ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਸੁੱਟਿਆ ਗ੍ਰੇਨੇਡ
. . .  6 minutes ago
ਸ੍ਰੀਨਗਰ, 22 ਜੂਨ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਸ਼ਹਿਰ 'ਚ ਬੱਸ ਸਟੈਂਡ ਦੇ ਨਜ਼ਦੀਕ ਅੱਤਵਾਦੀਆਂ ਵਲੋਂ ਅੱਜ ਪੁਲਿਸ ਅਤੇ ਸੀ. ਆਰ. ਪੀ. ਐਫ. ਦੀ ਸਾਂਝੀ ਟੀਮ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਮਲੇ 'ਚ ਕਿਸੇ ਤਰ੍ਹਾਂ...
ਨਸ਼ੇ ਦੇ ਟੀਕੇ ਲਾਉਣ ਕਾਰਨ ਦੋ ਨੌਜਵਾਨਾਂ ਦੀ ਮੋਤ
. . .  18 minutes ago
ਛੇਹਰਟਾ, 22 ਜੂਨ (ਵਡਾਲੀ)- ਆਮ ਆਦਮੀ ਪਾਰਟੀ ਦੇ ਛੇਹਰਟਾ ਸਰਕਲ ਦੇ ਪ੍ਰਧਾਨ ਮੋਤੀ ਲਾਲ ਦੇ ਇਕਲੋਤੇ ਪੁੱਤਰ ਅਤੇ ਉਸ ਦੇ ਦੋਸਤ (24) ਦੀ ਨਸ਼ੇ ਦੇ ਟੀਕੇ ਲਾਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਆਮ...
ਪਤਨੀ ਦੇ ਪ੍ਰੇਮ ਸੰਬੰਧਾਂ ਕਾਰਨ ਨੌਜਵਾਨ ਦਾ ਕਤਲ
. . .  24 minutes ago
ਭਿੱਖੀ ਵਿੰਡ, 22 ਜੂਨ (ਸੁਰਜੀਤ ਕੁਮਾਰ ਬੌਬੀ) - ਅੱਜ ਪੁਲਿਸ ਥਾਣਾ ਭਿੱਖੀ ਵਿੰਡ ਅਧੀਨ ਆਉਂਦੇ ਪਿੰਡ ਮਾੜੀ ਨੋ ਆਬਾਦ ਵਿਖੇ ਬੀਤੀ ਰਾਤ ਇਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲਵਪ੍ਰੀਤ ਸਿੰਘ (24) ਦੀ ਪਤਨੀ ਦੇ...
400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਗਦੀ ਸਮੇਤ ਦੋ ਕਾਬੂ
. . .  40 minutes ago
ਰੂਪਨਗਰ, 22 ਜੂਨ (ਮਨਜਿੰਦਰ ਸਿੰਘ ਚੱਕਲ) - ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ, ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ 400 ਗ੍ਰਾਮ ਨਸ਼ੀਲਾ ਪਾਊਡਰ ਅਤੇ .315 ਬੋਰ ਦੇਸੀ ਪਿਸਤੌਲ ਬਰਾਮਦ...
ਸੁਨਾਮ 'ਚ ਮੂਧੇ ਮੂੰਹ ਡਿੱਗਿਆ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਲਿਆਂਦਾ ਬੇਭਰੋਸਗੀ ਮਤਾ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਰੁਪਿੰਦਰ ਸਿੰਘ ਸੱਗੂ) -ਨਗਰ ਕੌਂਸਲ ਦੇ ਪ੍ਰਧਾਨ ਜੋ ਕਿ ਅਕਾਲੀ ਦਲ ਨਾਲ ਸਬੰਧਿਤ ਬਘੀਰਥ ਰਾਏ ਗੋਇਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਸਰਗਰਮ ਹੋਏ ਕੁੱਝ ਕੌਂਸਲਰਾਂ ਦਾ ਸਿਆਸੀ ਡਰਾਮਾ ਅੱਜ ਉਸ ਸਮੇਂ ਸਮਾਪਤ ਹੋ ਗਿਆ, ਜਦੋਂ ਨਗਰ...
ਪਰਵੇਜ਼ ਮੁਸ਼ੱਰਫ ਨੇ ਸਿਆਸੀ ਪਾਰਟੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਕਰਾਚੀ, 22 ਜੂਨ -ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਆਲ ਪਾਕਿਸਤਾਨ ਮੁਸਲਿਮ ਲੀਗ (ਏ.ਪੀ.ਐਮ.ਐਲ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹ। ਪਾਰਟੀ ਦੇ ਪ੍ਰਧਾਨ ਡਾ. ਮੁਹੰਮਦ ਅਮਜਦ ਨੇ ਕਿਹਾ ਕਿ ਮੁਸ਼ੱਰਫ ਨੇ ਆਪਣਾ...
ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ
. . .  about 1 hour ago
ਚੰਡੀਗੜ੍ਹ 22 ਜੂਨ (ਵਿਕਰਮਜੀਤ ਸਿੰਘ ਮਾਨ)-ਅੱਜ ਜੋਧਪੁਰ ਮੁਆਵਜ਼ਾ ਕੇਸ ਨਾਲ ਸਬੰਧਿਤ ਸਿੰਘਾਂ ਦਾ ਵਫ਼ਦ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਿਆ|ਹੈ। ਜੋਧਪੁਰ ਜੇਲ੍ਹ ਵਿਚ ਰਹੇ ਸਿੰਘਾਂ....
ਕਾਂਗਰਸੀ ਆਗੂ ਦੇ ਬਿਆਨ ਦੀ ਰਵੀ ਸ਼ੰਕਰ ਪ੍ਰਸਾਦ ਨੇ ਕੀਤੀ ਆਲੋਚਨਾ
. . .  about 2 hours ago
ਨਵੀਂ ਦਿੱਲੀ, 22 ਜੂਨ - ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਦੇ ਬਿਆਨ ਦੀ ਆਲੋਚਨਾ ਕਰਦਿਆ ਕਿਹਾ ਕਿ ਉਨ੍ਹਾਂ ਦਾ ਬਿਆਨ ਗੈਰ-ਜ਼ਿੰਮੇਵਾਰ ਅਤੇ ਸ਼ਰਮਨਾਕ ਹੈ। ਪ੍ਰਸਾਦ ਨੇ ਕਿਹਾ ਕਿ ਨਵੀ ਦਾ ਕਹਿਣਾ...
ਵਿਧਾਇਕ ਸੰਦੋਆ ਤੇ ਹਮਲਾ ਕਰਨ ਵਾਲੇ ਚਾਰ ਦਿਨਾਂ ਪੁਲਿਸ ਰਿਮਾਂਡ 'ਤੇ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਜੇ.ਐਸ ਨਿੱਕੂਵਾਲ/ਕਰਨੈਲ ਸਿੰਘ) - ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਹਮਲਾ ਕਰਨ ਵਾਲੇ ਤਿੰਨ ਕਥਿਤ ਦੋਸ਼ੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਅਦਾਲਤ ਨੇ ਚਾਰ ਦਿਨਾ ਪੁਲਿਸ ਰਿਮਾਂਡ...
ਬੰਬ ਦੀ ਸੂਚਨਾ ਮਿਲਣ 'ਤੇ ਲੰਡਨ ਦੇ ਚੈਰਿੰਗ ਸਟੇਸ਼ਨ ਨੂੰ ਕਰਵਾਇਆ ਗਿਆ ਖਾਲੀ
. . .  about 2 hours ago
ਲੰਡਨ, 22 ਜੂਨ - ਲੰਡਨ ਦੇ ਚੈਰਿੰਗ ਸਟੇਸ਼ਨ 'ਤੇ ਇਕ ਵਿਅਕਤੀ ਨੂੰ ਬੰਬ ਦੇ ਨਾਲ ਟਰੈਕ ਕੀਤਾ ਗਿਆ । ਇਹ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਪੁਰੇ ਸਟੇਸ਼ਨ ਨੂੰ ਖਾਲੀ ਕਰਵਾਇਆ...
5 ਕਰੋੜ ਦੀ ਹੈਰੋਇਨ ਸਮੇਤ ਦੋਸ਼ੀ ਕਾਬੂ
. . .  about 3 hours ago
ਤਰਨਤਾਰਨ 22 ਜੂਨ - ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਇੱਕ ਵਿਅਕਤੀ ਤੋਂ 1 ਕਿੱਲੋ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਗਈ ਹੈ । ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਹੈ। ਐਸ.ਪੀ. ਇਨਵੇਸਟਿਗੇਸ਼ਨ ਤਿਲਕ ਰਾਜ....
ਮੁਠਭੇੜ 'ਚ ਚਾਰ ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 22 ਜੂਨ- ਜੰਮੂ-ਕਸ਼ਮੀਰ ਦੇ ਅਨੰਤਨਾਗ ਸਥਿਤ ਸ੍ਰੀਗੂਫਾਵਰਾ ਇਲਾਕੇ 'ਚ ਸੁਰੱਖਿਆ ਬਲਾਂ ਨਾਲ ਚੱਲ ਰਹੀ ਮੁਠਭੇੜ 'ਚ ਚਾਰ ਅੱਤਵਾਦੀ ਮਾਰੇ ਗਏ...
ਕੈਨੇਡਾ 'ਚ ਪੰਜਾਬੀ ਮੁੰਡਿਆਂ ਦੀਆਂ ਲੜਾਈਆਂ ਬਣ ਰਹੀਆਂ ਹਨ ਚਰਚਾ ਦਾ ਵਿਸ਼ਾ
. . .  about 3 hours ago
ਟੋਰਾਂਟੋ, 22 ਜੂਨ (ਸਤਪਾਲ ਸਿੰਘ ਜੌਹਲ) - ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਪੰਜਾਬੀ ਮੁੰਡਿਆਂ ਦੀਆਂ ਬੀਤੇ ਕੁੱਝ ਸਮੇਂ ਤੋਂ ਹੋ ਰਹੀਆਂ ਲੜਾਈਆਂ ਅਤੇ ਇਨ੍ਹਾਂ ਘਟਨਾਵਾਂ ਦੀਆਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਜਾਂਦੀਆਂ ਵੀਡੀਓ ਕਲਿੱਪਾਂ ਚਰਚਾ...
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਬੈਠਕ 'ਚ ਸੌਰਵ ਗਾਂਗੁਲੀ ਸ਼ਾਮਲ
. . .  about 4 hours ago
ਨਵੀਂ ਦਿੱਲੀ, 22 ਜੂਨ - ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਦਿੱਲੀ 'ਚ ਜਨਰਲ ਬਾਡੀ ਦੀ ਬੈਠਕ ਕਰਵਾਈ ਗਈ, ਜਿਸ 'ਚ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਵੀ ਸ਼ਾਮਲ...
ਸ੍ਰੀਨਗਰ ਅਤੇ ਅਨੰਤਨਾਗ 'ਚ ਇੰਟਰਨੈੱਟ ਸੇਵਾਵਾਂ ਬੰਦ
. . .  1 minute ago
ਸ੍ਰੀਨਗਰ, 22 ਜੂਨ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਸ੍ਰੀਗੂਫਾਵਰਾ ਇਲਾਕੇ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਚਲ ਰਹੀ ਮੁੱਠਭੇੜ ਕਾਰਣ ਸ੍ਰੀਨਗਰ ਅਤੇ ਅਨੰਤਨਾਗ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆ...
ਭਾਜਪਾ ਨੇਤਾ ਸਰੋਜ ਪਾਂਡੇ ਨੇ ਰਾਹੁਲ ਗਾਂਧੀ ਨੂੰ ਕਿਹਾ 'ਮੰਦਬੁੱਧੀ'
. . .  about 5 hours ago
ਅੱਤਵਾਦੀਆਂ ਨਾਲ ਮੁਠਭੇੜ 'ਚ ਇੱਕ ਪੁਲਿਸ ਜਵਾਨ ਸ਼ਹੀਦ, ਦੋ ਨਾਗਰਿਕ ਜ਼ਖ਼ਮੀ : ਐਸ. ਪੀ. ਵੈਦ
. . .  about 5 hours ago
ਕਾਂਗਰਸ ਦੇ ਨੇਤਾ ਸੋਜ਼ ਦਾ ਬਿਆਨ, ਕਿਹਾ- ਆਜ਼ਾਦੀ ਚਾਹੁੰਦੇ ਹਨ ਕਸ਼ਮੀਰੀ
. . .  about 5 hours ago
ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਅੱਤਵਾਦੀ ਢੇਰ
. . .  about 5 hours ago
10 ਸਾਲਾਂ ਬੱਚੇ ਦੇ ਸਿਰ 'ਚ ਮਾਰੀ ਗੋਲੀ
. . .  about 6 hours ago
ਜਸਟਿਸ ਚੇਲਮੇਸ਼ਵਰ ਅੱਜ ਸੁਪਰੀਮ ਕੋਰਟ ਤੋਂ ਹੋਣਗੇ ਸੇਵਾ ਮੁਕਤ
. . .  about 7 hours ago
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਮੁੱਠਭੇੜ
. . .  about 7 hours ago
ਰਾਸ਼ਟਰਪਤੀ ਕਿਊਬਾ ਪੁੱਜੇ
. . .  about 7 hours ago
ਨਸ਼ੇੜੀ ਨੇ ਆਪਣੇ ਮਾਂ ਬਾਪ ਦਾ ਕੀਤਾ ਕਤਲ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਨੂੰ 1-0 ਨਾਲ ਹਰਾਇਆ
. . .  1 day ago
ਫੀਫਾ ਵਿਸ਼ਵ ਕੱਪ 2018 : ਫ਼ਰਾਂਸ ਨੇ ਪੇਰੂ ਸਿਰ ਕੀਤਾ ਪਹਿਲਾ ਗੋਲ
. . .  1 day ago
ਫੀਫਾ ਵਿਸ਼ਵ ਕੱਪ 2018 : ਆਸਟ੍ਰੇਲੀਆ ਅਤੇ ਡੈਨਮਾਰਕ ਦਾ ਮੈਚ 1-1 ਨਾਲ ਰਿਹਾ ਬਰਾਬਰ
. . .  1 day ago
ਫ਼ੌਜੀ ਜਵਾਨ ਵੱਲੋਂ ਫਾਹਾ ਲਗਾ ਕੀਤੀ ਖ਼ੁਦਕੁਸ਼ੀ
. . .  1 day ago
ਜੰਮੂ-ਕਸ਼ਮੀਰ ਦੇ ਗਵਰਨਰ ਨੇ ਸੂਬੇ 'ਚ ਭਲਕੇ ਬੁਲਾਈ ਸਰਬ ਪਾਰਟੀ ਬੈਠਕ
. . .  1 day ago
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਡੈਨਮਾਰਕ 1, ਆਸਟ੍ਰੇਲੀਆ 1
. . .  1 day ago
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਦੇ ਘਰ ਹੋਈ ਚੋਰੀ
. . .  1 day ago
ਡੂੰਘੀ ਖੱਡ 'ਚ ਸਕੂਲ ਵੈਨ ਦੇ ਡਿੱਗਣ ਨਾਲ ਵਿਦਿਆਰਥੀ ਦੀ ਮੌਤ
. . .  1 day ago
ਮੁਸਲਮਾਨਾਂ ਅਤੇ ਦਲਿਤਾਂ ਦੇ ਖ਼ਿਲਾਫ਼ ਹੈ ਭਾਜਪਾ : ਓਵੈਸੀ
. . .  about 1 hour ago
ਭਾਰਤ ਨੇ ਵੱਖ ਵੱਖ ਅਮਰੀਕੀ ਵਸਤੂਆਂ 'ਤੇ ਵਧਾਈ ਕਸਟਮ ਡਿਊਟੀ
. . .  20 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ
  •     Confirm Target Language  

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮੌਜੂਦਾ ਕਾਂਗਰਸ ਸਰਕਾਰ ਨੇ ਕਈ ਲੋਕ ਭਲਾਈ ਸਕੀਮਾਂ ਨੂੰ ਬੰਦ ਕੀਤਾ-ਡਾ: ਸੁੱਖੀ

ਸਾਹਲੋਂ, 12 ਮਾਰਚ (ਜਰਨੈਲ ਸਿੰਘ ਨਿੱਘ੍ਹਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਦੇ ਬਹੁਤੇ ਲਾਭਪਾਤਰੀਆਂ ਦੀਆਂ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ | ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਹਲਕਾ ਬੰਗਾ ਦੇ ਵਿਧਾਇਕ ਡਾ:ਸੁਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਚਾਹਲ ਖ਼ੁਰਦ ਵਿਖੇ ਇਲਾਕੇ ਦੇ ਅਕਾਲੀ ਵਰਕਰਾਂ ਦੀ 23 ਮਾਰਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਸਿੰਘ ਦੇ ਜੱਦੀ ਪਿੰਡ ਹੋ ਰਹੀ ਅਕਾਲੀ-ਭਾਜਪਾ ਦੀ ਰੈਲੀ ਦੇ ਸਬੰਧੀ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਮੌਕੇ ਪਿੰਡਾਂ ਅਤੇ ਸ਼ਹਿਰਾਂ ਨੂੰ ਵਿਕਾਸ ਕਾਰਜਾਂ ਲਈ ਦਿੱਤੀਆਂ ਗਰਾਂਟਾਂ ਦੇ ਕਰੋੜਾਂ ਰੁਪਏ ਵੀ ਵਾਪਸ ਕਰਵਾ ਲਏ ਹਨ ਜਿਸ ਨਾਲ ਹਲਕੇ ਦੇ ਵਿਕਾਸ ਕਾਰਜਾਂ ਵਿਚ ਖੜੋਤ ਆਈ ਹੈ | ਉਨ੍ਹਾਂ ਦੱਸਿਆ ਕਿ ਸਾਹਲੋਂ ਤੋ ਬੰਗਾ ਤੱਕ ਸੜਕ ਦਾ ਮੁੱਦਾ ਵੀ ਵਿਧਾਨ ਸਭਾ ਵਿਚ ਉੱਠਿਆ ਕਿ ਸਾਡੀ ਸਰਕਾਰ ਵੱਲੋਂ ਸੜਕ ਦੇ ਪੂਰੇ ਫ਼ੰਡ ਅਦਾ ਕਰਨ ਦੇ ਬਾਵਜੂਦ ਅਜੇ ਤੱਕ ਕਿਉਂ ਨਹੀਂ ਬਣਾਈ ਗਈ | ਉਨ੍ਹਾਂ ਨੇ ਲੋਕਾਂ ਨੰੂ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਸ਼ਹੀਦੀ ਦਿਵਸ ਸਬੰਧੀ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਚ ਅਕਾਲੀ ਭਾਜਪਾ ਰੈਲੀ ਵਿਚ ਵੱਧ ਤੋ ਵੱਧ ਸ਼ਮੂਲੀਅਤ ਲਈ ਅਪੀਲ ਕੀਤੀ | ਇਸ ਮੌਕੇ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸ.ਸੀ ਵਿੰਗ ਅਕਾਲੀ ਦਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਸਰਬਜੀਤ ਸਿੰਘ ਸਿੱਧੂ, ਸਰਪੰਚ ਅਮਰਜੀਤ ਸਿੰਘ, ਸੁਰਜੀਤ ਸਿੰਘ ਖਾਬੜਾ, ਬਗ਼ੀਚਾ ਸਿੰਘ, ਮੱਖਣ ਸਿੰਘ ਚਾਹਲ, ਹਰਬੁੱਧ ਸਿੰਘ, ਗੁਰਚੈਨ ਸਿੰਘ, ਰੇਸ਼ਮ ਸਿੰਘ ਨੰਬਰਦਾਰ, ਜੋਗਿੰਦਰ ਰਾਮ ਪੰਚ ਲੋਧੀਪੁਰ, ਚਰਨਦਾਸ, ਐਡਵੋਕੇਟ ਹਰਬੰਤ ਸਿੰਘ, ਗੁਰਮੇਲ ਸਿੰਘ, ਅਮਰੀਕ ਸਿੰਗ ਨੰਬਰਦਾਰ, ਬੂਟਾ ਸਿੰਘ ਅੜ੍ਹਕ, ਗੁਰਨਾਮ ਸਿੰਘ ਚਾਹਲ, ਬਲਰਾਜ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ, ਅਰਜਨ ਲਾਲ, ਭਿੰਦਰ ਚਾਹਲ, ਸੁਖਰਾਮ, ਇਕਬਾਲ ਸਿੰਘ, ਮਨਜੀਤ ਸਿੰਘ, ਮੱਖਣ ਰਾਮ, ਸੁੱਖ ਰਾਮ, ਟਾਰਜਨ ਚਾਹਲ, ਤਰਲੋਚਨ ਖਾਬੜਾਂ, ਗਗਨਦੀਪ ਸਿੰਘ,ਬਖ਼ਸ਼ੀਸ਼ ਸਿੰਘ, ਤਲਵਿੰਦਰ ਚਾਹਲ, ਮਹਿੰਦਰ ਸਿੱਧੂ, ਹਰਕਮਲਜੀਤ ਸਿੱਧੂ, ਜੋਗਿੰਦਰਪਾਲ, ਮੁਖ਼ਤਿਆਰ ਚਾਹਲ ਆਦਿ ਵੱਖ-ਵੱਖ ਪਿੰਡਾਂ ਦੇ ਅਕਾਲੀ ਵਰਕਰ ਹਾਜ਼ਰ ਸਨ |

ਡਿਪਟੀ ਕਮਿਸ਼ਨਰ ਵਲੋਂ ਬਜ਼ੁਰਗ ਨਾਗਰਿਕਾਂ ਨੂੰ ਸਾਰੇ ਦਫ਼ਤਰਾਂ ਵਿਚ ਮਾਣ-ਸਨਮਾਨ ਦੇਣ ਦੀ ਹਦਾਇਤ

ਨਵਾਂਸ਼ਹਿਰ, 12 ਮਾਰਚ (ਦੀਦਾਰ ਸਿੰਘ ਸ਼ੇਤਰਾ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਦਫ਼ਤਰਾਂ ਨੂੰ ਬਜ਼ੁਰਗ ਨਾਗਰਿਕਾਂ ਨੂੰ ਦਫ਼ਤਰਾਂ ਵਿਚ ਕੰਮ-ਕਾਜ ਲਈ ਆਉਣ 'ਤੇ ਤਰਜੀਹ ਅਤੇ ਉਚਿੱਤ ਮਾਣ-ਸਨਮਾਨ ਦੇਣ ਦੀ ਹਦਾਇਤ ਕੀਤੀ ਹੈ | ਉਹ ਅੱਜ ...

ਪੂਰੀ ਖ਼ਬਰ »

ਕਾਰ ਤੇ ਟਰੈਕਟਰ-ਟਰਾਲੀ ਦੀ ਟਰੱਕ 'ਚ ਦੋ ਵਿਅਕਤੀ ਜ਼ਖ਼ਮੀ

ਮੱਲਪੁਰ ਅੜਕਾਂ/ਸਾਹਲੋਂ, 12 ਮਾਰਚ (ਜੱਬੋਵਾਲ, ਨਿੱਘਾ) - ਨਵਾਂਸ਼ਹਿਰ- ਬੰਗਾ ਮੁੱਖ ਮਾਰਗ 'ਤੇ ਮਹਾਲੋਂ ਨਜ਼ਦੀਕ ਕਾਰ ਤੇ ਟਰੈਕਟਰ-ਟਰਾਲੀ ਦੀ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ | ਮੌਕੇ 'ਤੇ ਪੁਲਿਸ ਤੋਂ ਪ੍ਰਾਪਤ ਕੀਤੀ ਜਾਣਕਾਰੀ ...

ਪੂਰੀ ਖ਼ਬਰ »

ਨਵਾਂਸ਼ਹਿਰ ਵਾਸਤੇ ਕਾਲਜ ਦੀ ਮਨਜ਼ੂਰੀ ਪਹਿਲੇ ਸਾਲ ਵਿਚ ਵੱਡੀ ਪ੍ਰਾਪਤੀ ਰਹੀ-ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ, 12 ਮਾਰਚ (ਸ਼ੇਤਰਾ)- ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਾਸਤੇ ਸਰਕਾਰੀ ਕਾਲਜ ਦੀ ਮਨਜ਼ੂਰੀ ਪਹਿਲੇ ਸਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਰਹੀ ਹੈ, ਜਿਸ ਦਾ ਪਹਿਲਾ ਵਿੱਦਿਅਕ ਸੈਸ਼ਨ ਇਸ ਸਾਲ ਤੋਂ ਸ਼ੁਰੂ ਹੋਵੇਗਾ | ਇਸ ਤੋਂ ਇਲਾਵਾ ਨਵਾਂਸ਼ਹਿਰ ਨਗਰ ਕੌਾਸਲ ਨੂੰ ...

ਪੂਰੀ ਖ਼ਬਰ »

ਦਿਨ ਦਿਹਾੜੇ ਘਰ 'ਚੋਂ 24 ਲੱਖ ਦੇ ਗਹਿਣੇ ਚੋਰੀ

ਰੈਲਮਾਜਰਾ, 12 ਮਾਰਚ (ਰਾਕੇਸ਼ ਰੋਮੀ)- ਨਜ਼ਦੀਕੀ ਪਿੰਡ ਆਸਰੋਂ ਵਿਖੇ ਦਿਨ ਦਿਹਾੜੇ ਇਕ ਘਰ ਵਿਚੋਂ ਲਗ-ਪਗ 24 ਲੱਖ ਰੁਪਏ ਦੇ ਗਹਿਣੇ ਚੋਰੀ ਹੋਣ ਦਾ ਸਮਾਚਾਰ ਹੈ | ਆਸਰੋਂ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਮਕਾਨ ਮਾਲਕ ਮੋਹਨ ਸਿੰਘ ਪੁੱਤਰ ਜੀਤ ਸਿੰਘ ਨੇ ਕਿਹਾ ਕਿ ਉਹ ...

ਪੂਰੀ ਖ਼ਬਰ »

ਪਾਵਰਕਾਮ ਦੇ ਜੂਨੀਅਰ ਇੰਜੀ: ਵਲੋਂ ਅੱਜ ਸੱਤਵੇਂ ਦਿਨ ਵੀ ਬਾਈਕਾਟ ਜਾਰੀ ਰਿਹਾ

ਨਵਾਂਸ਼ਹਿਰ, 12 ਮਾਰਚ (ਦੀਦਾਰ ਸਿੰਘ ਸ਼ੇਤਰਾ)- ਕੌਾਸਲ ਆਫ਼ ਜੂਨੀਅਰ ਇੰਜੀਨੀਅਰ ਦੇ ਸੱਦੇ 'ਤੇ ਪਾਵਰਕਾਮ ਅਤੇ ਟਰਾਂਸਕੋ ਕੰਪਨੀਆਂ ਵਿਚ ਕੰਮ ਕਰਦੇ ਸਮੂਹ ਪਾਵਰ ਜੂਨੀਅਰ ਇੰਜੀਨੀਅਰ ਵੱਲੋਂ ਅੱਜ ਸੱਤਵੇਂ ਦਿਨ ਵੀ ਲਗਾਤਾਰ ਸਟੋਰਾਂ, ਮੀਟਰਿੰਗ ਲੈਬਾਂ, ਬਿਜਲੀ ਬਿੱਲਾਂ ...

ਪੂਰੀ ਖ਼ਬਰ »

ਬਾਜ਼ੀ ਦਾ ਮੇਲਾ ਕਰਵਾਇਆ

ਰੈਲਮਾਜਰਾ, 12 ਮਾਰਚ (ਸੁਭਾਸ਼ ਟੌਾਸਾ, ਰਾਕੇਸ਼ ਰੋਮੀ)- ਪਿੰਡ ਟੌਾਸਾ ਵਿਖੇ ਨਗਰ ਦੀ ਸੁੱਖ ਸ਼ਾਂਤੀ ਲਈ ਗਰਾਮ ਪੰਚਾਇਤ ਟੌਾਸਾ, ਭੋਲੇਵਾਲ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਜ਼ੀ ਦਾ ਮੇਲਾ ਕਰਵਾਇਆ ਗਿਆ ਜਿਸ 'ਚ ਬਾਜ਼ੀਗਰ ਮੀਤ ਰਾਮ ਰਕਾਸਣ ਵੱਲੋਂ ਨਗਰ ਦੀ ...

ਪੂਰੀ ਖ਼ਬਰ »

ਹਰ ਫ਼ਰੰਟ 'ਤੇ ਫੇਲ੍ਹ ਹੋਈ ਕਾਂਗਰਸ ਸਰਕਾਰ 'ਧੱਕੇਸ਼ਾਹੀ ਐਵਾਰਡ' ਦੀ ਪਾਤਰ-ਚੌਧਰੀ ਨੰਦ ਲਾਲ

ਰੱਤੇਵਾਲ, 12 ਮਾਰਚ (ਭਾਟੀਆ) ਪੰਜਾਬ ਵਿਚ ਕਾਂਗਰਸ ਪਾਰਟੀ ਨੇ ਸੱਤਾ ਸੰਭਾਲਦੇ ਹੀ ਪੰਜਾਬ ਦੀ ਜਨਤਾ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਲਏ ਜਾ ਰਹੇ ਤਾਨਾਸ਼ਾਹੀ ਫ਼ੈਸਲਿਆਂ ਅਤੇ ਗ਼ਲਤ ਨੀਤੀਆਂ ਨਾਲ ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਲਈ ਝੂਠੇ ਲਾਰਿਆਂ ਤੋਂ ਸਿਵਾਏ ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਜਬਰੀ ਬਦਲ ਕੇ ਸਕੂਲਾਂ ਅਤੇ ਅਧਿਆਪਕਾਂ ਨੂੰ ਉਜਾੜਨ ਦੀ ਕੀਤੀ ਨਿਖੇਧੀ

ਨਵਾਂਸ਼ਹਿਰ, 12 ਮਾਰਚ (ਦੀਦਾਰ ਸਿੰਘ ਸ਼ੇਤਰਾ)- ਪੰਜਾਬ ਸਰਕਾਰ ਦੇ ਸਿੱਖਿਆ ਵਿਰੋਧੀ ਫ਼ੈਸਲਿਆਂ ਿਖ਼ਲਾਫ਼ ਲਗਾਤਾਰ ਸੰਘਰਸ਼ ਕਰ ਰਹੀਆਂ ਜਥੇਬੰਦੀਆਂ 'ਤੇ ਆਧਾਰਿਤ ਬਣੇ ਸਾਂਝੇ ਅਧਿਆਪਕ ਮੋਰਚੇ ਵਿਚ ਸ਼ਾਮਲ ਅਤੇ ਹੋਰ ਅਧਿਆਪਕ ਜਥੇਬੰਦੀਆਂ ਨੇ ਸ਼ਾਮਲ ਹੋ ਕੇ ਪੰਜਾਬ ...

ਪੂਰੀ ਖ਼ਬਰ »

ਸੈਂਟ ਸੋਲਜਰ ਸਕੂਲ 'ਚ ਸ਼ੁਕਰਾਨਾ ਸਮਾਗਮ ਕਰਵਾਇਆ

ਔੜ/ਝਿੰਗੜਾਂ, 12 ਮਾਰਚ (ਕੁਲਦੀਪ ਸਿੰਘ ਝਿੰਗੜ)- ਪਿੰਡ ਝਿੰਗੜਾਂ ਵਿਖੇ ਖੋਲ੍ਹੇ ਗਏ ਸੈਂਟ ਸੋਲਜਰ ਡਿਵਾਈਨ ਪਬਲਿਕ ਸਕੂਲ 'ਚ ਪ੍ਰੀ- ਨਰਸਰੀ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਭੁਪਿੰਦਰ ਸਿੰਘ ਬੂਟਾ ਦੇ ਜਥੇ ...

ਪੂਰੀ ਖ਼ਬਰ »

ਗੁਰੂ ਨਾਨਕ ਲੰਗਰ ਹਾਲ ਦੀ ਉਸਾਰੀ ਦੀ ਸੇਵਾ ਸ਼ੁਰੂ

ਪੱਲੀ ਝਿੱਕੀ, 12 ਮਾਰਚ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਤੀ ਕੋਟ ਵਿਖੇ ਬੰਗਾ-ਗੜ੍ਹਸ਼ੰਕਰ ਸੜਕ 'ਤੇ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਕੋਲ ਸ੍ਰੀ ਗੁਰੂ ਨਾਨਕ ਲੰਗਰ ਹਾਲ ਦੀ ਉਸਾਰੀ ਦੀ ਸੇਵਾ ਸ਼ੁਰੂ ਕੀਤੀ ਗਈ | ਗੁਰੂ ਘਰ ਦੇ ਸੇਵਾਦਾਰ ਗਿਆਨੀ ਤਰਲੋਚਨ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੀਜਲ ਰੂਬੇਲਾ ਟੀਕਾ ਅਤਿ ਜ਼ਰੂਰੀ-ਐੱਸ.ਐੱਮ.ਓ. ਪਵਨ ਕੁਮਾਰ

ਕਾਠਗੜ੍ਹ, 12 ਮਾਰਚ (ਸੂਰਾਪੁਰੀ, ਪਨੇਸਰ)- ਸਿਹਤ ਵਿਭਾਗ ਵੱਲੋਂ ਕਾਠਗੜ੍ਹ ਦੇ ਹਸਪਤਾਲ ਵਿਚ ਐੱਸ.ਐੱਮ.ਓ. ਪਵਨ ਕੁਮਾਰ ਵਲੋਂ ਮੀਜਲ ਰੂਬੇਲਾ ਟੀਕਾਕਰਨ ਸਬੰਧੀ ਇਲਾਕੇ ਦੇ ਸਕੂਲਾਂ ਦੇ ਅਧਿਆਪਕਾਂ ਅਤੇ ਨੋਡਲ ਅਫ਼ਸਰਾਂ ਨੂੰ ਟਰੇਨਿੰਗ ਦਿੱਤੀ ਗਈ | ਇਸ ਮੌਕੇ ਡਾ: ਪਵਨ ...

ਪੂਰੀ ਖ਼ਬਰ »

ਸਤਲੁਜ ਪਬਲਿਕ ਸਕੂਲ 'ਚ ਔਰਤ ਦਿਵਸ 'ਤੇ ਸਮਾਗਮ

ਬੰਗਾ, 12 ਮਾਰਚ (ਜਸਬੀਰ ਸਿੰਘ ਨੂਰਪੁਰ) - ਕੌਮਾਂਤਰੀ ਔਰਤ ਦਿਵਸ ਦੇ ਸਬੰਧ ਵਿਚ ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਸਮਾਗਮ ਕਰਵਾਇਆ ਗਿਆ | ਸਕੂਲ ਦੇ ਡਾਇਰੈਕਟਰ ਪਾਲ ਸਿੰਘ ਪੂੰਨੀਆ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ | ਲੜਕੀਆਂ ਦੀ ...

ਪੂਰੀ ਖ਼ਬਰ »

ਜਦੋਂ ਪੋਲ ਖੋਲ੍ਹ ਰੈਲੀ ਦੀ ਤਿਆਰੀ ਲਈ ਆਏ ਆਗੂਆਂ ਨੂੰ ਲੋਕਾਂ ਦੇ ਸਵਾਲਾਂ ਦਾ ਕਰਨਾ ਪਿਆ ਸਾਹਮਣਾ

ਮੁਕੰਦਪੁਰ, 12 ਮਾਰਚ (ਅਮਰੀਕ ਸਿੰਘ ਢੀਂਡਸਾ) - ਸ਼ੋ੍ਰਮਣੀ ਅਕਾਲੀ ਦਲ ਵਲੋਂ 23 ਮਾਰਚ ਨੂੰ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਖੋਲ੍ਹਣ ਲਈ ਵੱਡੀ ਗਿਣਤੀ ਵਿਚ ਖਟਕੜ ਕਲਾਂ ਪਹੁੰਚਣ ਲਈ ਅਪੀਲ ਕਰਦਿਆਂ ਮੈਂਬਰ ਪਾਰਲੀਮੈਂਟ ਪੋ੍ਰ: ਪ੍ਰੇਮ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਨੇ ਸੁਧਾਰੀ ਸ਼ਮਸ਼ਾਨਘਾਟ ਦੀ ਹਾਲਤ

ਪੱਲੀ ਝਿੱਕੀ, 12 ਮਾਰਚ (ਕੁਲਦੀਪ ਸਿੰਘ ਪਾਬਲਾ) - ਪਿੰਡ ਪੱਲੀ ਉੱਚੀ ਵਿਖੇ ਸਮੂਹ ਨਗਰ ਨਿਵਾਸੀ, ਨੌਜਵਾਨ ਸਭਾ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਵਲੋਂ ਪਿੰਡ ਨੂੰ ਸਵੱਛ ਭਾਰਤ ਮੁਹਿੰਮ ਅਧੀਨ ਸਾਫ਼ ਸੁਥਰਾ ਰੱਖਣ ਲਈ ਉਪਰਾਲਾ ਕੀਤਾ ਜਾ ਰਿਹਾ ...

ਪੂਰੀ ਖ਼ਬਰ »

ਵਿਲੇਜ਼ ਯੂਥ ਕਲੱਬ ਵਲੋਂ ਕੁਲਦੀਪ ਦੀਪਕ ਦਾ ਸਨਮਾਨ

ਮੱਲਪੁਰ ਅੜਕਾਂ, 12 ਮਾਰਚ (ਜੱਬੋਵਾਲ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਦੀ ਫੇਰੀ ਦੌਰਾਨ ਉਨ੍ਹਾਂ ਦੀ ਕਵਰੇਜ਼ ਕਰਨ ਲਈ ਨਾਲ ਆਏ ਪਿੰਡ ਕਾਹਮਾ ਦੇ ਕੁਲਦੀਪ ਸਿੰਘ ਦੀਪਕ ਜੋ ਕੈਨੇਡਾ ਟੋਰਾਂਟੋ ਵਿਖੇ ਪੰਜਾਬ ਦੀ ਗੁੰਜ ਰੇਡੀਓ ਚੈਨਲ ਚਲਾ ਰਹੇ ਹਨ, ...

ਪੂਰੀ ਖ਼ਬਰ »

ਗੁਰਬਾਣੀ ਸਾਨੂੰ ਮਾਨਵ ਧਰਮ ਨਾਲ ਜੋੜਦੀ ਹੈ - ਨਿਰਮਲ ਸਿੰਘ ਸੰਧੂ

ਸੰਧਵਾਂ, 12 ਮਾਰਚ (ਪ੍ਰੇਮੀ ਸੰਧਵਾਂ) - ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਹਿਬਾਨ, ਸੰਤਾਂ, ਭਗਤਾਂ, ਭੱਟ ਸਾਹਿਬਾਨ ਦੀ ਰਚੀ ਬਾਣੀ ਜਿਥੇ ਇਕ ਅਕਾਲ ਪੁਰਖ ਦੀ ਅਰਾਧਨਾ ਦਾ ਸੰਕਲਪ ਦਿ੍ੜ ਕਰਵਾਉਂਦੀ ਹੈ, ਉੱਥੇ ਇਹ ਮਹਾਨ ਗੁਰਬਾਣੀ ਸਾਨੂੰ ਸੱਚੇ-ਸੁੱਚੇ ਮਾਨਵ ਧਰਮ ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮੀਟਿੰਗ

ਨਵਾਂਸ਼ਹਿਰ, 12 ਮਾਰਚ (ਹਰਮਿੰਦਰ ਸਿੰਘ ਪਿੰਟੂ)- ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਸੁਵਿਧਾ ਕੇਂਦਰ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਚ ਪ੍ਰਧਾਨ ਜੇ.ਡੀ.ਵਰਮਾ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਨਵਾਂਸ਼ਹਿਰ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਗੈਸ ਕੁਨੈਕਸ਼ਨ ਵੰਡੇ

ਬੰਗਾ, 12 ਮਾਰਚ (ਨੂਰਪੁਰ, ਲਧਾਣਾ) - ਪਿੰਡ ਮਾਹਿਲ ਗਹਿਲਾ ਵਿਖੇ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਬੰਗਾ ਗੈਸ ਏਜੰਸੀ ਵਲੋਂ 45 ਲੋੜਵੰਦਾਂ ਨੂੰ ਗੈਸ ਕੁਨੈਕਸ਼ਨ ਵੰਡੇ ਗਏ | ਬੰਗਾ ਗੈਸ ਏਜੰਸੀ ਦੇ ਮੁਖੀ ਮਨਮੀਤ ਕੁਮਾਰ ਸੋਨੂੰ ਨੇ ਆਖਿਆ ਲੋਕਾਂ ਨੂੰ ਸਰਕਾਰ ਦੀਆਂ ...

ਪੂਰੀ ਖ਼ਬਰ »

ਮਸ਼ਾਲ ਮਾਰਚ ਦਾ ਚੱਕ-ਬਿਲਗਾਂ ਸਕੂਲ ਵਲੋਂ ਨਿੱਘਾ ਸਵਾਗਤ

ਬਹਿਰਾਮ, 12 ਮਾਰਚ (ਨਛੱਤਰ ਸਿੰਘ ਬਹਿਰਾਮ) - ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੜ੍ਹੋ ਪੰਜਾਬ, ਪੜਾਓ ਪੰਜਾਬ ਦੀ ਸੂਬੇ ਭਰ ਵਿਚ ਚਲਾਈ ਗਈ ਮਸ਼ਾਲ ਮਾਰਚ ਦਾ ਸੀਨੀਅਰ ਸੈਕੰਡਰੀ ਸਕੂਲ ਚੱਕ-ਬਿਲਗਾ (ਲੜਕੀਆਂ) ਵਿਖੇ ਨਿੱਘਾ ਸਵਾਗਤ ...

ਪੂਰੀ ਖ਼ਬਰ »

ਠਠਿਆਲਾ ਬੇਟ ਤੋਂ ਬੰਨ੍ਹ ਦਰਿਆ ਸਤਲੁਜ ਤੱਕ ਸੜਕ ਕਦੋਂ ਬਣੇਗੀ?

ਬਲਾਚੌਰ, 12 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਮੰਡ ਖੇਤਰ ਦੇ ਪਿੰਡ ਠਠਿਆਲਾ ਬੇਟ ਤੇ ਨਾਲ ਦੇ ਪਿੰਡਾਂ ਦੀ ਅਹਿਮ ਮੰਗ ਪਿੰਡ ਠਠਿਆਲਾ ਬੇਟ ਤੋਂ ਬੰਨ੍ਹ ਦਰਿਆ ਸਤਲੁਜ ਤੱਕ ਸੜਕ ਬਣਨ ਦਾ ਸੁਪਨਾ ਸਾਕਾਰ ਹੁੰਦਾ ਨਜ਼ਰੀ ਨਹੀਂ ਆ ਰਿਹਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਕਮਾਮ ਵਾਸੀਆਂ ਵਲੋਂ ਗੰਦੇ ਪਾਣੀ ਦੇ ਨਿਕਾਸ ਲਈ ਚੱਲ ਰਹੇ ਕੰਮ ਨੂੰ ਜਲਦ ਕਰਵਾਉਣ ਦੀ ਮੰਗ

ਸਾਹਲੋਂ, 12 ਮਾਰਚ (ਜਰਨੈਲ ਸਿੰਘ ਨਿੱਘ੍ਹਾ)- ਪਿੰਡ ਕਮਾਮ ਵਿਖੇ ਸੜਕ ਕਿਨਾਰੇ ਗੰਦੇ ਪਾਣੀ ਦੇ ਨਿਕਾਸ ਲਈ ਬਣ ਰਹੇ ਨਾਲੇ ਦਾ ਮੱਠੀ ਚਾਲ ਨਾਲ ਚੱਲ ਰਹੇ ਕੰਮ ਤੋਂ ਪਿੰਡ ਵਾਸੀ ਡਾਢੇ ਪ੍ਰੇਸ਼ਾਨ ਹਨ | ਪਿੰਡ ਵਾਸੀਆਂ ਅਨੁਸਾਰ ਪਿਛਲੇ ਡੇਢ ਮਹੀਨੇ ਤੋ ਨਾਲੇ ਦਾ ਜੂੰ ਦੀ ਚਾਲ ...

ਪੂਰੀ ਖ਼ਬਰ »

ਜ਼ਮੀਨ ਵਿਵਾਦ ਸਬੰਧੀ ਵਿਰੋਧੀ ਧਿਰ ਨੇ ਸਟੇਅ ਆਰਡਰ ਹੋਣ ਦਾ ਦਾਅਵਾ ਕੀਤਾ

ਉਸਮਾਨਪੁਰ, 12 ਮਾਰਚ (ਮਝੂਰ)- ਪਿੰਡ ਰਕਾਸਣ ਵਿਖੇ ਚੱਲ ਰਹੇ 35 ਕਿੱਲੇ ਚਰਾਂਦ ਦੇ ਮਾਮਲੇ ਵਿਚ ਵਿਰੋਧੀ ਧਿਰ ਦੇ ਸੁਰਿੰਦਰ ਸਿੰਘ ਤੇ ਨੰਬਰਦਾਰ ਮੰਗਤ ਰਾਮ ਨੇ ਦੱਸਿਆ ਕਿ ਉਕਤ ਜ਼ਮੀਨ ਦੀ ਮੁਰੱਬੇਬੰਦੀ 1954 ਵਿਚ ਉਨ੍ਹਾਂ ਦੇ ਬਜ਼ੁਰਗਾਂ ਦੇ ਨਾਮ ਕੰਸੌਲੀਡੇਟ ਅਫ਼ਸਰ ਵਲੋਂ ...

ਪੂਰੀ ਖ਼ਬਰ »

ਗ਼ੈਰ-ਜ਼ਰਾਇਤੀ ਸਭਾਵਾਂ ਦੇ ਮੈਂਬਰਾਂ ਦੀ ਹੋਈ ਕਰਜ਼ਾ ਮੁਆਫ਼ੀ ਸਬੰਧੀ ਮੀਟਿੰਗ

ਬੰਗਾ, 12 ਮਾਰਚ (ਕਰਮ ਲਧਾਣਾ) - ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈ ਦੀ ਮੀਟਿੰਗ ਸਹਿਕਾਰੀ ਸਭਾ ਬੀਸਲਾ ਵਿਖੇ ਮੱਖਣ ਸਿੰਘ ਜੱਸੋਮਜਾਰਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬਲਾਕ ...

ਪੂਰੀ ਖ਼ਬਰ »

ਕੈਂਸਰ ਜਾਗਰੂਕ ਕੈਂਪ ਦੌਰਾਨ 315 ਮਰੀਜ਼ਾਂ ਦੀ ਜਾਂਚ

ਸੜੋਆ, 12 ਮਾਰਚ (ਪੱਤਰ ਪ੍ਰੇਰਕ)- ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਜਲੰਧਰ ਵੱਲੋਂ ਸਮਾਜ ਸੇਵੀ ਸ: ਹਰਪਾਲ ਸਿੰਘ ਦੇ ਉੱਦਮ ਸਦਕਾ ਪਿੰਡ ਦਿਆਲਾ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਇੱਕ ਰੋਜ਼ਾ ਜਾਗਰੂਕ ਕੈਂਪ ਪਿੰਡ ਦਿਆਲਾ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਗਲੀਆਂ ਵਿਚ ਇੰਟਰਲਾਕ ਟਾਇਲਾਂ ਦਾ ਕੰਮ ਸ਼ੁਰੂ

ਉੜਾਪੜ/ਲਸਾੜਾ, 12 ਮਾਰਚ (ਲਖਵੀਰ ਸਿੰਘ ਖੁਰਦ)- ਬਲਾਕ ਔੜ ਦੇ ਪਿੰਡ ਬੁਰਜ ਟਹਿਲ ਦਾਸ ਵਿਖੇ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਰੇਗਾ ਸਕੀਮ ਅਧੀਨ ਗਲੀਆਂ ਵਿਚ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਹੋਇਆ | ਬਲਾਕ ਵਿਕਾਸ ਅਫਸਰ ਔੜ ਬਲਬੀਰ ਸਿੰਘ ...

ਪੂਰੀ ਖ਼ਬਰ »

ਸਵਾਮੀ ਓਾਕਾਰਾ ਨੰਦ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ 17 ਤੋਂ

ਭੱਦੀ, 12 ਮਾਰਚ (ਨਰੇਸ਼ ਧੌਲ) ਬ੍ਰਹਮਲੀਨ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਗੱਦੀ ਨਸ਼ੀਨ ਸਵਾਮੀ ਓਾਕਾਰਾ ਨੰਦ ਭੂਰੀ ਵਾਲਿਆਂ ਦੇ 70ਵੇਂ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਕੁਟੀਆ ਓਾਕਾਰ ਧਾਮ ਪਿੰਡ ਥੋਪੀਆ ਵਿਖੇ ਸਵਾਮੀ ਅਨੁਭਵਾਂ ਨੰਦ ਭੂਰੀ ਵਾਲਿਆਂ ਅਤੇ ਸਵਾਮੀ ...

ਪੂਰੀ ਖ਼ਬਰ »

ਬਾਬਾ ਊਧੋ ਸ਼ਾਹ ਚਿਸ਼ਤੀ ਦਾ ਸਲਾਨਾ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਕਟਾਰੀਆਂ, 12 ਮਾਰਚ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦਰਬਾਰ ਵਿਖੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਰਹਿਨੁਮਾਈ ਹੇਠ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ...

ਪੂਰੀ ਖ਼ਬਰ »

ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਚੱਕਰ 'ਚ ਘੋੜੇ ਰੇਹੜੇ ਫੜੇ

ਰੈਲਮਾਜਰਾ, 12 ਮਾਰਚ (ਰਾਕੇਸ਼ ਰੋਮੀ)- ਪੁਲਿਸ ਚੌਕੀ ਆਸਰੋਂ ਨੇ ਨਾਜਾਇਜ਼ ਮਾਈਨਿੰਗ 'ਤੇ ਸ਼ਿਕੰਜਾ ਕੱਸਦਿਆਂ ਟਿੱਪਰ, ਟਰੈਕਟਰ, ਟਰਾਲੀਆਂ ਤੋਂ ਬਾਅਦ ਰੇਤ ਨਾਲ ਭਰੇ ਚਾਰ ਘੋੜੇ ਰੇਹੜਿਆਂ ਨੂੰ ਕਬਜੇ 'ਚ ਵਿਚ ਲਿਆ | ਇਸ ਸਬੰਧ ਵਿਚ ਆਸਰੋਂ ਪੁਲਿਸ ਨੇ ਦੱਸਿਆ ਕਿ ਮਾਈਨਿੰਗ ...

ਪੂਰੀ ਖ਼ਬਰ »

ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਵਲੋਂ ਪੋਲੀਓ ਮੁਹਿੰਮ ਦਾ ਉਦਘਾਟਨ

ਨਵਾਂਸ਼ਹਿਰ, 12 ਮਾਰਚ (ਦੀਦਾਰ ਸਿੰਘ ਸ਼ੇਤਰਾ)- ਅੱਜ ਇੱਥੇ ਕੌਮੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਅੰਜਲੀ ਭਾਵੜਾ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਬਚਿਆਂ ਨੂੰ ਪੋਲੀਓ ਰੋਧਕ ਦਵਾਈ ਦੀਆਂ ਬੂੰਦਾਂ ਪਿਲਾ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 'ਚ 44 ਯੂਨਿਟ ਖ਼ੂਨ ਇਕੱਤਰ

ਉਸਮਾਨਪੁਰ, 12 ਮਾਰਚ (ਮਝੂਰ)- ਪਿੰਡ ਦੁਪਾਲਪੁਰ ਸਥਿਤ ਦਾਣਾ ਮੰਡੀ ਵਿਖੇ ਸਮਾਜ ਸੇਵਕ ਪਰਮਜੀਤ ਸਿੰਘ ਆੜ੍ਹਤੀ, ਸਮੂਹ ਗਰਾਮ ਪੰਚਾਇਤ ਤੇ ਨੌਜਵਾਨ ਸਭਾ ਦੁਪਾਲਪੁਰ ਵਲੋਂ ਬਲੱਡ ਡੋਨਰਜ਼ ਕੌਾਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ 7 ਵਾਂ ਸਵੈ-ਇਛੁੱਕ ਖ਼ੂਨਦਾਨ ਕੈਂਪ ਲਗਾਇਆ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX