ਤਾਜਾ ਖ਼ਬਰਾਂ


ਵਿਰਾਟ ਕੋਹਲੀ ਨੂੰ ਮਿਲਿਆ 'ਖੇਲ ਰਤਨ' ਪੁਰਸਕਾਰ
. . .  4 minutes ago
ਨਵੀਂ ਦਿੱਲੀ, 25 ਸਤੰਬਰ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਅੱਜ 'ਰਾਜੀਵ ਗਾਂਧੀ ਖੇਲ ਰਤਨ' ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ। ਵਿਰਾਟ ਕੋਹਲੀ ਤੋਂ ਇਲਾਵਾ ਇਹ ਪੁਰਸਕਾਰ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਵੀ ਮਿਲਿਆ ਹੈ। ਅੱਜ ਰਾਸ਼ਟਰਪਤੀ ਭਵਨ ਵਿਖੇ...
ਯੂ. ਐੱਨ. ਦੀ ਬੈਠਕ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਰਚਿਆ ਇਤਿਹਾਸ
. . .  24 minutes ago
ਨਿਊਯਾਰਕ, 25 ਸਤੰਬਰ- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਨੇ ਨਿਊਯਾਰਕ 'ਚ ਚੱਲ ਰਹੀ ਸੰਯੁਕਤ ਰਾਸ਼ਟਰ ਦੀ ਬੈਠਕ 'ਚ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਨਾਲ ਭਾਗ ਲੈ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। 38 ਸਾਲਾ ਆਰਡਰਨ ਵਿਸ਼ਵ ਦੀ...
ਸੁਲਤਾਨਪੁਰ ਲੋਧੀ : ਕਈ ਪਿੰਡਾਂ 'ਚ ਵੜਿਆ ਬਿਆਸ ਦਰਿਆ ਦਾ ਪਾਣੀ
. . .  51 minutes ago
ਸੁਲਤਾਨਪੁਰ ਲੋਧੀ (ਥਿੰਦ, ਹੈਪੀ, ਸੋਨੀਆ)- ਬਲਾਕ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਮੰਡ ਬਾਊਪੁਰ ਦੇ ਕਈ ਪਿੰਡਾਂ ਅਤੇ ਖੇਤਾਂ 'ਚ ਬਿਆਸ ਦਰਿਆ ਦਾ ਪਾਣੀ ਵੜ ਗਿਆ ਹੈ। ਪਾਣੀ ਕਾਰਨ ਪੈਦਾ ਹੋਏ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵਲੋਂ ਅੱਜ ਮੰਡ...
ਤਿੰਨ ਤਲਾਕ ਅਧਿਆਦੇਸ਼ ਵਿਰੁੱਧ ਕੇਰਲ ਦੇ ਇਸਲਾਮਿਕ ਸੰਗਠਨ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 25 ਸਤੰਬਰ- ਤਿੰਨ ਤਲਾਕ 'ਤੇ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਅਧਿਆਦੇਸ਼ ਦੇ ਵਿਰੋਧ 'ਚ ਕੇਰਲ ਦੇ ਮੁਸਲਮਾਨ ਸੰਗਠਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੂਬੇ ਦੇ ਸੁੰਨੀ ਭਾਈਚਾਰੇ ਦੇ ਮੁਸਲਿਮ ਸੰਗਠਨ 'ਜਮੀਅਤ ਉਲ-ਉਲਮਾ' ਨੇ ਇਸ...
ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ
. . .  about 1 hour ago
ਲੰਡਨ, 25 ਸਤੰਬਰ - ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੈਥ 2 ਦੇ ਜਨਮ ਦਿਨ ਸਮਾਰੋਹ ਦੌਰਾਨ ਸਾਲਾਨਾ ਪਰੇਡ 'ਚ ਹਿੱਸਾ ਲੈਣ ਵਾਲੇ ਪਹਿਲੇ ਪਗੜੀਦਾਰੀ ਸਿੱਖ ਹੋਣ ਦਾ ਇਤਿਹਾਸ ਬਣਾਉਣ ਵਾਲੇ 22 ਸਾਲਾਂ ਬ੍ਰਿਟਿਸ਼ ਸਿੱਖ ਜਵਾਨ ਚਰਨਪ੍ਰੀਤ ਸਿੰਘ ਲਾਲ ਨੂੰ ਬਰਤਾਨੀਆ...
ਭਾਰੀ ਮੀਂਹ ਮਗਰੋਂ ਪੰਜਾਬ ਅਤੇ ਹਰਿਆਣਾ 'ਚ ਅੱਜ ਮੌਸਮ ਸਾਫ਼
. . .  about 1 hour ago
ਚੰਡੀਗੜ੍ਹ, 25 ਸਤੰਬਰ - ਤਿੰਨ ਦਿਨ ਲਗਾਤਾਰ ਭਾਰੀ ਮੀਂਹ ਪੈਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ 'ਚ ਅੱਜ ਮੌਸਮ ਸਾਫ਼ ਹੈ। ਪੰਜਾਬ ਅਤੇ ਹਰਿਆਣਾ 'ਚ ਪਏ ਇਸ ਭਾਰੀ ਮੀਂਹ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਦੋਹਾਂ ਸੂਬਿਆਂ ਦੇ ਕਈ ਇਲਾਕਿਆਂ 'ਚ ਖ਼ਰੀਫ਼...
ਨਸ਼ੇ ਕਾਰਨ ਨਵ ਵਿਆਹੇ ਨੌਜਵਾਨ ਦੀ ਮੌਤ
. . .  about 1 hour ago
ਤਲਵੰਡੀ ਭਾਈ, 25 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਥਾਣਾ ਘੱਲ ਖੁਰਦ ਅਧੀਨ ਪੈਂਦੇ ਪਿੰਡ ਸ਼ਹਿਜ਼ਾਦੀ ਵਿਖੇ ਇੱਕ ਨਵ ਵਿਆਹੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਬੂਟਾ ਸਿੰਘ (21) ਦੇ ਪਿਤਾ ਬਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ...
ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 minute ago
ਤਲਵੰਡੀ ਭਾਈ, 25 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਇੱਥੋਂ ਦੀ ਇੱਕ ਸਿੰਚਾਈ ਨਹਿਰ 'ਚੋਂ ਅੱਜ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ ਦਾਰਾਪੁਰ ਮਾਈਨਰ ਦੇ ਸ਼ਹੀਦ ਗੰਜ ਸਕੂਲ ਵਾਲੇ ਪੁਲ ਕੋਲ...
ਗੜ੍ਹਸ਼ੰਕਰ ਨੇੜਲੀ ਕੰਢੀ ਨਹਿਰ 'ਚ ਪਿਆ 50 ਫੁੱਟ ਦਾ ਪਾੜ, ਵੱਡਾ ਨੁਕਸਾਨ ਹੋਣੋਂ ਟਲਿਆ
. . .  about 2 hours ago
ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)- ਇੱਥੇ ਅੱਜ ਤੜਕਸਾਰ ਕੰਢੀ ਨਹਿਰ 'ਚ ਵੱਡਾ ਪਾੜ ਪੈ ਗਿਆ, ਜਿਸ ਕਾਰਨ ਪਾਣੀ ਨੇ ਨੇੜਲੇ ਖੇਤਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਚੱਕ ਰੌਤਾਂ ਤੋਂ ਸਰਪੰਚ ਦਿਲਾਵਰ ਸਿੰਘ ਨੇ ਦੱਸਿਆ ਕਿ...
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  about 2 hours ago
ਸ੍ਰੀਨਗਰ, 25 ਸਤੰਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਦੇ ਤੁਜੱਰ ਇਲਾਕੇ 'ਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਅੱਜ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਲਾਕੇ 'ਚ ਮੁਠਭੇੜ ਅਜੇ ਵੀ...
ਸੀਲਿੰਗ ਮਾਮਲੇ 'ਚ ਸੁਪਰੀਮ ਕੋਰਟ ਨੇ ਮਨੋਜ ਤਿਵਾੜੀ ਨੂੰ ਪਾਈ ਝਾੜ
. . .  about 2 hours ago
ਨਵੀਂ ਦਿੱਲੀ, 25 ਸਤੰਬਰ- ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੂੰ ਮੰਗਲਵਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਸੰਸਦ ਮੈਂਬਰ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਕਾਨੂੰਨ ਆਪਣੇ ਹੱਥ 'ਚ ਲੈ ਸਕਦੇ ਹਨ। ਜਸਟਿਸ ਮਦਨ ਬੀ...
ਫਗਵਾੜਾ ਦਾ ਦਿਹਾਤੀ ਖੇਤਰ ਪਾਣੀ 'ਚ ਡੁੱਬਣ ਕਾਰਨ ਲੋਕਾਂ ਦਾ ਨੁਕਸਾਨ
. . .  about 2 hours ago
ਖਲਵਾੜਾ, 25 ਸਤੰਬਰ (ਮਨਦੀਪ ਸੰਧੂ)- ਪਿਛਲੇ ਦਿਨੀਂ ਲਗਾਤਾਰ ਪਏ ਭਾਰੀ ਮੀਂਹ ਕਾਰਨ ਫਗਵਾੜਾ ਬਲਾਕ ਦੇ ਦਿਹਾਤੀ ਖੇਤਰ 'ਚ ਲੋਕਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਬ੍ਰਹਮਪੁਰ, ਮਲਕਪੁਰ ਅਤੇ ਨਸੀਰਾਬਾਦ ਦੇ ਚਾਰੇ ਪਾਸੇ...
ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ 'ਤੇ ਜੇਲ੍ਹ 'ਚ ਹਮਲਾ
. . .  about 3 hours ago
ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ) - ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ 'ਤੇ ਜੇਲ੍ਹ ਵਿਚ ਹਮਲਾ ਹੋਣ ਦੀ ਖ਼ਬਰ ਹੈ, ਜਿਸ ਨੂੰ ਕਿ ਜਖਮੀ ਹਾਲਤ ਵਿਚ...
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਰਾਵੀ ਦਰਿਆ ਦਾ ਕੀਤਾ ਗਿਆ ਦੌਰਾ
. . .  about 3 hours ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਉਪਰੰਤ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਵਲੋਂ ਇਸ ਦਾ ਦੌਰਾ ਕੀਤਾ ਗਿਆ। ਇਸ ਦੌਰਾਨ 'ਅਜੀਤ' ਨਾਲ...
ਉੜੀਸਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ
. . .  about 3 hours ago
ਭੁਵਨੇਸ਼ਵਰ, 25 ਸਤੰਬਰ- ਉੜੀਸਾ ਦੇ ਪੁਰੀ ਜ਼ਿਲ੍ਹੇ 'ਚ ਅੱਜ ਇੱਕ ਕਾਰ ਦੇ ਨਹਿਰ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ...
ਭੋਪਾਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 3 hours ago
ਮਾਂ ਨੇ ਭਾਖੜਾ ਨਹਿਰ 'ਚ ਸੁੱਟਿਆ ਬੱਚਾ, ਗੋਤਾਖੋਰਾਂ ਨੇ ਬਚਾਈ ਜਾਨ
. . .  about 4 hours ago
ਅਰੁਣ ਜੇਤਲੀ ਵਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਬੈਠਕ
. . .  about 4 hours ago
ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ
. . .  about 4 hours ago
ਅੰਮ੍ਰਿਤਸਰ ਨਗਰ ਨਿਗਮ ਵਲੋਂ ਸ਼ਹਿਰ 'ਚ ਤੋੜੀਆਂ ਗਈਆਂ ਖਸਤਾ ਇਮਾਰਤਾਂ
. . .  about 4 hours ago
ਬੱਸ ਅਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 7 ਜ਼ਖ਼ਮੀ
. . .  about 4 hours ago
ਸੁਰੱਖਿਅਤ ਹਨ ਹਿਮਾਚਲ ਪ੍ਰਦੇਸ਼ 'ਚ ਫਸੇ ਟ੍ਰੈਕਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ
. . .  about 5 hours ago
ਜੰਮੂ-ਕਸ਼ਮੀਰ : ਸੋਪੋਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਮਗਰੋਂ ਸਾਰੇ ਵਿੱਦਿਅਕ ਅਦਾਰੇ ਬੰਦ
. . .  about 5 hours ago
ਵੱਡੀ ਗਿਰਾਵਟ ਨਾਲ 73 ਦੇ ਕਰੀਬ ਪਹੁੰਚਿਆ ਰੁਪਿਆ
. . .  about 5 hours ago
ਦਾਗੀ ਨੇਤਾਵਾਂ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ, ਚਾਰਜਸ਼ੀਟ ਦੇ ਆਧਾਰ 'ਤੇ ਨਹੀਂ ਕੀਤੀ ਜਾ ਸਕਦੀ ਕਾਰਵਾਈ
. . .  1 minute ago
ਏਅਰਸੈੱਲ ਮੈਕਸਿਸ ਕੇਸ : ਪਟਿਆਲਾ ਹਾਊਸ ਕੋਰਟ 'ਚ 8 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 6 hours ago
ਅਸਾਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 6 hours ago
ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਿਆ
. . .  about 7 hours ago
ਪ੍ਰਧਾਨ ਮੰਤਰੀ ਮੋਦੀ ਦਾ ਨਾਂ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ
. . .  about 7 hours ago
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ
. . .  about 7 hours ago
ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਅੱਜ ਸੁਣਾ ਸਕਦਾ ਹੈ ਫ਼ੈਸਲਾ
. . .  about 8 hours ago
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  about 1 hour ago
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  about 1 hour ago
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  4 minutes ago
ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  19 minutes ago
ਸੰਗਰੂਰ 'ਚ ਮੀਂਹ ਅਤੇ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾਈ
. . .  33 minutes ago
ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  about 1 hour ago
ਡਰੇਨ 'ਚ ਡਿੱਗੀ ਕਾਰ, ਪਿਉ-ਪੁੱਤ ਦੀ ਮੌਤ
. . .  about 1 hour ago
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਦਰਜਨਾਂ ਘਰ, ਪਰਿਵਾਰਾਂ ਨੇ ਧਰਮਸ਼ਾਲਾ 'ਚ ਲਈ ਸ਼ਰਨ
. . .  about 1 hour ago
ਡੇਅਰੀ ਦੀ ਡਿੱਗੀ ਛੱਤ, 15 ਪਸ਼ੂ ਮਲਬੇ ਹੇਠਾਂ ਦੱਬੇ
. . .  about 1 hour ago
ਪਿੰਡ ਉੱਗਰ ਔਲਖ 'ਚ ਗਰੀਬ ਪਰਿਵਾਰ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਪਤੀ ਪਤਨੀ ਜ਼ਖਮੀ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਸਾਈਕਲ 'ਤੇ ਆਉਣ ਲਈ ਜਨ-ਆਗੂਆਂ ਨੂੰ ਹਲੂਣਨ 'ਚ ਸਫਲ ਦਿਖੇ 'ਅਧਿਕਾਰੀ'

ਚੰਡੀਗੜ੍ਹ, 12 ਮਾਰਚ (ਆਰ.ਐਸ.ਲਿਬਰੇਟ)-ਨਗਰ ਨਿਗਮ ਚੰਡੀਗੜ੍ਹ ਦਫ਼ਤਰ 'ਚ ਸਾਈਕਲ 'ਤੇ ਆਉਣ ਦੇ ਪਰਸੋਂ 14 ਮਾਰਚ ਦੇ ਦੂਸਰੇ ਦਿਨ ਜਨ-ਆਗੂਆਂ ਨੂੰ ਹਲੂਣਨ 'ਚ ਨਗਰ ਨਿਗਮ ਦੇ ਅਧਿਕਾਰੀ ਸਫਲ ਹੋਏ ਜਾਪ ਰਹੇ ਹਨ | ਅੱਜ ਇੱਕ ਦਿਨ ਪਹਿਲਾਂ ਜਿੱਥੇ ਜਨ-ਆਗੂ ਕੌਾਸਲਰਾਂ ਨੂੰ ਇਸ ਬੁੱਧਵਾਰ ਸਾਈਕਲ 'ਤੇ ਆਉਣ ਲਈ ਮੇਅਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਹੈ ਉੱਥੇ ਕੁਝ ਕੌਾਸਲਰਾਂ ਨੇ ਖ਼ੁਦ ਅਤੇ ਕੁੱਝ ਸਾਥੀਆਂ ਨਾਲ ਸਮੇਂ ਸਿਰ ਨਗਰ ਨਿਗਮ ਸਾਈਕਲ 'ਤੇ ਆਉਣ ਦਾ ਐਲਾਨ ਕਰ ਦਿੱਤਾ ਹੈ | ਇਹ ਅਲੱਗ ਗੱਲ ਹੈ ਕਿ ਭਾਜਪਾ ਦੀ ਅੰਦਰੂਨੀ ਗੁੱਟਬਾਜ਼ੀ ਕਾਰਨ ਕਿੰਨੇ ਕੌਾਸਲਰ ਮੇਅਰ ਦੇ ਇਸ ਪੱਤਰ 'ਤੇ ਅਮਲ ਕਰਦੇ ਹਨ ਇਹ ਤਾਂ ਪਰਸੋਂ ਹੀ ਪਤਾ ਲੱਗਣਾ ਹੈ | ਇਸ ਤੋਂ ਪਹਿਲਾਂ 5 ਮਾਰਚ ਨੂੰ ਨਗਰ ਨਿਗਮ ਕਮਿਸ਼ਨਰ ਸ੍ਰੀ ਜਤਿੰਦਰ ਯਾਦਵ ਨੇ ਹਫ਼ਤੇ ਵਿਚ ਇੱਕ ਦਿਨ (ਬੁੱਧਵਾਰ) ਆਪਣੇ ਅਧਿਕਾਰੀਆਂ-ਕਰਮਚਾਰੀਆਂ ਨੂੰ ਸਾਈਕਲ 'ਤੇ ਆਉਣ ਲਈ ਨਿਰਦੇਸ਼ ਜਾਰੀ ਕੀਤੇ ਸਨ | ਜਿਸ ਦਾ 7 ਮਾਰਚ ਪਹਿਲੇ ਬੁੱਧਵਾਰ, ਨਗਰ ਨਿਗਮ ਦੇ ਅਮਲੇ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ ਜਦਕਿ ਬਹੁ-ਸੰਖਿਆ ਜਨ-ਆਗੂ ਕੌਾਸਲਰ ਨਜ਼ਰ ਹੀ ਨਹੀਂ ਆਏ ਜੋ ਆਏ ਸਿਰਫ਼ ਫ਼ੋਟੋ ਖਿਚਵਾਉਣ ਵੇਲੇ ਹੀ ਨਜ਼ਰ ਆਏ ਸਨ | ਜਨ-ਆਗੂ ਕੌਾਸਲਰਾਂ ਨੂੰ ਸਾਈਕਲ 'ਤੇ ਆਉਣ ਲਈ ਮੇਅਰ ਵੱਲੋਂ ਪੱਤਰ ਜਾਰੀ ਕਰਨ 'ਤੇ ਡਿਪਟੀ ਮੇਅਰ ਵਿਨੋਦ ਅਗਰਵਾਲ ਤੇ ਕੌਾਸਲਰ ਹਰਦੀਪ ਸਿੰਘ ਨੇ ਆਪਣੇ ਕੁੱਝ ਸਾਥੀਆਂ ਸਹਿਤ ਸਾਈਕਲ ਉੱਪਰ ਸਮੇਂ 'ਤੇ ਨਗਰ ਨਿਗਮ ਆਉਣ ਦਾ ਐਲਾਨ ਕੀਤਾ ਹੈ | ਸੂਤਰਾਂ ਦੀ ਮੰਨੀਏ ਤਾਂ ਸਦਨ ਦੀ ਬੈਠਕ ਲਈ ਵੀ ਸਮੂਹ ਕੌਾਸਲਰਾਂ ਨੂੰ ਸਾਈਕਲਾਂ 'ਤੇ ਆਉਣ ਲਈ ਕਿਹਾ ਜਾ ਸਕਦਾ ਹੈ | ਨਗਰ ਨਿਗਮ ਚੰਡੀਗੜ੍ਹ ਮੇਅਰ ਸ੍ਰੀ ਦਵੇਸ਼ ਮੋਦਗਿਲ ਨੇ ਜਾਰੀ ਪੱਤਰ ਦੀ ਪੁਸ਼ਟੀ ਕਰਦੇ ਕਿਹਾ ਕਿ ਉਨ੍ਹਾਂ 14 ਤਾਰੀਖ਼ ਦਿਨ ਬੁੱਧਵਾਰ ਨੂੰ ਸਾਰੇ ਕੌਾਸਲਰਾਂ ਨੂੰ ਸਾਈਕਲ 'ਤੇ ਆਉਣ ਲਈ ਇੱਕ ਪੱਤਰ ਜਾਰੀ ਕਰ ਦਿੱਤਾ ਹੈ ਜਦਕਿ ਦਫ਼ਤਰੀ ਸਮੇਂ 'ਤੇ ਆਉਣ ਲਈ ਪਾਬੰਦ ਉਹ ਨਹੀਂ ਕਰ ਸਕਦੇ ਕਿਉਂਕਿ ਜਨਤਕ ਆਗੂਆਂ ਨੂੰ ਹੋਰ ਵੀ ਰੁਝੇਵੇਂ ਹੋ ਸਕਦੇ ਹਨ | ਡਿਪਟੀ ਮੇਅਰ ਸ੍ਰੀ ਵਿਨੋਦ ਅਗਰਵਾਲ ਨੇ ਕਿਹਾ ਉਹ ਆਪਣੇ ਸਲਾਹਕਾਰ ਤੇ ਕੁਝ ਹੋਰ ਸਾਥੀਆਂ ਸਹਿਤ ਸਮੇਂ ਸਿਰ ਨਗਰ ਨਿਗਮ ਪਹੁੰਚਣਗੇ, ਉਨ੍ਹਾਂ ਇਹ ਵੀ ਮੰਨਿਆ ਕਿ ਬੀਤੀ 7 ਮਾਰਚ, ਸਾਈਕਲ 'ਤੇ ਆਉਣ ਦੇ ਪਹਿਲੇ ਦਿਨ ਜਨਤਕ ਟਰਾਂਸਪੋਰਟ 'ਤੇ ਆਇਆ ਸੀ ਪਰ ਪਹਿਲਾਂ ਦੀ ਤਰ੍ਹਾਂ 12 ਵਜੇ ਪਰ ਹੁਣ ਸਹੀ 9 ਵਜੇ ਆਵਾਂਗਾ | ਸ਼ੋ੍ਰਮਣੀ ਅਕਾਲੀ ਦਲ ਇਕਾਈ ਚੰਡੀਗੜ੍ਹ ਦੇ ਪ੍ਰਧਾਨ ਤੇ ਕੌਾਸਲਰ ਹਰਦੀਪ ਸਿੰਘ ਨੇ ਕਿਹਾ ਇਸ ਵਾਰ ਉਹ ਸਹੀ ਸਮੇਂ 'ਤੇ ਆਪਣੇ ਸਾਥੀਆਂ ਸਹਿਤ ਨਗਰ ਨਿਗਮ ਦਫ਼ਤਰ ਪਹੁੰਚਣਗੇ ਜਦਕਿ ਪਿਛਲੇ ਬਾਰ ਕਿਸੇ ਰੁਝੇਵੇਂ ਕਾਰਨ ਉਹ ਨਹੀਂ ਆ ਸਕੇ | ਨਾਮਜ਼ਦ ਕੌਾਸਲਰ ਸ੍ਰੀ ਸਚਿਨ ਲੋਹਟੀਆ ਨੇ ਕਿਹਾ ਇਸ ਸ਼ਹਿਰ ਹਿਤੀ ਉਪਰਾਲੇ ਜਨ ਆਗੂਆਂ ਨੂੰ ਵਧ-ਚੜ੍ਹਕੇ ਅੱਗੇ ਆਉਣਾ ਚਾਹੀਦਾ ਹੈ ਇਸ ਬੁੱਧਵਾਰ ਉਹ ਸਮੇਂ ਸਿਰ ਨਗਰ ਨਿਗਮ ਸਾਈਕਲ 'ਤੇ ਪਹੁੰਚਣਗੇ | ਇਸ ਸਬੰਧੀ ਕਈ ਕਾਂਗਰਸੀ ਕੌਾਸਲਰਾਂ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਚੀਫ਼ ਇੰਜੀਨੀਅਰ ਮਨੋਜ ਬਾਂਸਲ ਨੇ ਕਿਹਾ ਉਹ ਜਾਰੀ ਹੁਕਮਾਂ ਤਕ ਤੈਅ ਬੁੱਧਵਾਰ ਦੇ ਦਿਨ ਸਾਈਕਲ 'ਤੇ ਸਮੇਂ ਸਿਰ ਦਫ਼ਤਰ ਪਹੁੰਚਣਗੇ ਜ਼ਿਕਰਯੋਗ ਹੈ ਕਿ ਸ੍ਰੀ ਬਾਂਸਲ ਬੀਤੀ 7 ਮਾਰਚ ਨੂੰ ਵੀ ਸਮੇਂ ਸਿਰ ਸਾਈਕਲ 'ਤੇ ਪਹੁੰਚੇ ਸਨ, ਇਸ ਦੇ ਨਾਲ ਹੀ ਸਕੱਤਰੇਤ ਦਫ਼ਤਰੀ ਕੰਮਕਾਜ ਲਈ ਸਾਈਕਲ 'ਤੇ ਹੀ ਜਾਂਦੇ ਵੇਖੇ ਗਏ ਸਨ |
ਸਾਈਕਲ ਚਲਾਉਣ ਵਾਤਾਵਰਨ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਤੰਦਰੁਸਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਕਮਿਸ਼ਨਰ ਨਗਰ ਨਿਗਮ ਜਤਿੰਦਰ ਯਾਦਵ ਨੇ 5 ਮਾਰਚ ਨੂੰ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਫ਼ਤੇ 'ਚ ਇੱਕ ਦਿਨ (ਬੁੱਧਵਾਰ) ਸਾਈਕਲ 'ਤੇ ਆਉਣ ਦੇ ਹੁਕਮ ਜਾਰੀ ਕੀਤੇ ਹਨ | ਹਰ ਬੁੱਧਵਾਰ ਨੂੰ ਇਸ ਆਦੇਸ਼ ਦੀ ਸਹੀ ਪਾਲਣਾ ਯਕੀਨੀ ਬਣਾਉਣ ਲਈ, ਇਸ ਬਾਰੇ ਰਿਪੋਰਟ ਤਿਆਰ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ | ਉਨ੍ਹਾਂ ਕਰਮਚਾਰੀਆਂ ਨੂੰ ਘਰ ਤੋਂ ਦਫ਼ਤਰ ਆਉਣ ਲਈ ਵਿਸ਼ੇਸ਼ਕ ਸਾਈਕਲ ਰਸਤੇ ਵਰਤਣ ਅਤੇ ਫ਼ਾਇਦਿਆਂ ਬਾਰੇ ਆਪਣੇ ਸੁਝਾਅ ਦੇਣ ਲਈ ਕਿਹਾ ਗਿਆ ਹੈ | ਹੁਕਮ ਅਨੁਸਾਰ ਮੈਡੀਕਲ ਆਧਾਰ 'ਤੇ ਅਸਮਰਥ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਹੀ ਇਸ ਤੋਂ ਛੋਟ ਹੈ, ਕਿਸੇ ਕਰਮਚਾਰੀ ਕੋਲ ਸਾਈਕਲ ਨਹੀਂ ਹੈ ਤਾਂ ਉਹਨਾਂ ਕਰਮਚਾਰੀਆਂ ਨੂੰ ਜਨਤਕ ਟਰਾਂਸਪੋਰਟ ਰਾਹੀਂ ਆਉਣ ਦੀ ਛੋਟ ਹੈ |

ਸੜਕ ਹਾਦਸੇ 'ਚ ਹੋਈ ਮੌਤ ਦੇ ਮਾਮਲੇ ਵਿਚ ਕਾਰ ਚਾਲਕ ਨੂੰ ਦੋ ਸਾਲ ਕੈਦ

ਚੰਡੀਗੜ੍ਹ, 12 ਮਾਰਚ (ਰਣਜੀਤ ਸਿੰਘ)- ਜ਼ਿਲ੍ਹਾ ਅਦਾਲਤ ਨੇ ਪਿਛਲੇ ਸਾਲ ਸੜਕ ਹਾਦਸੇ 'ਚ ਹੋਈ ਇਕ ਔਰਤ ਦੀ ਮੌਤ ਦੇ ਮਾਮਲੇ 'ਚ ਮੁਲਜ਼ਮ ਕਾਰ ਚਾਲਕ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ 'ਚ ਦੋਸ਼ੀ ਨਵੀਨ ਯਾਦਵ ਨੂੰ 5500 ਰੁਪਏ ਜੁਰਮਾਨਾ ਵੀ ...

ਪੂਰੀ ਖ਼ਬਰ »

ਇੰਡੀਅਨ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਧਰਨਾ ਸਮਾਪਤ

ਚੰਡੀਗੜ੍ਹ, 12 ਮਾਰਚ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਅੱਜ ਧਰਨਾ ਸਮਾਪਤ ਕਰ ਦਿੱਤਾ ਗਿਆ | ਵਿਦਿਆਰਥੀਆਂ ਦੀ ਮੰਗ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜੁਆਇੰਟ ਅਕਾਦਮਿਕ ਐਡਮਨਿਸਟਰੇਸ਼ਨ ਅਤੇ ...

ਪੂਰੀ ਖ਼ਬਰ »

- ਸੂਚਨਾ ਕਮਿਸ਼ਨ ਦੀ ਸਖ਼ਤ ਕਾਰਵਾਈ -

ਆਰ.ਟੀ.ਆਈ ਕਾਨੂੰਨ ਦੀ ਆੜ 'ਚ ਬਲੈਕਮੇਲ ਕਰਨ ਵਾਲਾ ਕੀਤਾ ਪੁਲਿਸ ਹਵਾਲੇ

ਚੰਡੀਗੜ੍ਹ, 12 ਮਾਰਚ (ਅਜੀਤ ਬਿਉਰੋ)- ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁਖੀ ਸ. ਐਸ.ਐਸ. ਚੰਨੀ ਨੇ ਅੱਜ ਸੂਚਨਾ ਦੇ ਅਧਿਕਾਰ ਕਾਨੂੰਨ ਦੀ ਦੁਰਵਰਤੋਂ ਕਰਨ ਵਾਲੇ ਅਖੌਤੀ ਕਾਰਕੁੰਨ ਨੂੰ ਕਰੜੇ ਹੱਥੀ ਲੈਂਦਿਆਂ ਪੁਲਿਸ ਹਵਾਲੇ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕੈਲਾਸ਼ ਮਾਨਸਰੋਵਰ ਦੇ ਚੋਣਵੇਂ ਯਾਤਰੀਆਂ ਨੂੰ ਮਿਲੇਗੀ ਸਬਸਿਡੀ

ਚੰਡੀਗੜ੍ਹ,12 ਮਾਰਚ (ਆਰ. ਐਸ. ਲਿਬਰੇਟ)-ਚੰਡੀਗੜ੍ਹ ਪ੍ਰਸ਼ਾਸਨ ਹਰ ਸਾਲ ਕੈਲਾਸ਼ ਮਾਨਸਰੋਵਰ ਦੇ ਚੋਣਵੇਂ 10 ਯਾਤਰੀਆਂ ਨੂੰ 25 ਹਜ਼ਾਰ ਦੀ ਸਬਸਿਡੀ ਦੇਵੇਗਾ | ਸੂਤਰਾਂ ਦੀ ਮੰਨੀਏ ਤਾਂ ਇਸ ਸਬੰਧੀ ਗ਼੍ਰਹਿ ਮੰਤਰਾਲੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ | ਇਹ ਸਬਸਿਡੀ ...

ਪੂਰੀ ਖ਼ਬਰ »

- ਹੰਗਾਮਾ ਭਰਪੂਰ ਰਹੀ ਨਗਰ ਨਿਗਮ ਦੀ ਮੀਟਿੰਗ -

ਪਾਰਕਾਂ 'ਤੇ ਫ਼ੀਸ ਲਗਾਉਣ ਸਬੰਧੀ ਮਤੇ 'ਤੇ ਸਖ਼ਤ ਵਿਰੋਧ ਕਾਰਨ 500 ਰੁਪਏ ਸਫ਼ਾਈ ਖ਼ਰਚਾ ਲਗਾਇਆ

ਐੱਸ. ਏ. ਐੱਸ. ਨਗਰ, 12 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਨਗਰ ਨਿਗਮ ਦੀ ਅੱਜ ਬਜਟ ਸਬੰਧੀ ਵਿਸ਼ੇਸ਼ ਮੀਟਿੰਗ ਅਤੇ ਹਾਊਸ ਦੀ ਜਨਰਲ ਮੀਟਿੰਗ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ, ਜੋ ਹੰਗਾਮਾ ਭਰਪੂਰ ਰਹੀ | ਨਿਗਮ ਦੀ ਮੀਟਿੰਗ ਬਜਟ ਪੜ੍ਹੇ ਜਾਣ ਨਾਲ ਆਰੰਭ ...

ਪੂਰੀ ਖ਼ਬਰ »

ਹਰਦੀਪ ਸਿੰਘ ਢਿੱਲੋਂ ਨੂੰ ਮਿਲੀ ਅਗਾੳਾੂ ਜ਼ਮਾਨਤ

ਚੰਡੀਗੜ੍ਹ, 12 ਮਾਰਚ (ਸੁਰਜੀਤ ਸਿੰਘ ਸੱਤੀ)- ਪਿਛਲੇ ਸਾਲ ਹੋਈਆਂ ਵਿਧਾਨਸਭਾ ਚੋਣਾਂ 'ਚ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਹੇ ਹਰਦੀਪ ਸਿੰਘ ਉਰਫ਼ ਡਿੰਪੀ ਢਿੱਲੋਂ ਨੂੰ ਥਾਣਾ ਕੋਟ ਭਾਈ ਦੇ ਐਸ.ਐਚ.ਓ. ਦੀ ਸ਼ਿਕਾਇਤ 'ਤੇ ਥਾਣੇ ਵਿਚ ਵੜ ਕੇ ਤੋੜ ਭੰਨ ...

ਪੂਰੀ ਖ਼ਬਰ »

ਸੜਕ ਕੰਢੇ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼

ਪੰਚਕੂਲਾ, 12 ਮਾਰਚ (ਕਪਿਲ)-ਨਾਰਾਇਣਗੜ੍ਹ ਨੈਸ਼ਨਲ ਹਾਈਵੇ 'ਤੇ ਰਾਏਪੁਰਰਾਣੀ ਕੋਲ ਪਿੰਡ ਪਿਆਰੇਵਾਲਾ ਦੇ ਨੇੜੇ ਸੜਕ ਦੇ ਕੰਢੇ ਇਕ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਹੈ ¢ ਰਾਏਪੁਰਰਾਣੀ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਸੜਕ ਕਿਨਾਰੇ ਝੂੰਡਾਂ ਤੋਂ ...

ਪੂਰੀ ਖ਼ਬਰ »

ਮਿਲਖਾ ਸਿੰਘ ਤੇ ਧਰਮਿੰਦਰ ਨੂੰ ਰਾਜ ਸਭਾ ਵਿਚ ਨਾਮਜ਼ਦ ਕਰਨ ਲਈ 'ਇੰਟਰਨੈਸ਼ਨਲ' ਵੱਲੋਂ ਮੋਦੀ ਨੂੰ ਪੱਤਰ

ਚੰਡੀਗੜ੍ਹ, 12 ਮਾਰਚ (ਅਜੀਤ ਬਿਊਰੋ)-ਸਮਾਜ ਸੇਵੀ ਸ. ਨਰਿੰਦਰ ਸਿੰਘ 'ਇੰਟਰਨੈਸ਼ਨਲ' ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਕਿ ਉੱਡਣਾ ਸਿੱਖ ਮਿਲਖਾ ਸਿੰਘ ਤੇ ਨਾਮਵਰ ਫ਼ਿਲਮੀ ਹਸਤੀ ਧਰਮਿੰਦਰ ਨੂੰ ਰਾਜ ਸਭਾ ਵਿਚ ਨਾਮਜ਼ਦ ਕੀਤਾ ਜਾਵੇ | ਰਾਜ ਸਭਾ ...

ਪੂਰੀ ਖ਼ਬਰ »

ਵਤਸ ਬਿਨਾ ਮੁਕਾਬਲਾ ਹਰਿਆਣਾ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ

ਚੰਡੀਗੜ੍ਹ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)- ਭਾਜਪਾ ਉਮੀਦਵਾਰ ਸ੍ਰੀ ਡੀ.ਪੀ. ਵਤਸ ਬਿਨਾ ਮੁਕਾਬਲਾ ਹਰਿਆਣਾ ਵਿਧਾਨ ਸਭਾ ਦੇ ਹਲਕੇ ਤੋਂ ਰਾਜ ਸਭਾ ਲਈ ਚੁਣੇ ਗਏ ਹਨ, ਜਿਸ ਦਾ ਸੰਕੇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਵਿਧਾਨ ਸਭਾ ਵਿਚ ਕੀਤਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

11 ਸਾਲਾ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਫ਼ਿਲਹਾਲ ਪੁਲਿਸ ਦੇ ਹੱਥ ਖ਼ਾਲੀ

ਚੰਡੀਗੜ੍ਹ, 12 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 44 ਦੀ ਰਹਿਣ ਵਾਲੀ 11 ਸਾਲਾਂ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਫ਼ਿਲਹਾਲ ਪੁਲਿਸ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ ਹੈ | ਪੁਲਿਸ ਮੁਲਜ਼ਮਾਂ ਵਲੋਂ ਵਰਤੀ ਗਈ ਕਾਰ ਦਾ ਪਤਾ ਕਰਨ ਵਿਚ ਲੱਗੀ ਹੋਈ ਹੈ ...

ਪੂਰੀ ਖ਼ਬਰ »

ਸਕੋਡਾ ਕੋਡੀਅਕ ਬਣ ਰਹੀ ਹੈ ਸਾਰਿਆਂ ਦੀ ਪਸੰਦ

ਚੰਡੀਗੜ੍ਹ, 12 ਮਾਰਚ (ਅ.ਬ)-ਅਕਤੂਬਰ 2017 ਵਿਚ ਹੀ ਲਾਂਚ ਹੋਈ ਸ਼ਕੋਡਾ ਕੋਡਿਅਕ ਅਪਣੇ ਕਿ੍ਸਟਲੀਨ ਡਿਜਾਇਨ ਦੇ ਨਾਲ ਹੋਰ ਐਸ.ਯੂ.ਵੀ. ਗੱਡੀਆਂ ਦੀ ਸ਼ੇ੍ਰਣੀ ਵਿਚ ਲੋਕਪਿ੍ਅ ਬਣਦੀ ਜਾ ਰਹੀ ਹੈ ¢ ਚੈਕ ਗਲਾਸ ਅਤੇ ਅਪਣੇ ਕੋਜੀ ਇੰਟੀਰੀਅਰ ਦੇ ਨਾਲ ਇਹ ਗੱਡੀ ਇਕ ਸ਼ਾਹੀ ਅਹਿਸਾਸ ...

ਪੂਰੀ ਖ਼ਬਰ »

ਹਰਿਆਣਾ 'ਚ ਇਕ ਹੋਰ 'ਵਰਸਿਟੀ ਕਾਇਮ ਕੀਤੀ ਜਾਏਗੀ

ਚੰਡੀਗੜ੍ਹ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਵਿਚ ਕੁੜੀਆਂ ਦੀ ਸਿੱਖਿਆ ਨੂੰ ਪੋ੍ਰਤਸਾਹਨ ਦੇਣ ਅਤੇ ਇਹ ਯਕੀਨੀ ਕਰਨ ਲਈ ਕਿ ਗੁਣਵੱਤਾਪੂਰਕ ਸਿੱਖਿਆ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਦੂਰ ਤਕ ਜਾਣਾ ਨਾ ਪਏ, ਹਰਿਆਣਾ ਸਰਕਾਰ ਨੇ ਜ਼ਿਲ੍ਹਾ ਯਮੁਨਾਨਗਰ ਦੀ ਤਹਿਸੀਲ ...

ਪੂਰੀ ਖ਼ਬਰ »

ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈ.ਏ.ਐਸ. ਅਤੇ 7 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਪ੍ਰਦੀਪ ਦਹਿਯਾ, ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ, ...

ਪੂਰੀ ਖ਼ਬਰ »

ਚੋਰੀ ਦੇ ਦੋ ਮਾਮਲਿਆਂ ਵਿਚ ਚਾਰ ਗਿ੍ਫ਼ਤਾਰ

ਚੰਡੀਗੜ੍ਹ, 12 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਪੁਲਿਸ ਨੇ ਚੋਰੀ ਅਤੇ ਚੋਰੀ ਦੀ ਕੋਸ਼ਿਸ਼ ਦੇ ਦੋ ਵੱਖ-ਵੱਖ ਮਾਮਲਿਆਂ 'ਚ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਪੰਚਕੂਲਾ ਸੈਕਟਰ 9 ਦੇ ਰਹਿਣ ਵਾਲੇ ਹਰੀਸ਼ ...

ਪੂਰੀ ਖ਼ਬਰ »

ਤਨਖ਼ਾਹ ਬਾਰੇ ਦਿਸ਼ਾ-ਨਿਰਦੇਸ਼

ਚੰਡੀਗੜ੍ਹ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਕੈਲੇਂਡਰ ਸਾਲ 2018 ਲਈ ਰਾਜ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਤਨਖ਼ਾਹ ਤੇ ਭੱਤਿਆਂ ਅਤੇ ਪੈਨਸ਼ਨ ਭੁਗਤਾਨ ਦੇ ਸਬੰਧ ਵਿਚ ਦਿਸ਼ਾ-ਨਿਰਦੇਸ਼ ਦਿੱਤੇ ਹਨ, ਜਿਸ ਦੇ ਤਹਿਤ 30 ਜੂਨ ਅਤੇ 1 ਜੁਲਾਈ, 1 ...

ਪੂਰੀ ਖ਼ਬਰ »

ਹਰਿਆਣਾ ਦੇ ਵਿਧਾਇਕਾਂ ਨੂੰ ਤਨਖ਼ਾਹ ਤੋਂ ਵੱਧ ਭੱਤਿਆਂ 'ਤੇ ਰੋਕ ਦੀ ਮੰਗ

ਚੰਡੀਗੜ੍ਹ, 12 ਦਸੰਬਰ (ਸੁਰਜੀਤ ਸਿੰਘ ਸੱਤੀ)- ਹਰਿਆਣਾ ਦੇ ਵਿਧਾਇਕਾਂ ਨੂੰ ਤਨਖ਼ਾਹ ਤੋਂ ਵੱਧ ਮਿਲਦੇ ਭੱਤਿਆਂ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ | ਜਸਟਿਸ ਏ.ਕੇ.ਮਿੱਤਲ ਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਦੀ ...

ਪੂਰੀ ਖ਼ਬਰ »

ਬੋਰਡਾਂ ਅਤੇ ਨਿਗਮਾਂ ਲਈ ਵਿਕਲਪ ਮੰਗੇ

ਚੰਡੀਗੜ੍ਹ, 12 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਰਾਜ ਕਰਮਚਾਰੀ ਚੋਣ ਕਮਿਸ਼ਨ ਨੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਕਲਰਕ ਦੇ ਅਹੁਦੇ ਲਈ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਜਾਣ ਦੀ ਇੱਛਾ ਦੇਣ ਲਈ ਸਫਲ ਉਮੀਦਵਾਰਾਂ ਲਈ ਨੋਟਿਸ ਦਿੱਤਾ ਹੈ ਕਿ ਉਹ ...

ਪੂਰੀ ਖ਼ਬਰ »

ਬੱਸ ਅੱਡੇ 'ਤੇ ਖੜ੍ਹੀ ਔਰਤ ਦੀ ਚੈਨੀ ਲਾਹੀ

ਚੰਡੀਗੜ੍ਹ, 12 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਪੀਜੀਆਈ ਨੇੜੇ ਬੱਸ 'ਚ ਸਵਾਰ ਹੋਣ ਲਈ ਖੜ੍ਹੀ ਔਰਤ ਦੀ ਸੋਨੇ ਦੀ ਚੈਨੀ ਕਿਸੇ ਨੇ ਉਤਾਰ ਲਈ | ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਜਿਸ ਦੇ ਬਾਅਦ ਪੁਲਿਸ ਨੇ ਮਾਮਲੇ 'ਚ ਇਕ ਔਰਤ ਨੂੰ ਕਾਬੂ ਵੀ ਕੀਤਾ ਹੈ | ਸੂਤਰਾਂ ...

ਪੂਰੀ ਖ਼ਬਰ »

ਖ਼ਰੀਦਦਾਰੀ ਕਰਨ ਆਈ ਔਰਤ ਦਾ ਪਰਸ ਝੱਪਟਿਆ

ਚੰਡੀਗੜ੍ਹ, 12 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 19 'ਚ ਇਕ ਔਰਤ ਦਾ ਪਰਸ ਝੱਪਟਣ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਔਰਤ ਮੰੁਬਈ ਤੋਂ ਘੰੁਮਣ ਲਈ ਚੰਡੀਗੜ੍ਹ ਆਈ ਹੋਈ ਸੀ ਅਤੇ ਸੈਕਟਰ 19 ਵਿਚ ਦੋ ਐਕਟੀਵਾ ਸਵਾਰ ਅਣਪਛਾਤੇ ਝੱਪਟਮਾਰਾਂ ਨੇ ਉਸ ਦਾ ਪਰਸ ਝੱਪਟ ਲਿਆ | ...

ਪੂਰੀ ਖ਼ਬਰ »

ਸੈਕਟਰ 40 'ਚ ਔਰਤ ਦੀ ਚੈਨੀ ਝਪਟੀ ਸੜਕ 'ਤੇ ਡਿੱਗਣ ਕਾਰਨ ਹੋਈ ਜ਼ਖ਼ਮੀ

ਚੰਡੀਗੜ੍ਹ, 12 ਮਾਰਚ (ਗੁਰਪ੍ਰੀਤ ਸਿੰਘ ਜਾਗੋਵਾਲ)- ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਵਲੋਂ ਸੈਕਟਰ 40 ਵਿਚ ਇਕ ਔਰਤ ਦੀ ਚੇਨ ਝਪਟਣ ਦਾ ਮਾਮਲਾ ਸਾਹਮਣੇ ਆਇਆ ਹੈ | ਝਪਟਮਾਰਾਂ ਨੇ ਔਰਤ ਨੂੰ ਧੱਕਾ ਦੇ ਕੇ ਸੜਕ 'ਤੇ ਸੁੱਟ ਦਿੱਤਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ | ਸੂਤਰਾਂ ਤੋਂ ...

ਪੂਰੀ ਖ਼ਬਰ »

ਡੇਰਾ ਪ੍ਰਬੰਧਕ ਰਣਜੀਤ ਸਿੰਘ ਹੱਤਿਆ ਮਾਮਲੇ 'ਚ ਦੋ ਗਵਾਹਾਂ ਦੀ ਗਵਾਹੀ ਉੱਤੇ ਹੋਈ ਬਹਿਸ

ਪੰਚਕੂਲਾ, 12 ਮਾਰਚ (ਕਪਿਲ)-ਸਿਰਸਾ ਡੇਰਾ ਮੁਖੀ ਰਾਮ ਰਹੀਮ ਉੱਤੇ ਚੱਲ ਰਹੇ ਸਾਧਵੀ ਸਰੀਰਕ ਸੋਸ਼ਣ ਮਾਮਲੇ ਵਿਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਚੱਲ ਰਹੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਸੁਣਵਾਈ ਹੋਈ | ਅੱਜ ਰਾਮ ਰਹੀਮ ...

ਪੂਰੀ ਖ਼ਬਰ »

ਕੁਰਾਲੀ-ਰੂਪਨਗਰ ਮਾਰਗ ਦੇ ਕੰਮ 'ਚ ਹੋਈ ਦੇਰੀ ਕਾਰਨ ਲੋਕ ਹੋ ਰਹੇ ਹਨ ਪ੍ਰੇਸ਼ਾਨ

ਕੁਰਾਲੀ, 12 ਮਾਰਚ (ਹਰਪ੍ਰੀਤ ਸਿੰਘ)-ਸ਼ਹਿਰ ਦੀ ਹੱਦ ਵਿਚੋਂ ਲੰਘਦੇ ਨੈਸ਼ਨਲ ਹਾਈਵੇ 'ਤੇ ਪਿਛਲੇ ਸਾਲਾਂ ਦੌਰਾਨ ਵਧੀ ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਕੁਰਾਲੀ ਤੋਂ ਬਾਹਰਵਾਰ ਰੂਪਨਗਰ ਲਈ ਬਣਾਇਆ ਜਾਣ ਵਾਲਾ ਬਾਈਪਾਸ ਮਿੱਥੇ ਸਮੇਂ ਵਿਚ ਆਵਾਜਾਈ ਲਈ ਸ਼ੁਰੂ ਨਾ ਹੋ ਸਕਣ ...

ਪੂਰੀ ਖ਼ਬਰ »

ਪੰਚਕੂਲਾ ਡੀਪੂ ਹੋਲਡਰਾਂ ਨੇ ਕਮਿਸ਼ਨ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾ

ਪੰਚਕੂਲਾ, 12 ਮਾਰਚ (ਕਪਿਲ)-ਪੰਚਕੂਲਾ ਵਿਚ ਕਰੀਬ 145 ਡੀਪੂ ਹੋਲਡਰ ਕਰੀਬ 3 ਸਾਲ ਤੋਂ ਰਾਸ਼ਨ ਵੰਡਣ ਦੀ ਕਮਿਸ਼ਨ ਨਾ ਮਿਲਣ ਕਰਕੇ ਧਰਨੇ ਉੱਤੇ ਚਲੇ ਗਏ ਹਨ¢ ਪੰਚਕੂਲਾ ਡੀਪੂ ਹੋਲਡਰਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ 3 ਸਾਲ ਦਾ ਕਮਿਸ਼ਨ ਕੇਰਲ ਤੇ ਤਾਮਿਲਨਾਡੂ ਦੀ ਤਰਜ਼ ...

ਪੂਰੀ ਖ਼ਬਰ »

ਸੀ.ਬੀ.ਆਈ. ਅੱਜ ਵੀ ਨਹੀਂ ਕਰ ਪਾਈ ਚਾਰਜਸ਼ੀਟ ਫਾਈਲ

ਮਾਮਲਾ ਜਾਟ ਅੰਦੋਲਨ ਦੌਰਾਨ ਵਿੱਤ ਮੰਤਰੀ ਦੇ ਘਰ ਅੱਗ ਲਗਾਉਣ ਦਾ ਪੰਚਕੂਲਾ, 12 ਮਾਰਚ (ਕਪਿਲ)-ਜਾਟ ਅੰਦੋਲਨ ਦੌਰਾਨ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਯੂ ਦੇ ਘਰ ਅੱਗ ਲਗਾਉਣ ਦੇ ਮਾਮਲੇ ਵਿਚ ਸੋਮਵਾਰ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ | ...

ਪੂਰੀ ਖ਼ਬਰ »

ਜ਼ਿਲ੍ਹੇ ਦੇ 666 ਸਕੂਲਾਂ 'ਚ 57 ਹਜ਼ਾਰ 461 ਬੱਚਿਆਂ ਨੂੰ ਖਾਣਾ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ-ਸਪਰਾ

ਐੱਸ. ਏ. ਐੱਸ. ਨਗਰ, 12 ਮਾਰਚ (ਕੇ. ਐੱਸ. ਰਾਣਾ)-ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 666 ਸਰਕਾਰੀ ਅਤੇ 223 ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ 57 ਹਜ਼ਾਰ 461 ਬੱਚਿਆਂ ਨੂੰ ਮਿਡ-ਡੇ-ਮੀਲ ਸਕੀਮ ਤਹਿਤ ਦੁਪਹਿਰ ਦਾ ...

ਪੂਰੀ ਖ਼ਬਰ »

ਚੰਡੀਗੜ੍ਹ ਰੈਲੀ ਸਬੰਧੀ ਹੋਈ ਬਸਪਾ ਦੀ ਮੀਟਿੰਗ

ਲਾਲੜੂ, 12 ਮਾਰਚ (ਰਾਜਬੀਰ ਸਿੰਘ)-ਬਹੁਜਨ ਸਮਾਜ ਪਾਰਟੀ ਲਾਲੜੂ ਦੀ ਇਕ ਮੀਟਿੰਗ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਹਨੀ ਸਿੰਘ ਅਤੇ ਬਖਸੀਸ਼ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਾਂਸੀ ਰਾਮ ਦੇ ਜਨਮ ਦਿਨ ਸਬੰਧੀ ਚੰਡੀਗੜ੍ਹ ਵਿਖੇ ਹੋਣ ਵਾਲੀ ਰੈਲੀ ਵਿਚ ...

ਪੂਰੀ ਖ਼ਬਰ »

ਰੋਡਮਾਜਰਾ-ਚੱਕਲਾਂ ਦਾ ਵਿਸ਼ਾਲ ਅੰਤਰਰਾਸ਼ਟਰੀ ਖੇਡ ਮੇਲਾ ਅੱਜ ਤੋਂ

ਕੁਰਾਲੀ, 12 ਮਾਰਚ (ਬਿੱਲਾ ਅਕਾਲਗੜ੍ਹੀਆ)-ਬਾਬਾ ਗਾਜੀਦਾਸ (ਰਜਿ) ਕਲੱਬ ਪਿੰਡ ਰੋਡਮਾਜਰਾ-ਚੱਕਲਾਂ ਦਾ ਅੰਤਰਰਾਸ਼ਟਰੀ ਦੋ ਰੋਜ਼ਾ ਵਿਸ਼ਾਲ ਖੇਡ ਮੇਲਾ ਅੱਜ 13 ਮਾਰਚ ਤੋਂ ਪਿੰਡ ਰੋਡਮਾਜਰਾ ਦੇ ਬਾਬਾ ਗਾਜੀਦਾਸ ਜੀ ਦੇ ਅਸਥਾਨ 'ਤੇ ਸ਼ੁਰੂ ਹੋ ਰਿਹਾ ਹੈ | ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »

ਸੋਹਾਣਾ ਦਾ ਕਬੱਡੀ ਕੱਪ ਮੁਲਤਵੀ

ਐੱਸ. ਏ. ਐੱਸ. ਨਗਰ, 12 ਮਾਰਚ (ਬੈਨੀਪਾਲ)-ਸਿੱਧ ਬਾਬਾ ਗੋਪਾਲ ਦਾਸ ਜੀ ਸਪੋਰਟਸ ਐਾਡ ਕਲਚਰ ਕਲੱਬ ਸੋਹਾਣਾ ਵਲੋਂ 14 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ 8ਵਾਂ ਕਬੱਡੀ ਕਿਸੇ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਸਬੰਧੀ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਭੋਲੂ ਨੇ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਮਾਗਮ ਕੱਲ੍ਹ

ਐੱਸ. ਏ. ਐੱਸ. ਨਗਰ, 12 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਨਾਨਕਸ਼ਾਹੀ ਸੰਮਤ 550 ਦੇ ਨਵੇਂ ਸਾਲ ਦਾ ਆਗਮਨ ਦਿਵਸ 14 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ | ਇਸ ...

ਪੂਰੀ ਖ਼ਬਰ »

-ਮਾਮਲਾ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਠੇਕੇਦਾਰ ਵਲੋਂ ਭਿ੍ਸ਼ਟਾਚਾਰ ਕਰਨ ਦਾ-

ਵਿਜੀਲੈਂਸ ਨੇ ਠੇਕੇਦਾਰ ਅਤੇ ਚੀਫ਼ ਇੰਜੀਨੀਅਰ ਸਮੇਤ 8 ਮੁਲਜ਼ਮਾਂ ਿਖ਼ਲਾਫ਼ ਕੀਤਾ ਨਵਾਂ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 12 ਮਾਰਚ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਲੋਂ ਸਿੰਚਾਈ ਵਿਭਾਗ ਦੇ ਇੰਜੀਨੀਅਰ/ਠੇਕੇਦਾਰ ਸਮੇਤ ਕਰੀਬ ਹੋਰ 8 ਮੁਲਜ਼ਮਾਂ ਿਖ਼ਲਾਫ਼ ਸ਼ਾਹਪੁਰ ਕੰਡੀ ਨਹਿਰ ਦੇ ਕੰਮ 'ਚ ਕੀਤੇ ਕਰੋੜਾਂ ਦੇ ਘੁਟਾਲੇ 'ਚ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ | ਵਿਜੀਲੈਂਸ ਨੇ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦਾ ਖੋਹਿਆ ਪਰਸ

ਪੰਚਕੂਲਾ, 12 ਮਾਰਚ (ਕਪਿਲ)-ਸਤਿਸੰਗ ਜਾ ਰਹੀ ਇਕ ਔਰਤ ਦਾ ਪਰਸ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਖੋਹ ਲਿਆ | 65 ਸਾਲਾਂ ਦੀ ਬਜ਼ੁਰਗ ਮਹਿਲਾ ਸੁਦੇਸ਼ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਥਾਣੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ | ਪੀੜਤ ਪਰਿਵਾਰ ਦੇ ਮੈਂਬਰ ਦਰਸ਼ਨ ਲਾਲ ...

ਪੂਰੀ ਖ਼ਬਰ »

ਜ਼ਮੀਨ ਦੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਮੁੱਖ ਮੁਲਜ਼ਮ ਬੀ.ਡੀ.ਪੀ.ਓ. ਜਤਿੰਦਰ ਸਿੰਘ ਢਿੱਲੋਂ ਕਾਬੂ

ਐੱਸ. ਏ. ਐੱਸ. ਨਗਰ, 12 ਮਾਰਚ (ਜਸਬੀਰ ਸਿੰਘ ਜੱਸੀ)-ਪਿੰਡ ਝਿਊਰਹੇੜੀ ਦੇ ਵਿਕਾਸ ਲਈ ਜਾਰੀ ਹੋਏ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਮਾਮਲੇ 'ਚ ਵਿਜੀਲੈਂਸ ਨੇ ਅੱਜ ਇਸ ਕੇਸ ਦੇ ਮੁੱਖ ਮੁਲਜ਼ਮ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਨੂੰ ਸੈਕਟਰ-10 ਚੰਡੀਗੜ੍ਹ ਵਿਚਲੇ ...

ਪੂਰੀ ਖ਼ਬਰ »

10ਵੀਂ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੌਰਾਨ 5 ਜ਼ਿਲਿ੍ਹਆਂ 'ਚ 19 ਨਕਲ ਕੇਸ ਸਾਹਮਣੇ ਆਏ

ਐੱਸ. ਏ. ਐੱਸ. ਨਗਰ, 12 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2018 'ਚ ਰੈਗੂਲਰ ਪ੍ਰੀਖਿਆਰਥੀਆਂ ਲਈ ਬਣੇ 2411 ਪ੍ਰੀਖਿਆ ਕੇਂਦਰਾਂ ਅਤੇ ਓਪਨ ਸਕੂਲ ਦੇ ਪ੍ਰੀਖਿਆਰਥੀਆਂ ਲਈ ਬਣੇ 163 ਪ੍ਰੀਖਿਆ ...

ਪੂਰੀ ਖ਼ਬਰ »

ਮਾਈਨਿੰਗ ਵਿਭਾਗ ਨੇ 11 ਸਾਲ ਸਰਕਾਰ ਨੂੰ ਗੁੰਮਰਾਹ ਕਰਕੇ ਰੱਖਿਆ

ਡੇਰਾਬੱਸੀ, 12 ਮਾਰਚ (ਗੁਰਮੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਸਖ਼ਤੀ ਤੋਂ ਬਾਅਦ 2 ਦਿਨਾਂ 'ਚ ਮਾਈਨਿੰਗ ਵਿਭਾਗ ਨੇ ਪੁਲਿਸ ਨੂੰ ਸੌਾਪੀ ਰਿਪੋਰਟ 'ਚ 2 ਪਿੰਡਾਂ ਦੇ ਕਰੀਬ 64 ਖੇਤ ਮਾਲਕਾਂ ਿਖ਼ਲਾਫ਼ ਨਾਜਾਇਜ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰਨ ...

ਪੂਰੀ ਖ਼ਬਰ »

ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ 55 ਹਜ਼ਾਰ 710 ਬੱਚਿਆਂ ਨੂੰ ਪਿਲਾਈਆਂ ਬੂੰਦਾਂ

ਐੱਸ. ਏ. ਐੱਸ. ਨਗਰ, 12 ਮਾਰਚ (ਕੇ. ਐੱਸ. ਰਾਣਾ)-ਇਸ ਵਰ੍ਹੇ ਦੇ ਦੂਜੇ ਦੌਰ ਦੇ ਤਿੰਨ ਰੋਜ਼ਾ ਕੌਮੀ ਪਲਸ ਪੋਲੀਓ ਮੁਹਿੰਮ ਅਧੀਨ ਦੂਜੇ ਦਿਨ ਜ਼ਿਲ੍ਹਾ ਮੁਹਾਲੀ ਵਿਚ 55,710 ਬੱਚਿਆਂ ਨੂੰ ਪੋੋਲੀਓ ਰੋਕੂ ਬੂੰਦਾਂ ਪਿਲਾਈਆਾ ਗਈਆਂ ਅਤੇ ਇੰਜ ਮਿੱਥੇ ਟੀਚੇ ਦਾ ਕਰੀਬ 75 ਫ਼ੀਸਦੀ ਹਾਸਲ ...

ਪੂਰੀ ਖ਼ਬਰ »

ਆਟੋ ਚਾਲਕ ਨੂੰ ਬੀੜੀ ਦਾ ਬੰਡਲ ਪਿਆ ਮਹਿੰਗਾ

ਡੇਰਾਬੱਸੀ, 12 ਮਾਰਚ (ਗੁਰਮੀਤ ਸਿੰਘ)-ਸੜਕ 'ਤੇ ਆਟੋ ਰਿਕਸ਼ਾ ਖੜ੍ਹੀ ਕਰ ਸੜਕ ਪਾਰ ਕਰ ਬੀੜ ਦਾ ਬੰਡਲ ਲੈਣ ਗਏ ਆਟੋ ਚਾਲਕ ਨੂੰ ਉਸ ਸਮੇਂ ਬੀੜੀ ਦਾ ਬੰਡਲ ਮਹਿੰਗਾ ਪੈ ਗਿਆ, ਜਦੋਂ ਵਾਪਸ ਆਉਣ 'ਤੇ ਉਸ ਦਾ ਆਟੋ ਰਿਕਸ਼ਾ ਗਾਇਬ ਮਿਲਿਆ | ਸ਼ਾਤਰ ਚੋਰ ਸੜਕ 'ਤੇ ਖੜ੍ਹਾ ਆਟੋ ਚੋਰੀ ...

ਪੂਰੀ ਖ਼ਬਰ »

ਵਿਆਹ 'ਚ ਬਿਨ-ਬੁਲਾਏ ਨੌਜਵਾਨਾਂ ਨੇ ਝਗੜਾ ਕਰਕੇ ਚਲਾਈਆਂ ਗੋਲੀਆਂ

ਖਿਜ਼ਰਾਬਾਦ, 12 ਮਾਰਚ (ਰੋਹਿਤ ਗੁਪਤਾ)-ਇੱਥੋਂ ਨੇੜਲੇ ਪਿੰਡ ਗੋਚਰ ਵਿਖੇ ਬੀਤੀ ਰਾਤ ਇਕ ਵਿਆਹ ਸਮਾਗਮ 'ਚ ਬਿਨਾਂ ਬੁਲਾਏ ਕੁਝ ਨੌਜਵਾਨਾਂ ਨੇ ਮੁਫ਼ਤ ਦਾ ਮਾਲ ਖਾਣ ਮਗਰੋਂ ਵਿਆਹ ਵਾਲਿਆਂ ਦੇ ਰਿਸ਼ਤੇਦਾਰਾਂ ਨਾਲ ਝਗੜਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ...

ਪੂਰੀ ਖ਼ਬਰ »

-ਮਾਮਲਾ ਨਾਜਾਇਜ਼ ਮਾਈਨਿੰਗ ਦਾ-

ਨਿਰਦੋਸ਼ ਕਿਸਾਨਾਂ 'ਤੇ ਕੀਤੇ ਨਾਜਾਇਜ਼ ਪਰਚੇ ਅਤਿ ਨਿੰਦਣਯੋਗ-ਐਨ. ਕੇ. ਸ਼ਰਮਾ

ਜ਼ੀਰਕਪੁਰ, 12 ਮਾਰਚ (ਹੈਪੀ ਪੰਡਵਾਲਾ)-ਅੱਜ ਇੱਥੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਹਲਕੇ 'ਚ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਨਿਰਦੋਸ਼ ਕਿਸ਼ਾਨਾਂ 'ਤੇ ਕੀਤੇ ਨਾਜਾਇਜ਼ ਪਰਚਿਆਂ ਨੂੰ ਨਿੰਦਣਯੋਗ ਵਰਤਾਰਾ ਦੱਸਦਿਆਂ ਕਿਹਾ ਕਿ ਨਿਰਦੋਸ਼ ਕਿਸਾਨਾਂ 'ਤੇ ਪਰਚੇ ...

ਪੂਰੀ ਖ਼ਬਰ »

ਗੁਰਸ਼ਬਦ ਸਮਾਗਮ ਕੱਲ੍ਹ

ਐੱਸ. ਏ. ਐੱਸ. ਨਗਰ, 12 ਮਾਰਚ (ਨਰਿੰਦਰ ਸਿੰਘ ਝਾਂਮਪੁਰ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਅਤੇ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਲਹਿਰ ਨੂੰ ਸਮਰਪਿਤ ਸਿੱਖ ਵਾਤਾਵਰਨ ਦਿਵਸ ਅਤੇ ਨਾਨਕਸ਼ਾਹੀ ਕੈਲੰਡਰ ਦੇ ਨਵੇਂ ਸਾਲ ਦੀ ਖੁਸ਼ੀ ਵਿਚ ਕਲਗੀਧਰ ਸੇਵਕ ...

ਪੂਰੀ ਖ਼ਬਰ »

ਅਦਾਕਾਰਾ ਉਪਾਸਨਾ ਸਿੰਘ ਵਲੋਂ ਗੱਡੀ ਚਾਲਕ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼

ਜ਼ੀਰਕਪੁਰ, 12 ਮਾਰਚ (ਅਵਤਾਰ ਸਿੰਘ)-ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਉਪਾਸਨਾ ਸਿੰਘ ਵਲੋਂ ਦੇਰ ਰਾਤ ਗੱਡੀ ਚਾਲਕ 'ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ ਹੈ | ਹਾਲਾਂਕਿ ਉਪਾਸਨਾ ਸਿੰਘ ਵਲੋਂ ਗੱਡੀ ਚਾਲਕ ਿਖ਼ਲਾਫ਼ ਕੋਈ ਕਾਰਵਾਈ ਨਾ ...

ਪੂਰੀ ਖ਼ਬਰ »

ਤਨਖਾਹਾਂ ਨਾ ਮਿਲਣ ਕਾਰਨ ਨਗਰ ਕੌ ਾਸਲ ਵਰਕਰਾਂ ਨੇ ਕੀਤੀ ਹੜਤਾਲ

ਲਾਲੜੂ, 12 ਮਾਰਚ (ਰਾਜਬੀਰ ਸਿੰਘ)-ਨਗਰ ਪੰਚਾਇਤ ਵਰਕਰ ਯੂਨੀਅਨ ਏਟਕ ਲਾਲੜੂ ਦੇ ਵਰਕਰਾਂ ਵਲੋਂ ਅੱਜ ਕੰਮ ਬੰਦ ਕਰਕੇ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਸਮੇਤ ਨਗਰ ਕੌਾਸਲ ਲਾਲੜੂ ਦੇ ਅਧਿਕਾਰੀਆਂ ਿਖ਼ਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਏਟਕ ਪੰਜਾਬ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX