ਤਾਜਾ ਖ਼ਬਰਾਂ


ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  46 minutes ago
ਨਾਭਾ, 24 ਮਈ {ਅਮਨਦੀਪ ਸਿੰਘ ਲਵਲੀ}- ਹਲਕਾ ਨਾਭਾ ਦੇ ਪਿੰਡ ਹਰੀਗੜ੍ਹ ਦੇ 38 ਸਾਲਾ ਵਸਨੀਕ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ...
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  about 3 hours ago
ਅੰਮ੍ਰਿਤਸਰ, 24 ਮਾਰਚ (ਰੇਸ਼ਮ ਸਿੰਘ)- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ....
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  1 minute ago
ਨਵੀਂ ਦਿੱਲੀ, 24 ਮਈ- ਮੋਦੀ ਸਰਕਾਰ ਦੀ ਆਖ਼ਰੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕ ਸਭਾ ਭੰਗ ਕੀਤੇ ਜਾਣ ਦੀ ਜਾਣਕਾਰੀ ਦੇਣ .....
ਅਣਖ ਦੀ ਖ਼ਾਤਰ ਨਾਬਾਲਗ ਧੀ ਦਾ ਕਤਲ, ਤਿੰਨ ਮੁੱਖ ਦੋਸ਼ੀਆਂ ਸਮੇਤ 8 ਕਾਬੂ
. . .  about 4 hours ago
ਲੌਂਗੋਵਾਲ, 24 ਮਈ (ਵਿਨੋਦ)- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ 'ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ....
ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
. . .  about 4 hours ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਹਾਦਸੇ ....
ਪੰਜਾਬ 'ਚ ਪਾਰਟੀਆਂ ਦੇ ਬੁਰੇ ਹਾਲਤਾਂ ਦੇ ਕਈ ਹਨ ਕਾਰਨ- ਸੰਜੇ ਸਿੰਘ
. . .  about 4 hours ago
ਲੁਧਿਆਣਾ, 24 ਮਈ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਦੀ ਗੱਲ ਨਾ ਕਰਕੇ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ....
ਸੂਰਤ: ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  about 5 hours ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਸੂਰਤ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 30 ਤੋਂ ਵੱਧ ਲੋਕ ਅੰਦਰ ਫਸੇ ਹੋਏ ....
ਕੇਂਦਰੀ ਕੈਬਨਿਟ ਨੇ ਦਿੱਤੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  about 5 hours ago
ਨਵੀਂ ਦਿੱਲੀ, 24 ਮਈ- ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕੈਬਨਿਟ ਵਲੋਂ 16ਵੀਂ ਭਾਵ ਕਿ ਮੌਜੂਦਾ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...
ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  about 6 hours ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  about 6 hours ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  about 6 hours ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  about 7 hours ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਣ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ...
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  about 7 hours ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਲੀਗੜ੍ਹ ਤੋਂ ਜਿੱਤੇ ਭਾਜਪਾ ਦੇ ਸੰਸਦ ਸਤੀਸ਼ ਕੁਮਾਰ ਗੌਤਮ ਮੈਂਬਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਲੱਗੀ ਮੁਹੰਮਦ ਅਲੀ ਜਿਨਾਹ ਦੀ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 7 hours ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  about 8 hours ago
ਲੁਧਿਆਣਾ, 24 ਮਈ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  about 8 hours ago
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  about 8 hours ago
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  about 8 hours ago
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  about 9 hours ago
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  about 9 hours ago
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 9 hours ago
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  about 9 hours ago
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  about 10 hours ago
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  about 10 hours ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  about 10 hours ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 10 hours ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  about 11 hours ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  about 9 hours ago
ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
. . .  about 11 hours ago
ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
. . .  about 11 hours ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 12 hours ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ
. . .  about 12 hours ago
ਮੁਰਲੀ ਮਨੋਹਰ ਜੋਸ਼ੀ ਦੀ ਰਿਹਾਇਸ਼ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 12 hours ago
ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 12 hours ago
ਹਰਸਿਮਰਤ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਲੜਾਈ
. . .  about 12 hours ago
ਲੋਕਾਂ ਦੇ ਜਨਾਦੇਸ਼ ਦਾ ਸਮਰਥਨ
. . .  about 13 hours ago
ਸਿੱਕਮ ਵਿਧਾਨ ਸਭਾ ਚੋਣਾਂ : 15 ਸੀਟਾਂ 'ਤੇ ਸਿੱਕਮ ਡੈਮੋਕ੍ਰੇਟਿਕ ਫ਼ਰੰਟ ਅਤੇ 17 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਜਿੱਤ
. . .  about 13 hours ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 14 hours ago
ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  about 14 hours ago
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  about 14 hours ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  about 15 hours ago
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  about 15 hours ago
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  about 15 hours ago
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  1 day ago
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  1 minute ago
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  1 day ago
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  1 day ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਡੈਪੋ ਤਹਿਤ ਨਸ਼ਾ ਵਿਰੋਧੀ ਕਮੇਟੀਆਂ 'ਚ ਸਿਆਸਤ ਰਹਿਤ ਲੋਕਾਂ ਕੀਤਾ ਜਾਵੇਗਾ ਸ਼ਾਮਿਲ-ਐਸ. ਐਸ. ਪੀ.

ਫ਼ਿਰੋਜ਼ਪੁਰ, 19 ਮਾਰਚ (ਤਪਿੰਦਰ ਸਿੰਘ)- ਰਾਜ ਵਿਚ ਨਸ਼ਿਆਂ ਦੇ ਜੜ੍ਹ ਤੋਂ ਖ਼ਾਤਮੇ ਅਤੇ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆਉਣ, ਉਨ੍ਹਾਂ ਦੀ ਕੌਾਸਲਿੰਗ ਤੇ ਇਲਾਜ ਆਦਿ ਲਈ ਪਿੰਡ, ਵਾਰਡ, ਸਬ-ਡਵੀਜ਼ਨ ਅਤੇ ਜ਼ਿਲ੍ਹਾ ਪੱਧਰ 'ਤੇ ਨਸ਼ਾ ਵਿਰੋਧੀ ਕਮੇਟੀਆਂ ਡੈਪੋ ਦਾ ਗਠਨ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਐੱਸ. ਐੱਸ. ਪੀ. ਫ਼ਿਰੋਜ਼ਪੁਰ ਪ੍ਰੀਤਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ | ਐੱਸ. ਐੱਸ. ਪੀ. ਪ੍ਰੀਤਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਯੁਵਾ ਸਸ਼ਕਤੀਕਰਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਇਸ ਦਿਨ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਇੰਨਰੋਲ ਕੀਤੇ ਗਏ ਕਮੇਟੀ ਮੈਂਬਰਾਂ ਨੂੰ ਹੁਸੈਨੀਵਾਲਾ ਵਿਖੇ ਸਹੁੰ ਚੁਕਾਈ ਜਾਵੇਗੀ | ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਦਾ ਗਠਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਦਾ ਨਤੀਜਾ ਹੈ, ਜਿਸ ਤਹਿਤ ਪਿੰਡ ਅਤੇ ਮੁਹੱਲਾ ਪੱਧਰ 'ਤੇ ਅਜਿਹੇ ਨੌਜਵਾਨਾਂ ਦੀ ਪਹਿਚਾਣ ਕਰਨਾ ਹੈ ਜੋ ਕਿਸੇ ਨਾ ਕਿਸੇ ਕਾਰਨ ਨਸ਼ਿਆਂ ਦੀ ਗਿ੍ਫ਼ਤ ਵਿਚ ਹਨ | ਇਸ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਨ੍ਹਾਂ ਦੀ ਕੌਾਸਲਿੰਗ ਤੋਂ ਇਲਾਵਾ ਇਲਾਜ ਦਾ ਪ੍ਰਬੰਧ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਡੈਪੋ ਤਹਿਤ ਨਸ਼ਾ ਵਿਰੋਧੀ ਕਮੇਟੀਆਂ ਵਿਚ ਸਿਆਸੀ ਰਹਿਤ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ | ਪ੍ਰੀਤਮ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖਿਆ ਜਾਵੇਗਾ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਪਹਿਲਾ ਹੀ ਨਸ਼ਿਆਂ ਦੀ ਸਪਲਾਈ ਨੂੰ ਖ਼ਤਮ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ | ਸਮੂਹ ਥਾਣਾ ਮੁਖੀਆਂ ਨੂੰ ਆਪਣੇ-ਆਪਣੇ ਇਲਾਕਿਆਂ ਦੀਆਂ ਦਿਨ ਤੇ ਰਾਤ ਵੇਲੇ ਪੈਟਰੋਲਿੰਗ ਤੇਜ਼ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ | ਇਸ ਮੌਕੇ ਐੱਸ.ਐੱਸ.ਪੀ. ਨੇ ਪੱਤਰਕਾਰਾਂ ਤੋਂ ਜ਼ਿਲ੍ਹੇ ਦੇ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ ਤੇ ਉਨ੍ਹਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ | ਇਸ ਮੌਕੇ ਐੱਸ.ਪੀ.ਐੱਚ. ਅਮਰਜੀਤ ਸਿੰਘ ਸੰਧੂ, ਐੱਸ.ਪੀ. ਅਜਮੇਰ ਸਿੰਘ ਬਾਠ ਆਦਿ ਵੀ ਹਾਜ਼ਰ ਸਨ |

ਭਾਕਿਯੂ ਕਾਦੀਆਂ ਨੇ ਕਿਸਾਨੀ ਮੰਗਾਂ ਲਈ ਫੂਕੀ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ

ਫ਼ਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਲੈ ਕੇ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ...

ਪੂਰੀ ਖ਼ਬਰ »

ਬਾਬਾ ਕਾਲਾ ਮਹਿਰ ਸੰਧੂ ਦੀ ਯਾਦ ਵਿਚ ਮੇਲਾ

ਮੰਡੀ ਅਰਨੀਵਾਲਾ, 19 ਮਾਰਚ (ਨਿਸ਼ਾਨ ਸਿੰਘ ਸੰਧੂ)-ਸੰਧੂ ਗੋਤ ਦੇ ਜਠੇਰੇ ਬਾਬਾ ਕਾਲਾ ਮਹਿਰ ਦੀ ਯਾਦ ਵਿਚ ਅਰਨੀਵਾਲਾ ਦੇ ਮਲੋਟ ਰੋਡ ਤੇ ਸਾਲਾਨਾ ਮੇਲਾ ਲਗਾਇਆ ਗਿਆ | ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਚੇਤ ਮਹੀਨੇ ਦੀ ਮੱਸਿਆ ਮਗਰੋਂ ਏਕਮ ਵਾਲੇ ਦਿਨ ...

ਪੂਰੀ ਖ਼ਬਰ »

ਮਖੂ ਗੁਰਦੁਆਰਾ ਬਾਬਾ ਬਾਠਾਂ ਵਾਲਾ ਤੋਂ ਮੋਗਾ ਜਲੰਧਰ ਨੂੰ ਨਵੀਂ ਬਣ ਰਹੀ ਸੜਕ ਦਾ ਜਥੇ. ਜ਼ੀਰਾ ਵਲੋਂ ਨਰੀਖਣ

ਮਖੂ, 19 ਮਾਰਚ (ਮੇਜਰ ਸਿੰਘ ਥਿੰਦ)-ਮਖੂ ਦੇ ਗੁਰਦੁਆਰਾ ਬਾਬਾ ਬਾਠਾਂ ਵਾਲੇ ਤੋਂ ਪੁਰਾਣੇ ਮਖੂ ਤੱਕ ਬਣ ਰਹੀ ਨਵੀਂ ਸੜਕ ਦਾ ਨਰੀਖਣ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਵਲੋਂ ਕੀਤਾ ਗਿਆ, ਇਸ ਮੌਕੇ ਜਥੇਦਾਰ ਜ਼ੀਰਾ ਨੇ ਕਿਹਾ ਕਿ ਗੁਰਦੁਆਰਾ ਬਾਬਾ ...

ਪੂਰੀ ਖ਼ਬਰ »

ਨਿਊ ਟੈੱਕ ਐਗਰੋ ਪੋ੍ਰਡਕਟ ਪ੍ਰਾਈਵੇਟ ਲਿਮਟਡ ਦੇ ਦੋ ਡਾਇਰੈਕਟਰਾਂ ਨੂੰ 1-1 ਸਾਲ ਦੀ ਸਜ਼ਾ

ਫ਼ਿਰੋਜ਼ਪੁਰ, 19 ਮਾਰਚ (ਰਾਕੇਸ਼ ਚਾਵਲਾ)-ਚਾਵਲ ਤਿਆਰ ਕਰਨ ਵਾਲੀ ਮਸ਼ਹੂਰ ਫ਼ਰਮ ਮੈਸਜ ਨਿਊ ਟੈੱਕ ਐਗਰੋ ਪੋ੍ਰਡਕਟ ਪ੍ਰਾਈਵੇਟ ਲਿਮਟਡ ਸਤੀਏ ਵਾਲਾ ਫ਼ਿਰੋਜ਼ਪੁਰ ਦੇ ਦੋ ਡਾਇਰੈਕਟਰਾਂ ਨੂੰ ਫ਼ਿਰੋਜ਼ਪੁਰ ਦੀ ਅਦਾਲਤ ਨੇ 1-1 ਸਾਲ ਕੈਦ ਦੀ ਸਜਾ ਦਾ ਹੁਕਮ ਦਿੱਤਾ ਹੈ | ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਕਈ ਪਾਰਟੀਆਂ ਨੂੰ ਛੱਡ ਨੌਜਵਾਨ ਕਾਂਗਰਸ 'ਚ ਸ਼ਾਮਿਲ

ਫ਼ਾਜ਼ਿਲਕਾ, 19 ਮਾਰਚ (ਦਵਿੰੰਦਰ ਪਾਲ ਸਿੰਘ)-ਪਿੰਡ ਸੁਰੇਸ਼ ਵਾਲਾ ਸੈਣੀਆਂ ਵਿਖੇ ਨੌਜਵਾਨ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਉਸ ਸਮੇਂ ਬਾਕੀ ਸਿਆਸੀ ਪਾਰਟੀਆਂ ਨੂੰ ਕਰਾਰਾ ਝਟਕਾ ਦਿੱਤਾ, ਜਦੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਕਾਂਗਰਸ ਵਿਚ ਸ਼ਾਮਿਲ ...

ਪੂਰੀ ਖ਼ਬਰ »

ਦਾਣਾ ਮੰਡੀ ਗੇਟ ਦੇ ਸਾਹਮਣੇ ਲੱਗੇ ਪਾਣੀ ਦੇ ਨਲਕੇ ਵਿਚ ਆ ਰਿਹਾ ਹੈ ਕਰੰਟ

ਜਲਾਲਾਬਾਦ, 19 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਸਥਾਨਕ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਨਵੀਂ ਦਾਣਾ ਮੰਡੀ ਦੇ ਸਾਹਮਣੇ ਲੱਗੇ ਪਾਣੀ ਵਾਲੇ ਨਲਕੇ ਵਿਚੋਂ ਪਿਛਲੇ ਕਈ ਦਿਨਾਂ ਤੋਂ ਕਰੰਟ ਆ ਰਿਹਾ ਹੈ | ਇਸ ਸਬੰਧੀ ਦੁਕਾਨਦਾਰ ਅਸ਼ੋਕ ਕੁਮਾਰ ਨੰਬਰਦਾਰ, ਪਾਰਸ ...

ਪੂਰੀ ਖ਼ਬਰ »

ਚੰਡੀਗੜ੍ਹ ਵਿਖੇ ਸੜਕ ਹਾਦਸੇ ਵਿਚ ਜ਼ਖਮੀ ਹੋਏ ਨੌਜਵਾਨ ਦੀ ਹੋਈ ਮੌਤ

ਗੋਲੂ ਕਾ ਮੋੜ, 19 ਮਾਰਚ (ਸੁਰਿੰਦਰ ਸਿੰਘ ਲਾਡੀ)-ਪਿੰਡ ਸੈਦੋ ਕੇ ਮੋਹਨ ਦੇ ਨਿਵਾਸੀ ਮਹਿੰਦਰ ਪਾਲ ਦਾ ਨੌਜਵਾਨ ਲੜਕਾ ਹਰਭਜਨ ਲਾਲ (30) ਜੋ ਕਿ ਪਿਛਲੇ ਕੁਝ ਦਿਨ ਪਹਿਲਾਂ ਕੰਮ ਦੀ ਭਾਲ ਲਈ ਪਿੰਡ ਤੋਂ ਚੰਡੀਗੜ੍ਹ ਗਿਆ ਸੀ | ਜਿੱਥੇ ਨੌਜਵਾਨ ਹਰਭਜਨ ਲਾਲ ਦਾ 13 ਮਾਰਚ ਨੂੰ ਪਿੰਡ ...

ਪੂਰੀ ਖ਼ਬਰ »

ਖੜੇ੍ਹ ਟਰੱਕ ਨੂੰ ਟਰੱਕ ਨੇ ਪਿੱਛੋਂ ਮਾਰੀ ਟੱਕਰ, 2 ਜ਼ਖ਼ਮੀ

ਮੰਡੀ ਘੁਬਾਇਆ,19 ਮਾਰਚ (ਅਮਨ ਬਵੇਜਾ)-ਮੰਡੀ ਘੁਬਾਇਆ ਤੇ ਭੰਬਾ ਵਟੂ ਦੇ ਵਿਚਾਰ ਰਾਤ ਤਕਰੀਬਨ 1 ਵਜੇ ਖੜ੍ਹੇ ਟਰੱਕ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ, ਜਿਸ ਕਰਕੇ ਖੜ੍ਹੇ ਟਰੱਕ ਦਾ ਚਾਲਕ ਤੇ ਦੂਸਰੇ ਟਰੱਕ ਦਾ ਹੈਲਪਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਅੰਗੂਰਾਂ ਨਾਲ ...

ਪੂਰੀ ਖ਼ਬਰ »

ਅਧਿਆਪਕ ਮੰਗਾਂ ਨੂੰ ਲੈ ਕੇ ਸਾਂਝੇ ਅਧਿਆਪਕ ਮੋਰਚੇ ਵਲੋਂ ਚੇਤਨਾ ਰੈਲੀ 'ਚ ਜੀ. ਐਸ. ਟੀ. ਯੂ. ਕਰੇਗੀ ਵੱਡੀ ਗਿਣਤੀ ਵਿਚ ਸ਼ਿਰਕਤ-ਆਗੂ

ਜ਼ੀਰਾ, 19 ਮਾਰਚ (ਮਨਜੀਤ ਸਿੰਘ ਢਿੱਲੋਂ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਮੀਟਿੰਗ ਪਰਮਿੰਦਰ ਸਿੰਘ ਸੋਢੀ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਬਾਜ਼ ਸਿੰਘ ਭੁੱਲਰ, ਸੂਬਾ ਵਿੱਤ ਸਕੱਤਰ ਨਵੀਨ ਕੁਮਾਰ ...

ਪੂਰੀ ਖ਼ਬਰ »

ਆਗੂਆਂ ਦੀਆਂ ਬਦਲੀਆਂ ਨੂੰ ਲੈ ਕੇ ਵਫ਼ਦ ਵਿਧਾਇਕ ਨੂੰ ਮਿਲਿਆ

ਫ਼ਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰ ਕਾਮ ਟਰਾਸਕੋ ਦਾ ਵਫ਼ਦ ਜੁਆਇੰਟ ਫੋਰਮ ਦੇ ਆਗੂ ਫ਼ਲਜੀਤ ਸਿੰਘ ਦੀ ਅਗਵਾਈ ਹੇਠ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਮਿਲਿਆ ਅਤੇ ਇੰਪਲਾਈਜ਼ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਲੋਂ ਮੁਫ਼ਤ ਡਿਸਪੈਂਸਰੀ ਤੇ ਲੈਬੋਰੇਟਰੀ ਦੀ ਸ਼ੁਰੂਆਤ ਅੱਜ

ਫ਼ਾਜ਼ਿਲਕਾ, 19 ਮਾਰਚ (ਅਮਰਜੀਤ ਸ਼ਰਮਾ)-ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਅਸ਼ੋਕ ਵਾਟਸ ਦੀ ਅਗਵਾਈ ਹੇਠ ਸਥਾਨਕ ਸੇਵਕ ਸਭਾ ਚੈਰੀਟੇਬਲ ਟਰੱਸਟ ਹਸਪਤਾਲ ਆਨੰਦਪੁਰ ਮੁਹੱਲਾ ਨੇੜੇ ਹਨੂਮਾਨ ਮੰਦਰ ਵਿਖੇ ਮੁਫ਼ਤ ਡਿਸਪੈਂਸਰੀ ਅਤੇ ਲੈਬੋਰੇਟਰੀ ਦੀ ...

ਪੂਰੀ ਖ਼ਬਰ »

ਕੰਪਨੀ ਦੇ ਨਾਂਅ 'ਤੇ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ

ਅਬੋਹਰ, 19 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਸਥਾਨਕ ਸਾਊਥ ਐਵੀਨਿਊ ਨਿਵਾਸੀ ਇਕ ਵਿਅਕਤੀ ਨਾਲ ਕੰਪਨੀ ਦੇ ਨਾਂਅ 'ਤੇ ਠੱਗੀ ਮਾਰਨ ਵਾਲਿਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਸਤਪਾਲ ਪੁੱਤਰ ...

ਪੂਰੀ ਖ਼ਬਰ »

ਮਾਂ ਚਿੰਤਪੁਰਨੀ ਸੇਵਾ ਦਲ ਮਖੂ ਵਲੋਂ 14ਵਾਂ ਭਗਵਤੀ ਜਾਗਰਣ ਕਰਵਾਇਆ

ਮਖੂ, 19 ਮਾਰਚ (ਵਰਿੰਦਰ ਮਨਚੰਦਾ)-ਮਾਂ ਚਿੰਤਪੁਰਨੀ ਸੇਵਾ ਦਲ ਮਖੂ ਵਲੋਂ 14ਵਾਂ ਭਗਵਤੀ ਜਾਗਰਣ ਡਾ: ਰਣਜੀਤ ਸਿੰਘ ਚੌਕ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਭਗਵਤੀ ਜਾਗਰਣ ਵਿਚ ਰਸਮ ਰਿਬਨ ਕੁਲਬੀਰ ਸਿੰਘ ਜ਼ੀਰਾ ਵਿਧਾਇਕ, ਜੋਤੀ ਪ੍ਰਚੰਡ ਮਹਿੰਦਰ ...

ਪੂਰੀ ਖ਼ਬਰ »

ਰਿਸ਼ਵਤਖ਼ੋਰ ਅਧਿਕਾਰੀਆਂ ਨੂੰ ਫੜਾਉਣ ਵਾਲੇ ਲੋਕਾਂ ਦੀ ਪਿੱਠ ਥਾਪੜਨ ਲੱਗਾ ਵਿਜੀਲੈਂਸ

ਫ਼ਿਰੋਜਪੁਰ, 19 ਮਾਰਚ (ਤਪਿੰਦਰ ਸਿੰਘ)-ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਜ਼ੋਨ ਵਲੋਂ ਬੀ.ਕੇ. ਉਪਲ (ਆਈ.ਪੀ.ਐਸ.) ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਿਸ਼ਵਤ ਲੈਣ ਵਾਲੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਫੜਾਉਣ ਵਾਲੇ ਲੋਕਾਂ ...

ਪੂਰੀ ਖ਼ਬਰ »

ਗੁਰੂ ਅਮਰਦਾਸ ਸਕੂਲ ਦੇ ਤਿੰਨ ਬੱਚਿਆਂ ਦੇ ਲੱਗੇ ਸਟੱਡੀ ਵੀਜ਼ੇ

ਲੱਖੋ ਕੇ ਬਹਿਰਾਮ, 19 ਮਾਰਚ (ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੁੱਖ ਮਾਰਗ 'ਤੇ ਸਦਰਦੀਨ ਵਾਲਾ ਵਿਖੇ ਸਥਿਤ ਗੁਰੂ ਅਮਰਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੇ ਤਿੰਨ ਵਿਦਿਆਰਥੀਆਂ ਨੇ ਅਸਟ੍ਰੇਲੀਆ ਤੇ ਕੈਨੇਡਾ ...

ਪੂਰੀ ਖ਼ਬਰ »

ਸੀ. ਐੱਚ. ਸੀ. ਗੁਰੂਹਰਸਹਾਏ ਵਿਖੇ ਮਾਨਸਿਕ ਬਿਮਾਰੀਆਂ ਦੀ ਜਾਂਚ ਸਬੰਧੀ ਮੈਡੀਕਲ ਕੈਂਪ

ਗੁਰੂਹਰਸਹਾਏ, 19 ਮਾਰਚ (ਪਿ੍ਥਵੀ ਰਾਜ ਕੰਬੋਜ)-ਅੱਜ ਸਥਾਨਕ ਸੀ.ਐਚ.ਸੀ. ਵਿਖੇ ਮਾਨਸਿਕ ਸਿਹਤ ਪ੍ਰੋਗਰਾਮ ਤਹਿਤ ਮਾਨਸਿਕ ਬਿਮਾਰੀਆਂ ਦੀ ਜਾਂਚ ਸਬੰਧੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਡਾ: ਲਵੀ ਧਵਨ ਸਾਈਕੈਟਰਿਸਟ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਬਾਬੇ ਕੇ ਕਾਲਜ ਮੁੱਦਕੀ 'ਚ ਨੌਕਰੀ ਮੇਲਾ ਕਰਵਾਇਆ

ਮੁੱਦਕੀ, 19 ਮਾਰਚ (ਭੁਪਿੰਦਰ ਸਿੰਘ)-ਸਥਾਨਕ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਵਿਚ ਕਾਲਜ ਪਿ੍ੰਸੀਪਲ ਡਾ: ਰਾਮ ਮੋਹਨ ਤਿ੍ਪਾਠੀ ਦੀ ਦੇਖ-ਰੇਖ ਹੇਠ ਕਾਲਜ ਕੈਂਪਸ ਵਿਚ ਨੌਕਰੀ ਮੇਲਾ ਕਰਵਾਇਆ ਗਿਆ | ਸ੍ਰੀ ਤਿ੍ਪਾਠੀ ਨੇ ਦੱਸਿਆ ਕਿ ਵਿਦਿਆਰਥੀ ਅਧਿਆਪਕਾਂ ਨੂੰ ਰੋਜ਼ਗਾਰ ਦੇ ...

ਪੂਰੀ ਖ਼ਬਰ »

ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖ਼ਾਲਸਾ ਸਕੂਲ ਫ਼ਤਿਹਗੜ੍ਹ ਸਭਰਾਂ ਵਿਖੇ ਸਾਲਾਨਾ ਸਮਾਗਮ

ਮਖੂ, 19 ਮਾਰਚ (ਮੇਜਰ ਸਿੰਘ ਥਿੰਦ)-ਮਖੂ ਨਜ਼ਦੀਕ ਸ਼ਹੀਦ ਸ਼ਾਮ ਸਿੰਘ ਅਟਾਰੀ ਖਾਲਸਾ ਸਕੂਲ ਫ਼ਤਿਹਗੜ੍ਹ ਸਭਰਾਂ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸਨ | ਸਕੂਲ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਚਾਰ ਵਿਅਕਤੀਆਂ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਅਬੋਹਰ, 19 ਮਾਰਚ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਰਾਜਿੰਦਰ ਸਿੰਘ ਪੁੱਤਰ ਜੁਝਾਰ ਸਿੰਘ ਵਾਸੀ ਬਹਾਵਵਾਲਾ ਦੇ ਬਿਆਨਾਂ 'ਤੇ ਉਸ ਦੀ ਵਿਆਜ ਤੇ ਨਗਦੀ ਰੱਖ ਕੇ ਕਥਿਤ ਤੌਰ 'ਤੇ ਠੱਗੀ ਮਾਰਨ ਦੇ ਸਬੰਧ ਵਿਚ ਦੀਪਕ ਕੁਮਾਰ ਪੁੱਤਰ ਮੋਹਨ ਲਾਲ, ਮੋਹਨ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਇਕਾਈ ਮੁੱਦਕੀ ਨੇ ਲੋੜਵੰਦਾਂ ਨੂੰ ਪੈਨਸ਼ਨਾਂ ਵੰਡੀਆਂ

ਮੁੱਦਕੀ, 19 ਮਾਰਚ (ਭੁਪਿੰਦਰ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੁੱਦਕੀ ਵਲੋਂ ਲੋੜਵੰਦਾਂ ਅਤੇ ਗ਼ਰੀਬ ਲੋਕਾਂ ਨੂੰ ਹਰ ਮਹੀਨੇ ਦੇਣ ਵਾਲੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਸੰਸਥਾ ਦੇ ਇਕਾਈ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਪੈਨਸ਼ਨ ਵੰਡ ...

ਪੂਰੀ ਖ਼ਬਰ »

ਪੀਰ ਬਾਬਾ ਫੱਤੂ ਸ਼ਾਹ ਦੀ ਯਾਦ 'ਚ ਸੱਭਿਆਚਾਰਕ ਮੇਲਾ ਕਰਵਾਇਆ

ਜ਼ੀਰਾ, 19 ਮਾਰਚ (ਮਨਜੀਤ ਸਿੰਘ ਢਿੱਲੋਂ)-ਨੇੜਲੇ ਪਿੰਡ ਪੰਡੋਰੀ ਜੱਟਾਂ ਵਿਖੇ ਪੀਰ ਬਾਬਾ ਫੱਤੂ ਸ਼ਾਹ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਮੇਲਾ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

ਜ਼ੀਰਾ ਸਕੂਲ ਆਫ਼ ਨਰਸਿੰਗ 'ਚ ਧਾਰਮਿਕ ਸਮਾਗਮ

ਜ਼ੀਰਾ, 19 ਮਾਰਚ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਸਕੂਲ ਆਫ਼ ਨਰਸਿੰਗ ਵਿਖੇ ਡਾਇਰੈਕਟਰ ਡਾ: ਮਨਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਕੀਤੇ ਗਏ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਰਾਗੀ ...

ਪੂਰੀ ਖ਼ਬਰ »

ਲੋਕਾਂ ਦੀ ਸ਼ਮੂਲੀਅਤ ਘੱਟ ਹੋਣ ਕਾਰਨ ਅਸਫਲ ਰਿਹਾ 'ਨਸ਼ਾ ਰੋਕੂ ਜਾਗਰੂਕਤਾ ਮੁਹਿੰਮ' ਸੈਮੀਨਾਰ

ਜਲਾਲਾਬਾਦ/ਮੰਡੀ ਘੁਬਾਇਆ, 19 ਮਾਰਚ (ਕਰਨ ਚੁਚਰਾ/ਅਮਨ ਬਵੇਜਾ)-ਪੰਜਾਬ ਸਰਕਾਰ ਵਲੋਂ ਨਸ਼ੇ ਦੇ ਿਖ਼ਲਾਫ਼ ਵਿੱਢੀ ਗਈ ਨਸ਼ਾ ਰੋਕੂ ਜਾਗਰੂਕਤਾ ਮੁਹਿੰਮ ਦੇ ਤਹਿਤ ਅੱਜ ਸਥਾਨਕ ਹਰਕ੍ਰਿਸ਼ਨ ਰਿਜ਼ੋਰਟਸ ਵਿਚ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਐਸ.ਡੀ.ਐਮ. ਪਿਰਥੀ ਸਿੰਘ, ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਵਾਅਦਿਆਂ ਦੀ ਸੀ. ਡੀ. ਸੌਾਪੀ

ਜ਼ੀਰਾ, 19 ਮਾਰਚ (ਮਨਜੀਤ ਸਿੰਘ ਢਿੱਲੋਂ)-ਆਂਗਣਵਾੜੀ ਵਰਕਰਜ਼/ ਹੈਲਪਰਜ਼ ਯੂਨੀਅਨ ਏਟਕ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਗਏ ਵਾਅਦਿਆਂ ਦੀ ਸੀ.ਡੀ. ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ...

ਪੂਰੀ ਖ਼ਬਰ »

ਮਖੂ ਵਿਖੇ ਰੇਲਵੇ ਫਾਟਕ 'ਤੇ ਓਵਰਬਿ੍ਜ ਨਾ ਬਣਨ ਕਾਰਨ ਰਾਹਗੀਰ ਹੁੰਦੇ ਹਨ ਘੰਟਿਆਂਬੱਧੀ ਪ੍ਰੇਸ਼ਾਨ

ਮਖੂ, 19 ਮਾਰਚ (ਮੁਖਤਿਆਰ ਸਿੰਘ ਧੰਜੂ)-ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਨੂੰ ਆਪਸ 'ਚ ਜੋੜਨ ਵਾਲੇ ਨੈਸ਼ਨਲ ਹਾਈਵੇ ਨੰ: 54 ਜੋ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੀ ਨਿਗਰਾਨੀ ਹੇਠ ਬਣ ਰਿਹਾ ਹੈ | ਭਾਵੇਂ ਚਾਰ ਮਾਰਗੀ ਬਣਾਉਣ ਦਾ ਜ਼ਿਆਦਾਤਰ ਕੰਮ ਨੇਪਰੇ ਚੜ੍ਹ ਚੁੱਕਾ ...

ਪੂਰੀ ਖ਼ਬਰ »

ਕਵਿੱਤਰੀ ਪੂਨਮ ਸਿੰਘ ਦੀ ਪੁਸਤਕ 'ਯਾਤਰਾ ਤੁਮ ਤੱਕ' ਦੀ ਘੁੰਡ ਚੁਕਾਈ

ਫ਼ਿਰੋਜ਼ਪੁਰ, 19 ਮਾਰਚ (ਤਪਿੰਦਰ ਸਿੰਘ)-ਪ੍ਰਸਿੱਧ ਕਵਿੱਤਰੀ ਸ੍ਰੀਮਤੀ ਪੂਨਮ ਸਿੰਘ ਦੁਆਰਾ ਲਿਖੀ ਗਈ ਪੁਸਤਕ 'ਯਾਤਰਾ ਤੁਮ ਤੱਕ' ਦੀ ਘੁੰਡ ਚੁਕਾਈ ਦੀ ਰਸਮ ਭਾਰਤੀ ਫ਼ੌਜ ਦੇ ਮੇਜਰ ਜਨਰਲ ਜਸਵੀਰ ਸਿੰਘ ਸੰਧੂ ਨੇ ਕੀਤੀ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਐਸ.ਕੇ. ...

ਪੂਰੀ ਖ਼ਬਰ »

ਵੱਖ-ਵੱਖ ਰਾਜਸੀ ਆਗੂਆਂ ਵਲੋਂ ਮਾਤਾ ਮੁਖਤਿਆਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ

ਫ਼ਿਰੋਜ਼ਪੁਰ, 19 ਮਾਰਚ (ਜਸਵਿੰਦਰ ਸਿੰਘ ਸੰਧੂ)-ਉੱਘੇ ਸਮਾਜ ਸੇਵੀ ਮਾਸਟਰ ਅਵਤਾਰ ਸਿੰਘ ਸੰਧੂ ਅਤੇ ਕਾਨੂੰਨੀ ਮਾਹਿਰ ਐਡਵੋਕੇਟ ਜਗਤਾਰ ਸਿੰਘ ਸੰਧੂ ਦੇ ਸਤਿਕਾਰਯੋਗ ਮਾਤਾ ਮੁਖਤਿਆਰ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ...

ਪੂਰੀ ਖ਼ਬਰ »

ਮੰਗਾਂ ਨਾ ਮੰਨੀਆਂ ਤਾਂ ਰੋਡਵੇਜ਼ ਕਾਮੇ 22 ਮਾਰਚ ਨੂੰ ਕਰਨਗੇ ਸਾਰੇ ਬੱਸ ਅੱਡੇ ਬੰਦ

ਫ਼ਿਰੋਜ਼ਪੁਰ, 19 ਮਾਰਚ (ਪਰਮਿੰਦਰ ਸਿੰਘ)-ਪੰਜਾਬ ਰੋਡਵੇਜ਼, ਪਨਬੱਸ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਅੱਜ ਰੋਡਵੇਜ਼ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਦੇ 18 ਡੀਪੂਆਂ ਦੇ ਗੇਟਾਂ ਮੂਹਰੇ ਗੇਟ ਰੈਲੀਆਂ ਕੀਤੀਆਂ ਗਈਆਂ, ਜਿਸ ...

ਪੂਰੀ ਖ਼ਬਰ »

ਕੋਹਰ ਸਿੰਘ ਵਾਲਾ ਵਿਖੇ ਦੂਜੇ ਦਿਨ ਦੇ ਮਨਾਏ ਮੇਲੇ 'ਚ ਲੱਗੀਆਂ ਰੌਣਕਾਂ

ਗੁਰੂਹਰਸਹਾਏ, 19 ਮਾਰਚ (ਹਰਚਰਨ ਸਿੰਘ ਸੰਧੂ)-ਪਿੰਡ ਕੋਹਰ ਸਿੰਘ ਵਾਲਾ ਵਿਖੇ ਬਾਬਾ ਕਾਲਾ ਮਾਹਿਰ ਸੰਧੂ ਦੀ ਯਾਦ ਨੂੰ ਸਮਰਪਿਤ ਮਨਾਏ ਸਾਲਾਨਾ ਜੋੜ ਮੇਲੇ 'ਚ ਮੇਲੇ ਭਾਰੀ ਰੌਣਕਾਂ ਵੇਖਣ ਨੂੰ ਮਿਲੀਆਂ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੇਲੇ ਦੀ ਸ਼ੁਰੂਆਤ ਕਰ ...

ਪੂਰੀ ਖ਼ਬਰ »

ਮਾਨਵਤਾ ਦੀ ਭਲਾਈ ਲਈ ਸਤਿਸੰਗ ਕਰਵਾਇਆ

ਮੁੱਦਕੀ, 19 ਮਾਰਚ (ਭੁਪਿੰਦਰ ਸਿੰਘ)-ਸਥਾਨਕ ਕਸਬੇ ਵਿਚ ਮਾਨਵਤਾ ਦੀ ਭਲਾਈ ਲਈ ਸੰਤ ਨਿਰੰਕਾਰੀ ਸਤਿਸੰਗ ਮਿਸ਼ਨ ਦੀ ਬਰਾਂਚ ਮਿਸ਼ਰੀ ਵਾਲਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਤਿਸੰਗ ਕਰਵਾਇਆ ਗਿਆ, ਜਿਸ ਵਿਚ ਜ਼ੋਨਲ ਇੰਚਾਰਜ ਐਚ.ਐਸ. ਚਾਵਲਾ ਨੇ ਸੰਗਤਾਂ ਦੇ ...

ਪੂਰੀ ਖ਼ਬਰ »

ਸਟੇਟ ਅਵਾਰਡੀ ਮੁੱਖ ਅਧਿਆਪਕ ਬਲਵੀਰ ਸਿੰਘ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮਮਦੋਟ, 19 ਮਾਰਚ (ਜਸਬੀਰ ਸਿੰਘ ਕੰਬੋਜ)-ਅਧਿਆਪਨ ਦੇ ਖੇਤਰ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਤੇ ਸਰਹੱਦੀ ਖੇਤਰ ਦੇ ਜ਼ਿਆਦਾਤਰ ਸਕੂਲਾਂ ਨੂੰ ਅਪਗ੍ਰੇਡ ਕਰਾਉਣ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਮਮਦੋਟ ਨਿਵਾਸੀ ਮਾਸਟਰ ਬਲਵੀਰ ਸਿੰਘ (ਸਟੇਟ ਅਵਾਰਡੀ) ਨੂੰ ਅੱਜ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਵੈੱਲਫੇਅਰ ਸੁਸਾਇਟੀ ਵਲੋਂ ਲਗਾਏ ਕੈਂਪ ਦੌਰਾਨ ਔਰਤਾਂ ਨੇ ਵੀ ਕੀਤਾ ਖ਼ੂਨਦਾਨ

ਜ਼ੀਰਾ, 19 ਮਾਰਚ (ਮਨਜੀਤ ਸਿੰਘ ਢਿੱਲੋਂ)-ਭਾਈ ਘਨੱਈਆ ਜੀ ਵੈੱਲਫੇਅਰ ਸੁਸਾਇਟੀ ਵਕੀਲਾਂ ਵਾਲਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸਨ੍ਹੇਰ ਵਿਖੇ ਚੌਥਾ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸੰਤ ਗੁਰਸੇਵਕ ...

ਪੂਰੀ ਖ਼ਬਰ »

ਸਰਕਾਰੀ ਲੱਕੜ ਚੋਰੀ ਕਰ ਕੇ ਲਿਜਾਂਦੇ 4 ਕਾਬੂ

ਅਬੋਹਰ, 19 ਮਾਰਚ (ਸੁਖਜਿੰਦਰ ਸਿੰਘ ਢਿੱਲੋਂ)-ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਬੀਤੀ ਰਾਤ ਸੂਚਨਾ ਦੇ ਆਧਾਰ 'ਤੇ ਚਾਰ ਜਣਿਆਂ ਨੂੰ ਸਰਕਾਰੀ ਲੱਕੜ ਚੋਰੀ ਕਰਕੇ ਲਿਜਾਂਦੇ ਹੋਏ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਰੇਂਜ ਅਧਿਕਾਰੀ ਬਲਵਿੰਦਰ ਸਿੰਘ ਝੋਰੜ ਖੇੜਾ ਨੇ ...

ਪੂਰੀ ਖ਼ਬਰ »

ਸਾਢੇ ਤਿੰਨ ਕਿੱਲੋ ਅਫ਼ੀਮ ਸਮੇਤ ਮੁਲਜ਼ਮ ਕਾਬੂ

ਫ਼ਿਰੋਜ਼ਪੁਰ, 19 ਮਾਰਚ (ਪਰਮਿੰਦਰ ਸਿੰਘ)-ਨਾਰਕੋਟਿਕਸ ਕੰਟਰੋਲ ਸੈੱਲ ਫ਼ਿਰੋਜ਼ਪੁਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਮੁਲਜ਼ਮ ਕੋਲੋਂ 3 ਕਿੱਲੋ 500 ਗ੍ਰਾਮ ਅਫ਼ੀਮ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ | ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਸੁਸਾਇਟੀ ਵਲੋਂ ਦੰਦਾਂ ਤੇ ਅੱਖਾਂ ਦਾ ਚੈੱਕਅਪ ਕੈਂਪ ਭਲਕੇ

ਜ਼ੀਰਾ, 19 ਮਾਰਚ (ਮਨਜੀਤ ਸਿੰਘ ਢਿੱਲੋਂ)-ਭਾਈ ਘਨੱਈਆ ਜੀ ਵੈੱਲਫੇਅਰ ਸੁਸਾਇਟੀ ਵਕੀਲਾਂ ਵਾਲਾ ਵਲੋਂ 21 ਮਾਰਚ ਨੂੰ ਸਵੇਰੇ 10 ਤੋਂ 3 ਵਜੇ ਤੱਕ ਦੰਦਾਂ ਅਤੇ ਅਤੇ ਅੱਖਾਂ ਦਾ ਵਿਸ਼ਾਲ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਸੁਸਾਇਟੀ ਦੇ ਚੇਅਰਮੈਨ ...

ਪੂਰੀ ਖ਼ਬਰ »

ਪਿੰਡ ਸੁਲਹਾਨੀ ਦੇ ਬਜ਼ੁਰਗ ਮਾਤਾ ਦੀ ਮਿ੍ਤਕ ਦੇਹ ਡਾਕਟਰੀ ਖੋਜਾਂ ਲਈ ਦਾਨ

ਤਲਵੰਡੀ ਭਾਈ, 19 ਮਾਰਚ (ਕੁਲਜਿੰਦਰ ਸਿੰਘ ਗਿੱਲ)-ਪਿੰਡ ਸੁਲਹਾਨੀ ਦੇ ਇਕ ਪਰਿਵਾਰ ਵਲੋਂ ਅਗਾਂਹਵਧੂ ਸੋਚ ਦਾ ਸਬੂਤ ਦਿੰਦਿਆਂ ਪਰਿਵਾਰ ਦੀ ਬਜ਼ੁਰਗ ਮਾਤਾ ਦੀ ਮਿ੍ਤਕ ਦੇਹ ਡਾਕਟਰੀ ਖੋਜਾਂ ਲਈ ਦਾਨ ਕੀਤੀ ਗਈ ਹੈ ਤੇ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਾਡ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ 23 ਤੋਂ 31 ਮਾਰਚ ਤੱਕ ਪੰਜਾਬ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜ਼ਾਹਰੇ ਕਰਨ ਦਾ ਐਲਾਨ

ਪੰਜੇ ਕੇ ਉਤਾੜ, 19 ਮਾਰਚ (ਹਰਮੀਤ ਪਾਲ ਵਿਨਾਇਕ)-ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ 23 ਮਾਰਚ ਤੋਂ 31 ਮਾਰਚ ਤੱਕ ਸੂਬੇ ਭਰ ਵਿਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਪੰਜਾਬ ਸਰਕਾਰ ਵਿਰੁੱਧ ਅਰਥੀ ਫ਼ੂਕ ...

ਪੂਰੀ ਖ਼ਬਰ »

25 ਦੀ ਸੂਬਾ ਪੱਧਰੀ ਰੈਲੀ ਨੂੰ ਲੈ ਕੇ ਐਸ. ਐਸ. ਏ. ਰਮਸਾ ਅਧਿਆਪਕਾਂ ਵਲੋਂ ਮੀਟਿੰਗ

ਗੁਰੂਹਰਸਹਾਏ, 19 ਮਾਰਚ (ਹਰਚਰਨ ਸਿੰਘ ਸੰਧੂ)-ਐਸ.ਐਸ.ਏ. ਰਮਸਾ ਅਧਿਆਪਕਾਂ ਅਤੇ ਲੈਬ ਅਟੈਂਡਟ ਨੇ ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਤੇ ਅਗਲੀ ਰਣਨੀਤੀ ਉਲੀਕਣ ਵਾਸਤੇ ਅਦਰਸ਼ ਪਾਰਕ ਗੁਰੂਹਰਸਹਾਏ ਵਿਖੇ ਮੀਟਿੰਗ ਕਰਨ ਉਪਰੰਤ ਗੁਰੂਹਰਸਹਾਏ ਬਲਾਕ ...

ਪੂਰੀ ਖ਼ਬਰ »

ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਨੰਬਰਦਾਰ ਨੂੰ ਸੌਾਪੀ ਫ਼ਿਰੋਜ਼ਸ਼ਾਹ ਦੀ ਕਮਾਨ

ਫ਼ਿਰੋਜ਼ਸ਼ਾਹ, 19 ਮਾਰਚ (ਸਰਬਜੀਤ ਸਿੰਘ ਧਾਲੀਵਾਲ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਇਤਿਹਾਸਕ ਕਸਬਾ ਫ਼ਿਰੋਜ਼ਸ਼ਾਹ 'ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਵਰਕਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਕੁਲਦੀਪ ਸਿੰਘ ਸਰਪੰਚ ...

ਪੂਰੀ ਖ਼ਬਰ »

ਮੁੱਦਕੀ ਦੇ ਕਬੱਡੀ ਟੂਰਨਾਮੈਂਟ ਵਿਚ ਕੁੜੀਆਂ ਦੀ ਕਬੱਡੀ ਓਪਨ ਵਿਚ ਬੀ.ਕੇ.ਐੱਸ. ਮੁਹਾਰ ਦੀਆਂ ਲੜਕੀਆਂ ਦੀ ਟੀਮ ਜੇਤੂ ਰਹੀ

ਮੁੱਦਕੀ, 19 ਮਾਰਚ (ਭਾਰਤ ਭੂਸ਼ਨ ਅਗਰਵਾਲ)-ਖੇਡਾਂ ਮਨੁੱਖੀ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਵਿਚ ਸਹਾਈ ਹੁੰਦੀਆਂ ਹਨ | ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿਚਲੀਆਂ ਖੇਡ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਸ਼ੁਰੂ ਹੋਈ ਮੁਹਿੰਮ 'ਚ ਕਰਵਾਈ ਜਾਵੇ ਵੱਧ ਤੋਂ ਵੱਧ ਸ਼ਮੂਲੀਅਤ-ਈਸ਼ਾ ਕਾਲੀਆ

ਫਾਜ਼ਿਲਕਾ, 19 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੂਬਾ ਸਰਕਾਰ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਤਹਿਤ ...

ਪੂਰੀ ਖ਼ਬਰ »

-ਪੰਜਾਬ ਪੁਲਿਸ ਦਾ ਵਿਸ਼ੇਸ਼ ਉਪਰਾਲਾ- ਪਿੰਡਾਂ ਵਿਚ ਬਣਾਈਆਂ ਜਾ ਰਹੀਆਂ ਹਨ ਨਸ਼ਾ ਵਿਰੋਧੀ ਕਮੇਟੀਆਂ, ਨੌਜਵਾਨਾਂ 'ਚ ਉਤਸ਼ਾਹ

ਸੀਤੋ ਗੁੰਨੋ, 19 ਮਾਰਚ (ਜਸਮੇਲ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਦੇ ਚੱਲਦੇ ਅੱਜ ਸੀਤੋ ਗੁੰਨੋ ਖੇਤਰ ਦੇ ਕਈ ਪਿੰਡਾਂ ਵਿਚ ਨਸ਼ਾ ਵਿਰੋਧੀ ਕਮੇਟੀਆਂ ਬਣਾਈਆਂ ਗਈਆਂ | ਨੌਜਵਾਨ ਉਤਸ਼ਾਹ ਪੂਰਨ ਕਮੇਟੀਆਂ ਦੇ ਮੈਂਬਰ ਬਣਦੇ ਨਜ਼ਰ ਆਏ | ...

ਪੂਰੀ ਖ਼ਬਰ »

ਐਲੀਮੈਂਟਰੀ ਟੀਚਰ ਯੂਨੀਅਨ ਦੇ ਅਧਿਆਪਕਾਂ ਵਲੋਂ ਮੀਟਿੰਗ

ਜਲਾਲਾਬਾਦ, 19 ਮਾਰਚ (ਹਰਪ੍ਰੀਤ ਸਿੰਘ ਪਰੂਥੀ)-ਐਲੀਮੈਂਟਰੀ ਟੀਚਰ ਯੂਨੀਅਨ ਦੇ ਅਧਿਆਪਕਾਂ ਵਲੋਂ ਮੀਟਿੰਗ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਨਾਲ ਸਥਿਤ ਬੀ.ਪੀ.ਓ. ਦਫ਼ਤਰ ਵਿਖੇ ਕੀਤੀ ਗਈ | ਯੂਨੀਅਨ ਦੇ ਅਧਿਆਪਕਾਂ ਵੱਲੋਂ ਇਹ ਮੀਟਿੰਗ ਪੰਜਾਬ ਸਰਕਾਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX