ਨਵੀਂ ਦਿੱਲੀ, 19 ਮਾਰਚ (ਏਜੰਸੀ)- ਯੁਜ਼ਵੇਂਦਰ ਚਾਹਲ ਹਾਲ ਹੀ 'ਚ ਸ੍ਰੀਲੰਕਾ 'ਚ ਖਤਮ ਹੋਈ ਨਿਦਾਸ ਟਰਾਫ਼ੀ ਟੀ-20 ਤਿਕੋਣੀ ਲੜੀ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ਗੇਂਦਬਾਜ਼ਾਂ ਦੀ ਆਈ.ਸੀ.ਸੀ. ਅੰਤਰਰਾਸ਼ਟਰੀ ਖਿਡਾਰੀ ਰੈਂਕਿੰਗ 'ਚ 10ਵੇਂ ਸਥਾਨ ਤੋਂ ਦੂਸਰੇ ਨੰਬਰ 'ਤੇ ਜਦਕਿ ਵਾਸ਼ਿੰਗਟਨ ਸੁੰਦਰ 151 ਸਥਾਨ ਤੋਂ ਛਲਾਂਗ ਲਗਾ ਕੇ 31ਵੇਂ ਨੰਬਰ 'ਤੇ ਪਹੁੰਚ ਗਏ ਹਨ | ਧੀਮੀ ਗਤੀ ਦੇ ਗੇਂਦਬਾਜ਼ ਚਾਹਲ ਦੇ ਹੁਣ ਤੱਕ ਦੇ ਖੇਡ ਜੀਵਨ 'ਚ 706 ਰੇਟਿੰਗ ਅੰਕ ਹਨ ਜਦਕਿ ਆਫ਼ ਸਪਿੰਨਰ ਸੁੰਦਰ ਦੇ 496 ਅੰਕ ਹਨ, ਜਿਨ੍ਹਾਂ ਨੂੰ 'ਮੈਨ ਆਫ਼ ਦ ਸੀਰੀਜ਼' ਚੁਣਿਆ ਗਿਆ ਸੀ | ਦੋਵੇਂ ਹੌਲੀ ਗਤੀ ਦੇ ਭਾਰਤੀ ਗੇਂਦਬਾਜ਼ ਲੜੀ 'ਚ ਪੰਜ ਮੈਚਾਂ 'ਚ ਖੇਡੇ ਸਨ | ਦੋਵਾਂ ਨੇ 8-8 ਵਿਕਟਾਂ ਲਈਆਂ | ਸੁੰਦਰ ਨੇ ਜ਼ਿਆਦਾਤਰ ਪਾਵਰਪਲੇ ਗੇਂਦਬਾਜ਼ੀ ਕੀਤੀ | ਉਨ੍ਹਾਂ ਦਾ ਇਕਾਨਮੀ ਰੇਟ ਸ਼ਾਨਦਾਰ 5.70 ਰਿਹਾ | ਜਦਕਿ ਚਾਹਲ ਦਾ ਇਕਾਨਮੀ ਰੇਟ 6.45 ਰਿਹਾ | ਨਿਦਾਸ ਟਰਾਫ਼ੀ 'ਚ ਚੰਗੇ ਪ੍ਰਦਰਸ਼ਨ ਕਾਰਨ ਗੇਂਦਬਾਜ਼ੀ ਲਿਸਟ 'ਚ ਉੱਪਰ ਆਉਣ ਵਾਲੇ ਕੁਝ ਦੂਸਰੇ ਖਿਡਾਰੀ ਸ੍ਰੀਲੰਕਾ ਦੇ ਅਕਿਲਾ ਧਨੰਜੇ, ਬੰਗਲਾਦੇਸ਼ ਦੇ ਰੂਬੇਲ ਹੁਸੈਨ ਅਤੇ ਭਾਰਤ ਜੈਦੇਵ ਉਨਾਦਕਟ ਅਤੇ ਸ਼ਾਰਦੁਲ ਠਾਕੁਰ ਰਹੇ | ਟੂਰਨਾਮੈਂਟ ਦੇ ਅਖੀਰ 'ਚ ਇਨ੍ਹਾਂ ਸਾਰੇ ਖਿਡਾਰੀਆਂ ਨੇ ਆਪਣੇ ਖੇਡ ਜੀਵਨ ਦੇ ਉੱਚ ਰੇਟਿੰਗ ਅੰਕ ਹਾਸਲ ਕੀਤੇ | ਬੱਲੇਬਾਜ਼ਾਂ 'ਚ ਸ਼ਿਖਰ ਧਵਨ, ਕੁਸਲ ਪਰੇਰਾ, ਮਨੀਸ਼ ਪਾਂਡੇ, ਮੁਸ਼ਿਫਕਰ ਰਹੀਮ, ਕੁਸਾਲ ਮੇਂਡਸ ਅਤੇ ਬੰਗਲਾਦੇਸ਼ ਦੇ ਖਿਲਾਫ਼ ਅੰਤਿਮ ਓਵਰ 'ਚ ਭਾਰਤ ਦੀ ਜਿੱਤ ਦੇ ਸਟਾਰ ਰਹੇ | ਦਿਨੇਸ਼ ਕਾਰਤਿਕ ਰੈਂਕਿੰਗ 'ਚ ਵਾਧਾ ਕਰਨ 'ਚ ਸਫ਼ਲ ਰਹੇ | ਕਾਰਤਿਕ ਨੇ ਟੂਰਨਾਮੈਂਟ 'ਚ ਮਿਡਲ ਆਰਡਰ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਿਸ ਨਾਲ ਉਹ 126 ਸਥਾਨ ਦੇ ਲਾਭ ਨਾਲ 95 ਨੰਬਰ ਪਹੁੰਚ ਗਏ | ਉਨ੍ਹਾਂ ਦੇ ਹੁਣ ਤੱਕ ਵੱਧ ਤੋਂ ਵੱਧ 246 ਅੰਕ ਹਨ |
ਨਵੀਂ ਦਿੱਲੀ 19 ਮਾਰਚ (ਜਗਤਾਰ ਸਿੰਘ)-ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਪੈਰਾਲੰਪਿਕ ਕਮੇਟੀ ਆਫ਼ ਦਿੱਲੀ ਵਲੋਂ ਕਰਵਾਈ 16ਵੀਂ ਸੀਨੀਅਰ, 11ਵੀਂ ਜੂਨੀਅਰ ਤੇ 5ਵੀਂ ਸਬ ਜੂਨੀਅਰ -ਲੜਕੇ-ਲੜਕੀਆਂ ਨੈਸ਼ਨਲ ਪੈਰਾ-ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ...
ਕੋਲੰਬੋ, 19 ਮਾਰਚ (ਏਜੰਸੀ)- ਆਪਣੀ ਟੀਮ ਨੂੰ ਤਿਕੋਣੀ ਟੀ-20 ਲੜੀ ਦੇ ਫਾਈਨਲ 'ਚ ਬੰਗਲਾਦੇਸ਼ ਿਖ਼ਲਾਫ਼ ਇਤਿਹਾਸਕ ਜਿੱਤ ਦਿਵਾਉਣ ਵਾਲੇ ਵਿਕਟਕੀਪਰ ਤੇ ਬੱਲੇਬਾਜ਼ ਦਿਨੇਸ਼ ਕਾਰਤਿਕ ਦਾ ਇਹ ਵਿਸ਼ਵਾਸ ਹੈ ਕਿ ਭਾਰਤੀ ਟੀਮ ਲਈ ਇਹ ਸਥਾਨ ਹਾਸਲ ਕਰਨਾ ਕਾਫ਼ੀ ਮੁਸ਼ਕਿਲ ਸੀ ...
ਨਵੀਂ ਦਿੱਲੀ, 19 ਮਾਰਚ (ਏਜੰਸੀ)- ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਹਸੀਨ ਜਹਾਂ ਦਰਮਿਆਨ ਵਿਵਾਦ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ | ਹੁਣ ਉਸ ਦੀ ਪਾਕਿ ਦੋਸਤ ਅਲਿਸ਼ਬਾ ਦਾ ਬਿਆਨ ਸਾਹਮਣੇ ਆਇਆ ਹੈ, ਜਿਸ 'ਤੇ ਹਸੀਨ 'ਤੇ ਗੰਭੀਰ ਇਲਜ਼ਾਮ ਲਗਾਏ ਸਨ | ਅਲਿਸ਼ਬਾ ਨੇ ...
ਕੋਲਕਾਤਾ, 19 ਮਾਰਚ (ਏਜੰਸੀ)- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਸੋਮਵਾਰ ਨੂੰ ਸ਼ਮੀ ਦੇ ਿਖ਼ਲਾਫ਼ ਬਿਆਨ ਦਰਜ ਕਰਾਉਣ ਲਈ ਅਲੀਪੁਰ ਅਦਾਲਤ 'ਚ ਪੇਸ਼ ਹੋਈ | ਹਸੀਨ ਨੇ ਸ਼ਮੀ 'ਤੇ ਘਰੇਲੂ ਹਿੰਸਾ, ਜਬਰ ਜਨਾਹ ਫਿਕਸਿੰਗ, ਮੈਚ ...
ਜਲੰਧਰ, 19 ਮਾਰਚ (ਜਸਪਾਲ ਸਿੰਘ)-ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੀਰ ਮੁਹੰਮਦ ਵਿਖੇ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ 'ਚ ਮਲੋਟ ਦੀ ਟੀਮ ਨੇ ਚੜਿੱਕ ਨੂੰ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਲ ਇੰਡੀਆ ਸਿੱਖ ਸਟੂਡੈਂਟਸ ...
ਦਿੱਲੀ, 19 ਮਾਰਚ (ਏਜੰਸੀ)- 'ਨਿਦਾਸ' ਟਰਾਫ਼ੀ ਦੇ ਤਹਿਤ ਖੇਡੇ ਗਏ ਫ਼ਾਈਨਲ ਮੈਚ 'ਚ ਭਾਰਤ ਦੀ ਬੰਗਲਾਦੇਸ਼ 'ਤੇ ਜਿੱਤ ਲਈ ਭਾਵੇਂ ਦਿਨੇਸ਼ ਕਾਰਤਿਕ ਦੇ ਆਖਰੀ ਗੇਂਦ 'ਤੇ ਲਗਾਏ ਗਏ ਜੇਤੂ ਛੱਕੇ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਪਰ ਇਸ ਦਰਮਿਆਨ ਭਾਰਤੀ ਟੀਮ ਦੀ ਜਿੱਤ 'ਚ ...
ਜਲੰਧਰ, 19 ਮਾਰਚ (ਜਤਿੰਦਰ ਸਾਬੀ)- ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਚੋਂ ਸੋਨ ਤਗਮਾ ਜੇਤੂ ਮਹਿਲਾ ਪਹਿਲਵਾਨ ਨਵਜੋਤ ਕੌਰ ਦਾ ਪੰਜਾਬ ਕੁਸ਼ਤੀ ਐਸੋਸੀਏਸ਼ਨ ਵਲੋਂ ਪੀ.ਏ.ਪੀ ਗੋਲਫ਼ ਕਲੱਬ ਜਲੰਧਰ ਕੈਂਟ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਨਵਜੋਤ ਕੌਰ ਨੂੰ 51 ...
ਐੱਸ.ਏ.ਐੱਸ. ਨਗਰ, 19 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ (ਸਪੋਰਟਸ ਸ਼ਾਖਾ) ਵਲੋਂ ਪੰਜਾਬ ਸਕੂਲ ਫ਼ਿਜ਼ੀਕਲ ਐਜੂਕੇਸ਼ਨ ਵਿਕਾਸ ਫੰਡ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ...
ਪਟਿਆਲਾ, 19 ਮਾਰਚ (ਚਹਿਲ)-ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਅੱਚਲ ਪ੍ਰਤਾਪ ਸਿੰਘ ਗਰੇਵਾਲ ਨੇ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਚੱਲ ਰਹੀ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਦੇਸ਼ ਲਈ ਦੂਸਰਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਕੋਚ ...
ਜਲੰਧਰ, 19 ਮਾਰਚ (ਜਤਿੰਦਰ ਸਾਬੀ) - ਸ੍ਰੀ ਗੁਰੂ ਹਰਗੋਬਿੰਦ ਗਾਖ਼ਲ ਕਲੱਬ ਵਲੋਂ ਅਮੋਲਕ ਸਿੰਘ ਗਾਖਲ ਅਤੇ ਜਸਵੰਤ ਸਿੰਘ ਪੱਪੂ ਗਾਖ਼ਲ ਦੀ ਅਗਵਾਈ ਹੇਠ 31ਵਾਂ ਅੰਤਰਰਾਸ਼ਟਰੀ ਗਾਖਲ ਕਬੱਡੀ ਕੱਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਟੇਡੀਅਮ ਵਿਖੇ ਜਲੰਧਰ ਜ਼ਿਲੇ੍ਹ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX