ਤਾਜਾ ਖ਼ਬਰਾਂ


ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ 20 ਨੂੰ ਹੋਵੇਗੀ ਛੁੱਟੀ
. . .  26 minutes ago
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਡਿਊਟੀ ਦੇਣ ਵਾਲੇ ਮਾਨਸਾ ਜ਼ਿਲੇ ਦੇ ਮੁਲਾਜ਼ਮਾਂ ਨੂੰ ਭਲਕੇ 20 ਸਤੰਬਰ ਨੂੰ ਛੁੱਟੀ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ...
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਰਿਹਾ ਮੋਹਰੀ
. . .  37 minutes ago
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਵਾਂਸ਼ਹਿਰ ਚ 58.97, ਸੜੋਆ ਚ 64.16 ਅਤੇ ਬਲਾਚੌਰ ਚ 68.20 ਫ਼ੀਸਦੀ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਬੂਥਾਂ ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼
. . .  42 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਵਲੋਂ ਪਿੰਡ ਸੰਗੂਧੌਣ ਦੇ ਬੂਥ ਨੰ: 74, 75 ਅਤੇ 76, ਪਿੰਡ ਚੱਕ ਮਦਰੱਸਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 58 ਫ਼ੀਸਦੀ ਵੋਟਿੰਗ
. . .  50 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਵਿਚ 64.99 ਅਤੇ ਗਿੱਦੜਬਾਹਾ...
ਪਟਿਆਲਾ : ਬਖਸ਼ੀਵਾਲਾ ਪੋਲਿੰਗ ਬੂਥ ਤੇ 21 ਸਤੰਬਰ ਨੂੰ ਮੁੜ ਤੋਂ ਹੋਵੇਗੀ ਵੋਟਿੰਗ
. . .  53 minutes ago
ਏਸ਼ੀਆ ਕੱਪ ਭਾਰਤ-ਪਾਕਿਸਤਾਨ ਮੈਚ : ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ
. . .  58 minutes ago
ਦੁਬਈ, 19 ਸਤੰਬਰ - ਏਸ਼ੀਆ ਕੱਪ 2018 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਹਿਮ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ...
ਏਸ਼ੀਆ ਕੱਪ 2018 : ਪਾਕਿਸਤਾਨ ਦੀ ਪੂਰੀ ਟੀਮ 162 ਦੌੜਾਂ ਬਣਾ ਕੇ ਆਊਟ
. . .  about 1 hour ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 8ਵਾਂ ਝਟਕਾ
. . .  about 1 hour ago
ਜ਼ਿਲ੍ਹਾ ਫ਼ਰੀਦਕੋਟ ਚ 62% ਵੋਟਿੰਗ
. . .  about 1 hour ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਪਾਕਿਸਤਾਨ 157/7
. . .  about 1 hour ago
ਵੋਟਾਂ ਨੂੰ ਲੈ ਕੇ ਔਰਤਾਂ ਦੀ ਝੜਪ, ਅਕਾਲੀ-ਬਸਪਾ ਸਮਰਥਕਾਂ ਨੇ ਘੇਰਿਆ ਆਦਮਪੁਰ ਥਾਣਾ
. . .  about 1 hour ago
ਆਦਮਪੁਰ, 19 ਸਤੰਬਰ - ਆਦਮਪੁਰ ਦੇ ਨਾਲ ਲੱਗਦੇ ਪਿੰਡ ਹਰੀਪੁਰ ਵਿਖੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਔਰਤਾਂ ਦੀ ਝੜਪ ਹੋ ਗਈ, ਜਿਸ ਤੋਂ ਬਾਅਦ...
ਅਜਨਾਲਾ ਚ 63.52 ਫ਼ੀਸਦੀ ਵੋਟਿੰਗ
. . .  about 1 hour ago
ਪਠਾਨਕੋਟ ਜ਼ਿਲ੍ਹੇ 'ਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ
. . .  about 1 hour ago
ਪਠਾਨਕੋਟ, 19 ਸਤੰਬਰ ( ਆਰ. ਸਿੰਘ ) - ਅੱਜ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਜ਼ਿਲ੍ਹਾ ਪਠਾਨਕੋਟ ਵਿਚ ਲੋਕਾਂ ਦਾ ਰੁਝਾਨ ਵੋਟਾਂ ਪਾਉਣ ਵਿਚ...
ਚੋਣ ਡਿਊਟੀ 'ਤੇ ਤਾਇਨਾਤ ਚੋਣ ਅਮਲੇ ਨੂੰ ਕੱਲ੍ਹ ਦੀ ਛੁੱਟੀ
. . .  about 1 hour ago
ਜਲੰਧਰ, 19 ਸਤੰਬਰ - ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਜਲੰਧਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਸਬੰਧ 'ਚ ਚੋਣ ਡਿਊਟੀ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  about 1 hour ago
ਬੰਗਾ ਹਲਕੇ ਚ ਹੋਈ 56.91 ਫ਼ੀਸਦੀ ਵੋਟਿੰਗ
. . .  about 2 hours ago
ਬਾਘਾ ਪੁਰਾਣਾ ਦੇ 155 ਬੂਥਾਂ 'ਚ ਹੋਈ 56 ਫ਼ੀਸਦੀ ਵੋਟਿੰਗ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  about 2 hours ago
ਬਠਿੰਡਾ ਦੇ ਪਿੰਡ ਦਿਆਲਪੁਰ ਮਿਰਜ਼ਾ 'ਚ ਵੋਟਿੰਗ ਰੱਦ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 5ਵਾਂ ਝਟਕਾ, ਸ਼ੋਇਬ ਮਲਿਕ 43 ਦੌੜਾਂ ਬਣਾ ਕੇ ਆਊਟ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ, ਕਪਤਾਨ ਸਰਫ਼ਰਾਜ਼ ਅਹਿਮਦ 6 ਦੌੜਾਂ ਬਣਾ ਕੇ ਆਊਟ
. . .  about 2 hours ago
ਜੰਡਿਆਲਾ ਗੁਰੂ ਦੇ ਆਸ ਪਾਸ ਦੇ ਖੇਤਰ ਵਿੱਚ 47% ਵੋਟਾਂ ਪੋਲ
. . .  about 2 hours ago
ਜ਼ਿਲੇ 'ਚ ਵੋਟਾਂ ਅਮਨ-ਅਮਾਨ ਨਾਲ ਸਮਾਪਤ
. . .  about 2 hours ago
ਭਵਾਨੀਗੜ੍ਹ ਇਲਾਕੇ 'ਚ ਚੋਣਾਂ ਦੌਰਾਨ ਹੋਈ ਝੜਪ 'ਚ ਕਈ ਵਿਅਕਤੀ ਜ਼ਖਮੀ
. . .  about 2 hours ago
ਪਿੰਡ ਉੱਭਾ 'ਚ ਹੋਈ ਹਵਾਈ ਫਾਇਰਿੰਗ 'ਚ ਵਾਲ ਵਾਲ ਬਚੇ ਅਕਾਲੀ ਵਰਕਰ ਰਘਬੀਰ ਸਿੰਘ
. . .  about 3 hours ago
ਏਸ਼ੀਆ ਕੱਪ 2018 : 15 ਓਵਰਾਂ ਤੋਂ ਬਾਅਦ ਪਾਕਿਸਤਾਨ 58 /2
. . .  about 3 hours ago
ਬਲਾਕ ਅਨੰਦਪੁਰ ਸਾਹਿਬ 'ਚ ਹੋਇਆ 58 ਫ਼ੀਸਦੀ ਮਤਦਾਨ
. . .  about 3 hours ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਪਾਕਿਸਤਾਨ 25 /2
. . .  about 3 hours ago
ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ 'ਚ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਗਏ ਹਵਾਈ ਫਾਇਰ, ਮਾਮਲੇ 'ਚ ਜੁੱਟੀ ਪੁਲਿਸ
. . .  about 3 hours ago
ਝੜਪ ਦੌਰਾਨ ਚਲੀ ਗੋਲੀ 'ਚ ਅਕਾਲੀ ਦਲ ਅਤੇ ਕਾਂਗਰਸ ਦੇ 7 ਵਰਕਰ ਜ਼ਖਮੀ
. . .  about 3 hours ago
ਸੰਗਰੂਰ ਦੇ ਪਿੰਡ ਝਾੜੋਂ ਤੇ ਬੀਰਰਕਲਾਂ 'ਚ ਚਲੀਆਂ ਗੋਲੀਆਂ
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਦੂਜਾ ਪਹਿਲਾ ਝਟਕਾ
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾ ਝਟਕਾ
. . .  about 3 hours ago
ਜਲਦ ਹੀ ਰਿਹਾਅ ਹੋਣਗੇ ਨਵਾਜ਼ ਸ਼ਰੀਫ਼, ਹਾਈਕੋਰਟ ਨੇ ਸਜ਼ਾ 'ਤੇ ਲਾਈ ਰੋਕ
. . .  about 4 hours ago
ਵੋਟਿੰਗ ਬੂਥ 'ਤੇ ਕਬਜ਼ੇ ਨੂੰ ਰੋਕਣ ਲਈ ਸੁਖਬੀਰ ਸਿੰਘ ਬਾਦਲ ਮੌਕੇ 'ਤੇ ਪਹੁੰਚੇ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਧਰਮ ਤੇ ਵਿਰਸਾ

ਬਰਤਾਨੀਆ ਵਿਚ ਆਰੰਭ ਹੋਇਆ ਸਿੱਖਾਂ ਤੇ ਪੰਜਾਬੀਆਂ ਬਾਰੇ ਅਧਿਐਨ

ਬਰਤਾਨੀਆ ਵਿਚ ਸਿੱਖ ਅਤੇ ਪੰਜਾਬੀ ਸਟੱਡੀਜ਼ ਦੇ ਵਿਕਾਸ ਅਤੇ ਸਥਾਪਨਾ ਦੇ ਯਤਨਾਂ ਦਾ ਇਤਿਹਾਸ ਪੰਜ ਦਹਾਕਿਆਂ ਤੋਂ ਉੱਪਰ ਹੈ। ਹੁਣ ਵੁਲਵਰਹੈਂਪਟਨ ਯੂਨੀਵਰਸਿਟੀ ਵਲੋਂ ਸੈਂਟਰ ਫਾਰ ਸਿੱਖ ਅਤੇ ਪੰਜਾਬੀ ਸਟੱਡੀਜ਼ ਦੀ ਸਥਾਪਨਾ ਨਾਲ ਇਹ ਵਿਸ਼ਾ ਬਰਤਾਨੀਆ ਦੀ ਮੁੱਖ ਧਾਰਾ ਵਿਚ ਸਥਾਪਤ ਹੋ ਗਿਆ ਹੈ। ਅਗਾਂਹ ਹੋਰ ਯੂਨੀਵਰਸਿਟੀਆਂ ਵੀ ਇਸ ਪਹਿਲਕਦਮੀ ਤੋਂ ਪ੍ਰੇਰਨਾ ਲੈ ਕੇ ਯਤਨ ਆਰੰਭ ਕਰ ਸਕਦੀਆਂ ਹਨ ਪਰ ਇਨ੍ਹਾਂ ਯਤਨਾਂ ਪਿੱਛੇ ਅੰਦਰੂਨੀ ਅਤੇ ਬਹਿਰੂਨੀ ਤੌਰ 'ਤੇ ਬੜੀਆਂ ਘਾਲਣਾਵਾਂ ਘਾਲਣੀਆਂ ਪਈਆਂ ਹਨ। ਆਰੰਭ ਵਿਚ ਵੁਲਵਰਹੈਂਪਟਨ ਯੂਨੀਵਰਸਿਟੀ ਵਿਚ ਸਥਾਪਤ ਹੋਇਆ ਸੈਂਟਰ, ਪੋਸਟ ਗ੍ਰੈਜੂਏਟ, ਰਿਸਰਚ ਅਤੇ ਕਮਿਊਨਿਟੀ ਸਟੱਡੀਜ਼ ਵੱਲ ਯਤਨਸ਼ੀਲ ਹੋਵੇਗਾ, ਉਪਰੰਤ ਅੰਡਰ-ਗ੍ਰੈਜੂਏਟ ਅਧਿਐਨ ਲਈ ਵਿਉਂਤਬੰਦੀ ਕਰੇਗਾ।
1960ਵਿਆਂ ਤੋਂ ਹੁਣ ਤੱਕ ਬਹੁਤ ਸਾਰੇ ਵਿਦਵਾਨ ਲੇਖਕਾਂ ਦੀਆਂ ਪ੍ਰਕਾਸ਼ਨਾਵਾਂ ਅਤੇ ਕੁਝ ਮਾਹਰ ਕਲਾਤਮਕ ਉਪਰਾਲਿਆਂ ਸਦਕਾ ਕੁਝ ਵਡਮੁੱਲੀ ਸਮੱਗਰੀ ਉਪਲਬਧ ਹੈ। ਕੁਝ ਖੋਜ ਸਮੱਗਰੀ ਅਣਛਪੀ ਵੀ ਪ੍ਰਾਪਤ ਹੋ ਸਕਦੀ ਹੈ ਅਤੇ ਦੇਸ਼ ਤੋਂ ਵੀ ਮੰਗਵਾਈ ਜਾ ਸਕਦੀ ਹੈ। ਕੁਝ ਕਲਾਕ੍ਰਿਤਾਂ ਅਤੇ ਖੋਜ ਸਹਿਤ ਡਿਜੀਟਲ-ਇੰਟਰਨੈੱਟ ਪਲੇਟਫਾਰਮਾਂ ਤੋਂ ਵੀ ਮਿਲ ਜਾਂਦਾ ਹੈ। ਕੁੱਲ ਮਿਲਾ ਕੇ ਕੇਂਦਰ ਨਾਲ ਸਬੰਧਤ, ਵਧੀਆ ਪੱਧਰ ਦੀ ਰੈਫਰੈਂਸ ਲਾਇਬ੍ਰੇਰੀ ਵੀ ਸਥਾਪਤ ਹੋ ਸਕਦੀ ਹੈ, ਜਿਸ ਤੋਂ ਬਾਹਰਲੇ ਵਿਦਿਆਰਥੀ ਅਤੇ ਖੋਜੀ ਅਧਿਆਪਕ ਲਾਭ ਲੈ ਸਕਦੇ ਹਨ। ਸਿੱਖਾਂ ਅਤੇ ਮੋਟੇ ਤੌਰ 'ਤੇ ਪੰਜਾਬੀਆਂ ਨਾਲ ਸਬੰਧਤ ਅਵਾਸ-ਪ੍ਰਵਾਸ, ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਪਹਿਲੇ ਅਤੇ ਬਾਅਦ ਵਾਲੇ ਇਤਿਹਾਸ, ਪੰਜਾਬੀਆਂ ਦੀ ਦੇਸ਼-ਵਿਦੇਸ਼ਾਂ ਵਿਚ ਆਰਥਿਕਤਾ, ਰਾਜਨੀਤੀ, ਸੱਭਿਆਚਾਰ, ਵਿਰਸੇ ਨਵੇਂ ਮੌਕਿਆਂ ਅਤੇ ਵੰਗਾਰਾਂ ਬਾਰੇ ਖੋਜ, ਬਰਤਾਨੀਆ ਵਿਚ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਦੀ ਸਥਾਪਨਾ ਅਤੇ ਵਿਕਾਸ ਆਦਿ ਵਿਸ਼ਿਆਂ 'ਤੇ ਬਹੁਤ ਸਾਰੀ ਸਮੱਗਰੀ ਪ੍ਰਕਾਸ਼ਿਤ ਹੋ ਚੁੱਕੀ ਹੈ। ਨਸਲਵਾਦ, ਜਾਤੀਵਾਦ, ਮਨੁੱਖੀ ਅਧਿਕਾਰਾਂ, ਸਮਾਜਿਕ ਬਰਾਬਰਤਾ, ਪਰਿਵਾਰਾਂ ਅਤੇ ਸਮੂਹ ਭਾਈਚਾਰੇ ਵਿਚ ਆ ਰਹੀਆਂ ਤਬਦੀਲੀਆਂ ਆਦਿ ਵਿਸ਼ਿਆਂ 'ਤੇ ਵੀ ਖੋਜਾਂ ਹੋ ਰਹੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੈਂਬਰਿਜ ਯੂਨੀਵਰਸਿਟੀ ਨਾਲ ਕੁਝ ਸਕਾਲਰਸ਼ਿਪ ਆਧਾਰਿਤ ਵਿੱਦਿਆ ਅਤੇ ਖੋਜ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਜ਼ਰੂਰੀ ਨਹੀਂ ਕਿ ਉਸ ਉਪਰਾਲੇ ਵਿਚ ਬਰਤਾਨੀਆ ਸਥਿਤ ਸਿੱਖ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਕੋਈ ਪ੍ਰਾਜੈਕਟ ਸ਼ਾਮਿਲ ਹੋਣ। ਬਰਤਾਨੀਆ ਵਿਚ ਹੋਰਨਾਂ ਧਰਮਾਂ ਨਾਲ ਸਬੰਧਤ ਖੋਜ ਅਤੇ ਵਿੱਦਿਆ ਕੇਂਦਰ ਵੀ ਸਥਾਪਤ ਹਨ। ਸਿੱਖਾਂ ਵਲੋਂ ਨਿਰੰਤਰ ਯਤਨ ਵੱਖ-ਵੱਖ ਰੂਪਾਂ ਵਿਚ ਚਲਦੇ ਰਹੇ ਹਨ, ਜਿਨ੍ਹਾਂ ਦਾ ਠੋਸ ਇਤਿਹਾਸ ਹੈ ਪਰ ਹੁਣ ਤੱਕ ਬਾਵਜੂਦ ਸਿਰਕੱਢ ਯੂਨੀਵਰਸਿਟੀਆਂ ਨਾਲ ਤਾਲਮੇਲ ਅਤੇ ਯਤਨਾਂ ਦੇ, ਪਹਿਲਕਦਮੀ ਵੁਲਵਰਹੈਂਪਟਨ ਯੂਨੀਵਰਸਿਟੀ ਨੇ ਕੀਤੀ ਹੈ। ਇਸ ਲੋੜ ਬਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮਨਿਸਟਰਾਂ ਤੇ ਸਬੰਧਤ ਕਮੇਟੀ ਨਾਲ ਵੀ ਤਾਲਮੇਲ ਕੀਤਾ ਗਿਆ। ਇਸ ਸਫਲਤਾ ਲਈ ਹੋਰਨਾਂ ਤੋਂ ਇਲਾਵਾ ਵੁਲਵਰਹੈਂਪਟਨ ਯੂਨੀਵਰਸਿਟੀ ਵਿਖੇ ਸਿੱਖ ਅਤੇ ਪੰਜਾਬੀ ਸਟੱਡੀਜ਼ ਦੇ ਕੇਂਦਰ ਦੀ ਸਥਾਪਨਾ ਲਈ ਵਾਈਸ ਚਾਂਸਲਰ ਪ੍ਰੋ: ਜੈਫ਼ ਲੇਅਰ ਅਤੇ ਸੈਂਟਰ ਦੇ ਨਿਯੁਕਤ ਹੋਏ ਡਾਇਰੈਕਟਰ ਡਾ: ਉਪਿੰਦਰਜੀਤ ਕੌਰ ਤੱਖਰ, ਸਮੂਹਿਕ ਮੁਬਾਰਕ ਅਤੇ ਧੰਨਵਾਦ ਦੇ ਪਾਤਰ ਹਨ। 8 ਮਾਰਚ, 2018 ਬਰਤਾਨੀਆ ਦੇ ਸਿੱਖ ਅਤੇ ਪੰਜਾਬੀ ਵਿੱਦਿਅਕ ਇਤਿਹਾਸ ਵਿਚ ਇਕ ਹੋਰ ਵਿਸ਼ੇਸ਼ਤਾ ਵਾਲਾ ਦਿਨ ਬਣ ਗਿਆ, ਜਦ ਵਿਸ਼ੇਸ਼ ਸੱਦੇ 'ਤੇ ਪੁੱਜੀਆਂ ਸ਼ਖ਼ਸੀਅਤਾਂ ਅਤੇ ਪੰਜਾਬੀ ਦੇ ਪ੍ਰਸਿੱਧ ਸੰਗੀਤਕਾਰ ਅਤੇ ਫਿਲਮੀ ਕਲਾਕਾਰ, ਜਿਨ੍ਹਾਂ 'ਬਲੈਕ ਪ੍ਰਿੰਸ' ਵਿਚ ਸ਼ਹਿਜ਼ਾਦਾ ਦਲੀਪ ਸਿੰਘ ਦਾ ਰੋਲ ਅਦਾ ਕੀਤਾ ਸੀ, ਡਾ: ਸਤਿੰਦਰ ਸਿੰਘ ਸਰਤਾਜ ਦੀ ਹਾਜ਼ਰੀ ਵਿਚ ਇਸ ਸੈਂਟਰ ਦਾ ਰਸਮੀ ਉਦਘਾਟਨ ਕੀਤਾ ਗਿਆ। ਸੈਂਟਰ ਪੰਜਾਬ ਅਤੇ ਦਿੱਲੀ ਵਿਚ ਵੀ ਖੋਜ ਤੇ ਵਿੱਦਿਅਕ ਤਾਲਮੇਲ ਬਣਾ ਰਿਹਾ ਹੈ, ਤਾਂ ਕਿ ਇਸ ਦੀਆਂ ਸੇਵਾਵਾਂ ਤੋਂ ਵਿਦਿਆਰਥੀ, ਅਧਿਆਪਕ, ਖੋਜੀ ਅਤੇ ਪ੍ਰਚਾਰਕ ਦੋਹਰੀ ਮਾਨਤਾ ਪ੍ਰਾਪਤ ਕਰ ਸਕਣ।
ਵੱਡੇ ਉਪਰਾਲਿਆਂ ਉਪਰੰਤ ਇੰਗਲੈਂਡ ਦੀ ਮੁੱਖ ਧਾਰਾ ਸਕੂਲੀ ਵਿੱਦਿਆ ਵਿਚ ਹੁਣ ਤੱਕ ਪੰਜਾਬੀਆਂ ਦੇ ਇਕ ਦਰਜਨ ਦੇ ਲਗਪਗ ਪ੍ਰਾਇਮਰੀ ਅਤੇ ਹਾਈ ਸਕੂਲ ਸਥਾਪਤ ਹੋ ਚੁੱਕੇ ਹਨ। ਉਚੇਰੀ ਸਿੱਖਿਆ ਵਿਚ ਪੰਜਾਹ ਦੇ ਕਰੀਬ ਅਧਿਆਪਕ, ਖੋਜੀ, ਫੈਲੋ ਅਤੇ ਕੁਝ ਇਕ ਪ੍ਰੋਫੈਸਰ ਰੁਤਬਿਆਂ ਤੱਕ ਪੁੱਜੇ ਪੰਜਾਬੀ ਪਿਛੋਕੜ ਵਾਲੇ ਵਿਅਕਤੀ, ਵੱਖ-ਵੱਖ ਯੂਨੀਵਰਸਿਟੀਆਂ ਵਿਚ ਕੰਮ ਕਰ ਰਹੇ ਹਨ। ਪੰਜਾਬ ਰਿਸਰਚ ਗਰੁੱਪ, ਇੰਟਰਨੈਸ਼ਨਲ ਸਿੱਖ ਰਿਸਰਚ ਕਾਨਫਰੰਸਾਂ, ਯੂਨੀਵਰਸਿਟੀਆਂ 'ਚ ਸਰਗਰਮ ਸਿੱਖ ਵਿਦਿਆਰਥੀ ਸੁਸਾਇਟੀਆਂ ਅਤੇ ਹੋਰ ਸਰਗਰਮੀਆਂ ਸਾਬਤ ਕਰਦੀਆਂ ਹਨ ਕਿ ਨੌਜਵਾਨ ਲੜਕੀਆਂ ਅਤੇ ਲੜਕੇ, ਚਾਹੇ ਉਹ ਡਾਕਟਰੀ, ਇੰਜੀਨੀਅਰਿੰਗ, ਅਕਾਊਂਟੈਂਸੀ, ਲਾਅ, ਹਿਊਮੈਨਿਟੀਜ਼, ਬਿਜ਼ਨੈਸ, ਰਾਜਨੀਤੀ ਤੇ ਧਰਮ ਜਾਂ ਕੋਈ ਹੋਰ ਵਿਸ਼ਾ ਪੜ੍ਹ ਰਹੇ ਹੋਣ, ਨਾਲ ਸੰਭਵ ਹੋਵੇ ਤਾਂ ਸਿੱਖ ਅਤੇ ਪੰਜਾਬੀ ਸਟੱਡੀਜ਼ ਨਾਲ ਸਬੰਧਤ ਮੌਡਿਊਲ ਪੜ੍ਹਨਾ ਵੀ ਪਸੰਦ ਕਰਦੇ ਹਨ। ਕੁਝ ਖੋਜੀ ਵਿਦਿਆਰਥੀ ਤਾਂ ਪੰਜਾਬੀਅਤ, ਸਿੱਖ ਵਿਰਸੇ, ਵਰਤਮਾਨ ਕੌਮਾਂਤਰੀ ਪ੍ਰਸੰਗ ਵਿਚ ਪੰਜਾਬ ਅਤੇ ਪੰਜਾਬੀਆਂ ਦੇ ਦੇਸ਼-ਵਿਦੇਸ਼ਾਂ ਵਿਚਲੇ ਮਸਲਿਆਂ ਦੇ ਵਰਤਮਾਨ ਅਤੇ ਭਵਿੱਖ, ਉਭਾਰਾਂ, ਚੁਣੌਤੀਆਂ ਬਾਰੇ ਬੜੇ ਸ਼ੌਕ ਨਾਲ ਅਧਿਐਨ ਕਰਦੇ ਹਨ ਪਰ ਉਨ੍ਹਾਂ ਨੇ ਨਾਲ-ਨਾਲ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵੀ ਖਿਆਲ ਰੱਖਣਾ ਹੁੰਦਾ ਹੈ। ਭਾਰਤ ਸਮੇਤ ਪੰਜਾਬੀ ਵਸੋਂ ਵਾਲੇ ਦੇਸ਼ਾਂ ਦੇ ਸਨਅਤੀ, ਵਪਾਰਕ, ਸੱਭਿਆਚਾਰਕ ਅਤੇ ਸੈਲਾਨੀ ਸਬੰਧਾਂ ਦੇ ਕਾਰਪੋਰੇਟ ਪ੍ਰਸੰਗ ਵਿਚ ਵਧ ਰਹੀਆਂ ਸੰਭਾਵਨਾਵਾਂ ਨਵੇਂ ਆਰਥਿਕ ਮੌਕੇ, ਰੁਜ਼ਗਾਰ ਪੈਦਾ ਕਰ ਰਹੇ ਹਨ। ਇਨ੍ਹਾਂ ਤੋਂ ਵੀ ਪੂਰਾ ਲਾਭ ਲੈਣਾ ਜ਼ਰੂਰੀ ਹੈ।
ਬਰਤਾਨੀਆ ਵਿਚ 1960ਵਿਆਂ ਤੋਂ 2010ਵਿਆਂ ਤੱਕ ਵੱਖ-ਵੱਖ ਰੂਪਾਂ ਵਿਚ ਸਿੱਖ ਅਤੇ ਪੰਜਾਬੀ ਵਿੱਦਿਆ ਦੀ ਪੜ੍ਹਾਈ ਅਤੇ ਅਧਿਐਨ ਦੇ ਵਿਕਾਸ ਬਾਰੇ ਸਰਗਰਮੀਆਂ ਚਲਦੀਆਂ ਰਹੀਆਂ ਹਨ। 2018-19 ਵਿਚਾਲੇ ਸਮੇਤ ਔਕਸਫੋਰਡ ਅਤੇ ਲੰਡਨ ਯੂਨੀਵਰਸਿਟੀਆਂ ਦੇ ਸਿੱਖ ਅਤੇ ਪੰਜਾਬੀ ਸਟੱਡੀਜ਼ ਬਾਰੇ ਤਾਲਮੇਲ ਚਲਦੇ ਰਹੇ ਹਨ। ਬਰਤਾਨੀਆ ਦੇ ਪੰਜਾਬੀ ਅਤੇ ਸਿੱਖ ਹਲਕਿਆਂ ਵਿਚ ਇਹ ਵੱਡੀ ਤਸੱਲੀ ਵਾਲੀ ਘਟਨਾ ਹੈ ਕਿ ਘੱਟੋ-ਘੱਟ ਇਕ ਯੂਨੀਵਰਸਿਟੀ ਨੇ ਪਹਿਲਕਦਮੀ ਕਰਕੇ ਸੈਂਟਰ ਦੀ ਸਥਾਪਨਾ ਕਰ ਦਿੱਤੀ ਹੈ। ਟੈਕਸ ਦਿੰਦੇ ਸ਼ਹਿਰੀਆਂ ਅਤੇ ਉਧਾਰ ਲੈ ਕੇ ਭਾਰੀ ਫੀਸਾਂ ਤਾਰਦੇ ਵਿਦਿਆਰਥੀਆਂ ਦਾ ਹੱਕ ਬਣਦਾ ਹੈ ਕਿ ਉਹ ਆਪਣੀਆਂ ਉਮੀਦਾਂ ਅਤੇ ਲੋੜਾਂ ਅਨੁਸਾਰ ਯੂਨੀਵਰਸਿਟੀਆਂ ਤੋਂ ਵਿੱਦਿਆ ਅਤੇ ਖੋਜ ਸੇਵਾਵਾਂ ਪ੍ਰਾਪਤ ਕਰਨ। 2018 ਦੌਰਾਨ ਹੋ ਰਹੇ ਰਿਵਿਊ ਦੇ ਸੰਦਰਭ ਵਿਚ, ਖਾਸ ਕਰਕੇ ਨੌਜਵਾਨ ਪੀੜ੍ਹੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪੋ-ਆਪਣੇ ਵਿਚਾਰ ਹਾਇਰ ਐਜੂਕੇਸ਼ਨ ਮੰਤਰਾਲੇ ਨੂੰ ਭੇਜ ਕੇ ਇਕ ਜ਼ਿੰਮੇਵਾਰੀ ਅਤੇ ਸਾਂਝਾ ਫਰਜ਼ ਨਿਭਾਉਣ ਦੀ ਲੋੜ ਹੈ। ਅਜਿਹੀ ਵਿਵਸਥਾ ਹਰ ਥਾਂ ਲੋੜ ਅਨੁਸਾਰ ਸਥਾਪਤ ਹੋਣੀ ਚਾਹੀਦੀ ਹੈ।


E-mail : sujinder.sangha@gmail.com

ਪ੍ਰਾਚੀਨ ਸਤੂਪ ਤੇ ਮੰਦਰਾਂ ਦਾ ਨਗਰ ਸ਼ਰਾਵਸਤੀ

ਪ੍ਰਸਿੱਧ ਤੀਰਥ ਸਥਾਨਾਂ 'ਚੋਂ ਸ਼ਰਾਵਸਤੀ ਬੁੱਧ, ਜੈਨ ਅਤੇ ਹਿੰਦੂਆਂ ਦੁਆਰਾ ਸਮਾਨ ਰੂਪ ਵਿਚ ਪੂਜਣਯੋਗ ਧਾਰਮਿਕ ਸਥਾਨ ਹੈ। ਅਜੋਕੇ ਸਮੇਂ ਵਿਚ ਇਸ ਨੂੰ ਸਹੇਥ-ਮਹੇਥ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਗੋਂਡਾ ਅਤੇ ਬਹਿਰਾਈਚ ਜ਼ਿਲ੍ਹੇ ਦੇ ...

ਪੂਰੀ ਖ਼ਬਰ »

'24ਵੇਂ ਪ੍ਰਗਟਿਓ ਖਾਲਸਾ' ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸਿੱਖੀ ਦੇ ਪ੍ਰਚਾਰ ਅਤੇ ਮਾਨਵ ਸੇਵਾ ਦਾ ਕੇਂਦਰ ਗੁਰਦੁਆਰਾ ਸੰਤਸਰ ਸਾਹਿਬ

ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਕਰਤਾਰ ਸਿੰਘ ਭੈਰੋਂਮਾਜਰੇ ਵਾਲਿਆਂ ਤੋਂ ਇਲਾਵਾ ਹੋਰ ਵੀ ਸੰਤਾਂ-ਮਹਾਂਪੁਰਸ਼ਾਂ ਦੁਆਰਾ ਕੀਤੇ ਬਚਨਾਂ ਤੋਂ ਬਾਅਦ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਦੁਆਰਾ ਸੰਤਸਰ ਸਾਹਿਬ, ਸੈਕਟਰ-38 ਵੈਸਟ ਵਿਖੇ ...

ਪੂਰੀ ਖ਼ਬਰ »

ਮਹਾਰਾਜਾ ਨੌਨਿਹਾਲ ਸਿੰਘ ਜੋਤਸ਼ੀਆਂ ਤੇ ਚਾਪਲੂਸਾਂ ਵਿਚ ਘਿਰ ਗਿਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਫਿਰ ਵੀ ਵਾਪਸੀ ਉੱਪਰ ਅੰਗਰੇਜ਼ੀ ਫੌਜ ਦਾ ਕਮਾਂਡਰ ਲਾਰਡ ਕੀਨੇ ਲਾਹੌਰ ਆਇਆ ਤੇ ਮਹਾਰਾਜਾ ਨੌਨਿਹਾਲ ਸਿੰਘ ਦੇ ਸਾਹਮਣੇ ਪੇਸ਼ ਹੋ ਕੇ ਅੰਗਰੇਜ਼ਾਂ ਦੀ ਅਫ਼ਗਾਨ ਮੁਹਿੰਮ ਵਿਚ ਪੰਜਾਬ ਦੀ ਹਕੂਮਤ ਦੀ ਮਦਦ ...

ਪੂਰੀ ਖ਼ਬਰ »

ਗੁਰਮੁਖੀ ਲਿਪੀ ਦੀ ਸਰਹੱਦ ਪਾਰ ਦਸਤਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਮੌਜੂਦਾ ਸਮੇਂ ਇਹ ਭਾਈ ਜੋਗਾ ਸਿੰਘ ਖ਼ਾਲਸਾ ਧਾਰਮਿਕ ਸਕੂਲ ਪੇਸ਼ਾਵਰੀ ਸਿੱਖਾਂ ਦੀ ਘੁੱਗ-ਵਸਦੀ ਆਬਾਦੀ ਅਤੇ ਮੁਹੱਲਾ ਜੋਗਣ ਸ਼ਾਹ ਦੀਆਂ ਤੰਗ ਗਲੀਆਂ ਵਿਚ ਮੌਜੂਦ ਹੈ। ਪੇਸ਼ਾਵਰ ਲਾਰੀ ਅੱਡੇ ਤੋਂ ਮੁਹੱਲਾ ...

ਪੂਰੀ ਖ਼ਬਰ »

ਜੰਗਨਾਮਾ ਕਾਜ਼ੀ ਨੂਰ ਮੁਹੰਮਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਅਬਦਾਲੀ ਬਿਆਸ ਤੋਂ ਰਾਵੀ, ਚਨਾਬ ਤੱਕ ਤੇਜ਼ੀ ਨਾਲ ਵਾਪਸੀ ਯਾਤਰਾ ਕਰਦਾ ਹੈ, ਜਿਵੇਂ ਡਰਦਾ ਹੋਵੇ ਕਿ ਸਿੱਖ ਹੁਣ ਵੀ ਕਿਤੇ ਪਿੱਛੇ ਨਾ ਆ ਪੈਣ। ਉਹ ਅਜੇ ਮਸਾਂ ਚਨਾਬ ਕੰਢੇ ਪੁੱਜਾ ਕਿ ਸਿੱਖਾਂ ਨੇ ਲਾਹੌਰ ...

ਪੂਰੀ ਖ਼ਬਰ »

ਸੂਫ਼ੀ ਕਾਵਿ ਅਤੇ ਪ੍ਰੋ: ਮੋਹਨ ਸਿੰਘ

ਪਰੰਪਰਾ ਅਤੇ ਆਧੁਨਿਕਤਾ ਜਾਂ ਮੱਧਕਾਲੀਨਤਾ ਬਨਾਮ ਆਧੁਨਿਕਤਾ ਦੇ ਆਪਸੀ ਦਵੰਦ ਅਤੇ ਰਿਸ਼ਤੇ ਬਾਰੇ ਬਹਿਸ ਨਾ ਨਵੀਂ ਹੈ ਅਤੇ ਨਾ ਕਦੇ ਮੁੱਕਣ ਵਾਲੀ। ਮੋਟੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਆਧੁਨਿਕਤਾ ਦੇ ਬੀਜ ਪਰੰਪਰਾ ਵਿਚ ਪਏ ਹੁੰਦੇ ਹਨ ਅਤੇ ਹਰ ਤਜਰਬੇ ਦੀਆਂ ਜੜ੍ਹਾਂ ...

ਪੂਰੀ ਖ਼ਬਰ »

ਸ਼ਬਦ ਵਿਚਾਰ

ਕਰਣ ਕਾਰਣ ਏਕੁ ਓਹੀ ਜਿਨਿ ਕੀਆ ਅਕਾਰੁ॥

ਸਿਰੀਰਾਗੁ ਮਹਲਾ ੫ ਘਰੁ ੬ ਕਰਣ ਕਾਰਣ ਏਕੁ ਓਹੀ ਜਿਨਿ ਕੀਆ ਅਕਾਰੁ॥ ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ॥ ੧॥ ਗੁਰ ਕੇ ਚਰਨ ਮਨ ਮਹਿ ਧਿਆਇ॥ ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ॥ ੧॥ ਰਹਾਉ॥ ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ॥ ਕੋਟਿ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਸੱਚ ਨੂੰ ਕੇਵਲ ਗਿਆਨ ਨਾਲ ਹੀ ਜਾਣਿਆ ਜਾ ਸਕਦਾ ਹੈ

ਵੇਦਾਂ ਦੀ ਸਿੱਖਿਆ ਹੈ ਕਿ ਨਿਰਵਾਣ ਕੇਵਲ ਹੁਣ ਅਤੇ ਇਥੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਪ੍ਰਾਪਤੀ ਲਈ ਮੌਤ ਜਾਂ ਕਿਸੇ ਹੋਰ ਜਨਮ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ। ਨਿਰਵਾਣ ਤਾਂ ਆਤਮਾ ਦਾ ਅਨੁਭਵ ਹੈ ਅਤੇ ਜੇ ਕੋਈ ਨਿਰਵਾਣ ਨੂੰ ਇਕ ਪਲ ਲਈ ਵੀ ਅਨੁਭਵ ਕਰ ਲਵੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ 'ਸਭੇ ਸਾਂਝੀਵਾਲ' ਦੇ ਸਿਧਾਂਤ 'ਤੇ ਪਹਿਰਾ ਦੇਵੇ

ਲੰਮੇ ਸਮੇਂ ਤੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਹੋਣ ਕਾਰਨ, ਇਸ ਸਿਰਮੌਰ ਸੰਸਥਾ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਅਤੇ ਧਰਮ ਪ੍ਰਚਾਰ ਦੇ ਸਮਾਗਮ ਵੀ ਕਥਿਤ ਤੌਰ 'ਤੇ ਇਕ ਖ਼ਾਸ ...

ਪੂਰੀ ਖ਼ਬਰ »

ਗੋਬਿੰਦ ਸਦਨ ਦਿੱਲੀ ਵਿਖੇ ਗੋਲਡਨ ਜੁਬਲੀ ਸੈਮੀਨਾਰ

ਬਾਬਾ ਵਿਰਸਾ ਸਿੰਘ ਦੇ ਯੋਗਦਾਨ ਦੀ ਹੋਈ ਪ੍ਰਸੰਸਾ ਬਾਬਾ ਵਿਰਸਾ ਸਿੰਘ ਜੀ ਮਹਾਰਾਜ ਮੈਮੋਰੀਅਲ ਟਰੱਸਟ ਗਦਾਈਪੁਰ, ਨਵੀਂ ਦਿੱਲੀ ਵਲੋਂ ਗੋਬਿੰਦ ਸਦਨ ਦੀ ਸਥਾਪਨਾ ਦੇ ਗੋਲਡਨ ਜੁਬਲੀ ਸਮਾਗਮਾਂ ਦੀ ਲੜੀ ਵਿਚ ਭਾਵਪੂਰਤ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਗੁਰਮਤਿ ਸੰਗੀਤਾਂਜਲੀ ਲੇਖਕ : ਪ੍ਰੋ: ਗੁਰਮੀਤ ਸਿੰਘ 'ਮੀਤ' ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਪੰਨੇ : 242, ਮੁੱਲ : 395 ਰੁਪਏ ਸੰਪਰਕ : 82880-04726 ਗੁਰਮਤਿ ਸੰਗੀਤ ਪਧਤੀ ਅਨੁਸਾਰ 'ਆਸਾ ਕੀ ਵਾਰ' ਦਾ ਗਾਇਨ ਰਾਗ ਆਸਾ ਵਿਚ ਹੀ ਕਰਨ ਨੂੰ ਉਚਿਤ ਮੰਨਿਆ ਜਾਂਦਾ ਹੈ ਪਰ ਇਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX