ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਅਜੀਤ ਬਿਊਰੋ)-'ਅਜੀਤ' ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੀ 6ਵੀਂ ਵਰ੍ਹੇਗੰਢ ਅਤੇ ਨਵੀਂ ਆਧੁਨਿਕ ਤੇ ਸਹੂਲਤਾਂ ਨਾਲ ਲੈਸ ਇਮਾਰਤ ਦੇ ਸ਼ੁੱਭ ਮਹੂਰਤ ਮੌਕੇ ਕੇਕ ਕੱਟਣ ਦੀ ਰਸਮ ਰੋਜ਼ਾਨਾ 'ਅਜੀਤ' ਜਲੰਧਰ ਦੇ ਸਮਾਚਾਰ ਸੰਪਾਦਕ ਸ: ਅਵਤਾਰ ਸਿੰਘ ਸ਼ੇਰਗਿੱਲ, 'ਅਜੀਤ ਸਮਾਚਾਰ' (ਹਿੰਦੀ) ਦੇ ਸਮਾਚਾਰ ਸੰਪਾਦਕ ਸ੍ਰੀ ਵਿਕਾਸ ਸਚਦੇਵਾ, 'ਅਜੀਤ' ਉਪ ਦਫ਼ਤਰਾਂ ਦੇ ਪ੍ਰਬੰਧਕ ਸ: ਜੰਗਬਹਾਦਰ ਸਿੰਘ ਤੇ ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਰਣਜੀਤ ਸਿੰਘ ਢਿੱਲੋਂ ਵਲੋਂ ਸਾਂਝੇ ਤੌਰ 'ਤੇ ਅਦਾ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਉਪ-ਦਫ਼ਤਰ ਨਾਲ ਸਬੰਧਤ ਪੱਤਰਕਾਰ ਹਰਮਹਿੰਦਰ ਪਾਲ ਸਿੰਘ ਬੇਦੀ ਸ੍ਰੀ ਮੁਕਤਸਰ ਸਾਹਿਬ, ਗੁਰਮੀਤ ਸਿੰਘ ਮੱਕੜ, ਰਣਜੀਤ ਸਿੰਘ ਪਾਟਿਲ ਮਲੋਟ, ਇਕਬਾਲ ਸਿੰਘ ਸ਼ਾਂਤ ਮੰਡੀ ਕਿੱਲਿਆਂਵਾਲੀ/ ਡੱਬਵਾਲੀ, ਪਰਮਜੀਤ ਸਿੰਘ ਥੇੜ੍ਹੀ, ਬਲਦੇਵ ਸਿੰਘ ਘੱਟੋਂ ਗਿੱਦੜਬਾਹਾ, ਸ਼ਿਵਰਾਜ ਸਿੰਘ ਬਰਾੜ, ਮੇਵਾ ਸਿੰਘ ਲੰਬੀ, ਰੁਪਿੰਦਰ ਸਿੰਘ ਸੇਖੋਂ, ਮਿਲਖ ਰਾਜ ਮੰਡੀ ਲੱਖੇਵਾਲੀ, ਰਵੀਪਾਲ ਦੋਦਾ, ਜਗਜੀਤ ਸਿੰਘ ਰੁਪਾਣਾ, ਨਿਰਭੋਲ ਸਿੰਘ ਮੰਡੀ ਬਰੀਵਾਲਾ, ਹਰੀਸ਼ ਗਰੋਵਰ, ਸੰਦੀਪ ਬੱਬਰ ਅਜੀਤ ਸਮਾਚਾਰ ਮਲੋਟ, ਰਣਜੀਤ ਸਿੰਘ ਵਿਰਕ ਪ੍ਰੈੱਸ ਫ਼ੋਟੋਗ੍ਰਾਫ਼ਰ ਲੰਬੀ, ਬਲਕਰਨ ਸਿੰਘ ਖਾਰਾ ਪ੍ਰੈੱਸ ਫ਼ੋਟੋਗ੍ਰਾਫ਼ਰ ਸ੍ਰੀ ਮੁਕਤਸਰ ਸਾਹਿਬ ਵੀ ਹਾਜ਼ਰ ਸਨ | ਇਸ ਤੋਂ ਪਹਿਲਾਂ ਉਪ-ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਕਿੰਗ ਕਲਿਫ਼ ਹੋਟਲ ਵਿਖੇ ਮਹਿਮਾਨਾਂ ਤੇ ਸਮੂਹ ਪੱਤਰਕਾਰਾਂ ਨੂੰ ਭੋਜਨ ਕਰਵਾਇਆ ਗਿਆ | ਸਮਾਗਮ ਦੌਰਾਨ ਉਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਰਣਜੀਤ ਸਿੰਘ ਢਿੱਲੋਂ ਨੇ ਰੋਜ਼ਾਨਾ 'ਅਜੀਤ' ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਿ 'ਅਜੀਤ' ਪੰਜਾਬੀਆਂ ਦਾ ਹਰਮਨ ਪਿਆਰਾ ਅਖ਼ਬਾਰ ਹੈ ਅਤੇ ਇਸ ਨੇ ਹਮੇਸ਼ਾ ਲੋਕਾਂ ਦੀ ਅੱਗੇ ਹੋ ਕੇ ਅਵਾਜ਼ ਬੁਲੰਦ ਕੀਤੀ ਹੈ | ਉਨਾਂ ਦੱਸਿਆ ਕਿ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮਾਣਯੋਗ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਉਪ-ਦਫ਼ਤਰ ਸਥਾਪਤ ਕਰਕੇ 28 ਫ਼ਰਵਰੀ 2012 ਨੂੰ ਆਪਣੇ ਮੁਬਾਰਕ ਹੱਥਾਂ ਨਾਲ ਉਸ ਦਾ ਉਦਘਾਟਨ ਕੀਤਾ ਸੀ | ਜਿੱਥੇ ਇਹ ਦਫ਼ਤਰ ਸਫ਼ਲਤਾਪੂਰਵਕ 6 ਵਰਿ੍ਹਆਂ ਦਾ ਸਫ਼ਰ ਤਹਿ ਕਰਕੇ ਆਪਣੀ ਵਰ੍ਹੇਗੰਢ ਮਨਾ ਰਿਹਾ ਹੈ, ਉਥੇ 7ਵੇਂ ਵਰੇ੍ਹ ਵਿਚ ਪ੍ਰਵੇਸ਼ ਕਰਨ 'ਤੇ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਇਲਾਕੇ ਵਿਚ ਹੋਰ ਬਿਹਤਰ ਸੇਵਾਵਾਂ ਦੇਣ ਲਈ ਨਵੀਂ ਸਹੂਲਤਾਂ ਨਾਲ ਲੈਸ ਤਿਆਰ ਕਰਵਾਈ ਇਮਾਰਤ ਦਾ ਸ਼ੁੱਭ ਮਹੂਰਤ ਕੀਤਾ ਗਿਆ ਹੈ | ਸਮਾਗਮ ਦੌਰਾਨ ਅਦਾਰਾ 'ਅਜੀਤ' ਦੇ ਸਮਾਚਾਰ ਸੰਪਾਦਕ ਸ: ਅਵਤਾਰ ਸਿੰਘ ਸ਼ੇਰਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ: ਬਰਜਿੰਦਰ ਸਿੰਘ ਹਮਦਰਦ ਦੀ ਯੋਗ ਰਹਿਨੁਮਾਈ ਹੇਠ ਅਦਾਰਾ 'ਅਜੀਤ' ਨੇ ਬੁਲੰਦੀਆ ਨੂੰ ਛੂਹਿਆ ਹੈ ਅਤੇ ਇਹ ਛਪਣ ਗਿਣਤੀ ਦੇ ਮਾਮਲੇ ਵਿਚ ਪੰਜਾਬੀ ਅਖ਼ਬਾਰਾਂ ਵਿਚ ਪਹਿਲੇ ਨੰਬਰ 'ਤੇ ਹੈ, ਜੋ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੀ ਉੱਚੀ ਤੇ ਸੁੱਚੀ ਸੋਚ ਤੋਂ ਇਲਾਵਾ ਸਮੂਹ 'ਅਜੀਤ' ਪਰਿਵਾਰ ਵਲੋਂ ਕੀਤੀ ਜਾ ਰਹੀ ਮਿਹਨਤ ਦਾ ਸਿੱਟਾ ਹੈ | ਉਨ੍ਹਾਂ ਇਸ ਮੌਕੇ ਸਮੂਹ 'ਅਜੀਤ' ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ | 'ਅਜੀਤ ਸਮਾਚਾਰ' ਦੇ ਸੰਪਾਦਕ ਸ੍ਰੀ ਵਿਕਾਸ ਸਚਦੇਵਾ ਨੇ ਨਵੀਂ ਇਮਾਰਤ ਦੇ ਸ਼ੁਭ ਮਹੂਰਤ 'ਤੇ 'ਅਜੀਤ' ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮਾਣਯੋਗ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਜੀ ਦੀ ਯੋਗ ਅਗਵਾਈ ਹੇਠ 'ਅਜੀਤ' ਨੇ ਸਮੇਂ ਦਾ ਹਾਣੀ ਬਣਨ ਦੀ ਸਫ਼ਲ ਕੋਸ਼ਿਸ਼ ਕੀਤੀ ਹੈ | ਇਸ ਸਮੇਂ ਜਿੱਥੇ ਪੰਜਾਬੀ ਅਖ਼ਬਾਰ 'ਅਜੀਤ' ਮਕਬੁੂਲੀਅਤ ਹਾਸਲ ਕਰ ਚੁੱਕਿਆ ਹੈ, ਉੱਥੇ ਰਾਸ਼ਟਰੀ ਭਾਸ਼ਾ ਹਿੰਦੀ ਵਿਚ ਵੀ 'ਅਜੀਤ ਸਮਾਚਾਰ' ਵੀ ਲੋਕਾਂ ਵਿਚ ਪੂਰਨ ਤੌਰ 'ਤੇ ਆਪਣਾ ਨਾਂਅ ਤੇ ਵਿਸ਼ਵਾਸ ਬਣਾ ਚੁੱਕਿਆ ਹੈ | ਸਮਾਗਮ ਨੂੰ ਮੰਡੀ ਕਿੱਲਿਆਂਵਾਲੀ ਤੋਂ ਪ੍ਰਤੀਨਿਧ ਇਕਬਾਲ ਸਿੰਘ ਸ਼ਾਂਤ ਨੇ ਵੀ ਸੰਬੋਧਨ ਕੀਤਾ | ਇਸ ਉਪਰੰਤ ਸ: ਅਵਤਾਰ ਸਿੰਘ ਸ਼ੇਰਗਿੱਲ, ਸ੍ਰੀ ਵਿਕਾਸ ਸਚਦੇਵਾ, ਸ: ਜੇ.ਬੀ. ਸਿੰਘ ਅਤੇ ਰਣਜੀਤ ਸਿੰਘ ਢਿੱਲੋਂ ਵਲੋਂ ਸਮੂਹ ਪੱਤਰਕਾਰਾਂ ਅਤੇ ਦਫ਼ਤਰੀ ਸਟਾਫ਼ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ | ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਵਲੋਂ ਉੱਪ-ਦਫ਼ਤਰ ਇੰਚਾਰਜ ਰਣਜੀਤ ਸਿੰਘ ਢਿੱਲੋਂ ਨੂੰ ਵੀ ਸਨਮਾਨਤ ਕੀਤਾ ਗਿਆ |
ਕੋਟਕਪੂਰਾ, 13 ਮਾਰਚ (ਮੇਘਰਾਜ)-ਵਧੀਕ ਨਿਗਰਾਨ ਇੰਜ: ਮਨਦੀਪ ਸਿੰਘ ਸੰਧੂ ਨੇ ਅੱਜ ਸਥਾਨਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਵਰ ਕਾਮ ਦੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਖਪਤਕਾਰਾਂ ਨੇ ਆਪਣੇ ਬਿਜਲੀ ...
ਫ਼ਰੀਦਕੋਟ, 13 ਮਾਰਚ (ਸਰਬਜੀਤ ਸਿੰਘ)-ਜੇਲ੍ਹਾਂ 'ਚ ਮੋਬਾਈਲ ਮਿਲਣ ਦੀਆਂ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸੰਗੀਨ ਦੋਸ਼ਾਂ ਤਹਿਤ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਵਲੋਂ ਇਨ੍ਹਾਂ ਮੋਬਾਈਲਾਂ ਰਾਹੀਂ ...
ਕੋਟਕਪੂਰਾ, 13 ਮਾਰਚ (ਮੇਘਰਾਜ)-ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਰਾਤ ਸਮੇਂ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਗਈ | ਥਾਣਾ ਸਿਟੀ ਕੋਟਕਪੂਰਾ ਵਿਖੇ ਸਤਵੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਲੁਹਾਰਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ...
ਬਾਜਾਖਾਨਾ, ਬਰਗਾੜੀ, 13 ਮਾਰਚ (ਜੀਵਨ ਗਰਗ, ਸੁਖਰਾਜ ਗੋਂਦਾਰਾ, ਲਖਵਿੰਦਰ ਸ਼ਰਮਾ)-ਥਾਣਾ ਬਾਜਾਖਾਨਾ ਪੁਲਿਸ ਨੇ ਟਰਾਂਸਫਾਰਮਰ ਚੋਰ ਗਰੋਹ ਨੂੰ ਚੋਰੀ ਦੇ ਟਰਾਂਸਫਾਰਮਰਾਂ, ਤੇਲ ਅਤੇ ਤਾਂਬੇ ਸਮੇਤ ਕਾਬੂ ਕੀਤਾ | ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਬਾਜਾਖਾਨਾ ਸੁਨੀਲ ...
ਗਿੱਦੜਬਾਹਾ, 13 ਮਾਰਚ (ਬਲਦੇਵ ਸਿੰਘ ਘੱਟੋਂ)-ਹਲਕਾ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਦੇ ਇਕ ਵਿਅਕਤੀ ਨੇ ਪਿੰਡ ਦੇ ਹੀ ਨੌਜਵਾਨ 'ਤੇ ਆਪਣੀ ਬੇਟੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਲਗਾਏ ਹਨ | ਪੁਲਿਸ ਥਾਣਾ ਕੋਟਭਾਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੀ ...
ਕੋਟਕਪੂਰਾ, 13 ਮਾਰਚ (ਮੇਘਰਾਜ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੱਧੂ ਨੇ ਪਿੰਡ ਵਾੜਾ ਦਰਾਕਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦੀਆਂ ਪਾਈਪਾਂ ਦਾ ਕੰਮ ਸ਼ੁਰੂ ਕਰਵਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਰਾਹੁਲ ਸਿੱਧੂ ਨੇ ਦੱਸਿਆ ਕਿ ...
ਕੋਟਕਪੂਰਾ, 13 ਮਾਰਚ (ਮੇਘਰਾਜ)-ਸਿਹਤ ਵਿਭਾਗ ਵਲੋਂ ਦੇਸ਼ ਭਰ 'ਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਹਮੇਸ਼ਾ ਸਮਾਜਸੇਵੀ ਸੰਸਥਾਵਾਂ, ਸਭਾ-ਸੁਸਾਇਟੀਆਂ, ਕਲੱਬਾਂ ਅਤੇ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਲਿਆ ਗਿਆ | ਸਥਾਨਕ ਨਵੇਂ ਬੱਸ ਅੱਡੇ ...
ਫ਼ਰੀਦਕੋਟ, 13 ਮਾਰਚ (ਹਰਮਿੰਦਰ ਸਿੰਘ ਮਿੰਦਾ)-ਅੱਜ ਅਮਰਦੀਪ ਬਾਸੀ ਚੈਰੀਟੇਬਲ ਟਰੱਸਟ ਵਲੋਂ ਅਮਰਦੀਪ ਸਿੰਘ ਬਾਸੀ ਦੀ ਸੱਤਵੀਂ ਬਰਸੀ ਮੌਕੇ ਜੋੜੀਆਂ ਨਹਿਰਾਂ ਨਜ਼ਦੀਕ ਸਥਿਤ ਰਾਧਾ ਕ੍ਰਿਸ਼ਨ ਧਾਮ ਵਿਖੇ ਛਾਂਦਾਰ ਪੌਦੇ ਲਾਏ ਗਏ | ਟਰੱਸਟ ਦੀ ਚੇਅਰਪਰਸਨ ਸੁਰਿੰਦਰ ਕੌਰ ...
ਪੰਜਗਰਾੲੀਂ ਕਲਾਂ, 13 ਮਾਰਚ (ਸੁਖਮੰਦਰ ਸਿੰਘ ਬਰਾੜ)-ਸਰਕਾਰੀ ਪ੍ਰਾਇਮਰੀ ਸਕੂਲ ਦੁਆਰੇਆਣਾ ਦੀ ਸਕੂਲ ਮੁਖੀ ਪਰਮਿੰਦਰ ਕੌਰ ਵਲੋਂ ਪ੍ਰਾਇਮਰੀ ਸਕੂਲ ਔਲਖ ਦੇ ਭਲਾਈ ਫ਼ੰਡ ਲਈ ਇਕ ਲੱਖ ਦੀ ਰਾਸ਼ੀ ਦਾ ਚੈੱਕ ਸਕੂਲ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸਕੂਲ ਮੁਖੀ ...
ਫ਼ਰੀਦਕੋਟ, 13 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਤਹਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਕਮੇਟੀ ਮੈਂਬਰ ਜਥੇਦਾਰ ਲਖਬੀਰ ਸਿੰਘ ...
ਮੰਡੀ ਕਿੱਲਿਆਂਵਾਲੀ, 13 ਮਾਰਚ (ਇਕਬਾਲ ਸਿੰਘ ਸ਼ਾਂਤ)-ਪਿੰਡ ਕਿੱਲਿਆਂਵਾਲੀ ਵਿਖੇ ਖੇਤ ਮਜ਼ਦੂਰਾਂ ਦੇ ਘਰਾਂ ਲਈ ਵਾਟਰ ਵਰਕਸ ਦਾ ਪਾਣੀ ਬੰਦ ਕਰਨ ਦਾ ਮਾਮਲਾ ਭਖ ਗਿਆ ਹੈ | ਖੇਤ ਮਜ਼ਦੂਰਾਂ ਦਾ ਦੋਸ਼ ਹੈ ਕਿ ਗ਼ਰੀਬਾਂ ਅਤੇ ਜੱਟ ਸਿੱਖ ਪਰਿਵਾਰਾਂ ਦੇ ਆਧਾਰ 'ਤੇ ਲਗਾਏ ...
ਜੈਤੋ, 13 ਮਾਰਚ (ਭੋਲਾ ਸ਼ਰਮਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕਰਨ ਦਾ ਐਲਾਨ ਕਰ ਦਿੱਤਾ ਹੈ | ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ 18 ਮਾਰਚ ਦਿਨ ਐਤਵਾਰ ਨੂੰ ਪੰਜਾਬ ਕਾਂਗਰਸ ਦੇ ...
ਸ੍ਰੀ ਮੁਕਤਸਰ ਸਾਹਿਬ, 13 ਮਾਰਚ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਅਹਿਮ ਮੀਟਿੰਗ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਗੁਰਦਰਸ਼ਨ ਸਿੰਘ ਰੁਪਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨੀ ਮੁਸ਼ਕਿਲਾਂ ਤੇ ...
ਸਾਦਿਕ, 13 ਮਾਰਚ (ਆਰ. ਐੱਸ. ਧੰੁਨਾ)-ਮਾਲਵਾ ਯੂਥ ਕਲੱਬ ਰਜਿ: ਸਾਦਿਕ ਫ਼ਰੀਦਕੋਟ ਦੇ ਸੀਨੀਅਰ ਪ੍ਰਧਾਨ ਜਗਦੀਪ ਸਿੰਘ ਬਰਾੜ ਨੇ ਕਿਹਾ ਕਿ ਲੰਮੇ ਸਮੇਂ ਤੋਂ ਸੰਗਤ ਦੀ ਇਹ ਮੰਗ ਸੀ ਕਿ ਟਿੱਲਾ ਬਾਬਾ ਫ਼ਰੀਦ ਵਿਖੇ 24 ਘੰਟੇ ਲੰਗਰ ਸ਼ੁਰੂ ਕੀਤਾ ਜਾਵੇ ਤਾਂ ਜੋ ਲੋੜਵੰਦਾਂ ਨੂੰ ...
Êਕੋਟਕਪੂਰਾ, 13 ਮਾਰਚ (ਮੋਹਰ ਸਿੰਘ ਗਿੱਲ)-ਦੇਸ਼ ਆਜ਼ਾਦ ਹੋਇਆਂ 71 ਸਾਲ ਹੋਣ ਵਾਲੇ ਹਨ, ਪਰ ਮੁਗ਼ਲਾਂ ਅਤੇ ਅੰਗਰੇਜ਼ਾਂ ਨਾਲ ਲੋਹਾ ਲੈਣ ਵਾਲੇ ਮਹਾਨ ਸੂਰਬੀਰ ਵਿਮੁਕਤ ਜਾਤੀਆਂ, ਘਮੰਤੂ ਅਤੇ ਅਰਧ ਘਮੰਤੂ ਲੋਕਾਂ ਦੇ ਯੋਧਿਆਂ ਦੀ ਕੁਰਬਾਨੀ ਦਾ ਮੁੱਲ ਅਜੇ ਤੱਕ ਸਰਕਾਰਾਂ ...
ਜੈਤੋ, 13 ਮਾਰਚ (ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆ)-ਬਾਬਾ ਨਾਮਦੇਵ ਸਭਾ (ਰਜਿ:) ਜੈਤੋ ਦੀ ਇਕ ਮੀਟਿੰਗ ਸਭਾ ਦੇ ਸਰਪ੍ਰਸਤ ਹਰਨੇਕ ਸਿੰਘ (ਸੇਵਾ ਮੁਕਤ ਜੇ. ਈ.) ਦੀ ਪ੍ਰਧਾਨਗੀ ਹੇਠ ਸਥਾਨਕ ਨਾਮਦੇਵ ਭਵਨ ਵਿਖੇ ਹੋਈ | ਮੀਟਿੰਗ ਵਿਚ ਆਲ ਇੰਡੀਆ ਕਸ਼ੱਤਰੀਆਂ ਟਾਂਕ ...
ਜੈਤੋ, 13 ਮਾਰਚ (ਭੋਲਾ ਸ਼ਰਮਾ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ 19 ਤੋਂ 21 ਮਾਰਚ ਤੱਕ ਡੀ.ਸੀ. ਦਫ਼ਤਰ ਅੱਗੇ ਦਿੱਤੇ ਜਾਣ ਵਾਲੇ ਨਿਰੰਤਰ ਧਰਨੇ ਦੇ ਸਬੰਧ 'ਚ ਇਥੇ ਮੀਟਿੰਗ ਕਰ ਕੇ ਹਕੂਮਤਾਂ ਦੀਆਂ ਲੋਕ-ਵਿਰੋਧੀ ਨੀਤੀਆਂ ਦੇ ਪੋਤੜੇ ਫਰੋਲ਼ੇ | ਕੇਂਦਰੀ ਤੇ ਰਾਜ ਸਰਕਾਰਾਂ ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ 56ਵੀਆਂ ਪੁਲਿਸ ਖੇਡਾਂ ਅਤੇ ਅਥਲੈਟਿਕ ਮੀਟ ਪੀ.ਏ.ਪੀ. ਗਰਾੳਾੂਡ ਜਲੰਧਰ ਵਿਖੇ ਸਮਾਪਤ ਹੋਈਆਂ | ਜਿਸ ਵਿਚ ਬਠਿੰਡਾ ਪੁਲਿਸ ਜ਼ੋਨ ਅਧੀਨ ਆਉਂਦੀਆਂ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੇ ਭਾਗ ਲਿਆ | ਫ਼ਰੀਦਕੋਟ ...
ਫ਼ਰੀਦਕੋਟ, 13 ਮਾਰਚ (ਹਰਮਿੰਦਰ ਸਿੰਘ ਮਿੰਦਾ)-ਪੀ.ਆਰ.ਟੀ.ਸੀ ਪੈਨਸ਼ਨਰਜ਼ ਐਸੋਸੀਏਸ਼ਨ ਦਾ ਸਾਲਾਨਾ ਸਮਾਰੋਹ ਸਥਾਨਕ ਅਮਰ ਪੈਲੇਸ ਵਿਖੇ ਮਨਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿੰਗਾਰਾ ਸਿੰਘ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਫ਼ਰੀਦਕੋਟ ਸ਼ਾਮਿਲ ਹੋਏ | ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਸਥਾਨਕ ਸਰਕਾਰੀ ਆਈ.ਟੀ.ਆਈ. ਵਿਖੇ ਸਿੱਖਿਆਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਾਉਣ ਲਈ ਪਿ੍ੰਸੀਪਲ ਦਰਸ਼ਨ ਸਿੰਘ ਦੀ ਯੋਗ ਅਗਾਈ ਹੇਠ ਹੀਰੋ ਮੋਟੋ ਕਾਰਪ ਕੰਪਨੀ ਹਰਿਦੁਆਰ ਦੇ ਸਹਿਯੋਗ ਨਾਲ ਰੋਜ਼ਗਾਰ ਮੇਲਾ ਲਗਾਇਆ ਗਿਆ | ਇਸ ...
ਕੋਟਕਪੂਰਾ, 13 ਮਾਰਚ (ਮੋਹਰ ਸਿੰਘ ਗਿੱਲ)-ਆਮ ਲੋਕਾਂ ਨੂੰ ਆਮਦਨ ਕਰ ਭਰਨ ਸਬੰਧੀ ਜਾਗਰੂਕ ਕਰਨ ਲਈ ਆਮਦਨ ਕਰ ਵਿਭਾਗ ਵਲੋਂ ਸ਼ਹਿਰ ਦੇ ਸਮੂਹ ਵਪਾਰੀਆਂ ਨਾਲ ਸਥਾਨਕ ਅਗਰਵਾਲ ਭਵਨ ਵਿਖੇ 14 ਮਾਰਚ ਨੂੰ ਸਵੇਰੇ 11 ਵਜੇ ਮੀਟਿੰਗ ਕੀਤੀ ਜਾ ਰਹੀ ਹੈ | ਆਲ ਇੰਡੀਆ ਰਿਟੇਲਰਜ਼ ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ 56ਵੀਆਂ ਪੁਲਿਸ ਖੇਡਾਂ ਅਤੇ ਅਥਲੈਟਿਕ ਮੀਟ ਪੀ.ਏ.ਪੀ. ਗਰਾੳਾੂਡ ਜਲੰਧਰ ਵਿਖੇ ਸਮਾਪਤ ਹੋਈਆਂ | ਜਿਸ ਵਿਚ ਬਠਿੰਡਾ ਪੁਲਿਸ ਜ਼ੋਨ ਅਧੀਨ ਆਉਂਦੀਆਂ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੇ ਭਾਗ ਲਿਆ | ਫ਼ਰੀਦਕੋਟ ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੌਤਮ ਪ੍ਰਸ਼ਾਦ ਨੇ ਜ਼ਿਲ੍ਹੇ ਦੇ ਪਸ਼ੂ ਪਾਲਣ ਅਧਿਕਾਰੀਆਂ/ਵੈਟਰਨਰੀ ਇੰਸਪੈਕਟਰ ਆਦਿ ਨਾਲ ਅੱਜ ਵਿਸ਼ੇਸ਼ ਮੀਟਿੰਗ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਕੰਸਟੀਚਿਊਐਾਟ ਕਾਲਜ ਆਫ਼ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਲੋਂ ਪਿ੍ੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ 31ਵਾਂ ਸਾਲਾਨਾ ਦੋ ਰੋਜ਼ਾ ਖੇਡ ...
ਫ਼ਰੀਦਕੋਟ, 13 ਮਾਰਚ (ਸਰਬਜੀਤ ਸਿੰਘ)-ਜ਼ਿਲ੍ਹੇ ਦੇ ਪਿੰਡ ਡੱਗੋ ਰੋਮਾਣਾ, ਰੱਤੀ ਰੋੜੀ, ਸੁੱਖਣਵਾਲਾ, ਕੰਮੇਆਣਾ ਆਦਿ ਦੇ ਕਿਸਾਨਾਂ ਵਲੋਂ ਅੱਜ ਪਿੰਡ ਰੱਤੀ ਰੋੜੀ ਵਿਖੇ ਪਹੁੰਚੇ ਹਲਕਾ ਕੋਟਕਪੂਰਾ ਦੇ ਇੰਚਾਰਜ ਰਾਹੁਲ ਸਿੰਘ ਨੂੰ ਭਾਰਤੀ ਕਿਸਾਨ ਮੰਚ ਦੀ ਅਗਵਾਈ ਵਿਚ ...
ਫ਼ਰੀਦਕੋਟ, 13 ਮਾਰਚ (ਸਰਬਜੀਤ ਸਿੰਘ)-ਪੰਜਾਬ ਦੀਆਂ ਸਮੂਹ ਖੇਤ ਮਜ਼ਦੂਰ ਜਥੇਬੰਦੀਆਂ ਵਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਇਕ ਵਫਦ ਵਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿਚ ਮੁੱਖ ਮੰਤਰੀ ਪੰਜਾਬ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਵਫਦ ਦੇ ...
ਸਾਦਿਕ, 13 ਮਾਰਚ (ਗੁਰਭੇਜ ਸਿੰਘ ਚੌਹਾਨ)-23 ਫਰਵਰੀ ਨੂੰ ਦਿੱਲੀ ਦੇ ਘਿਰਾਓ ਲਈ ਜਾ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਾਰਕੁਨਾਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ...
ਜੈਤੋ, 13 ਮਾਰਚ (ਭੋਲਾ ਸ਼ਰਮਾ)-ਜੈਤੋ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵਰਿੰਦਰ ਰਿੰਮੀ ਵੈਲਫੇਅਰ ਸੁਸਾਇਟੀ (ਰਜਿ:) ਸਾਦਾ ਪੱਤੀ ਜੈਤੋ ਵਲੋਂ ਸਵ. ਵਰਿੰਦਰ ਰਿੰਮੀ ਦੀ ਯਾਦ ਵਿਚ 0 ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਪਹਿਲਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ | ਕੈਂਪ ਦਾ ...
ਫ਼ਰੀਦਕੋਟ, 13 ਮਾਰਚ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਸੁਨੀਲ ਚਾਵਲਾ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਨੇ ਰੇਲਵੇ ਸਟੇਸ਼ਨ ਦੇ ਆਸ-ਪਾਸ ਰਹਿ ਰਹੇ ਝੁੱਗੀ ਝੌਾਪੜੀ ਵਾਲਿਆਂ ਨੂੰ ਸਰੀਰ ਅਤੇ ਆਪਣੇ ਰਿਹਾਇਸ਼ ਇਲਾਕੇ ਦੀ ਸਫ਼ਾਈ ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਸਥਾਨਕ ਬਾਬਾ ਫ਼ਰੀਦ ਨਗਰ ਗਲੀ ਨੰ: 3 ਪੁਰਾਣੀ ਛਾਉਣੀ ਰੋਡ ਵਿਖੇ ਸਥਿਤ ਸ੍ਰੀ ਹਨੂੰਮਾਨ ਗੜ੍ਹੀ ਮੰਦਰ ਵਿਖੇ 22ਵਾਂ ਸਾਲਾਨਾ ਭੰਡਾਰਾ ਸ੍ਰੀ ਰਾਮਾਨੰਦ ਜੀ ਬ੍ਰਹਮਚਾਰੀ ਜੀਵਨ ਮੁਕਤ ਦੇ ਸ਼ਿਸ਼ਯ ਰਾਜੀਵ ਜੀ ਜੈਤੋ ਦੇ ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਆਉਂਦੇ ਕਣਕ ਦੇ ਸੀਜ਼ਨ ਲਈ ਅੱਜ ਜ਼ਿਲ੍ਹਾ ਮੰਡੀ ਭਵਨ ਫ਼ਰੀਦਕੋਟ ਵਿਖੇ ਆਉਂਦੇ ਹਾੜੀ ਸੀਜ਼ਨ ਲਈ ਨਵੀਂ ਈ-ਟੈਂਡਰਿੰਗ ਪ੍ਰਣਾਲੀ ਰਾਹੀਂ ਅੱਜ ਟੈਂਡਰਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਆਉਂਦੀ 31 ਮਾਰਚ ਤੋਂ ਪਹਿਲਾਂ ...
ਕੋਟਕਪੂਰਾ, 13 ਮਾਰਚ (ਮੇਘਰਾਜ, ਮੋਹਰ ਗਿੱਲ)-ਕੋਟਕਪੂਰਾ-ਬਠਿੰਡਾ ਸੜਕ 'ਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਨਜ਼ਦੀਕ ਢਿੱਲੋਂ ਕਾਲੋਨੀ ਫੇਸ2 ਦੇ ਵਾਸੀਆਂ ਨੇ ਅੱਜ ਸ਼ਾਮ ਮੁਹੱਲੇ 'ਚ ਬਣੀ ਕਬਾੜ ਦੀ ਦੁਕਾਨ ਤੋਂ ਤੰਗ ਆ ਕੇ ਸੜਕ 'ਤੇ ਧਰਨਾ ਲਾ ਦਿੱਤਾ, ਜਿਸ ਨਾਲ਼ ਕਰੀਬ ...
ਫ਼ਰੀਦਕੋਟ, 13 ਮਾਰਚ (ਜਸਵੰਤ ਸਿੰਘ ਪੁਰਬਾ)-ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਘਰ-ਘਰ ਨੌਕਰੀ ਪ੍ਰੋਗਰਾਮ ਤਹਿਤ ਅੱਜ 22 ਪੜ੍ਹੇ ਲਿਖੇ ਬੇਰੁਜ਼ਗਾਰਾਂ ਨੂੰ ਪੋਰਸ਼ੀਆ ਹੈਲਥ ਕੇਅਰ ਕੰਪਨੀ ਮੁਹਾਲੀ 'ਚ ਨੌਕਰੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਵਿਧਾਇਕ ਫ਼ਰੀਦਕੋਟ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX