ਤਾਜਾ ਖ਼ਬਰਾਂ


ਮੈਡੀਕਲ ਐਮਰਜੈਂਸੀ ਦੇ ਚੱਲਦਿਆਂ ਬੁਖਾਰੇਸਟ ਡਾਇਵਰਟ ਕੀਤੀ ਗਈ ਜੈੱਟ ਏਅਰਵੇਜ਼ ਦੀ ਉਡਾਣ
. . .  1 day ago
ਮੁੰਬਈ, 22 ਜੁਲਾਈ - ਮੈਡੀਕਲ ਐਮਰਜੈਂਸੀ ਦੇ ਚੱਲਦਿਆਂ ਜੈੱਟ ਏਅਰਵੇਜ਼ ਦੀ ਲੰਡਨ ਦੀ ਉਡਾਣ ਬੁਖਾਰੇਸਟ (ਰੋਮਾਨੀਆ) ਡਾਇਵਰਟ ਕੀਤੀ ਗਈ...
ਅਮਿਤ ਸ਼ਾਹ ਨੇ ਲਤਾ ਮੰਗੇਸ਼ਕਰ ਨਾਲ ਕੀਤੀ ਮੁਲਾਕਾਤ
. . .  1 day ago
ਮੁੰਬਈ, 22 ਜੁਲਾਈ - ਭਾਜਪਾ ਦੀ 'ਸਮਰਥਨ ਲਈ ਸੰਪਰਕ' ਮੁਹਿੰਮ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਮੁੰਬਈ ਵਿਖੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨਾਲ ਮੁਲਾਕਾਤ...
ਤੇਜ਼ ਰਫ਼ਤਾਰ ਟਰੱਕ ਨੇ ਚਾਰ ਲੋਕਾਂ ਨੂੰ ਕੁਚਲਿਆ
. . .  1 day ago
ਕੋਲਕਾਤਾ, 22 ਜੁਲਾਈ - ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ ਇਕ ਤੇਜ਼ ਰਫ਼ਤਾਰ ਟਰੱਕ ਨੇ ਚਾਰ ਲੋਕਾਂ ਨੂੰ ਕੁਚਲ ਦਿੱਤਾ ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸੜਕ ਹਾਦਸੇ 'ਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ...
ਡੀ.ਆਰ.ਆਈ. ਨੇ ਇਕ ਯਾਤਰੀ ਨੂੰ ਗੋਲਡ ਪੇਸਟ ਦੇ ਸਮੇਤ ਕੀਤਾ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 22 ਜੁਲਾਈ - ਡੀ.ਆਰ.ਆਈ. (ਮਾਲ ਖ਼ੁਫ਼ੀਆ ਡਾਇਰੈਕਟੋਰੇਟ) ਨੇ ਬੀਤੇ ਦਿਨੀਂ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ਤੋਂ ਇਕ ਯਾਤਰੀ ਕੋਲੋਂ 1.850 ਕਿੱਲੋ ਗ੍ਰਾਮ ਗੋਲਡ ਦਾ ਪੇਸਟ ਬਰਾਮਦ ਕੀਤਾ ਹੈ । ਇਸ ਪੇਸਟ ਤੋਂ 1120.780 ਗ੍ਰਾਮ ਸੋਨਾ ਕੱਢਿਆ...
ਅਫ਼ਗ਼ਾਨਿਸਤਾਨ : ਆਤਮਘਾਤੀ ਬੰਮ ਧਮਾਕੇ 'ਚ 10 ਲੋਕਾਂ ਦੀ ਮੌਤ
. . .  1 day ago
ਕਾਬੁਲ, 22 ਜੁਲਾਈ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਦੇ ਸਰਕਲ 'ਚ ਇਕ ਆਤਮਘਾਤੀ ਬੰਮ ਧਮਾਕੇ 'ਚ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਇਸ ਦੇ ਨਾਲ ਹੀ ਇਸ ਆਤਮਘਾਤੀ ਬੰਬ...
550 ਸਾਲਾਂ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਵੈੱਬਸਾਈਟ ਲਾਂਚ
. . .  1 day ago
ਸੁਲਤਾਨਪੁਰ ਲੋਧੀ, 22 ਜੁਲਾਈ (ਥਿੰਦ, ਹੈਪੀ, ਸੋਨੀਆ) - ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦੀ 18ਵੀਂ ਵਰ੍ਹੇਗੰਢ ਮੌਕੇ ਚੱਲ ਰਹੇ ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸੰਤ ਅਮਰੀਕ...
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਤਹਿਰਾਨ, 22 ਜੁਲਾਈ- ਦੱਖਣੀ ਈਰਾਨ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ। ਭੂਚਾਲ ਕਾਰਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਗ਼ਲਤ ਬਿਆਨ ਦੇਣ ਵਾਲਿਆਂ 'ਤੇ ਕਾਰਵਾਈ 'ਚ ਨਹੀਂ ਕਰਾਂਗਾ ਸੰਕੋਚ- ਰਾਹੁਲ
. . .  1 day ago
ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਹਾਲ ਹੀ 'ਚ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਅੱਜ ਦਿੱਲੀ 'ਚ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਪਾਰਟੀ ਦੇ ਨੇਤਾਵਾਂ ਨੂੰ ਸੰਬੋਧਿਤ ਕਰਦਿਆਂ...
ਜੂਨੀਅਰ ਏਸ਼ੀਅਨ ਚੈਂਪਿਅਨਸ਼ਿਪ 'ਚ ਭਾਰਤੀ ਪਹਿਲਵਾਨ ਸਚਿਨ ਰਾਠੀ ਜਿੱਤਿਆ ਸੋਨ ਤਮਗਾ
. . .  1 day ago
ਨਵੀਂ ਦਿੱਲੀ, 22 ਜੁਲਾਈ- ਭਾਰਤੀ ਪਹਿਲਵਾਨ ਸਚਿਨ ਰਾਠੀ ਨੇ ਜੂਨੀਅਰ ਏਸ਼ੀਅਨ ਚੈਂਪਿਅਨਸ਼ਿਪ 2018 'ਚ ਫ੍ਰੀਸਟਾਈਲ ਕੁਸ਼ਤੀ ਦੇ 74 ਕਿਲੋਗ੍ਰਾਮ ਵਰਗ ਸੋਨ ਤਮਗਾ ਹਾਸਲ ਕੀਤਾ ਹੈ। ਸਚਿਨ ਨੇ ਫਾਈਨਲ ਮੁਕਾਬਲੇ 'ਚ ਮੰਗੋਲੀਆ ਦੇ ਬੱਲੇ ਐਡਰਿਨੇ...
ਜੇਲ੍ਹ 'ਚ ਮਹਿਲਾ ਕੈਦੀਆਂ ਨੂੰ ਪੜ੍ਹਾਉਣਾ ਚਾਹੁੰਦੀ ਹੈ ਮਰੀਅਮ, ਪ੍ਰਸ਼ਾਸਨ ਨੇ ਕੀਤਾ ਇਨਕਾਰ
. . .  1 day ago
ਇਸਲਾਮਾਬਾਦ, 22 ਜੁਲਾਈ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਜੇਲ੍ਹ 'ਚ ਮਹਿਲਾ ਕੈਦੀਆਂ ਨੂੰ ਪੜ੍ਹਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਖਾਰਜ ਕਰ ਦਿੱਤਾ। ਸ਼ਰੀਫ਼ ਪਰਿਵਾਰ ਦੇ ਵਕੀਲ ਨੇ ਇਸ ਸੰਬੰਧੀ...
ਦੱਖਣੀ ਅਫਰੀਕਾ 'ਚ ਬੰਦੂਕਧਾਰੀਆਂ ਨੇ 11 ਟੈਕਸੀ ਚਾਲਕਾਂ ਦੀ ਕੀਤੀ ਹੱਤਿਆ
. . .  1 day ago
ਜੋਹਾਨਸਬਰਗ, 22 ਜੁਲਾਈ- ਦੱਖਣੀ ਅਫ਼ਰੀਕਾ ਦੇ ਕਵਾ ਜੁਲੁ ਨਟਾਲ ਇਲਾਕੇ 'ਚ ਸ਼ਨੀਵਾਰ ਰਾਤ ਨੂੰ ਆਪਣੇ ਸਾਥੀ ਦੇ ਅੰਤਿਮ ਸਸਕਾਰ 'ਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਰਤ ਰਹੇ 11 ਟੈਕਸੀ ਚਾਲਕਾਂ ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ...
ਨਿਰਮਲ ਕੁਟੀਆ ਵਿਖੇ ਮਨਾਈ ਜਾ ਰਹੀ ਹੈ ਕਾਲੀ ਵੇਈਂ ਦੀ ਕਾਰ ਸੇਵਾ ਦੀ 18ਵੀਂ ਵਰ੍ਹੇਗੰਢ
. . .  1 day ago
ਸੁਲਤਾਨਪੁਰ ਲੋਧੀ, 22 ਜੁਲਾਈ (ਥਿੰਦ, ਹੈਪੀ, ਸੋਨੀਆ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 18ਵੀਂ ਵਰ੍ਹੇਗੰਢ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ...
ਗਾਜ਼ੀਆਬਾਦ 'ਚ ਡਿੱਗੀ ਨਿਰਮਾਣ ਅਧੀਨ ਇਮਾਰਤ, ਕਈ ਮਜ਼ਦੂਰਾਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਸ਼ੱਕ
. . .  1 day ago
ਲਖਨਊ, 22 ਜੁਲਾਈ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਇੱਕ ਨਿਰਮਾਣ ਅਧੀਨ ਇਮਾਰਤ ਡਿੱਗ ਗਈ। ਇਹ ਪੰਜ ਮੰਜ਼ਿਲਾ ਇਮਾਰਤ ਸੀ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਇਮਾਰਤ ਦੇ ਮਲਬੇ ਦੇ ਹੇਠਾਂ ਕਰੀਬ 6 ਮਜ਼ਦੂਰਾਂ ਦੇ ਫਸੇ ਹੋਣ ਦਾ ਸ਼ੱਕ ਹੈ। ਪੁਲਿਸ, ਅੱਗ ਬੁਝਾਊ...
ਨਸ਼ਿਆਂ ਦੇ ਆਦੀ ਨੌਜਵਾਨ ਦੀ ਮੌਤ
. . .  1 day ago
ਮਮਦੋਟ 22 (ਸੁਖਦੇਵ ਸਿੰਘ ਸੰਗਮ )- ਮਮਦੋਟ ਨੇੜਲੇ ਪਿੰਡ ਚੱਕ ਘੁਬਾਈ ਉਰਫ਼ ਤਰ੍ਹਾਂ ਵਾਲਾ ਵਿਖੇ ਨਸ਼ਿਆਂ ਦੇ ਆਦੀ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਹਰਜਿੰਦਰ ਸਿੰਘ (21) ਬੀਤੇ ਕੁੱਝ ਸਮੇਂ ਤੋਂ ਨਸ਼ਾ...
2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਨਹੀਂ ਹੋ ਸਕਦੀ - ਡਾ. ਮਨਮੋਹਨ ਸਿੰਘ
. . .  1 day ago
ਨਵੀਂ ਦਿੱਲੀ, 22 ਜੁਲਾਈ - ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਨਵੀਂ ਕਾਂਗਰਸ ਕਾਰਜਕਾਰੀ ਕਮੇਟੀ ਨੂੰ ਅਤੀਤ, ਵਰਤਮਾਨ ਤੇ ਭਵਿੱਖ ਵਿਚਕਾਰ ਪੁਲ ਦੱਸਦੇ ਹੋਏ ਕਿਹਾ ਕਿ ਪਾਰਟੀ ਵਰਕਰ ਭਾਰਤ ਦੇ ਦਲਿਤਾਂ ਲਈ...
ਤੂੜੀ ਵਾਲੇ ਟਰੱਕ ਦੇ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਣ ਇਕ ਦੀ ਮੌਤ
. . .  1 day ago
ਅਸੀਂ ਕੌਮੀ ਲੀਡਰਸ਼ਿਪ ਦੇ ਨਾਲ ਖੜ੍ਹੇ ਹਾਂ - ਕੈਪਟਨ ਅਮਰਿੰਦਰ ਸਿੰਘ
. . .  1 day ago
ਘਰੇਲੂ ਝਗੜੇ ਕਾਰਨ ਭਰਾ ਨੇ ਲਈ ਭਰਾ ਦੀ ਜਾਨ
. . .  1 day ago
ਮੌਜੂਦਾ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ - ਸੋਨੀਆ ਗਾਂਧੀ
. . .  1 day ago
ਮੁੱਖ ਮੰਤਰੀ ਯੋਗੀ ਨੇ ਫ਼ਰੁਖਾਬਾਦ 'ਚ ਰਾਮ ਮਨੋਹਰ ਲੋਹੀਆ ਹਸਪਤਾਲ ਦਾ ਕੀਤਾ ਨਰੀਖਣ
. . .  1 day ago
ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਡਿੱਗਣ ਕਾਰਨ ਇਕ ਦੀ ਮੌਤ, 28 ਜ਼ਖਮੀ
. . .  1 day ago
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ-ਪੀਰੀ ਦਿਵਸ ਮਨਾਇਆ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਟਰਾਲੇ ਨੇ ਛੇ ਲੋਕਾਂ ਨੂੰ ਕੁਚਲਿਆ
. . .  1 day ago
12 ਮਹੀਨਿਆਂ ਦੌਰਾਨ ਮਹਾਰਾਸ਼ਟਰ 'ਚ 19,799 ਬੱਚਿਆਂ ਦੀ ਹੋਈ ਮੌਤ
. . .  1 day ago
ਜੀਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ 'ਚ ਪੰਜ ਲੋਕਾਂ ਦੀ ਮੌਤ
. . .  1 day ago
ਅਮਰਨਾਥ ਯਾਤਰਾ ਲਈ 1,561 ਸ਼ਰਧਾਲੂਆਂ ਦਾ ਜੱਥਾ ਰਵਾਨਾ
. . .  1 day ago
ਜੰਮੂ-ਕਸ਼ਮੀਰ 'ਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਘੁਸਪੈਠੀਆ ਢੇਰ
. . .  1 day ago
ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਹੁੰਚੇ ਕਈ ਨੇਤਾ
. . .  1 day ago
ਮੋਰਨੀ ਜਬਰ-ਜਨਾਹ ਮਾਮਲਾ : ਪੁਲਿਸ ਨੇ ਇੱਕ ਹੋਰ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਸਰਕਾਰਾਂ ਚੋਣਾਂ ਦੇ ਦਬਾਅ ਹੇਠ ਹੀ ਜਨਹਿਤ ਫ਼ੈਸਲੇ ਲੈਂਦੀਆਂ ਹਨ - ਪੀ. ਚਿਦੰਬਰਮ
. . .  1 day ago
ਕਾਂਸਟੇਬਲ ਦੀ ਹੱਤਿਆ ਦਾ ਤਿੰਨ ਅੱਤਵਾਦੀ ਮਾਰ ਕੇ ਲਿਆ ਬਦਲਾ
. . .  1 day ago
ਲਾਸ ਏਂਜਿਲਿਸ ਦੀ ਇਕ ਸੁਪਰਮਾਰਕਿਟ 'ਚ ਗੋਲੀਬਾਰੀ, ਹਮਲਾਵਰ ਕਾਬੂ
. . .  1 day ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  1 day ago
ਅੱਜ ਦਾ ਵਿਚਾਰ
. . .  1 day ago
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਧਾਨ ਭਾਈ ਰਣਬੀਰ ਸਿੰਘ ਪਰਮਾਰ ਵਲੋਂ ਅਸਤੀਫ਼ਾ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਚੇਤ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ
  •     Confirm Target Language  

ਖੰਨਾ / ਸਮਰਾਲਾ

ਆਲੂਆਂ ਦੇ ਥੋਕ ਰੇਟਾਂ 'ਚ ਆਏ ਉਛਾਲ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਪਰਤੀ

ਮਾਛੀਵਾੜਾ ਸਾਹਿਬ, 16 ਮਾਰਚ (ਮਨੋਜ ਕੁਮਾਰ)-ਪਿਛਲੇ ਕੁੱਝ ਸਾਲਾਂ ਦੌਰਾਨ ਆਲੂਆਂ ਦੀ ਖੇਤੀ ਵਿਚ ਭਾਰੀ ਮੰਦੀ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਚਿਹਰਿਆਂ 'ਤੇ ਇਸ ਵਾਰ ਕੁੱਝ ਰੌਣਕ ਪਰਤੀ ਹੋਈ ਨਜ਼ਰ ਆ ਰਹੀ ਹੈ | ਜਿਸ ਦਾ ਕਾਰਨ ਇਸ ਸੀਜ਼ਨ 'ਚ ਆਲੂਆਂ ਦੇ ਥੋਕ ਰੇਟਾਂ 'ਚ ਆਇਆ ਉਛਾਲ ਦੇਖਿਆ ਜਾ ਰਿਹਾ ਹੈ | ਸੀਜ਼ਨ ਦੇ ਸ਼ੁਰੂਆਤੀ ਦਿਨਾਂ 'ਚ ਆਲੂਆਂ ਦੇ 50 ਕਿੱਲੋ ਪ੍ਰਤੀ ਕੱਟੇ ਦੀ ਕੀਮਤ 100 ਤੋਂ 110 ਰੁਪਏ ਤੱਕ ਦਰਜ ਕੀਤੀ ਗਈ ਸੀ, ਜਿਹੜੀ ਕਿ 20-25 ਦਿਨਾਂ 'ਚ ਵੱਧ ਕੇ ਤਿੰਨ ਗੁਣਾ ਭਾਵ 300 ਰੁਪਏ ਤੱਕ ਪੁੱਜ ਚੁੱਕੀ ਹੈ | ਇਸੇ ਤਰ੍ਹਾਂ ਆਲੂ ਦੀਆਂ ਕਿਸਮਾਂ 'ਚ ਗਿਣਿਆ ਜਾਂਦਾ ਲਾਲ ਆਲੂ, ਡਾਇਮੰਡ ਤੇ ਚਿਪਸ ਸੋਨਾ ਦੀਆਂ ਕੀਮਤਾਂ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਵਧ ਰਹੀਆਂ ਹਨ | ਪਿਛਲੇ ਸੀਜ਼ਨ ਦੀ ਮੰਦੀ 'ਚ ਇਸੇ ਆਲੂ ਨੇ ਕਿਸਾਨਾਂ ਦੀ ਮਿਹਨਤ ਦਾ ਲੱਕ ਤੋੜ ਦਿੱਤਾ ਸੀ ਤੇ ਹਾਲਾਤ ਇਹ ਹੋ ਗਏ ਸਨ ਕਿ ਕੋਲਡ ਸਟੋਰ ਵਾਲਿਆਂ ਨੇ ਆਪਣੀ ਜਗ੍ਹਾ ਖ਼ਾਲੀ ਕਰਵਾਉਣ ਲਈ ਜੇਬ 'ਚੋਂ ਮਜ਼ਦੂਰੀ ਦੇ ਕੇ ਆਲੂ ਬਾਹਰ ਕਢਵਾਏ ਸਨ ਪਰ ਜਿਸ ਤਰ੍ਹਾਂ ਅੱਜ ਦੇ ਹਾਲਾਤ 'ਚ ਆਲੂਆਂ ਦੀ ਕੀਮਤ ਦਾ ਇਹ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਇਸ ਦਾ ਵੀ ਬਹੁਤਾ ਫ਼ਾਇਦਾ ਇਸ ਧੰਦੇ ਨਾਲ ਜੁੜੇ ਵਪਾਰੀਆਂ ਦੀ ਜੇਬਾਂ ਵਿਚ ਹੀ ਜਾਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਪਹਿਲਾਂ ਦੀ ਮੰਦੀ ਤੋਂ ਘਬਰਾਏ ਕਿਸਾਨਾਂ ਨੇ ਆਪਣੀ ਜ਼ਿਆਦਾਤਰ ਫ਼ਸਲ ਸੀਜ਼ਨ ਦੀ ਸ਼ੁਰੂਆਤ ਵਿਚ ਹੀ 100 ਰੁ. ਜਾਂ ਇਸ ਦੇ ਆਸ-ਪਾਸ ਹੀ ਮੰਡੀਆਂ 'ਚ ਆਲੂ ਵੇਚ ਦਿੱਤਾ ਸੀ ਤੇ ਵਰਤਮਾਨ ਸਥਿਤੀ 'ਚ ਨਾ-ਮਾਤਰ ਹੀ ਆਲੂ ਕਿਸਾਨਾਂ ਕੋਲ ਰਹਿ ਗਿਆ ਹੈ ਤੇ ਕੁੱਝ ਅਜਿਹੇ ਕਿਸਾਨ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਆਲੂਆਂ ਦੇ ਥੋਕ ਰੇਟਾਂ 'ਚ ਤੇਜ਼ੀ ਆਉਣ ਤੋਂ ਬਾਅਦ ਖੇਤਾਂ 'ਚ ਖੁੱਲ੍ਹੇ ਤੌਰ 'ਤੇ ਸਟੋਰ ਕਰ ਲਿਆ | ਜੇਕਰ ਇਸ ਉਛਾਲ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਦੇ ਭਾਅ 'ਚ ਰਿਕਾਰਡ ਤੇਜ਼ੀ ਵੀ ਦਰਜ ਕੀਤੀ ਜਾ ਸਕਦੀ ਹੈ | ਇਸ ਧੰਦੇ ਨਾਲ ਜੁੜੇ ਕਈ ਪੁਰਾਣੇ ਜਾਣਕਾਰਾਂ ਦਾ ਮੰਨਣਾ ਹੈ ਕਿ ਜਦੋਂ ਕਦੇ ਵੀ ਵਪਾਰੀਆਂ ਨੇ ਦਿਲਚਸਪੀ ਲੈ ਕੇ ਆਲੂ ਦਾ ਭੰਡਾਰ ਕੀਤਾ, ਉਦੋਂ ਸਥਿਤੀ ਇਸ ਦੇ ਰੇਟਾਂ 'ਚ ਵਾਧੇ ਦੇ ਤੌਰ 'ਤੇ ਹੀ ਦਰਜ਼ ਹੁੰਦੀ ਹੈ ਪਰ ਇਸ ਰਿਕਾਰਡ ਭਾਅ ਤੋਂ ਬਾਅਦ ਵੀ ਕੁੱਝ ਜ਼ਿਮੀਂਦਾਰਾਂ ਦਾ ਮੰਨਣਾ ਹੈ ਕਿ ਅੱਜ ਦੀ ਇਸ ਮਹਿੰਗਾਈ ਵਿਚ ਦਿਨੋਂ ਦਿਨ ਆਲੂ ਦੀ ਲਾਗਤ ਮੁੱਲ ਵਿਚ ਜੋ ਵਾਧਾ ਹੋਇਆ ਹੈ, ਉਸ ਅਨੁਸਾਰ ਮਾਰਕੀਟ ਵਿਚ ਵਿਕਣ ਵਾਲਾ ਇਹ ਆਲੂ ਬਰਾਬਰ ਭਾਅ ਦੇ ਨੇੜੇ ਨਜ਼ਰ ਆ ਰਿਹਾ ਹੈ |

ਸੀਵਰੇਜ ਦੇ ਮੇਨਹੋਲ 'ਚ ਡਿੱਗ ਕੇ ਵਿਅਕਤੀ ਜ਼ਖ਼ਮੀ

ਖੰਨਾ, 16 ਮਾਰਚ (ਅਮਰਜੀਤ ਸਿੰਘ)-ਅਜੇ ਕੱਲ੍ਹ ਸੀਵਰੇਜ ਦੇ ਗੰਦੇ ਪਾਣੀ 'ਚ ਡਿੱਗ ਕੇ ਇਕ ਬੱਚੇ ਦੀ ਦਰਦਨਾਕ ਮੌਤ ਹੋਈ ਨੂੰ ਕੁੱਝ ਘੰਟੇ ਵੀ ਨਹੀਂ ਹੋਏ ਸੀ ਕਿ ਬੱਸ ਅੱਡੇ ਕੋਲ ਸੀਵਰੇਜ ਦੇ ਮੇਨ ਹੋਲ 'ਚ ਡਿੱਗ ਕੇ ਇਕ ਸਕੂਟਰ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ | ਸਿਵਲ ਹਸਪਤਾਲ ...

ਪੂਰੀ ਖ਼ਬਰ »

ਦਾਖ਼ਲਿਆਂ ਦੇ ਦਿਨਾਂ 'ਚ ਸਾਂਝੇ ਅਧਿਆਪਕ ਮੋਰਚੇ ਵਲੋਂ ਗ਼ੈਰ ਵਿੱਦਿਅਕ ਡਿਊਟੀਆਂ ਦਾ ਬਾਈਕਾਟ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਐਸ. ਡੀ. ਐਮ. ਖੰਨਾ ਨੇ ਪ੍ਰੀਖਿਆਵਾਂ ਤੇ ਆਗਾਮੀ ਦਾਖ਼ਲਿਆਂ ਦੇ ਦਿਨਾਂ 'ਚ ਪ੍ਰਾਇਮਰੀ ਅਧਿਆਪਕਾਂ ਦੀਆਂ ਨਵੀਆਂ ਗੈਰ ਵਿੱਦਿਅਕ ਡਿਊਟੀਆਂ ਲਗਾਉਣ ਲਈ ਦਬਾਅ ਬਣਾਇਆ ਹੈ, ਜਿਸ ਦੇ ਤਹਿਤ ਉਹ ਆਉਣ ਵਾਲੇ ਦਿਨਾਂ 'ਚ ਆਪਣੇ ਸਕੂਲ ਵਿਚ ...

ਪੂਰੀ ਖ਼ਬਰ »

ਹੈਰੋਇਨ ਦੇ 3 ਤਸਕਰ ਕਾਬੂ

ਸਮਰਾਲਾ, 16 ਮਾਰਚ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਥਾਣਾ ਸਮਰਾਲਾ ਦੇ ਡੀ. ਐੱਸ. ਪੀ. ਹਰਸਿਮਰਤ ਸਿੰਘ ਸ਼ੇਤਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ. ਐੱਚ. ਓ. ਸਮਰਾਲਾ ਭੁਪਿੰਦਰ ਸਿੰਘ ਦੀ ਅਗਵਾਈ 'ਚ ਸਬ ਇੰਸਪੈਕਟਰ ਅਮਰਪਾਲ ਕੌਰ ਵਲੋਂ ਗਠਿਤ ਕੀਤੀ ਗਈ ਪੁਲਿਸ ...

ਪੂਰੀ ਖ਼ਬਰ »

ਲੰਗਰ ਬੰਦ ਕਰਨ ਲਈ ਨਹੀਂ, ਬਲਕਿ ਇਸ ਨੂੰ ਹੋਰ ਵੱਡਾ ਬਣਾਉਣ ਲਈ ਕਿਹਾ-ਢੱਡਰੀਆਂ ਵਾਲੇ

ਮਾਛੀਵਾੜਾ ਸਾਹਿਬ, 16 ਮਾਰਚ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਸਾਹਿਬ ਦੀ ਅਨਾਜ ਮੰਡੀ ਵਿਖੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਤਿੰਨ ਰੋਜ਼ਾ ਧਾਰਮਿਕ ਦੀਵਾਨਾ ਦੇ ਪਹਿਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨੇ ...

ਪੂਰੀ ਖ਼ਬਰ »

ਕੁੱਟਮਾਰ 'ਚ ਬਜ਼ੁਰਗ ਜ਼ਖ਼ਮੀ

ਖੰਨਾ, 16 ਮਾਰਚ (ਦਵਿੰਦਰ ਸਿੰਘ ਗੋਗੀ)-ਅੱਜ ਸਥਾਨਕ ਗੁਲਮੋਹਰ ਨਗਰ 'ਚ 58 ਸਾਲ ਦੇ ਬਜ਼ੁਰਗ ਨੂੰ ਨੌਜਵਾਨਾਂ ਨੂੰ ਆਪਸੀ ਲੜਾਈ ਤੋਂ ਹਟਾਉਣਾ ਮਹਿੰਗਾ ਪੈ ਗਿਆ | ਉਸ ਨੇ ਕਿਹਾ ਕਿ ਮੈਂ ਦੇਖਿਆ ਕਿ 10 ਦੇ ਕਰੀਬ ਨੌਜਵਾਨ 2 ਧੜਿਆਂ 'ਚ ਆਪਸੀ ਗਾਲ਼ੀ ਗਲੋਚ ਕਰ ਰਹੇ ਸਨ | ਜਦੋਂ ਮੈਂ ...

ਪੂਰੀ ਖ਼ਬਰ »

ਨਗਰ ਕੌ ਾਸਲ ਦਫ਼ਤਰ 'ਚ ਠੇਕੇਦਾਰਾਂ ਤੇ ਐੱਮ. ਈ. ਵਿਚਕਾਰ ਲੜਾਈ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਨਗਰ ਕੌਾਸਲ ਦੇ ਅਧੀਨ ਵਿਕਾਸ ਦੇ ਕੰਮ ਕਰਨ ਵਾਲੇ ਠੇਕੇਦਾਰਾਂ ਦੀ ਸ਼ੁੱਕਰਵਾਰ ਨੂੰ ਕੌਾਸਲ ਦਫ਼ਤਰ ਵਿਚ ਹੀ ਨਗਰ ਕੌਾਸਲ ਦੇ ਮਿਊਸਿਪਲ ਇੰਜੀਨੀਅਰ (ਐਮ. ਈ.) ਰਾਜੀਵ ਕੁਮਾਰ ਨਾਲ ਲੜਾਈ ਹੋ ਗਈ | ਦਫ਼ਤਰ ਵਿਚ ਹੀ ਦੋਵਾਂ ਪੱਖ ...

ਪੂਰੀ ਖ਼ਬਰ »

ਬੱਚੇ ਦੀ ਮੌਤ ਤੋਂ ਬਾਅਦ ਜਾਗਿਆ ਸੀਵਰੇਜ ਬੋਰਡ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਕੱਲ੍ਹ ਖੰਨਾ ਦੇ ਲਲਹੇੜੀ ਨੇੜੇ ਰੇਲਵੇ ਲਾਈਨ ਤੋਂ ਪਾਰ ਕਰੀਬ ਡੇਢ ਸਾਲ ਦੇ ਬੱਚੇ ਦੀ ਸੀਵਰੇਜ ਦੇ ਨਾਲ਼ੇ ਵਿਚ ਡਿੱਗ ਕੇ ਹੋਈ ਦਰਦਨਾਕ ਮੌਤ ਤੋਂ ਬਾਅਦ ਅਖੀਰ ਸੀਵਰੇਜ ਬੋਰਡ ਦੀ ਜਾਗ ਖੁੱਲ੍ਹੀ ਹੈ | ਅੱਜ ਬੋਰਡ ਦੀ ਇੱਕ ਟੀਮ ਇਸ ...

ਪੂਰੀ ਖ਼ਬਰ »

ਐਡਵੋਕੇਟ ਜਗਮੋਹਨ ਸਿੰਘ ਬਣੇ ਸੰਤ ਸਿਪਾਹੀ ਦਲ ਦੇ ਜ਼ਿਲ੍ਹਾ ਚੇਅਰਮੈਨ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਸੰਤ ਸ਼ਮਸ਼ੇਰ ਸਿੰਘ ਜਗੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਸੰਸਥਾ 'ਸੰਤ ਸਿਪਾਹੀ ਦਲ' ਨੇ ਐਡਵੋਕੇਟ ਜਗਮੋਹਨ ਸਿੰਘ ਖੰਨਾ ਨੂੰ ਪੁਲਿਸ ਜ਼ਿਲ੍ਹਾ ਖੰਨਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਐਡਵੋਕੇਟ ਜਗਮੋਹਨ ਸਿੰਘ ਨੂੰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਦੋਸ਼ੀ ਪੁਲਿਸ ਅੜਿੱਕੇ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਨੇ ਕਰੀਬ ਇਕ ਸਾਲ ਪਹਿਲਾਂ ਇਕ ਨਾਬਾਲਿਗ ਲੜਕੀ ਨੂੰ ਭਜਾ ਕੇ ਲੈ ਜਾਣ ਦੇ ਕਥਿਤ ਦੋਸ਼ੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਹ ਦੋਸ਼ੀ ਪਿਛਲੇ ਇਕ ਸਾਲ ਤੋਂ ਆਪਣੇ ਰਹਿਣ ਦੀ ਜਗ੍ਹਾ ਬਦਲ ਬਦਲ ਕੇ ਪੁਲਿਸ ...

ਪੂਰੀ ਖ਼ਬਰ »

ਚੌਾਤਾ 'ਚ ਜਾਗਰੂਕਤਾ ਰੈਲੀ ਕੱਢੀ

ਕੁਹਾੜਾ, 16 ਮਾਰਚ (ਤੇਲੂ ਰਾਮ ਕੁਹਾੜਾ)-ਪਿੰਡ ਚੌਾਤਾ ਵਿਖੇ ਸਮਾਜ ਭਲਾਈ ਤੇ ਬਾਲ ਵਿਕਾਸ ਵਿਭਾਗ ਵਲੋਂ ਸੀ. ਡੀ. ਪੀ. ਓ. ਸ੍ਰੀ ਜੀਵਨ ਕੁਮਾਰ ਦੀ ਅਗਵਾਈ ਹੇਠ ਬਲਾਕ ਮਾਂਗਟ ਸਰਕਲ ਰਤਨਗੜ੍ਹ ਦੇ ਸੁਪਰਵਾਈਜ਼ਰ ਸੁਰਿੰਦਰ ਕੌਰ ਤੇ ਆਂਗਣਵਾੜੀ ਵਰਕਰ ਹਰਪ੍ਰੀਤ ਕੌਰ ਦੇ ਸਾਾਝੇ ...

ਪੂਰੀ ਖ਼ਬਰ »

ਸਾਹਨੇਵਾਲ ਕਾਨਵੈਂਟ ਸਕੂਲ 'ਚ ਸਮਾਗਮ

ਸਾਹਨੇਵਾਲ, 16 ਮਾਰਚ (ਹਰਜੀਤ ਸਿੰਘ ਢਿੱਲੋਂ/ਅਮਰਜੀਤ ਸਿੰਘ ਮੰਗਲੀ)-ਸੇਕਰਟ ਹਾਰਟ ਕਾਨਵੈਂਟ ਸੀ: ਸੈਕੰ: ਸਕੂਲ ਸਾਹਨੇਵਾਲ ਵਿਖੇ ਕਰਵਾਏ ਗਏ ਨਰਸਰੀ ਸੈਕਸ਼ਨ ਦੇ ਵਿੱਦਿਆ ਅਰੰਭ ਸਮਾਗਮ 'ਚ ਬੀ. ਆਰ. ਐਸ. ਨਗਰ ਤੋਂ ਸੇਕਰਡ ਹਾਰਟ ਕਾਨਵੈਂਟ ਸਕੂਲ ਦੇ ਡਾਇਰੈਕਟਰ ਫਾਦਰ ਜ਼ੋਨ ...

ਪੂਰੀ ਖ਼ਬਰ »

ਸ੍ਰੀ ਕੇਸਗੜ੍ਹ ਸਾਹਿਬ ਜਾਂਦੇ ਪੈਦਲ ਜਥੇ ਦਾ ਸਵਾਗਤ

ਸਮਰਾਲਾ, 16 ਮਾਰਚ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਝੱਬਰ ਦੀ ਅਗਵਾਈ 'ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਪਿੰਡ ਝੱਬਰ ਤੋਂ ਰਵਾਨਾ ਹੋਏ, ਨੌਜਵਾਨਾਂ ਦੇ ਪੈਦਲ ਜਥੇ ਦਾ ਨੀਲੋਂ ਪੁਲ ...

ਪੂਰੀ ਖ਼ਬਰ »

ਡਾ: ਗਿੱਲ ਵਲੋਂ ਲਾਇਬ੍ਰੇਰੀ ਦਾ ਉਦਘਾਟਨ

ਸਮਰਾਲਾ, 16 ਮਾਰਚ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਉਰਦੂ ਸਾਹਿਤ ਦੇ ਮਹਾਨ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਦੇ ਜਨਮ ਅਸਥਾਨ ਪਿੰਡ ਪਪੜੌਦੀ ਵਿਚ 'ਮੰਟੋ ਯਾਦਗਾਰੀ ਲਾਇਬ੍ਰੇਰੀ' ਦਾ ਉਦਘਾਟਨ ਪਦਮ ਵਿਭੂਸ਼ਨ ਡਾ. ਮਨੋਹਰ ਸਿੰਘ ਗਿੱਲ (ਸਾਬਕਾ ਮੁੱਖ ਚੋਣ ...

ਪੂਰੀ ਖ਼ਬਰ »

ਸਰਕਾਰ ਦੁਆਰਾ ਦਲਿਤ ਪਰਿਵਾਰਾਂ ਨੂੰ ਦਿੱਤੀ ਮੁਫ਼ਤ ਬਿਜਲੀ ਦਾ ਬਿਲ ਵਸੂਲਣਾ ਮੰਦਭਾਗਾ-ਬੰਬ

ਸਮਰਾਲਾ, 16 ਮਾਰਚ (ਸਰਵਣ ਸਿੰਘ ਭੰਗਲਾਂ, ਨਵਰੂਪ ਧਾਲੀਵਾਲ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲੋਕ ਭਲਾਈ ਦੀਆਂ ਚੱਲ ਰਹੀਆਂ ਸਕੀਮਾਂ ਨੂੰ ਬੰਦ ਕਰਨ ਨਾਲ ਸੂਬੇ ਦੇ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਅੰਬੇਡਕਰ ਸੁਸਾਇਟੀ ਵਲੋਂ ਦੂਲੋ ਦਾ ਵਿਸ਼ੇਸ਼ ਸਨਮਾਨ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਡਾ: ਅੰਬੇਡਕਰ ਸੁਸਾਇਟੀ ਖੰਨਾ ਵਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀ ਵਰਗ ਦੇ ਮਸਲੇ ਵਿਚਾਰਨ ਲਈ ਸਾਰੇ ਐੱਸ. ਸੀ. ਐੱਮ. ਐੱਲ. ਏ. ਦੀ ਜੋ ਮੀਟਿੰਗ ਸੱਦੀ ਗਈ ਸੀ, ਉਸ 'ਚ ਰਾਜ ਸਭਾ ਮੈਂਬਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਵਿਅਕਤੀਆਂ ਦੀ ਮੌਤ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਅਮਲੋਹ ਰੋਡ 'ਤੇ ਸਥਿਤ ਪਿੰਡ ਮਾਜਰੀ ਦੇ ਕੋਲ ਬੀਤੀ ਰਾਤ ਇਕ ਸੜਕ ਹਾਦਸੇ 'ਚ ਖੰਨਾ ਦੇ ਰਹਿਣ ਵਾਲੇ ਦੋ ਲੋਕਾਂ ਦੀ ਮੌਤ ਹੋ ਗਈ | ਦੋਵੇਂ ਐਕਟਿਵਾ 'ਤੇ ਸਵਾਰ ਸਨ ਅਤੇ ਉਨ੍ਹਾਂ ਦੀ ਟੱਕਰ ਸਵਿੱਫ਼ਟ ਕਾਰ ਨਾਲ ਹੋ ਗਈ | ਦੋਵੇਂ ਮਿ੍ਤਕ ...

ਪੂਰੀ ਖ਼ਬਰ »

ਹਾਦਸਿਆਂ ਦਾ ਕਾਰਨ ਬਣ ਸਕਦੇ ਹਨ ਨਿੱਜੀ ਕੰਪਨੀਆਂ ਵਲੋਂ ਪੁੱਟੇ ਟੋਏ

ਦੋਰਾਹਾ, 16 ਮਾਰਚ (ਮਨਜੀਤ ਸਿੰਘ ਗਿੱਲ)-ਹਾਦਸਿਆਂ ਤੋਂ ਬਚਣ ਲਈ ਪ੍ਰਸ਼ਾਸਨ ਸਮੇਂ ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਉਂਦਾ ਹੈ, ਪਰ ਨਗਰ ਕੌਾਸਲ ਦੋਰਾਹਾ ਦਾ ਪ੍ਰਸ਼ਾਸਨ ਇਸ ਪ੍ਰਤੀ ਅਵੇਸਲਾ ਜਾਪ ਰਿਹਾ ਹੈ | ਜਦੋਂ ਸ਼ਹਿਰ ਦਾ ਦੌਰਾ ਕਰਕੇ ਵੇਖਿਆ ਗਿਆ ...

ਪੂਰੀ ਖ਼ਬਰ »

ਸਾਬਕਾ ਬੀ. ਪੀ. ਈ. ਓ. ਜੰਡਿਆਲੀ ਸਕੂਲ ਦੀ ਦਿੱਖ ਦੇਖ ਕੇ ਹੋਏ ਖ਼ੁਸ਼

ਕੁਹਾੜਾ, 16 ਮਾਰਚ (ਤੇਲੂ ਰਾਮ ਕੁਹਾੜਾ)-ਵਿਦੇਸ਼ ਤੋਂ ਆਏ ਲੁਧਿਆਣਾ ਇਕ ਬਲਾਕ ਤੋਂ ਸੇਵਾ ਮੁਕਤ ਹੋਏ ਬੀ. ਪੀ. ਈ. ਓ. ਬਲਦੇਵ ਸਿੰਘ ਮਾਂਗਟ ਜਦੋਂ ਆਪਣੇ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ ਵਿਖੇ ਪੁੱਜੇ ਤਾਂ ਸਕੂਲ ਦੀ ਇਮਾਰਤ, ਡਿਜੀਟਲ ਲਾਇਬਰੇਰੀ, ਗਣਿਤ ਪਾਰਕ, ...

ਪੂਰੀ ਖ਼ਬਰ »

ਕੁਹਾੜਾ 'ਚ ਕਮਿਊਨਿਟੀ ਸੈਂਟਰ ਦਾ ਉਦਘਾਟਨ

ਕੁਹਾੜਾ, 16 ਮਾਰਚ (ਤੇਲੂ ਰਾਮ ਕੁਹਾੜਾ)-ਕੁਹਾੜਾ ਵਿਖੇ ਗ੍ਰਾਮ ਪੰਚਾਇਤ ਵਲੋਂ ਉਸਾਰੇ ਗਏ ਕਮਿਊਨਿਟੀ ਸੈਂਟਰ ਦਾ ਉਦਘਾਟਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਓਟ ਆਸਰਾ ਲੈਣ ਉਪਰੰਤ ਅਮਰੀਕ ਸਿੰਘ ਨੈਕਸੋ ਵਲੋਂ ਕੀਤਾ ਗਿਆ¢ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਇਕੱਲੇ ...

ਪੂਰੀ ਖ਼ਬਰ »

ਘੱਟ ਗਿਣਤੀ ਵਰਗਾਂ ਦੀਆਂ ਮੁਸ਼ਕਲਾਂ ਬਾਰੇ ਅਪ੍ਰੈਲ 'ਚ ਪੰਜਾਬ ਭਰ 'ਚ ਕਰਾਂਗੇ ਮੀਟਿੰਗਾਂ-ਖਾਨ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਨਾਲ ਸਾਰੇ ਪੰਜਾਬ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਸੈੱਲ ਵਲੋਂ ਸੂਬੇ ਵਿਚ ਵੱਸਦੀਆਂ ਘੱਟ ਗਿਣਤੀਆਂ ਦੀਆਂ ਮੰਗਾਂ ਤੇ ...

ਪੂਰੀ ਖ਼ਬਰ »

ਚੇਅਰਮੈਨ ਝੱਮਟ ਦੀ ਅਗਵਾਈ 'ਚ ਪੀ.ਏ.ਡੀ.ਬੀ. ਦੀ ਮੀਟਿੰਗ

ਮਲੌਦ, 16 ਮਾਰਚ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਦੀ ਮਲੌਦ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਮਲੌਦ ਦੇ ਡਾਇਰੈਕਟਰਾਂ ਦੀ ਮੀਟਿੰਗ ਚੇਅਰਮੈਨ ਪਿ੍ਤਪਾਲ ਸਿੰਘ ਝੱਮਟ ਦੀ ਅਗਵਾਈ ਵਿਚ ਹੋਈ ਜਿਸ ਵਿਚ ਲੋਨ ਕਮੇਟੀ ਦੇ ਚੇਅਰਮੈਨ ਹਰਪਾਲ ...

ਪੂਰੀ ਖ਼ਬਰ »

ਜਹਾਂਗੀਰ ਦੀ ਮਨਜੋਤ ਕੌਰ ਨੇ 10 ਮੈਡਲ ਜਿੱਤ ਕੇ ਪਿੰਡ ਦਾ ਮਾਣ ਵਧਾਇਆ

ਰਾੜਾ ਸਾਹਿਬ, 16 ਮਾਰਚ (ਸਰਬਜੀਤ ਸਿੰਘ ਬੋਪਾਰਾਏ)-ਪਿੰਡ ਜਹਾਂਗੀਰ ਦੀ ਲੜਕੀ ਮਨਜੋਤ ਕੌਰ ਪੁੱਤਰੀ ਹਰਪਾਲ ਸਿੰਘ ਨੇ ਇੰਟਰ ਕਾਲਜ ਵਿੰਟਰ ਸਪੋਰਟਸ ਮੁਕਾਬਲਿਆਂ 'ਚ 10 ਮੈਡਲ ਪ੍ਰਾਪਤ ਕੀਤੇ ਹਨ | ਇਸ ਮੈਡਲਾਂ ਨੂੰ ਜਿੱਤਣ ਦੀ ਖ਼ੁਸ਼ੀ ਪ੍ਰਗਟ ਕਰਦਿਆਂ ਮਨਜੋਤ ਕੌਰ ਤੇ ਉਸ ...

ਪੂਰੀ ਖ਼ਬਰ »

ਮੰਡੀ 'ਚ ਸੁੱਤੇ ਪਏ ਮਜ਼ਦੂਰ ਦੀ ਭੇਦਭਰੀ ਹਾਲਤ 'ਚ ਮੌਤ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਸਥਾਨਕ ਅਨਾਜ ਮੰਡੀ ਇਲਾਕੇ 'ਚ ਭੇਦਭਰੀ ਹਾਲਾਤ 'ਚ ਇੱਕ ਬਜ਼ੁਰਗ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਅਨਾਜ ਮੰਡੀ ਦੇ ਸ਼ੈੱਡ ਥੱਲੇ ਸੁੱਤੇ ਇੱਕ ਮਜ਼ਦੂਰ ਦੀ ਲਾਸ਼ ਬਰਾਮਦ ਹੋਈ ਹੈ¢ ਮਿ੍ਤਕ ਦਾ ਨਾਂਅ ...

ਪੂਰੀ ਖ਼ਬਰ »

ਬਿਰਧ ਆਸ਼ਰਮ 'ਚ ਸਿੰਮੀ ਬੱਤਾ ਦਾ ਸਨਮਾਨ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ ਦੇ ਬਿਰਧ ਆਸ਼ਰਮ ਵਿਖੇ ਬਾਲ ਵਿਕਾਸ ਪੋ੍ਰਜੈਕਟ ਅਫ਼ਸਰ ਖੰਨਾ ਸਰਬਜੀਤ ਕੌਰ ਦੀ ਅਗਵਾਈ 'ਚ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਇੰਟਰਨੈਸ਼ਨਲ ਕੋਚ ...

ਪੂਰੀ ਖ਼ਬਰ »

ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ ਤੇ ਕੁੱਕ ਵਰਕਰਾਂ ਵਲੋਂ 18 ਦੀ ਰੈਲੀ 'ਚ ਪੁੱਜਣ ਦਾ ਐਲਾਨ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਸਰਕਾਰ ਦੇ ਵਿਤਕਰੇਬਾਜ਼ੀ ਵਾਲੇ ਰਵੱਈਏ ਦੇ ਿਖ਼ਲਾਫ਼ ਮਿਡ-ਡੇ-ਮੀਲ ਦਫ਼ਤਰੀ ਮੁਲਾਜ਼ਮਾਂ ਤੇ ਕੁੱਕ ਵਰਕਰਾਂ 18 ਮਾਰਚ ਨੂੰ ਜਲੰਧਰ ਵਿਖੇ ਕੀਤੇ ਜਾਣ ਵਾਲੀ ਡੀ.ਐਮ.ਐਫ ਦੀ ਮਹਾਂ ਰੈਲੀ 'ਚ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ...

ਪੂਰੀ ਖ਼ਬਰ »

ਵਿਸ਼ਵ ਕਰਾਟੇ ਕੋਚ ਬਣਨ 'ਤੇ ਸਿੰਮੀ ਬੱਤਾ ਦਾ ਪੁਨੀਤ ਇੰਗਲਿਸ਼ ਡਾਟਕਾਮ 'ਚ ਸਨਮਾਨ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ)-ਹਾਲ ਹੀ 'ਚ ਖ਼ਤਮ ਹੋਈ ਦੁਬਈ ਵਿਸ਼ਵ ਕਰਾਟੇ 1 ਪ੍ਰੀਮੀਅਰ ਲੀਗ 'ਚ ਸਿੰਮੀ ਸਪੋਰਟਸ ਕਲੱਬ ਦੀ ਕੋਚ ਸਿੰਮੀ ਬੱਤਾ ਨੂੰ ਵਿਸ਼ਵ ਪੱਧਰ ਦੇ ਕੋਚ ਦਾ ਿਖ਼ਤਾਬ ਦਿੱਤੇ ਜਾਣ 'ਤੇ ਉਨ੍ਹਾਂ ਦੀ ਇਸ ਉਪਲਬਧੀ ਲਈ ਅੱਜ ਖੰਨਾ ਸ਼ਹਿਰ ਦੀ ਪ੍ਰਸਿੱਧ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਕਰਦਾ ਹੈ ਬਿਨਾਂ ਸੋਚੇ ਸਮਝੇ ਫੁਰਮਾਨ ਜਾਰੀ-ਲੋਕ ਨਾਥ

ਖੰਨਾ, 16 ਮਾਰਚ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਪ੍ਰਮੁੱਖ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਅੱਜ ਕੱਲ੍ਹ ਸਿੱਖਿਆ ਸੁਧਾਰ ਦੇ ਨਾਂਅ 'ਤੇ ਨਿੱਤ ਨਵੇਂ ਜਾਰੀ ਹੰੁਦੇ ਫ਼ੁਰਮਾਨਾਂ ਕਾਰਨ ਸਰਕਾਰ ਪਹਿਲਾਂ ਤੋਂ ਹੀ ਚਰਚਾ ਵਿਚ ...

ਪੂਰੀ ਖ਼ਬਰ »

ਕੈਪਟਨ ਬੀਜਾ ਆਸਟੇ੍ਰਲੀਆ 'ਚ ਰਾਸ਼ਟਰ ਮੰਡਲ ਖੇਡਾਂ 'ਚ ਭਾਰਤੀ ਬਾਸਕਟਬਾਲ ਟੀਮ ਦੇ ਕੋਚ ਚੁਣੇ ਗਏ

ਕੈਪਟਨ ਰਾਜਿੰਦਰ ਸਿੰਘ ਬੀਜਾ ਬੀਜਾ, 16 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਆਸਟੇ੍ਰਲੀਆ ਦੇ ਗੋਲਡ ਕਾਸਟ 'ਚ 4 ਤੋਂ 15 ਅਪ੍ਰੈਲ ਤੱਕ ਰਾਸ਼ਟਰ ਮੰਡਲ ਖੇਡਾਂ ਹੋਣ ਜਾ ਰਹੀਆਂ ਹਨ | ਇਨ੍ਹਾਂ ਖੇਡਾਂ 'ਚ ਭਾਰਤ ਵਲੋਂ ਸ਼ਿਰਕਤ ਕਰਨ ਵਾਲੀ ਬਾਸਕਟਬਾਲ ਟੀਮ ਦੇ ਕਸਬਾ ਬੀਜਾ ਦੇ ...

ਪੂਰੀ ਖ਼ਬਰ »

ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਰੈਲੀ ਲਈ ਵਰਕਰਾਂ ਨੂੰ ਲਾਮਬੰਦ ਕੀਤਾ

ਅਹਿਮਦਗੜ੍ਹ, 16 ਮਾਰਚ (ਰਣਧੀਰ ਸਿੰਘ ਮਹੋਲੀ)-ਭਾਜਪਾ ਵਲੋਂ ਕਾਂਗਰਸ ਸਰਕਾਰ ਦੇ ਇਕ ਸਾਲ ਪੂਰੇ ਹੋਣ 'ਤੇ ਪੋਲ ਖੋਲ੍ਹ ਵਜਾ ਢੋਲ ਰੈਲੀ ਸਬੰਧੀ ਮੰਡਲ ਪ੍ਰਧਾਨ ਪ੍ਰਮੋਦ ਗੁਪਤਾ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ ਵਿਸ਼ੇਸ਼ ...

ਪੂਰੀ ਖ਼ਬਰ »

ਗੋਪਾਲਪੁਰ ਕਾਲਜ 'ਚ ਖੇਡ ਤੇ ਸੱਭਿਆਚਾਰਕ ਸਮਾਗਮ ਸਮਾਪਤ

ਡੇਹਲੋਂ, 16 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨਲ ਚੈਰੀਟੇਬਲ ਸੁਸਾਇਟੀ ਗੋਪਾਲਪੁਰ ਵਿਖੇ ਸਾਲਾਨਾ ਤਿੰਨ ਦਿਨਾਂ ਅੰਤਰ ਕਾਲਜ ਖੇਡ ਤੇ ਸੱਭਿਆਚਾਰਕ ਸਮਾਗਮ ਤੀਸਰੇ ਦਿਨ ਦਿਲਕਸ਼ ਤੇ ਫਾਈਨਲ ਮੁਕਾਬਲਿਆਂ ਨਾਲ ਅਮਿੱਟ ਯਾਦਾਂ ਬਿਖੇਰਦਾ ਸਮਾਪਤ ...

ਪੂਰੀ ਖ਼ਬਰ »

ਸ਼ਾਂਤੀ ਤਾਰਾ ਗਰਲਜ਼ ਕਾਲਜ ਵਿਖੇ ਸੈਮੀਨਾਰ

ਅਹਿਮਦਗੜ੍ਹ, 16 ਮਾਰਚ (ਰਣਧੀਰ ਸਿੰਘ ਮਹੋਲੀ)-ਸ਼ਾਂਤੀ ਤਾਰਾ ਗਰਲਜ਼ ਕਾਲਜ ਅਹਿਮਦਗੜ੍ਹ ਵਿਖੇ ਵਿਦਿਆਰਥਣਾਂ ਨੂੰ ਬੀਮੇ ਦੇ ਕਾਰੋਬਾਰ 'ਚ ਨੌਕਰੀਆਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ | ਕਾਲਜ ਡਾਇਰੈਕਟਰ ਸੁਰਿੰਦਰ ਦੂਆ ਤੇ ਪਿ੍ੰਸੀਪਲ ਚਰਨਪ੍ਰੀਤ ਸਿੰਘ ...

ਪੂਰੀ ਖ਼ਬਰ »

ਮਜੀਠੀਆ 'ਤੇ ਕੇਜਰੀਵਾਲ ਵਲੋਂ ਲਗਾਏ ਦੋਸ਼ ਬੇਬੁਨਿਆਦ-ਸੇਖੋਂ

ਸਮਰਾਲਾ, 16 ਮਾਰਚ (ਸਰਵਣ ਸਿੰਘ ਭੰਗਲਾਂ, ਨਵਰੂਪ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵਲੋਂ ਲਗਾਏ ਗਏ ਦੋਸ਼ ਉਸ ਵੇਲੇ ਬੇਬੁਨਿਆਦ ਸਾਬਤ ਹੋਏ ਜਦੋਂ ਕੇਜਰੀਵਾਲ ਨੇ ਮਜੀਠੀਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX