ਤਾਜਾ ਖ਼ਬਰਾਂ


ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  1 day ago
ਅਬੋਹਰ, 16 ਅਕਤੂਬਰ (ਪ੍ਰਦੀਪ ਕੁਮਾਰ) - ਜੰਮੂ ਕਸ਼ਮੀਰ ਇਲਾਕੇ ਵਿਚ ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਅੰਤਕਵਾਦੀਆਂ ਵੱਲੋਂ ਗੋਲੀ ਮਾਰ ਦਿਤੇ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ ਦਸ ...
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  1 day ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  1 day ago
ਅਟਾਰੀ 16 ਅਕਤੂਬਰ( ਰੁਪਿੰਦਰਜੀਤ ਸਿੰਘ ਭਕਨਾ)- ਅਟਾਰੀ ਨਜ਼ਦੀਕ ਬੀ ਐੱਸ ਐੱਫ ਵੱਲੋਂ ਭਾਰਤੀ ਇਲਾਕੇ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਇਕ ਘੁਸਪੈਠੀਏ ਨੂੰ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਢੇਰ ਕਰ ਦੇਣ ਦਾ ਸਮਾਚਾਰ ...
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  1 day ago
ਚੰਡੀਗੜ੍ਹ, 16 ਅਕਤੂਬਰ -ਆਮ ਆਦਮੀ ਪਾਰਟੀ (ਆਪ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗਠਿਤ ਕੀਤੀ ਗਈ ਵਿਸ਼ੇਸ਼ ਕਮੇਟੀ ਦੀ ਬੈਠਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ।
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  1 day ago
ਬੱਚੀਵਿੰਡ, 16 ਅਕਤੂਬਰ (ਬਲਦੇਵ ਸਿੰਘ ਕੰਬੋ)- 88 ਬਟਾਲੀਅਨ ਸੀਮਾ ਸੁਰੱਖਿਆ ਬਲ ਦੇ ਜੁਆਨਾਂ ਨੇ ਅੰਤਰਰਾਸ਼ਟਰੀ ਸਰਹੱਦ ਨੇੜਿਓ 4 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ...
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦੀ ਤਾਜ਼ਾ ਇਨਪੁੱਟ ਮਿਲਣ ਤੋਂ ਬਾਅਦ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ...
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  1 day ago
ਬੰਗਾ, 16 ਅਕਤੂਬਰ (ਜਸਵੀਰ ਸਿੰਘ ਨੂਰਪੁਰ)- ਅੱਜ ਕੁਝ ਅਣਪਛਾਤੇ ਵਿਅਕਤੀਆਂ ਨੇ ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਦਰਬਜੀਤ ਸਿੰਘ ਪੂਨੀ 'ਤੇ ਉਸ ਦੇ ਘਰ ਜਾ ਕੇ ਤੇਜ਼ਧਾਰ ਹਥਿਆਰਾਂ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  1 day ago
ਡਮਟਾਲ, 16 ਅਕਤੂਬਰ (ਰਾਕੇਸ਼ ਕੁਮਾਰ)- ਡਮਟਾਲ ਹਾਈਵੇਅ 'ਤੇ ਅੱਜ ਇੱਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ...
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਜਲਾਲਾਬਾਦ, 16 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਦੇ ਹੱਕ 'ਚ ਅੱਜ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ...
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  1 day ago
ਤਲਵੰਡੀ ਸਾਬੋ, 16 ਅਕਤੂਬਰ (ਰਣਜੀਤ ਸਿੰਘ ਰਾਜੂ)- ਇਲਾਕੇ 'ਚ 'ਚਿੱਟੇ' ਦੀ ਸਪਲਾਈ ਲਾਈਨ ਨੂੰ ਕੱਟਣ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ...
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਜਲਾਲਾਬਾਦ, 16 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ, ਜਤਿੰਦਰ ਪਾਲ ਸਿੰਘ)- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਲਾਲਾਬਾਦ ਵਿਖੇ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਕਾਂਗਰਸੀ ਉਮੀਦਵਾਰ...
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਨਵੀਂ ਦਿੱਲੀ, 16 ਅਕਤੂਬਰ- ਅਯੁੱਧਿਆ ਮਾਮਲੇ 'ਚ ਸਾਰੇ ਪੱਖਾਂ ਨੇ ਬਹਿਸ ਪੂਰੀ ਕਰ ਹੋ ਗਈ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਫ਼ੈਸਲਾ ਸੁਰੱਖਿਅਤ...
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  1 day ago
ਬਟਾਲਾ, 16 ਅਕਤੂਬਰ (ਕਾਹਲੋਂ)- ਅੱਜ ਵਿਸ਼ੇਸ਼ ਪੱਤਰਕਾਰਾਂ ਦਾ ਇੱਕ ਵਫ਼ਦ ਡੀ. ਆਈ. ਜੀ. ਮੀਡੀਆ ਵਿੰਗ ਵਸ਼ੁਧਾ ਗੁਪਤਾ ਦੀ ਅਗਵਾਈ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਜ਼ੀਰੋ ਲਾਇਨ 'ਤੇ ਪਹੁੰਚਿਆ। ਇਸ ਮੌਕੇ ਪੱਤਰਕਾਰਾਂ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  1 day ago
ਗੁਰੂਹਰਸਹਾਏ, 16 ਅਕਤੂਬਰ (ਕਪਿਲ ਕੰਧਾਰੀ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਦੜ ਢੰਡੀ ਦੇ ਕੋਲ ਅੱਜ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਮੋਟਰਸਾਈਕਲ ਸਵਾਰ...
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  1 day ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  1 day ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  1 day ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  1 day ago
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  1 day ago
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  1 day ago
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  1 day ago
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  1 day ago
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  1 day ago
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  1 day ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  1 day ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  1 day ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  1 day ago
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 day ago
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  1 day ago
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  1 day ago
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  1 day ago
ਅਮਿਤ ਸ਼ਾਹ ਅੱਜ ਹਰਿਆਣਾ 'ਚ ਕਰਨਗੇ 4 ਰੈਲੀਆਂ
. . .  1 day ago
ਕੇਜਰੀਵਾਲ ਦੁਪਹਿਰ 1 ਵਜੇ ਕਰਨਗੇ ਪੱਤਰਕਾਰ ਵਾਰਤਾ
. . .  1 day ago
ਅਯੁੱਧਿਆ ਮਾਮਲੇ 'ਚ ਸੁਣਵਾਈ ਦਾ ਅੱਜ ਆਖ਼ਰੀ ਦਿਨ
. . .  1 day ago
ਚਿਦੰਬਰਮ ਤੋਂ ਪੁੱਛਗਿੱਛ ਲਈ ਤਿਹਾੜ ਜੇਲ੍ਹ ਪਹੁੰਚੇ ਈ.ਡੀ ਅਧਿਕਾਰੀ
. . .  1 day ago
ਮਹਾਰਾਸ਼ਟਰ ਚੋਣਾਂ : ਪ੍ਰਧਾਨ ਮੰਤਰੀ ਕਰਨਗੇ ਅੱਜ 3 ਰੈਲੀਆਂ
. . .  1 day ago
ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  2 days ago
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  2 days ago
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  2 days ago
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  2 days ago
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549

ਲੁਧਿਆਣਾ

ਲੜਕੀ ਨਾਲ ਛੇੜਖਾਨੀ ਤੋਂ ਰੋਕਣ 'ਤੇ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਪਿਓ ਤੇ ਭਰਾ ਸਮੇਤ 3 ਜ਼ਖ਼ਮੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜ਼ਨ ਨੰਬਰ 5 ਦੇ ਘੇਰੇ ਅੰਦਰ ਪੈਂਦੇ ਇਲਾਕੇ ਗਾਂਧੀ ਨਗਰ ਵਿਚ ਲੜਕੀ ਨਾਲ ਛੇੜਕਾਨੀ ਕਰਨ ਤੋਂ ਰੋਕਣ 'ਤੇ ਇਕ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਲੜਕੀ ਦੇ ਪਿਓ ਤੇ ਭਰਾ ਸਮੇਤ ਤਿੰਨ ਜ਼ਖ਼ਮੀ ਹੋ ਗਏ ਹਨ ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਘਟਨਾ ਅੱਜ ਦੇਰ ਸ਼ਾਮ ਉਸ ਵਕਤ ਵਾਪਰੀ ਜਦੋਂ ਗਾਂਧੀ ਨਗਰ ਮੁਹੱਲੇ ਵਿਚ ਰਹਿਣ ਵਾਲੇ ਜਸਵੀਰ ਸਿੰਘ ਦੇ ਲੜਕੇ ਦਮਨਜੀਤ ਸਿੰਘ ਦਾ ਵਿਆਹ ਸੀ | ਸਵੇਰੇ ਬਰਾਤ ਜਾਣ ਸਮੇਂ ਮੁਹੱਲੇ 'ਚ ਰਹਿਣ ਵਾਲੇ ਤਰਨਜੀਤ ਸਿੰਘ ਦੇ ਘਰ ਦੇ ਬਾਹਰ ਬਰਾਤ ਵਿਚ ਸ਼ਾਮਿਲ ਕੁਝ ਨੌਜਵਾਨਾਂ ਵਲੋਂ ਕਾਰ ਖੜ੍ਹੀ ਕਰਨ ਨੂੰ ਲੈ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਗਾਲ੍ਹਾਂ ਦੀ ਆਵਾਜ਼ ਸੁਣ ਕੇ ਜਦੋਂ ਤਰਨਜੀਤ ਦੀ ਲੜਕੀ ਨਿਕਿਤਾ ਬਾਹਰ ਆਈ ਤਾਂ ਇਨ੍ਹਾਂ ਨੌਜਵਾਨਾਂ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਉਥੇ ਕੁਝ ਲੋਕਾਂ ਦੀ ਦਖਲਅੰਦਾਜ਼ੀ ਨਾਲ ਇਹ ਨੌਜਵਾਨ ਉਥੋਂ ਚਲੇ ਗਏ | ਦੇਰ ਸ਼ਾਮ ਜਦੋਂ ਬਰਾਤ ਵਾਪਸ ਆਈ ਤਾਂ ਨਿਕਿਤਾ ਕਰਿਆਨਾ ਦੀ ਦੁਕਾਨ ਤੋਂ ਸਾਮਾਨ ਲੈਣ ਲਈ ਜਾ ਰਹੀ ਸੀ ਤਾਂ ਇਹ ਨੌਜਵਾਨ ਮੁੜ ਤੋਂ ਲੜਕੀ ਨਾਲ ਉਲਝ ਪਏ | ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ | ਇਨ੍ਹਾਂ ਨੌਜਵਾਨਾਂ ਨੇ ਲੜਕੀ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ | ਰੌਲੇ ਦੀ ਆਵਾਜ਼ ਸੁਣਕੇ ਜਦੋਂ ਨਿਤਿਕਾ ਦੇ ਪਿਤਾ ਤਰਨਜੀਤ ਸਿੰਘ ਤੇ ਉਸਦਾ ਭਰਾ ਨਵੀਨ ਕੁਮਾਰ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਹਮਲਾਵਰਾਂ ਵਲੋਂ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਬਰਾਤ ਵਿਚ ਸ਼ਾਮਿਲ ਕੁਝ ਹੋਰ ਨੌਜਵਾਨ ਵੀ ਉੱਥੇ ਆਏ ਅਤੇ ਇਨ੍ਹਾਂ ਨੇ ਲੜਕੀ ਦੇ ਘਰ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ | ਸਿੱਟੇ ਵਜੋਂ ਦੋ ਕਾਰਾਂ ਨੂੰ ਨੁਕਸਾਨ ਪੁੱਜਾ | ਗੁੰਡਾਗਰਦੀ ਦਾ ਇਹ ਨੰਗਾ ਨਾਚ ਅੱਧਾ ਘੰਟੇ ਤੱਕ ਚੱਲਦਾ ਰਿਹਾ | ਲੜਾਈ ਦੌਰਾਨ ਗੋਲੀ ਚੱਲਣ ਦੀ ਸੂਚਨਾ ਹੈ ਪਰ ਪੁਲਿਸ ਵਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਘਟਨਾ ਕਾਰਨ ਪੂਰੇ ਮੁਹੱਲੇ ਵਿਚ ਭਗਦੜ ਮੱਚ ਗਈ | ਦੂਜੇ ਪਾਸੇ ਲਾੜੇ ਦੇ ਪਿਤਾ ਜਸਵੀਰ ਸਿੰਘ ਦਾ ਕਹਿਣਾ ਸੀ ਕਿ ਲੜਕੀ ਦਾ ਪਿਤਾ ਤੇ ਕੁਝ ਸਾਥੀ ਡੋਲੀ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਘਰ 'ਤੇ ਪੱਥਰ ਮਾਰੇ | ਇੰਨ੍ਹਾਂ ਵਿਅਕਤੀਆਂ ਵਲੋਂ ਪਥਰਾਅ ਕਰਨ ਕਾਰਨ ਹੀ ਕਾਰਾਂ ਨੂੰ ਨੁਕਸਾਨ ਪੁੱਜਾ ਹੈ | ਜਸਵੀਰ ਸਿੰਘ ਨੇ ਦੱਸਿਆ ਕਿ ਲੜਾਈ ਕਾਰਨ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੇ ਵੀ ਸੱਟ ਲੱਗੀ ਹੈ | ਸੂਚਨਾ ਮਿਲਦੇ ਏ.ਡੀ.ਸੀ.ਪੀ. ਰਤਨ ਸਿੰਘ ਬਰਾੜ, ਏ.ਡੀ.ਸੀ.ਪੀ. ਮੈਡਮ ਗੁਰਪ੍ਰੀਤ ਕੌਰ ਪੁਰੇਵਾਲ, ਥਾਣਾ ਡਵੀਜ਼ਨ ਨੰਬਰ 5 ਦੇ ਐਸ.ਐਚ.ਓ. ਜਤਿੰਦਰ ਸਿੰਘ ਮੌਕੇ 'ਤੇ ਪਹੁੰਚੇ | ਜਾਂਚ ਅਧਿਕਾਰੀ ਸ. ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਹਾਲ ਦੀ ਘੜੀ ਲੜਕੀ ਦੇ ਬਿਆਨਾਂ 'ਤੇ ਵੱਖ-ਵੱਖ ਧਾਰਾਵਾਂ ਤਰਿਤ ਕੇਸ ਦਰਜ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਸ਼ਨਾਖਤ ਲਈ ਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਕਬਜ਼ੇ ਵਿਚ ਲੈ ਲਈ ਹੈ | ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਨੇ ਵੀ ਲੜਕੀ ਦੇ ਪਿਤਾ ਅਤੇ ਉਸਦੇ ਸਾਥੀਆਂ 'ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਜਿਸਦੀ ਵੀ ਜਾਂਚ ਕੀਤੀ ਜਾ ਰਹੀ ਹੈ | ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਸੀ |

ਰਿਹਾਇਸ਼ੀ ਪਲਾਟ 'ਚ ਬਣੀਆਂ ਦੁਕਾਨਾਂ ਦਾ ਸ਼ਟਰ ਉਸਾਰੀਕਰਤਾ ਦੇ ਵਿਰੋਧ ਦੇ ਬਾਵਜੂਦ ਤੋੜਿਆ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ) - ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੀ ਕਾਲੋਨੀ ਮਾਡਲ ਟਾਊਨ ਐਕਸਟੈਸ਼ਨ ਦੇ ਰਿਹਾਇਸ਼ੀ ਪਲਾਟ ਵਿਚ ਬਣੀਆਂ ਦੁਕਾਨਾਂ ਵਿਰੁੱਧ ਇਮਾਰਤੀ ਸ਼ਾਖਾ ਵਲੋਂ ਕਾਰਵਾਈ ਕਰਦੇ ਹੋਏ ਇਕ ਦੁਕਾਨ ਦਾ ਸ਼ਟਰ ਉਸਾਰੀਕਰਤਾ ਦੇ ਭਾਰੀ ਵਿਰੋਧ ਦੇ ...

ਪੂਰੀ ਖ਼ਬਰ »

ਰਿਹਾਇਸ਼ੀ ਟੀਚਾ ਪੂਰਾ ਕਰਨ ਲਈ ਪ੍ਰਸ਼ਾਸਨ ਨੇ ਰਿਕਵਰੀ ਸਟਾਫ ਦੀਆਂ ਛੁੱਟੀਆਂ ਕੀਤੀਆਂ ਰੱਦ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)- ਵਿੱਤੀ ਵਰ੍ਹੇ 2017-18 ਦਾ ਬਜਟ ਟੀਚਾ ਪੂਰਾ ਕਰਨ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਕਮਿਸ਼ਨਰ ਜਸਕਿਰਨ ਸਿੰਘ ਵਲੋਂ ਪ੍ਰਾਪਰਟੀ ਟੈਕਸ, ਓ. ਐਾਡ ਐਮ. ਸੈਲ ਅਤੇ ਇਮਾਰਤੀ ਸ਼ਾਖਾ ਸਟਾਫ ਨੂੰ ਦਿੱਤੇ ...

ਪੂਰੀ ਖ਼ਬਰ »

'ਮੁੰਨਾ ਭਾਈ' ਸਟਾਈਲ 'ਚ ਨਕਲ ਕਰਦੇ ਵਿਦਿਆਰਥੀ ਸਮੇਤ 6 ਨਕਲਚੀ ਕਾਬੂ

ਲੁਧਿਆਣਾ, 12 ਮਾਰਚ (ਪਰਮੇਸ਼ਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਅੱਜ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ: ਚਰਨਜੀਤ ਸਿੰਘ ਦੀ ਅਗਵਾਈ ਹੇਠਲੀ ਵਿਸ਼ੇਸ਼ ਛਾਪਾਮਾਰ ਟੀਮ ਨੇ ਜਗਰਾਂਓਾ ਵਿਖੇ ਇਕੋ ...

ਪੂਰੀ ਖ਼ਬਰ »

ਮਲਕਪੁਰ ਬੇਟ 'ਚ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ

ਹੰਬੜਾਂ, 12 ਮਾਰਚ (ਜਗਦੀਸ਼ ਸਿੰਘ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਥੇ ਲੁਧਿਆਣਾ 'ਚ ਬੇਰੁਜ਼ਗਾਰ ਸੈਂਕੜੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਸ਼ੁਰੂਆਤ ਕੀਤੀ ਗਈ ਤੇ ਲੋੜਵੰਦ ਲੋਕਾਂ ਨੂੰ ਵੱਖ-ਵੱਖ ਸਕੀਮਾਂ ਦੇਣ ਦੀ ਸ਼ੁਰੂਆਤ ਕੀਤੀ ਗਈ ਉੱਥੇ ...

ਪੂਰੀ ਖ਼ਬਰ »

ਸ਼ੱਕੀ ਹਾਲਾਤ ਵਿਚ ਨੌਜਵਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜ਼ਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ ਸੰਤ ਨਗਰ ਵਿਚ ਕਿ ਨੌਜਵਾਨ ਵਲੋਂ ਸ਼ੱਕੀ ਹਾਲਾਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਅਸ਼ਵਨੀ ਪੁਰੀ (26) ਵਜੋਂ ...

ਪੂਰੀ ਖ਼ਬਰ »

ਨਾਬਾਲਗ ਨਾਲ ਜ਼ਬਰ ਜਨਾਹ ਦੇ ਮਾਮਲੇ ਵਿਚ 10 ਸਾਲ ਕੈਦ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਨਾਬਾਲਗ ਨਾਲ ਜ਼ਬਰ ਜਨਾਹ ਕਰਨ ਦੇ ਮਾਮਲੇ ਵਿਚ ਇਕ ਨੌਜਵਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਮਈ 2015 'ਚ ਦੋਸ਼ੀ ਅਜੇ ਕੁਮਾਰ ਵਾਸੀ ਉਤਰਪ੍ਰਦੇਸ਼ ਖਿਲਾਫ ਕੇਸ ਦਰਜ ...

ਪੂਰੀ ਖ਼ਬਰ »

ਖੜ੍ਹੇ ਟਰੱਕ ਵਿਚ ਕਾਰ ਵੱਜੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਮੋਤੀ ਨਗਰ ਸਥਿਤ ਗਰਾਊਾਡ ਵਿਚ ਅੱਜ ਤੜਕੇ ਇਕ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ ਸਿੱਟੇ ਵਜੋਂ ਕਾਰ ਚਾਲਕ ਵਾਲ-ਵਾਲ ਬੱਚ ਗਿਆ ਹੈ | ਜਾਂਚ ਅਧਿਕਾਰੀ ਐਸ.ਐਚ.ਓ. ਹਰਜਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਘਟਨਾ ਅੱਜ ਤੜਕੇ ਉਸ ਵਕਤ ...

ਪੂਰੀ ਖ਼ਬਰ »

ਸਾਡੀ ਸਰਕਾਰ ਵਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਦਾ ਸਿਹਰਾ ਆਪਣੇ ਸਿਰ ਲੈਣ ਲੱਗੀ ਕੈਪਟਨ ਸਰਕਾਰ-ਗਰੇਵਾਲ

ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)- ਕੈਪਟਨ ਸਰਕਾਰ ਨੇ ਜਾਅਲੀ ਨੌਕਰੀ ਮੇਲੇ ਲਗਾ ਕੇ ਪੰਜਾਬ ਦੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ ¢ ਇਸ ਸਬੰਧੀ ਅਕਾਲੀ ਦਲ ਨੇ ਸਰਕਾਰ ਕੋਲੋਂ ਨੌਕਰੀਆਂ ਦੇਣ ਵਾਲੇ ਨੌਜਵਾਨਾਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਨੰੂ ਪਿਛਲੇ ਇਕ ਸਾਲ ...

ਪੂਰੀ ਖ਼ਬਰ »

ਮਾਤਾ ਗੁਰਚਰਨ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਭਾਮੀਆਂ ਕਲਾਂ 12 ਮਾਰਚ ( ਰਜਿੰਦਰ ਸਿੰਘ ਮਹਿਮੀ)- ਰਾਹੋ ਰੋਡ 'ਤੇ ਸਥਿਤ ਪਿੰਡ ਬਲੀਪੁਰ ਦੇ ਸਰਪੰਚ ਗੁਰਬੰਸ ਸਿੰਘ ਸੰਧੂ ਦੇ ਮਾਤਾ ਗੁਰਚਰਨ ਕੌਰ ਸੰਧੂ ਪਤਨੀ ਗੁਰਦੀਪ ਸਿੰਘ ਸੰਧੂ (ਭਾਊ ਜੀ) ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਆਤਿਮਿਕ ਸ਼ਾਂਤੀ ਲਈ ਅਰੰਭ ਕਰਵਾਏ ...

ਪੂਰੀ ਖ਼ਬਰ »

ਕੇਵਲ ਸਿੰਘ ਸੰਧੂ ਦੀ ਅਗਵਾਈ ਹੇਠ ਦਵਿੰਦਰ ਸਿੰਘ ਘੁੰਮਣ ਦਾ ਸਨਮਾਨ

ਲੁਧਿਆਣਾ, 12 ਮਾਰਚ (ਬੀ.ਐਸ.ਬਰਾੜ)- ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਸ: ਕੇਵਲ ਸਿੰਘ ਸੰਧੂ ਦੀ ਅਗਵਾਈ ਹੇਠ ਮੁਹੱਲਾ ਸ਼ੇਰੇ ਪੰਜਾਬ ਨਗਰ ਵਿਖੇ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਾਰਡ ਨੰ: 77 ਤੋਂ ਅਕਾਲੀ ਭਾਜਪਾ ਦੇ ਜੇਤੂ ਰਹੀ ਉਮੀਦਵਾਰ ਮਨਜਿੰਦਰ ...

ਪੂਰੀ ਖ਼ਬਰ »

ਕਬਜ਼ੇ ਦੀ ਨੀਅਤ ਨਾਲ ਦੁਕਾਨਾਂ ਤੋੜਨ ਦਾ ਸੀਨੀਅਰ ਕਾਂਗਰਸੀ ਆਗੂ 'ਤੇ ਦੋਸ਼

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸ਼ੇਰਪੁਰ ਵਿਚ ਕਬਜ਼ੇ ਦੀ ਨੀਅਤ ਨਾਲ ਦੁਕਾਨਾਂ ਤੋੜਨ ਦੇ ਇਕ ਵਿਅਕਤੀ ਵਲੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਐਸ.ਪੀ. ਅਮਰੀਕ ਸਿੰਘ ਆਲੀਵਾਲ 'ਤੇ ਗੰਭੀਰ ਦੋਸ਼ ਲਗਾਏ ਹਨ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ...

ਪੂਰੀ ਖ਼ਬਰ »

ਭਾਵਾਧਸ ਵਲੋਂ ਕੌ ਾਸਲਰ ਸੁਖਦੇਵ ਸਿੰਘ ਸ਼ੀਰਾ ਦਾ ਸਨਮਾਨ

ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)- ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਇਕ ਸਨਮਾਨ ਸਮਾਗਮ ਭਾਵਾਧਸ ਦੇ ਰਾਸ਼ਟਰੀ ਸੰਯੁਕਤ ਮੰਤਰੀ ਸੁਰਿੰਦਰ ਸੋਦਾਈ ਦੀ ਅਗਵਾਈ ਵਿਚ ਸਥਾਨਕ ਵਾਰਡ ਨੰ. 42 ਦਸਮੇਸ਼ ਨਗਰ ਵਿਖੇ ਕਰਵਾਇਆ ਗਿਆ, ਜਿਸ ਵਿਚ ਭਾਵਾਧਸ ਦੇ ਰਾਸ਼ਟਰੀ ...

ਪੂਰੀ ਖ਼ਬਰ »

ਲੁਧਿਆਣਾ ਅਪਰਾਧਨਾਮਾ ਸ਼ੱਕੀ ਹਾਲਾਤ 'ਚ ਲੜਕਾ ਲਾਪਤਾ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗੁਰੂ ਅਰਜਨ ਦੇਵ ਨਗਰ ਵਿਚ ਸ਼ੱਕੀ ਹਾਲਾਤ ਵਿਚ 13 ਸਾਲ ਦੇ ਲੜਕੇ ਵਿਵੇਕ ਕੁਮਾਰ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ ਲੜਕੇ ਦੀ ਮਾਂ ਸੁਮਨ ਦੀ ਸ਼ਿਕਾਇਤ 'ਤੇ ਰਿਪੋਰਟ ਦਰਜ ਕਰ ਲਈ ਹੈ | ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸ੍ਰੀ ਬਾਵਾ ਨੇ ਜਨਮ ਦਿਨ ਦੀ ਦਿੱਤੀ ਵਧਾਈ

ਲੁਧਿਆਣਾ, 12 ਮਾਰਚ (ਕਵਿਤਾ ਖੁੱਲਰ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਦੀ ਸੋਚ, ਸੱਚਾਈ ਅਤੇ ਸਪੱਸ਼ਟਤਾ ਦਾ ਹਰ ਪੰਜਾਬੀ ਕਾਇਲ ਹੈ | ਉਨ੍ਹਾਂ ਦੇ ਜਨਮ ਦਿਨ 'ਤੇ ਸੀਨੀਅਰ ਕਾਂਗਰਸੀ ਆਗੂ ਅਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਸ੍ਰੀ ਕ੍ਰਿਸ਼ਨ ਕੁਮਾਰ ...

ਪੂਰੀ ਖ਼ਬਰ »

ਪੇਡਾ ਵਲੋਂ ਊਰਜਾ ਦੀ ਬੱਚਤ ਸਬੰਧੀ ਵਿਸ਼ੇਸ਼ ਸਿਖ਼ਲਾਈ ਪ੍ਰੋਗਰਾਮ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)- ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਇੱਕ ਰੋਜ਼ਾ ਸਿਖ਼ਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਜ਼ਿਲ੍ਹਾ ਮੇਨੈਜ਼ਰ ਪੇਡਾ ਅਨੁਪਮ ...

ਪੂਰੀ ਖ਼ਬਰ »

'ਬੇਟੀ ਬਚਾਓ-ਬੇਟੀ ਪੜ੍ਹਾਓ-ਬੇਟੀ ਵਸਾਓ' ਮੁਹਿੰਮ ਤਹਿਤ ਸਮਾਗਮ ਅੱਜ

ਲੁਧਿਆਣਾ, 12 ਮਾਰਚ (ਸਲੇਮਪੁਰੀ)- ਭਾਰਤ ਵਿਕਾਸ ਪ੍ਰੀਸ਼ਦ ਸ਼ਹੀਦ ਸੁਖਦੇਵ ਸ਼ਾਖਾ ਦੇ ਪ੍ਰਧਾਨ ਸੁਧੀਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪ੍ਰੀਸ਼ਦ ਵਲੋਂ ਸਮਾਜ ਦੀਆਂ ਬੱਚੀਆਂ ਲਈ ਸ਼ੁਰੂ ਕੀਤੀ ਗਈ 'ਬੇਟੀ ਬਚਾਓ-ਬੇਟੀ ਪੜ੍ਹਾਓ-ਬੇਟੀ ਵਸਾਓ' ਮੁਹਿੰਮ ਤਹਿਤ 13 ...

ਪੂਰੀ ਖ਼ਬਰ »

ਹਾਲੀਵੁੱਡ ਫ਼ਿਲਮ 'ਬੇਅਰਫੁੱਟ ਵੇਰੀਅਰਜ਼' ਦੀ ਟੀਮ ਵਲੋਂ ਮੈਗਜ਼ੀਨ ਦੀ ਘੁੰਢ ਚੁਕਾਈ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)- ਰੀਗਲ ਫ਼ੈਸ਼ਨ ਐਾਡ ਫਿਟਨੈਸ ਸ਼ੋਅ 2 ਛੇਤੀ ਹੀ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੈਗਜ਼ੀਨ ਰਿਲੀਜ਼ ਕਰਨ ਸਬੰਧੀ ਅੱਜ ਸਥਾਨਕ ਪੰਜ ਤਾਰਾ ਹੋਟਲ ਪਾਰਕ ਪਲਾਜ਼ਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਾਲਵੁੱਡ ਫ਼ਿਲਮ 'ਬੇਅਰਫੁੱਟ ...

ਪੂਰੀ ਖ਼ਬਰ »

ਸੈਂਕੜੇ ਲੋਕ ਤਿਆਗ ਚੁੱਕੇ ਹਨ ਰਾਸ਼ਨ ਡਿਪੂ

ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)- ਰਾਸ਼ਨ ਡਿਪੂ ਛੱਡਣ ਵਾਲੀਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਹੀ ਜਾ ਰਹੀ ਹੈ ਤੇ ਲੋਕ ਆਪਣੇ ਰਾਸ਼ਨ ਡਿਪੂ ਵਿਭਾਗ ਨੂੰ ਵਾਪਸ ਕਰ ਰਹੇ ਹਨ | ਵੱਡੀ ਗਿਣਤੀ ਵਿਚ ਲੋਕਾਂ ਵਲੋਂ ਰਾਸ਼ਨ ਡਿਪੂ ਤਿਆਗਣਾ ਆਪਣੇ ਆਪ ਵਿਚ ਬੜੀ ਹੀ ...

ਪੂਰੀ ਖ਼ਬਰ »

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਅਹਿਮ ਮੀਟਿੰਗ

ਲੁਧਿਆਣਾ, 12 ਮਾਰਚ (ਪਰਮੇਸ਼ਰ ਸਿੰਘ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਮੀਤ ਪ੍ਰਧਾਨ ਬਲਬੀਰ ਸਿੰਘ ਲਿੱਤਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਦੇ ਸਿੱਖਿਆ ਮਾਰੂ ਅਤੇ ਅਧਿਆਪਕਾਂ ...

ਪੂਰੀ ਖ਼ਬਰ »

ਵੇਰਕਾ ਵਲੋਂ ਸਬ ਡੀਲਰਾਂ ਰਾਹੀਂ ਦੁੱਧ ਤੇ ਦੁੱਧ ਉਤਪਾਦਾਂ ਦੀ ਏਜੰਸੀਆਂ ਨੂੰ ਸਪਲਾਈ ਦੇਣ ਦੀ ਸ਼ੁਰੂਆਤ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)- ਵੇਰਕਾ ਮਿਲਕ ਪਲਾਂਟ ਲੁਧਿਆਣਾ ਵਲੋਂ ਆਪਣੇ ਉਪਭੋਗਤਾਵਾਂ ਨੂੰ ਸਹੀ ਮੁੱਲ 'ਤੇ ਦੁੱਧ ਤੇ ਦੁੱਧ ਉਤਪਾਦ ਪਹੰੁਚਾਉਣ ਦੇ ਮਦਸਦ ਨਾਲ ਸਬ ਡੀਲਰਾਂ ਰਾਹੀਂ ਏਜੰਸੀਆਂ ਨੂੰ ਸਪਲਾਈ ਦੇਣ ਦੀ ਸ਼ੁਰੂਆਤ ਕੀਤੀ ਹੈ | ਵੇਰਕਾ ਵਲੋਂ ਸਬ ਡੀਲਰਾਂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਸਿਖ਼ਲਾਈ ਲੈਣ ਵਾਲੀਆਂ ਲੜਕੀਆਂ ਨੂੰ ਕਿੱਟਾਂ ਵੰਡੀਆਂ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ.ਐਮ.ਕੇ.ਵੀ.ਵਾਈ.) ਤਹਿਤ ਕਿਦਵਾਈ ਨਗਰ ਵਿਖੇ ਚੱਲ ਰਹੇ ਬੀ.ਐਸ.ਸੀ. ਸਿਖ਼ਲਾਈ ਸੈਂਟਰ ਕਿਦਵਈ ਨਗਰ ਦੀਆਂ ਲੜਕੀਆਂ ਨੂੰ ਅੱਜ ਅਸਟੇਟ ਅਫ਼ਸਰ ਗਲਾਡਾ ਨਵਰਾਜ ਸਿੰਘ ਬਰਾੜ ਨੇ ਇੰਡਕਸ਼ਨ ਕਿੱਟਾਂ ...

ਪੂਰੀ ਖ਼ਬਰ »

1332 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫਤਾਰ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸੀ.ਆਈ.ਏ. ਸਟਾਫ਼-2 ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ 1332 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ...

ਪੂਰੀ ਖ਼ਬਰ »

ਪੁਲਿਸ ਪ੍ਰਸ਼ਾਸਨ ਨੇ ਰੇਤ ਮਾਫੀਆ 'ਤੇ ਸ਼ਿਕੰਜਾ ਕੱਸਿਆ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਮੁੱਖ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰਦੇ ਪੁਲਿਸ ਪ੍ਰਸਾਸ਼ਨ ਵਲੋਂ ਰੇਤ ਮਾਫੀਆ 'ਤੇ ਸ਼ਿਕੰਜਾ ਕੱਸਿਆ ਗਿਆ ਹੈ, ਜਿਸ ਤਹਿਤ ਪੁਲਿਸ ਵਲੋਂ ਸਸਰਾਲੀ ਕਾਲੋਨੀ ਵਿਚ ਵੱਖ-ਵੱਖ ਥਾਵਾਂ ਤੋਂ 5 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ...

ਪੂਰੀ ਖ਼ਬਰ »

ਚੋਰਾਂ ਨੇ ਤਿੰਨ ਘਰਾਂ 'ਚੋਂ ਕੀਤਾ ਹਜ਼ਾਰਾਂ ਦਾ ਸਾਮਾਨ ਚੋਰੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 3 ਦੇ ਘੇਰੇ ਅੰਦਰ ਪੈਂਦੇ ਇਲਾਕੇ ਮੁਹੱਲਾ ਫਤਿਹੰਗਜ ਵਿਚ ਚੋਰਾਂ ਵਲੋਂ ਇਕ ਮੁਹੱਲੇ ਵਿਚ ਤਿੰਨਾਂ ਘਰਾਂ 'ਚੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਨ੍ਹਾਂ ...

ਪੂਰੀ ਖ਼ਬਰ »

-ਮਾਮਲਾ ਰੈਗੂਲੇਸ਼ਨ ਫੀਸ ਨਾ ਜਮ੍ਹਾਂ ਕਰਾਉਣ ਦਾ- 79 ਕਲੋਨਾਈਜ਼ਰਾਂ ਖਿਲਾਫ ਐਫ. ਆਈ. ਆਰ. ਦਰਜ ਕਰਨ ਲਈ ਕਮਿਸ਼ਨਰ ਪੁਲਿਸ ਨੂੰ ਕੀਤੀ ਸਿਫਾਰਿਸ਼

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਦੀ ਹਦੂਦ ਅੰਦਰ ਪੈਂਦੀਆਂ 79 ਕਾਲੋਨੀਆਂ ਜਿਨ੍ਹਾਂ ਦੇ ਮਾਲਿਕਾਂ/ ਪ੍ਰਬੰਧਕਾਂ ਨੇ ਰਾਜ ਸਰਕਾਰ ਵਲੋਂ ਲਾਗੂ ਰੈਗੂਲੇਸ਼ਨ ਨੀਤੀ 2014 ਤਹਿਤ ਕਾਲੋਨੀਆਂ ਰੈਗੂਲਰ ਕਰਾਉਣ ਲਈ ਅਰਜੀਆਂ ਦਾਖਲ ਕਰਕੇ ਕੁਲ ਰਾਜੀਨਾਮਾ ਫੀਸ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਵਿਚ 'ਪੱਖਪਾਤ' ਕਰਨ ਵਾਲਾ ਥਾਣਾ ਮੁਖੀ ਮੁਅੱਤਲ

ਇਸ ਤੋਂ ਪਹਿਲਾਂ ਪਿੰਡ ਬੂਥਗੜ੍ਹ ਦੇ ਸਰਪੰਚ ਅਮਰਿੰਦਰ ਸਿੰਘ ਸੰਨੀ ਵਲੋਂ ਵੀ ਉਕਤ ਇੰਸਪੈਕਟਰ ਖਿਲਾਫ ਰੇਤ ਮਾਫੀਆ ਨਾਲ ਮਿਲੀ ਭੁਗਤ ਹੋਣ ਦੇ ਦੋਸ਼ ਲਗਾਏ ਸਨ | ਸਰਪੰਚ ਵਲੋਂ ਉਕਤ ਐਸ.ਐਚ.ਓ. ਵਲੋਂ ਉਸ ਨੂੰ ਧਮਕੀਆਂ ਦੇਣ ਸਮੇਂ ਦੀ ਫ਼ੋਨ ਰਿਕਾਡਿੰਗ ਵੀ ਪੁਲਿਸ ਕਮਿਸ਼ਨਰ ...

ਪੂਰੀ ਖ਼ਬਰ »

ਇਲਾਕਾ ਨਿਵਾਸੀਆਂ ਦਾ ਸਦਾ ਹੀ ਰਿਣੀ ਰਹਾਂਗਾ-ਭੋਲਾ ਗਰੇਵਾਲ

ਲੁਧਿਆਣਾ, 12 ਮਾਰਚ (ਪਰਮੇਸ਼ਰ ਸਿੰਘ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਗਰੇਵਾਲ ਨੂੰ ਨਿਗਮ ਚੋਣਾਂ 'ਚ ਜਿਤਾਉਣ ਲਈ ਵਾਰਡ ਨੰ: 11 ਦੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ...

ਪੂਰੀ ਖ਼ਬਰ »

ਨਕਲੀ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਭੋਲੇ-ਭਾਲੇ ਲੋਕ

ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ 'ਚ 600 ਦੇ ਕਰੀਬ ਟਰੈਵਲ ਏਜੰਟ ਆਪਣਾ ਗੈਰਕਾਨੂੰਨੀ ਧੰਦਾ ਕਰ ਰਹੇ ਹਨ ਪਰ ਪੁਲਿਸ ਵੱਲੋਂ ਸਿੱਧੇ ਤੌਰ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ | ਪੁਲਿਸ ਵਲੋਂ ਸ਼ਿਕਾਇਤ ਆਉਂਦੀ ਹੈ ਤਾਂ ਉਸ ਵੇਲੇ ਕੀਤੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ ...

ਪੂਰੀ ਖ਼ਬਰ »

ਵੱਖ-ਵੱਖ ਕਾਲੋਨੀਆਂ 'ਚ ਵੰਡੀ ਸਸਤੀ ਕਣਕ

ਭਾਮੀਆਂ ਕਲਾਂ, 12 ਮਾਰਚ (ਰਜਿੰਦਰ ਸਿੰਘ ਮਹਿਮੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਭਾਮੀਆਂ ਕਲਾਂ ਦੀ ਸ਼ਾਂਤੀ ਵਿਹਾਰ ਕਾਲੋਨੀ 'ਚ ਸਰਪੰਚ ਬੀਬੀ ਬਲਜੀਤ ਕੌਰ ਮਾਹਲਾ ਤੇ ਉਨ੍ਹਾਂ ਦੇ ਪਤੀ ਲੁਧਿਆਣਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ...

ਪੂਰੀ ਖ਼ਬਰ »

ਪਲੱਸ ਪੋਲੀਓ ਮੁਹਿੰਮ ਤਹਿਤ ਦੂਸਰੇ ਦਿਨ 122068 ਬੱਚਿਆਂ ਨੂੰ ਦਵਾਈ ਪਿਲਾਈ

ਲੁਧਿਆਣਾ, 12 ਮਾਰਚ (ਸਲੇਮਪੁਰੀ)- ਭਾਰਤ ਤੇ ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਪੋਲੀਓ ਤੋਂ ਬਚਾਓ ਲਈ ਪਲੱਸ ਪੋਲੀਓ ਮੁਹਿੰਮ ਤਹਿਤ ਜੋ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਦੇ ਤਹਿਤ ਦੂਸਰੇ ਦਿਨ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਬੱਚਿਆਂ ਨੂੰ ਦਵਾਈ ਪਿਲਾਈ | ...

ਪੂਰੀ ਖ਼ਬਰ »

ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਲਈ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਦੀ ਆੜ ਵਿਚ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ-ਮਹਿਤਾ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਪਰਮਿੰਦਰ ਮਹਿਤਾ ਨੇ ਕਿਹਾ ਹੈ ਕਿ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਸਬੰਧੀ ਇਤਰਾਜਹੀਣਤਾ ਸਰਟੀਫਿਕੇਟ ਦੀ ਆੜ ਵਿਚ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 12 ਮਾਰਚ (ਭੁਪਿੰਦਰ ਸਿੰਘ ਬਸਰਾ)-ਪੰਜਾਬ ਐਸ.ਏ.ਐਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਚਰਨਜੀਵ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ...

ਪੂਰੀ ਖ਼ਬਰ »

ਨਵੇਂ ਚੁਣੇ ਕੌ ਾਸਲਰ ਟੋਨਾ ਗਰਚਾ ਨੂੰ ਬਾਦਲ ਨੇ ਸਿਰੋਪਾਓ ਦੇ ਕੇ ਅਸ਼ੀਰਵਾਦ ਦਿੱਤਾ

ਢੰਡਾਰੀ ਕਲਾਂ, 12 ਮਾਰਚ (ਪਰਮਜੀਤ ਸਿੰਘ ਮਠਾੜੂ)- ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਰਡ ਨੰ: 28 ਤੋਂ ਪਾਰਟੀ ਦੇ ਨਵੇਂ ਚੁਣੇ ਕੌਾਸਲਰ ਪਰਮਜੀਤ ਸਿੰਘ ਟੋਨਾ ਗਰਚਾ ਨੂੰ ਅਸ਼ੀਰਵਾਦ ਦਿੱਤਾ ਅਤੇ ਸਿਰੋਪਾਓ ਦੇ ਕੇ ...

ਪੂਰੀ ਖ਼ਬਰ »

ਡਾਕਟਰੀ ਕੈਂਪ ਦੌਰਾਨ ਮਰੀਜ਼ਾਂ ਦਾ ਨਿਰੀਖਣ

ਲੁਧਿਆਣਾ, 12 ਮਾਰਚ (ਸਲੇਮਪੁਰੀ)- ਨਾਨਕਸਰ ਹਸਪਤਾਲ ਨਿਊ ਸ਼ਿਮਲਾਪੁਰੀ ਵਿਚ ਬਾਬਾ ਲੱਖਾ ਸਿੰਘ ਦੀ ਸਰਪ੍ਰਸਤੀ ਹੇਠ ਵਿਸ਼ਾਲ ਡਾਕਟਰੀ ਕੈਂਪ ਲਗਾਇਆ ਗਿਆ ਜਿਸ ਦੌਰਾਨ ਡਾ. ਕੰਵਲਜੀਤ ਸਿੰਘ, ਡਾ.ਨੀਰਜ ਅਰੋੜਾ, ਡਾ: ਰਾਜਵਿੰਦਰ ਰੌਾਤਾ, ਡਾ: ਪਿਆਰਾ ਸਿੰਘ ਅਤੇ ਡਾ. ਦੀਪਕ ...

ਪੂਰੀ ਖ਼ਬਰ »

ਸਰਵਿਸ ਲੇਨ ਦੇ ਦੋਨੋਂ ਪਾਸੇ ਵਾਹਨ ਪਾਰਕ ਹੋਣ ਨਾਲ ਲਗਦਾ ਹੈ ਜਾਮ

ਢੰਡਾਰੀ ਕਲਾਂ, 12 ਮਾਰਚ (ਪਰਮਜੀਤ ਸਿੰਘ ਮਠਾੜੂ)-ਜੀ. ਟੀ. ਰੋਡ ਦੇ ਨਾਲ ਬਣੇ ਸਰਵਿਸ ਲੇਨ 'ਤੇ ਕਈ ਵੱਡੀਆਂ ਕੰਪਨੀਆਂ ਦੇ ਸ਼ੋਅ ਰੂਮ ਬਣੇ ਹੋਏ ਹਨ | ਇਨ੍ਹਾਂ ਕੰਪਨੀਆਂ 'ਚ ਸੈਂਕੜਿਆਂ ਦੀ ਤਦਾਦ 'ਚ ਕਰਮਚਾਰੀ ਕੰਮ ਕਰਦੇ ਹਨ ਅਤੇ ਹਜਾਰਾਂ ਦੀ ਗਿਣਤੀ ਵਿਚ ਰੋਜ਼ਾਨਾ ਲੋਕ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਦੇ ਚਾਰ ਤਸਕਰਾਂ ਨੂੰ 10-10 ਸਾਲ ਕੈਦ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ 4 ਦੋਸ਼ੀਆਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਜੱਜ ਕੁਲਦੀਪ ਕੁਮਾਰ ਕਰੀਰ ਦੀ ਅਦਾਲਤ ਨੇ ਜਿਨ੍ਹਾਂ ...

ਪੂਰੀ ਖ਼ਬਰ »

ਹਲਕੇ ਦੇ ਵਰਕਰਾਂ ਦਾ ਕਾਂਗਰਸ ਦੇ ਸਮਾਗਮ 'ਚ ਪੁੱਜਣ 'ਤੇ ਵਿਧਾਇਕ ਵੈਦ ਤੇ ਹੰਬੜਾਂ ਵਲੋਂ ਧੰਨਵਾਦ

ਹੰਬੜਾਂ, 12 ਮਾਰਚ (ਜਗਦੀਸ਼ ਸਿੰਘ ਗਿੱਲ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਤੇ ਲੁਧਿਆਣਾ 'ਚ ਕਾਂਗਰਸ ਦੇ ਸੂਬਾ ਪੱਧਰੀ ਹੋਏ ਸਮਾਰੋਹ 'ਚ ਹਲਕਾ ਗਿੱਲ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ 'ਚ ਪੁੱਜਣ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਕਾਂਗਰਸ ਦੇ ...

ਪੂਰੀ ਖ਼ਬਰ »

ਮੈਡੀਵੇਜ ਹਸਪਤਾਲ 'ਚ 3-ਡੀ ਪਿ੍ੰਟਿੰਗ ਤਕਨੀਕ ਨਾਲ ਹੋਈ ਏ.ਵੀ.ਐਮ. ਸਰਜਰੀ

ਇਯਾਲੀ/ਥਰੀਕੇ, 12 ਮਾਰਚ (ਰਾਜ ਜੋਸ਼ੀ)- ਸਰਜੀਕਲ ਖੇਤਰ ਵਿੱਚ 3-ਡੀ ਪਿ੍ੰਟਿੰਗ ਤਕਨੀਕ ਦੀ ਮਦਦ ਨਾਲ ਸੁਰੱਖਿਅਤ ਤੇ ਸਫ਼ਲ ਸਰਜਰੀ ਹੋਈ, 23 ਸਾਲਾ ਕਾਲਜ ਵਿਦਿਆਰਥੀ ਪਰਵਿੰਦਰ ਸਿੰਘ ਦੀ ਏ.ਵੀ.ਐਮ. ਦੁਰਲੱਭ ਸਰਜਰੀ ਵਿਚ ਇਸ ਨਵੀਂ ਤਕਨੀਕ ਦਾ ਇਸਤਿਮਾਲ ਕੀਤਾ ਗਿਆ | ਲੁਧਿਆਣਾ ...

ਪੂਰੀ ਖ਼ਬਰ »

ਕਾਂਗਰਸ ਦੀ ਵਿਕਾਸ ਤੇ ਰੁਜ਼ਗਾਰ ਯੋਜਨਾ ਦਾ ਪ੍ਰਚਾਰ ਕਰਾਂਗੇ- ਪੰਕਜ ਕਾਕਾ

ਇਯਾਲੀ/ਥਰੀਕੇ, 12 ਮਾਰਚ (ਰਾਜ ਜੋਸ਼ੀ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਲੁਧਿਆਣਾ ਨੂੰ ਸਮਾਰਟ ਸਿਟੀ ਤਹਿਤ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਨਵੇਂ ਪ੍ਰਾਜੈਕਟ ਬਾਰੇ ਵਾਰਡ ਨੰਬਰ-74 ਦੇ ਵੱਖੋਂ-ਵੱਖ ...

ਪੂਰੀ ਖ਼ਬਰ »

ਉਦਯੋਗਿਕ ਇਲਾਕੇ 'ਚ ਧੜੱਲੇ ਨਾਲ ਚੱਲ ਰਿਹਾ ਬਿੰਨਾ ਬਿਲ ਮਾਲ ਭੇਜਣ ਦਾ ਧੰਦਾ

ਢੰਡਾਰੀ ਕਲਾਂ, 12 ਮਾਰਚ (ਪਰਮਜੀਤ ਸਿੰਘ ਮਠਾੜੂ)- ਭਾਰਤ ਸਰਕਾਰ ਨੇ ਕਰ ਚੋਰੀ ਨੂੰ ਰੋਕਣ ਲਈ ਪਿਛਲੇ ਸਾਲ ਪੂਰੇ ਦੇਸ਼ ਵਿਚ ਇਕ ਕਰ ਪ੍ਰਣਾਲੀ ਜੀ. ਐਸ. ਟੀ. ਲਾਗੂ ਕੀਤਾ ਸੀ | ਉਸ ਵਕਤ ਇਹ ਸਮਝਿਆ ਜਾ ਰਿਹਾ ਸੀ ਕਿ ਟੈਕਸ ਦੀ ਚੋਰੀ ਹੋਣ ਦੀ ਸੰਭਾਵਨਾ ਖਤਮ ਹੋ ਜਾਵੇਗੀ ਪਰ ਅਜਿਹਾ ...

ਪੂਰੀ ਖ਼ਬਰ »

-ਮਾਮਲਾ ਨਾਜਾਇਜ਼ ਕਬਜ਼ੇ ਹਟਾਉਣ ਦਾ- ਟਰਾਂਸਪੋਰਟ ਤੇ ਨਾਜਾਇਜ਼ ਕਾਬਜ਼ਕਾਰ ਹੋਏ ਆਹਮੋ-ਸਾਹਮਣੇ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸਾਸ਼ਨ ਵਲੋਂ ਟਰਾਂਸਪੋਰਟ ਨਗਰ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁੱਕਰਵਾਰ ਤੋਂ ਸ਼ੁਰੂ ਕੀਤੀ ਕਾਰਵਾਈ ਕਾਰਨ ਟਰਾਂਸਪੋਰਟਰਾਂ ਅਤੇ ਨਾਜਾਇਜ਼ ਕਾਬਜ਼ਕਾਰਾਂ ਦਰਮਿਆਨ ਕਸ਼ਾਕਸ਼ੀ ਤੇਜ਼ ਹੋ ਗਈ ਹੈ | ...

ਪੂਰੀ ਖ਼ਬਰ »

ਬਿਨਾ ਵਰਦੀ ਅਤੇ ਕੰਡੇ ਤੋਂ ਦਿੱਤੀ ਜਾ ਰਹੀ ਰਸੋਈ ਗੈਸ ਦੀ ਸਪਲਾਈ

ਲੁਧਿਆਣਾ, 12 ਮਾਰਚ (ਜੁਗਿੰਦਰ ਸਿੰਘ ਅਰੋੜਾ)- ਖੁਰਾਕ ਸਪਲਾਈ ਵਿਭਾਗ ਵਲੋਂ ਕੀਤੇ ਜਾਂਦੇ ਦਾਅਵਿਆਂ ਦੇ ਬਾਵਜੂਦ ਸ਼ਹਿਰ ਦੇ ਅਨੇਕਾਂ ਹੀ ਇਲਾਕਿਆਂ ਵਿਚ ਸ਼ਰੇਆਮ ਹੀ ਨਿਯਮਾਂ ਦੀ ਉਲੰਘਣਾ ਹੁੰਦੀ ਵੇਖੀ ਜਾ ਸਕਦੀ ਹੈ ਅਤੇ ਕਥਿਤ ਤੌਰ 'ਤੇ ਅਨੇਕਾਂ ਹੀ ਰੇਹੜਾ ਚਾਲਕ ...

ਪੂਰੀ ਖ਼ਬਰ »

-ਮਾਮਲਾ ਬਿੰਨਾ ਨਕਸ਼ਾ ਪਾਸ ਕਰਾਏ ਕੀਤੀ ਉਸਾਰੀ ਦਾ- ਨਗਰ ਨਿਗਮ ਨੇ ਰਾਜੀਨਾਮਾ ਫੀਸ ਜਮ੍ਹਾ ਕਰਾਉਣ ਲਈ ਆਰ.ਐਸ. ਮਾਡਲ ਸਕੂਲ ਨੂੰ ਭੇਜਿਆ ਨੋਟਿਸ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ-ਡੀ ਅਧੀਨ ਪੈਂਦੇ ਸਾਸ਼ਤਰੀ ਨਗਰ ਸਥਿਤ ਆਰ.ਐਸ. ਮਾਡਲ ਸਕੂਲ ਦੇ ਪ੍ਰਬੰਧਕ ਨੂੰ ਨੋਟਿਸ ਭੇਜ ਕੇ 7 ਲੱਖ 21 ਹਜ਼ਾਰ 306 ਰੁਪਏ ਰਾਜੀਨਾਮਾ ਫੀਸ ਜਮ੍ਹਾ ਕਰਾਉਣ ਦੀ ਹਦਾਇਤ ਦਿੱਤੀ ਹੈ | ਜ਼ਿਕਰਯੋਗ ਹੈ ਕਿ ਸਕੂਲ ...

ਪੂਰੀ ਖ਼ਬਰ »

ਸੀਸੂ ਨੇ ਸੀ.ਟੀ. ਯੁੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਨਅਤੀ ਇਕਾਈ ਦਾ ਦੌਰਾ ਕਰਵਾਇਆ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)- ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਸ਼ੀਅਲ ਅੰਡਰਟੇਕਿੰਗ (ਸੀਸੂ) ਨੇ ਸੀ.ਟੀ. ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਉਤਪਾਦ ਤਿਆਰ ਕਰਨ ਵਾਲੀਆਂ ਸਨਅਤੀ ਇਕਾਈਆਂ ਦਾ ਦੌਰਾ ਕਰਵਾਉਣ ਦਾ ਪ੍ਰਬੰਧ ਕੀਤਾ ਅਤੇ ...

ਪੂਰੀ ਖ਼ਬਰ »

ਡਿਊਟੀ 'ਚ ਕੋਤਾਹੀ ਵਰਤਣ 'ਤੇ 3 ਮੁਲਾਜ਼ਮ ਕੀਤੇ ਮੁਅੱਤਲ

ਲੁਧਿਆਣਾ, 12 ਮਾਰਚ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਕਮਿਸ਼ਨਰ ਦੇ ਕੈਂਪ ਦਫ਼ਤਰ ਵਿਚ ਤਾਇਨਾਤ 3 ਕਰਮਚਾਰੀਆਂ ਵਲੋਂ ਡਿਊਟੀ 'ਚ ਕੋਤਾਹੀ ਵਰਤਣ 'ਤੇ ਨੌਕਰੀ ਤੋਂ ਮੁਅੱਤਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ ਕਮਿਸ਼ਨਰ ਦਫਤਰ ਵਿਚ ਪੂਜੀ ਡਾਕ ਜਿਸ ਵਿਚ ...

ਪੂਰੀ ਖ਼ਬਰ »

ਰੁਜ਼ਗਾਰ ਮੇਲੇ ਦੌਰਾਨ ਵੱਖ-ਵੱਖ ਕੰਪਨੀਆਂ ਵਲੋਂ 80 ਵਿਦਿਆਰਥੀਆਂ ਨੂੰ ਨਿਯੁਕਤੀ-ਪੱਤਰ ਭੇਟ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)-ਭਾਰਤ ਸਰਕਾਰ ਦੇ ਹੁਨਰ ਵਿਕਾਸ ਤੇ ਇੰਟਰਪਨਿਉਰਸ਼ਿਪ ਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਅਧੀਨ ਮੈਨਟੋਰ ਸਕਿੱਲ ਇੰਡੀਆ ਵਲੋਂ ਸਥਾਨਕ ਜੀ.ਜੀ.ਐਨ.ਐਮ.ਟੀ. ਕਾਲਜ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ | ਜਿਸ 'ਚ 80 ...

ਪੂਰੀ ਖ਼ਬਰ »

ਮਲੇਸ਼ੀਆ ਦੇ 18 ਸੀ.ਈ.ਓਜ਼. ਨਾਲ ਉਦਯੋਗ ਤੇ ਵਣਜ ਨਿਰਦੇਸ਼ਕ ਖਰਬੰਦਾ ਦੀ ਮੀਟਿੰਗ

ਲੁਧਿਆਣਾ, 12 ਮਾਰਚ (ਪੁਨੀਤ ਬਾਵਾ)- ਮਲੇਸ਼ੀਆ ਤੇ ਪੰਜਾਬ ਦੇ ਆਪਸੀ ਵਪਾਰਕ ਸਬੰਧ ਮਜ਼ਬੂਤ ਕਰਨ ਲਈ ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਵਿਖੇ ਇਕ ਉੱਚ ਪੱਧਰੀ ਮੀਟਿੰਗ 13 ਮਾਰਚ 2018 ਨੂੰ ਦੁਪਹਿਰ 3 ਵਜੇ ਸੀਸੂ ਕੰਪਲੈਕਸ ਵਿਖੇ ਹੋ ਰਹੀ ਹੈ | ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਲੱਗੇਗਾ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਤੇ ਜਰਨਲ ਸਿਹਤ ਜਾਂਚ ਕੈਂਪ

ਲੁਧਿਆਣਾ, 12 ਮਾਰਚ (ਪਰਮੇਸ਼ਰ ਸਿੰਘ)- ਸਮਾਜ ਸੇਵਾ ਦੇ ਕੰਮਾਂ ਵਿਚ ਲੱਗੀ ਸ੍ਰੀ ਕੀਰਤਨ ਸੇਵਾ ਸੁਸਾਇਟੀ ਵਲੋਂ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿਾੰਘ ਦੇ ਵਿਸ਼ੇਸ਼ ਉਪਰਾਲੇ ਸਦਕਾ 41ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਤੇ ਜਰਨਲ ਸਿਹਤ ਜਾਂਚ ਕੈਂਪ 18 ਮਾਰਚ ...

ਪੂਰੀ ਖ਼ਬਰ »

ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗਾਂਧੀ ਨਗਰ ਮਾਰਕੀਟ ਸਥਿਤ ਚੋਰੀ ਬੀਤੀ ਰਾਤ ਇਕ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਲੈ ਗਏ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਦਿਵਾਸ਼ੂ ਗੋਇਲ ਦੀ ਦੁਕਾਨ ਦੇ ਤਾਲੇ ਤੋੜ ...

ਪੂਰੀ ਖ਼ਬਰ »

ਬਿਮਾਰੀ ਤੋਂ ਦੁਖੀ ਬਜ਼ੁਰਗ ਨੇ ਕੀਤੀ ਖੁਦਕੁਸ਼ੀ

ਲੁਧਿਆਣਾ, 12 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜ਼ਨ ਨੰਬਰ-4 ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਿਵ ਸ਼ਕਤੀ ਕਾਲੋਨੀ ਵਿਚ ਰਹਿੰਦੇ ਇਕ ਬਜ਼ੁਰਗ ਵਲੋਂ ਨਹਿਰ ਵਿਚ ਛਲਾਂਗ ਮਾਰ ਕੇ ਖੁਦਕੁਸ਼ੀ ਕੀਤੇ ਜਾਣ ਦੀ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਸ਼ਨਾਖਤ ਗੋਪਾਲ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX