ਤਾਜਾ ਖ਼ਬਰਾਂ


ਇਵਾਂਕਾ ਟਰੰਪ ਦੇ ਵੀ ਆਪਣੇ ਰਾਸ਼ਟਰਪਤੀ ਪਿਤਾ ਨਾਲ ਭਾਰਤ ਦੌਰੇ 'ਤੇ ਆਉਣ ਦੀ ਸੰਭਾਵਨਾ
. . .  2 minutes ago
ਨਵੀਂ ਦਿੱਲੀ, 21 ਫਰਵਰੀ - 24 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਦੌਰੇ 'ਤੇ ਆ ਰਹੇ ਹਨ। ਸੂਤਰਾਂ ਅਨੁਸਾਰ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਵੀ ਉੱਚ ਪੱਧਰੀ ਵਫਦ 'ਚ ਸ਼ਾਮਲ ਹੋ...
ਗੋਲੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਹੋ ਰਹੀ ਹੈ ਬਰੀਕੀ ਨਾਲ ਜਾਂਚ
. . .  35 minutes ago
ਫਿਲੌਰ, 21 ਫਰਵਰੀ (ਇੰਦਰਜੀਤ ਚੰਦੜ੍ਹ) - ਬੀਤੀ ਰਾਤ 8 ਵਜੇ ਦੇ ਕਰੀਬ ਨਜ਼ਦੀਕੀ ਗੰਨਾ ਪਿੰਡ ਵਿਖੇ ਸਲੂਨ 'ਤੇ ਕੰਮ ਕਰਨ ਵਾਲੇ ਇਕ 24 ਸਾਲਾ ਨੌਜਵਾਨ ਰਾਮ ਪਾਲ ਪੁੱਤਰ ਦੇਵ ਰਾਜ ਵਾਸੀ ਹਰੀਪੁਰ ਖਾਲਸਾ ਦਾ ਕੁੱਝ ਅਣਪਛਾਤੇ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਮਾਰ ਕੇ ਕਤਲ...
ਤਰਨ ਤਾਰਨ ਵਿਖੇ ਅਕਾਲੀ ਦਲ ਟਕਸਾਲੀ ਦੀ ਵਿਸ਼ਾਲ ਰੈਲੀ ਸ਼ੁਰੂ
. . .  44 minutes ago
ਤਰਨ ਤਾਰਨ, 21 ਫਰਵਰੀ (ਹਰਿੰਦਰ ਸਿੰਘ) - ਤਰਨ ਤਾਰਨ ਵਿਖੇ ਅਕਾਲੀ ਦਲ ਟਕਸਾਲੀ ਦੀ ਵਿਸ਼ਾਲ ਰੈਲੀ ਸ਼ੁਰੂ ਹੋ ਗਈ ਹੈ। ਇਸ ਰੈਲੀ ਵਿਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਸੇਖਵਾਂ ਤੇ ਰਵੀਇੰਦਰ ਸਿੰਘ ਸਮੇਤ ਕਈ ਟਕਸਾਲੀ...
ਮਹਿਲਾ ਵਿਸ਼ਵ ਟੀ20 ਕੱਪ : ਆਸਟ੍ਰੇਲੀਆ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾ ਬੱਲੇਬਾਜ਼ੀ
. . .  48 minutes ago
ਨਵ ਵਿਆਹੁਤਾ ਲੜਕੀ ਦੀ ਭੇਦਭਰੇ ਹਲਾਤਾਂ 'ਚ ਮੌਤ
. . .  about 1 hour ago
ਫ਼ਾਜ਼ਿਲਕਾ, 21 ਫਰਵਰੀ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਪਿੰਡ ਪੂਰਨ ਪੱਟੀ ਵਿਚ ਕੁੱਝ ਮਹੀਨੇ ਪਹਿਲਾਂ ਵਿਆਹੀ ਇਕ ਲੜਕੀ ਦੀ ਭੇਦਭਰੇ ਹਾਲਤਾਂ ਵਿਚ ਮੌਤ ਹੋ ਜਾਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੜਕੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਸਹੁਰਾ ਪਰਿਵਾਰ 'ਤੇ ਲੜਕੀ...
ਸ਼ਿਲਪਾ ਸ਼ੈਟੀ ਬਣੀ ਮਾਂ, ਬੇਟੀ ਨੇ ਲਿਆ ਜਨਮ
. . .  about 1 hour ago
ਮੁੰਬਈ, 21 ਫਰਵਰੀ - ਬਾਲੀਵੁੱਡ ਦੀ ਉੱਘੀ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਦੇ ਘਰ ਤੋਂ ਖ਼ੁਸ਼ੀ ਦੀ ਖ਼ਬਰ ਆਈ ਹੈ। ਅਦਾਕਾਰਾ ਦੂਸਰੀ ਵਾਰ ਮਾਂ ਬਣੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਬੇਟੀ ਦੀ ਪਹਿਲੀ ਫ਼ੋਟੋ ਸ਼ੇਅਰ ਕੀਤੀ ਹੈ। ਸ਼ਿਲਪਾ ਨੇ...
ਸ੍ਰੀ ਮੁਕਤਸਰ ਸਾਹਿਬ: ਨੌਜਵਾਨ ਔਰਤ ਵਲੋਂ ਖ਼ੁਦਕੁਸ਼ੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ/ਦੋਦਾ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਪਿੰਡ ਸੁਖਨਾ ਅਬਲੂ ਵਿਖੇ ਇਕ ਨੌਜਵਾਨ ਔਰਤ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੀਪ ਕੌਰ (36) ਪਤਨੀ ਦਰਸ਼ਨ ਸਿੰਘ ਦੀ ਲਾਸ਼ ਕਮਰੇ...
ਸੁਖਬੀਰ ਬਾਦਲ ਨੇ ਅਕਾਲੀ ਦਲ ਦਾ ਕੀਤਾ ਸੱਤਿਆਨਾਸ - ਢੀਂਡਸਾ
. . .  about 1 hour ago
ਅੰਮ੍ਰਿਤਸਰ, 21 ਫ਼ਰਵਰੀ (ਜਸਵੰਤ ਸਿੰਘ ਜੱਸ) - ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਢੀਂਡਸਾ ਨੇ ਕਿਹਾ ਕਿ ਉਹ ਅਕਾਲੀ...
ਸਪਿਨਰ ਪ੍ਰਗਿਆਨ ਓਝਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ
. . .  about 2 hours ago
ਨਵੀਂ ਦਿੱਲੀ, 21 ਫਰਵਰੀ- ਖੱਬੇ ਹੱਥ ਦੇ ਸਪਿਨਰ ਪ੍ਰਗਿਆਨ ਓਝਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ...
ਮੁੱਖ ਮੰਤਰੀ ਦੇ ਸ਼ਹਿਰ ਵਿਚ ਧੜੱਲੇ ਨਾਲ ਚੱਲ ਰਿਹਾ ਜੂਆ ਦਾ ਕਾਰੋਬਾਰ
. . .  about 2 hours ago
ਪਟਿਆਲਾ, 21 ਫਰਵਰੀ (ਅਮਨਦੀਪ ਸਿੰਘ)- ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ 'ਚ ਧੜੱਲੇ ਨਾਲ ਜੂਏ ਦਾ ਕੰਮ ਚੱਲ ਰਿਹਾ ਹੈ ਪਰ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਸਿਵਲ ਲਾਈਨ ਥਾਣੇ ਦੇ ਬਾਹਰ ਹੀ,,
ਓਵੈਸੀ ਦਾ ਰੈਲੀ 'ਚ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਉਣ ਵਾਲੀ ਲੜਕੀ ਖ਼ਿਲਾਫ਼ ਮਾਮਲਾ ਦਰਜ
. . .  about 2 hours ago
ਨਵੀਂ ਦਿੱਲੀ, 21 ਫਰਵਰੀ- ਏ.ਆਈ.ਐਮ.ਆਈ.ਐਮ ਦੇ ਮੁਖੀ ਅਸਦੁਦੀਨ ਓਵੈਸੀ ਦੀ ਅਗਵਾਈ ਹੇਠ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਇਕ ਰੈਲੀ ਕੱਢੀ ...
ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਕਰਵਾਇਆ ਗਿਆ ਗੁਰਮਤਿ ਸਮਾਗਮ
. . .  about 2 hours ago
ਅੰਮ੍ਰਿਤਸਰ, 21 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਅੱਜ ਸ੍ਰੀ...
ਕਈ ਪਿੰਡਾਂ 'ਚ ਹੋਈ ਭਾਰੀ ਗੜ੍ਹੇਮਾਰੀ ਕਾਰਨ ਕਣਕ ਦਾ ਨੁਕਸਾਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸਵੇਰੇ ਤੇਜ ਗਰਜ਼ ਚਮਕ ਅਤੇ ਝੱਖੜ ਮਗਰੋਂ ਭਾਰੀ ਬਾਰਸ਼ ਹੋਈ। ਇਸ ਤੋਂ ਇਲਾਵਾ ਕਈ ਪਿੰਡ...
ਭਾਰਤ ਦੌਰੇ 'ਤੇ ਆ ਰਹੇ ਟਰੰਪ ਦਾ ਦਾਅਵਾ, ਮੋਟੇਰਾ ਸਟੇਡੀਅਮ ਜਾਂਦੇ ਸਮੇਂ 1 ਕਰੋੜ ਲੋਕ ਉਨ੍ਹਾਂ ਦਾ ਕਰਨਗੇ ਸਵਾਗਤ
. . .  about 3 hours ago
ਨਵੀਂ ਦਿੱਲੀ, 21 ਫਰਵਰੀ- ਅਗਲੇ ਹਫ਼ਤੇ ਭਾਰਤ ਦੌਰੇ 'ਤੇ ਆ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਦਾਅਵਾ...
ਮੋਟੇਰਾ ਸਟੇਡੀਅਮ 'ਚ ਜ਼ੋਰਾਂ 'ਤੇ ਚੱਲ ਰਹੀਆਂ ਹਨ 'ਨਮਸਤੇ ਟਰੰਪ' ਪ੍ਰੋਗਰਾਮ ਦੀਆਂ ਤਿਆਰੀਆਂ
. . .  about 3 hours ago
ਗੁਜਰਾਤ, 21 ਫਰਵਰੀ- 'ਨਮਸਤੇ ਟਰੰਪ' ਪ੍ਰੋਗਰਾਮ ਦੇ ਲਈ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਤਿਆਰੀਆਂ ਜ਼ੋਰਾਂ 'ਤੇ...
ਟਰੰਪ ਦੀ ਕੌਮੀ ਸੁਰੱਖਿਆ ਸਲਾਹਕਾਰ ਵਿਕਟੋਰੀਆ ਕੋਟਸ ਦੇਣਗੇ ਅਸਤੀਫ਼ਾ
. . .  about 3 hours ago
ਅਧਿਆਪਕ ਦਲ ਦੀ ਸੂਬਾ ਪੱਧਰੀ ਬੈਠਕ ਅੱਜ ਲੁਧਿਆਣਾ 'ਚ
. . .  about 3 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 2236
. . .  about 4 hours ago
ਕਾਰ ਦੇ ਝੀਲ 'ਚ ਡਿੱਗਣ ਕਾਰਨ 3 ਮੌਤਾਂ
. . .  about 4 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਚਾਹ ਤੱਕ ਭਾਰਤ 122/5
. . .  about 5 hours ago
ਸ੍ਰੀ ਮੁਕਤਸਰ ਸਾਹਿਬ ਵਿਚ ਤੇਜ਼ ਝੱਖੜ ਅਤੇ ਗੜੇਮਾਰੀ
. . .  about 5 hours ago
ਅੱਜ ਮਨਾਇਆ ਜਾ ਰਿਹਾ ਹੈ ਮਹਾਂਸ਼ਿਵਰਤਾਰੀ ਦਾ ਪਾਵਨ ਦਿਹਾੜਾ
. . .  about 5 hours ago
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 52 ਹੋਰ ਕੇਸਾਂ ਦੀ ਪੁਸ਼ਟੀ
. . .  about 5 hours ago
ਸ਼ਿਮਲਾ ਦੇ ਮੰਢੋਲ 'ਚ ਹੋਈ ਤਾਜ਼ਾ ਬਰਫਬਾਰੀ
. . .  about 5 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ 111/5
. . .  about 5 hours ago
ਐੱਫ.ਏ.ਟੀ.ਐੱਫ) ਦਾ ਪੂਰਾ ਸੈਸ਼ਨ ਅੱਜ ਪੈਰਿਸ 'ਚ
. . .  about 5 hours ago
ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਅਦਾਰਾ ਅਜੀਤ ਵੱਲੋਂ ਸ਼ੁੱਭਕਾਮਨਾਵਾਂ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  1 day ago
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  1 day ago
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  1 day ago
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  1 day ago
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  1 day ago
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  1 day ago
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  1 day ago
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਤੱਕ ਲਈ ਮੁਲਤਵੀ
. . .  1 day ago
ਰਾਜਸਥਾਨ 'ਚ ਚੋਰੀ ਦੇ ਦੋਸ਼ 'ਚ ਦੋ ਭਰਾਵਾਂ ਦੀ ਵਹਿਸ਼ੀ ਢੰਗ ਨਾਲ ਕੁੱਟਮਾਰ - ਰਾਹੁਲ ਗਾਂਧੀ ਨੇ ਗਹਿਲੋਤ ਸਰਕਾਰ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
. . .  1 day ago
ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਫਿਰ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ
. . .  1 day ago
ਲੌਂਗੋਵਾਲ ਵੈਨ ਹਾਦਸਾ : ਸਿੱਖਿਆ ਮੰਤਰੀ ਨੂੰ ਨੈਤਿਕਤਾ ਕਬੂਲਦੇ ਹੋਏ ਤੁਰੰਤ ਦੇਣਾ ਚਾਹੀਦਾ ਅਸਤੀਫ਼ਾ - ਬੈਂਸ
. . .  1 day ago
ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਨਿਰਭੈਆ ਦੇ ਦੋਸ਼ੀ ਨੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਦੱਸਿਆ ਬਿਮਾਰ
. . .  1 day ago
ਭੋਪਾਲ ਵਿਚ ਪਲਟੀ ਕਿਸ਼ਤੀ, ਡੀ.ਜੀ.ਪੀ. ਦੀ ਪਤਨੀ ਸਮੇਤ ਸਵਾਰ ਸਨ ਕਈ ਅਧਿਕਾਰੀ, ਬਚਾਅ
. . .  about 1 hour ago
ਨਿਰਭੈਆ ਦੇ ਦੋਸ਼ੀ ਫਾਂਸੀ ਤੋਂ ਬਚਣ ਲਈ ਆਪਣਾ ਰਹੇ ਹਨ ਹਰ ਹੱਥਕੰਡੇ, ਹੁਣ ਪੁੱਜੇ ਚੋਣ ਕਮਿਸ਼ਨ
. . .  about 1 hour ago
ਸ੍ਰੀ ਮੁਕਤਸਰ ਸਾਹਿਬ: ਬਾਦਲ ਨਾਲ ਮੇਰੇ ਗੂੜ੍ਹੇ ਸਬੰਧ-ਨੱਢਾ
. . .  about 1 hour ago
ਵੈਨ ਹਾਦਸੇ 'ਚ ਅਮਨਦੀਪ ਕੌਰ ਦੀ ਬਹਾਦਰੀ 'ਤੇ ਉੱਠੇ ਸਵਾਲ
. . .  23 minutes ago
ਦੇਸ਼ ਦੇ ਸਾਰੇ ਬੈਂਕ ਰਹਿਣਗੇ 3 ਦਿਨ ਬੰਦ
. . .  36 minutes ago
ਸਰਕਾਰ ਨੇ 1300 ਸਰਕਾਰੀ ਸਕੂਲ ਕੀਤੇ ਬੰਦ, ਸਿੱਖਿਆ ਮੰਤਰੀ ਨੇ ਕਿਹਾ ਨਹੀਂ
. . .  45 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਚੇਤ ਸੰਮਤ 550

ਹਰਿਆਣਾ / ਹਿਮਾਚਲ

ਸਿੰਚਾਈ ਵਿਭਾਗ ਨੂੰ ਲਗਾਈ ਫਿਟਕਾਰ, ਖਾਤੇ ਸੀਲ ਕਰਨ ਦੇ ਆਦੇਸ਼

ਯਮੁਨਾਨਗਰ, 13 ਮਾਰਚ (ਗੁਰਦਿਆਲ ਸਿੰਘ ਨਿਮਰ)-ਦਾਦੂਪੁਰ ਨਲਵੀ ਨਹਿਰ ਨੂੰ ਚਾਲੂ ਰੱਖਣ ਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ 204 ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਅੱਜ ਵੱਡੀ ਰਾਹਤ ਮਿਲੀ | ਦਾਦੂਪੁਰ ਨਲਵੀ ਸੰਘਰਸ਼ ਸਮਿਤੀ ਦੇ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਸੈਸ਼ਨ ਜੱਜ ਨਰੇਸ ਕਤਿਆਲ ਦੀ ਅਦਾਲਤ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਰੜੀ ਫਿਟਕਾਰ ਲਗਾਈ ਹੈ | ਉਨ੍ਹਾਂ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਕਿਸਾਨ 7 ਮਹੀਨੇ ਤੋਂ ਸੜਕ 'ਤੇ ਬੈਠੇ ਹਨ ਅਤੇ 10 ਸਾਲਾਂ ਤੋਂ ਕਾਨੂੰੂਨੀ ਲੜਾਈ ਲੜ ਰਹੇ ਹਨ | ਇਨਾਂ ਦਾ ਕਸੂਰ ਦੱਸਿਆ ਜਾਵੇ | ਉਨ੍ਹਾਂ ਪੁੱਛਿਆ ਕਿ ਜੇਕਰ ਜ਼ਮੀਨ ਨਾ ਰਹੀ, ਤਾਂ ਕਿਸਾਨ ਦਾ ਪਰਿਵਾਰਿਕ ਗੁਜ਼ਾਰਾ ਕਿਵੇਂ ਹੋ ਸਕਦਾ ਹੈ | ਇਸ 'ਤੇ ਸਿੰਚਾਈ ਵਿਭਾਗ ਵਲੋਂ ਕੋਈ ਠੋਸ ਸਬੂਤ ਨਾ ਦੇ ਸਕਣ ਕਾਰਨ ਵਿਭਾਗ ਦੇ ਸਾਰੇ ਖਾਤੇ ਸੀਲ ਕਰਨ ਦਾ ਆਦੇਸ਼ ਦਿੱਤਾ ਹੈ ਅਤੇ 23 ਮਾਰਚ ਨੂੰ ਹਾਜ਼ਰ ਹੋ ਕੇ ਜਵਾਬ ਦੇਣ ਲਈ ਕਿਹਾ ਹੈ | ਅਰਜੁਨ ਸੁਢੈਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਅੜੀਅਲ ਰਵੱਈਆ ਠੀਕ ਨਹੀਂ ਹੈ | ਉਨ੍ਹਾਂ ਨੇ ਨਹਿਰ ਨੂੰ ਡੀ-ਨੋਟੀਫਾਈਡ ਕਰ ਦਿੱਤਾ ਹੈ | ਉਨ੍ਹਾਂ ਨੇ ਹੈਰਾਨਗੀ ਜਤਾਈ ਕਿ ਮੁੱਖ ਮੰਤਰੀ ਕਿਸਾਨਾਂ ਨੂੰ ਜ਼ਮੀਨ ਵਾਪਸ ਲੈਣ ਲਈ ਕਹਿ ਰਹੇ ਹਨ | ਜੋ ਜ਼ਮੀਨ ਵਾਪਸ ਨਹੀਂ ਲੈਣਾ ਚਾਹੁੰਦਾ, ਉੱਥੇ ਨਹਿਰ ਚਾਲੂੁ ਰੱਖੀ ਜਾਵੇਗੀ, ਜੋ ਇਹ ਹਾਸੋਹੀਣੀ ਗੱਲ ਹੈ, ਜੇਕਰ ਕਿਤੇ-ਕਿਤੇ ਜ਼ਮੀਨ ਪਈ ਰਹੀ, ਤਾਂ ਨਹਿਰ ਆਕਾਸ਼ ਤੋਂ ਹੋ ਕੇ ਜਾਵੇਗੀ | ਇਸ ਤਰ੍ਹਾਂ ਦੇ ਬਿਆਨ ਸ਼ੋਭਾ ਨਹੀਂ ਦਿੰਦੇ | ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ, ਜੋ ਕੋਰਟ ਦਾ ਸਨਮਾਨ ਨਹੀਂ ਕਰਦੀ | ਇਸ ਮੌਕੇ ਰਾਜੇਸ਼ ਦਹੀਆ, ਨਰੇਸ਼, ਰਾਜੇਸ਼ ਕੁਮਾਰ, ਸਰਦੂਲ ਸਿੰਘ, ਈਸ਼ਵਰ ਕੰਬੋਜ਼, ਹੈਰੀ ਢਿਲੋਂ, ਸਤੀਸ਼ ਪਰਜਾਪਤੀ, ਦਲਬੀਰ, ਜਗਜੀਤ, ਰਾਜੂ ਮਹਲਾ, ਸੋਮਨਲਾਥ ਸੈਣੀ, ਕਿ੍ਸ਼ਨ ਕੰਬੋਜ਼, ਜਗਮਾਲ, ਕੁਲਤਾਰ ਸਿੰਘ, ਰਾਜੇਸ਼, ਮਨਦੀਪ ਅਤੇ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਰਹੇ |

ਬਿਜਲੀ ਕਰਮੀਆਂ ਵਲੋਂ ਨਿਗਮ ਮੈਨੇਜਮੈਂਟ ਿਖ਼ਲਾਫ਼ ਨਾਅਰੇਬਾਜ਼ੀ

ਕੈਥਲ, 13 ਮਾਰਚ (ਅਜੀਤ ਬਿਊਰੋ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਰਕਲ ਕਾਰਜਕਾਰਣੀ ਨੇ ਬਿਜਲੀ ਸਦਨ ਪਿਹੋਵਾ ਚੌਕ ਕੈਥਲ 'ਤੇ ਸਰਕਲ ਸਕੱਤਰ ਬਲਬੀਰ ਸਿੰਘ ਦੀ ਪ੍ਰਧਾਨਗੀ 'ਚ ਨਿਗਮ ਮੈਨੇਜਮੈਂਟ ਿਖ਼ਲਾਫ਼ ਵਿਖਾਵਾ ਕੀਤਾ | ਹਰਿਆਣਾ ਦੇ ਸਾਰੇ ਸਰਕਲਾਂ 'ਚ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ 2 ਨੇ ਲਗਾਇਆ ਫਾਹਾ

ਫਤਿਹਾਬਾਦ, 13 ਮਾਰਚ (ਹਰਬੰਸ ਮੰਡੇਰ)-ਸਵਾਮੀ ਨਗਰ 'ਚ ਇਕ ਚਿਨਾਈ ਮਿਸ਼ਤਰੀ ਅਤੇ ਜਾਖਲ 'ਚ ਇਕ ਹਲਵਾਈ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਾਪ ਦਿੱਤੀਆਂ ਹਨ | ...

ਪੂਰੀ ਖ਼ਬਰ »

ਸੀ.ਐਮ. ਫਲਾੲੀਂਗ ਦੀ ਟੀਮ ਨੇ ਗੋਦਾਮ 'ਤੇ ਮਾਰਿਆ ਛਾਪਾ

ਫਤਿਹਾਬਾਦ, 13 ਮਾਰਚ (ਹਰੰਬਸ ਮੰਡੇਰ)-ਸੀ.ਐਮ. ਫਲਾਈਾਗ ਦੀ ਟੀਮ ਨੇ ਮਾਰਕਿਟ ਕਮੇਟੀ ਰੈਸਟ ਹਾਊਸ ਦੇ ਸਾਹਮਣੇ ਇਕ ਗੋਦਾਮ ਵਿਚ ਛਾਪਾ ਮਾਰਿਆ | ਟੀਮ ਨੇ ਮੌਕੇ ਤੋਂ ਸਰਕਾਰੀ ਏਜੰਸੀ ਦੇ ਕਣਕ ਦੇ ਭਰੇ 405 ਨਾਜਾਇਜ਼ ਗੱਟੇ ਬਰਾਮਦ ਕੀਤੇ | ਮੌਕੇ 'ਤੇ ਟੀਮ ਨੇ ਫੂਡ ਸਪਲਾਈ ਵਿਭਾਗ ...

ਪੂਰੀ ਖ਼ਬਰ »

ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਛੱਤ ਨਾਲ ਲਟਕਦੀ ਲਾਸ਼ ਮਿਲੀ

ਨਰਾਇਣਗੜ੍ਹ, 13 ਮਾਰਚ (ਪੀ.ਸਿੰਘ)-ਪਿੰਡ ਭੂਰੇਵਾਲਾ ਵਿਖੇ ਐਸ.ਆਰ.ਐਮ. ਗਲੋਬਲ ਸਿੱਖਿਆ ਸੰਸਥਾਨ 'ਚ ਸਿਵਲ ਇੰਜੀਨੀਅਰਿੰਗ ਵਿਚ ਪੜ੍ਹਣ ਵਾਲੇ ਦੂਜੇ ਸਾਲ ਦੇ ਵਿਦਿਆਰਥੀ ਦੀ ਲਾਸ਼ ਛੱਤ ਨਾਲ ਲਟਕੀ ਹੋਈ ਮਿਲੀ, ਤਾਂ ਹੋਰ ਵਿਦਿਆਰਥੀਆਂ ਨੇ ਦੇਖ ਕੇ ਇਸ ਦੀ ਸੂਚਨਾ ਕਾਲਜ ...

ਪੂਰੀ ਖ਼ਬਰ »

ਨਿਟ 'ਚ ਉੱਨਤ ਅਨੁਪ੍ਰਯੋਗਾਂ ਲਈ ਨੈਨੋ ਪਦਾਰਥ 'ਤੇ ਲਾਈ ਵਰਕਸ਼ਾਪ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਕੌਮੀ ਪ੍ਰੋਦਯੋਗਿਕੀ ਸੰਸਥਾਨ (ਐਨ.ਆਈ.ਟੀ.) ਕੁਰੂਕਸ਼ੇਤਰ 'ਚ ਸੰਸਥਾਨ ਦੇ ਸਮੱਗਰੀ ਵਿਗਿਆਨ ਅਤੇ ਪ੍ਰੋਦਯੋਗਿਕੀ ਸਕੂਲ ਵਲੋਂ ਉਨਤ ਅਨੁਪ੍ਰਯੋਗਾਂ ਲਈ ਨੈਨੋ ਪਦਾਰਥ ਵਿਸ਼ੇ 'ਤੇ ਹਫ਼ਤਾਵਰੀ ਘੱਟ ਸਮੇਂ ਦਾ ਪਾਠਕ੍ਰਮ ...

ਪੂਰੀ ਖ਼ਬਰ »

ਉਮੰਗ ਸੰਸਥਾ ਵਲੋਂ ਸਰਕਾਰੀ ਸਕੂਲ 'ਚ ਸਮਾਰਟ ਕਲਾਸ ਰੂਮ ਦਾ ਉਦਘਾਟਨ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਯੁਵਾ ਭਾਜਪਾ ਆਗੂ ਸਾਹਿਲ ਸੁਧਾ ਨੇ ਕਿਹਾ ਕਿ ਵਿਧਾਇਕ ਸੁਭਾਸ਼ ਸੁਧਾ ਥਾਨੇਸਰ ਨੂੰ ਸਿੱਖਿਆ ਦੇ ਖੇਤਰ 'ਚ ਨੰਬਰ ਇਕ ਬਣਾਉਣ ਲਈ ਯਤਨ ਕਰ ਰਹੇ ਹਨ | ਇਸ ਲਈ ਸਰਕਾਰੀ ਸਕੂਲਾਂ ਦੇ ਸੰੁਦਰੀਕਰਨ 'ਤੇ ਭਰਪੂਰ ਖ਼ਰਚਾ ਕੀਤਾ ਜਾ ...

ਪੂਰੀ ਖ਼ਬਰ »

'ਬਜਾਓ ਢੋਲ ਖੋਲ੍ਹੋ ਪੋਲ' ਰੈਲੀ ਦੇ ਸਬੰਧ 'ਚ ਭਾਜਪਾ ਵਰਕਰਾਂ ਦੀ ਮੀਟਿੰਗ

ਕੀਰਤਪੁਰ ਸਾਹਿਬ, 13 ਮਾਰਚ (ਵਿਜੈਪਾਲ ਸਿੰਘ ਢਿੱਲੋਂ)-18 ਮਾਰਚ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਭਾਜਪਾ ਵਲੋਂ ਕੀਤੀ ਜਾ ਰਹੀ ਬਜਾਓ ਢੋਲ ਖੋਲ੍ਹੋ ਪੋਲ ਰੈਲੀ ਦੇ ਸਬੰਧ ਵਿਚ ਅੱਜ ਭਾਜਪਾ ਵਰਕਰਾਂ ਦੀ ਇਕ ਮੀਟਿੰਗ ਇੱਥੇ ਰਾਮ ਮੰਦਰ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਕਿਸਾਨ ਤੇ ਵਪਾਰੀ ਦਾ ਚੋਲੀ-ਦਾਮਨ ਦਾ ਸਾਥ-ਜੈਭਗਵਾਨ ਸ਼ਰਮਾ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਜੈਭਗਵਾਨ ਸ਼ਰਮਾ ਨੇ ਕਿਹਾ ਕਿ ਕਿਸਾਨ ਅਤੇ ਵਪਾਰੀ ਦਾ ਚੋਲੀ-ਦਾਮਨ ਦਾ ਸਾਥ ਹੈ | ਅਜਿਹੇ 'ਚ ਸਰਕਾਰ ਨੂੰ ਮੰਡੀਆਂ 'ਚ ਈ-ਪ੍ਰਣਾਲੀ ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਅਤੇ ਵਪਾਰੀਆਂ ਦੇ ...

ਪੂਰੀ ਖ਼ਬਰ »

ਅੰਮਿ੍ਤਸਰ ਨੇ ਲਖਨਊ ਨੂੰ ਹਰਾਇਆ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਖੇਡ ਗਰਾਊਾਡ ਅਤੇ ਮਾਰਕੰਡੇਸ਼ਵਰ ਹਾਕੀ ਸਟੇਡੀਅਮ ਸ਼ਾਹਾਬਾਦ 'ਚ ਚੱਲ ਰਹੇ ਅਖਿਲ ਭਾਰਤੀ ਅੰਤਰ ਯੂਨੀਵਰਸਿਟੀ ਮਹਿਲਾ ਹਾਕੀ ਮੁਕਾਬਲੇ 'ਚ ਕਵਾਰਟਰ ਫਾਈਨਲ ਦੇ ਮੁਕਾਬਲੇ ਖੇਡੇ ਗਏ | ਹਾਕੀ ...

ਪੂਰੀ ਖ਼ਬਰ »

ਮਿਹਨਤਕਸ਼ ਜਨਤਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋ ਰਹੀ ਹੈ-ਬਸੂ

ਟੋਹਾਣਾ, 13 ਮਾਰਚ (ਗੁਰਦੀਪ ਭੱਟੀ)-ਭਾਰਤ ਦੀ ਕੌਮਨਿਸ਼ਟ ਪਾਰਟੀ ਮਾਰਕਸਵਾਦੀ ਹਰਿਆਣਾ ਦੇ 3 ਰੋਜ਼ਾ ਸੰਮੇਲਨ ਦੇ ਅੰਤਿਮ ਦਿਨ ਮਲਿਕ ਮੋਦੀ ਧਰਮਸ਼ਾਲਾ ਵਿਚ ਕਾ. ਸੁਰਿੰਦਰ ਸਿੰਘ ਮਲਿਕ ਨੂੰ ਦੋਬਾਰਾ ਸਰਬਸੰਮਤੀ ਨਾਲ ਪਾਰਟੀ ਦਾ ਸੂਬਾ ਸਕੱਤਰ ਚੁਣ ਲਿਆ ਗਿਆ | ਇਸ ਤੋਂ ...

ਪੂਰੀ ਖ਼ਬਰ »

ਸਨਮਾਨਿਤ ਹੋਣ ਵਾਲੇ ਲੋਕਾਂ ਦੀ ਸੂਚੀ 'ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ-ਸੂਬਾਈ ਪ੍ਰਧਾਨ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਦੀ ਪ੍ਰਧਾਨਗੀ 'ਚ ਐਸ.ਸੀ./ਐਸ.ਟੀ./ਓ.ਬੀ.ਸੀ. ਵਰਗ ਦੀ ਬੈਠਕ ਰਵਿਦਾਸ ਮੰਦਿਰ 'ਚ ਹੋਈ | ਬੈਠਕ ਦਾ ਸੰਚਾਲਨ ਜਨਰਲ ਸਕੱਤਰ ਰੋਸ਼ਨ ਲਾਲ ਧੀਮਾਨ ਨੇ ਕਰਦੇ ਹੋਏ ...

ਪੂਰੀ ਖ਼ਬਰ »

ਦੱਰਾ ਖੇੜਾ ਪੰਚਾਇਤੀ ਧਰਮਸ਼ਾਲਾ 'ਚ ਸ੍ਰੀਮਦ ਭਾਗਵਤ ਕਥਾ ਅੱਜ ਤੋਂ

ਥਾਨੇਸਰ, 13 ਮਾਰਚ (ਅਜੀਤ ਬਿਊਰੋ)-ਗੌ-ਗੀਤਾ ਗਾਇਤਰੀ ਸਤਿਸੰਗ ਸੇਵਾ ਸਮਿਤੀ ਵਲੋਂ ਦੱਰਾ ਖੇੜਾ ਪੰਚਾਇਤੀ ਧਰਮਸ਼ਾਲਾ 'ਚ ਸ੍ਰੀਮਦ ਭਾਗਵਤ ਕਥਾ 14 ਤੋਂ 21 ਮਾਰਚ ਤੱਕ ਕਰਵਾਈ ਜਾਵੇਗੀ | ਦੱਰਾ ਖੇੜਾ ਸੇਵਾ ਸਮਿਤੀ ਦੇ ਪ੍ਰਧਾਨ ਅਮਰਪਾਲ ਨੇ ਦੱਸਿਆ ਕਿ ਸਾਰੇ ਦੱਰਾ ਖੇੜਾ ...

ਪੂਰੀ ਖ਼ਬਰ »

ਕੁੰਟਿਆ ਦਾ 2 ਘੰਟੇ ਦਾ ਧਰਨਾ ਪ੍ਰਦਰਸ਼ਨ 6ਵੇਂ ਦਿਨ 'ਚ ਦਾਖ਼ਲ ਤੇ ਭੁੱਖ ਹੜਤਾਲ ਜਾਰੀ

ਥਾਨੇਸਰ, 13 ਮਾਰਚ (ਅਜੀਤ ਬਿਊਰੋ)-ਕੁਰੂਕਸ਼ੇਤਰ ਸੂਨੀਵਰਸਿਟੀ ਗ਼ੈਰ ਸਿੱਖਿਅਕ ਕਰਮਚਾਰੀ ਸੰਘ (ਕੁੰਟਿਆ) ਦਾ ਸਵੇਰੇ 9 ਤੋਂ 11 ਵਜੇ ਤੱਕ ਚਲਣ ਵਾਲਾ ਪ੍ਰਦਰਸ਼ਨ 6ਵੇਂ ਦਿਨ 'ਚ ਦਾਖਲ ਹੋ ਚੁੱਕਾ ਹੈ | ਕਰਮਚਾਰੀਆਂ ਨੇ ਪ੍ਰਸ਼ਾਸਨਿਕ ਬਲਾਕ ਸਾਹਮਣੇ ਵਿਜੈ ਗਰਾਉਂਡ 'ਚ ...

ਪੂਰੀ ਖ਼ਬਰ »

'ਸਮਾਜਿਕ ਵਿਸ਼ਮਤਾ, ਭਾਰਤੀ ਸੰਵਿਧਾਨ ਅਤੇ ਕੋਟਾ' ਵਿਸ਼ੇ 'ਤੇ ਵਿਚਾਰ ਗੋਸ਼ਟੀ

ਸਿਰਸਾ, 13 ਮਾਰਚ (ਭੁਪਿੰਦਰ ਪੰਨੀਵਾਲੀਆ)-ਯੁਵਕ ਸਾਹਿਤ ਸਦਨ 'ਚ ਸ਼ਹੀਦ ਯਾਦਗਾਰ ਕੇਂਦਰ ਸਿਰਸਾ ਅਤੇ ਆਲ ਇੰਡੀਆ ਪ੍ਰੋਗ੍ਰੇਸਿਵ ਫੋਰਮ (ਏ.ਆਈ.ਪੀ.ਐਫ.) ਵਲੋਂ ਉੱਘੇ ਖੱਬੇਪੱਖੀ ਚਿੰਤਕ, ਲੇਖਕ ਬਲਦੇਵ ਬਖਸ਼ੀ ਦੀ ਯਾਦ 'ਚ 'ਸਮਾਜਿਕ ਵਿਸ਼ਮਤਾ, ਭਾਰਤੀ ਸੰਵਿਧਾਨ ਅਤੇ ਕੋਟਾ' ...

ਪੂਰੀ ਖ਼ਬਰ »

ਦਨੌਦਾ ਖੁਰਦ 'ਚ ਪਾਣੀ ਦਾ ਪ੍ਰਬੰਧ ਕਰਵਾਉਣ ਸਬੰਧੀ ਦਿੱਤਾ ਮੰਗ-ਪੱਤਰ

ਨਰਵਾਨਾ, 13 ਮਾਰਚ (ਅਜੀਤ ਬਿਊਰੋ)-ਭਾਰਤ ਦੀ ਜਨਵਾਦੀ ਨੌਜਵਾਨ ਸਭਾ ਨਰਵਾਨਾ ਨੇ ਦਨੌਦਾ ਖੁਰਦ 'ਚ ਪਾਣੀ ਦਾ ਪ੍ਰਬੰਧ ਕਰਵਾਉਣ ਦੀ ਮੰਗ ਸਬੰਧੀ ਐਕਸ.ਈ.ਐਨ. ਨਰਵਾਨਾ ਨੂੰ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪਾਰਸ਼ਦ ਮੋਨੂੰ ਦਨੌਦਾ ਦੀ ਅਗਵਾਈ 'ਚ ਮੰਗ ਪੱਤਰ ਦਿੱਤਾ | ...

ਪੂਰੀ ਖ਼ਬਰ »

ਡਾ. ਬਿੰਦੂ ਸ਼ਰਮਾ ਅਕਾਦਮਿਕ ਕੌਾਸਲ ਦੀ ਮੈਂਬਰ ਨਿਯੁਕਤ

ਕੁਰੂਕਸ਼ੇਤਰ, 13 ਮਾਰਚ (ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਦੇ ਨਿਰਦੇਸ਼ਾਂ ਮੁਤਾਬਿਕ ਜਨਸੰਚਾਰ ਅਤੇ ਮੀਡੀਆ ਪ੍ਰੌਦਯੋਗਿਕੀ ਸੰਸਥਾਨ ਦੀ ਐਸੋਸੀਏਟ ਪ੍ਰੋ. ਡਾ. ਬਿੰਦੂ ਸ਼ਰਮਾ ਨੂੰ 2 ਸਾਲ ਲਈ ਅਕਾਦਮਿਕ ਕੌਾਸਲ ਦਾ ...

ਪੂਰੀ ਖ਼ਬਰ »

ਖਿਡਾਰਨ ਮਨੀਸ਼ਾ ਨੇ ਜਿੱਤਿਆ ਚਾਂਦੀ ਦਾ ਤਗਮਾ

ਏਲਨਾਬਾਦ, 13 ਮਾਰਚ (ਜਗਤਾਰ ਸਮਾਲਸਰ)-ਸੀ.ਆਰ.ਡੀ.ਏ.ਵੀ. ਗਰਲਜ਼ ਕਾਲਜ ਦੀ ਵਿਦਿਆਰਥਣ ਮਨੀਸ਼ਾ ਨੇ ਸੂਬਾ ਪੱਧਰੀ ਇੰਟਰ ਕਾਲਜ ਦੇ ਜੂਡੋ ਮੁਕਾਬਲੇ ਦੇ 48 ਕਿਲੋ ਭਾਰ ਵਰਗ 'ਚ ਹਿੱਸਾ ਲੈਂਦਿਆਂ ਦੂਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ | ਮੁਕਾਬਲੇ 'ਚ 8 ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਦੀ ਚੋਣ ਲਈ ਪ੍ਰਚਾਰ ਤੇਜ਼

ਸਮਾਲਖਾ, 13 ਮਾਰਚ (ਅਜੀਤ ਬਿਊਰੋ)-ਬਾਰ ਐਸੋਸੀਏਸ਼ਨ ਦੀ ਚੋਣ 6 ਅਪ੍ਰੈਲ ਨੂੰ ਹੋਵੇਗੀ | ਜਿਸ ਲਈ ਬਾਰ ਕੌਾਸਿਲ ਪੰਜਾਬ ਤੇ ਹਰਿਆਣਾ ਵਲੋਂ ਅਧਿਸੂਚਨਾ ਜਾਰੀ ਕੀਤੀ ਗਈ ਹੈ | ਆਰ.ਓ. ਐਡਵੋਕੇਟ ਸ਼ੀਸ਼ਪਾਲ ਰੂਹਲ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਸਮਾਲਖਾ ਦੇ ਸਾਰੇ 173 ਮੈਂਬਰਾਂ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਹਿਮਦਪੁਰੀਆ ਦੇ ਸਕੂਲ ਪੁੱਜੇੇ

ਏਲਨਾਬਾਦ, 13 ਮਾਰਚ (ਜਗਤਾਰ ਸਮਾਲਸਰ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਣੀਆ ਦੇ ਨਜ਼ਦੀਕ ਪਿੰਡ ਮਹਿਮਦਪੁਰੀਆ ਦੇ ਸਰ ਛੋਟੂ ਰਾਮ ਜਾਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁੱਜੇ ਅਤੇ ਵਿਦਿਆਰਥੀਆਂ ਨੂੰ ਪਿਆਰ ਸਹਿਤ ਚਾਕਲੇਟ ਵੰਡੀਆਂ | ਇਸ ਮੌਕੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਪੁਰਖਾਲੀ, 13 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ 60 ਯੂਨਿਟ ਖ਼ੂਨ ਦਾਨ ਕੀਤਾ | ਸੰਸਥਾ ਦੇ ਐਨ. ਐਸ. ਐਸ. ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਿਖੇ ਕਵਿਤਾ ਉਚਾਰਣ ਅਤੇ ਸੁਰਖੀ ਲਿਖਣ ਦੇ ਮੁਕਾਬਲੇ ਕਰਵਾਏ

ਸ੍ਰੀ ਅਨੰਦਪੁਰ ਸਾਹਿਬ, 13 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ਵਿਦਿਆਰਥੀਆਂ 'ਚ ਸਾਹਿਤਕ ਰੁਚੀਆਂ ਦੇ ਵਿਕਾਸ ਲਈ ਅੱਜ ਕਵਿਤਾ ਉਚਾਰਣ ਅਤੇ ਸੁਰਖੀ ਲਿਖਣ ਦੇ ...

ਪੂਰੀ ਖ਼ਬਰ »

ਪਿ੍੍ਰੰ. ਸੁਰਜੀਤ ਕੌਰ ਨੇ ਪੁਸਤਕ 'ਜੇਲ੍ਹ ਚਿੱਠੀਆਂ' ਅਨੁਵਾਦ ਕੀਤੀ

ਨੰਗਲ, 13 ਮਾਰਚ (ਗੁਰਪ੍ਰੀਤ ਗਰੇਵਾਲ)-ਇਲਾਕੇ ਦੀ ਉੱਘੀ ਸਮਾਜ ਸੇਵਿਕਾ ਅਤੇ ਮਾਤਾ ਸਾਹਿਬ ਕੌਰ ਅਕੈਡਮੀ ਪਿੰਡ ਡੱਬਰੀ ਦੀ ਕਰਮਯੋਗੀ ਪਿੰ੍ਰਸੀਪਲ ਸੁਰਜੀਤ ਕੌਰ ਨੇ ਪ੍ਰਸਿੱਧ ਦੇਸ਼ ਭਗਤ/ਪੰਜਾਬੀ ਲੇਖਕ ਭਾਈ ਰਣਧੀਰ ਸਿੰਘ ਦੀ ਪੁਸਤਕ 'ਜੇਲ੍ਹ ਚਿੱਠੀਆਂ' ਨੂੰ ਹਿੰਦੀ 'ਚ ...

ਪੂਰੀ ਖ਼ਬਰ »

ਸ਼ੀਸ਼ਪਾਲ ਕੇਹਰਵਾਲਾ ਵਲੋਂ ਪੋਲ ਖੋਲ੍ਹ ਅਭਿਆਨ ਤਹਿਤ ਕਈ ਪਿੰਡਾਂ ਦਾ ਦੌਰਾ

ਕਾਲਾਂਵਾਲੀ, 13 ਮਾਰਚ (ਭੁਪਿੰਦਰ ਪੰਨੀਵਾਲੀਆ)-ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਸ਼ੀਸ਼ਪਾਲ ਕੇਹਰਵਾਲਾ ਨੇ ਹਲਕੇ ਦੇ ਕਈ ਪਿੰਡਾਂ 'ਚ ਘਰ-ਘਰ ਪਹੁੰਚ ਕੇ ਸਰਕਾਰ ਿਖ਼ਲਾਫ਼ ਪੋਲ ਖੋਲ੍ਹ ਮੁਹਿੰਮ ਦੀ ਸ਼ੁਰੂਆਤ ਕੀਤੀ | ਜਿਸ ਦੇ ਤਹਿਤ ਉਨ੍ਹਾਂ ਪਿੰਡ ਚਕੇਰੀਆਂ, ...

ਪੂਰੀ ਖ਼ਬਰ »

ਹਰੀਪੁਰ ਵਿਖੇ ਮਹਿਲਾ ਮੰਡਲ ਦੀ ਚੋਣ

ਪੁਰਖਾਲੀ, 13 ਮਾਰਚ (ਬੰਟੀ)-ਹਰੀਪੁਰ ਵਿਖੇ ਮਹਿਲਾ ਮੰਡਲ ਦੀ ਚੋਣ ਕੀਤੀ ਗਈ | ਇਸ ਮੌਕੇ ਪਿੰਡ ਦੇ ਸਰਪੰਚ ਕਾਕਾ ਸਿੰਘ ਅਤੇ ਮੁੱਖ ਸੇਵਿਕਾ ਮੈਡਮ ਸੁਧਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਚੋਣ ਦੌਰਾਨ ਸਤਵੀਰ ਕੌਰ ਨੂੰ ਮਹਿਲਾ ਮੰਡਲ ਦੇ ਪ੍ਰਧਾਨ, ਜਸਵੰਤ ਕੌਰ ਮੀਤ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ. ਪੀ. ਸਿੰਘ 16 ਨੂੰ ਰੱਖਣਗੇ ਪੁਲ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ

ਨੰਗਲ, 13 ਮਾਰਚ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ 441.60 ਲੱਖ ਦੀ ਲਾਗਤ ਨਾਲ ਪਿੰਡ ਬਰਾਰੀ ਵਿਖੇ 110 ਮੀਟਰ ਲੰਬਾ ਅਤੇ 10 ਮੀਟਰ ਚੌੜਾ ਪੁਲ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਚਿਰਕਾਲੀ ਮੰਗ ਪੂਰੀ ਹੋਵੇਗੀ ਅਤੇ ਇਹ ਪੁਲ ਇਲਾਕੇ ਦੇ ਵਿਕਾਸ ਲਈ ਵਰਦਾਨ ਸਾਬਤ ਹੋਵੇਗਾ | ...

ਪੂਰੀ ਖ਼ਬਰ »

ਅਵਾਰਾ ਜਾਨਵਰਾਂ ਦੀ ਸਮੱਸਿਆ ਬਣੀ ਨਾਸੂਰ

ਨੰਗਲ, 13 ਮਾਰਚ (ਗੁਰਪ੍ਰੀਤ ਗਰੇਵਾਲ)-ਨੰਗਲ ਦੇ ਲੋਕਾਂ ਲਈ ਆਵਾਰਾ ਜਾਨਵਰਾਂ ਦੀ ਸਮੱਸਿਆ ਨਾਸੂਰ ਬਣ ਚੁੱਕੀ ਹੈ ਅਤੇ ਇਹ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ | ਸੜਕਾਂ/ਰੇਲ ਲਾਈਨਾਂ/ਬਾਜ਼ਾਰਾਂ/ਹੋਰ ਜਨਤਕ ਥਾਵਾਂ 'ਤੇ ਘੁੰਮ ਰਹੇ ...

ਪੂਰੀ ਖ਼ਬਰ »

ਅਵਾਰਾ ਜਾਨਵਰਾਂ ਦੀ ਸਮੱਸਿਆ ਬਣੀ ਨਾਸੂਰ

ਨੰਗਲ, 13 ਮਾਰਚ (ਗੁਰਪ੍ਰੀਤ ਗਰੇਵਾਲ)-ਨੰਗਲ ਦੇ ਲੋਕਾਂ ਲਈ ਆਵਾਰਾ ਜਾਨਵਰਾਂ ਦੀ ਸਮੱਸਿਆ ਨਾਸੂਰ ਬਣ ਚੁੱਕੀ ਹੈ ਅਤੇ ਇਹ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ | ਸੜਕਾਂ/ਰੇਲ ਲਾਈਨਾਂ/ਬਾਜ਼ਾਰਾਂ/ਹੋਰ ਜਨਤਕ ਥਾਵਾਂ 'ਤੇ ਘੁੰਮ ਰਹੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵਲੋਂ ਆਈ. ਟੀ. ਕੰਪਨੀ ਦਾ ਵਿੱਦਿਅਕ ਟੂਰ

ਸ੍ਰੀ ਚਮਕੌਰ ਸਾਹਿਬ, 13 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਦੇ ਬੀ. ਸੀ. ਏ. ਦੇ ਵਿਦਿਆਰਥੀਆਂ ਦਾ ਆਈ. ਟੀ. ਕੰਪਨੀ ਜੈੱਡ ਸਟਾਰਟ ਸਲਿਯੂ੍ਹਨਜ਼ ਪਟਿਆਲਾ ਵਿਖੇ ਇਕ ਦਿਨਾਂ ਵਿੱਦਿਅਕ ਟੂਰ ਕਰਵਾਇਆ ਗਿਆ | ਇਸ ਟੂਰ ਵਿਚ ਲਗਭਗ 20 ਦੇ ਕਰੀਬ ...

ਪੂਰੀ ਖ਼ਬਰ »

ਮੋਰਿੰਡਾ-ਰੂਪਨਗਰ ਰੋਡ 'ਤੇ ਗੰਨੇ ਦੀ ਭਰੀ ਟਰਾਲੀ ਪਲਟੀ

ਮੋਰਿੰਡਾ, 13 ਮਾਰਚ (ਪਿ੍ਤਪਾਲ ਸਿੰਘ)-ਅਤਿ ਖਸਤਾ ਹੋ ਚੁੱਕੀ ਮੋਰਿੰਡਾ-ਰੂਪਨਗਰ ਰੋਡ 'ਤੇ ਆਏ ਦਿਨ ਸੜਕ ਹਾਦਸੇ ਵਾਪਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਰੋਡ ਦੀ ਮੁਰੰਮਤ ਨੂੰ ਲੈ ਕੇ ਕੋਈ ਕਾਰਗੁਜ਼ਾਰੀ ਵੇਖਣ ਨੂੰ ਨਹੀਂ ਮਿਲ ਰਹੀ | ...

ਪੂਰੀ ਖ਼ਬਰ »

ਕੇ.ਯੂ. ਨੇ ਐਲਾਨੇ 8 ਪ੍ਰੀਖਿਆ ਦੇ ਨਤੀਜੇ

ਥਾਨੇਸਰ, 13 ਮਾਰਚ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮੰਗਲਵਾਰ ਨੂੰ 8 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਬੀ.ਸੀ.ਏ. ਅਤੇ ਬੀ.ਬੀ.ਏ. ਦੇ 5ਵੇਂ ਸਮੇਸਟਰ, ਡਿਪਲੋਮਾ ਇਨ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਰਾਇ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਵਾਤਾਵਰਨ ਦਿਵਸ 15 ਨੂੰ

ਸ੍ਰੀ ਅਨੰਦਪੁਰ ਸਾਹਿਬ, 13 ਮਾਰਚ (ਕਰਨੈਲ ਸਿੰਘ, ਨਿੱਕੂਵਾਲ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ 15 ਮਾਰਚ, 2018 ਦਿਨ ਵੀਰਵਾਰ ਨੂੰ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਵੇਗਾ | ...

ਪੂਰੀ ਖ਼ਬਰ »

ਯੂਥ ਇਨੇਲੋ ਨੇ ਅਜੈ ਚੌਟਾਲਾ ਦੇ ਜਨਮ ਦਿਨ 'ਤੇ ਖ਼ੂਨਦਾਨ ਕੈਂਪ ਲਗਾਇਆ

ਕਰਨਾਲ, 13 ਮਾਰਚ (ਗੁਰਮੀਤ ਸਿੰਘ ਸੱਗੂ)-ਯੂਥ ਇਨੇਲੋ ਵਲੋਂ ਇਨੈਲੋ ਆਗੂ ਅਜੈ ਚੌਟਾਲਾ ਦੇ ਜਨਮ ਦਿਨ 'ਤੇ ਜੀ.ਡੀ. ਸ਼ਰਮਾ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਉਦਘਾਟਨ ਨਗਰ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗਿਆਨ ਸਿੰਘ ਚਾਵਲਾ ਨੇ ਕੀਤਾ | ਯੂਥ ਇਨੈਲੋ ਦੇ ...

ਪੂਰੀ ਖ਼ਬਰ »

ਜਗਰੂਪ ਸਿੰਘ ਚੌਬੁਰਜਾ ਬਣੇ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ

ਸਿਰਸਾ, 13 ਮਾਰਚ (ਭੁਪਿੰਦਰ ਪੰਨੀਵਾਲੀਆ)-ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਾਸਲ ਦੀ ਮੀਟਿੰਗ ਸ਼ਹੀਦ ਕਰਤਾਰ ਸਿੰਘ ਸਰਾਭਾ ਹਾਲ 'ਚ ਪਾਰਟੀ ਦੇ ਸੂਬਾਈ ਸਕੱਤਰ ਦਰਿਆਓ ਸਿੰਘ ਕਸ਼ਯਪ ਤੇ ਸਹਿ ਸਕੱਤਰ ਤਿਲਕ ਰਾਜ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਜਗਰੂਪ ...

ਪੂਰੀ ਖ਼ਬਰ »

ਕੈਂਪ 'ਚ 68 ਐਨ.ਸੀ.ਸੀ. ਕੈਡੇਟਾਂ ਵਲੋਂ ਖ਼ੂਨਦਾਨ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਗੁਰੂਕੁਲ ਕੰਪਲੈਕਸ 'ਚ 10 ਹਰਿਆਣਾ ਬਟਾਲੀਅਨ ਐਨ.ਸੀ.ਸੀ. ਵਲੋਂ ਖ਼ੂਨਦਾਨ ਕੈਂਪ ਲਗਾਇੲਆ ਗਿਆ | ਸ਼ੁਰੂਆਤ ਗੁਰੂਕੁਲ ਪ੍ਰਧਾਨ ਕੁਲਵੰਤ ਸਿੰਘ ਸੈਣੀ ਤੇ ਗੁਰੂਕੁਲ ਨਿਰਦੇਸ਼ਕ ਤੇ ਪਿੰ੍ਰਸੀਪਲ ਕਰਨਲ ਅਰੂਣ ਦੱਤਾ ਨੇ ਕੀਤੀ | ...

ਪੂਰੀ ਖ਼ਬਰ »

ਬੀ.ਸੀ.ਏ.-5ਵੇਂ ਸਮੈਸਟਰ 'ਚ ਵਿਦਿਆਰਥੀ ਰਹੇ ਮੋਹਰੀ

ਯਮੁਨਾਨਗਰ, 13 ਮਾਰਚ (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਨੈਸ਼ਨਲ ਕਾਲਜ ਦੇ ਬੀ.ਸੀ.ਏ. ਦੇ 5ਵੇਂ ਸੈਮੇਸਟਰ ਦੇ ਵਿਦਿਆਰਥੀ ਯੂਨੀਵਰਸਿਟੀ ਦੀ ਮੈਰਿਟ ਲਿਸਟ 'ਚ ਸਿਤਾਰਿਆਂ ਵਾਂਗ ਚਮਕੇ ਹਨ | ਉਨ੍ਹਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਮੈਰਿਟ ਲਿਸਟ 'ਚ ਪਹਿਲੇ 10 ਸਥਾਨਾਂ ...

ਪੂਰੀ ਖ਼ਬਰ »

ਮੰਡੀ 'ਚ ਸੜਕਾਂ ਦੀ ਖ਼ਸਤਾ ਹਾਲਤ ਤੋਂ ਕਿਸਾਨ ਪ੍ਰੇਸ਼ਾਨ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਪਿੱਪਲੀ ਮੰਡੀ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਹਾਲਾਂਕਿ ਇਸ ਵਾਰ ਵੀ ਕਣਕ ਦੇ ਸੀਜਨ ਨੂੰ ਦੇਖਦੇ ਹੋਏ ਮਾਰਕੀਟਿੰਗ ਬੋਰਡ ਵਲੋਂ ਸੜਕਾਂ 'ਤੇ ਪੈਚਵਰਕ ਲਾ ਕੇ ...

ਪੂਰੀ ਖ਼ਬਰ »

48 ਕੋਸ ਨਾਲ ਜੁੜੇ ਇਤਿਹਾਸ 'ਤੇ ਮੰਗੇ ਆਮ ਲੋਕਾਂ ਤੋਂ ਸੁਝਾਅ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਸ੍ਰੀਕ੍ਰਿਸ਼ਟਾ ਸਰਕਿਟ ਤਹਿਤ ਬ੍ਰਹਮ ਸਰੋਵਰ ਦੇ ਕੰਢੇ 'ਤੇ 48 ਕੋਸ ਨਾਲ ਜੁੜੇ ਇਤਿਹਾਸ ਦੀਆਂ ਤਸਵੀਰਾਂ ਰੱਖੀਆਂ ਜਾਣਗੀਆਂ | ਇਸ ਲਈ 48 ਕੋਸ ਦੇ ਆਮ ਨਾਗਰਿਕਾਂ ਤੋਂ ਇਸ ...

ਪੂਰੀ ਖ਼ਬਰ »

ਸ਼ਹੀਦ ਸਰਵਜੀਤ ਸਿੰਘ ਦੀ ਯਾਦ 'ਚ ਲਾਇਬ੍ਰੇਰੀ ਦਾ ਉਦਘਾਟਨ

ਨੀਲੋਖੇੜੀ, 13 ਮਾਰਚ (ਆਹੂਜਾ)-ਭਾਰਤ ਸਰਕਾਰ ਵਲੋਂ ਦੇਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦ ਫੌਜੀਆਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੀ ਯਾਦ 'ਚ ਪ੍ਰੋਗਰਾਮ ਗੌਰਮਿੰਟ ਸੀ.ਸੈ. ਸਕੂਲ 'ਚ ਕੀਤਾ ਗਿਆ | ਪ੍ਰੋਗਰਾਮ 'ਚ 2009 'ਚ ਉੜੀਸਾ ਨਾਲਕੋਂ 'ਚ ਸੀ.ਆਈ.ਐਸ.ਐਫ. ਯੂਨਿਟ 'ਚ ਤਾਇਨਾਤ ...

ਪੂਰੀ ਖ਼ਬਰ »

ਹੁਣ ਹਰਿਆਣਾ 'ਚ ਆਧੁਨਿਕ ਅਤੇ ਵਾਤਾਅਨੁਕੂਲਿਤ ਸਿਨੇਮਾ ਹਾਲ ਪੁੱਜੇਗਾ ਪਿੰਡ ਦੀ ਦਹਿਲੀਜ 'ਤੇ-ਨਿਰਮਾਤਾ ਸਤੀਸ਼ ਕੌਸ਼ਿਕ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਬਾਲੀਵੁੱਡ ਦੇ ਪ੍ਰਸ਼ਿੱਧ ਹਾਸ ਕਲਾਕਾਰ ਅਤੇ ਨਿਰਮਾਤਾ, ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਕਿਹਾ ਕਿ ਪੁਰਾਣੇ ਸਮੇਂ 'ਚ ਲੋਕ ਫ਼ਿਲਮਾਂ ਵੇਖਣ ਲਈ ਸਿਨੇਮਾ ਘਰਾਂ 'ਚ ਜਾਂਦੇ ਸਨ, ਪਰ ਹੁਣ ਹਰਿਆਣਾ 'ਚ ਆਧੁਨਿਕ ਅਤੇ ...

ਪੂਰੀ ਖ਼ਬਰ »

ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਨੇ 134ਵਾਂ ਸੰਕੀਰਤਨ ਕਰਵਾਇਆ

ਥਾਨੇਸਰ, 13 ਮਾਰਚ (ਅਜੀਤ ਬਿਊਰੋ)-ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਵਲੋਂ 134ਵਾਂ ਸੰਕੀਰਤਨ ਤੇ ਭੰਡਾਰਾ ਵਿਸ਼ਨੂ ਕਾਲੋਨੀ 'ਚ ਲਗਾਇਆ ਗਿਆ | ਪ੍ਰੋਗਰਾਮ ਦੇ ਮੁੱਖ ਯਜਮਾਨ ਉਮੇਸ਼ ਬੰਸਲਪ ਪਰਿਵਾਰ ਨੇ ਸ਼ਿਆਮ ਪੂਜਾ ਕੀਤੀ | ਕੈਥਲ ਦੇ ਗਾਇਕ ਬਹਾਦੁਰ ਸੈਣੀ ਨੇ ਭਜਨ ਸੁਣਾ ...

ਪੂਰੀ ਖ਼ਬਰ »

ਪਿਤਾ ਦੀ ਤਾੜਨਾ ਤੋਂ ਬਾਅਦ 10ਵੀਂ ਦਾ ਵਿਦਿਆਰਥੀ ਲਾਪਤਾ

ਟੋਹਾਣਾ, 13 ਮਾਰਚ (ਗੁਰਦੀਪ ਭੱਟੀ)-ਸਾਲਾਨਾ ਪੇਪਰਾਂ ਦੀ ਤਿਆਰੀ ਲਈ ਪਿਤਾ ਵਲੋਂ ਵਿਦਿਆਰਥੀ ਨੂੰ ਤਾੜਨਾ ਕਰਨ 'ਤੇ ਵਿਦਿਆਰਥੀ ਸੌਰਭ 2 ਦਿਨਾਂ ਤੋਂ ਲਾਪਤਾ ਹੈ | ਲਾਪਤਾ ਹੋਣ 'ਤੇ ਪਿਤਾ ਸੁਰੇਸ਼ ਨੇ ਪੁਲਿਸ ਨੂੰ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ | ਮਿਲੀ ...

ਪੂਰੀ ਖ਼ਬਰ »

ਐਸ.ਪੀ. ਨੇ ਨਸ਼ੇ ਦੀਆਂ ਬੁਰਾਈਆਂ ਤੇ ਇਸ ਦੇ ਪ੍ਰਭਾਅ ਿਖ਼ਲਾਫ਼ ਕੀਤਾ ਜਾਗਰੂਕ

ਕੁਰੂਕਸ਼ੇਤਰ/ਸ਼ਾਹਾਬਾਦ, 13 ਮਾਰਚ (ਜਸਬੀਰ ਸਿੰਘ ਦੁੱਗਲ)-ਬਲਾਕ ਇਸਮਾਈਲਾਬਾਦ ਦੇ ਪਿੰਡ ਸਲਵਾਨੀ ਕਲਾਂ 'ਚ ਦੇਰ ਸ਼ਾਮ ਪੰਚਾਇਤ ਸਲਪਾਨੀ ਕਲਾਂ ਅਤੇ ਉਡਾਨ ਜਨ ਕਲਿਆਣ ਸੰਸਥਾਨ ਦੇ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ 'ਚ ਨਸ਼ਾ ਮੁਕਤੀ ਮੁਹਿੰਮ ਪ੍ਰੋਗਰਾਮ ਕੀਤਾ ਗਿਆ | ...

ਪੂਰੀ ਖ਼ਬਰ »

7 ਗਰਾਮ 50 ਮਿਲੀਗਰਾਮ ਹੈਰੋਇਨ ਸਹਿਤ ਇਕ ਕਾਬੂ

ਏਲਨਾਬਾਦ, 13 ਮਾਰਚ (ਜਗਤਾਰ ਸਮਾਲਸਰ)-ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਇਥੋਂ ਨਜ਼ਦੀਕ ਪਿੰਡ ਵਣੀ ਕੋਲ ਕਾਰ 'ਚ ਸਵਾਰ ਇਕ ਵਿਅਕਤੀ ਕਰਮਵੀਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਵਣੀ ਨੂੰ ਕਾਬੂ ਕਰਕੇ ਉਸ ਕੋਲੋਂ 7 ਗਰਾਮ 50 ਮਿਲੀਗਰਾਮ ਹੈਰੋਇਨ ਬਰਾਮਦ ਕੀਤੀ ਹੈ | ...

ਪੂਰੀ ਖ਼ਬਰ »

ਪਾਣੀ ਨਿਕਾਸੀ ਲਈ ਲਗਾਏ ਜਾਣਗੇ 4 ਵਾਧੂ ਪੰਪ-ਵਿਜ

ਅੰਬਾਲਾ, 13 ਮਾਰਚ (ਚਰਨਜੀਤ ਸਿੰਘ ਟੱਕਰ)-ਸਿਹਤ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਹੜ੍ਹ ਦੇ ਦਿਨਾਂ 'ਚ ਅੰਬਾਲਾ ਸਦਰ ਖੇਤਰ ਤੋਂ ਪਾਣੀ ਦੀ ਛੇਤੀ ਨਿਕਾਸੀ ਲਈ ਟਾਂਗਰੀ ਨੇੜੇ ਸਿੰਚਾਈ ਵਿਭਾਗ ਦੇ ਡਿਸਪੋਜਲ ਬਿੰਦੂ 'ਤੇ 160 ਕਿਊਸਿਕ ਸਮਰੱਥਾ ਦੇ 4 ਵਾਧੂ ਪੰਪ ਲਗਾਏ ਜਾ ਰਹੇ ਹਨ ...

ਪੂਰੀ ਖ਼ਬਰ »

ਲੇਟ ਲਤਿਫੀ ਨਹੀਂ ਹੋਵੇਗੀ ਸਹਿਨ, ਸਮੇਂ 'ਤੇ ਦਫ਼ਤਰ 'ਚ ਆਉਣ ਕਰਮਚਾਰੀ-ਫੂਲੀਆ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੂਲੀਆ ਨੇ 9:30 ਵਜੇ ਈ.ਦਿਸ਼ਾ ਕੇਂਦਰ ਦਾ ਅਚਾਨਕ ਨਿਰੀਖਣ ਕੀਤਾ | ਆਪਣੀ ਸੀਟਾਂ 'ਤੇ ਗ਼ੈਰ ਹਾਜ਼ਰ ਮਿਲਣ ਵਾਲੇ ਸੀ.ਈ.ਓ. ਨਿਤਿਨ, ਕਲਰਕ ਜੋਤੀ, ਸੀ.ਈ.ਓ. ਹਿੰਮਤ ਸਿੰਘ, ਸ਼ਸ਼ੀ, ਹਰੀਸ਼ ਅਤੇ ਬਾਰੂ ...

ਪੂਰੀ ਖ਼ਬਰ »

ਯੁਵਾ ਸ਼ਕਤੀ ਲਈ ਪ੍ਰੇਰਣਾ ਸਰੋਤ ਹਨ ਡਾ. ਅਜੈ ਸਿੰਘ ਚੌਟਾਲਾ-ਖੈਹਰਾ

ਥਾਨੇਸਰ, 13 ਮਾਰਚ (ਅਜੀਤ ਬਿਊਰੋ)-ਸਾਲਾਂ ਪਹਿਲਾਂ ਰੋਜ਼ਾਨਾ ਆਪਣੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਸੂਬੇ ਭਰ ਦੇ ਕਾਲਜਾਂ, ਯੂਨੀਵਰਸਿਟੀਆਂ 'ਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਲਈ ਇਨਸੋ ਰੂਪੀ ਜਿਸ ਵਿਦਿਆਰਥੀ ਸੰਗਠਨ ਦੀ ਸਥਾਪਨਾ ਡਾ. ਅਜੈ ਸਿੰਘ ਚੌਟਾਲਾ ਨੇ ਕੀਤੀ ਸੀ, ...

ਪੂਰੀ ਖ਼ਬਰ »

ਲੇਟ ਲਤਿਫੀ ਨਹੀਂ ਹੋਵੇਗੀ ਸਹਿਨ, ਸਮੇਂ 'ਤੇ ਦਫ਼ਤਰ 'ਚ ਆਉਣ ਕਰਮਚਾਰੀ-ਫੂਲੀਆ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੂਲੀਆ ਨੇ 9:30 ਵਜੇ ਈ.ਦਿਸ਼ਾ ਕੇਂਦਰ ਦਾ ਅਚਾਨਕ ਨਿਰੀਖਣ ਕੀਤਾ | ਆਪਣੀ ਸੀਟਾਂ 'ਤੇ ਗ਼ੈਰ ਹਾਜ਼ਰ ਮਿਲਣ ਵਾਲੇ ਸੀ.ਈ.ਓ. ਨਿਤਿਨ, ਕਲਰਕ ਜੋਤੀ, ਸੀ.ਈ.ਓ. ਹਿੰਮਤ ਸਿੰਘ, ਸ਼ਸ਼ੀ, ਹਰੀਸ਼ ਅਤੇ ਬਾਰੂ ...

ਪੂਰੀ ਖ਼ਬਰ »

ਵਿਦਾਇਗੀ ਪ੍ਰੋਗਰਾਮ 'ਚ ਵਿਦਿਆਰਥਣਾਂ ਨੇ ਦਿੱਤੀ ਸੱਭਿਆਚਾਰਕ ਪੇਸ਼ਕਾਰੀ

ਥਾਨੇਸਰ, 13 ਮਾਰਚ (ਅਜੀਤ ਬਿਊਰੋ)-ਜੈਰਾਮ ਸਿੱਖਿਆ ਸੰਸਥਾਨ ਦੇ ਮਹਿਲਾ ਹੋਸਟਲ 'ਚ ਜੂਨੀਅਰ ਵਿਦਿਆਰਥਣਾਂ ਨੇ ਸੀਨੀਅਰ ਵਿਦਿਆਰਥਣਾਂ ਨੂੰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਵਿਦਾਇਗੀ ਦਿੱਤੀ | ਪੋ੍ਰਗਰਾਮ 'ਚ ਸੰਸਥਾਨ ਦੇ ਨਿਰਦੇਸ਼ਕ ਐਸ.ਐਨ. ਗੁਪਤਾ, ਜੈਰਾਮ ਕੰਨਿਆ ...

ਪੂਰੀ ਖ਼ਬਰ »

ਸਮਾਜਿਕ ਜ਼ਿੰਮੇਵਾਰੀ ਨੂੰ ਸਮਝੇ ਹਰ ਨਾਗਰਿਕ-ਰਾਜੇਸ਼

ਸਮਾਲਖਾ, 13 ਮਾਰਚ (ਅਜੀਤ ਬਿਊਰੋ)-ਧਰਮ ਪ੍ਰਚਾਰ 'ਚ ਲੱਗੇ ਸਮਾਲਖਾ ਦੇ ਸ੍ਰੀ ਮਹਾਦੇਵ ਜਾਗਰਣ ਮੰਡਲ ਵਲੋਂ ਪਿੰਡ ਪਾਵਟੀ 'ਚ ਆਰਥਿਕ ਤੌਰ 'ਤੇ ਕਮਜੋਰ ਪਰਿਵਾਰ ਦੀ ਲੜਕੀ ਦੇ ਵਿਆਹ 'ਚ ਸਹਿਯੋਗ ਕੀਤਾ ਗਿਆ | ਮੰਡਲ ਦੇ ਸੰਸਥਾਪਕ ਭਾਈ ਰਾਜੇਸ਼ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ...

ਪੂਰੀ ਖ਼ਬਰ »

ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਮਿਲਿਆ ਸਵੱਛ ਵਿਦਿਆਲਾ ਪੁਰਸਕਾਰ

ਅਸੰਧ, 13 ਮਾਰਚ (ਅਜੀਤ ਬਿਊਰੋ)-ਸਵੱਛ ਵਿਦਿਆਲਾ ਪੁਰਸਕਾਰ-2017 'ਚ ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਭਾਰਤ ਸਰਕਾਰ ਵਲੋਂ ਸਕੂਲਾਂ 'ਚ ਸਫ਼ਾਈ ਤੇ ਸਫ਼ਾਈ ਮੁਹਿੰਮ, ਪ੍ਰੇਰਿਤ ਕਰਨ ਅਤੇ ਮਨਾਏ ਜਾਣ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਸੰਧ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

ਲਲਿਤ ਕਲਾ ਵਿਭਾਗ 'ਚ ਇਨਫਿਊਜ਼ਨ 2018 ਨੁਮਾਇਸ਼ ਸ਼ੁਰੂ

ਕੁਰੂਕਸ਼ੇਤਰ, 13 ਮਾਰਚ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਲਈ ਲਲਿਤ ਕਲਾ ਵਿਭਾਗ 'ਚ 3 ਰੋਜ਼ਾ ਇਨਫਿਊਜਨ 2018 ਨੁਮਾਇਸ਼ ਸ਼ੁਰੂ ਹੋਈ | ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦਿਆਲ ਸੁਨਹੇੜੀ ਨੇ ਵਿਭਾਗ ਦੇ ਮਿਊਜੀਅਮ ਐਾਡ ਆਰਟ ਗੈਲਰੀ 'ਚ ਸ਼ੁੱਭਅਰੰਭ ਕੀਤਾ | ...

ਪੂਰੀ ਖ਼ਬਰ »

ਸੀ.ਆਰ.ਡੀ.ਏ.ਵੀ. ਕਾਲਜ ਦੀ ਖਿਡਾਰਣ ਮਨੀਸ਼ਾ ਨੇ ਸੂਬਾ ਪੱਧਰੀ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਏਲਨਾਬਾਦ, 13 ਮਾਰਚ (ਜਗਤਾਰ ਸਮਾਲਸਰ)-ਸ਼ਹਿਰ ਦੇ ਸੀ.ਆਰ.ਡੀ.ਏ.ਵੀ. ਗਰਲਜ਼ ਕਾਲਜ ਦੀ ਵਿਦਿਆਰਥਣ ਮਨੀਸ਼ਾ ਨੇ ਸੂਬਾ ਪੱਧਰੀ ਇੰਟਰ ਕਾਲਜ ਦੇ ਜੂਡੋ ਮੁਕਾਬਲੇ ਦੇ 48 ਕਿਲੋ ਭਾਰ ਵਰਗ 'ਚ ਹਿੱਸਾ ਲੈਂਦਿਆਂ ਦੂਸਰਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ | ਇਸ ...

ਪੂਰੀ ਖ਼ਬਰ »

ਹਿੰਸਾ ਤੇ ਅੱਤਵਾਦ ਕਿਸੇ ਸਮੱ ਸਿਆ ਦਾ ਹੱਲ ਨਹੀਂ-ਅਚਾਰੀਆ ਡਾ: ਲੋਕੇਸ਼ ਮੁਨੀ

ਨਵੀਂ ਦਿੱਲੀ, 13 ਮਾਰਚ (ਬਲਵਿੰਦਰ ਸਿੰਘ ਸੋਢੀ)-ਪ੍ਰਸਿੱਧ ਜੈਨ ਅਚਾਰੀਆ ਤੇ ਅਹਿੰਸਾ ਵਿਸ਼ਵ ਭਾਰਤੀ ਦੇ ਸੰਸਥਾਪਕ ਅਚਾਰੀਆ ਡਾ: ਲੋਕੇਸ਼ ਮੁਨੀ ਵੱਲੋਂ ਯੂਰਪ ਦੀ ਵਿਸ਼ਵ ਸ਼ਾਂਤੀ ਸਦਭਾਵਨਾ ਯਾਤਰਾ ਪੂਰੀ ਕਰਕੇ ਦਿੱਲੀ ਆਉਣ 'ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ...

ਪੂਰੀ ਖ਼ਬਰ »

ਸ਼ਾਇਰ ਰਾਮ ਸਿੰਘ ਰਾਹੀ ਅਤੇ ਸਾਹਿਤਕਾਰ ਤਾਰਾ ਸਿੰਘ ਅਣਜਾਨ ਦੇ ਦਿਹਾਂਤ 'ਤੇ ਸ਼ੋਕ ਸਭਾ

ਨਵੀਂ ਦਿੱਲੀ, 13 ਮਾਰਚ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਸਾਹਿਤ ਸੱ ਭਿਆਚਾਰ ਸੰਗਠਨ, ਦਿੱਲੀ, ਆਲ ਇੰਡੀਆ ਪੰਜਾਬੀ ਨਿਊ ਲਿਖਾਰੀ ਸਭਾ ਅਤੇ ਸੰਤ ਸਿਪਾਹੀ ਵਿਚਾਰ ਮੰਚ ਦਿੱਲੀ ਵਲੋਂ ਸ਼ਾਇਰ ਰਾਮ ਸਿੰਘ ਰਾਹੀ ਤੇ ਸਾਹਿਤਕਾਰ ਤਾਰਾ ਸਿੰਘ ਅਣਜਾਨ ਦੇ ਦਿਹਾਂਤ 'ਤੇ ਇਕ ਸ਼ੋਕ ...

ਪੂਰੀ ਖ਼ਬਰ »

ਕੈਟ ਦੀ ਅਪੀਲ ਤੇ ਸੀਿਲੰਗ ਦੇ ਵਿਰੁੱਧ ਦਿੱਲੀ ਵਪਾਰ ਬੰਦ

ਨਵੀਂ ਦਿੱਲੀ, 13 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਭਰ ਵਿਚ ਲਗਾਤਾਰ ਮਨਮਾਨੰ ਢੰਗ ਨਾਲ ਹੋ ਰਹੀ ਸੀਿਲੰਗ ਦੇ ਵਿਰੋਧ ਵਿਚ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਸ (ਕੈਟ) ਦੀ ਅਪੀਲ 'ਤੇ ਵਪਾਰੀਆਂ ਨੇ ਦਿੱਲੀ ਵਪਾਰ ਬੰਦ ਰੱ ਖਿਆ, ਜਿਸ ਕਰਕੇ ਦਿੱਲੀ ਦਾ ਵਪਾਰ ਪੂਰੀ ...

ਪੂਰੀ ਖ਼ਬਰ »

ਗੁਰੂ ਹਰਰਾਇ ਸਾਹਿਬ ਨੇ ਵਾਤਾਵਰਨ ਨੂੰ ਖੁਸ਼ਹਾਲ ਬਣਾਉਣ ਲਈ ਆਪਣੇ ਸਮੇਂ 'ਚ ਜਾਗਰੂਕਤਾ ਲਿਆਂਦੀ-ਮਨਜੀਤ ਸਿੰਘ ਜੀ. ਕੇ.

ਨਵੀਂ ਦਿੱਲੀ, 13 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਈ. ਐਮ. ਐਚ. ਫਾਊਾਡੇਸ਼ਨ ਕਲਕੱਤਾ, ਅਰਥ ਤੇ ਨੈੱਟਵਰਕ ਕਲਕੱਤਾ ਅਤੇ ਭਾਰਤੀ ਸਰਬ ਧਰਮ ਸੰਸਦ ਵਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਿੱਖ ਵਾਤਾਵਰਨ ਦਿਹਾੜੇ ਦੀ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਕਰਮਚਾਰੀ

ਸਿਰਸਾ, 13 ਮਾਰਚ (ਭੁਪਿੰਦਰ ਪੰਨੀਵਾਲੀਆ)-ਇੰਪਲਾਈਜ਼ ਵੈਲਫੇਅਰ ਐਸੋਸਿਏਸ਼ਨ ਤੇ ਆਊਟਸੋਰਸਿੰਗ ਇੰਪਲਾਈਜ਼ ਵੈਲਫੇਅਰ ਏਸੋਸਿਏਸ਼ਨ ਦੇ ਬੈਨਰ ਹੇਠ ਪਿਛਲੇ ਅੱਠ ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ | ਮਰਨ ਵਰਤ 'ਤੇ ਬੈਠੇ ਇੰਪਲਾਈਜ ਵੈਲਫੇਅਰ ਐਸੋਸਿਏਸ਼ਨ ...

ਪੂਰੀ ਖ਼ਬਰ »

'ਹਰਿ ਕੀ ਪਉੜੀ' ਦੀ ਸੁਨਹਿਰੀ ਛੱਤ ਦੀ ਸੇਵਾ ਕਰਵਾਉਣ ਵਾਲੀ ਬੀਬੀ ਮਨਿੰਦਰ ਕੌਰ ਦਾ ਪ੍ਰਧਾਨ ਲੌਾਗੋਵਾਲ ਵਲੋਂ ਸਨਮਾਨ

ਅੰਮਿ੍ਤਸਰ, 13 ਮਾਰਚ (ਜੱਸ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ 'ਤੇ ਸੁਨਹਿਰੀ ਛੱਤ ਦੀ ਸੇਵਾ ਕਰਵਾਉਣ ਵਾਲੀ ਮੁੰਬਈ ਨਿਵਾਸੀ ਬੀਬੀ ਮਨਿੰਦਰ ਕੌਰ ਬੇਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ...

ਪੂਰੀ ਖ਼ਬਰ »

ਸਬਸਿਡੀ ਰਿਲੀਜ਼ ਕਰਨ ਦੀ ਏਵਜ਼ 'ਚ 3 ਹਜ਼ਾਰ ਰਿਸ਼ਵਤ ਲੈਂਦਾ ਕਲਰਕ ਕਾਬੂ

ਫਰੀਦਾਬਾਦ, 13 ਮਾਰਚ (ਅਜੀਤ ਬਿਊਰੋ)-ਸਬਸਿਡੀ ਰਿਲੀਜ਼ ਕਰਨ ਦੇ ਨਾਂਅ 'ਤੇ ਪਸ਼ੂਪਾਲਨ ਵਿਭਾਗ ਦੇ ਕੰਪਿਊਟਰ ਕਲਰਕ ਨੂੰ ਵਿਜੀਲੈਂਸ ਨੇ ਰੰਗੇਂ ਹੱਥੀਂ 3 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ | ਕਲਰਕ 'ਤੇ ਦੋਸ਼ ਹੈ ਕਿ ਉਸ ਨੇ ਪਿੰਡ ਛਾਇੰਸਾ ਦੇ ਇਕ ਕਿਸਾਨ ਨੂੰ 30 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX