ਤਾਜਾ ਖ਼ਬਰਾਂ


ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਲਗਾਤਾਰ 2 ਝਟਕੇ
. . .  1 day ago
ਆਈ.ਪੀ.ਐਲ 2018 : ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ
. . .  1 day ago
ਆਈ.ਪੀ.ਐਲ 2018 : 19.4 ਓਵਰਾਂ 'ਚ ਕਿੰਗਜ਼ ਇਲੈਵਨ ਪੰਜਾਬ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਇੱਕ ਓਵਰ 'ਚ 2 ਝਟਕੇ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 6ਵਾਂ ਝਟਕਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 102/5
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ 5ਵਾਂ ਝਟਕਾ, ਡੇਵਿਡ ਮਿਲਰ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਚੌਥਾ ਝਟਕਾ, ਮਨੋਜ ਤਿਵਾੜੀ 35 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : 10 ਓਵਰਾਂ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ 71/3
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਤੀਜਾ ਝਟਕਾ, ਕੇ.ਐੱਲ.ਰਾਹੁਲ 7 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਦੂਜਾ ਝਟਕਾ, ਆਰੋਨ ਫਿੰਚ 4 ਦੌੜਾਂ ਬਣਾ ਕੇ ਆਊਟ
. . .  1 day ago
ਆਈ.ਪੀ.ਐਲ 2018 : ਕਿੰਗਜ਼ ਇਲੈਵਨ ਪੰਜਾਬ ਨੂੰ ਪਹਿਲਾ ਝਟਕਾ, ਕ੍ਰਿਸ ਗੇਲ ਖਾਤਾ ਖੋਲੇ ਬਿਨਾਂ ਆਊਟ
. . .  1 day ago
ਆਈ.ਪੀ.ਐਲ 2018 : ਦਿੱਲੀ ਡੇਅਰਡੇਵਿਲਸ ਨੇ ਮੁੰਬਈ ਨੂੰ 11 ਦੌੜਾਂ ਨਾਲ ਹਰਾਇਆ
. . .  1 day ago
ਕਾਂਗਰਸੀ ਵਰਕਰ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ) - ਇੱਥੋਂ 5 ਕਿੱਲੋਮੀਟਰ ਦੂਰ ਮਾਨਸਾ ਕੈਂਚੀਆਂ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਕਾਂਗਰਸੀ ਵਰਕਰ ਸੁਖਵਿੰਦਰ ਸਿੰਘ ਬੰਗੀ (35) ਦੀ ਗੋਲੀਆਂ...
ਆਈ.ਪੀ.ਐਲ 2018 : ਟਾਸ ਜਿੱਤ ਕੇ ਚੇਨਈ ਵੱਲੋਂ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐਲ 2018 : 15 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 127/7
. . .  1 day ago
ਆਈ.ਪੀ.ਐਲ 2018 : ਮੁੰਬਈ ਇੰਡੀਅਨਜ਼ ਨੂੰ 7ਵਾਂ ਝਟਕਾ
. . .  1 day ago
ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 10
. . .  1 day ago
ਆਈ.ਪੀ.ਐਲ. 2018-10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 80/5
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਪੰਜਵਾਂ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਚੋਥਾ ਝਟਕਾ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਤੀਜਾ ਝਟਕਾ, ਇਵਿਨ ਲੁਇਸ 48 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -ਮੁੰਬਈ ਇੰਡੀਅਨਜ਼ ਨੂੰ ਲੱਗਿਆ ਦੂਜਾ ਝਟਕਾ, ਈਸ਼ਾਨ ਕਿਸ਼ਨ 5 ਦੌੜਾ ਬਣਾ ਕੇ ਆਉਟ
. . .  1 day ago
ਆਈ.ਪੀ.ਐਲ. 2018 -5 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 50/1
. . .  1 day ago
ਛੱਤੀਸਗੜ੍ਹ ਆਈ. ਈ. ਡੀ. ਧਮਾਕਾ : 7 ਜਵਾਨ ਹੋਏ ਸ਼ਹੀਦ
. . .  1 day ago
ਆਈ.ਪੀ.ਐਲ. 2018-ਮੁੰਬਈ ਇੰਡੀਅਨਜ਼ ਨੂੰ ਲੱਗਿਆ ਪਹਿਲਾ ਝਟਕਾ
. . .  1 day ago
ਆਈ.ਪੀ.ਐਲ. 2018:ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ ਦਿੱਤਾ 175 ਦੌੜਾ ਦਾ ਟੀਚਾ
. . .  1 day ago
ਆਈ. ਪੀ. ਐਲ. 2018 : 15 ਓਵਰਾਂ ਤੋਂ ਬਾਅਦ ਦਿੱਲੀ 120/3
. . .  1 day ago
ਬੋਰੀ 'ਚ ਬੰਨ੍ਹੀ 35 ਸਾਲਾਂ ਵਿਅਕਤੀ ਦੀ ਮਿਲੀ ਲਾਸ਼
. . .  1 day ago
ਕਾਨਪੁਰ 'ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਚਾਰ ਗ੍ਰਿਫ਼ਤਾਰ
. . .  1 day ago
ਆਈ.ਪੀ.ਐਲ. 2018 - 10 ਓਵਰਾਂ ਤੋਂ ਬਾਅਦ ਦਿੱਲੀ 83/3
. . .  1 day ago
ਬੀ. ਐਸ. ਐਫ. ਨੇ ਉਡਾਇਆ ਪਾਕਿਸਤਾਨੀ ਬੰਕਰ
. . .  1 day ago
ਆਈ. ਪੀ. ਐਲ. 2018 : 6 ਓਵਰਾਂ ਤੋਂ ਬਾਅਦ ਦਿੱਲੀ 46/2
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਮਾਰਿਆ ਗਿਆ ਇੱਕ ਨਕਸਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ
  •     Confirm Target Language  

ਪਠਾਨਕੋਟ

ਕਸਬਾ ਨਰੋਟ ਜੈਮਲ ਸਿੰਘ ਤੇ ਬਮਿਆਲ ਦੇ ਪਛੜੇਪਨ ਨੰੂ ਦੂਰ ਕਰਨ ਲਈ ਉਪਰਾਲੇ ਕਰਨ ਦੀ ਲੋੜ

ਨਰੋਟ ਜੈਮਲ ਸਿੰਘ, 12 ਮਾਰਚ (ਗੁਰਮੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਦਾ ਸਰਹੱਦੀ ਇਲਾਕਾ ਨਰੋਟ ਜੈਮਲ ਸਿੰਘ ਅਤੇ ਕਸਬਾ ਬਮਿਆਲ ਅਧੀਨ 150 ਦੇ ਕਰੀਬ ਪਿੰਡ ਵਸਦੇ ਹਨ ਪਰ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਇਸ ਸਰਹੱਦੀ ਇਲਾਕੇ ਦੀ ਸਥਿਤੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ | ਆਜ਼ਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਇਹ ਇਲਾਕਾ ਮੁੱਢਲੀਆਂ ਤੋਂ ਸੱਖਣਾ ਹੈ |
1. ਰੁਜ਼ਗਾਰ ਦੇ ਸਾਧਨਾਂ ਦੀ ਵੱਡੀ ਘਾਟ-ਇਸ ਸਰਹੱਦੀ ਅਤੇ ਪਿਛੜੇ ਇਲਾਕੇ 'ਚ ਵਸਦੇ ਪਿੰਡਾਂ ਦੇ ਲੋਕਾਂ ਨੰੂ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਰੁਜ਼ਗਾਰ ਦੇ ਉਚਿਤ ਵਸੀਲਿਆਂ ਦੀ ਘਾਟ ਹੈ | ਹਾਲਾਂ ਕਿ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ ਉਨ੍ਹਾਂ ਦੀ ਸਰਕਾਰ ਸੱਤਾ 'ਚ ਆਉਣ ਦੀ ਸੂਰਤ ਵਿਚ ਲੋਕਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਉਦਯੋਗ ਲਾਉਣ ਦੇ ਵੱਡੇ ਐਲਾਨ ਕਈ ਵਾਰ ਕੀਤੇ ਜਾਂਦੇ ਹਨ ਪਰ ਇਹ ਐਲਾਨ ਕੇਵਲ ਚੋਣਾਂ ਤੱਕ ਹੀ ਸੀਮਿਤ ਰਹਿੰਦੇ ਹਨ | ਇਸ ਦੇ ਨਾਲ ਹੀ ਇਲਾਕੇ ਦੇ ਕਿਸਾਨਾਂ ਦੀ ਚਿਰ ਸਥਾਈ ਮੰਗ ਹੈ ਕਿ ਗੰਨੇ ਦੀ ਫ਼ਸਲ ਲਈ ਗੰਨਾ ਮਿੱਲ ਲਗਾਈ ਜਾਵੇ ਤਾਂ ਜੋ ਇਸ ਨਾਲ ਪੂਰੇ ਜ਼ਿਲ੍ਹੇ ਦੇ ਕਿਸਾਨਾਂ ਦੀ ਵੱਡੀ ਸਮੱਸਿਆ ਦਾ ਹੱਲ ਹੋ ਸਕੇ | ਗੰਨਾ ਮਿੱਲ ਲੱਗ ਜਾਣ ਨਾਲ ਜਿੱਥੇ ਕਿਸਾਨਾਂ ਨੰੂ ਰਾਹਤ ਮਿਲੇਗੀ ਉੱਥੇ ਇਸ ਨਾਲ ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਵਸੀਲੇ ਵੀ ਹੋ ਸਕਦੇ ਹਨ |
2. ਸੜਕਾਂ ਦੀ ਤਰਸਯੋਗ ਹਾਲਤ-ਕਸਬੇ ਅੰਦਰ ਵਧੇਰੇ ਸੰਪਰਕ ਸੜਕਾਂ ਦੀ ਹਾਲਤ ਤਰਸਯੋਗ ਹੈ | ਸੜਕਾਂ ਵਿਚ ਪਏ ਡੂੰਘੇ ਟੋਏ ਹਾਦਸਿਆਂ ਦਾ ਕਾਰਨ ਬਣਦੇ ਹਨ | ਅੱਡਾ ਕੋਲੀਆਂ ਤੋਂ ਪਿੰਡ ਪਲਾਹ ਨੰੂ ਜਾਣ ਵਾਲੀ ਸੜਕ ਦਾ ਕੰਮ ਪਿਛਲੇ ਸਾਲ ਸ਼ੁਰੂ ਹੋਣ ਤੋਂ ਬਾਅਦ ਫੰਡ ਦੀ ਅਦਾਇਗੀ ਨਾ ਹੋਣ ਕਰਕੇ ਵਿਚਾਲੇ ਲਟਕਿਆ ਹੋਇਆ ਹੈ | ਇਸ ਤੋਂ ਇਲਾਵਾ ਬਮਿਆਲ ਤੋਂ ਜਨਿਆਲ ਨੰੂ ਜਾਣ ਵਾਲੀ ਸੜਕ ਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ | ਇਨ੍ਹਾਂ ਤੋਂ ਇਲਾਵਾ ਇਸੇ ਤਰ੍ਹਾਂ ਦੀਆਂ ਕਈ ਹੋਰ ਸੰਪਰਕ ਸੜਕਾਂ ਬਣਾਏ ਜਾਣ ਦੀ ਲੋੜ ਹੈ |
3. ਸਿਹਤ ਸਹੂਲਤਾਂ ਦੀ ਲੋੜ-ਕਸਬੇ ਅੰਦਰ ਸਥਿਤ ਸਰਕਾਰੀ ਹਸਪਤਾਲ ਨਰੋਟ ਜੈਮਲ ਸਿੰਘ ਵਿਚ ਵੀ ਹੋਰ ਸਿਹਤ ਸਹੂਲਤਾਂ ਦੀ ਲੋੜ ਹੈ | ਇਲਾਕੇ ਦੇ ਲੋਕ ਮੁੱਢਲੀ ਜਾਂਚ ਤੇ ਇਲਾਜ ਲਈ ਇਸ ਹਸਪਤਾਲ 'ਤੇ ਨਿਰਭਰ ਹਨ | ਪਿਛਲੇ ਲੰਬੇ ਸਮੇਂ ਤੋਂ ਹਸਪਤਾਲ ਵਿਚ ਦੰਦਾਂ ਦਾ ਡਾਕਟਰ ਨਾ ਹੋਣ ਕਰਕੇ ਆਏ ਹੋਏ ਮਰੀਜ਼ਾਂ ਨੰੂ ਮੁਸ਼ਕਿਲ ਪੇਸ਼ ਆ ਰਹੀ ਹੈ | ਜਿਸ ਕਰਕੇ ਲੋਕਾਂ ਨੰੂ ਇਲਾਜ ਕਰਵਾਉਣ ਲਈ ਪਠਾਨਕੋਟ ਵਿਖੇ ਜਾਂ ਹੋਰ ਪ੍ਰਾਈਵੇਟ ਕਲੀਨਿਕਾਂ ਵਿਚੋਂ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ | ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਤੇ ਬਿਮਾਰੀਆਂ ਦੇ ਵਧੀਆ ਤੇ ਸਸਤੇ ਇਲਾਜ ਲਈ ਸਰਕਾਰ ਨੰੂ ਇਨ੍ਹਾਂ ਕਮੀਆਂ ਨੰੂ ਦੂਰ ਕਰਨਾ ਚਾਹੀਦਾ ਹੈ |
4. ਸਵੱਛਤਾ ਮੁਹਿੰਮ ਦੀਆਂ ਉੱਡਦੀਆਂ ਧੱਜੀਆਂ-ਕਸਬਾ ਨਰੋਟ ਜੈਮਲ ਸਿੰਘ ਤੇ ਬਮਿਆਲ ਬਲਾਕ ਦੇ ਵਧੇਰੇ ਪਿੰਡਾਂ ਵਿਚ ਗਲੀਆਂ-ਨਾਲੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਹੀਂ ਹਨ | ਲੋਕਾਂ ਦੇ ਘਰਾਂ ਕੋਲ ਕੂੜੇ ਦੇ ਢੇਰ ਲੱਗੇ ਹੋਏ ਹਨ | ਪਿੰਡ ਦੇ ਸਰਪੰਚਾਂ ਵਲੋਂ ਲੱਖਾਂ ਰੁਪਏ ਦਾ ਫੰਡ ਸਰਕਾਰ ਵਲੋਂ ਮਿਲਣ ਦੇ ਬਾਅਦ ਵੀ ਪਿੰਡਾਂ ਦਾ ਵਿਕਾਸ ਪੱਖੋਂ ਹਾਲ ਬੜਾ ਹੀ ਮਾੜਾ ਹੈ | ਥਾਂ-ਥਾਂ ਲੱਗੇ ਕੂੜੇ ਤੇ ਗੰਦਗੀ ਦੇ ਢੇਰ ਬਿਮਾਰੀਆਂ ਨੰੂ ਖੁੱਲ੍ਹਾ ਸੱਦਾ ਦੇ ਰਹੇ ਹਨ ਪਰ ਇਸ ਸਬੰਧੀ ਪਿੰਡਾਂ ਦੇ ਸਰਪੰਚ ਤੇ ਪੰਚਾਇਤ ਉਚਿਤ ਪ੍ਰਬੰਧ ਕਰਨ ਵਿਚ ਨਾਕਾਮ ਸਿੱਧ ਹੁੰਦੇ ਦਿਖਾਈ ਦਿੰਦੇ ਹਨ |
ਇਸ ਤੋਂ ਇਲਾਵਾ ਇਲਾਕੇ ਵਿਚ ਨੌਜਵਾਨਾਂ ਦੇ ਖੇਡਣ ਲਈ ਕੋਈ ਉਚਿਤ ਖੇਡ ਦਾ ਮੈਦਾਨ ਨਹੀਂ ਹੈ | ਜਿੱਥੇ ਆ ਕੇ ਨੌਜਵਾਨ ਖੇਡਾਂ ਪ੍ਰਤੀ ਆਪਣਾ ਰੁਝਾਨ ਵਧਾ ਸਕਣ ਤੇ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਕੋਈ ਵਧੀਆ ਉਪਲੱਬਧੀ ਹਾਸਲ ਕਰ ਸਕਣ | ਬਜ਼ੁਰਗਾਂ ਤੇ ਔਰਤਾਂ ਦੀ ਸਿਹਤ ਨੰੂ ਦਰੁਸਤ ਰੱਖਣ 'ਤੇ ਸੈਰ ਲਈ ਕੋਈ ਪਾਰਕ ਵੀ ਇਸ ਪੂਰੇ ਇਲਾਕੇ ਵਿਚ ਨਾ ਹੋਣਾ ਵੱਡੀ ਘਾਟ ਹੈ | ਜਿੱਥੇ ਜਾ ਕੇ ਲੋਕ ਸਾਫ਼ ਤੇ ਸਵੱਛ ਵਾਤਾਵਰਨ ਦਾ ਅਨੰਦ ਮਾਣ ਸਕਣ | ਇਲਾਕੇ ਦੇ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਤੇ ਘਾਟਾਂ ਨੰੂ ਸਰਕਾਰ ਵਲੋਂ ਪੂਰਾ ਕੀਤਾ ਜਾਣਾ ਚਾਹੀਦਾ ਹੈ |

ਮੋਬਾਈਲ ਖੋਹਣ ਵਾਲਾ ਗਿ੍ਫ਼ਤਾਰ

ਸੁਜਾਨਪੁਰ, 12 ਮਾਰਚ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਇਕਬਾਲ ਸਿੰਘ ਦੀ ਅਗਵਾਈ 'ਚ ਝਪਟ ਮਾਰ ਕੇ ਮੋਬਾਈਲ ਖੋਹਣ ਵਾਲੇ ਇਕ ਵਿਅਕਤੀ ਨੰੂ ਮੋਬਾਈਲ ਅਤੇ ਵਾਰਦਾਤ 'ਚ ਵਰਤੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ | ਜਿਸ ਦੀ ਪਹਿਚਾਣ ਬਰਜਿੰਦਰ ਕੁਮਾਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਪਠਾਨਕੋਟ, 12 ਮਾਰਚ (ਪ.ਪ.)-ਗੁਰੂ ਨਾਨਕ ਦੇਵ ਪਬਲਿਕ ਸਕੂਲ ਸੁੰਦਰਨਗਰ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ.ਐੱਸ. ਲਾਇਲਪੁਰੀ ਦੀ ਪ੍ਰਧਾਨਗੀ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਹੋਇਆ ਜਿਸ ਵਿਚ ਸਰਬੱਤ ਖ਼ਾਲਸਾ ਸੰਸਥਾ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ...

ਪੂਰੀ ਖ਼ਬਰ »

ਰਾਸ਼ਟਰੀ ਮਾਰਗ ਤੋਂ ਮਾਧੋਪੁਰ ਨੰੂ ਜਾਾਦੀ ਸੜਕ ਨੂੰ ਬਣਵਾਉਣ ਦੀ ਮੰਗ

ਮਾਧੋਪੁਰ, 12 ਮਾਰਚ (ਨਰੇਸ਼ ਮਹਿਰਾ)-ਰਾਸ਼ਟਰੀ ਮਾਰਗ ਮਾਧੋਪੁਰ ਤੋਂ ਜਾਂਦੀ ਸ਼ਾਹਪੁਰ ਕੰਢੀ ਸੜਕ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਜਾ ਰਹੀ ਹੈ | ਜਿਸ ਦੇ ਚਲਦੇ ਸੜਕ ਨੰੂ ਮਜ਼ਬੂਤ ਕਰਨ ਦੇ ਲਈ ਸੜਕ ਦੇ ਕਿਨਾਰੇ ਪਾਣੀ ਦੇ ਨਿਕਾਸ ਲਈ ਨਾਲੇ ਅਤੇ ਡੰਗੇ ਲਗਾਏ ਜਾ ਰਹੇ ਹਨ | ...

ਪੂਰੀ ਖ਼ਬਰ »

ਢਾਡੀ ਗਿਆਨੀ ਖੜਕ ਸਿੰਘ ਨੂੰ ਕੀਤਾ ਸਨਮਾਨਿਤ

ਨਰੋਟ ਮਹਿਰਾ, 12 ਮਾਰਚ (ਰਾਜ ਕੁਮਾਰੀ)-ਪਿਛਲੇ ਲੰਬੇ ਸਮੇਂ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਦੀ ਸਟੇਜ 'ਤੇ ਸੰਗਤ ਨੰੂ ਗੁਰੂ ਇਤਿਹਾਸ ਸਰਵਣ ਕਰਵਾਉਣ ਵਾਲੇ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਖੜਕ ਸਿੰਘ ਪਠਾਨਕੋਟ ਵਾਲਿਆਂ ਨੰੂ ਸੰਪਰਦਾ ਕਾਰ ਸੇਵਾ ...

ਪੂਰੀ ਖ਼ਬਰ »

ਜਗਦੇਵ ਕਲਾਂ ਕਲੱਬ ਨੇ ਕਥਲੌਰ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ

ਤਾਰਾਗੜ੍ਹ, 12 ਮਾਰਚ (ਸੋਨੂੰ ਮਹਾਜਨ)-7ਵਾਂ ਲੱਕੀ ਸੈਣੀ ਯਾਦਗਾਰੀ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਜਗਦੇਵ ਕਲਾਂ ਕਲੱਬ ਅੰਮਿ੍ਤਸਰ ਦੀ ਟੀਮ ਨੇ ਕਥਲੌਰ ਦੀ ਟੀਮ ਨੂੰ ਸਖ਼ਤ ਮੁਕਾਬਲੇ ਵਿਚ ਹਰਾ ਕੇ ਫਾਈਨਲ ਮੁਕਾਬਲਾ ਜਿੱਤਿਆ | ਡਾ: ਬਰਜੇਸ਼ ਸੈਣੀ ਰਾਜੂ ...

ਪੂਰੀ ਖ਼ਬਰ »

ਰਵੀ ਸ਼ਰਮਾ ਸ਼ਿਵ ਸੈਨਾ ਦੇ ਬਣੇ ਪ੍ਰਧਾਨ

ਪਠਾਨਕੋਟ, 12 ਮਾਰਚ (ਚੌਹਾਨ)-ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਨੇ ਪੁਰਾਣੀ ਰਾਸ਼ਟਰੀ ਕਾਰਜਕਾਰਨੀ ਨੰੂ ਭੰਗ ਕਰ ਦਿੱਤਾ ਸੀ | ਉਨ੍ਹਾਂ ਤੇ ਉ ੱਤਰ-ਭਾਰਤ ਪ੍ਰਮੁੱਖ ਰਵੀ ਸ਼ਰਮਾ ਨੇ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਹੈ | ਜਿਸ 'ਚ ...

ਪੂਰੀ ਖ਼ਬਰ »

ਦੂਸਰੇ ਦਿਨ 13,223 ਬੱਚਿਆਂ ਨੂੰ ਪਿਲਾਈਆਂ ਪੋਲਿਓ ਬੂੰਦਾਂ

ਪਠਾਨਕੋਟ, 12 ਮਾਰਚ (ਆਰ. ਸਿੰਘ )-ਸਿਵਲ ਸਰਜਨ ਪਠਾਨਕੋਟ ਡਾ: ਨਰੇਸ਼ ਕਾਂਸਰਾ ਨੇ ਝੁੱਗੀਆਂ, ਝੌਾਪੜੀਆਂ ਅਤੇ ਭੱਠਿਆਂ 'ਤੇ ਰਹਿੰਦੇ 0-5 ਸਾਲ ਤੱਕ ਦੇ ਬੱਚਿਆਂ ਦੇ ਹੱਥਾਂ ਦੀਆਂ ਉਂਗਲੀਆਂ ਦੀ ਜਾਂਚ ਕੀਤੀ ਕਿ ਹਰੇਕ 5 ਸਾਲ ਤੱਕ ਦੇ ਬੱਚੇ ਨੂੰ ਦੋ ਬੂੰਦਾਂ ਪੋਲਿਓ ਦੀਆਂ ਪਿਲਾ ...

ਪੂਰੀ ਖ਼ਬਰ »

ਵਿਧਾਇਕ ਨੂੰ ਸੌਾਪਿਆ ਮੰਗ-ਪੱਤਰ

ਨਰੋਟ ਮਹਿਰਾ, 12 ਮਾਰਚ (ਰਾਜ ਕੁਮਾਰੀ)-ਐਸ.ਐਸ.ਏ. ਅਤੇ ਰਮਸਾ ਅਧਿਆਪਕ ਯੂਨੀਅਨ ਪੰਜਾਬ ਨੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ ਨੰੂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ 'ਤੇ ਮੰਗ ਪੱਤਰ ਸੌਾਪਿਆ | ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਨੇ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

ਡਮਟਾਲ, 12 ਮਾਰਚ (ਰਾਕੇਸ਼ ਕੁਮਾਰ)-ਬੀਤੀ ਦੇਰ ਸ਼ਾਮ ਥਾਣਾ ਇੰਦੋਰਾ ਦੇ ਇੰਚਾਰਜ ਸੰਦੀਪ ਪਠਾਨੀਆ ਵਲੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਕਰਦਿਆਂ 37 ਵਾਹਨਾਂ ਦੇ ਚਲਾਨ ਕੱਟ ਕੇ ਮੌਕੇ 'ਤੇ 36700 ਰੁਪਏ ਜੁਰਮਾਨਾ ਕੀਤਾ ਗਿਆ | ਥਾਣਾ ...

ਪੂਰੀ ਖ਼ਬਰ »

ਮਾਈਨਿੰਗ ਵਿਭਾਗ ਵਲੋਂ ਕਰੈਸ਼ਰਾਂ 'ਤੇ ਕੀਤੀ ਛਾਪੇਮਾਰੀ

ਮਾਧੋਪੁਰ, 12 ਮਾਰਚ (ਨਰੇਸ਼ ਮਹਿਰਾ)-ਮਾਧੋਪੁਰ ਵਿਖੇ ਦਰਿਆ ਰਾਵੀ 'ਤੇ ਅੱਜ ਮਾਈਨਿੰਗ ਵਿਭਾਗ ਵਲੋਂ ਕਰੈਸ਼ਰਾਂ 'ਤੇ ਜਾ ਕੇ ਉਨ੍ਹਾਂ ਦਾ ਸਟਾਕ ਰਜਿਸਟਰ ਆਦਿ ਚੈੱਕ ਕੀਤਾ ਅਤੇ ਉੱਥੇ ਪੰਜ ਕਰੈਸ਼ਰ ਚਾਲਕ ਆਪਣਾ ਸਟਾਕ ਰਜਿਸਟਰ ਆਦਿ ਚੈੱਕ ਨਹੀਂ ਕਰਵਾ ਸਕੇ ਕਿ ਕਰੈਸ਼ਰ 'ਤੇ ...

ਪੂਰੀ ਖ਼ਬਰ »

ਸਹਿਯੋਗ ਕਲੱਬ ਇੰਟਰਨੈਸ਼ਨਲ ਵਲੋਂ ਔਰਤਾਂ ਨੂੰ ਸਨਮਾਨਿਤ ਕਰਨ ਸਬੰਧੀ ਸਮਾਗਮ

ਪਠਾਨਕੋਟ, 12 ਮਾਰਚ (ਆਰ. ਸਿੰਘ)-ਸਹਿਯੋਗ ਕਲੱਬ ਇੰਟਰਨੈਸ਼ਨਲ ਪਠਾਨਕੋਟ ਵਲੋਂ ਚੇਅਰਮੈਨ ਵਿਦਿਆਧਰ ਮਹਾਜਨ ਅਤੇ ਪ੍ਰਧਾਨ ਕਿ੍ਸ਼ਮਾ ਅਗਰਵਾਲ ਦੀ ਪ੍ਰਧਾਨਗੀ ਹੇਠ ਇੰਟਰਨੈਸ਼ਨਲ ਮਹਿਲਾ ਦਿਵਸ ਦੇ ਸਬੰਧ 'ਚ ਔਰਤਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਅਤੇ ਸੈਸ਼ਨ ਜੱਜ, ਪਠਾਨਕੋਟ ਵਲੋਂ ਸਬ ਜੇਲ੍ਹ ਦਾ ਦੌਰਾ

ਪਠਾਨਕੋਟ, 12 ਮਾਰਚ (ਸੰਧੂ/ਆਰ. ਸਿੰਘ)-ਡਾ: ਤੇਜਵਿੰਦਰ ਸਿੰਘ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਅਤੇ ਸ੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਸਬ-ਜੇਲ੍ਹ ਪਠਾਨਕੋਟ ਦਾ ਦੌਰਾ ਕੀਤਾ ਗਿਆ | ਡਾ: ਤੇਜਵਿੰਦਰ ...

ਪੂਰੀ ਖ਼ਬਰ »

ਪਠਾਨਕੋਟ ਗਰੁੱਪ ਆਫ਼ ਕਾਲਜ ਦੇ ਵਿਦਿਆਰਥੀਆਂ ਨੇ ਓਵਰ ਆਲ ਟਰਾਫ਼ੀ ਜਿੱਤੀ

ਪਠਾਨਕੋਟ, 12 ਮਾਰਚ (ਆਰ.ਸਿੰਘ)-ਏ.ਐਾਡ.ਐਮ. ਗਰੁੱਪ ਆਫ਼ ਇੰਸਟੀਚਿਊਟ ਵਿਖੇ ਕਰਵਾਏ ਜਹਾਨਤ–ਦੋ ਸਮਾਗਮ 'ਚ ਪਠਾਨਕੋਟ ਗਰੁੱਪ ਆਫ਼ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਓਵਰਆਲ ਟਰਾਫ਼ੀ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਚੇਅਰਮੈਨ ਡਾ: ...

ਪੂਰੀ ਖ਼ਬਰ »

ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਮਨਾਇਆ

ਕਾਹਨੂੰਵਾਨ, 12 ਮਾਰਚ (ਹਰਜਿੰਦਰ ਸਿੰਘ ਜੱਜ)-ਸਥਾਨਕ ਦੁਸਹਿਰਾ ਗਰਾਊਾਡ ਵਿਖੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦਾ ਸਾਲਾਨਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਭੋਗ ਉਪਰੰਤ ਢਾਡੀ ਜਥਾ ਗਿਆਨੀ ਬਲਵਿੰਦਰ ਸਿੰਘ ਸੰਧਵਾਂ ਵਲੋਂ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਸਬੰਧੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਦੂਜੀ ਸਾਲਾਨਾ ਅਥਲੈਟਿਕ ਮੀਟ

ਪਠਾਨਕੋਟ 12 ਮਾਰਚ (ਸੰਧੂ/ਆਸ਼ੀਸ਼/ਚੌਹਾਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਪਿ੍ੰ: ਨਿਰਮਲ ਪਾਂਧੀ ਦੀ ਦੇਖਰੇਖ ਹੇਠ ਦੂਜੀ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਸਮਾਗਮ 'ਚ ਵਿਧਾਇਕ ਅਮਿਤ ਵਿਜ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਪਿੰ੍ਰ: ...

ਪੂਰੀ ਖ਼ਬਰ »

ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਗੁਰਦਾਸਪੁਰ, 12 ਮਾਰਚ (ਆਰਿਫ਼)-ਆਪਣਾ ਪੰਜਾਬ ਪਾਰਟੀ ਦੇ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਹੀ ਪਾਰਟੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ | ਜਿਸ ਤਹਿਤ ਹਲਕਾ ਗੁਰਦਾਸਪੁਰ ਦੇ ...

ਪੂਰੀ ਖ਼ਬਰ »

ਆਈ.ਟੀ.ਆਈ. ਪਠਾਨਕੋਟ ਨੇ ਕੀਤਾ ਟਰਾਫ਼ੀ 'ਤੇ ਕਬਜ਼ਾ

ਪਠਾਨਕੋਟ, 12 ਮਾਰਚ (ਆਰ. ਸਿੰਘ/ਸੰਧੂ)-ਸਰਕਾਰੀ ਆਈ.ਟੀ.ਆਈ. ਬਟਾਲਾ ਵਿਖੇ ਜ਼ੋਨਲ ਪੱਧਰ ਦੀਆਂ ਖੇਡਾਂ ਦੇ ਮੁਕਾਬਲਿਆਂ ਦੇ ਫਾਈਨਲ ਮੈਚ ਹੋਏ | ਜਿਸ ਵਿਚ ਵਾਲੀਬਾਲ ਦੇ ਮੈਚ ਦੇ ਮੁਕਾਬਲੇ ਵਿਚ ਸਰਕਾਰੀ ਆਈ.ਟੀ.ਆਈ. ਪਠਾਨਕੋਟ ਦੇ ਸਿੱਖਿਆਰਥੀਆਂ ਨੇ ਸਰਕਾਰੀ ਆਈ.ਟੀ.ਆਈ. ਬਟਾਲਾ ...

ਪੂਰੀ ਖ਼ਬਰ »

ਬਲਦੇਵ ਸਿੰਘ ਨੇ ਕਾਰਜਕਾਰੀ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

ਗੁਰਦਾਸਪੁਰ, 12 ਮਾਰਚ (ਆਰਿਫ਼)-ਸਥਾਨਿਕ ਪੰਚਾਇਤੀ ਲੋਕ ਰਾਜ ਦਫ਼ਤਰ ਵਿਖੇ ਬਲਦੇਵ ਸਿੰਘ ਨੇ ਬਤੌਰ ਕਾਰਜਕਾਰੀ ਇੰਜੀਨੀਅਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ | ਇਸ ਤੋਂ ਪਹਿਲਾਂ ਉਹ ਬਟਾਲਾ ਵਿਖੇ ਐਸ.ਡੀ.ਓ.ਵਜੋਂ ਤਾਇਨਾਤ ਸਨ | ਅੱਜ ਉਨ੍ਹਾਂ ਦੇ ਅਹੁਦਾ ਸੰਭਾਲਣ ...

ਪੂਰੀ ਖ਼ਬਰ »

ਟੈਕਸੀ ਸਟੈਂਡ ਬਣਾਉਣ ਲਈ ਟੈਕਸੀ ਚਾਲਕਾਂ ਵਲੋਂ ਵਿਧਾਇਕ ਨੰੂ ਭੇਜਿਆ ਮੰਗ ਪੱਤਰ

ਗੁਰਦਾਸਪੁਰ, 12 ਮਾਰਚ (ਗੁਰਪ੍ਰਤਾਪ ਸਿੰਘ)-ਆਜ਼ਾਦ ਟੈਕਸੀ ਯੂਨੀਅਨ ਪੰਜਾਬ ਵਲੋਂ ਸ਼ਹਿਰ ਅੰਦਰ ਟੈਕਸੀ ਪਾਸ ਗੱਡੀਆਂ ਨੰੂ ਖੜ੍ਹਾ ਕਰਨ ਲਈ ਟੈਕਸੀ ਸਟੈਂਡ ਬਣਾਉਣ ਦੀ ਮੰਗ ਨੰੂ ਲੈ ਕੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਰਾਹੀਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ...

ਪੂਰੀ ਖ਼ਬਰ »

ਮਾਈਨਿੰਗ ਯੋਜਨਾ ਦੀ ਅਣਹੋਂਦ ਤੇ ਕੱਚੇ ਮਾਲ ਦੀ ਕਮੀ ਕਾਰਨ ਕਰੈਸ਼ਰ ਉਦਯੋਗ ਹੋਇਆ ਮੰਦੀ ਦਾ ਸ਼ਿਕਾਰ

ਨਰੋਟ ਜੈਮਲ ਸਿੰਘ, 12 ਮਾਰਚ (ਗੁਰਮੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਜਿੱਥੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਹਰਕਤ ਵਿਚ ਆਉਂਦੇ ਦਿਖ ਰਹੇ ਹਨ ਉੱਥੇ ਲੋਕਾਂ ਵਲੋਂ ਵੀ ਸਰਕਾਰ ਦੇ ਇਸ ਫ਼ੈਸਲੇ ਦੀ ...

ਪੂਰੀ ਖ਼ਬਰ »

ਮਾਡਰਨ ਸੰਦੀਪਨੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ

ਪਠਾਨਕੋਟ, 12 ਮਾਰਚ (ਆਰ. ਸਿੰਘ)-ਮਾਡਰਨ ਸੰਦੀਪਨੀ ਸਕੂਲ ਮਾਮੂਨ ਪਠਾਨਕੋਟ ਵਿਖੇ ਪਿ੍ੰਸੀਪਲ ਨੀਰਜ ਮੋਹਨ ਪੁਰੀ ਦੀ ਪ੍ਰਧਾਨਗੀ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਚੇਅਰਮੈਨ ਪਵਨ ਮਹਾਜਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ਦਾ ਆਰੰਭ ਮੁੱਖ ...

ਪੂਰੀ ਖ਼ਬਰ »

ਤਿ੍ਪੁਰਾ 'ਚ ਤੋੜ-ਭੰਨ ਅਤੇ ਮੂਰਤੀਆਂ ਨੂੰ ਸੁੱਟਣ ਦੀਆਂ ਘਟਨਾਵਾਂ ਦੇ ਵਿਰੋਧ 'ਚ ਰੋਸ ਮਾਰਚ

ਪਠਾਨਕੋਟ,12 ਮਾਰਚ (ਆਰ.ਸਿੰਘ/ਚੌਹਾਨ/ਆਸ਼ੀਸ਼ ਸ਼ਰਮਾ)-ਸੀ.ਪੀ.ਆਈ.ਅਤੇ ਸੀ.ਪੀ.ਆਈ.(ਐਮ.) ਵਲੋਂ ਤਿ੍ਪੁਰਾ ਵਿਚ ਸੱਤਾ ਪਰਿਵਰਤਨ ਅਤੇ ਭਾਜਪਾ ਦੀ ਸਰਕਾਰ ਸੱਤਾਹੀਨ ਹੋਣ ਦੇ ਬਾਅਦ ਹੋਈ ਤੋੜ-ਭੰਨ ਅਤੇ ਮੂਰਤੀਆਂ ਸੁੱਟੇ ਜਾਣ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਲੇਬਰ ਸ਼ੈੱਡ ਤੋਂ ...

ਪੂਰੀ ਖ਼ਬਰ »

ਡਰਾਈਵਰ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣੋਂ ਟਲਿਆ

ਪਠਾਨਕੋਟ, 12 ਮਾਰਚ (ਆਰ. ਸਿੰਘ)-ਚੱਕੀ ਪੁਲ ਤੋਂ ਭਾਰੀ ਵਹੀਕਲ ਢੋਹਣ ਵਾਲਾ ਵਾਹਨ ਚੱਕੀ ਪੁਲ ਦੀ ਚੜ੍ਹਾਈ ਤੋਂ ਹੇਠਾਂ ਉੱਤਰਦੇ ਸਮੇਂ ਬੇਕਾਬੂ ਹੋ ਗਿਆ ਪਰ ਡਰਾਈਵਰ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ ਕਿਉਂਕਿ ਡਰਾਈਵਰ ਨੇ ਬਰੇਕਾਂ ਫ਼ੇਲ੍ਹ ਹੋਣ 'ਤੇ ਵਾਹਨ ...

ਪੂਰੀ ਖ਼ਬਰ »

ਟਰੱਕ 'ਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ

ਡਮਟਾਲ, 12 ਮਾਰਚ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਮੀਰਥਲ ਨਜ਼ਦੀਕ ਇਕ ਟਰੱਕ 'ਚ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ | ਜਾਣਕਾਰੀ ਅਨੁਸਾਰ ਮੀਰਥਲ ਨਜ਼ਦੀਕ ਇਕ ਟਰੱਕ ਨੰਬਰ ਜੇ.ਕੇ. 15-7121 ਜੋ ਪਠਾਨਕੋਟ ਤੋਂ ਲੁਧਿਆਣਾ ਨੰੂ ਜਾ ਰਿਹਾ ਸੀ | ਜਦ ...

ਪੂਰੀ ਖ਼ਬਰ »

ਪ੍ਰਾਈਵੇਟ ਹਸਪਤਾਲਾਂ 'ਤੇ ਆਮਦਨ ਕਰ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ

ਪਠਾਨਕੋਟ, 12 ਮਾਰਚ (ਚੌਹਾਨ/ਆਸ਼ੀਸ਼ ਸ਼ਰਮਾ)-ਪਠਾਨਕੋਟ ਸ਼ਹਿਰ ਅੰਦਰ ਖੁੱਲ੍ਹੇ ਪ੍ਰਾਈਵੇਟ ਹਸਪਤਾਲਾਂ 'ਤੇ ਜੁਆਇੰਟ ਕਮਿਸ਼ਨਰ ਸੁਖਵਿੰਦਰ ਨੇਗੀ ਦੀ ਅਗਵਾਈ 'ਚ ਛਾਪੇਮਾਰੀ ਕੀਤੀ ਗਈ | ਇਸ ਟੀਮ ਵਿਚ ਈ.ਟੀ.ਓ. ਸੁਧੀਰ ਖੰਨਾ, ਇੰਸਪੈਕਟਰ ਅਨੀਸ਼ ਕੁਮਾਰ ਸ਼ਾਮਿਲ ਸਨ | ਇਸ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਬੈਠਕ

ਗੁਰਦਾਸਪੁਰ, 12 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਿਕ ਗੁਰੂ ਨਾਨਕ ਪਾਰਕ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ ਚੇਅਰਮੈਨ ਗੁਰਦਿਆਲ ਚੰਦ ਅਤੇ ਜ਼ਿਲ੍ਹਾ ਕਨਵੀਨਰ ਲਵਪ੍ਰੀਤ ਰੋੜਾਂਵਾਲੀ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਆਪਣੀਆਂ ਮੰਗਾਂ ...

ਪੂਰੀ ਖ਼ਬਰ »

ਤਾਰਾਗੜ੍ਹ ਥਾਣੇ ਸਾਹਮਣੇ ਰੋਸ ਧਰਨਾ 16 ਨੂੰ

ਪਠਾਨਕੋਟ, 12 ਮਾਰਚ (ਚੌਹਾਨ)-ਸੀ.ਪੀ.ਆਈ.(ਐਮ.ਐਲ) ਨਿਊ ਡੈਮੋਕਰੇਸੀ ਵਲੋਂ 16 ਮਾਰਚ ਨੰੂ ਥਾਣਾ ਤਾਰਾਗੜ੍ਹ ਸਾਹਮਣੇ ਧਰਨਾ ਦਿੱਤਾ ਜਾਵੇਗਾ | ਪਾਰਟੀ ਵਰਕਰਾਂ ਦੀ ਬੈਠਕ ਦੌਰਾਨ ਸੂਬਾਈ ਆਗੂ ਕਾਮਰੇਡ ਰਮੇਸ਼ ਰਾਣਾ ਨੇ ਕਿਹਾ ਕਿ ਪੁਲਿਸ ਥਾਣਾ ਤਾਰਾਗੜ੍ਹ ਅਧੀਨ ਪੈਂਦੇ ਪਿੰਡ ...

ਪੂਰੀ ਖ਼ਬਰ »

ਆਗਾਮੀ ਪੰਚਾਇਤੀ ਤੇ ਸੰਮਤੀ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ-ਸਾਬਾ

ਸੁਜਾਨਪੁਰ, 12 ਮਾਰਚ (ਜਗਦੀਪ ਸਿੰਘ)-ਕਾਂਗਰਸੀ ਵਰਕਰਾਂ ਦੀ ਬੈਠਕ ਪਿੰਡ ਬੇਹੜੀ ਬਜ਼ੁਰਗ ਵਿਖੇ ਸੂਬਾ ਸਕੱਤਰ ਸਾਹਿਬ ਸਿੰਘ ਸਾਬਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਗੂਆਂ ਨੇ ਆਗਾਮੀ ਪੰਚਾਇਤੀ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ | ਸਾਹਿਬ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫ਼ਸਰ ਨੇ ਕਣਕ ਦੀ ਫ਼ਸਲ ਦਾ ਲਿਆ ਜਾਇਜ਼ਾ

ਨਰੋਟ ਮਹਿਰਾ, 12 ਮਾਰਚ (ਰਾਜ ਕੁਮਾਰੀ)-ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਦੇ ਆਦੇਸ਼ਾਂ ਅਨੁਸਾਰ ਡਾ: ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਨਸਰ ਦੀ ਅਗਵਾਈ 'ਚ ਪਿੰਡ ਕਟਾਰੂਚੱਕ, ਧਲੋਰੀਆ ਆਦਿ ਪਿੰਡਾਂ ਦਾ ਦੌਰਾ ਕਰਕੇ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ ਗਿਆ | ਕਣਕ ...

ਪੂਰੀ ਖ਼ਬਰ »

ਮਾਸਟਰ ਉਪਕਾਰ ਸਿੰਘ ਰੰਧਾਵਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਜਲੀਆਂ

ਕੋਟਲੀ ਸੂਰਤ ਮੱਲ੍ਹੀ, 12 ਮਾਰਚ (ਕੁਲਦੀਪ ਸਿੰਘ ਨਾਗਰਾ)-ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਨੇਤਾ ਸ: ਸੰਤੋਖ ਸਿੰਘ ਰੰਧਾਵਾ ਦੇ ਭਤੀਜੇ ਮਾਸਟਰ ਉਪਕਾਰ ਸਿੰਘ ਰੰਧਾਵਾ ਨਮਿੱਤ ਭੋਗ ਪਾਏ ਗਏ ਤੇ ਉਪਰੰਤ ਗੁਰਦੁਆਰਾ ਸਾਹਿਬ 'ਚ ਕੀਰਤਨ ਤੇ ਸ਼ਰਧਾਂਜਲੀ ...

ਪੂਰੀ ਖ਼ਬਰ »

ਭਾਰਤੀ ਜਨਤਾ ਯੁਵਾ ਮੋਰਚਾ ਦੀ ਬੈਠਕ

ਸਰਨਾ, 12 ਮਾਰਚ (ਬਲਵੀਰ ਰਾਜ)-ਭਾਰਤੀ ਜਨਤਾ ਯੁਵਾ ਮੋਰਚਾ ਹਲਕਾ ਭੋਆ ਦੀ ਬੈਠਕ ਵਿਸ਼ਵਕਰਮਾ ਮੰਦਿਰ ਸਰਨਾ ਵਿਖੇ ਹੋਈ | ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਭਾਜਪਾ ਮੰਡਲ ਪ੍ਰਧਾਨ ਕੰਵਰਪਾਲ, ਸੰਨੀ, ਪਰਵਿੰਦਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX