ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ/ਹਰਪ੍ਰੀਤ ਕੌਰ)-ਡਾਕਟਰਾਂ, ਸਟਾਫ਼ ਤੇ ਉਪਕਰਨਾਂ ਦੀ ਘਾਟ ਦੀ ਮਾਰ ਝੱਲ ਰਹੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਕਾਰਜਪ੍ਰਣਾਲੀ ਨਾਲ ਜਿਥੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ ਉਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਾਹਮਣੇ ਇਲਾਜ ਲਈ ਦੂਜੇ ਸ਼ਹਿਰ 'ਚ ਦੌੜਨ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ | ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਸਿਵਲ ਹਸਪਤਾਲ 'ਚ ਜਣੇਪੇ ਲਈ ਲਿਆਂਦੀ ਗਈ ਇਕ ਔਰਤ ਦੀ ਹਾਲਤ ਵਿਗੜਨ ਕਾਰਨ ਦੇਰ ਰਾਤ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਜਿਥੇ ਔਰਤ ਦੀ ਹਾਲਤ 'ਚ ਸੁਧਾਰ ਲਿਆਉਣ ਲਈ ਡਾਕਟਰਾਂ ਨੇ ਉਸ ਦੀ ਬੱਚੇਦਾਨੀ ਕੱਢ ਦਿੱਤੀ, ਜਿਸ ਦੇ ਰੋਸ ਵਜੋਂ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਸਾਹਮਣੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਮੌਕੇ 'ਤੇ ਪਹੰੁਚੇ ਡੀ.ਐਸ.ਪੀ. ਸੁਖਵਿੰਦਰ ਸਿੰਘ ਅਤੇ ਥਾਣਾ ਮਾਡਲ ਟਾਊਨ ਦੇ ਇੰਚਾਰਜ ਨਰਿੰਦਰ ਕੁਮਾਰ ਨੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾਇਆ | ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਦਸਮੇਸ਼ ਨਗਰ ਵਾਸੀ ਲਵਦੀਪ ਕੁਮਾਰ ਉਰਫ਼ ਲਵਲੀ ਆਪਣੀ ਪਤਨੀ ਸੰਗੀਤਾ ਨੂੰ ਜਣੇਪੇ ਲਈ ਸਿਵਲ ਹਸਪਤਾਲ ਲੈ ਕੇ ਆਇਆ ਸੀ ਤੇ ਉਸ ਨੇ ਲੜਕੇ ਨੂੰ ਜਨਮ ਦਿੱਤਾ ਤੇ ਅਚਾਨਕ ਸੰਗੀਤਾ ਦੀ ਹਾਲਤ ਖਰਾਬ ਹੋ ਗਈ ਤੇ ਹਸਪਤਾਲ ਸਟਾਫ਼ ਨੇ ਰਾਤ ਕਰੀਬ 11 ਵਜੇ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ 'ਚ ਸੁਧਾਰ ਕਰਨ ਲਈ ਉਸ ਦੀ ਬੱਚੇਦਾਨੀ ਕੱਢ ਦਿੱਤੀ ਹਾਲਾਂਕਿ ਉਥੇ ਦੇ ਡਾਕਟਰਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਕੰਮ ਕੀਤਾ ਪਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਡਾਕਟਰਾਂ ਅਤੇ ਸਟਾਫ਼ 'ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਸੰਗੀਤਾ ਦੀ ਹਾਲਤ ਖਰਾਬ ਹੋਣ 'ਤੇ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਉਸ 'ਚ ਸਿਰਫ਼ 3 ਗ੍ਰਾਮ ਖੂਨ ਸੀ ਤੇ ਡਾਕਟਰਾਂ ਨੇ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਔਰਤ ਡਾਕਟਰ ਨੂੰ ਬਲਾਉਣ ਦੀ ਗੱਲ ਕੀਤੀ ਗਈ ਤਾਂ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਔਰਤਾਂ ਦਾ ਮਾਹਿਰ ਡਾਕਟਰ ਨਹੀਂ ਹੈ | ਰੋਸ ਪ੍ਰਗਟ ਕਰ ਰਹੇ ਪਰਿਵਾਰਕ ਮੈਂਬਰਾਂ ਨੂੰ ਡੀ.ਐਸ.ਪੀ. ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਸ਼ਿਕਾਇਤ ਲਿਖ ਕੇ ਪੁਲਿਸ ਨੂੰ ਦੇ ਦੇਣ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਐਸ.ਐਮ.ਓ. ਡਾ: ਵਿਨੋਦ ਸਰੀਨ ਨੇ ਕਿਹਾ ਕਿ ਜਣੇਪੇ ਤੋਂ ਬਾਅਦ ਕਈ ਔਰਤਾਂ 'ਚ ਅਜਿਹੀ ਸਮੱਸਿਆ ਪੈਦਾ ਹੋ ਜਾਂਦੀ ਹੈ ਤੇ ਸਟਾਫ਼ ਦੀ ਕਮੀ ਕਾਰਨ ਵਧੀਆ ਇਲਾਜ ਲਈ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਟਾਫ਼ ਦੀ ਕਮੀ ਹੋਣ ਕਾਰਨ ਐਾਬੂਲੈਂਸ 'ਚ ਡਾਕਟਰ ਜਾਂ ਨਰਸ ਭੇਜਣਾ ਸੰਭਵ ਨਹੀਂ ਹੋ ਸਕਿਆ | ਉਨ੍ਹਾਂ ਦੱਸਿਆ ਕਿ ਸੰਗੀਤਾ ਦੇ ਵਧੀਆ ਇਲਾਜ ਲਈ ਹੀ ਉਸ ਨੂੰ ਰੈਫਰ ਕੀਤਾ ਗਿਆ ਸੀ | ਇਸ ਸਬੰਧੀ ਸਿਵਲ ਸਰਜਨ ਡਾ: ਰੇਨੂੰ ਸੂਦ ਨੇ ਕਿਹਾ ਕਿ ਸੰਗੀਤਾ ਦੀ ਨਾਰਮਲ ਡਲਿਵਰੀ ਹੋਈ ਸੀ ਤੇ ਖੂਨ ਦੀ ਕਮੀ ਦੇਖਦੇ ਹੋਏ ਉਸ ਨੂੰ ਅੰਮਿ੍ਤਸਰ ਰੈਫਰ ਕੀਤਾ ਗਿਆ ਸੀ, ਜਿਥੇ ਡਾਕਟਰਾਂ ਤੇ ਸਟਾਫ਼ ਦੀ ਲਾਪਰਵਾਹੀ ਦਾ ਸਵਾਲ ਹੈ ਉਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਰਿਪੋਰਟ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ |
ਗੜ੍ਹਸ਼ੰਕਰ, 13 ਮਾਰਚ (ਧਾਲੀਵਾਲ)-ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੰਜਾਬ ਜਲ ਸਰੋਤ ਨਿਗਮ ਦੇ ਮੁਲਾਜ਼ਮਾਂ ਵਲੋਂ ਜਨਵਰੀ ਅਤੇ ਫਰਵਰੀ ਮਹੀਨੇ ਦੀ ਤਨਖ਼ਾਹ ਨਾ ਮਿਲਣ ਦੇ ਵਿਰੋਧ ਵਿਚ ਆਰੰਭ ਕੀਤੀ ਕਲਮ ਛੋੜ ਹੜਤਾਲ ਸੱਤਵੇਂ ਦਿਨ ਵੀ ਜਾਰੀ ...
ਹਰਿਆਣਾ, 13 ਮਾਰਚ (ਹਰਮੇਲ ਸਿੰਘ ਖੱਖ)-ਹਰਿਆਣਾ ਪੁਲਿਸ ਵਲੋਂ ਇਕ ਵਿਅਕਤੀ ਿਖ਼ਲਾਫ਼ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਸਬੰਧੀ ਮਾਮਲਾ ਦਰਜ ਹੋਇਆ ਹੈ | ਇਸ ਸਬੰਧੀ ਉਂਕਾਰ ਸਿੰਘ ਬਲਾਕ ਪੱਧਰ ਪ੍ਰਸਾਰ ਅਫ਼ਸਰ (ਉਦਯੋਗ) ਭੂੰਗਾ ਨੇ ਦੱਸਿਆ ਕਿ ਪੁਲਿਸ ਚੌਕੀ ਭੂੰਗਾ ਦੀ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉਜਵਲ ਨੂੰ ਮਜ਼ਦੂਰਾ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਤੇ ...
ਟਾਂਡਾ ਉੜਮੁੜ, 13 ਮਾਰਚ (ਭਗਵਾਨ ਸਿੰਘ ਸੈਣੀ)- ਸਪੈਸ਼ਲ ਬਰਾਂਚ ਹੁਸ਼ਿਆਰਪੁਰ ਦੀ ਟੀਮ ਵਲੋਂ ਦਸੂਹਾ ਦੀ ਅਦਾਲਤ ਵਲੋਂ ਭਗੌੜ/ ਕਰਾਰ ਦਿੱਤੇ ਹੋਏ ਵਿਅਕਤੀ ਨੂੰ ਕਾਬੂ ਕਰਕੇ ਟਾਂਡਾ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅਦਾਲਤ ਵਲੋਂ ਭਗੌੜਾ ਕਰਾਰ ...
ਮਿਆਣੀ, 13 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)-ਦੀ ਮਿਆਣੀ ਜਦੀਦ ਬਹੁਮੰਤਵੀ ਕੋਆਪ੍ਰੇਟਿਵ ਸੁਸਾਇਟੀ ਮਿਆਣੀ ਦੀ ਚੋਣ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਦੀ ਅਗਵਾਈ ਵਿਚ ਸਰਬਸੰਮਤੀ ਨਾਲ ਹੋਈ, ਜਿਸ ਵਿਚ ਸਰਬਸੰਮਤੀ ਨਾਲ ਕੁਲਦੀਪ ਸਿੰਘ ਕਾਲਾ ਨੂੰ ਸੁਸਾਇਟੀ ...
ਦਸੂਹਾ, 13 ਮਾਰਚ (ਭੁੱਲਰ)-ਪੰਜਾਬ ਸੇਵਾ ਅਧਿਕਾਰ ਕਮਿਸ਼ਨ ਦੇ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਪੰਜਾਬ ਵਿਚ ਵੱਖ-ਵੱਖ ਸਮੇਂ 'ਤੇ ਕਮਿਸ਼ਨ ਵੱਲੋਂ ਲੋਕਾਂ ਨੂੰ 351 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਲੋਕਾਂ ਦੀਆਂ ...
ਕੋਟਫ਼ਤੂਹੀ, 13 ਮਾਰਚ (ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਸਾਹਿਬ ਵਿਚ ਕੋਟਲਾ ਦੇ ਨਾਗਰਾ ਪਰਿਵਾਰ ਵੱਲੋਂ ਬ੍ਰਹਮਲੀਨ ਸੰਤ ਬਾਬਾ ਹਰੀ ਸਿੰਘ ਤੇ ਸੰਤ ਬਾਬਾ ਬਲਵੀਰ ਸਿੰਘ ਦੀ ਯਾਦ ਵਿਚ ਲਾਇਨ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ 46 ਵਾਂ ਅੱਖਾਂ ਦਾ ...
ਟਾਂਡਾ ਉੜਮੁੜ, 13 ਮਾਰਚ (ਭਗਵਾਨ ਸਿੰਘ ਸੈਣੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੀ ਟਾਂਡਾ ਇਕਾਈ ਦੀ ਇਕ ਅਹਿਮ ਮੀਟਿੰਗ ਜਾਜਾ ਪਿੰਡ ਵਿਖੇ ਪ੍ਰਧਾਨ ਪ੍ਰਦੀਪ ਸਿੰਘ ਖੱਖ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਐਨਾਲਿਸਟ ...
ਨਸਰਾਲਾ, 13 ਮਾਰਚ (ਸਤਵੰਤ ਸਿੰਘ ਥਿਆੜਾ)-ਬਾਬਾ ਇੰਦਰ ਸਿੰਘ ਤੇ ਬਾਬਾ ਚਤਰ ਸਿੰਘ ਦੀ ਸਾਲਾਨਾ ਯਾਦ 'ਚ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਕਲੱਬ ਨਸਰਾਲਾ ਵਲੋਂ ਐਨ.ਆਰ.ਆਈ. ਭਰਾਵਾਂ, ਸਮੂਹ ਨਗਰ ਨਿਵਾਸੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 13ਵਾਂ ਸਾਲਾਨਾ ਦੋ ਦਿਨਾਂ ...
ਮੁਕੇਰੀਆਂ, 13 ਮਾਰਚ (ਰਾਮਗੜ੍ਹੀਆ)-ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਗੈਰ ਸਰਕਾਰੀ ਸੰਸਥਾ ਐਨ.ਜੀ.ਓ. ਪਰਿਆਸ ਵੈੱਲਫੇਅਰ ਸੰਸਥਾ ਨਾਲ ਮਿਲ ਕੇ ਔਰਤਾਂ ਨੂੰ ਸਿਹਤ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ ਵਿਚ ਮੈਡਮ ਡਿੰਪਲ ...
ਟਾਂਡਾ ਉੜਮੁੜ, 13 ਮਾਰਚ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਾਹਬਾਜਪੁਰ ਟਾਂਡਾ ਵਿਖੇ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਦੀ ਏਬਾਕਸ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਪੰਜਾਬ ਦੇ 12 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ...
ਗੜ੍ਹਦੀਵਾਲਾ, 13 ਮਾਰਚ (ਚੱਗਰ)-ਗੜ੍ਹਦੀਵਾਲਾ-ਟਾਂਡਾ ਸੜਕ ਜੋ ਕਿ ਅਕਤੂਬਰ 2016 ਤੋਂ ਨਿਰਮਾਣ ਅਧੀਨ ਹੈ ਅਤੇ ਟਾਹਲੀ ਮੋੜ ਤੋਂ ਗੜ੍ਹਦੀਵਾਲਾ ਦੇ 5 ਕਿੱਲੋਮੀਟਰ ਦੇ ਏਰੀਏ ਵਿੱਚ ਲਗਭਗ 17-18 ਮਹੀਨਿਆਂ ਤੋਂ ਪੱਥਰ ਪਾਇਆ ਹੋਇਆ ਹੈ 'ਤੇ ਪ੍ਰੀਮਿਕਸ ਬਜਰੀ ਨਾ ਪਾਉਣ ਦੇ ਗ਼ੁੱਸੇ ...
ਹੁਸ਼ਿਆਰਪੁਰ, 13 ਮਾਰਚ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ਵੈਲਫੇਅਰ ਸੁਸਾਇਟੀ ਵਲੋਂ ਆਰਥਿਕ ਰੂਪ ਵਿਚ ਕਮਜ਼ੋਰ ਪਰਿਵਾਰ ਦੀ ਇੱਕ ਲੜਕੀ ਦੇ ਵਿਆਹ ਦੇ ਮੌਕੇ ਤੇ ਰਾਸ਼ਨ ਭੇਟ ਕੀਤਾ | ਇਸ ਮੌਕੇ ਚੇਅਰਮੈਨ ਸੰਜੀਵ ਕੁਮਾਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ...
ਰਾਮਗੜ੍ਹ ਸੀਕਰੀ, 13 ਮਾਰਚ (ਕਟੋਚ)-ਸਰਵਹਿੱਤਕਾਰੀ ਪਬਲਿਕ ਸਕੂਲ ਅਮਰੋਹ ਦੇ ਪਿ੍ੰਸੀਪਲ ਸ੍ਰੀ ਸੰਜੀਵ ਕੁਮਾਰ ਨੂੰ ਸ਼ਲਾਘਾਯੋਗ ਤੇ ਬੇਮਿਸਾਲ ਮਾਰਗ ਦਰਸ਼ਨ ਦੇਣ ਲਈ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਉਕਤ ਸਨਮਾਨ ਦੇਸ਼ ਦੇ ...
ਦਸੂਹਾ, 13 ਮਾਰਚ (ਭੁੱਲਰ)-ਅਕਾਲੀ ਦਲ ਇਸਤਰੀ ਵਿੰਗ ਵੱਲੋਂ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਜ਼ਿਲ੍ਹਾ ਪੱਧਰੀ ਸਮਾਗਮ ਵਿੰਗ ਦੀ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਬੀਬੀ ਜਤਿੰਦਰ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ, ਮਿਆਣੀ ...
ਨੰਗਲ ਬਿਹਾਲਾਂ, 13 ਮਾਰਚ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਦੋਲੋਵਾਲ ਵਿਖੇ ਸਰਕਾਰ ਵੱਲੋਂ ਜ਼ਰੂਰਤਮੰਦਾਂ ਨੂੰ ਪੰਚਾਇਤ ਦੀ ਭੂਮੀ ਵਿਚੋਂ (4-4) ਚਾਰ-ਚਾਰ ਮਰਲੇ ਜ਼ਮੀਨ ਅਲਾਟ ਕੀਤੀ ਸੀ | ਲਾਭਪਾਤਰੀਆਂ ਵੱਲੋਂ ਉਕਤ ਪਲਾਟ ਲੱਖਾਂ ਰੁਪਏ ਵਿਚ ਵੇਚ ਕੇ ਫਿਰ ਤੋਂ ਜ਼ਮੀਨ ...
ਨੰਗਲ ਬਿਹਾਲਾਂ, 13 ਮਾਰਚ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਦੋਲੋਵਾਲ ਵਿਖੇ ਸਰਕਾਰ ਵੱਲੋਂ ਜ਼ਰੂਰਤਮੰਦਾਂ ਨੂੰ ਪੰਚਾਇਤ ਦੀ ਭੂਮੀ ਵਿਚੋਂ (4-4) ਚਾਰ-ਚਾਰ ਮਰਲੇ ਜ਼ਮੀਨ ਅਲਾਟ ਕੀਤੀ ਸੀ | ਲਾਭਪਾਤਰੀਆਂ ਵੱਲੋਂ ਉਕਤ ਪਲਾਟ ਲੱਖਾਂ ਰੁਪਏ ਵਿਚ ਵੇਚ ਕੇ ਫਿਰ ਤੋਂ ਜ਼ਮੀਨ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਜ਼ੀ ਰੋਟੀ ਲਈ ਸਾਊਦੀ ਅਰਬ 'ਚ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਰਵਿੰਦਰ ਕੁਮਾਰ ਆਖਰ ਆਪਣੇ ਦੇਸ਼ ਵਾਪਸ ਆਇਆ | ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦੇ ਦਫ਼ਤਰ 'ਚ ਰਵਿੰਦਰ ਕੁਮਾਰ ਨੇ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਭਾਰਤ ਗੌਰਵ ਸਮਾਜਿਕ ਸੰਸਥਾ ਵਲੋਂ ਡੀ.ਏ.ਵੀ. ਬੀ.ਐਡ ਕਾਲਜ ਹੁਸ਼ਿਆਰਪੁਰ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ਨੂੰ ਲੈ ਕੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਤੇ ਭਾਰਤ ਗੌਰਵ ...
ਗੜ੍ਹਸ਼ੰਕਰ, 13 ਮਾਰਚ (ਧਾਲੀਵਾਲ)-ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੀ 18 ਮਾਰਚ ਦਿਨ ਐਤਵਾਰ ਨੂੰ ਠੇਕਾ ਆਧਾਰਿਤ, ਮਾਣ ਭੱਤੇ ਵਾਲੇ ਅਤੇ ਰੈਗੂਲਰ ਮੁਲਾਜ਼ਮਾਂ ਦੀ ਮੰਗਾਂ ਬਾਰੇ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਖਿਲਾਫ਼ ਡੀ.ਸੀ. ਦਫ਼ਤਰ ਜਲੰਧਰ ਅੱਗੇ ...
ਗੜ੍ਹਸ਼ੰਕਰ, 13 ਮਾਰਚ (ਧਾਲੀਵਾਲ)-ਮਹਾਰਾਜ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਮਨਸੋਵਾਲ ਵਿਖੇ ਪੰਜਾਬ ਦੇ ਅਮੀਰ ਸਭਿਆਚਾਰ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ...
ਹੁਸ਼ਿਆਰਪੁਰ, 13 ਮਾਰਚ (ਹਰਪ੍ਰੀਤ ਕੌਰ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਖੋਜ ਸਰਕਲ ਹੁਸ਼ਿਆਰਪੁਰ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 16ਵੇਂ ਦਿਨ ਵੀ ਵਣਪਾਲ ਵਿਰੁੱਧ ਰੋਸ ਰੈਲੀ ਕੀਤੀ | ਇਸ ਦੌਰਾਨ ਸਮੂਹ ਮੁਲਾਜ਼ਮਾਂ ਨੇ ਵਣਪਾਲ ਵਿਰੁੱਧ ...
ਹੁਸ਼ਿਆਰਪੁਰ, 13 ਮਾਰਚ (ਹਰਪ੍ਰੀਤ ਕੌਰ)- ਪਾਵਰਕਾਮ ਵਲੋਂ ਮੋਟਰਾਂ ਦੇ ਲੋਡ ਵਿਚ ਸਵੈ ਇੱਛੁਕ ਵਾਧੇ ਲਈ 14 ਮਾਰਚ ਨਿਸ਼ਚਿਤ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਰਿਹਾਣਾ ਜੱਟਾਂ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੈਅਰ ਐਸੋਸੀਏਸ਼ਨ ਪੰਜਾਬ ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਸਰਪੰਚ ਸੋਹਣ ਲਾਲ ਵਾਇਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੁੱਖ ਮਹਿਮਾਨ ...
ਹੁਸ਼ਿਆਰਪੁਰ, 13 ਮਾਰਚ (ਹਰਪ੍ਰੀਤ ਕੌਰ)- ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਲਈ ਚਾਹ ਦੀ ਕੰਟੀਨ, ਸਾਈਕਲ ਸਟੈਂਡ, ਛਪੇ ਫਾਰਮ ਅਤੇ ਫੋਟੋਗ੍ਰਾਫ਼ ਦੇ ਠੇਕੇ ਚੜ੍ਹਾਉਣ ਲਈ ਸਾਲ 2018-19 ਦੀ ਖੁੱਲ੍ਹੀ ਨਿਲਾਮੀ 28 ਮਾਰਚ ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਵਿਖੇ ...
ਮਾਹਿਲਪੁਰ, 13 ਮਾਰਚ (ਦੀਪਕ ਅਗਨੀਹੋਤਰੀ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਐਲਾਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ...
ਮੁਕੇਰੀਆਂ, 13 ਮਾਰਚ (ਰਾਮਗੜ੍ਹੀਆ)-ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਵਿਅਕਤੀਆਂ ਦੇ ਜ਼ਖਮੀ ਅਤੇ ਇਕ ਦੀ ਹਾਲਤ ਨਾਜ਼ੁਕ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਪਿੰਡ ਕਾਲਾਮੰਜ ਕੋਠੀ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਸ਼ਹੀਦ ਕਿਰਨਜੀਤ ਕੌਰ/ਈ.ਜੀ.ਐਸ./ ਏ.ਆਈ.ਈ./ ਐਸ.ਟੀ.ਆਰ. ਅਧਿਆਪਕ ਯੂਨੀਅਨ ਵਲੋਂ 18 ਮਾਰਚ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ | ਇਸ ਸਬੰਧੀ ਜ਼ਿਲ੍ਹਾ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਤਿੰਨ ਮਾਮਲੇ ਦਰਜ ਕਰਕੇ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਜੇ.ਸੀ.ਬੀ. ਮਸ਼ੀਨਾਂ ਤੇ ਰੇਤਾ ਨਾਲ ਭਰੀਆਂ ਟਰਾਲੀਆਂ ਨੂੰ ਵੀ ਕਬਜ਼ੇ 'ਚ ਲਿਆ ...
ਦਸੂਹਾ, 13 ਮਾਰਚ (ਭੁੱਲਰ)-ਝਿੰਗੜ ਕਲਾਂ ਸਪੋਰਟਸ ਕਲੱਬ ਵੱਲੋਂ 17 ਮਾਰਚ ਨੂੰ ਕਰਵਾਏ ਜਾ ਰਹੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧੀ ਕਲੱਬ ਦੇ ਪ੍ਰਧਾਨ ਦੀਪ ਗਗਨ ਸਿੰਘ ਹਨੀ ਗਿੱਲ ਅਤੇ ਡਿਪਟੀ ਕਲੈਕਟਰ ਪੰਜਾਬ ਸ. ਅਮਨਪ੍ਰੀਤ ਸਿੰਘ ਮੰਨਾ ...
ਸ਼ਾਮਚੁਰਾਸੀ, 13 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਖ਼ਾਨਪੁਰ ਸਹੋਤਾ ਵਿਖੇ ਸੰਤ ਜਮਨਾ ਦਾਸ ਜੀ ਦੇ ਸਥਾਨ ਤੇ ਇਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ | ਸੇਵਾਦਾਰ ਗੁਰਬਚਨ ਸਿੰਘ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਧਾਰਮਿਕ ਦੀਵਾਨ ਦੌਰਾਨ ਭਾਈ ਹਰਦੇਵ ਸਿੰਘ ...
ਕੋਟਫ਼ਤੂਹੀ, 13 ਮਾਰਚ (ਅਵਤਾਰ ਸਿੰਘ ਅਟਵਾਲ/ਅਮਰਜੀਤ ਸਿੰਘ ਰਾਜਾ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਹਰੀ ਸਿੰਘ ਨੈਕੀ ਵਾਲਿਆਂ ਦੀ ਸਾਲਾਨਾ ਮੌਕੇ ਬ੍ਰਹਮਲੀਨ ਸੰਤ ਬਾਬਾ ਬਲਵੀਰ ਸਿੰਘ ਨੂੰ ਸਮਰਪਿਤ 32ਵੇਂ ਗੱਭਰੂਆਂ ਦੇ ...
ਕੋਟਫ਼ਤੂਹੀ, 13 ਮਾਰਚ (ਅਟਵਾਲ)-ਪਿੰਡ ਕਟਾਰੀਆ ਵਿਚ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਧਾਰਮਿਕ ਅਸਥਾਨ ਤੇ ਸਮੂਹ ਨਗਰ-ਨਿਵਾਸੀਆਂ ਵੱਲੋਂ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦੇ ਸਾਰਿਆਂ ਰੋਗਾਂ ਦੀ ਜਾਂਚ ਦਾ ਮੁਫ਼ਤ ਚੈੱਕਅਪ ਕੈਂਪ 14 ਮਾਰਚ ਨੂੰ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋਂ ਸਮਾਗਮ ਦੌਰਾਨ ਸਥਾਨਕ ਮੁਹੱਲਾ ਫ਼ਤਿਹਗੜ੍ਹ 'ਚ ਖੁੱਲ੍ਹ ਰਹੇ ਇੱਕ ਨਵੇਂ ਸਿਲਾਈ ਸੈਂਟਰ ਲਈ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਕਲੱਬ ਦੇ ਡਾਇਰੈਕਟਰ ਰਮਨ ਵਰਮਾ, ...
ਹਰਿਆਣਾ, 13 ਮਾਰਚ (ਹਰਮੇਲ ਸਿੰਘ ਖੱਖ)-ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ ਵਿਖੇ ਪਿੰ੍ਰਸੀਪਲ ਡਾ: ਗੁਰਦੀਪ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਦੁਆਰਾ ਕੁਇਜ਼ ਪ੍ਰਤੀਯੋਗਤਾ ਕਰਵਾਈ ਗਈ | ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਧਿਆਨ 'ਚ ਰੱਖ ਕੇ ਇਹ ...
ਦਸੂਹਾ, 13 ਮਾਰਚ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ਸੀਨੀਅਰ ਆਗੂ ਸੁਰਜੀਤ ਸਿੰਘ ਕੈਰੇ ਨੇ ਫਰਾਂਸ ਸਰਕਾਰ ਵਲੋਂ ਲਗਾਈ ਸਿੱਖਾਂ ਦੀ ਦਸਤਾਰ 'ਤੇ ਪਾਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਸੰਸਾਰ ਦੀ ...
ਹੁਸ਼ਿਆਰਪੁਰ, 13 ਮਾਰਚ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਟੋਲ ਪਲਾਜ਼ਾ ਵਿਰੋਧੀ ਪੰਜਾਬ ਸੰਘਰਸ਼ ਕਮੇਟੀ ਵਲੋਂ ਪ੍ਰਧਾਨ ਹਰੀਸ਼ ਖੋਸਲਾ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੂੰ ਮੰਗ ਪੱਤਰ ਸੌਾਪਿਆ ਗਿਆ | ਇਸ ਮੌਕੇ ਹਰੀਸ਼ ਖੋਸਲਾ ਨੇ ਦੱਸਿਆ ਕਿ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈਲ ਵਲੋਂ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਉਦਘਾਟਨ ਪਿ੍ੰਸੀਪਲ ਡਾ: ਪਰਮਜੀਤ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਆਈ.ਬੀ.ਟੀ. ਜਲੰਧਰ ਤੋਂ ...
ਗੜ੍ਹਦੀਵਾਲਾ, 13 ਮਾਰਚ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਆਪਣੇ ਸਮਾਜ ਸੇਵੀ ਕੰਮਾਂ ਨੂੰ ਚਾਲੂ ਰੱਖਦੇ ਹੋਏ ਪਿੰਡ ਤਲਵੰਡੀ ਜੱਟਾਂ ਦੇ ਲੋੜਵੰਦ ਦਰਸ਼ਨ ਸਿੰਘ ਨੂੰ ਘਰ ਬਣਾ ਕੇ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ...
ਗੜ੍ਹਸ਼ੰਕਰ, 13 ਮਾਰਚ (ਸੁਮੇਸ਼ ਬਾਲੀ)-ਉਪ ਮੰਡਲ ਗੜ੍ਹਸ਼ੰਕਰ 'ਚ ਇਕੋਂ ਇਕ ਪੁਰਾਣੀ ਪੇਪਰ ਏ.ਬੀ.ਸੀ. ਪੇਪਰ ਮਿੱਲ (ਕੁਆਂਟਮ ਪੇਪਰ ਮਿੱਲ ਸੈਲਾ) ਜਿਸ ਨੇ ਹਲਕੇ 'ਚੋਂ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ | ਮਿੱਲ ਦੀ ਮੈਨੇਜਮੈਂਟ ਜਿਥੇ ਲੋਕਾਂ ਨੂੰ ਰੁਜ਼ਗਾਰ ...
ਮਾਹਿਲਪੁਰ, 13 ਮਾਰਚ (ਰਜਿੰਦਰ ਸਿੰਘ)-ਅੱੱਜ ਸਵੇਰੇ 11 ਵਜੇ ਦੇ ਕਰੀਬ ਮਾਹਿਲਪੁਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਦੋਹਲਰੋਂ ਦੋ ਕੋਲ ਇੱਕ ਸਾਈਕਲ ਸਵਾਰ ਦੀ ਕਾਰ ਨਾਲ ਟੱਕਰ ਹੋਣ ਸਾਈਕਲ ਸਵਾਰ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ...
ਮਾਹਿਲਪੁਰ, 13 ਮਾਰਚ (ਦੀਪਕ ਅਗਨੀਹੋਤਰੀ)-ਬੀਤੀ ਰਾਤ ਪਿੰਡ ਟੂਟੋਮਜਾਰਾ ਵਿਖੇ ਦੋ ਮੋਟਰ ਸਾਈਕਲਾਂ 'ਤੇ ਅੱਧਾ ਦਰਜਨ ਅਣਪਛਾਤੇ ਹਥਿਆਰਬੰਦ ਨੌਜਵਾਨਾ ਨੇ ਇੱਕ ਦੁਕਾਨਦਾਰ ਤੇ ਉਸ ਦੇ ਰਿਸ਼ਤੇਦਾਰ 'ਤੇ ਕਾਤਲਾਨਾ ਹਮਲਾ ਕਰਕੇ ਉਸ ਕੋਲੋਂ 10 ਹਜ਼ਾਰ ਦੇ ਕਰੀਬ ਦੀ ਨਕਦੀ ਤੇ ...
ਕੋਟਫ਼ਤੂਹੀ, 13 ਮਾਰਚ (ਅਟਵਾਲ)-ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦਰਬਾਰ ਪਿੰਡ ਕਟਾਰੀਆ ਵਿਖੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਸਰਪ੍ਰਸਤੀ ਹੇਠ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ, ...
ਦਸੂਹਾ, 13 ਮਾਰਚ (ਭੁੱਲਰ)- ਅੱਜ ਦੇਰ ਸ਼ਾਮ ਰਾਧਾ ਸੁਆਮੀ ਕਾਲੋਨੀ ਸਾਹਮਣੇ ਲਿੰਕ ਰੋਡ 'ਤੇ ਇੱਕ ਰਾਜਸਥਾਨੀ ਪ੍ਰਵਾਸੀ ਨੌਜਵਾਨ ਕੋਲੋਂ 85 ਹਜ਼ਾਰ ਰੁਪਏ 2 ਮੋਟਰਸਾਈਕਲ ਸਵਾਰਾ ਵਲੋਂ ਕੱਢੇ ਜਾਣ ਦਾ ਸਮਾਚਾਰ ਮਿਲਿਆ ਹੈ | ਇਹ ਰਾਜਸਥਾਨੀ ਪ੍ਰਵਾਸੀ ਨੌਜਵਾਨ ਰਾਜ ਕਿਸ਼ੋਰ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਦੋਸਤ ਦਾ ਪੇਪਰ ਦੇਣ ਆਏ ਨੌਜਵਾਨ ਨੂੰ ਉਸ ਸਮੇਂ ਲੈਣੇ ਦੇ ਦੇਣੇ ਪੈ ਗਏ ਜਦੋਂ ਪ੍ਰੀਖਿਆ ਕੇਂਦਰ 'ਚ ਤੈਨਾਤ ਸਟਾਫ਼ ਨੇ ਉਸ ਨੂੰ ਫੜ੍ਹ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ | ਪੁਲਿਸ ਨੇ ਕਥਿਤ ਦੋਸ਼ੀ ਨੌਜਵਾਨ ਖਿਲਾਫ਼ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ, ਚੰਡੀਗੜ੍ਹ ਦੇ ਸੱਦੇ 'ਤੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਮੁਲਾਜ਼ਮਾਂ ਵਲੋਂ ਅੱਜ 7ਵੇਂ ਦਿਨ ਵੀ ਜਨਵਰੀ ਅਤੇ ਫਰਵਰੀ ਮਹੀਨੇ ਦੀ ...
ਦਸੂਹਾ, 13 ਮਾਰਚ (ਭੁੱਲਰ)-ਦਸੂਹਾ ਵਿਖੇ ਬਿਜਲੀ ਦੇ ਕਰੰਟ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਨਵਜੋਤ ਸਿੰਘ ਜੋ ਸਟਰਿੰਗ ਦਾ ਕੰਮ ਕਰਦਾ ਹੈ, ਡੀ.ਏ.ਵੀ. ਕਾਲਜ ਦਸੂਹਾ ਨਜਦੀਕ ਲੋਹੇ ਦੀ ਸ਼ਟਰਿੰਗ ਖੋਲ ਰਿਹਾ ਸੀ ਕਿ ਅਚਾਨਕ ਲੋਹੇ ...
ਹੁਸ਼ਿਆਰਪੁਰ, 13 ਮਾਰਚ (ਬਲਜਿੰਦਰਪਾਲ ਸਿੰਘ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਣਜੀਤ ਕੁਮਾਰ ਜੈਨ ਦੀ ਅਦਾਲਤ ਨੇ ਹੱਤਿਆ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਮਾਮਲੇ 'ਚ ਦੋਸ਼ੀ ਪਾਏ ਗਏ 3 ਵਿਅਕਤੀਆਂ ਨੂੰ 7-7 ਸਾਲ ਦੀ ਸਜ਼ਾ ਅਤੇ ਜੁਰਮਾਨੇ ਦੇ ਹੁਕਮ ਸੁਣਾਏ | ਜੁਰਮਾਨਾ ਨਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX