ਤਾਜਾ ਖ਼ਬਰਾਂ


ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਜਦੋਂ ਵੋਟਿੰਗ ਸਮਾਪਤ ਹੋਈ ਤਾਂ ਵੋਟਿੰਗ ਅਮਲਾ ਆਪਣੇ ਘਰਾਂ ਨੂੰ ਰਵਾਨਾ ਹੋ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਗੱਡੀ ਨੂੰ ਘੇਰੀ ਰੱਖਿਆ ਅਤੇ ਐੱਸ.ਐੱਚ.ਓ...
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਫ਼ਤਿਹਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫ਼ੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ...
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਭਗ 64.17 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ...
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਖਡੂਰ ਸਾਹਿਬ ,19 ਮਈ (ਮਾਨ ਸਿੰਘ)- ਐੱਸ. ਐੱਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਚ ਹੋਏ ...
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਫ਼ਰੀਦਕੋਟ, 19 ਮਈ - (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਲਈ ਅੱਜ ਸ਼ਾਂਤੀ ਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਿਕ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ...
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  1 day ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 70.68 ਪ੍ਰਤੀਸ਼ਤ ਵੋਟਿੰਗ ਹੋਈ ਹੈ, ਜਦਕਿ ਹਲਕਾ ਵਾਈਜ਼ ਲੰਬੀ ਵਿਧਾਨ ਸਭਾ ਹਲਕੇ ਵਿਚ 73.84 ਪ੍ਰਤੀਸ਼ਤ,...
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  1 day ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  1 day ago
ਸੰਘੋਲ 19 ਮਈ (ਹਰਜੀਤ ਸਿੰਘ ਮਾਵੀ )-ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦੇ ਬਲਾਕ ਖਮਾਣੋਂ ਵਿਚ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ।.ਕੁੱਲ ਮਿਲਾ ਕੇ ਪਿੰਡ ਰਾਣਵਾਂ ਵਿਚ ਈਵੀਐਮ ...
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  1 day ago
ਦਹਿਸ਼ਤ ਭਰੇ ਮਾਹੌਲ ਵਿਚ ਸੰਪੰਨ ਹੋਈਆਂ ਖਡੂਰ ਸਾਹਿਬ ਤੇ ਆਸ ਪਾਸ ਪਿੰਡਾਂ ਦੀਆਂ ਵੋਟਾਂ
. . .  1 day ago
ਜਲਾਲਾਬਾਦ ਹਲਕੇ ਵਿੱਚ ਹੋਈ ਲੱਗਭਗ 77 ਫੀਸਦੀ ਵੋਟਿੰਗ
. . .  1 day ago
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਵੋਟਾਂ ਭੁਗਤਾਉਣ ’ਚ ਰਿਹਾ ਮੋਹਰੀ
. . .  1 day ago
ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੰਡੇ ਪ੍ਰਸੰਸਾ ਪੱਤਰ
. . .  1 day ago
ਬੰਗਾ ਹਲਕੇ 'ਚ 65.75 ਫ਼ੀਸਦੀ ਵੋਟਿੰਗ
. . .  1 day ago
ਖੇਮਕਰਨ ਹੱਲਕੇ' ਚ ਵੋਟਾਂ ਪਾਉਣ ਦਾ,ਅਮਨ ਅਮਾਨ ਨਾਲ ਸਮਾਪਤ ਹੋ ਗਿਆ,ਪੋਲਿੰਗ ਕਰੀਬ 61% ਰਹੀ
. . .  1 day ago
ਠੱਠੀ ਭਾਈ : ਬਾਘਾ ਪੁਰਾਣਾ ਦੇ ਪਿੰਡ ਬੰਬੀਹਾ ਭਾਈ ਵਿਖੇ 2064 ਚੋਂ 1430 ਵੋਟਾਂ ਪੋਲ ਹੋਈਆਂ
. . .  1 day ago
ਗੜ੍ਹਸ਼ੰਕਰ ਹਲਕੇ 'ਚ 63.09 ਫ਼ੀਸਦੀ ਪੋਲਿੰਗ
. . .  1 day ago
ਪਠਾਨਕੋਟ 'ਚ ਹੋਈ 75% ਵੋਟਿੰਗ
. . .  1 day ago
ਜਲੰਧਰ 'ਚ 7 ਵਜੇ ਤੱਕ 62.36 %ਵੋਟਿੰਗ
. . .  1 day ago
ਭੋਆ 'ਚ 71% ਵੋਟਿੰਗ
. . .  1 day ago
ਹਲਕਾ ਮਜੀਠਾ ਨਾਲ ਸਬੰਧਤ ਸਰਕਲ ਮੱਤੇਵਾਲ ਦੇ ਕਰੀਬ 32 ਪਿੰਡਾਂ ਦੇ 45 ਬੁਥਾ ਵਿੱਚ 61.40 ਫੀਸਦੀ ਵੋਟਾਂ ਹੋਈਆਂ ਪੋਲ
. . .  1 day ago
ਹਲਕਾ ਸ਼ੁਤਰਾਣਾ ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਲੋਕ ਸਭਾ ਚੋਣ, 66 ਫੀਸਦੀ ਪਈਆਂ ਵੋਟਾਂ
. . .  1 day ago
ਅਮਨ ਅਮਾਨ ਨਾਲ ਨੇਪਰੇ ਚੜ੍ਹੀ ਲੋਕ ਸਭਾ ਚੋਣ
. . .  1 day ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 68.87 ਫ਼ੀਸਦੀ ਪੋਲਿੰਗ
. . .  1 day ago
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ 'ਚ 70% ਤੋਂ ਵੱਧ ਵੋਟ ਹੋਈ ਪੋਲ
. . .  1 day ago
ਪੋਲਿੰਗ ਸਟੇਸ਼ਨ ਅੰਦਰ ਵੀਡੀਓ ਵਾਇਰਲ ਸਬੰਧੀ ਕਾਰਵਾਈ ਦੀ ਸਿਫ਼ਾਰਿਸ਼
. . .  1 day ago
ਅਜਨਾਲਾ ਚ ਵੋਟਾਂ ਅਮਨ ਅਮਾਨ ਨਾਲ ਸੰਪੰਨ
. . .  1 day ago
ਸੁਲਤਾਨਪੁਰ ਲੋਧੀ 'ਚ 61 ਫ਼ੀਸਦੀ ਤੋਂ ਵੱਧ ਪੋਲਿੰਗ
. . .  1 day ago
ਮੁੱਲਾਂਪੁਰ ਵਿਖੇ ਅੰਗਹੀਣ ਨੂੰ ਰੋਕਣ 'ਤੇ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ
. . .  1 day ago
ਕੁਹਾੜਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਅਮਨ ਅਮਾਨ ਨਾਲ ਵੋਟਾਂ ਪੈਣ ਦਾ ਕੰਮ ਮੁਕੰਮਲ
. . .  1 day ago
ਕਤਾਰਾਂ ਲੱਗੀਆਂ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਦੇ ਕੋਈ ਬੂਥਾਂ 'ਤੇ 6 ਵਜੇ ਤੋਂ ਬਾਅਦ ਵੀ ਵੋਟਿੰਗ ਜਾਰੀ
. . .  1 day ago
ਰੂੰ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
. . .  1 day ago
ਬਾਘਾਪੁਰਾਣਾ ਦੇ ਪਿੰਡ ਜੀਤਾ ਸਿੰਘ ਵਾਲਾ 'ਚ ਸ਼ਾਮੀਂ 6 ਵਜੇ ਤੱਕ 73 ਫ਼ੀਸਦੀ ਮਤਦਾਨ
. . .  1 day ago
ਬੱਧਣੀਕਲਾਂ ਵਿਖੇ 6 ਵਜੇ ਤੱਕ 58.20 ਫ਼ੀਸਦੀ ਵੋਟਿੰਗ, ਕੁੱਲ 8011 ਵੋਟਰਾਂ 'ਚੋਂ 4663 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ
. . .  1 day ago
ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ 'ਚ ਸ਼ਾਮੀਂ 6 ਵਜੇ ਤੱਕ 71 ਫ਼ੀਸਦੀ ਮਤਦਾਨ
. . .  1 day ago
ਜੰਡਿਆਲਾ ਗੁਰੂ 'ਚ ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ, ਕੁੱਲ 57 ਫ਼ੀਸਦੀ ਮਤਦਾਨ
. . .  1 day ago
ਵਿਧਾਨ ਸਭਾ ਹਲਕਾ ਖੇਮਕਰਨ 'ਚ ਸ਼ਾਮੀਂ 6 ਵਜੇ ਤੱਕ 60 ਫ਼ੀਸਦੀ ਮਤਦਾਨ
. . .  1 day ago
ਡੇਰਾਬੱਸੀ 'ਚ ਸ਼ਾਮੀਂ 6 ਵਜੇ ਤੱਕ 64.7 ਫ਼ੀਸਦੀ ਵੋਟਿੰਗ
. . .  1 day ago
ਚੋਣ ਪੈਟਰੋਲਿੰਗ ਟੀਮ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਖ਼ੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਮੌਤ
. . .  1 day ago
'ਆਪ' ਵਿਧਾਇਕ ਜੈ ਕਿਸ਼ਨ ਰੋੜੀ ਦੀਆਂ ਕਾਂਗਰਸ ਦੇ ਬੂਥ 'ਤੇ ਬੈਠਣ ਦੀਆਂ ਤਸਵੀਰਾਂ ਵਾਇਰਲ
. . .  1 day ago
ਹਲਕਾ ਅਟਾਰੀ ਦੇ ਪਿੰਡ ਖਹਿਰੇ 'ਚ ਸਭ ਤੋਂ ਵੱਧ ਰਿਕਾਰਡ, ਹੁਣ ਤੱਕ 83 ਫ਼ੀਸਦੀ ਵੋਟਿੰਗ ਹੋਈ
. . .  1 day ago
ਨਾਭਾ ਵਿਖੇ ਅਮਨ-ਸ਼ਾਂਤੀ ਨਾਲ ਵੋਟਿੰਗ ਮੁਕੰਮਲ, ਐੱਸ. ਡੀ. ਐੱਮ. ਮੁਤਾਬਕ ਕੁੱਲ 63 ਫ਼ੀਸਦੀ ਹੋਇਆ ਮਤਦਾਨ
. . .  1 day ago
ਸੰਗਰੂਰ 'ਚ ਅੱਗ ਬੁਝਾਉਣ ਜਾ ਰਹੀ ਗੱਡੀ ਨੂੰ ਹੀ ਲੱਗੀ ਭਿਆਨਕ ਅੱਗ
. . .  1 day ago
ਕਪੂਰਥਲਾ ਜ਼ਿਲ੍ਹੇ 'ਚ ਸ਼ਾਮੀਂ ਪੰਜ ਵਜੇ ਤੱਕ 58.28 ਫ਼ੀਸਦੀ ਵੋਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਚੇਤ ਸੰਮਤ 550

ਪਹਿਲਾ ਸਫ਼ਾ

ਸ਼ਹੀਦ ਸਭ ਕੌਮਾਂ ਅਤੇ ਦੇਸ਼ ਦੇ ਸਾਂਝੇ ਹੁੰਦੇ ਹਨ-ਰਾਜਨਾਥ ਸਿੰਘ

ਜਲਿ੍ਹਆਂਵਾਲਾ ਬਾਗ਼ 'ਚ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਿਤ, ਗ੍ਰਹਿ ਮੰਤਰੀ ਨੇ ਕੀਤਾ ਉਦਘਾਟਨ
ਅੰਮਿ੍ਤਸਰ, 13 ਮਾਰਚ (ਸੁਰਿੰਦਰ ਕੋਛੜ)¸ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਦੋਸ਼ੀ ਤੇ ਪੰਜਾਬ ਦੇ ਤਤਕਾਲੀ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਉਕਤ ਸਾਕੇ ਦਾ ਬਦਲਾ ਲੈਣ ਵਾਲੇ ਯੋਧੇ ਸ਼ਹੀਦ ਊਧਮ ਸਿੰਘ ਦਾ 11 ਫੁੱਟ ਉੱਚਾ ਬੁੱਤ ਉਸ ਦੀ ਸ਼ਹਾਦਤ ਦੇ 68 ਵਰ੍ਹੇ ਬਾਅਦ ਅੱਜ ਦੁਪਹਿਰ ਜਲਿ੍ਹਆਂਵਾਲਾ ਬਾਗ਼ ਵਿਖੇ ਸਥਾਪਿਤ ਕੀਤਾ ਗਿਆ |
ਹੱਥ 'ਚ ਜਲਿ੍ਹਆਂਵਾਲਾ ਬਾਗ਼ ਸਾਕੇ ਦੀ ਖ਼ੂਨੀ ਮਿੱਟੀ ਲੈ ਕੇ ਇਸ ਦਾ ਬਦਲਾ ਲੈਣ ਦਾ ਸੰਕਲਪ ਲੈਂਦੇ ਹੋਏ ਸ਼ਹੀਦ ਊਧਮ ਸਿੰਘ ਦੇ ਉਕਤ ਬੁੱਤ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤਾ | ਇਸ ਮੌਕੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪ੍ਰੇਮ ਸਿੰਘ ਚੰਦੂਮਾਜਰਾ, ਸ਼ਵੇਤ ਮਲਿਕ, ਮੰਤਰੀ ਸਾਧੂ ਸਿੰਘ ਧਰਮਸੋਤ, ਰਾਣਾ ਗੁਰਜੀਤ ਸਿੰਘ ਸੋਢੀ, ਹੰਸ ਰਾਜ ਜੋਸਨ, ਕਰਨ ਦੇਵ ਕੰਬੋਜ, ਅਨਿਲ ਜੋਸ਼ੀ, ਤਰੁਨ ਚੁੱਘ, ਮਮਤਾ ਦੱਤਾ, ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਜਰਨੈਲ ਸਿੰਘ ਢੋਟ, ਨਵਦੀਪ ਸਿੰਘ ਗੋਲਡੀ, ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟਸ ਮਹਿਤਾ, ਰਾਜੇਸ਼ ਹਨੀ,
ਗੁਰਪ੍ਰਤਾਪ ਸਿੰਘ ਟਿੱਕਾ ਆਦਿ ਹਾਜ਼ਰ ਸਨ | ਸ਼ਹੀਦ ਦਾ ਬੁੱਤ ਲਗਵਾਉਣ 'ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀ ਸੰਸਥਾ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਵਲੋਂ ਇਸ ਮੌਕੇ ਰੱਖੇ ਸਮਾਰੋਹ 'ਚ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ਼ ਸਾਕੇ ਦਾ 100 ਸਾਲਾ ਕੇਂਦਰ ਸਰਕਾਰ ਵਲੋਂ ਪੂਰੇ ਦੇਸ਼ 'ਚ ਮਨਾਇਆ ਜਾਵੇਗਾ ਅਤੇ ਸ਼ਤਾਬਦੀ ਵਰ੍ਹੇ ਦੇ ਦੌਰਾਨ ਸ਼ਹੀਦੀ ਸਮਾਰਕ ਦੇ ਸੁੰਦਰੀਕਰਨ ਵੱਲ ਹੋਰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਸ਼ਹੀਦ ਸਭ ਕੌਮਾਂ ਤੇ ਦੇਸ਼ਾਂ ਦੇ ਸਾਂਝੇ ਹੁੰਦੇ ਹਨ | ਉਨ੍ਹਾਂ ਸ਼ਹੀਦ ਦੇ ਜੀਵਨ ਅਤੇ ਸ਼ਹਾਦਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਊਧਮ ਸਿੰਘ, ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਉੱਲਾ, ਸੁਖਦੇਵ, ਰਾਜਗੁਰੂ, ਰਾਮ ਪ੍ਰਸਾਦ ਬਿਸਮਿਲ ਆਦਿ ਨੂੰ ਸਾਂਝੇ ਤੌਰ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਕਤ ਸ਼ਹੀਦਾਂ ਦੇ ਦਿਲਾਂ 'ਚ ਦੇਸ਼ ਦੀ ਆਜ਼ਾਦੀ ਦੀ ਭਾਵਨਾ ਪ੍ਰਚੰਡ ਕਰਨ 'ਚ ਜਲਿ੍ਹਆਂਵਾਲਾ ਬਾਗ਼ ਸਾਕੇ ਦਾ ਵਿਸ਼ੇਸ਼ ਯੋਗਦਾਨ ਰਿਹਾ | ਉਨ੍ਹਾਂ ਕਿਹਾ ਅੰਮਿ੍ਤਸਰ ਪੂਰੇ ਵਿਸ਼ਵ 'ਚ ਸਭ ਤੋਂ ਵਧੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਲਿ੍ਹਆਂਵਾਲਾ ਬਾਗ਼ ਦੇ ਸਾਕੇ ਕਾਰਨ ਜਾਣਿਆ ਜਾਂਦਾ ਹੈ | ਉਨ੍ਹਾਂ ਦੇਸ਼ ਦੇ ਦੂਸਰੇ ਸੂਬਿਆਂ 'ਚ ਕ੍ਰਾਂਤੀਕਾਰੀਆਂ ਅਤੇ ਹੋਰ ਵਿਸ਼ੇਸ਼ ਵਿਅਕਤੀਆਂ ਦੇ ਢਾਹੇ ਜਾ ਰਹੇ ਬੁੱਤਾਂ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਇਹ ਇਕ ਗ਼ੈਰ ਸੰਵਿਧਾਨਕ ਕਾਰਵਾਈ ਹੈ ਜਿਸ ਦੀ ਕੇਂਦਰ ਸਰਕਾਰ ਵਲੋਂ ਤਿੱਖੇ ਸ਼ਬਦਾਂ 'ਚ ਨਿੰਦਾ ਕੀਤੀ ਜਾ ਰਹੀ ਹੈ ਤੇ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਸੂਬਾ ਸਰਕਾਰਾਂ ਨੂੰ ਹੁਕਮ ਵੀ ਜਾਰੀ ਕੀਤੇ ਜਾ ਚੁੱਕੇ ਹਨ |
ਪ੍ਰੇਮ ਸਿੰਘ ਚੰਦੂਮਾਜਰਾ ਨੇ 13 ਮਾਰਚ ਦਾ ਦਿਨ ਦੇਸ਼ 'ਚ 'ਗੌਰਵ ਦਿਵਸ' ਦੇ ਰੂਪ 'ਚ ਮਨਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਸ਼ਹੀਦ ਦਾ ਜੋ ਬੁੱਤ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਸੰਸਥਾ ਵਲੋਂ ਲਗਾਇਆ ਗਿਆ ਹੈ, ਉਹ ਕੇਂਦਰ ਸਰਕਾਰ ਨੂੰ ਲਗਵਾਉਣਾ ਚਾਹੀਦਾ ਸੀ | ਉਨ੍ਹਾਂ ਅੰਗਰੇਜ਼ਾਂ ਅਤੇ ਮੁਗ਼ਲ ਸ਼ਾਸਕਾਂ ਦੇ ਨਾਂਵਾਂ 'ਤੇ ਦੇਸ਼ ਦੀਆਂ ਰੱਖੀਆਂ ਸੜਕਾਂ ਦਾ ਨਾਂਅ ਬਦਲ ਕੇ ਸ਼ਹੀਦਾਂ ਦੇ ਨਾਂਅ 'ਤੇ ਰੱਖਣ ਦੀ ਮੰਗ ਕਰਦਿਆਂ ਕਾਲੇ ਪਾਣੀ ਜੇਲ੍ਹ ਦੇ ਟਾਪੂਆਂ ਦੇ ਅੰਗਰੇਜ਼ਾਂ ਦੇ ਨਾਵਾਂ 'ਤੇ ਰੱਖੇ ਟਾਪੂਆਂ 'ਚੋਂ ਇਕ ਟਾਪੂ ਦਾ ਨਾਂਅ ਵੀ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਰੱਖਣ ਦੀ ਮੰਗ ਕੀਤੀ | ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਸੱਤ ਸਮੁੰਦਰਾਂ ਦਾ ਹਜ਼ਾਰਾਂ ਮੀਲ ਲੰਬਾ ਫ਼ਾਸਲਾ ਤਹਿ ਕਰ ਕੇ ਦੁਸ਼ਮਣ ਦੀ ਛਾਤੀ 'ਤੇ ਸਵਾਰ ਹੋਣ ਵਾਲੇ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਨਾਰਥ ਲੰਡਨ ਦੀ ਪੈਟੇਨਵਿਲੇ ਜੇਲ੍ਹ 'ਚ ਫਾਂਸੀ ਦੇਣ ਉਪਰੰਤ ਸ਼ਹੀਦ ਦੀਆਂ ਅਸਥੀਆਂ 34 ਵਰ੍ਹੇ ਬਾਅਦ ਭਾਰਤ ਸਰਕਾਰ ਨੂੰ ਮਿਲੀਆਂ ਸਨ |
ਪੰਜਾਬ ਸਰਕਾਰ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਦੇ ਚਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਕਤ ਸਮਾਰੋਹ 'ਚ ਨਹੀਂ ਪਹੁੰਚ ਸਕੇ ਅਤੇ ਉਨ੍ਹਾਂ ਆਪਣੇ ਸੰਦੇਸ਼ ਦੀ ਮਾਰਫ਼ਤ ਸ਼ਹੀਦ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ | ਪੰਜਾਬੀ ਦੀ ਬਜਾਏ ਹਿੰਦੀ 'ਚ ਸੰਬੋਧਨ ਕਰਦਿਆਂ ਸੂਬਾ ਮੰਤਰੀ ਧਰਮਸੋਤ ਨੇ ਕਿਹਾ ਕਿ ਅੱਜ ਤੋਂ ਪੂਰੇ 78 ਵਰ੍ਹੇ ਪਹਿਲਾਂ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ 'ਚ ਚੱਲ ਰਹੇ ਇਜਲਾਸ 'ਚ ਜਲਿ੍ਹਆਂਵਾਲਾ ਬਾਗ਼ ਸਾਕੇ ਦੇ ਮੁੱਖ ਦੋਸ਼ੀ ਸਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਬਦਲਾ ਲਿਆ | ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਨੇ ਕਿਹਾ ਕਿ ਜਲਿ੍ਹਆਂਵਾਲਾ ਬਾਗ਼ ਸਾਕੇ 'ਚ ਨਿਰਦੋਸ਼ਾਂ ਦੇ ਹੋਏ ਕਤਲੇਆਮ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਨੇ ਵੱਖ-ਵੱਖ ਦੇਸ਼ਾਂ 'ਚ ਥੋੜ੍ਹਾ-ਥੋੜ੍ਹਾ ਸਮਾਂ ਗੁਜ਼ਾਰਨ ਤੋਂ ਬਾਅਦ ਲੰਡਨ ਪਹੁੰਚ ਕੇ ਇੰਡੀਆ ਆਫ਼ਿਸ ਲੰਡਨ ਤੋਂ ਮਾਈਕਲ ਓਡਵਾਇਰ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਨੂੰ ਗੋਲੀ ਮਾਰ ਕੇ ਸਾਕੇ ਦਾ ਬਦਲਾ ਲਿਆ | ਹੰਸ ਰਾਜ ਜੋਸਨ ਨੇ ਸੂਬਾ ਤੇ ਕੇਂਦਰ ਸਰਕਾਰ ਪਾਸੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸ਼ਹੀਦ ਊਧਮ ਸਿੰਘ ਚੇਅਰ ਸਥਾਪਿਤ ਕਰਨ, ਸੰਸਦ 'ਚ ਸ਼ਹੀਦ ਦਾ ਬੁੱਤ ਸਥਾਪਿਤ ਕਰਨ ਅਤੇ ਕੌਮੀ ਸ਼ਹੀਦ ਦਾ ਦਰਜਾ ਦੇਣ ਦੇ ਨਾਲ-ਨਾਲ ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਬਿ੍ਟਿਸ਼ ਲਾਇਬ੍ਰੇਰੀ, ਨੈਸ਼ਨਲ ਆਰਕਾਇਵ ਲੰਡਨ, ਬਲੈਕ ਮਿਊਜ਼ੀਅਮ ਆਦਿ ਸਥਾਨਾਂ 'ਤੇ ਪਏ ਦਸਤਾਵੇਜ਼ਾਂ ਤੇ ਉਨ੍ਹਾਂ ਦੀਆਂ ਅਨਮੋਲ ਵਸਤੂਆਂ ਨੂੰ ਭਾਰਤ ਮੰਗਵਾਉਣ ਦੀ ਮੰਗ ਕੀਤੀ |
ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਕਿਹਾ ਕਿ ਦੇਸ਼ 'ਚ ਇਸ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਵਲੋਂ 46 ਬੁੱਤ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਸ਼ਹੀਦ ਦਾ ਬੁੱਤ ਜਲਿ੍ਹਆਂਵਾਲਾ ਬਾਗ਼ 'ਚ ਲਗਾਉਣ ਲਈ ਉਨ੍ਹਾਂ ਦੀ ਸੰਸਥਾ ਨੂੰ ਇਕ ਵੱਡਾ ਸੰਘਰਸ਼ ਕਰਨਾ ਪਿਆ | ਇਸ ਮੌਕੇ ਹਰਮੀਤ ਕੰਬੋਜ ਪੰਮਾ, ਖੁਸ਼ਵੰਤ ਰਾਏ ਗੀਗਾ, ਮਲਕੀਤ ਸਿੰਘ ਵੱਲਾ, ਜੁਗਿੰਦਰ ਭਾਟਾ, ਕਿਰਪਾਲ ਸਿੰਘ, ਪ੍ਰੋ. ਪਰਮਜੀਤ ਸਿੰਘ, ਅੰਕੁਸ਼ ਕੰਬੋਜ, ਕੇਵਲ ਕੰਬੋਜ਼, ਜਗਦੀਪ ਕੰਬੋਜ ਸਕੱਤਰ ਯੂਥ ਕਾਂਗਰਸ, ਰਵਿੰਦਰ ਸੋਨੂ, ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ, ਪੰਜਾਬੀ ਹੈਰੀਟੇਜ ਫਾਊਾਡੇਸ਼ਨ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਕੰਵਲ ਆਦਿ ਵੀ ਮੌਜੂਦ ਸਨ |
ਨਾਵਾਂ 'ਚ ਉਲਝੇ ਰਹੇ ਬੁਲਾਰੇ
ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਉਦਘਾਟਨ ਸਮਾਰੋਹ 'ਚ ਪਹੁੰਚੇ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਆਦਿ ਬੁਲਾਰੇ ਆਪਣੇ ਸੰਬੋਧਨ 'ਚ ਡਾਇਰ ਤੇ ਓਡਵਾਇਰ ਦੇ ਨਾਵਾਂ ਤੋਂ ਭੁਲੇਖਾ ਖਾ ਗਏ ਅਤੇ ਵਾਰ-ਵਾਰ ਸਟੇਜ ਤੋਂ ਇਹੋ ਪ੍ਰਚਾਰ ਕਰਦੇ ਰਹੇ ਕਿ ਸ਼ਹੀਦ ਊਧਮ ਸਿੰਘ ਨੇ ਆਰ. ਈ. ਐਚ. ਡਾਇਰ ਨੂੰ ਗੋਲੀ ਮਾਰ ਕੇ ਆਪਣਾ ਗੁੱਸਾ ਸ਼ਾਂਤ ਕੀਤਾ | ਬਾਅਦ 'ਚ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਇਹ ਸਪੱਸ਼ਟ ਕੀਤਾ ਕਿ ਬੁਲਾਰੇ ਭੁਲੇਖੇ ਨਾਲ ਤਤਕਾਲੀ ਅੰਗਰੇਜ਼ੀ ਹਕੂਮਤ ਦੇ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਜਗ੍ਹਾ ਗੋਲੀ ਚਲਾਉਣ ਵਾਲੇ ਬਿ੍ਗੇਡੀਅਰ ਆਰ. ਈ. ਐਚ. ਡਾਇਰ ਦਾ ਨਾਂਅ ਲੈਂਦੇ ਰਹੇ ਹਨ, ਜਿਸ ਦੀ ਕਿ ਊਧਮ ਸਿੰਘ ਦੇ ਲੰਡਨ ਪਹੁੰਚਣ ਤੋਂ ਪਹਿਲਾਂ ਹੀ ਲਕਵੇ ਦੇ ਝਟਕੇ ਕਾਰਨ ਮੌਤ ਹੋ ਚੁੱਕੀ ਸੀ |
ਐਨ. ਐਸ. ਯੂ. ਆਈ. ਨੇ ਲਗਾਏ ਨਾਅਰੇ
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀਆਂ ਕਾਰਾਂ ਦੇ ਕਾਫ਼ਲੇ ਦੇ ਜਲਿ੍ਹਆਂਵਾਲਾ ਬਾਗ਼ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਮੌਕੇ ਉੱਥੇ ਪਹਿਲਾਂ ਤੋਂ ਮੌਜੂਦ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਦੇ 100 ਦੇ ਕਰੀਬ ਕਾਰਕੁਨਾਂ ਵਲੋਂ ਪ੍ਰਧਾਨ ਅਕਸ਼ੇ ਕੁਮਾਰ ਦੀ ਅਗਵਾਈ 'ਚ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ | ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕੇਂਦਰ ਸਰਕਾਰ ਵਲੋਂ ਦੇਸ਼ ਦੇ ਨੌਜਵਾਨਾਂ ਤੇ ਆਮ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦਿਆਂ 'ਰਾਜਨਾਥ ਗੋ-ਬੈਕ' ਦੇ ਨਾਅਰੇ ਲਗਾਏ ਗਏ |
ਨਹੀਂ ਮਿਲ ਸਕਿਆ ਕੌਮੀ ਸ਼ਹੀਦ ਦਾ ਦਰਜਾ
ਅੰਮਿ੍ਤਸਰ ਦੇ ਹਾਲ ਗੇਟ ਦੇ ਬਾਅਦ ਭਾਵੇਂ ਕਿ ਅੱਜ ਸ਼ਹੀਦ ਊਧਮ ਸਿੰਘ ਦਾ ਇਕ ਹੋਰ ਆਦਮ ਕੱਦ ਬੁੱਤ ਜਲਿ੍ਹਆਂਵਾਲਾ ਬਾਗ਼ ਸਮਾਰਕ 'ਚ ਵੀ ਲਾ ਦਿੱਤਾ ਗਿਆ, ਪਰ ਸ਼ਹੀਦ ਊਧਮ ਸਿੰਘ ਨੂੰ ਕੇਂਦਰ ਸਰਕਾਰ ਵਲੋਂ 'ਕੌਮੀ ਸ਼ਹੀਦ' ਦਾ ਦਰਜਾ ਕਦੋਂ ਮਿਲੇਗਾ, ਇਸ 'ਤੇ ਅਜੇ ਵੀ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ | ਸਭ ਤੋਂ ਵਧੇਰੇ ਸ਼ਰਮਸਾਰ ਕਰਨ ਵਾਲਾ ਸੱਚ ਇਹ ਹੈ ਕਿ ਜਿਸ ਸਮਾਰਕ ਦੇ ਅੰਦਰ ਸ਼ਹੀਦ ਦਾ ਇਹ ਬੁੱਤ ਲਗਾਇਆ ਗਿਆ ਹੈ ਉਸ ਨਾਲ ਸਬੰਧਿਤ ਜਲਿ੍ਹਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਵੀ ਸ਼ਹੀਦ ਉਧਮ ਸਿੰਘ ਨੂੰ 'ਸ਼ਹੀਦ' ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ | ਜਿਸ ਦੇ ਚੱਲਦਿਆਂ ਜਲਿ੍ਹਆਂਵਾਲਾ ਬਾਗ਼ ਸਮਾਰਕ 'ਚ ਸਾਧਾਰਨ ਜਿਹੇ ਸ਼ੋਅ ਕੇਸ ਵਿਚ ਰੱਖੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਵਾਲੇ ਕਲਸ਼ ਦੇ ਨਾਲ ਲਗਾਈ ਤਖ਼ਤੀ 'ਤੇ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਨੂੰ 'ਸ਼ਹੀਦ' ਸ਼ਬਦ ਨਾਲ ਸੰਬੋਧਿਤ ਕਰਨ ਦੀ ਬਜਾਇ ਹਿੰਦੀ, ਅੰਗਰੇਜ਼ੀ ਤੇ ਪੰਜਾਬੀ 'ਚ ਸਿਰਫ਼ 'ਊਧਮ ਸਿੰਘ ਦੀਆਂ ਅਸਥੀਆਂ' ਲਿਖਿਆ ਗਿਆ ਹੈ |

ਛੱਤੀਸਗੜ੍ਹ 'ਚ ਨਕਸਲੀਆਂ ਨੇ ਸੀ. ਆਰ. ਪੀ. ਐਫ. ਦੀ ਗੱਡੀ ਉਡਾਈ-9 ਜਵਾਨ ਸ਼ਹੀਦ

ਰਾਏਪੁਰ/ਨਵੀਂ ਦਿੱਲੀ, 13 ਮਾਰਚ (ਪੀ. ਟੀ. ਆਈ.)-ਅੱਜ ਨਕਸਲੀਆਂ ਨੇ ਛਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਦੇਸੀ ਬੰਬਾਂ ਨਾਲ ਕਈ ਧਮਾਕੇ ਕਰਕੇ ਸੀ. ਆਰ. ਪੀ. ਐਫ. ਦੀ ਬਾਰੂਦੀ ਸੁਰੰਗ ਧਮਾਕੇ ਤੋਂ ਬਚਾਅ ਕਰਨ ਵਾਲੀ ਗੱਡੀ ਹੀ ਉਡਾ ਦਿੱਤੀ ਜਿਸ ਕਾਰਨ 9 ਜਵਾਨ ਸ਼ਹੀਦ ਹੋ ਗਏ | ਇਕ ਸਾਲ ਪਹਿਲਾਂ ਵੀ ਇਸ ਜ਼ਿਲ੍ਹੇ ਵਿਚ ਇਸੇ ਤਰ੍ਹਾਂ ਦੇ ਹਮਲੇ ਵਿਚ ਇਕ ਦਰਜਨ ਜਵਾਨ ਸ਼ਹੀਦ ਹੋ ਗਏ ਸਨ | ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੁਪਹਿਰ 12.30 ਵਜੇ ਜ਼ਿਲ੍ਹੇ ਦੀ ਕਿਸਤਾਰਾਮ-ਪਲੋਦੀ ਸੜਕ 'ਤੇ ਉਸ ਸਮੇਂ ਵਾਪਰੀ ਜਦੋਂ ਸੀ. ਆਰ. ਪੀ. ਐਫ. ਦੀ 212ਵੀਂ ਬਟਾਲੀਅਨ ਦੇ ਜਵਾਨ ਆਪਰੇਸ਼ਨ ਕਰ ਰਹੇ ਸਨ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਿੱਟੀ ਹੇਠ ਲੁਕਾ ਕੇ ਰੱਖੇ ਕਈ ਦੇਸੀ ਬੰਬਾਂ ਨੇ ਬਾਰੂਦੀ ਸੁਰੰਗ ਤੋਂ ਬਚਾਅ ਕਰਨ ਵਾਲੀ ਮੋਟਰ ਗੱਡੀ ਨੂੰ ਉਡਾ ਦਿੱਤਾ ਜਿਸ ਨਾਲ ਘੱਟੋ-ਘੱਟ 9 ਜਵਾਨ ਸ਼ਹੀਦ ਹੋ ਗਏ ਅਤੇ 2 ਹੋਰ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਰਾਏਪੁਰ ਲਿਜਾਇਆ ਗਿਆ ਹੈ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਗੀਆਂ ਨੇ ਮੋਟਰ ਗੱਡੀ ਨੂੰ ਉਡਾਉਣ ਲਈ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ | ਘਟਨਾ ਪਿੱਛੋਂ ਮੌਕੇ 'ਤੇ ਹੋਰ ਨਫ਼ਰੀ ਭੇਜੀ ਗਈ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ | ਜ਼ਿਲ੍ਹੇ ਦੇ ਭੇਜੀ ਇਲਾਕੇ ਵਿਚ ਪਿਛਲੇ ਸਾਲ 11 ਮਾਰਚ ਨੂੰ ਨਕਸਲੀਆਂ ਵਲੋਂ ਸੀ. ਆਰ. ਪੀ. ਐਫ. ਦੀ ਗਸ਼ਤੀ ਪਾਰਟੀ 'ਤੇ ਕੀਤੇ ਘਾਤ ਲਾ ਕੇ ਹਮਲੇ ਵਿਚ 12 ਜਵਾਨ ਸ਼ਹੀਦ ਹੋ ਗਏ ਸਨ ਅਤੇ ਬਾਗੀ ਉਨ੍ਹਾਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ ਸਨ | ਕੁਝ ਦਿਨ ਬਾਅਦ 24 ਅਪ੍ਰੈਲ ਨੂੰ ਸੁਕਮਾ ਜ਼ਿਲ੍ਹੇ ਵਿਚ ਇਸੇ ਤਰ੍ਹਾਂ ਦੇ ਘਾਤ ਲਾ ਕੇ ਕੀਤੇ ਹਮਲੇ ਵਿਚ ਨੀਮ ਫ਼ੌਜੀ ਬਲਾਂ ਦੇ 25 ਜਵਾਨ ਸ਼ਹੀਦ ਹੋ ਗਏ ਸਨ |

ਟਰੰਪ ਵਲੋਂ ਟਿਲਰਸਨ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਬਰਖਾਸਤ

• ਪਾਮਪੀਓ ਨਵੇਂ ਵਿਦੇਸ਼ ਮੰਤਰੀ ਨਿਯੁਕਤ • ਪਹਿਲੀ ਵਾਰ ਇਕ ਔਰਤ ਨੂੰ ਸੀ. ਆਈ. ਏ. ਮੁਖੀ ਬਣਾਇਆ
ਵਾਸ਼ਿੰਗਟਨ, 13 ਮਾਰਚ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਗੱਲਾਂ 'ਚ ਟਕਰਾਅ ਹੋਣ ਕਾਰਨ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੂੰ ਬਰਖਾਸਤ ਕਰਕੇ ਉਨ੍ਹਾਂ ਦੀ ਥਾਂ ਸੀ. ਆਈ. ਏ. ਦੇ ਮੁਖੀ ਮਾਈਕ ਪਾਮਪੀਓ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤਾ ਹੈ | ਵਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਸ਼ੱੁਕਰਵਾਰ ਹੀ ਟਿਲਰਸਨ ਨੂੰ ਅਹਦੇ ਤੋਂ ਹਟਣ ਲਈ ਕਹਿ ਦਿੱਤਾ ਸੀ ਪਰ ਉਹ ਅਫਰੀਕਾ ਦੇ ਦੌਰੇ 'ਤੇ ਹੋਣ ਕਾਰਨ ਐਲਾਨ ਨਹੀਂ ਸੀ ਕਰਨਾ ਚਾਹੁੰਦਾ | ਟਰੰਪ ਨੇ ਟਵਿੱਟਰ 'ਤੇ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰਦਿਆਂ ਸੀ. ਆਈ. ਏ. ਦੀ ਡਿਪਟੀ ਡਾਇਰੈਕਟਰ ਗੀਨਾ ਹਸਪੇਲ ਨੂੰ ਪਾਮਪੀਓ ਦੀ ਥਾਂ ਖ਼ੁਫ਼ੀਆ ਏਜੰਸੀ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ | ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਮਾਈਕ ਪਾਮਪੀਓ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ | ਉਹ ਇਹ ਵੱਡੀ ਜ਼ਿੰਮੇਵਾਰੀ ਸੰਭਾਲਣਗੇ | ਰੇਕਸ ਟਿਲਰਸਨ ਤੁਹਾਡੀ ਸੇਵਾ ਲਈ ਤੁਹਾਡਾ ਧੰਨਵਾਦ | ਗੀਨਾ ਹਸਪੇਲ ਸੀ. ਆਈ. ਏ. ਦੀ ਮੁਖੀ ਹੋਵੇਗੀ | ਸਾਰਿਆਂ ਨੂੰ ਮੁਬਾਰਕਾਂ | ਹਸਪੇਲ ਸੀ. ਆਈ. ਏ. ਦੀ ਮੁੱਖੀ ਨਿਯੁਕਤ ਕੀਤੇ ਜਾਣ ਵਾਲੀ ਪਹਿਲੀ ਔਰਤ ਹੈ | ਟਿਲਰਸਨ ਨੂੰ ਅਹੁਦੇ ਤੋਂ ਹਟਾਉਣਾ ਟਰੰਪ ਕੈਬਨਿਟ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਫੇਰਬਦਲ ਹੈ ਅਤੇ ਇਸ ਨਾਲ ਰਾਸ਼ਟਰਪਤੀ ਅਤੇ 65 ਸਾਲਾ ਐਗਜ਼ਨ ਮੋਬਾਈਲ ਦੇ ਸਾਬਕਾ ਚੀਫ ਐਗਜ਼ੀਕਿਊਟਿਵ ਵਿਚਕਾਰ ਮਹੀਨਿਆਂ ਤੋਂ ਚਲੇ ਆ ਰਹੇ ਤਣਾਅ 'ਤੇ ਰੋਕ ਲੱਗ ਗਈ ਹੈ | ਟਰੰਪ ਤੇ ਟਿਲਰਸਨ ਜਿਸ ਦਾ ਵਿਦੇਸ਼ ਮੰਤਰੀ ਬਣਨ ਤੋਂ ਪਹਿਲਾਂ ਕੋਈ ਕੂਟਨੀਤਕ ਜਾਂ ਸਿਆਸੀ ਤਜਰਬਾ ਨਹੀਂ ਵਿਚਕਾਰ ਉੱਤਰੀ ਕੋਰੀਆ ਅਤੇ ਰੂਸ ਸਮੇਤ ਕਈ ਨੀਤੀ ਮਾਮਲਿਆਂ ਵਿਚ ਮਤਭੇਦ ਸਨ |

ਜੋਧਪੁਰ 'ਚ ਸ਼ੂਟਿੰਗ ਦੌਰਾਨ ਅਮਿਤਾਬ ਬੱਚਨ ਦੀ ਸਿਹਤ ਵਿਗੜੀ

ਜੋਧਪੁਰ, 13 ਮਾਰਚ (ਏਜੰਸੀ)-ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬਚਨ ਦੀ ਜੋਧਪੁਰ 'ਚ ਜਾਰੀ ਫ਼ਿਲਮ 'ਠੱਗਜ਼ ਆਫ਼ ਹਿੰਦੋਸਤਾਨ' ਦੀ ਸ਼ੂਟਿੰਗ ਦੌਰਾਨ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਮੁੰਬਈ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਜੋਧਪੁਰ ਪਹੁੰਚੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਿਲਕੁਲ ਠੀਕ ਦੱਸਿਆ | ਇੱਥੇ ਬਦਲਦੇ ਮੌਸਮ ਅਤੇ ਖਾਣ-ਪੀਣ ਦੇ ਬਦਲਾਅ ਦੇ ਚਲਦਿਆਂ
ਅਮਿਤਾਬ ਬਚਨ ਦੀ ਸਿਹਤ ਵਿਗੜ ਗਈ | ਜਿਸ ਦੇ ਬਾਅਦ ਸ਼ੂਟਿੰਗ ਨੂੰ ਵੀ ਰੋਕ ਦਿੱਤਾ ਗਿਆ | ਆਪਣੀ ਬਿਮਾਰੀ ਦਾ ਅਮਿਤਾਬ ਬਚਨ ਨੇ ਖ਼ੁਦ ਆਪਣੇ ਟਵਿੱਟਰ ਬਲਾਗ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਕੱਲ੍ਹ ਸਵੇਰ ਤੋਂ ਆਪਣੇ ਸਰੀਰ ਨੂੰ ਡਾਕਟਰਾਂ ਦੀ ਟੀਮ ਦੇ ਘੇਰੇ 'ਚ ਰੱਖਾਂਗਾ ਜੋ ਮੈਨੂੰ ਮੁੜ ਤੋਂ ਤੰਦਰੁਸਤ ਕਰ ਸਕਣ | ਮੈਂ ਆਰਾਮ ਕਰਾਂਗਾ' | ਜਾਣਕਾਰੀ ਅਨੁਸਾਰ ਅਮਿਤਾਬ ਬਚਨ ਨੇ ਤੜਕੇ ਤਿੰਨ ਵਜੇ ਤੱਕ ਸ਼ੂਟਿੰਗ ਕੀਤੀ | ਉਨ੍ਹਾਂ ਆਪਣੇ ਬਲਾਗ 'ਚ ਲਿਖਿਆ ਕਿ, 'ਹੁਣ ਸਵੇਰੇ ਦੇ ਪੰਜ ਵੱਜੇ ਹਨ | ਕੰਮ ਦੇ ਲਈ ਕੱਲ੍ਹ ਰਾਤ ਦੇ ਬਾਅਦ ਇਹ ਸਵੇਰ ਹੋਈ | ਕੁਝ ਲੋਕਾਂ ਨੂੰ ਜੀਣ ਦੇ ਲਈ ਕੰਮ ਕਰਨ ਅਤੇ ਸਖ਼ਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ' | ਅਮਿਤਾਬ ਬਚਨ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਪਤਨੀ ਜਯਾ ਬਚਨ ਨੇ ਕਿਹਾ ਕਿ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਕਾਫ਼ੀ ਭਾਰੇ ਕੱਪੜੇ (ਕਾਸਟਿਊਮ) ਪਹਿਨੇ ਸੀ, ਜਿਸ ਨਾਲ ਉਨ੍ਹਾਂ ਦੇ ਪਿੱਠ, ਗਰਦਨ ਤੇ ਲੱਕ 'ਚ ਦਰਦ ਸੀ | ਫ਼ਿਲਹਾਲ ਉਹ ਪੂਰੀ ਤਰ੍ਹਾਂ ਠੀਕ ਹਨ | ਉਧਰ ਰਜਨੀ ਕਾਂਤ ਨੇ ਅਮਿਤਾਬ ਬਚਨ ਦੀ ਖ਼ਰਾਬ ਸਿਹਤ ਦੇ ਬਾਰੇ ਜਾਣਕਾਰੀ ਮਿਲਣ 'ਤੇ ਉਨ੍ਹਾਂ ਦੀ ਲੰਬੀ ਉਮਰ ਦੇ ਲਈ ਪ੍ਰਾਰਥਨਾ ਕੀਤੀ |
ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਟਵੀਟ ਕਰਦਿਆਂ ਅਮਿਤਾਬ ਬਚਨ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ |

ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਿਸਾਨਾਂ ਵਲੋਂ ਜੰਤਰ ਮੰਤਰ 'ਤੇ ਪ੍ਰਦਰਸ਼ਨ

ਕੇਂਦਰ ਸਰਕਾਰ 'ਤੇ ਹਰ ਵਾਅਦੇ ਤੋਂ ਮੁਕਰਨ ਦਾ ਦੋਸ਼
ਜਗਤਾਰ ਸਿੰਘ

ਨਵੀਂ ਦਿੱਲੀ, 13 ਮਾਰਚ-ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਨੂੰ ਸਵਾਮੀਨਾਥਨ ਰਿਪੋਰਟ ਦੀ ਸਿਫ਼ਾਰਸ਼ਾਂ ਲਾਗੂ ਕਰਨ ਅਤੇ ਕਿਸਾਨਾਂ ਦੇ ਕਰਜ਼ਿਆਂ 'ਤੇ ਲੀਕ ਫ਼ੇਰਨ ਦੀ ਜ਼ੋਰਦਾਰ ਮੰਗ ਕੀਤੀ | ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ 'ਚ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀ ਘਾਟੇ ਦਾ ਧੰਦਾ ਬਣ ਗਈ ਹੈ ਅਤੇ ਕਰਜ਼ੇ ਨਾ ਮੋੜ ਸਕਣ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ ਪਰ ਸਰਕਾਰ ਵਲੋਂ ਇਸ ਗੰਭੀਰ ਮਸਲੇ ਤੋਂ ਪੂਰੀ ਤਰ੍ਹਾਂ ਪਾਸਾ ਵੱਟ ਕੇ ਕਿਸਾਨਾਂ ਨਾਲ ਸਿਰਫ਼ ਫ਼ੋਕੀ ਹਮਦਰਦੀ ਦਿਖਾਉਣ ਦਾ ਡਰਾਮਾ ਕੀਤਾ ਜਾ ਰਿਹਾ ਹੈ | ਇਸ ਮੌਕੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਭਾਜਪਾ ਦੇ ਕੌਮੀ ਆਗੂਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕੇਂਦਰ 'ਚ ਭਾਜਪਾ ਸਰਕਾਰ ਬਣਨ ਉਪਰੰਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਅਤੇ ਸਾਰਥਕ ਖੇਤੀ ਨੀਤੀ ਬਣਾ ਕੇ ਕਿਸਾਨਾਂ ਨੂੰ ਮਾਲਾ-ਮਾਲ ਕਰ ਦੇਵਾਂਗੇ ਪਰ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਹੀ ਮੁਕਰ ਗਈ ਅਤੇ ਕਿਸਾਨਾਂ ਦੇ ਕਰਜ਼ਿਆਂ ਨੂੰ ਖਤਮ ਕਰਨ ਤੋਂ ਵੀ ਮੂੰਹ ਫੇਰ ਲਿਆ | ਉਨ੍ਹਾਂ ਕਿਹਾ ਕਿ ਕਈ ਬੈਂਕਾਂ ਦਾ ਪੈਸਾ ਲੁੱਟ ਕੇ ਬਾਹਰ ਭੱਜ ਰਹੇ ਹਨ ਪਰ ਜਦੋਂ ਕਿਸਾਨਾਂ ਦਾ ਕਰਜ਼ਾ ਖਤਮ ਕਰਨ ਦਾ ਮੁੱਦਾ ਆਉਂਦਾ ਹੈ ਤਾਂ ਸਰਕਾਰ ਕਹਿੰਦੀ ਹੈ ਕਿ ਬੈਂਕ ਸਿਸਟਮ ਫੇਲ੍ਹ ਹੋ ਜਾਵੇਗਾ | ਚੌਧਰੀ ਯੁੱਧਵੀਰ, ਰਾਕੇਸ਼ ਟਿਕੈਤ ਤੇ ਵਿਰੇਂਦਰ ਡਾਗਰ ਨੇ ਮੰਗ ਕੀਤੀ ਕਿ ਕਿਸਾਨ ਦੀਆਂ ਸਾਰੀਆਂ ਫਸਲਾਂ ਦੇ ਸਮਰਥਨ ਮੁੱਲ ਲਾਗਤ ਖਰਚਿਆਂ ਤੋਂ 1.5 ਗੁਣਾ ਵਾਧੂ ਐਲਾਨੇ ਜਾਣ ਅਤੇ ਹਰ ਫਸਲ ਦੀ ਖਰੀਦ ਦੀ ਗਾਰੰਟੀ ਹੋਵੇ | ਚੌ. ਰਤਨ ਮਾਨ ਪ੍ਰਧਾਨ ਹਰਿਆਣਾ ਯੂਨਿਟ ਅਤੇ ਸ੍ਰੀ ਗੰਗਾਧਰ ਨੇ ਗੰਨਾ ਉਤਪਾਦਕਾਂ ਦੀ ਬਕਾਇਆ ਰਾਸ਼ੀ ਤੁਰੰਤ ਉਨ੍ਹਾਂ ਦੇ ਖਾਤਿਆਂ ਵਿਚ ਭੇਜਣ ਦੀ ਮੰਗ ਕੀਤੀ | ਕਿਸਾਨ ਆਗੂ ਭੁਪਿੰਦਰ ਸਿੰਘ ਮਹੇਸਰੀ ਤੇ ਹਰਿੰਦਰਪਾਲ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿਚ ਕਿਸਾਨਾਂ ਨਾਲ ਫੋਕੀ ਹਮਦਰਦੀ ਪ੍ਰਗਟਾਈ ਹੈ ਅਤੇ ਸਰਕਾਰ ਦਾ ਲਾਗਤ ਖਰਚਿਆਂ ਤੋਂ 1.5 ਗੁਣਾ ਵਾਧੂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਵਾਅਦਾ ਵੀ ਝੂਠ ਦਾ ਪਲੰਦਾ ਬਣ ਗਿਆ ਹੈ |

ਸਸਤੀ ਹੋਈ ਸ਼ਰਾਬ ਪਿਆਕੜਾਂ ਦੀਆਂ ਮੌਜਾਂ

• ਮੰਤਰੀ ਮੰਡਲ ਵਲੋਂ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ • ਗਰੁੱਪਾਂ ਦਾ ਆਕਾਰ ਘਟਾ ਕੇ ਗਿਣਤੀ 84 ਤੋਂ ਵਧ ਕੇ 700 ਹੋਵੇਗੀ • ਸ਼ਰਾਬ ਦਾ ਕੋਟਾ ਘਟੇਗਾ
ਹਰਕਵਲਜੀਤ ਸਿੰਘ
ਚੰਡੀਗੜ੍ਹ, 13 ਮਾਰਚ -ਪੰਜਾਬ ਮੰਤਰੀ ਮੰਡਲ ਵਲੋਂ ਅੱਜ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਸਰਕਾਰੀ ਪੱਧਰ 'ਤੇ ਹੋਏ ਲੰਬੇ ਵਿਚਾਰ ਵਟਾਂਦਰਿਆਂ ਤੋਂ ਬਾਅਦ ਆਉਂਦੇ ਮਾਲੀ ਸਾਲ ਲਈ ਨਵੀਂ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਅਧੀਨ ਮੰਤਰੀ ਮੰਡਲ ਵਲੋਂ ਗਰੁੱਪਾਂ ਦਾ ਆਕਾਰ ਘਟਾ ਕੇ 84 ਤੋਂ 700 ਕਰਨ ਤੇ ਚਾਲੂ ਸਾਲ ਦੌਰਾਨ ਸ਼ਰਾਬ ਦਾ ਕੋਟਾ 15 ਫੀਸਦੀ ਘਟਣ ਤੋਂ ਬਾਅਦ ਅਗਲੇ ਸਾਲ ਲਈ ਕੋਟੇ ਵਿਚ 32 ਫ਼ੀਸਦੀ ਦੀ ਹੋਰ ਕਮੀ ਲਿਆ ਕੇ ਕਾਂਗਰਸ ਸਰਕਾਰ ਦੇ ਪਹਿਲੇ 2 ਸਾਲਾਂ ਦੌਰਾਨ ਸ਼ਰਾਬ ਦੇ ਕੋਟੇ 'ਚ 47 ਫ਼ੀਸਦੀ ਦੀ ਕਮੀ ਲਿਆਉਣ ਦਾ ਫ਼ੈਸਲਾ ਕੀਤਾ | ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇਸ ਸਰਕਾਰ ਵਲੋਂ ਸ਼ਰਾਬ ਦੇ ਵਪਾਰ 'ਚੋਂ ਮਗਰਲੇ ਕਈ ਸਾਲਾਂ ਤੋਂ ਵੱਡੇ ਗਰੁੱਪ ਬਣਾ ਕੇ ਜੋ ਇਜਾਰੇਦਾਰੀ ਲਿਆਂਦੀ ਗਈ ਸੀ, ਉਸ ਨੂੰ ਖ਼ਤਮ ਕਰਕੇ ਮੁਕਾਬਲੇਬਾਜ਼ੀ ਲਿਆਉਣ ਲਈ ਸਰਕਾਰ ਵਲੋਂ ਗਰੁੱਪਾਂ ਦਾ ਆਕਾਰ ਛੋਟਾ ਕਰਨ ਅਤੇ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਇਕ ਗਰੁੱਪ ਕੋਲ ਵਧ ਤੋਂ ਵੱਧ 2 ਠੇਕੇ ਤੇ 5 ਕਰੋੜ ਤੱਕ ਦਾ ਵਪਾਰ ਰਹਿ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਸ਼ਰਾਬ ਦੀ ਆਦਤ ਨੂੰ ਘਟਾਉਣ ਲਈ ਸਾਲਾਨਾ 5 ਫ਼ੀਸਦੀ ਸ਼ਰਾਬ ਦਾ ਕੋਟਾ ਘਟਾਉਣ ਦਾ ਵਚਨ ਦਿੱਤਾ ਸੀ ਪਰ ਪਹਿਲੇ 2 ਸਾਲਾਂ ਦੌਰਾਨ ਹੀ ਸਰਕਾਰ ਨੇ ਇਸ ਪਾਸੇ ਵੱਡਾ ਹੰਭਲਾ ਮਾਰਿਆ ਹੈ | ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਰਾਜ ਸਰਕਾਰ ਨੂੰ ਸ਼ਰਾਬ ਤੋਂ ਕੋਈ 5422 ਕਰੋੜ ਰੁਪਏ ਦਾ
ਮਾਲੀਆ ਪ੍ਰਾਪਤ ਕਰਨ ਦਾ ਟੀਚਾ ਸੀ ਪਰ ਚਾਲੂ ਸਾਲ ਦੌਰਾਨ ਆਬਕਾਰੀ ਵਿਭਾਗ ਨੂੰ ਕੋਈ 5150 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਣ ਦਾ ਅਨੁਮਾਨ ਹੈ | ਜਦੋਂਕਿ ਆਉਂਦੇ ਮਾਲੀ ਸਾਲ ਵਿਚ ਕੋਟਾ ਘਟਣ ਦੇ ਬਾਵਜੂਦ ਮੁਕਾਬਲੇਬਾਜ਼ੀ ਵਧਣ ਨਾਲ ਕੋਈ 6000 ਕਰੋੜ ਰੁਪਏ ਦਾ ਪ੍ਰਾਪਤ ਹੋਣ ਦਾ ਟੀਚਾ ਹੈ | ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਅੱਜ ਮੰਤਰੀ ਮੰਡਲ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਦੇਸੀ ਸ਼ਰਾਬ ਦਾ ਕੋਟਾ 8.44 ਪਰੂਫ਼ ਲੀਟਰ ਤੋਂ ਘਟਾ ਕੇ ਅਗਲੇ ਸਾਲ ਲਈ 5.78 ਪਰੂਫ਼ ਲੀਟਰ ਕਰ ਦਿੱਤਾ ਗਿਆ, ਜਦੋਂਕਿ ਦੇਸ਼ ਵਿਚ ਬਣੀ ਵਿਦੇਸ਼ੀ ਸ਼ਰਾਬ ਦਾ ਕੋਟਾ 3.71 ਪਰੂਫ਼ ਲੀਟਰ ਤੋਂ ਘਟਾ ਕੇ 2.48 ਪਰੂਫ਼ ਲੀਟਰ ਕਰ ਦਿੱਤਾ ਗਿਆ | ਇਸੇ ਤਰ੍ਹਾਂ ਬੀਅਰ ਦਾ ਕੋਟਾ 3.22 ਬਲਕ ਲੀਟਰ ਤੋਂ ਘਟਾ ਕੇ 2.57 ਬਲਕ ਲੀਟਰ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਦੇਸੀ ਸ਼ਰਾਬ ਦੇ ਆਬਕਾਰੀ ਡਿਊਟੀ 318 ਰੁਪਏ ਪ੍ਰਤੀ ਪਰੂਫ਼ ਲੀਟਰ, ਦੇਸ਼ ਵਿਚ ਬਣੀ ਅੰਗਰੇਜ਼ੀ ਸ਼ਰਾਬ 'ਤੇ 348 ਰੁਪਏ ਪ੍ਰਤੀ ਪਰੂਫ਼ ਲੀਟਰ ਅਤੇ ਬੀਅਰ 'ਤੇ 52 ਰੁਪਏ ਪ੍ਰਤੀ ਬਲਕ ਲੀਟਰ ਚਾਰਜ ਕੀਤੀ ਜਾਵੇਗੀ | ਚਾਲੂ ਸਾਲ ਦਾ ਵਾਧੂ ਕੋਟਾ ਆਉਂਦੇ ਮਾਲੀ ਸਾਲ ਲਈ ਤਬਦੀਲ ਕੀਤਾ ਜਾ ਸਕੇਗਾ | ਵਿੱਤ ਮੰਤਰੀ ਨੇ ਦੱਸਿਆ ਕਿ ਦੇਸੀ ਸ਼ਰਾਬ ਲਈ 30 ਫੀਸਦੀ ਫਿਕਸ ਕੋਟਾ ਅਤੇ 70 ਫੀਸਦੀ ਓਪਨ ਕੋਟਾ ਹੋਵੇਗਾ | ਇਸ ਤੋਂ ਇਲਾਵਾ ਸਾਰੇ ਐਲ-2 ਦੇ ਲਾਇਸੈਂਸੀ ਐਲ.-1 ਦਾ ਠੇਕਾ ਲੈਣ ਦੇ ਵੀ ਹੱਕਦਾਰ ਹੋਣਗੇ | ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇਸੀ ਸ਼ਰਾਬ ਜਿਸ ਦੀ ਚਾਲੂ ਵਿੱਤੀ ਸਾਲ ਵਿਚ ਕੀਮਤ 250 ਰੁਪਏ ਸੀ, ਵਿਚ ਕੋਈ 50 ਰੁਪਏ ਦੀ ਕਮੀ ਆਵੇਗੀ ਅਤੇ ਦੇਸੀ ਸ਼ਰਾਬ ਦੀ ਬੋਤਲ ਦੀ ਕੀਮਤ 200 ਜਾਂ ਉਸ ਤੋਂ ਘੱਟ ਰਹੇਗੀ | ਉਨ੍ਹਾਂ ਦੱਸਿਆ ਕਿ ਆਪਣਾ ਕੋਟਾ ਖ਼ਤਮ ਕਰਨ ਵਾਲਾ ਠੇਕੇਦਾਰ ਬਾਕੀ ਦੇ ਸਮੇਂ ਲਈ ਵਾਧੂ ਕੋਟਾ ਵੀ ਪ੍ਰਾਪਤ ਕਰ ਸਕੇਗਾ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬੀਅਰ ਅਤੇ ਦੇਸ਼ ਵਿਚ ਬਣੀ ਅੰਗਰੇਜ਼ੀ ਸ਼ਰਾਬ ਦੀ ਬੋਤਲ ਵਿਚ ਵੀ 40 ਤੋਂ 50 ਰੁਪਏ ਦੀ ਕਮੀ ਆਵੇਗੀ | ਨਵੀਂ ਨੀਤੀ ਵਿਚ ਮੈਰਿਜ ਪੈਲੇਸਾਂ, ਬੈਂਕੁਟ ਹਾਲਾਂ, ਹੋਟਲਾਂ ਆਦਿ ਲਈ ਨਵੀਂ ਨੀਤੀ ਲਈ ਕੇਵਲ ਘੱਟੋ ਘੱਟ ਪਰਚੂਨ ਲਾਇਸੈਂਸ ਲਈ ਮਿਥੀ ਘੱਟੋ ਘੱਟ ਕੀਮਤ ਚਾਰਜ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੌਜੂਦਾ ਨੀਤੀ ਵਿਚਲੀਆਂ ਦੂਜੀਆਂ ਮੱਦਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਹੁਣ ਗਾਵਾਂ ਦੀ ਸੰਭਾਲ ਲਈ ਵਿਸ਼ੇਸ਼ ਟੈਕਸ ਪ੍ਰਤੀ ਬੋਤਲ ਦੇ ਹਿਸਾਬ ਨਾਲ ਸ਼ਹਿਰੀ ਖੇਤਰਾਂ ਵਿਚ ਲਗਾਉਣ ਦੀ ਥਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੋਨਾਂ ਲਈ 5 ਰੁਪਏ ਪ੍ਰਤੀ ਪਰੂਫ਼ ਲੀਟਰ ਦੇਸੀ ਅਤੇ ਅੰਗਰੇਜ਼ੀ ਸ਼ਰਾਬ 'ਤੇ ਲੱਗੇਗਾ |
ਪੁਲਿਸ ਸੋਧਨਾ ਐਕਟ ਤੇ ਜਨਤਕ ਸੇਵਾਵਾਂ ਬਾਰੇ ਬਿੱਲ ਨੂੰ ਹਰੀ ਝੰਡੀ
ਮੰਤਰੀ ਮੰਡਲ ਵਲੋਂ ਅੱਜ ਕੁਝ ਦਿਨ ਪਹਿਲਾਂ ਰਾਜ ਵਿਚ ਲਾਗੂ ਕੀਤੇ ਗਏ ਪੰਜਾਬ ਪੁਲਿਸ ਨਿਯਮ ਸੋਧ ਆਰਡੀਨੈਂਸ ਨੂੰ ਬਿੱਲ ਦਾ ਰੂਪ ਦੇ ਕੇ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਨਾਲ ਰਾਜ ਵਿਚ ਪੁਲਿਸ ਜ਼ੋਨ ਖ਼ਤਮ ਕਰਕੇ ਰਾਜ ਵਿਚਲੀਆਂ 7 ਪੁਲਿਸ ਰੇਂਜਾਂ ਵਿਚ ਡੀ.ਆਈ.ਜੀ. ਅਤੇ ਆਈ.ਜੀ. ਦੋਨਾਂ 'ਚੋਂ ਕਿਸੇ ਨੂੰ ਨਿਯੁਕਤ ਕਰਨ ਦਾ ਸਰਕਾਰ ਨੂੰ ਅਧਿਕਾਰ ਦਿੱਤਾ ਗਿਆ | ਇਸੇ ਤਰ੍ਹਾਂ ਉਕਤ ਆਰਡੀਨੈਂਸ ਰਾਹੀਂ ਪੁਲਿਸ ਵਿਚ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਪੁਲਿਸ, ਹਥਿਆਰਬੰਦ ਪੁਲਿਸ, ਖ਼ੁਫ਼ੀਆ ਅਤੇ ਜਾਂਚ ਵਿੰਗ ਅਤੇ ਤਕਨੀਕੀ ਵਿੰਗਾਂ ਲਈ ਵੱਖੋ ਵੱਖ ਕਾਡਰ ਹੋਣਗੇ ਜਿਨ੍ਹਾਂ ਦੀ ਸੀਨੀਆਰਤਾ ਸੂਬਾ ਪੱਧਰ 'ਤੇ ਵੱਖੋ ਵੱਖ ਹੋਵੇਗੀ ਅਤੇ ਇਨ੍ਹਾਂ ਵਿੰਗਾਂ ਦੀ ਆਪਸ ਵਿਚ ਟਰਾਂਸਫਰ ਨਹੀਂ ਹੋ ਸਕੇਗੀ | ਇਸੇ ਤਰ੍ਹਾਂ ਪੁਲਿਸ ਵਿਚ ਹੇਠਲੇ ਪੱਧਰ ਦੇ ਤਬਾਦਲਿਆਂ ਲਈ ਵੀ ਰੇਂਜ ਪੱਧਰ 'ਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਏ ਜਾਣ ਦੀ ਵੀ ਤਜਵੀਜ਼ ਹੈ |
ਮੰਤਰੀ ਮੰਡਲ ਵਲੋਂ ਸਾਬਕਾ ਮੁੱਖ ਸਕੱਤਰ ਕੇ. ਆਰ. ਲਖਨਪਾਲ 'ਤੇ ਅਧਾਰਤ ਬਣਾਏ ਗਏ ਪੰਜਾਬ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਦੀ ਥਾਂ ਪੰਜਾਬ ਟਰਾਂਸਪੇਰੈਂਸੀ ਐਾਡ ਅਕਾਊਾਟੇਬਿਲਟੀ ਐਾਡ ਡਲਿਵਰੀ ਆਫ਼ ਪਬਲਿਕ ਸਰਵਿਸਿਜ਼ ਬਿੱਲ 2018 ਦੇ ਖਰੜੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਜਿਸ ਨੂੰ ਕਿ ਵਿਧਾਨ ਸਭਾ ਦੇ ਸੈਸ਼ਨ ਵਿਚ ਪੇਸ਼ ਕੀਤਾ ਜਾਣਾ ਹੈ | ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਇਹ ਕਮਿਸ਼ਨ ਪ੍ਰਸ਼ਾਸਨਿਕ ਖ਼ਾਮੀਆਂ ਦੂਰ ਕਰਨ, ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਬਾਰੇ ਨੀਤੀ ਨੂੰ ਵਿਚਾਰਨ ਤੋਂ ਬਾਅਦ ਖਰੜਾ ਪੇਸ਼ ਕਰੇਗਾ | ਮੰਤਰੀ ਮੰਡਲ ਵਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ 'ਤੇ ਅਧਾਰਤ ਇੱਕ ਕੈਬਨਿਟ ਸਬ ਕਮੇਟੀ ਬਣਾਉਣ ਦਾ ਵੀ ਫ਼ੈਸਲਾ ਲਿਆ ਜਿਸ ਵਿਭਾਗ ਨਾਲ ਸਬੰਧਤ ਮਾਮਲੇ ਵਿਚਾਰੇ ਜਾਣਗੇ ਉਸ ਦੇ ਮੰਤਰੀ ਨੂੰ ਵੀ ਸ਼ਾਮਿਲ ਕੀਤਾ ਜਾ ਸਕੇਗਾ |
ਬੇਰੁਜ਼ਗਾਰੀ ਭੱਤੇ ਬਾਰੇ ਸਰਕਾਰ ਦੀ ਤਜਵੀਜ਼ ਬਜਟ ਵਿਚ ਪੇਸ਼ ਕੀਤੀ ਜਾਵੇਗੀ
ਵਿੱਤ ਮੰਤਰੀ ਨੇ ਦੱਸਿਆ ਕਿ ਰਾਜ ਵਿਚ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਸਬੰਧੀ ਕਾਂਗਰਸ ਵਲੋਂ ਕੀਤੇ ਗਏ ਐਲਾਨ ਨੂੰ ਅਮਲ ਹੇਠ ਲਿਆਉਣ ਸਰਕਾਰ ਵਲੋਂ ਕੋਈ ਫ਼ੈਸਲਾ ਬਜਟ ਤਜਵੀਜ਼ਾਂ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ | ਅਕਾਲੀ ਦਲ ਤੇ ਭਾਜਪਾ ਵਲੋਂ ਵਿਧਾਨ ਸਭਾ ਦੇ ਪਹਿਲੇ ਦਿਨ ਘਿਰਾਓ ਕਰਨ ਦੀ ਦਿੱਤੀ ਗਈ ਧਮਕੀ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਦੀ ਕਚਹਿਰੀ ਵਿਚੋਂ ਵੱਡੇ ਸਮਰਥਨ ਨਾਲ ਉੱਭਰ ਕੇ ਸਾਹਮਣੇ ਆਈ ਹੈ ਅਤੇ ਅਕਾਲੀ ਦਲ ਤਾਂ ਹੁਣ ਸੂਬੇ ਵਿਚ ਇਕ ਵਿਰੋਧੀ ਧਿਰ ਵੀ ਨਾ ਰਹਿ ਕੇ ਕੇਵਲ 15 ਸੀਟਾਂ 'ਤੇ ਸੁੰਗੜ ਕੇ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਨਿਯਮਾਂ ਅਨੁਸਾਰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ | ਰੁਜ਼ਗਾਰ ਮੇਲੇ ਦੇ ਵਿਰੋਧੀ ਧਿਰ ਵਲੋਂ ਹੋ ਰਹੇ ਵਿਰੋਧ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਤੌਰ 'ਤੇ ਇਹ ਰੁਜ਼ਗਾਰ ਮੇਲਾ ਨਿੱਜੀ ਕੰਪਨੀਆਂ ਵਿਚ ਨੌਕਰੀਆਂ ਲਈ ਸੀ ਅਤੇ 2000 ਕੰਪਨੀਆਂ ਵਲੋਂ ਇਸ ਵਿਚ ਸ਼ਮੂਲੀਅਤ ਕਰਨਾ ਅਤੇ ਇੱਕ ਲੱਖ ਤੋਂ ਵੱਧ ਨੌਜਵਾਨਾਂ ਵਲੋਂ ਨੌਕਰੀਆਂ ਲਈ ਸਰਕਾਰੀ ਪੋਰਟਲ 'ਤੇ ਅਪਲਾਈ ਕਰਨਾ ਆਪਣੇ ਆਪ ਵਿਚ ਇਕ ਵੱਡੀ ਕਾਮਯਾਬੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਨਵੀਂ ਮਾਈਨਿੰਗ ਨੀਤੀ ਬਣਾਉਣ ਲਈ ਬਣਾਈ ਗਈ ਕੈਬਨਿਟ ਸਬ ਕਮੇਟੀ 30 ਅਪ੍ਰੈਲ 2018 ਤੱਕ ਆਪਣੀ ਰਿਪੋਰਟ ਦੇ ਦੇਵੇਗੀ | ਸੀਨੀਅਰ ਅਧਿਕਾਰੀਆਂ ਦੀ ਅੰਗਰੇਜ਼ੀ ਸਬੰਧੀ ਉਨ੍ਹਾਂ ਵਲੋਂ ਕੀਤੀ ਟਿੱਪਣੀ 'ਤੇ ਸਪੱਸ਼ਟੀਕਰਨ ਦਿੰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੇਰਾ ਕਦੀ ਵੀ ਕਿਸੇ ਦਾ ਅਪਮਾਨ ਕਰਨ ਦਾ ਮੰਤਵ ਨਹੀਂ ਸੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀ ਕਿ ਲਿਖਣ ਦੇ ਮਿਆਰ ਵਿਚ ਵੱਡੀ ਗਿਰਾਵਟ ਆਈ ਹੈ ਪੁਰਾਣੇ ਅਧਿਕਾਰੀਆਂ ਤੇ ਮੰਤਰੀਆਂ ਦੇ ਨੋਟ ਪੜ੍ਹੋ ਤਾਂ ਇਸ ਦਾ ਅਨੁਮਾਨ ਸਪੱਸ਼ਟ ਹੀ ਲੱਗ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮੈਂ ਖ਼ੁਦ ਮੰਨਦਾ ਹਾਂ ਕਿ ਅੱਜ ਤੋਂ 50 ਸਾਲ ਪਹਿਲਾਂ ਦੇ ਵਿੱਤ ਮੰਤਰੀ ਦੇ ਭਾਸ਼ਣ ਸਾਹਮਣੇ ਜੇ ਮੇਰਾ ਭਾਸ਼ਣ ਰੱਖਿਆ ਜਾਵੇ ਤਾਂ ਸਪੱਸ਼ਟ ਮਿਆਰ ਵਿਚ ਆਈ ਕਮੀ ਦਾ ਅਹਿਸਾਸ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਵਲੋਂ ਲੋਕ ਸੰਪਰਕ ਵਿਭਾਗ ਵਿਚ ਇਕ ਐਡੀਸ਼ਨਲ ਡਾਇਰੈਕਟਰ ਦੀ ਆਸਾਮੀ ਪੱਕੀ ਕਰਨ ਅਤੇ 3 ਜੂਨੀਅਰ ਫ਼ੋਟੋਗਰਾਫਰਾਂ ਦੀਆਂ ਅਸਾਮੀਆਂ ਸਮੇਤ ਕੁਝ ਹੋਰ ਅਸਾਮੀਆਂ ਦੀ ਸਿਰਜਣਾ ਨੂੰ ਵੀ ਪ੍ਰਵਾਨਗੀ ਦਿੱਤੀ |

ਕਾਲਜ 'ਚ ਵਿਦਿਆਰਥੀ ਵਲੋਂ ਲੈਕਚਰਾਰ ਦੀ ਗੋਲੀਆਂ ਮਾਰ ਕੇ ਹੱਤਿਆ

ਕੁਰੂਕਸ਼ੇਤਰ/ਸੋਨੀਪਤ, 13 ਮਾਰਚ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਜ਼ਿਲ੍ਹਾ ਸੋਨੀਪਤ 'ਚ ਇਕ ਵਿਦਿਆਰਥੀ ਨੇ ਗੋਲੀਆਂ ਮਾਰ ਕੇ ਲੈਕਚਰਾਰ ਦੀ ਹੱਤਿਆ ਕਰ ਦਿੱਤੀ | ਸਰਕਾਰੀ ਕਾਲਜ ਖਰਖੌਦਾ 'ਚ ਦੋਸ਼ੀ ਵਿਦਿਆਰਥੀ ਨੇ ਇਸ ਵਾਰਦਾਤ ਨੂੰ ਉਸ ਸਮੇਂ
ਅੰਜਾਮ ਦਿੱਤਾ, ਜਦ ਅਧਿਆਪਕ ਸਟੈਨੋ ਰੂਮ 'ਚ ਬੈਠਾ ਸੀ | ਦੱਸਿਆ ਗਿਆ ਹੈ ਕਿ ਵਿਦਿਆਰਥੀ ਨੇ ਅਧਿਆਪਕ ਨੂੰ 4 ਗੋਲੀਆਂ ਮਾਰੀਆਂ | ਘਟਨਾ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਿਆ | ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਕਾਲਜ 'ਚ ਹਾਹਾਕਾਰ ਮਚ ਗਈ ਅਤੇ ਸਟਾਫ਼ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ | ਪੁਲਿਸ ਨੇ ਘਟਨਾ ਵਾਲੀ ਥਾਂ ਦਾ ਨਿਰੀਖ਼ਣ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਮੁਤਾਬਿਕ ਸੋਨੀਪਤ ਦੇ ਸੈਕਟਰ-23 ਵਾਸੀ ਰਾਜੇਸ਼ ਮਲਿਕ ਖਰਖੌਦਾ ਦੇ ਪਿਪਲੀ 'ਚ ਗੌਰਮਿੰਟ ਕਾਲਜ ਵਿਚ ਅੰਗ੍ਰੇਜ਼ੀ ਦੇ ਐਕਸਟੈਂਸ਼ਨ ਲੈਕਚਰਾਰ ਸਨ | ਮੰਗਲਵਾਰ ਦੀ ਸਵੇਰ ਤਕਰੀਬਨ 9 ਵਜੇ ਰਾਜੇਸ਼ ਮਲਿਕ ਕਾਲਜ ਅੰਦਰ ਸਟੈਨੋ ਰੂਮ 'ਚ ਬੈਠੇ ਸਨ | ਇਸ ਦੌਰਾਨ ਉਥੇ ਇਕ ਵਿਦਿਆਰਥੀ ਪੁੱਜਾ ਅਤੇ ਉਸ ਨੇ ਲੈਕਚਰਾਰ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ | ਇਸ ਦੌਰਾਨ ਲੈਕਚਰਾਰ ਨੂੰ 4 ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ | ਪਿੰ੍ਰਸੀਪਲ ਰਵੀ ਪ੍ਰਕਾਸ਼ ਦਾ ਕਹਿਣਾ ਹੈ ਕਿ ਲੈਕਚਰਾਰ ਰਾਕੇਸ਼ ਨਾਲ ਸਟੈਨੋ ਰੂਮ 'ਚ ਉਨ੍ਹਾਂ ਦੀ ਬੇਟੀ ਵੀ ਸੀ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਸਟਾਫ਼ ਮੈਂਬਰ ਉਥੇ ਪੁੱਜਦੇ, ਦੋਸ਼ੀ ਉਥੋਂ ਫ਼ਰਾਰ ਹੋ ਚੁੱਕਾ ਸੀ | ਘਟਨਾ ਵਾਲੀ ਥਾਂ 'ਤੇ ਪੁੱਜੇ ਐਸ.ਐਚ.ਓ. ਵਜੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦੋਸ਼ੀ ਦੀ ਪਛਾਣ ਕਰ ਲਈ ਹੈ | ਉਹ ਗ੍ਰੈਜੂਏਸ਼ਨ ਦਾ ਵਿਦਿਆਰਥੀ ਹੈ | ਲੈਕਚਰਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ |

ਗੁਰਬਚਨ ਸਿੰਘ ਬੱਬੇਹਾਲੀ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਨਿਯੁਕਤ

ਚੰਡੀਗੜ੍ਹ, 13 ਮਾਰਚ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਹਿਮ ਐਲਾਨ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ...

ਪੂਰੀ ਖ਼ਬਰ »

ਦੇਹਰਾਦੂਨ 'ਚ ਬੱਸ ਖੱਡ 'ਚ ਡਿੱਗੀ-13 ਮੌਤਾਂ

ਦੇਹਰਾਦੂਨ, 13 ਮਾਰਚ (ਕਮਲ ਸ਼ਰਮਾ)- ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੇ ਦੇਘਾਟ ਤੋਂ ਰਾਮਨਗਰ ਜਾ ਰਹੀ ਇਕ ਯਾਤਰੀ ਬੱਸ ਦੇ ਖੱਡ 'ਚ ਡਿੱਗਣ ਨਾਲ ਬੱਸ ਦੇ ਡਰਾਈਵਰ ਸਮੇਤ 13 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਗੰਭੀਰ ਜ਼ਖ਼ਮੀ ਹੋ ਗਏ | ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਆਧਾਰ ਲਿੰਕ ਕਰਨ ਲਈ ਸਮੇਂ ਦੀ ਹੱਦ ਵਧਾਈ

ਆਖ਼ਰੀ ਫ਼ੈਸਲੇ ਤੱਕ ਰੋਕ ਜਾਰੀ ਰਹੇਗੀ ਨਵੀਂ ਦਿੱਲੀ, 13 ਮਾਰਚ (ਪੀ. ਟੀ. ਆਈ.)-ਅੱਜ ਸੁਪਰੀਮ ਕੋਰਟ ਨੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਵਲੋਂ ਆਧਾਰ ਯੋਜਨਾ ਦੀ ਜਾਇਜ਼ਤਾ ਨੂੰ ਚੁਣੌਤੀ ਦੇਣ ਅਤੇ ਕਾਨੂੰਨ ਬਣਾਉਣ ਬਾਰੇ ਪਟੀਸ਼ਨਾਂ 'ਤੇ ਫ਼ੈਸਲਾ ਦੇਣ ਤਕ ਆਧਾਰ ਨੰਬਰ ...

ਪੂਰੀ ਖ਼ਬਰ »

ਤਰਨ ਤਾਰਨ ਨੇੜਲੇ ਪਿੰਡ 'ਚ ਗੁਰਦੁਆਰਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਚੱਲੀਆਂ ਗੋਲੀਆਂ ਅਤੇ ਸਾੜਫੂਕ

• 5 ਜ਼ਖ਼ਮੀ • ਕਬਜ਼ਾ ਕਰਨ ਵਾਲਿਆਂ ਨੂੰ ਕੀਤਾ ਗਿ੍ਫ਼ਤਾਰ ਹਰਿੰਦਰ ਸਿੰਘ, ਪਰਦੀਪ ਬੇਗੇਪੁਰ ਤਰਨ ਤਾਰਨ/ਸ਼ਾਹਬਾਜ਼ਪੁਰ, 13 ਮਾਰਚ-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਮਾਣੋਚਾਹਲ ਸਥਿਤ ਗੁਰਦੁਆਰਾ ਬਾਬਾ ਜੋਗੀ ਪੀਰ ਉਪਰ ਤਿੰਨ ਦਰਜਨ ਦੇ ਕਰੀਬ ਹਥਿਆਰਬੰਦ ...

ਪੂਰੀ ਖ਼ਬਰ »

ਬੈਂਕਾਂ 'ਤੇ ਐਲ.ਓ.ਯੂ. ਤੇ ਐਲ.ਓ.ਸੀ. ਜਾਰੀ ਕਰਨ 'ਤੇ ਪਾਬੰਦੀ

ਮੁੰਬਈ, 13 ਮਾਰਚ (ਏਜੰਸੀ)-ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਪੀ. ਐਨ. ਬੀ. ਘੁਟਾਲੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਵਪਾਰ ਕਰਜ਼ ਦੇ ਲਈ ਬੈਂਕਾਂ ਵਲੋਂ ਜਾਰੀ ਕੀਤੇ ਜਾਣ ਵਾਲੇ ਗਾਰੰਟੀ ਪੱਤਰਾਂ ਲੈਟਰ ਆਫ਼ ਅੰਡਰਟੇਕਿੰਗ (ਐਲ. ਓ. ਯੂ.) ਅਤੇ ਲੈਟਰ ਆਫ਼ ਕਮਫ਼ਰਟ (ਐਲ. ਓ. ...

ਪੂਰੀ ਖ਼ਬਰ »

7ਵਾਂ ਤਨਖਾਹ ਕਮਿਸ਼ਨ 1 ਅਪ੍ਰੈਲ ਤੋਂ ਕੇਂਦਰੀ ਕਰਮਚਾਰੀਆਂ ਨੂੰ ਮਿਲੇਗੀ ਵਧੀ ਹੋਈ ਤਨਖਾਹ

ਨਵੀਂ ਦਿੱਲੀ, 13 ਮਾਰਚ (ਏਜੰਸੀ)- ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਸਰਕਾਰ ਵਲੋਂ ਵੱਡੀ ਖੁਸ਼ਖਬਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ | ਮੀਡੀਆ ਰਿਪੋਰਟਾਂ ਮੁਤਾਬਿਕ 1 ਅਪ੍ਰੈਲ ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ ਮਿਲੇਗੀ | ਕੇਂਦਰ ਸਰਕਾਰ ...

ਪੂਰੀ ਖ਼ਬਰ »

ਸੀ. ਬੀ. ਐੱਸ. ਈ. ਵਲੋਂ 9ਵੀਂ ਤੇ 11ਵੀਂ ਦੇ ਪਾਠਕ੍ਰਮ 'ਚ ਤਬਦੀਲੀ

ਨਵੀਂ ਦਿੱਲੀ, 13 ਮਾਰਚ (ਏਜੰਸੀ)- ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ 10ਵੀਂ ਅਤੇ 12ਵੀਂ ਵਿਚ ਕਈ ਅਕਾਦਮਿਕ ਅਤੇ ਵੋਕੇਸ਼ਨਲ ਵਿਸ਼ਿਆਂ ਨੂੰ ਸਮਾਪਤ ਕਰਨ ਦੇ ਬਾਅਦ ਸਕੂਲਾ ਨੂੰ ਨਿਰਦੇਸ਼ ਜਾਰੀ ਕੀਤਾ ਹੈ ਕਿ ਕੁਝ ਅਕਾਦਮਿਕ ਅਤੇ ਵੋਕੇਸ਼ਨਲ ਵਿਸ਼ਿਆਂ ...

ਪੂਰੀ ਖ਼ਬਰ »

ਰਾਜਸਥਾਨ ਦੀ ਯਾਤਰਾ ਦੌਰਾਨ ਹਿਲੇਰੀ ਕਲਿੰਟਨ ਜ਼ਖ਼ਮੀ

ਜੋਧਪੁਰ, 13 ਮਾਰਚ (ਏਜੰਸੀ)-ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਰਾਜਸਥਾਨ 'ਚ ਜੋਧਪੁਰ ਦੇ ਦੌਰੇ ਦੌਰਾਨ ਹੱਥ 'ਤੇ ਸੱਟ ਲੱਗ ਗਈ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਆਪਣਾ ਯਾਤਰਾ ਪ੍ਰੋਗਰਾਮ ਰੱਦ ਕਰਨਾ ਪਿਆ | ਹਿਲੇਰੀ ਅੱਜ ਸਵੇਰੇ ਦੋ ਦਿਨ ਦੇ ਦੌਰੇ ...

ਪੂਰੀ ਖ਼ਬਰ »

ਡੇਰਾ ਹਿੰਸਾ ਮਾਮਲੇ 'ਚ ਇਕ ਲੱਖ ਦੀ ਇਨਾਮੀ ਗੋਲੋ ਮਾਸੀ ਗਿ੍ਫ਼ਤਾਰ

ਸਿਰਸਾ, 13 ਮਾਰਚ (ਭੁਪਿੰਦਰ ਪੰਨੀਵਾਲੀਆ)-ਸਾਧਵੀ ਸ਼ੋਸ਼ਣ ਮਾਮਲੇ 'ਚ 25 ਅਗਸਤ, 2017 ਨੂੰ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਕਈ ਥਾੲੀਂ ਅੱਗਾਂ ਲਾਈਆਂ ਤੇ ਭੰਨ-ਤੋੜ ਕੀਤੀ ਸੀ | ਸਿਰਸਾ 'ਚ ਡੇਰਾ ਪ੍ਰੇਮੀਆਂ ਨੂੰ ਹਿੰਸਾ ਲਈ ...

ਪੂਰੀ ਖ਼ਬਰ »

ਫਿਰ ਸ਼ੁਰੂ ਹੋਵੇਗਾ ਭਾਰਤ-ਚੀਨ ਵਿਚਾਲੇ ਸੈਨਿਕ ਅਭਿਆਸ-ਫੌਜ ਮੁਖੀ

ਨਵੀਂ ਦਿੱਲੀ, 13 ਮਾਰਚ (ਏਜੰਸੀ)-ਡੋਕਲਾਮ ਵਿਵਾਦ ਕਾਰਨ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਪੈਦਾ ਹੋਇਆ ਪਾੜਾ ਹੁਣ ਖਤਮ ਹੋ ਗਿਆ ਹੈ | ਫੌਜ ਮੁਖੀ ਨੇ ਇਸ ਗੱਲ ਦੇ ਸੰਕੇਤ ਦਿੰਦਿਆਂ ਕਿਹਾ ਕਿ ਭਾਰਤ ਤੇ ਚੀਨ 'ਚ ਹੋਣ ਵਾਲਾ ਸਾਲਾਨਾ ਯੁੱਧ ਅਭਿਆਸ ਫਿਰ ਸ਼ੁਰੂ ਹੋਵੇਗਾ | ...

ਪੂਰੀ ਖ਼ਬਰ »

ਔਰਤਾਂ ਬਾਰੇ ਵਿਵਾਦਤ ਬਿਆਨ ਦੇਣ 'ਤੇ ਘਿਰੇ ਨਰੇਸ਼ ਅਗਰਵਾਲ

ਇਕਜੁੱਟ ਹੋਈਆਂ ਔਰਤ ਸੰਸਦ ਮੈਂਬਰਾਂ ਨਵੀਂ ਦਿੱਲੀ, 13 ਮਾਰਚ (ਉਪਮਾ ਡਾਗਾ ਪਾਰਥ)-ਭਾਜਪਾ 'ਚ ਸ਼ਾਮਿਲ ਹੋਣ ਤੋਂ ਫੌਰਨ ਬਾਅਦ ਔਰਤਾਂ ਬਾਰੇ ਵਿਵਾਦਤ ਬਿਆਨ ਦੇਣ 'ਤੇ ਘਿਰੇ ਸਾਬਕਾ ਸਮਾਜਵਾਦੀ ਪਾਰਟੀ ਨੇਤਾ ਨਰੇਸ਼ ਅਗਰਵਾਲ ਨੂੰ ਸਿਆਸੀ ਲੀਕਾਂ ਤੋਂ ਪਰ੍ਹੇ ਹਟ ਕੇ ਸਖ਼ਤ ...

ਪੂਰੀ ਖ਼ਬਰ »

ਗੁਜਰਾਤ 'ਚ ਸਪੀਕਰ ਵਲੋਂ 28 ਕਾਂਗਰਸੀ ਵਿਧਾਇਕ ਮੁਅੱਤਲ

ਗਾਂਧੀਨਗਰ, 13 ਮਾਰਚ (ਪੀ. ਟੀ. ਆਈ.)-ਗੁਜਰਾਤ ਵਿਥਾਨ ਸਭਾ ਤੋਂ ਅੱਜ 28 ਕਾਂਗਰਸੀ ਵਿਧਾਇਕਾਂ ਨੂੰ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਅਤੇ 15 ਨੂੰ ਪਾਰਟੀ ਦੇ ਸੀਨੀਅਰ ਆਗੂ ਵੀਰਜੀ ਠੁਮਰ ਦੀ ਮੁਅੱਤਲੀ ਨੂੰ ਲੈ ਕੇ ਸ਼ੋਰ ਸ਼ਰਾਬਾ ਕੀਤੇ ਜਾਣ ਕਾਰਨ ਸਦਨ 'ਚੋਂ ਬਾਹਰ ਕੱਢ ...

ਪੂਰੀ ਖ਼ਬਰ »

ਹੁਣ ਇਮਰਾਨ ਖਾਨ 'ਤੇ ਸੁੱਟੀ ਜੁੱਤੀ

ਲਾਹੌਰ, 13 ਮਾਰਚ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਤ ਸ਼ਹਿਰ 'ਚ ਇਕ ਰੈਲੀ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ. ਟੀ. ਆਈ) ਦੇ ਆਗੂ ਇਮਰਾਨ ਖਾਨ 'ਤੇ ਜੁੱਤੀ ਸੁੱਟੀ ਗਈ ਹੈ | 'ਡਾਨ' ਦੀ ਰਿਪੋਰਟ ਮੁਤਾਬਿਕ ਇਮਰਾਨ ਖਾਨ ਇਕ ਗੱਡੀ 'ਤੇ ਖੜੌ ਕੇ ਲੋਕਾਂ ...

ਪੂਰੀ ਖ਼ਬਰ »

ਬਿਦਿਆ ਦੇਵੀ ਭੰਡਾਰੀ ਨੂੰ ਮੁੜ ਨਿਪਾਲ ਦੀ ਰਾਸ਼ਟਰਪਤੀ ਚੁਣਿਆ

ਕਠਮੰਡੂ, 13 ਮਾਰਚ (ਏਜੰਸੀ)- ਨਿਪਾਲ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ (56) ਅੱਜ ਦੂਜੀ ਵਾਰ ਇਸ ਅਹੁਦੇ ਲਈ ਚੁਣੀ ਗਈ ਹੈ | ਨਿਪਾਲ ਦੀ ਮੌਜੂਦਾ ਰਾਸ਼ਟਰਪਤੀ ਭੰਡਾਰੀ ਨੇ ਨਿਪਾਲੀ ਕਾਂਗਰਸ ਦੀ ਨੇਤਾ ਕੁਮਾਰੀ ਲਕਸ਼ਮੀ ਰਾਏ ਨੂੰ ਵੱਡੇ ਫਰਕ ਨਾਲ ਹਰਾਇਆ ...

ਪੂਰੀ ਖ਼ਬਰ »

ਸੋਨੀਆ ਵਲੋਂ ਦਿੱਤੇ ਰਾਤਰੀ ਭੋਜ 'ਚ ਸ਼ਾਮਿਲ ਹੋਏ 20 ਪਾਰਟੀਆਂ ਦੇ ਆਗੂ

ਨਵੀਂ ਦਿੱਲੀ, 13 ਮਾਰਚ (ਏਜੰਸੀ)-2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਧਰਮ ਨਿਰਪੱਖ ਪਾਰਟੀਆਂ 'ਚ ਏਕਤਾ ਬਣਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵਲੋਂ ਦਿੱਤੇ ਗਏ ਰਾਤਰੀ ਭੋਜ ਵਿਚ 20 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਦੁਨੀਆ 'ਚ ਸਭ ਤੋਂ ਜ਼ਿਆਦਾ ਹਥਿਆਰ ਖ਼ਰੀਦਦਾ ਹੈ ਭਾਰਤ

ਨਵੀਂ ਦਿੱਲੀ, 13 ਮਾਰਚ (ਏਜੰਸੀ)-ਭਾਰਤ ਦੁਨੀਆ ਦਾ ਸਭ ਤੋਂ ਵੱਧ ਹਥਿਆਰ ਖ਼ਰੀਦਣ ਵਾਲਾ ਦੇਸ਼ ਹੈ | ਦੇਸ਼ ਦੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਸੈਨਾ ਨੂੰ ਮਜ਼ਬੂਤ ਬਣਾਉਣ ਦੇ ਲਈ ਭਾਰਤ ਨੇ 2013-17 ਦੇ ਦਰਮਿਆਨ ਵਿਸ਼ਵ 'ਚ ਖਰੀਦੇ ਜਾਣ ਵਾਲੇ ਹਥਿਆਰਾਂ 'ਚ ਸਭ ਤੋਂ ਵੱਧ 12 ...

ਪੂਰੀ ਖ਼ਬਰ »

ਕੇਜਰੀਵਾਲ ਦੇ ਸਲਾਹਕਾਰ ਜੈਨ ਵਲੋਂ ਅਸਤੀਫ਼ਾ

ਨਵੀਂ ਦਿੱਲੀ, 13 ਮਾਰਚ (ਏਜੰਸੀ)- ਦਿੱਲੀ ਦੇ ਮੁੱਖ ਸਕੱਤਰ ਨਾਲ 'ਆਪ' ਵਿਧਾਇਕਾਂ ਵਲੋਂ ਕੀਤੀ ਕਥਿਤ ਕੁੱਟਮਾਰ ਦੇ ਪ੍ਰਤੱਖਦਰਸ਼ੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਵੀ.ਕੇ.ਜੈਨ ਨੇ ਨਿੱਜੀ ਕਾਰਨਾਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦਿਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX