ਤਾਜਾ ਖ਼ਬਰਾਂ


ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਜ਼ਿਲ੍ਹਾ ਪ੍ਰਸ਼ਾਸਨ, ਆਰਮੀ ਤੇ ਲੋਕਾਂ ਦੇ ਸਹਿਯੋਗ ਨੇ ਦੇਰ ਰਾਤ ਧੁੱਸੀ ਬੰਨ੍ਹ ਨੂੰ ਪਾੜ ਪੈਣ ਤੋਂ ਬਚਾਇਆ
. . .  about 7 hours ago
ਉਸਮਾਨਪੁਰ, 20 ਅਗਸਤ (ਸੰਦੀਪ ਮਝੂਰ)- ਅੱਜ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਹੇਠਾਂ ਜਾਣ ਕਰਕੇ ਦੇਰ ਰਾਤ 10 ਦੇ ਕਰੀਬ ਸਤਲੁਜ ਦਰਿਆ ਦੇ ਤਾਜੋਵਾਲ-ਮੰਢਾਲਾ ਧੁੱਸੀ ਬੰਨ੍ਹ ਨੂੰ ਇਕ ਵਾਰ ਫਿਰ ...
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ
. . .  1 day ago
ਬਾਘਾ ਪੁਰਾਣਾ ,20 ਅਗਸਤ {ਬਲਰਾਜ ਸਿੰਗਲਾ}- ਆਪਣੇ ਹੀ ਲਾਇਸੰਸੀ ਰਿਵਾਲਵਰ ਨੂੰ ਸਾਫ਼ ਕਰਦੇ ਸਮੇਂ ਚੱਲੀ ਗੋਲੀ ਨਾਲ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਬੂਟਾ ਸਿੰਘ ਦੀ ਮੌਤ ਹੋ ਗਈ । ਪੁਲਿਸ ਨੇ 174 ਦੀ ਕਾਰਵਾਈ ...
ਸਮਾਣਾ ਦੀਆਂ ਦੋ ਲਾਪਤਾ ਲੜਕੀਆਂ ਚੋਂ ਦੂਸਰੀ ਦੀ ਵੀ ਲਾਸ਼ ਬਰਾਮਦ
. . .  1 day ago
ਸਮਾਣਾ (ਪਟਿਆਲਾ) ,20 ਅਗਸਤ (ਸਾਹਿਬ ਸਿੰਘ)- ਥਾਣਾ ਸਮਾਣਾ ਦੇ ਪਿੰਡ ਮਵੀ ਕਲਾਂ ਦੀਆਂ ਦੋ ਲਾਪਤਾ ਸਹੇਲੀਆਂ ਵਿਚੋਂ ਦੂਸਰੀ ਦੀ ਲਾਸ਼ ਵੀ ਭਾਖੜਾ ਨਹਿਰ ਦੇ ਖਨੌਰੀ ਹੈਡ ਵਿਚੋਂ ਬਰਾਮਦ ਕਰ ਲਈ ਗਈ ...
ਕੈਬਨਿਟ ਮੰਤਰੀ ਆਸ਼ੂ ਨੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਕੈਫੇ ਖੋਲ੍ਹ ਨੌਜਵਾਨਾਂ ਨੂੰ ਕੀਤਾ ਸਮਰਪਿਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਅਗਸਤ (ਅਰੁਣ ਆਹੂਜਾ)-ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜ਼ਿਲ੍ਹਾ ਪੱਧਰ 'ਤੇ ਚਲਾਏ ਜਾ ਰਹੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ...
ਸਤਲੁਜ ਦੇ ਬੰਨ੍ਹਾਂ ’ਚ ਪਏ ਪਾੜਾਂ ਨੂੰ ਪੂਰਨ ਲਈ ਫੌਜ ਨੂੰ ਮਦਦ ਲਈ ਬੁਲਾਇਆ : ਡੀ. ਸੀ.
. . .  1 day ago
ਲੋਹੀਆਂ ਖਾਸ, 20 ਅਗਸਤ (ਦਿਲਬਾਗ ਸਿੰਘ)- ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ. ਐਸ. ਪੀ. ਜਲੰਧਰ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕਰੀਬ 50 ਪਿੰਡਾਂ ਦੀ 30,000 ਏਕੜ ਜਮੀਨ ’ਤੇ ...
ਮਾਨਸਾ ਪੁਲਿਸ ਵੱਲੋਂ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
. . .  1 day ago
ਮਾਨਸਾ, 20 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਵਿਅਕਤੀ ਭੱਜਣ 'ਚ ਸਫਲ ਹੋ ਗਿਆ। ਫੜੀਆਂ ਗਲੀਆਂ ਦੀ ਕੀਮਤ ...
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋੜਵੰਦਾਂ ਨੂੰ 'ਸਿਹਤ ਬੀਮਾ' ਦੀ ਸਹੂਲਤ ਲਈ ਵੰਡੇ ਕਾਰਡ- ਕੰਬੋਜ
. . .  1 day ago
ਰਾਜਪੁਰਾ, 20 ਅਗਸਤ (ਰਣਜੀਤ ਸਿੰਘ) - ਅੱਜ ਇੱਥੇ ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ...
ਗੁਰੂ ਰਵਿਦਾਸ ਮੰਦਰ ਢਾਹੁਣ ਦਾ ਮਾਮਲਾ: ਬਰਨਾਲੇ ਤੋਂ ਦਿੱਲੀ ਲਈ ਰਵਾਨਾ ਹੋਇਆ ਬਸਪਾ ਦੇ ਜਥਾ
. . .  1 day ago
ਹੰਡਿਆਇਆ, 20 ਅਗਸਤ (ਗੁਰਜੀਤ ਸਿੰਘ ਖੁੱਡੀ )- ਸੰਤ ਸਮਾਜ ਵੱਲੋਂ 21 ਅਗਸਤ ਨੂੰ ਦਿੱਲੀ ਵਿਖੇ ਜੰਤਰ-ਮੰਤਰ ਨੂੰ ਢਾਹੇ ਜਾਣ ਦੇ ਰੋਸ ਵਜੋਂ ਬਹੁਜਨ ਸਮਾਜ ਪਾਰਟੀ ....
ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਮੌਤ
. . .  1 day ago
ਜ਼ੀਰਾ, 20 ਅਗਸਤ (ਮਨਜੀਤ ਸਿੰਘ ਢਿੱਲੋਂ)- ਬਲਾਕ ਜ਼ੀਰਾ ਦੇ ਪਿੰਡ ਨੂਰਪੁਰ ਮਾਛੀਵਾੜਾ 'ਚ ਇਕ 24 ਸਾਲਾ ਨੌਜਵਾਨ ਲੜਕੇ ਦੀ ਨਸ਼ੇ ਦੀ ਓਵਰ ਡੋਜ਼ ...
ਮਾਮਲਾ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦਾ, ਫਿਲੌਰ ਤੋਂ ਦਿੱਲੀ ਰਵਾਨਾ ਹੋਇਆ ਬਸਪਾ ਦਾ ਜਥਾ
. . .  1 day ago
ਫਿਲੌਰ, 20 ਅਗਸਤ (ਇੰਦਰਜੀਤ ਚੰਦੜ੍ਹ)- ਦਿੱਲੀ ਦੇ ਤੁਗਲਕਾਬਾਦ ਵਿਖੇ ਢਾਹੇ ਗਏ ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਇਤਿਹਾਸਕ ਮੰਦਰ ਨੂੰ ਦੀ ਮੁੜ ਉਸਾਰੀ ਲਈ ਸੰਤ ਸਮਾਜ ਵਲੋਂ 21 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ...
ਕੇਰਲ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 123
. . .  1 day ago
ਤਿਰੂਵਨੰਤਪੁਰਮ, 20 ਅਗਸਤ- ਕੇਰਲ 'ਚ ਭਾਰੀ ਮੀਂਹ ਦੇ ਕਾਰਨ ਆਏ ਹੜ੍ਹ ਅਤੇ ਢਿਗਾਂ ਡਿੱਗਣ ਕਾਰਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ ਜਦਕਿ 19 ਲੋਕ ...
ਗੁਰਨੇ ਕਲਾਂ ਦੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  1 day ago
ਬੁਢਲਾਡਾ, 20 ਅਗਸਤ (ਰਾਹੀ) - ਪਿੰਡ ਗੁਰਨੇ ਕਲਾਂ ਦੇ ਨੌਜਵਾਨ ਕਿਸਾਨ ਦੀ ਖੇਤੀ ਮੋਟਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ...
ਮੁੱਖ ਮੰਤਰੀ ਵਲੋਂ ਸੂਬੇ ਅੰਦਰ 'ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ
. . .  1 day ago
ਐੱਸ. ਏ. ਐੱਸ. ਨਗਰ, 20 ਅਗਸਤ (ਕੇ. ਐੱਸ. ਰਾਣਾ)- ਪੰਜਾਬ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ 'ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦੇ ਹੋਰ ਸੂਬਿਆਂ ਦੇ ਮੁਕਾਬਲੇ 76 ਫ਼ੀਸਦੀ...
ਭਤੀਜੀ ਨੂੰ ਦਿੱਲੀ ਏਅਰਪੋਰਟ ਛੱਡ ਵਾਪਸ ਪਰਤਦਿਆਂ ਵਾਪਰੇ ਹਾਦਸੇ 'ਚ ਤਿੰਨ ਮੌਤਾਂ
. . .  1 day ago
ਬੰਗਾ, 20 ਅਗਸਤ (ਗੁਰਜਿੰਦਰ ਸਿੰਘ ਗੁਰੂ)- ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਅਟਾਰੀ ਦਾ ਨੌਜਵਾਨ ਮਨਜੀਤ ਕੁਮਾਰ ਜੋ ਆਪਣੀ ਭਤੀਜੀ ਨੂੰ ਦਿੱਲੀ ਏਅਰਪੋਰਟ ਤੇ ਚੜ੍ਹਾ ਕੇ...
ਸ਼ਰਾਬ ਦੀ ਲਤ ਨੇ ਫਿਰ ਦਿਖਾਇਆ ਦਰਦਨਾਕ ਮੰਜਰ, ਪਤਨੀ ਨੂੰ ਜ਼ਖ਼ਮੀ ਕਰਕੇ ਪਤੀ ਨੇ ਲਿਆ ਫਾਹਾ
. . .  1 day ago
ਲੋਹੀਆ ਦੇ ਪਿੰਡ ਗਿੱਦੜ ਪਿੰਡੀ ਨੇੜੇ ਧੁੱਸੀ ਬੰਨ੍ਹ 'ਚ ਇੱਕ ਹੋਰ ਪਾੜ ਪੈਣ ਕਾਰਨ ਹੜ੍ਹ ਦੀ ਸਥਿਤੀ ਬਣੀ ਗੰਭੀਰ
. . .  1 day ago
ਸਬ-ਡਵੀਜ਼ਨ ਸ਼ਾਹਕੋਟ 'ਚ ਕੱਲ੍ਹ ਵੀ ਬੰਦ ਰਹਿਣਗੇ ਸਕੂਲ
. . .  1 day ago
ਅਮਿਤ ਸ਼ਾਹ ਨੇ ਅਸਮ 'ਚ ਐਨ.ਆਰ.ਸੀ ਦੇ ਅੰਤਿਮ ਪ੍ਰਕਾਸ਼ਨ ਨਾਲ ਜੁੜੇ ਮੁੱਦਿਆਂ ਦੀ ਕੀਤੀ ਸਮੀਖਿਆ
. . .  1 day ago
ਪੁਲਿਸ ਨੇ ਡਕੈਤੀ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਕੀਤਾ ਹੱਲ, ਦੋ ਦੋਸ਼ੀ ਕਾਬੂ
. . .  1 day ago
ਆਈ.ਐੱਨ.ਐਕਸ. ਮੀਡੀਆ ਮਾਮਲਾ : ਚਿਦੰਬਰਮ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਗਾਊਂ ਜ਼ਮਾਨਤ ਪਟੀਸ਼ਨਾਂ ਖ਼ਾਰਜ
. . .  1 day ago
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇੱਕ ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ
. . .  1 day ago
ਰਾਮਲਲਾ ਬਿਰਾਜਮਾਨ ਦੇ ਵਕੀਲ ਦਾ ਦਾਅਵਾ : ਮਸਜਿਦ ਬਣਾਉਣ ਦੇ ਲਈ ਤੋੜਿਆ ਗਿਆ ਮੰਦਿਰ
. . .  1 day ago
ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ
. . .  1 day ago
ਧੁੱਸੀ ਬੰਨ੍ਹ 'ਚ ਪਾੜ ਪੈਣ ਕਾਰਨ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਇੱਕ ਕਿੱਲੋ ਤੋਂ ਵੱਧ ਦੀ ਹੈਰੋਇਨ ਸਮੇਤ 3 ਵਿਅਕਤੀ ਕਾਬੂ
. . .  1 day ago
ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਨੇ ਬੱਦਲ ਫਟਣ ਵਾਲੇ ਇਲਾਕਿਆਂ ਦਾ ਕੀਤਾ ਦੌਰਾ
. . .  1 day ago
ਸੰਗੀਤਕਾਰ ਖੱਯਾਮ ਨੂੰ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ
. . .  1 day ago
ਦਿੱਲੀ ਹਾਈਕੋਰਟ ਨੇ ਰਤੁਲ ਪੁਰੀ ਦੀ ਅੰਤਰਿਮ ਜ਼ਮਾਨਤ 'ਤੇ ਫ਼ੈਸਲਾ ਰੱਖਿਆ ਸੁਰੱਖਿਅਤ
. . .  1 day ago
ਅਸੀਂ 44 ਸਾਲ ਪੁਰਾਣਾ ਮਿਗ-21 ਉਡਾ ਰਹੇ ਹਾਂ ਜਦਕਿ ਇੰਨੀ ਪੁਰਾਣੀ ਤਾਂ ਕੋਈ ਕਾਰ ਨਹੀਂ ਚਲਾਉਂਦਾ- ਬੀ.ਐਸ. ਧਨੋਆ
. . .  1 day ago
ਪਾਕਿਸਤਾਨ ਨੇ ਅੱਜ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਲੋਹੀਆ 'ਚ ਸੰਤ ਸੀਚੇਵਾਲ ਦੀ ਟੀਮ ਅਤੇ ਐਨ.ਡੀ.ਆਰ.ਐਫ. ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਮਦਦ
. . .  1 day ago
ਹਜੂਮੀ ਹਿੰਸਾ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਗਟਾਈ ਚਿੰਤਾ
. . .  1 day ago
ਸਤਲੁਜ ਦਾ ਪੱਧਰ 2-3 ਫੁੱਟ ਹੇਠਾਂ ਉਤਰਿਆ
. . .  1 day ago
ਭਾਰਤੀ ਹਵਾਈ ਫ਼ੌਜ ਦੁਨੀਆ ਦੀ ਪੇਸ਼ੇਵਰ ਫ਼ੌਜਾਂ 'ਚੋਂ ਇੱਕ- ਰਾਜਨਾਥ ਸਿੰਘ
. . .  1 day ago
ਝਾਰਖੰਡ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਰਾਹੋਂ : ਮਿਰਜ਼ਾਪੁਰ ਨੇੜੇ ਸਤਲੁਜ ਦਰਿਆ 'ਚ ਲੱਗੀ ਢਾਹ
. . .  1 day ago
ਮਲੇਸ਼ੀਆ 'ਚ ਜ਼ਾਕਿਰ ਨਾਇਕ ਦੇ ਭੜਕਾਊ ਭਾਸ਼ਣਾਂ 'ਤੇ ਪਾਬੰਦੀ
. . .  1 day ago
ਕਸ਼ਮੀਰ ਮਸਲੇ 'ਤੇ ਟਰੰਪ ਨੇ ਮੋਦੀ ਅਤੇ ਇਮਰਾਨ ਖ਼ਾਨ ਨਾਲ ਕੀਤੀ ਗੱਲਬਾਤ
. . .  1 day ago
ਟਰੱਕ ਹੇਠ ਮੋਟਰਸਾਈਕਲ ਆਉਣ ਕਰ ਕੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ
. . .  1 day ago
ਲੜਕੇ ਨੂੰ ਕੈਨੇਡਾ ਦੇ ਜਹਾਜ਼ 'ਚ ਚੜ੍ਹਾ ਕੇ ਵਾਪਸ ਪਰਤ ਰਹੇ ਪਰਿਵਾਰ ਦੀ ਕਾਰ ਹੋਈ ਹਾਦਸਾਗ੍ਰਸਤ, ਇੱਕ ਦੀ ਮੌਤ
. . .  1 day ago
ਸੰਗਰੂਰ 'ਚ ਆਵਾਰਾ ਪਸ਼ੂ ਨੇ ਲਈ ਇੱਕ ਹੋਰ ਜਾਨ
. . .  1 day ago
ਸਤਲੁਜ ਦਰਿਆ 'ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਫ਼ਾਜ਼ਿਲਕਾ ਦੇ 18 ਪਿੰਡਾਂ 'ਚ ਹਾਈ ਅਲਰਟ
. . .  1 day ago
ਇਸਰੋ ਦੀ ਇੱਕ ਹੋਰ ਵੱਡੀ ਕਾਮਯਾਬੀ, ਚੰਦ ਦੇ ਗ੍ਰਹਿ ਪੰਧ 'ਚ ਦਾਖ਼ਲ ਹੋਇਆ ਚੰਦਰਯਾਨ-2
. . .  1 day ago
ਈ.ਡੀ ਵੱਲੋਂ ਰਤੁਲ ਪੁਰੀ ਗ੍ਰਿਫ਼ਤਾਰ
. . .  1 day ago
5 ਕਰੋੜ ਦੀ ਹੈਰੋਇਨ ਤੇ 23 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਕਾਬੂ
. . .  1 day ago
ਡੇਰਾ ਦਰਿਆ ਗਿਰੀ ਦੇ ਮੁੱਖ ਸੇਵਾਦਾਰ ਸਵਾਮੀ ਹਰੀ ਗਿਰੀ ਜੀ ਹੋਏ ਬ੍ਰਹਮਲੀਨ
. . .  1 day ago
ਮਲੇਸ਼ੀਆ 'ਚ ਜ਼ਾਕਿਰ ਨਾਇਕ ਦੇ ਭਾਸ਼ਣ 'ਤੇ ਰੋਕ
. . .  1 day ago
ਪ੍ਰਧਾਨ ਮੰਤਰੀ ਨੇ ਟਵੀਟ ਕਰ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਚੇਤ ਸੰਮਤ 550

ਜਲੰਧਰ

ਗੁੱਜਾਪੀਰ ਵਿਖੇ ਘਰ ਹੇਠਾਂ ਬਣੇ ਗੋਦਾਮ 'ਚ ਰੱਖੇ ਮਿੱਟੀ ਦੇ ਤੇਲ ਦੇ ਡਰੰਮਾਂ ਨੂੰ ਲੱਗੀ ਅੱਗ

ਮਕਸੂਦਾਂ, 19 ਮਾਰਚ (ਲਖਵਿੰਦਰ ਪਾਠਕ)-ਅੱਜ ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਗੁੱਜਾਪੀਰ ਰੋਡ ਸਥਿਤ ਕਪੂਰ ਕਰਿਆਨਾ ਦੁਕਾਨਦਾਰ ਵਲੋਂ ਸੜਕ ਦੇ ਨਾਲ ਹੀ ਆਪਣੇ ਤਿੰਨ ਮੰਜ਼ਿਲਾ ਘਰ ਦੇ ਥੱਲੇ ਬਣਾਏ ਹੋਏ ਗੋਦਾਮ 'ਚ ਰੱਖੇ ਮਿੱਟੀ ਦੇ ਤੇਲ ਦੇ ਡਰੰਮਾਂ ਨੂੰ ਅਚਾਨਕ ਲੱਗੀ ਅੱਗ ਨੇ ਇਲਾਕੇ 'ਚ ਦਹਿਸ਼ਤ ਦਾ ਭਾਂਬੜ ਮਚਾ ਦਿੱਤਾ | ਲੋਕ ਜਲਦੀ-ਜਲਦੀ ਆਪਣੇ ਘਰਾਂ 'ਚੋਂ ਬਾਹਰ ਆ ਗਏ ਤੇ ਆਸਪਾਸ ਦੀ ਪੂਰੀ ਮਾਰਕੀਟ ਬੰਦ ਹੋ ਗਈ | ਘਟਨਾ ਦੇ ਸਮਾਂ ਦੁਕਾਨ ਮਾਲਕ ਦਾ ਪਰਿਵਾਰ ਵੀ ਘਰ 'ਚ ਹੀ ਮੌਜੂਦ ਸੀ | ਹਾਦਸਾ ਵਾਪਰਨ ਦੇ ਕੁਝ ਸਮਾਂ ਬਾਅਦ ਹੀ ਦੁਕਾਨ ਮਾਲਕ ਆਪਣੇ ਬੇਟੇ ਦੇ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਉਸ ਦੀ ਪਤਨੀ ਦੁਪਹਿਰ ਘਟਨਾ ਵਾਲੀ ਥਾਂ 'ਤੇ ਮੌਜੂਦ ਸੀ ਪਰ ਦੇਰ ਸ਼ਾਮ ਉਹ ਵੀ ਫ਼ਰਾਰ ਹੋ ਗਈ | ਵੱਡੀ ਗਿਣਤੀ 'ਚ ਲੋਕਾਂ ਦੇ ਘਟਨਾ ਵਾਲੀ ਥਾਂ 'ਤੇ ਜਮ੍ਹਾ ਹੋ ਜਾਣ ਕਾਰਨ ਫਾਇਰ ਬਿ੍ਗੇਡ ਤੇ ਪੁਲਿਸ ਨੂੰ ਅੱਗ 'ਤੇ ਕਾਬੂ ਪਾਉਣ ਤੋਂ ਜ਼ਿਆਦਾ ਲੋਕਾਂ 'ਤੇ ਕਾਬੂ ਪਾਉਣਾ ਪੈ ਰਿਹਾ ਸੀ | ਘਟਨਾ ਨੇ ਵੱਡੇ ਹਾਦਸਾ ਦਾ ਰੂਪ ਉਸ ਵੇਲੇ ਲੈ ਲਿਆ ਜਦ ਮੌਕੇ 'ਤੇ ਪੁੱਜੇ ਫਾਇਰ ਬਿ੍ਗੇਡ ਦੇ ਕਰਮਚਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਕਦਮ ਇਕ ਤੋਂ ਬਾਅਦ ਇਕ ਹੋਏ ਕਈ ਧਮਾਕਿਆਂ ਕਾਰਨ ਡਰੰਮਾਂ ਦਾ ਤੇਲ ਅੱਗ ਦੇ ਭਾਂਬੜ ਨਾਲ ਉਨ੍ਹਾਂ 'ਤੇ ਆ ਕੇ ਪੈ ਗਿਆ | ਅੱਗ ਦੀਆਂ ਲਪਟਾਂ ਫ਼ੈਲਣ ਕਾਰਨ ਅਫਰਾ-ਤਫਰੀ ਫ਼ੈਲ ਗਈ | ਝੁਲਸੇ ਮੁਲਾਜ਼ਮਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ | ਜਿਨ੍ਹਾਂ ਦੀ ਪਛਾਣ ਲੀਡਿੰਗ ਫਾਇਰ ਮੈਨ ਵਿਪਨ ਕੁਮਾਰ, ਡਰਾਈਵਰ ਸੁਰਿੰਦਰ ਕੁਮਾਰ, ਫਾਇਰ ਮੈਨ ਮਨਿੰਦਰਜੀਤ ਸਿੰਘ ਤੇ ਤੌਰ 'ਤੇ ਹੋਈ ਹੈ | ਫਾਇਰ ਬਿ੍ਗੇਡ ਦੇ 20-22 ਮੁਲਾਜ਼ਮਾਂ ਵਲੋਂ 15-20 ਪਾਣੀ ਦੀਆਂ ਗੱਡੀਆਂ ਨਾਲ ਸ਼ੀਤਲ ਫ਼ੈਕਟਰੀ ਦੇ ਅੱਗ ਬੁਝਾਉਣ ਲਈ ਕਰੀਬ ਦੋ ਘੰਟੇ ਦੀ ਮਸ਼ੱਕਤ ਦੇ ਨਾਲ ਅੱਗ 'ਤੇ ਕਾਬੂ ਪਾਇਆ ਜਿਸ ਨਾਲ ਹਾਲਾਤ ਆਮ ਵਾਂਗ ਹੋ ਗਏ ਤੇ ਲੋਕ ਦਹਿਸ਼ਤ ਦੇ ਮਾਹੌਲ 'ਚ ਬਾਹਰ ਨਿਕਲੇ | ਮਾਮਲੇ 'ਚ ਦਿਲਚਸਪ ਮੋੜ ਇਹ ਰਿਹਾ ਕਿ ਘਟਨਾ ਦੇ ਸਮੇਂ ਮੁਹੱਲੇ ਦੇ ਕਈ ਲੋਕ ਕਰਿਆਨਾ ਦੁਕਾਨਦਾਰ ਦੀ ਪੁਲਿਸ ਤੇ ਲੀਡਰਾਂ ਦੀ ਮਿਲੀ ਭੁਗਤ ਬਾਰੇ ਖ਼ੂਬ ਚਰਚਾ ਕਰ ਰਹੇ ਸਨ ਪਰ ਸ਼ਾਮ ਤੱਕ ਕਿਸੇ ਨੇ ਵੀ ਪੁਲਿਸ ਨੂੰ ਆਪਣਾ ਬਿਆਨ ਦਰਜ ਨਹੀਂ ਕਰਵਾਇਆ | ਪੁਲਿਸ ਨੇ ਆਪਣੇ ਪੱਧਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰ ਕਰ ਦਿੱਤੀ ਹੈ |
'ਚੋਰਾਂ ਨਾਲ ਰਲੀਆਂ ਹੋਇਆਂ ਹਨ ਕੁੱਤੀਆਂ'
ਦੁਕਾਨਦਾਰ ਦੇ ਗੁਆਂਢੀ ਬੈਂਕ ਮੁਲਾਜ਼ਮ ਹਰਵਿੰਦਰ ਸਿੰਘ ਵੀਰ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੋਸ਼ ਲਗਾਇਆ ਕਿ ਦੁਕਾਨ ਮਾਲਕ ਸਾਲਾਂ ਤੋਂ 2 ਨੰ. 'ਚ ਮਿੱਟੀ ਦਾ ਤੇਲ ਵੇਚਣ ਦਾ ਕਾਰੋਬਾਰ ਕਰ ਰਿਹਾ ਹੈ ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਸੀ | ਹਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਕਈ ਵਾਰ ਕਹਿ ਚੁੱਕੇ ਹਨ ਪਰ ਕੋਈ ਉਸ ਦਾ ਸਾਥ ਨਹੀਂ ਦੇ ਰਿਹਾ ਸੀ | ਹਰਵਿੰਦਰ ਸਿੰਘ ਤੇ ਕੁਝ ਹੋਰ ਮੁਹੱਲਾ ਵਾਸੀ ਚੀਖ-ਚੀਖ ਕੇ ਕਹਿ ਰਹੇ ਹਨ ਕਿ 'ਚੋਰਾਂ ਨਾਲ ਰਲੀਆਂ ਹੋਇਆ ਹਨ ਕੁੱਤੀਆਂ' | ਉਨ੍ਹਾਂ ਦੇ ਨਿਸ਼ਾਨੇ 'ਤੇ ਪੁਲਿਸ ਤੇ ਇਲਾਕੇ ਦੇ ਕੁਝ ਲੀਡਰ ਸਨ | ਲੋਕ ਕਹਿ ਰਹੇ ਸਨ ਕਿ ਰਿਹਾਇਸ਼ੀ ਇਲਾਕੇ ਨੂੰ ਬਾਰੂਦ ਦੇ ਢੇਰ 'ਤੇ ਬਿਠਾ ਦਿੱਤਾ ਗਿਆ ਹੈ | ਰਿਹਾਇਸ਼ੀ ਇਲਾਕੇ 'ਚ ਧੜੱਲੇ ਨਾਲ ਕਮਰਸ਼ਿਅਲ ਕੰਮ ਖੋਲੇ ਜਾ ਰਹੇ ਹਨ | ਘਟਨਾ ਦੀ ਸੂਚਨਾ ਮਿਲਦੇ ਮੌਕੇ 'ਤੇ ਪੁੱਜੇ ਵਿਧਾਇਕ ਬਾਵਾ ਹੈਨਰੀ ਨੇ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਗ਼ੁੱਸੇ 'ਚ ਆਏ ਹੋਏ ਹਰਵਿੰਦਰ ਸਿੰਘ ਤੇ ਮੁਹੱਲਾਵਾਸੀਆਂ ਨੂੰ ਸ਼ਾਂਤ ਕਰਵਾਇਆਂ ਤੇ ਕਾਰਵਾਈ ਦਾ ਭਰੋਸਾ ਦਿੱਤਾ | ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਵੀ ਘਟਨਾ ਵਾਲੀ ਥਾਂ 'ਤੇ ਪੁੱਜੇ, ਲੋਕਾਂ ਨੂੰ ਮਿਲੇ ਤੇ ਹਸਪਤਾਲ 'ਚ ਦਾਖ਼ਲ ਫਾਇਰ ਬਿ੍ਗੇਡ ਦੇ ਮੁਲਾਜ਼ਮਾ ਦਾ ਹਾਲ ਜਾਣਨ ਲਈ ਵੀ ਗਏ |
ਜਦ ਸਵਾਲਾਂ 'ਚ ਘਿਰ ਗਏ ਕੌਾਸਲਰ ਸ਼ਾਰਦਾ
ਘਟਨਾ ਦੀ ਸੂਚਨਾ ਮਿਲਦੇ ਵਾਰਡ ਨੰ. 62 ਦੇ ਕੌਾਸਲਰ ਦੀਪਕ ਸ਼ਾਰਦਾ ਜਿਨ੍ਹਾਂ ਦੇ ਨਾਲ ਵਾਰਡ 63 ਦੇ ਕੌਾਸਲਰ ਓਮ ਪ੍ਰਕਾਸ਼, ਵਾਰਡ 61 ਦੇ ਕੌਾਸਲਰ ਮਾਇਕ ਖੋਸਲਾ ਤੇ ਵਾਰਡ 64 ਦੇ ਕੌਾਸਲਰ ਵਿੱਕੀ ਕਾਲੀਆ ਮੁਹੱਲਾ ਪ੍ਰਧਾਨ ਲਾਲੀ ਗੁਪਤਾ ਨਾਲ ਮੌਜੂਦ ਸਨ, ਨੂੰ ਪੈੱ੍ਰਸ ਵਾਲਿਆਂ ਨੇ ਪੁੱਛਿਆ ਕਿ ਲੋਕ ਕਹਿ ਰਹੇ ਹਨ ਕਿ ਦੁਕਾਨ ਮਾਲਕ 2 ਨੰਬਰ 'ਚ ਮਿੱਟੀ ਦੇ ਤੇਲ ਦਾ ਕਾਰੋਬਾਰ ਕਰਦਾ ਸੀ ਤਾਂ ਕੌਾਸਲਰਾਂ ਨੇ ਦੱਸਿਆ ਕਿ ਲੋਕਾਂ ਨੇ ਕਦੇ ਇਸ ਦੀ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਕੀਤੀ ਪਰ ਦੁਕਾਨ ਮਾਲਕ ਦੇ ਗੁਆਂਢੀ ਕੌਾਸਲਰ ਸ਼ਾਰਦਾ ਨੂੰ ਬੋਲ ਪਏ ਕਿ ਸ਼ਾਰਦਾ ਜੀ ਮੈਂ ਤੁਹਾਨੂੰ 10 ਵਾਰ ਇਸ ਬਾਰੇ ਦੱਸਿਆ ਸੀ ਪਰ ਤੁਸੀਂ ਕੋਈ ਕਾਰਵਾਈ ਨਹੀਂ ਕਰਵਾਈ | ਖ਼ੁਦ ਨੂੰ ਸਵਾਲਾਂ 'ਚ ਘਿਰਦੇ ਵੇਖ ਕੌਾਸਲਰ ਸ਼ਾਰਦਾ ਬੋਲੇ ਉਹ ਖ਼ੁਦ ਦੋਸ਼ੀ ਿਖ਼ਲਾਫ਼ ਕਾਰਵਾਈ ਕਰਵਾਉਣਗੇ ਪਰ ਦੇਰ ਸ਼ਾਮ ਤੱਕ ਕੌਾਸਲਰ ਤਾਂ ਕਿ ਰੋਲਾ ਪਾਉਣ ਵਾਲੇ ਕਿਸੇ ਗੁਆਂਢੀ ਨੇ ਵੀ ਪੁਲਿਸ ਨੂੰ ਆਪਣਾ ਬਿਆਨ ਦਰਜ ਨਹੀਂ ਕਰਵਾਇਆ |
ਮਕਾਨ ਦੀ ਰਾਖੀ ਲਈ ਬੈਠੀ ਰਹੀ ਪੁਲਿਸ
ਦੇਰ ਸ਼ਾਮ ਤੱਕ ਪੁਲਿਸ ਦੁਕਾਨ ਮਾਲਕ ਦਾ ਪੂਰਾ ਨਾਂਅ ਵੀ ਪਤਾ ਨਹੀਂ ਲਗਾ ਸਕੀ ਸੀ | ਮੌਕੇ 'ਤੇ ਮੌਜੂਦ ਏ.ਐੱਸ.ਆਈ. ਮਨਜੀਤ ਰਾਮ ਨੇ ਦੱਸਿਆ ਕਿ ਮੁਹੱਲੇ ਦੇ ਕਿਸੇ ਸ਼ਖ਼ਸ ਵਲੋਂ ਇੱਥੇ ਤੱਕ ਕਿ ਗੁਆਂਢੀ ਵਲੋਂ ਵੀ ਕੋਈ ਬਿਆਨ ਨਹੀਂ ਦਰਜ ਕਰਵਾਇਆ ਗਿਆ | ਪੁਲਿਸ ਨੂੰ ਫ਼ਿਲਹਾਲ ਇਹ ਹੀ ਪਤਾ ਲੱਗਿਆ ਹੈ ਕਿ ਦੁਕਾਨ ਮਾਲਕ ਦਾ ਨਾਂਅ ਬਿੱਟੂ ਕਪੂਰ ਹੈ ਅਤੇ ਦੁਕਾਨਦਾਰ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਉਨ੍ਹਾਂ ਕੋਲ ਨਹੀਂ ਆਇਆ ਜਿਸ ਕਾਰਨ ਪੁਲਿਸ ਵੀ ਘਰ ਦੇ ਅੰਦਰ ਦਾਖ਼ਲ ਨਹੀਂ ਹੋਈ ਅਤੇ ਘਰ ਦੀ ਰਾਖੀ ਲਈ ਪੁਲਿਸ ਮੌਕੇ 'ਤੇ ਮੌਜੂਦ ਹੈ ਕਿਉਂਕਿ ਘਰ ਦੇ ਅੰਦਰ ਦੁਕਾਨਦਾਰ ਦਾ ਕੀਮਤੀ ਸਾਮਾਨ ਮੌਜੂਦ ਹੋ ਸਕਦਾ ਹੈ |

ਬਜਟ ਮੀਟਿੰਗ 'ਚ ਨਹੀਂ ਹੋਵੇਗੀ ਜਾਇਦਾਦਾਂ ਵੇਚਣ ਦੀ ਚਰਚਾ

ਸ਼ਿਵ ਸ਼ਰਮਾ ਜਲੰਧਰ, 19 ਮਾਰਚ- ਸਾਲ 2018-19 ਦੇ ਨਿਗਮ ਬਜਟ ਪਾਸ ਕਰਨ ਲਈ ਕੀਤੀ ਜਾ ਰਹੀ ਹਾਊਸ ਦੀ ਮੀਟਿੰਗ ਵਿਚ ਕਈ ਕਾਂਗਰਸੀ ਕੌਾਸਲਰਾਂ ਨੇ ਇਹ ਭਰੋਸਾ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੀਟਿੰਗ ਵਿਚ ਹਰ ਕਿਸੇ ਨੂੰ ਬੋਲਣ ਦਾ ਅਧਿਕਾਰ ਹੈ ਤੇ ਇਸ ਨੂੰ ਖੋਹਿਆ ਨਹੀਂ ...

ਪੂਰੀ ਖ਼ਬਰ »

ਬਿਧੀਪੁਰ ਪਿੰਡ ਨੇੜੇ ਬਜ਼ਰੀ ਨਾਲ ਭਰੇ ਦੋ ਟਿੱਪਰਾਂ 'ਚ ਟੱਕਰ 1 ਦੀ ਮੌਤ

ਮਕਸੂਦਾਂ, 19 ਮਾਰਚ (ਅਮਰਜੀਤ ਸਿੰਘ ਕੋਹਲੀ)-ਅੱਜ ਸਵੇਰੇ ਜਲੰਧਰ-ਅੰਮਿ੍ਤਸਰ ਬਾਈਪਾਸ 'ਤੇ ਪਿੰਡ ਬਿਧੀਪੁਰ ਨੇੜੇ ਬਜ਼ਰੀ ਨਾਲ ਭਰੇ 2 ਟਿੱਪਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ | ਜਿਸ 'ਚ ਇਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ | ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਤਿੰਦਰ ਸਿੰਘ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ 14 ਸਾਲਾ ਨਾਬਾਲਗ ਦੀ ਲਾਸ਼ ਬਰਾਮਦ

ਮਕਸੂਦਾਂ, 19 ਮਾਰਚ (ਅਮਰਜੀਤ ਸਿੰਘ ਕੋਹਲੀ)-ਅੱਜ ਥਾਣਾ ਡਵੀਜ਼ਨ ਨੰ: 1 ਅਧੀਨ ਪੈਂਦੇ ਰਾਮ ਨਗਰ ਫਾਟਕ ਦੇ ਨੇੜੇ ਇੰਡਸਟਰੀਅਲ ਏਰੀਏ 'ਚ ਇਕ 14 ਸਾਲਾ ਨਾਬਾਲਗ ਬੱਚੇ ਦੀ ਭੇਦਭਰੇ ਹਾਲਾਤ 'ਚ ਲਾਸ਼ ਮਿਲੀ | ਇਸ ਸਬੰਧੀ ਥਾਣਾ 1 ਦੇ ਐਸ.ਐਚ.ਓ. ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਇਕ ਦੀ ਮੌਤ

ਫਿਲੌਰ, 19 ਮਾਰਚ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਨਜ਼ਦੀਕੀ ਰਾਮਗੜ੍ਹ ਬਾਈਪਾਸ ਵਿਖੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਮਗੜ੍ਹ ਬਾਈਪਾਸ ਕੋਲ ਇਕ ਵਿਅਕਤੀ ਪੈਦਲ ...

ਪੂਰੀ ਖ਼ਬਰ »

ਜਲੰਧਰ ਵਿਚ ਬਣਨਗੇ 118 ਗਰੁੱਪ

ਸ਼ਿਵ ਸ਼ਰਮਾ ਜਲੰਧਰ, 19 ਮਾਰਚ ਐਕਸਾਈਜ਼ ਵਿਭਾਗ ਨੇ ਲੰਬੀ ਮਿਹਨਤ ਤੋਂ ਬਾਅਦ ਛੋਟੇ ਗਰੁੱਪਾਂ ਨੂੰ ਪਹਿਲ ਦਿੰਦੇ ਹੋਏ 118 ਗਰੁੱਪ ਤਿਆਰ ਕਰ ਲਏ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤੇ ਕਈਆਂ ਨੂੰ ਅੱਜ ਮਨਜ਼ੂਰੀ ਮਿਲ ਜਾਣ ਦੀ ਆਸ ਹੈ | ਸਹਾਇਕ ...

ਪੂਰੀ ਖ਼ਬਰ »

ਨਿਆਇਕ ਹਿਰਾਸਤ 'ਚ ਭੇਜਿਆ ਸਾਰਜ ਮਿੰਟੂ

ਜਲੰਧਰ, 19 ਮਾਰਚ (ਐੱਮ.ਐੱਸ. ਲੋਹੀਆ)- ਪੰਜਾਬ ਪੁਲਿਸ ਦੀ ਸੰਗਠਿਤ ਅਪਰਾਧ ਕੰਟਰੋਲ ਸ਼ਾਖਾ (ਓਕੂ) ਵਲੋਂ ਅੰਮਿ੍ਤਸਰ 'ਚ ਹਿੰਦੂ ਆਗੂ ਵਿਪਨ ਸ਼ਰਮਾ ਦੀ ਹੱਤਿਆ ਦੇ ਮਾਮਲੇ 'ਚ ਏ. ਸ਼੍ਰੇਣੀ ਦੇ ਗੈਂਗਸਟਰ ਅਤੇ 5 ਲੱਖ ਦੇ ਇਨਾਮੀ ਸਾਰਜ ਸਿੰਘ ਸੰਧੂ ਉਰਫ਼ ਸਾਰਜ ਮਿੰਟੂ ਵਾਸੀ ...

ਪੂਰੀ ਖ਼ਬਰ »

ਡੋਡਿਆਂ ਦੇ ਮਾਮਲੇ 'ਚ ਕੈਦ

ਜਲੰਧਰ, 19 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸ਼ਾਮ ਲਾਲ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਿਰਵੈਲ ਸਿੰਘ ਉਰਫ਼ ਨੈਲਾ ਪੁੱਤਰ ਸਰਵਨ ਸਿੰਘ ਵਾਸੀ ਪੀਰੇਵਾਲ, ਕਪੂਰਥਲਾ ਨੂੰ 4 ਮਹੀਨੇ ਦੀ ਕੈਦ ਅਤੇ ਇਕ ਹਜ਼ਾਰ ...

ਪੂਰੀ ਖ਼ਬਰ »

ਪਾਠਕ ਚੇਅਰਮੈਨ ਬਣੇ

ਜਲੰਧਰ, 19 ਮਾਰਚ (ਸ਼ਿਵ)- ਆਲ ਇੰਡੀਆ ਓਰੀਐਾਟਲ ਬੈਂਕ ਇੰਪਲਾਈਜ਼ ਫੈਡਰੇਸ਼ਨ ਦੀ 17ਨਵੀਂ ਕਾਨਫ਼ਰੰਸ ਵਿਚ ਹੋਈ ਚੋਣ ਵਿਚ ਕਾਮਰੇਡ ਦਲੀਪ ਪਾਠਕ ਨੂੰ ਚੇਅਰਮੈਨ ਚੁਣ ਲਿਆ ਗਿਆ ਹੈ | ਦਫ਼ਤਰੀ ਸਕੱਤਰ ਜਸਵਿੰਦਰ ਸਿੰਘ ਸਾਹਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਕੀ ...

ਪੂਰੀ ਖ਼ਬਰ »

ਚੰਡੀਗੜ੍ਹ ਤੋਂ ਆਈ ਟੀਮ ਵਲੋਂ ਸੇਵਾ ਕੇਂਦਰ ਦਾ ਦੌਰਾ

ਜਲੰਧਰ, 19 ਮਾਰਚ (ਚੰਦੀਪ ਭੱਲਾ, ਫੁੱਲ)-ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਟਾਈਪ-1 ਸਬੰਧੀ ਆਏ ਦਿਨ ਲੋਕਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੇ ਸ਼ਿਕਾਇਤਾਂ ਅਤੇ ਇਸ ਸਬੰਧੀ ਕੰਮਕਾਜ਼ ਨੂੰ ਵੇਖਣ ਅਤੇ ਲੋਕਾਂ ਨੂੰ ਸਹੂਲਤ ਦੇਣ ਲਈ ਅਗਲੀ ਰੂਪ ਰੇਖਾ ...

ਪੂਰੀ ਖ਼ਬਰ »

ਮਾਂ ਅਤੇ ਬੱਚੇ ਦੀ ਦੇਖਭਾਲ ਸਬੰਧੀ ਤਿੰਨ ਦਿਨਾ ਸਿਖਲਾਈ ਪ੍ਰੋਗਰਾਮ ਸਮਾਪਤ

ਜਲੰਧਰ, 19 ਮਾਰਚ (ਐੱਮ.ਐੱਸ. ਲੋਹੀਆ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਵਲ ਸਰਜਨ ਜਲੰਧਰ ਡਾ. ਰਘੁਬੀਰ ਸਿੰਘ ਰੰਧਾਵਾ ਦੀ ਅਗਵਾਈ 'ਚ ਵੱਖ-ਵੱਖ ਜ਼ਿਲਿ੍ਹਆਂ ਦੀਆਂ ਸਟਾਫ਼ ਨਰਸਾਂ ਨੂੰ 'ਕੇਅਰ ਅਰਾਉਂਡ ਬਰਥ' ਦੀ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਸਿਵਲ ...

ਪੂਰੀ ਖ਼ਬਰ »

ਕੌਮਾਂਤਰੀ ਹੈਾਡਬਾਲ ਚੈਂਪੀਅਨਸ਼ਿਪ 'ਚੋਂ ਜੇਤੂ ਜਸਮੀਤ ਸਿੰਘ ਦਾ ਪੁਲਿਸ ਡੀ.ਏ.ਵੀ ਸਕੂਲ ਵਿਖੇ ਵਿਸ਼ੇਸ਼ ਸਨਮਾਨ

ਜਲੰਧਰ, 19 ਮਾਰਚ (ਜਤਿੰਦਰ ਸਾਬੀ)- ਪੁਲਿਸ ਡੀ.ਏ.ਵੀ ਪਬਲਿਕ ਸਕੂਲ ਜਲੰਧਰ ਕੈਂਟ ਦੇ +2 ਕਲਾਸ ਦੇ ਹੈਾਡਬਾਲ ਖਿਡਾਰੀ ਜਸਮੀਤ ਸਿੰਘ ਨੇ ਫੈਸਲਾਬਾਦ ਯੂਨੀਵਰਸਿਟੀ (ਪਾਕਿਸਤਾਨ) ਵਿਖੇ ਕਰਵਾਈ ਗਈ ਅੰਡਰ 19 ਸਾਲ ਵਰਗ ਦੀ ਹੈਾਡਬਾਲ ਚੈਂਪੀਅਨਸ਼ਿਪ ਦੇ ਵਿਚੋਂ ਸੋਨ ਤਗ਼ਮਾ ਹਾਸਲ ...

ਪੂਰੀ ਖ਼ਬਰ »

ਬਿਨਾਂ ਬਿੱਲ ਦੇ ਸਾਮਾਨ ਲੈ ਜਾਣ 'ਤੇ ਹੋਵੇਗਾ ਭਾਰੀ ਜੁਰਮਾਨਾ

ਜਲੰਧਰ, 19 ਮਾਰਚ (ਸ਼ਿਵ)—ਇਨਕਮ ਟੈਕਸ ਬਾਰ ਦੇ ਪ੍ਰਧਾਨ ਸ੍ਰੀ ਐੱਸ. ਪੀ. ਐੱਸ. ਚੌਹਾਨ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਜੀ. ਐੱਸ. ਟੀ. ਕਾਨੂੰਨ ਦੇ ਕਈ ਨਿਯਮਾਂ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ | ਜਿਸ ਵਿਚ ਮੁੱਖ ਬੁਲਾਰੇ ਸ੍ਰੀ ਅਮਿੱਤ ਬਜਾਜ ਐਡਵੋਕੇਟ ਨੇ ਦੱਸਿਆ ...

ਪੂਰੀ ਖ਼ਬਰ »

ਮੀਜ਼ਲ-ਰੁਬੈਲਾ ਮੁਹਿੰਮ ਸਬੰਧੀ ਮਾਇਕ੍ਰੋਪਲਾਨਿੰਗ ਕੰਮ ਦਾ ਲਿਆ ਜਾਇਜ਼ਾ

ਜਲੰਧਰ, 19 ਮਾਰਚ (ਐੱਮ.ਐੱਸ. ਲੋਹੀਆ) - ਸਿਹਤ ਵਿਭਾਗ ਪੰਜਾਬ ਵਲੋਂ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਮੀਜ਼ਲ-ਰੁਬੈਲਾ ਦਾ ਟੀਕਾ ਲਗਾਉਣ ਦੀ ਮੁਹਿੰਮ ਸਬੰਧੀ ਤਿਆਰਿਆਂ ਲਗਾਤਾਰ ਚਲ ਰਹੀਆਂ ਹਨ¢ ਸਿਵਲ ਸਰਜਨ ਡਾ. ਰਘੁਬੀਰ ਸਿੰਘ ਰੰਧਾਵਾ ਦੀ ਅਗੁਵਾਈ ਹੇਠ ...

ਪੂਰੀ ਖ਼ਬਰ »

ਸਮਾਰਟ ਸਿਟੀ ਬਾਰੇ ਦਿੱਤੀ ਜਾਣਕਾਰੀ

ਜਲੰਧਰ, 19 ਮਾਰਚ (ਸ਼ਿਵ)- ਜਲੰਧਰ, ਅੰਮਿ੍ਤਸਰ, ਲੁਧਿਆਣਾ ਦੇ ਅਲੱਗ-ਅਲੱਗ ਵਿਭਾਗਾਂ ਦੇ ਸਟਾਫ਼ ਨੂੰ ਸਮਾਰਟ ਸਿਟੀ ਨਾਲ ਜੁੜੇ ਮਾਹਰਾਂ ਵਲੋਂ ਜਾਣਕਾਰੀ ਲਈ ਵਰਕਸ਼ਾਪ ਲਗਾਈ ਗਈ | ਨਿਗਮ ਕੰਪਲੈਕਸ ਵਿਚ ਲੱਗੀ ਵਰਕਸ਼ਾਪ ਵਿਚ ਨਿਗਮ ਕਮਿਸ਼ਨਰ ਸ੍ਰੀ ਬਸੰਤ ਗਰਗ ਤੋਂ ਇਲਾਵਾ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ 'ਚ ਆਤਮ ਹੱਤਿਆਵਾਂ ਦੀ ਰੋਕਥਾਮ ਸਬੰਧੀ ਸੈਮੀਨਾਰ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਸਥਾਨਕ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਜਲੰਧਰ, ਵਿਚ ਵਾਤਾਵਰਨ ਵਿਗਿਆਨ ਵਿਭਾਗ ਤੇ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ਆਤਮ ਹੱਤਿਆਵਾਂ ਦੀ ਰੋਕਥਾਮ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ...

ਪੂਰੀ ਖ਼ਬਰ »

ਨਿਗਮ ਨੇ ਪੁਰਾਣੀ ਚੈੱਸੀ ਪੁਲਿਸ ਹਵਾਲੇ ਕੀਤੀ

ਜਲੰਧਰ, 19 ਮਾਰਚ (ਮਦਨ ਭਾਰਦਵਾਜ) - ਨਗਰ ਨਿਗਮ ਦੇ ਚੈੱਸੀ ਘੁਟਾਲੇ 'ਚ ਵਿਵਾਦਿਤ ਪੁਰਾਣੀ ਚੈੱਸੀ ਅੱਜ ਨਿਗਮ ਨੇ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤੀ | ਆਰਥਿਕ ਅਪਰਾਧ ਸ਼ਾਖਾ ਦੇ ਏ. ਐੱਸ. ਆਈ. ਜਤਿੰਦਰ ਕੁਮਾਰ ਨੇ ਅਸ਼ੋਕਾ ਲੇਅ ਲੈਂਡ ਦੀ 'ਦੋਸਤ' ਨਾਮੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਪੁਰਬ 22 ਨੂੰ

ਜਲੰਧਰ, 19 ਮਾਰਚ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ 6ਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਪੂਰਬ 22 ਮਾਰਚ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਰਹੇਜਾ ਅਤੇ ...

ਪੂਰੀ ਖ਼ਬਰ »

ਨਾਬਾਲਗ ਨੂੰ ਅਗਵਾ ਸਬੰਧੀ ਮਾਮਲਾ ਦਰਜ

ਜਲੰਧਰ, 19 ਮਾਰਚ (ਹੇਮੰਤ)- ਥਾਣਾ ਨੰਬਰ-3 ਦੀ ਪੁਲਿਸ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਸਬੰਧੀ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਮੁਤਾਬਿਕ ਨੀਲ ਮਹਿਲ ਵਾਸੀ ਨੇ ਥਾਣਾ ਨੰਬਰ-3 ਦੀ ਪੁਲਿਸ ਨੂੰ ਆਪਣੀ 13 ਸਾਲਾ ਬੇਟੀ ਦੇ ਅਗਵਾ ਸਬੰਧੀ ਸ਼ਿਕਾਇਤ ...

ਪੂਰੀ ਖ਼ਬਰ »

ਸਿਰਫ਼ ਹਾਰ ਚੜਾਉਣ ਨਾਲ ਸ਼ਹੀਦਾ ਦਾ ਸਨਮਾਨ ਨਹੀਂ ਹੁੰਦਾ-ਮਨੀਸ਼ ਰਾਜਪੂਤ

ਜਲੰਧਰ, 19 (ਹਰਵਿੰਦਰ ਸਿੰਘ ਫੁੱਲ)-ਸ਼ਹੀਦਾਂ ਦੀਆਂ ਮੂਰਤੀਆਂ 'ਤੇ ਸਿਰਫ਼ ਹਾਰ ਚੜਾਉਣ ਨਾਲ ਅਤੇ ਫੋਟੋ ਖਿਚਵਾਉਣ ਨਾਲ ਸ਼ਹੀਦਾ ਦਾ ਸਨਮਾਨ ਨਹੀਂ ਹੁੰਦਾ | ਸ਼ਹੀਦਾ ਦਾ ਸਨਮਾਨ ਹਰ ਰੋਜ਼ ਅਤੇ ਹਰ ਵਕਤ ਹੋਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੈਨ ਭਗਤ ...

ਪੂਰੀ ਖ਼ਬਰ »

ਚਲਾਨ ਭੁਗਤਣ ਆਉਣ ਵਾਲਿਆਂ ਨੇ ਕੀਤੀ ਸ਼ਿਕਾਇਤ

ਜਲੰਧਰ, 19 ਮਾਰਚ (ਸ਼ਿਵ)- ਪੁਰਾਣੇ ਡੀ. ਟੀ. ਓ. ਦਫ਼ਤਰ ਵਿਚ ਚਲਾਨ ਭੁਗਤਣ ਆਉਣ ਵਾਲਿਆਂ ਨੇ ਸਬੰਧਿਤ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ ਕਿ ਕਥਿਤ ਏਜੰਟਾਂ ਦੇ ਚਲਾਨ ਪਹਿਲਾਂ ਭੁਗਤਾ ਲਏ ਜਾਂਦੇ ਹਨ ਜਦਕਿ ਲੋਕ ਲਾਈਨਾਂ ਵਿਚ ਖੜੇ ਰਹਿੰਦੇ ਹਨ | ਚਲਾਨ ਭੁਗਤਣ ਆਉਣ ਵਾਲਿਆਂ ...

ਪੂਰੀ ਖ਼ਬਰ »

ਸੜਕਾਂ 'ਤੇ ਪਏ ਰੇਤਾ ਬਜਰੀ ਕਰਕੇ ਲੋਕ ਹੋ ਰਹੇ ਨੇ ਹਾਦਸਿਆਂ ਦਾ ਸ਼ਿਕਾਰ

ਜਲੰਧਰ, 19 ਮਾਰਚ (ਚੰਦੀਪ ਭੱਲਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਇਸ ਵੇਲੇ ਸ਼ਰੇਆਮ ਸੜਕਾਂ 'ਤੇ ਹੀ ਇਮਾਰਤਾਂ ਦੀ ਉਸਾਰੀ ਸਬੰਧੀ ਵਰਤੇ ਜਾਣ ਵਾਲਾ ਸਾਮਾਨ ਰੇਤਾ, ਬਜਰੀ, ਇੱਟਾਂ ਆਦਿ ਵੇਚੇ ਜਾ ਰਹੇ ਹਨ ਤੇ ਇਹ ਲੋਕ ਸਾਰਾ ਸਾਮਾਨ ਸ਼ਰੇਆਮ ਸੜਕਾਂ 'ਤੇ ਹੀ ਰੱਖ ਕੇ ਵੇਚ ਰਹੇ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਦੀ ਵੰਡਾਈ ਹਿਤ ਲਈ ਜਾਏ ਸਲਾਹ-ਗਰੇਵਾਲ

ਜਲੰਧਰ, 19 ਮਾਰਚ (ਸ਼ਿਵ)- ਪੰਜਾਬ ਸਫ਼ਾਈ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਕਿਹਾ ਕਿ ਨਿਗਮ ਵਲੋਂ ਤਨਖ਼ਾਹਾਂ ਦੇਣ ਬਾਰੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਸਮੇਂ ਸਿਰ ਤਨਖ਼ਾਹਾਂ ਦਿੱਤੀਆਂ ਜਾਣਗੀਆਂ ਤੇ ਇਸ ਲਈ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ | ...

ਪੂਰੀ ਖ਼ਬਰ »

ਖੜਗ ਯਾਦਗਾਰੀ ਸਮਾਰੋਹ 'ਚ ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ

ਜਲੰਧਰ, 19 ਮਾਰਚ (ਜਸਪਾਲ ਸਿੰਘ)-ਪੰਜਵਾਂ ਰਣਜੀਤ ਸਿੰਘ ਖੜਗ ਸਨਮਾਨ ਸਮਾਰੋਹ ਰਣਜੀਤ ਮੈਮੋਰੀਅਲ ਟਰੱਸਟ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਉੱਦਮ ਨਾਲ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਪੱਤਰਕਾਰ ਸ੍ਰੀ ਸਤਨਾਮ ...

ਪੂਰੀ ਖ਼ਬਰ »

ਭਲਾਈ ਸਕੀਮਾਂ ਸਬੰਧੀ ਪਿੰਡ ਫੋਲੜੀਵਾਲ 'ਚ ਕੈਂਪ ਕੱਲ੍ਹ-ਸੁੱਖਾ ਫੋਲੜੀਵਾਲ

ਜਲੰਧਰ, 19 ਮਾਰਚ (ਜਸਪਾਲ ਸਿੰਘ)-ਵੱਖ-ਵੱਖ ਲੋਕ ਭਲਾਈ ਸਕੀਮਾਂ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਇਕ ਵਿਸ਼ੇਸ਼ ਕੈਂਪ ਪਿੰਡ ਫੋਲੜੀਵਾਲ ਵਿਖੇ 21 ਮਾਰਚ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ...

ਪੂਰੀ ਖ਼ਬਰ »

ਲੇਡੀਜ਼ ਜਿੰਮਖਾਨਾ ਨੇ ਮਨਾਇਆ ਨਵਰਾਤਰਿਆਂ ਦਾ ਤਿਉਹਾਰ

ਜਲੰਧਰ, 19 ਮਾਰਚ (ਹਰਵਿੰਦਰ ਸਿੰਘ ਫੁੱਲ)-ਲੇਡੀਜ ਜਿੰਮਖਾਨਾ ਵਲੋਂ ਜਿੰਮਖਾਨਾ ਦੇ ਵਿਹੜੇ ਵਿਚ ਨਵਰਾਤਰਿਆਂ ਦਾ ਤਿਉਹਾਰ ਕਲੱਬ ਦੀ ਸਕੱਤਰ ਸੈਲਜਾ ਅਗਰਵਾਲ ਅਤੇ ਜੁਆਇੰਟ ਸਕੱਤਰ ਸੁਪਰਨਾ ਗਰੋਵਰ ਦੀ ਅਗਵਾਈ ਵਿਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਮਾਂ ...

ਪੂਰੀ ਖ਼ਬਰ »

ਚੁਗਿੱਟੀ ਬਾਈਪਾਸ ਨੇੜੇ ਗੈਰਜ 'ਚ ਚੋਰੀ

ਚੁਗਿੱਟੀ/ਜੰਡੂਸਿੰਘਾ, 19 ਮਾਰਚ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਖੇਤਰ ਚੁਗਿੱਟੀ ਬਾਈਪਾਸ ਨੇੜੇ ਸਥਿਤ ਇਕ ਗੈਰਜ 'ਤੇ ਧਾਵਾ ਬੋਲਦੇ ਹੋਏ ਚੋਰ ਉਥੋਂ ਲੱਖਾਂ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ | ਗੈਰਜ ਦੇ ਮਾਲਕ ਨੂੰ ਚੋਰੀ ਦੀ ਇਸ ਘਟਨਾ ਬਾਰੇ ਉਦੋਂ ...

ਪੂਰੀ ਖ਼ਬਰ »

ਦੂਜੇ ਨਰਾਤੇ ਭਗਤਾਂ ਨੇ ਕੀਤੀ ਮਾਂ ਬ੍ਰਹਮੀਚਾਰੀਨੀ ਦੀ ਪੂਜਾ

ਜਲੰਧਰ, 19 ਮਾਰਚ (ਤਿਵਾੜੀ)-ਚੇਤ ਮਹੀਨੇ ਦੇ ਦੂਜੇ ਨਰਾਤੇ 'ਤੇ ਅੱਜ ਮੰਦਰਾਂ ਤੇ ਘਰਾਂ 'ਚ ਮਾਂ ਦੁਰਗਾ ਦੇ ਦੂਜੇ ਸਰੂਪ ਮਾਂ ਬ੍ਰਹਮੀਚਾਰੀਨੀ ਦੀ ਪੂਜਾ ਕੀਤੀ | ਮੰਦਰਾਂ 'ਚਾ ਪਾਠ-ਪੂਜਾ ਅਤੇ ਸੰਕੀਰਤਨ ਦੇ ਦੌਰ ਚੱਲ ਰਹੇ ਹਨ | ਸ੍ਰੀ ਗੀਤਾ ਮੰਦਰ ਅਰਬਨ ਅਸਟੇਟ ਫੇਜ਼ ਇਕ ਵਿਖੇ ...

ਪੂਰੀ ਖ਼ਬਰ »

ਭੰਡਾਰੀ, ਮੇਅਰ ਨੇ ਕੀਤੀ ਜ਼ਖ਼ਮੀਆਂ ਨਾਲ ਮੁਲਾਕਾਤ

ਜਲੰਧਰ, 19 ਮਾਰਚ (ਸ਼ਿਵ)- ਸਾਬਕਾ ਸੀ. ਪੀ. ਐੱਸ. ਕ੍ਰਿਸ਼ਨ ਦੇਵ ਭੰਡਾਰੀ ਅਤੇ ਮੇਅਰ ਜਗਦੀਸ਼ ਰਾਜ ਰਾਜਾ ਨੇ ਸਥਾਨਕ ਨਿੱਜੀ ਹਸਪਤਾਲ ਵਿਚ ਅੱਗ ਦੀ ਚਪੇਟ ਵਿਚ ਆਏ ਫਾਇਰ ਸੇਵਾ ਦੇ ਜ਼ਖ਼ਮੀ ਹੋਏ ਮੁਲਾਜ਼ਮਾਂ ਦਾ ਹਾਲਚਾਲ ਪੁੱਛ ਕੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 19 ਮਾਰਚ (ਸਟਾਫ ਰਿਪੋਰਟਰ)- ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਤਾਲਾਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਮਾਮਲਾ ਦਰਜ

ਜਲੰਧਰ ਛਾਉਣੀ/ਜਮਸ਼ੇਰ 19 ਮਾਰਚ (ਖਰਬੰਦਾ-ਕਪੂਰ )-ਪਰਾਗਪੁਰ ਚੌਕੀ ਦੇ ਅਧੀਨ ਆਉਂਦੇ ਕੋਟ ਕਲਾਂ ਪਿੰਡ ਵਿਖੇ ਬੀਤੇ ਦਿਨ ਚੋਰਾਂ ਵਲੋਂ ਇਕ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਅੰਦਰੋ ਕੀਮਤੀ ਸਾਮਾਨ ਨਕਦੀ ਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰ ਲਿਆ ਗਿਆ ਸੀ, ...

ਪੂਰੀ ਖ਼ਬਰ »

ਕੁੜੀ ਦਾ ਮੋਬਾਈਲ ਖੋਹਿਆ

ਜਲੰਧਰ, 19 ਮਾਰਚ (ਹੇਮੰਤ)- ਲੰਮਾ ਪਿੰਡ ਨੇੜੇ ਪੈਦਲ ਜਾ ਰਹੀ ਚੇਤਨ ਪੁੱਤਰੀ ਰਾਕੇਸ਼ ਗੁਪਤਾ ਤੋਂ 2 ਮੋਟਰ ਸਾਈਕਲ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਲੈ ਗਏ | ਇਸ ਸਬੰਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ...

ਪੂਰੀ ਖ਼ਬਰ »

ਕਿਰਾਇਆ ਨਾ ਮਿਲਿਆ ਤਾਂ ਨਿਗਮ ਕਰੇਗਾ ਦੁਕਾਨਾਂ ਸੀਲ

ਜਲੰਧਰ, 19 ਮਾਰਚ (ਸ਼ਿਵ)- ਸਾਲਾਂ ਤੋਂ ਕਿਰਾਏ ਦੀ ਅਦਾਇਗੀ ਨਹੀਂ ਦੇ ਰਹੇ ਨਿਗਮ ਪ੍ਰਸ਼ਾਸਨ ਨੇ ਆਪਣੀਆਂ ਦੁਕਾਨਾਂ ਦੇ ਕਿਰਾਏਦਾਰਾਂ ਤੋਂ ਵਸੂਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਉਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ ਕਿ ਜੇਕਰ ਉਨਾਂ ਨੇ ਇਕ ਹਫ਼ਤੇ ਵਿਚ ਬਣਦਾ ...

ਪੂਰੀ ਖ਼ਬਰ »

ਸੀ. ਟੀ. ਆਰਕੀਟੈਕਚਰ ਦੇ ਵਿਦਿਆਰਥਈਆਂ ਵਲੋਂ ਵਿੱਦਿਅਕ ਦੌਰਾ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਬੀ. ਆਰਕੀਟੈਕਚਰ ਦੇ ਪਾਠਕ੍ਰਮ ਦੇ ਭਾਗ ਦੇ ਰੂਪ ਵਿਚ ਪੰਜ ਦਿਨਾਂ ਦੇ ਵਿੱਦਿਅਕ ਦੌਰੇ ਦਾ ਪ੍ਰਬੰਧ ਸੀ. ਟੀ. ਇੰਸਟੀਚਿਊਟ ਆਫ਼ ਆਰਕੀਟੈਕਚਰ ਐਾਡ ਪਲੈਨਿੰਗ ਵਲੋਂ ਕਰਵਾਇਆ ਗਿਆ | ਇਸ ਦੌਰੇ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਕੈਨੇਡਾ ਦੀ ਲੇਕਹੈਡ ਯੂਨੀਵਰਸਿਟੀ ਦੇ ਡੈਲੀਗੇਸ਼ਨਾਂ ਨੇ ਐਲ. ਪੀ. ਯੂ. ਦਾ ਕੀਤਾ ਦੌਰਾ

ਜਲੰਧਰ, 19 (ਰਣਜੀਤ ਸਿੰਘ ਸੋਢੀ)-ਕੈਨੇਡਾ ਦੀ ਲੇਕਹੈਡ ਯੂਨੀਵਰਸਿਟੀ ਦੇ ਵਾਈਸ ਪ੍ਰੋਵੋਸਟ (ਇੰਟਰਨੈਸ਼ਨਲ) ਡਾ. ਜੇਮਸ ਐਲਡਰਿਜ਼ ਦੀ ਰਹਿਨੁਮਾਈ ਹੇਠ 3 ਮੈਂਬਰੀ ਪ੍ਰਤੀਨਿਧੀ ਮੰਡਲ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਦੌਰਾ ਕੀਤਾ | ਇਹ ਮਹੱਤਵਪੂਰਨ ਦੌਰਾ ਕੈਨੇਡਾ ...

ਪੂਰੀ ਖ਼ਬਰ »

ਪਿ੍ੰਸੀਪਲ ਡਾ. ਜਗਰੂਪ ਸਿੰਘ ਡੀ. ਲਿਟ ਡਿਗਰੀ ਨਾਲ ਸਨਮਾਨਿਤ

ਜਲੰਧਰ, 19 ਮਾਰਚ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਪਿ੍ੰਸੀਪਲ ਡਾ. ਜਗਰੂਪ ਸਿੰਘ ਨੂੰ ਯੂਨੀਵਰਸਿਟੀ ਆਫ਼ ਸਾਊਥ ਅਮਰੀਕਾ ਵਲੋਂ ਉਨ੍ਹਾਂ ਨੂੰ ਤਕਨੀਕੀ ਖੇਤਰ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਆਨਰੇਰੀ ਡੀ.ਲਿਟ ਦੀ ਡਿਗਰੀ ਨਾਲ ...

ਪੂਰੀ ਖ਼ਬਰ »

15 ਮਿੰਟ 'ਚ ਘਰ ਅੰਦਰੋਂ ਲੱਖਾਂ ਦੀ ਨਕਦੀ ਅਤੇ ਗਹਿਣੇ ਚੋਰੀ

ਜਲੰਧਰ, 19 ਮਾਰਚ (ਐੱਮ.ਐੱਸ. ਲੋਹੀਆ) - ਗੜ੍ਹਾ ਦੇ ਦਸ਼ਮੇਸ਼ ਨਗਰ 'ਚ ਤਾਲਾ ਬੰਦ ਇਕ ਘਰ ਅੰਦਰ ਦਾਖ਼ਲ ਹੋ ਕੇ ਕਿਸੇ ਨੇ 15 ਮਿੰਟ ਦੇ ਅੰਦਰ ਹੀ ਲੱਖਾਂ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ | ਘਰ ਦੇ ਮਾਲਕ ਪਰਮਜੀਤ ਸਿੰਘ ਪੁੱਤਰ ਸੁਖਮਿੰਦਰ ਸਿੰਘ ਨੇ ਥਾਣਾ ਡਵੀਜ਼ਨ ਨੰਬਰ 7 ਦੀ ...

ਪੂਰੀ ਖ਼ਬਰ »

ਮਨਰੇਗਾ ਕਾਮਿਆਂ ਨੇ ਤੁਰੰਤ ਅਦਾਇਗੀ ਦੀ ਕੀਤੀ ਮੰਗ

ਜਮਸ਼ੇਰ ਖਾਸ, 19 ਮਾਰਚ (ਜਸਬੀਰ ਸਿੰਘ ਸੰਧੂ)-ਕਾਮਰੇਡ ਬਲਵੀਰ ਸਿੰਘ ਗਿੱਲ ਤਹਿਸੀਲ ਕਮੇਟੀ ਸਕੱਤਰ ਤੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਮਨਰੇਗਾ ਮਜ਼ਦੂਰ, ਜਿਨ੍ਹਾਂ ਨੇ ਜਮਸ਼ੇਰ ਖਾਸ ਪਿੰਡ ਵਿਖੇ ਮਨਰੇਗਾ ਤਹਿਤ ਕੰਮ ਕੀਤਾ ਹੈ ਲੰਬੇ ਸਮੇਂ ਤੋਂ ਖਾਤਿਆਂ ਵਿਚ ...

ਪੂਰੀ ਖ਼ਬਰ »

ਲੁਟੇਰਿਆਂ ਵਲੋਂ ਔਰਤ ਦਾ ਪਰਸ ਖੋਹਣ ਦੀ ਅਸਫਲ ਕੋਸ਼ਿਸ਼

ਮਕਸੂਦਾਂ, 19 ਮਾਰਚ (ਅਮਰਜੀਤ ਸਿੰਘ ਕੋਹਲੀ)-ਅੱਜ ਸ਼ਾਮੀ ਨਵੀਂ ਦਾਣਾ ਮੰਡੀ ਨੇੜੇ ਚੌਕ 'ਚ ਪੈਂਦੀ ਪ੍ਰਕਾਸ਼ ਆਈਸ ਕਰੀਮ ਦੀ ਦੁਕਾਨ ਉੱਤੇ ਖੜੀਆਂ ਔਰਤਾਂ ਫਿਰ ਵਿਚ ਉਸ ਵੇਲੇ ਅਫਰਾ-ਤਫਰੀ ਮਚ ਗਈ ਜਦੋਂ ਬਾਈਕ ਸਵਾਰ 2 ਲੁਟੇਰਿਆਂ ਨੇ ਇਕ ਔਰਤ ਕੋਲੋ ਉਸ ਦਾ ਪਰਸ ਖੋਹ ਲਿਆ ਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX