ਤਾਜਾ ਖ਼ਬਰਾਂ


ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  1 day ago
ਨਵੀਂ ਦਿੱਲੀ, 23 ਮਈ - ਆਰ.ਐੱਸ.ਐੱਸ ਨੇ ਭਾਜਪਾ ਦੀ ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਾ ਸਵਾਗਤ ਕਰਦਿਆ ਇਸ ਨੂੰ ਕੌਮੀ ਤਾਕਤਾਂ ਦੀ ਜਿੱਤ...
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  1 day ago
ਤਰਨ ਤਾਰਨ, 23 ਮਈ (ਹਰਿੰਦਰ ਸਿੰਘ) — ਬੀਤੇ ਦਿਨ ਤੋਂ ਅਗਵਾ ਹੋਏ ਤਰਨ ਤਾਰਨ ਦੇ ਇਕ ਨਾਮੀ ਵਕੀਲ ਦੇ ਕਲਰਕ ਦਾ ਕਤਲ ਕਰ ਕੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ ਗਿਆ। ਪੁਲਿਸ ਨੇ ਕਲਰਕ ਦੀ ਲਾਸ਼ ਸਥਾਨਕ ਰਸੂਲਪੁਰ ਨਹਿਰ 'ਚੋਂ ਬਰਾਮਦ ਕਰ ਕੇ ਅਣਪਛਾਤੇ ਵਿਅਕਤੀਆਂ...
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  1 day ago
ਨਵੀਂ ਦਿੱਲੀ, 23 ਮਈ - ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਹੈੱਡਕੁਆਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ...
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  1 day ago
ਫ਼ਾਜ਼ਿਲਕਾ, 23 ਮਈ (ਪ੍ਰਦੀਪ ਕੁਮਾਰ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਲਈ ਫ਼ਾਜ਼ਿਲਕਾ ਵਿਖੇ ਬਣਾਏ ਗਏ ਦੋ ਗਿਣਤੀ ਕੇਂਦਰਾਂ 'ਚ ਅੱਜ ਗਿਣਤੀ .....
50 ਸਾਲਾਂ ਬਾਅਦ ਪੂਰੇ ਬਹੁਮਤ ਨਾਲ ਦੁਬਾਰਾ ਬਣਿਆ ਕੋਈ ਪ੍ਰਧਾਨ ਮੰਤਰੀ- ਅਮਿਤ ਸ਼ਾਹ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਨੂੰ ਇਤਿਹਾਸਿਕ ਜਿੱਤ ਹੋਈ ਪ੍ਰਾਪਤ - ਅਮਿਤ ਸ਼ਾਹ
. . .  1 day ago
ਜਿੱਤ ਤੋਂ ਬਾਅਦ ਭਾਜਪਾ ਦਫ਼ਤਰ 'ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ ਅਮਿਤ ਸ਼ਾਹ
. . .  1 day ago
ਭਾਜਪਾ ਦੇ ਮੁੱਖ ਦਫ਼ਤਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਕਾਂਗਰਸ ਪਾਰਟੀ ਦੇ ਕੌਮੀ ਅਤੇ ਸੂਬਾ ਪ੍ਰਧਾਨ ਦੀ ਹਾਰ ਕਾਂਗਰਸ ਪਾਰਟੀ ਲਈ ਸ਼ਰਮ ਦੀ ਗੱਲ- ਢਿੱਲੋਂ
. . .  1 day ago
ਨਾਭਾ, 23 ਮਈ (ਕਰਮਜੀਤ ਸਿੰਘ)- ਜਿਸ ਪਾਰਟੀ ਦਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੀ ਹਾਰ ਗਿਆ ਹੋਵੇ ਉਸ ਕਾਂਗਰਸ ਪਾਰਟੀ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਇਹ ਗੱਲ ਪਾਰਟੀ ਦੇ ਸੂਬਾ ਕਾਰਜਕਾਰੀ....
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
. . .  1 day ago
ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ 3,01,664 ਵੋਟਾਂ ਨਾਲ ਰਹੇ ਜੇਤੂ
ਕੈਪਟਨ ਨੇ ਮੋਦੀ ਨੂੰ ਦਿੱਤੀਆਂ ਵਧਾਈਆਂ
. . .  1 day ago
ਚੰਡੀਗੜ੍ਹ, 23 ਮਈ (ਵਿਕਰਮਜੀਤ ਸਿੰਘ ਮਾਨ) - ਐਨ.ਡੀ.ਏ. ਦੀ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ ਤੇ ਇਸ ਸਬੰਧੀ ਟਵੀਟ...
ਨਾਭਾ ਹਲਕੇ ਤੋਂ ਕਾਂਗਰਸ 14,825 ਵੱਧ ਵੋਟਾਂ ਲੈ ਕੇ ਹਲਕੇ 'ਚੋਂ ਰਹੀ ਮੋਹਰੀ
. . .  1 day ago
ਨਾਭਾ, 23 ਮਈ (ਕਰਮਜੀਤ ਸਿੰਘ)- ਲੋਕ ਸਭਾ ਹਲਕਾ ਪਟਿਆਲਾ ਦੇ ਹਲਕਾ ਨਾਭਾ ਤੋਂ ਕਾਂਗਰਸ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮ ਸੋਤ ਦੀ ਅਗਵਾਈ 'ਚ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਪਿਛਲੇ ਲੋਕ ਸਭਾ ਦੇ ਮੈਂਬਰ ਧਰਮਵੀਰ ....
ਭਗਵੰਤ ਮਾਨ ਦੀ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ - ਚੀਮਾ
. . .  1 day ago
ਸੰਗਰੂਰ, 23 ਮਈ(ਧੀਰਜ ਪਸ਼ੋਰੀਆ) - ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਜਿੱਤ ਸੰਗਰੂਰ ਦੇ ਲੋਕਾਂ ਦੀ ਜਿੱਤ...
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਰਹੇ ਜੇਤੂ
. . .  1 day ago
ਅੰਮ੍ਰਿਤਸਰ, 23 ਮਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ ਕਰੀਬ 1 ਲੱਖ 3 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੇ ਹਨ ਅੰਮ੍ਰਿਤਸਰ.....
ਸੁਖਬੀਰ ਬਾਦਲ 1 ਲੱਖ 98 ਹਜ਼ਾਰ 136 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੀ ਜਿੱਤ, ਬੱਸ ਐਲਾਨ ਬਾਕੀ
. . .  1 day ago
ਮੁਹੰਮਦ ਸਦੀਕ ਦੀ ਜਿੱਤ 'ਤੇ ਵਰਕਰਾਂ ਨੇ ਜਸ਼ਨ ਮਨਾਉਂਦਿਆਂ ਇਕ ਦੂਜੇ 'ਤੇ ਰੰਗ ਪਾ ਕੇ ਪਾਏ ਭੰਗੜੇ
. . .  1 day ago
ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਿੱਤਣ ਤੋਂ ਬਾਅਦ ਵਰਕਰਾਂ ਦਾ ਧੰਨਵਾਦ ਕਰਨ ਫ਼ਾਜ਼ਿਲਕਾ ਪੁੱਜੇ ਸੁਖਬੀਰ ਬਾਦਲ 
. . .  1 day ago
ਆਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ਼ ਮੁਹੰਮਦ ਬਿਨ ਜਾਵੇਦ ਅਲ ਨਾਹੀਅਨ ਨੇ ਮੋਦੀ ਨੂੰ ਦਿੱਤੀ ਵਧਾਈ
. . .  1 day ago
ਜਨਤਾ ਮਾਲਕ ਹੈ, ਉਸ ਦੇ ਫ਼ੈਸਲੇ ਦਾ ਸਨਮਾਨ - ਰਾਹੁਲ ਗਾਂਧੀ
. . .  1 day ago
ਬ੍ਰਹਮਪੁਰਾ ਬਣੇ ਖਡੂਰ ਸਾਹਿਬ ਤੋਂ ਬਾਦਲਾਂ ਦੀ ਵੱਡੀ ਹਾਰ ਦਾ ਕਾਰਨ
. . .  1 day ago
ਸਿੱਧੂ ਕਾਰਨ ਬਠਿੰਡਾ ਸਮੇਤ ਸ਼ਹਿਰੀ ਇਲਾਕੇ 'ਚ ਪ੍ਰਭਾਵਿਤ ਹੋਈਆਂ ਕਾਂਗਰਸ ਦੀਆਂ ਵੋਟਾਂ - ਕੈਪਟਨ
. . .  1 day ago
ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ 93558 ਵੋਟਾਂ ਨਾਲ ਅੱਗੇ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਸੁਖਬੀਰ ਅਤੇ ਹਰਸਿਮਰਤ ਦੀ ਜਿੱਤ 'ਤੇ ਮਨਾਏ ਜਸ਼ਨ
. . .  1 day ago
ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਜੇਤੂ
. . .  1 day ago
ਬੰਗਾ ਦੇ 12ਵੇਂ ਗੇੜ 'ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅੱਗੇ
. . .  1 day ago
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਲਈ ਦਿੱਤੀ ਵਧਾਈ
. . .  1 day ago
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਜਿੱਤ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਵਧਾਈ ਸੰਦੇਸ਼
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
10ਵੇਂ ਰਾਊਂਡ 'ਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 79314 ਨਾਲ ਅੱਗੇ
. . .  1 day ago
ਸੰਗਰੂਰ ਤੋਂ 'ਆਪ' ਉਮੀਦਵਾਰ ਭਗਵੰਤ ਮਾਨ ਜੇਤੂ
. . .  1 day ago
ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰ ਜਿੱਤ ਦੀ ਖ਼ੁਸ਼ੀ ਵਿਚ ਭਾਜਪਾਈਆਂ ਨੇ ਲੱਡੂ ਵੰਡੇ
. . .  1 day ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 16839 ਵੋਟਾਂ ਨਾਲ ਅੱਗੇ
. . .  1 day ago
ਸੰਨੀ ਦਿਓਲ 77,657 ਵੋਟਾਂ ਨਾਲ ਗੁਰਦਾਸਪੁਰ ਤੋਂ ਰਹੇ ਜੇਤੂ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 198136 ਵੋਟਾਂ ਨਾਲ ਅੱਗੇ
. . .  1 day ago
ਅੰਮ੍ਰਿਤਸਰ ਪੱਛਮੀ ਤੋਂ ਗੁਰਜੀਤ ਸਿੰਘ ਔਜਲਾ 15,889 ਵੋਟਾਂ ਨਾਲ ਰਹੇ ਜੇਤੂ
. . .  1 day ago
ਫ਼ਰੀਦਕੋਟ 'ਚ ਕਾਂਗਰਸ 83,249 ਵੋਟਾਂ ਨਾਲ ਅੱਗੇ
. . .  1 day ago
ਪੁਰੀ ਨੇ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਦੀ ਦਿੱਤੀ ਵਧਾਈ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਬਾਦਲ ਅਤੇ ਬੱਦਲ ਇਕੱਠੇ ਗਰਜੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਰਿਵਾਰ ਵੱਲੋਂ ਵੋਟਰਾਂ ਦਾ ਧੰਨਵਾਦ
. . .  1 day ago
ਸੰਨੀ ਦਿਓਲ ਦੀ ਜਿੱਤ ਨੂੰ ਲੈ ਕੇ ਜੱਦੀ ਪਿੰਡ ਡਾਂਗੋਂ 'ਚ ਖ਼ੁਸ਼ੀ ਦਾ ਮਾਹੌਲ
. . .  1 day ago
ਫ਼ਿਰੋਜ਼ਪੁਰ 'ਚ ਸੁਖਬੀਰ ਸਿੰਘ ਬਾਦਲ 197232 ਵੋਟਾਂ ਨਾਲ ਅੱਗੇ
. . .  1 day ago
ਸਨੀ ਦਿਓਲ ਜਿੱਤ ਦੇ ਕਰੀਬ- 80 ਹਜ਼ਾਰ ਦੀ ਲੀਡ ਨਾਲ ਅੱਗੇ
. . .  1 day ago
ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਤੀਜੀ ਵਾਰ ਲਗਾਈ ਜਿੱਤ ਦੀ ਹੈਟ੍ਰਿਕ
. . .  1 day ago
ਅੰਮ੍ਰਿਤਸਰ 'ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ 98,822 ਵੋਟਾਂ ਨਾਲ ਅੱਗੇ
. . .  1 day ago
ਫ਼ਰੀਦਕੋਟ ਤੋਂ ਮੁਹੰਮਦ ਸਦੀਕ ਗੁਲਜ਼ਾਰ ਸਿੰਘ ਰਣੀਕੇ ਤੋਂ 83,352 ਵੋਟਾਂ ਨਾਲ ਅੱਗੇ
. . .  1 day ago
ਸਿੱਧੂ 'ਤੇ ਕੈਪਟਨ ਦਾ ਵਾਰ- ਪਾਕਿ ਫੌਜ ਮੁਖੀ ਨੂੰ ਜੱਫ਼ੀ ਪਾਉਣਾ ਭਾਰਤੀ, ਖ਼ਾਸ ਕਰਕੇ ਨੌਕਰੀ ਪੇਸ਼ਾ ਲੋਕ ਬਰਦਾਸ਼ਤ ਨਹੀਂ ਕਰਨਗੇ
. . .  1 day ago
ਗੁਰਦਾਸਪੁਰ 'ਚ ਲੋਕਾਂ ਨੇ ਜਾਖੜ ਦੇ ਤਜਰਬੇ ਨਾਲੋਂ ਅਦਾਕਾਰ ਨੂੰ ਦਿੱਤੀ ਤਰਜੀਹ, ਜੋ ਮੇਰੀ 'ਚ ਸਮਝ 'ਚ ਨਹੀਂ ਆਈ- ਕੈਪਟਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549

ਪਹਿਲਾ ਸਫ਼ਾ

ਮੋਦੀ ਤੇ ਮੈਕਰੋਨ ਵਲੋਂ ਯੂ. ਪੀ. ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ

ਵਾਰਾਨਸੀ ਦੇ ਗੰਗਾ ਘਾਟ 'ਚ ਮੋਦੀ ਨੇ ਮੈਕਰੋਨ ਨੂੰ ਕਰਵਾਈ ਕਿਸ਼ਤੀ 'ਚ ਸੈਰ

ਦਾਦਰ ਕਲਾਂ (ਉੱਤਰ ਪ੍ਰਦੇਸ਼), 12 ਮਾਰਚ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮਿਰਜ਼ਾਪੁਰ ਜ਼ਿਲ੍ਹੇ 'ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੂਰਜੀ ਊਰਜਾ ਪਲਾਂਟ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮੈਕਰੋਨ ਤੇ ਉਨ੍ਹਾਂ ਦੀ ਪਤਨੀ ਬ੍ਰਿਗਿਟ ਦਾ ਇੱਥੇ ਪੁੱਜਣ 'ਤੇ ਸਵਾਗਤ ਕੀਤਾ। ਇਸ ਤੋਂ ਬਾਅਦ ਮੋਦੀ ਅਤੇ ਮੈਕਰੋਨ ਨੇ ਬਟਨ ਦੱਬ ਕੇ 75 ਮੈਗਾਵਾਟ ਦੀ ਸਮਰੱਥਾ ਵਾਲੇ ਇਸ ਸੂਰਜੀ ਊਰਜਾ ਪਲਾਂਟ ਦੀ ਸ਼ੁਰੂਆਤ ਕੀਤੀ। ਵਿੰਧਿਆਚਲ ਦੀਆਂ ਪਹਾੜੀਆਂ 'ਚ ਵਸੇ ਦਾਦਰ ਕਲਾਂ ਪਿੰਡ ਦੇ 380 ਏਕੜ ਤੋਂ ਜ਼ਿਆਦਾ ਖ਼ੇਤਰ 'ਚ ਫ਼ੈਲੇ ਇਸ ਪਲਾਂਟ 'ਚ ਕਰੀਬ 1 ਲੱਖ 19 ਹਜ਼ਾਰ ਸੌਰ ਪੈਨਲ ਲੱਗੇ ਹਨ। ਇਸ ਦਾ ਨਿਰਮਾਣ ਫਰਾਂਸ ਦੀ ਕੰਪਨੀ 'ਐਨਗੀ' ਵਲੋਂ ਕਰੀਬ 500 ਕਰੋੜ ਦੀ ਲਾਗਤ ਨਾਲ ਕੀਤਾ ਗਿਆ। ਇਸ ਪਲਾਂਟ 'ਚ ਹਰ ਸਾਲ 15.6 ਕਰੋੜ ਯੂਨਿਟ ਅਤੇ ਪ੍ਰਤੀ ਮਹੀਨੇ ਇਕ ਕਰੋੜ 30 ਲੱਖ ਯੂਨਿਟ ਬਿਜਲੀ ਪੈਦਾ ਹੋਵੇਗੀ। ਪੈਦਾ ਹੋਈ ਬਿਜਲੀ ਨੂੰ ਮਿਰਜ਼ਾਪੁਰ ਦੇ ਜਿਗਨਾ 'ਚ ਸਥਿਤ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਿਜਲੀ ਉਪ ਕੇਂਦਰ ਦੇ ਹਵਾਲੇ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਫਰਾਂਸੀਸੀ ਰਾਸ਼ਟਰਪਤੀ ਨੂੰ ਗੰਗਾ ਦੇ ਘਾਟਾਂ ਦੇ ਮਹੱਤਵ ਤੋਂ ਕਰਵਾਇਆ ਜਾਣੂੰ
ਵਾਰਾਨਸੀ (ਉੱਤਰ ਪ੍ਰਦੇਸ਼), (ਏਜੰਸੀ)-ਚਾਰ ਦਿਨ ਦੇ ਭਾਰਤ ਦੌਰੇ 'ਤੇ ਆਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ 'ਚ ਗੰਗਾ 'ਚ ਕਿਸ਼ਤੀ 'ਚ ਸੈਰ ਕਰਵਾਈ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਨੂੰ ਵਾਰਾਨਸੀ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਝਲਕ ਵੇਖਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਫਰਾਂਸੀਸੀ ਰਾਸ਼ਟਰਪਤੀ ਨੂੰ ਗੰਗਾ ਦੇ ਇਤਿਹਾਸਕ 12 ਘਾਟਾਂ ਦੇ ਮਹੱਤਵ ਤੋਂ ਜਾਣੂੰ ਕਰਵਾਇਆ। ਉਹ ਇਕ ਗਾਈਡ ਦੀ ਭੂਮਿਕਾ 'ਚ ਨਜ਼ਰ ਆਏ। ਦੋਵਾਂ ਆਗੂਆਂ ਨੇ ਅੱਸੀ ਘਾਟ ਤੋਂ ਦਸ਼ਮਵੇਧ ਘਾਟ ਤੱਕ ਕਿਸ਼ਤੀ 'ਚ ਸੈਰ ਕੀਤੀ। ਦੋਵਾਂ ਨੇਤਾਵਾਂ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਲੋਕ ਗੰਗਾ ਦੇ ਘਾਟਾਂ 'ਤੇ ਭਾਰਤ ਤੇ ਫਰਾਂਸ ਦੇ ਝੰਡਿਆਂ ਨੂੰ ਲਹਿਰਾ ਰਹੇ ਸਨ ਜਦਕਿ ਇਸ ਮੌਕੇ ਘਾਟਾਂ 'ਤੇ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ। ਦੋਵਾਂ ਆਗੂਆਂ ਨੇ ਦੀਨ ਦਿਆਲ ਉਪਾਧਿਆਏ ਵਪਾਰ ਸੁਵਿਧਾ ਕੇਂਦਰ ਦਾ ਵੀ ਦੌਰਾ ਕੀਤਾ। ਮੈਕਰੋਨ ਬਦਲਾਪੁਰ 'ਚ ਸ਼ਿਲਪ ਕਲਾ ਕੇਂਦਰ ਵੀ ਗਏ, ਇੱਥੇ ਉਨ੍ਹਾਂ ਨੂੰ ਸ਼ਿਲਪ ਕਲਾਂ ਦੀ ਪੇਸ਼ਕਾਰੀ ਵਿਖਾਈ ਗਈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਮੈਕਰੋਨ ਨੂੰ ਵਿਸ਼ਵ-ਪ੍ਰਸਿੱਧ ਬਨਾਰਸੀ ਸਾੜੀ ਕਿਸ ਤਰ੍ਹਾਂ ਬੁਣੀ ਜਾਂਦੀ ਹੈ, ਇਸ ਬਾਰੇ ਵੀ ਦੱਸਿਆ। ਅੱਸੀ ਘਾਟ ਪਹੁੰਚਣ 'ਤੇ ਸ਼ਹਿਨਾਈ ਦੀਆਂ ਧੁਨਾਂ ਦਰਮਿਆਨ ਮੈਕਰੋਨ ਦਾ ਫੁੱਲਾਂ ਨਾਲ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੂੰ ਪੁਸ਼ਪੁਕ ਵਿਮਾਨ ਵਿਖਾਇਆ ਗਿਆ। ਇਸ ਮੌਕੇ ਮੈਕਰੋਨ ਨੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਕਲਾਕਾਰਾਂ ਵਲੋਂ ਪੇਸ਼ ਕੀਤੀ ਗਈ ਰਾਮਲੀਲਾ ਵੀ ਵੇਖੀ। ਤੁਲਸੀ ਘਾਟ ਵਿਖੇ ਮੋਦੀ ਤੇ ਮੈਕਰੋਨ ਦਾ 50 ਫੁੱਟ ਉੱਚਾ ਇਕ ਹੋਰਡਿੰਗ ਲਗਾਇਆ ਗਿਆ ਸੀ, ਜਿਸ 'ਤੇ ਆਈਫ਼ਲ ਟਾਵਰ ਤੇ ਵਾਰਾਨਸੀ ਘਾਟਾਂ ਨੂੰ ਵਿਖਾਇਆ ਗਿਆ ਸੀ।

ਕਠਮੰਡੂ 'ਚ ਡਿੱਗਾ ਬੰਗਲਾਦੇਸ਼ ਦਾ ਜਹਾਜ਼-50 ਤੋਂ ਵੱਧ ਮੌਤਾਂ

* 71 ਲੋਕ ਸਨ ਸਵਾਰ * ਢਾਕਾ ਤੋਂ ਆਇਆ ਸੀ

ਕਠਮੰਡੂ, 12 ਮਾਰਚ (ਪੀ. ਟੀ. ਆਈ.)-ਨਿਪਾਲ ਦੇ ਤ੍ਰੀਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂ ਐਸ-ਬੰਗਲਾ ਏਅਰ ਲਾਈਨਜ਼ ਦਾ ਜਹਾਜ਼ ਅੱਜ ਦੁਰਘਟਨਾ ਗ੍ਰਸਤ ਹੋਣ ਨਾਲ 50 ਤੋਂ ਵੀ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਹਵਾਈ ਅੱਡੇ ਦੇ ਬੁਲਾਰੇ ਪ੍ਰੇਮ ਨਾਥ ਠਾਕੁਰ ਨੇ ਦੱਸਿਆ ਕਿ 67 ਯਾਤਰੀਆਂ ਅਤੇ ਚਾਰ ਅਮਲੇ ਦੇ ਮੈਂਬਰਾਂ ਨੂੰ ਲਿਜਾ ਰਿਹਾ ਬੰਬਾਰਡੀਅਰ ਡੈਸ਼ 8 ਕਿਉ400 ਜਹਾਜ਼ ਹਵਾਈ ਪੱਟੀ 'ਤੇ ਉਤਰਨ ਸਮੇਂ ਡਗਮਗਾਉਣ ਪਿੱਛੋਂ ਹਵਾਈ ਅੱਡੇ ਨੇੜੇ ਪੈਂਦੇ ਫੁੱਟਬਾਲ ਦੀ ਗਰਾਉਂਡ 'ਤੇ ਦਰਘਟਨਾ ਗ੍ਰਸਤ ਹੋ ਗਿਆ। ਹਵਾਈ ਅੱਡੇ ਦੇ ਜਨਰਲ ਮੈਨੇਜਰ ਰਾਜ ਕੁਮਾਰ ਛੇਤਰੀ ਦੇ ਹਵਾਲੇ ਨਾਲ ਰਿਪੋਰਟਾਂ 'ਚ ਦੱਸਿਆ ਗਿਆ ਕਿ 50 ਤੋਂ ਵੀ ਵੱਧ ਵਿਅਕਤੀ ਮਾਰੇ ਗਏ ਹਨ। 20 ਤੋਂ ਵੀ ਵੱਧ ਜ਼ਖ਼ਮੀਆਂ ਨੂੰ ਇਲਾਜ ਲਈ ਕਠਮੰਡੂ ਦੇ ਮੈਡੀਕਲ ਕਾਲਜ ਲਿਜਾਇਆ ਗਿਆ ਹੈ। ਜਹਾਜ਼ 'ਤੇ 33 ਨਿਪਾਲੀ ਨਾਗਰਿਕ ਸਵਾਰ ਸਨ। ਨਿਪਾਲ ਪੁਲਿਸ ਦੇ ਬੁਲਾਰੇ ਡੀ. ਆਈ. ਜੀ. ਮੰਜੋ ਨਿਉਪੇਨ ਨੇ ਦੱਸਿਆ ਕਿ ਹੁਣ ਤਕ ਦੁਰਘਟਨਾ ਵਾਲੀ ਥਾਂ ਤੋਂ 31 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹ ਅਤੇ 9 ਹੋਰਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਮ੍ਰਿਤਕ ਐਲਾਨਿਆ ਗਿਆ ਹੈ। 17 ਸਾਲ ਪੁਰਾਣਾ ਜਹਾਜ਼ ਢਾਕਾ ਤੋਂ ਕਠਮੰਡੂ ਜਾ ਰਿਹਾ ਸੀ। ਜਹਾਜ਼ ਨੇ ਢਾਕਾ ਤੋਂ ਉਡਾਣ ਭਰਨ ਪਿੱਛੋਂ 2.20 ਵਜੇ ਕਠਮੰਡੂ ਉਤਰਨਾ ਸੀ। ਦਰੁਘਟਨਾ ਵਾਲੀ ਥਾਂ ਕਾਲੇ ਧੂੰਏਂ ਦਾ ਗੁਬਾਰ ਉਡਦਾ ਦੇਖਿਆ ਜਾ ਸਕਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਨੁਕਸ ਦੁਰਘਟਨਾ ਦਾ ਕਾਰਨ ਹੋ ਸਕਦਾ ਹੈ। ਨਿਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਦੇ ਡਾਇਰੈਕਟਰ ਜਨਰਲ ਸੰਜੀਵ ਗੌਤਮ ਦੇ ਹਵਾਲੇ ਨਾਲ ਕਠਮੰਡੂ ਪੋਸਟ ਨੇ ਲਿਖਿਆ ਕਿ ਹਵਾਈ ਜਹਾਜ਼ ਨੂੰ ਹਵਾਈ ਪੱਟੀ ਦੇ ਦੱਖਣ ਵਾਲੇ ਪਾਸਿਉਂ ਉਤਰਨ ਦੀ ਇਜਾਜ਼ਤ ਦਿੱਤੀ ਗਈ ਪਰ ਇਹ ਉੱਤਰ ਵਾਲੇ ਪਾਸਿਉਂ ਉਤਰਿਆ। ਉਨ੍ਹਾਂ ਦੱਸਿਆ ਕਿ ਜਦੋਂ ਜਹਾਜ਼ ਨੇ ਹਵਾਈ ਪੱਟੀ 'ਤੇ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਕੰਟਰੋਲ ਤੋਂ ਬਾਹਰ ਸੀ। ਉਨ੍ਹਾਂ ਕਿਹਾ ਕਿ ਅਸੀਂ ਜਹਾਜ਼ ਦੇ ਅਸਧਾਰਨ ਤਰੀਕੇ ਨਾਲ ਉਤਰਨ ਪਿੱਛੇ ਕਾਰਨ ਦਾ ਪਤਾ ਲਾ ਰਹੇ ਹਾਂ। ਸਾਨੂੰ ਸ਼ੱਕ ਹੈ ਕਿ ਜਹਾਜ਼ ਵਿਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ। ਦੁਰਘਟਨਾ ਪਿੱਛੋਂ ਤ੍ਰੀਭੂਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਹਨ।
ਚੰਗੀ ਕਿਸਮਤ ਨਾਲ ਬਚ ਗਿਆ
ਨਿਪਾਲ 'ਚ ਹਵਾਈ ਦੁਰਘਟਨਾ ਵਿਚ ਜੀਵਤ ਬਚੇ ਇਕ ਨਿਪਾਲੀ ਨਾਗਰਿਕ ਬਸੰਤਾ ਬੋਹਰਾ ਨੇ ਦੱਸਿਆ ਕਿ ਉਹ ਚੰਗੀ ਕਿਸਮਤ ਨਾਲ ਦੁਰਘਟਨਾ 'ਚ ਬਚ ਗਿਆ। ਰਸਵੀਤਾ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਦੇ ਮੁਲਾਜ਼ਮ ਬੋਹਰਾ ਨੇ ਦੱਸਿਆ ਕਿ ਜਹਾਜ਼ ਨੇ ਢਾਕਾ ਤੋਂ ਉਡਾਣ ਤਾਂ ਠੀਕ ਭਰੀ ਸੀ ਪਰ ਤ੍ਰੀਭੂਵਨ ਹਵਾਈ ਅੱਡੇ 'ਤੇ ਉਤਰਨ ਸਮੇਂ ਅਜੀਬ ਜਿਹੇ ਤਰੀਕੇ ਨਾਲ ਇਸ ਨੇ ਡਗਮਗਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ 16 ਨਿਪਾਲੀ ਵੱਖ ਵੱਖ ਟਰੈਵਲ ਏਜੰਸੀਆਂ ਦੇ ਮੁਲਾਜ਼ਮ ਸਨ ਅਤੇ ਉਹ ਸਿਖਲਾਈ ਲਈ ਬੰਗਲਾਦੇਸ਼ ਗਏ ਸਨ। ਉਸ ਨੇ ਦੱਸਿਆ ਕਿ ਉਹ ਜਹਾਜ਼ ਦੀ ਤਾਕੀ ਨਾਲ ਲਗਦੀ ਸੀਟ ਕੋਲ ਬੈਠਾ ਸੀ ਅਤੇ ਉਹ ਤਾਕੀ ਤੋੜ ਕੇ ਜਹਾਜ਼ ਤੋਂ ਬਾਹਰ ਆ ਗਿਆ। ਉਸ ਦੇ ਸਿਰ ਅਤੇ ਲੱਤਾਂ 'ਤੇ ਸੱਟਾਂ ਲੱਗੀਆਂ ਹਨ ਪਰ ਉਹ ਚੰਗੇ ਭਾਗਾਂ ਨਾਲ ਬਚ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਜਹਾਜ਼ ਤੋਂ ਬਾਹਰ ਆਉਣ ਪਿੱਛੋਂ ਕੁਛ ਵੀ ਯਾਦ ਨਹੀਂ। ਕੁਝ ਲੋਕ ਉਸ ਨੂੰ ਹਸਪਤਾਲ ਚੁੱਕ ਕੇ ਲੈ ਗਏ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਨਾਰਵਿਕ ਹਸਪਤਾਲ ਲਿਆ ਕੇ ਦਾਖਲ ਕਰਵਾ ਦਿੱਤਾ।

ਅਨੰਤਨਾਗ 'ਚਵਿਦੇਸ਼ੀ ਸਮੇਤ 3 ਅੱਤਵਾਦੀ ਹਲਾਕ

ਏ.ਕੇ. ਰਾਈਫਲਾਂ, ਪਿਸਤੌਲ ਤੇ ਗਰਨੇਡਾਂ ਸਮੇਤ ਭਾਰੀ ਅਸਲ੍ਹਾ ਬਰਾਮਦ, ਕਈ ਥਾਈਂ ਝੜਪਾਂ

ਸ੍ਰੀਨਗਰ, 12 ਮਾਰਚ (ਮਨਜੀਤਸਿੰਘ)-ਸੁਰੱਖਿਆ ਬਲਾਂ ਨੇ ਕਸ਼ਮੀਰ ਦੇ ਦੱਖਣੀ ਜ਼ਿਲ੍ਹੇ ਅਨੰਤਨਾਗ ਵਿਖੇ ਤਹਿਰੀਕ-ਉਲ-ਮੁਜਾਹਦੀਨ ਦੇ ਜ਼ਿਲ੍ਹਾ ਕਮਾਂਡਰ ਸਮੇਤ 3 ਅੱਤਵਾਦੀਆਂ ਨੂੰ ਮੁਕਾਬਲੇ 'ਚ ਹਲਾਕ ਕਰ ਦਿੱਤਾ। ਪੁਲਿਸ ਦੇ ਡੀ.ਜੀ. ਪੀ. ਸ੍ਰੀ ਐਸ.ਪੀ ਵੈਦ ਨੇ ਦਾਅਵਾ ਕੀਤਾ ਕਿ ਉਕਤ ਗਰੁੱਪ ਪੁਲਿਸ ਕੋਲੋਂ ਹਥਿਆਰ ਖੋਹਣ ਦੇ ਨਾਲ ਹਲਾਕਤਾਂ ਲਈ ਵੀ ਜ਼ਿੰਮੇਵਾਰ ਸੀ। 2 ਸਥਾਨਕ ਅੱਤਵਾਦੀਆਂ ਨੂੰ ਆਪਣੇ ਜੱਦੀ ਇਲਾਕਿਆਂ ਜਦਕਿ ਵਿਦੇਸ਼ੀ ਅੱਤਵਾਦੀ ਨੂੰ ਉੜੀ ਇਲਾਕੇ 'ਚ ਦਫ਼ਨ ਕਰ ਦਿੱਤਾ ਗਿਆ। ਪੁਲਿਸ ਸੂਤਰਾਂ ਅਨੁਸਾਰ ਦੇਰ ਰਾਤ ਗਏ ਪੁਲਿਸ ਨੂੰ ਅਨੰਤਨਾਗ ਦੇ ਹਾਕੋਰਾ ਇਲਾਕੇ 'ਚ ਇਕ ਵਿਦੇਸ਼ੀ ਅੱਤਵਾਦੀ ਸਮੇਤ 3 ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਮਿਲੀ ਤੇ 19 ਆਰ.ਆਰ. , ਸਪੈਸ਼ਲ ਆਪ੍ਰੇਸ਼ਨ ਗਰੁੱਪ ਅਤੇ ਸੀ.ਆਰ.ਪੀ ਜਦ ਤਲਾਸ਼ੀ ਲਈ ਨਾਕਾਬੰਦੀ ਕਰ ਰਹੀ ਸੀ ਤਕਰੀਬਨ ਰਾਤ ਇਕ ਵਜੇ ਅੱਤਵਾਦੀਆਂ ਨੇ ਫ਼ਰਾਰ ਹੋਣ ਲਈ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਇਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਗੋਲੀਬਾਰੀ ਦਾ ਜਵਾਬ ਦਿੱਤਾ ਜਿਸ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਸਵੇਰ ਹੋਣ ਤੱਕ ਤਿੰਨੇ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਹਲਾਕ ਕਰਨ 'ਚ ਸਫਲਤਾ ਪ੍ਰਾਪਤ ਕਰ ਲਈ। ਤਲਾਸ਼ੀ ਦੌਰਾਨ ਪੁਲਿਸ ਨੇ ਏ.ਕੇ. ਰਾਈਫਲਾਂ, ਪਿਸਤੌਲ, ਗਰਨੇਡਾਂ ਸਣੇ ਭਾਰੀ ਅਸਲਾ ਤੇ 3 ਲਾਸ਼ਾਂ ਬਰਾਮਦ ਕੀਤੀਆਂ। ਮੁਕਾਬਲੇ ਦੌਰਾਨ ਕਿਸੇ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਆਪ੍ਰੇਸ਼ਨ ਅੱਤਵਾਦੀਆਂ ਦੇ ਮਾਰੇ ਜਾਣ ਦੇ ਨਾਲ ਸਮਾਪਤ ਹੋ ਗਿਆ। ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਈਸਾ ਫਾਜ਼ਲੀ ਵਾਸੀ ਅਹਿਮਦ ਨਗਰ (ਸੋਵਰਾ) ਸ੍ਰੀਨਗਰ (ਟੀ.ਐਮ) ਅਤੇ ਸਈਦ ਓਵੇਕ ਵਾਸੀ ਵਾਇਲੂ ਕੁੰਕਰਨਾਗ ਵਜੋਂ ਹੋਈ ਹੈ, ਹਿਜ਼ਬੁਲ ਨਾਲ ਜੁੜਿਆ ਸੀ ਜਦਕਿ ਤੀਜਾ ਅੱਤਵਾਦੀ ਜਿਹੜਾ ਕਿ ਪਾਕਿਸਤਾਨੀ ਮੂਲ ਦਾ ਸ਼ਹਿਰੀ ਦੱਸਿਆ ਜਾਂਦਾ ਹੈ, ਦੀ ਪੁਲਿਸ ਪਹਿਚਾਣ ਕਰ ਰਹੀ ਹੈ। ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਦੇ ਬਾਅਦ ਵਾਦੀ ਭਰ 'ਚ ਹੜਤਾਲ ਹੋ ਗਈ ਤੇ ਸਕੂਲਾਂ-ਕਾਲਜਾਂ 'ਚ ਛੁੱਟੀ ਤੇ ਸੋਮਵਾਰ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਅਗਲੇ ਆਦੇਸ਼ ਤਕ ਟਾਲ ਦਿੱਤਾ ਗਿਆ। ਅਫ਼ਵਾਹਾਂ ਨੂੰ ਰੋਕਣ ਲਈ ਇੰਟਰਨੈੱਟ ਸੇਵਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਸ੍ਰੀਨਗਰ ਦੇ 8 ਸੰਵੇਦਨਸ਼ੀਲ ਪੁਲਿਸ ਥਾਣਿਆਂ 'ਚ ਸਖ਼ਤ ਪਾਬੰਦੀਆਂ ਰਹੀਆਂ ਤੇ ਪੁਰਾਣੇ ਸ਼ਹਿਰ 'ਚ ਕਰਫ਼ਿਊ ਵਰਗੀ ਸਥਿਤੀ ਬਣੀ ਰਹੀ। ਪੁਲਿਸ ਮੁਤਾਬਿਕ ਈਸਾ ਫਾਜ਼ਲੀ ਸ੍ਰੀਨਗਰ ਦੇ ਸੋਵਰਾ ਇਲਾਕੇ ਵਿਖੇ ਹੁਰੀਅਤ ਆਗੂ ਦੇ ਘਰ ਤਾਇਨਾਤ ਪੁਲਿਸ ਕਾਂਸਟੇਬਲ ਨੂੰ ਹਲਾਕ ਕਰਨ ਲਈ ਜ਼ਿੰਮੇਵਾਰ ਸੀ ਤੇ ਉਹ ਤਹਿਰੀਕ-ਉਲ-ਮੁਜਾਹਦੀਨ ਦਾ ਜ਼ਿਲ੍ਹਾ ਕਮਾਂਡਰ ਸੀ। ਫਾਜ਼ਲੀ ਦੇ ਮਾਰੇ ਜਾਣ ਦੀ ਖ਼ਬਰ ਸੁਣਦੇ ਹੀ ਸ੍ਰੀਨਗਰ ਦੇ ਸੋਵਰਾ ਇਲਾਕੇ ਤੇ ਆਲੇ-ਦੁਆਲੇ ਭਾਰੀ ਪ੍ਰਦਰਸ਼ਨ ਭੜਕ ਉੱਠੇ ਤੇ ਫਾਜ਼ਲੀ ਨੂੰ3 ਵਜੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਮੌਜੂਦਗੀ 'ਚ ਨਾਅਰਿਆਂ ਦੀ ਗੂੰਜ 'ਚ ਆਈ. ਐਸ. ਤੇ ਪਾਕਿਸਤਾਨ ਦੇ ਝੰਡੇ ਲਹਿਰਾਉਂਦੇ ਸੋਵਰਾ ਦੇ ਉਮਰ ਹੇਰ ਇਲਾਕੇ ਵਿਖੇ ਦਫ਼ਨ ਕਰ ਦਿੱਤਾ ਗਿਆ। ਈਸਾ ਫਾਜ਼ਲੀ ਦਾ ਨਮਾਜ਼ ਜਨਾਜ਼ਾ ਉਸ ਦੇ ਪਿਉ ਨੇ ਪੜ੍ਹਿਆ ਜਿਹੜਾ ਕਿ ਸਕੂਲ 'ਚ ਪ੍ਰਿੰਸੀਪਲ ਹੈ। ਸਈਦ ਓਵੇਸ ਨੂੰ ਵੀ ਦੱਖਣੀ ਕਸ਼ਮੀਰ ਦੇ ਕੁੰਕਰਨਾਗ ਵਿਖੇ ਭਾਰੀ ਗਿਣਤੀ 'ਚ ਲੋਕਾਂ ਦੀ ਮੌਜੂਦਗੀ 'ਚ ਸਥਾਨਕ ਕਬਰਸਤਾਨ 'ਚ ਦਫ਼ਨਾ ਦਿੱਤਾ ਗਿਆ। ਇਸ ਦੌਰਾਨ ਸ੍ਰੀਨਗਰ ਦੇ ਕਈ ਇਲਾਕਿਆਂ 'ਚ ਮੁਕੰਮਲ ਹੜਤਾਲ ਦੇ ਚਲਦੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਦਾ ਸਿਲਸਿਲਾ ਦੇਰ ਸ਼ਾਮ ਤੱਕ ਚਲਦਾ ਰਿਹਾ। ਪ੍ਰਸ਼ਾਸਨ ਨੇ ਦੇਰ ਸ਼ਾਮ 8 ਵਜੇ ਦੇ ਕਰੀਬ ਦਿਨ ਭਰ ਮੁਅੱਤਲ ਰੱਖੀ ਇੰਟਰਨੈੱਟ ਸੇਵਾ ਮੁੜ ਬਹਾਲ ਕਰ ਦਿੱਤੀ।

ਸ਼ਾਹਕੋਟ ਦੀ ਜ਼ਿਮਨੀ ਚੋਣ ਅਪ੍ਰੈਲ ਦੇ ਆਖਰੀ ਹਫ਼ਤੇ ਸੰਭਵ

ਚੰਡੀਗੜ੍ਹ, 12 ਮਾਰਚ (ਐਨ. ਐਸ. ਪਰਵਾਨਾ)-ਆਹਲਾ ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਹਲਕਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੀ ਜ਼ਿਮਨੀ ਚੋਣ ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ ਛੁੱਟੀ ਵਾਲੇ ਕਿਸੇ ਦਿਨ ਹੋਣ ਦੀ ਸੰਭਾਵਨਾ ਹੈ। ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਸ. ਅਜੀਤ ਸਿੰਘ ਕੋਹਾੜ ਦੀ ਮੌਤ ਹੋ ਜਾਣ ਦੇ ਕਾਰਨ ਖ਼ਾਲੀ ਹੋਈ ਹੈ। ਮੁੱਖ ਚੋਣ ਅਧਿਕਾਰੀ ਪੰਜਾਬ ਦੇ ਦਫ਼ਤਰ ਤੋਂ ਪੁੱਛਣ 'ਤੇ ਦੱਸਿਆ ਗਿਆ ਕਿ ਇਹ ਸੀਟ ਖ਼ਾਲੀ ਹੋਣ ਬਾਰੇ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖ ਦਿੱਤਾ ਗਿਆ ਹੈ, ਜੋ ਛੇਤੀ ਹੀ ਇਸ ਜ਼ਿਮਨੀ ਚੋਣ ਦੇ ਪ੍ਰੋਗਰਾਮ ਦਾ ਬਕਾਇਦਾ ਐਲਾਨ ਕਰੇਗਾ। ਪਿਛਲੇ ਸਾਲ ਫਰਵਰੀ ਮਹੀਨੇ ਰਾਜ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਤੋਂ ਪਿੱਛੋਂ ਕਿਸੇ ਵਿਧਾਨ ਸਭਾ ਸੀਟ ਲਈ ਇਹ ਪਹਿਲੀ ਜ਼ਿਮਨੀ ਚੋਣ ਹੋਵੇਗੀ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਤੇ ਸੱਤਾਧਾਰੀ ਕਾਂਗਰਸ ਪਾਰਟੀ ਵਿਚਾਲੇ ਜ਼ੋਰਦਾਰ ਟੱਕਰ ਹੋਵੇਗੀ। ਇਹ ਸੀਟ ਅਤੀਤ 'ਚ ਸਿਆਸੀ ਰੰਗ ਬਦਲਦੀ ਰਹੀ ਹੈ ਪਰ ਆਮ ਤੌਰ 'ਤੇ ਅਕਾਲੀ ਹੀ ਇੱਥੋਂ ਜਿੱਤਦੇ ਰਹੇ ਹਨ ਪਰ ਕਈ ਵਾਰ ਕਾਂਗਰਸੀਆਂ ਦਾ ਦਾਅ ਵੀ ਲਗਦਾ ਰਿਹਾ ਹੈ। ਸੰਭਵ ਹੈ ਕਿ ਅਕਾਲੀ ਦਲ ਇਸ ਵਾਰ ਅਜੀਤ ਸਿੰਘ ਕੋਹਾੜ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਮੈਦਾਨ 'ਚ ਉਤਾਰੇ। ਕਾਂਗਰਸ ਟਿਕਟ ਲਈ ਸ. ਰਾਜਨਬੀਰ ਸਿੰਘ, ਮਾਰਕਫੈਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਮਰਾ ਤੇ ਭੁਪਿੰਦਰ ਸਿੰਘ ਕੰਗ ਦਾ ਨਾਂਅ ਲਿਆ ਜਾ ਰਿਹਾ ਹੈ। ਸੰਭਵ ਹੈ ਕਿ ਆਮ ਆਦਮੀ ਪਾਰਟੀ ਵੀ ਆਪਣਾ ਉਮੀਦਵਾਰ ਮੈਦਾਨ 'ਚ ਉਤਾਰੇ। ਦਿਲਚਸਪ ਤੇ ਵਰਨਣਯੋਗ ਗੱਲ ਇਹ ਹੈ ਕਿ ਸ਼ਾਹਕੋਟ ਮਲਸੀਆਂ ਦੇ ਨਾਂਅ 'ਤੇ ਪ੍ਰਸਿੱਧ ਇਸ ਹਲਕੇ ਤੋਂ ਜਿਹੜੇ ਵੀ ਉਮੀਦਵਾਰ ਜਿੱਤਦੇ ਰਹੇ ਹਨ, ਉਹ ਅਤੀਤ 'ਚ ਮੰਤਰੀ ਬਣਦੇ ਰਹੇ ਹਨ, ਜਿਨ੍ਹਾਂ 'ਚ ਸਵਰਗਵਾਸੀ ਸ. ਬਲਵੰਤ ਸਿੰਘ, ਸ. ਅਜੀਤ ਸਿੰਘ ਕੋਹਾੜ ਤੇ ਸ. ਭੁਪਿੰਦਰ ਸਿੰਘ ਕੰਗ ਸ਼ਾਮਿਲ ਹਨ। ਇਸ ਹਲਕੇ 'ਚ ਵਧੇਰੇ ਕਰਕੇ ਕੰਬੋਜ ਤੇ ਜੱਟ ਸਿੱਖ ਭਾਈਚਾਰੇ ਨਾਲ ਸਬੰਧਿਤ ਵੋਟਰ ਹਨ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ 'ਚ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਕੋਈ ਵੀ ਕਾਂਗਰਸੀ ਵਿਧਾਇਕ ਮੰਤਰੀ ਨਹੀਂ ਹੈ।

ਕਾਰਤੀ ਚਿਦੰਬਰਮ ਨੂੰ 24 ਤੱਕ ਜੇਲ੍ਹ ਭੇਜਿਆ

ਨਵੀਂ ਦਿੱਲੀ, 12 ਮਾਰਚ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਆਈ. ਐਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਕਾਰਤੀ ਚਿਦੰਬਰਮ ਦੀ ਜ਼ਮਾਨਤ ਅਰਜ਼ੀ 'ਤੇ ਜਲਦ ਸੁਣਵਾਈ ਵਾਲੀ ਮੰਗ ਦੀ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਉਸ ਨੂੰ 24 ਮਾਰਚ ਤੱਕ ਜੇਲ੍ਹ ਭੇਜ ਦਿੱਤਾ। ਸੀ. ਬੀ. ਆਈ. ਵਲੋਂ ਇਹ ਕਹਿਣ 'ਤੇ ਕਿ ਉਨ੍ਹਾਂ ਨੂੰ ਕਾਰਤੀ ਤੋਂ ਹੋਰ ਹਿਰਾਸਤੀ ਪੁੱਛਗਿੱਛ ਦੀ ਲੋੜ ਨਹੀਂ ਹੈ, ਇਸ ਤੋਂ ਬਾਅਦ ਵਿਸ਼ੇਸ਼ ਜੱਜ ਸੁਨੀਲ ਰਾਨਾ ਨੇ ਆਪਣਾ ਫ਼ੈਸਲਾ ਸੁਣਾਇਆ। ਤਿਹਾੜ ਜੇਲ੍ਹ 'ਚ ਵੱਖਰੇ ਸੈੱਲ ਅਤੇ ਸੁਰੱਖਿਆ ਦੀ ਮੰਗ ਕਰਨ ਵਾਲੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਜੇਲ੍ਹ ਨਿਯਮਾਂਵਲੀ ਦੀ ਪਾਲਣਾ ਕੀਤੀ ਜਾਵੇਗੀ। ਅਦਾਲਤ ਨੇ ਕਿਹਾ ਕਿ ਪਹਿਲਾਂ ਤੈਅ ਕੀਤੇ ਸਮੇਂ ਮੁਤਾਬਿਕ ਹੀ ਕਾਰਤੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ 15 ਮਾਰਚ ਨੂੰ ਹੋਵੇਗੀ। ਅਦਾਲਤ ਨੇ ਜੇਲ੍ਹ 'ਚ ਘਰ ਦੇ ਖਾਣੇ ਦੀ ਕਾਰਤੀ ਦੀ ਬੇਨਤੀ ਨੂੰ ਵੀ ਖ਼ਾਰਜ ਕਰ ਦਿੱਤਾ। ਕਾਰਤੀ ਨੂੰ ਤਿੰਨ ਦਿਨ ਦੀ ਪੁਲਿਸ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਚੇਨਈ ਹਵਾਈ ਅੱਡੇ ਤੋਂ 28 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕਾਰਤੀ ਹੁਣ ਤੱਕ 12 ਦਿਨ ਪੁਲਿਸ ਹਿਰਾਸਤ 'ਚ ਰਹਿ ਚੁੱਕਾ ਹੈ। ਸੁਣਵਾਈ ਦੌਰਾਨ ਪੀ. ਚਿਦੰਬਰਮ ਵੀ ਅਦਾਲਤ 'ਚ ਹਾਜ਼ਰ ਸੀ। ਇਸ ਤੋਂ ਇਲਾਵਾ ਕਾਰਤੀ ਦਾ ਸੀ. ਏ. ਐਸ. ਭਾਸਕਰਰਮਨ, ਜੋ ਫ਼ਿਲਹਾਲ ਈ. ਡੀ. ਵਲੋਂ ਦਾਇਰ ਇਕ ਮਾਮਲੇ 'ਚ ਜੇਲ੍ਹ 'ਚ ਹੈ, ਨੇ ਆਈ. ਐਨ. ਐਕਸ. ਮੀਡੀਆ ਮਾਮਲੇ 'ਚ ਅਗਾਊਂ ਜ਼ਮਾਨਤ ਦੇ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ।

ਵਕੀਲ ਬੇਟੀ ਨੂੰ ਬਚਾਉਣ ਲਈ ਚੁੱਪ ਹਨ ਜੇਤਲੀ-ਰਾਹੁਲ ਗਾਂਧੀ

ਪੀ.ਐਨ.ਬੀ. ਘੁਟਾਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਦਾ ਵਿੱਤ ਮੰਤਰੀ 'ਤੇ ਸਿੱਧਾ ਹਮਲਾ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਪੀ. ਐਨ. ਬੀ. ਘੁਟਾਲੇ ਨੂੰ ਲੈ ਕੇ ਕੇਂਦਰ 'ਤੇ ਹਮਲਾਵਰ ਹੋਈ ਵਿਰੋਧੀ ਧਿਰ ਵਲੋਂ ਇਸ ਮੁੱਦੇ 'ਤੇ ਸੰਸਦ ਦੇ ਅੰਦਰ ਬਾਹਰ ਤਾਂ ਹੰਗਾਮਾ ਕੀਤਾ ਹੀ ਜਾ ਰਿਹਾ ਹੈ। ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਖਜ਼ਾਨਾ ਮੰਤਰੀ ਅਰੁਣ ਜੇਤਲੀ 'ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਜੇਤਲੀ ਦੀ ਚੁੱਪੀ ਤੋਂ ਸਾਫ ਜ਼ਾਹਰ ਹੈ ਕਿ ਉਹ ਆਪਣੀ ਵਕੀਲ ਬੇਟੀ ਨੂੰ ਬਚਾਅ ਰਹੇ ਹਨ। ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਰਾਹੁਲ ਗਾਂਧੀ ਨੇ ਕਰੋੜਾਂ ਦੇ ਬੈਂਕ ਘੁਟਾਲੇ 'ਚ ਖਜ਼ਾਨਾ ਮੰਤਰੀ ਦੀ ਚੁੱਪੀ 'ਤੇ ਸਵਾਲ ਉਠਾਏ। ਰਾਹੁਲ ਨੇ ਇਕ ਖਬਰ ਦੇ ਹਵਾਲੇ ਨਾਲ ਟਵਿੱਟਰ 'ਤੇ ਪਾਏ ਸੰਦੇਸ਼ ਰਾਹੀਂ ਕਿਹਾ ਕਿ ਖਜ਼ਾਨਾ ਮੰਤਰੀ (ਅਰੁਣ ਜੇਤਲੀ) ਦੀ ਚੁੱਪੀ ਤੋਂ ਸਾਫ ਹੈ ਕਿ ਉਹ ਆਪਣੀ ਬੇਟੀ ਨੂੰ ਬਚਾਉਣਾ ਚਾਹੁੰਦੇ ਹਨ। ਰਾਹੁਲ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਦੋਸ਼ੀ ਨੇ ਇਕ ਮਹੀਨਾ ਪਹਿਲਾਂ ਹੀ ਵੱਡੀ ਰਕਮ ਦਿੱਤੀ ਸੀ। ਘੁਟਾਲਾ ਜਨਤਕ ਹੋਣ ਤੋਂ ਇਕ ਮਹੀਨਾ ਪਹਿਲਾਂ ਇਹ ਰਕਮ ਦਿੱਤੀ ਗਈ ਸੀ। ਰਾਹੁਲ ਗਾਂਧੀ ਨੇ ਜੇਤਲੀ ਨੂੰ ਸਵਾਲ ਪੁੱਛਦਿਆਂ ਕਿਹਾ ਜਦੋਂ ਦੋਸ਼ੀ ਨਾਲ ਜੁੜੀਆਂ ਬਾਕੀ ਕਾਨੂੰਨੀ ਫਰਮਾਂ 'ਤੇ ਛਾਪਾ ਮਾਰਿਆ ਗਿਆ ਤਾਂ ਇਸ ਫਰਮ ਨੂੰ ਕਿਉਂ ਛੱਡ ਦਿੱਤਾ ਗਿਆ। ਰਾਹੁਲ ਗਾਂਧੀ ਮੀਡੀਆ 'ਚ ਛਪੀ ਉਸ ਖ਼ਬਰ ਵੱਲ ਇਸ਼ਾਰਾ ਕਰ ਰਹੇ ਸਨ ਕਿ ਗੀਤਾਂਜਲੀ ਜੇਮਨੀ ਵਲੋਂ ਦਸੰਬਰ 2017 'ਚ ਜੇਤਲੀ ਦੀ ਬੇਟੀ ਦੀ ਫਰਮ 'ਜੇਤਲੀ ਐਂਡ ਬਕਸ਼ੀ' ਦੀਆਂ ਸੇਵਾਵਾਂ ਲਈਆਂ ਗਈਆਂ ਸਨ ਜੋ ਕੰਟਰੈਕਟ ਸਿਰਫ ਇਕ ਮਹੀਨਾ ਹੀ ਚੱਲਿਆ ਸੀ। ਮੀਡੀਆ ਦੀ ਰਿਪੋਰਟ ਮੁਤਾਬਿਕ ਅਰੁਣ ਜੇਤਲੀ ਦੇ ਜਵਾਈ ਨੇ ਆਪਣੀ ਫਰਮ ਅਤੇ ਗੀਤਾਂਜਲੀ ਜੇਮਸ ਦਰਮਿਆਨ ਹੋਏ ਕੰਟਰੈਕਟ ਦੀ ਗੱਲ ਪ੍ਰਵਾਨ ਕੀਤੀ। ਇਸ ਦੇ ਨਾਲ ਹੀ ਸਮਝੌਤਾ ਰੱਦ ਹੋਣ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਦੋਂ ਇਸ ਸਬੰਧ 'ਚ ਖ਼ਬਰ ਆਉਣੀ ਸ਼ੁਰੂ ਹੋਈ ਤਾਂ ਜਨਵਰੀ 2018 'ਚ ਕੰਟਰੈਕਟ ਰੱਦ ਕਰ ਦਿੱਤਾ ਗਿਆ। ਰਾਹੁਲ ਦੇ ਇਨ੍ਹਾਂ ਕਥਿਤ ਇਲਜ਼ਾਮਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਤਨਜ਼ ਕਰਦਿਆਂ ਅਰੁਣ ਜੇਤਲੀ ਨੂੰ ਘੇਰਨ 'ਤੇ ਗੁਰੇਜ਼ ਨਹੀਂ ਕੀਤਾ। ਕੇਜਰੀਵਾਲ ਨੇ ਇਕ ਟਵੀਟ 'ਚ ਜੇਤਲੀ ਨੂੰ ਪੁੱਛਦਿਆਂ ਕਿਹਾ ਕਿ ਮਾਨਹਾਨੀ ਦਾ ਮੁਕੱਦਮਾ ਕਰਨਗੇ ਜਾਂ ਸੈਟਿੰਗ ਹੈ। ਜ਼ਿਕਰਯੋਗ ਹੈ ਕਿ ਡੀ. ਡੀ. ਸੀ. ਏ. ਕੇਸ ਨੂੰ ਲੈ ਕੇ ਜੇਤਲੀ ਨੇ ਕੇਜਰੀਵਾਲ 'ਤੇ 100 ਕਰੋੜ ਦਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੈ। ਕੇਜਰੀਵਾਲ ਨੇ ਡੀ. ਡੀ. ਸੀ. ਏ. ਦੇ ਪ੍ਰਧਾਨ ਰਹਿੰਦਿਆਂ ਅਰੁਣ ਜੇਤਲੀ 'ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਇਆ ਸੀ।

ਸੰਸਦ 'ਚ ਰੇੜਕਾ ਬਰਕਰਾਰ, ਲੋਕ ਸਭਾ 'ਚ ਭਗੌੜਾ ਆਰਥਿਕ ਜੁਰਮਾਂ ਬਾਰੇ ਬਿੱਲ ਪੇਸ਼

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੇ ਮਾਲਿਆ ਵਰਗੇ ਉਦਯੋਗਪਤੀਆਂ ਵਲੋਂ ਬੈਂਕਾਂ ਤੋਂ ਅਰਬਾਂ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੱਜਣ ਦੇ ਪਿਛੋਕੜ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਅੱਜ ਭਗੌੜਾ ਆਰਥਿਕ ਜੁਰਮਾਂ ਬਾਰੇ ਬਿੱਲ 2018 ਲੋਕ ਸਭਾ 'ਚ ਪੇਸ਼ ਕੀਤਾ, ਜਿਸ 'ਚ ਆਰਥਿਕ ਜੁਰਮਾਂ ਨਾਲ ਸਬੰਧਿਤ ਕਾਰਵਾਈ ਹੋਣ ਦੀ ਸੰਭਾਵਨਾ ਜਾਂ ਇਨ੍ਹਾਂ ਕਾਰਵਾਈਆਂ ਦੇ ਬਕਾਇਆ ਰਹਿਣ ਦੌਰਾਨ ਮੁਜਰਮ ਦੇ ਦੇਸ਼ ਛੱਡ ਕੇ ਭੱਜਣ ਦੀ ਸਮੱਸਿਆ ਨਾਲ ਨਜਿੱਠਣ ਦਾ ਖਾਕਾ ਪੇਸ਼ ਕੀਤਾ ਗਿਆ ਹੈ। ਬਿੱਲ ਮੁਤਾਬਿਕ ਵੱਖ-ਵੱਖ ਕਾਨੂੰਨਾਂ ਤਹਿਤ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਆਰਥਿਕ ਮੁਜਰਮਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇਗੀ। ਭਾਰਤੀ ਰਿਜ਼ਰਵ ਬੈਂਕ ਕਾਨੂੰਨ 'ਸੇਬੀ' ਐਕਟ, ਦੀਵਾਲੀਆਪੁਣੇ ਬਾਰੇ ਕਾਨੂੰਨ ਵਸਤਾਂ ਅਤੇ ਸੇਵਾਵਾਂ ਬਾਰੇ ਕਾਨੂੰਨ, ਗ਼ੈਰ-ਕਾਨੂੰਨੀ ਢੰਗ ਨਾਲ ਰਕਮ ਦੇ ਲੈਣ-ਦੇਣ ਤੋਂ ਬਚਾਅ ਬਾਰੇ ਕਾਨੂੰਨ, ਕੰਪਨੀਆਂ ਬਾਰੇ ਕਾਨੂੰਨ ਅਤੇ ਵਿਦੇਸ਼ੀ ਕਾਲੇ ਧਨ ਬਾਰੇ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮੁਜਰਮਾਂ ਨੂੰ ਇਸ ਬਿੱਲ ਦੇ ਘੇਰੇ ਹੇਠ ਲਿਆਂਦਾ ਜਾ ਸਕੇਗਾ। ਤਕਰੀਬਨ 1 ਹਫ਼ਤਾ ਪਹਿਲਾਂ ਮੰਤਰੀ ਮੰਡਲ ਨੇ ਬਿੱਲ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਤਹਿਤ ਸਰਕਾਰ ਨੂੰ ਦੇਸ਼ ਤੋਂ ਬਾਹਰ ਗਏ ਭਗੌੜੇ, ਜੋ ਕਿ ਮੁਕੱਦਮੇ ਦੀ ਕਾਰਵਾਈ ਲਈ ਭਾਰਤ ਆਉਣ ਤੋਂ ਇਨਕਾਰੀ ਹੋਵੇ, ਦੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਦਿੱਤਾ ਹੈ। ਇਹ ਬਿੱਲ ਉਨ੍ਹਾਂ ਭਗੌੜਿਆਂ 'ਤੇ ਲਾਗੂ ਹੋਵੇਗਾ, ਜਿਨ੍ਹਾਂ ਨੇ 100 ਕਰੋੜ ਤੋਂ ਉੱਪਰ ਦੀ ਰਕਮ ਦਾ ਜੁਰਮ ਕੀਤਾ ਹੋਵੇ। ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਲੋਕ ਸਭਾ 'ਚ ਬਿੱਲ ਪੇਸ਼ ਕਰਦਿਆਂ ਕਿਹਾ ਕਿ ਭਾਰਤੀ ਅਦਾਲਤਾਂ 'ਚ ਅਜਿਹੇ ਮੁਜਰਮਾਂ ਦੀ ਗ਼ੈਰ-ਹਾਜ਼ਰੀ ਕਾਰਨ ਕਈ ਨੁਕਸਾਨਦਾਇਕ ਨਤੀਜੇ ਸਾਹਮਣੇ ਆਏ ਹਨ ਅਤੇ ਮਾਮਲਿਆਂ ਦੀ ਪੜਤਾਲ ਕਰਨ 'ਚ ਰੁਕਾਵਟ ਪੈਦਾ ਹੁੰਦੀ ਹੈ, ਜਿਸ ਕਾਰਨ ਅਦਾਲਤ ਦਾ ਸਮਾਂ ਨਸ਼ਟ ਹੁੰਦਾ ਹੈ। ਰਾਜ ਮੰਤਰੀ ਨੇ ਕਿਹਾ ਕਿ ਅਜਿਹੇ ਅਮਲ ਨੂੰ ਰੋਕਣ ਲਈ ਹੀ ਸਰਕਾਰ ਵਲੋਂ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਬਿੱਲ ਦੀਆਂ ਕੁਝ ਧਾਰਾਵਾਂ ਦਾ ਵਿਰੋਧ ਕਰਦਿਆਂ ਜਨਤਾ ਦਲ ਦੇ ਭਰਤਹਰੀ ਮਹਿਤਾਬ ਨੇ ਇਸ ਦੀ ਦੁਰਵਰਤੋਂ ਦਾ ਖਦਸ਼ਾ ਪ੍ਰਗਟਾਇਆ ਪਰ ਰਾਜ ਮੰਤਰੀ ਸ਼ੁਕਲਾ ਨੇ ਖਦਸ਼ੇ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਸੁਝਾਅ ਨੂੰ ਖਾਰਜ ਕਰ ਦਿੱਤਾ।
ਸੰਸਦ 'ਚ ਹੰਗਾਮਿਆਂ ਦਾ ਦੌਰ ਜਾਰੀ
ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ ਦੇ ਪਹਿਲੇ ਹਫ਼ਤੇ 'ਚ ਹੰਗਾਮਿਆਂ ਕਾਰਨ ਠੱਪ ਹੋਇਆ ਕੰਮਕਾਜ ਅੱਜ ਵੀ ਸ਼ੁਰੂ ਨਾ ਹੋ ਸਕਿਆ। ਦੂਜੇ ਹਫ਼ਤੇ ਦੀ ਸ਼ੁਰੂਆਤ 'ਚ ਵੀ ਵੱਖ-ਵੱਖ ਮੁੱਦਿਆਂ 'ਤੇ ਹੋਏ ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਤੇਲਗੂ ਦੇਸਮ ਪਾਰਟੀ ਦੇ ਮੈਂਬਰ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਦਰਜੇ ਦੀ ਮੰਗ ਕਰਦਿਆਂ ਸੰਸਦ ਦੇ ਵਿਚਕਾਰ ਆ ਗਏ, ਜਦਕਿ ਕਾਂਗਰਸ ਮੈਂਬਰ ਪੀ. ਐਨ. ਬੀ. ਘੁਟਾਲੇ 'ਤੇ ਸਰਕਾਰ ਦੀ ਚੁੱਪੀ 'ਤੇ ਘੇਰਦਿਆਂ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਸਪੀਕਰ ਸੁਮਿਤਰਾ ਮਹਾਜਨ ਨੇ ਹੰਗਾਮੇ ਕਾਰਨ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਸਭਾ ਮੁੜ ਜੁੜਨ 'ਤੇ ਵਿੱਤ ਰਾਜ ਮੰਤਰੀ ਨੇ ਭਗੌੜਾ ਆਰਥਿਕ ਅਪਰਾਧਾਂ ਬਾਰੇ ਬਿੱਲ ਅਤੇ ਚਿੱਟ ਫੰਡ (ਤਰਮੀਮੀ) ਬਿੱਲ 2018 ਪੇਸ਼ ਕੀਤਾ। ਹੰਗਾਮੇ ਦੌਰਾਨ ਪੇਸ਼ ਕੀਤੇ ਦੋਵਾਂ ਬਿੱਲਾਂ ਤੋਂ ਬਾਅਦ ਸਪੀਕਰ ਨੇ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ 'ਚ ਆਂਧਰਾ ਪ੍ਰਦੇਸ਼ ਅਤੇ ਪੀ. ਐਨ. ਬੀ. ਘੁਟਾਲੇ ਤੋਂ ਇਲਾਵਾ ਦਿੱਲੀ 'ਚ ਸੀਲਿੰਗ ਦੇ ਮੁੱਦੇ 'ਤੇ ਵੀ ਹੰਗਾਮਾ ਹੋਇਆ। ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਸੀਲਿੰਗ ਦੇ ਮੁੱਦੇ 'ਤੇ ਸਰਕਾਰ ਤੋਂ ਢੁਕਵੀਂ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਸਭਾ 'ਚ ਦਸਤਾਵੇਜ਼ ਰੱਖਣ ਸਮੇਂ ਸਬੰਧਿਤ ਮੰਤਰੀਆਂ ਦੇ ਨਾ ਹੋਣ 'ਤੇ ਕਾਫੀ ਖਫ਼ਾ ਹੋਏ। ਨਾਇਡੂ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੋਲ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਉਮੀਦ ਹੈ ਸਬੰਧਿਤ ਮੰਤਰੀ ਭਵਿੱਖ 'ਚ ਧਿਆਨ ਰੱਖਣਗੇ। ਲਗਾਤਾਰ ਹੋ ਰਹੀ ਨਾਅਰੇਬਾਜ਼ੀ ਅਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਸੰਸਦ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ।

ਕ੍ਰਿਸ਼ਨਾ ਨੇ ਪਾਕਿ ਦੀ ਪਹਿਲੀ ਹਿੰਦੂ ਮਹਿਲਾ ਸੈਨੇਟਰ ਵਜੋਂ ਚੁੱਕੀ ਸਹੁੰ

ਰਵਾਇਤੀ ਥਾਰੀ ਪੋਸ਼ਾਕ ਪਹਿਨ ਕੇ ਪਹੁੰਚੀ ਸੰਸਦ ਭਵਨ

ਅੰਮ੍ਰਿਤਸਰ, 12 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਹੋਈਆਂ ਸੈਨੇਟ ਚੋਣਾਂ 'ਚ ਜੇਤੂ ਰਹੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀ ਉਮੀਦਵਾਰ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਨੇ ਅੱਜ ਦੁਪਹਿਰ ਸੈਨੇਟਰ ਵਜੋਂ ਸਹੁੰ ਚੁੱਕੀ। ਸੂਹੇ ਲਾਲ ਰੰਗ ਦੀ ਰਵਾਇਤੀ ਥਾਰੀ ...

ਪੂਰੀ ਖ਼ਬਰ »

ਖਾਲਿਦਾ ਜ਼ਿਆ ਨੂੰ ਮਿਲੀ ਜ਼ਮਾਨਤ, ਇਕ ਹੋਰ ਮਾਮਲੇ 'ਚ ਤਾਜ਼ਾ ਸੰਮਨ

ਢਾਕਾ, 12 ਮਾਰਚ (ਪੀ. ਟੀ. ਆਈ.)-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਬੀ. ਐਨ. ਪੀ. ਦੀ ਮੁਖੀ ਖਾਲਿਦਾ ਜ਼ਿਆ (72) ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ 4 ਮਹੀਨਿਆਂ ਲਈ ਜ਼ਮਾਨਤ ਮਿਲਣ ਬਾਅਦ ਉਨ੍ਹਾਂ ਦੀ ਜੇਲ੍ਹ 'ਚੋ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਸੀ। ਪਰ ...

ਪੂਰੀ ਖ਼ਬਰ »

ਤਾਮਿਲਨਾਡੂ 'ਚ ਜੰਗਲ 'ਚ ਅੱਗ ਲੱਗਣ ਕਾਰਨ 10 ਟ੍ਰੈਕਰਾਂ ਦੀ ਮੌਤ

ਥੇਨੀ (ਤਾਮਿਲਨਾਡੂ), 12 ਮਾਰਚ (ਆਈ. ਏ. ਐਨ. ਐਸ.)-ਤਾਮਿਲਨਾਡੂ ਦੇ ਥੇਨੀ ਜ਼ਿਲ੍ਹੇ 'ਚ ਕੁਰੰਗਨੀ ਪਹਾੜੀਆਂ ਦੇ ਜੰਗਲ 'ਚ ਲੱਗੀ ਅੱਗ ਕਾਰਨ 9 ਖੋਜੀਆਂ (ਟ੍ਰੈਕਰਜ਼) ਦੀ ਮੌਤ ਹੋ ਗਈ। ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਅੱਗ 'ਚ ਫ਼ਸੇ ਕਰੀਬ 27 ...

ਪੂਰੀ ਖ਼ਬਰ »

ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਅੰਦੋਲਨ ਵਾਪਸ ਲਿਆ

ਮਹਾਰਾਸ਼ਟਰ ਸਰਕਾਰ ਵਲੋਂ 6 ਮੈਂਬਰੀ ਕਮੇਟੀ ਦਾ ਗਠਨ

ਮੁੰਬਈ, 12 ਮਾਰਚ (ਏਜੰਸੀ)-ਹਰ ਪਾਸੇ ਦਬਾਅ ਤੋਂ ਘਿਰੀ ਮਹਾਰਾਸ਼ਟਰ ਸਰਕਾਰ ਨੂੰ ਆਖ਼ਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪਈਆਂ। ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਵਿਰੋਧੀ ਧਿਰ ਅਤੇ ਆਪਣੇ ਗਠਜੋੜ ਸਾਥੀ ਸ਼ਿਵ ਸੈਨਾ ਦੇ ਦਬਾਅ ਅੱਗੇ ...

ਪੂਰੀ ਖ਼ਬਰ »

ਸਪਾ ਛੱਡ ਭਾਜਪਾ 'ਚ ਸ਼ਾਮਿਲ ਹੋਏ ਨਰੇਸ਼ ਅਗਰਵਾਲ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸਮਾਜਵਾਦੀ ਪਾਰਟੀ ਵਲੋਂ ਰਾਜ ਸਭਾ 'ਚ ਨਾ ਭੇਜੇ ਜਾਣ ਤੋਂ ਨਾਰਾਜ਼ ਹੋਏ ਨਰੇਸ਼ ਅਗਰਵਾਲ ਭਾਜਪਾ 'ਚ ਸ਼ਾਮਿਲ ਹੋ ਗਏ। ਭਾਜਪਾ ਦੇ ਮੁੱਖ ਦਫ਼ਤਰ 'ਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ 'ਚ ਨਰੇਸ਼ ਅਗਰਵਾਲ ਨੇ ਪਾਰਟੀ ਦੀ ...

ਪੂਰੀ ਖ਼ਬਰ »

ਨੀਰਵ ਮੋਦੀ ਦੀ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਪੁੱਛਗਿੱਛ

ਨਵੀਂ ਦਿੱਲੀ, 12 ਮਾਰਚ (ਏਜੰਸੀ)-ਜਨਤਕ ਖੇਤਰ ਦੀਆਂ ਬੈਂਕਾਂ ਦੇ ਵੱਡੇ ਅਧਿਕਾਰੀ ਨੀਰਵ ਮੋਦੀ ਖ਼ਿਲਾਫ਼ ਦਰਜ 321 ਕਰੋੜ ਦੇ ਕਰਜ਼ ਧੋਖਾਧੜੀ ਦੇ ਮਾਮਲੇ 'ਚ ਸੀ. ਬੀ. ਆਈ. ਦੀ ਜਾਂਚ ਦੇ ਘੇਰੇ 'ਚ ਆ ਗਏ ਹਨ । ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀ. ਬੀ. ਆਈ. ਨੇ ਮੁੰਬਈ 'ਚ ਨੀਰਵ ਮੋਦੀ ਦੀ ...

ਪੂਰੀ ਖ਼ਬਰ »

6 ਮਹੀਨੇ 'ਚ ਪੂਰੀ ਹੋਵੇ 2-ਜੀ ਘੁਟਾਲੇ ਦੀ ਜਾਂਚ-ਸੁਪਰੀਮ ਕੋਰਟ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਜਾਂਚ ਏਜੰਸੀਆਂ (ਸੀ. ਬੀ. ਆਈ. ਅਤੇ ਈ. ਡੀ.) ਨੂੰ ਟੂ-ਜੀ ਸਪੈਕਟਰਮ ਘੁਟਾਲੇ ਅਤੇ ਇਸ ਨਾਲ ਸਬੰਧਿਤ ਮਾਮਲਿਆਂ ਦੀ ਸਾਰੀ ਜਾਂਚ 6 ਮਹੀਨੇ 'ਚ ਪੂਰੀ ਕਰਨ ਦੀ ਹਦਾਇਤ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਦੀ ਢਿੱਲੀ ਮੱਠੀ ...

ਪੂਰੀ ਖ਼ਬਰ »

ਦਿੱਲੀ 'ਚ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ

ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਮਹਿਰੌਲੀ ਇਲਾਕੇ ਵਿਖੇ ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰਿਸ਼ੀਪਾਲ ਮਾਪਤਾ ਦੀ ਪ੍ਰਧਾਨਗੀ ਹੇਠ ਹੋਈ। ਜਿਸ 'ਚ ਕਿਸਾਨਾਂ ਦੇ ਭੱਖਦੇ ਮਸਲਿਆਂ ...

ਪੂਰੀ ਖ਼ਬਰ »

ਰਾਜੀਵ ਗਾਂਧੀ ਹੱਤਿਆ ਕਾਂਡ ਨੂੰ ਮੁੜ ਨਹੀਂ ਖੋਲ੍ਹਿਆ ਜਾ ਸਕਦਾ-ਸੀ. ਬੀ. ਆਈ. ਦਾ ਸੁਪਰੀਮ ਕੋਰਟ 'ਚ ਜਵਾਬ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਏ. ਜੀ. ਪੇਰਾਰਿਵਲਨ ਦੀ ਪਟੀਸ਼ਨ 'ਤੇ ਸੀ. ਬੀ. ਆਈ. ਨੇ ਅਦਾਲਤ 'ਚ ਦਾਖ਼ਲ ਜਵਾਬ 'ਚ ਕਿਹਾ ਕਿ ਇਸ ਕੇਸ ਨੂੰ ਨਾ ਤਾਂ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ ਅਤੇ ਨਾ ਹੀ ਦੋਸ਼ੀ ਦੀ ਸਜ਼ਾ ...

ਪੂਰੀ ਖ਼ਬਰ »

ਦਿੱਲੀ ਪੁਲਿਸ ਦੀ ਗੁਪਤ ਰਿਪੋਰਟ 'ਚ ਸੁਨੰਦਾ ਪੁਸ਼ਕਰ ਦੀ ਹੱਤਿਆ ਹੋਣ ਦਾ ਖਦਸ਼ਾ

ਨਵੀਂ ਦਿੱਲੀ, 12 ਮਾਰਚ (ਉਪਮਾ ਡਾਗਾ ਪਾਰਥ)-ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦਾ ਭੇਦ ਹੋਰ ਉਲਝਾਉਂਦਿਆ ਇਕ ਨਵੀਂ ਰਿਪੋਰਟ 'ਚ ਉਸ ਦੀ ਸੁਭਾਵਿਕ ਮੌਤ ਹੋਣ ਦੀ ਥਾਂ 'ਤੇ ਹੱਤਿਆ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਦਿੱਲੀ ਦੇ ਸਾਬਕਾ ਡਿਪਟੀ ...

ਪੂਰੀ ਖ਼ਬਰ »

ਮਸ਼ਹੂਰ ਬ੍ਰਿਟਿਸ਼ ਕਾਮੇਡੀਅਨ ਕੇਨ ਡਾਡ ਦਾ ਦਿਹਾਂਤ

ਲਾਸ ਏਂਜਲਸ, 12 ਮਾਰਚ (ਏਜੰਸੀ)- ਬਰਤਾਨੀਆ ਦੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਤੇ ਅਦਾਕਾਰ ਕੇਨ ਡਾਡ ਦਾ 90 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ, ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਆਪਣੀ ਸਾਥਣ ਨਾਲ ਵਿਆਹ ਕੀਤਾ ਸੀ। ਵੈਬਸਾਈਟ 'ਦਸਨ ਡਾਟ ਕੋ ਡਾਟ ਯੂ ਕੇ' ਨੇ ਉਨ੍ਹਾਂ ਦੇ ...

ਪੂਰੀ ਖ਼ਬਰ »

ਸ੍ਰੀਨਗਰ ਦੀ ਕੇਂਦਰੀ ਜੇਲ੍ਹ 'ਚੋਂ ਪਾਕਿ ਝੰਡਾ ਤੇ ਹੋਰ ਜਿਹਾਦੀ ਸਮੱਗਰੀ ਬਰਾਮਦ

ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)- ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਨੇ ਅੱਜ ਸ੍ਰੀਨਗਰ ਦੀ ਕੇਂਦਰੀ ਜੇਲ੍ਹ 'ਚ ਮਾਰੇ ਛਾਪੇ ਦੌਰਾਨ ਪਾਕਿਸਤਾਨੀ ਝੰਡਾ, 2 ਦਰਜਨ ਤੋਂ ਵਧੇਰੇ ਮੋਬਾਈਲ ਤੇ ਜਿਹਾਦੀ ਸਮੱਗਰੀ ਬਰਾਮਦ ਕੀਤੀ ਹੈ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਐਨ. ਆਈ. ...

ਪੂਰੀ ਖ਼ਬਰ »

ਜਤਿਨ ਮਹਿਤਾ ਦਾ ਨੇੜਲਾ ਸਾਥੀ ਗ੍ਰਿਫ਼ਤਾਰ

ਨਵੀਂ ਦਿੱਲੀ, 12 ਮਾਰਚ (ਏਜੰਸੀ)-ਵਿਨਸਮ ਡਾਇਮੰਡਸ ਗਰੁੱਪ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਫਾਰਐਵਰ ਪ੍ਰੀਸੀਅਸ ਜਿਊਲਰੀ ਐਂਡ ਡਾਇਮੰਡਸ ਲਿ. , ਜਿਸ ਨੇ ਹਜ਼ਾਰਾਂ ਕਰੋੜ ਰੁਪਏ ਦੀ ਕਰਜ਼ 'ਚ ਧੋਖਾਧੜੀ ਕੀਤੀ ਹੈ, ਦੇ ਸਾਬਕਾ ਨਿਰਦੇਸ਼ਕ ਅਤੇ ਅਧਿਕਾਰਤ ਹਸਤਾਖਰ ਕਰਤਾ ਹਸਮੁਖ ...

ਪੂਰੀ ਖ਼ਬਰ »

ਐਸ. ਐਸ. ਸੀ. ਪੇਪਰ ਲੀਕ ਮਾਮਲਾ

ਸੁਪਰੀਮ ਕੋਰਟ ਨੇ ਜਨਹਿੱਤ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਸਟਾਫ਼ ਸਿਲੈਕਸ਼ਨ ਕਮਿਸ਼ਨ (ਐਸ.ਐਸ.ਸੀ.) ਪੇਪਰ ਲੀਕ ਮਾਮਲੇ ਦੀ ਜਾਂਚ ਲਈ ਦਾਇਰ ਜਨਹਿੱਤ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਕੋਲੋਂ ਜਵਾਬ ਮੰਗਿਆ ਹੈ। ਅਦਾਲਤ 'ਚ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ। ਅਦਾਲਤ ਦੇ ਇਸ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਨੂੰ ਜ਼ਮਾਨਤ ਮਿਲੀ

ਨਵੀਂ ਦਿੱਲੀ, 12 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਨੂੰ ਦਿੱਲੀ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ 9 ਮਾਰਚ ...

ਪੂਰੀ ਖ਼ਬਰ »

ਫ਼ੌਜ ਦੀ ਫਾਇਰਿੰਗ ਰੇਂਜ ਨੇੜੇ ਧਮਾਕੇ 'ਚ ਚਰਵਾਹੇ ਦੀ ਮੌਤ

ਸ੍ਰੀਨਗਰ, 12 ਮਾਰਚ (ਮਨਜੀਤ ਸਿੰਘ)-ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਖੇਤਰ 'ਚ ਫ਼ੌਜ ਦੀ ਫਾਇਰਿੰਗ ਰੇਂਜ ਨੇੜੇ ਹੋਏ ਧਮਾਕੇ 'ਚ ਇਕ ਚਰਵਾਹੇ ਦੀ ਮੌਤ ਹੋ ਗਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫ਼ੌਜ ਦੇ ਵਿਕਟਰ ਫੋਰਸ ਦੀ ਫਾਇਰਿੰਗ ਰੇਂਜ ਨੇੜੇ ਜੌਬਾਰਾ 'ਚ ਆਸ਼ਿਕ ਹੁਸੈਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX