ਤਾਜਾ ਖ਼ਬਰਾਂ


ਪ੍ਰਿਥਵੀ ਸ਼ਾਹ ਦੀ ਜਗ੍ਹਾ ਮਯੰਕ ਅਗਰਵਾਲ ਭਾਰਤੀ ਟੈਸਟ ਟੀਮ 'ਚ ਸ਼ਾਮਲ
. . .  11 minutes ago
ਮੁੰਬਈ, 17 ਦਸੰਬਰ - ਆਸਟ੍ਰੇਲੀਆ ਖ਼ਿਲਾਫ਼ ਚੱਲ ਰਹੀ ਚਾਰ ਮੈਚਾਂ ਦੀ ਟੈਸਟ ਲੜੀ ਲਈ ਸੱਟ ਦੇ ਚੱਲਦਿਆਂ ਪ੍ਰਿਥਵੀ ਸ਼ਾਹ ਨੂੰ ਬਾਹਰ ਕਰ ਮਯੰਕ ਅਗਰਵਾਲ ਨੂੰ ਭਾਰਤੀ ਕ੍ਰਿਕਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਉਡੀਸ਼ਾ ਅਤੇ ਤ੍ਰਿਪੁਰਾ ਲਈ ਵਾਧੂ ਰਾਹਤ ਪੈਕੇਜ ਨੂੰ ਮਨਜ਼ੂਰੀ
. . .  about 1 hour ago
ਨਵੀਂ ਦਿੱਲੀ, 17 ਦਸੰਬਰ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਉਡੀਸ਼ਾ ਲਈ 1023.59 ਕਰੋੜ ਅਤੇ ਤ੍ਰਿਪੁਰਾ ਲਈ 268.63 ਕਰੋੜ ਦੇ...
ਪੁਲਿਸ ਨਾਕੇ ਤੇ ਖੜੇ ਮੁਲਾਜ਼ਮਾਂ ਉੱਪਰ ਚੜੀ ਕਾਰ , ਇਕ ਦੀ ਮੌਤ
. . .  about 1 hour ago
ਮੰਡੀ ਅਰਨੀਵਾਲਾ, 17 ਦਸੰਬਰ (ਨਿਸ਼ਾਨ ਸਿੰਘ ਸੰਧੂ) - ਅਰਨੀਵਾਲਾ ਨਗਰ ਪੰਚਾਇਤ ਦੀ ਹੱਦ ਤੇ ਪੁਲਿਸ ਥਾਣਾ ਅਰਨੀਵਾਲਾ ਵੱਲੋਂ ਲਗਾਏ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਉੱਪਰ...
ਮੁੰਬਈ : ਹਸਪਤਾਲ ਨੂੰ ਲੱਗੀ ਅੱਗ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 5
. . .  about 1 hour ago
ਮੁੰਬਈ, 17 ਦਸੰਬਰ - ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲੱਗੀ ਅੱਗ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5 ਹੋ ਗਈ...
ਕੱਪੜਾ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 2 hours ago
ਲੁਧਿਆਣਾ, 17 ਦਸੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਹੰਬੜਾਂ ਰੋਡ 'ਤੇ ਅੱਜ ਸ਼ਾਮ 4.30 ਵਜੇ ਦੇ ਕਰੀਬ ਇੱਕ ਕੱਪੜਾ ਫ਼ੈਕਟਰੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ ਭਿਆਨਕ...
ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਚੁੱਕੀ ਸਹੁੰ
. . .  about 2 hours ago
ਰਾਏਪੁਰ, 17 ਦਸੰਬਰ - ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕ ਲਈ ਹੈ। ਇਸ ਤੋਂ ਇਲਾਵਾ ਟੀ.ਐੱਸ. ਸਿੰਘ ਅਤੇ ਤਮਰਾਧਵਜ ਸਾਹੂ ਸਮੇਤ ਹੋਰਨਾਂ ਮੰਤਰੀਆਂ...
ਮੰਦਿਰ ਦਾ ਮੁੱਦਾ ਜਦ ਤੱਕ ਅਦਾਲਤ 'ਚ ਹੈ, ਸੰਸਦ ਨੂੰ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀ - ਯੂ.ਪੀ ਮੰਤਰੀ
. . .  about 2 hours ago
ਲਖਨਊ, 17 ਦਸੰਬਰ - ਉੱਤਰ ਪ੍ਰਦੇਸ਼ ਦੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਦਾ ਕਹਿਣਾ ਹੈ ਕਿ ਰਾਮ ਮੰਦਰ ਦਾ ਮੁੱਦਾ ਸੁਪਰੀਮ ਕੋਰਟ 'ਚ ਹੈ, ਇਸ ਲਈ ਇਸ ਉੱਪਰ ਚਰਚਾ ਨਹੀ...
ਹਸਪਤਾਲ ਨੂੰ ਲੱਗੀ ਅੱਗ 'ਚ ਇੱਕ ਦੀ ਮੌਤ
. . .  about 2 hours ago
ਮੁੰਬਈ, 17 ਦਸੰਬਰ - ਮੁੰਬਈ ਦੇ ਅੰਧੇਰੀ ਵਿਖੇ ਹਸਪਤਾਲ ਨੂੰ ਲੱਗੀ ਅੱਗ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈਹੈ, ਜਦਕਿ 47 ਲੋਕ ਬਚਾਏ ਜਾ ਚੁੱਕੇ ਹਨ। ਅੱਗ ਉੱਪਰ ਕਾਬੂ...
84 ਦੰਗਿਆਂ ਨਾਲ ਜੁੜਿਆ ਕੋਈ ਕੇਸ ਜਾਂ ਐੱਫ.ਆਈ.ਆਰ ਮੇਰੇ ਖ਼ਿਲਾਫ਼ ਨਹੀ - ਕਮਲਨਾਥ
. . .  about 3 hours ago
ਭੋਪਾਲ, 17 ਦਸੰਬਰ - ਮੱਧ ਪ੍ਰਦੇਸ਼ ਦੇ ਨਵਨਿਯੁਕਤ ਮੁੱਖ ਮੰਤਰੀ ਕਮਲਨਾਥ ਦਾ ਕਹਿਣਾ ਹੈ 1984 ਸਿੱਖ ਦੰਗਿਆਂ ਨਾਲ ਸਬੰਧਿਤ ਕੋਈ ਵੀ ਕੇਸ, ਐੱਫ.ਆਈ ਆਰ ਜਾਂ ਦੋਸ਼ ਪੱਤਰ ਉਨ੍ਹਾਂ ਖ਼ਿਲਾਫ਼...
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 3 hours ago
ਤਲਵੰਡੀ ਸਾਬੋ/ ਸੀਂਗੋ ਮੰਡੀ 17 ਦਸੰਬਰ (ਲਕਵਿੰਦਰ ਸ਼ਰਮਾ) - ਉਪ ਮੰਡਲ ਦੇ ਪਿੰਡ ਲੇਲੇਵਾਲਾ 'ਚ ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵੱਲੋਂ ਆਪਣੇ ਖੇਤ ਵਿਚ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਸਾਨ ਗੁਰਮੇਲ ਸਿੰਘ (41) ਦੇ .....
ਅਕਾਲੀ ਵਰਕਰਾਂ ਵਲੋਂ ਰਣੀਕੇ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਦਫ਼ਤਰ ਅਟਾਰੀ ਵਿਖੇ ਧਰਨਾ
. . .  about 3 hours ago
ਅਟਾਰੀ, 17 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)- ਪੰਚਾਇਤੀ ਚੋਣਾਂ ਵਿਚ ਅਕਾਲੀ ਵਰਕਰਾਂ ਨੂੰ ਨਾਮਜ਼ਦਗੀ ਫਾਰਮ ਨਾਲ ਲੱਗਣ ਵਾਲੇ ਚੁੱਲ੍ਹਾ ਟੈਕਸ ਤੇ ਇਤਰਾਜ਼ਹੀਣਤਾ ਸਰਟੀਫਿਕੇਟ ਨਾ ਜਾਰੀ ਕਰਨ ਦੇ ਰੋਸ ਵਜੋਂ ਸਾਬਕਾ ਵਜ਼ੀਰ ਗੁਲਜ਼ਾਰ ਸਿੰਘ ਰਣੀਕੇ ਦੀ .....
ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 3 hours ago
ਭੀਖੀ, 17 ਦਸੰਬਰ (ਗੁਰਿੰਦਰ ਸਿੰਘ ਔਲਖ)- ਭੀਖੀ ਤੋਂ ਥੋੜੀ ਹੀ ਦੂਰੀ 'ਤੇ ਸਥਿਤ ਪਿੰਡ ਹਮੀਰਗੜ੍ਹ ਢੈਪਈ ਕੋਲ ਵਾਪਰੇ ਇਕ ਦਰਦਨਾਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਿਕ, ਮਾਨਸਾ ਵਾਸੀ ਤੇਜਿੰਦਰ ਕੁਮਾਰ ਆਪਣੇ ....
ਮੁੰਬਈ ਦੇ ਇਕ ਹਸਪਤਾਲ 'ਚ ਲੱਗੀ ਭਿਆਨਕ ਅੱਗ
. . .  about 4 hours ago
ਮੁੰਬਈ, 17 ਦਸੰਬਰ- ਮੁੰਬਈ ਦੇ ਅੰਧੇਰੀ 'ਚ ਈ.ਐਸ.ਆਈ.ਸੀ. ਕਾਮਗਰ ਹਸਪਤਾਲ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਕੱਲ੍ਹ ਹੋਵੇਗੀ ਭਾਜਪਾ ਦੇ ਸੰਸਦੀ ਦਲ ਦੀ ਬੈਠਕ
. . .  about 4 hours ago
ਨਵੀਂ ਦਿੱਲੀ, 17 ਦਸੰਬਰ -ਭਾਰਤੀ ਜਨਤਾ ਦਲ (ਭਾਜਪਾ) ਦੇ ਸੰਸਦੀ ਦਲ ਦੀ ਬੈਠਕ ਮੰਗਲਵਾਰ ਨੂੰ ਸਵੇਰੇ 9:30 ਵਜੇ ਹੋਵੇਗੀ....
ਮੁੱਖ ਮੰਤਰੀ ਬਣਦਿਆਂ ਹੀ ਕਮਲ ਨਾਥ ਨੇ ਕਿਸਾਨਾਂ ਦੇ ਕਰਜ਼ਾ ਮਾਫੀ ਨਾਲ ਜੁੜੀ ਫਾਈਲ 'ਤੇ ਕੀਤੇ ਦਸਤਖ਼ਤ
. . .  about 4 hours ago
ਭੋਪਾਲ, 17 ਦਸੰਬਰ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਦਿਆਂ ਹੀ ਕਮਲ ਨਾਥ ਨੇ ਕਿਸਾਨਾਂ ਦੇ ਕਰਜ਼ਾ ਮਾਫ਼ੀ ਨਾਲ ਜੁੜੀ ਫਾਈਲ 'ਤੇ ਦਸਤਖ਼ਤ ਕੀਤੇ....
'84 ਕਤਲੇਆਮ ਮਾਮਲਾ : ਆਪ ਨੇ ਸਲਮਾਨ ਖ਼ੁਰਸ਼ੀਦ ਵੱਲੋਂ ਫ਼ੈਸਲੇ ਨੂੰ ਚੁਨੌਤੀ ਦੇਣ ਦੀ ਗੱਲ ਨੂੰ ਦੱਸਿਆ ਮੰਦਭਾਗਾ
. . .  about 4 hours ago
ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ
. . .  about 5 hours ago
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਸਰਪੰਚ ਅਤੇ ਪੰਚ ਦੇ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 minute ago
'84 ਕਤਲੇਆਮ ਮਾਮਲਾ : ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖ਼ਮਾਂ 'ਤੇ ਛਿੜਕਿਆ ਲੂਣ- ਭਗਵੰਤ ਮਾਨ
. . .  about 5 hours ago
ਪੰਜਾਬ ਭਰ 'ਚ ਪੈਨਸ਼ਨਰਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ
. . .  about 5 hours ago
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ 112/5
. . .  about 5 hours ago
ਪਾਕਿਸਤਾਨ ਦੀ ਜੇਲ੍ਹ 'ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਕੱਲ੍ਹ ਹੋ ਸਕਦੀ ਹੈ ਰਿਹਾਈ
. . .  about 5 hours ago
3 ਦਿਨ ਦੇ ਪੁਲਿਸ ਰਿਮਾਂਡ 'ਤੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ
. . .  about 5 hours ago
ਆਵਾਰਾ ਪਸ਼ੂਆਂ ਚੋਂ ਤੰਗ ਕਿਸਾਨਾਂ ਨੇ ਥਾਂ-ਥਾਂ ਦਿੱਤੇ ਧਰਨੇ
. . .  about 5 hours ago
'84 ਕਤਲੇਆਮ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ ਦਾ ਕੈਪਟਨ ਵਲੋਂ ਸਵਾਗਤ, ਗਾਂਧੀ ਪਰਿਵਾਰ ਦੀ ਭੂਮਿਕਾ ਨੂੰ ਨਕਾਰਿਆ
. . .  about 6 hours ago
ਕਮਲ ਨਾਥ ਬਣੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ
. . .  about 6 hours ago
ਸੱਜਣ ਕੁਮਾਰ ਨੂੰ ਹੋਈ ਸਜ਼ਾ ਨੇ ਕਾਂਗਰਸ ਦਾ ਚਿਹਰਾ ਕੀਤਾ ਨੰਗਾ - ਹਰਪਾਲ ਸਿੰਘ ਚੀਮਾ
. . .  about 6 hours ago
'84 ਸਿੱਖ ਕਤਲੇਆਮ ਮਾਮਲਾ : ਹਰਸਿਮਰਤ ਬਾਦਲ ਨੇ ਕਿਹਾ- ਅੱਜ ਸੱਜਣ ਨੂੰ ਸਜ਼ਾ ਹੋਈ, ਕੱਲ੍ਹ ਗਾਂਧੀ ਪਰਿਵਾਰ ਨੂੰ ਹੋਵੇਗੀ
. . .  about 6 hours ago
ਸੱਜਣ ਕੁਮਾਰ ਸਣੇ ਸਿੱਖ ਨਸਲਕੁਸ਼ੀ ਦੇ ਹੋਰਨਾਂ ਦੋਸ਼ੀਆਂ ਨੂੰ ਫਾਂਸੀ ਹੀ ਸਿੱਖਾਂ ਲਈ ਅਸਲ ਨਿਆਂ - ਭਾਈ ਲੌਂਗੋਵਾਲ
. . .  about 6 hours ago
ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਭਰ 'ਚ ਟਰੈਕਟਰਾਂ ਸਮੇਤ ਕੀਤਾ ਗਿਆ ਰੋਸ ਪ੍ਰਦਰਸ਼ਨ
. . .  about 7 hours ago
ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਆਪਰੇਸ਼ਨ, ਗੁਰਦੇ ਦੀ ਪੱਥਰੀ ਤੋਂ ਸਨ ਪਰੇਸ਼ਾਨ
. . .  about 7 hours ago
ਪਿੰਡ ਭੁੱਲਰ ਗੋਲੀ ਕਾਂਡ 'ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ
. . .  about 7 hours ago
'84 ਕਤਲੇਆਮ ਮਾਮਲਾ : ਦਿੱਲੀ ਹਾਈਕੋਰਟ ਦੇ ਫ਼ੈਸਲੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ
. . .  about 7 hours ago
ਨਾਮਜ਼ਦਗੀ ਪੱਤਰ ਭਰਨ ਵਾਲੇ ਕੇਂਦਰਾਂ ਅੱਗਿਓਂ ਫਾਈਲਾਂ ਖੋਹਣ ਨੂੰ ਲੈ ਕੇ ਮਚੀ ਹਾਹਾਕਾਰ
. . .  about 6 hours ago
1984 ਕਤਲੇਆਮ ਮਾਮਲੇ 'ਚ ਹਾਈਕੋਰਟ ਦਾ ਫ਼ੈਸਲਾ ਇਤਿਹਾਸਕ- ਹਰਸਿਮਰਤ ਬਾਦਲ
. . .  about 7 hours ago
1984 'ਚ ਜੋ ਕੁੱਝ ਵਾਪਰਿਆ ਉਸ ਬਾਰੇ ਸੋਚ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਰਹੇ ਹਨ - ਹਰਸਿਮਰਤ ਕੌਰ ਬਾਦਲ
. . .  about 7 hours ago
1984 ਸਿੱਖ ਕਤਲੇਆਮ ਮਾਮਲਾ : ਅਕਾਲੀ ਦਲ ਵੱਲੋਂ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ
. . .  about 7 hours ago
'84 ਕਤਲੇਆਮ ਮਾਮਲਾ : ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਡਾ. ਅਜਨਾਲਾ ਨੇ ਕੀਤਾ ਸਵਾਗਤ
. . .  about 7 hours ago
ਹਾਈਕੋਰਟ ਵੱਲੋਂ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸਵਾਗਤ
. . .  about 8 hours ago
1984 ਕਤਲੇਆਮ ਮਾਮਲੇ 'ਚ ਸਿੱਖ ਭਾਈਚਾਰੇ ਦੇ ਦੂਜੇ ਦੋਸ਼ੀ ਨੂੰ ਕਾਂਗਰਸ ਅੱਜ ਬਣਾ ਰਹੀ ਹੈ ਮੁੱਖ ਮੰਤਰੀ- ਜੇਤਲੀ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 8 hours ago
ਤਿੰਨ ਤਲਾਕ ਬਿੱਲ ਲੋਕ ਸਭਾ 'ਚ ਪੇਸ਼
. . .  about 8 hours ago
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ ਜਿੱਤ ਲਈ ਦਿੱਤਾ 287 ਦੌੜਾਂ ਦਾ ਟੀਚਾ
. . .  about 9 hours ago
ਭਾਰਤ-ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੀ ਪਾਰੀ 'ਚ ਆਸਟ੍ਰੇਲੀਆ 243 ਦੌੜਾਂ 'ਤੇ ਆਲ ਆਊਟ
. . .  about 9 hours ago
ਸੱਜਣ ਕੁਮਾਰ ਅਤੇ ਟਾਈਟਲਰ ਨੂੰ ਮੌਤ ਦੀ ਸਜ਼ਾ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ- ਸਿਰਸਾ
. . .  about 9 hours ago
ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਦੂਜਾ ਦਿਨ
. . .  about 9 hours ago
ਅਸ਼ੋਕ ਗਹਿਲੋਤ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  about 10 hours ago
1984 ਸਿੱਖ ਕਤਲੇਆਮ ਮਾਮਲਾ : ਹਾਈਕੋਰਟ ਵੱਲੋਂ ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ ਦੀ ਸਜ਼ਾ
. . .  about 9 hours ago
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ
. . .  about 10 hours ago
1984 ਸਿੱਖ ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਦੋਸ਼ੀ ਕਰਾਰ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਹਰਿਆਣਾ ਹਿਮਾਚਲ

ਮਿ੍ਤਕਾਂ ਨੂੰ ਜਿਊਾਦਾ ਵਿਖਾ ਕੇ ਪੈਨਸ਼ਨ ਹੜੱਪਨ ਦੇ ਮਾਮਲੇ 'ਚ ਸ਼ਾਮਿਲ ਕਰਮਚਾਰੀ ਹੋਣਗੇ ਸੱਸਪੈਂਡ–ਕਰਨਦੇਵ ਕੰਬੋਜ਼

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)– ਹਰਿਆਣਾ ਦੇ ਖੁਰਾਕ, ਨਾਗਰਿਕ, ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਮਿ੍ਤਕਾਂ ਨੂੰ ਰਿਕਾਰਡ 'ਚ ਜਿਊਾਦਾ ਵਿਖਾ ਕੇ ਪੈਨਸ਼ਨ ਲੈਣਾ ਇਕ ਗੰਭੀਰ ਮਾਮਲਾ ਹੈ | ਇਸ ਲਈ ਇਸ ਮਾਮਲੇ 'ਚ ਜੋ ਵੀ ਕਰਮਚਾਰੀ ਸ਼ਾਮਿਲ ਹੈ, ਉਸ ਨੂੰ ਸੱਸਪੈਂਡ ਕੀਤਾ ਜਾਵੇ ਅਤੇ ਪੈਨਸ਼ਨ ਦੀ ਵਿਆਜ਼ ਸਮੇਤ ਰਿਕਵਰੀ ਕੀਤੀ ਜਾਵੇ | ਏਨਾ ਹੀ ਨਹੀਂ ਇਸ ਮਾਮਲੇ 'ਚ ਦੋਸ਼ੀਆਂ ਿਖ਼ਲਾਫ਼ ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਨੂੰ ਐਫ.ਆਈ.ਆਰ. ਦਰਜ ਕਰਵਾਉਣ ਦੇ ਵੀ ਹੁਕਮ ਦਿੱਤੇ ਹਨ | ਰਾਜ ਮੰਤਰੀ ਕਰਨਦੇਵ ਕੰਬੋਜ਼ ਪੰਚਾਇਤ ਭਵਨ 'ਚ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਣ ਸਮਿਤੀ ਦੀ ਮਹੀਨਾਵਾਰ ਬੈਠਕ ਨੂੰ ਸੰਬੋਧਨ ਕਰ ਰਹੇ ਸਨ | ਇਸ ਤੋਂ ਪਹਿਲਾਂ ਰਾਜ ਮੰਤਰੀ ਕਰਨਦੇਵ ਕੰਬੋਜ਼ ਨੇ ਏਜੰਡੇ ਦੀਆਂ 10 ਸ਼ਿਕਾਇਤਾਂ ਵਿਚੋਂ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਤੇ ਹਾਊਸ ਦੇ ਏਜੰਡੇ ਤੋਂ ਇਲਾਵਾ ਕਰੀਬ ਇਕ ਦਰਜਨ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ | ਰਾਜਮੰਤਰੀ ਕਰਨਦੇਵ ਕੰਬੋਜ਼ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਣ ਸਮਿਤੀ ਦੇ ਮੈਂਬਰ ਜੈ ਸਿੰਘ ਪਾਲ ਵਲੋਂ ਸਰਸਵਤੀ ਖੇੜਾ ਕਾਪਰੇਟਿਵ ਸੁਸਾਇਟੀ 'ਚ ਪੈਨਸ਼ਨ ਬੈਂਕ ਤੋਂ ਕਢਵਾ ਕੇ ਲਿਜਾਉਣ ਅਤੇ ਮੌਤ ਹੋਣ ਦੇ ਬਾਵਜੂਦ ਜਿਊਾਦਾ ਵਿਖਾ ਕੇ ਆਪਣੇ–ਆਪ ਅੰਗੂਠੇ ਲਗਾ ਕੇ ਪੈਨਸ਼ਨ ਹੜੱਪਨ ਦੀ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਜ਼ਿਲ੍ਹਾ ਸਮਾਜ ਕਲਿਆਣ ਅਧਿਕਾਰੀ ਨੂੰ ਹੁਕਮ ਦਿੱਤੇ ਕਿ ਸੱਭ ਤੋਂ ਪਹਿਲਾਂ ਪੈਨਸ਼ਨ ਦੀ ਵਿਆਜ਼ ਸਮੇਤ ਰਿਕਵਰੀ ਕੀਤੀ ਜਾਵੇ ਤੇ ਦੋਸ਼ੀ ਕਰਮਚਾਰੀਆਂ ਿਖ਼ਲਾਫ਼ ਐਫ.ਆਈ.ਆਰ. ਦਰਜ ਕਰਕੇ ਸਸਪੈਂਡ ਕੀਤਾ ਜਾਵੇ | ਰਾਜਮੰਤਰੀ ਨੇ ਪਿੰਡ ਰੋਹਟੀ ਵਾਸੀ ਦਲੀਪ ਸਿੰਘ (ਵਰਤਮਾਨ ਵਾਸੀ ਯੂ.ਐਸ.ਏ.) ਵਲੋਂ ਟਰਾਂਸਫਾਰਮਰ ਨਾਲ ਸਬੰਧਤ ਬਿਜਲੀ ਵਿਭਾਗ ਦੀ ਸ਼ਿਕਾਇਤ 'ਤੇ ਐਕਸੀਅਨ ਪਿਹੋਵਾ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਪਰ ਰਾਜ ਮੰਤਰੀ ਐਕਸੀਅਨ ਪਿਹੋਵਾ ਦੇ ਪੱਖ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ ਤੇ ਇਸ ਮਾਮਲੇ 'ਚ ਪਿਹੋਵਾ ਦੇ ਵਿਧਾਇਕ ਜਸਵਿੰਦਰ ਸਿੰਘ ਸੰਧੂ ਨੇ ਵੀ ਸ਼ਿਕਾਇਤਕਰਤਾ ਵਲੋਂ ਪੱਖ ਰੱਖਦੇ ਹੋਏ ਸ਼ਿਕਾਇਤ ਨੂੰ ਜਾਇਜ਼ ਦੱਸਿਆ | ਇਸ ਮਾਮਲੇ 'ਚ ਜਾਣਕਾਰੀ ਲੈਂਦੇ ਹੋਏ ਰਾਜਮੰਤਰੀ ਨੇ ਕਿਹਾ ਕਿ ਕਾਰਜਕਾਰੀ ਅਧਿਕਾਰੀ ਿਖ਼ਲਾਫ਼ ਦੋਵੇਂ ਵਿਧਾਇਕਾਂ ਨੇ ਸ਼ਿਕਾਇਤਾਂ ਰੱਖੀਆਂ ਤੇ ਕਾਰਜਕਾਰੀ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ | ਇਸ ਲਈ ਲਾਪਰਵਾਹੀ ਨੂੰ ਲੈ ਕੇ ਕਾਰਜਕਾਰੀ ਅਧਿਕਾਰੀ ਦੇ ਤਬਾਦਲੇ ਲਈ ਮੁੱਖ ਮੰਤਰੀ ਮਨੋਹਰ ਲਾਲ ਨੂੰ ਸਿਫ਼ਾਰਸ਼ ਕੀਤੀ ਜਾਵੇਗੀ | ਇਸ ਤੋਂ ਇਲਾਵਾ ਰਾਜਮੰਤਰੀ ਨੇ ਚਨਾਰਥਲ ਬਸਤੀ ਵਾਸੀ ਨਾਰੰਗ ਸਿੰਘ ਦੀ ਸ਼ਿਕਾਇਤ ਦਾ ਵੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਯਮਾਂ ਮੁਤਾਬਿਕ ਨਿਪਟਾਰਾ ਕਰਨ ਦੇ ਵੀ ਹੁਕਮ ਦਿੱਤੇ | ਇਸ ਤੋਂ ਇਨਾਵਾ ਰਾਜਮੰਤਰੀ ਨੇ ਚਨਾਰਥਲ ਬਸਤੀ ਵਾਸੀ ਨਾਰੰਗ ਸਿੰਘ ਦੀ ਸ਼ਿਕਾਇਤ ਦਾ ਵੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਯਮਾਂ ਮੁਤਾਬਿਕ ਨਿਪਟਾਰਾ ਕਰਨ ਦੇ ਵੀ ਹੁਕਮ ਦਿੱਤੇ | ਰਾਜਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਜੰਡੇ ਦੀ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਕੁੱਝ ਸ਼ਿਕਾਇਤਾਂ 'ਚ ਅਧਿਕਾਰੀਆਂ ਨੂੰ ਜ਼ਰੂਰੀ ਆਦੇਸ਼ ਵੀ ਦਿੱਤੇ ਗਏ ਹਨ ਪਰ ਵੇਖਣ 'ਚ ਆਇਆ ਹੈ ਕਿ ਕੁੱਝ ਸ਼ਿਕਾਇਤਾਂ ਅਜਿਹੀਆਂ ਹਨ, ਜਿਸ ਨੂੰ ਹਾਊਸ 'ਚ ਨਹੀਂ ਰੱਖਿਆ ਜਾਣਾ ਚਾਹੀਦਾ ਸੀ, ਕੁੱਝ ਸ਼ਿਕਾਇਤਾਂ ਬਾਅਦ 'ਚ ਲੋਕਾਂ ਵਲੋਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਏਜੰਡੇ 'ਚ ਸ਼ਾਮਿਲ ਕਰਨਾ ਜ਼ਰੂਰੀ ਸੀ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਆ ਦੇਣ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਹੀ ਸੂਬਾਈ ਸਰਕਾਰ ਨੇ ਕਸ਼ਟ ਨਿਵਾਰਣ ਸਮਿਤੀ ਦਾ ਗਠਨ ਕੀਤਾ ਹੈ | ਇਸ ਲਈ ਲੋਕਾਂ ਨੂੰ ਨਿਆ ਮਿਲੇ ਅਤੇ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ | ਇਸ ਲਈ ਕਸ਼ਟ ਨਿਵਾਰਣ ਸਮਿਤੀ ਦੇ ਮੈਂਬਰ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ, ਜ਼ਿਲ੍ਹਾ ਮਹਾਮੰਤਰੀ ਸੁਸ਼ੀਲ ਰਾਣਾ ਅਤੇ ਰਵਿੰਦਰ ਸਾਂਗਵਾਨ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਸ ਮੌਕੇ ਵਿਧਾਇਕ ਸੁਭਾਸ ਸੁਧਾ, ਪਿਹੋਵਾ ਵਿਧਾਇਕ ਜਸਵਿੰਦਰ ਸਿੰਘ ਸੰਧੂ, ਏ.ਡੀ.ਸੀ. ਧਰਮਵੀਰ ਸਿੰਘ, ਪੁਲਿਸ ਮੁਖੀ ਅਭਿਸ਼ੇਕ ਗਰਗ, ਭਾਜਪਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜਾਪੁਰ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦਿਆਲ ਸੁਨਹੇੜੀ ਆਦਿ ਮੌਜੂਦ ਰਹੇ |

ਚੋਰੀ ਦੀ ਕਾਰ ਸਮੇਤ 2 ਨੌਜਵਾਨ ਕਾਬੂ, 5 ਵਾਰਦਾਤਾਂ ਕਬੂਲੀਆਂ

ਡੱਬਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)- ਸੀ.ਆਈ.ਏ ਸਟਾਫ਼ ਡੱਬਵਾਲੀ ਨੇ ਰਾਮਪੁਰਾ ਤੋਂ ਚੋਰੀ ਦੀ ਸਵਿਫਟ ਕਾਰ ਸਮੇਤ ਦੋ ਨੌਜਵਾਨ ਕਾਬੂ ਕੀਤੇ ਹਨ | ਗਿ੍ਫ਼ਤਾਰ ਨੌਜਵਾਨਾਂ ਦੀ ਪਛਾਣ ਸ਼ਿਵਜੀ ਸਿੰਘ ਅਤੇ ਜਗਮੇਲ ਸਿੰਘ ਵਾਸੀ ਪਿੰਡ ਦੇਸੂਜੋਧਾ ਵਜੋਂ ਹੋਈ ਹੈ | ਸੀ.ਆਈ.ਏ. ...

ਪੂਰੀ ਖ਼ਬਰ »

ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਵਿਅਕਤੀ ਨੇ ਆਪਣੀ ਹੀ ਦੁਕਾਨ ਨੂੰ ਅੱਗ ਲਾਈ

ਟੋਹਾਣਾ, 19 ਮਾਰਚ (ਗੁਰਦੀਪ ਭੱਟੀ)- ਘਰੇਲੂ ਕਲੇਸ਼ ਤੋਂ ਪਰੇਸ਼ਾਨ ਪਿੰਡ ਹਰੀਪੁਰਾ ਦੇ ਇਕ ਵਿਅਕਤੀ ਨੇ ਹਿੰਸਾ ਕਰਦੇ ਹੋਏ ਲੱਖਾਂ ਰੁਪਏ ਦਾ ਨੁਕਸਾਨ ਕਰ ਲੈਣ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਮੁਤਾਬਿਕ ਪਿੰਡ ਹਰੀਪੁਰਾ ਦਾ ਦੁਕਾਨਦਾਰ ਵਿਨੋਦ ਬੀਤੀ ਸ਼ਾਮ ...

ਪੂਰੀ ਖ਼ਬਰ »

ਮੁਲਜ਼ਮਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ ਤੀਜੇ ਦਿਨ 'ਚ ਦਾਖ਼ਲ

ਨਰਾਇਣਗੜ੍ਹ, 19 ਮਾਰਚ (ਪੀ.ਸਿੰਘ)- ਤਿੰਨ ਨੌਜਵਾਨਾਂ ਦੇ ਹਮਲਾ ਕਰਨ ਦੇ ਮਾਮਲੇ 'ਚ ਮੁਲਜ਼ਮਾਂ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਨਰਾਇਣਗੜ੍ਹ ਦੇ ਪੁਲਿਸ ਥਾਣੇ ਮੂਹਰੇ ਬੈਠੇ ਪ੍ਰਦਰਸ਼ਨਕਾਰੀਆਂ ਦਾ ਧਰਨਾ ਤੀਜੇ ਦਿਨ 'ਚ ਪਹੁੰਚ ਗਿਆ | ਧਰਨੇ 'ਤੇ ਬੈਠੇ ...

ਪੂਰੀ ਖ਼ਬਰ »

ਵਿਅਕਤੀ ਨੇ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਟੋਹਾਣਾ, 19 ਮਾਰਚ (ਗੁਰਦੀਪ ਭੱਟੀ)- ਬੀਤੀ ਰਾਤ ਭੱਠੂ ਰੇਲਵੇ ਸਟੇਸ਼ਨ 'ਤੇ ਇਕ ਪੈਂਸੰਜਰ ਗੱਡੀ ਹੇਠ ਆ ਕੇ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ | ਮਿ੍੍ਰਤਕ ਦੀ ਸ਼ਨਾਖ਼ਤ ਪਿੰਡ ਰਾਮਸਰਾ ਦੇ 40 ਸਾਲਾ ਵਿਜੈ ਕੁਮਾਰ ਦੇ ਤੌਰ 'ਤੇ ਹੋਈ ਹੈ | ਰੇਲਵੇ ਪੁਲੀਸ ਮੁਤਾਬਿਕ ਬਠਿੰਡਾ ...

ਪੂਰੀ ਖ਼ਬਰ »

ਡੱਬਵਾਲੀ ਡਿਸਟਰੀਬਿਊਟਰੀ ਦੇ ਪੁੱਲ ਦਾ ਸੰਸਦ ਮੈਂਬਰ ਰੋੜੀ ਤੇ ਦਿਗਵਿਜੈ ਵਲੋਂ ਜਾਇਜ਼ਾ

ਡੱਬਵਾਲੀ, 19 ਮਾਰਚ (ਇਕਬਾਲ ਸਿੰਘ ਸ਼ਾਂਤ)- ਕੌਮੀ ਸ਼ਾਹ ਰਾਹ-9 'ਤੇ ਪਿੰਡ ਡੱਬਵਾਲੀ ਨੇੜਿਓਾ ਲੰਘਦੀ ਡੱਬਵਾਲੀ ਡਿਸਟਰੀਬਿਊਟਰੀ ਦਾ ਤੰਗ ਪੁਲ ਖੇਤਰ ਦੀ ਕਿਰਸਾਨੀ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ | ਮਾਮਲਾ ਧਿਆਨ 'ਚ ਆਉਣ 'ਤੇ ਸਿਰਸਾ ਤੋਂ ਸੰਸਦ ਮੈਂਬਰ ਚਰਣਜੀਤ ਰੋੜੀ ...

ਪੂਰੀ ਖ਼ਬਰ »

ਪਾਸ ਹੋਲਡਰ ਵਿਦਿਆਰਥੀਆਂ ਨੂੰ ਨਿੱਜੀ ਬੱਸ ਤੋਂ ਹੇਠਾਂ ਉਤਾਰਿਆ

ਨੀਲੋਖੇੜੀ, 19 ਮਾਰਚ (ਆਹੂਜਾ)- ਹਰਿਆਣਾ ਸੂਬਾਈ ਰੋਡਵੇਜ਼ ਨੇ ਬੀਤੇ ਦਿਨੀ ਸਹਿਕਾਰੀ ਸਮਿਤੀ ਦੀਆਂ ਬੱਸਾਂ 'ਚ ਕੁੱਝ ਕੈਟੇਗਰੀ ਨੂੰ ਸਫ਼ਰ 'ਚ ਛੋਟ ਦੇਣ ਦੀ ਰਿਆਇਤ ਦਿੱਤੀ ਸੀ ਅਤੇ ਨਾਲ ਹੀ ਸਾਰੇ ਰੋਡਵੇਜ਼ ਵਿਭਾਗ ਅਤੇ ਸਹਿਕਾਰੀ ਸਮਿਤੀ ਦੀਆਂ ਬੱਸਾਂ 'ਚ ਛੋਟ ਸੂਚੀ ਵੀ ...

ਪੂਰੀ ਖ਼ਬਰ »

ਸਲਫ਼ਾਸ ਖਾ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਜਗਾਧਰੀ, 19 ਮਾਰਚ (ਜਗਜੀਤ ਸਿੰਘ)- ਹੁੱਡਾ ਸੈਕਟਰ-17 'ਚ ਸਲਫ਼ਾਸ ਖਾ ਕੇ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ | ਦੇਵੇਂਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 32 ਸਾਲਾ ਰਤਿੰਦਰਪਾਲ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ | ਐਤਵਾਰ ਰਾਤ ਉਹ ਸ਼ਰਾਬ ਪੀ ਕੇ ਘਰ ਆਇਆ ਸੀ | ਘਰ 'ਤੇ ਆਉਂਦੇ ਹੀ ...

ਪੂਰੀ ਖ਼ਬਰ »

ਮਾਰਕੁੱਟ ਤੋਂ ਦੁਖੀ ਹੋ ਕੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

ਜਗਾਧਰੀ, 19 ਮਾਰਚ (ਜਗਜੀਤ ਸਿੰਘ)- ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਘਰ 'ਚ ਫੰਦਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਪਿਤਾ ਦੀ ਸ਼ਿਕਾਇਤ 'ਤੇ ਵਿਦਿਆਰਥੀ ਨਾਲ ਮਾਰਕੁੱਟ ਕਰਨ ਵਾਲੇ ਨੌਜਵਾਨ ਿਖ਼ਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ...

ਪੂਰੀ ਖ਼ਬਰ »

ਅਖਿਲ ਭਾਰਤੀ ਕਿਸਾਨ ਸਭਾ ਦਾ ਧਰਨਾ ਤੀਜੇ ਦਿਨ ਵੀ ਜਾਰੀ

ਨਰਵਾਨਾ, 19 ਮਾਰਚ (ਅਜੀਤ ਬਿਊਰੋ)- ਅਖਿਲ ਭਾਰਤੀ ਕਿਸਾਨ ਸਭਾ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ | ਧਰਨੇ ਦੀ ਅਗਵਾਈ ਰਾਜੇਂਦਰ ਖੇੜਾ ਨੇ ਕੀਤੀ | ਜ਼ਿਲ੍ਹਾ ਪ੍ਰਧਾਨ ਰੋਹਤਾਸ਼ ਨਗੂਰਾ ਲੇ ਕਿਹਾ ਕਿ ਸਰਕਾਰ ਨੇ ਸਰ੍ਹੋਂ ਦੀ ਸਮਰਥਨ ਕੀਮਤ 4 ਹਜ਼ਾਰ ਰੁਪਏ ਤੈਅ ਕੀਤੀ ਹੈ ਪਰ ...

ਪੂਰੀ ਖ਼ਬਰ »

ਸ਼ਰਧਾਲੂ ਦੀ ਜੇਬ ਤੋਂ 6 ਹਜ਼ਾਰ ਤੇ ਮੋਬਾਈਲ ਚੋਰੀ

ਜੀਂਦ, 19 ਮਾਰਚ (ਅਜੀਤ ਬਿਊਰੋ)- ਪਿੰਡ ਪਾਂਡੁ ਪਿੰਡਾਰਾ ਤੀਰਥ 'ਚ ਇਸ਼ਨਾਨ ਕਰਨ ਪੁੱਜੇ ਸ਼ਰਧਾਲੁਆਂ ਦੇ ਕੱਪੜਿਆਂ 'ਤੇ ਕਿਸੇ ਵਿਅਤਕੀ ਨੇ ਹੱਥ ਸਾਫ਼ ਕਰ ਦਿੱਤਾ | ਕੱਪੜਿਆਂ 'ਚ 6 ਹਜ਼ਾਰ ਰੁਪਏ ਦੀ ਨਗਦੀ, ਮੋਬਾਈਲ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ | ਸਿਵਲ ਲਾਈਨ ਥਾਣਾ ...

ਪੂਰੀ ਖ਼ਬਰ »

ਸੈਮੀਨਾਰ 'ਚ ਔਰਤਾਂ ਦੇ ਅਧਿਕਾਰਾਂ 'ਤੇ ਪਾਇਆ ਚਾਨਣਾ

ਫਰੀਦਾਬਾਦ, 19 ਮਾਰਚ (ਅਜੀਤ ਬਿਊਰੋ)- ਅੱਗਰਵਾਲ ਕਾਲਜ ਵਲੱਭਗੜ੍ਹ 'ਚ ਨਾਰੀ ਅਧਿਕਾਰਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ 'ਚ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਦੱਸਿਆ ਗਿਆ | ਔਰਤਾਂ ਦੇ ਅਧਿਕਾਰ ਅਤੇ ਔਰਤ ਦੇ ਮੁੱਦਿਆਂ ਤੇ ਚੁਣੌਤੀਆਂ ਵਿਸ਼ੇ 'ਤੇ ਇਹ ...

ਪੂਰੀ ਖ਼ਬਰ »

ਪ੍ਰੈਸ ਕਲੱਬ ਦੀ ਨਵੀਂ ਕਮੇਟੀ ਦਾ ਗਠਨ

ਏਲਨਾਬਾਦ, 19 ਮਾਰਚ (ਅਜੀਤ ਬਿਊਰੋ)- ਪ੍ਰੈਸ ਕਲੱਬ ਏਲਨਾਬਾਦ ਦੀ ਜ਼ਰੂਰੀ ਬੈਠਕ ਬਾਈਪਾਸ ਰੋਡ ਸਥਿਤ ਦਫ਼ਤਰ ਵਿਖੇ ਹੋਈ | ਮੀਟਿੰਗ ਵਿੱਚ ਸ਼ਹਿਰ ਦੇ ਪੱਤਰਕਾਰਾਂ ਨੇ ਹਿੱਸਾ ਲਿਆ | ਇਸ ਸਮੇਂ ਪੱਤਰਕਾਰਾਂ ਨੂੰ ਪੇਸ਼ ਆ ਰਹੀਆ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ...

ਪੂਰੀ ਖ਼ਬਰ »

ਵਾਟਰ ਟ੍ਰੀਟਮੈਂਟ ਪਲਾਂਟ ਦੀ ਸਮਰੱਥਾ ਵਧਣ ਨਾਲ ਸਫ਼ਾਈ ਵਿਵਸਥਾ 'ਚ ਹੋਵੇਗਾ ਸੁਧਾਰ-ਵਿਰਕ

ਅਸੰਧ, 19 ਮਾਰਚ (ਅਜੀਤ ਬਿਊਰੋ)- ਵਾਰਡ-15 ਦੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਮਰਥਾ ਵਧਾ ਕੇ ਅਸ਼ੁੱਧ ਅਤੇ ਸੀਵਰੇਜ ਦੇ ਪਾਣੀ ਨੂੰ ਸਿੰਚਾਈ ਯੋਗ ਬਣਾਇਆ ਜਾਵੇਗਾ | ਅਜਿਹਾ ਕਰਨ ਨਾਲ ਜਿੱਥੇ ਇਕ ਪਾਸੇ ਸ਼ਹਿਰ 'ਚ ਪਾਣੀ ਭਰਨ ਅਤੇ ਗੰਦਗੀ ਦੀ ਸਮੱਸਿਆ ਜੜ ਤੋਂ ਖ਼ਤਮ ਹੋ ...

ਪੂਰੀ ਖ਼ਬਰ »

ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ

ਏਲਨਾਬਾਦ, 19 ਮਾਰਚ (ਜਗਤਾਰ ਸਮਾਲਸਰ)- ਜੀਵਨ ਨਗਰ ਰੋਡ 'ਤੇ ਵਿਧਾਇਕ ਰਾਮ ਚੰਦ ਕੰਬੋਜ਼ ਦੇ ਦਫ਼ਤਰ ਵਿਖੇ ਜਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਇੱਕਠੇ ਹੋ ਕੇ ਵਿਧਾਇਕ ਰਾਮ ਚੰਦ ਕੰਬੋਜ਼ ਰਾਹੀ ਸਰਕਾਰ ਦੀ ਆਨ ਲਾਈਨ ਤਬਾਦਲਾ ਨੀਤੀ ਦੇ ਵਿਰੋਧ 'ਚ ਇੱਕ ਮੰਗ ਪੱਤਰ ਮੁੱਖ ...

ਪੂਰੀ ਖ਼ਬਰ »

ਚਾਈਲਡ ਹੈਲਪ ਲਾਈਨ ਅਤੇ ਰੇਲਵੇ ਪੁਲਿਸ ਨੇ ਚਲਾਈ ਜਨ ਜਾਗਰਣ ਮੁਹਿੰਮ

ਯਮੁਨਾਨਗਰ, 19 ਮਾਰਚ (ਗੁਰਦਿਆਲ ਸਿੰਘ ਨਿਮਰ)- ਰੇਲਵੇ ਸਟੇਸ਼ਨ ਅਤੇ ਉਸ ਦੇ ਆਲੇ-ਦੁਆਲੇ ਖੇਤਰ 'ਚ ਚਾਈਲਡ ਹੈਲਪਲਾਈਨ ਅਤੇ ਜੀ.ਆਰ.ਪੀ. ਪੁਲਿਸ ਨੇ ਮਿਲ ਕੇ ਬਾਲ ਸੋਸ਼ਣ, ਜਿਸ 'ਚ ਭਿੱਖਿਆ ਮੰਗਣਾ, ਬਾਲ ਮਜ਼ਦੂਰੀ ਕਰਨਾਂ ਜਾਂ ਕਰਵਾਉਣਾ, ਬਾਲ ਸਰੀਰਕ ਸੋਸ਼ਣ ਆਦਿ ਵਿਸ਼ਿਆਂ ...

ਪੂਰੀ ਖ਼ਬਰ »

ਚਿੱਤਰਕਾਰ ਸਮਾਜ ਨੂੰ ਵਿਖਾਉਂਦੇ ਹਨ ਆਈਨਾ-ਕੰਬੋਜ਼

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਖੁਰਾਕ ਸਪਲਾਈ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਸਮਾਜਿਕ ਮਾਹੌਲ 'ਚ ਰਹਿੰਦੇ ਹੋਏ ਇਕ ਚਿੱਤਰਕਾਰ ਆਪਣੇ ਮਨ ਦੇ ਵਿਚਾਰਾਂ ਨੂੰ ਰੰਗਾਂ ਰਾਹੀਂ ਪ੍ਰਗਟ ਕਰਦਾ ਹੈ | ਆਪਣੇ ਮਨ ਦੀਆਂ ਭਾਵਨਾਵਾਂ ਨੂੰ ਚਿੱਤਰਕਾਰ ...

ਪੂਰੀ ਖ਼ਬਰ »

ਕਲਾਕਾਰਾਂ ਨੇ ਬੰਗਲਾ ਨਾਟਕ ਰਾਹੀਂ ਦਿੱਤਾ ਪਿਆਰ ਤੇ ਸਤਿਕਾਰ ਦਾ ਸੰਦੇਸ਼

ਯਮੁਨਾਨਗਰ, 19 ਮਾਰਚ (ਗੁਰਦਿਆਲ ਸਿੰਘ ਨਿਮਰ)- ਡੀ.ਏ.ਵੀ. ਕਾਲਜ ਦੇ ਆਡੀਟੋਰੀਅਮ 'ਚ ਚੱਲ ਰਹੇ ਨਾਟਕ ਸਮਾਗਮ ਦੀ ਸਮਾਪਤੀ ਬੰਗਲਾ ਨਾਟਕ ਰਾਏ ਕ੍ਰਿਸ਼ਨਾ ਪੱਦਾਵਲੀ ਸੰਗੀਤਮਈ ਨਾਟਕ ਨਾਲ ਹੋਈ | ਨਿਰਦੇਸ਼ਨ ਸ਼ੁਕਲਯਾਨ ਭੱਟਾਚਾਰੀਆ ਨੇ ਕੀਤਾ | ਸਮਾਰੋਹ 'ਚ ਯਮੁਨਾਨਗਰ ਦੇ ...

ਪੂਰੀ ਖ਼ਬਰ »

ਸਿੰਘ ਐਜੂਕੇਸ਼ਨ ਸੁਸਾਇਟੀ ਦੇ ਗੁਰਚਰਨ ਸਿੰਘ ਬਲਿਸ ਬਣੇ ਪ੍ਰਧਾਨ

ਅੰਬਾਲਾ, 19 ਮਾਰਚ (ਚਰਨਜੀਤ ਸਿੰਘ ਟੱਕਰ)- ਸਿੰਘ ਐਜੂਕੇਸ਼ਨ ਸੁਸਾਇਟੀ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਨਵੀਂ ਕਾਰਜਕਾਰਣੀ 'ਚ ਗੁਰਚਰਨ ਸਿੰਘ ਬਲਿਸ ਨੂੰ ਪ੍ਰਧਾਨ, ਹਰਪਾਲ ਸਿੰਘ ਨੂੰ ਚੇਅਰਮੈਨ, ਰਣਵੀਰ ਸਿੰਘ ਫੌਜੀ ਮੁੱਖ ਸਲਾਹਕਾਰ, ਸਤਵੰਤ ਸਿੰਘ ...

ਪੂਰੀ ਖ਼ਬਰ »

ਹਰ ਵਰਗ ਦੇ ਸਹਿਯੋਗ ਨਾਲ ਲੜੀ ਜਾਵੇਗੀ ਥਾਨੇਸਰ ਚੋਣ-ਸ਼ਰਮਾ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਸੀਨੀਅਰ ਭਾਜਪਾ ਆਗੂ ਜੈ ਭਗਵਾਨ ਸ਼ਰਮਾ ਡੀ.ਡੀ. ਨੇ ਜਨਸੰਪਰਕ ਮੁਹਿੰਮ ਦੌਰਾਨ ਪਿੰਡ ਰਤਗਲ ਅਤੇ ਬਹਾਦੁਰਪੁਰਾ ਦਾ ਦੌਰਾ ਕੀਤਾ | ਪਿੰਡ ਵਾਸੀਆਂ ਨੇ ਪੰਡਿਤ ਜੈਭਗਵਾਨ ਸ਼ਰਮਾ ਦਾ ਸਵਾਗਤ ਕੀਤਾ | ਪਿੰਡ ਰਤਗਲ ਦੇ ਨੰਬਰਦਾਰ ...

ਪੂਰੀ ਖ਼ਬਰ »

ਵਿਧਾਇਕ ਨੇ ਮਹਾਦੇਵ ਗਊਸ਼ਾਲਾ ਨੂੰ ਦਿੱਤੀ 15 ਲੱਖ ਦੀ ਗਰਾਂਟ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)-ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸੂਬਾਈ ਸਰਕਾਰ ਵਲੋਂ ਗਊਆਂ ਦੀ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਹੈ | ਇਸ ਲਈ ਕਾਨੂੰਨ ਵੀ ਬਣਾਇਆ ਗਿਆ ਹੈ | ਇੰਨਾ ਹੀ ਨਹੀਂ ਗਊ ਮਾਤਾ ਦੀ ਸੇਵਾ ਲਈ ਹਰ ਮਨੁੱਖ ਤਿਆਰ ਰਹਿਣਾ ਚਾਹੀਦਾ ਹੈ | ...

ਪੂਰੀ ਖ਼ਬਰ »

ਖੇਤੀ ਖੇਤਰ 'ਚ ਮੋਹਰੀ ਕੰਮਾਂ ਲਈ ਕੁਰੂਕਸ਼ੇਤਰ ਵਿਗਿਆਨ ਕੇਂਦਰ ਨੂੰ ਮਿਲਿਆ ਪੁਰਸਕਾਰ

ਕੁਰੂਕਸ਼ੇਤਰ, 19 ਮਾਰਚ (ਜਸਬੀਰ ਸਿੰਘ ਦੁੱਗਲ)- ਪਿਛਲੇ ਇਕ ਸਾਲ ਤੋਂ ਖੇਤੀ ਵਿਗਿਆਨ ਕੇਂਦਰ ਕੁਰੂਕਸ਼ੇਤਰ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਇਕ ਤੋਂ ਬਾਅਦ ਇਕ ਚਾਰ ਕੌਮੀ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਾ ਹੈ | ਅਜੇ ਹਾਲ ਹੀ 'ਚ ਖੇਤੀ ਵਿਗਿਆਨ ਕੇਂਦਰ ...

ਪੂਰੀ ਖ਼ਬਰ »

ਕੁਲਵੰਤ ਸਿੰਘ ਪ੍ਰਧਾਨ ਬਣੇ

ਡਿੰਗ ਮੰਡੀ, 19 ਮਾਰਚ (ਅਜੀਤ ਬਿਊਰੋ)-ਗੁਰੂ ਸੇਵਾ ਸੁਸਾਇਟੀ (ਕਲੱਬ) ਸੰਘਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ 50 ਦੇ ਕਰੀਬ ਮੈਂਬਰ ਮੌਜੂਦ ਰਹੇ ਅਤੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਅਤੇ ਸਕੱਤਰ ਦਲਜੀਤ ਸਿੰਘ ਚੁਣੇ ਗਏ | ਦੱਸਣਯੋਗ ਹੈ ਕਿ ਸੁਸਾਇਟੀ ਦਾ ਮੁੱਖ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪ੍ਰਵਾਸੀ ਮਜ਼ਦੂਰ ਦੀ ਮੌਤ

ਟੋਹਾਣਾ/ਕੁਲਾਂ, 19 ਮਾਰਚ (ਗੁਰਦੀਪ ਭੱਟੀ, ਲਛਮਣ ਸਿੰਘ ਬਰਾੜ)- ਉਪਮੰਡਲ ਦੇ ਕਸਬਾ ਕੂਲਾਂ ਦੀ ਭੂਨਾ ਰੋਡ 'ਤੇ ਪੈਦਲ ਜਾ ਰਹੇ ਦੋ ਮਜਦੂਰਾਂ ਨੂੰ ਕਾਰ ਚਾਲਕ ਵਲੋਂ ਕੁਚਲ ਦਿੱਤਾ ਨਤੀਜੇ ਵੱਜੋਂ ਇਕ ਮਜਦੂਰ ਦੇਵ ਨਰਾਇਣ ਦੀ ਮੌਕੇ 'ਤੇ ਮੌਤ ਹੋ ਗਈ | ਦੂਜੇ ਮਜਦੂਰ ਮਨੋਜ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਕਸ਼ਟ ਨਿਵਾਰਨ ਸਮਿਤੀ ਦੀ ਬੈਠਕ 22 ਨੂੰ

ਅੰਬਾਲਾ, 19 ਮਾਰਚ (ਚਰਨਜੀਤ ਸਿੰਘ ਟੱਕਰ)- ਰੋਡਵੇਜ਼ ਮੰਤਰੀ ਕ੍ਰਿਸ਼ਨ ਲਾਲ ਪੰਵਾਰ 22 ਮਾਰਚ ਨੂੰ ਸਵੇਰੇ 10.30 ਵਜੇ ਕਲਪਨਾ ਚਾਵਲਾ ਮਹਿਲਾ ਬਹੁਤਕਨੀਕੀ ਸੰਸਥਾਨ 'ਚ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਣ ਸਮਿਤੀ ਦੀ ਮਹੀਨਾਵਾਰ ਬੈਠਕ ਦੀ ਪ੍ਰਧਾਨਗੀ ਕਰਨਗੇ | ਸਿਟੀ ...

ਪੂਰੀ ਖ਼ਬਰ »

ਤਿੰਨ ਭਾਸ਼ੀ ਫਾਰਮੂਲੇ 'ਤੇ ਅਮਲ ਕਰੇ ਸਰਕਾਰ: ਰਾਮਸਵਰੂਪ ਰਿੱਖੀ

ਟੋਹਾਣਾ, 19 ਮਾਰਚ (ਗੁਰਦੀਪ ਭੱਟੀ)-ਪੰਜਾਬੀ ਦੇ ਉੱਘੇ ਸਾਹਿਤਕਾਰ ਰਾਮਸਵਰੂਪ ਰਿੱਖੀ ਨੇ ਸਾਹਿਤਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਸਰਕਾਰ ਨੂੰ ਤ੍ਰੈਭਾਸ਼ੀ ਫਾਰਮੂਲਾ ਲਾਗੂ ਕਰਨ ਲਈ ਦਬਾਅ ਬਨਾਉਣਾ ਚਾਹੀਦਾ ਹੈ ਜਿਸ 'ਚ ਮੁੱਢਲੀ ਸਿੱਖਿਆ ਮਾਂ-ਬੋਲੀ ਤੀਜੀ ਜਮਾਤ ਤੋਂ ...

ਪੂਰੀ ਖ਼ਬਰ »

ਏ. ਐਨ. ਐਮ. ਤੇ ਆਸ਼ਾ ਵਰਕਰਾਂ ਨੂੰ ਆਯੁਰਵੈਦ ਤੇ ਯੋਗ ਦੀ ਦਿੱਤੀ ਸਿਖ਼ਲਾਈ

ਅੰਬਾਲਾ, 19 ਮਾਰਚ (ਚਰਨਜੀਤ ਸਿੰਘ ਟੱਕਰ)- ਆਯੁਸ਼ ਵਿਭਾਗ ਵਲੋਂ ਆਯੁਰਵੈਦ ਇਲਾਜ਼ ਅਤੇ ਯੋਗ ਦੀ ਜਾਣਕਾਰੀ ਹਰ ਮਨੁੱਖ ਤੱਕ ਪਹੰੁਚਾਉਣ ਲਈ ਸਿਹਤ ਵਿਭਾਗ ਦੀਆਂ ਏ.ਐਨ.ਐਮ. ਤੇ ਆਸ਼ਾ ਵਰਕਰਾਂ ਨੂੰ ਸਿਖ਼ਲਾਈ ਦਿੱਤੀ ਜਾ ਰਹੀ ਹੈ | ਵਿਭਾਗ ਦੇ ਮਹਾਨਿਰਦੇਸ਼ਕ ਡਾ. ਸਾਕੇਤ ...

ਪੂਰੀ ਖ਼ਬਰ »

ਨਾਜ਼ਾਇਜ ਪਿਸਤੌਲ ਸਮੇਤ ਇਕ ਕਾਬੂ

ਏਲਨਾਬਾਦ, 19 ਮਾਰਚ (ਜਗਤਾਰ ਸਮਾਲਸਰ)- ਗਸ਼ਤ ਅਤੇ ਚੈਕਿੰਗ ਦੌਰਾਨ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਵੀਰ ਚੰਦ ਨਿਵਾਸੀ ਵਾਰਡ ਨੰਬਰ 13 ਰਾਣੀਆ ਨੂੰ ਇਕ 315 ਬੋਰ ਦੇ ਨਾਜਾਇਜ਼ ਪਿਸਤੌਲ ਸਹਿਤ ਕਾਬੂ ਕੀਤਾ ਹੈ | ਇਸ ਸਬੰਧ 'ਚ ਮੁਲਜ਼ਮ ਿਖ਼ਲਾਫ਼ ਰਾਣੀਆ ਪੁੁਲੀਸ ਥਾਣਾ ਵਿਖੇ ...

ਪੂਰੀ ਖ਼ਬਰ »

ਪਿੰਡ ਅਲੀਕਾਂ ਤੋਂ ਪਿਸਤੌਲ ਸਮੇਤ ਨੌਜਵਾਨ ਕਾਬੂ

ਕਾਲਾਂਵਾਲੀ, 19 ਮਾਰਚ (ਭੁਪਿੰਦਰ ਪੰਨੀਵਾਲੀਆ)- ਸੀ.ਆਈ.ਏ. ਸਟਾਫ਼ ਪੁਲਿਸ ਸਿਰਸਾ ਵਲੋਂ ਖੇਤਰ ਦੇ ਪਿੰਡ ਅਲੀਕਾਂ ਤੋਂ ਇਕ ਨੌਜਵਾਨ ਨੂੰ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਹੈ | ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਪੁਲਿਸ ਸਿਰਸਾ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX