ਤਾਜਾ ਖ਼ਬਰਾਂ


ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਫਿਰ ਚੁਣੇ ਗਏ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ
. . .  6 minutes ago
ਟੋਕਿਓ, 20 ਸਤੰਬਰ - ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਇਕ ਵਾਰ ਫਿਰ ਸੱਤਾਧਾਰੀ ਪਾਰਟੀ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸ਼ਿੰਜੋ ਆਬੇ ਜਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ....
ਗਡਵਾਸੂ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ
. . .  16 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇਸਿਸ ਦਾ ਤਿੰਨ ਦਿਨਾਂ ਪਸ਼ੂ ਪਾਲਨ ਮੇਲਾ ਸ਼ੁਰੂ ਹੋ ਗਿਆ ਹੈ, ਪਸ਼ੂ ਪਾਲਨ ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ...
ਦੇਸ਼ ਭਰ ਦੇ 8.50 ਲੱਖ ਕੈਮਿਸਟਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ
. . .  34 minutes ago
ਸੰਗਰੂਰ, 20 ਸਤੰਬਰ (ਧੀਰਜ ਪਸ਼ੋਰੀਆ) -ਦੇਸ਼ ਦੀਆਾਂ ਕਈ ਕੰਪਨੀਆਾਂ ਵੱਲੋਂ ਕੀਤੀ ਜਾ ਰਹੀ ਆਨਲਾਈਨ ਵਿੱਕਰੀ ਦੇ ਖ਼ਿਲਾਫ਼ ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਵਾ ਸ਼ੁਰੂ ਕਰ ਦਿੱਤਾ ਹੈ। ਆਲ ਇੰਡੀਆ ਕੈਮਿਸਟ ....
ਪੀ.ਏ.ਯੂ. ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ, ਵੱਡੀ ਗਿਣਤੀ 'ਚ ਪੁੱਜੇ ਕਿਸਾਨ
. . .  31 minutes ago
ਲੁਧਿਆਣਾ, 20 ਸਤੰਬਰ (ਪੁਨੀਤ ਬਾਵਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਤਿੰਨ ਦਿਨਾਂ ਕਿਸਾਨ ਮੇਲਾ ਸ਼ੁਰੂ ਹੋ ਗਿਆ ਹੈ, ਮੇਲੇ ਦਾ ਕੁੱਝ ਸਮੇਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬੀ.ਪੀ.ਸਿੰਘ ਬਦਨੌਰ ਰਸਮੀ ਉਦਘਾਟਨ ਕਰਨਗੇ...
ਪੈਟਰੋਲ ਅੱਜ 6 ਪੈਸੇ ਹੋਇਆ ਮਹਿੰਗਾ
. . .  about 1 hour ago
ਨਵੀਂ ਦਿੱਲੀ, 20 ਸਤੰਬਰ - ਦੇਸ਼ ਵਿਚ ਹਰ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਜੋ ਠੱਲ ਨਹੀਂ ਰਿਹਾ। ਅੱਜ ਪੈਟਰੋਲ ਦੀ ਕੀਮਤ 'ਚ 6 ਪੈਸੇ ਦਾ ਵਾਧਾ ਹੋਇਆ ਹੈ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਦਿੱਲੀ ਵਿਚ ਪੈਟਰੋਲ 82.22 ਰੁਪਏ...
ਉਡਾਣ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ
. . .  about 1 hour ago
ਮੁੰਬਈ, 20 ਸਤੰਬਰ - ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਨੂੰ ਉਡਾਣ ਭਰਨ ਮਗਰੋਂ ਦੁਬਾਰਾ ਮੁੰਬਈ ਹਵਾਈ ਅੱਡੇ 'ਤੇ ਉਤਾਰਨਾ ਪਿਆ, ਕਿਉਂਕਿ ਉਡਾਣ ਭਰਨ ਦੌਰਾਨ ਜਹਾਜ਼ ਦਾ ਅਮਲਾ ਕੈਬਿਨ ਦਬਾਊ ਨੂੰ ਬਰਕਰਾਰ ਰੱਖਣ ਦਾ ਸਵਿੱਚ ਦਬਾਉਣਾ ਭੁੱਲ ਗਿਆ। ਇਸ ਲਾਪਰਵਾਹੀ ਕਾਰਨ 166 ਯਾਤਰੀਆਂ...
ਪੰਜਵੀਂ ਦੀ ਵਿਦਿਆਰਥਣ ਨਾਲ ਪ੍ਰਿੰਸੀਪਲ ਤੇ ਕਲਰਕ ਵੱਲੋਂ 9 ਮਹੀਨਿਆਂ ਤੱਕ ਜਬਰ ਜਨਾਹ
. . .  about 2 hours ago
ਪਟਨਾ, 20 ਸਤੰਬਰ - ਬਿਹਾਰ ਦੇ ਫੁਲਵਾੜੀ ਸ਼ਰੀਫ 'ਚ ਇਕ ਬੇਹੱਦ ਸ਼ਰਮਨਾਕ ਘਟਨਾ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਤੇ ਕਲਰਕ ਵੱਲੋਂ ਜਮਾਤ ਪੰਜਵੀਂ ਦੀ ਵਿਦਿਆਰਥਣ ਨਾਲ ਲਗਾਤਾਰ 9 ਮਹੀਨਿਆਂ ਤੱਕ ਜਬਰ ਜਨਾਹ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣ ਗਰਭਵਤੀ ਹੋ ਗਈ। ਪੀੜਤਾ ਦੀ ਅੱਜ ਮੈਡੀਕਲ...
ਗਣੇਸ਼ ਮੂਰਤੀ ਵਿਸਰਜਨ ਦੌਰਾਨ 4 ਨੌਜਵਾਨ ਨਦੀ 'ਚ ਡੁੱਬੇ
. . .  about 2 hours ago
ਲਖਨਊ, 20 ਸਤੰਬਰ - ਗਣੇਸ਼ ਮੂਰਤੀ ਵਿਸਰਜਨ ਦੌਰਾਨ ਉਤਰ ਪ੍ਰਦੇਸ਼ ਸਥਿਤ ਗੋਮਤੀ ਨਦੀ 'ਚ 4 ਨੌਜਵਾਨ ਡੁੱਬ ਗਏ, ਜਿਨ੍ਹਾਂ ਵਿਚੋਂ ਇਕ ਦੀ ਲਾਸ਼ ਬਰਾਮਦ ਹੋ ਗਈ ਹੈ ਤੇ 3 ਲਾਪਤਾ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਲੰਘੇ ਦਿਨ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਕਾਂਗਰਸੀ ਉਮੀਦਵਾਰ ਦੇ ਸਮਰਥਕ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ’ਤੇ ਪਰਚਾ
. . .  1 day ago
ਮੰਡੀ ਕਿੱਲਿਆਂਵਾਲੀ, 19 ਸਤੰਬਰ (ਇਕਬਾਲ ਸਿੰਘ ਸ਼ਾਂਤ)-ਮੰਡੀ ਕਿੱਲਿਆਂਵਾਲੀ ਵਿਖੇ ਕਾਂਗਰਸ ਉਮੀਦਵਾਰ ਦੇ ਸਮਰਥਕ ਰਾਜਿੰਦਰ ਸਿੰਘ ਦੀ ਮਾਰ-ਕੁੱਟ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਅਣਗਿਣਤ ...
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਆਊਟ
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 60/0
. . .  1 day ago
ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ 20 ਨੂੰ ਹੋਵੇਗੀ ਛੁੱਟੀ
. . .  1 day ago
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਡਿਊਟੀ ਦੇਣ ਵਾਲੇ ਮਾਨਸਾ ਜ਼ਿਲੇ ਦੇ ਮੁਲਾਜ਼ਮਾਂ ਨੂੰ ਭਲਕੇ 20 ਸਤੰਬਰ ਨੂੰ ਛੁੱਟੀ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ...
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਰਿਹਾ ਮੋਹਰੀ
. . .  1 day ago
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਵਾਂਸ਼ਹਿਰ ਚ 58.97, ਸੜੋਆ ਚ 64.16 ਅਤੇ ਬਲਾਚੌਰ ਚ 68.20 ਫ਼ੀਸਦੀ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਬੂਥਾਂ ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼
. . .  1 day ago
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 58 ਫ਼ੀਸਦੀ ਵੋਟਿੰਗ
. . .  1 day ago
ਪਟਿਆਲਾ : ਬਖਸ਼ੀਵਾਲਾ ਪੋਲਿੰਗ ਬੂਥ ਤੇ 21 ਸਤੰਬਰ ਨੂੰ ਮੁੜ ਤੋਂ ਹੋਵੇਗੀ ਵੋਟਿੰਗ
. . .  1 day ago
ਏਸ਼ੀਆ ਕੱਪ ਭਾਰਤ-ਪਾਕਿਸਤਾਨ ਮੈਚ : ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਦੀ ਪੂਰੀ ਟੀਮ 162 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 8ਵਾਂ ਝਟਕਾ
. . .  1 day ago
ਜ਼ਿਲ੍ਹਾ ਫ਼ਰੀਦਕੋਟ ਚ 62% ਵੋਟਿੰਗ
. . .  1 day ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਪਾਕਿਸਤਾਨ 157/7
. . .  1 day ago
ਵੋਟਾਂ ਨੂੰ ਲੈ ਕੇ ਔਰਤਾਂ ਦੀ ਝੜਪ, ਅਕਾਲੀ-ਬਸਪਾ ਸਮਰਥਕਾਂ ਨੇ ਘੇਰਿਆ ਆਦਮਪੁਰ ਥਾਣਾ
. . .  1 day ago
ਅਜਨਾਲਾ ਚ 63.52 ਫ਼ੀਸਦੀ ਵੋਟਿੰਗ
. . .  1 day ago
ਪਠਾਨਕੋਟ ਜ਼ਿਲ੍ਹੇ 'ਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ
. . .  1 day ago
ਚੋਣ ਡਿਊਟੀ 'ਤੇ ਤਾਇਨਾਤ ਚੋਣ ਅਮਲੇ ਨੂੰ ਕੱਲ੍ਹ ਦੀ ਛੁੱਟੀ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  1 day ago
ਬੰਗਾ ਹਲਕੇ ਚ ਹੋਈ 56.91 ਫ਼ੀਸਦੀ ਵੋਟਿੰਗ
. . .  1 day ago
ਬਾਘਾ ਪੁਰਾਣਾ ਦੇ 155 ਬੂਥਾਂ 'ਚ ਹੋਈ 56 ਫ਼ੀਸਦੀ ਵੋਟਿੰਗ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  1 day ago
ਬਠਿੰਡਾ ਦੇ ਪਿੰਡ ਦਿਆਲਪੁਰ ਮਿਰਜ਼ਾ 'ਚ ਵੋਟਿੰਗ ਰੱਦ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 5ਵਾਂ ਝਟਕਾ, ਸ਼ੋਇਬ ਮਲਿਕ 43 ਦੌੜਾਂ ਬਣਾ ਕੇ ਆਊਟ
. . .  1 day ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ, ਕਪਤਾਨ ਸਰਫ਼ਰਾਜ਼ ਅਹਿਮਦ 6 ਦੌੜਾਂ ਬਣਾ ਕੇ ਆਊਟ
. . .  1 day ago
ਜੰਡਿਆਲਾ ਗੁਰੂ ਦੇ ਆਸ ਪਾਸ ਦੇ ਖੇਤਰ ਵਿੱਚ 47% ਵੋਟਾਂ ਪੋਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ

ਬਠਿੰਡਾ

ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਮੁੜ ਵਿਵਾਦਾਂ ਦੀ ਭੇਟ ਚੜ੍ਹੀ

ਬਠਿੰਡਾ, 12 ਮਾਰਚ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਜੋ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਇਕ ਮਹੀਨੇ ਦੀ ਥਾਂ 4 ਮਹੀਨੇ ਬਾਅਦ ਕੀਤੀ ਗਈ ਸੀ ਅੱਜ ਵੀ ਬਿਨਾਂ ਕਿਸੇ ਨਤੀਜੇ 'ਤੇ ਪੁੱਜਣ ਤੋਂ ਪਹਿਲਾਂ ਹੀ ਵਿਵਾਦਾਂ ਦੀ ਭੇਟ ਚੜ੍ਹ ਗਈ | ਸੀਨੀਅਰ ਕੌਾਸਲਰ ਜਗਰੂਪ ਸਿੰਘ ਗਿੱਲ ਨੇ ਜਨਰਲ ਹਾਊਸ ਦੀ ਮੀਟਿੰਗ ਨੂੰ ਬੁਲਾਏ ਜਾਣ ਦਾ ਨਗਰ ਨਿਗਮ ਮੇਅਰ ਬਲਵੰਤ ਰਾਏ ਨਾਥ ਤੋਂ ਸਮਾਂ ਪੁੱਛਿਆ ਜਿਸ 'ਤੇ ਸੈਕਟਰੀ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਇਕ ਮਹੀਨੇ ਦੇ ਵਕਫ਼ੇ ਬਾਅਦ ਤੇ ਵਿਸ਼ੇਸ਼ ਹਾਲਤਾਂ ਤਹਿਤ ਮੀਟਿੰਗ ਕਿਸੇ ਵੇਲੇ ਵੀ ਬੁਲਾਈ ਜਾ ਸਕਦੀ ਹੈ | ਜਿਸ 'ਤੇ ਸ੍ਰੀ ਗਿੱਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਅਗਰ ਲੋਕਲ ਬਾਡੀ ਵਲੋਂ ਜਾਰੀ ਨੋਟੀਫ਼ਿਕੇਸ਼ਨ 'ਤੇ ਨਿਯਮਾਂਵਲੀ ਅਨੁਸਾਰ ਜਨਰਲ ਹਾਊਸ ਦੀ ਮੀਟਿੰਗ ਬੁਲਾਉਣ ਦਾ ਸਮਾਂ ਇਕ ਮਹੀਨੇ ਦਾ ਰੱਖਿਆ ਗਿਆ ਹੈ ਤਾਂ ਫਿਰ ਚਾਰ ਮਹੀਨੇ ਬਾਅਦ ਮੀਟਿੰਗ ਕਿਉਂ ਬੁਲਾਈ, ਕਿਉਂਕਿ ਇਨ੍ਹਾਂ ਚਾਰ ਮਹੀਨਿਆਂ ਦੌਰਾਨ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਦੇ ਅਤੇ ਨਗਰ ਨਿਗਮ ਦੇ ਕਈ ਅਹਿਮ ਕੰਮ ਜਿਸ ਨਾਲ ਵੱਖ-ਵੱਖ ਵਾਰਡਾਂ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਂਦੇ ਦੋ ਤਿੰਨ ਮਹੀਨਿਆਂ ਬਾਅਦ ਪੈਣਾ ਹੈ, ਜਿਨ੍ਹਾਂ 'ਚ ਸੰਜੇ ਨਗਰ, ਡੀ. ਏ. ਵੀ. ਸਕੂਲ ਦੇ ਟੋਭਿਆਂ ਦੀ ਸਫ਼ਾਈ ਦਾ ਕੰਮ ਸ਼ਾਮਿਲ ਹੈ, ਬਾਰੇ ਵੀ ਜਨਤਾ ਵਲੋਂ ਕੌਾਸਲਰਾਂ ਸਾਹਮਣੇ ਜਤਾਏ ਜਾ ਰਹੇ ਰੋਸ ਦਾ ਪ੍ਰਗਟਾਵਾ ਕੀਤਾ | ਜਿਸ 'ਤੇ ਜਵਾਬ ਦਿੰਦੇ ਹੋਏ ਮੇਅਰ ਨੇ ਕਿਹਾ ਕਿ ਇਨ੍ਹਾਂ ਚਾਰ ਮਹੀਨਿਆਂ ਦੌਰਾਨ ਨਗਰ ਨਿਗਮ ਦੀ ਆਰਥਿਕ ਹਾਲਤ ਬਹੁਤ ਪਤਲੀ ਹੋਈ ਪਈ ਸੀ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਤੱਕ ਦੇਣ ਦੇ ਲਾਲੇ ਪੈ ਗਏ ਸਨ, ਇਸ ਤੋਂ ਇਲਾਵਾ ਹੁਡਕੋ ਤੋਂ ਲਏ 45 ਕਰੋੜ ਦੇ ਲੋਨ ਦੀ 14 ਕਰੋੜ ਰੁਪਏ ਕਿਸ਼ਤ ਵੀ ਮੋੜਨੀ ਸੀ ਤੇ ਮੀਟਿੰਗ ਦੇ ਖ਼ਰਚ ਵਾਸਤੇ ਉਨ੍ਹਾਂ ਕੋਲ ਪੈਸੇ ਨਹੀਂ ਸਨ | ਜਿਸ 'ਤੇ ਵਿਅੰਗ ਕਰਦਿਆਂ ਸ੍ਰੀ ਗਿੱਲ ਨੇ ਕਿਹਾ ਕਿ ਨਿਯਮਾਂ ਅਨੁਸਾਰ ਜਨਰਲ ਹਾਊਸ ਦੀ ਮੀਟਿੰਗ ਹਰ ਮਹੀਨੇ ਬੁਲਾਈ ਜਾਵੇ, ਉਨ੍ਹਾਂ ਨੂੰ ਭਾਵੇਂ ਚਾਹ ਪਾਣੀ ਨਾ ਪਿਆਇਆ ਜਾਵੇ ਤਾਂ ਜੋ ਜਨਤਕ ਹਿਤ ਕੰਮ ਜੋ ਮੀਟਿੰਗਾਂ ਵਿਚ ਵਿਚਾਰੇ ਜਾਣੇ ਹੁੰਦੇ ਹਨ ਉਹ ਪ੍ਰਭਾਵਿਤ ਨਾ ਹੋਣ | ਇਸ ਮੌਕੇ ਸ੍ਰੀ ਗਿੱਲ ਨੇ ਲਾਈਨੋਂਪਾਰ ਖੇਤਰ ਦੇ 25, 11, 12 ਨੰਬਰ ਗਲੀਆਂ ਵਿਚ ਸੀਵਰੇਜ ਡੀਸਿਲਟਿੰਗ ਨਾ ਹੋਣ ਕਰਕੇ ਗਲੀਆਂ 'ਚ ਫੈਲੇ ਗੰਦੇ ਪਾਣੀ ਦਾ ਵੀ ਮਾਮਲਾ ਉਜਾਗਰ ਕੀਤਾ ਅਤੇ ਕਮਿਸ਼ਨਰ ਸਮੇਤ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਉਨ੍ਹਾਂ ਨੇ ਹੁਣ ਤੱਕ ਕੀ-ਕੀ ਯਤਨ ਕੀਤੇ ਹਨ, ਜਵਾਬ ਦੇਣ ਲਈ ਕਿਹਾ | ਪਰ ਕਿਸੇ ਪਾਸਿਓਾ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਾ ਮਿਲਣ ਕਰਕੇ ਮਾਮਲਾ ਤਿ੍ਵੇਣੀ ਦੇ ਮੌਕੇ ਦੇ ਮੌਜੂਦ ਅਧਿਕਾਰੀ ਤੋਂ ਪੁੱਛਗਿੱਛ ਦਰਮਿਆਨ ਉਲਝ ਕੇ ਖ਼ਤਮ ਹੋ ਗਿਆ | ਇਸ ਦੌਰਾਨ ਸਾਰੇ ਹੀ ਵਾਰਡਾਂ ਦੇ ਕੌਾਸਲਰਾਂ ਜਿਨ੍ਹਾਂ 'ਚ ਬੀਬੀ ਸੰਤੋਸ਼ ਰਾਣੀ ਮਹੰਤ, ਮਲਕੀਤ ਸਿੰਘ ਨੇ ਮੰਗ ਕੀਤੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਮੁੱਢਲੀਆਂ ਸਹੂਲਤਾਂ ਜਿਨ੍ਹਾਂ ਵਿਚ ਸੀਵਰੇਜ, ਪਾਣੀ ਅਤੇ ਹੋਰ ਅਜਿਹੇ ਮਾਮਲੇ ਹਨ ਦੀ ਪੂਰਤੀ ਦੀ ਮੰਗ ਕਰਦੇ ਆ ਰਹੇ ਹਨ, ਪਰ ਅਜੇ ਤੱਕ ਇਹ ਸਭ ਕੁਝ ਜਿਉਂ ਦਾ ਤਿਉਂ ਹੈ | ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਨੇ ਲੋਕਾਂ 'ਤੇ ਪਾਣੀ ਵਾਲੇ ਮੀਟਰਾਂ ਨੂੰ ਲਗਾਏ ਜਾਣ ਦੇ ਮਾਮਲੇ ਸਬੰਧੀ ਕੀ ਇਹ ਤਿ੍ਵੇਣੀ ਵਲੋਂ ਲਗਾਏ ਜਾਣੇ ਹਨ, ਬਾਰੇ ਪੁੱਛਿਆ ਕਿ ਇਸ ਦੀ ਪ੍ਰਵਾਨਗੀ ਹਾਊਸ ਤੋਂ ਨਹੀਂ ਲਈ ਗਈ ਅਤੇ ਨਾ ਹੀ ਹਾਊਸ ਨੇ ਖਪਤਕਾਰਾਂ ਨੂੰ ਇਨ੍ਹਾਂ ਮੀਟਰਾਂ ਦਾ ਖ਼ਰਚ ਜੋ ਖਪਤਕਾਰਾਂ ਤੋਂ ਉਗਰਾਹਿਆ ਜਾ ਰਿਹਾ ਹੈ ਬਾਰੇ ਵੀ ਜਾਂਚ ਦੀ ਮੰਗ ਕੀਤੀ ਕੀ ਇਹ ਕਿਸ ਦੇ ਹੁਕਮਾਂ 'ਤੇ ਕੀਤਾ ਜਾ ਰਿਹਾ ਹੈ | ਜਿਸ ਉਪਰੰਤ ਜਗਰੂਪ ਸਿੰਘ ਗਿੱਲ ਨੇ ਲਾਈਨੋਂਪਾਰ ਏਰੀਏ ਵਿਚ ਡਿਸਪੋਜਲਾਂ 'ਤੇ ਲੱਗਣ ਵਾਲੀਆਂ ਵੱਧ ਸਮਰੱਥਾ ਦੀਆਂ ਮੋਟਰਾਂ ਜਿਸ ਦੀ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਬਾਰੇ ਵੀ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਜਨਤਾ ਦੇ ਨੁਮਾਇੰਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਪ੍ਰਤੀ ਜਵਾਬ ਦੇਹ ਹਨ | ਕੰਮ ਨਗਰ ਨਿਗਮ ਨਹੀਂ ਕਰਦੀ ਅਤੇ ਲੋਕ ਉਨ੍ਹਾਂ ਨੂੰ ਬੁਰਾ ਭਲਾ ਕਹਿੰਦੇ ਹਨ | ਇਸ ਮੌਕੇ ਬੇਬਾਕ ਅਤੇ ਨਿੱਡਰ ਕੌਾਸਲਰ ਬੀਬੀ ਸੰਤੋਸ਼ ਰਾਣੀ ਮਹੰਤ ਨੇ ਪਿਛਲੀ ਮੀਟਿੰਗ ਦੌਰਾਨ ਦਿੱਤੇ ਧਰਨੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਸੀਵਰੇਜ ਨਹੀਂ ਪਾਇਆ ਗਿਆ ਜਿਸ ਕਰਕੇ ਉਨ੍ਹਾਂ ਨੂੰ ਵਾਰਡ ਵਿਚ ਨਿਕਲਣਾ ਤੱਕ ਔਖਾ ਹੋ ਰਿਹਾ ਹੈ | ਇਸ ਮੌਕੇ ਕੌਾਸਲਰ ਬਲਜੀਤ ਸਿੰਘ ਰਾਜੂ ਸਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਤਿ੍ਵੈਣੀ ਅਤੇ ਸੀਵਰੇਜ ਬੋਰਡ ਨੇ ਹੁਣ ਤੱਕ ਡੀਸਿਲਟਿੰਗ ਦੇ ਮਾਮਲੇ ਵਿਚ ਕੀ ਕੁਝ ਕੀਤਾ ਹੈ ਅਤੇ ਜਨਤਕ ਸਮੱਸਿਆਵਾਂ ਦਾ ਹੱਲ ਨਾ ਕਰਨ ਵਾਲੇ ਅਧਿਕਾਰੀਆਂ ਿਖ਼ਲਾਫ਼ ਕੀ ਕਾਰਵਾਈ ਅਮਲ ਵਿਚ ਲਿਆਂਦੀ ਹੈ | ਇਸ ਮੌਕੇ ਮੀਡੀਆ ਵਿਚ ਛਾਏ ਘੱਟ ਵਜਨ ਵਾਲੇ ਟ੍ਰੀਗਾਰਡਾਂ ਅਤੇ ਨਗਰ ਨਿਗਮ ਦੀਆਂ ਪਾਰਕਿੰਗਾਂ ਵਿਚ ਤਹਿਸ਼ੁਦਾ ਕੀਮਤ ਤੋਂ ਵੱਧ ਸਕੂਟਰ, ਮੋਟਰ ਸਾਈਕਲ, ਕਾਰ ਚਾਲਕਾਂ ਤੋਂ ਗੁੰਡਾ ਗਰਦੀ ਕਰਕੇ ਵਸੂਲ ਕੀਤੀ ਜਾਂਦੀ ਦੁੱਗਣੀ ਰਾਸ਼ੀ ਅਤੇ ਉਸ ਪਾਰਕਿੰਗ ਦਾ ਠੇਕਾ ਰੱਦ ਕਰਨ, ਜਿਸ ਦੇ ਚਾਰ-ਚੁਫੇਰੇ ਲੋਹੇ ਦੀਆਂ ਗਰਿੱਲਾਂ ਲੱਗੀਆਂ ਹੋਈਆਂ ਦੇ ਮਾਮਲਿਆਂ ਵਿਚ ਹੋਏ ਘਪਲੇ ਦੀ ਜਾਂਚ ਦੀ ਮੰਗ ਕਰਦਿਆਂ ਸਮੁੱਚੇ ਹਾਊਸ ਦੇ ਕੌਾਸਲਰਾਂ ਨੇ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਅਤੇ ਘੁਟਾਲਾ ਕਰਨ ਵਾਲੇ ਕਰਮਚਾਰੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਜਨਤਕ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ ਅਕਾਲੀ-ਕਾਂਗਰਸੀ ਕੌਾਸਲਰ ਵਿਕਾਸ ਕਾਰਜਾਂ ਨੂੰ ਲੈ ਕੇ ਮਹਿਣੋ-ਮਹਿਣੀ ਹੁੰਦੇ ਰਹੇ | ਇਸ ਦੌਰਾਨ ਕੌਾਸਲਰਾਂ ਵਲੋਂ ਚੁੱਕੇ ਗਏ ਸਾਰੇ ਜਿਨ੍ਹਾਂ ਦੀ ਨਗਰ ਨਿਗਮ ਤੇ ਤਿ੍ਵੇਣੀ ਦੇ ਅਧਿਕਾਰੀ ਤੇ ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਸੀ, ਬਿਨਾਂ ਕਿਸੇ ਨਤੀਜੇ 'ਤੇ ਪੁੱਜਦਿਆਂ ਅੱਜ ਦੀ ਮੀਟਿੰਗ ਜਿਉਂ ਦੀ ਤਿਉਂ ਸਮਾਪਿਤ ਹੋ ਗਈ | ਇਸ ਮੌਕੇ ਜੇ.ਆਈ.ਟੀ.ਐਫ਼. ਕੰਪਨੀ ਵਲੋਂ ਕੰਮ ਕਰ ਰਹੇ 350 ਸਫ਼ਾਈ ਸੇਵਕਾਂ ਦੇ ਨੁਮਾਇੰਦੇ ਸੁਖਵਿੰਦਰ ਤੇ ਰਿੰਕੂ ਨੇ ਹਾਊਸ ਵਿਚ ਅਪੀਲ ਕੀਤੀ ਕਿ ਉਹ ਛੇ ਸਾਲਾਂ ਤੋਂ ਇਸ ਕੰਪਨੀ ਤਹਿਤ ਕੰਮ ਕਰ ਰਹੇ ਸਨ, ਹੁਣ ਜਦੋਂ ਨਿਗਮ ਵਲੋਂ ਇਹ ਕੰਮ ਠੇਕੇ 'ਤੇ ਕਰਵਾਇਆ ਜਾਣਾ ਹੈ ਤਾਂ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਸਫ਼ਾਈ ਰੱਖਣ ਦੀ ਮੰਗ ਕੀਤੀ, ਜਿਸ ਤੇ ਹਾਊਸ ਨੇ ਉਨ੍ਹਾਂ ਦਾ ਸਮਰੱਥਨ ਵੀ ਕੀਤਾ | ਇਸ ਮੌਕੇ ਆਰਕੀਟੈਕਟ ਐਸੋਸੀਏਸ਼ਨ ਦੇ ਨੁਮਾਇੰਦੇ, ਪ੍ਰਧਾਨ ਪ੍ਰਦੀਪ ਮਿੱਤਲ, ਜਨਰਲ ਸਕੱਤਰ ਲਖਵਿੰਦਰ ਸਿੰਘ ਅਤੇ ਜਥੇਬੰਦੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਤੱਗੜ ਦੀ ਅਗਵਾਈ ਵਿਚ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ ਮਿਲੇ ਅਤੇ ਆਰਕੀਟੈਕਟਾਂ ਦੀ ਲਾਇਸੰਸ ਫ਼ੀਸ ਜੋ ਇਸ ਵੇਲੇ 500 ਦੇ ਕਰੀਬ ਚੱਲ ਰਹੀ ਹੈ, ਜਿਸ ਦਾ ਕੌਮੀ ਪੱਧਰ 'ਤੇ ਭਾਵੇਂ ਕੋਈ ਵੀ ਵਜੂਦ ਨਹੀਂ ਹੈ, ਪਰ ਇਸ ਨੂੰ 500 ਤੋਂ ਵਧਾ ਕੇ 5000 ਤੱਕ ਕੀਤੇ ਜਾਣ ਦੀ ਤਜਵੀਜ਼ ਦਾ ਵੀ ਵਿਰੋਧ ਕਰਦਿਆਂ ਮੰਗ ਪੱਤਰ ਦਿੱਤਾ | ਇਸ ਮੌਕੇ ਕੌਸਲਰ ਜਗਰੂਪ ਸਿੰਘ ਗਿੱਲ ਨੇ ਮੇਅਰ ਬਲਵੰਤ ਰਾਏ ਨਾਥ ਵਲੋਂ ਡੀ-ਸਲਟਿੰਗ,ਨਵੇਂ ਪੰਪ ਲਗਾਉਣ ਸਬੰਧੀ ਕੋਈ ਵੀ ਹਾਂ ਪੱਖੀ ਹੁੰਗਾਰਾ ਨਾ ਦੇਣ ਦੇ ਰੋਸ ਵਜੋਂ ਅੱਜ ਫਿਰ ਕਾਂਗਰਸੀ ਕੌਾਸਲਰ ਵਾਕਆਊਟ ਕਰ ਗਏ | ਇਸ ਮੌਕੇ ਮੇਅਰ ਨਗਰ ਨਿਗਮ ਬਲਵੰਤ ਰਾਏ ਨਾਥ, ਕਮਿਸ਼ਨਰ ਸੰਯਮ ਅਗਰਵਾਲ, ਕੌਾਸਲਰ ਹਰਮੰਦਰ ਸਿੰਘ ਸਿੱਧੂ,ਕੌਾਸਲਰ ਨਿਰਮਲ ਸਿੰਘ ਸੰਧੂ ਸਮੇਤ ਨਿਗਮ ਦੇ ਅਧਿਕਾਰੀ ਹਾਜ਼ਰ ਸਨ |

ਮਾਮਲਾ ਗੁਰਪ੍ਰੀਤ ਸਿੰਘ ਦੀ ਹੱਤਿਆ ਦਾ

ਦਿੱਲੀ 'ਚ ਹੱਤਿਆ ਮਾਮਲੇ ਨੂੰ ਖ਼ਤਮ ਕਰਨ ਲਈ ਕੇਸ 'ਚੋਂ ਧਾਰਾ 295-ਏ ਹਟਾਈ

ਲਹਿਰਾ ਮੁਹੱਬਤ, 12 ਮਾਰਚ (ਸੁਖਪਾਲ ਸਿੰਘ ਸੁੱਖੀ)-ਦਿੱਲੀ 'ਚ ਸਿੱਖ ਨੌਜਵਾਨ ਭਾਈ ਗੁਰਪ੍ਰੀਤ ਸਿੰਘ ਦੀ ਹੱਤਿਆ ਮਾਮਲੇ 'ਚ ਚੱਲ ਰਹੇ ਦਿੱਲੀ ਦੀ ਸਾਕੇਤ ਕੋਰਟ ਵਿਚ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਧਾਰਾ 295-ਏ ਹਟਾ ਦਿੱਤੀ ਹੈ | ਜ਼ਿਕਰਯੋਗ ਹੈ ਕਿ ਬੀਤੇ 17 ਸਤੰਬਰ 2017 ਨੂੰ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਦਮਦਮਾ ਸਾਹਿਬ ਸਬ ਦਫ਼ਤਰ ਦਾ ਭਾਈ ਕੇਵਲ ਸਿੰਘ ਨੂੰ ਥਾਪਿਆ ਸਕੱਤਰ

ਤਲਵੰਡੀ ਸਾਬੋ, 12 ਮਾਰਚ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਦੀ ਲੜੀ ਨੂੰ ਹੋਰ ਤੇਜ਼ ਕਰਨ ਲਈ ਤਖ਼ਤ ਸਾਹਿਬਾਨ ਤੇ ਖੋਲੇ ਜਾਣ ਵਾਲੇ ਉਪ ਦਫ਼ਤਰਾਂ ਦੀ ਲੜੀ ਵਿਚ ਬੀਤੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖੋਲੇ ਸਬ ...

ਪੂਰੀ ਖ਼ਬਰ »

ਸਰਕਾਰੀ ਸਕੂਲ ਨੰਦਗੜ੍ਹ ਕੋਟੜਾ ਵਿਖੇ ਆਰ.ਓ. ਭੇਟ

ਬਾਲਿਆਂਵਾਲੀ, 12 ਮਾਰਚ (ਕੁਲਦੀਪ ਮਤਵਾਲਾ)-ਸਰਕਾਰੀ ਪ੍ਰਾਇਮਰੀ ਸਕੂਲ ਨੰਦਗੜ੍ਹ ਕੋਟੜਾ ਵਿਖੇ ਪਿੰਡ ਦੇ ਹੀ ਦਾਨੀ ਪਰਿਵਾਰਾਂ ਵਲੋਂ ਪਾਣੀ ਸ਼©ੁੱਧ ਕਰਨ ਵਾਲਾ ਆਰ.ਓ ਭੇਟ ਕੀਤਾ ਗਿਆ ਹੈ | ਮੁੱਖ ਅਧਿਆਪਕ ਸੰਜੀਵ ਕੁਮਾਰ ਸ਼ਰਮਾ ਨੇ ਦਾਨੀ ਪਰਿਵਾਰਾਂ ਦਾ ਧੰਨਵਾਦ ...

ਪੂਰੀ ਖ਼ਬਰ »

ਕਿਸਾਨ ਦੀ ਸਪਰੇਅ ਚੜ੍ਹਨ ਨਾਲ ਮੌਤ

ਮਹਿਮਾ ਸਰਜਾ,12 ਮਾਰਚ (ਬਲਦੇਵ ਸੰਧੂ/ਰਾਮਜੀਤ ਸ਼ਰਮਾ)-ਪਿੰਡ ਮਹਿਮਾ ਸਰਕਾਰੀ ਵਿਖੇ ਇੱਕ ਕਿਸਾਨ ਦੀ ਸਪਰੇਅ ਚੜ੍ਹਨ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਲਖਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਜੱਟ ਸਿੱਖ (37) ਦੀ ਅੱਜ ਦੁਪਹਿਰ ਜਦੋਂ ਆਪਣੇ ਖੇਤਾਂ 'ਚ ਕਣਕ ...

ਪੂਰੀ ਖ਼ਬਰ »

ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਕਰਕੇ ਧਰਨਾ ਲਗਾਇਆ

ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬਾ ਸਾਂਝੀ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸੱਦੇ 'ਤੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਸਮੂਹ ਮੁਲਾਜ਼ਮਾਂ ਨੇ ਇਕ ਦਿਨਾਂ ਕਲਮ ਛੋੜ ਹੜਤਾਲ ਕਰਦਿਆਂ ਸਥਾਨਕ ਜ਼ਿਲ੍ਹਾ ਪ੍ਰੀਸ਼ਦ 'ਚ ਧਰਨਾ ਦਿੱਤਾ ਤੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ

ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬੇ ਭਰ ਵਿਚ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਕਮੇਟੀ ਦੇ ਫ਼ੈਸਲੇ ਅਨੁਸਾਰ ਵਿਤ ਮੰਤਰੀ ਦੇ ਪੁਤਲੇ ਫੂਕੇ ਜਾ ਰਹੇ ਹਨ | ਜਿਸ ਤਹਿਤ ਅੱਜ ਨਜ਼ਦੀਕੀ ਪਿੰਡ ...

ਪੂਰੀ ਖ਼ਬਰ »

ਨਵ-ਵਿਆਹੁਤਾ ਲੜਕੀ ਦੀ ਮੌਤ

ਬਠਿੰਡਾ, 12 ਮਾਰਚ (ਨਿੱਜੀ ਪੱਤਰ ਪ੍ਰੇਰਕ)-ਅੱਜ ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 7 'ਤੇ ਇਕ ਨਵ-ਵਿਆਹੁਤਾ ਲੜਕੀ ਦੇ ਬੇਹੋਸ਼ ਹੋਣ ਉਪਰੰਤ ਉਸ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਬਠਿੰਡਾ ਦੇ ਸਟੇਸ਼ਨ 'ਤੇ ਇਕ ਲੜਕੀ ਅਚਾਨਕ ਬੇਹੋਸ਼ ਹੋ ਗਈ ...

ਪੂਰੀ ਖ਼ਬਰ »

ਪੁਲਿਸ ਕਰ ਰਹੀ ਹੈ ਲਾਵਾਰਸ ਮਿਲੇ ਪਾਸਪੋਰਟਾਂ ਦੀ ਜਾਂਚ

ਕਾਲਾਂਵਾਲੀ, 12 ਮਾਰਚ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਚਕੇਰੀਆਂ ਤੋਂ ਪਿੰਡ ਲੱਕੜਵਾਲੀ ਜਾਣ ਵਾਲੀ ਸੜਕ 'ਤੇ ਪਿੰਡ ਵਾਸੀਆਂ ਨੂੰ ਸੜਕ ਕਿਨਾਰੇ ਸੈਂਕੜਿਆਂ ਦੀ ਗਿਣਤੀ ਵਿਚ ਪਾਸਪੋਰਟ ਖਿੱਲਰੇ ਹੋਏ ਮਿਲਣ ਦਾ ਪਤਾ ਲੱਗਣ 'ਤੇ ਲੁਧਿਆਣਾ ਪੰਜਾਬ ਤੋਂ ਪੰਜ ...

ਪੂਰੀ ਖ਼ਬਰ »

ਦਿਹਾੜੀ ਨਾ ਲੱਗਣ ਕਾਰਨ ਨੌਜਵਾਨ ਵਲੋਂ ਖ਼ੁਦਕੁਸ਼ੀ

ਮੌੜ ਮੰਡੀ,12 (ਲਖਵਿੰਦਰ ਸਿੰਘ ਮੌੜ)-ਪਿੰਡ ਘੁੰਮਣ ਖ਼ੁਰਦ ਦੇ ਦਿਹਾੜੀਦਾਰ ਕਾਮੇ ਸਤਵਿੰਦਰ ਸਿੰਘ ਪੁੱਤਰ ਲਾਭ ਸਿੰਘ ਨੇ ਆਰਥਿਕ ਤੰਗੀਆਂ ਦੇ ਕਾਰਨ ਰਾਤ ਨੂੰ ਘਰ 'ਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ | ਪੁਲਿਸ ਥਾਣਾ ਮੌੜ ਦੇ ਪੜਤਾਲ ਅਫ਼ਸਰ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਮਲੂਕਾ ਨੇ ਮਹਿਰਾਜ ਕਬੱਡੀ ਕੱਪ ਤੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ

ਮਹਿਰਾਜ, 12 ਮਾਰਚ (ਸੁਖਪਾਲ ਮਹਿਰਾਜ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਮਕਸਦ ਨਾਲ ਕਸਬਾ ਮਹਿਰਾਜ ਵਿਖੇ ਬਾਬਾ ਸਿੱਧ ਤਿਲਕ ਰਾਏ ਸਪੋਰਟਸ ਕਲੱਬ ਵਲੋਂ ਕਰਵਾਏ ਗਏ ਕਬੱਡੀ ਕੱਪ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬੀਤੀ ਸ਼ਾਮ ...

ਪੂਰੀ ਖ਼ਬਰ »

ਗੋਨਿਆਣਾ ਨਗਰ ਕੌ ਾਸਲ ਨਾਜਾਇਜ਼ ਥੜਿਆਂ 'ਤੇ ਕਬਜ਼ਿਆਂ ਨੂੰ ਚੁਕਵਾਉਣ ਲਈ ਕਰੇਗਾ ਸਖ਼ਤ ਕਾਰਵਾਈ

ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)-ਗੋਨਿਆਣਾ ਨਗਰ ਕੌਾਸਲ ਦੀ ਹਦੂਦ ਦੇ ਅੰਦਰ ਦੁਕਾਨਦਾਰਾਂ ਤੇ ਮਕਾਨ ਮਾਲਕਾਂ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਉਸਾਰੀਆਂ ਕਰਕੇ ਕਈ-ਕਈ ਫੁੱਟ ਥੜੇ ਬਣਾਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਦੁਕਾਨਦਾਰਾਂ ਵਲੋਂ 15-15 ਫੁੱਟ ...

ਪੂਰੀ ਖ਼ਬਰ »

ਪੱਕਣ 'ਤੇ ਆਈ ਕਣਕ ਨੂੰ ਅਵਾਰਾ ਪਸ਼ੂ ਕਰ ਰਹੇ ਹਨ ਤਬਾਹ

ਮੌੜ ਮੰਡੀ, 12 ਮਾਰਚ (ਲਖਵਿੰਦਰ ਸਿੰਘ ਮੌੜ)-ਕਣਕ ਦੀ ਫ਼ਸਲ ਹੁਣ ਪੱਕਣ ਦੇ ਨੇੜੇ ਹੈ ਅਤੇ ਕੁੱਝ ਹੋਰ ਸਮੇਂ ਬਾਅਦ ਕਣਕ ਨੂੰ ਵਾਢੀ ਲਈ ਦਾਤੀ ਪੈ ਜਾਵੇਗੀ ਜਾਂ ਕੰਬਾਇਨਾਂ ਖੇਤਾਂ ਵਿਚ ਉਤਰ ਜਾਣਗੀਆਂ | ਹੁਣ ਪੱਕਣ 'ਤੇ ਆਈ ਕਣਕ ਦੀ ਅਵਾਰਾ ਪਸ਼ੂਆਂ ਤੋਂ ਰਾਖੀ ਲਈ ਕਿਸਾਨਾਂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਮਾ ਸਰਪੰਚ ਦਾ ਦਿਹਾਂਤ

ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਕਰਮਪਾਲ ਸਿੰਘ ਉਰਫ਼ ਕਰਮਾ ਸਰਪੰਚ ਫ਼ੱਕਰਝੰਡਾ (27) ਦਾ ਲੰਘੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ, ਜਿਸ ਕਾਰਨ ਕਬੱਡੀ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ | ਕਰਮੇ ਦਾ ਜੱਦੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਵਿਸ਼ਵ ਗੁਲੂਕੋਮਾ ਸਪਤਾਹ ਦੀ ਸ਼ੁਰੂਆਤ

ਤਲਵੰਡੀ ਸਾਬੋ, 12 ਮਾਰਚ (ਰਵਜੋਤ ਸਿੰਘ ਰਾਹੀ)-ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਵਿਸ਼ਵ ਗੁਲੂਕੋਮਾ ਸਪਤਾਹ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਾ.ਅਸ਼ਵਨੀ ਕੁਮਾਰ ਨੇ ਕਿਹਾ ਕਿ ...

ਪੂਰੀ ਖ਼ਬਰ »

ਭਾਕਿਯੂ ਉਗਰਾਹਾਂ ਵਲੋਂ ਰਾਮਨਿਵਾਸ ਵਿਖੇ ਕਿਸਾਨ ਔਰਤਾਂ ਦੀ ਕਮੇਟੀ ਦੀ ਚੋਣ

ਬਾਲਿਆਂਵਾਲੀ, 12 ਮਾਰਚ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡਾਂ 'ਚ ਮਹਿਲਾ ਸਕਤੀ ਨੂੰ ਇਕ ਝੰਡੇ ਥੱਲੇ ਇਕੱਠਾ ਕਰਨ ਦੇ ਮਕਸਦ ਨਾਲ ਪਿੰਡ ਰਾਮਨਿਵਾਸ ਵਿਖੇ ਭਾਕਿਯੂ ਦੀ ਮਹਿਲਾ ਵਿੰਗ ਦੀਆਂ ਸਰਗਰਮ ਆਗੂਆਂ ਪਰਮਜੀਤ ਕੌਰ ਕੋਟੜਾ ਤੇ ...

ਪੂਰੀ ਖ਼ਬਰ »

ਮਾਡਰਨ ਕਰੋਪ ਕੇਅਰ ਕੈਮੀਕਲ ਨੇ ਡੀਲਰਾਂ ਤੇ ਕਿਸਾਨਾਂ ਨੂੰ ਲੱਕੀ ਡਰਾਅ ਰਾਹੀਂ ਦਿੱਤੇ ਨਕਦ ਇਨਾਮ

ਬਠਿੰਡਾ, 12 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਮਾਡਰਨ ਕਰੋਪ ਕੇਅਰ ਕੈਮੀਕਲ ਕੰਪਨੀ ਵਲੋਂ ਅੱਜ ਬਠਿੰਡਾ ਦੇ ਹੋਟਲ ਵਿਖੇ ਡੀਲਰ ਅਤੇ ਕਿਸਾਨ ਲੱਕੀ ਡਰਾਅ ਕੱਢਿਆ ਗਿਆ | ਜਿਸ 'ਚ ਜੇਤੂ ਕਿਸਾਨ ਅਤੇ ਡੀਲਰਾਂ ਨੂੰ ਨਗਦ ਇਨਾਮ ਦਿੱਤੇ ਗਏ | ਇਸ ਲੱਕੀ ਡਰਾਅ 'ਚ ਪਹਿਲਾ 81 ਹਜ਼ਾਰ ...

ਪੂਰੀ ਖ਼ਬਰ »

ਸੜਕ ਲਾਗੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਕਾਰਨ ਲੋਕ ਹੋਏ ਪ੍ਰੇਸ਼ਾਨ

ਚਾਉਕੇ, 12 ਮਾਰਚ (ਮਨਜੀਤ ਸਿੰਘ ਘੜੈਲੀ)-ਪਿੰਡ ਘੜੈਲੀ ਵਿਖੇ ਸੜਕ ਦੇ ਨਾਲ-ਨਾਲ ਬਿਜਲੀ ਦੀਆਂ ਲਮਕ ਰਹੀਆ ਢਿੱਲੀਆਂ ਤੇ ਨੀਵੀਂਆਂ ਤਾਰਾਂ ਕਾਰਨ ਪਿੰਡ ਵਾਸੀਆਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਸੇਵਕ ਸਿੰਘ, ਹਰਪਾਲ ਸਿੰਘ ਪਾਲਾ, ਬੂਟਾ ਸਿੰਘ ਢਿੱਲੋਂ ਆਦਿ ...

ਪੂਰੀ ਖ਼ਬਰ »

22 ਦੇ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਮਾਰਚ ਵਿਚ ਸ਼ਾਮਿਲ ਹੋਵੇਗੀ ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ

ਤਲਵੰਡੀ ਸਾਬੋ, 12 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਕੀਤੇ ਜਾ ਰਹੇ ਮਾਰਚ ਵਿਚ ਪਬਲਿਕ ਵਰਕਸ ਡਿਪਾਰਟਮੈਂਟ ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ...

ਪੂਰੀ ਖ਼ਬਰ »

ਐਨ.ਐਫ.ਐਲ. ਦੇ ਸਾਬਕਾ ਕਰਮਚਾਰੀਆਂ ਵਲੋਂ ਛੱਤਬੀੜ ਚਿੜੀਆ ਘਰ ਦਾ ਦੌਰਾ

ਬਠਿੰਡਾ, 12 ਮਾਰਚ (ਅਜੀਤ ਪ੍ਰਤੀਨਿਧ)-ਨੈਸ਼ਨਲ ਫਰਟੀਲਾਈਜ਼ਰ ਐਕਸ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਬਠਿੰਡਾ ਵਲੋਂ ਐਨ.ਐਫ.ਐਲ. ਸਾਬਕਾ ਕਰਮਚਾਰੀਆਂ ਨੂੰ ਜਥੇਬੰਦੀ ਦੇ ਪ੍ਰਧਾਨ ਐਮ.ਜੀ. ਗੋਰਬ ਦੀ ਅਗਵਾਈ ਵਿਚ ਛੱਤਬੀੜ ਚਿੜੀਆ ਘਰ ਦਾ ਪਰਿਵਾਰਾਂ ਸਣੇ ਮਨੋਰੰਜਕ ...

ਪੂਰੀ ਖ਼ਬਰ »

ਬਿਜਲੀ ਦੀ ਨਾਕਸ ਸਪਲਾਈ ਦੇ ਰੋਸ ਵਜੋਂ ਕਿਸਾਨਾਂ ਵਲੋਂ ਧਰਨਾ

ਚਾਉਕੇ, 12 ਮਾਰਚ (ਮਨਜੀਤ ਸਿੰਘ ਘੜੈਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਜਿਉਂਦ, ਜੈਦ , ਬਦਿਆਲਾ ਆਦਿ ਪਿੰਡਾਂ ਦੇ ਕਿਸਾਨਾਂ ਦੇ ਸਹਿਯੋਗ ਨਾਲ ਬਿਜਲੀ ਗਰਿੱਡ ਜਿਉਂਦ ਵਲੋਂ ਖੇਤੀ ਮੋਟਰਾਂ ਦੀ ਨਾਕਸ ਸਪਲਾਈ ਦੇ ਰੋਸ ਵਜੋਂ ਧਰਨਾ ਸ਼ੁਰੂ ਕੀਤਾ ਗਿਆ | ...

ਪੂਰੀ ਖ਼ਬਰ »

ਸਾਂਝ ਕੇਂਦਰ ਨੇ ਪਿੰਡ ਫੁੱਲੋ ਮਿੱਠੀ ਵਿਖੇ ਨਸ਼ਾ ਵਿਰੋਧੀ ਸੰਮੇਲਨ ਕਰਵਾਇਆ

ਸੰਗਤ ਮੰਡੀ, 12 ਮਾਰਚ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਸਾਂਝ ਕੇਂਦਰ ਥਾਣਾ ਸੰਗਤ ਵਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਤੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਬਠਿੰਡਾ ਜ਼ਿਲੇ੍ਹ ਦੇ ਪਿੰਡ ਫੁੱਲੋ ਮਿੱਠੀ ਵਿਖੇ ਨਸ਼ਾ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸ਼ਖ਼ਸੀਅਤ ਤੇ ਸਕਿੱਲ ਡਿਵੈੱਲਮੈਂਟ ਕੋਰਸ ਦਾ ਉਦਾਘਟਨ

ਤਲਵੰਡੀ ਸਾਬੋ, 12 ਮਾਰਚ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਕਾਮਰਸ ਐਾਡ ਮੈਨੇਜਮੈਂਟ ਵਿਖੇ 'ਸਾਫਟ ਸਕਿੱਲ ਡਿਵੈਲਪਮੈਂਟ ਤੇ ਮੁੱਲ ਜੋੜ' ਦੇ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਪੀ.ਐਸ.ਈ.ਬੀ ਇੰਜੀਨੀਅਰਜ਼ ਐਸੋਸੀਏਸ਼ਨ ਵਲੋਂ ਮੰਗਾਂ ਦੇ ਹੱਲ ਲਈ ਸੰਘਰਸ਼ ਦਾ ਐਲਾਨ

ਲਹਿਰਾ ਮੁਹੱਬਤ, 12 ਮਾਰਚ (ਸੁਖਪਾਲ ਸਿੰਘ ਸੁੱਖੀ)- ਪੀ.ਐਸ.ਈ.ਬੀ ਇੰਜੀਨੀਅਰਜ਼ ਐਸੋਸੀਏਸ਼ਨ ਦੀ ਕੇਂਦਰੀ ਕਾਰਜਕਾਰਨੀ ਦੇ ਸੱਦੇ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ, ਅੱਜ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਮੂਹ ਇੰਜੀਨੀਅਰਾਂ ਵਲੋਂ 10 ਵਜੇ ਤੋਂ 2 ...

ਪੂਰੀ ਖ਼ਬਰ »

'ਫਾਈਨੈ ਾਸ਼ੀਅਲ ਅਵੇਅਰਨੈੱਸ' ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ

ਤਲਵੰਡੀ ਸਾਬੋ, 12 ਮਾਰਚ (ਰਵਜੋਤ ਰਾਹੀ/ ਰਣਜੀਤ ਰਾਜੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਲਵੰਡੀ ਸਾਬੋ ਵਿਖੇ ਸਥਿਤ ਰਿਜਨਲ ਸੈਂਟਰ ਦੇ ਵਿਭਾਗ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਵਿਖੇ 'ਸੇਬੀ' ਦੇ ਨਿਰਦੇਸ਼ਾਂ 'ਤੇ 'ਫਾਈਨੈਸ਼ੀਅਲ ਅਵੇਅਰਨੈੱਸ' ਵਿਸ਼ੇ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ ਚਲਾਈਆਂ ਸਕੀਮਾਂ ਦੇ ਅੱਖ ਤੇ ਕੰਨ ਬਣ ਕੇ ਨਜ਼ਰਸਾਨੀ ਕਰਨਗੇ ਖ਼ੁਸ਼ਹਾਲੀ ਦੇ ਰਾਖੇ-ਸ਼ੇਰਗਿੱਲ

ਬਠਿੰਡਾ, 12 ਮਾਰਚ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਹੋਰ ਵਧੇਰੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਯੋਗ ਲੋਕਾਂ ਤੱਕ ਮਿਲਣ ਨੂੰ ਯਕੀਨੀ ਬਣਾਉਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ...

ਪੂਰੀ ਖ਼ਬਰ »

ਪੰਜਾਬ ਸਰਕਾਰ 'ਚ ਡਰੱਗ ਦੀ ਦੁਰਵਰਤੋਂ ਰੋਕਣ ਲਈ ਬਹੁਪੱਖੀ ਪ੍ਰੋਗਰਾਮ 23 ਨੂੰ ਸ਼ੁਰੂ

ਬਠਿੰਡਾ, 12 ਮਾਰਚ (ਕੰਵਲਜੀਤ ਸਿੰਘ ਸਿੱਧੂ)-ਨਸ਼ਿਆਂ ਿਖ਼ਲਾਫ਼ ਆਪਣੀ ਲੜਾਈ ਨੂੰ ਜਾਰੀ ਰੱਖਦੇ ਹੋਏ ਪੰਜਾਬ ਸਰਕਾਰ ਦੁਆਰਾ ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਕਸਰ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫ਼ਿਸਰਜ਼-ਡੇਪੋ) ਬਹੁਪੱਖੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ 'ਚ ...

ਪੂਰੀ ਖ਼ਬਰ »

ਸਾਂਝੇ ਫੋਰਮ ਦੇ ਸੱਦੇ 'ਤੇ ਬਿਜਲੀ ਮੁਲਾਜ਼ਮਾਂ ਵਲੋਂ ਅਰਥੀ ਫੂਕ ਮੁਜ਼ਾਹਰਾ

ਭਾਈਰੂਪਾ, 12 ਮਾਰਚ (ਵਰਿੰਦਰ ਲੱਕੀ)-ਅੱਜ ਬਠਿੰਡਾ ਥਰਮਲ ਪਲਾਂਟ ਤੇ ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕਰਨ 'ਤੇ ਹੋਰ ਵੱਖ-ਵੱਖ ਮੰਗਾਂ ਨੂੰ ਲੈ ਕੇ ਪੀ. ਐਸ. ਈ. ਬੀ ਇੰਪਲਾਈਜ਼ ਫੈਡਰੇਸ਼ਨ ਮੰਡਲ ਯੂਨਿਟ ਭਗਤਾ ਵਲੋਂ ਸਬ ਡਵੀਜ਼ਨ ਭਾਈਰੂਪਾ ਵਿਖੇ ਮੈਨੇਜਮੈਂਟ ਿਖ਼ਲਾਫ਼ ...

ਪੂਰੀ ਖ਼ਬਰ »

ਇਮਾਰਤਾਂ ਦੇ ਨਕਸ਼ੇ ਯੋਗ, ਪੜ੍ਹੇ-ਲਿਖੇ ਡਰਾਫਟਸ ਮੈਨ ਤੋਂ ਹੀ ਬਣਵਾਏ ਜਾਣ-ਡੀ.ਸੀ.

ਬਠਿੰਡਾ, 12 ਮਾਰਚ (ਕੰਵਲਜੀਤ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਕਿਹਾ ਕਿ ਸ਼ਹਿਰਵਾਸੀ ਆਪਣੇ ਘਰਾਂ, ਦੁਕਾਨਾਂ, ਸਨਅਤਾਂ ਆਦਿ ਦੇ ਨਕਸ਼ੇ ਯੋਗ ਤੇ ਪੜ੍ਹੇ-ਲਿਖੇ ਡਰਾਫਟਸ ਮੈਨ, ਆਰਕੀਟੈਕਟ, ਇੰਜੀਨੀਅਰ, ਡਿਜ਼ਾਈਨਰ ਆਦਿ ਤੋਂ ਹੀ ਬਣਵਾਉਣ | ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਂਸਰ ਜਾਗਰੂਕਤਾ ਕੈਂਪ ਲਾਇਆ

ਸੀਂਗੋ ਮੰਡੀ 12 ਮਾਰਚ (ਲੱਕਵਿੰਦਰ ਸ਼ਰਮਾ)-ਪਿੰਡ ਮਲਕਾਣਾ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਂਸਰ ਜਾਗਰੂਕਤਾ ਕੈਂਪ ਗੁਰੂਘਰ ਵਿਖੇ ਲਾਇਆ ਗਿਆ | ਕੈਂਪ ਦੌਰਾਨ ਕੈਂਸਰ ਦੇ ਮਾਹਿਰ ਡਾ: ਅਨੁਜ (ਐਮ.ਡੀ., ਡੀ.ਐਮ.) ਨੇ ਆਏ ਹੋਏ ...

ਪੂਰੀ ਖ਼ਬਰ »

ਫ਼ੀਲਡ ਐਾਡ ਵਰਕਸ਼ਾਪ ਵਰਕਰਜ਼ ਯੂਨੀਅਨ ਤਲਵੰਡੀ ਸਾਬੋ ਦੀ ਮੀਟਿੰਗ

ਤਲਵੰਡੀ ਸਾਬੋ, 12 ਮਾਰਚ (ਰਵਜੋਤ ਸਿੰਘ ਰਾਹੀ/ਰਣਜੀਤ ਰਾਜੂ)-ਪੀ.ਡਬਲਿਊ.ਡੀ ਵਰਕਸ਼ਾਪ ਵਰਕਰਜ਼ ਯੂਨੀਅਨ ਤਲਵੰਡੀ ਸਾਬੋ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਲਖਵੀਰ ਸਿੰਘ ਭਾਗੀਵਾਂਦਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸੂਬਾ ਆਗੂ ਸੁਖਮੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ...

ਪੂਰੀ ਖ਼ਬਰ »

ਮੋਡਰਨ ਆਈ.ਟੀ.ਆਈ. ਵਿਖੇ ਲਗਾਏ ਗਏ ਰੁਜ਼ਗਾਰ ਮੇਲੇ 'ਚ 19 ਸਿੱਖਿਆਰਥੀਆਂ ਨੂੰ ਨੌਕਰੀ

ਬਠਿੰਡਾ, 12 ਮਾਰਚ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੇ ਉਦਯੋਗਿਕ ਸਿਖਲਾਈ ਸੰਸਥਾ ਮਾਡਰਨ ਆਈ.ਟੀ.ਆਈ. ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਕੰਪਨੀਆਂ ਵਲੋਂ ਸਿੱਖਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ | ਇਸ ਮੌਕੇ ਹੀਰੋ ਮੋਟਰ ਕੋਰਪ ਵਲੋਂ 19 ...

ਪੂਰੀ ਖ਼ਬਰ »

ਸੀਂਗੋ ਮੰਡੀ 'ਚ ਫ਼ਾਲਤੂ ਸਮਾਜਿਕ ਰਸਮਾਂ ਖਰਚਿਆਂ ਨੂੰ ਘੱਟ ਕਰਨ ਲਈ ਕੀਤੇ ਮਤੇ ਪਾਸ

ਸੀਂਗੋ ਮੰਡੀ, 12 ਮਾਰਚ (ਪਿ੍ੰਸ ਸੌਰਭ ਗਰਗ, ਲਕਵਿੰਦਰ ਸ਼ਰਮਾ)-ਪਿੰਡਾਂ ਵਿਚ ਵੱਧ ਰਹੇ ਫ਼ਾਲਤੂ ਰਸਮਾਂ ਰੀਤੀ ਰਿਵਾਜ਼ ਅਤੇ ਖੁਸ਼ੀ ਗਮੀ ਸਮੇਂ ਪ੍ਰੋਗਰਾਮਾਂ 'ਤੇ ਵਧ ਰਹੇ ਫ਼ਾਲਤੂ ਖਰਚਿਆਂ ਨੂੰ ਘਟਾਉਣ ਲਈ ਪਿੰਡ ਦੇ ਮੋਹਤਬਰ ਵਿਅਕਤੀਆਂ ਗ੍ਰਾਮ ਪੰਚਾਇਤ ਨੰਬਰਦਾਰ ...

ਪੂਰੀ ਖ਼ਬਰ »

ਪੁਲਿਸ ਖੇਡਾਂ 'ਚ ਭਾਈਰੂਪਾ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

ਭਾਈਰੂਪਾ, 12 ਮਾਰਚ (ਵਰਿੰਦਰ ਲੱਕੀ)- ਸਥਾਨਕ ਕਸਬੇ ਦੀਆਂ ਸਪੀਡ ਸਟਾਰ ਦੇ ਨਾਂਅ ਨਾਲ ਜਾਣੀਆਂ ਜਾਂਦੀਆਂ ਪੰਜਾਬ ਪੁਲਿਸ ਮੁਲਾਜ਼ਮ ਜਸਪ੍ਰੀਤ ਕੌਰ ਤੇ ਵੀਰਪਾਲ ਕੌਰ ਨੇ 56ਵੀਆਂ ਪੰਜਾਬ ਪੁਲਿਸ ਅਥਲੈਟਿਕਸ ਮੀਟ ਜੋ ਕਿ ਪੀ. ਏ. ਪੀ ਗਰਾੳਾੂਡ ਜਲੰਧਰ ਵਿਖੇ ਹੋਈ ਸੀ, ਸ਼ਾਨਦਾਰ ...

ਪੂਰੀ ਖ਼ਬਰ »

20 ਦੀ ਹੱਲਾ ਬੋਲ ਸੂਬਾ ਪੱਧਰੀ ਰੈਲੀ ਸਬੰਧੀ ਆਂਗਣਵਾੜੀ ਵਰਕਰਾਂ ਵਲੋਂ ਮੀਟਿੰਗ

ਬਠਿੰਡਾ, 12 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਆਂਗਣਵਾੜੀ ਵਰਕਰਾਂ ਵਲੋਂ ਸੁਣਵਾਈ ਨਾ ਹੋਣ ਦੇ ਚਲਦਿਆਂ 20 ਮਾਰਚ 2018 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਹੱਲਾ ਬੋਲ ਸੂਬਾ ਪੱਧਰੀ ਰੈਲੀ ਸਬੰਧੀ ਅੱਜ ਬਠਿੰਡਾ ...

ਪੂਰੀ ਖ਼ਬਰ »

56ਵੀਆਂ ਪੰਜਾਬ ਪੁਲਿਸ ਖੇਡਾਂ 'ਚ ਬਠਿੰਡਾ ਜ਼ੋਨ ਦੇ ਕਬੱਡੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਿਆ ਕਾਂਸੇ ਦਾ ਤਗਮਾ

ਬਠਿੰਡਾ, 12 ਮਾਰਚ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਪੁਲਿਸ ਦੀਆਂ ਬੀਤੇ ਦਿਨ ਸਮਾਪਤ ਹੋਈਆਂ 56ਵੀਂ ਪੰਜਾਬ ਪੁਲਿਸ ਖੇਡਾਂ 'ਚ ਬਠਿੰਡਾ ਜ਼ੋਨ ਦੀ ਕਬੱਡੀ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ | ਟੀਮ ਦੇ ਕੋਚ ਅਮਰੀਕ ਸਿੰਘ ਨੇ ਟੀਮ ਨੂੰ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਜਾਖੜ ਦੇ ਘਰ ਦਾ ਘੇਰਾਓ 18 ਨੂੰ

ਬਠਿੰਡਾ, 12 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ 'ਚ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕਰਨ ਦਾ ਐਲਾਨ ਕਰ ਦਿੱਤਾ ਹੈ | ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ 18 ਮਾਰਚ ਨੂੰ ਪੰਜਾਬ ਕਾਂਗਰਸ ...

ਪੂਰੀ ਖ਼ਬਰ »

ਦਿਨ-ਦਿਹਾੜੇ ਬਜ਼ੁਰਗ ਜੋੜੇ ਦੇ ਘਰ ਪਾੜ ਲਾਕੇ ਚੋਰੀ

ਮਹਿਰਾਜ, 12 ਮਾਰਚ (ਸੁਖਪਾਲ ਮਹਿਰਾਜ)-ਕਸਬਾ ਮਹਿਰਾਜ ਵਿਖੇ ਦਿਨ-ਦਿਹਾੜੇ ਅਣਪਛਾਤੇ ਚੋਰਾਂ ਨੇ ਇਕ ਗਰੀਬ ਬਜ਼ੁਰਗ ਜੋੜੇ ਦੇ ਘਰ ਅਣਪਛਾਤੇ ਚੋਰਾਂ ਨੇ ਪਾੜ ਲਾ ਕੇ ਪੈਸੇ ਤੇ ਸੋਨੇ ਦੀਆਂ ਵਾਲੀਆਂ ਚੋਰੀ ਕੀਤੇ ਜਾਣ ਦੀ ਖਬਰ ਹੈ | ਉਕਤ ਕਸਬੇ ਦੀ ਪੱਤੀ ਕਰਮਚੰਦ ਨਿਵਾਸੀ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਵਲੋਂ ਬਲਾਕ ਨਥਾਣਾ ਵਿਖੇ ਰੋਸ ਪ੍ਰਦਰਸ਼ਨ

ਨਥਾਣਾ, 12 ਮਾਰਚ (ਗੁਰਦਰਸ਼ਨ ਲੁੱਧੜ)-ਬਲਾਕ ਪੰਚਾਇਤ ਦਫ਼ਤਰ ਕੈਂਪਸ ਨਥਾਣਾ ਵਿਖੇ ਦਿਹਾਤੀ ਮਜ਼ਦੂਰ ਸਭਾ ਵਲੋਂ ਆਟਾ-ਦਾਲ ਦੇ ਕਾਰਡ ਕੱਟੇ ਜਾਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਰੋਸ ਧਰਨਾ ਦਿੱਤਾ | ਧਰਨੇ ਨੂੰ ...

ਪੂਰੀ ਖ਼ਬਰ »

ਸਾਂਝੀ ਸੰਘਰਸ਼ ਕਮੇਟੀ ਵਲੋਂ ਪਾਵਰਕਾਮ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ

ਗੋਨਿਆਣਾ, 12 ਮਾਰਚ (ਬਰਾੜ ਆਰ. ਸਿੰਘ)-ਸਾਂਝੀ ਸੰਘਰਸ਼ ਕਮੇਟੀ ਵਲੋਂ ਸਬ ਡਵੀਜ਼ਨ ਗੋਨਿਆਣਾ ਅੱਗੇ ਕੇਂਦਰ ਸਰਕਾਰ, ਪਾਵਰਕਾਮ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਧਰਨਾ ਅਤੇ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਯੂਨੀਅਨ ਦੇ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪ੍ਰਸਿੱਧ ਨਾਟਕਕਾਰ ਟੋਨੀ ਬਾਤਿਸ਼ ਦੀ ਯਾਦ 'ਚ 3 ਦਿਨਾ ਕਲਾਂ ਉਤਸਵ ਮੇਲਾ 30 ਮਾਰਚ ਤੋਂ

ਬਠਿੰਡਾ, 12 ਮਾਰਚ (ਸੁਖਵਿੰਦਰ ਸਿੰਘ ਸੁੱਖਾ)-ਪ੍ਰਸਿੱਧ ਪੰਜਾਬੀ ਨਾਟਕਕਾਰ ਟੋਨੀ ਬਾਤਿਸ਼ ਦੀ ਯਾਦ 'ਚ 3 ਦਿਨਾ ਕਲਾਂ ਉਤਸਵ ਮੇਲਾ 30 ਮਾਰਚ ਤੋਂ 1 ਅਪ੍ਰੈਲ 2018 ਤੱਕ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਲਗਾਇਆ ਜਾਵੇਗਾ | ਇਹ ਫ਼ੈਸਲਾ ਅੱਜ ਵੀਨਸ ਆਰਟ ਥੀਏਟਰ ਬਠਿੰਡਾ ਦੇ ...

ਪੂਰੀ ਖ਼ਬਰ »

ਪੀ.ਜੀ.ਆਈ ਦੀ ਟੀਮ ਵਲੋਂ ਰਾਮਪੁਰਾ ਫੂਲ ਵਿਖੇ ਡੇਂਗੂ ਸਬੰਧੀ ਸਰਵੇ

ਰਾਮਪੁਰਾ ਫੂਲ, 12 ਮਾਰਚ (ਗੁਰਮੇਲ ਸਿੰਘ ਵਿਰਦੀ)- ਭਾਰਤੀ ਮੈਡੀਕਲ ਖੋਜ ਕੌਾਸਲ ਭਾਰਤ ਸਰਕਾਰ ਦੀ ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦੀ ਟੀਮ ਵਲੋਂ ਸਥਾਨਕ ਸ਼ਹਿਰ ਦੇ ਵਾਰਡ ਨੰਬਰ ਪੰਜ 'ਚ ਡੇਂਗੂ ਬਿਮਾਰੀ ਦਾ ਸਰਵੇ ਕੀਤਾ ਗਿਆ | ਇਸ ਮੌਕੇ ਟੀਮ ਦੇ ਇੰਚਾਰਜ ਵਰੁਣ ਸਾਹੀ ਨੇ ...

ਪੂਰੀ ਖ਼ਬਰ »

ਰਾਮਪੁਰਾ ਫੂਲ ਵਿਖੇ ਗਊਸ਼ਾਲਾ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ-ਪੱਥਰ ਰੱਖਿਆ

ਰਾਮਪੁਰਾ ਫੂਲ, 12 ਮਾਰਚ (ਗੁਰਮੇਲ ਸਿੰਘ ਵਿਰਦੀ)- ਸਥਾਨਕ ਟਰੱਕ ਯੂਨੀਅਨ ਨਾਲ ਸਬੰਧਿਤ ਬਾਬਾ ਇੰਦਰਦਾਸ ਗਊਸ਼ਾਲਾ ਦੀ ਫੂਲ ਰੋਡ 'ਤੇ ਸਥਿਤ ਰਾਮ ਬਾਗ਼ ਦੇ ਬੈਕ ਸਾਈਡ 'ਤੇ ਬਣਨ ਵਾਲੀ ਨਵੀਂ ਇਮਾਰਤ ਦਾ ਨੀਂਹ-ਪੱਥਰ ਅੱਜ ਮਹੰਤ ਭਗਵਾਨ ਦਾਸ ਮਹਾਰਾਜ ਸੰਚਾਲਕ ਡੇਰਾ ਬਾਬਾ ...

ਪੂਰੀ ਖ਼ਬਰ »

ਗੋਨਿਆਣਾ ਕੱਚੇ ਪੱਕੇ ਸਫ਼ਾਈ ਸੇਵਕ ਯੂਨੀਅਨ ਦੀ ਮੀਟਿੰਗ

ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)-ਗੋਨਿਆਣਾ ਨਗਰ ਕੌਾਸਲ ਦੇ ਕੱਚੇ-ਪੱਕੇ ਸਫ਼ਾਈ ਸੇਵਕ ਯੂਨੀਅਨ ਨੇ ਵਿਜੈ ਕੁਮਾਰ ਪ੍ਰਧਾਨ ਦੀ ਪ੍ਰਧਾਨਗੀ ਵਿਚ ਅੱਜ ਆਪਣੇ ਦਫ਼ਤਰ ਵਿਖੇ ਮਹੀਨਾਵਾਰ ਮੀਟਿੰਗ ਕੀਤੀ | ਇਸ ਮੌਕੇ ਵਿਜੈ ਕੁਮਾਰ ਨੇ ਜਾਣੂ ਕਰਵਾਇਆ ਕਿ ਜਿਨ੍ਹਾਂ ...

ਪੂਰੀ ਖ਼ਬਰ »

ਪਾਵਰਕਾਮ ਸਾਂਝੀ ਸੰਘਰਸ਼ ਕਮੇਟੀ ਵਲੋਂ ਗੇਟ ਰੈਲੀ

ਗੋਨਿਆਣਾ, 12 ਮਾਰਚ (ਲਛਮਣ ਦਾਸ ਗਰਗ)-ਸਾਂਝੀ ਸੰਘਰਸ਼ ਕਮੇਟੀ ਉੱਪ ਮੰਡਲ ਗੋਨਿਆਣਾ ਪੀ. ਐਸ. ਪੀ. ਸੀ. ਐਲ ਨੇ ਇੰਪਲਾਇਜ਼ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਦਫ਼ਤਰ ਦੇ ਅੱਗੇ ਗੇਟ ਰੈਲੀ ਕੀਤੀ | ਇਸ ਮੌਕੇ ਉਕਤ ਨੇ ਕਿਹਾ ਕਿ ਸਬ ਡਵੀਜ਼ਨ ...

ਪੂਰੀ ਖ਼ਬਰ »

ਮੌੜ ਬੰਬ ਕਾਂਡ ਦੇ ਪੀੜਤ ਜਸਕਰਨ ਸਿੰਘ ਨੂੰ ਵਿੱਤੀ ਸਹਾਇਤਾ

ਮੌੜ ਮੰਡੀ, 12 ਮਾਰਚ (ਗੁਰਜੀਤ ਸਿੰਘ ਕਮਾਲੂ)-ਮੌੜ ਮੰਡੀ ਵਿਖੇ ਬੀਤੀ 31 ਜਨਵਰੀ ਨੂੰ ਹੋਏ ਬੰਬ ਧਮਾਕੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਜਸਕਰਨ ਸਿੰਘ ਨੂੰ ਕੈਨੇਡਾ ਵਿਚ ਬੈਠੇ ਐਨ.ਆਰ.ਆਈਜ਼ ਵਲੋਂ ਵਿੱਤੀ ਸਹਾਇਤਾ ਭੇਜੀ ਗਈ ਹੈ | ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਅੱਜ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਪਿਲਾਉਣ ਗਈਆਂ ਪੋਲੀਓ ਰੋਕੂ ਬੂੰਦਾਂ

ਬਠਿੰਡਾ, 12 ਮਾਰਚ (ਵਲ੍ਹਾਣ)-ਸਿਹਤ ਵਿਭਾਗ ਬਠਿੰਡਾ ਵਲੋਂ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਬੱਚਿਆਂ ਨੂੰ ਘਰ-ਘਰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ | ਜ਼ਿਲ੍ਹਾ ਟੀਕਾਕਰਨ ਅਫ਼ਸਰ ਕੁੰਦਨ ਕੁਮਾਰ ਪਾਲ ਨੇ ਦੱਸਿਆ ਕਿ ਪਹਿਲੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX