ਤਾਜਾ ਖ਼ਬਰਾਂ


ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਾਉਂਦੇ 3 ਵਿਅਕਤੀ ਨਗਦੀ ਸਮੇਤ ਪੁਲਿਸ ਅੜਿੱਕੇ
. . .  1 day ago
ਜ਼ੀਰਕਪੁਰ, 18 ਅਕਤੂਬਰ, {ਹੈਪੀ ਪੰਡਵਾਲਾ}- ਅੱਜ ਦੇਰ ਰਾਤ ਇਥੋਂ ਦੇ ਲਾਟਰੀ ਬਾਜ਼ਾਰ 'ਚ ਜ਼ਿਲਾ ਮੁਹਾਲੀ ਦੇ ਸਪੈਸ਼ਲ ਸੈਲ ਵੱਲੋਂ ਜ਼ੀਰਕਪੁਰ ਪੁਲਿਸ ਦੀ ਮਦਦ ਨਾਲ ਛਾਪਾ ਮਾਰ ਕੇ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ...
ਪੁਲਵਾਮਾ ਆਈ ਡੀ ਧਮਾਕੇ 'ਚ 7 ਜਵਾਨ ਜ਼ਖ਼ਮੀ
. . .  1 day ago
ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ , ਇਕ ਜ਼ਖਮੀ
. . .  1 day ago
ਜੰਡਿਆਲਾ ਗੁਰੂ, 18 ਅਕਤੂਬਰ ( ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਸਰਾਂ ਰੋਡ 'ਤੇ ਰਾਤ 10 ਵਜੇ ਦੇ ਕਰੀਬ ਗੋਲੀ ਚੱਲਣ ਕਾਰਣ ਇਕ ਵਿਅਕਤੀ ਦੇ ਜ਼ਖਮੀ ਹੋਣ ਦਾ ਕਥਿਤ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦਾ ...
ਵਿਜਿਲੈਂਸ ਵੱਲੋਂ ਐੱਸ.ਡੀ.ਓ. ਪ੍ਰਦੂਸ਼ਨ ਬੋਰਡ ਤੇ ਇੱਕ ਹੋਰ ਵਿਅਕਤੀ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕੀਤਾ ਕਾਬੂ
. . .  1 day ago
ਫ਼ਰੀਦਕੋਟ, 18 ਅਕਤੂਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਅੱਜ ਵਿਜਿਲੈਂਸ ਵਿਭਾਗ ਵੱਲੋਂ ਐੱਸ.ਡੀ.ਓ. ਪੰਜਾਬ ਪ੍ਰਦੂਸ਼ਨ ਬੋਰਡ, ਫ਼ਰੀਦਕੋਟ ਅਤੁੱਲ ਕੌਸ਼ਲ ਅਤੇ ਇਕ ਹੋਰ ਵਿਅਕਤੀ ਜਰਨੈਲ ਸਿੰਘ ਨੂੰ ਰਿਸ਼ਵਤ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਗਿਆ ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਕੀਤੀ ਜ਼ਾਹਿਰ
. . .  1 day ago
ਅੰਮ੍ਰਿਤਸਰ,18 ਅਕਤੂਬਰ [ਜਸ]-ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਣ ਦੀ ਇੱਛਾ ਜ਼ਾਹਿਰ ਕੀਤੀ ਹ।ੈ ਇਸ ਸਬੰਧ 'ਚ ਉਨ੍ਹਾਂ ਨੇ ਇਕ ਪੱਤਰ ਐੱਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਦਿੱਤਾ ਹੈ ।
ਦੇਸ਼ ਭਰ 'ਚ ਫੂਕੇ ਗਏ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ, ਗੁਜਰਾਤ ਦੇ ਅਹਿਮਦਾਬਾਦ, ਜਲੰਧਰ ਅਤੇ ਦੇਸ਼ ਭਰ 'ਚ ਹੋਰ ਵੱਖ ਵੱਖ ਥਾਵਾਂ 'ਤੇ ਦੁਸਹਿਰਾ ਉਤਸਵ ਦੇ ਸਬੰਧ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ...
ਅਫ਼ਗ਼ਾਨਿਸਤਾਨ : ਕੰਧਾਰ ਪੁਲਿਸ ਦੇ ਮੁਖੀ, ਗਵਰਨਰ, ਤੇ ਖ਼ੁਫ਼ੀਆ ਪ੍ਰਮੁੱਖ ਦੀ ਹੱਤਿਆ
. . .  1 day ago
ਕਾਬੁਲ, 18 ਅਕਤੂਬਰ - ਅਫ਼ਗ਼ਾਨਿਸਤਾਨ ਦੇ ਕੰਧਾਰ ਪੁਲਿਸ ਪ੍ਰਮੁੱਖ, ਗਵਰਨਰ ਅਤੇ ਖ਼ੁਫ਼ੀਆ ਵਿਭਾਗ ਪ੍ਰਮੁੱਖ ਦੀ ਹੱਤਿਆ ਹੋਣ ਦੀ ਖ਼ਬਰ...
ਉੱਤਰਾਖੰਡ ਸਰਕਾਰ ਵੱਲੋਂ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਦੇਹਰਾਦੂਨ, 18 ਅਕਤੂਬਰ - ਉੱਤਰਾਖੰਡ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਐਨ.ਡੀ ਤਿਵਾੜੀ ਦੇ ਦੇਹਾਂਤ 'ਤੇ ਸੂਬੇ 'ਚ ਤਿੰਨ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ...
ਛੱਤੀਸਗੜ੍ਹ ਚੋਣਾਂ ਲਈ ਕਾਂਗਰਸ ਵੱਲੋਂ 12 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਦਿੱਲੀ ਪਹੁੰਚ ਗਏ ਹਨ। ਉਹ 3 ਦਿਨਾਂ ਭਾਰਤ ਦੌਰੇ ਲਈ ਆਏ...
ਅਧਿਆਪਕਾਂ ਨੇ ਫੂਕਿਆ ਸਰਕਾਰ ਦਾ ਰਾਵਣ ਰੂਪੀ ਪੁਤਲਾ
. . .  1 day ago
ਲੁਧਿਆਣਾ, 18 ਅਕਤੂਬਰ (ਪਰਮੇਸ਼ਰ ਸਿੰਘ) - ਤਨਖ਼ਾਹਾਂ ਵਿਚ ਕਟੌਤੀ ਦੇ ਮਾਮਲੇ ਉੱਤੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸਾਂਝੇ ਮੋਰਚੇ ਨੇ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਧਰਨਾ...
13 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ
. . .  1 day ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਸੋਨੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ....
ਅਧਿਆਪਕਾਂ ਨੇ ਪੁਤਲੇ ਫੂਕ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ)- ਪਿਛਲੇ 12 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਪੱਕਾ ਮੋਰਚਾ ਲਾ ਕੇ ਬੈਠੇ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ, ਸਿੱਖਿਆ ਮੰਤਰੀ ....
ਪੁਲਿਸ ਵਿਭਾਗ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਦਾ ਦੌਰਾ
. . .  1 day ago
ਕੋਟਕਪੂਰਾ, 18 ਅਕਤੂਬਰ(ਮੋਹਰ ਗਿੱਲ) - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਪਰੰਤ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ 'ਚ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ 'ਤੇ ਪੁਲਿਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਕਰਨ ਦੇ ਮਾਮਲੇ ਸੰਬੰਧੀ ਗਠਿਤ ਕੀਤੀ....
ਸਵਾ ਕਰੋੜ ਦੀ ਹੈਰੋਇਨ ਸਮੇਤ 4 ਗ੍ਰਿਫ਼ਤਾਰ
. . .  1 day ago
ਕੋਟਕਪੂਰਾ, 18 ਅਕਤੂਬਰ (ਮੋਹਰ ਗਿੱਲ) - ਸੀ.ਆਈ.ਏ. ਸਟਾਫ਼ ਫ਼ਰੀਦਕੋਟ ਵੱਲੋਂ ਕੋਟਕਪੂਰਾ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ 4 ਵਿਅਕਤੀਆਂ ਨੂੰ 255 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ....
ਮਰਨ ਵਰਤ 'ਤੇ ਬੈਠੇ ਅਧਿਆਪਕ ਦੀ ਵਿਗੜੀ ਹਾਲਤ
. . .  1 day ago
ਕੈਪਟਨ ਅਮਰਿੰਦਰ ਸਿੰਘ 23 ਨੂੰ ਕਰਨਗੇ ਇਸਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਐਸ.ਸੀ. ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਸੰਭਲਿਆ ਅਹੁਦਾ
. . .  1 day ago
ਕਾਂਗਰਸ ਨੇਤਾ ਐਨ.ਡੀ. ਤਿਵਾਰੀ ਦਾ ਹੋਇਆ ਦੇਹਾਂਤ
. . .  1 day ago
ਪੁਲਿਸ ਨੇ ਲੁਟੇਰਾ ਗੈਂਗ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਖ਼ੁਰਾਕ ਸੁਰੱਖਿਆ ਵਿਭਾਗ ਅਤੇ ਪੁਲਿਸ ਵੱਲੋਂ ਸਾਢੇ ਪੰਜ ਕੁਇੰਟਲ ਮਿਠਾਈ ਜ਼ਬਤ
. . .  1 day ago
22 ਲੱਖ ਦੀ ਹਵਾਲਾ ਰਕਮ ਸਮੇਤ ਇਕ ਗ੍ਰਿਫ਼ਤਾਰ
. . .  1 day ago
ਐਮ.ਜੇ. ਅਕਬਰ ਮਾਣਹਾਨੀ ਮਾਮਲੇ 'ਤੇ 31 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  1 day ago
ਲੋਹੀਆਂ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਪਟੜੀ 'ਤੇ ਬੈਠ ਰੋਕੀਆਂ ਗਈਆਂ ਟਰੇਨਾਂ
. . .  1 day ago
ਕਿਸਾਨਾਂ ਨੇ ਰੋਕੀਆਂ ਟਰੇਨਾਂ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਬਰਗਾੜੀ ਕਾਂਡ ਦੀ ਜਾਂਚ ਲਈ ਫਗਵਾੜਾ ਪਹੁੰਚੀ ਐਸ.ਆਈ.ਟੀ ਦੀ ਟੀਮ
. . .  1 day ago
ਅਹਿਮ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਕੈਪਟਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਹਯਾਤ ਹੋਟਲ ਮਾਮਲਾ : ਦਿੱਲੀ ਪੁਲਿਸ ਨੇ ਅਸ਼ੀਸ਼ ਪਾਂਡੇ ਨੂੰ ਕੀਤਾ ਗ੍ਰਿਫਤਾਰ
. . .  1 day ago
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਕਾਨੂੰਨ ਦੇਖਦਾ ਹੈ, ਪਰੰਪਰਾਵਾਂ ਨਹੀਂ - ਮੁੱਖ ਪੁਜਾਰੀ
. . .  1 day ago
ਰਾਮ ਮੰਦਰ ਬਣਨ ਨਾਲ ਦੇਸ਼ 'ਚ ਸਦਭਾਵਨਾ ਅਤੇ ਏਕਤਾ ਦਾ ਬਣੇਗਾ ਮਾਹੌਲ - ਭਾਗਵਤ
. . .  1 day ago
ਹਯਾਤ ਹੋਟਲ ਮਾਮਲਾ : ਅਸ਼ੀਸ ਪਾਂਡੇ ਨੇ ਪਟਿਆਲਾ ਹਾਊਸ ਕੋਰਟ 'ਚ ਕੀਤਾ ਆਤਮ ਸਮਰਪਣ
. . .  1 day ago
ਐਸ.ਜੀ.ਪੀ.ਸੀ. ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਹੋਈ ਸ਼ੁਰੂ
. . .  1 day ago
ਰੇਲਵੇ ਫਾਟਕ 'ਤੇ ਰਾਜਧਾਨੀ ਐਕਸਪ੍ਰੈੱਸ ਨਾਲ ਟਕਰਾਇਆ ਟਰੱਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ 'ਚ ਕੀਤਾ ਰੋਡ ਜਾਮ
. . .  1 day ago
ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਧਿਆਪਕ ਮਨਾਉਣਗੇ ਦੁਸਹਿਰਾ
. . .  1 day ago
ਤੇਲ ਦੀਆਂ ਕੀਮਤਾਂ 'ਚ ਆਈ ਮਾਮੂਲੀ ਆਈ ਗਿਰਾਵਟ
. . .  1 day ago
ਦਿੱਲੀ 'ਚ ਖਰਾਬ ਹੋਈ ਆਬੋ ਹਵਾ, ਪ੍ਰਦੂਸ਼ਨ ਦਾ ਪੱਧਰ ਵਧਿਆ
. . .  1 day ago
ਪੁਲਿਸ ਪਾਰਟੀ 'ਤੇ ਹਮਲਾ ਮਾਮਲੇ 'ਚ ਲੁੜੀਂਦਾ ਅੱਤਵਾਦੀ ਢੇਰ
. . .  1 day ago
ਅਕਬਰ ਦੇ ਅਪਰਾਧਿਕ ਮਾਣਹਾਨੀ ਮਾਮਲੇ 'ਚ ਅੱਜ ਹੋਵੇਗੀ ਸੁਣਵਾਈ
. . .  1 day ago
ਅੱਜ ਦਾ ਵਿਚਾਰ
. . .  1 day ago
ਨਵੀਂ ਦਿੱਲੀ : ਰਾਸ਼ਟਰਪਤੀ ਨੇ ਐੱਮ ਜੇ ਅਕਬਰ ਦਾ ਅਸਤੀਫਾ ਕੀਤਾ ਮਨਜ਼ੂਰ
. . .  2 days ago
ਝੂਲੇ ਦੀ ਤਾਰ ਤੇ ਸਪੋਰਟ ਟੁੱਟੀ ,ਕਈ ਫੱਟੜ
. . .  2 days ago
ਫਸਲ ਮਾਰੇ ਜਾਣ ਤੋਂ ਦੁਖੀ ਕਿਸਾਨ ਨੇ ਸਲਫਾਸ ਖਾ ਕੇ ਕੀਤੀ ਖੁਦਕੁਸ਼ੀ
. . .  2 days ago
ਗ੍ਰਹਿ ਮੰਤਰਾਲੇ ਨੇ ਸਬਰੀਮਾਲਾ ਹਿੰਸਾ ਦਾ ਲਿਆ ਨੋਟਿਸ - ਸੂਤਰ
. . .  2 days ago
ਕੇਰਲ : ਮਹਿਲਾ ਪੱਤਰਕਾਰਾਂ ਸਮੇਤ ਹੋਰ ਯਾਤਰੀਆਂ ਨਾਲ ਭਰੀ ਬੱਸ 'ਤੇ ਪਥਰਾਅ
. . .  2 days ago
ਸਬਰੀਮਾਲਾ ਦੇ ਨੇੜਲੇ ਇਲਾਕਿਆਂ 'ਚ ਧਾਰਾ 144 ਲਾਗੂ
. . .  2 days ago
ਦਿੱਲੀ 'ਚ 22 ਅਕਤੂਬਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
. . .  2 days ago
ਕਾਂਗਰਸ ਕੇਂਦਰੀ ਚੋਣ ਸਮਿਤੀ ਵੱਲੋਂ ਮੱਧ ਪ੍ਰਦੇਸ਼ ਚੋਣਾਂ ਲਈ 80 ਨਾਂਅ ਫਾਈਨਲ
. . .  2 days ago
ਪੁੱਤਰ ਹੱਥੋਂ ਅਚਾਨਕ ਚੱਲੀ ਗੋਲੀ ਨਾਲ ਮਾਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਚੇਤ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਪੰਜਾਬ / ਜਨਰਲ

ਪੰਜਾਬ ਤੋਂ ਆਲ ਇੰਡੀਆ ਕਾਂਗਰਸ ਕਮੇਟੀ 'ਚ 45 ਆਗੂਆਂ ਨੂੰ ਕੀਤਾ ਸ਼ਾਮਿਲ

ਜਲੰਧਰ ਤੋਂ ਤੇਜਿੰਦਰ ਸਿੰਘ ਬਿੱਟੂ ਬਣੇ ਮੈਂਬਰ

ਜਲੰਧਰ, 16 ਮਾਰਚ (ਮੇਜਰ ਸਿੰਘ)-ਕਾਂਗਰਸ ਦੀ ਸੈਂਟਰਲ ਚੋਣ ਅਥਾਰਟੀ ਵਲੋਂ ਪੰਜਾਬ 'ਚੋਂ 45 ਆਗੂਆਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਦਕਿ ਸਾਬਕਾ ਕੇਂਦਰੀ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੂੰ ਪੰਜਾਬ ਵਿਚੋਂ ਵਾਧੂ ਮੈਂਬਰ ਤੇ 5 ਹੋਰ ਆਗੂਆਂ ਨੂੰ ਕੋਆਪਟ ਕੀਤਾ ਹੈ | ਸੈਂਟਰਲ ਚੋਣ ਅਥਾਰਟੀ ਦੇ ਚੇਅਰਮੈਨ ਮੁਲਾਪਲੀ ਰਾਮਾ ਚੰਦਰਨ ਦੇ ਦਸਤਖਤਾਂ ਹੇਠ ਜਾਰੀ ਸੂਚੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਦੇਸ਼ ਪ੍ਰਧਾਨ ਸ੍ਰੀ ਸੁਨੀਲ ਜਾਖੜ ਤੋਂ ਇਲਾਵਾ 43 ਹੋਰ ਆਗੂਆਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਾਏ ਜਾਣ ਦੀ ਸੂਚੀ ਜਾਰੀ ਹੋਈ ਹੈ | ਆਲ ਇੰਡੀਆ ਕਾਂਗਰਸ ਕਮੇਟੀ 'ਚ ਦੁਆਬਾ ਖੇਤਰ ਨੂੰ ਸਭ ਤੋਂ ਘੱਟ ਨੁਮਾਇੰਦਗੀ ਮਿਲੀ ਹੈ | ਨਵਾਂਸ਼ਹਿਰ ਤੇ ਕਪੂਰਥਲਾ ਜ਼ਿਲਿ੍ਹਆਂ ਵਿਚੋਂ ਕੋਈ ਵੀ ਆਗੂ ਇਸ ਉੱਚ ਕਮੇਟੀ ਵਿਚ ਸ਼ਾਮਿਲ ਨਹੀਂ, ਜਦਕਿ ਜਲੰਧਰ ਜ਼ਿਲ੍ਹੇ ਵਿਚੋਂ ਸਿਰਫ ਸੀਨੀਅਰ ਕਾਂਗਰਸ ਆਗੂ ਸ: ਤੇਜਿੰਦਰ ਸਿੰਘ ਬਿੱਟੂ ਦਾ ਨਾਂਅ ਸ਼ਾਮਿਲ ਹੈ | ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ, ਪੰਜਾਬ ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਬਲਵੀਰ ਰਾਣਾ ਸੋਢੀ ਤੇ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਸਮੇਤ ਪੰਜ ਮੈਂਬਰਾਂ ਦੇ ਨਾਂਅ ਸ਼ਾਮਿਲ ਹਨ | ਉਨ੍ਹਾਂ ਤੋਂ ਇਲਾਵਾ ਐਮ.ਪੀ. ਅੰਬਿਕਾ ਸੋਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਅਰੁਣਾ ਚੌਧਰੀ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਵਿਧਾਇਕ ਭਾਰਤ ਭੂਸ਼ਨ ਆਸੂ, ਮੰਤਰੀ ਬ੍ਰਹਮ ਮਹਿੰਦਰਾ, ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ, ਮੰਤਰੀ ਚਰਨਜੀਤ ਸਿੰਘ ਚੰਨੀ, ਡਾ: ਅਮਰ ਸਿੰਘ, ਡਾ: ਰਾਜ ਕੁਮਾਰ ਵੇਰਕਾ, ਗੁਰਕੀਰਤ ਸਿੰਘ, ਹਰਚੰਦ ਕੌਰ, ਜਸਪਾਲ ਕੌਰ, ਕਰਨ ਕੌਰ ਬਰਾੜ, ਕੇਵਲ ਸਿੰਘ ਢਿੱਲੋਂ, ਕਿਸ਼ੋਰੀ ਲਾਲ ਸ਼ਰਮਾ, ਕੁਲਜੀਤ ਸਿੰਘ ਨਾਗਰਾ, ਸ: ਲਾਲ ਸਿੰਘ, ਸੁਖਵਿੰਦਰ ਸਿੰਘ ਡੈਨੀ, ਮਹਿਲਾ ਕਾਂਗਰਸ ਪ੍ਰਧਾਨ ਮਮਤਾ ਦੱਤਾ, ਮਨੀਸ਼ ਤਿਵਾੜੀ, ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੰਤਰੀ ਨਵਜੋਤ ਸਿੰਘ ਸਿੱਧੂ, ਓਮ ਪ੍ਰਕਾਸ਼ ਸੋਨੀ, ਪਰਪੀਤ ਕੌਰ ਬਰਾੜ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਰਾਣਾ ਗੁਰਮੀਤ ਸਿੰਘ ਸੋਢੀ, ਰਣਦੀਪ ਸਿੰਘ ਨਾਭਾ, ਮੰਤਰੀ ਰਜ਼ੀਆ ਸੁਲਤਾਨਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ, ਸੁਖਵੰਤ ਸਿੰਘ ਬਰਾੜ, ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਵਿਜੇ ਇੰਦਰ ਸਿੰਗਲਾ ਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਂਅ ਸ਼ਾਮਿਲ ਹਨ | ਕੋਆਪਟ ਕੀਤੇ ਜਾਣ ਵਾਲੇ ਪੰਜ ਮੈਂਬਰਾਂ 'ਚ ਜਗਮੋਹਨ ਸਿੰਘ ਕੰਗ, ਕੁਲਵੰਤ ਰਾਏ ਸਿੰਗਲਾ, ਜਗਦੀਪ ਸਿੰਘ ਸੰਧੂ, ਰਾਘਵ ਸਿੰਗਲਾ ਤੇ ਗਗਨਦੀਪ ਸਿੰਘ ਸ਼ਾਮਿਲ ਹਨ | ਕਮੇਟੀ 'ਚ ਸ਼ਾਮਿਲ ਮੈਂਬਰਾਂ 'ਚ ਜਨਰਲ ਕੈਟਾਗਰੀ 'ਚੋਂ 32, ਅਨੁਸੂਚਿਤ ਜਾਤੀਆਂ ਦੇ 9, ਪਛੜੇ ਵਰਗਾਂ 'ਚੋਂ 4 ਅਤੇ 9 ਔਰਤਾਂ ਸ਼ਾਮਿਲ ਕੀਤੀਆਂ ਗਈਆਂ ਹਨ |

ਕਾਲੀਆ ਨੇ ਭੇਜਿਆ ਵਿਧਾਇਕ ਬੇਰੀ ਨੂੰ ਕਾਨੂੰਨੀ ਨੋਟਿਸ

ਜਲੰਧਰ, 16 ਮਾਰਚ (ਜਸਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦੇ ਵਿਧਾਇਕ ਰਜਿੰਦਰ ਬੇਰੀ ਨੂੰ ਕਾਨੂੰਨੀ ਨੋਟਿਸ ਭੇਜ ਕੇ 10 ਦਿਨਾਂ ਦੇ ਅੰਦਰ-ਅੰਦਰ ਮੁਆਫ਼ੀ ਮੰਗਣ ਲਈ ਕਿਹਾ ਹੈ | ਇਸ ਦੇ ...

ਪੂਰੀ ਖ਼ਬਰ »

ਕਰਜ਼ੇ ਤੋਂ ਤੰਗ ਪਾਕਿ ਦੇ ਪਿਸ਼ਾਵਰੀ ਸਿੱਖ ਵਲੋਂ ਖ਼ੁਦਕੁਸ਼ੀ

ਅੰਮਿ੍ਤਸਰ, 16 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੇ ਨਿਵਾਸੀ 26 ਵਰਿ੍ਹਆਂ ਦੇ ਸਿੱਖ ਨੌਜਵਾਨ ਦੁਆਰਾ ਜ਼ਿਲ੍ਹਾ ਨੌਸ਼ਹਿਰਾ ਦੇ ਨਜ਼ਦੀਕ ਦਰਿਆ ਅਟਕ 'ਚ ਖ਼ੁਦਕੁਸ਼ੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ | ਮਿ੍ਤਕ ਦੀ ਪਹਿਚਾਣ ਰਾਜਿੰਦਰ ਸਿੰਘ ...

ਪੂਰੀ ਖ਼ਬਰ »

ਹੁਣ ਸੂਬਾ ਖ਼ੈਬਰ ਪਖਤੂਨਖਵਾ 'ਚ ਸਿੱਖ ਅਨੰਦ ਕਾਰਜ ਐਕਟ ਲਾਗੂ ਕਰਨ ਦੀ ਤਿਆਰੀ

ਅੰਮਿ੍ਤਸਰ, 16 ਮਾਰਚ (ਸੁਰਿੰਦਰ ਕੋਛੜ)-ਸਿੱਖ ਭਾਈਚਾਰੇ ਦੇ ਵਿਆਹਾਂ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇਣ ਲਈ ਪਾਕਿ ਦੀ ਪੰਜਾਬ ਵਿਧਾਨ ਸਭਾ ਵਲੋਂ ਲਾਗੂ ਕੀਤੇ ਸਿੱਖ ਅਨੰਦ ਕਾਰਜ ਐਕਟ ਨੂੰ ਇਕ ਬਿਹਤਰ ਸ਼ੁਰੂਆਤ ਦੱਸਦਿਆਂ ਸੂਬਾ ਖ਼ੈਬਰ ਪਖਤੂਨਖਵਾ ਦੇ ਸਿੱਖ ਭਾਈਚਾਰੇ ...

ਪੂਰੀ ਖ਼ਬਰ »

10ਵੀਂ ਦੇ ਪੰਜਾਬੀ ਦੇ ਪੇਪਰ ਦੌਰਾਨ ਨਕਲ ਦੇ 5 ਕੇਸ ਸਾਹਮਣੇ ਆਏ

ਐੱਸ. ਏ. ਐੱਸ. ਨਗਰ, 16 ਮਾਰਚ (ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ 10ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਅੱਜ ਪੰਜਾਬੀ (ਬੀ) ਵਿਸ਼ੇ ਦੀ ਪ੍ਰੀਖਿਆ 'ਚ 3,43,813 ਰੈਗੂਲਰ ਤੇ 34,592 ਓਪਨ ਸਕੂਲ ਦੇ ਪ੍ਰੀਖਿਆਰਥੀਆਂ ਅਤੇ ਪੰਜਾਬ ਦਾ ਇਤਿਹਾਸ ਤੇ ...

ਪੂਰੀ ਖ਼ਬਰ »

ਸ਼ੰਮੀ ਸਿੱਧੂ ਕੁੱਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ

ਜਲੰਧਰ, 16 ਮਾਰਚ (ਜਸਪਾਲ ਸਿੰਘ)-ਕੁੱਲ ਹਿੰਦ ਯੂਥ ਕਾਂਗਰਸ ਦੇ ਸਕੱਤਰ ਬੀਰ ਦਵਿੰਦਰ ਸਿੰਘ (ਸ਼ੰਮੀ ਸਿੱਧੂ) ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਸੰਯੁਕਤ ਸਕੱਤਰ ਅਤੇ ਇੰਚਾਰਜ ਕ੍ਰਿਸ਼ਨਾ ਐਲਵੀਰਾ ਤੇ ...

ਪੂਰੀ ਖ਼ਬਰ »

ਕਰ ਚੋਰੀ ਕਰਨ ਵਾਲਿਆਂ ਦੇ ਵਿਦੇਸ਼ ਜਾਣ 'ਤੇ ਲੱਗੀ ਰੋਕ

ਲੁਧਿਆਣਾ, 16 ਮਾਰਚ (ਪੁਨੀਤ ਬਾਵਾ)-ਸਰਕਾਰ ਦਾ ਕਰ ਜਾਂ ਆਮਦਨ ਕਰ ਚੋਰੀ ਕਰਨ ਵਾਲਿਆਂ ਦੇ ਵਿਦੇਸ਼ ਜਾਣ 'ਤੇ ਰੋਕ ਲੱਗ ਗਈ ਹੈ | ਜੇਕਰ ਕਿਸੇ ਵਿਅਕਤੀ ਨੇ ਆਪਣੀ ਆਮਦਨ ਦਾ ਕਰ ਭਰਨ ਤੋਂ ਗੁਰੇਜ਼ ਕਰਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਹਵਾਈ ਅੱਡੇ ਤੋਂ ਹੀ ...

ਪੂਰੀ ਖ਼ਬਰ »

ਜੀ.ਐਮ. ਮਾਈਨਿੰਗ 50 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਪਠਾਨਕੋਟ, 16 ਮਾਰਚ (ਆਰ. ਸਿੰਘ/ਚੌਹਾਨ)-ਮਾਈਨਿੰਗ ਦਫ਼ਤਰ ਢਾਂਗੂ ਰੋਡ ਪਠਾਨਕੋਟ ਵਿਖੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵਲੋਂ ਮਾਰੇ ਛਾਪੇ 'ਚ ਜੀ.ਐਮ. ਮਾਈਨਿੰਗ ਸੁਭਾਸ਼ ਚੰਦਰ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀਂ ਕਾਬੂ ਕੀਤਾ ਹੈ | ਜਾਣਕਾਰੀ ...

ਪੂਰੀ ਖ਼ਬਰ »

'ਚਿੱਟੇ' ਦੇ ਅੱਤਵਾਦ 'ਚ ਕਾਲੀ ਹੋਈ ਜਵਾਨੀ

ਅੰਮਿ੍ਤਸਰ, 16 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪਹਿਲਾਂ ਸੰਨ 1947, ਫਿਰ ਸਾਲ 1984 ਅਤੇ ਹੁਣ 'ਚਿੱਟੇ' ਦੇ ਅੱਤਵਾਦ ਨੇ ਪਿਛਲੇ ਕੁਝ ਦਹਾਕਿਆਂ ਤੋਂ ਮੁੱਛ ਫੁੱਟ ਗੱਭਰੂਆਂ ਨੂੰ ਜਵਾਨੀ ਦੀ ਦਹਿਲੀਜ਼ ਤੱਕ ਪਹੁੰਚਣ ਤੋਂ ਪਹਿਲਾਂ-ਪਹਿਲਾਂ ਹੀ ਸਿਵਿਆਂ 'ਚ ਬਲਦੀਆਂ ਲਾਟਾਂ ...

ਪੂਰੀ ਖ਼ਬਰ »

ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੇ ਸਾਰੇ ਦਫ਼ਤਰ ਅੱਜ ਖੁੱਲ੍ਹਣਗੇ

ਅੰਮਿ੍ਤਸਰ, 16 ਮਾਰਚ (ਹਰਮਿੰਦਰ ਸਿੰਘ)¸ਡਾਇਰੈਕਟਰੇਟ ਸਥਾਨਕ ਸਰਕਾਰਾ ਵਿਭਾਗ ਪੰਜਾਬ ਵਲੋਂ ਇਕ ਨੋਟੀਫ਼ਿਕੇਸ਼ਨ ਜਾਰੀ ਕਰਦਿਆ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੇ ਮੱਦੇਨਜਰ ਭਲਕੇ 17 ਮਾਰਚ ਸਨਿੱਚਰਵਾਰ ਨੂੰ ਰਿਜਨਲ ਡਿਪਟੀ ਡਾਇਰੈਕਟਰ ਪੰਜਾਬ ਰਾਜ ਦੇ ਅਧੀਨ ਆਉਂਦਿਆ ...

ਪੂਰੀ ਖ਼ਬਰ »

ਵੋਲਟਾਸ ਵਲੋਂ ਕੂਿਲੰਗ ਉਤਪਾਦਾਂ ਦੀ ਨਵੀਂ ਰੇਂਜ ਪੇਸ਼

ਨਵੀਂ ਦਿੱਲੀ, 16 ਮਾਰਚ (ਅਜੀਤ ਬਿਊਰੋ)-ਟਾਟਾ ਦੇ ਘਰਾਣੇ ਦੇ ਭਾਰਤ ਦੇ ਨੰਬਰ ਇਕ ਏ.ਸੀ. ਬਰਾਂਡ ਵੋਲਟਾਸ ਨੇ 'ਵੋਲਟਾਸ ਆਲ ਸਟਾਰ ਇਨਵਰਟਰ ਏ.ਸੀ.' ਦੀ ਸਾਲ 2018 ਦੀ ਰੇਂਜ ਪੇਸ਼ ਕਰਕੇ ਆਪਣੀ ਅਗਵਾਈ ਕਰਨ ਵਾਲੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ | ਇਹ ਏ.ਸੀ. ਅਨੋਖੇ 'ਟੂ ਸਟੇਜ ...

ਪੂਰੀ ਖ਼ਬਰ »

ਗ਼ੈਰ-ਕਾਨੂੰਨੀ ਕਾਲੋਨੀਆਂ ਬਾਰੇ ਨੀਤੀ ਦੇ ਖਰੜੇ ਨੂੰ ਪ੍ਰਵਾਨਗੀ

ਚੰਡੀਗੜ੍ਹ, 16 ਮਾਰਚ (ਅਜੀਤ ਬਿਉਰੋ)-ਪੰਜਾਬ ਸਰਕਾਰ ਵਲੋਂ ਗੈਰ-ਕਾਨੂੰਨੀ ਕਾਲੋਨੀਆਂ ਸਬੰਧੀ ਗਠਿਤ ਸਬ-ਕਮੇਟੀ ਵਲੋਂ ਨਵੀਂ ਤਿਆਰ ਕੀਤੀ ਗਈ ਨੀਤੀ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ | ਅੱਜ ਇਥੇ ਪੰਜਾਬ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ...

ਪੂਰੀ ਖ਼ਬਰ »

ਪੰਜਾਬ ਪੁਲਿਸ ਦੇ ਮੁਅੱਤਲ ਐਸ. ਪੀ. ਤੇ ਸੇਵਾਮੁਕਤ ਏ. ਐਸ. ਆਈ. ਵਲੋਂ ਅਦਾਲਤ 'ਚ ਆਤਮ ਸਮਰਪਣ

ਅੰਮਿ੍ਤਸਰ, 16 ਮਾਰਚ (ਹਰਜਿੰਦਰ ਸਿੰਘ ਸ਼ੈਲੀ)¸ਪੰਜਾਬ ਪੁਲਿਸ ਦੇ ਮੁਅੱਤਲ ਕੀਤੇ ਐਸ. ਪੀ. ਰੈਂਕ ਦੇ ਅਧਿਕਾਰੀ ਅਤੇ ਇਕ ਸੇਵਾ ਮੁਕਤ ਏ. ਐਸ. ਆਈ. ਨੇ ਕਤਲ ਦੇ ਇਕ ਮਾਮਲੇ 'ਚ ਅੱਜ ਅੰਮਿ੍ਤਸਰ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ | ਮਿਲੀ ਜਾਣਕਾਰੀ ਅਨੁਸਾਰ 2003 'ਚ ਉਸ ਵੇਲੇ ਦੇ ...

ਪੂਰੀ ਖ਼ਬਰ »

ਸ਼ਹੀਦ ਬਾਬਾ ਤੇਗ਼ਾ ਸਿੰਘ ਤੇ ਸੰਤ ਨਛੱਤਰ ਸਿੰਘ ਨਮਿਤ ਜੋੜ ਮੇਲਾ ਭਲਕੇ

ਬਾਘਾ ਪੁਰਾਣਾ, 16 ਮਾਰਚ (ਬਲਰਾਜ ਸਿੰਗਲਾ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ ਦੇ ਮੁਖੀ ਸੰਤ ਗੁਰਦੀਪ ਸਿੰਘ ਵਲੋਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਤੇਗ਼ਾ ਸਿੰਘ ਦੀ ਯਾਦ ਵਿਚ ਅਤੇ ਇਸ ਅਸਥਾਨ ...

ਪੂਰੀ ਖ਼ਬਰ »

ਕਣਕ ਖ਼ਰੀਦ ਲਈ ਪੰਜਾਬ ਨੇ ਮੰਗੀ 21,150 ਕਰੋੜ ਦੀ ਸੀ. ਸੀ. ਐਲ. ਦੀ ਮਨਜ਼ੂਰੀ

ਜਲੰਧਰ, 16 ਮਾਰਚ (ਸ਼ਿਵ ਸ਼ਰਮਾ)- ਸਾਲ 2018 ਦੀ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹਾੜੀ ਦੀ ਫ਼ਸਲ ਦੀ ਖ਼ਰੀਦ ਕਰਨ ਲਈ ਪੰਜਾਬ ਸਰਕਾਰ ਨੇ ਕੇਂਦਰ ਤੋਂ 21,150 ਕਰੋੜ ਰੁਪਏ ਦੇ ਕਰੀਬ ਸੀ. ਸੀ. ਐਲ. ਦੇਣ ਦੀ ਮੰਗ ਕੀਤੀ ਹੈ | ਜਿਹੜੀ ਕਿ ਇਸ ਵਾਰ 33000 ਕਰੋੜ ਰੁਪਏ ਦਾ ਰੇੜਕਾ ਖ਼ਤਮ ਹੋ ਜਾਣ ...

ਪੂਰੀ ਖ਼ਬਰ »

ਕੈਪਟਨ ਦੀ ਸਖ਼ਤੀ ਨੇ ਅਸਮਾਨ ਚਾੜ੍ਹੇ ਰੇਤੇ ਦੇ ਭਾਅ

ਜਲੰਧਰ, 16 ਮਾਰਚ (ਮੇਜਰ ਸਿੰਘ)- ਪੰਜਾਬ 'ਚ ਰੇਤੇ ਦੀ ਗ਼ੈਰ-ਕਾਨੂੰਨੀ ਖ਼ੁਦਾਈ ਵਿਰੁੱਧ ਸਰਕਾਰੀ ਸਖ਼ਤੀ ਵੀ ਰੇਤ ਮਾਫ਼ੀਆ ਨੂੰ ਖੂਬ ਰਾਸ ਆਈ ਹੈ | ਸਰਕਾਰੀ ਸਖ਼ਤੀ ਕਾਰਨ ਬਹੁਤ ਸਾਰੀਆਂ ਥਾਵਾਂ ਤੋਂ ਗ਼ੈਰ-ਕਾਨੂੰਨੀ ਖ਼ੁਦਾਈ ਉੱਪਰ ਰੋਕ ਲੱਗ ਗਈ ਹੈ ਤੇ ਹੁਣ ਖੱਡਾਂ ਤੋਂ ...

ਪੂਰੀ ਖ਼ਬਰ »

ਗੋਲੀ ਚੱਲਣ ਨਾਲ ਲਾੜਾ ਜ਼ਖ਼ਮੀ

ਫ਼ਿਰੋਜ਼ਪੁਰ, 16 ਮਾਰਚ (ਤਪਿੰਦਰ ਸਿੰਘ)-ਘੱਲ ਖੁਰਦ ਥਾਣੇ ਦੀ ਹਦੂਦ ਅੰਦਰ ਪੈਂਦੇ ਪਿੰਡ ਮਾਹਲਾ ਕਲਾਂ 'ਚ ਡੀ. ਜੇ. ਲਗਾਉਣ ਤੋਂ ਹੋਏ ਝਗੜੇ ਦੌਰਾਨ ਕੁਝ ਵਿਅਕਤੀਆਂ ਵਲੋਂ ਮਾਰ ਦੇਣ ਦੀ ਨੀਯਤ ਨਾਲ ਚਲਾਈ ਗੋਲੀ ਕਾਰਨ ਵਿਆਹ ਵਾਲੇ ਮੁੰਡੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ...

ਪੂਰੀ ਖ਼ਬਰ »

ਸਿਵਲ ਸਰਜਨਾਂ ਸਮੇਤ 10 ਅਧਿਕਾਰੀਆਂ ਦੇ ਤਬਾਦਲੇ

ਮਾਨਸਾ, 16 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ 'ਚ ਕਈ ਸਿਵਲ ਸਰਜਨਾਂ ਸਮੇਤ 10 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਵਿਭਾਗ ਦੀ ਮੁੱਖ ਸਕੱਤਰ ਅੰਜਲੀ ਭਾਵੜਾ ਵਲੋਂ ਜਾਰੀ ਹੁਕਮਾਂ 'ਚ ਡਾਕਟਰ ਅਨੂਪ ਕੁਮਾਰ ਨੂੰ ਪਦ ਉੱਨਤੀ ਉਪਰੰਤ ਸਿਵਲ ...

ਪੂਰੀ ਖ਼ਬਰ »

ਸੁਖਵੰਤ ਸਿੰਘ ਬਰਾੜ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਨਿਯੁਕਤ

ਫ਼ਾਜ਼ਿਲਕਾ, 16 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਦੇ ਜੰਮਪਲ ਅਤੇ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਮਿਹਨਤੀ, ਇਮਾਨਦਾਰ ਆਗੂ ਸੁਖਵੰਤ ਸਿੰਘ ਬਰਾੜ ਨੂੰ ਪਾਰਟੀ ਹਾਈਕਮਾਂਡ ਨੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ | ਸ. ...

ਪੂਰੀ ਖ਼ਬਰ »

ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਦੇ ਕਿਰਾਏ 'ਚ ਵਾਧਾ

ਸੰਗਰੂਰ, 16 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਲ ਇੰਡੀਆ ਵਰਕਿੰਗ ਕਮੇਟੀ ਮੈਂਬਰ ਮਨਦੀਪ ਕੁਮਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਨੰੂ ਕੁਝ ਰਾਹਤ ਦਿੱਤੀ ਗਈ ਹੈ | ਜਿਸ 'ਚ ਪਿੰਡਾਂ ਵਿਚ ਕਿਰਾਏ 'ਤੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੋਗਾ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 16 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਮੋਗਾ ਆਈਲਟਸ ਅਤੇ ਵੀਜ਼ਾ ਸੰਬੰਧੀ ਸੇਵਾਵਾਂ ਨਾਲ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ | ਮੈਕਰੋ ਗਲੋਬਲ ਮੋਗਾ ਵਿਚ ਆਈਲਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ | ਕਮਜ਼ੋਰ ...

ਪੂਰੀ ਖ਼ਬਰ »

ਵਿਦੇਸ਼ 'ਚ ਪੜ੍ਹਾਈ ਕਰਨ ਅਤੇ ਸੈਟਲ ਕਰਵਾਉਣ 'ਚ ਨੰਬਰ-1 ਹੈ ਸੰਸਥਾ ਬੀ.ਐਨ.ਓਵਰਸੀਜ਼ ਐਜੂਕੇਸ਼ਨਲ ਸਰਵਿਸਿਜ਼

ਜਲੰਧਰ, 16 ਮਾਰਚ (ਅ. ਬ.)-ਬੀ.ਐਨ.ਓਵਰਸੀਜ਼ ਐਜੂਕੇਸ਼ਨਲ ਸਰਵਿਸਿਜ਼ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੰਪਨੀ ਪਿਛਲੇ 22 ਸਾਲਾਂ ਤੋਂ ਭਾਰਤ ਦੀ ਹਰ ਸਟੇਟ ਵਿਚ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਲਈ ਭਰੋਸੇਮੰਦ ਨਾਂਅ ਹੈ | ਅੱਜ ਹਰ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਦਾ ...

ਪੂਰੀ ਖ਼ਬਰ »

ਐਲ. ਆਈ. ਸੀ. ਉੱਤਰੀ ਜ਼ੋਨ ਵਲੋਂ ਨਵਾਂ ਵਪਾਰਕ ਮੀਲ-ਪੱਥਰ ਸਥਾਪਤ

ਜਲੰਧਰ, 16 ਮਾਰਚ (ਅਜੀਤ ਬਿਊਰੋ)-ਐਲ. ਆਈ. ਸੀ. ਉੱਤਰੀ ਜ਼ੋਨ ਜੋ ਕਿ 17 ਡਵੀਜ਼ਨਾਂ ਨਾਲ ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੱਕ ਫੈਲਿਆ ਹੋਇਆ ਹੈ ਨੇ ਸਾਲ 2017-18 ਵਿੱਤੀ ਸਾਲ ਲਈ 14 ਮਾਰਚ 2018 ਤੱਕ ਪਹਿਲੇ ਪ੍ਰੀਮੀਅਮ ਦਾ ਆਪਣਾ ਨਵਾਂ ...

ਪੂਰੀ ਖ਼ਬਰ »

ਅਪਰਾਧ ਦੀ ਪੌੜੀ ਦਰ ਪੌੜੀ ਚੜ੍ਹ ਕੇ ਸਾਰਜ ਸੰਧੂ ਬਣਿਆ ਇਨਾਮੀ ਗੈਂਗਸਟਰ

ਐੱਮ.ਐੱਸ. ਲੋਹੀਆ ਜਲੰਧਰ, 16 ਮਾਰਚ - ਗੁਆਂਢੀਆਂ ਨਾਲ ਮਾਮੂਲੀ ਲੜਾਈ ਝਗੜੇ ਤੋਂ ਬਾਅਦ ਦਰਜ ਹੋਏ ਮੁਕੱਦਮੇ 'ਚ ਫਰਾਰ ਹੋਇਆ ਸਾਰਜ ਸਿੰਘ ਸੰਧੂ ਅਪਰਾਧ ਦੀ ਪੌੜੀ ਦਰ ਪੌੜੀ ਚੜ• ਕੇ ਗੈਂਗਸਟਰ ਸਾਰਜ ਸੰਧੂ ਬਣ ਗਿਆ | ਭਟਕੇ ਹੋਏ ਨੌਜਵਾਨ ਦੀ ਅਜਿਹੀ ਹੀ ਕਹਾਣੀ ਬਣ ਕੇ ਰਹਿ ਗਿਆ ...

ਪੂਰੀ ਖ਼ਬਰ »

ਟੁੱਥਪੇਸਟ 'ਆਯੁਦੰਤ' ਨਾਲ ਵੈਧਨਾਥ ਮੌਖਿਕ ਸਿਹਤ ਦੇ ਬਾਜ਼ਾਰ 'ਚ ਦਾਖ਼ਲ

ਨਵੀਂ ਦਿੱਲੀ, 16 ਮਾਰਚ (ਅਜੀਤ ਬਿਊਰੋ)-ਆਯੁਰਵੇਦ ਦੀ ਦੁਨੀਆ 'ਚ 100 ਸਾਲ ਪੁਰਾਣੇ ਭਰੋਸੇਮੰਦ ਤੇ 700 ਵੱਖ-ਵੱਖ ਫ਼ਾਰਮੂਲਿਆਂ ਨਾਲ ਆਯੁਰਵੈਦਿਕ ਉਤਪਾਦਾਂ ਦੇ ਸਭ ਤੋਂ ਵੱਡੇ ਉਤਪਾਦਕ ਝਾਂਸੀ ਦੇ ਵੈਧਨਾਥ ਕੁਦਰਤੀ, ਜੈਵਿਕ ਤੇ ਆਯੁਰਵੈਦਿਕ ਉਤਪਾਦਾਂ ਦੀ ਅਤੇ ਗਾਹਕਾਂ ਦੇ ...

ਪੂਰੀ ਖ਼ਬਰ »

ਪਾਕਿਸਤਾਨ 'ਚ ਨਵੇਂ ਵਰ੍ਹੇ ਦਾ ਨਾਨਕਸ਼ਾਹੀ ਕੈਲੰਡਰ ਜਾਰੀ

ਅੰਮਿ੍ਤਸਰ, 16 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਵਿਖੇ ਨਵੇਂ ਨਾਨਕਸ਼ਾਹੀ ਵਰ੍ਹੇ 2018-19 ਲਈ ਕੈਲੰਡਰ ਜਾਰੀ ਕੀਤਾ ਗਿਆ | ਪੀ. ਐਮ. ਐਲ.-ਐਨ. ਦੇ ਐਮ. ਪੀ. ਏ. ਰਮੇਸ਼ ਸਿੰਘ ਅਰੋੜਾ ਵਲੋਂ ਗੁਰਦੁਆਰਾ ਜਨਮ ...

ਪੂਰੀ ਖ਼ਬਰ »

ਮਾਰਚ ਦੇ ਆਖ਼ਰੀ ਹਫ਼ਤੇ 4 ਦਿਨ ਬੈਂਕ ਰਹਿਣਗੇ ਬੰਦ

ਨਵੀਂ ਦਿੱਲੀ, 16 ਮਾਰਚ (ਏਜੰਸੀ)-ਮਾਰਚ ਦੇ ਆਖ਼ਰੀ ਹਫ਼ਤੇ ਕਈ ਤਿਉਹਾਰਾਂ ਦੇ ਆਉਣ ਕਾਰਨ ਲਗਾਤਾਰ 4 ਦਿਨ ਬੈਂਕਾਂ 'ਚ ਛੁੱਟੀ ਰਹੇਗੀ | 29 ਮਾਰਚ ਤੋਂ 1 ਅਪ੍ਰੈਲ ਤੱਕ ਬੈਂਕਾਂ 'ਚ ਕੋਈ ਕੰਮਕਾਜ ਨਹੀਂ ਹੋਏਗਾ | ਇਨ੍ਹਾਂ 4 ਦਿਨਾਂ 'ਚ ਸਿਰਫ਼ ਆਨਲਾਈਨ ਬੈਂਕਿੰਗ ਦਾ ਹੀ ਇਸਤੇਮਾਲ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਅਹਿਮ ਬੈਠਕ 19 ਨੂੰ

ਚੰਡੀਗੜ੍ਹ, 16 ਮਾਰਚ (ਬਿਉਰੋ ਚੀਫ਼)- ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ ਦੀ ਇਕ ਜ਼ਰੂਰੀ ਮੀਟਿੰਗ ਸੱਦੀ ਗਈ ਹੈ | ਜਿਸ ਵਿਚ ਮੁੱਖ ਤੌਰ 'ਤੇ ਵਿਧਾਨ ਸਭਾ ਸਮਾਗਮ ਦੌਰਾਨ ਪੇਸ਼ ਕੀਤੇ ਜਾਣ ...

ਪੂਰੀ ਖ਼ਬਰ »

ਪਾਕਿ ਵਲੋਂ ਰਾਜੌਰੀ 'ਚ ਗੋਲਾਬਾਰੀ

ਜੰਮੂ, 16 ਮਾਰਚ (ਏਜੰਸੀ)-ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ 'ਤੇ ਚੌਕੀਆਂ ਅਤੇ ਪਿੰਡਾਂ 'ਚ ਭਾਰੀ ਗੋਲਾਬਾਰੀ ਕੀਤੀ | ਪੁਲਿਸ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਨੇ ...

ਪੂਰੀ ਖ਼ਬਰ »

ਹਿਲੇਰੀ ਕਲਿੰਟਨ ਦੇ ਸੱਜੇ ਹੱਥ 'ਤੇ ਲੱਗੀ ਸੱਟ

ਜੋਧਪੁਰ, 16 ਮਾਰਚ (ਏਜੰਸੀ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ, ਜੋ ਇਸ ਸਮੇਂ ਭਾਰਤ ਦੌਰੇ 'ਤੇ ਰਾਜਸਥਾਨ ਵਿਖੇ ਘੁੰਮ ਫਿਰ ਰਹੇ ਹਨ, ਦੇ ਯਾਤਰਾ ਦੌਰਾਨ ਸੱਜੇ ਹੱਥ 'ਤੇ ਸੱਟ ਲੱਗ ਗਈ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜੋਧਪੁਰ ਦੇ ਨਿੱਜੀ ਹਸਪਤਾਲ ...

ਪੂਰੀ ਖ਼ਬਰ »

ਰਾਮਸੇਤੂ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ

ਨਵੀਂ ਦਿੱਲੀ, 16 ਮਾਰਚ (ਏਜੰਸੀ)- ਕੇਂਦਰ ਨੇ ਅੱਜ ਸੁਪਰੀਮਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਹ 'ਰਾਸ਼ਟਰ ਦੇ ਹਿੱਤ 'ਚ' ਆਪਣੇ 'ਸੇਤੂਸਮੁੰਦਰਮ ਸ਼ਿਪ ਚੈਨਲ ਪ੍ਰੋਜੈਕਟ' ਦੇ ਚੱਲਦਿਆਂ ਪੁਰਾਣਿਕ ਰਾਮਸੇਤੂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ | ਚੀਫ ਜਸਟਿਸ ਦੀਪਕ ...

ਪੂਰੀ ਖ਼ਬਰ »

ਸਿੱਧੂ ਵਲੋਂ ਕੈਬਨਿਟ ਮੀਟਿੰਗ 'ਚ ਆਵਾਰਾ ਗਊਆਂ ਲਈ ਜ਼ਮੀਨ ਦਾ ਮੁੱਦਾ ਰੱਖਣ ਦਾ ਭਰੋਸਾ

ਜਲੰਧਰ, 16 ਮਾਰਚ (ਸ਼ਿਵ)- ਪੰਜਾਬ 'ਚ ਆਵਾਰਾ ਗਊਆਂ ਲਈ ਜ਼ਮੀਨ ਉਪਲਬਧ ਕਰਵਾਉਣ ਲਈ ਗੋਚਰ ਜ਼ਮੀਨਾਂ ਲੈ ਕੇ ਦੇਣ ਬਾਰੇ ਗਊ ਕਮਿਸ਼ਨ ਵਲੋਂ ਦਿੱਤੇ ਗਏ ਮੰਗ ਪੱਤਰ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕੱਲ੍ਹ

ਕਿਸ਼ਨਗੜ੍ਹ, 16 ਮਾਰਚ (ਲਖਵਿੰਦਰ ਸਿੰਘ ਲੱਕੀ)-ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਬ੍ਰਾਂਚ ਦਮਦਮੀ ਟਕਸਾਲ ਜ਼ਿਲ੍ਹਾ ਜਲੰਧਰ ਵਿਖੇ ਦਮਦਮੀ ਟਕਸਾਲ ਮੁਖੀ ਗਿਆਨੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਸਰਪ੍ਰਸਤੀ ਹੇਠ ਸ਼ਹੀਦ ਬਾਬਾ ਦੀਪ ਸਿੰਘ ਅਤੇ ਸਮੂਹ ਸ਼ਹੀਦਾਂ ਦੀ ...

ਪੂਰੀ ਖ਼ਬਰ »

ਸੂਬੇ ਦੇ ਵਿਕਾਸ ਦੇ ਰਸਤੇ 'ਚ 'ਫ਼ੰਡਾਂ ਦੀ ਘਾਟ' ਦਾ 'ਰੋੜਾ'

ਚੰਡੀਗੜ੍ਹ, 16 ਮਾਰਚ (ਵਿਕਰਮਜੀਤ ਸਿੰਘ ਮਾਨ)-ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਭਾਵੇਂ ਕਾਂਗਰਸ ਪਾਰਟੀ ਦੀ ਨਜ਼ਰ 'ਚ ਚੰਗਾ ਰਿਹਾ ਹੋਵੇ ਪਰ ਪਹਿਲੇ ਸਾਲ ਤੋਂ ਹੀ ਕਾਂਗਰਸ ਸਰਕਾਰ ਨੂੰ ਆਈ ਫ਼ੰਡਾਂ ਦੀ ਘਾਟ ਸੂਬੇ ਦੇ ਵਿਕਾਸ ਦੇ ਰਸਤੇ 'ਚ ਸਭ ਤੋਂ ...

ਪੂਰੀ ਖ਼ਬਰ »

ਇਰਾਕ 'ਚ ਅਮਰੀਕੀ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ-7 ਜਵਾਨ ਸਨ ਸਵਾਰ

ਵਾਸ਼ਿੰਗਟਨ, 16 ਮਾਰਚ (ਏਜੰਸੀ)-ਅਮਰੀਕਾ ਦਾ ਇਕ ਸੈਨਿਕ ਹੈਲੀਕਾਪਟਰ ਪੱਛਮ ਇਰਾਕ 'ਚ ਹਾਦਸਾਗ੍ਰਸਤ ਹੋ ਗਿਆ | ਹੈਲੀਕਾਪਟਰ 'ਚ 7 ਸੈਨਿਕ ਜਵਾਨ ਸਵਾਰ ਸਨ | ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਪੇਵ ਹਾਕ ਹੈਲੀਕਾਪਟਰ ਨੂੰ ਸੁੱਟੇ ਜਾਣ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX