ਰਈਆ, 13 ਮਾਰਚ (ਸ਼ਰਨਬੀਰ ਸਿੰਘ ਕੰਗ/ਸੁੱਚਾ ਸਿੰਘ ਘੁੰਮਣ)- ਕੁਝ ਦਿਨ ਪਹਿਲਾਂ ਨਜ਼ਦੀਕੀ ਪਿੰਡ ਧਿਆਨਪੁਰ ਦੀ ਇਕ ਨਬਾਲਗ ਲੜਕੀ ਨੂੰ ਵਰਗਲਾ ਕੇ ਬੰਗਲੌਰ ਲਿਜਾਣ ਵਾਲੇ ਨਬਾਲਗ ਨੌਜਾਵਨ ਵਲੋਂ ਫੜ੍ਹੇ ਜਾਣ ਤੋਂ ਬਾਅਦ ਬੰਗਲੌਰ ਵਿਖੇ ਹੀ ਪ੍ਰੋਡਕਸ਼ਨ ਹੋਮ 'ਚ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਉਸ ਸਮੇਂ ਗੰਭੀਰ ਰੂਪ ਅਖ਼ਤਿਆਰ ਕਰ ਗਿਆ, ਜਦ ਬੰਗਲੌਰ ਤੋਂ ਉਸ ਦੀ ਮਿ੍ਤਕ ਦੇਹ ਪਹੁੰਚੀ ਤਾਂ ਪਰਿਵਾਰ ਵਾਲੇ ਅਤੇ ਪਿੰਡ ਦੇ ਲੋਕਾਂ ਵਲੋਂ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਨੈਸ਼ਨਲ ਹਾਈਵੇਅ ਰਈਆ ਵਿਖੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਨੇ ਬੜੀ ਸਖ਼ਤੀ ਨਾਲ ਨਾਕਾਮ ਕਰ ਦਿੱਤਾ | ਲੜਕੇ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਲੜਕਾ ਅੰਮਿ੍ਤਪਾਲ ਸਿੰਘ (16 ਸਾਲ) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਧਿਆਨਪੁਰ ਤਹਿਸੀਲ ਬਾਬਾ ਬਕਾਲਾ ਨੂੰ ਪਿੰਡ ਦੀ ਹੀ ਲੜਕੀ ਜਸ਼ਨਪ੍ਰੀਤ ਕੌਰ (16 ਸਾਲ) ਪੁੱਤਰੀ ਹੀਰਾ ਸਿੰਘ ਇਕੱਠੇ ਨਜ਼ਦੀਕੀ ਇਕ ਨਿੱਜੀ ਸਕੂਲ 'ਚ ਪੜ੍ਹਦੇ ਸਨ | ਇਸ ਮੌਕੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਕਰੀਬ 15 ਦਿਨ ਪਹਿਲਾਂ ਉਕਤ ਲੜਕੀ ਸਾਡੇ ਲੜਕੇ ਨੂੰ ਵਰਗਲਾ ਕੇ ਆਪਣੇ ਨਾਲ ਬੰਗਲੌਰ ਲੈ ਗਈ ਸੀ, ਜਿੱਥੇ ਪੁਲਿਸ ਵਲੋਂ ਫੜੇ੍ਹ ਜਾਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਡਕਸ਼ਨ ਹੋਮ ਵਿਖੇ ਪਹੁੰਚਾ ਦਿੱਤਾ ਗਿਆ | ਇਸੇ ਦੌਰਾਨ ਪਿੰਡ ਦੇ ਸਰਪੰਚ ਨਿਸ਼ਾਨ ਸਿੰਘ ਵਲੋਂ ਸਾਨੂੰ ਭਰੋਸੇ 'ਚ ਲੈ ਕੇ ਤਹਾਨੂੰ ਨਾਲ ਲੈ ਕੇ ਬੰਗਲੌਰ ਤੋਂ ਲੜਕਾ-ਲੜਕੀ ਨੂੰ ਵਾਪਸ ਲੈ ਆਵਾਂਗੇ ਪਰ ਸਰਪੰਚ ਸਾਨੂੰ ਨਾਲ ਲਿਜਾਣ ਦੀ ਬਜਾਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਬੰਗਲੌਰ ਪਹੁੰਚ ਗਏ | ਇਨ੍ਹਾਂ ਦੇ ਪਹੁੰਚਣ ਤੋਂ ਬਾਅਦ ਸਾਡੇ ਲੜਕੇ ਦੀ ਹੱਤਿਆ ਹੋ ਗਈ, ਜਿਸ ਤੋਂ ਸਾਨੂੰ ਸ਼ੱਕ ਹੈ ਕਿ ਸਾਡੇ ਲੜਕੇ ਦੀ ਹੱਤਿਆ ਇਨ੍ਹਾਂ ਨੇ ਕੀਤੀ ਹੈ ਅਤੇ ਮਾਮਲਾ ਖ਼ੁਦਕੁਸ਼ੀ ਦਾ ਬਣਾ ਦਿੱਤਾ ਹੈ | ਇਸੇ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਮਿ੍ਤਕ ਦੇਹ ਨੂੰ ਸੜਕ 'ਤੇ ਰੱਖ ਕੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਵੱਡੀ ਗਿਣਤੀ 'ਚ ਹਾਜ਼ਰ ਪੁਲਿਸ ਨੇ ਸਖ਼ਤੀ ਨਾਲ ਲੋਕਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ | ਬਾਅਦ 'ਚ ਇਕੱਤਰ ਲੋਕਾਂ ਨੂੰ ਐੱਸ. ਪੀ. ਹਰਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਲੜਕੇ ਦੀ ਮੌਤ ਨਾਲ ਸਬੰਧਿਤ ਕਾਰਵਾਈ ਬੰਗਲੌਰ ਵਿਖੇ ਹੋਵੇਗੀ ਪਰ ਜਿੱਥੋਂ ਤੱਕ ਲੜਕੀ ਪਰਿਵਾਰ ਜਾਂ ਸਰਪੰਚ ਨਿਸ਼ਾਨ ਸਿੰਘ ਵਲੋਂ ਕਥਿਤ ਧਮਕੀਆਂ ਦੇਣ ਦਾ ਦੋਸ਼ ਜੋ ਪਰਿਵਾਰ ਵਲੋਂ ਲਗਾਇਆ ਜਾ ਰਿਹਾ ਹੈ, ਦੀ ਬਰੀਕੀ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਮਿ੍ਤਕ ਦੇਹ ਨੂੰ ਸੁਰੱਖਿਅਤ ਉਨ੍ਹਾਂ ਦੇ ਜੱਦੀ ਪਿੰਡ ਧਿਆਨਪੁਰ ਵਿਖੇ ਪਹੁੰਚਾ ਦਿੱਤਾ | ਇਸ ਮੌਕੇ ਡੀ. ਐੱਸ. ਪੀ. ਬਾਬਾ ਬਕਾਲਾ ਲਖਵਿੰਦਰ ਸਿੰਘ ਮੱਲ, ਡੀ. ਐੱਸ. ਪੀ. ਜੰਡਿਆਲਾ ਗੁਰੂ ਜੀ. ਐੱਸ. ਸਹੋਤਾ, ਐੱਸ. ਐੱਚ. ਓ. ਬਿਆਸ ਕਿਰਨਦੀਪ ਸਿੰਘ ਸੰਧੂ, ਐੱਸ. ਐੱਚ. ਓ. ਮਹਿਤਾ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ ਪੁਲਿਸ ਮੌਕੇ 'ਤੇ ਹਾਜ਼ਰ ਸੀ |
ਅੰਮਿ੍ਤਸਰ, 13 ਮਾਰਚ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ 'ਵਰਸਿਟੀ ਕੈਂਪਸ ਅਤੇ ਰਿਜ਼ਨਲ ਕੈਂਪਸਾਂ ਦੇ ਹੋਸਟਲਾਂ 'ਚ ਰਹਿਣ ਵਾਲੇ ਵਿਦਿਆਰਥੀਆਂ-ਵਿਦਿਆਰਥਣਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਬਾਅਦ ...
ਅੰਮਿ੍ਤਸਰ, 13 ਮਾਰਚ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀਤੇ ਦਿਨੀਂ ਸਿੰਡੀਕੇਟ ਦੀ ਇਕੱਤਰਤਾ 'ਚ ਫ਼ੈਸਲਾ ਕੀਤਾ ਕਿ ਉਹ ਵਿਦਿਆਰਥੀ ਜਿਨ੍ਹਾਂ ਦੀ 2011 ਤੋਂ ਬਾਅਦ ਕਿਸੇ ਵੀ ਕਲਾਸ, ਸਮੈਸਟਰ 'ਚ ਇਕ ਜਾਂ ਇਕ ਤੋਂ ਵੱਧ ਕੰਪਾਰਟਮੈਂਟ, ਰੀ-ਅਪੀਅਰ ...
ਅੰਮਿ੍ਤਸਰ, 13 ਮਾਰਚ (ਗਗਨਦੀਪ ਸ਼ਰਮਾ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਮਿਲਣ 'ਤੇ ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪੀੜਤ ਤਰਸੇਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਿਸੇ ਕੰਮ ਲਈ ...
ਅਜਨਾਲਾ, 13 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡਾ. ਐੱਚ. ਐੱਸ. ਭੱਲਾ ਦੀ ਅਗਵਾਈ ਹੇਠ 'ਸੋਲਰ ਊਰਜਾ ਦੀ ਐਨਰਜ਼ੀ ਅਤੇ ਸਨਗੇਜਿੰਗ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਉੁਚੇਚੇ ਤੌਰ 'ਤੇ ਪੁੱਜੇ ਬੀ. ਐੱਸ. ਐੱਫ. 70 ...
ਬੱਚੀਵਿੰਡ, 13 ਮਾਰਚ (ਬਲਦੇਵ ਸਿੰਘ ਕੰਬੋ)- ਕਦੇ ਸਮਾਂ ਸੀ ਜਦੋਂ ਪਿੰਡਾਂ ਦੇ ਸਕੂਲ ਭਾਵੇਂ ਕੱਚੇ ਸਨ ਪਰ ਅਮੀਰ-ਗ਼ਰੀਬ ਦੇ ਬੱਚੇ ਇਕ ਟਾਟ 'ਤੇ ਬੈਠ ਕੇ ਸਿੱਖਿਆ ਪ੍ਰਾਪਤ ਕਰਦੇ ਸਨ, ਜਿਸ ਨਾਲ ਸਮਾਜਿਕ ਬਰਾਬਰੀ ਪ੍ਰਤੱਖ ਝਲਕਦੀ ਸੀ | ਹੁਣ ਦੇਸ਼ ਤਾਂ ਅਮੀਰ ਹੋ ਗਿਆ ਹੈ ਪਰ ...
ਅਜਨਾਲਾ, 13 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ 'ਚ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਸੰਗਰਾਂਦ ਦੇ ਦਿਹਾੜੇ ਮੌਕੇ ਅੰਮਿ੍ਤ ਸੰਚਾਰ ਕਰਵਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ...
ਤਰਨ ਤਾਰਨ, 13 ਮਾਰਚ (ਲਾਲੀ ਕੈਰੋਂ)- ਦਿਸ਼ਾ ਸੈਂਟਰ ਪੀ. ਐੱਡ. ਬੀ. ਗਰੁੱਪ ਆਫ਼ ਸਟੱਡੀਜ਼ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਸੰਸਥਾ ਦੇ ਨਾਲ-ਨਾਲ ਪਿਛਲੇ ਦਹਾਕੇ ਤੋਂ ਬਿਹਤਰ ਸੇਵਾਵਾਂ ਦੇਣ ਕਰਕੇ ਜਾਣਿਆ-ਪਛਾਣਿਆ ਨਾਮ ਹੈ | ਇਹ ਵਿਚਾਰ 53 ਕਬੀਰ ਪਾਰਕ ਸਾਹਮਣੇ ਗੁਰੂ ...
ਚਮਿਆਰੀ, 13 ਮਾਰਚ (ਜਗਪ੍ਰੀਤ ਸਿੰਘ)- ਪਿੰਡ ਕੋਟਲਾ ਕਾਜ਼ੀਆਂ ਦੇ ਨੌਜਵਾਨ ਹਰਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਲੋਂ ਮਿਆਂਮਰ 'ਚ ਹੋਏ ਏਸ਼ੀਆ ਕੱਪ 'ਚ ਪੈਰਾਸਾਈਕਲਿੰਗ ਵਿਚੋਂ ਕਾਂਸੀ ਤਗਮਾ ਹਾਸਲ ਕਰਨ ਤੋਂ ਬਾਅਦ ਅੱਜ ਉਸ ਦੇ ਜੱਦੀ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ...
ਮਜੀਠਾ, 13 ਮਾਰਚ (ਮਨਿੰਦਰ ਸਿੰਘ ਸੋਖੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਡੈਲੀਗੇਟ ਇਜਲਾਸ ਇਥੋਂ ਥੋੜੀ ਦੂਰ ਪਿੰਡ ਭੰਗਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿਸ 'ਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ 1500 ਮੈਂਬਰਸ਼ਿਪ ਤੇ ਆਧਾਰਿਤ ਡੈਲੀਗੇਟਾਂ ਨੇ ਜ਼ੋਨ ਮਜੀਠਾ ਦੀ ...
ਅੰਮਿ੍ਤਸਰ, 13 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਉ ੱਘੇ ਸਮਾਜ ਸੇਵੀ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਗੁਰਭੇਜ ਸਿੰਘ ਸੰਧੂ ਨੇ ਸਿੱਖ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਵਿਰਾਸਤਾਂ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਸਥਿਤ ...
ਚੌਾਕ ਮਹਿਤਾ, 13 ਮਾਰਚ (ਧਰਮਿੰਦਰ ਸਿੰਘ ਭੰਮਰ੍ਹਾ)- ਵਿਗਿਆਨਕ ਪ੍ਰੀਸ਼ਦ ਪੰਚਨਦ ਵਲੋਂ ਅੰਬਰ ਪਬਲਿਕ ਸਕੂਲ ਨਵਾਂ ਤਨੇਲ੍ਹ ਵਿਖੇ ਵਿਗਿਆਨ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਪ੍ਰੀਸ਼ਦ ਦੇ ...
ਬਾਬਾ ਬਕਾਲਾ ਸਾਹਿਬ, 13 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਮਾਣਯੋਗ ਡਿਪਟੀ ਕਮਿਸ਼ਨਰ ਅੰਮਿ੍ਤਸਰ ਕਮਲਦੀਪ ਸਿੰਘ ਸੰਘਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਾਬਾ ਬਕਾਲਾ ਸਾਹਿਬ ਵਿਖੇ 1 ਮਾਰਚ ਤੋਂ 15 ਮਾਰਚ ਤੱਕ ਲੋਕਾਂ ਨੂੰ 'ਬੇਟੀ ਬਚਾਓ-ਬੇਟੀ ਪੜ੍ਹਾਓ' ਅਭਿਆਨ ਅਧੀਨ ...
ਛੇਹਰਟਾ, 13 ਮਾਰਚ (ਸੁਰਿੰਦਰ ਸਿੰਘ ਵਿਰਦੀ)- ਕਾਂਗਰਸ ਇੰਟਕ ਵਲੋਂ ਕੁਲਦੀਪ ਸਿੰਘ ਦੇ ਗ੍ਰਹਿ ਇਲਾਕਾ ਖੰਡਵਾਲਾ ਵਿਖੇ ਮੀਟਿੰਗ ਕੀਤੀ ਗਈ ¢ ਮੀਟਿੰਗ 'ਚ ਮੁੱਖ ਮਹਿਮਾਨ ਯੂਥ ਕਾਂਗਰਸ ਇੰਟਕ ਦੇ ਕੌਮੀ ਪ੍ਰਧਾਨ ਵਰਿੰਦਰ ਫ਼ੁੱਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ...
ਜੇਠੂਵਾਲ, 13 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)- ਅੰਮਿ੍ਸਤਰ-ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵੂਮੈਨ ਜੇਠੂਵਾਲ ਵਲੋਂ ਕੌਮਾਂਤਰੀ ਔਰਤ ਦਿਵਸ ਮਨਾਇਆ, ਜਿਸ ਦੀ ਸ਼ੁਰੂਆਤ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਐੱਮ. ਡੀ. ਸੁਰਯਾ ...
ਅੰਮਿ੍ਤਸਰ, 13 ਮਾਰਚ (ਗਗਨਦੀਪ ਸ਼ਰਮਾ)- ਮੋਟਰਸਾਈਕਲ ਲੁਟੇਰਾ ਗਰੋਹ ਵਲੋਂ ਪੈਦਲ ਜਾ ਰਹੀ ਇਕ ਔਰਤ ਦੀ ਸੋਨੇ ਦੀ ਚੈਨੀ ਝਪਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਛਾਉਣੀ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਔਰਤ ਰਜਨੀ ਪਤਨੀ ਸਿੰਦਰ ਵਾਸੀ ...
ਅੰਮਿ੍ਤਸਰ, 13 ਮਾਰਚ (ਗਗਨਦੀਪ ਸ਼ਰਮਾ)- ਸਥਾਨਕ ਝਬਾਲ ਰੋਡ ਸਥਿਤ ਕੇਂਦਰੀ ਸੁਧਾਰ ਘਰ (ਅੰਮਿ੍ਤਸਰ ਜ਼ੇਲ੍ਹ) ਫਤਾਹਪੁਰ 'ਚ ਸਜ਼ਾ ਕੱਟ ਰਹੇ ਕੈਦੀ ਨਾਲ ਮੁਲਾਕਾਤ ਕਰਨ ਆਏ ਇਕ ਵਿਅਕਤੀ ਕੋਲੋਂ ਵੱਡੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ...
ਲੈਸਟਰ (ਇੰਗਲੈਂਡ), 13 ਮਾਰਚ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਮਸ਼ਹੂਰ ਪੰਜਾਬੀ ਰੇਡੀਓ 'ਕੋਹੇਨੂਰ ਰੇਡੀਓ' ਵਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈਸਟਰ ਦੇ ਪੰਜਾਬੀ ਭਾਈਚਾਰੇ ਅਤੇ ਹੋਰ ਕਮਿਊਨਿਟੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਸਰਹੱਦੀ ...
ਮੱਤੇਵਾਲ, 13 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)- ਥਾਣਾ ਮੱਤੇਵਾਲ ਤੋਂ ਮਹਿਜ ਇਕ ਕਿੱਲੋਮੀਟਰ ਪਿੰਡ ਭੋਏ ਨਜ਼ਦੀਕ ਕੁਝ ਵਿਅਕਤੀਆਂ ਵਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਇਕ ਕਾਰ ਸਵਾਰ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰੀਆਂ ਤੇ ਗਾਲੀ-ਗਲੋਚ ਕੀਤਾ | ...
ਗੁਰਦਾਸਪੁਰ, 13 ਮਾਰਚ (ਆਰਿਫ਼)- ਟੀਮ ਗਲੋਬਲ ਗੁਰਦਾਸਪੁਰ ਵਲੋਂ ਪੜ੍ਹਾਈ ਵਿਚ ਦੋ ਸਾਲ ਦੇ ਗੈਪ ਵਾਲੇ ਇਕ ਵਿਦਿਆਰਥੀ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ਟੀਮ ਗਲੋਬਲ ਦੇ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਹਰਪਿੰਦਰ ਸਿੰਘ ਪੁੱਤਰ ਬਲਵਿੰਦਰ ...
ਅੰਮਿ੍ਤਸਰ, 13 ਮਾਰਚ (ਹਰਜਿੰਦਰ ਸਿੰਘ ਸ਼ੈਲੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਕ ਰੋਜ਼ਾ ਕੌਮੀ ਸੈਮੀਨਾਰ 'ਸਮਕਾਲੀ ਸਿੱਖਿਆ : ਪ੍ਰੈਕਟਿਸ ਅਤੇ ਚੁਣੌਤੀਆਂ' ਵਿਸ਼ੇ 'ਤੇ ਕਰਵਾਇਆ ਗਿਆ | 'ਵਰਸਿਟੀ ਦੇ ਸਿੱਖਿਆ ਵਿਭਾਗ ਵਲੋਂ ਆਈ. ਸੀ. ਐੱਸ. ਐੱਸ. ਆਰ. ਦੀ ਵਿਸ਼ੇਸ਼ ...
ਅਜਨਾਲਾ, 13 ਮਾਰਚ (ਢਿੱਲੋਂ)- ਥਾਣਾ ਅਜਨਾਲਾ ਦੀ ਪੁਲਿਸ ਵਲੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਵੀਰ ਸਿੰਘ ਸੈਣੀ ਨੇ ਦੱਸਿਆ ...
ਅੰਮਿ੍ਤਸਰ, 13 ਮਾਰਚ (ਗਗਨਦੀਪ ਸ਼ਰਮਾ)- ਪੁਲਿਸ ਚੌਕੀ ਛੇਹਰਟਾ ਦੀ ਪੁਲਿਸ ਵਲੋਂ ਲੁਟੇਰਾ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ ਚਾਰ ਮੋਟਰਸਾਈਕਲ ਅਤੇ ਇਕ ਔਰਤ ਕੋਲੋਂ ਖੋਹੀ ਗਈ ਸੋਨੇ ਦੀ ਵਾਲ਼ੀ ਵੀ ਬਰਾਮਦ ਹੋਈ ਹੈ | ਅਦਾਲਤ 'ਚ ਪੇਸ਼ ਕਰਨ ...
ਛੇਹਰਟਾ, 13 ਮਾਰਚ (ਸੁਰਿੰਦਰ ਸਿੰਘ ਵਿਰਦੀ)- ਪੀੜਤ ਪਰਿਵਾਰ ਨੂੰ ਪੁਲਿਸ ਵਲੋਂ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਆਲ ਇੰਡੀਆ ਐਾਟੀ ਕੁਰੱਪਸ਼ਨ ਮੋਰਚਾ ਨੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਲਾਟੀ ਦੀ ਅਗਵਾਈ ਹੇਠ ਇਸਲਾਮਾਬਾਦ ਥਾਣਾ ਦਾ ਘਿਰਾਓ ਕੀਤਾ ਗਿਆ ਅਤੇ ਥਾਣਾ ਮੁਖੀ ...
ਰਾਮ ਤੀਰਥ, 13 ਮਾਰਚ (ਧਰਵਿੰਦਰ ਸਿੰਘ ਔਲਖ)- ਲੇਕਹੈਡ ਪਬਲਿਕ ਸਕੂਲ ਰਾਮ ਤੀਰਥ ਰੋਡ ਅੰਮਿ੍ਤਸਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਡਾਇਰੈਕਟਰ ਡਾ: ਅਵਤਾਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ: ਸ਼ੇਰ ਸਿੰਘ ਚੈਨਪੁਰ ਨੇ ...
ਰਾਮ ਤੀਰਥ, 13 ਮਾਰਚ (ਧਰਵਿੰਦਰ ਸਿੰਘ ਔਲਖ)- ਸਮਾਜ ਸੇਵੀ ਸੰਸਥਾ ਇਨਸਾਨ ਸੇਵਾ ਸੁਸਾਇਟੀ ਨੇ ਪਿੰਡ ਬੋਪਾਰਾਏ ਖ਼ੁਰਦ ਦੇ ਗ਼ਰੀਬ ਵਿਧਵਾ ਔਰਤ ਜਸਵੰਤ ਕੌਰ ਦੀ ਬੇਟੀ ਸੰਦੀਪ ਕੌਰ ਜਿਸ ਦਾ ਵਿਆਹ 13 ਮਾਰਚ ਨੂੰ ਹੋ ਰਿਹਾ ਹੈ, ਦੇ ਵਿਆਹ ਵਾਸਤੇ ਘਰੇਲੂ ਸਾਮਾਨ ਅਤੇ ਸੌਦਾ ...
ਅਜਨਾਲਾ, 13 ਮਾਰਚ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ ਦੇ ਬਜ਼ਾਰਾਂ 'ਚ ਇਨਕਲਾਬੀ ਸੰਘਰਸ਼ੀਲ ਜਨਤਕ ਜਥੇਬੰਦੀਆਂ ਦਿਹਾਤੀ ਮਜ਼ਦੂਰ ਸਭਾ, ਜ਼ਮਹੂਰੀ ਕਿਸਾਨ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਜਨਵਾਦੀ ਇਸਤਰੀ ਸਭਾ ਦੇ ਕਾਰਕੁੰਨਾਂ ਤੇ ਆਗੂਆਂ ਨੇ ਅੱਜ ...
ਰਈਆ, 13 ਮਾਰਚ (ਸ਼ਰਨਬੀਰ ਸਿੰਘ ਕੰਗ)¸ਅੱਜ ਵਧੀਕ ਨਿਗਰਾਨ ਇੰਜੀ: ਰਈਆ ਮੰਡਲ ਬਿਆਸ ਇੰਜੀ: ਐਸ. ਪੀ. ਸੌਧੀ ਵਲੋਂ ਉਪ ਮੰਡਲ ਪਾਵਰ ਕਾਮ ਰਈਆ ਦਾ ਅਚਨਚੇਤ ਦੌਰਾ ਕੀਤਾ ਗਿਆ | ਜਿਸ ਵਿਚ ਉਨ੍ਹਾਂ ਵਲੋਂ ਦਫ਼ਤਰੀ ਸਟਾਫ਼ ਅਤੇ ਟੈੇਕਨੀਕਲ ਸਟਾਫ਼ ਦੀ ਹਾਜ਼ਰੀ ਦੀ ਚੈਕਿੰਗ ਕੀਤੀ ...
ਅਜਨਾਲਾ, 13 ਮਾਰਚ (ਐੱਸ. ਪ੍ਰਸ਼ੋਤਮ)- ਹਲਕਾ ਅਜਨਾਲਾ ਦੇ ਦਿਹਾਤੀ ਕਾਂਗਰਸੀ ਆਗੂਆਂ ਤੇ ਲੋਕਾਂ ਦੀਆਂ 'ਤੁਹਾਡਾ ਵਿਧਾਇਕ-ਤੁਹਾਡੇ ਵਿਹੜੇ' ਮੁਹਿੰਮ ਤਹਿਤ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਮੌਕੇ ਕਾਂਗਰਸ ਜ਼ਿਲ੍ਹਾ ਦਿਹਾਤੀ ਮੀਤ ਪ੍ਰਧਾਨ ਸ: ਕੰਵਰਪ੍ਰਤਾਪ ਸਿੰਘ ...
ਮਜੀਠਾ, 13 ਮਾਰਚ (ਮਨਿੰਦਰ ਸਿੰਘ ਸੋਖੀ)- ਪਿੰਡ ਨਾਗ ਕਲਾਂ ਦੇ ਕੇ. ਐੱਚ. ਮੈਮੋਰੀਅਲ ਹਸਪਤਾਲ ਵਿਖੇ ਬੀਜੀ ਸੁਰਿੰਦਰ ਕੌਰ ਦੇ ਜਨਮ ਦਿਨ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਰੀਜਾਂ ਦੇ ਹਰ ਤਰ੍ਹਾਂ ਦੇ ਮੁਫਤ ਟੈਸਟ ਕੀਤੇ ਗਏ, ਜਿਨ੍ਹਾਂ ...
ਖਿਲਚੀਆ, 13 ਮਾਰਚ (ਅਮਰਜੀਤ ਸਿੰਘ ਬੁੱਟਰ)¸ਅੱਜ ਇੱਥੇ ਬੀ.ਈ.ਈ.ਓ ਰਈਆ-2 ਸਰਕਾਰੀ ਐਲੀਮੈਂਟਰੀ ਸਕੂਲ ਖਿਲਚੀਆਂ ਵਿਖੇ ਸਰਬਜੀਤ ਸਿੰਘ ਬੀ.ਈ.ਈ.ਓ ਰਈਆ-2 ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ ਕੀਤਾ ਗਿਆ | ਜਿਸ 'ਚ ਨਵ-ਨਿਯੁਕਤ ਬੀ.ਈ.ਈ.ਓ ਰਈਆ-2 ਸ੍ਰੀਮਤੀ ਵਿਦਿਆ ਦੀ ਰਹਿਨਮਈ ...
ਮਾਨਾਂਵਾਲਾ, 13 ਮਾਰਚ (ਗੁਰਦੀਪ ਸਿੰਘ ਨਾਗੀ)- ਸਰਕਾਰੀ ਐਲੀਮੈਂਟਰੀ ਸਕੂਲ ਮਾਨਾਂਵਾਲਾ ਦੇ ਵਿਹੜੇ 'ਚ ਮੁੱਖ ਅਧਿਆਪਕ ਜਸਬੀਰ ਸਿੰਘ ਦੇ ਪ੍ਰਬੰਧਾਂ ਹੇਠ ਅੱਜ ਹੋਏ ਸਮਾਗਮ ਦੌਰਾਨ ਸਥਾਨਕ ਵਸਨੀਕ ਸਤਨਾਮ ਸਿੰਘ ਲਾਲਾ ਵਲੋਂ ਭੇਟ ਕੀਤਾ ਗਿਆ ਆਰ. ਓ. ਤੇ ਠੰਢੇ ਪਾਣੀ ਦੀ ...
ਵੱਲ੍ਹਾ, 13 ਮਾਰਚ (ਕਰਮਜੀਤ ਸਿੰਘ ਓਠੀਆਂ)- ਜਲੰਧਰ ਰੋਡ ਤੋਂ ਵਾਇਆ ਬਾਈਪਾਸ ਰਾਹੀਂ ਵੱਲ੍ਹਾ ਨੂੰ ਆ ਰਹੇ ਨੌਜਵਾਨ ਦੀ 12 ਤੇ 13 ਮਾਰਚ ਦੀ ਦਰਮਿਆਨੀ ਰਾਤ ਨੂੰ ਮੌਤ ਹੋ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਵੱਲ੍ਹਾ ਦੇ ਮੁਖੀ ਸਬ ਇੰਸ. ਮੁਖਤਾਰ ਨੇ ਦੱਸਿਆ ਕਿ 12 ...
ਜੇਠੂਵਾਲ, 13 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)- ਹਲਕਾ ਅਟਾਰੀ ਦੇ ਸੀਨੀਅਰ ਅਕਾਲੀ ਆਗੂ ਤੇ ਸਰਪੰਚ ਧਰਮਬੀਰ ਸਿੰਘ ਸੋਹੀਆ ਦੀ ਅਗਵਾਈ 'ਚ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ, ਜਿਸ 'ਚ ਧਰਮਬੀਰ ਸੋਹੀਆ ਨੇ ਅਕਾਲੀ ਵਰਕਰਾਂ ਨੂੰ ਮੁੱਖ ਮੰਤਰੀ ਕੈਪਟਨ ...
ਅੰਮਿ੍ਤਸਰ, 13 ਮਾਰਚ (ਗਗਨਦੀਪ ਸ਼ਰਮਾ)- ਸੀ. ਆਈ. ਏ. ਸਟਾਫ਼ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਨੌਜਵਾਨ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ | ਮਾਮਲੇ ...
ਬਾਬਾ ਬਕਾਲਾ ਸਾਹਿਬ, 13 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)- ਗਲੀ ਦੇ ਲਾਂਘੇ ਦੇ ਝਗੜੇ ਤੋਂ ਪੈਦਾ ਹੋਏ ਝਗੜੇ ਦੌਰਾਨ ਇਕ ਧਿਰ ਵਲੋਂ ਦੂਜੀ ਧਿਰ ਦੇ ਇਕ ਵਿਅਕਤੀ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦੀ ਖ਼ਬਰ ਹੈ, ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ...
ਅਜਨਾਲਾ, 13 ਮਾਰਚ (ਐੱਸ. ਪ੍ਰਸ਼ੋਤਮ)- ਅੱਜ ਸਥਾਨਕ ਸ਼ਹਿਰ ਦੀਆਂ ਗਲੀਆਂ/ਮੁਹੱਲਿਆਂ ਸਮੇਤ ਨੇੜੇ ਤੇੜੇ ਦੇ ਸਰਹੱਦੀ ਪਿੰਡਾਂ 'ਚ 18 ਮਾਰਚ ਨੂੰ ਜਲੰਧਰ ਵਿਖੇ ਕੈਪਟਨ ਸਰਕਾਰ ਦੇ ਇਕ ਸਾਲਾ ਕਾਰਜ਼ਕਾਲ ਨੂੰ ਨਿਖੱਧ ਕਾਰਜਕਾਲ ਕਰਾਰ ਦੇਣ ਲਈ ਵਜਾਓ ਢੋਲ-ਖੋਲੋ੍ਹ ਪੋਲ ਕੀਤੀ ...
ਅੰਮਿ੍ਤਸਰ, 13 ਮਾਰਚ (ਹਰਮਿੰਦਰ ਸਿੰੰਘ)¸ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਸਥਾਨਕ ਕੈਰੋ ਮਾਰਕੀਟ ਅਤੇ ਮੱਛੀ ਮੰਡੀ ਵਿਖੇ ਆਧੁਨਿਕ ਸਹੂਲਤਾਂ ਨਾਲ ਭਰਪੂਰ ਬਹੁਮੰਜਿਲੀ ਕਾਰ ਪਾਰਕਿੰਗ ਮਈ ਮਹੀਨੇ 'ਚ ਬਣਨੀ ਸ਼ੁਰੂ ਹੋ ਜਾਵੇਗੀ | ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਸ੍ਰੀ ...
ਅੰਮਿ੍ਤਸਰ, 13 ਮਾਰਚ (ਜਸਵੰਤ ਸਿੰਘ ਜੱਸ)- ਪੁਰਾਤਨ ਤੇ ਨਾਮਵਰ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ 25 ਮਾਰਚ ਨੂੰ ਹੋਣ ਵਾਲੀ ਉਪ ਚੋਣ ਸਬੰਧੀ ਨਾਮਜ਼ਦਗੀਆਂ ਦੇ ਅੱਖ ਆਖਰੀ ਦਿਨ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX