ਤਾਜਾ ਖ਼ਬਰਾਂ


ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  6 minutes ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  about 1 hour ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  about 1 hour ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  about 2 hours ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  about 2 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  about 2 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  about 2 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  about 3 hours ago
ਸਰਕਾਰ ਦੀਆਂ ਨੀਤੀਆਂ 'ਤੇ ਆਰ.ਐੱਸ.ਐੱਸ ਦਾ ਕੋਈ ਪ੍ਰਭਾਵ ਨਹੀ - ਮੋਹਨ ਭਾਗਵਤ
. . .  about 3 hours ago
ਨਵੀਂ ਦਿੱਲੀ, 18 ਸਤੰਬਰ - ਆਰ.ਐੱਸ.ਐੱਸ ਪ੍ਰਮੁੱਖ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਆਰ.ਐੱਸ.ਐੱਸ ਦਾ ਭਾਜਪਾ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਕੋਈ ਪ੍ਰਭਾਵ ਨਹੀ ਹੈ। ਉਹ ਆਪਣੇ...
ਮੋਦੀ ਅਤੇ ਸ਼ੇਖ਼ ਹਸੀਨਾ ਨੇ ਕੀਤਾ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ
. . .  about 4 hours ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ ਕੀਤਾ। ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ...
ਏਸ਼ੀਆ ਕੱਪ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ
. . .  about 4 hours ago
ਫਾਈਨਾਂਸ ਕੰਪਨੀ ਦੇ ਦਫ਼ਤਰ 'ਚੋਂ ਡੇਢ ਲੱਖ ਦੇ ਕਰੀਬ ਨਕਦੀ ਦੀ ਲੁੱਟ
. . .  about 4 hours ago
ਸਿੱਧਵਾਂ ਬੇਟ, 18 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ 4 ਅਣਪਛਾਤੇ ਲੁਟੇਰਿਆਂ ਨੇ ਸਥਾਨਕ ਕਸਬੇ 'ਚ ਸਥਿਤ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਹਥਿਆਰਾਂ ਦੀ ਨੋਕ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ...
ਪੋਪ ਸਟਾਰ ਜਸਟਿਨ ਬੀਬਰ ਨੇ ਮਾਡਲ ਹੈਲੀ ਬਾਲਡਵਿਨ ਨਾਲ ਕਰਾਇਆ ਵਿਆਹ
. . .  about 4 hours ago
ਨਵੀਂ ਦਿੱਲੀ, 18 ਸਤੰਬਰ- ਕੈਨੇਡਾ ਦੇ ਪੋਪ ਸਟਾਰ ਜਸਟਿਨ ਬੀਬਰ ਅਤੇ ਅਮਰੀਕੀ ਮਾਡਲ ਹੈਲੀ ਬਾਲਡਵਿਨ ਦੇ ਵਿਆਹ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ। ਹਾਲ ਹੀ 'ਚ ਹੋਏ '2018 ਐਮੀ ਐਵਾਰਡ' 'ਚ ਪਹੁੰਚੇ ਹਾਲੀਵੁੱਡ ਦੇ ਉੱਘੇ ਅਦਾਕਾਰ ਐਲੇਸ ਬਾਲਡਵਿਨ...
ਜਬਰ ਜਨਾਹ ਦੀਆਂ ਘਟਨਾਵਾਂ ਕਾਰਨ ਸ਼ਰਮ ਨਾਲ ਝੁਕਿਆ ਦੇਸ਼ ਦਾ ਸਿਰ- ਰਾਹੁਲ ਗਾਂਧੀ
. . .  about 5 hours ago
ਅਮਰਾਵਤੀ, 18 ਸਤੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਦੌਰੇ 'ਤੇ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਕੁਰਨੁਲ 'ਚ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ-ਵੱਖ...
ਏਸ਼ੀਆ ਕੱਪ : ਹਾਂਗਕਾਂਗ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 5 hours ago
ਰਾਫੇਲ ਡੀਲ 'ਤੇ ਟਲੀ ਸੁਪਰੀਮ ਕੋਰਟ 'ਚ ਸੁਣਵਾਈ
. . .  about 5 hours ago
ਲੁਟੇਰਿਆਂ ਵਲੋਂ ਦਿਨ-ਦਿਹਾੜੇ ਘਰ 'ਚ ਲੁੱਟ
. . .  about 5 hours ago
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 187 ਮਰੀਜ਼ਾਂ ਦੇ ਪੀੜਤ ਹੋਣ ਦੀ ਹੋਈ ਪੁਸ਼ਟੀ
. . .  about 5 hours ago
ਕਾਂਗਰਸ ਅਤੇ ਅਕਾਲੀ ਦਲ ਆਪਸ 'ਚ ਮਿਲੇ ਹੋਏ ਹਨ- ਸੁਖਪਾਲ ਖਹਿਰਾ
. . .  about 5 hours ago
ਜਲੰਧਰ 'ਚ ਮੁਨਸ਼ੀ ਨਾਲ ਲੁੱਟ-ਖੋਹ ਕਰਨ ਵਾਲੇ ਸਾਰੇ ਲੁਟੇਰੇ ਗ੍ਰਿਫ਼ਤਾਰ
. . .  about 6 hours ago
ਸਿੱਧੂ ਦੇ ਆਈ. ਐੱਸ. ਆਈ. ਨਾਲ ਹਨ ਗੂੜ੍ਹੇ ਰਿਸ਼ਤੇ- ਸੁਖਬੀਰ ਬਾਦਲ
. . .  about 6 hours ago
ਕਾਸ਼ੀ ਅੱਜ 'ਹੈਲਥ ਹੱਬ' ਦੇ ਰੂਪ 'ਚ ਉੱਭਰ ਰਿਹਾ ਹੈ- ਮੋਦੀ
. . .  about 6 hours ago
ਨਨ ਜਬਰ ਜਨਾਬ ਮਾਮਲਾ : ਅਦਾਲਤ 'ਚ ਟਲੀ ਬਿਸ਼ਪ ਫਰੈਂਕੋ ਮੁਲੱਕਲ ਦੀ ਪਟੀਸ਼ਨ 'ਤੇ ਸੁਣਵਾਈ
. . .  about 6 hours ago
ਸਰਕਾਰ ਨੇ 9100 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਦਿੱਤੀ ਮਨਜ਼ੂਰੀ
. . .  about 7 hours ago
ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, ਇੱਕ ਔਰਤ ਦੀ ਮੌਤ
. . .  about 7 hours ago
ਅੰਸ਼ੂ ਪ੍ਰਕਾਸ਼ ਕੁੱਟਮਾਰ ਮਾਮਲਾ : ਅਦਾਲਤ ਨੇ ਅਰਵਿੰਦ ਕੇਜਰੀਵਾਲ ਸਮੇਤ 13 ਲੋਕਾਂ ਭੇਜੇ ਸੰਮਨ
. . .  about 7 hours ago
ਚੋਣਾਂ ਤੋਂ ਇੱਕ ਦਿਨ ਪਹਿਲਾਂ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 2 ਜ਼ਖ਼ਮੀ
. . .  about 8 hours ago
ਰਾਏਪੁਰ ਬੱਲਾਂ 'ਚ ਕਾਂਗਰਸ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪਾਂ
. . .  about 8 hours ago
ਪੰਜਾਬ ਦੀਆਂ ਹੇਠਲੀਆਂ ਅਦਾਲਤ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 8 hours ago
ਸਿੱਧੂ ਨੇ ਕੀਤੀ ਦੇਸ਼ ਨਾਲ ਗੱਦਾਰੀ- ਹਰਸਿਮਰਤ ਬਾਦਲ
. . .  about 8 hours ago
ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ
. . .  about 8 hours ago
ਕਰਤਾਰਪੁਰ ਲਾਂਘਾ : ਧਰਮ ਦੇ ਨਾਂ 'ਤੇ ਮੈਂ ਸਿਆਸੀ ਰੋਟੀਆਂ ਨਹੀਂ ਸੇਕ ਰਿਹਾ- ਸਿੱਧੂ
. . .  about 9 hours ago
ਮਨੁੱਖੀ ਸਿਹਤ ਨਾਲ ਖਿਲਵਾੜ, ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਕਣਕ ਤੋਂ ਤਿਆਰ ਹੁੰਦਾ ਸੀ ਇਸ ਮਿੱਲ 'ਚ ਆਟਾ
. . .  about 9 hours ago
ਪ੍ਰਤਾਪ ਬਾਜਵਾ ਬਣੇ ਕਾਂਗਰਸ ਕਮੇਟੀ ਦੇ ਵਿਦੇਸ਼ੀ ਮਾਮਲਿਆਂ ਦੇ ਵਿਭਾਗ ਦੇ ਉਪ ਚੇਅਰਮੈਨ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਚੇਤ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡੀ.ਸੀ.ਵਲੋਂ ਜ਼ਿਲੇ੍ਹ ਅੰਦਰ ਵਲੰਟੀਅਰਜ਼ ਰਜਿਸਟ੍ਰੇਸ਼ਨ ਕਰਨ ਸਬੰਧੀ ਅਧਿਕਾਰੀਆਂ ਨਾਲ ਬੈਠਕ

ਗੁਰਦਾਸਪੁਰ, 16 ਮਾਰਚ (ਆਰਿਫ਼)-ਜ਼ਿਲੇ੍ਹ ਅੰਦਰ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ, ਨਸ਼ਾ ਕਰਨ ਵਾਲਿਆਂ ਦੀ ਕੌਾਸਲਿੰਗ ਕਰਨ ਤੇ ਉਨ੍ਹਾਂ ਦਾ ਇਲਾਜ ਕਰਨ ਦੇ ਮੰਤਵ ਨਾਲ ਸਰਕਾਰੀ ਤੇ ਗ਼ੈਰ-ਸਰਕਾਰੀ ਵਲੰਟੀਅਰਜ਼ ਦੀ ਤਾਇਨਾਤੀ ਕਰਨ ਸਬੰਧੀ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵਲੋਂ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 22 ਮਾਰਚ ਤੱਕ ਵੱਧ ਤੋਂ ਵੱਧ ਵਲੰਟੀਅਰਜ਼ ਦੀ ਰਜਿਸਟ੍ਰੇਸ਼ਨ ਕਰਨ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਗ੍ਰਸਤ ਲੋਕਾਂ ਨੂੰ ਨਵਾਂ ਜੀਵਨ ਪ੍ਰਦਾਨ ਕਰਨ ਦੇ ਮੰਤਵ ਨਾਲ ਸੂਬੇ ਅੰਦਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਪ੍ਰੋਗਰਾਮ ਤਹਿਤ ਸਰਕਾਰੀ ਅਤੇ ਗ਼ੈਰ-ਸਰਕਾਰੀ ਵਲੰਟੀਰਜ਼/ਨਸ਼ਾ ਰੋਕਥਾਮ ਅਫ਼ਸਰ ਨਿਯੁਕਤ ਜਾਣਗੇ | ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਰਾਜ ਪੱਧਰੀ ਸਮਾਗਮ ਕਰਕੇ ਕੀਤੀ ਜਾਵੇਗੀ ਅਤੇ ਗੁਰਦਾਸਪੁਰ ਅੰਦਰ ਵੀ ਜ਼ਿਲ੍ਹਾ ਤੇ ਸਬ-ਡਵੀਜ਼ਨ ਪੱਧਰ 'ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਲਈ ਸਮਾਗਮ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਵਲੰਟੀਅਰ ਬਣਨ ਲਈ ਨਜ਼ਦੀਕ ਪੁਲਿਸ ਸਾਂਝ ਕੇਂਦਰ ਵਿਚ ਜਾ ਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਜਾਂ ਆਪਣੇ ਮੋਬਾਈਲ ਫ਼ੋਨ ਰਾਹੀਂ ਵੀ ਪਲੇਅ ਸਟੋਰ ਵਿਚ ਜਾ ਕੇ 41PO ਦੀ ਐਪ ਡਾਊਨਲੋਡ ਕਰਕੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ | ਇਸ ਮੌਕੇ ਸਕੱਤਰ ਸਿੰਘ ਬੱਲ ਐਸ.ਡੀ.ਐਮ. ਗੁਰਦਾਸਪੁਰ, ਵਰੁਣ ਸ਼ਰਮਾ ਐਸ.ਪੀ., ਰੋਹਿਤ ਗੁਪਤਾ ਐਸ.ਡੀ.ਐਮ. ਬਟਾਲਾ, ਵੀ.ਪੀ. ਸਿੰਘ ਐਸ.ਪੀ., ਵਿਪਨ ਚੌਧਰੀ ਐਸ.ਪੀ., ਰਮਨ ਕੋਛੜ ਸਹਾਇਕ ਕਮਿਸ਼ਨਰ (ਜ), ਡਾ: ਕਿਸ਼ਨ ਚੰਦ ਸਿਵਲ ਸਰਜਨ, ਹਰਜਿੰਦਰ ਸਿੰਘ ਡੀ.ਡੀ.ਪੀ.ਓ. (ਪ), ਡਾ: ਅਮਨਦੀਪ ਸਿੰਘ ਡਿਪਟੀ ਡਾਇਰੈਕਟਰ ਹੈਲਥ, ਬਲਬੀਰ ਸਿੰਘ ਡਿਪਟੀ ਡੀ.ਈ.ਓ. (ਪ), ਉਪਿੰਦਰਜੀਤ ਸਿੰਘ ਘੁੰਮਣ ਐਸ.ਐਸ.ਪੀ. ਬਟਾਲਾ ਤੇ ਵਿਜੇ ਸਿਆਲ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਹਾਜ਼ਰ ਸਨ |

ਪਾਵਰਕਾਮ ਦੇ ਜੂਨੀਅਰ ਇੰਜੀਨੀਅਰ ਵਲੋਂ ਮੋਬਾਈਲ ਸੇਵਾ ਠੱਪ

ਪੁਰਾਣਾ ਸ਼ਾਲਾ, 16 ਮਾਰਚ (ਗੁਰਵਿੰਦਰ ਸਿੰਘ ਗੁਰਾਇਆ)-ਕੌਾਸਲ ਆਫ਼ ਜੂਨੀਅਰ ਇੰਜੀਨੀਅਰ ਦੇ ਸੱਦੇ 'ਤੇ ਪਾਵਰ ਕਾਮ ਅਤੇ ਟਾਕਸੋ ਕੰਪਨੀਆਂ ਵਿਚ ਕੰਮ ਕਰਦੇ ਸਮੁੱਚੇ ਪਾਵਰਕਾਮ ਜੂਨੀਅਰ ਇੰਜੀਨੀਅਰਾਂ ਵਲੋਂ ਅੱਜ 10ਵੇਂ ਦਿਨ ਵੀ ਲਗਾਤਾਰ ਸਟੋਰਾਂ, ਮੀਟਿਰਿੰਗ ਲੈਬਾਂ ਅਤੇ ...

ਪੂਰੀ ਖ਼ਬਰ »

ਗੁਰਬਚਨ ਸਿੰਘ ਬੱਬੇਹਾਲੀ ਨੰੂ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

ਗੁਰਦਾਸਪੁਰ, 16 ਮਾਰਚ (ਆਰਿਫ਼)-ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਨੰੂ ਸ਼ੋ੍ਰਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਬਨਣ 'ਤੇ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਬੀ.ਸੀ.ਵਿੰਗ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਵਲੋਂ ਅਕਾਲੀ ਆਗੂਆਂ ਨਾਲ ...

ਪੂਰੀ ਖ਼ਬਰ »

ਬੱਜੂਮਾਨ, ਕਰਵਾਲੀਆਂ ਤੇ ਹੋਰਨਾਂ ਵਲੋਂ ਬੱਬੇਹਾਲੀ ਨੂੰ ਵਧਾਈ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ

ਬਟਾਲਾ, 16 ਮਾਰਚ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਨਾਲ ਸਬੰਧਿਤ ਸੀ: ਅਕਾਲੀ ਆਗੂਆਂ ਦੀ ਭਰਵੀਂ ਬੈਠਕ ਸ਼ੋ੍ਰਮਣੀ ਕਮੇਟੀ ਅੰਤਿ੍ੰਗ ਕਮੇਟੀ ਮੈਂਬਰ ਜਥੇ: ਸੱਜਣ ਸਿੰਘ ਬੱਜੂਮਾਨ ਤੇ ਸਾਬਕਾ ਚੇਅ: ਸ: ਗੁਰਚਰਨ ਸਿੰਘ ਕਰਵਾਲੀਆਂ ਦੀ ਅਗਵਾਈ ਹੇਠ ਹੋਈ, ਜਿਸ ...

ਪੂਰੀ ਖ਼ਬਰ »

ਚੋਰਾਂ ਵਲੋਂ ਦੋ ਦੁਕਾਨਾਂ ਨੂੰ ਲਾਈ ਸੰਨ੍ਹ

ਕਿਲ੍ਹਾ ਲਾਲ ਸਿੰਘ, 16 ਮਾਰਚ (ਬਲਬੀਰ ਸਿੰਘ)-ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਅਧੀਨ ਆਉਂਦੇ ਅੱਡਿਆਂ 'ਤੇ ਚੋਰਾਂ ਵਲੋਂ ਲਗਾਤਾਰ ਚੋਰੀਆਂ ਦਾ ਸਿਲਸਲਾ ਜਾਰੀ ਹੈ | ਚੋਰ ਪੁਲਿਸ ਦੇ ਡਰ ਤੋਂ ਬੇਖ਼ੌਫ਼ ਹੋ ਕੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਬਟਾਲਾ, 16 ਮਾਰਚ (ਕਾਹਲੋਂ)-ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਐੱਸ.ਐੱਸ.ਪੀ. ਸ: ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਿਆਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਥਾਣਾ ਸਦਰ ਬਟਾਲਾ ਵਲੋਂ ਇਕ ਵਿਅਕਤੀ ਨੂੰ ...

ਪੂਰੀ ਖ਼ਬਰ »

ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ 'ਚ ਖੇਤਾਂ 'ਚੋਂ ਮਿਲੀ

ਧਾਰੀਵਾਲ, 16 ਮਾਰਚ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਗੁਰਦਾਸ ਨੰਗਲ ਦੇ ਰਹਿਣ ਵਾਲੇ ਇਕ ਨੌਜਵਾਨ ਜੋ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ, ਦੀ ਲਾਸ਼ ਨੂੰ ਸ਼ੱਕੀ ਹਾਲਤ ਵਿਚ ਮਿਲੀ ਹੈ | ਇਸ ਸਬੰਧ ਵਿਚ ਐਸ.ਐਚ.ਓ. ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਮਿ੍ਤਕ ਰੋਹਿਤ ...

ਪੂਰੀ ਖ਼ਬਰ »

15 ਕਿੱਲੋ ਲਾਹਣ ਤੇ ਭੱਠੀ ਸਮੇਤ ਕਾਬੂ

ਬਟਾਲਾ, 16 ਮਾਰਚ (ਕਾਹਲੋਂ)-ਪੁਲਿਸ ਥਾਣਾ ਸਿਟੀ ਬਟਾਲਾ ਵਲੋਂ ਇਕ ਵਿਅਕਤੀ ਨੂੰ ਲਾਹਣ ਤੇ ਭੱਠੀ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਕੂਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੁਖ਼ਬਰ ਦੀ ਇਤਲਾਹ 'ਤੇ ਰਵਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪੁਲਿਸ ਕਰਮੀ ਗੰਭੀਰ ਜ਼ਖ਼ਮੀ

ਤਿੱਬੜ, 16 ਮਾਰਚ (ਨਿਸ਼ਾਨਜੀਤ ਸਿੰਘ ਭੁੰਬਲੀ)-ਬੀਤੀ ਰਾਤ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਇਕ ਪੁਲਿਸ ਕਰਮੀ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਜਗਤਾਰ ਸਿੰਘ ਹੈੱਡ ਕਾਂਸਟੇਬਲ ਕਿਸੇ ਸਰਕਾਰੀ ਕੰਮ ਲਈ ਕਾਹਨੰੂਵਾਨ ਥਾਣੇ ਤੋਂ ਗੁਰਦਾਸਪੁਰ ਜਾ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਤੇ ਗੋਲੀਆਂ ਸਮੇਤ 2 ਕਾਬੂ

ਬਟਾਲਾ, 16 ਮਾਰਚ (ਹਰਦੇਵ ਸਿੰਘ ਸੰਧੂ)-ਪੁਲਿਸ ਥਾਣਾ ਸਿਟੀ ਬਟਾਲਾ ਵਲੋਂ 2 ਵਿਅਕਤੀਆਂ 10 ਗ੍ਰਾਮ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਏ.ਐੱਸ.ਆਈ. ਸਰਵਨ ਸਿੰਘ ਤੇ ਏ.ਐੱਸ.ਆਈ. ਪਲਵਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਗਸ਼ਤ ਦੌਰਾਨ ਨਹਿਰੂ ਗੇਟ ...

ਪੂਰੀ ਖ਼ਬਰ »

ਵਿਚਾਰੀ ਬਣ ਕੇ ਰਹਿ ਗਈ 'ਵਿੱਦਿਆ'

ਬਟਾਲਾ, 16 ਮਾਰਚ (ਕਾਹਲੋਂ)-ਅੱਜ-ਕੱਲ੍ਹ ਪ੍ਰੀਖਿਆਵਾਂ ਦੇ ਦਿਨ ਚੱਲ ਰਹੇ ਹਨ, ਜਿਨ੍ਹਾਂ ਦੌਰਾਨ ਸਕੂਲਾਂ ਤੋਂ ਹਟਵੇਂ ਬਣੇ ਪ੍ਰੀਖਿਆ ਕੇਂਦਰ ਵਿਦਿਆਰਥੀਆਂ ਲਈ ਦਿੱਲੀ ਦੂਰ ਹੋਣ ਵਰਗੇ ਹਲਾਤ ਪੈਦਾ ਕਰ ਰਹੇ ਹਨ, ਜਿੱਥੇ ਦਸਵੀਂ ਦੀ ਪ੍ਰੀਖਿਆ ਦੇਣ ਜਾਣ ਲਈ ਵਿਦਿਆਰਥੀਆਂ ...

ਪੂਰੀ ਖ਼ਬਰ »

ਚੋਰੀ ਦੇ ਮਾਮਲੇ 'ਚ ਦੋ ਗਿ੍ਫ਼ਤਾਰ

ਤਿੱਬੜ, 16 ਮਾਰਚ (ਨਿਸ਼ਾਨਜੀਤ ਸਿੰਘ ਭੁੰਬਲੀ)-ਬੀਤੇ ਦਿਨੀਂ ਨਵਾਂ ਪਿੰਡ ਝਾਵਰ ਵਿਖੇ ਇਕ ਘਰ 'ਚ ਹੋਈ ਚੋਰੀ ਦੇ ਸਬੰਧ 'ਚ ਦੋ ਵਿਅਕਤੀਆਂ ਨੰੂ ਸਮਾਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਡੀ.ਐਸ.ਪੀ. ਗੁਰਬੰਸ ਸਿੰਘ ਬੈਂਸ ਅਤੇ ਥਾਣਾ ਮੁਖੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਰਕਾਰ ਦੇ ਇਕ ਸਾਲ ਲਾਰਿਆਂ ਦੇ ਰੋਸ ਵਜੋਂ ਠੇਕਾ ਮੁਲਾਜ਼ਮਾਂ ਨੇ ਲੋਲੀਪੋਪ ਦਿਵਸ ਵਜੋਂ ਮਨਾਇਆ

ਗੁਰਦਾਸਪੁਰ, 16 ਮਾਰਚ (ਆਲਮਬੀਰ ਸਿੰਘ)- ਪੰਜਾਬ ਸਰਕਾਰ ਦੇ ਇਕ ਸਾਲ ਪੂਰਾ ਹੋਣ 'ਤੇ ਪੰਜਾਬ ਸਰਕਾਰ ਵਲੋਂ ਇਕ ਸਾਲ ਲਾਰੇ ਲਗਾਉਣ ਦੇ ਰੋਸ ਵਜੋਂ ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਆਮ ਜਨਤਾ ਨੰੂ ਲੋਲੀਪੋਪ ਵੰਡ ਕੇ ਲੋਲੀਪੋਪ ਦਿਵਸ ਵਜੋਂ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੇ ਨਕਲ ਵਿਰੋਧੀ ਉਪਰਾਲਿਆਂ ਦੇ ਸਿੱਟੇ ਸਾਰਥਿਕ ਨਿਕਲਣਗੇ-ਨੀਟਾ, ਸਾਬੀ, ਟੋਨੀ, ਕੰਵਲ

ਕਲਾਨੌਰ, 16 ਮਾਰਚ (ਪੁਰੇਵਾਲ)-ਪੰਜਾਬ ਦੀ ਕਾਂਗਰਸ ਤੇ ਸਿੱਖਿਆ ਵਿਭਾਗ ਵਲੋਂ ਇਸ ਵਰੇ੍ਹ ਨਕਲ ਦੇ ਵਿਰੋਧ 'ਚ ਸ਼ੁਰੂ ਕੀਤੇ ਉਪਰਾਲਿਆਂ ਦੇ ਆਉਣ ਵਾਲੇ ਸਮੇਂ 'ਚ ਸਾਰਥਿਕ ਸਿੱਟੇ ਨਿਕਲਣਗੇ | ਇਹ ਪ੍ਰਗਟਾਵਾ ਐਨ.ਆਰ.ਆਈ. ਨਵਨੀਤ ਸਿੰਘ ਨੀਟਾ ਗੋਰਾਇਆ ਯੂ.ਐਸ.ਏ., ਜਾਟ ਮਹਾਂ ਸਭਾ ...

ਪੂਰੀ ਖ਼ਬਰ »

ਪਿੰਡ ਡੋਗਰ ਦੇ ਸਰਕਾਰੀ ਸਕੂਲ 'ਚੋਂ ਕੰਪਿਊਟਰ ਚੋਰੀ

ਕਾਲਾ ਅਫਗਾਨਾ/ਫਤਹਿਗੜ੍ਹ ਚੂੜੀਆਂ, 16 ਮਾਰਚ (ਰੰਧਾਵਾ/ਫੁੱਲ)-ਪੁਲਿਸ ਥਾਣਾ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਪਿੰਡ ਡੋਗਰ ਸਰਕਾਰੀ ਪ੍ਰਾਇਮਰੀ ਸਕੂਲ 'ਚੋਂ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਕੰਪਿਊਟਰ ਚੋਰੀ ਕਰਨ ਦੀ ਖ਼ਬਰ ਹੈ | ਇਸ ਸਬੰਧ ਸਰਪੰਚ ਕੁਲਵੰਤ ਸਿੰਘ ਡੋਗਰ, ...

ਪੂਰੀ ਖ਼ਬਰ »

ਕਲਾਨੌਰ 'ਚ ਇਸਾਰ ਫਿਿਲੰਗ ਸਟੇਸ਼ਨ ਗਾਹਕਾਂ ਨੂੰ ਤੇਲ ਤੇ ਹੋਰ ਸਹੂਲਤਾਂ ਦੇਣ ਲਈ ਵਚਨਬੱਧ-ਗੋਪਾਲ ਕ੍ਰਿਸ਼ਨ ਬਲਹੋਤਰਾ

ਕਲਾਨੌਰ, 16 ਮਾਰਚ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਇਸਾਰ ਕੰਪਨੀ ਦੇ ਫਿਿਲੰਗ ਸਟੇਸ਼ਨ 'ਤੇ ਸ਼ੁੱਧ ਤੇਲ ਤੋਂ ਇਲਾਵਾ ਪੰਪ 'ਤੇ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਾਂ | ਇਹ ਪ੍ਰਗਟਾਵਾ ਬਲਹੋਤਰਾ ਇਸਾਰ ਫਿਿਲੰਗ ਸਟੇਸ਼ਨ ਦੇ ਮਾਲਕ ਪਿ੍ੰ: ਗੋਪਾਲ ...

ਪੂਰੀ ਖ਼ਬਰ »

ਹਲਕੇ ਦੀਆਂ ਉੱਭਰਦੀਆਂ ਮੰਗਾਂ ਬਾਰੇ ਮੀਤ ਪ੍ਰਧਾਨ ਕਾਹਲੋਂ ਵਲੋਂ ਵਿਧਾਇਕ ਰੰਧਾਵਾ ਨਾਲ ਵਿਚਾਰ-ਚਰਚਾ

ਕਲਾਨੌਰ, 16 ਮਾਰਚ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡਾਂ 'ਚ ਵਿਕਾਸੀ ਕੰਮਾਂ ਤੋਂ ਇਲਾਵਾ ਲੋਕਾਂ ਦੀਆਂ ਉਭਰਦੀਆਂ ਮੰਗਾਂ ਨੂੰ ਸਰਕਾਰ ਦੇ ਧਿਆਨ 'ਚ ਲਿਆਉਣ ਲਈ ਬੀਤੇ ਦਿਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਜਸਬੀਰ ਸਿੰਘ ...

ਪੂਰੀ ਖ਼ਬਰ »

ਗੁਰਬਚਨ ਸਿੰਘ ਚੱਕ ਸ਼ਰੀਫ਼ ਦਾ ਸ਼ਰਧਾਂਜਲੀ ਸਮਾਰੋਹ

ਭੈਣੀ ਮੀਆਂ ਖਾਂ, 16 ਮਾਰਚ (ਹਰਭਜਨ ਸਿੰਘ ਸੈਣੀ)-ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਪਿੰਡ ਚੱਕ ਸ਼ਰੀਫ਼ ਦੀ ਲੋਕਲ ਪ੍ਰਬੰਧਕ ਕਮੇਟੀ ਦੇ 26 ਸਾਲ ਲਗਾਤਾਰ ਪ੍ਰਧਾਨ ਰਹੇ ਸ: ਗੁਰਬਚਨ ਸਿੰਘ ਚੱਕ ਸਰੀਫ਼ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ | ਭੋਗ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵਿਖੇ ਡਿਗਰੀ ਵੰਡ ਸਮਾਗਮ

ਗੁਰਦਾਸਪੁਰ, 16 ਮਾਰਚ (ਆਲਮਬੀਰ ਸਿੰਘ)-ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਬਹਿਰਾਮਪੁਰ ਰੋਡ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕੁਲਦੀਪ ਸਿੰਘ ਅਤੇ ਜਸਪਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਮਾਤਾ ਪ੍ਰੀਤਮ ਕੌਰ ਬੇਦੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਡੇਰਾ ਬਾਬਾ ਨਾਨਕ, 16 ਮਾਰਚ (ਵਿਜੇ ਕੁਮਾਰ ਸ਼ਰਮਾ)-ਸ੍ਰੀ ਗੁਰੂ ਨਾਨਕ ਅੰਸ ਬੰਸ ਬਾਬਾ ਮਨਜੀਤ ਸਿੰਘ ਬੇਦੀ, ਬਾਬਾ ਗੁਰਚਰਨ ਸਿੰਘ ਬੇਦੀ ਅਤੇ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਦੇ ਮਾਤਾ ਪ੍ਰੀਤਮ ਕੌਰ ਬੇਦੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ...

ਪੂਰੀ ਖ਼ਬਰ »

ਅਗਲਾ ਪ੍ਰੋਗਰਾਮ ਜ਼ਿਲ੍ਹਾ ਗੁਰਦਾਸਪੁਰ 'ਚ ਰੱਖਣ ਦੀ ਮੰਗ
ਕਰਜ਼ਾ ਮੁਆਫ਼ੀ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜੀ-ਬੁੱਧੀਜੀਵੀ

ਬਟਾਲਾ, 16 ਮਾਰਚ (ਕਾਹਲੋਂ)-ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿ੍ੜਤਾ ਤੇ ਦਲੇਰੀ ਨਾਲ ਕੰਮ ਕਰਦਿਆਂ ਕਰਜ਼ਾ ਮੁਆਫ਼ੀ ਰਾਹੀ ਛੋਟੇ ਕਿਸਾਨਾਂ ਦੀ ਬਾਂਹ ਫੜੀ ਹੈ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ | ...

ਪੂਰੀ ਖ਼ਬਰ »

ਚੇਤ ਮਹੀਨੇ ਦੀ ਸੰਗਰਾਾਦ 'ਤੇ ਨਵੇਂ ਸਾਲ ਨੂੰ ਸਮਰਪਿਤ ਸਮਾਗਮ

ਵਡਾਲਾ ਬਾਂਗਰ, 16 ਮਾਰਚ (ਮਨਪ੍ਰੀਤ ਸਿੰਘ ਘੁੰਮਣ)-ਚੇਤ ਮਹੀਨੇ ਦੀ ਸੰਗਰਾਂਦ 'ਤੇ ਦੇਸੀ ਨਵੇਂ ਸਾਲ ਨੂੰ ਸਮਰਪਿਤ ਖਾਨੋਵਾਲ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੇਵਾ-ਮੁਕਤ ਥਾਣੇਦਾਰ ਸਰਬਜੀਤ ਸਿੰਘ ਨੇ ਆਪਣੇ ਗ੍ਰਿਹ ਖਾਨੋਵਾਲ ਵਿਖੇ ਸ੍ਰੀ ਗੁਰੂ ਗੰ੍ਰਥ ...

ਪੂਰੀ ਖ਼ਬਰ »

ਗੁਰਤਾਗੱਦੀ ਦਿਵਸ ਸਬੰਧੀ ਬੂਟੇ ਲਗਾਏ

ਧਾਰੀਵਾਲ, 16 ਮਾਰਚ (ਸਵਰਨ ਸਿੰਘ)-ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੇ ਸਬੰਧ 'ਚ ਇਤਿਹਾਸਕ ਗੁਰਦੁਆਰਾ ਬੁਰਜ ਸਾਹਿਬ ਵਿਖੇ ਮੈਨੇਜਰ ਰਣਜੀਤ ਸਿੰਘ ਕਲਿਆਣਪੁਰ ਦੇ ਪ੍ਰਬੰਧਾਂ ਹੇਠ ਬੂਟੇ ਲਗਾਏ ਗਏ | ਇਸ ਮੌਕੇ ਸੁਖਦੇਵ ਸਿੰਘ ਪਸਨਾਵਾਲ, ...

ਪੂਰੀ ਖ਼ਬਰ »

ਪ.ਸ.ਸ.ਫ. ਦੇ ਵਫ਼ਦ ਵਲੋਂ ਵਿਧਾਇਕ ਲਾਡੀ ਨੂੰ ਮੰਗ-ਪੱਤਰ

ਬਟਾਲਾ, 16 ਮਾਰਚ (ਕਾਹਲੋਂ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ 1406, ਸੈਕਟਰ 22-ਬੀ ਚੰਡੀਗੜ੍ਹ ਦੀ ਬਟਾਲਾ ਇਕਾਈ ਦਾ ਵਫ਼ਦ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਨੂੰ ਮਿਲਿਆ | ਵਫ਼ਦ 'ਚ ਸ਼ਾਮਿਲ ਆਗੂਆਂ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਸਵਰਨ ਸਲਾਰੀਆ ਨੇ ਪੁਰਾਣਾ ਸ਼ਾਲਾ ਦੇ ਬੇਰੁਜ਼ਗਾਰ ਨੌਜਵਾਨਾਂ ਨਾਲ ਕੀਤੀ ਮੁਲਾਕਾਤ

[[[[[[[[[ਪੁਰਾਣਾ ਸ਼ਾਲਾ, 16 ਮਾਰਚ (ਗੁਰਵਿੰਦਰ ਸਿੰਘ ਗੁਰਾਇਆ)-ਉੱਘੇ ਉਦਯੋਗਪਤੀ ਅਤੇ ਰਾਸ਼ਟਰੀਏ ਕਾਰਜਕਾਰਨੀ ਮੈਂਬਰ ਭਾਜਪਾ ਸਵਰਨ ਸਲਾਰੀਆ ਦੀ ਬੇਟ ਇਲਾਕੇ ਦੀ ਇਕ ਵਿਸ਼ੇਸ਼ ਫੇਰੀ ਦੌਰਾਨ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਯੂ.ਕੇ. ਅਤੇ ਗੁਰਨਾਮ ਸਿੰਘ ਪੁਰਾਣਾ ਸ਼ਾਲਾ ...

ਪੂਰੀ ਖ਼ਬਰ »

ਡੀ.ਸੀ. ਵਲੋਂ ਸੜਕ ਸੁਰੱਖਿਆ ਸਬੰਧੀ ਅਧਿਕਾਰੀਆਂ ਨਾਲ ਬੈਠਕ

ਗੁਰਦਾਸਪੁਰ, 16 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵਲੋਂ ਸੜਕ ਸੁਰੱਖਿਆ ਸਬੰਧੀ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ | ਡਿਪਟੀ ਕਮਿਸ਼ਨਰ ਸ: ਸਿੱਧੂ ਨੇ ਕਿਹਾ ਕਿ ਸੜਕ ਸੁਰੱਖਿਆ ਸਬੰਧੀ ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ...

ਪੂਰੀ ਖ਼ਬਰ »

ਸ਼ਹੀਦ ਭਾਈ ਜਸਪਾਲ ਸਿੰਘ ਦੇ ਸ਼ਹੀਦੀ ਸਮਾਗਮ ਸਬੰਧੀ ਬੈਠਕ

ਵਰਸੋਲਾ, 16 ਮਾਰਚ (ਵਰਿੰਦਰ ਸਹੋਤਾ)-ਸ਼ਹੀਦ ਭਾਈ ਜਸਪਾਲ ਸਿੰਘ ਦਾ 6ਵਾਂ ਸ਼ਹੀਦੀ ਸਮਾਗਮ ਕਰਵਾਉਣ ਸਬੰਧੀ ਪ੍ਰਬੰਧਕਾਂ ਦੀ ਬੈਠਕ ਸ਼ਹੀਦ ਦੇ ਗ੍ਰਹਿ ਪਿੰਡ ਚੌੜ ਸਿਧਵਾਂ ਵਿਖੇ ਗਿਆਨ ਸਿੰਘ ਅਤੇ ਭਾਈ ਗੁਰਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਗੁਰਦਾਸਪੁਰ ਦੀ ਬੈਠਕ

ਗੁਰਦਾਸਪੁਰ, 16 ਮਾਰਚ (ਗੁਰਪ੍ਰਤਾਪ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਗੁਰਦਾਸਪੁਰ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਪ੍ਰੇਮ ਲਤਾ ਦੀ ਅਗਵਾਈ ਹੇਠ ਹੋਈ | ਬੈਠਕ ਵਿਚ 9 ਬਲਾਕਾਂ ਦੇ ਆਗੂਆਂ ਸਮੇਤ ਸੰਬੋਧਨ ਕਰਨ ਲਈ ਹਰਜੀਤ ਕੌਰ ਪੰਜੌਲਾ ਉਚੇਚੇ ...

ਪੂਰੀ ਖ਼ਬਰ »

ਛੋਟੇਪੁਰ ਅਤੇ ਸਾਥੀਆਂ ਤੋਂ ਵੀ ਮੁਆਫ਼ੀ ਮੰਗਣ ਕੇਜਰੀਵਾਲ-ਇੰਜੀ: ਧਾਲੀਵਾਲ

ਬਟਾਲਾ, 16 ਮਾਰਚ (ਕਾਹਲੋਂ)-ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਰਾਜਨੀਤਕ ਕਿਤਾਬ 'ਚੋਂ ਇਮਾਨਦਾਰੀ, ਇਖਲਾਕ ਤੇ ਨੈਤਿਕਤਾ ਦੇ ਪੰਨੇ ਪੜ੍ਹਨ 'ਤੇ ਪੜ੍ਹਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੁਪਰੀਮੋ ਆਮ ਆਦਮੀ ਪਾਰਟੀ ਨੇ ਆਪਣੇ ਰਾਜਸੀ ਮੁਫਾਦ ...

ਪੂਰੀ ਖ਼ਬਰ »

ਭਾਜਪਾ ਰੈਲੀ ਦੀਆਂ ਤਿਆਰੀਆਂ ਸਬੰਧੀ ਮਹਿਲਾ ਮੋਰਚਾ ਦੀ ਬੈਠਕ

ਦੋਰਾਂਗਲਾ, 16 ਮਾਰਚ (ਲਖਵਿੰਦਰ ਸਿੰਘ ਚੱਕਰਾਜਾ)-ਭਾਜਪਾ ਪੰਜਾਬ ਵਲੋਂ 18 ਮਾਰਚ ਨੰੂ ਜਲੰਧਰ ਵਿਖੇ ਵਜਾਓ ਢੋਲ ਖੋਲੋ੍ਹ ਪੋਲ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਜਪਾ ਮਹਿਲਾ ਮੋਰਚਾ ਦੀ ਬੈਠਕ ਦੋਰਾਂਗਲਾ ਵਿਖੇ ਮੰਡਲ ਪ੍ਰਧਾਨ ਨਿਸ਼ਾਨ ਸਿੰਘ ਚੌਾਤਰਾ ਅਤੇ ਪ੍ਰਕਾਸ਼ ਕੌਰ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਦੀ ਯਾਦਗਾਰ ਸੁੰਦਰ ਬਣਾਈ ਜਾਵੇਗੀ-ਬਾਜਵਾ

ਬਟਾਲਾ, 16 ਮਾਰਚ (ਕਾਹਲੋਂ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਡੇਰਾ ਬਾਬਾ ਨਾਨਕ ਵਿਖੇ ਯਾਦਗਾਰ ਨੂੰ ਸੁੰਦਰ ਬਣਾਉਣ ਲਈ ਸੇਵਾ ਆਰੰਭ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਸੁੰਦਰ ਬਣਾਇਆ ਜਾਵੇਗਾ | ਇਹ ਪ੍ਰਗਟਾਵਾ ਡਾ: ਸਤਿਨਾਮ ਸਿੰਘ ਬਾਜਵਾ ਚੇਅ: ਲੋਕ ਯੁਵਾ ਸ਼ਕਤੀ ...

ਪੂਰੀ ਖ਼ਬਰ »

8ਗੁਰਦੁਆਰਾ ਸਾਹਿਬ ਦੇ ਗੁੰਬਦ ਦੇ ਸਾਰੇ ਖਰਚੇ ਦੀ ਸਲਾਰੀਆ ਨੇ ਚੁੱਕੀ ਜ਼ਿੰਮੇਵਾਰੀ
ਸਵਰਨ ਸਲਾਰੀਆ ਵਲੋਂ ਪਿੰਡ ਮੇਘੀਆਂ ਦੇ ਗੁਰੂ ਘਰ ਦੇ ਗੁੰਬਦ ਦਾ ਰਸਮੀ ਉਦਘਾਟਨ

ਪੁਰਾਣਾ ਸ਼ਾਲਾ, 16 ਮਾਰਚ (ਗੁਰਵਿੰਦਰ ਸਿੰਘ ਗੁਰਾਇਆ)-ਗੁਰਦੁਆਰਾ ਸਾਹਿਬ ਸਿੰਘ ਸਭਾ ਮੇਘੀਆਂ ਵਿਖੇ ਭਾਜਪਾ ਆਗੂ ਅਤੇ ਜ਼ਿਲ੍ਹਾ ਉਪ ਪ੍ਰਧਾਨ ਕਮਲਜੀਤ ਚਾਵਲਾ ਦੇ ਪ੍ਰਬੰਧਾਂ ਹੇਠ ਗੁਰਦੁਆਰਾ ਸਾਹਿਬ ਦੇ ਗੁੰਬਦ ਦੇ ਰਸਮੀ ਉਦਘਾਟਨ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਤੁਰੰਤ ਜਮ੍ਹਾਂ ਕਰਵਾਈ ਜਾਵੇ-ਇੰਜੀ: ਬਾਜਵਾ

ਘੁਮਾਣ, 16 ਮਾਰਚ (ਬੰਮਰਾਹ)-ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਤੁਰੰਤ ਜਮ੍ਹਾਂ ਕਰਵਾਈ ਜਾਵੇ | ਇਹ ਪ੍ਰਗਟਾਵਾ ਪਾਵਰਕਾਮ ਸਬ-ਡਵੀਜ਼ਨ ਘੁਮਾਣ ਦੇ ਐਸ.ਡੀ.ਓ. ਇੰਜੀ: ਜਗਜੋਤ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਵਲੋਂ ਬਿਜਲੀ ਬਿੱਲਾਂ ...

ਪੂਰੀ ਖ਼ਬਰ »

ਬੱਬੇਹਾਲੀ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਅਕਾਲੀ ਦਲ ਮਜ਼ਬੂਤ ਹੋਵੇਗਾ-ਸੇਖਵਾਂ

ਬਟਾਲਾ, 16 ਮਾਰਚ (ਕਾਹਲੋਂ)-ਸ਼ੋ੍ਰ੍ਰਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨਗੀ ਦਾ ਖਾਲੀ ਪਿਆਰ ਅਹੁਦਾ ਭਰਨ ਅਤੇ ਸ: ਗੁਰਬਚਨ ਸਿੰਘ ਬੱਬੇਹਾਲੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ | ਇਹ ਪ੍ਰਗਟਾਵਾ ਸਾਬਕਾ ...

ਪੂਰੀ ਖ਼ਬਰ »

ਬੱਬੇਹਾਲੀ ਦਾ ਧਾਰੀਵਾਲ ਵਿਖੇ ਵੀ ਭਰਵਾਂ ਸਵਾਗਤ ਕੀਤਾ ਜਾਵੇਗਾ-ਆਗੂ

ਧਾਰੀਵਾਲ, 16 ਮਾਰਚ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਬਲਾਕ ਧਾਰੀਵਾਲ ਦੇ ਅਕਾਲੀ ਵਰਕਰਾਂ ਦੀ ਬੈਠਕ ਬਾਬਾ ਲੱਖਾ ਸਿੰਘ ਕੌਮੀ ਕਾਰਜਕਰਨੀ ਮੈਂਬਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜਥੇ: ਰਤਨ ਸਿੰਘ ਜ਼ਫਰਵਾਲ, ਸਤੀਸ਼ ਕੁਮਾਰ ਬਿੱਟੂ, ...

ਪੂਰੀ ਖ਼ਬਰ »

ਬੱਬੇਹਾਲੀ ਦਾ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਧੁੱਗਾ ਵਲੋਂ ਸਨਮਾਨ

ਘੁਮਾਣ, 16 ਮਾਰਚ (ਬੰਮਰਾਹ)-ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਤੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ ਤੋਂ ਬਾਅਦ ਹਲਕਾ ਸ੍ਰੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਮਾਈਨਿੰਗ ਅਧਿਕਾਰੀਆਂ ਨਾਲ ਬੈਠਕ
ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾਵੇ-ਡੀ.ਸੀ.

ਗੁਰਦਾਸਪੁਰ, 16 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵਲੋਂ ਮਾਈਨਿੰਗ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ | ਉਨ੍ਹਾਂ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਾਕਿਆਂ ਦੌਰਾਨ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ | ਉਨ੍ਹਾਂ ਪੁਲਿਸ ਤੇ ...

ਪੂਰੀ ਖ਼ਬਰ »

ਮਾਤਾ ਗੁਰਬਚਨ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਨਿੱਕੇ ਘੁੰਮਣ, 16 ਮਾਰਚ (ਸਤਬੀਰ ਸਿੰਘ ਘੁੰਮਣ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ: ਆਗੂ ਸਰਪੰਚ ਸਤਨਾਮ ਸਿੰਘ ਸੁਚਾਨੀਆਂ ਦੇ ਮਾਤਾ ਸਰਦਾਰਨੀ ਗੁਰਬਚਨ ਕੌਰ ਪਤਨੀ ਸ: ਦਰਬਾਰਾ ਸਿੰਘ ਪਿਛਲੇ ਦਿਨੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਪਿੰਡ ਸੁਚਾਨੀਆਂ ਵਿਖੇ ਅਖੰਡ ਪਾਠ ...

ਪੂਰੀ ਖ਼ਬਰ »

ਸਵਰਨ ਸਲਾਰੀਆ ਵਲੋਂ ਪਿੰਡ ਮੇਘੀਆਂ ਦੇ ਗੁਰੂ ਘਰ ਦੇ ਗੁੰਬਦ ਦਾ ਰਸਮੀ ਉਦਘਾਟਨ

ਪੁਰਾਣਾ ਸ਼ਾਲਾ, 16 ਮਾਰਚ (ਗੁਰਵਿੰਦਰ ਸਿੰਘ ਗੁਰਾਇਆ)-ਗੁਰਦੁਆਰਾ ਸਾਹਿਬ ਸਿੰਘ ਸਭਾ ਮੇਘੀਆਂ ਵਿਖੇ ਭਾਜਪਾ ਆਗੂ ਅਤੇ ਜ਼ਿਲ੍ਹਾ ਉਪ ਪ੍ਰਧਾਨ ਕਮਲਜੀਤ ਚਾਵਲਾ ਦੇ ਪ੍ਰਬੰਧਾਂ ਹੇਠ ਗੁਰਦੁਆਰਾ ਸਾਹਿਬ ਦੇ ਗੁੰਬਦ ਦੇ ਰਸਮੀ ਉਦਘਾਟਨ ਸਬੰਧੀ ਸਮਾਗਮ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਡਿਫ਼ਾਲਟਰ ਖ਼ਪਤਕਾਰ ਪਾਵਰਕਾਮ ਦੇ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਜਲਦੀ ਜਮ੍ਹਾਂ ਕਰਵਾਉਣ-ਐਕਸੀਅਨ ਬੁੱਟਰ

ਕਾਦੀਆਂ, 16 ਮਾਰਚ (ਕੁਲਵਿੰਦਰ ਸਿੰਘ)-ਕਾਦੀਆਂ ਮੰਡਲ ਦੇ ਐਕਸੀਅਨ ਸ: ਸਤਨਾਮ ਸਿੰਘ ਬੁੱਟਰ ਅਤੇ ਐਸ.ਡੀ.ਓ. ਮਲਕੀਤ ਸਿੰਘ ਸੰਧੂ ਨੇ ਦੱਸਿਆ ਹੈ ਕਿ ਕਾਦੀਆਂ ਮੰਡਲ ਅਧੀਨ ਪੈਂਦੇ ਪਾਵਰਕਾਮ ਦਫ਼ਤਰ ਕਾਦੀਆਂ ਕਾਹਨੂੰਵਾਨ, ਹਰਚੋਵਾਲ, ਘੁਮਾਣ, ਸ੍ਰੀ ਹਰਗੋਬਿੰਦਪੁਰ ਖੇਤਰਾਂ ...

ਪੂਰੀ ਖ਼ਬਰ »

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪ੍ਰਸ਼ਾਸਨ ਹੋਇਆ ਪੱਬਾਂਭਾਰ

ਪੰਜਗਰਾਈਆਂ, 16 ਮਾਰਚ (ਬਲਵਿੰਦਰ ਸਿੰਘ)-ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਪੈਸ਼ਲ ਟਾਸਕ ਫੋਕਸ ਅਧੀਨ ਪਿੰਡ ਵਾਰਡ ਅਤੇ ਬੂਥ ਪੱਧਰ 'ਤੇ ਨਸ਼ਾ ਰੋਕੂ ਅਫ਼ਸਰ ਨਿਯੁਕਤ ਕੀਤੇ ਜਾਣੇ ਹਨ, ਜਿਸ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ | ਇਸ ਸਬੰਧੀ ਪੰਜਾਬ ...

ਪੂਰੀ ਖ਼ਬਰ »

ਆਖ਼ਰ ਕਦੋਂ ਰੁਕਣਗੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ?

ਪੰਜਗਰਾਈਆਂ, 16 ਮਾਰਚ (ਬਲਵਿੰਦਰ ਸਿੰਘ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਕਰਜ਼ਾ ਮੁਆਫ਼ੀ ਦੇ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਪੰਜਾਬ ਅੰਦਰ ਖੁਦਕੁਸ਼ੀਆਂ ਦੇ ਰੁਝਾਨ 'ਚ ਤੇਜ਼ੀ ਆਈ ਹੈ | ਭਾਵੇਂ ਕਿ ਕਿਸਾਨ-ਮਜ਼ਦੂਰ ...

ਪੂਰੀ ਖ਼ਬਰ »

ਪਹਿਲੇ ਸਥਾਨ 'ਤੇ ਰਹੀ ਕਿਰਨਦੀਪ ਕੌਰ ਵੈਰੋਨੰਗਲ ਦਾ ਵਿਸ਼ੇਸ਼ ਸਨਮਾਨ

ਅੱਚਲ ਸਾਹਿਬ, 16 ਮਾਰਚ (ਗੁਰਚਰਨ ਸਿੰਘ)-ਨਜ਼ਦੀਕੀ ਪਿੰਡ ਵੈਰੋ ਨੰਗਲ ਦੀ ਵਿਦਿਆਥਣ ਕਿਰਨਦੀਪ ਕੌਰ ਪੁੱਤਰੀ ਦਿਲਬਾਗ ਸਿੰਘ ਨੇ ਬੀ.ਐਸ.ਪੀ. ਕੋਰਸ 'ਚ ਦੂਸਰੇ ਸਮੈਸਟਰ ਦੀ ਪ੍ਰੀਖਿਆ 'ਚ ਪਹਿਲਾ ਦਰਜਾ ਪ੍ਰਾਪਤ ਕਰਨ ਤੇ ਸ਼ਹੀਦ ਊਧਮ ਸਿੰਘ ਕਾਲਜ ਆਫ਼ ਟੈਕਨੋਲਜੀ ਕਪੂਰਥਲਾ ...

ਪੂਰੀ ਖ਼ਬਰ »

ਆਰ.ਆਰ. ਬਾਵਾ ਕਾਲਜ 'ਚ ਸਾਲਾਨਾ ਅਥਲੈਟਿਕ ਮੀਟ ਕਰਵਾਈ

ਬਟਾਲਾ, 16 ਮਾਰਚ (ਕਾਹਲੋਂ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਸਾਲਾਨਾ ਸਪੋਰਟਸ ਮੀਟ ਪਿ੍ੰਸੀਪਲ ਡਾ: ਨੀਰੂ ਚੱਢਾ ਦੀ ਰਹਿਨੁਮਾਈ ਹੇਠ ਪੋ੍ਰ: ਬਲਜੀਤ ਕੌਰ ਦੀ ਅਗਵਾਈ 'ਚ ਕਰਵਾਈ ਗਈ, ਜਿਸ 'ਚ ਮੁੱਖ ਮਹਿਮਾਨ ਵਜੋਂ ਐਸ.ਐਸ.ਪੀ. ਬਟਾਲਾ ਉਪਿੰਦਰਜੀਤ ਸਿੰਘ ...

ਪੂਰੀ ਖ਼ਬਰ »

23ਵੇਂ ਸਰਬ ਸਾਂਝੇ ਕੀਰਤਨ ਦਰਬਾਰ ਸਬੰਧੀ ਹੋਈ ਮੀਟਿੰਗ

ਫਤਹਿਗੜ੍ਹ ਚੂੜੀਆਂ 16 ਮਾਰਚ (ਐਮ.ਐਸ. ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬ ਸਾਂਝਾ ਕੀਰਤਨ ਦਰਬਾਰ ਸੁਸਾਇਟੀ ਫਤਹਿਗੜ੍ਹ ਚੂੜੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 23ਵਾਂ ਸਰਬ ਸਾਂਝਾ ਕੀਰਤਨ ਦਰਬਾਰ 18 ਮਾਰਚ ਨੂੰ ...

ਪੂਰੀ ਖ਼ਬਰ »

ਆਰ.ਟੀ.ਆਈ. ਐਕਟ ਦੀ ਜਾਣਕਾਰੀ ਸਬੰਧੀ ਸੈਮੀਨਾਰ

ਡੇਰਾ ਬਾਬਾ ਨਾਨਕ, 16 ਮਾਰਚ (ਹੀਰਾ ਸਿੰਘ ਮਾਂਗਟ)-ਬਲਾਕ ਵਿਕਾਸ ਤੇ ਪੰਚਾਇਤ ਦਫਤਰ ਡੇਰਾ ਬਾਬਾ ਨਾਨਕ ਵਿਖੇ ਬੀ.ਡੀ.ਪੀ.ਓ. ਜਸਬੀਰ ਸਿੰਘ ਢਿੱਲੋਂ ਦੀ ਅਗਵਾਈ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਪੰਜਾਬ ਸੈਕਟਰ 26 ਚੰਡੀਗੜ੍ਹ ਦੇ ਜਨਰਲ ਮੈਨੇਜਰ ਐਸ.ਪੀ. ਜੋਸ਼ੀ ...

ਪੂਰੀ ਖ਼ਬਰ »

ਕੌ ਾਸਲਰ ਸਤਪਾਲ ਵਲੋਂ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਦਾ ਸਮਰਥਨ

ਬਟਾਲਾ, 16 ਮਾਰਚ (ਕਾਹਲੋਂ)-ਸਥਾਨਕ ਵਾਰਡ ਨੰਬਰ 32 ਦੇ ਕੌਾਸਲਰ ਅਤੇ ਆਗੂ ਬੀ.ਸੀ. ਸੈਲ ਸ਼ੋ੍ਰ੍ਰਮਣੀ ਅਕਾਲੀ ਦਲ ਸਤਪਾਲ ਵਲੋਂ ਆਜ਼ਾਦ ਪਾਰਟੀ ਸੁਰਿੰਦਰ ਸਿੰਘ ਕਲਸੀ ਵਲੋਂ ਬਟਾਲਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਲਈ ਆਰੰਭੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਪੰਜਾਬ ਨਸ਼ਾ ਮੁੁਕਤ ਮੁਹਿੰਮ ਦੀ ਕਾਮਯਾਬੀ ਵਾਸਤੇ ਹਰੇਕ ਜ਼ਿੰਮੇਵਾਰ ਵਿਅਕਤੀ ਨੂੰ ਅੱਗੇ ਆਉਣ ਦੀ ਸਖ਼ਤ ਜ਼ਰੂਰਤ

ਕਾਹਨੂੰਵਾਨ, 16 ਮਾਰਚ (ਹਰਜਿੰਦਰ ਸਿੰਘ ਜੱਜ)-ਸਥਾਨਕ ਕਸਬੇ ਦੇ ਦੀਪ ਪੈਲੇਸ ਵਿਖੇ ਪੁਲਿਸ ਥਾਣਾ ਕਾਹਨੂੰਵਾਨ, ਧਾਰੀਵਾਲ ਅਤੇ ਭੈਣੀ ਮੀਆਂ ਖਾਂ ਵਲੋਂ ਡੀ.ਐਸ.ਪੀ. ਆਰ-1 ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਪੁਲਿਸ ਵਿਭਾਗ ਵਲੋਂ ਚਲਾਈ ਪੰਜਾਬ ਨਸ਼ਾ ਮੁਕਤ ਮੁਹਿੰਮ ਤਹਿਤ ...

ਪੂਰੀ ਖ਼ਬਰ »

ਬਟਾਲਾ ਸ਼ਹਿਰ ਦੀਆਂ ਸੜਕਾਂ ਦੇ ਮੰਦੜੇ ਹਾਲ

ਬਟਾਲਾ, 16 ਮਾਰਚ (ਕਾਹਲੋਂ)-ਬਟਾਲਾ ਸ਼ਹਿਰ ਦੀ ਇਹ ਵਰਿ੍ਹਆਂ ਤੋਂ ਇਹ ਤਰਾਸਦੀ ਚਲੀ ਆ ਰਹੀ ਹੈ ਕਿ ਜਿਹੜੀ ਸੂਬੇ ਅੰਦਰ ਸਰਕਾਰ ਹੁੰਦੀ ਹੈ, ਇੱਥੇ ਉਸ ਪਾਰਟੀ ਦਾ ਵਿਧਾਇਕ ਨਹੀਂ ਹੁੰਦਾ ਅਤੇ ਜਿਹੜਾ ਇੱਥੇ ਵਿਧਾਇਕ ਹੁੰਦਾ ਹੈ, ਉਸ ਦੀ ਸੂਬੇ 'ਚ ਸਰਕਾਰ ਨਾ ਹੋਣ ਕਾਰਨ ਬਹੁਤੀ ...

ਪੂਰੀ ਖ਼ਬਰ »

ਐਨ.ਈ.ਐਸ. ਸਕੂਲ ਕੋਠੀ ਅਠਵਾਲ 'ਚ ਵਿਦਾਇਗੀ ਪਾਰਟੀ

ਘੁਮਾਣ, 16 ਮਾਰਚ (ਬੰਮਰਾਹ)-ਐਨ.ਈ.ਐਸ. ਸੀਨੀ: ਸੈਕੰ: ਸਕੂਲ ਕੋਠੀ ਅਠਵਾਲ ਵਿਖੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਵਡਾਲਾ ਗ੍ਰ੍ਰੰਥੀਆਂ ਸਕੂਲ ਵਿਖੇ ਸਟਾਫ਼ ਦੇ ਸਹਿਯੋਗ ਨਾਲ ਹਾਲ ਦਾ ਲੈਂਟਰ ਪਾਇਆ

ਵਡਾਲਾ ਗ੍ਰੰਥੀਆਂ, 16 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)-ਗੁਰਦਾਸਪੁਰ ਜ਼ਿਲ੍ਹੇ ਦੇ ਨਾਮਵਰ ਸਕੂਲਾਂ ਵਿਚ ਸ.ਸ.ਸ. ਸਕੂਲ ਵਡਾਲਾ ਗ੍ਰੰਥੀਆਂ ਆਉਂਦਾ ਹੈ, ਜੋ ਪਿ੍ੰ: ਕੁਲਵੰਤ ਸਿੰਘ ਸਰਾਂ ਦੀ ਯੋਗ ਅਗਵਾਈ ਵਿਚ ਸਹਿਯੋਗ ਸਟਾਫ਼ ਦੇ ਮਿਲਵਰਤਨ ਨਾਲ ਆਮ ਤੌਰ 'ਤੇ ਸੁਰਖੀਆਂ ...

ਪੂਰੀ ਖ਼ਬਰ »

ਬੱਬੇਹਾਲੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਸੁਖਬੀਰ ਬਾਦਲ ਦਾ ਧੰਨਵਾਦ

ਕਾਦੀਆਂ, 16 ਮਾਰਚ (ਮਕਬੂਲ ਅਹਿਮਦ)-ਗੁਰਬਚਨ ਸਿੰਘ ਬੱਬੇਹਾਲੀ ਨੰੂ ਅਕਾਲੀ ਦਲ (ਬਾਦਲ) ਦਾ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ 'ਤੇ ਗਗਨਦੀਪ ਸਿੰਘ ਗਿੰਨੀ ਭਾਟੀਆ ਐਮ.ਸੀ. ਤੇ ਵਿਜੇ ਕੁਮਾਰ ਐਮ.ਸੀ. ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ | ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਦੀ ਪਿੰਡ ਅੱਲੜ ਪਿੰਡੀ ਵਿਖੇ ਬੈਠਕ

ਦੋਰਾਂਗਲਾ, 16 ਮਾਰਚ (ਲਖਵਿੰਦਰ ਸਿੰਘ ਚੱਕਰਾਜਾ)-ਕਿਸਾਨ ਸੰਘਰਸ਼ ਕਮੇਟੀ ਗੁਰਦਾਸਪੁਰ ਵਲੋਂ 29 ਮਾਰਚ ਨੰੂ ਸ਼ਹੀਦਾਂ ਨੰੂ ਸਮਰਪਿਤ ਤਰਨਤਾਰਨ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਕਰਜ਼ਾ ਮੁਕਤੀ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਗੁਰਦਾਸਪੁਰ ਜ਼ੋਨ ਦੀ ਬੈਠਕ ਰਣਬੀਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਬੈਠਕ

ਦੀਨਾਨਗਰ, 16 ਮਾਰਚ (ਸੋਢੀ/ਸੰਧੂ/ਸ਼ਰਮਾ)-ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਬੈਠਕ ਦੀਨਾਨਗਰ ਹਲਕੇ ਦੇ ਪਿੰਡ ਜੰਡੀ ਵਿਖੇ ਸਾਬਕਾ ਕਨਵੀਨਰ ਮਾ: ਸ਼ਾਮ ਲਾਲ ਦੀ ਪ੍ਰਧਾਨਗੀ ਵਿਚ ਹੋਈ ਤੇ ਇਸ ਬੈਠਕ ਵਿਚ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਚੰਦਰ ਚੌਧਰੀ ...

ਪੂਰੀ ਖ਼ਬਰ »

ਭਾਜਪਾ ਵਲੋਂ 18 ਦੀ 'ਵਜਾਓ ਢੋਲ-ਖੋਲ੍ਹੋ ਪੋਲ' ਰੈਲੀ ਸਬੰਧੀ ਬੈਠਕ

ਬਟਾਲਾ, 16 ਮਾਰਚ (ਕਾਹਲੋਂ)-ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਬੈਠਕ ਜ਼ਿਲ੍ਹਾ ਪ੍ਰਧਾਨ ਰਕੇਸ਼ ਭਾਟੀਆ ਦੀ ਅਗਵਾਈ ਹੇਠ ਸਥਾਨਕ ਬਟਾਲਾ ਕਲੱਬ 'ਚ ਹੋਈ, ਜਿਸ 'ਚ ਪ੍ਰਧਾਨ ਭਾਟੀਆ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਮੰਤਰੀ ਸ੍ਰੀ ...

ਪੂਰੀ ਖ਼ਬਰ »

ਜੀ.ਓ.ਜੀ.ਮੈਂਬਰਾਂ ਵਲੋਂ ਬਲਾਕ ਦਫ਼ਤਰ ਦੇ ਕਰਮਚਾਰੀਆਂ ਨਾਲ ਬੈਠਕ

ਘਰੋਟਾ, 16 ਮਾਰਚ (ਸੰਜੀਵ ਗੁਪਤਾ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਘਰੋਟਾ ਵਿਖੇ ਜੀ.ਓ.ਜੀ.ਵਲੋਂ ਵਿਭਾਗੀ ਕਰਮਚਾਰੀਆਂ ਨਾਲ ਬੈਠਕ ਕੀਤੀ ਗਈ | ਜਿਸ 'ਚ ਮਨਰੇਗਾ ਕਰਮਚਾਰੀਆਂ, ਪੰਚਾਂ, ਸਰਪੰਚਾਂ ਤੋਂ ਇਲਾਵਾ ਪੰਚਾਇਤ ਸਕੱਤਰ ਨੇ ਵੀ ਸ਼ਮੂਲੀਅਤ ਕੀਤੀ | ...

ਪੂਰੀ ਖ਼ਬਰ »

ਜਲ ਸਪਲਾਈ ਵਰਕਰਾਂ ਵਲੋਂ ਬੈਠਕ 'ਚ ਸੰਘਰਸ਼ ਦੀ ਚਿਤਾਵਨੀ

ਬਟਾਲਾ, 16 ਮਾਰਚ (ਕਾਹਲੋਂ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਬ੍ਰਾਂਚ ਬਟਾਲਾ ਦੀ ਬੈਠਕ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ | ਬੁਲਾਰਿਆਂ ਨੇ ਕਿਹਾ ਕਿ ਵਰਕਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਵਿਭਾਗ 'ਚ ਸ਼ਾਮਿਲ ਕਰਨ ਦੀ ਮੰਗ ...

ਪੂਰੀ ਖ਼ਬਰ »

ਬਸੰਤ ਰੁੱਤ ਮੇਲੇ 'ਚ ਐਸ.ਐਸ.ਐਮ. ਕਾਲਜ ਦੇ ਵਿਦਿਆਰਥੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ

ਦੀਨਾਨਗਰ, 16 ਮਾਰਚ (ਸੰਧੂ/ਸੋਢੀ/ਸ਼ਰਮਾ)-ਐੱਸ.ਐੱਸ.ਐਮ ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਲਗਾਏ ਬਸੰਤ ਰੁੱਤ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪਿੰ੍ਰਸੀਪਲ ਡਾ: ਆਰ.ਕੇ ਤੁਲੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ 100 ਬੱਚਿਆਂ ਨੂੰ ਬੈਗ ਵੰਡੇ

ਬਟਾਲਾ, 16 ਮਾਰਚ (ਸੁਖਦੇਵ ਸਿੰਘ)-ਰੰਮੀ ਫਰੈਂਡ ਸ਼ੋਸਲ ਵੈੱਲਫੇਅਰ ਸੰਸਥਾ ਨੇ ਅੱਜ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਪੜ੍ਹਦੇ ਗ਼ਰੀਬ ਲੋੜਵੰਦ 100 ਬੱਚਿਆਂ ਨੂੰ ਸਕੂਲੀ ਬੈਗ ਵੰਡੇ | ਸੰਸਥਾ ਦੇ ਮੈਂਬਰ ਅਮਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ...

ਪੂਰੀ ਖ਼ਬਰ »

ਅਸਥਾਈ ਸਫ਼ਾਈ ਕਰਮਚਾਰੀ ਯੂਨੀਅਨ ਦੀ ਬੈਠਕ

ਬਟਾਲਾ, 16 ਮਾਰਚ (ਕਾਹਲੋਂ)-ਅਸਥਾਈ ਸਫ਼ਾਈ ਕਰਮਚਾਰੀ ਯੂਨੀਅਨ ਦੀ ਬੈਠਕ ਪ੍ਰਧਾਨ ਮੰਗਾ ਭੰਡਾਰੀ ਦੀ ਅਗਵਾਈ ਹੇਠ ਕਪੂਰੀ ਗੇਟ ਬਟਾਲਾ ਵਿਖੇ ਹੋਈ, ਜਿਸ 'ਚ ਕਰਮਚਾਰੀਆਂ ਨੂੰ ਤਨਖ਼ਾਹਾਂ ਸਬੰਧੀ ਆ ਰਹੀ ਪ੍ਰੇਸ਼ਾਨੀ ਅਤੇ ਹੋਰ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ...

ਪੂਰੀ ਖ਼ਬਰ »

ਗੁਰੂ ਹਰਿ ਰਾਏ ਸਾਹਿਬ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਬੂਟੇ ਲਗਾਏ

ਬਟਾਲਾ, 16 ਮਾਰਚ (ਕਾਹਲੋਂ)-ਪੰਚਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਸ੍ਰੀ ਓਠੀਆਂ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਵਾਤਾਵਰਨ ਦਿਵਸ ਮਨਾਇਆ ...

ਪੂਰੀ ਖ਼ਬਰ »

ਗੋਲਡਨ ਟੈਂਪਲ ਸਕੂਲ ਵਿਖੇ ਵਾਤਾਵਰਨ ਜਾਗਰੂਕਤਾ ਕੈਂਪ

ਦੋਰਾਂਗਲਾ, 16 ਮਾਰਚ (ਲਖਵਿੰਦਰ ਸਿੰਘ ਚੱਕਰਾਜਾ)-ਬਾਬਾ ਸ੍ਰੀ ਚੰਦ ਐਜੂਕੇਸ਼ਨ ਐਾਡ ਵੈੱਲਫੇਅਰ ਸੁਸਾਇਟੀ ਵਲੋਂ ਗੋਲਡਨ ਟੈਂਪਲ ਸਕੂਲ ਦੋਰਾਂਗਲਾ ਵਿਖੇ ਵਾਤਾਵਰਨ ਜਾਗਰੂਕਤਾ ਕੈਂਪ ਲਗਾਇਆ ਗਿਆ | ਬੱਚਿਆਂ ਦੇ ਵਾਤਾਵਰਨ ਉੱਪਰ ਲੇਖ ਮੁਕਾਬਲੇ ਕਰਵਾਏ ਗਏ | ਭਾਰਤ ...

ਪੂਰੀ ਖ਼ਬਰ »

30 ਅਪਾਹਜਾਂ ਨੂੰ ਸਹਾਇਤਾ ਰਾਸ਼ੀ ਵੰਡੀ

ਬਟਾਲਾ, 16 ਮਾਰਚ (ਕਾਹਲੋਂ)-ਸ੍ਰੀ ਗੁਰੂ ਰਾਮਦਾਸ ਜੀ ਨਿਸ਼ਕਾਮ ਸੇਵਾ ਸੰਸਥਾ ਵਲੋਂ ਸੰਸਥਾ ਦੇ ਚੇਅਰਮੈਨ ਸ: ਕੁਲਦੀਪ ਸਿੰਘ ਯੂ.ਐਸ.ਏ. ਦੀ ਰਹਿਨੁਮਾਈ ਹੇਠ ਕੀਤੇ ਜਾ ਰਹੇ ਮਨੁੱਖਤਾ ਦੇ ਭਲੇ ਲਈ ਕਾਰਜਾਂ ਨੂੰ ਅੱਗੇ ਤੋਰਦਿਆਂ ਮਹੀਨਾਵਾਰ ਸਮਾਗਮ ਗੁਰਦੁਆਰਾ ਸ੍ਰੀ ਗੁਰੂ ...

ਪੂਰੀ ਖ਼ਬਰ »

ਧਰਮਪੁਰਾ ਕਾਲੋਨੀ ਵਾਸੀਆਂ ਵਲੋਂ ਬੰਦ ਸੀਵਰੇਜ ਪ੍ਰਣਾਲੀ 'ਚ ਸੁਧਾਰ ਕਰਨ ਦੀ ਮੰਗ

ਬਟਾਲਾ, 16 ਮਾਰਚ (ਬੁੱਟਰ, ਸੰਧੂ)-ਸਥਾਨਕ ਧਰਮਪੁਰਾ ਕਾਲੋਨੀ ਵਿਚ ਸੀਵਰੇਜ ਪ੍ਰਣਾਲੀ ਦੀ ਮੰਦੀ ਹਾਲਤ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਕਾਲੋਨੀ ਵਾਸੀ ਦਲਜੀਤ ਸਿੰਘ, ਪ੍ਰੀਤਮ ਸਿੰਘ, ...

ਪੂਰੀ ਖ਼ਬਰ »

ਬੱਬੇਹਾਲੀ ਦੇ ਪ੍ਰਧਾਨ ਬਣਨ 'ਤੇ ਲੱਡੂ ਵੰਡੇ

ਧਾਰੀਵਾਲ, 16 ਮਾਰਚ (ਸਵਰਨ ਸਿੰਘ)-ਸਥਾਨਕ ਮੁਹੱਲਾ ਕ੍ਰਿਸ਼ਨਾ ਬਾਜ਼ਾਰ ਧਾਰੀਵਾਲ ਵਿਖੇ ਅਕਾਲੀ ਦਲ ਸ਼ਹਿਰੀ ਪ੍ਰਧਾਨ ਜੋਧ ਨੰਦਾ ਦੀ ਪ੍ਰਧਾਨਗੀ ਹੇਠ ਅਕਾਲੀ ਵਰਕਰਾਂ ਦੀ ਬੈਠਕ ਹੋਈ, ਜਿਸ ਵਿਚ ਗੁਰਬਚਨ ਸਿੰਘ ਬੱਬੇਹਾਲੀ ਦੇ ਜ਼ਿਲ੍ਹਾ ਪ੍ਰਧਾਨ ਬਨਣ ਦੀ ਖੁਸ਼ੀ ਵਿਚ ...

ਪੂਰੀ ਖ਼ਬਰ »

ਸ਼ਾਹ ਪਰਿਵਾਰ ਵਲੋਂ ਲੰਗਰ ਕਮੇਟੀ ਨੂੰ ਬਰਤਨ ਦਾਨ ਕੀਤੇ

ਘੁਮਾਣ, 16 ਮਾਰਚ (ਬੰਮਰਾਹ)-ਪਿੰਡ ਭੋਮਾ ਦੇ ਉੱਘਾ ਸਮਾਜ ਸੇਵੀ ਪਰਿਵਾਰ ਸ਼ਾਹ ਪਰਿਵਾਰ ਭੋਮਾ ਰਣਬੀਰ ਸ਼ਾਹ ਅਮਰੀਕਾ ਤੇ ਜਗੀਰ ਸਿੰਘ ਸ਼ਾਹ ਭੋਮਾ ਵਲੋਂ ਜਿੱਥੇ ਗ਼ਰੀਬ ਲੜਕੀਆਂ ਦੇ ਵਿਆਹ 'ਤੇ 5100 ਤੇ 11 ਹਜ਼ਾਰ ਸ਼ਗਨ ਸਕੀਮ ਦੇਣ ਦੀ ਸ਼ੁਰੂਆਤ ਕੀਤੀ ਹੈ, ਉੱਥੇ ਹੋਰ ਵੀ ਸਮਾਜ ...

ਪੂਰੀ ਖ਼ਬਰ »

ਕਸ਼ਮੀਰ ਸਿੰਘ ਆਬਕਾਰੀ ਤੇ ਕਰ ਵਿਭਾਗ ਦੀ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਬਣੇ

ਬਟਾਲਾ, 16 ਮਾਰਚ (ਕਾਹਲੋਂ)-ਆਬਕਾਰੀ ਤੇ ਕਰ ਵਿਭਾਗ ਇੰਸਪੈਕਟਰ ਯੂਨੀਅਨ ਗੁਰਦਾਸਪੁਰ ਦੀ ਬੈਠਕ ਸ੍ਰੀਮਤੀ ਨਰਿੰਦਰ ਵਾਲੀਆ ਆਬਕਾਰੀ ਤੇ ਕਰ ਨਿਰੀਖਕ ਦੀ ਸਰਪ੍ਰਸਤੀ ਹੇਠ ਹੋਈ, ਜਿਸ 'ਚ ਇੰਸਪੈਕਟਰ ਰਮਨ ਕੁਮਾਰ, ਇਸਪੈਕਟਰ ਕੁਲਵੰਤ ਸਿੰਘ, ਅਮਰਜੀਤ ਕੌਰ, ਪ੍ਰਣੀਤਾ ...

ਪੂਰੀ ਖ਼ਬਰ »

ਨਾਨਕਸ਼ਾਹੀ ਸੰਗਤ ਦੇ ਨਵੇਂ ਵਰ੍ਹੇ ਦੀ ਆਮਦ 'ਤੇ ਗੁਰਮਤਿ ਸਮਾਗਮ

ਬਟਾਲਾ, 16 ਮਾਰਚ (ਬੁੱਟਰ)-ਸਥਾਨਕ ਮੁਹੱਲਾ ਸ਼ਾਸ਼ਤਰੀ ਨਗਰ ਵਿਖੇ ਇਲਾਕੇ ਦੀ ਸੰਗਤ ਵਲੋਂ ਨਾਨਕਸ਼ਾਹੀ ਸੰਗਤ 550 ਦੇ ਨਵੇਂ ਵਰ੍ਹੇ ਦੀ ਆਮਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਹਜ਼ੂਰੀ ਰਾਗੀ ਨਿੱਕੇ ਘੁੰਮਣ ਤੇ ਭਾਈ ਸਰਦੂਲ ਸਿੰਘ ਯੂ.ਕੇ. ਵਾਲਿਆਂ ਦੇ ਜਥੇ ਨੇ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ

ਧਾਰੀਵਾਲ, 16 ਮਾਰਚ (ਸਵਰਨ ਸਿੰਘ)-ਬੀਤੀ ਰਾਤ ਇਥੋਂ ਨਜ਼ਦੀਕ ਪਿੰਡ ਨੇੜੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਵੈਨ ਮਸੀਹ ਪੁੱਤਰ ਕੈਥ ਮਸੀਹ ਗਾਜੀਆਬਾਦ, ਜੋ ਆਪਣੇ ਨਾਨਕੇ ਪਿੰਡ ਡਡਵਾਂ 'ਚ ਨਾਨੀ ਰਾਜ ਕੋਲ ਰਹਿੰਦਾ ...

ਪੂਰੀ ਖ਼ਬਰ »

ਬੱਬੇਹਾਲੀ ਦਾ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਹਲਕੇ 'ਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਲਾਲ ਜੀ ਦਬੁਰਜੀ

ਬਟਾਲਾ, 16 ਮਾਰਚ (ਸੁਖਦੇਵ ਸਿੰਘ)-ਸ਼ੋ੍ਰ੍ਰਮਣੀ ਅਕਾਲੀ ਦਲ ਦੇ ਸੁਪਰੀਮੋ ਸ: ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਵਲੋਂ ਸਾਬਕਾ ਮੰਤਰੀ ਗੁਰਬਚਨ ਸਿੰਘ ਬੱਬੇਹਾਲੀ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਜੋ ਮਾਣ ਬਖ਼ਸ਼ਿਆ ਹੈ, ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਨੇ ਫੂਕਿਆ ਬੈਂਸ ਭਰਾਵਾਂ ਦਾ ਪੁਤਲਾ

ਨਰੋਟ ਜੈਮਲ ਸਿੰਘ, 16 ਮਾਰਚ (ਗੁਰਮੀਤ ਸਿੰਘ)-ਹਲਕਾ ਭੋਆ ਅਧੀਨ ਪੈਂਦੇ ਕਸਬਾ ਨਰੋਟ ਜੈਮਲ ਸਿੰਘ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਸਟੇਟ ਆਰਗੇਨਾਈਜ਼ਰ ਸੈਕਟਰੀ ਮਾ: ਰਾਮ ਲਾਲ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. ਲੜਕੇ ਪਠਾਨਕੋਟ ਵਿਖੇ ਬੇਰੁਜ਼ਗਾਰਾਂ ਨੰੂ ਦਿੱਤੀਆਂ ਨੌਕਰੀਆਂ

ਪਠਾਨਕੋਟ, 16 ਮਾਰਚ (ਚੌਹਾਨ)-ਸਰਕਾਰੀ ਆਈ.ਟੀ.ਆਈ. ਲੜਕੇ ਪਠਾਨਕੋਟ ਵਿਖੇ ਪਿ੍ੰਸੀਪਲ ਹਰੀਸ਼ ਮੋਹਨ ਦੀ ਅਗਵਾਈ 'ਚ ਹੀਰੋ ਮੋਟਰ ਕਾਰਪਰੇਸ਼ਨ ਲਿਮਟਿਡ ਹਰਿਦੁਆਰ ਵਲੋਂ ਬੇਰੁਜ਼ਗਾਰਾਂ ਨੰੂ ਨੌਕਰੀਆਂ ਦਿੱਤੀਆਂ ਗਈਆਂ | ਇਸ ਭਰਤੀ 'ਚ 153 ਉਮੀਦਵਾਰਾਂ ਨੇ ਨੌਕਰੀ ਲਈ ...

ਪੂਰੀ ਖ਼ਬਰ »

ਮਜ਼ਦੂਰੀ ਨਾ ਦੇਣ 'ਤੇ ਲੋਕਾਂ ਨੇ ਵਣ ਰੇਂਜ ਦਫ਼ਤਰ ਦੁਨੇਰਾ ਦਾ ਕੀਤਾ ਘਿਰਾਓ

ਪਠਾਨਕੋਟ, 16 ਮਾਰਚ (ਚੌਹਾਨ)-ਵਣ ਵਿਭਾਗ ਅਧੀਨ ਦਿਹਾੜੀਦਾਰ ਦੇ ਰੂਪ 'ਚ ਜੰਗਲਾਂ 'ਚ ਮਜ਼ਦੂਰੀ ਕਰਨ ਵਾਲਿਆਂ ਨੰੂ ਵਿਭਾਗ ਵਲੋਂ ਪੈਸੇ ਪਿਛਲੇ ਦੋ ਸਾਲਾਂ ਤੋਂ ਨਾ ਦਿੱਤੇ ਜਾਣ ਕਾਰਨ ਵਣ ਮਜ਼ਦੂਰਾਂ ਨੇ ਜਿਨ੍ਹਾਂ 'ਚ ਔਰਤਾਂ ਵੀ ਸ਼ਾਮਿਲ ਸਨ, ਨੇ ਵਣ ਰੇਂਜ ਦਫ਼ਤਰ ਦੁਨੇਰਾ ...

ਪੂਰੀ ਖ਼ਬਰ »

ਉਪ ਚੋਣ ਨਤੀਜਿਆਂ ਦੇ ਬਾਅਦ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ-ਰਾਜਾ ਸਿਹੋੜਾ

ਤਾਰਾਗੜ੍ਹ, 16 ਮਾਰਚ (ਸੋਨੂੰ ਮਹਾਜਨ)-ਬੀਤੇ ਕੱਲ੍ਹ ਆਏ ਤਿੰਨ ਲੋਕ ਸਭਾ ਚੋਣ ਨਤੀਜਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਬਾਅਦ ਦੇਸ਼ ਅੰਦਰ ਮੋਦੀ ਸਰਕਾਰ ਦਾ ਸਫਾਇਆ ਹੋ ਜਾਵੇਗਾ | ਇਹ ਦਾਅਵਾ ਜ਼ਿਲ੍ਹਾ ਕਾਂਗਰਸ ਉਪ ਪ੍ਰਧਾਨ ਅਤੇ ਸਰਪੰਚ ਰਾਜ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਬੈਠਕ

ਪਠਾਨਕੋਟ, 16 ਮਾਰਚ ( ਆਰ. ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਡਾ: ਤੇਜਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਬੈਠਕ ਹੋਈ | ਜਿਸ 'ਚ ਡਿਪਟੀ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਜਿੱਤਿਆ ਸੋਨੇ ਦਾ ਤਮਗਾ

ਨਰੋਟ ਮਹਿਰਾ, 16 ਮਾਰਚ (ਰਾਜ ਕੁਮਾਰੀ)-ਆਕਸਫੋਰਡ ਸਕੂਲ ਕੋਟਲੀ ਮੁਗਲਾਂ ਵਿਖੇ ਗਣਿਤ ਦੀਆਂ ਪ੍ਰੀਖਿਆਵਾਂ ਹੋਈਆਂ, ਜਿਸ ਵਿਚ ਆਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਸੋਨੇ ਦਾ ਤਮਗਾ ਜਿੱਤਿਆ | ਪਿ੍ੰਸੀਪਲ ਰਾਜਵਿੰਦਰ ਕੌਰ ਬੰਮਰਾ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਗਣਿਤ ...

ਪੂਰੀ ਖ਼ਬਰ »

ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਵਿਖੇ ਸਾਲਾਨਾ ਸਪੋਰਟਸ ਮੀਟ

ਪਠਾਨਕੋਟ, 16 ਮਾਰਚ (ਆਰ. ਸਿੰਘ)-ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਵਿਖੇ ਪਿ੍ੰਸੀਪਲ ਰੁਪਿੰਦਰ ਕੌਰ ਅਤੇ ਮੈਡਮ ਰਜਨੀਸ਼ ਦੀ ਅਗਵਾਈ ਹੇਠ ਕਾਲਜ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ | ਜਿਸ 'ਚ ਇੰਸਟੀਚਿਊਟ ਦੇ ਚੇਅਰਮੈਨ ਡਾ: ਸੁਭਾਸ਼ ਮਹਾਜਨ ਮੁੱਖ ਮਹਿਮਾਨ ਦੇ ਰੂਪ ਵਜੋਂ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਸਿਮਰਨਜੀਤ ਸਿੰਘ ਬੈਂਸ ਦਾ ਫੂਕਿਆ ਪੁਤਲਾ

ਨਰੋਟ ਮਹਿਰਾ, 16 ਮਾਰਚ (ਰਾਜ ਕੁਮਾਰੀ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਨਰੋਟ ਮਹਿਰਾ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦਾ ਪੁਤਲਾ ਫੂਕਿਆ | ਪ੍ਰਦਰਸ਼ਨ ਦੀ ਅਗਵਾਈ ਐਨ.ਐਸ.ਯੂ.ਆਈ. ਦੇ ਪ੍ਰਧਾਨ ਰੋਹਿਤ ਸਰਨਾ ਨੇ ...

ਪੂਰੀ ਖ਼ਬਰ »

ਵਿਦੇਸ਼ ਪੜ੍ਹਾਈ ਲਈ ਗਏ ਨੌਜਵਾਨ ਆਪਣੇ ਓਵਰਸੀਜ਼ ਇਲੈਕਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ

ਪਠਾਨਕੋਟ, 16 ਮਾਰਚ (ਸੰਧੂ)-ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪਠਾਨਕੋਟ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਦੇ ਮਿਤੀ 1 ਜਨਵਰੀ 2018 ਤੱਕ ਦੇ 18 ਸਾਲ ਜਾਂ ਉਸ ...

ਪੂਰੀ ਖ਼ਬਰ »

ਮੋਟਰਸਾਈਕਲ ਕਾਰ ਦੀ ਟੱਕਰ 'ਚ ਦੋ ਗੰਭੀਰ ਜ਼ਖ਼ਮੀ

ਪਠਾਨਕੋਟ, 16 ਮਾਰਚ (ਚੌਹਾਨ)-ਮੀਰਥਲ ਨਜ਼ਦੀਕ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਮੋਟਰਸਾਈਕਲ ਆਉਣ ਨਾਲ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜਿਨ੍ਹਾਂ ਨੰੂ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ | ਜਾਣਕਾਰੀ ਅਨੁਸਾਰ ਗੌਰਵ (15), ਸਾਹਿਲ (15) ਦੋਵੇਂ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ

ਪਠਾਨਕੋਟ, 16 ਮਾਰਚ (ਚੌਹਾਨ)-ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਬਿਹਾਰ ਨਿਵਾਸੀ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਇੰਚਾਰਜ ਏ.ਐਸ.ਆਈ. ਪਲਵਿੰਦਰ ਸਿੰਘ ਨੇ ਦੱਸਿਆ ਕਿ ਕੈਂਟ ਰੇਲਵੇ ਸਟੇਸ਼ਨ 'ਤੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਪਠਾਨਕੋਟ ਵਿਖੇ ਗਲੂਕੋਮਾ ਜਾਗਰੂਕਤਾ ਸੈਮੀਨਾਰ

ਪਠਾਨਕੋਟ, 16 ਮਾਰਚ (ਆਰ. ਸਿੰਘ)-ਸਿਹਤ ਵਿਭਾਗ ਪਠਾਨਕੋਟ ਵਲੋਂ ਵਿਸ਼ਵ ਕਾਲਾ ਮੋਤੀਆ ਹਫ਼ਤੇ ਸਬੰਧੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਹਾਇਕ ਸਿਵਲ ਸਰਜਨ ਪਠਾਨਕੋਟ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਡਾ: ਅਦਿੱਤੀ ਸਲਾਰੀਆ ਦੀ ਪ੍ਰਧਾਨਗੀ ਹੇਠ ਗਲੋਕੋਮਾ ਜਾਗਰੂਕਤਾ ਸੈਮੀਨਾਰ ...

ਪੂਰੀ ਖ਼ਬਰ »

ਪਿਪਲੇਸ਼ਵਰ ਮਹਾਂਦੇਵ ਵਿਖੇ ਸਾਲਾਨਾ ਭੰਡਾਰਾ

ਪਠਾਨਕੋਟ, 16 ਮਾਰਚ (ਚੌਹਾਨ)-ਸ੍ਰੀ ਪਿਪਲੇਸ਼ਵਰ ਮਹਾਂਦੇਵ ਦਾ ਸਾਲਾਨਾ ਭੰਡਾਰਾ ਸੁਰੇਸ਼ ਕੁਮਾਰ ਸ਼ਰਮਾ ਦੀ ਅਗਵਾਈ 'ਚ ਕਰਵਾਇਆ ਗਿਆ | ਮੁੱਖ ਸੇਵਾਦਾਰ ਸੁਰੇਸ਼ ਕੁਮਾਰ ਸ਼ਰਮਾ ਦੀ ਅਗਵਾਈ 'ਚ ਪੰਡਿਤ ਗੁਰਦੇਵ ਸ਼ਰਮਾ ਨੇ ਵਿਧੀ ਪੂਰਵਕ ਹਵਨ ਕਰਵਾਇਆ | ਉਪਰੰਤ ਸਤਿਸੰਗ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ-ਵਿਧਾਇਕ ਬੱਬੂ

ਮਾਧੋਪੁਰ, 16 ਮਾਰਚ (ਨਰੇਸ਼ ਮਹਿਰਾ)-ਭਾਜਪਾ ਵਰਕਰਾਂ ਦੀ ਬੈਠਕ ਸਰਪੰਚ ਐਡਵੋਕੇਟ ਅਮਰਜੀਤ ਸਿੰਘ ਦੇ ਨਿਵਾਸ ਸਥਾਨ 'ਤੇ ਹੋਈ, ਜਿਸ ਵਿਚ ਹਲਕਾ ਵਿਧਾਇਕ ਠਾਕੁਰ ਦਿਨੇਸ਼ ਸਿੰਘ ਬੱਬੂ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ | ਹਲਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਕਾਂਗਰਸ ...

ਪੂਰੀ ਖ਼ਬਰ »

ਮਿੱਟੀ ਪੁੱਟਣ ਅਤੇ ਰੇਤ, ਬਜਰੀ ਦੀ ਮਾਈਨਿੰਗ ਕਾਰਨ ਪਾਣੀ ਦਾ ਪੱਧਰ ਹੋਇਆ ਡੂੰਘਾ
8ਜ਼ਿਮੀਂਦਾਰ ਵਲੋਂ ਥੋੜ੍ਹੇ ਪੈਸਿਆਂ ਦੇ ਲਾਲਚ 'ਚ ਉਪਜਾਊ ਮਿੱਟੀ ਵੇਚਣ ਦਾ ਧੰਦਾ ਜ਼ੋਰਾਂ 'ਤੇ

ਨਰੋਟ ਮਹਿਰਾ, 16 ਮਾਰਚ (ਰਾਜ ਕੁਮਾਰੀ)-ਨਾਜਾਇਜ਼ ਮਾਈਨਿੰਗ ਰੇਤ, ਬਜਰੀ ਦੀ ਹੋਵੇ ਜਾਂ ਫਿਰ ਉਪਜਾਊ ਮਿੱਟੀ ਪੁੱਟਣ ਦੀ ਹੋਵੇ ਇਸ ਦਾ ਨੁਕਸਾਨ ਉਸ ਇਲਾਕੇ ਦੇ ਲੋਕਾਂ ਨੰੂ ਸਹਿਣਾ ਪੈਂਦਾ ਹੈ | ਭਾਰਤ ਦੇ ਕਾਨੰੂਨ 'ਚ ਰੇਤ, ਬਜਰੀ ਮਿਲਣਾ ਖਣਿਜ ਪਦਾਰਥ ਸਮਝਿਆ ਗਿਆ ਹੈ ਪਰ ਖਣਿਜ ...

ਪੂਰੀ ਖ਼ਬਰ »

ਵਿਧਾਇਕ ਜੋਗਿੰਦਰਪਾਲ 'ਤੇ ਨਜਾਇਜ਼ ਪਰਚੀ ਲੈਣ ਦਾ ਦੋਸ਼ ਬੇਬੁਨਿਆਦ-ਨਵਜੀਤ ਸ਼ਾਲੂ

ਨਰੋਟ ਮਹਿਰਾ, 15 ਮਾਰਚ (ਰਾਜ ਕੁਮਾਰੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਨਵਜੀਤ ਸ਼ਾਲੂ ਨੇ ਦੱਸਿਆ ਕਿ ਹਲਕਾ ਭੋਆ ਦੇ ਵਿਧਾਇਕ ਜੋਗਿੰਦਰਪਾਲ 'ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਵਲੋਂ ਚਾਰ ਹਜ਼ਾਰ ਰੁਪਏ ਦੀ ਨਾਜਾਇਜ਼ ਪਰਚੀ ...

ਪੂਰੀ ਖ਼ਬਰ »

ਡੇਪੋ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਐਨ.ਜੀ.ਓਜ਼. ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ

ਪਠਾਨਕੋਟ, 16 ਮਾਰਚ (ਸੰਧੂ/ਆਰ. ਸਿੰਘ)-ਪੰਜਾਬ ਸਰਕਾਰ ਵਲੋਂ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਹੋਇਆ ਸਾਰੇ ਪੰਜਾਬ ਅੰਦਰ ਨਸ਼ਿਆਂ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਦਾ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣਾ ਸਹਿਯੋਗ ...

ਪੂਰੀ ਖ਼ਬਰ »

ਬਜਮ-ਏ-ਅਹਿਬਾਬ-ਏ ਅਦਬ ਸੰਸਥਾ ਵਲੋਂ ਬੈਠਕ

ਪਠਾਨਕੋਟ, 16 ਮਾਰਚ (ਸੰਧੂ)-ਬਜਮ-ਏ-ਅਹਿਬਾਬ-ਏ-ਅਦਬ ਸੰਸਥਾ ਪਠਾਨਕੋਟ ਵਲੋਂ ਸੰਸਥਾ ਦੇ ਪ੍ਰਧਾਨ ਵਿਨੋਦ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅੰਜੁਮਨ ਸੂਰਜਪੁਰ ਵਲੋਂ ਪਠਾਨਕੋਟ ਵਿਖੇ ਕਰਵਾਏ ਜਾਣ ਵਾਲੇ ਕੁੱਲ ਹਿੰਦ ਮੁਸ਼ਾਇਰੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਜ਼ਿਲ੍ਹਾ ਪੱਧਰੀ ਬੈਠਕ

ਪਠਾਨਕੋਟ, 15 ਮਾਰਚ (ਸੰਧੂ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਵਿਸ਼ੇਸ਼ ਤੌਰ 'ਤੇ ਪ੍ਰੀਤਮ ਸੈਣੀ, ਦੌਲਤ ਰਮਾ, ਸਭਰਵਾਲ, ਐੱਸ.ਡੀ. ਸ਼ਰਮਾ, ਵਿਮਲ ...

ਪੂਰੀ ਖ਼ਬਰ »

ਡਾ: ਨੈਨਾ ਸਲਾਥੀਆ ਜ਼ਿਲੇ੍ਹ ਪਠਾਨਕੋਟ ਵਿਚ ਸਿਵਲ ਸਰਜਨ ਤਾਇਨਾਤ

ਪਠਾਨਕੋਟ, 16 ਮਾਰਚ (ਆਰ. ਸਿੰਘ)-ਹੈਲਥ ਵਿਭਾਗ ਨੇ ਜ਼ਿਲੇ੍ਹ ਪਠਾਨਕੋਟ ਵਿਚ ਡਾ: ਨੈਨਾ ਸਲਾਥੀਆ ਨੂੰ ਸਿਵਲ ਸਰਜਨ ਤਾਇਨਾਤ ਕੀਤਾ ਹੈ | ਇਸ ਤੋਂ ਪਹਿਲਾਂ ਡਾ: ਨੈਨਾ ਸਲਾਥੀਆ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਪਣੀਆਂ ਬਤੌਰ ਸਹਾਇਕ ਸਿਵਲ ਸਰਜਨ ਸੇਵਾਵਾਂ ਦੇ ਚੁੱਕੇ ਹਨ | ...

ਪੂਰੀ ਖ਼ਬਰ »

ਐੱਸ.ਪੀ. ਟਰੈਫ਼ਿਕ ਨੇ ਆਟੋ ਚਾਲਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਮੁਹਿੰਮ

ਪਠਾਨਕੋਟ, 16 ਮਾਰਚ (ਆਰ. ਸਿੰਘ)-ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਸੁਧਾਰਨ ਲਈ ਟ੍ਰੈਫ਼ਿਕ ਪੁਲਿਸ ਵਲੋਂ ਐੱਸ.ਪੀ. ਟਰੈਫ਼ਿਕ ਸੁਨੀਤਾ ਰਾਣੀ ਨੇ ਬੱਸ ਸਟੈਂਡ ਦੇ ਬਾਹਰ ਬੇਤਰਤੀਬ ਢੰਗ ਨਾਲ ਖੜ੍ਹੇ ਆਟੋ ਚਾਲਕਾਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਲੋਕ ਵੀ ਬਿਨਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX