ਤਾਜਾ ਖ਼ਬਰਾਂ


ਚੋਣ ਡਿਊਟੀ 'ਤੇ ਤਾਇਨਾਤ ਅਮਲੇ ਨੂੰ 20 ਨੂੰ ਹੋਵੇਗੀ ਛੁੱਟੀ
. . .  26 minutes ago
ਮਾਨਸਾ, 19 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਡਿਊਟੀ ਦੇਣ ਵਾਲੇ ਮਾਨਸਾ ਜ਼ਿਲੇ ਦੇ ਮੁਲਾਜ਼ਮਾਂ ਨੂੰ ਭਲਕੇ 20 ਸਤੰਬਰ ਨੂੰ ਛੁੱਟੀ ਹੋਵੇਗੀ। ਜ਼ਿਲਾ ਚੋਣ ਅਫ਼ਸਰ-ਕਮ ਡਿਪਟੀ ...
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਰਿਹਾ ਮੋਹਰੀ
. . .  37 minutes ago
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ) - ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਨਵਾਂਸ਼ਹਿਰ ਚ 58.97, ਸੜੋਆ ਚ 64.16 ਅਤੇ ਬਲਾਚੌਰ ਚ 68.20 ਫ਼ੀਸਦੀ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਬੂਥਾਂ ਤੇ ਦੁਬਾਰਾ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼
. . .  42 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਵਲੋਂ ਪਿੰਡ ਸੰਗੂਧੌਣ ਦੇ ਬੂਥ ਨੰ: 74, 75 ਅਤੇ 76, ਪਿੰਡ ਚੱਕ ਮਦਰੱਸਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 58 ਫ਼ੀਸਦੀ ਵੋਟਿੰਗ
. . .  50 minutes ago
ਸ੍ਰੀ ਮੁਕਤਸਰ ਸਾਹਿਬ, 19 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ ਬਲਾਕ ਸੰਮਤੀ ਵਿਚ 64.99 ਅਤੇ ਗਿੱਦੜਬਾਹਾ...
ਪਟਿਆਲਾ : ਬਖਸ਼ੀਵਾਲਾ ਪੋਲਿੰਗ ਬੂਥ ਤੇ 21 ਸਤੰਬਰ ਨੂੰ ਮੁੜ ਤੋਂ ਹੋਵੇਗੀ ਵੋਟਿੰਗ
. . .  53 minutes ago
ਏਸ਼ੀਆ ਕੱਪ ਭਾਰਤ-ਪਾਕਿਸਤਾਨ ਮੈਚ : ਭਾਰਤ ਨੂੰ ਜਿੱਤਣ ਲਈ 163 ਦੌੜਾਂ ਦੀ ਲੋੜ
. . .  58 minutes ago
ਦੁਬਈ, 19 ਸਤੰਬਰ - ਏਸ਼ੀਆ ਕੱਪ 2018 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਹਿਮ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ...
ਏਸ਼ੀਆ ਕੱਪ 2018 : ਪਾਕਿਸਤਾਨ ਦੀ ਪੂਰੀ ਟੀਮ 162 ਦੌੜਾਂ ਬਣਾ ਕੇ ਆਊਟ
. . .  about 1 hour ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 8ਵਾਂ ਝਟਕਾ
. . .  about 1 hour ago
ਜ਼ਿਲ੍ਹਾ ਫ਼ਰੀਦਕੋਟ ਚ 62% ਵੋਟਿੰਗ
. . .  about 1 hour ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਪਾਕਿਸਤਾਨ 157/7
. . .  about 1 hour ago
ਵੋਟਾਂ ਨੂੰ ਲੈ ਕੇ ਔਰਤਾਂ ਦੀ ਝੜਪ, ਅਕਾਲੀ-ਬਸਪਾ ਸਮਰਥਕਾਂ ਨੇ ਘੇਰਿਆ ਆਦਮਪੁਰ ਥਾਣਾ
. . .  about 1 hour ago
ਆਦਮਪੁਰ, 19 ਸਤੰਬਰ - ਆਦਮਪੁਰ ਦੇ ਨਾਲ ਲੱਗਦੇ ਪਿੰਡ ਹਰੀਪੁਰ ਵਿਖੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਔਰਤਾਂ ਦੀ ਝੜਪ ਹੋ ਗਈ, ਜਿਸ ਤੋਂ ਬਾਅਦ...
ਅਜਨਾਲਾ ਚ 63.52 ਫ਼ੀਸਦੀ ਵੋਟਿੰਗ
. . .  about 1 hour ago
ਪਠਾਨਕੋਟ ਜ਼ਿਲ੍ਹੇ 'ਚ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ
. . .  about 1 hour ago
ਪਠਾਨਕੋਟ, 19 ਸਤੰਬਰ ( ਆਰ. ਸਿੰਘ ) - ਅੱਜ ਪੰਜਾਬ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਜ਼ਿਲ੍ਹਾ ਪਠਾਨਕੋਟ ਵਿਚ ਲੋਕਾਂ ਦਾ ਰੁਝਾਨ ਵੋਟਾਂ ਪਾਉਣ ਵਿਚ...
ਚੋਣ ਡਿਊਟੀ 'ਤੇ ਤਾਇਨਾਤ ਚੋਣ ਅਮਲੇ ਨੂੰ ਕੱਲ੍ਹ ਦੀ ਛੁੱਟੀ
. . .  about 1 hour ago
ਜਲੰਧਰ, 19 ਸਤੰਬਰ - ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਜਲੰਧਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਸਬੰਧ 'ਚ ਚੋਣ ਡਿਊਟੀ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  about 1 hour ago
ਬੰਗਾ ਹਲਕੇ ਚ ਹੋਈ 56.91 ਫ਼ੀਸਦੀ ਵੋਟਿੰਗ
. . .  about 2 hours ago
ਬਾਘਾ ਪੁਰਾਣਾ ਦੇ 155 ਬੂਥਾਂ 'ਚ ਹੋਈ 56 ਫ਼ੀਸਦੀ ਵੋਟਿੰਗ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  about 2 hours ago
ਬਠਿੰਡਾ ਦੇ ਪਿੰਡ ਦਿਆਲਪੁਰ ਮਿਰਜ਼ਾ 'ਚ ਵੋਟਿੰਗ ਰੱਦ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 5ਵਾਂ ਝਟਕਾ, ਸ਼ੋਇਬ ਮਲਿਕ 43 ਦੌੜਾਂ ਬਣਾ ਕੇ ਆਊਟ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ, ਕਪਤਾਨ ਸਰਫ਼ਰਾਜ਼ ਅਹਿਮਦ 6 ਦੌੜਾਂ ਬਣਾ ਕੇ ਆਊਟ
. . .  about 2 hours ago
ਜੰਡਿਆਲਾ ਗੁਰੂ ਦੇ ਆਸ ਪਾਸ ਦੇ ਖੇਤਰ ਵਿੱਚ 47% ਵੋਟਾਂ ਪੋਲ
. . .  about 2 hours ago
ਜ਼ਿਲੇ 'ਚ ਵੋਟਾਂ ਅਮਨ-ਅਮਾਨ ਨਾਲ ਸਮਾਪਤ
. . .  about 2 hours ago
ਭਵਾਨੀਗੜ੍ਹ ਇਲਾਕੇ 'ਚ ਚੋਣਾਂ ਦੌਰਾਨ ਹੋਈ ਝੜਪ 'ਚ ਕਈ ਵਿਅਕਤੀ ਜ਼ਖਮੀ
. . .  about 2 hours ago
ਪਿੰਡ ਉੱਭਾ 'ਚ ਹੋਈ ਹਵਾਈ ਫਾਇਰਿੰਗ 'ਚ ਵਾਲ ਵਾਲ ਬਚੇ ਅਕਾਲੀ ਵਰਕਰ ਰਘਬੀਰ ਸਿੰਘ
. . .  about 3 hours ago
ਏਸ਼ੀਆ ਕੱਪ 2018 : 15 ਓਵਰਾਂ ਤੋਂ ਬਾਅਦ ਪਾਕਿਸਤਾਨ 58 /2
. . .  about 3 hours ago
ਬਲਾਕ ਅਨੰਦਪੁਰ ਸਾਹਿਬ 'ਚ ਹੋਇਆ 58 ਫ਼ੀਸਦੀ ਮਤਦਾਨ
. . .  about 3 hours ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਪਾਕਿਸਤਾਨ 25 /2
. . .  about 3 hours ago
ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ 'ਚ ਅਣਪਛਾਤੇ ਵਿਅਕਤੀ ਵੱਲੋਂ ਕੀਤੇ ਗਏ ਹਵਾਈ ਫਾਇਰ, ਮਾਮਲੇ 'ਚ ਜੁੱਟੀ ਪੁਲਿਸ
. . .  about 3 hours ago
ਝੜਪ ਦੌਰਾਨ ਚਲੀ ਗੋਲੀ 'ਚ ਅਕਾਲੀ ਦਲ ਅਤੇ ਕਾਂਗਰਸ ਦੇ 7 ਵਰਕਰ ਜ਼ਖਮੀ
. . .  about 3 hours ago
ਸੰਗਰੂਰ ਦੇ ਪਿੰਡ ਝਾੜੋਂ ਤੇ ਬੀਰਰਕਲਾਂ 'ਚ ਚਲੀਆਂ ਗੋਲੀਆਂ
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਦੂਜਾ ਪਹਿਲਾ ਝਟਕਾ
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾ ਝਟਕਾ
. . .  about 3 hours ago
ਜਲਦ ਹੀ ਰਿਹਾਅ ਹੋਣਗੇ ਨਵਾਜ਼ ਸ਼ਰੀਫ਼, ਹਾਈਕੋਰਟ ਨੇ ਸਜ਼ਾ 'ਤੇ ਲਾਈ ਰੋਕ
. . .  about 4 hours ago
ਵੋਟਿੰਗ ਬੂਥ 'ਤੇ ਕਬਜ਼ੇ ਨੂੰ ਰੋਕਣ ਲਈ ਸੁਖਬੀਰ ਸਿੰਘ ਬਾਦਲ ਮੌਕੇ 'ਤੇ ਪਹੁੰਚੇ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਖੇਡ ਜਗਤ

ਸਫ਼ਲਤਾ ਦੀ ਨਵੀਂ ਰਾਹ 'ਤੇ ਹਨ ਨਿਸ਼ਾਨੇਬਾਜ਼ੀ ਦੇ ਨਵੇਂ ਸਿਤਾਰੇ

ਪਿਛਲੇ ਇਕ ਦਹਾਕੇ ਤੋਂ ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਚੰਗਾ ਹੁੰਦਾ ਜਾ ਰਿਹਾ ਹੈ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਖੇਡ ਵਿਚ ਲਗਾਤਾਰ ਨਵੇਂ ਸਿਤਾਰੇ ਵੀ ਉੱਭਰ ਰਹੇ ਹਨ ਅਤੇ ਇਹ ਕੌਮਾਂਤਰੀ ਪੱਧਰ 'ਤੇ ਆਪਣੀਆਂ ਉਪਲਬਧੀਆਂ ਨਾਲ ਦੇਸ਼ ਦਾ ਨਾਂਅ ਵੀ ਰੌਸ਼ਨ ਕਰ ਰਹੇ ਹਨ। ਅਭਿਨਵ ਬਿੰਦਰਾ, ਗਗਨ ਨਾਰੰਗ ਆਦਿ ਦੇ ਪੈਰਚਿੰਨ੍ਹਾਂ 'ਤੇ ਚਲਦਿਆਂ ਹੁਣ ਇਸ ਲੜੀ ਵਿਚ ਜੋ ਦੋ ਨਵੇਂ ਸਿਤਾਰੇ ਚਮਕੇ ਹਨ-ਇਹ ਹਨ ਸ਼ਾਹਜਰ ਰਿਜਵੀ ਅਤੇ ਮਨੂ ਭਾਕਰ। ਗੌਦਾਲਾਜਾਰਾ, ਮੈਕਸੀਕੋ ਵਿਚ ਖੇਡੇ ਜਾ ਰਹੇ ਸਾਲ ਦੇ ਪਹਿਲੇ ਆਈ. ਐਸ. ਐਸ. ਐਫ. (ਇੰਟਰਨੈਸ਼ਨਲ ਨਿਸ਼ਾਨੇਬਾਜ਼ੀ ਸਪੋਰਟ ਫੈੱਡਰੇਸ਼ਨ) ਵਿਸ਼ਵ ਕੱਪ ਵਿਚ ਰਿਜਵੀ ਨੇ 10 ਮੀਟਰ ਏਅਰ ਪਿਸਟਲ (ਪੁਰਸ਼) ਮੁਕਾਬਲੇ ਵਿਚ ਵਿਸ਼ਵ ਰਿਕਾਰਡ ਸਥਾਪਤ ਕਰਦੇ ਹੋਏ ਸੋਨ ਤਗਮਾ ਆਪਣੇ ਨਾਂਅ ਕੀਤਾ, ਜਦੋਂ ਕਿ ਭਾਕਰ ਨੇ 24 ਸ਼ਾਟ ਫਾਈਨਲ ਵਿਚ ਸੋਨ ਤਗਮਾ ਹਾਸਲ ਕੀਤਾ।
ਇਸ ਮੁਕਾਬਲੇ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ 24 ਸਾਲਾ ਰਿਜਵੀ ਅਤੇ 11ਵੀਂ ਜਮਾਤ ਦੀ ਵਿਦਿਆਰਥਣ ਭਾਕਰ ਨੂੰ ਆਪਣੇ ਕੈਰੀਅਰ ਦਾ ਇਹ ਪਹਿਲਾ ਮੌਕਾ ਮਿਲਿਆ ਸੀ। ਇਨ੍ਹਾਂ ਦੋਵਾਂ ਦੀ ਜਿੱਤ ਦੀ ਵਰਣਨਯੋਗ ਗੱਲ ਇਹ ਰਹੀ ਕਿ ਦੋਵਾਂ ਨੇ ਹੀ ਆਪਣੇ-ਆਪਣੇ ਮੁਕਾਬਲੇ ਵਿਚ ਉਲੰਪਿਕ ਤੇ ਵਿਸ਼ਵ ਚੈਂਪੀਅਨਾਂ ਨੂੰ ਹਰਾ ਕੇ ਇਹ ਸਫਲਤਾ ਹਾਸਲ ਕੀਤੀ। ਰਿਜਵੀ ਨੇ ਰੀਓ ਉਲੰਪਿਕ ਦੇ ਸੋਨ ਤਗਮਾ ਜੇਤੂ ਕ੍ਰਿਸਚੀਅਨ ਰਿਟਜ (ਜਰਮਨੀ) ਨੂੰ ਪਿੱਛੇ ਛੱਡਿਆ ਅਤੇ 242.3 ਦਾ ਸਕੋਰ ਕੱਢ ਕੇ ਜਾਪਾਨ ਦੇ ਲੀਜੈਂਡ ਟੋਮੋਯੂਕੀ ਮੱਤਸੁਦਾ ਦਾ ਵਿਸ਼ਵ ਰਿਕਾਰਡ (241.8) ਤੋੜਿਆ ਜੋ ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿਚ ਸਥਾਪਿਤ ਕੀਤਾ ਸੀ। ਉਥੇ ਭਾਕਰ ਨੇ 24 ਸ਼ਾਟ ਫਾਈਨਲ ਦੇ ਆਖਰੀ ਸ਼ਾਟ ਵਿਚ 10.8 ਦਾ ਸਕੋਰ ਕੀਤਾ ਅਤੇ ਮੇਜ਼ਬਾਨ ਦੇਸ਼ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਲੈਗਜਾਂਡਰ ਜਵਾਲਾ ਨੂੰ ਹਰਾ ਦਿੱਤਾ। ਭਾਕਰ ਦਾ 237.5 ਸਕੋਰ ਰਿਹਾ ਅਤੇ ਜਵਾਲਾ ਦਾ 237.1 ਸਕੋਰ ਰਿਹਾ। ਧਿਆਨ ਰਹੇ ਕਿ ਭਾਕਰ ਨੇ ਹਾਲ ਹੀ ਵਿਚ 2018 ਬਿਊਨੇਸਆਈਰਸ ਯੂਥ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਥਾਂ ਪੱਕੀ ਕੀਤੀ ਸੀ।
ਭਾਕਰ ਨੇ ਤਗਮਾ ਜਿੱਤਣ ਦੇ ਬਾਅਦ ਕਿਹਾ, 'ਸੋਨ ਤਗਮਾ ਜਿੱਤ ਕੇ ਮੈਂ ਬਹੁਤ ਖੁਸ਼ ਹਾਂ, ਵਿਸ਼ੇਸ਼ ਕਰਕੇ ਇਸ ਲਈ ਕਿ ਇਹ ਮੇਰਾ ਪਹਿਲਾ ਵਿਸ਼ਵ ਕੱਪ ਹੈ। ਆਉਣ ਵਾਲੇ ਮੁਕਾਬਲਿਆਂ ਵਿਚ ਮੈਂ ਇਸ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ।' ਰਿਜਵੀ ਦਾ ਸਬੰਧ ਮੇਰਠ ਦੇ ਪਿੰਡ ਛੋਟਾ ਮਵਾਨਾ ਦੇ ਇਕ ਸਧਾਰਨ ਪਰਿਵਾਰ ਨਾਲ ਹੈ। ਉਨ੍ਹਾਂ ਦੇ ਪਿਤਾ ਸ਼ਮਸ਼ਾਦ ਅਹਿਮਦ ਟਰਾਂਸਪੋਰਟਰ ਠੇਕੇਦਾਰ ਹਨ ਅਤੇ ਮਾਂ ਸ਼ਾਹਜਹਾਂ ਰਿਜਵੀ ਗ੍ਰਹਿਣੀ ਹੈ। ਰਿਜਵੀ ਨੇ 2010 ਵਿਚ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਉਨ੍ਹਾਂ ਦਾ ਇਕਮਾਤਰ ਸੁਪਨਾ ਦੇਸ਼ ਦੀ ਅਗਵਾਈ ਕਰਨਾ ਅਤੇ ਉਲੰਪਿਕ ਸੋਨ ਤਗਮਾ ਲਿਆਉਣਾ ਰਿਹਾ ਹੈ। ਉਹ ਦੱਸਦੇ ਹਨ, 'ਜਿਨ੍ਹਾਂ ਲੋਕਾਂ ਨੂੰ ਮੇਰੀ ਤਾਕਤ 'ਤੇ ਸ਼ੱਕ ਸੀ, ਉਨ੍ਹਾਂ ਨੂੰ ਇਹ (ਵਿਸ਼ਵ ਰਿਕਾਰਡ ਦੇ ਨਾਲ ਸੋਨ ਤਗਮਾ) ਮੇਰਾ ਜਵਾਬ ਹੈ। ਮੇਰਾ ਅਭਿਆਸ ਰਿਕਾਰਡ ਇਸ ਤੋਂ ਚੰਗਾ ਹੈ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਅਮਰੀਕਾ, ਕੋਰੀਆ ਤੇ ਜਰਮਨੀ ਵਿਚ ਹੋਣ ਵਾਲੇ ਵਿਸ਼ਵ ਕੱਪਾਂ ਵਿਚ ਇਸ ਤੋਂ ਚੰਗਾ ਸਕੋਰ ਕਰਾਂ ਤਾਂ ਕਿ ਮੇਰਾ ਰਿਕਾਰਡ ਥੋੜ੍ਹਾ ਲੰਮਾ ਸਮਾਂ ਕਾਇਮ ਰਹੇ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ

ਭਾਰਤੀ ਟੀਮ ਲਈ ਖੱਟਾ-ਮਿੱਠਾ ਤਜਰਬਾ

ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਜੋ ਪਿਛਲੇ ਦਿਨੀਂ ਮਲੇਸ਼ੀਆ ਦੇ ਸ਼ਹਿਰ ਇਪੋਹ ਵਿਖੇ 3 ਤੋਂ 10 ਮਾਰਚ ਤੱਕ ਆਯੋਜਿਤ ਹੋਇਆ। ਭਾਰਤ ਨੂੰ ਇਸ ਵਿਚ ਪੰਜਵਾਂ ਸਥਾਨ ਮਿਲਿਆ। ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਇਸ ਟੂਰਨਾਮੈਂਟ 'ਚ ਕਿਤੇ ਬਹੁਤ ਹੈਰਾਨੀਜਨਕ ਸੀ ਅਤੇ ਕਿਤੇ ...

ਪੂਰੀ ਖ਼ਬਰ »

ਅਥਲੈਟਿਕਸ 'ਚ ਪੰਜਾਬ ਦੀ ਘਟ ਗਈ ਅਜ਼ਾਰੇਦਾਰੀ

ਪਿਛਲੇ ਦਿਨੀਂ ਆਸਟਰੇਲੀਆ 'ਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ 31 ਮੈਂਬਰੀ ਭਾਰਤੀ ਅਥਲੈਟਿਕਸ ਟੀਮ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸਿਰਫ 4 ਪੰਜਾਬੀ ਅਥਲੀਟ ਸ਼ਾਮਿਲ ਹਨ। ਇਹ ਅੰਕੜੇ ਪੰਜਾਬ ਦੇ ਖੇਡ ਇਤਿਹਾਸ ਦੇ ਉਲਟ ਅਤੇ ਚਿੰਤਾਜਨਕ ਹਨ, ਜਿਸ ਦੀ ਪੜਚੋਲ ਕਰਨੀ ਬਣਦੀ ...

ਪੂਰੀ ਖ਼ਬਰ »

ਬੀਤੇ ਦੀ ਗੱਲ ਹੋਏ 'ਕੁੱਕੜ ਮੁਕਾਬਲੇ'

ਕਦੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀਆਂ ਆਪਣੀਆਂ ਹੀ ਖੇਡਾਂ ਹੁੰਦੀਆਂ ਸਨ ਤੇ ਕਈ ਸ਼ੌਕ ਵੀ ਸਨ, ਜੋ ਅੱਜ ਕਿਧਰੇ ਵਿਖਾਈ ਨਹੀਂ ਦਿੰਦੇ। ਇਨ੍ਹਾਂ 'ਚੋਂ ਇਕ ਸੀ ਕੁੱਕੜ ਮੁਕਾਬਲੇ ਦਾ ਸ਼ੌਕ। ਪਹਿਲਾਂ ਦੇ ਵੇਲਿਆਂ 'ਚ ਲੋਕ ਕੁੱਕੜਾਂ ਨੂੰ ਚੰਗਾ ਦਾਣਾ-ਪਾਣੀ, ਖ਼ੁਰਾਕ ਤੇ ਹੋਰ ...

ਪੂਰੀ ਖ਼ਬਰ »

ਮਹਾਨ ਖਿਡਾਰੀਆਂ ਦੀਆਂ ਮਹਾਨ ਬਾਤਾਂ

ਲਾਮਿਸਾਲ ਹੌਂਸਲੇ ਦਾ ਬਾਦਸ਼ਾਹ ਸੰਨ 1933 ਦੀਆਂ ਉਲੰਪਿਕ ਖੇਡਾਂ ਤੋਂ ਕਈ ਸਾਲ ਪਹਿਲਾਂ ਦੀ ਘਟਨਾ ਹੈ। ਦੋ ਬੱਚੇ ਅੰਗੀਠੀ ਬਾਲ ਰਹੇ ਸਨ ਤੇ ਉਨ੍ਹਾਂ ਵਿਚੋਂ ਇਕ ਨੇ ਭੁਲੇਖੇ ਨਾਲ ਮਿੱਟੀ ਦੇ ਤੇਲ ਦੀ ਥਾਂ ਪੈਟਰੋਲ ਅੰਗੀਠੀ 'ਚ ਪਾ ਦਿੱਤਾ। ਇਕਦਮ ਅੱਗ ਭੜਕ ਗਈ ਤੇ ਦੋਵੇਂ ...

ਪੂਰੀ ਖ਼ਬਰ »

ਹੱਥ-ਪੈਰ ਗਵਾਉਣ ਤੋਂ ਬਾਅਦ ਵੀ ਨਹੀਂ ਰੁਕੀ ਸੰਗੀਤਾ ਦੀ ਉਡਾਨ

ਬੁਲੰਦ ਹੌਸਲੇ ਦੀ ਮਿਸਾਲ ਅਤੇ ਇਰਾਦਿਆਂ ਦੀ ਮਜ਼ਬੂਤ ਸੰਗੀਤਾ ਬਿਸ਼ਨੋਈ ਹੱਥ ਅਤੇ ਪੈਰ ਤੋਂ ਪੂਰੀ ਤਰ੍ਹਾਂ ਅਪਾਹਜ ਹੈ ਪਰ ਇਸ ਦੇ ਬਾਵਜੂਦ ਉਸ ਦੀ ਉਡਾਨ ਕਦੇ ਮੱਠੀ ਨਹੀਂ ਪਈ। ਜੇਕਰ ਸੰਗੀਤਾ ਬਿਸ਼ਨੋਈ ਨੂੰ ਭਾਰਤ ਦਾ ਮਾਣ ਆਖ ਦਿੱਤਾ ਜਾਵੇ ਤਾਂ ਗੱਲ ਅਤਿਕਥਨੀ ਨਹੀਂ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX