ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਨਿਰਮਾਣ ਅਧੀਨ ਮੰਦਰ ਦੀ ਸਲੈਬ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ, 2 ਜ਼ਖਮੀ
. . .  1 day ago
ਮੁੰਬਈ, 20 ਫਰਵਰੀ - ਪੁਣੇ ਦੇ ਪਿੰਪਲ ਗੁਰਾਵ ਨੇੜੇ ਨਿਰਮਾਣ ਅਧੀਨ ਮੰਦਰ ਦੀ ਸਲੈਬ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀ ਮਜ਼ਦੂਰਾਂ ਦੀ ਹਾਲਤ ਗੰਭੀਰ...
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  1 day ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਸੰਗਰੂਰ ਦੇ ਵਕੀਲਾਂ ਨੇ ਚੋਣ ਮੈਨੀਫੈਸਟੋ ਲਈ ਮੋਦੀ ਨੂੰ ਭੇਜੇ ਸੁਝਾਅ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਕਈ ਵਕੀਲਾਂ ਨੇ ਅੱਜ ਸਾਬਕਾ ਪ੍ਰਧਾਨ ਗੁਰਬਿੰਦਰ ਸਿੰਘ ਚੀਮਾ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਬਣਾਉਣ ਲਈ ਸੁਝਾਅ ਭੇਜੇ ਹਨ। ਵਕੀਲਾਂ ਦੇ ਦੇਸ਼ ....
ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ - ਡਸਾਲਟ ਸੀ.ਈ.ਓ
. . .  1 day ago
ਨਵੀਂ ਦਿੱਲੀ, 20 ਫਰਵਰੀ - ਡਸਾਲਟ ਏਵੀਅਸ਼ਨ ਦੇ ਸੀ.ਈ.ਓ ਐਰਿਕ ਟ੍ਰੈਪਿਅਰ ਦਾ ਕਹਿਣਾ ਹੈ ਕਿ ਰਾਫੇਲ 'ਚ ਕੋਈ ਘੋਟਾਲਾ ਨਹੀ ਹੋਇਆ। ਭਾਰਤ ਨੇ 36 ਜਹਾਜਾਂ ਦੀ ਬੇਨਤੀ ਕੀਤੀ...
ਜੈਪੁਰ ਜੇਲ੍ਹ 'ਚ ਕੈਦੀਆਂ ਵੱਲੋਂ ਪਾਕਿਸਤਾਨੀ ਕੈਦੀ ਦਾ ਕਤਲ
. . .  1 day ago
ਵਿੱਤੀ ਤੌਰ 'ਤੇ ਮਜ਼ਬੂਤ ਹੋਣ 'ਤੇ ਮੁਲਾਜ਼ਮਾਂ ਸਮੇਤ ਹਰ ਵਰਗ ਦੀਆਂ ਮੰਗਾ ਕੀਤੀਆਂ ਜਾਣਗੀਆਂ ਪੂਰੀਆਂ - ਕੈਪਟਨ
. . .  1 day ago
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਪਾਸਪੋਰਟ ਦੀ ਜ਼ਰੂਰਤ ਨਹੀਂ - ਕੈਪਟਨ
. . .  1 day ago
ਪਾਕਿਸਤਾਨੀ ਨਿਸ਼ਾਨੇਬਾਜ਼ ਲੈਣਗੇ ਵਿਸ਼ਵ ਸ਼ੂਟਿੰਗ ਕੱਪ 'ਚ ਹਿੱਸਾ
. . .  1 day ago
ਹਾਈਕੋਰਟ ਦੀ ਇਕਹਿਰੀ ਬੈਂਚ ਵੱਲੋਂ 25 ਮਾਰਚ ਨੂੰ ਸੁਖਬੀਰ ਅਤੇ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ
. . .  1 day ago
ਸੁਲਤਾਨਪੁਰ ਲੋਧੀ 'ਚ ਬਣੇਗਾ 'ਪਿੰਡ ਬਾਬਾ ਨਾਨਕ ਦਾ ਅਜਾਇਬ ਘਰ'- ਕੈਪਟਨ
. . .  1 day ago
ਪੁਲਵਾਮਾ ਅੱਤਵਾਦੀ ਹਮਲਾ : ਐਨ.ਆਈ.ਏ ਨੇ ਮੁੜ ਤੋਂ ਦਰਜ ਕੀਤਾ ਕੇਸ
. . .  1 day ago
ਇਮਰਾਨ ਖਾਨ ਨੂੰ ਇੱਕ ਮੌਕਾ ਦਿੱਤਾ ਜਾਵੇ - ਮਹਿਬੂਬਾ ਮੁਫ਼ਤੀ
. . .  1 day ago
ਪਾਣੀ ਦੀ ਸੰਭਾਲ ਮਿਲ ਕੇ ਕਰਨੀ ਹੈ ਜ਼ਰੂਰੀ- ਕੈਪਟਨ
. . .  1 day ago
ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ 65 ਹਜ਼ਾਰ ਕਰੋੜ ਰੁਪਏ ਦੀ ਲੋੜ- ਕੈਪਟਨ
. . .  1 day ago
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਤਲਵੰਡੀ ਸਾਬੋ ਪਹੁੰਚ ਕੇ ਦੋ ਸਮਾਗਮਾਂ 'ਚ ਕੀਤੀ ਸ਼ਿਰਕਤ
. . .  1 day ago
ਨਸ਼ਿਆਂ ਦੇ ਮਾਮਲੇ 'ਚ ਕਿਸੇ 'ਤੇ ਬੇਵਜ੍ਹਾ ਦੋਸ਼ ਨਾ ਲਗਾਵੇ ਵਿਰੋਧੀ ਧਿਰ- ਕੈਪਟਨ
. . .  1 day ago
ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮੀਟਿੰਗ 'ਚ ਸਰਕਾਰ ਵਿਰੁੱਧ ਪ੍ਰਦਰਸ਼ਨ
. . .  1 day ago
ਕੈਪਟਨ ਨੇ ਸਦਨ 'ਚ ਸ਼ੁਰੂ ਕੀਤਾ ਭਾਸ਼ਣ, ਬੈਂਸ ਭਰਾਵਾਂ ਵੱਲੋਂ ਵਿਰੋਧ
. . .  1 day ago
ਪੰਜਾਬ ਵਿਧਾਨ ਸਭਾ 'ਚ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ 'ਤੇ ਮਤਾ ਪਾਸ, ਭਾਰਤ ਤੋਂ ਮੁਆਫ਼ੀ ਮੰਗੇ ਬ੍ਰਿਟਿਸ਼ ਸਰਕਾਰ
. . .  1 day ago
ਸਰਕਾਰ ਨੇ 51 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਵੀ ਨਹੀਂ ਕੀਤਾ ਪੂਰਾ- ਰਜ਼ੀਆ ਸੁਲਤਾਨਾ
. . .  1 day ago
ਅਦਾਲਤ 'ਚ ਪੇਸ਼ ਕੀਤੇ ਗਏ ਲੁਧਿਆਣਾ ਜਬਰ ਜਨਾਹ ਮਾਮਲੇ ਦੇ ਤਿੰਨੋਂ ਦੋਸ਼ੀ
. . .  1 day ago
ਆਪ ਵਿਧਾਇਕਾਂ ਤੋਂ ਬਾਅਦ ਮਜੀਠੀਏ ਦਾ ਕੈਪਟਨ 'ਤੇ ਵਿਅੰਗਮਈ ਨਿਸ਼ਾਨਾ
. . .  1 day ago
ਸਰਦੀਆਂ ਖ਼ਤਮ ਹੋਣ ਨੂੰ ਹਨ ਪਰ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਨਹੀਂ ਮਿਲੀਆਂ ਵਰਦੀਆਂ- ਸੰਧੂ
. . .  1 day ago
ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹੋਏ ਕਈ ਸਮਝੌਤੇ, ਮੋਦੀ ਨੇ ਕਿਹਾ- ਅੱਤਵਾਦ ਦੇ ਸਮਰਥਕ ਦੇਸ਼ਾਂ 'ਤੇ ਦਬਾਅ ਬਣਾਉਣ ਦੀ ਲੋੜ
. . .  1 day ago
'ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨਹੀਂ ਰਾਜਿਆਂ ਤੇਰੇ' ਗੀਤ ਰਾਹੀਂ ਰੂਬੀ ਨੇ ਸਦਨ 'ਚ ਕੈਪਟਨ 'ਤੇ ਸਾਦਿਆਂ ਨਿਸ਼ਾਨਾ
. . .  1 day ago
ਪੱਕਾ ਕਰਨ ਦੀ ਮੰਗ ਨੂੰ ਲੈ ਕੇ ਨਰਸਿੰਗ ਸਟਾਫ਼ ਵੱਲੋਂ ਖ਼ਜ਼ਾਨਾ ਮੰਤਰੀ ਦਾ ਅਰਥੀ ਫੂਕ ਮੁਜ਼ਾਹਰਾ
. . .  1 day ago
ਪੰਜਾਬ ਵਿਧਾਨ ਸਭਾ 'ਚ ਅੱਜ ਫਿਰ ਗੂੰਜਿਆ ਨਿੱਜੀ ਬੱਸਾਂ ਦਾ ਦਿੱਲੀ ਹਵਾਈ ਅੱਡੇ 'ਤੇ ਜਾਣ ਦਾ ਮੁੱਦਾ
. . .  1 day ago
ਵਿਧਾਨ ਸਭਾ 'ਚ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਭਾਸ਼ਣ 'ਤੇ ਬਹਿਸ ਜਾਰੀ
. . .  1 day ago
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਹਾਈਵੇਅ ਬੰਦ
. . .  1 day ago
ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਰੋਸ ਧਰਨਾ
. . .  1 day ago
ਵਿਸ਼ਵ ਕੱਪ 2019 'ਚ ਭਾਰਤ-ਪਾਕਿ ਮੈਚ 'ਤੇ ਦੁਬਈ 'ਚ ਬੈਠਕ ਦੌਰਾਨ ਹੋਵੇਗੀ ਚਰਚਾ
. . .  1 day ago
ਉਤਰਾਖੰਡ ਦੀ ਯੂਨੀਵਰਸਿਟੀ ਨੇ ਸੱਤ ਕਸ਼ਮੀਰੀ ਵਿਦਿਆਰਥੀਆਂ ਨੂੰ ਕੀਤਾ ਮੁਅੱਤਲ
. . .  1 day ago
ਜਨਰਲ ਡਾਇਰ ਨੂੰ ਸਿਰਪਾਉ ਦੇਣ ਵਾਲੇ ਸਿਆਸੀ ਆਗੂ ਪੰਜਾਬ ਦੇ ਲੋਕਾਂ ਤੋਂ ਮੰਗਣ ਮੁਆਫ਼ੀ ਸੰਧਵਾਂ
. . .  1 day ago
ਪੁਲਵਾਮਾ ਹਮਲੇ 'ਤੇ ਨਿਊਜ਼ੀਲੈਂਡ ਦੀ ਸੰਸਦ 'ਚ ਪਾਸ ਹੋਇਆ ਨਿੰਦਾ ਪ੍ਰਸਤਾਵ
. . .  1 day ago
ਬਹਿਬਲ ਕਲਾਂ ਗੋਲੀ ਕਾਂਡ ਸੰਬੰਧੀ ਮੌਜੂਦਾ ਸਰਕਾਰ ਪੰਜਾਬ ਦੇ ਲੋਕਾਂ ਤੋਂ ਮੰਗੇ ਮੁਆਫ਼ੀ ਬਲਵਿੰਦਰ ਬੈਂਸ
. . .  1 day ago
ਸਕੂਲ ਵੈਨ ਦੀ ਲਪੇਟ 'ਚ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਤਰਨ ਤਾਰਨ 'ਚ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ
. . .  1 day ago
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਜਲਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਮੁੱਦਾ
. . .  1 day ago
ਸੀ. ਏ. ਜੀ. ਟੈੱਸਟ ਰਿਪੋਰਟਾਂ ਮੁਤਾਬਿਕ 2800 ਕਰੋੜ ਰੁਪਏ ਚਲਾ ਗਿਆ ਵਾਪਸ- ਕੰਵਰ ਸੰਧੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਬਿੱਲ ਨੂੰ ਪ੍ਰਵਾਨਗੀ

* ਪੰਜਾਬ ਵਿਚ ਹੁੱਕਾ ਬਾਰਾਂ ਅਤੇ ਤੰਬਾਕੂ ਦੀ ਇਸ਼ਤਿਹਾਰਬਾਜ਼ੀ 'ਤੇ ਪਾਬੰਦੀ * ਨਵੇਂ ਅਤੇ ਮਾਹਿਰ ਡਾਕਟਰਾਂ ਦੀ ਭਰਤੀ ਪੂਰੀ ਤਨਖ਼ਾਹ 'ਤੇ ਕਰਨ ਦੀ ਮਨਜ਼ੂਰੀ

ਹਰਕਵਲਜੀਤ ਸਿੰਘ
ਚੰਡੀਗੜ੍ਹ, 19 ਮਾਰਚ-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਅਣਅਧਿਕਾਰਤ ਕਾਲੋਨੀਆਂ, ਪਲਾਟਾਂ ਅਤੇ ਇਮਾਰਤਾਂ ਨੂੰ ਨਿਯਮਤ ਕਰਨ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਗਈ, ਜਿਸ ਨੂੰ ਕੱਲ੍ਹ ਤੋਂ ਸ਼ੁਰੂ ਹੋ ਰਹੇ ਬਜਟ ਸਮਾਗਮ ਦੌਰਾਨ ਪੇਸ਼ ਕੀਤਾ ਜਾਣਾ ਹੈ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸੂਬੇ 'ਚ ਤਕਰੀਬਨ ਕੋਈ 7000 ਗ਼ੈਰ-ਕਾਨੂੰਨੀ ਕਾਲੋਨੀਆਂ ਹਨ ਜਿਨ੍ਹਾਂ 'ਚੋਂ ਕੋਈ 5000 ਕਾਲੋਨੀਆਂ ਮਿਉਂਸੀਪਲ ਸੀਮਾਵਾਂ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣਅਧਿਕਾਰਤ ਕਾਲੋਨੀਆਂ ਨੂੰ ਬਣਾਉਣ ਵਾਲੇ ਡਿਵੈਲਪਰ ਅਤੇ ਇਨ੍ਹਾਂ 'ਚ ਰਹਿਣ ਵਾਲੇ ਲੋਕ ਸਿੱਧੇ ਤੌਰ 'ਤੇ ਵੀ ਨਵੀਂ ਸਕੀਮ ਅਧੀਨ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਬਿਨੈ ਪੱਤਰ ਦੇ ਸਕਣਗੇ ਅਤੇ ਇਨ੍ਹਾਂ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਜੋ ਵੀ ਫ਼ੀਸ ਪ੍ਰਾਪਤ ਕੀਤੀ ਜਾਵੇਗੀ ਉਹ ਉਸੇ ਕਾਲੋਨੀ ਦੇ ਵਿਕਾਸ 'ਤੇ ਹੀ ਖ਼ਰਚੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ 19 ਅਪ੍ਰੈਲ 2018 ਤੋਂ ਬਾਅਦ ਰਾਜ ਵਿਚ ਹੁਣ ਕਿਸੇ ਵੀ ਅਣਅਧਿਕਾਰਤ ਕਾਲੋਨੀ ਨੂੰ ਵਿਕਸਤ ਨਹੀਂ ਹੋਣ ਦਿੱਤਾ ਜਾਵੇਗਾ ਤੇ ਸਰਕਾਰ ਅਜਿਹੀ ਕਿਸੇ ਵੀ ਸਰਗਰਮੀ ਵਿਰੁੱਧ ਸਖ਼ਤੀ ਨਾਲ ਪੇਸ਼ ਆਵੇਗੀ, ਜਿਸ ਵਿਚ ਅਜਿਹੀਆਂ ਉਸਾਰੀਆਂ ਨੂੰ ਢਾਹਿਆ ਜਾਣਾ ਵੀ ਸ਼ਾਮਿਲ ਹੈ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਣਅਧਿਕਾਰਤ ਕਾਲੋਨੀਆਂ 'ਤੇ ਲਗਾਏ ਜਾਣ ਵਾਲੇ ਚਾਰਜਿਜ਼ ਦਾ ਭੁਗਤਾਨ ਕਿਸ਼ਤਾਂ ਰਾਹੀਂ ਇਕ ਸਾਲ 'ਚ ਕਰਨਾ ਜ਼ਰੂਰੀ ਹੋਵੇਗਾ। ਵਿੱਤ ਮੰਤਰੀ ਨੇ ਇਹ ਵੀ ਦੱਸਿਆ ਕਿ ਅੱਜ ਦੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਰਾਜ ਵਿਚ ਹੁੱਕਾ ਬਾਰਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਅਤੇ ਇਨ੍ਹਾਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲੈਂਦਿਆਂ ਇਸ ਮੰਤਵ ਲਈ ਬਿੱਲ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਉਕਤ ਤਰਮੀਮ ਬਿੱਲ ਅਨੁਸਾਰ ਰਾਜ ਵਿਚ ਤੰਬਾਕੂ ਉਤਪਾਦਾਂ ਅਤੇ ਸਿਗਰਟ ਆਦਿ ਦੀ ਇਸ਼ਤਿਹਾਰਬਾਜ਼ੀ 'ਤੇ ਵੀ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਲਿਆਂਦੇ ਗਏ ਇਸ ਏਜੰਡੇ 'ਚ ਦੱਸਿਆ ਗਿਆ ਕਿ ਹੁੱਕਾ ਬਾਰਾਂ ਦੀ ਵਰਤੋਂ ਨਸ਼ਿਆਂ ਦੇ ਸੇਵਨ ਲਈ ਵੀ ਹੋ ਰਹੀ ਹੈ। ਸ. ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲਿਆਂਦੀ ਗਈ ਇਕ ਹੋਰ ਤਜਵੀਜ਼ ਨੂੰ ਮੰਤਰੀ ਮੰਡਲ ਨੇ ਪ੍ਰਵਾਨ ਕਰ ਲਿਆ, ਜਿਸ ਅਨੁਸਾਰ ਨਵੇਂ ਭਰਤੀ ਕੀਤੇ
ਜਾਣ ਵਾਲੇ ਡਾਕਟਰਾਂ ਨੂੰ 3 ਸਾਲਾਂ ਲਈ 19500 ਦੀ ਨਿਰਧਾਰਤ ਤਨਖ਼ਾਹ ਦੇਣ ਦੀ ਥਾਂ ਹੁਣ ਉਨ੍ਹਾਂ ਨੂੰ ਬਕਾਇਦਾ ਗਰੇਡ ਅਤੇ ਪੂਰੀ ਤਨਖ਼ਾਹ 'ਤੇ ਭਰਤੀ ਕੀਤਾ ਜਾਵੇਗਾ। ਇਸੇ ਤਰ੍ਹਾਂ ਮਾਹਿਰ ਡਾਕਟਰਾਂ ਨੂੰ ਵੀ ਹੁਣ ਉਨ੍ਹਾਂ ਦੇ ਤਜਰਬੇ ਅਨੁਸਾਰ ਬਣਦੇ ਪੂਰੇ ਗਰੇਡ ਵਿਚ ਹੀ ਭਰਤੀ ਕੀਤਾ ਜਾਵੇਗਾ। ਸਿਹਤ ਵਿਭਾਗ ਵਲੋਂ ਦੱਸਿਆ ਗਿਆ ਸੀ ਕਿ ਸਰਕਾਰ ਵਲੋਂ 3 ਸਾਲਾਂ ਲਈ ਨਿਰਧਾਰਤ ਤਨਖ਼ਾਹ ਕਾਰਨ ਡਾਕਟਰ ਸਰਕਾਰੀ ਨੌਕਰੀ ਵਿਚ ਆਉਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਡਾਕਟਰਾਂ ਦੀਆਂ 306 ਆਸਾਮੀਆਂ 'ਤੇ ਭਰਤੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਅਤੇ ਹੁਣ ਨਵੇਂ ਡਾਕਟਰ 15600-39100+5400 ਗਰੇਡ ਪੇ ਵਿਚ ਭਰਤੀ ਕੀਤੇ ਜਾਣਗੇ। ਸ. ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮੰਤਰੀ ਮੰਡਲ ਵਲੋਂ ਪੰਜਾਬ ਮਨਿਸਟਰ ਸੈਲਰੀ ਐਕਟ 1947 ਅਤੇ ਦੀ ਸੈਲਰੀ ਐਂਡ ਅਲਾਊਂਸਸ ਆਫ਼ ਡਿਪਟੀ ਮਨਿਸਟਰ ਪੰਜਾਬ 1956 ਵਿਚ ਸੋਧ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਅਨੁਸਾਰ ਹੁਣ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਤੇ ਰਾਜ ਮੰਤਰੀਆਂ ਨੂੰ ਆਪਣਾ ਆਮਦਨ ਕਰ ਖ਼ੁਦ ਜਮ੍ਹਾਂ ਕਰਵਾਉਣਾ ਪਵੇਗਾ ਜੋ ਕਿ ਪਹਿਲਾਂ ਰਾਜ ਸਰਕਾਰ ਵਲੋਂ ਜਮ੍ਹਾਂ ਕਰਵਾਇਆ ਜਾ ਰਿਹਾ ਸੀ। ਮੰਤਰੀਆਂ ਲਈ ਇਸ ਵੇਲੇ ਸਾਲਾਨਾ ਕੋਈ 46 ਲੱਖ ਰੁਪਏ ਦਾ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਜਮ੍ਹਾਂ ਕਰਵਾਇਆ ਜਾ ਰਿਹਾ ਹੈ, ਜਦੋਂਕਿ ਵਿਧਾਨਕਾਰਾਂ ਲਈ 10.72 ਕਰੋੜ ਦਾ ਆਮਦਨ ਕਰ ਵੀ ਸਰਕਾਰੀ ਖ਼ਜ਼ਾਨੇ 'ਚੋਂ ਜਮ੍ਹਾਂ ਕਰਵਾਇਆ ਜਾਂਦਾ ਹੈ। ਸ. ਬਾਦਲ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਆਗੂ ਆਪਣਾ ਆਮਦਨ ਕਰ ਖ਼ੁਦ ਦੇਣ ਸਬੰਧੀ ਰਾਜ ਸਰਕਾਰ ਨੂੰ ਲਿਖਣਗੇ, ਜਦੋਂਕਿ ਵਿਧਾਇਕਾਂ ਨਾਲ ਇਸ ਸਬੰਧੀ ਫ਼ੈਸਲਾ ਲੈਣ ਲਈ ਮੀਟਿੰਗ ਸ਼ਾਇਦ ਸਪੀਕਰ ਵਿਧਾਨ ਸਭਾ ਵਲੋਂ ਸੱਦੇ ਜਾਣ ਦੀ ਸੰਭਾਵਨਾ ਹੈ। ਸੂਚਨਾ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਅਤੇ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਰਾਜਪਾਲ ਵਲੋਂ ਮੀਟਿੰਗ ਲਈ ਸੱਦੇ ਜਾਣ ਕਾਰਨ ਅੱਜ ਦੀ ਮੰਤਰੀ ਮੰਡਲ ਦੀ ਬੈਠਕ ਅੱਧੇ ਘੰਟੇ ਬਾਅਦ ਹੀ ਉਠਾ ਦਿੱਤੀ ਗਈ। ਰਾਜਪਾਲ ਵਲੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵਲੋਂ ਹਾਈਕੋਰਟ ਨੂੰ ਲੋੜੀਂਦੇ ਫ਼ੰਡ ਨਾ ਮਿਲਣ ਦਾ ਮਸਲਾ ਵਿਚਾਰਨ ਲਈ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਅਤੇ ਚੀਫ਼ ਜਸਟਿਸ ਨੂੰ ਸੱਦਿਆ ਹੋਇਆ ਸੀ। ਵਿੱਤ ਮੰਤਰੀ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਮਗਰਲੀ ਅਕਾਲੀ-ਭਾਜਪਾ ਸਰਕਾਰ ਰਾਜ ਸਿਰ ਕੋਈ 13,000 ਕਰੋੜ ਦੀਆਂ ਦੇਣਦਾਰੀਆਂ ਛੱਡ ਕੇ ਗਈ ਸੀ, ਵਿਚੋਂ ਕੁਝ ਹਜ਼ਾਰ ਕਰੋੜ ਦੀਆਂ ਦੇਣਦਾਰੀਆਂ ਉਨ੍ਹਾਂ ਦੀ ਸਰਕਾਰ ਵਲੋਂ ਖ਼ਤਮ ਕੀਤੀਆਂ ਜਾ ਚੁੱਕੀਆਂ ਹਨ ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਰਾਜ ਦੇ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਰਾਜ ਦੀ ਵਿੱਤੀ ਹਾਲਤ ਸੁਧਰਨ ਤੋਂ ਬਾਅਦ ਹੀ ਦਿੱਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਮਗਰਲੀ ਸਰਕਾਰ ਵਲੋਂ ਵੋਟਰਾਂ ਨੂੰ ਪੈਨਸ਼ਨਾਂ ਵਧਾਉਣ, ਰੁਜ਼ਗਾਰ ਦੇਣ, ਬੇਰੁਜ਼ਗਾਰੀ ਭੱਤਾ ਦੇਣ ਸਮੇਤ ਜੋ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਕਿਉਂ ਪੂਰਾ ਨਹੀਂ ਕੀਤਾ ਗਿਆ ਉਸ ਦਾ ਵੀ ਉਹ ਰਾਜ ਦੇ ਲੋਕਾਂ ਨੂੰ ਜਵਾਬ ਦੇਣ ਜਦੋਂਕਿ ਸਾਡੇ ਕੋਲ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਅਜੇ 4 ਸਾਲ ਬਾਕੀ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੰਵਰ ਸੰਧੂ ਵਲੋਂ ਵਿਆਹਾਂ 'ਤੇ ਖਰਚਾ ਘਟਾਉਣ ਸਬੰਧੀ ਨਿੱਜੀ ਬਿੱਲ ਪੇਸ਼ ਕੀਤੇ ਜਾਣ ਸਬੰਧੀ ਪੁੱਛੇ ਜਾਣ 'ਤੇ ਸ. ਬਾਦਲ ਨੇ ਕਿਹਾ ਕਿ ਇਹ ਸੋਚ ਅਤੇ ਵਿਚਾਰ ਚੰਗਾ ਹੈ ਪਰ ਪੰਜਾਬ ਵਿਚ ਪਹਿਲਾਂ ਵੀ ਵਿਆਹਾਂ ਲਈ ਗੈਸਟ ਕੰਟਰੋਲ ਐਕਟ ਲਾਗੂ ਹੈ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਚੋਣ ਮੁਹਿੰਮ ਦੀ ਬੁਨਿਆਦ ਹੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਠਹਿਰਾਉਣ 'ਤੇ ਰੱਖੀ ਸੀ ਅਤੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਜੋ ਦੋਸ਼ ਲਗਾਏ ਸਨ ਉਹ ਸੋਚ ਕੇ ਲਗਾਏ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ 'ਤੇ ਅਦਾਲਤ ਵਿਚ ਪਹਿਰਾ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਵੇਂ ਕੇਜਰੀਵਾਲ ਮੁਆਫ਼ੀਨਾਮਾ ਦੇ ਕੇ ਆਪਣੀ ਕਹੀ ਗੱਲ ਤੋਂ ਮੁਨਕਰ ਹੋਏ ਉਹ ਜ਼ਿੰਦਾ ਕੌਮਾਂ ਅਤੇ ਮਰਦਾਂ ਦੀ ਨਿਸ਼ਾਨੀ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੇਜਰੀਵਾਲ ਜੋ ਮਰਜ਼ੀ ਮੁਆਫ਼ੀਨਾਮਾ ਦੇਣ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਰਾਜ ਵਿਚ ਨਸ਼ਾ ਤਸਕਰੀ ਨੂੰ ਪ੍ਰਫੁੱਲਿਤ ਕਰਨ ਪਿੱਛੇ ਕਿਹੜੇ ਲੋਕ ਸਨ।
ਨਵਜੋਤ ਸਿੰਘ ਸਿੱਧੂ ਨੇ ਮੇਲਾ ਲੁੱਟਿਆ
ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਵਿਖੇ ਆਲ ਇੰਡੀਆ ਕਮੇਟੀ ਦੇ ਸਮਾਗਮ ਦੇ ਆਖ਼ਰੀ ਦਿਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਭਾਸ਼ਣ ਨਾਲ ਮੇਲਾ ਲੁੱਟ ਕੇ ਲੈ ਗਏ। ਉਨ੍ਹਾਂ ਕਿਹਾ ਕਿ ਮੇਰੇ ਮੁਤਾਬਿਕ ਉਨ੍ਹਾਂ ਦਾ ਇਹ ਸਭ ਤੋਂ ਬਿਹਤਰੀਨ ਭਾਸ਼ਣ ਸੀ ਜਿਸ ਨੂੰ ਸਮਾਗਮ ਵਿਚ ਹਾਜ਼ਰ ਹਰੇਕ ਦਰਸ਼ਕ ਨੇ ਬੇਹੱਦ ਪਸੰਦ ਕੀਤਾ ਅਤੇ ਵਾਰ-ਵਾਰ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਸ. ਸਿੱਧੂ ਨੇ 3 ਦਿਨਾਂ ਦੇ ਸੈਸ਼ਨਾਂ ਤੋਂ ਥੱਕੇ ਦਰਸ਼ਕਾਂ ਵਿਚ ਇਕ ਤਰ੍ਹਾਂ ਨਾਲ ਨਵੀਂ ਜਾਨ ਫ਼ੂਕ ਦਿੱਤੀ।

ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ

ਗਡਕਰੀ ਤੇ ਸਿੱਬਲ ਨੇ ਵੀ ਲਏ ਕੇਸ ਵਾਪਸ

ਜਗਤਾਰ ਸਿੰਘ
ਨਵੀਂ ਦਿੱਲੀ, 19 ਮਾਰਚ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮਾਣਹਾਨੀ ਮਾਮਲੇ 'ਚ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗਣ ਕਾਰਨ ਆਮ ਆਦਮੀ ਪਾਰਟੀ 'ਚ ਸ਼ੁਰੂ ਹੋਈ ਅੰਦਰੂਨੀ ਲੜਾਈ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਮੁਆਫ਼ੀਨਾਮੇ ਸਬੰਧੀ ਫੈਸਲੇ ਨੂੰ ਸਹੀ ਠਹਿਰਾਉਣ ਦੀ ਦਿਸ਼ਾ 'ਚ ਇੱਕ ਕਦਮ ਹੋਰ ਅੱਗੇ ਵਧਦੇ ਹੋਏ ਅੱਜ ਕੇਜਰੀਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸੀ ਆਗੂ ਕਪਿਲ ਸਿੱਬਲ ਤੋਂ ਵੀ ਮੁਆਫੀ ਮੰਗ ਲਈ ਹੈ। ਇਨ੍ਹਾਂ ਦੋਵਾਂ ਆਗੂਆਂ ਨੇ ਵੀ ਅਰਵਿੰਦ ਕੇਜਰੀਵਾਲ 'ਤੇ ਮਾਣਹਾਨੀ ਕੇਸ ਕੀਤੇ ਹੋਏ ਹਨ। ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਕਪਿਲ ਸਿੱਬਲ ਅਤੇ ਉਨ੍ਹਾਂ ਦੇ ਪੁੱਤਰ ਅਮਿਤ ਸਿੱਬਲ ਤੋਂ ਮੁਆਫ਼ੀ ਮੰਗ ਲਈ ਹੈ। ਜਾਣਕਾਰੀ ਮੁਤਾਬਿਕ ਦੋਵੇਂ ਹੀ ਆਗੂ ਹੁਣ ਕੇਸ ਵਾਪਸ ਲੈ ਰਹੇ ਹਨ। ਕੇਜਰੀਵਾਲ ਅਤੇ ਸਿਸੋਡੀਆ ਨੇ ਨਵੀਂ ਦਿੱਲੀ 'ਚ ਪ੍ਰੈਸ ਕਾਨਫਰੰਸ ਕਰਕੇ ਕਪਿਲ ਸਿੱਬਲ 'ਤੇ ਉਨ੍ਹਾਂ ਦੇ ਬੇਟੇ ਅਮਿਤ ਸਿੱਬਲ 'ਤੇ ਇਕ ਟੈਲੀਫੋਨ ਕੰਪਨੀ ਨਾਲ ਜੁੜੇ ਟੈਕਸ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ ਪਰ ਮਾਣਹਾਨੀ ਦਾ ਕੇਸ ਸਿਰਫ ਅਮਿਤ ਸਿੱਬਲ ਨੇ ਦਾਇਰ ਕੀਤਾ ਸੀ। ਸਿੱਬਲ ਤੇ 'ਆਪ' ਨੇਤਾਵਾਂ ਨੇ 2013 ਵਿਚ ਦਾਇਰ ਮਾਮਲੇ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਾਂਝੀ ਅਰਜ਼ੀ ਦਾਇਰ ਕੀਤੀ ਹੈ। ਕੇਜਰੀਵਾਲ ਅਤੇ ਸਿਸੋਦੀਆ ਤੋਂ ਇਲਾਵਾ ਬਿਨੇਕਾਰ ਅਮਿਤ ਸਿੱਬਲ ਨੇ ਮਾਮਲੇ ਵਿਚ 'ਆਪ' ਦੇ ਸਾਬਕਾ ਮੈਂਬਰਾਂ ਪ੍ਰਸ਼ਾਂਤ ਭੂਸ਼ਨ ਅਤੇ ਸ਼ਾਜ਼ਿਆ ਇਲਮੀ ਨੂੰ ਵੀ ਦੋਸ਼ੀ ਵਜੋਂ ਸ਼ਾਮਿਲ ਕੀਤਾ ਸੀ। ਕੇਜਰੀਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ 16 ਮਾਰਚ ਨੂੰ ਚਿੱਠੀ ਭੇਜੀ ਹੈ ਜਿਸ ਵਿਚ ਲਿਖਿਆ ਹੈ ਕਿ ''ਅਸੀਂ ਦੋਵੇਂ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਹਾਂ ਅਤੇ ਮੈਂ ਬਿਨਾਂ ਜਾਂਚ ਦੇ ਹੀ ਕੁੱਝ ਦੋਸ਼ ਲਗਾਏ ਸਨ ਜਿਸ ਨਾਲ ਤੁਹਾਨੂੰ ਦੁੱਖ ਹੋਇਆ ਹੋਵੇਗਾ ਅਤੇ ਤੁਸੀਂ ਮੇਰੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ। ਮੈਨੂੰ ਨਿੱਜੀ ਤੌਰ 'ਤੇ ਤੁਹਾਡੇ ਨਾਲ ਕੋਈ ਦਿੱਕਤ ਨਹੀਂ ਹੈ,ਇਸ ਲਈ ਮੈਂ ਆਪ ਤੋਂ ਮੁਆਫ਼ੀ ਮੰਗਦਾ ਹਾਂ"। ਜਾਣਕਾਰੀ ਮੁਤਾਬਿਕ ਗਡਕਰੀ ਨੇ ਮਾਣਹਾਨੀ ਕੇਸ 'ਤੇ ਅਦਾਲਤ ਵਿਚ ਕੇਸ ਨੂੰ ਵਾਪਸ ਲੈਣ ਦੀ ਅਰਜ਼ੀ ਲਗਾ ਦਿੱਤੀ ਹੈ। ਕੇਜਰੀਵਾਲ ਨੇ ਗਡਕਰੀ ਤੋਂ ਇਲਾਵਾ ਕਾਂਗਰਸੀ ਆਗੂ ਕਪਿਲ ਸਿੱਬਲ ਤੇ ਉਨ੍ਹਾਂ ਦੇ ਪੁੱਤਰ ਅਮਿਤ ਸਿੱਬਲ ਕੋਲੋਂ ਵੀ ਮੁਆਫੀ ਮੰਗੀ ਹੈ। ਦੱਸਣਯੋਗ ਹੈ ਕਿ ਮਜੀਠੀਆ ਪਾਸੋਂ ਮੁਆਫ਼ੀ ਮੰਗੇ ਜਾਣ ਉਪਰੰਤ ਪਾਰਟੀ ਦੇ ਬੁਲਾਰੇ ਸੌਰਬ ਭਾਰਦਵਾਜ ਨੇ ਆਖਿਆ ਸੀ ਕਿ ਕੇਜਰੀਵਾਲ ਨੂੰ ਦਰਜਨਾਂ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿਚ ਮਾਣਹਾਨੀ, ਚੋਣ ਪ੍ਰਚਾਰ ਦੌਰਾਨ ਹੋਰਡਿੰਗ ਪੋਸਟਰ ਲਗਾਉਣ,ਧਾਰਾ 144 ਦੀ ਉਲੰਘਣਾ ਤੇ ਦਿੱਲੀ ਵਿਚ ਪ੍ਰਦਰਸ਼ਨ ਵਰਗੇ ਮੁੱਦਿਆਂ ਨੂੰ ਲੈ ਕੇ ਦਾਇਰ ਕੀਤੇ ਗਏ ਹੋਏ ਹਨ। ਅਜਿਹੇ ਹੀ ਮਾਮਲੇ ਦਿੱਲੀ ਤੋਂ ਬਾਹਰਲੇ ਸੂਬਿਆਂ 'ਚ ਵੀ ਦਾਇਰ ਕੀਤੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ 'ਚ ਨਿੱਜੀ ਤੌਰ 'ਤੇ ਅਦਾਲਤ ਵਿਚ ਪੇਸ਼ ਹੋਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਸੀ ਕਿ ਅਜਿਹੇ ਮਾਮਲੇ ਸਾਡੇ ਸਿਆਸੀ ਵਿਰੋਧੀਆਂ ਵਲੋਂ ਸਾਡੀ ਮੁੱਖ ਲੀਡਰਸ਼ਿਪ ਨੂੰ ਕਾਨੂੰਨੀ ਮਾਮਲਿਆਂ 'ਚ ਉਲਝਾਈ ਰੱਖਣ ਲਈ ਦਾਇਰ ਕੀਤੇ ਹੋਏ ਹਨ,ਅਜਿਹੇ ਵਿਚ ਇਨ੍ਹਾਂ ਸਾਰਿਆਂ ਮਾਮਲਿਆਂ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਦਾ ਫੈਸਲਾ ਪਾਰਟੀ ਦੀ ਲੀਗਲ ਟੀਮ ਦੀ ਸਲਾਹ 'ਤੇ ਕੀਤਾ ਗਿਆ ਹੈ।
ਮਾਣਹਾਨੀ ਦੇ ਦੋਵੇਂ ਮਾਮਲਿਆਂ 'ਚ ਕੇਜਰੀਵਾਲ ਬਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਮੁਆਫ਼ੀ ਮੰਗ ਲਏ ਜਾਣ ਪਿੱਛੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਵਕੀਲ ਅਮਿਤ ਸਿੱਬਲ ਵਲੋਂ ਉਨ੍ਹਾਂ ਖਿਲਾਫ ਦਾਇਰ ਮਾਣਹਾਨੀ ਦੇ ਦੋ ਵੱਖੋ ਵੱਖਰੇ ਮਾਮਲਿਆਂ ਵਿਚ ਅਦਾਲਤ ਨੇ ਬਰੀ ਕਰ ਦਿੱਤਾ। ਵਧੀਕ ਚੀਫ ਮੈਟਰੋਪੋਲੀਟਨ ਮਜਿਸਟਰੇਟ ਸਮਰ ਵਿਸ਼ਾਲ ਨੇ ਸਿੱਬਲ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿਚ ਕੇਜਰੀਵਾਲ ਦੇ ਸਹਿਦੋਸ਼ੀ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਬਰੀ ਕਰ ਦਿੱਤਾ। ਦੋਵੇਂ ਮਾਮਲਿਆਂ ਵਿਚ ਸ਼ਿਕਾਇਤ ਕਰਨ ਵਾਲਿਆਂ ਵਲੋਂ ਮੁਆਫ਼ੀ ਸਵੀਕਾਰ ਕਰ ਲਏ ਜਾਣ ਪਿੱਛੋਂ ਅਦਾਲਤ ਨੇ ਰਾਹਤ ਦਿੱਤੀ ਹੈ। ਅਮਿਤ ਸਿੱਬਲ ਵਲੋਂ ਵਕੀਲ ਪ੍ਰਸ਼ਾਂਤ ਭੂਸ਼ਨ ਅਤੇ ਭਾਜਪਾ ਨੇਤਾ ਸ਼ਾਜ਼ਿਆ ਇਲਮੀ ਖਿਲਾਫ ਦਾਇਰ ਮਾਣਹਾਨੀ ਦੇ ਮਾਮਲੇ ਜਾਰੀ ਰਹਿਣਗੇ।

ਵਿਧਾਨ ਸਭਾ ਦਾ ਬਜਟ ਸਮਾਗਮ ਅੱਜ

* ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ * ਸਮਾਗਮ ਮੌਕੇ 'ਆਪ' 'ਚ ਉੱਠੇ ਭੂਚਾਲ ਨੂੰ ਲੈ ਕੇ ਸਰਕਾਰੀ ਸਫ਼ਾਂ 'ਚ ਖ਼ੁਸ਼ੀ

ਚੰਡੀਗੜ੍ਹ, 19 ਮਾਰਚ (ਬਿਊਰੋ ਚੀਫ਼)-ਪੰਜਾਬ ਵਿਧਾਨ ਸਭਾ ਦੇ ਕੱਲ੍ਹ ਰਾਜਪਾਲ ਪੰਜਾਬ ਦੇ ਭਾਸ਼ਣ ਨਾਲ ਸ਼ੁਰੂ ਹੋ ਰਹੇ ਬਜਟ ਸਮਾਗਮ ਮੌਕੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਜਿਵੇਂ ਅੰਦਰੂਨੀ ਵਿਵਾਦਾਂ ਵਿਚ ਘਿਰ ਗਈ ਹੈ ਦੇ ਕਾਰਨ ਹੁਕਮਰਾਨ ਧਿਰ ਵਲੋਂ ਕੁਝ ਸੁੱਖ ਦਾ ਸਾਹ ਲਿਆ ਜਾ ਰਿਹਾ ਹੈ। ਹਾਲਾਂਕਿ ਬਜਟ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਤਿੱਖੇ ਵਿਰੋਧ ਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਬਜਟ ਸਮਾਗਮ ਨੂੰ ਛੇਤੀ ਤੋਂ ਛੇਤੀ ਸਮੇਟਣ ਦੀ ਰਣਨੀਤੀ ਅਪਣਾਈ ਜਾ ਰਹੀ ਹੈ ਤੇ ਜਿਸ ਢੰਗ ਨਾਲ ਰਾਜਪਾਲ ਪੰਜਾਬ ਦੇ ਭਾਸ਼ਣ 'ਤੇ ਸਮੁੱਚੀ ਬਹਿਸ 21 ਮਾਰਚ ਨੂੰ ਇਕੋ ਦਿਨ 'ਚ ਦੋ ਬੈਠਕਾਂ ਦੌਰਾਨ ਨਿਬੇੜਨ ਦੀ ਤਜਵੀਜ਼ ਹੈ ਉਹ ਆਪਣੇ ਆਪ 'ਚ ਇਕ ਨਵੀਂ ਮਿਸਾਲ ਹੈ। 'ਆਪ' ਦੀ ਸੂਬਾ ਲੀਡਰਸ਼ਿਪ ਨੂੰ ਜਿਵੇਂ ਕੇਜਰੀਵਾਲ ਦੀ ਮੁਆਫ਼ੀ ਤੋਂ ਵੱਡਾ ਧੱਕਾ ਲੱਗਾ ਹੈ ਅਤੇ ਪਾਰਟੀ 'ਚ ਜਿਵੇਂ ਦੋ ਰਾਵਾਂ ਪੈਦਾ ਹੋਈਆਂ ਹਨ ਉਸ ਤੋਂ ਬਾਅਦ ਵਿਧਾਨ ਸਭਾ ਵਿਚ ਇਹ ਮੁੱਖ ਵਿਰੋਧੀ ਧਿਰ ਕਿਹੋ ਜਿਹਾ ਪ੍ਰਦਰਸ਼ਨ ਦੇ ਸਕੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ। ਅਕਾਲੀ ਦਲ ਦੀ ਵੀ ਮਗਰਲੇ 10 ਸਾਲ ਦੇ ਕਾਰਜਕਾਲ ਦੀ ਕਾਰਗੁਜ਼ਾਰੀ ਨੂੰ ਮੁੱਦਾ ਬਣਾ ਕੇ ਜਿਵੇਂ ਕੁੱਝ ਮੰਤਰੀਆਂ ਵਲੋਂ ਅਕਾਲੀ ਲੀਡਰਸ਼ਿਪ ਨੂੰ ਮਗਰਲੇ ਸਮੇਂ ਤੋਂ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਉਸ ਨੂੰ ਮੁੱਖ ਰੱਖ ਕੇ ਅਕਾਲੀ ਦਲ ਸੂਬੇ ਨੂੰ ਦਰਪੇਸ਼ ਜਨਤਕ ਮੁੱਦਿਆਂ ਨੂੰ ਬਜਟ ਸਮਾਗਮ ਦੌਰਾਨ ਕਿਸ ਹੱਦ ਤੱਕ ਉਭਾਰਨ ਵਿਚ ਸਫਲ ਸਾਬਤ ਹੁੰਦੀ ਹੈ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ। ਹਾਲਾਂਕਿ ਅਕਾਲੀ ਦਲ ਕਰਜ਼ਾ ਮੁਆਫ਼ੀ ਸਮੇਤ ਕੈਪਟਨ ਸਰਕਾਰ ਵਲੋਂ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਨੂੰ ਸਮਾਗਮ ਦੌਰਾਨ ਮੁੱਦਾ ਬਣਾਉਣ ਦਾ ਵਿਚਾਰ ਰੱਖਦਾ ਹੈ। ਰਾਜ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਲਈ ਇਹ ਬਜਟ ਸਮਾਗਮ ਇਕ ਵੱਡੀ ਚੁਣੌਤੀ ਸਮਝਿਆ ਜਾ ਰਿਹਾ ਹੈ ਕਿਉਂਕਿ ਰਾਜ ਦੀ ਮੌਜੂਦਾ ਤਰਸਯੋਗ ਹਾਲਤ ਕਾਰਨ ਵਿੱਤ ਮੰਤਰੀ ਕੈਪਟਨ ਸਰਕਾਰ ਵਿਚ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਤੋਰਨ ਹਿਤ ਵਿੱਤੀ ਸਾਧਨ ਜੁਟਾਉਣ ਲਈ ਕੀ ਕਰਦੇ ਹਨ ਅਤੇ ਰਾਜ ਵਿਚ ਵਿਕਾਸ ਨੂੰ ਦੁਬਾਰਾ ਲੀਹ 'ਤੇ ਲਿਆਉਣ ਲਈ ਲੋੜੀਂਦੇ ਵਿੱਤੀ ਸਾਧਨਾਂ ਦਾ ਪ੍ਰਬੰਧ ਕਿਵੇਂ ਕਰ ਸਕਣਗੇ ਇਹ ਮੌਜੂਦਾ ਕਾਂਗਰਸ ਸਰਕਾਰ ਦੀ ਕਾਮਯਾਬੀ ਦਾ ਪੈਮਾਨਾ ਬਣੇਗਾ। ਮੁੱਖ ਤੌਰ 'ਤੇ ਇਸ ਬਜਟ ਸਮਾਗਮ ਦੌਰਾਨ 22 ਮਾਰਚ ਸਵੇਰ ਦੀ ਬੈਠਕ ਗ਼ੈਰ ਸਰਕਾਰੀ ਕੰਮਕਾਜ ਲਈ ਰੱਖੀ ਗਈ ਹੈ ਜਦੋਂ ਕਿ 23 ਮਾਰਚ ਦੀ ਛੁੱਟੀ ਤੋਂ ਬਾਅਦ ਸਨਿੱਚਰਵਾਰ ਛੁੱਟੀ ਵਾਲੇ ਦਿਨ ਆਉਂਦੇ ਮਾਲੀ ਸਾਲ ਲਈ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਜਾਣਗੀਆਂ ਅਤੇ ਇਸੇ ਦਿਨ ਚਾਲੂ ਮਾਲੀ ਸਾਲ ਲਈ ਸਪਲੀਮੈਂਟਰੀ ਮੰਗਾਂ ਅਤੇ ਖ਼ਜ਼ਾਨਾ ਬਿੱਲ ਨੂੰ ਵੀ ਪਾਸ ਕੀਤਾ ਜਾਵੇਗਾ ਅਤੇ ਮਹਾਂ ਲੇਖਾਕਾਰ 2016-17 ਲਈ ਲੇਖਿਆਂ ਸਬੰਧੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਜਦੋਂ ਕਿ ਬਜਟ ਤਜਵੀਜ਼ਾਂ 'ਤੇ 26 ਮਾਰਚ ਅਤੇ 27 ਮਾਰਚ ਨੂੰ ਬਹਿਸ ਤੋਂ ਬਾਅਦ 28 ਮਾਰਚ ਨੂੰ ਆਉਂਦੇ ਮਾਲੀ ਸਾਲ ਲਈ ਖ਼ਜ਼ਾਨਾ ਬਿੱਲ ਪਾਸ ਕੀਤਾ ਜਾਵੇਗਾ ਅਤੇ ਵਿੱਤੀ ਗਰਾਂਟਾਂ ਅਤੇ ਬਜਟ ਵਿਚਲੀਆਂ ਮੰਗਾਂ 'ਤੇ ਵੀ ਬਹਿਸ ਪੂਰੀ ਕਰ ਕੇ ਇਸੇ ਦਿਨ ਬਿੱਲ ਆਦਿ ਪਾਸ ਕਰਨ ਤੋਂ ਬਾਅਦ ਬਜਟ ਸਮਾਗਮ ਉਠਾ ਦਿੱਤਾ ਜਾਵੇਗਾ। ਅੱਜ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਦੱਸਿਆ ਕਿ ਸਰਕਾਰ ਹਰ ਹਾਲਤ 'ਚ ਤਕਨੀਕੀ ਕਾਰਨਾਂ ਕਰ ਕੇ ਸਾਲਾਨਾ ਬਜਟ ਨੂੰ 28 ਮਾਰਚ ਤੋਂ ਪਹਿਲਾਂ ਪਾਸ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਦੂਜੀਆਂ ਤਕਨੀਕੀ ਕਾਰਵਾਈਆਂ ਲਈ ਲੋੜੀਂਦਾ ਸਮਾਂ ਮਿਲ ਸਕੇ।
ਕਾਂਗਰਸ ਵਿਧਾਨਕਾਰ ਦਲ ਦੀ ਬੈਠਕ 20 ਮਾਰਚ ਨੂੰ
ਕੱਲ੍ਹ ਵਿਧਾਨ ਸਭਾ ਸਮਾਗਮ ਦੇ ਖ਼ਤਮ ਹੋਣ ਤੋਂ ਬਾਅਦ ਦੁਪਹਿਰ ਤਿੰਨ ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਦੇ ਕਮੇਟੀ ਰੂਮ ਵਿਚ ਕਾਂਗਰਸ ਵਿਧਾਨਕਾਰਾਂ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਪਾਰਟੀ ਵਲੋਂ ਬਜਟ ਸਮਾਗਮ ਸਬੰਧੀ ਆਪਣੀ ਰਣਨੀਤੀ ਨੂੰ ਵਿਚਾਰਨ ਤੋਂ ਇਲਾਵਾ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਅਤੇ ਕਾਂਗਰਸ ਵਲੋਂ ਬੋਲਣ ਵਾਲੇ ਬੁਲਾਰਿਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾਣਗੀਆਂ।

ਚਾਰਾ ਘੁਟਾਲੇ ਦੇ ਚੌਥੇ ਮਾਮਲੇ 'ਚ ਵੀ ਲਾਲੂ ਦੋਸ਼ੀ ਕਰਾਰ

* 18 ਹੋਰ ਵੀ ਦੋਸ਼ੀ * ਮਿਸ਼ਰਾ ਸਮੇਤ 12 ਬਰੀ

ਰਾਂਚੀ, 19 ਮਾਰਚ (ਏਜੰਸੀਆਂ ਰਾਹੀਂ)-ਅੱਜ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਜੇਲ੍ਹ ਵਿਚ ਬੰਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੁਟਾਲੇ ਦੇ ਚੌਥੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਇਕ ਹੋਰ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿੱਤਾ ਹੈ। ਸੀ. ਬੀ. ਆਈ. ਜੱਜ ਸ਼ਿਵਪਾਲ ਸਿੰਘ ਨੇ 1990 ਦੇ ਦਹਾਕੇ ਦੇ ਸ਼ੁਰੂ ਵਿਚ ਦੁਮਕਾ ਖ਼ਜ਼ਾਨੇ ਚੋਂ 3.13 ਕਰੋੜ ਰੁਪਏ ਜਾਅਲਸਾਜ਼ੀ ਨਾਲ ਕਢਵਾਉਣ ਨਾਲ ਸਬੰਧਿਤ ਆਰ ਸੀ 38 ਏ/96 ਮਾਮਲੇ ਵਿਚ 69 ਸਾਲਾ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ 18 ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਮਿਸ਼ਰਾ ਸਮੇਤ 12 ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਤੋਂ ਬਾਹਰ ਆਉਂਦਿਆਂ ਲਾਲੂ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦੇ ਜਦਕਿ ਪਾਰਟੀ ਉਪ ਪ੍ਰਧਾਨ ਰਘੂਵੰਸ਼ ਪ੍ਰਸਾਦ ਸਿੰਘ ਨੇ ਕਿਹਾ ਕਿ ਉਹ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ। ਸੀ. ਬੀ. ਆਈ. ਦੇ ਵਕੀਲ ਮੁਤਾਬਕ ਮਾਨਯੋਗ ਜੱਜ 21 ਮਾਰਚ ਨੂੰ ਸਜ਼ਾ ਦੇ ਸਮੇਂ ਬਾਰੇ ਦਲੀਲਾਂ ਸੁਨਣਗੇ। ਅੱਜ ਦਾ ਫ਼ੈਸਲਾ ਅਣਵੰਡੇ ਬਿਹਾਰ ਜਦੋਂ ਰਾਸ਼ਟਰੀ ਜਨਤਾ ਦਲ ਸੱਤਾ ਵਿਚ ਸੀ ਅਤੇ ਲਾਲੂ ਪ੍ਰਸਾਦ ਮੁੱਖ ਮੰਤਰੀ ਸਨ, ਵਿਚ 1990 ਦੇ ਦਹਾਕੇ ਵਿਚ ਸਰਕਾਰੀ ਖ਼ਜ਼ਾਨੇ 'ਚੋਂ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਕਢਵਾਉਣ ਨਾਲ ਸਬੰਧਤ ਚਾਰ ਘੁਟਾਲੇ ਦੇ ਚੌਥੇ ਮਾਮਲੇ 'ਚ ਦਿੱਤਾ ਗਿਆ ਹੈ। ਦਿਉਗੜ੍ਹ ਖ਼ਜ਼ਾਨੇ 'ਚੋਂ ਗੈਰਕਾਨੂੰਨੀ ਤਰੀਕੇ ਨਾਲ ਪੈਸਾ ਕਢਵਾਉਣ ਨਾਲ ਸਬੰਧਤ ਦੂਸਰੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਪਿਛਲੇ ਸਾਲ 23 ਦਸੰਬਰ ਤੋਂ ਲਾਲੂ ਪ੍ਰਸਾਦ ਯਾਦਵ ਬਿਰਸਾ ਮੁੰਡਾ ਜ਼ੇਲ੍ਹ ਵਿਚ ਬੰਦ ਹੈ। ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੇ ਮੁਖੀ ਨੂੰ 1990 ਦੇ ਦਹਾਕੇ ਵਿਚ ਚੈਬਾਸਾ 'ਚ 37.7 ਕਰੋੜ ਰੁਪਏ ਗੈਰਕਾਨੂੰਨੀ ਤਰੀਕੇ ਨਾਲ ਕਢਵਾਉਣ ਲਈ 30 ਸਤੰਬਰ 2013 ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਪਿੱਛੋਂ ਲਾਲੂ ਯਾਦਵ ਨੂੰ ਲੋਕ ਸਭਾ ਚੋਂ ਅਯੋਗ ਕਰਾਰ ਦਿੱਤਾ ਗਿਆ ਅਤੇ ਸਜ਼ਾ ਖਤਮ ਹੋਣ ਪਿੱਛੋਂ 6 ਸਾਲ ਤਕ ਚੋਣਾਂ ਲੜਨ 'ਤੇ ਪਾਬੰਦੀ ਲਾ ਦਿੱਤੀ ਸੀ। ਚੌਥੇ ਚਾਰਾ ਘੁਟਾਲਾ ਮਾਮਲੇ ਵਿਚ ਕੁਲ 47 ਦੋਸ਼ੀ ਹਨ। ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ 'ਚੋਂ 14 ਦੋਸ਼ੀਆਂ ਦੀ ਮੌਤ ਹੋ ਗਈ ਜਦਕਿ 2 ਵਾਅਦਾ ਮੁਆਫ਼ ਗਵਾਹ ਬਣ ਗਏ। ਦੂਸਰੇ ਮਾਮਲੇ ਵਿਚ ਦਿਉਗੜ੍ਹ ਖ਼ਜ਼ਾਨੇ 'ਚੋਂ 89.27 ਲੱਖ ਰੁਪਏ ਜਾਅਲਸਾਜ਼ੀ ਨਾਲ ਕਢਵਾਉਣ ਲਈ ਲਾਲੂ ਪ੍ਰਸਾਦ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਕ ਹੋਰ ਚੈਬਾਸਾ ਮਾਮਲੇ ਵਿਚ ਲਾਲੂ ਪ੍ਰਸਾਦ ਨੂੰ 37.62 ਕਰੋੜ ਗੈਰਕਾਨੂੰਨੀ ਤਰੀਕੇ ਨਾਲ ਕਢਵਾਉਣ ਬਦਲੇ ਇਸ ਸਾਲ 24 ਜਨਵਰੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਵਾਈ ਸੀ। ਦੂਸਰੇ ਪਾਸੇ ਜਗਨਨਾਥ ਮਿਸ਼ਰਾ ਦੋ ਮਾਮਲਿਆਂ ਵਿਚ ਬਰੀ ਹੋ ਚੁੱਕਾ ਹੈ ਜਦਕਿ ਦੋ ਮਾਮਲਿਆਂ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਦੇ ਫ਼ੈਸਲੇ ਵਿਚ ਸਾਬਕਾ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਜਗਦੀਸ਼ ਸ਼ਰਮਾ ਅਤੇ ਧਰੁਵ ਭਗਤ, ਸਾਬਕਾ ਵਿਧਾਇਕ ਆਰ. ਕੇ. ਰਾਣਾ, ਬਿਹਾਰ ਦੇ ਸਾਬਕਾ ਮੰਤਰੀ ਵਿਦਿਆ ਸਾਗਰ ਨਿਸ਼ਾਦ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਸਾਬਕਾ ਆਮਦਨ ਕਰ ਕਮਿਸ਼ਨਰ ਏ. ਸੀ. ਚੌਧਰੀ, ਸਾਬਕਾ ਆਈ. ਏ. ਐਸ. ਅਧਿਕਾਰੀਆਂ ਬੇਕ ਜੁਲੀਅਸ ਅਤੇ ਮਹੇਸ਼ ਪ੍ਰਸਾਦ ਅਤੇ ਸਾਬਕਾ ਡਵੀਜ਼ਨਲ ਕਮਿਸ਼ਨਰ ਐਮ. ਸੀ. ਸੁਬਰਾਨੋ ਸਾਬਕਾ ਸਰਕਾਰੀ ਅਧਿਕਾਰੀਆਂ 'ਚ ਸ਼ਾਮਿਲ ਹਨ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਕ ਹੋਰ ਸਾਬਕਾ ਆਈ. ਏ. ਐਸ. ਅਧਿਕਾਰੀ ਫੂਲ ਚੰਦ ਸਿੰਘ, ਕੁਝ ਸਾਬਕਾ ਏ. ਐਚ. ਡੀ. ਦੇ ਅਧਿਕਾਰੀਆਂ ਅਤੇ ਟਰਾਂਸਪੋਰਟਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪੰਜਵਾਂ ਮਾਮਲਾ ਰਾਂਚੀ ਵਿਚ ਦੋਰਾਂਡਾ ਖ਼ਜ਼ਾਨੇ 'ਚੋਂ 139 ਕਰੋੜ ਰੁਪਏ ਜਾਅਲਸਾਜ਼ੀ ਨਾਲ ਕਢਵਾਉਣ ਨਾਲ ਸਬੰਧਤ ਹੈ ਅਤੇ ਇਸ 'ਤੇ ਅਦਾਲਤ ਸੁਣਵਾਈ ਕਰ ਰਹੀ ਹੈ।

ਲੋਕਾਂ ਲਈ ਕੰਮ ਕਰਨ ਆਏ ਹਾਂ, ਅਦਾਲਤ ਜਾਣ ਦਾ ਸਮਾਂ ਨਹੀਂ

ਸਿਸੋਦੀਆ ਨੇ ਦਿੱਤੀ ਸਫਾਈ

ਨਵੀਂ ਦਿੱਲੀ, 19 ਮਾਰਚ (ਪੀ. ਟੀ. ਆਈ.)-ਵਿਰੋਧੀ ਪਾਰਟੀਆਂ ਦੇ ਨੇਤਾਵਾਂ ਤੋਂ ਮੁਆਫ਼ੀ ਮੰਗਣ ਕਾਰਨ ਅਲੋਚਨਾ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਚਾਅ ਕਰਦਿਆਂ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਕਿਸੇ ਹੰਕਾਰ ਦੀ ਲੜਾਈ ਵਿਚ ਯਕੀਨ ਨਹੀਂ ਰੱਖਦੇ ਅਤੇ ਕਾਨੂੰਨ ਝਗੜਿਆਂ ਵਿਚ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸਗੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਦਿੱਲੀ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਜੇਕਰ ਸਾਡੀਆਂ ਟਿੱਪਣੀਆਂ ਨਾਲ ਕਿਸੇ ਦੀ ਭਾਵਨਾ ਨੂੰ ਸੱਟ ਲੱਗਦੀ ਹੈ ਤਾਂ ਅਸੀਂ ਮੁਆਫ਼ੀ ਮੰਗ ਲਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹੰਕਾਰ ਦੀ ਲੜਾਈ 'ਚ ਰੁਚੀ ਨਹੀਂ ਰੱਖਦੇ ਅਤੇ ਸਾਡੇ ਕੋਲ ਅਦਾਲਤਾਂ 'ਚ ਜਾਣ ਦਾ ਸਮਾਂ ਨਹੀਂ। ਅਸੀਂ ਖੁਦ ਲਈ ਸਮਾਂ ਕੱਢਿਆ ਹੈ ਤਾਂ ਜੋ ਅਸੀਂ ਲੋਕਾਂ ਲਈ ਲੜ ਸਕੀਏ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਸਾਬਕਾ ਨੇਤਾ ਅੰਜਲੀ ਦਾਮਨੀਆ ਨੇ ਕੇਜਰੀਵਾਲ 'ਤੇ ਤਿੱਖਾ ਹਮਲਾ ਕਰਦਿਆਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੇ ਇੰਨਾ ਸੁਖਾਲਾ ਹੀ ਪਿੱਛੇ ਹਟ ਜਾਣਾ ਸੀ ਤਾਂ ਉਨ੍ਹਾਂ ਨੇ 20 ਭ੍ਰਿਸ਼ਟ ਨੇਤਾਵਾਂ ਦੀ ਸੂਚੀ ਕਿਉਂ ਜਾਰੀ ਕੀਤੀ ਸੀ। ਕੇਜਰੀਵਾਲ ਦੀ ਸਹਿਯੋਗੀ ਰਹੀ ਦਾਮਨੀਆ ਨੇ ਨਿਤਿਨ ਗਡਕਰੀ 'ਤੇ ਬੇਨਿਯਮੀਆਂ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਉਨ੍ਹਾਂ ਨੂੰ ਦੁੱਖ ਹੋ ਰਿਹਾ ਹੈ ਕਿ ਕੇਜਰੀਵਾਲ ਗਡਕਰੀ ਤੋਂ ਮੁਆਫ਼ੀ ਮੰਗ ਰਹੇ ਹਨ ਜਦਕਿ ਉਨ੍ਹਾਂ ਨੇ ਗਡਕਰੀ ਖਿਲਾਫ ਠੋਸ ਸਬੂਤ ਦਿੱਤੇ ਸਨ। ਦਾਮਨੀਆ ਨੇ ਕਿਹਾ ਕਿ ਉਹ ਖੁਦ ਵੀ ਮਾਣਹਾਨੀ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਅੰਤ ਤਕ ਲੜੇਗੀ। ਉਹ ਸਾਲ 2015 ਵਿਚ 'ਆਪ' ਨਾਲੋਂ ਵੱਖ ਹੋ ਗਈ ਸੀ।

ਬੇਵਸਾਹੀ ਮਤੇ ਬਾਰੇ ਨੋਟਿਸ ਪੇਸ਼ ਕੀਤੇ ਜਾਣ ਤੋਂ ਇਨਕਾਰ

ਸਪੀਕਰ ਨੇ ਹੰਗਾਮੇ ਕਾਰਨ ਲਿਆ ਫ਼ੈਸਲਾ

ਨਵੀਂ ਦਿੱਲੀ, 19 ਮਾਰਚ (ਉਪਮਾ ਡਾਗਾ ਪਾਰਥ)-'ਬੇਵਸਾਹੀ ਮਤਾ ਪੇਸ਼ ਕਰਨਾ ਮੇਰਾ ਫਰਜ਼ ਹੈ, ਪਰ ਜਦ ਤੱਕ ਸਦਨ 'ਚ ਹੰਗਾਮਾ ਰਹੇਗਾ, ਇਹ ਪੇਸ਼ ਕੀਤਾ ਨਹੀਂ ਜਾ ਸਕਦਾ।' ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਰਾਜ ਦੇ ਦਰਜੇ ਦੇ ਮੁੱਦੇ 'ਤੇ ਵਾਈ. ਆਰ. ਐਸ. ਕਾਂਗਰਸ ਵਲੋਂ ਇਕ ਅਤੇ ਤੇਲਗੂ ਦੇਸਮ ਪਾਰਟੀ (ਟੀ. ਡੀ. ਪੀ.) ਵਲੋਂ ਪੇਸ਼ ਕੀਤੇ 2 ਬੇਵਸਾਹੀ ਮਤਿਆਂ ਸਬੰਧੀ ਨੋਟਿਸ ਨੂੰ ਖਾਰਜ ਕਰ ਦਿੱਤਾ। ਕੁੱਲ 17 ਮਿੰਟ ਚੱਲੀ ਲੋਕ ਸਭਾ ਨੂੰ ਇਕ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤਾ ਗਿਆ। ਲੋਕ ਸਭਾ 'ਚ ਬਹੁਮੱਤ ਹੋਣ ਕਾਰਨ ਬੇਵਸਾਹੀ ਮਤੇ ਨੂੰ ਲੈ ਕੇ ਆਤਮਵਿਸ਼ਵਾਸ 'ਚ ਭਰੀ ਸਰਕਾਰ ਵਲੋਂ 'ਤਿਆਰ' ਹੋਣ ਦਾ ਸੰਕੇਤ ਦਿੰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਬੇਵਸਾਹੀ ਮਤੇ ਸਮੇਤ ਹੋਰ ਸਭ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ, ਪਰ ਲੋਕ ਸਭਾ ਸਪੀਕਰ ਨੇ ਹੰਗਾਮੇ ਕਾਰਨ ਮਤੇ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਦੋਵੇਂ ਦਲਾਂ ਦੇ ਬੇਵਸਾਹੀ ਮਤੇ ਸਦਨ ਨਾ ਚੱਲਣ ਕਾਰਨ ਪੇਸ਼ ਨਹੀਂ ਹੋ ਸਕੇ। ਐਨ. ਡੀ. ਏ. ਗਠਜੋੜ 'ਚ ਭਾਈਵਾਲ ਰਹੀ ਟੀ. ਡੀ. ਪੀ. ਨੇ ਆਪਣੇ ਸੰਸਦ ਮੈਂਬਰਾਂ ਨੂੰ ਵਿਪ੍ਹ ਜਾਰੀ ਕਰਕੇ ਬਜਟ ਇਜਲਾਸ ਦੇ ਆਖਰ ਤੱਕ ਸਦਨ 'ਚ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਹਨ। ਸੰਸਦ 'ਚ ਸੂਬੇ (ਆਂਧਰਾ ਪ੍ਰਦੇਸ਼) ਦੀ ਜੰਗ ਲੜ ਰਹੀਆਂ ਦੋਵੇਂ ਸਥਾਨਕ ਪਾਰਟੀਆਂ (ਟੀ. ਡੀ. ਪੀ. ਅਤੇ ਵਾਈ. ਆਰ. ਐਸ. ਕਾਂਗਰਸ) ਬੇਵਸਾਹੀ ਮਤੇ ਲਈ ਵੱਧ ਤੋਂ ਵੱਧ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ 'ਚ ਹਨ। ਇਥੇ ਜ਼ਿਕਰਯੋਗ ਹੈ ਕਿ ਲੋਕ ਸਭਾ 'ਚ ਟੀ. ਡੀ. ਪੀ. ਦੇ 16, ਜਦਕਿ ਵਾਈ. ਆਰ. ਐਸ. ਕਾਂਗਰਸ ਦੇ 9 ਸੰਸਦ ਮੈਂਬਰ ਹਨ, ਜਦਕਿ ਬੇਵਸਾਹੀ ਮਤਾ ਪੇਸ਼ ਕਰਨ ਲਈ 50 ਸੰਸਦ ਮੈਂਬਰਾਂ ਦੀ ਹਮਾਇਤ ਦੀ ਲੋੜ ਹੁੰਦੀ ਹੈ। ਕਾਂਗਰਸ, ਮਾਰਕਸੀ ਪਾਰਟੀ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਇਸ 'ਤੇ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਟੀ. ਡੀ. ਪੀ. ਦੇ ਸਾਂਸਦ ਆਰ. ਐਸ. ਨਾਇਡੂ ਨੇ ਹਮਾਇਤ ਲਈ ਹੋਰਨਾਂ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਟੀ. ਡੀ. ਪੀ. ਬਹਿਸ ਲਈ ਵੱਧ ਤੋਂ ਵੱਧ ਸਮਰਥਨ ਚਾਹੁੰਦੀ ਹੈ, ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸਰਕਾਰ ਸੁੱਟਣ ਦੀ ਨਹੀਂ ਹੈ। ਦੋਹਾਂ ਪਾਰਟੀਆਂ ਨੇ ਐਨ. ਡੀ. ਏ. ਦੇ ਨਾਰਾਜ਼ ਭਾਈਵਾਲਾਂ ਨੂੰ ਵੀ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ। ਸਰਕਾਰ ਪ੍ਰਤੀ ਜਨਤਕ ਤੌਰ 'ਤੇ ਨਾਰਾਜ਼ਗੀ ਪ੍ਰਗਟਾਉਣ ਵਾਲੀ ਸ਼ਿਵ ਸੈਨਾ ਨੇ 'ਠਹਿਰੋ ਤੇ ਦੇਖੋ' ਦੀ ਨੀਤੀ ਤੋਂ ਬਾਅਦ ਖੁਦ ਨੂੰ ਇਸ ਮਤੇ ਤੋਂ ਵੱਖ ਰੱਖਣ ਦਾ ਫੈਸਲਾ ਕੀਤਾ। ਸ਼ਿਵ ਸੈਨਾ ਨੇ ਕਿਹਾ ਕਿ ਉਹ ਨਾ ਤਾਂ ਸਰਕਾਰ ਅਤੇ ਨਾ ਹੀ ਵਿਰੋਧੀ ਧਿਰ ਦੇ ਨਾਲ ਹਨ। ਜਦਕਿ ਅੰਨਾ ਡੀ. ਐਮ. ਕੇ. ਅਤੇ ਬੀਜੂ ਜਨਤਾ ਦਲ ਨੇ ਇਸ ਨੂੰ ਆਪਣਾ ਸਮਰਥਨ ਨਹੀਂ ਦਿੱਤਾ। ਹੰਗਾਮੇ ਅਤੇ ਪ੍ਰਦਰਸ਼ਨ ਕਾਰਨ ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ 'ਚ ਅੱਜ ਲਗਾਤਾਰ 11ਵੇਂ ਦਿਨ ਦੋਵਾਂ ਸਦਨਾਂ 'ਚ ਕੋਈ ਕਾਰਵਾਈ ਨਹੀਂ ਹੋਈ। ਰਾਜ ਸਭਾ 'ਚ ਵੀ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੀਆਂ ਪਾਰਟੀਆਂ ਨੇ ਆਪਣੇ ਸਥਾਨਕ ਮੁੱਦਿਆਂ ਕਾਰਨ ਸਭਾ 'ਚ ਹੰਗਾਮਾ ਜਾਰੀ ਰੱਖਿਆ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ ਅਤੇ ਤਾਮਿਲਨਾਡੂ ਵਲੋਂ ਕਾਵੇਰੀ ਪ੍ਰਬੰਧਕ ਬੋਰਡ ਦੀ ਸਥਾਪਨਾ ਦੀ ਮੰਗ ਨੂੰ ਲੈ ਕੇ ਦੋਵਾਂ ਸੂਬਿਆਂ ਦੇ ਸੰਸਦ ਮੈਂਬਰ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਦੇ ਵਿਚਕਾਰ ਆ ਗਏ। ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਹੰਗਾਮਿਆਂ ਕਾਰਨ 10 ਮਿੰਟ ਦੇ ਅੰਦਰ ਹੀ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।

ਪਾਕਿ 'ਚ 12 ਵਰ੍ਹਿਆਂ ਦੀ ਹਿੰਦੂ ਲੜਕੀ ਅਗਵਾ

ਅੰਮ੍ਰਿਤਸਰ, 19 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਟੰਡੋ ਆਦਮ ਖ਼ਾਂ ਦੇ ਇਤਿਹਾਸਕ ਪਿੰਡ ਓਡੇਰੋ ਲਾਲ (ਝੂਲੇ ਲਾਲ) 'ਚੋਂ ਇੱਕ 12 ਵਰ੍ਹਿਆਂ ਦੀ ਹਿੰਦੂ ਲੜਕੀ ਨੂੰ ਅਗਵਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬਾ ਸਿੰਧ 'ਚ ਹਿੰਦੂ ਮੁਟਿਆਰਾਂ ਅਤੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਾਏ ਜਾਣ ਦੇ ਮਾਮਲੇ ਲਗਾਤਾਰ ਜ਼ੋਰ ਫੜਦੇ ਜਾ ਰਹੇ ਹਨ। ਇਸੇ ਸਭ ਦੇ ਚੱਲਦਿਆਂ ਕੱਲ੍ਹ ਉਕਤ ਇਲਾਕੇ ਦੀ 12 ਸਾਲਾ ਹਿੰਦੂ ਲੜਕੀ ਨੂੰ ਉਸ ਵੇਲੇ ਅਗਵਾ ਕੀਤਾ ਗਿਆ, ਜਦੋਂ ਉਹ ਆਪਣੇ ਵੱਡੇ ਭਰਾ ਦੇ ਨਾਲ ਘਰ ਦੇ ਕੰਮ 'ਚ ਸਹਿਯੋਗ ਦੇ ਰਹੀ ਸੀ। ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਦੇ ਘਰ 'ਚ ਜਬਰੀ ਦਾਖ਼ਲ ਹੋ ਕੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਬਚਾਉਣ ਲਈ ਜੱਦੋ-ਜਹਿਦ ਕਰਨ ਵਾਲੇ ਉਸ ਦੇ ਭਰਾ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਅਗਵਾਕਾਰਾਂ ਦੇ ਜਾਣ ਉਪਰੰਤ ਆਪਣੀ ਭੈਣ ਦੀ ਸੁਰੱਖਿਆ ਕਰਨ 'ਚ ਨਾਕਾਮ ਰਹੇ ਉਕਤ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਨੂੰ ਲੈ ਕੇ ਅੱਜ ਟੰਡੋ ਆਦਮ ਖ਼ਾਂ ਸ਼ਹਿਰ 'ਚ ਪੀੜਤ ਲੜਕੀ ਦੇ ਵਾਰਿਸਾਂ, ਸਥਾਨਕ ਹਿੰਦੂ ਸੰਗਠਨਾਂ ਤੇ ਮਨੁੱਖੀ ਅਧਿਕਾਰਾਂ ਨਾਲ ਜੁੜੀਆਂ ਸੁਸਾਇਟੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਓਧਰ ਪਾਕਿਸਤਾਨ ਹਿੰਦੂ ਕੌਂਸਲ ਦੇ ਪੈਟਰਨ-ਇਨ-ਚੀਫ਼ ਐਮ. ਐਨ. ਏ. ਡਾ: ਰਮੇਸ਼ ਕੁਮਾਰ ਵਾਂਕਵਾਨੀ ਨੇ ਉਕਤ ਪੀੜਤਾ ਨੂੰ ਜਲਦ ਉਸ ਦੇ ਵਾਰਿਸਾਂ ਤੱਕ ਪਹੁੰਚਾਉਣ ਦੀ ਮੰਗ ਕਰਦਿਆਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ ਦੇ ਚੱਲਦਿਆਂ ਹਰ ਵਰ੍ਹੇ ਪਾਕਿਸਤਾਨ ਤੋਂ 5000 ਹਿੰਦੂ ਹਿਜਰਤ ਕਰ ਕੇ ਦੂਸਰੇ ਦੇਸ਼ਾਂ 'ਚ ਪਨਾਹ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ 'ਤੇ ਕਾਬੂ ਪਾਉਣ ਲਈ ਘੱਟ ਗਿਣਤੀ ਭਾਈਚਾਰੇ ਦਾ ਸੁਰੱਖਿਆ ਬਿੱਲ 9 ਮਹੀਨੇ ਬੀਤਣ ਦੇ ਬਾਅਦ ਵੀ ਪਾਸ ਨਹੀਂ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ 'ਚ ਲਗਾਤਾਰ ਵਧ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ ਨੂੰ ਠੱਲ ਪਾਉਣ ਲਈ ਲਾਗੂ ਕੀਤੇ ਗਏ ਉਕਤ ਬਿੱਲ ਨੂੰ ਪਾਕਿ ਦੇ ਕੱਟੜਪੰਥੀ ਆਗੂਆਂ ਨੇ ਵਿਵਾਦਪੂਰਨ, ਗ਼ੈਰ-ਇਸਲਾਮੀ ਤੇ ਇਸਲਾਮ ਦੇ ਸਿਧਾਂਤਾਂ ਦੇ ਵਿਰੁੱਧ ਦੱਸਦਿਆਂ ਰੱਦ ਕਰਵਾ ਦਿੱਤਾ ਸੀ।

ਕਰਜ਼ਾ ਮੁਆਫ਼ੀ ਲਈ ਬੈਂਕਾਂ ਨੂੰ ਕਿੱਥੋਂ ਪੈਸਾ ਦੇਵੇਗੀ ਸਰਕਾਰ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ)-ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਪੰਜਾਬ ਵਿਚ ਲਗਦੇ ਧਰਨਿਆਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਕੋਲੋਂ ਪੁੱਛਿਆ ਹੈ ਕਿ ਉਹ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਤਿੰਨ ...

ਪੂਰੀ ਖ਼ਬਰ »

ਬੰਗਲਾਦੇਸ਼ ਸੁਪਰੀਮ ਕੋਰਟ ਵਲੋਂ ਖ਼ਾਲਿਦਾ ਜ਼ਿਆ ਦੀ ਜ਼ਮਾਨਤ ਦੇ ਆਦੇਸ਼ 'ਤੇ ਰੋਕ

ਢਾਕਾ, 19 ਮਾਰਚ (ਏਜੰਸੀ)-ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਦਾ ਇਹ ਫ਼ੈਸਲਾ ਜ਼ਿਆ ਲਈ ਇਕ ਸਿਆਸੀ ਝਟਕਾ ਮੰਨਿਆ ਜਾ ...

ਪੂਰੀ ਖ਼ਬਰ »

ਸੁੱਚਾ ਸਿੰਘ ਲੰਗਾਹ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 19 ਮਾਰਚ (ਸੁਰਜੀਤ ਸਿੰਘ ਸੱਤੀ)-ਜਬਰ ਜਨਾਹ ਦੇ ਮਾਮਲੇ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਕੁਝ ਸ਼ਰਤਾਂ 'ਤੇ ਨਿਯਮਤ ਜ਼ਮਾਨਤ ਦੇ ਦਿੱਤੀ। ਹਾਈਕੋਰਟ ਨੇ ਕਿਹਾ ਕਿ ਅਦਾਲਤ ਦੀ ਇਜਾਜ਼ਤ ...

ਪੂਰੀ ਖ਼ਬਰ »

2 ਤੋਂ 3 ਫ਼ੀਸਦੀ ਤੱਕ ਮਹਿੰਗੀ ਹੋ ਸਕਦੀ ਹੈ ਬਿਜਲੀ

ਜਲੰਧਰ, 19 ਮਾਰਚ (ਸ਼ਿਵ ਸ਼ਰਮਾ)-ਪਾਵਰਕਾਮ ਦੀ ਮੌਜੂਦਾ ਵਿੱਤੀ ਹਾਲਤ ਤੋਂ ਸਰਕਾਰ ਦੇ ਨਾਲ-ਨਾਲ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵੀ ਚਿੰਤਤ ਹੈ ਤੇ ਇਸ ਨਾਲ ਪਾਵਰਕਾਮ ਨੂੰ ਅਪ੍ਰੈਲ 'ਚ ਬਿਜਲੀ ਵਾਧੇ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਕਿਉਂਕਿ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਤਲਵਾੜ ਜੋੜੇ ਨੂੰ ਨੋਟਿਸ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)-ਆਰੂਸ਼ੀ-ਹੇਮਰਾਜ ਹੱਤਿਆਕਾਂਡ ਮਾਮਲੇ 'ਚ ਸੁਪਰੀਮ ਕੋਰਟ ਨੇ ਹੇਮਰਾਜ ਦੀ ਪਤਨੀ ਖੁਮਕਲਾ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ। ਇਸ ਪਟੀਸ਼ਨ 'ਚ ਆਰੂਸ਼ੀ ਦੇ ਮਾਤਾ-ਪਿਤਾ ਰਾਜੇਸ਼ ਤਲਵਾੜ ਤੇ ਨੂਪੁਰ ਤਲਵਾੜ ਦੀ ਰਿਹਾਈ ਦੇ ਖ਼ਿਲਾਫ਼ ਅਤੇ ਇਲਾਹਬਾਦ ...

ਪੂਰੀ ਖ਼ਬਰ »

ਚਪੜਾਸੀ ਦੀਆਂ 9 ਅਸਾਮੀਆਂ ਲਈ ਪੁੱਜੇ ਹਜ਼ਾਰਾਂ ਨੌਜਵਾਨ

ਬਲਜਿੰਦਰਪਾਲ ਸਿੰਘ ਹੁਸ਼ਿਆਰਪੁਰ, 19 ਮਾਰਚ-ਸਰਕਾਰ ਦੇ ਦਾਅਵੇ ਅਤੇ ਵਾਅਦੇ ਭਾਵੇਂ ਜੋ ਵੀ ਹੋਣ ਪਰ ਸੂਬੇ 'ਚ ਬੇਰੁਜ਼ਗਾਰੀ ਨੌਜਵਾਨਾਂ ਲਈ 'ਜੀਅ ਦਾ ਜੰਜਾਲ' ਬਣੀ ਹੋਈ ਹੈ, ਇਹ ਅੱਜ ਜ਼ਿਲ੍ਹਾ ਕਚਹਿਰੀਆਂ 'ਚ ਭਰਤੀ ਕੀਤੇ ਜਾਣ ਵਾਲੇ ਚਪੜਾਸੀਆਂ ਦੀ ਰੱਖੀ ਇੰਟਰਵਿਊ ਦੌਰਾਨ ...

ਪੂਰੀ ਖ਼ਬਰ »

ਚੰਦਰਸ਼ੇਖਰ ਰਾਓ ਵਲੋਂ ਤੀਜੇ ਫਰੰਟ ਦੀ ਪਹਿਲ ਲਈ ਮਮਤਾ ਨਾਲ ਮੁਲਾਕਾਤ

ਕੋਲਕਾਤਾ, 19 ਮਾਰਚ (ਰਣਜੀਤ ਸਿੰਘ ਲੁਧਿਆਣਵੀ)-ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗੈਰ ਭਾਜਪਾ ਤੇ ਗੈਰ ਕਾਂਗਰਸੀ ਫੈਡਰਲ ਫਰੰਟ ...

ਪੂਰੀ ਖ਼ਬਰ »

ਇਰਫ਼ਾਨ ਖ਼ਾਨ ਇਲਾਜ ਲਈ ਲੰਡਨ ਰਵਾਨਾ

ਮੁੰਬਈ, 19 ਮਾਰਚ (ਏਜੰਸੀ)-ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਇਰਫਾਨ ਖ਼ਾਨ ਆਪਣਾ ਇਲਾਜ ਕਰਵਾਉਣ ਲਈ ਲੰਡਨ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਬਿਮਾਰੀ ਬਾਰੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਸੀ। ਕਿਹਾ ਜਾ ਰਿਹਾ ਸੀ ਕਿ ਉਹ ਇਲਾਜ ਕਰਵਾਉਣ ਲਈ ਅਮਰੀਕਾ ...

ਪੂਰੀ ਖ਼ਬਰ »

ਜਦੋਂ ਤਕਨੀਕ 'ਤੇ ਸਵਾਲੀਆ ਨਿਸ਼ਾਨ ਲੱਗਣ ਤਾਂ ਉਸ ਦੀ ਪੜਤਾਲ ਜ਼ਰੂਰੀ-ਡਾ: ਅਸ਼ਵਨੀ ਕੁਮਾਰ

ਨਵੀਂ ਦਿੱਲੀ, 19 ਮਾਰਚ (ਉਪਮਾ ਡਾਗਾ ਪਾਰਥ)-ਸਾਬਕਾ ਕਾਨੂੰਨ ਮੰਤਰੀ ਨੇ ਕਾਂਗਰਸ ਦੇ ਪਲੈਨਰੀ ਇਜਲਾਸ 'ਚ ਲਿਆਂਦੇ ਸਿਆਸੀ ਮਤੇ 'ਚ ਬੈਲਟ ਪੇਪਰ ਮੁੜ ਸ਼ੁਰੂ ਕੀਤੇ ਜਾਣ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਵੇਂ ਤਕਨੀਕ ਦਾ ਵਿਕਾਸ ਅਗਾਂਹਵਧੂ ਸੋਚ ਦਰਸਾਉਂਦਾ ਹੈ, ਪਰ ...

ਪੂਰੀ ਖ਼ਬਰ »

ਅੱਜ ਪ੍ਰਦਾਨ ਕੀਤੇ ਜਾਣਗੇ ਪਦਮ ਪੁਰਸਕਾਰ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਰਾਸ਼ਟਰਪਤੀ ਰਾਮਨਾਥ ਕੋਵਿੰਦ ਭਲਕੇ ਸਾਲ 2018 ਲਈ ਗਣਤੰਤਰ ਦਿਵਸ ਮੌਕੇ ਐਲਾਨੇ 84 ਪਦਮ ਪੁਰਸਕਾਰਾਂ 'ਚੋਂ 41 ਨਾਮਵਰ ਸਖਸ਼ੀਅਤਾਂ ਨੂੰ ਪ੍ਰਤਿਸ਼ਠਾਵਾਨ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ। ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ...

ਪੂਰੀ ਖ਼ਬਰ »

ਭਾਰਤ ਦੇ ਫ਼ਲਸਫ਼ਿਆਂ 'ਚ ਸ਼ਾਂਤੀ, ਏਕਤਾ ਤੇ ਸਦਭਾਵਨਾ-ਮੋਦੀ

ਜੈਪੁਰ, 19 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅਜਮੇਰ ਸ਼ਰੀਫ਼ 'ਚ ਹਜ਼ਰਤ ਖ਼ਵਾਜ਼ਾ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜ੍ਹਾਈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਸ਼ਾਂਤੀ, ਏਕਤਾ ਤੇ ...

ਪੂਰੀ ਖ਼ਬਰ »

ਹੋਂਦ ਚਿੱਲੜ ਮਾਮਲੇ 'ਚ 4 ਅਧਿਕਾਰੀਆਂ ਖ਼ਿਲਾਫ਼ ਹਾਈਕੋਰਟ 'ਚ ਸੁਣਵਾਈ ਅੱਜ

ਹਿਸਾਰ, 19 ਮਾਰਚ (ਅਜੀਤ ਬਿਊਰੋ)-ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਪੰਜਾਬ ਹਰਿਆਣਾ ਹਾਈਕੋਰਟ 'ਚ ਪਾਈ ਗਈ ਪਟੀਸ਼ਨ ਨੰ. 17337 ਤਹਿਤ ਮਾਨਯੋਗ ਹਰੀਪਾਲ ਵਰਮਾ ਦੀ ਅਦਾਲਤ 'ਚ ਅਹਿਮ ਸੁਣਵਾਈ 20 ਮਾਰਚ ਨੂੰ ਹੋਵੇਗੀ। ਕੇਸ ਦੀ ...

ਪੂਰੀ ਖ਼ਬਰ »

2 ਜੀ ਮਾਮਲਾ

ਰਾਜਾ, ਕੰਨੀਮੋਝੀ ਅਤੇ ਹੋਰਾਂ ਦੀ ਰਿਹਾਈ ਖ਼ਿਲਾਫ਼ ਈ. ਡੀ. ਹਾਈਕੋਰਟ ਪੁੱਜਾ

ਨਵੀਂ ਦਿੱਲੀ, 19 ਮਾਰਚ (ਏਜੰਸੀ)-ਯੂ. ਪੀ. ਏ.-2 ਕਾਰਜਕਾਲ 'ਚ ਹੋਏ 2ਜੀ ਘੁਟਾਲਾ ਮਾਮਲੇ 'ਚ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਇਕ ਵਾਰ ਫਿਰ ਮੁਸ਼ਕਿਲਾਂ 'ਚ ਘਿਰ ਸਕਦੇ ਹਨ। ਸੋਮਵਾਰ ਨੂੰ ਈ. ਡੀ. ਨੇ ਏ. ਰਾਜਾ, ਡੀ. ਐਮ. ਕੇ. ਦੀ ਸੰਸਦ ਮੈਂਬਰ ਕੰਨੀਮੋਝੀ ਅਤੇ ਹੋਰਾਂ ਦੀ 2ਜੀ ਮਾਮਲੇ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਵਲੋਂ ਅੰਨਾ ਹਜ਼ਾਰੇ ਦੇ ਅੰਦੋਲਨ ਦੀ ਹਮਾਇਤ

ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)-23 ਮਾਰਚ ਤੋਂ ਦਿੱਲੀ ਦੇ ਰਾਮਲੀਲ੍ਹਾ ਗਰਾਊਂਡ ਵਿਖੇ ਅੰਦੋਲਨ ਸ਼ੁਰੂ ਕਰਨ ਜਾ ਰਹੇ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਪ੍ਰਾਪਤ ਕਰਨ ਲਈ ਸੱਦੀ ਗਈ ਮੀਟਿੰਗ 'ਚ 50 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਭਾਰਤ ਵਲੋਂ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਨਾ ਕਰਨ 'ਤੇ ਪਾਕਿਸਤਾਨ ਨੇ ਨਿਰਾਸ਼ਾ ਪ੍ਰਗਟਾਈ

ਇਸਲਾਮਾਬਾਦ, 19 ਮਾਰਚ (ਏਜੰਸੀ)-ਪਾਕਿਸਤਾਨ ਨੇ ਅੱਜ 500 ਪਾਕਿਸਤਾਨੀ ਸ਼ਰਧਾਲੂਆਂ ਨੂੰ ਅਜਮੇਰ 'ਚ ਖ਼ਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਦੀ ਯਾਤਰਾ ਲਈ ਭਾਰਤ ਵਲੋਂ ਵੀਜ਼ਾ ਨਾ ਜਾਰੀ ਕਰਨ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਵਿਦੇਸ਼ ਦਫ਼ਤਰ ਨੇ ਇਕ ਬਿਆਨ 'ਚ ਦੱਸਿਆ ਕਿ ਇਹ ਯਾਤਰਾ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਕੇਨਰਾ ਬੈਂਕ ਦੇ ਸਾਬਕਾ ਸੀ.ਐਮ.ਡੀ. ਖ਼ਿਲਾਫ਼ ਦੋਸ਼ਪੱਤਰ ਦਾਇਰ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ) ਨੇ ਅੱਜ ਕੇਨਰਾ ਬੈਂਕ ਦੇ ਸਾਬਕਾ ਚੇਅਰਮੈਨ-ਕਮ- ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ) ਆਰ. ਕੇ. ਦੁਬੇ ਅਤੇ 2 ਕਾਰਜਕਾਰੀ ਨਿਰਦੇਸ਼ਕਾਂ ਖ਼ਿਲਾਫ਼ 2013 'ਚ 68 ਕਰੋੜ ਰੁਪਏ ਦੇ ਕਰਜ਼ੇ ਨੂੰ ਮਨਜ਼ੂਰ ਕਰਨ 'ਚ ਅਣਗਹਿਲੀ ...

ਪੂਰੀ ਖ਼ਬਰ »

ਭਾਰਤ ਵਲੋਂ ਪਾਕਿ ਡਿਪਟੀ ਹਾਈ ਕਮਿਸ਼ਨਰ ਤਲਬ

ਨਵੀਂ ਦਿੱਲੀ, 19 ਮਾਰਚ (ਏਜੰਸੀ)-ਭਾਰਤ ਨੇ ਅੱਜ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਪਾਕਿਸਤਾਨੀ ਸੈਨਾ ਵਲੋਂ ਬਿਨਾਂ ਭੜਕਾਹਟ ਕੀਤੀ ਗੋਲੀਬਾਰੀ, ਜਿਸ ਵਿਚ ਪੰਜ ਆਮ ਨਾਗਰਿਕ ਮਾਰੇ ਗਏ ਸਨ, ਵਿਰੁੱਧ ਸਖ਼ਤ ਇਤਰਾਜ਼ ਪ੍ਰਗਟਾਇਆ ਅਤੇ ਘਟਨਾ ਨੂੰ ਬਹੁਤ ...

ਪੂਰੀ ਖ਼ਬਰ »

ਗਿਲਾਨੀ ਨੇ ਹੁਰੀਅਤ ਦੇ ਚੇਅਰਮੈਨ ਦਾ ਅਹੁਦਾ ਛੱਡਿਆ

ਸ੍ਰੀਨਗਰ, 19 ਮਾਰਚ (ਮਨਜੀਤ ਸਿੰਘ)- ਹੁਰੀਅਤ ਦੇ ਵੱਖਵਾਦੀ ਧੜੇ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੇ ਅੱਜ ਇਕ ਵੱਡਾ ਫ਼ੈਸਲਾ ਲੈਂਦਿਆ ਇਸ ਦੇ ਚੇਅਰਮੈਨ ਦੇ ਅਹੁਦੇ 'ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਸਥਾਨ 'ਤੇ ਪਾਰਟੀ ਦੇ ਸੱਕਤਰ ਜਰਨਲ ਤੇ ਉਨ੍ਹਾਂ ਦੇ ਕਈ ...

ਪੂਰੀ ਖ਼ਬਰ »

ਹਿੰਦੀ ਸਾਹਿਤ ਦੇ ਕਵੀ ਕੇਦਾਰਨਾਥ ਸਿੰਘ ਦਾ ਦਿਹਾਂਤ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਗਿਆਨਪੀਠ ਪੁਰਸਕਾਰ ਜੇਤੂ ਤੇ ਹਿੰਦੀ ਸਾਹਿਤ ਦੇ ਮਹਾਨ ਕਵੀ ਕੇਦਾਰਨਾਥ ਸਿੰਘ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਨਿਮੋਣੀਆਂ ਦੀ ਬਿਮਾਰੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਏਮਜ਼ ਵਿਖੇ ਇਲਾਜ਼ ਚੱਲ ਰਿਹਾ ਸੀ। ਕੇਦਾਰਨਾਥ ਸਿੰਘ ਦੀ ...

ਪੂਰੀ ਖ਼ਬਰ »

ਹੁਣ ਨਹੀਂ ਆਵੇਗਾ ਨਵਾਂ ਤਨਖਾਹ ਕਮਿਸ਼ਨ

ਨਵੀਂ ਦਿੱਲੀ, 19 ਮਾਰਚ (ਏਜੰਸੀ)- ਪਿਛਲੇ ਕਈ ਦਿਨਾਂ ਤੋਂ ਚਰਚਾ ਹੈ ਕਿ 1 ਅਪ੍ਰੈਲ ਤੋਂ 7ਵੇਂ ਪੇਅ ਕਮਿਸ਼ਨ ਤਹਿਤ ਵਧੀ ਹੋਈ ਤਨਖਾਹ ਸਰਕਾਰੀ ਕਰਮਚਾਰੀਆਂ ਨੂੰ ਮਿਲੇਗੀ ਤੇ ਮੋਦੀ ਸਰਕਾਰ ਸਰਕਾਰੀ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 18 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਕਰਨ ...

ਪੂਰੀ ਖ਼ਬਰ »

ਟਕਲਾ 28 ਤੱਕ ਸੀ. ਬੀ. ਆਈ. ਹਿਰਾਸਤ 'ਚ

ਮੁੰਬਈ/ਨਵੀਂ ਦਿੱਲੀ, 19 ਮਾਰਚ (ਏਜੰਸੀ)-ਪਾਕਿਸਤਾਨ 'ਚ ਲੁਕੇ ਬੈਠੇ ਅੰਡਰਵਰਲਡ ਸਰਗਨੇ ਦਾਊਦ ਇਬਰਾਹੀਮ ਦੇ ਨੇੜਲੇ ਸਾਥੀ ਯਾਸੀਨ ਮਨਸੂਰ ਮੁਹੰਮਦ ਫਾਰੂਕ ਉਰਫ਼ ਫ਼ਾਰੂਕ ਟਕਲਾ ਜਿਸ ਨੂੰ ਟਾਡਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਨੂੰ ਅੱਜ ਟਾਡਾ ਅਦਾਲਤ ਨੇ 28 ਮਾਰਚ ਤੱਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX