ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)- ਦਿੱਲੀ ਭਾਜਪਾ ਸਿੱਖ ਸੈੱਲ ਵੱਲੋਂ ਅਮਰਜੀਤ ਸਿੰਘ ਅਮਰ ਨੂੰ ਸਿੱਖ ਸੈੱਲ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਭਾਜਪਾ ਦਿੱਲੀ ਪ੍ਰਦੇਸ਼ ਦਫ਼ਤਰ ਵਿਖੇ ਇਕ ਪ੍ਰੋਗਰਾਮ ਦੌਰਾਨ ਸਿੱਖ ਸੈੱਲ ਦੇ ਮੁਖੀ ਕੁਲਦੀਪ ਸਿੰਘ ਵਲੋਂ ਅਮਰਜੀਤ ਸਿੰਘ ਅਮਰ ਨੂੰ ਉਕਤ ਜ਼ਿੰਮੇਵਾਰੀ ਸੌਾਪਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਭਾਜਪਾ ਦਿੱਲੀ ਪ੍ਰਦੇਸ਼ ਦੇ ਸੰਗਠਨ ਮੰਤਰੀ ਸਿੱਧਾਰਥਨ, ਦਿੱਲੀ ਪ੍ਰਦੇਸ਼ ਬੁਲਾਰੇ ਹਰੀਸ਼ ਖੁਰਾਨਾ ਤੇ ਤਜਿੰਦਰ ਬੱਗਾ ਸਮੇਤ ਸਿੱਖ ਸੈੱਲ ਨਾਲ ਸਬੰਧਤ ਕਈ ਆਗੂ ਮੌਜੂਦ ਸਨ | ਇਸ ਮੌਕੇ ਸਾਰੇ ਆਗੂਆਂ ਵਲੋਂ ਅਮਰਜੀਤ ਸਿੰਘ ਨੂੰ ਵਧਾਈ ਦਿੱਤੀ ਗਈ | ਅਮਰਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਉਨ੍ਹਾਂ ਨੇ ਦਿੱਲੀ ਪ੍ਰਦੇਸ਼ ਦੇ ਸੰਗਠਨ ਮੰਤਰੀ ਸਿੱਧਾਰਥਨ, ਰਾਜੀਵ ਬੱਬਰ, ਕੁਲਦੀਪ ਸਿੰਘ,ਹਰੀਸ਼ ਖੁਰਾਨਾ, ਤਜਿੰਦਰ ਬੱਗਾ, ਸਾਬਕਾ ਉਦਯੋਗ ਮੰਤਰੀ ਹਰਸ਼ਰਨ ਸਿੰਘ ਬੱਲੀ, ਰੇਨੂ ਭੱਲਾ, ਚਰਨਜੀਤ ਸਿੰਘ ਲਵਲੀ ਸਮੇਤ ਤਮਾਮ ਆਗੂਆਂ ਦਾ ਧੰਨਵਾਦ ਕੀਤਾ |
ਨਵੀਂ ਦਿੱਲੀ, 19 ਮਾਰਚ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ ਨੂੰ ਉੱਤਰ ਪ੍ਰਦੇਸ਼ (ਯੂ.ਪੀ.) ਦਾ ਇੰਚਾਰਜ ਨਿਯੁਕਤ ਕੀਤੇ ਜਾਣ ਲਈ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਉੱਤਰ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਨੂੰ ਹੁਣ ਨੇਜ਼ਲ ਫਿਲਟਰ ਦਿੱਤੇ ਜਾਣਗੇ | ਇਸ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਦੇ ਕਰਚਾਰੀਆਂ ਨੂੰ ਮਾਸਕ ਦਿੱਤੇ ਜਾ ਰਹੇ ਹਨ | ਜਿਨ੍ਹਾਂ ਨੂੰ ਮੂੰਹ 'ਤੇ ਪਾਉਣ ਲਈ ਕਈ ਪੁਲਿਸ ਟ੍ਰੈਫਿਕ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਕਲਚਰਲ ਫੈੱਡਰੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਸੇਠੀ ਚਿੜ੍ਹੀਆਂ ਦੇ ਅਲੋਪ ਹੋਣ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਸਾਡੇ ਘਰਾਂ, ਸ਼ਹਿਰਾਂ ਤੇ ਆਲੇ -ਦੁਆਲੇ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਕਿਹਾ ਕਿ ਉਹ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿਚ ਦਾਖ਼ਲੇ ਪ੍ਰਤੀ ਮਨ੍ਹਾ ਨਾ ਕਰਨ, ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਸਾਰੇ ਪ੍ਰਾ ਈਵੇਟ ਸਕੂਲਾਂ ਨੂੰ ਕਿਹਾ ਹੈ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਗਰੁੱਪ ਕੇਂਦਰ ਮੋਨਟੇਸਰੀ ਸਕੂਲ ਵਲੋਂ ਸੀ.ਆਰ.ਪੀ.ਐਫ਼. ਕੈਂਪਸ ਗ੍ਰੇਟਰ ਨੋਇਡਾ ਸਾਲਾਨਾ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਉਤਸਵ ਦਾ ਉਦਘਾਟਨ ਬਬੀਤਾ ਜੂਨ (ਪ੍ਰਧਾਨ ਮੰਤਰੀ ਪਰਿਵਾਰ ਕਲਿਆਣ, ਗਰੁੱਪ ਕੇਂਦਰ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਸ਼ਾਰਪ ਸ਼ੂਟਰ ਤੇ ਨਾਸਿਫ਼ ਗਰੋਹ ਦੇ ਸਰਗਨਾ ਆਦਿਲ (33) ਜਫਰਾਬਾਦ ਦਿੱਲੀ ਨੂੰ ਗਿ੍ਫਤਾਰ ਕੀਤਾ ਹੈ ਜੋ ਕਿ ਦੁਹਰੇ ਕਤਲ ਕੇਸ (ਅਪ੍ਰੈਲ 2017) ਪ੍ਰਤੀ ਪੁਲਿਸ ਨੂੰ ਲੋੜੀਂਦਾ ਸੀ | ਪੁਲਿਸ ...
ਨੀਲੋਖੇੜੀ, 19 ਮਾਰਚ (ਆਹੂਜਾ)-ਆਰੀਆ ਸਮਾਜ ਮੰਦਿਰ 'ਚ ਬੈਠਕ ਕੀਤੀ ਗਈ | ਬੈਠਕ ਦੀ ਪ੍ਰਧਾਨਗੀ ਚੌ. ਇੰਦਰ ਸਿੰਘ ਨੇ ਕੀਤੀ | ਬੈਠਕ 'ਚ ਆਰੀਆ ਸਮਾਜ ਸਾਧਾਰਣ ਸਭਾ ਅਤੇ ਸਿੱਖਿਆ ਸਮਿਤੀ ਦੀ ਕਾਰਜਕਾਰਣੀ ਦਾ ਗਠਨ ਕੀਤਾ ਗਿਆ | ਬੈਠਕ ਵਿਚ ਵਰਿੰਦਰ ਵਰਮਾ ਨੂੰ ਫਿਰ ਤੋਂ ਸਰਬਸੰਮਤੀ ...
ਅੰਬਾਲਾ, 19 ਮਾਰਚ (ਚਰਨਜੀਤ ਸਿੰਘ ਟੱਕਰ)- ਦੇਵ ਸਮਾਜ ਕਾਲਜ 'ਚ ਅਰਥ ਸ਼ਾਸਤਰ ਵਿਭਾਗ ਵਲੋਂ ਵਰਕਸ਼ਾਪ ਲਗਾਈ ਗਈ | ਵਰਕਸ਼ਾਪ 'ਚ ਦੇਵ ਸਮਾਜ ਕਾਲਜ ਚੰਡੀਗੜ੍ਹ ਤੋਂ ਅਰਥ ਸ਼ਾਸਤਰ ਦੀ ਪ੍ਰੋਫੈਸਰ ਲੀਨਾ ਅੱਗਰਵਾਲ ਅਤੇ ਪ੍ਰੋ. ਰਜਨੀਸ਼ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ...
ਥਾਨੇਸਰ, 19 ਮਾਰਚ (ਅਜੀਤ ਬਿਊਰੋ)- ਦੇਵ ਭੂਮੀ ਭਾਤਰੀ ਮੰਡਲ ਵਲੋਂ ਸਲਾਰਪੁਰ ਰੋਡ 'ਤੇ ਪਿੰਡ ਖੇੜੀ ਬ੍ਰਾਹਮਣਾਂ 'ਚ ਧਰਮਸ਼ਾਲਾ ਉਸਾਰੀ ਕੰਮ ਦਾ ਸ਼ੁੱਭ ਅਰੰਭ ਕੀਤਾ ਗਿਆ | ਪ੍ਰੋਗਰਾਮ 'ਚ ਵਿਧਾਇਕ ਸੁੁਭਾਸ਼ ਸੁਧਾ ਦੇ ਪੱੁਤਰ ਸਾਹਿਲ ਸੁੂਧਾ ਨੇ ਮੁੱਖ ਮਹਿਮਾਨ ਵਜੋਂ ਪੂਜਾ ...
ਜਸਬੀਰ ਸਿੰਘ ਦੁੱਗਲ
ਕੁਰੂਕਸ਼ੇਤਰ, 19 ਮਾਰਚ- ਹਿਸਾਰ ਰੈਲੀ ਤੋਂ ਹਰਿਆਣਾ 'ਚ ਮਿਸ਼ਨ-2019 ਦਾ ਸ਼ੰਖਨਾਦ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਪ੍ਰਚਾਰ ਦਾ ਵੱਖਰਾ ਤਰੀਕਾ ਅਖ਼ਤਿਆਰ ਕੀਤਾ ਹੈ | ਸੂਬਾਈ ਪ੍ਰਧਾਨ ਨਵੀਨ ਜੈਹਿੰਦ ਦੀ ਅਗਵਾਈ 'ਚ ਵਰਕਰਾਂ ਨੇ ਪਹਿਲਾਂ ...
ਟੋਹਾਣਾ, 19 ਮਾਰਚ (ਗੁਰਦੀਪ ਭੱਟੀ)- ਪਿੰਡ ਪੀਲੀ ਮੰਦੋਰੀ ਦੇ ਕਿਸਾਨ ਅਮਰ ਸਿੰਘ ਦੇ ਨੌਜਵਾਨ ਬੇਟੇ 25 ਸਾਲਾ ਮਹਿੰਦਰ ਸਿੰਘ ਦੀ ਫਤਿਹਾਬਾਦ ਬ੍ਰਾਂਚ ਨਹਿਰ 'ਚ ਡੁੱਬ ਜਾਣ 'ਤੇ ਮੌਤ ਹੋ ਗਈ | ਪਰਿਵਾਰ ਮੁਤਾਬਿਕ ਖੇਤਾਂ 'ਚ ਕੰਮ ਕਰਦੇ ਸਮੇਂ ਮਹਿੰਦਰ ਸਿੰਘ ਨਹਿਰ ਤੋਂ ਪਾਣੀ ...
ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਸਰਕਾਰੀ ਇੰਜਨਿਅਰਿੰਗ ਕਾਲਜ ਪੰਨੀਵਾਲਾ ਮੋਟਾ ਦੇ ਗੈਸਟ ਸਹਾਇਕ ਲੈਕਚਰਾਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਾਪਿਆ | ਮਿੰਨੀ ਸਕੱਤਰੇਤ 'ਚ ...
ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੇ ਸੀ.ਐਮ.ਕੇ. ਕਾਲਜ 'ਚ ਸੜਕ ਸੁਰੱਖਿਆ ਕਲੱਬ ਵਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਕਾਲਜ ਦੀ 50 ਵਿਦਿਆਰਥਣਾਂ ਨੇ ਭਾਸ਼ਣ, ਨਿਬੰਧ ਤੇ ਪੋਸਟਰ ਮੇਕਿੰਗ ਮੁਕਾਬਲਿਆਂ 'ਚ ਭਾਗ ਲਿਆ | ਪ੍ਰੋਗਰਾਮ ਦਾ ਸ਼ੁਰੂਆਤ ਕਾਲਜ ਦੀ ...
ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਤੇ ਧਰਨੇ 'ਤੇ ਬੈਠੇ ਇਕ ਹੋਰ ਕਰਮਚਾਰੀ ਦੀ ਤਬੀਅਤ ਵਿਗੜ ਗਈ | ਦੂਜੇ ਕਰਮਚਾਰੀ ਦੀ ਤਬੀਅਤ ਵਿਗੜਣ 'ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ...
ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਯੁਵਕ ਸਾਹਿਤ ਸਦਨ 'ਚ ਹਰਿਆਣਾ ਗ੍ਰੰਥ ਅਕਾਦਮੀ ਅਤੇ ਸਮੱਗਰ ਸੇਵਾ ਸੰਸਥਾ ਵਲੋਂ ਪੁਸਤਕ ਲੋਕ ਅਰਪਣ ਸਮਾਰੋਹ ਅਤੇ ਵਿਚਾਰ ਸਭਾ ਦਾ ਪ੍ਰਬੰਧ ਕੀਤਾ ਗਿਆ | ਪ੍ਰੋਗਰਾਮ 'ਚ ਹਰਿਆਣਾ ਗਰੰਥ ਅਕਾਦਮੀ ਦੇ ਉਪ-ਪ੍ਰਧਾਨ ਅਤੇ ਨਿਰਦੇਸ਼ਕ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐਸ. ਓ. ਐਲ.) ਦੇ ਵਿਦਿਆਰਥੀਆਂ ਨੇ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇ. ਵਾਈ. ਐਸ.) ਦੇ ਬੈਨਰ ਹੇਠ ਐਸ. ਓ. ਐਲ. ਪ੍ਰਸ਼ਾਸਨ ਦੇ ਫੀਸ ਘੁਟਾਲੇ ਵਿਚ ਨਾਰਥ ਕੈਂਪਸ ਵਿਖੇ ਵਿਰੋਧ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਹੋ ਰਹੀ ਸੀਲਿੰਗ ਦੇ ਵਿਰੋਧ ਪ੍ਰਤੀ ਅੰਦੋਲਨ ਨੂੰ ਤੇਜ਼ ਕਰਨ ਲਈ ਦਿੱਲੀ ਨੂੰ ਸੀਲਿੰਗ ਤੋਂ ਬਚਾਉਣ ਲਈ ਸੰਸਦ ਅਤੇ ਦਿੱਲੀ ਵਿਧਾਨ ਸਭਾ ਵਿਚ ਤੁਰੰਤ ਮੋਰੇਟੋਰੀਅਮ ਹਿੱਲ ਲਿਆਉਣ ਦੀ ਮੰਗ ਨੂੰ ਲੈ ਕੇ ਦਿੱਲੀ ...
ਡਿੰਗ ਮੰਡੀ , 19 ਮਾਰਚ (ਅਜੀਤ ਬਿਊਰੋ)- ਖੇਤਰ ਦੀ ਧਾਰਮਿਕ ਸੇਵਿਕਾ ਮਾਤਾ ਨਰਿੰਦਰ ਕੌਰ ਨੂੰ ਉਸ ਸਮੇਂ ਵੱਡਾ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੀ ਭੈਣ ਅਮਰਜੀਤ ਕੌਰ ਬਿਮਾਰ ਹੋਣ ਕਰਕੇ ਸਦੀਵੀਂ ਵਿਛੋੜਾ ਦੇ ਗਏ | ਉਨ੍ਹਾਂ ਦਾ ਅੰਤਿਮ ਸਸਕਾਰ 20 ਮਾਰਚ ਨੂੰ ਕੀਤਾ ਜਾਵੇਗਾ | ...
ਸਿਰਸਾ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਪਿੰਡ ਖੈਰੇਕਾਂ ਕੋਲ ਲੰਘੀ ਰਾਤ ਅਣਪਛਾਤੇ ਵਾਹਨ ਦੀ ਟੱਕਰ ਨਾਲ ਜਖ਼ਮੀ ਹੋਏ ਨੌਜਵਾਨ ਨੇ ਸਵੇਰੇ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ | ਇਹ ਜਾਣਕਾਰੀ ਅਨੁਸਾਰ ਪਿੰਡ ਮੀਰਪੁਰ ਵਾਸੀ ਰਾਜ ਕੁਮਾਰ ਪਿੰਡ ਖੈਰੇਕਾਂ ਦੇ ਨੇੜੇ ...
ਪਾਉਂਟਾ ਸਾਹਿਬ, 19 ਮਾਰਚ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਦੇ ਪਰਸ਼ੂ ਰਾਮ ਚੌਕ ਬਾਈਪਾਸ ਨਜ਼ਦੀਕ ਇਕ ਨਵੀਂ ਵਿਆਹੀ ਮਹਿਲਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ | ਘਰ ਵਾਲਿਆਂ ਨੂੰ ਪਤਾ ਲੱਗਣ 'ਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ...
ਕਰਨਾਲ, 19 ਮਾਰਚ (ਗੁਰਮੀਤ ਸਿੰਘ ਸੱਗੂ)- ਵੱਖ-ਵੱਖ ਮਹਿਕਮਿਆਂ ਦੇ ਜੇ.ਈ. ਨੇ ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਦੇ ਬੈਨਰ ਹੇਠ ਮਾਲ ਰੋਡ ਤੋਂ ਮਿੰਨੀ ਸਕੱਤਰੇਤ ਤੱਕ ਜ਼ੋਰਦਾਰ ਮੁਜ਼ਾਹਰਾ ਕੀਤਾ | ਜੇ.ਈਜ਼ ਨੇ ਸਰਕਾਰ ਦੀ ਨਵੀਂ ਤਬਾਦਲਾ ਨੀਤੀ ਦੇ ਵਿਰੋਧ 'ਚ ਐਸ.ਡੀ.ਐਮ. ...
ਸ੍ਰੀ ਚਮਕੌਰ ਸਾਹਿਬ, 19 ਮਾਰਚ (ਜਗਮੋਹਣ ਸਿੰਘ ਨਾਰੰਗ)-ਪੈਨਸ਼ਨਰਾਂ ਪ੍ਰਤੀ ਪੰਜਾਬ ਸਰਕਾਰ ਵਲੋਂ ਅਪਣਾਈ ਟਾਲ-ਮਟੋਲ ਨੀਤੀ ਿਖ਼ਲਾਫ਼ ਪੰਜਾਬ ਪੈਨਸ਼ਨਰਜ਼ ਮਹਾਂਸੰਘ ਵਲੋਂ 22 ਮਾਰਚ ਨੂੰ ਦਿੱਤੇ ਜਾ ਰਹੇ ਵਿਸ਼ਾਲ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਜਥੇਬੰਦੀ ਵਲੋਂ ਇਕ ...
ਮੋਰਿੰਡਾ, 19 ਮਾਰਚ (ਪਿ੍ਤਪਾਲ ਸਿੰਘ)-ਭਾਰਤੀ ਮੂਲ ਦੇ ਇੰਗਲੈਂਡ ਨਿਵਾਸੀ ਸਤਵੰਤ ਸਿੰਘ ਮੋਹਲ ਨੇ ਆਪਣਿਆਂ ਪੁਰਿਖ਼ਆਂ ਦੇ ਪਿੰਡ ਬਡਵਾਲੀ ਦੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਨੂੰ ਗੋਦ ਲੈ ਕੇ ਇਨ੍ਹਾਂ ਸਕੂਲਾਂ ਦਾ ਸਮੁੱਚਾ ਵਿਕਾਸ ਕਰਨ ਦਾ ਐਲਾਨ ਕੀਤਾ ...
ਨੰਗਲ, 19 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬਾਬਾ ਦੀਪ ਸਿੰਘ ਕਬੱਡੀ ਕਲੱਬ ਰਜਿ. ਨੰਗਲ ਵਲੋਂ ਕਰਵਾਇਆ ਗਿਆ 'ਪੰਜਵਾਾ ਦੋ ਰੋਜ਼ਾ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ | ਇਸ ਕਬੱਡੀ ਕੱਪ ਵਿਚ ਬਤੌਰ ਮੁੱਖ ਮਹਿਮਾਨ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ...
ਨਵੀਂ ਦਿੱਲੀ, 19 ਮਾਰਚ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਜਾਬੀ ਬਾਗ ਦਿੱਲੀ ਵਿਖੇ ਨਰਸਰੀ ਗਰੈਜੂਏਸ਼ਨ ਸਮਾਰੋਹ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਮਨਜਿੰਦਰ ਸਿੰਘ ਸਿਰਸਾ (ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ...
ਕੀਰਤਪੁਰ ਸਾਹਿਬ, 19 ਮਾਰਚ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਅਗਲੇ ਸਾਲ 2019 'ਚ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੀ ਅਗਵਾਈ ਹੇਠ ਝੱਬਰ ਤੋਂ ...
ਨੰਗਲ, 19 ਮਾਰਚ (ਗੁਰਪ੍ਰੀਤ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਸਤਲੁਜ ਝੀਲ ਕੰਢੇ ਕਰਵਾਏ ਸ਼ਾਨਦਾਰ ਸਮਗਾਮ ਦੌਰਾਨ ਲੁਧਿਆਣਾ ਤੋਂ ਆਏ ਸੇਵਾ-ਮੁਕਤ ਬਿ੍ਗੇਡੀਅਰ ਮਸਤਿੰਦਰ ਸਿੰਘ ਨੇ ਵੱਖ-ਵੱਖ ਸਕੂਲਾਂ ਦੀਆਂ 12 ਵਿਦਿਆਰਥਣਾਂ ਨੂੰ ਸਾਈਕਲ ਭੇਟ ਕੀਤੇ | ...
ਸ੍ਰੀ ਅਨੰਦਪੁਰ ਸਾਹਿਬ, 19 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਿੱਖ ਗੁਰਦੁਆਰਾ ਨਿਆਇਕ ਕਮਿਸ਼ਨ ਦੇ ਚੇਅਰਮੈਨ ਐਡਵੋਕੇਟ ਐਸ. ਐਸ. ਕਲੇਰ ਪਰਿਵਾਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਏ | ਕੁਝ ਕੁ ਸਮਾਂ ਉਨ੍ਹਾਂ ਨੇ ...
ਸੁਖਸਾਲ, 19 ਮਾਰਚ (ਧਰਮ ਪਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ 11ਵੀਂ ਸੰਤਾਨ ਰਾਜ ਯੋਗੀ ਹਜ਼ੂਰ ਬਾਬਾ ਸਾਹਿਬ ਸਿੰਘ ਬੇਦੀ ਊਨਾ ਸਾਹਿਬ ਵਾਲਿਆਂ ਦੇ ਸਾਲਾਨਾ ਜਨਮ ਦਿਹਾੜੇ ਸਬੰਧੀ ਜੋੜ ਮੇਲਾ 26, 27 ਅਤੇ 28 ਮਾਰਚ ਨੂੰ ਕਿਲ੍ਹਾ ਬੇਦੀ ਸਾਹਿਬ ਊਨਾ ਵਿਖੇ ਬੜੀ ਸ਼ਰਧਾ ਅਤੇ ...
ਪੁਰਖਾਲੀ, 19 ਮਾਰਚ (ਬੰਟੀ)-ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਅਤੇ ਸਾਬਕਾ ਸੈਨਿਕ ਵਿੰਗ ਜ਼ਿਲ੍ਹਾ ਰੂਪਨਗਰ ਦੇ ਨਵੇਂ ਬਣਾਏ ਪ੍ਰਧਾਨਾਂ ਦਾ ਪੁਰਖਾਲੀ ਵਿਖੇ ਪਾਰਟੀ ਵਰਕਰਾਂ ਵਲੋਂ ਸਨਮਾਨ ਕੀਤਾ ਗਿਆ ਅਤੇ ਖ਼ੁਸ਼ੀ 'ਚ ਲੱਡੂ ਵੰਡੇ ਗਏ | ਐਸ. ਸੀ. ਵਿੰਗ ਦੇ ਜ਼ਿਲ੍ਹਾ ...
ਸ੍ਰੀ ਚਮਕੌਰ ਸਾਹਿਬ, 19 ਮਾਰਚ (ਜਗਮੋਹਣ ਸਿੰਘ ਨਾਰੰਗ)-ਅੱਜ ਬੀ. ਐੱਡ. ਅਧਿਆਪਕ ਫ਼ਰੰਟ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਖੇੜੀ, ਸੂਬਾ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਲੋਦੀਪੁਰ, ਕੁਲਵਿੰਦਰ ਸਿੰਘ ਰੂਪਨਗਰ ਅਤੇ ਬਲਵਿੰਦਰ ਸਿੰਘ ਰੈਲੋਂ ਵਲੋਂ ...
ਰੂਪਨਗਰ, 19 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਯੂਥ ਅਕਾਲੀ ਦਲ ਰੂਪਨਗਰ ਦੀ ਮੀਟਿੰਗ ਡਾ: ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਹੇਠ ਹਰਵਿੰਦਰ ਸਿੰਘ ਕਮਾਲਪੁਰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ...
ਜਲੰਧਰ, 19 ਮਾਰਚ (ਅ. ਬ.)-ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਅਧੀਨ ਚੱਲ ਰਹੇ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਤਹਿ ਨਗਰ ਵਿਖੇ ਨਰਸਰੀ ਗ੍ਰੈਜੂਏਸ਼ਨ ਦਿਹਾੜਾ ਮਨਾਇਆ ਗਿਆ | ਜਥੇਦਾਰ ਸ: ਅਵਤਾਰ ਸਿੰਘ ਹਿੱਤ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ | ...
ਸ੍ਰੀ ਅਨੰਦਪੁਰ ਸਾਹਿਬ, 19 ਮਾਰਚ (ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੇ ਗੰਗੂਵਾਲ ਬਿਜਲੀ ਘਰ ਦੇ ਨਵੀਨੀਕਰਨ ਮੌਕੇ ਲਗਾਈਆਂ ਨਵੀਆਂ ਮਸ਼ੀਨਾਂ ਦਾ ਉਦਘਾਟਨ ਬੀ. ਬੀ. ਐਮ. ਬੀ. ਦੇ ਚੇਅਰਮੈਨ ਦਵਿੰਦਰ ਸ਼ਰਮਾ ਵਲੋਂ ਕੀਤਾ ਗਿਆ ਜਦੋਂ ਕਿ ਮੈਂਬਰ ਪਾਵਰ ਬੀ. ਕੇ. ਕਾਲੜਾ, ਜੇ. ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX