ਤਰਨਤਾਰਨ, 19 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨਤਾਰਨ 'ਚ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਾਰੰਟੀ ਕਾਨੂੰਨ ਤਹਿਤ ਚੱਲ ਰਹੀ ਮਗਨਰੇਗਾ ਸਕੀਮ ਨਾਲ ਇਕ ਪਾਸੇ ਜਿੱਥੇ ਦਿਹਾਤੀ ਲੋਕਾਂ ਨੂੰ ਰੁਜ਼ਗਾਰ ਉਪਲਬੱਧ ਕਰਵਾਇਆ ਜਾ ਰਿਹਾ ਹੈ, ਉੱਥੇ ਇਹ ਯੋਜਨਾ ਜ਼ਿਲ੍ਹੇ ਦੇ ਪਿੰਡਾ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਦੇ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਯੋਜਨਾ ਨੂੰ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪਿੰਡਾਂ ਦੇ ਭੌਤਿਕ ਵਿਕਾਸ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਾਲ 2017-18 ਦੌਰਾਨ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿਚ 1 ਕਰੋੜ 61 ਲੱਖ 83 ਹਜ਼ਾਰ 200 ਰੁਪਏ ਖਰਚ ਕਰਕੇ 26 ਪਾਰਕ ਬਣਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਪਿੰਡ ਕੱਕਾ ਕੰਡਿਆਲਾ (ਪੇਂਡੂ ਵਿਕਾਸ ਭਵਨ), ਠਰੂ ਤੇ ਝਾਮਕਾ ਖੁਰਦ ਵਿਚ ਪਾਰਕ ਬਣਕੇ ਤਿਆਰ ਹੋ ਗਏ ਹਨ | ਇਸ ਤੋਂ ਇਲਾਵਾ 12 ਹੋਰ ਪਾਰਕ ਬਣਾਉਣ ਦਾ ਕੰਮ ਪ੍ਰਗਤੀ ਅਧੀਨ ਹੈ | ਉਨ੍ਹਾਂ ਕਿਹਾ ਕਿ ਇਹ ਪਾਰਕ ਪਿੰਡਾਂ ਦੇ ਲੋਕਾਂ ਲਈ ਬਹੁਤ ਹੀ ਸਹਾਈ ਸਿੱਧ ਹੋਣਗੇ ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਚੰਗਾ ਮਾਹੌਲ ਮਿਲੇਗਾ | ਉਨ੍ਹਾਂ ਕਿਹਾ ਇਸ ਸਕੀਮ ਤਹਿਤ ਜ਼ਿਲ੍ਹੇ ਪਿੰਡਾਂ ਨੂੰ ਖਬਸੂਰਤ ਬਣਾਉਣ ਲਈ ਹੋਰ ਅਨੇਕਾਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਬਲਾਕ ਤਰਨਤਾਰਨ ਦੇ ਪਿੰਡ ਸਹਿਬਾਜ਼ਪੁਰ, ਕੱਕਾ ਕੰਡਿਆਲਾ (ਪੇਂਡੂ ਵਿਕਾਸ ਭਵਨ), ਪਲਾਸੌਰ, ਕੱਦਗਿੱਲ ਕਲਾਂ, ਕੱਦਗਿੱਲ ਖੁਰਦ, ਠਰੂ, ਗੁਲਾਲੀਪੁਰ, ਝਾਮਕਾ ਖੁਰਦ, ਅਲਾਦੀਨਪੁਰ, ਪੰਡੋਰੀ ਗੋਲਾ ਅਤੇ ਝਬਾਲ ਮੰਨਣ ਵਿਚ ਇਹ ਪਾਰਕ ਬਣਾਏ ਜਾ ਰਹੇ ਹਨ | ਇਸੇ ਤਰ੍ਹਾਂ ਭਿੱਖੀਵਿੰਡ ਬਲਾਕ ਦੇ ਪਿੰਡ ਮੁਗਲਵਾਲ ਤੇ ਮਾੜੀਮੇਘਾ ਵਿਚ ਅਜਿਹੇ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ | ਨੌਸ਼ਹਿਰਾ ਪੰਨੰੂਆਂ ਬਲਾਕ ਵਿਚ ਪਿੰਡ ਸ਼ਹਾਬਪੁਰ, ਰੂੜੀਵਾਲਾ, ਮਰਹਾਣਾ ਤੇ ਜੌੜਾ ਵਿਚ ਅਤੇ ਪੱਟੀ ਬਲਾਕ ਵਿਚ ਪਿੰਡ ਹਰੀਕੇ, ਨਦੋਹਰ, ਸਭਰਾ, ਲੌਹਕਾ ਅਤੇ ਰਾਏਪੁਰ ਬਲੀਮ ਵਿਚ ਇਹ ਪਾਰਕ ਬਣ ਰਹੇ ਹਨ | ਇਸ ਤੋਂ ਇਲਾਵਾ ਬਲਾਕ ਖਡੂਰ ਸਾਹਿਬ ਵਿਚ ਖਵਾਸਪੁਰ ਤੇ ਭਲਾਈਪੁਰ, ਬਲਾਕ ਗੰਡੀਵਿੰਡ ਵਿਚ ਚੀਮਾ ਕਲਾਂ ਅਤੇ ਬਲਾਕ ਵਲਟੋਹਾ ਵਿਚ ਆਸਲ ਉਤਾੜ (ਸ਼ਹੀਦ ਅਬਦੁਲ ਹਮੀਦ ਪਾਰਕ) ਵਿਖੇ ਇਹ ਪਾਰਕ ਬਣਾਏ ਜਾ ਰਹੇ ਹਨ |
ਤਰਨ ਤਾਰਨ, 19 ਮਾਰਚ (ਕੱਦਗਿੱਲ)- ਜ਼ਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਲਈ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ: ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲ ਰਹੀ ਨਸ਼ਾ ਮੁਹਿੰਮ ਤਹਿਤ ਅੱਜ ਸੀ.ਐੱਚ.ਸੀ. ਝਬਾਲ ਅਧੀਨ ਆਉਂਦੇ ਪਿੰਡ ਪੱਖੋਕੇ ਵਿਖੇ ਇਥੋਂ ਦੇ ਸਿਹਤ ...
ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ)- ਥਾਣਾ ਸਦਰ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਲੱਗੇ ਭੱਠੇ 'ਤੇ ਮੁਣਸ਼ੀ ਵਜੋਂ ਕੰਮ ਕਰਦੇ ਇਕ ਵਿਅਕਤੀ ਨੇ 2 ਲੱਖ 28 ਹਜ਼ਾਰ ਰੁਪਏ ਗ਼ਬਨ ਕਰਨ, ਭੱਠੇ ਤੋਂ ਲੈਪਟਾਪ ਚੋਰੀ ਕਰਨ, ਜ਼ਰੂਰੀ ਬਿੱਲ ਕਿਤਾਬਾਂ ਅਤੇ ਰਜਿਸਟਰ ਚੋਰੀ ਕਰਨ ...
ਪੱਟੀ, 19 ਮਾਰਚ (ਅਵਤਾਰ ਸਿੰਘ ਖਹਿਰਾ)- ਸਬ ਜੇਲ੍ਹ ਪੱਟੀ ਵਿਖੇ ਬੰਦ ਹਵਾਲਾਤੀ ਨੂੰ ਮੁਲਾਕਾਤ ਬਹਾਨੇ ਉਸ ਦੀ ਮਾਂ ਨੇ ਨਸ਼ੀਲੀਆਂ ਗੋਲੀਆਂ ਫੜਾ ਦਿੱਤੀਆਂ, ਪਰ ਜੇਲ੍ਹ ਕਰਮਚਾਰੀਆਂ ਦੀ ਮੁਸ਼ਤੈਦੀ ਦੇ ਚੱਲਦਿਆਂ ਤਲਾਸ਼ੀ ਦੌਰਾਨ ਗੋਲੀਆਂ ਬਰਾਮਦ ਕਰ ਲਈਆਂ ਗਈਆਂ ਹਨ | ...
ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਪੁਲਿਸ ਨੇ ਨਸ਼ੇ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾ ਦੇ ਕਬਜ਼ੇ 'ਚੋਂ ਪੁਲਿਸ ਨੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਨ ਤੋਂ ...
ਪੱਟੀ, 19 ਮਾਰਚ (ਅਵਤਾਰ ਸਿੰਘ ਖਹਿਰਾ)- ਹਲਕੇ ਅੰਦਰ ਨਿਤ ਦਿਨ ਵਾਪਰ ਰਹੀਆਂ ਗੁੰਡਾਗਰਦੀ, ਲੁੱਟਾਂ ਖੋਹਾਂ ਤੇ ਕਤਲੇਆਮ ਵਰਗੀਆਂ ਘਿਨਾਉਣੀਆਂ ਵਾਰਦਾਤਾਂ ਤੋਂ ਬਾਅਦ ਬੀਤੇ ਦਿਨ ਸਕੂਲ ਵਿਦਿਆਰਥਣਾਂ ਨੂੰ ਅਗਵਾ ਕਰਨ ਦੀ ਕੀਤੀ ਗਈ ਅਸਫਲ ਕੋਸ਼ਿਸ਼ ਕਾਰਨ ਜਿਥੇ ਸਕੂਲ ...
ਪੱਟੀ, 19 ਮਾਰਚ (ਅਵਤਾਰ ਸਿੰਘ ਖਹਿਰਾ)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਪੱਟੀ ਡਿਪੂ ਵਿਖੇ ਪ੍ਰਧਾਨ ਸੁਰਜੀਤ ਸਿੰਘ ਤੇ ਗੁਰਮੇਜ਼ ਸਿੰਘ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ, ਜਿਸ ਵਿਚ ਇੰਟਕ, ਏਟਕ, ਕਰਮਚਾਰੀ ਦਲ ਤੇ ਪਨਬੱਸ ...
ਫਤਿਆਬਾਦ, 19 ਮਾਰਚ (ਹਰਵਿੰਦਰ ਸਿੰਘ ਧੂੰਦਾ)- ਪਿੰਡ ਧੂੰਦਾ ਦੇ ਵਾਸੀ ਐੱਸ. ਸੀ. ਵਰਗ ਦੇ ਜੀਤ ਸਿੰਘ ਪੁੱਤਰ ਅਰਜਨ ਸਿੰਘ ਨੇ ਆਪਣੀ 24 ਸਾਲਾ ਬੇਟੀ ਸੰਦੀਪ ਕੌਰ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਦੇਸਲ ਵਿਖੇ ਪਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਾਲ ਬੀਤੇ ਪੰਜ ...
ਖੇਮਕਰਨ, 19 ਮਾਰਚ (ਰਾਕੇਸ਼ ਬਿੱਲਾ)- ਸਰਹੱਦੀ ਪਿੰਡ ਮਸਤਗੜ੍ਹ ਵਿਖੇ ਅੱਜ ਸ਼ਾਮ ਨੂੰ ਆਪਣੀ ਕਣਕ ਦੀ ਫ਼ਸਲ ਨੂੰ ਸਪਰੇਅ ਕਰਦੇ ਸਮੇਂ ਇਕ ਕਿਸਾਨ ਦੀ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ, ਜਿਸ ਦੀ ਪਛਾਣ ਅਵਤਾਰ ਸਿੰਘ (32) ਪੁੱਤਰ ਹਰਦੀਪ ਸਿੰਘ ਵਜੋਂ ਹੋਈ ਹੈ | ਇਸੇ ...
ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ 455ਵੇਂ ਪ੍ਰਕਾਸ਼ ਪੁਰਬ ਸਬੰਧੀ ਮੀਟਿੰਗ ਹੋਈ, ਜਿਸ ਦੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਦੇ ਮੈਂਬਰਾਂ ਜਤਿੰਦਰ ਸਿੰਘ ਨਾਗਪਾਲ, ਗੁਰਚਰਨ ਸਿੰਘ ਗੁਲਾਟੀ, ਰਵਿੰਦਰ ...
ਭਿੱਖੀਵਿੰਡ, 19 ਮਾਰਚ (ਬੌਬੀ)- ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਵੱਖ-ਵੱਖ ਥਾਈਾ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ 1470 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭਿੱਖੀਵਿੰਡ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ...
ਤਰਨ ਤਾਰਨ, 19 ਮਾਰਚ (ਕੱਦਗਿੱਲ)- ਕਿਸਾਨ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਦਾ ਡੈਲੀਗੇਟ ਇਜਲਾਸ ਬਾਬਾ ਕਾਹਨ ਸਿੰਘ ਦੇ ਗੁਰਦੁਆਰਾ ਸਾਹਿਬ ਪਿੰਡ ਪਿੱਦੀ ਵਿਖੇ ਕਰਵਾਇਆ ਗਿਆ, ਜਿਸ ਵਿਚ ਸੂਬਾ ਅਬਜ਼ਰਵਰ ਸਤਨਾਮ ਪੰਨੂੰ, ਸਵਿੰਦਰ ਸਿੰਘ ਚੁਤਾਲਾ, ਸਰਵਣ ਸਿੰਘ ਪੰਧੇਰ ...
ਸੁਰ ਸਿੰਘ, 19 ਮਾਰਚ (ਧਰਮਜੀਤ ਸਿੰਘ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ ਦਸਵੇਂ ਜਾਨਸ਼ੀਨ, ਸੇਵਾ ਤੇ ਸਿਮਰਨ ਦੇ ਪੁੰਜ, ਬ੍ਰਹਮ ਗਿਆਨੀ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਦੀ 21 ਮਾਰਚ ਨੂੰ ...
ਖੇਮਕਰਨ, 19 ਮਾਰਚ (ਰਾਕੇਸ਼ ਬਿੱਲਾ)- ਵਿਧਾਨ ਸਭਾ ਹਲਕਾ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਾਮਜ਼ਦ ਕਰਨ 'ਤੇ ਹਲਕੇ ਦੇ ਕਾਂਗਰਸੀ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ | ਹਲਕੇ ਦੇ ਸੀਨੀਅਰ ਕਾਂਗਰਸੀ ...
ਸੁਰ ਸਿੰਘ, 19 ਮਾਰਚ (ਧਰਮਜੀਤ ਸਿੰਘ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ ਦਸਵੇਂ ਜਾਨਸ਼ੀਨ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਪ੍ਰਵਾਸੀ ਪੰਜਾਬੀਆਂ ਵਲੋਂ ...
ਖਡੂਰ ਸਾਹਿਬ, 19 ਮਾਰਚ (ਪ੍ਰਤਾਪ ਸਿੰਘ ਵੈਰੋਵਾਲ)- ਇਥੋਂ ਨੇੜਲੇ ਪਿੰਡ ਜਾਤੀਉਮਰਾ ਦੇ ਮੁਹਤਬਰ ਵਿਅਕਤੀਆਂ ਜਿਨ੍ਹਾਂ ਵਿਚ ਹਰਜੀਤ ਸਿੰਘ ਸਾਬਕਾ ਸਰਪੰਚ, ਦਲਬੀਰ ਸਿੰਘ, ਹਰਜਿੰਦਰ ਸਿੰਘ, ਕੇਹਰ ਸਿੰਘ, ਦਿਆਲ ਸਿੰਘ, ਸਰਦੂਲ ਸਿੰਘ, ਮੰਗਲ ਸਿੰਘ ਆਦਿ ਨੇ ਜਾਣਕਾਰੀ ਦਿੰਦੇ ...
ਖਡੂਰ ਸਾਹਿਬ, 19 ਮਾਰਚ (ਪ੍ਰਤਾਪ ਸਿੰਘ ਵੈਰੋਵਾਲ)- ਹਲਕਾ ਬਾਬਾ ਬਕਾਲਾ ਦੇ ਪਿੰਡ ਰਾਮਪੁਰਾ ਵਿਖੇ ਲੋਕ ਇਨਸਾਫ਼ ਪਾਰਟੀ ਦੀ ਮੀਟਿੰਗ ਹਰਦਿਆਲ ਸਿੰਘ ਪੰਨੂੰ ਦੇ ਗ੍ਰਹਿ ਵਿਖੇ ਮੀਟਿੰਗ ਹੋਈ, ਜਿਸ ਵਿਚ ਤਾਜ਼ਾ ਰਾਜਨੀਤਕ ਘਟਨਾਕ੍ਰਮ ਤੇ ਪ੍ਰਤੀਕਿਰਿਆ ਕਰਦਿਆਂ ਸਮੂਹ ...
ਖਡੂਰ ਸਾਹਿਬ, 19 ਮਾਰਚ (ਪ੍ਰਤਾਪ ਸਿੰਘ ਵੈਰੋਵਾਲ)- ਸਬ ਡਵੀਜ਼ਨਲ ਮੈਜਿਸਟ੍ਰੇਟ ਦੇ ਦਫ਼ਤਰ ਖਡੂਰ ਸਾਹਿਬ (ਡੈਪੋ) ਸਬੰਧੀ ਤਹਿਸੀਲ ਖਡੂਰ ਸਾਹਿਬ ਦੇ ਨੰਬਰਦਾਰਾਂ ਦੀ ਹੰਗਾਮੀ ਮੀਟਿੰਗ ਐੱਸ.ਡੀ.ਐੱਮ. ਖਡੂਰ ਸਾਹਿਬ ਡਾ: ਪਲਵੀਂ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...
ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ)¸ਇੰਪਲਾਈਜ਼ ਫੈੱਡਰੇਸ਼ਨ ਦੀ ਮੀਟਿੰਗ ਸਰਕਲ ਪ੍ਰਧਾਨ ਕੁਲਵੰਤ ਸਿੰਘ ਮਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਉਚੇਚੇ ਤੌਰ 'ਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਠਰੂ ਵੀ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਮੁਲਾਜ਼ਮ ...
ਖੇਮਕਰਨ, 19 ਮਾਰਚ (ਰਾਕੇਸ਼ ਬਿੱਲਾ)- ਪੰਜਾਬ ਸਰਕਾਰ ਵਲੋਂ ਪੰਜਾਬ ਅੰਦਰ 267 ਨਵੀਆਂ ਪੰਚਾ ੲਤਾਂ ਬਣਾਉਣ ਦਾ ਫੈਸਲਾ ਕਰਦਿਆਂ ਜਿਸ ਵਿਚ ਹਲਕਾ ਖੇਮਕਰਨ ਵਿਚਲੇ ਬਲਾਕ ਵਲਟੋਹਾ ਅੰਦਰ ਪੰਜ ਤੇ ਬਲਾਕ ਭਿੱਖੀਵਿੰਡ ਅੰਦਰ 9 ਨਵੀਆਂ ਗ੍ਰਾਮ ਪੰਚਾਇਤ ਬਣਾਉਣ ਦਾ ਫੈਸਲਾ ਕੀਤਾ ਹੈ ...
ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ 'ਤੇ ਵਿਧਾਨ ਸਭਾ ਦਾ ਘਿਰਾਓ ਹਾਕਮ ਸਰਕਾਰ ਦੀਆਂ ਧੱਕੇਸ਼ਾਹੀਆਂ ਤੇ ਵਾਅਦਾ ਿਖ਼ਲਾਫ਼ੀ ਿਖ਼ਲਾਫ਼ ਮੀਲ ਦਾ ਪੱਥਰ ਸਾਬਤ ...
ਨੌਸ਼ਹਿਰਾ ਪੰਨੂੰਆ, 19 ਮਾਰਚ (ਪਰਮਜੀਤ ਜੋਸ਼ੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵਲੋਂ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ 28 ਮਾਰਚ ਨੂੰ ਜ਼ਿਲ੍ਹਾ ਕੇਂਦਰ ਤੇ ਰੋਸ ਮੁਜ਼ਾਹਰੇ ਦੀਆਂ ...
ਖਡੂਰ ਸਾਹਿਬ, 19 ਮਾਰਚ (ਅਮਰਪਾਲ ਸਿੰਘ)- ਇਥੋਂ ਨੇੜਲੇ ਪਿੰਡ ਏੇਕਲਗੱਡਾ ਵਿਖੇ ਪੰਜਾਬ ਇਸਤਰੀ ਸਭਾ ਨੇ ਇਕ ਭਰਵੀਂ ਮੀਟਿੰਗ ਕੀਤੀ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਇਸਤਰੀ ਸਭਾ ਦੇ ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਫਿਰਕਾਪ੍ਰਸਤੀ ਵਿਚ ਲੋਕਾਂ ...
ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਖੇਮਕਰਨ ਸ਼ਹਿਰ ਅੰਦਰੋਂ ਗੰਦੇ ਪਾਣੀ ਦੇ ਨਿਕਾਸ ਕਰਵਾਉਣ ਵਾਸਤੇ ਪੂਰਾ ਜੋਰ ਲਗਾਇਆ ਜਾ ਰਿਹਾ ਹੈ | ਸੀਵਰੇਜ਼ ਬੰਦ ਹੋਣ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ | ਉਸ ਵਕਤ ਤੱਕ ਬਦਲਵੇਂ ਤਰੀਕੇ ਰਾਹੀਂ ...
ਖੇਮਕਰਨ, 19 ਮਾਰਚ (ਰਾਕੇਸ਼ ਬਿੱਲਾ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ ਲੰਘੇ ਚਾਰ ਸਾਲ ਅੰਦਰ ਸ਼ੁੁਰੂ ਤੋਂ ਲੈ ਕੇ ਹੁਣ ਤੱਕ ਸਵੱਛ ਭਾਰਤ ਮੁਹਿੰਮ 'ਤੇ ਹੀ ਜ਼ਿਆਦਾ ਜ਼ੋਰ ਦਿੱਤਾ ਗਿਆ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼ੁਰੂ ਤੋਂ ਹੀ ਦੇਸ਼ ਅੰਦਰ ਸਫ਼ਾਈ ਰੱਖਣ ...
ਖਡੂਰ ਸਾਹਿਬ, 19 ਮਾਰਚ (ਪ੍ਰਤਾਪ ਸਿੰਘ ਵੈਰੋਵਾਲ)- ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ 'ਸਿੱਖ ਵਾਤਾਵਰਣ ਦਿਵਸ' ਦੇ ਰੂਪ ਵਿਚ 'ਰੈੱਡ ਰਿਬਨ ਕਲੱਬ' ਦੇ ਸਹਿਯੋਗ ਨਾਲ ਮਨਾਇਆ ਗਿਆ¢ ਇਸ ਤਿੰਨ ਦਿਨਾਾ ...
ਖਡੂਰ ਸਾਹਿਬ, 19 ਮਾਰਚ (ਅਮਰਪਾਲ ਸਿੰਘ)- ਅਕਾਲੀ ਸਰਕਾਰ ਵੇਲੇ ਲੋਕਾਂ ਨੂੰ ਲਾਭਕਾਰੀ ਸਹੂਲਤਾਂ ਅਤੇ ਸਕੀਮਾਂ ਦਿੱਤੀਆਂ ਜਾਂਦੀਆਂ ਸਨ ਅਤੇ ਇਲਾਕੇ ਦੇ ਵਿਕਾਸ ਕੰਮਾਂ ਖਾਸਕਰ ਪਿੰਡਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ | ਜਦੋਂ ਦੀ ਪੰਜਾਬ ਵਿਚ ...
ਚੋਹਲਾ ਸਾਹਿਬ, 19 ਮਾਰਚ (ਬਲਵਿੰਦਰ ਸਿੰਘ, ਬਲਬੀਰ ਪਰਵਾਨਾ)- ਅੱਜ ਦਸਵੀਂ ਜਮਾਤ ਦੇ ਹੋਏ ਹਿਸਾਬ ਦੇ ਪਰਚੇ ਵਿਚ ਨਕਲ 'ਤੇ ਨਕੇਲ ਪਾਉਣ ਲਈ ਲੱਗੀ ਡਿਊਟੀ ਤਹਿਤ ਸਬ ਤਹਿਸੀਲ ਚੋਹਲਾ ਸਾਹਿਬ ਦੇ ਨਾਇਬ ਤਹਿਸੀਲਦਾਰ ਚੰਦਰ ਮੋਹਣ ਵਲੋਂ ਸਰਕਾਰੀ ਕੰਨਿਆ ਹਾਈ ਸਕੂਲ ਚੋਹਲਾ ...
ਖੇਮਕਰਨ/ਅਮਰਕੋਟ, 19 ਮਾਰਚ (ਬਿੱਲਾ, ਭੱਟੀ)¸ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਕਾਂਗਰਸ ਪਾਰਟੀ ਵਲੋਂ ਅਕਾਲੀ ਵਰਕਰਾਂ ਉੱਪਰ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਦਾ ਕਾਨੂੰਨੀ ਤਰੀਕੇ ਨਾਲ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ | ਹਲਕੇ ਅੰਦਰ ਕਿਸੇ ਅਕਾਲੀ ਵਰਕਰ ਨਾਲ ...
ਭਿੱਖੀਵਿੰਡ, 19 ਮਾਰਚ (ਬੌਬੀ)- ਨਿਘਾਰ ਦੀ ਖੱਡ ਵਿਚ ਡਿਗਦੀ ਜਾ ਰਹੀ ਪ੍ਰਸ਼ਾਸਨਿਕ ਪ੍ਰਣਾਲੀ ਦਾ ਇਕ ਅੰਗ ਫੂਡ ਸਪਲਾਈ ਦਫ਼ਤਰ ਭਿੱਖੀਵਿੰਡ ਵਿਚ ਹਰ ਸਮੇਂ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਹੁੰਦਾ, ਜਿਸ ਨਾਲ ਲੋਕ ਖੱਜਲ ਖੁਆਰ ਹੋ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ...
ਭਿੱਖੀਵਿੰਡ, 19 ਮਾਰਚ (ਬੌਬੀ)- ਸੀ. ਪੀ. ਆਈ. ਬਲਾਕ ਭਿੱਖੀਵਿੰਡ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਵਲੋਂ ਨਰੇਗਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਬੀ. ਡੀ. ਓ. ਭਿੱਖੀਵਿੰਡ ਦੇ ਦਫ਼ਤਰ ਅੱਗੇ ਧਰਨਾ ਮਾਰਿਆ ਅਤੇ ਰੋਹ ਭਰਪੂਰ ਮਾਰਚ ਕਰਨ ਤੋਂ ਬਾਅਦ ...
ਚੋਹਲਾ ਸਾਹਿਬ, 19 ਮਾਰਚ (ਬਲਵਿੰਦਰ ਸਿੰਘ, ਬਲਬੀਰ ਪਰਵਾਨਾ)- ਨਜ਼ਦੀਕੀ ਪਿੰਡ ਕਰਮੂਪਾਲਾ ਵਿਖੇ ਬਾਬਾ ਤਾਰਾ ਸਿੰਘ ਸਪੋਰਟਸ ਕਲੱਬ ਕਰਮੂਵਾਲਾ ਵਲੋਂ ਸਮੂਹ ਨਗਰ ਨਿਵਾਸੀਆਂ ਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਅੰਮਿ੍ਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਇਥੋਂ ਦੇ ਗੁਰਦੁਆਰਾ ...
ਖਡੂਰ ਸਾਹਿਬ, 19 ਮਾਰਚ (ਅਮਰਪਾਲ ਸਿੰਘ)- ਬੀਤੇ ਕਈ ਦਿਨਾਂ ਤੋਂ ਪਿੰਡ ਜਾਤੀਉਮਰਾ ਦੇ ਸ਼ਮਸ਼ਾਨਘਾਟ ਵਿਚੋਂ ਟਾਹਲੀਆਂ ਦੇ ਰੁੱਖ ਵੱਢੇ ਜਾਣ ਦਾ ਮਾਮਲਾ ਕਿਸੇ ਪਾਸੇ ਲਗਦਾ ਨਜ਼ਰ ਨਹੀਂ ਆ ਰਿਹਾ ਸੀ | ਇਸ ਮਾਮਲੇ ਨੂੰ ਲੈ ਕੇ ਉੱਚ ਪੱਧਰੀ ਜਾਂਚ ਚੱਲ ਰਹੀ ਹੈ | ਇਸ ਸਬੰਧੀ ...
ਤਰਨ ਤਾਰਨ, 19 ਮਾਰਚ (ਲਾਲੀ ਕੈਰੋਂ)¸ ਤਰਨ ਤਾਰਨ ਦੇ ਨੇੜਲੇ ਪਿੰਡ ਖੱਬੇ ਡੋਗਰਾ ਵਿਖੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ | ਜਿਨ੍ਹਾਂ ਵਿਚ ਪਿੰਡ ਰਟੌਲ ਦੀ ਟੀਮ ਜੇਤੂ, ਪੰਡੋਰੀ ਸਿਧਵਾਂ ਦੀ ਟੀਮ ਉੱਪ ...
ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ)- ਬੀ. ਐੱਲ. ਓ. ਯੂਨੀਅਨ ਤਰਨ ਤਾਰਨ ਦੀ ਮੀਟਿੰਗ ਸਥਾਨਕ ਗਾਂਧੀ ਪਾਰਕ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਪ੍ਰੇ੍ਰਮ ਸਿੰਘ ਭੁਪਾਲ ਨੇ ਬੀ.ਐੱਲ.ਓ. ਮੁਲਾਜ਼ਮਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ 'ਤੇ ਚਾਨਣਾ ...
ਸ਼ਾਹਬਾਜ਼ਪੁਰ, 19 ਮਾਰਚ (ਪਰਦੀਪ ਬੇਗੇਪੁਰ)- ਆਮ ਆਦਮੀ ਪਾਰਟੀ ਦੀ 'ਆਪ ਬੂਥ ਮਜ਼ਬੂਤ ਮਿਸ਼ਨ' ਤਹਿਤ ਗੁਲਾਲੀਪੁਰ ਜਥੇ: ਜਸਪਾਲ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ, ਜਿਸ ਦੀ ਅਗਵਾਈ ਸਰਪੰਚ ਬਲਜੀਤ ਸਿੰਘ ਡਿਆਲ ਨੇ ਕੀਤੀ | ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਤੇ ਹਲਕਾ ...
ਤਰਨ ਤਾਰਨ, 19 ਮਾਰਚ (ਹਰਿੰਦਰ ਸਿੰਘ)¸ ਸਹਾਇਕ ਕਮਿਸ਼ਨਰ ਹਰਚਰਨ ਸਿੰਘ ਨੇ ਦਸਵੀਂ ਕਲਾਸ ਦੇ ਹਿਸਾਬ ਦੇ ਪੇਪਰ ਦੌਰਾਨ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ | ਉਨ੍ਹਾਂ ਐੱਸ.ਡੀ. ਹਾਈ ਸਕੂਲ ਤਰਨ ਤਾਰਨ, ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX