ਤਾਜਾ ਖ਼ਬਰਾਂ


ਇਰਾਕ 'ਚ ਲਾਪਤਾ 39 ਅਗਵਾ ਭਾਰਤੀਆਂ ਦੀ ਹੋਈ ਮੌਤ - ਸੁਸ਼ਮਾ ਸਵਰਾਜ
. . .  12 minutes ago
ਨਵੀਂ ਦਿੱਲੀ, 20 ਮਾਰਚ - ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਕਿ ਇਰਾਕ ਵਿਚ ਲਾਪਤਾ 39 ਭਾਰਤੀਆਂ ਦੀ ਮੌਤ ਹੋ ਗਈ...
ਡੇਟਾ ਲੀਕ ਮਾਮਲੇ ਦੇ ਚੱਲਦਿਆਂ ਫੇਸਬੁੱਕ ਨੂੰ ਵੱਡਾ ਨੁਕਸਾਨ
. . .  27 minutes ago
ਨਵੀਂ ਦਿੱਲੀ, 20 ਮਾਰਚ - ਫੇਸਬੁੱਕ 'ਚ ਡੇਟਾ ਲੀਕ ਦਾ ਮਾਮਲਾ ਸਾਹਮਣੇ ਆਉਣ ਕਾਰਨ ਫੇਸਬੁੱਕ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕੰਪਨੀ ਦੇ ਸ਼ੇਅਰ ਕਰੀਬ 7 ਫ਼ੀਸਦੀ ਟੁੱਟ ਗਏ ਤੇ ਕੰਪਨੀ ਦੀ ਮਾਰਕੀਟ ਅਹਿਮੀਅਤ 35 ਅਰਬ ਡਾਲਰ ਤੱਕ...
ਵਿਧਾਨ ਸਭਾ ਦੁਆਲੇ ਧਾਰਾ 144 ਲਾਗੂ
. . .  54 minutes ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ
. . .  about 1 hour ago
ਚੰਡੀਗੜ੍ਹ, 20 ਮਾਰਚ - ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ...
ਦੋ ਪੁਲਿਸ ਮੁਲਾਜ਼ਮਾਂ ਨੂੰ ਵਾਹਨ ਨੇ ਕੁਚਲਿਆ, ਮੌਕੇ 'ਤੇ ਮੌਤ
. . .  about 1 hour ago
ਟਾਂਡਾ ਉੜਮੁੜ, 20 ਮਾਰਚ (ਦੀਪਕ ਬਹਿਲ) - ਲੰਘੀ ਰਾਤ ਪੀ.ਸੀ.ਆਰ. ਦੀ ਡਿਊਟੀ ਦੇ ਰਹੇ ਦੋ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮਾਂ ਨੂੰ ਇਕ ਤੇਜ਼ ਰਫ਼ਤਾਰ ਵਾਹਨ ਨੇ ਕੁਚਲ ਦਿੱਤਾ। ਜਿਸ ਕਾਰਨ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਮੌਕੇ 'ਤੇ ਮੌਤ ਹੋ ਗਈ। ਇਹ...
ਪੱਕੀ ਨੌਕਰੀ ਦੀ ਮੰਗ 'ਤੇ ਸਿਖਿਆਰਥੀਆਂ ਵਲੋਂ ਟਰੇਨਾਂ ਨੂੰ ਰੋਕਿਆ
. . .  about 1 hour ago
ਮੁੰਬਈ, 20 ਮਾਰਚ - ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਅੱਜ ਸਵੇਰੇ ਸਿਖਿਆਰਥੀਆਂ ਨੇ ਲੋਕਲ ਰੇਲ ਨੂੰ ਰੋਕ ਦਿੱਤਾ। ਰੇਲਵੇ 'ਚ ਪੱਕੀ ਨੌਕਰੀ ਦੀ ਮੰਗ ਨੂੰ ਲੈ ਕੇ ਮਾਟੁੰਗਾ ਤੇ ਦਾਦਰ ਵਿਚਕਾਰ ਸਿਖਿਆਰਥੀਆਂ ਨੇ ਟਰੈਕ 'ਤੇ ਜਾਮ ਲਗਾ ਦਿੱਤਾ। ਸਿਖਿਆਰਥੀਆਂ ਦੇ ਹੰਗਾਮੇ ਕਾਰਨ...
9 ਪੈਕਟ ਹੈਰੋਇਨ, ਹਥਿਆਰਾਂ ਤੇ ਮੋਬਾਈਲਾਂ ਸਮੇਤ ਦੋ ਪਾਕਿ ਤਸਕਰ ਸਰਹੱਦ ਤੋਂ ਕਾਬੂ
. . .  about 2 hours ago
ਫ਼ਾਜ਼ਿਲਕਾ, 20 ਮਾਰਚ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਅਬੋਹਰ ਸੈਕਟਰ 'ਚ ਜਲਾਲਾਬਾਦ ਦੀ ਚੌਕੀ ਨੇੜੇ ਐਸ.ਐਸ.ਵਾਲਾ ਵਿਖੇ ਬੀ.ਐਸ.ਐਫ. ਦੀ 2 ਬਟਾਲੀਅਨ ਵਲੋਂ 9 ਪੈਕਟ ਹੈਰੋਇਨ (ਦੋ ਕਿੱਲੋ 9.70 ਗਰਾਮ) , ਦੋ ਪਿਸਟਲ 30...
ਜਿਨਸੀ ਸ਼ੋਸ਼ਣ ਕਰਨ ਮਗਰੋਂ ਲੜਕੀ ਨੂੰ ਦਰਿਆ ਵਿਚ ਸੁੱਟਿਆ
. . .  about 2 hours ago
ਭੋਪਾਲ, 20 ਮਾਰਚ - ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਚ ਇਕ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ ਮਗਰੋਂ ਲੜਕੀ ਨੂੰ ਦਰਿਆ ਵਿਚ ਸੁੱਟ ਦਿੱਤਾ ਗਿਆ। ਲੜਕੀ ਨੂੰ ਦਰਿਆ ਵਿਚੋਂ ਕੱਢ ਕੇ ਹਸਪਤਾਲ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਪੁਲਿਸ...
ਜਾਅਲੀ ਪਾਸਪੋਰਟ ਨਾਲ ਹਵਾਈ ਅੱਡੇ ਤੋਂ ਵਿਅਕਤੀ ਕਾਬੂ
. . .  about 3 hours ago
ਅੱਜ ਦਾ ਵਿਚਾਰ
. . .  about 3 hours ago
ਲਿਪ ਮੁਖੀ ਬੈਂਸ ਦਾ ਐਲਾਨ, 2019 ਦੀ ਲੋਕ ਸਭਾ ਚੋਣ ਲਈ ਨਵੇਂ ਫ਼ਰੰਟ ਦਾ ਗਠਨ ਹੋਵੇਗਾ
. . .  1 day ago
ਅੰਤਰਰਾਸ਼ਟਰੀ ਸਰਹੱਦ ਕੋਲੋਂ 5 ਪੈਕਟ ਹੈਰੋਇਨ ਬਰਾਮਦ
. . .  1 day ago
ਅਵਿਸ਼ਵਾਸ ਪ੍ਰਸਤਾਵ 'ਤ ਵਿਰੋਧੀ ਧਿਰ ਦੇ ਨਾਲ - ਫ਼ਾਰੂਕ ਅਬਦੁੱਲਾ
. . .  1 day ago
ਅਸੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਾਂਗੇ - ਰਾਬੜੀ ਦੇਵੀ
. . .  1 day ago
ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ-ਇਕ ਜ਼ਖ਼ਮੀ
. . .  1 day ago
ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ
. . .  1 day ago
ਕਤਲ ਦੇ ਮਾਮਲਿਆਂ ਵਿਚ 27 ਸਾਲ ਤੋਂ ਲੋੜੀਂਦਾ ਵਿਅਕਤੀ ਜ਼ਿਲ੍ਹਾ ਪੁਲਿਸ ਵਲੋਂ ਗ੍ਰਿਫ਼ਤਾਰ
. . .  1 day ago
ਦੇਸ਼ ਦੇ ਲੋਕਾਂ ਲਈ ਹੋਵੇਗਾ ਤੀਸਰਾ ਮੋਰਚਾ - ਚੰਦਰਸ਼ੇਖਰ ਰਾਉ
. . .  1 day ago
ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਪੁੱਤਰ 'ਤੇ ਮਾਮਲਾ ਦਰਜ
. . .  1 day ago
ਪੰਜਾਬ ਸਰਕਾਰ ਵੱਲੋਂ ਹੁੱਕਾ ਬਾਰ 'ਤੇ ਸਥਾਈ ਪਾਬੰਦੀ
. . .  1 day ago
ਈ.ਡੀ ਵੱਲੋਂ ਏ. ਰਾਜਾ ਖ਼ਿਲਾਫ਼ ਹਾਈਕੋਰਟ 'ਚ ਅਪੀਲ ਦਾਇਰ
. . .  1 day ago
ਅਦਾਲਤ 'ਚ ਬਿਆਨ ਦਰਜ ਕਰਵਾਉਣ ਪਹੁੰਚੀ ਹਸੀਨ ਜਹਾਂ
. . .  1 day ago
ਫ਼ਾਰੂਕ ਟਕਲਾ 28 ਮਾਰਚ ਤੱਕ ਪੁਲਿਸ ਹਿਰਾਸਤ 'ਚ
. . .  1 day ago
ਨਿਤੀਸ਼ ਕੁਮਾਰ ਨੂੰ ਅਯੋਗ ਠਹਿਰਾਉਣ ਦੀ ਪਟੀਸ਼ਨ ਖ਼ਾਰਜ
. . .  1 day ago
23 ਮਾਰਚ ਨੂੰ ਪਾਰਟੀ ਹੈੱਡਕੁਆਟਰ ਵਿਖੇ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ
. . .  1 day ago
ਦੋ ਦੇਸ਼ਾਂ ਦੀ ਲੜਾਈ 'ਚ ਮਾਰੇ ਜਾ ਰਹੇ ਨੇ ਜੰਮੂ-ਕਸ਼ਮੀਰ ਦੇ ਲੋਕ - ਮਹਿਬੂਬਾ ਮੁਫ਼ਤੀ
. . .  1 day ago
ਲਿਪ ਮੁਖੀ ਬੈਂਸ ਦਾ ਐਲਾਨ, 2019 ਦੀ ਲੋਕ ਸਭਾ ਚੋਣ ਲਈ ਨਵੇਂ ਫ਼ਰੰਟ ਦਾ ਗਠਨ ਹੋਵੇਗਾ
. . .  1 day ago
ਜਲੰਧਰ : ਕਰਿਆਨਾ ਸਟੋਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਕੇਜਰੀਵਾਲ ਨੇ ਕਪਿਲ ਸਿੱਬਲ ਤੋਂ ਵੀ ਮੰਗੀ ਲਿਖਤੀ ਮਾਫ਼ੀ
. . .  1 day ago
ਕੇਜਰੀਵਾਲ ਨੇ ਨਿਤਿਨ ਗਡਕਰੀ ਤੋਂ ਵੀ ਮੰਗੀ ਲਿਖਤੀ ਮਾਫ਼ੀ
. . .  1 day ago
ਕਿਸੇ ਵੀ ਵਿਸ਼ੇ ਉੱਪਰ ਚਰਚਾ ਲਈ ਤਿਆਰ - ਰਾਜਨਾਥ
. . .  1 day ago
10 ਨਕਸਲੀਆਂ ਵੱਲੋਂ ਆਤਮ ਸਮਰਪਣ
. . .  1 day ago
ਚਾਰਾ ਘੋਟਾਲੇ 'ਚ ਲਾਲੂ ਪ੍ਰਸਾਦ ਯਾਦਵ ਦੋਸ਼ੀ ਕਰਾਰ
. . .  1 day ago
ਚਾਰਾ ਘੋਟਾਲੇ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਹੋਏ ਦੋਸ਼ ਮੁਕਤ
. . .  1 day ago
ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਨਹੀ - ਪ੍ਰੋ. ਚੰਦੂਮਾਜਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 30 ਫੱਗਣ ਸੰਮਤ 549
ਿਵਚਾਰ ਪ੍ਰਵਾਹ: ਜੀਵਨ ਦੀਆਂ ਵੱਡੀਆਂ ਚੀਜ਼ਾਂ ਨੂੰ ਅਸੀਂ ਉਦੋਂ ਪਛਾਣਦੇ ਹਾਂ, ਜਦੋਂ ਅਸੀਂ ਉਨ੍ਹਾਂ ਨੂੰ ਗੁਆ ਲੈਂਦੇ ਹਾਂ। -ਸ਼ਰਤ ਚੰਦਰ
  •     Confirm Target Language  

ਸੰਪਾਦਕੀ

ਕਣਕ ਦੀ ਖ਼ਰੀਦ ਸਬੰਧੀ ਨਵਾਂ ਸੰਕਟ

ਪੰਜਾਬ ਵਿਚ ਇਕ ਸਰਕਾਰੀ ਖ਼ਰੀਦ ਏਜੰਸੀ ਪਨਸਪ ਵਲੋਂ ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਕਣਕ ਦੀ ਫ਼ਸਲ ਨਾ ਖ਼ਰੀਦੇ ਜਾਣ ਦੇ ਕੀਤੇ ਗਏ ਐਲਾਨ ਨਾਲ ਪਹਿਲਾਂ ਹੀ ਪ੍ਰੇਸ਼ਾਨੀ ਵਿਚ ਜਿਉਂ ਰਹੇ ਕਿਸਾਨਾਂ ਲਈ ਇਕ ਹੋਰ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਇਹ ਜ਼ਿਲ੍ਹੇ ਫ਼ਰੀਦਕੋਟ, ਮੁਕਤਸਰ, ਮੋਗਾ, ਮਾਨਸਾ ਅਤੇ ਤਰਨ ਤਾਰਨ ਹਨ। ਪਨਸਪ ਨੇ ਇਸ ਲਈ ਸਟਾਫ਼ ਅਤੇ ਸਾਮਾਨ ਆਦਿ ਦੀ ਕਮੀ ਨੂੰ ਵੱਡਾ ਕਾਰਨ ਦੱਸਿਆ ਹੈ। ਏਜੰਸੀ ਨੇ ਪੂਰੇ ਸੂਬੇ ਵਿਚ ਕਣਕ ਖ਼ਰੀਦ ਕੇਂਦਰਾਂ ਵਿਚ ਵੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਅਨੁਸਾਰ ਹੁਣ ਸਿਰਫ਼ 350 ਕੇਂਦਰਾਂ 'ਤੇ ਹੀ ਕਣਕ ਦੀ ਖ਼ਰੀਦ ਕੀਤੀ ਜਾਵੇਗੀ। ਖ਼ਰੀਦ ਏਜੰਸੀ ਨੇ ਆਪਣੇ ਇਸ ਫ਼ੈਸਲੇ ਬਾਰੇ ਸਰਕਾਰ ਨਾਲ ਹੋਰ ਸਬੰਧਿਤ ਵਿਭਾਗਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਇਸ ਫ਼ੈਸਲੇ ਦਾ ਹੁਣ ਤੋਂ ਹੀ ਵਿਆਪਕ ਅਸਰ ਦਿੱਸਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਦੂਜੀਆਂ ਖ਼ਰੀਦ ਏਜੰਸੀਆਂ ਅਤੇ ਖ਼ਰੀਦ ਦੀ ਕਵਾਇਦ ਨਾਲ ਜੁੜੇ ਅਦਾਰੇ ਵੀ ਪ੍ਰਭਾਵਿਤ ਹੋਏ ਹਨ। ਦੂਜੀਆਂ ਖ਼ਰੀਦ ਏਜੰਸੀਆਂ ਇਸ ਲਈ ਵੀ ਘੁੰਮਣਘੇਰੀ ਵਿਚ ਹਨ ਕਿ ਇਨ੍ਹਾਂ ਜ਼ਿਲ੍ਹਿਆਂ ਦੀਆਂ ਮੰਡੀਆਂ ਵਿਚ ਆਉਣ ਵਾਲੀ ਕਣਕ ਦੀ ਖ਼ਰੀਦ ਕਿਵੇਂ ਅਤੇ ਕਿਸ ਵਲੋਂ ਮੁਕੰਮਲ ਕੀਤੀ ਜਾਏਗੀ?
ਇਹ ਫ਼ੈਸਲਾ ਜੇਕਰ ਲਾਗੂ ਹੁੰਦਾ ਹੈ ਤਾਂ ਕਿਸਾਨਾਂ ਦੀ ਸੋਨੇ ਰੰਗੀ ਫ਼ਸਲ ਮੰਡੀਆਂ ਵਿਚ ਖ਼ਰਾਬ ਹੋਣ ਦੀ ਵੱਡੀ ਸੰਭਾਵਨਾ ਹੈ। ਪੰਜਾਬ ਦੀ ਖੇਤੀ ਅਤੇ ਕਿਸਾਨ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪੰਜਾਬ ਦੀ ਖੇਤੀ ਕਾਰਨ ਹੀ ਦੇਸ਼ ਅੱਜ ਖਾਧ ਪਦਾਰਥਾਂ ਦੇ ਮਾਮਲੇ ਵਿਚ ਆਤਮਨਿਰਭਰ ਹੋਇਆ ਹੈ ਪਰ ਸਰਕਾਰੀ ਪ੍ਰਸ਼ਾਸਨਿਕ ਤੰਤਰ ਦੀ ਲਾਪ੍ਰਵਾਹੀ ਅਤੇ ਕਾਲਾ ਬਾਜ਼ਾਰੀਆਂ ਦੀ ਮਿਲੀਭੁਗਤ ਕਾਰਨ ਹਰ ਸਾਲ ਕਰੋੜਾਂ ਰੁਪਏ ਦਾ ਲੱਖਾਂ ਟਨ ਅਨਾਜ ਬਿਨਾਂ ਛੱਤ ਵਾਲੇ ਗੋਦਾਮਾਂ ਵਿਚ ਪਿਆ-ਪਿਆ ਖ਼ਰਾਬ ਹੋ ਜਾਂਦਾ ਹੈ। ਇਸ ਨਾਲ ਇਕ ਪਾਸੇ ਜਿਥੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਦਾ ਹੈ, ਉਥੇ ਹੀ ਏਨੀ ਵੱਡੀ ਮਾਤਰਾ ਵਿਚ ਕਣਕ ਖ਼ਰਾਬ ਹੋਣ ਨਾਲ ਦੇਸ਼ ਦੇ ਕੁਝ ਹਿੱਸਿਆਂ ਵਿਚ ਭੁੱਖ ਅਤੇ ਕੁਪੋਸ਼ਣ ਦੀ ਸਮੱਸਿਆ ਹੋਰ ਵੀ ਗੰਭੀਰ ਹੋਣ ਲਗਦੀ ਹੈ। ਦੇਸ਼ ਅਤੇ ਖ਼ਾਸ ਤੌਰ 'ਤੇ ਪੰਜਾਬ ਵਿਚ ਕਣਕ ਭੰਡਾਰਾਂ ਦੇ ਹਰ ਸਾਲ ਖ਼ਰਾਬ ਹੋਣ ਦੀ ਸਥਿਤੀ ਦਾ ਆਲਮ ਇਹ ਹੈ ਕਿ ਸਰਬਉੱਚ ਅਦਾਲਤ ਨੇ ਸਰਕਾਰਾਂ ਨੂੰ ਤਾੜਦੇ ਹੋਏ ਕਿਹਾ ਸੀ ਕਿ ਇਸ ਤਰ੍ਹਾਂ ਕਣਕ ਨੂੰ ਖ਼ਰਾਬ ਹੋਣ ਦੇਣ ਤੋਂ ਬਿਹਤਰ ਹੈ ਕਿ ਇਸ ਨੂੰ ਕਮੀ ਵਾਲੇ ਸੂਬਿਆਂ ਵਿਚ ਮੁਫ਼ਤ ਵੰਡ ਦਿੱਤਾ ਜਾਵੇ। ਇਸ ਨਾਲ ਘੱਟੋ-ਘੱਟ ਖ਼ਰਾਬ ਹੋਏ ਅੰਨ ਭੰਡਾਰ ਨੂੰ ਚੁਕਵਾਉਣ 'ਤੇ ਹੋਣ ਵਾਲੇ ਵਾਧੂ ਖ਼ਰਚੇ ਤੋਂ ਤਾਂ ਬਚਿਆ ਜਾ ਸਕੇਗਾ। ਪਨਸਪ ਨੇ ਬਿਨਾਂ ਸ਼ੱਕ ਕਣਕ ਦੀ ਖ਼ਰੀਦ ਘੱਟ ਕੀਤੇ ਜਾਣ ਦੇ ਆਪਣੇ ਫ਼ੈਸਲੇ ਪਿੱਛੇ ਕਰਮਚਾਰੀਆਂ ਅਤੇ ਸਾਮਾਨ ਦੀ ਘਾਟ ਨੂੰ ਕਾਰਨ ਦੱਸਿਆ ਹੈ ਪਰ ਹਕੀਕਤ ਇਹ ਹੈ ਕਿ ਖ਼ਰੀਦ ਏਜੰਸੀਆਂ ਕੋਲ ਖ਼ਰੀਦੀ ਗਈ ਕਣਕ ਦਾ ਭੰਡਾਰ ਕਰਨ ਦੀ ਸਮੁੱਚੀ ਵਿਵਸਥਾ ਨਾ ਹੋਣ ਕਾਰਨ, ਬਾਅਦ ਵਿਚ ਪੈਦਾ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਵੀ ਇਹ ਫ਼ੈਸਲਾ ਕੀਤਾ ਗਿਆ ਪ੍ਰਤੀਤ ਹੁੰਦਾ ਹੈ। ਕਣਕ ਅਤੇ ਝੋਨੇ ਦੀ ਰਿਕਾਰਡ ਖ਼ਰੀਦ ਤੋਂ ਬਾਅਦ ਇਸ ਦੇ ਭੰਡਾਰਨ ਦੀ ਘਾਟ ਦੇ ਸੰਕਟ ਨੂੰ ਤਾਂ ਖੁਦ ਕੇਂਦਰ ਸਰਕਾਰ ਨੇ ਵੀ ਮੰਨਿਆ ਹੈ। ਇਕ ਕੇਂਦਰੀ ਰਾਜ ਮੰਤਰੀ ਨੇ ਪਿਛਲੇ ਦਿਨੀਂ ਇਹ ਮੰਨਿਆ ਕਿ ਖੁੱਲ੍ਹੇ ਗੋਦਾਮਾਂ ਵਿਚ ਕਣਕ ਦੇ ਵਾਰ-ਵਾਰ ਖ਼ਰਾਬ ਹੋਣ ਦਾ ਕੁਝ ਦੋਸ਼ ਸਰਕਾਰਾਂ ਦਾ ਵੀ ਹੈ। ਪੰਜਾਬ ਇਕ ਵੱਡਾ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੀ ਖੇਤੀ ਨੇ ਹਰ ਸਾਲ ਕਣਕ ਅਤੇ ਝੋਨੇ ਦਾ ਰਿਕਾਰਡ ਉਤਪਾਦਨ ਕੀਤਾ ਹੈ ਪਰ ਖੇਤੀ ਅਤੇ ਕਿਸਾਨਾਂ ਦੀ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਇਨ੍ਹਾਂ ਫ਼ਸਲਾਂ ਦਾ ਨਾ ਤਾਂ ਠੀਕ ਮੰਡੀਕਰਨ ਹੁੰਦਾ ਹੈ, ਨਾ ਪੂਰੇ ਭਾਅ ਮਿਲਦੇ ਹਨ ਅਤੇ ਨਾ ਹੀ ਖ਼ਰੀਦ ਤੋਂ ਬਾਅਦ ਇਨ੍ਹਾਂ ਜਿਣਸਾਂ ਦੀ ਸਹੀ-ਸਹੀ ਸਾਂਭ ਸੰਭਾਲ ਹੁੰਦੀ ਹੈ।
ਅਸੀਂ ਸਮਝਦੇ ਹਾਂ ਕਿ ਦੇਸ਼ ਅਤੇ ਖ਼ਾਸ ਤੌਰ 'ਤੇ ਪੰਜਾਬ ਦੀ ਖੇਤੀ ਅਤੇ ਕਿਸਾਨ ਨੂੰ ਇਸ ਸੰਕਟ ਤੋਂ ਉਭਾਰਨ ਲਈ ਜਿਥੇ ਗੰਭੀਰਤਾ ਨਾਲ ਨਵੀਂ ਨੀਤੀ ਦੀ ਜ਼ਰੂਰਤ ਹੈ, ਉਥੇ ਹੀ ਖੇਤੀ ਨੂੰ ਸਮੁੱਚੇ ਪੱਧਰ 'ਤੇ ਲਾਭਕਾਰੀ ਵੀ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ। ਖੇਤੀ ਉਪਜ ਦੀ ਬੀਮਾ ਵਿਵਸਥਾ ਵੀ ਕੁਝ ਇਸ ਤਰ੍ਹਾਂ ਨਾਲ ਹੋਣੀ ਚਾਹੀਦੀ ਹੈ ਕਿ ਕਿਸੇ ਮੁਸੀਬਤ ਕਾਰਨ ਜੇਕਰ ਫ਼ਸਲ ਖ਼ਰਾਬ ਹੁੰਦੀ ਹੈ ਤਾਂ ਕਿਸਾਨ ਨੂੰ ਘੱਟੋ-ਘੱਟ ਉਸ ਦੀ ਉਤਪਾਦਨ ਲਾਗਤ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ। ਖੇਤੀ ਵਿਚ ਉਤਪਾਦਨ ਦੇ ਮੰਡੀਕਰਨ ਦੀ ਵਿਵਸਥਾ ਵੀ ਸੁਧਾਰੀ ਜਾਣੀ ਚਾਹੀਦੀ ਹੈ। ਮੌਜੂਦਾ ਸਮੇਂ ਵਿਚ ਪਨਸਪ ਵਲੋਂ ਕਣਕ ਦੀ ਖ਼ਰੀਦ ਸਬੰਧੀ ਕੀਤਾ ਗਿਆ ਫ਼ੈਸਲਾ ਮੰਡੀਕਰਨ ਦੀ ਮਾੜੀ ਵਿਵਸਥਾ ਦਾ ਹੀ ਨਤੀਜਾ ਹੈ। ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਖ਼ੁਦ ਅੱਗੇ ਆਉਣਾ ਚਾਹੀਦਾ ਹੈ ਅਤੇ ਜਿੰਨਾ ਛੇਤੀ ਹੋ ਸਕੇ, ਪੰਜਾਬ ਵਿਚ ਖਾਧ ਭੰਡਾਰ ਸਬੰਧੀ ਉੱਚ ਕਿਸਮ ਦੇ ਗੋਦਾਮਾਂ ਦੀ ਵਿਵਸਥਾ ਕਰਨੀ ਚਾਹੀਦੀ ਹੈ। ਸੂਬਾ ਅਤੇ ਦੇਸ਼ ਦੀਆਂ ਸਰਕਾਰਾਂ ਜਿੰਨੀ ਛੇਤੀ ਇਸ ਸਮੱਸਿਆ ਨੂੰ ਹੱਲ ਕਰਨਗੀਆਂ, ਓਨਾ ਹੀ ਇਹ ਦੇਸ਼ ਦੇ ਹਿਤ ਵਿਚ ਹੋਵੇਗਾ।

 

ਤ੍ਰਿਪੁਰਾ ਵਿਚ ਭਾਜਪਾ ਦੀ ਰਣਨੀਤੀ ਜਿੱਤੀ ਜਾਂ ਮਾਰਕਸਵਾਦੀ ਪਾਰਟੀ ਦਾ 'ਵਿਕਾਸ' ਹਾਰਿਆ?

ਤਿੰਨ ਉੱਤਰ-ਪੂਰਬੀ ਸੂਬਿਆਂ ਲਈ ਭਾਰਤੀ ਜਨਤਾ ਪਾਰਟੀ ਨੇ ਜੋ ਚੋਣ ਰਣਨੀਤੀ ਅਖ਼ਤਿਆਰ ਕੀਤੀ, ਉਸ ਦਾ ਲਚੀਲਾਪਨ ਇਸ ਪਾਰਟੀ ਦੇ ਆਲੋਚਕਾਂ ਨੂੰ ਹੈਰਾਨੀ 'ਚ ਪਾਉਂਦਾ ਹੈ। ਉਹ ਇਹ ਦੇਖ ਕੇ ਹੈਰਾਨ ਹਨ ਕਿ 'ਹਿੰਦੂ ਪਾਰਟੀ' ਸਮਝੀ ਜਾਣ ਵਾਲੀ ਭਾਜਪਾ ਨੇ ਈਸਾਈ ਬਹੁਮਤ ਵਾਲੇ ਸੂਬੇ ...

ਪੂਰੀ ਖ਼ਬਰ »

ਨਕਲ ਰੋਕਣ ਲਈ ਸਮੂਹਿਕ ਯਤਨਾਂ ਦੀ ਲੋੜ

ਮੰਗੇ ਹੋਏ ਖੰਭਾਂ ਨਾਲ ਬਹੁਤੀ ਲੰਬੀ ਉਡਾਰੀ ਨਹੀਂ ਮਾਰੀ ਜਾ ਸਕਦੀ। ਭਾਵ ਨਕਲ ਨਾਲ ਪਾਸ ਹੋ ਕੇ ਸਮਾਜ ਅਤੇ ਦੇਸ਼ ਨੂੰ ਬੁਲੰਦੀਆਂ 'ਤੇ ਨਹੀਂ ਪਹੁੰਚਾਇਆ ਜਾ ਸਕਦਾ। 12 ਮਾਰਚ ਤੋਂ ਦਸਵੀਂ ਦੀਆਂ ਸ਼ੁਰੂ ਹੋਈਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਅਤੇ ...

ਪੂਰੀ ਖ਼ਬਰ »

ਟੋਲ ਟੈਕਸ ਦੇ ਨਾਂਅ 'ਤੇ ਵਸੂਲਿਆ ਜਾਂਦਾ 'ਜਜ਼ੀਆ' ਬੰਦ ਹੋਵੇ

ਕਿਸੇ ਸਮੇਂ ਭਾਰਤ ਵਿਚ ਮੁਸਲਮਾਨ ਸ਼ਾਸਕਾਂ ਵਲੋਂ 'ਜਜ਼ੀਆ ਕਰ' ਦੇ ਨਾਂਅ 'ਤੇ ਹਿੰਦੂਆਂ ਕੋਲੋਂ ਪ੍ਰਤੀ ਵਿਅਕਤੀ ਟੈਕਸ ਵਸੂਲਿਆ ਜਾਂਦਾ ਸੀ। ਜਜ਼ੀਆ ਕਰ ਅਸਲ ਵਿਚ ਉਸ ਸਮੇਂ ਦੇ ਹਿੰਦੂਆਂ ਦਾ ਆਰਥਿਕ ਤੇ ਸਮਾਜਿਕ ਸ਼ੋਸ਼ਣ ਕਰਨ ਦਾ ਇਕ ਜ਼ਰੀਆ ਸੀ, ਕਿਉਂਕਿ ਕਿਸੇ ਵੀ ਦੇਸ਼ ਜਾਂ ਰਾਜ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2017.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX