਨੇੜੇ ਸੰਗਤਾਂ ਲਈ ਲੰਗਰ ਸ਼ੁਰੂ

ਖਲਵਾੜਾ, 23 ਫਰਵਰੀ (ਮਨਦੀਪ ਸਿੰਘ ਸੰਧੂ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੋਲਾ ਮਹੱਲਾ ਲੰਗਰ ਕਮੇਟੀ ਰਜਿ. ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਮੇਹਲੀ ਮੇਹਟਾਂ ਬਾਈਪਾਸ ਨਜ਼ਦੀਕ ਰਾਧਾ ਸੁਆਮੀ ਸਤਿਸੰਗ ਘਰ ਵਿਖੇ 23 ਫਰਵਰੀ ਤੋਂ 4 ਮਾਰਚ ਤੱਕ ਹੋਲਾ ਮਹੱਲਾ ਸਮਾਗਮ ਵਿਚ ...

ਪੂਰੀ ਖ਼ਬਰ »

ਬਾਬਾ ਤੇਜਾ ਸਿੰਘ ਤੇ ਬਾਬਾ ਮਿਲਖਾ ਸਿੰਘ ਦੀ ਯਾਦ 'ਚ ਕਬੱਡੀ ਕੱਪ 25 ਨੂੰ

ਕਪੂਰਥਲਾ, 23 ਫਰਵਰੀ (ਵਿ. ਪ੍ਰ.)- ਸ੍ਰੀ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਵਲੋਂ ਗਰਾਮ ਪੰਚਾਇਤ ਸੈਫਲਾਬਾਦ, ਪ੍ਰਵਾਸੀ ਭਰਾਵਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 25 ਫਰਵਰੀ ਨੂੰ ਸੱਚਖੰਡ ਵਾਸੀ ਬਾਬਾ ਤੇਜਾ ਸਿੰਘ ਤੇ ਸੱਚਖੰਡ ਵਾਸੀ ਬਾਬਾ ਮਿਲਖਾ ਸਿੰਘ ਦੀ ...

ਪੂਰੀ ਖ਼ਬਰ »

ਪਰਮਹੰਸ ਭਾਈ ਪਾਰੋ ਗੁਰਮਤਿ ਸੰਗੀਤ ਕਲਾ ਕੇਂਦਰ ਦੀ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ

ਲੋਹੀਆਂ ਖਾਸ, 23 ਫਰਵਰੀ (ਦਿਲਬਾਗ ਸਿੰਘ)-ਅੱਠ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਅਤੇ 72 ਗੁਰਸਿੱਖਾਂ ਦਾ ਨਗਰ ਡੱਲਾ ਸਾਹਿਬ ਵਿਖੇ ਪਿਛਲੇ ਕੁਝ ਸਮੇਂ ਤੋਂ ਪਰਮਹੰਸ ਭਾਈ ਪਾਰੋ ਦੇ ਨਾਂ 'ਤੇ ਇਕ ਸੰਸਥਾ ਕਾਇਮ ਹੋਈ ਜਿਸ ਸੰਸਥਾ ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX