ਤਾਜਾ ਖ਼ਬਰਾਂ


ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  9 minutes ago
ਪਟਿਆਲਾ, 18 ਜੁਲਾਈ- ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭੁਖ ਹੜਤਾਲ 'ਤੇ ਬੈਠੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਤਿੰਨ ਕਿਲੋ ਭਾਰ ਘੱਟ ਗਿਆ ਹੈ। ਡਾਕਟਰਾਂ ਦੀਆਂ ਟੀਮਾਂ ਰੋਜ਼ਾਨਾ ਉਨ੍ਹਾਂ ਦਾ ਚੈਕਅੱਪ...
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  36 minutes ago
ਨਵੀਂ ਦਿੱਲੀ, 18 ਜੁਲਾਈ - ਲਖਨਊ ਆਗਰਾ ਐਕਸਪ੍ਰੈਸ ਵੇ 'ਤੇ ਇਕ ਹਾਦਸੇ ਨੂੰ ਦੇਖ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣਾ ਕਾਫਲਾ ਰੋਕ ਕੇ ਉਤਰ ਗਏ। ਹਾਦਸੇ ਵਿਚ ਇਸਕਾਨ ਦੇ ਤਿੰਨ ਭਗਤ ਬੁਰੀ ਤਰ੍ਹਾਂ ਨਾਲ ਜ਼ਖਮੀ...
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  1 minute ago
ਨਵੀਂ ਦਿੱਲੀ, 18 ਜੁਲਾਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਝਾਰਖੰਡ 'ਚ ਹੋਈ ਕੁੱਟਮਾਰ ਨੂੰ ਲੈ ਕੇ ਇਸ਼ਾਰਿਆਂ ਇਸ਼ਾਰਿਆਂ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਸਣੇ...
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  about 2 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਫ਼ਤਿਆਬਾਦ, 17 ਜੁਲਾਈ (ਧੂੰਦਾ)- ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਡੇਹਰਾ ਸਾਹਿਬ ਲੁਹਾਰ ਵਿਖੇ 22 ਸਾਲਾ ਨੌਜਵਾਨ ਭਗਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਕੇ 'ਤੇ ਮੌਤ ਹੋ ਜਾਣ ਦੀ ...
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਿੱਖੀਵਿੰਡ, 17 ਜੁਲਾਈ (ਬੌਬੀ)-ਭਿੱਖੀਵਿੰਡ ਤੋਂ ਮੋਟਰ ਸਾਈਕਲਾਂ 'ਤੇ ਅਮਰਨਾਥ (ਜੰਮੂ ਕਸ਼ਮੀਰ) ਯਾਤਰਾ ਤੇ ਗਏ ਚਾਰ ਦੋਸਤਾਂ 'ਚੋਂ ਇਕ ਦੀ ਰਸਤੇ 'ਚ ਵਾਪਸੀ ਮੌਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਵਾਸੀ ,,,
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮਾਹਿਲਪੁਰ 17 ਜੁਲਾਈ (ਦੀਪਕ ਅਗਨੀਹੋਤਰੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕੰਡਰੀ ਸਕੂਲਾਂ 'ਚ ਅਧਿਆਪਕਾਂ ਵੱਲੋਂ ਦਸਤੀ ਤੌਰ 'ਤੇ ਅਤੇ ਹੱਥ ਲਿਖਤ ਰਾਹੀਂ ਲਈਆਂ ਜਾਂਦੀਆਂ....
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਹੜਤਾਲ
. . .  1 day ago
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ)- ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਦੋ ਰੋਜਾ ਹੜਤਾਲ ਸਥਾਨਕ ਨਗਰ ਕੌਂਸਲ ਜੈਤੋ ਵਿਖੇ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਆਰੰਭ ਕੀਤੀ ਗਈ ਹੈ। ਨਗਰ ਕੌਂਸਲ ਵਰਕਰ ਫੈਡਰੇਸ਼ਨ...
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 100/2
. . .  1 day ago
ਸਵਾਮੀ ਅਗਨੀਵੇਸ਼ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/1
. . .  1 day ago
ਦਾਤੀ ਮਹਾਰਾਜ ਵਿਰੁੱਧ ਸੀ. ਬੀ. ਆਈ. ਜਾਂਚ ਲਈ ਦਿੱਲੀ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ
. . .  1 day ago
ਗੈਰ ਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ
. . .  1 day ago
ਅਨੁਰਾਗ ਠਾਕੁਰ ਬਣੇ ਲੋਕ ਸਭਾ 'ਚ ਭਾਜਪਾ ਦੇ ਮੁੱਖ ਸੁਚੇਤਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 32/1
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ
. . .  1 day ago
ਜੇਲ੍ਹ 'ਚ ਪੇਸ਼ੀ ਲਈ ਜਾਂਦੇ ਸਮੇਂ ਕੈਦੀ ਫਰਾਰ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 12/0
. . .  1 day ago
ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਜੰਮੂ-ਕਸ਼ਮੀਰ 'ਚ ਪੰਜਾਬ ਨਾਲ ਸੰਬੰਧਤ ਫੌਜੀ ਨੇ ਕੀਤੀ ਖ਼ੁਦਕੁਸ਼ੀ
. . .  1 day ago
ਕਰਨਾਟਕ ਦੇ ਮੁੱਖ ਮੰਤਰੀ ਨੇ ਰਾਮ ਵਿਲਾਸ ਪਾਸਵਾਨ ਨਾਲ ਕੀਤੀ ਮੁਲਾਕਾਤ
. . .  1 day ago
'ਆਧੁਨਿਕ ਇਤਿਹਾਸ' ਦੇ ਸਭ ਤੋਂ ਅਮੀਰ ਵਿਅਕਤੀ ਬਣੇ ਜੈੱਫ ਬੇਜ਼ੋਸ
. . .  1 day ago
ਧਾਰਾ 377 'ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
. . .  1 day ago
ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਅਤੇ ਮਰੀਅਮ ਦੀ ਜ਼ਮਾਨਤ ਪਟੀਸ਼ਨ ਨੂੰ ਕੀਤਾ ਖ਼ਾਰਜ
. . .  1 day ago
ਪਨਬੱਸ ਦੇ ਕਰਮਚਾਰੀਆਂ ਵੱਲੋਂ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਵਿਰੁੱਧ ਰੋਸ ਰੈਲੀ
. . .  1 day ago
ਝਾਰਖੰਡ 'ਚ ਭਾਜਪਾ ਵਰਕਰਾਂ ਨੇ ਸਵਾਮੀ ਅਗਨੀਵੇਸ਼ ਦੀ ਕੀਤੀ ਕੁੱਟਮਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਚੇਤ ਸੰਮਤ 550
ਿਵਚਾਰ ਪ੍ਰਵਾਹ: ਫ਼ੈਸਲਾ ਜਲਦੀ ਕਰੋ ਪਰ ਚੰਗੀ ਤਰ੍ਹਾਂ ਸੋਚ-ਸਮਝ ਕੇ। -ਬਰਨਾਰਡ ਸ਼ਾਅ
  •     Confirm Target Language  

ਪਹਿਲਾ ਸਫ਼ਾ

ਇਰਾਕ 'ਚ ਮਾਰੇ ਜਾ ਚੁੱਕੇ ਹਨ ਲਾਪਤਾ 39 ਭਾਰਤੀ-ਸੁਸ਼ਮਾ

• ਸੰਸਦ 'ਚ ਜਾਣਕਾਰੀ ਦੇ ਕੇ ਕੀਤੀ ਪੁਸ਼ਟੀ • ਕੜੇ ਅਤੇ ਲੰਮੇ ਵਾਲਾਂ ਤੋਂ ਹੋਈ ਸ਼ਨਾਖਤ-ਲਾਸ਼ਾਂ ਮਿਲੀਆਂ
• ਪਰਿਵਾਰਾਂ 'ਚ ਛਾਇਆ ਮਾਤਮ • ਮਿ੍ਤਕਾਂ 'ਚ 27 ਪੰਜਾਬ ਦੇ, 4 ਹਿਮਾਚਲ, 6 ਬਿਹਾਰ ਅਤੇ 2 ਬੰਗਾਲ ਨਾਲ ਸਬੰਧਿਤ
— ਉਪਮਾ ਡਾਗਾ ਪਾਰਥ —

ਨਵੀਂ ਦਿੱਲੀ, 20 ਮਾਰਚ -ਜੂਨ 2014 'ਚ ਇਰਾਕ ਤੋਂ ਅਗਵਾ ਹੋਏ 39 ਭਾਰਤੀ ਨੌਜਵਾਨਾਂ, ਜਿਨ੍ਹਾਂ 'ਚ ਜ਼ਿਆਦਾਤਰ ਪੰਜਾਬ ਨਾਲ ਤਾਅਲੁਕ ਰੱਖਦੇ ਹਨ, ਦੇ ਜ਼ਿੰਦਾ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖਤਮ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ 'ਚ ਦੱ ਸਿਆ ਕਿ ਸਾਰੇ 39 ਭਾਰਤੀ ਨੌਜਵਾਨ ਮਾਰੇ ਗਏ ਹਨ | ਇਨ੍ਹਾਂ ਨੌਜਵਾਨਾਂ ਦੀਆਂ ਮਿ੍ਤਕ ਦੇਹਾਂ ਨੂੰ ਸਾਰੀਆਂ ਰਸਮੀ ਕਾਰਵਾਈਆਂ ਤੋਂ ਬਾਅਦ ਹਵਾਈ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾਵੇਗਾ | ਵਿਦੇਸ਼ ਰਾਜ ਮੰਤਰੀ ਜਨਰਲ ਵੀ. ਕੇ. ਸਿੰਘ ਇਸ ਜਹਾਜ਼ ਦੇ ਨਾਲ ਹੋਣਗੇ | ਹਵਾਈ ਜਹਾਜ਼ ਪਹਿਲਾਂ ਅੰਮਿ੍ਤਸਰ ਜਾਂ ਜਲੰਧਰ 'ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ 31 ਮਿ੍ਤਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਸਪੁਰਦ ਕਰੇਗਾ, ਜਿਸ ਤੋਂ ਬਾਅਦ ਉਹ ਪਟਨਾ ਦੇ 6 'ਚੋਂ ਪਹਿਚਾਣੇ ਗਏ 5 ਨੌਜਵਾਨਾਂ ਦੀਆਂ ਅਤੇ ਫਿਰ ਕੋਲਕਾਤਾ ਵਿਖੇ ਬਾਕੀ  2 ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਾਪੇਗਾ | ਉਨ੍ਹਾਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਅੱਜ ਸਵੇਰੇ ਰਾਜ ਸਭਾ 'ਚ ਦਿੱਤੀ | ਇਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਸਭ ਦੇ ਮਾਰੇ ਜਾਣ ਦਾ ਦਾਅਵਾ ਉਥੋਂ ਬਚ ਕੇ ਆਏ ਇਕ ਨੌਜਵਾਨ ਹਰਜੀਤ ਮਸੀਹ ਨੇ ਵੀ ਕਰਦਿਆਂ ਕਿਹਾ ਸੀ ਕਿ ਆਈ. ਐਸ. ਆਈ. ਐਸ. ਦੇ ਅੱਤਵਾਦੀ ਉਨ੍ਹਾਂ ਨੂੰ ਅਗਵਾ ਕਰਕੇ ਮੋਸੂਲ ਲੈ ਗਏ ਸਨ, ਜਿਥੇ ਉਸ ਦੇ ਸਾਹਮਣੇ ਬਾਕੀ ਸਾਰਿਆਂ ਨੂੰ ਮਾਰ ਦਿੱਤਾ ਗਿਆ, ਪਰ ਹਾਲੇ ਤੱਕ ਸਰਕਾਰ ਮਸੀਹ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰਦੀ ਰਹੀ ਸੀ | ਵਿਦੇਸ਼ ਮੰਤਰੀ ਵਲੋਂ ਉਨ੍ਹਾਂ ਨਾਲ ਸੰਪਰਕ ਹੋਣ ਅਤੇ ਉਨ੍ਹਾਂ ਦੇ ਜਿਊਾਦੇ ਹੋਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਜਦ ਤੱਕ ਉਨ੍ਹਾਂ ਨੂੰ ਲਾਪਤਾ ਨੌਜਵਾਨਾਂ ਦੇ ਮਾਰੇ ਜਾਣ ਦੇ ਪੁਖ਼ਤਾ ਸਬੂਤ ਨਹੀਂ ਮਿਲ ਜਾਂਦੇ, ਉਹ ਉਨ੍ਹਾਂ ਨੂੰ ਮਰੇ ਹੋਏ ਨਹੀਂ ਸਮਝੇਗੀ | ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਦਿੱਤੇ ਬਿਆਨ 'ਚ ਵੀ ਮਸੀਹ ਦੇ ਬਿਆਨਾਂ ਨੂੰ ਨਕਾਰਦਿਆਂ ਕਿਹਾ ਕਿ ਵਿਅਕਤੀ ਅਤੇ ਸਰਕਾਰ ਦੀ ਜ਼ਿੰਮੇਵਾਰੀ 'ਚ ਫਰਕ ਹੁੰਦਾ ਹੈ |
ਡੀ. ਐਨ. ਏ. ਰਾਹੀਂ ਕੀਤੀ ਲਾਸ਼ਾਂ ਦੀ ਪਹਿਚਾਣ
ਸਦਨ 'ਚ ਸੁਸ਼ਮਾ ਸਵਰਾਜ ਨੇ ਡੀ. ਐਨ. ਏ. ਰਾਹੀਂ ਕੀਤੀ ਪਹਿਚਾਣ ਨੂੰ ਮਾਰੇ ਜਾਣ ਦੇ ਪੁਖ਼ਤਾ ਸਬੂਤਾਂ ਵਜੋਂ ਪੇਸ਼ ਕੀਤਾ | ਸਵਰਾਜ ਮੁਤਾਬਿਕ 38 ਲੋਕਾਂ ਦੇ ਡੀ. ਐਨ. ਏ. 100 ਫੀਸਦੀ ਮਿਲ ਗਏ ਹਨ, ਜਦਕਿ 1 ਵਿਅਕਤੀ ਦਾ 70 ਫੀਸਦੀ ਡੀ. ਐਨ. ਏ. ਮਿਲਿਆ ਹੈ | ਬਿਹਾਰ ਦੇ ਰਹਿਣ ਵਾਲੇ ਰਾਜੂ ਯਾਦਵ ਦਾ ਡੀ. ਐਨ. ਏ. ਮੇਲ ਨਾ ਖਾਣ ਕਾਰਨ ਦੱਸਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਉਸ ਦੇ ਮਾਂ-ਬਾਪ ਨਾ ਹੋਣ ਕਾਰਨ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਡੀ. ਐਨ. ਏ. ਹੋਣ ਕਾਰਨ ਮੁਸ਼ਕਿਲ ਆ ਰਹੀ ਹੈ |
ਡੀਪ ਪੈਨੀਟਰੇਸ਼ਨ ਰਾਡਾਰ ਰਾਹੀਂ ਕਢਵਾਈਆਂ ਲਾਸ਼ਾਂ
ਸੁਸ਼ਮਾ ਸਵਰਾਜ ਨੇ ਆਪਣੇ ਤਕਰੀਬਨ 25 ਮਿੰਟਾਂ ਦੇ ਭਾਸ਼ਣ 'ਚ ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਈ. ਐਸ. ਆਈ. ਐਸ. ਦੇ ਕਬਜ਼ੇ 'ਚੋਂ ਮੋਸੂਲ ਦੀ ਆਜ਼ਾਦੀ ਤੋਂ ਬਾਅਦ ਸਰਕਾਰ ਦੀਆਂ ਕੋਸ਼ਿਸ਼ਾਂ ਨੇ ਰਫ਼ਤਾਰ ਫੜੀ ਸੀ | ਪਹਿਲਾਂ ਇਕੱਠੇ ਦਫਨਾਈਆਂ ਗਈਆਂ ਲਾਸ਼ਾਂ 'ਚੋਂ ਭਾਰਤੀਆਂ ਦੀ ਪਹਿਚਾਣ ਕਰਨ ਲਈ ਰਾਜ ਸਰਕਾਰਾਂ ਦੀ ਮਦਦ ਨਾਲ ਉਨ੍ਹਾਂ ਦੇ ਪਰਿਵਾਰ ਦੇ ਡੀ. ਐਨ. ਏ. ਭੇਜੇ ਗਏ | ਪਰ ਇਕ ਸੂਹ ਦੇ ਆਧਾਰ 'ਤੇ ਇਕ ਪਹਾੜ 'ਚ ਲਾਸ਼ਾਂ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਪਹਾੜ 'ਤੇ ਦਫ਼ਨਾਈਆਂ ਲਾਸ਼ਾਂ ਦਾ ਪਤਾ ਲਾਉਣ ਲਈ ਡੀਪ ਪੈਨੀਟਰੇਸ਼ਨ ਰਾਡਾਰ ਦੀ ਵਰਤੋਂ ਕੀਤੀ ਗਈ | ਲਾਸ਼ ਨੂੰ ਇਰਾਕੀ ਅਧਿਕਾਰੀਆਂ ਦੀ ਮਦਦ ਨਾਲ ਕੱ ਢਿਆ ਗਿਆ, ਜਿਸ 'ਚ 39 ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਵਿਦੇਸ਼ ਮੰਤਰੀ ਨੇ ਖੁਦਾਈ ਦੌਰਾਨ ਕੁਝ ਲੰਮੇ ਵਾਲ ਅਤੇ ਕੜੇ ਮਿਲਣ ਦੀ ਵੀ ਜਾਣਕਾਰੀ ਦਿੱਤੀ ਜੋ ਕਿ ਸਿੱਖ ਨੌਜਵਾਨਾਂ ਦੀ ਪਹਿਚਾਣ ਹੈ |
ਮਸੀਹ ਦੇ ਦਾਅਵੇ ਨੂੰ ਅੱਜ ਵੀ ਕੀਤਾ ਖਾਰਜ
ਵਿਦੇਸ਼ ਮੰਤਰੀ ਨੇ ਆਪਣੇ ਬਿਆਨ ਦੀ ਸ਼ੁਰੂਆਤ 'ਚ ਹੀ ਹਰਜੀਤ ਮਸੀਹ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਦੇ ਲਗਾਤਾਰ ਬਦਲਦੇ ਬਿਆਨਾਂ ਕਾਰਨ ਉਸ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ | ਸੁਸ਼ਮਾ ਮੁਤਾਬਿਕ ਮਸੀਹ ਨੇ ਉਥੋਂ ਬਚ ਕੇ ਨਿਕਲਣ ਦਾ ਜੁਗਾੜ ਕੀਤਾ ਸੀ |
ਕੈਪਟਨ ਵਲੋਂ ਪੀੜਤ ਪਰਿਵਾਰਾਂ ਲਈ ਸਹਾਇਤਾ ਦੀ ਮੰਗ
ਚੰਡੀਗੜ੍ਹ, 20 ਮਾਰਚ (ਬਿਉਰੋ ਚੀਫ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਦੀ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਰਾਕ ਵਿਚ ਮਾਰੇ ਗਏ ਭਾਰਤੀਆਂ 'ਚੋਂ 27 ਪੰਜਾਬੀ ਹਨ | ਉਨ੍ਹਾਂ ਮਾਰੇ ਗਏ ਸਾਰੇ ਭਾਰਤੀਆਂ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਕਿਹਾ ਕਿ ਉਹ ਮਾਰੇ ਗਏ ਇਨ੍ਹਾਂ ਪੰਜਾਬੀਆਂ ਦੇ ਕਫ਼ਨ ਵਾਪਸ ਦੇਸ਼ ਲਿਆਉਣ ਦਾ ਪ੍ਰਬੰਧ ਕਰਨ ਤਾਂ ਜੋ ਉਨ੍ਹਾਂ ਦੇ ਅੰਤਿਮ ਸੰਸਕਾਰ ਕੀਤੇ ਜਾ ਸਕਣ | ਉਨ੍ਹਾਂ ਕੇਂਦਰੀ ਮੰਤਰੀ ਤੋਂ ਇਨ੍ਹਾਂ ਪਰਿਵਾਰਾਂ ਲਈ 20 ਹਜ਼ਾਰ ਰੁਪਏ ਮਹੀਨਾ ਦੀ ਸਹਾਇਤਾ ਦੀ ਵੀ ਮੰਗ ਕੀਤੀ | ਉਨ੍ਹਾਂ ਸਾਰੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਰਾਜ ਸਰਕਾਰ ਵੀ ਆਪਣੇ ਪੱਧਰ 'ਤੇ ਇਨ੍ਹਾਂ ਪਰਿਵਾਰਾਂ ਲਈ ਜੋ ਕੁੱਝ ਕਰ ਸਕੀ ਕਰੇਗੀ |

39 ਭਾਰਤੀਆਂ ਦੇ ਨਾਂਅ

- ਪੰਜਾਬ -
ਧਰਮਿੰਦਰ ਕੁਮਾਰ ਤਲਵੰਡੀ ਝਿਓਰਾ (ਗੁਰਦਾਸਪੁਰ), ਹਰੀਸ਼ ਕੁਮਾਰ ਬਟਾਲਾ (ਗੁਰਦਾਸਪੁਰ), ਹਰਸਿਮਰਨਜੀਤ ਸਿੰਘ ਬੱਲੋਵਾਲ (ਅੰਮਿ੍ਤਸਰ), ਕੰਵਲਜੀਤ ਸਿੰਘ ਰੂਪਵਾਲੀ (ਗੁਰਦਾਸਪੁਰ), ਮਲਕੀਤ ਸਿੰਘ, ਰਣਜੀਤ ਸਿੰਘ ਮਾਨਾਂਵਾਲਾ (ਅੰਮਿ੍ਤਸਰ), ਸੋਨੂੰ ਚਵਿੰਡਾ ਦੇਵੀ (ਅੰਮਿ੍ਤਸਰ), ਸੰਦੀਪ ਕੁਮਾਰ, ਮਨਜਿੰਦਰ ਸਿੰਘ ਭੋਏਾਵਾਲ (ਅੰਮਿ੍ਤਸਰ), ਗੁਰਚਰਨ ਸਿੰਘ ਜਲਾਲਉਸਮਾ (ਅੰਮਿ੍ਤਸਰ), ਬਲਵੰਤ ਰਾਇ ਢੱਡੇ (ਜਲੰਧਰ), ਰੂਪ ਲਾਲ ਬਾਠ ਕਲਾਂ (ਨਕੋਦਰ), ਦਵਿੰਦਰ ਸਿੰਘ ਚੱਕ ਦੇਸ ਰਾਜ (ਜਲੰਧਰ), ਕੁਲਵਿੰਦਰ ਸਿੰਘ ਖਾਨਕੇ (ਭੋਗਪੁਰ), ਜਤਿੰਦਰ ਸਿੰਘ ਸਿਆਲਕਾ (ਅੰਮਿ੍ਤਸਰ), ਨਿਸ਼ਾਨ ਸਿੰਘ ਸਰਗੋਆਣਾ (ਅੰਮਿ੍ਤਸਰ), ਗੁਰਦੀਪ ਸਿੰਘ ਜੈਦਪੁਰ (ਹੁਸ਼ਿਆਰਪੁਰ), ਕਮਲਜੀਤ ਸਿੰਘ ਛਾਉਣੀ ਕਲਾਂ (ਹੁਸ਼ਿਆਰਪੁਰ) ਗੋਬਿੰਦਰ ਸਿੰਘ ਮੁਰਾਰ (ਕਪੂਰਥਲਾ), ਪ੍ਰੀਤਪਾਲ ਸਿੰਘ ਧੂਰੀ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਪਰਵਿੰਦਰ ਕੁਮਾਰ ਜਗਤਪੁਰ, ਬਲਵੀਰ ਚੰਦ, ਸੁਰਜੀਤ ਮੇਨਕਾ ਚੂਹੜਵਾਲੀ (ਜਲੰਧਰ), ਨੰਦ ਲਾਲ, ਰਾਕੇਸ਼ ਕੁਮਾਰ ਕਾਦੀਆਂ |
- ਹਿਮਾਚਲ ਪ੍ਰਦੇਸ਼ -
ਅਮਨ ਕੁਮਾਰ, ਸੰਦੀਪ ਸਿੰਘ ਰਾਣਾ, ਇੰਦਰਜੀਤ, ਹੇਮ ਰਾਜ |
-ਪੱਛਮੀ ਬੰਗਾਲ -
ਸਮਰ ਟਿਕਾਦਰ, ਖੋਖਣ ਮਿਕਦਰ |
- ਬਿਹਾਰ -
ਸੰਤੋਸ਼ ਕੁਮਾਰ ਸਿੰਘ, ਬਿਦਿਆ ਭ-ਣ ਤਿਵਾੜੀ, ਅਦਾਲਤ ਸਿੰਘ, ਸੁਸ਼ੀਲ ਕੁਮਾਰ ਕੁਸ਼ਵਾਹਾ, ਧਰਮਿੰਦਰ ਕੁਮਾਰ, ਰਾਜੂ ਕੁਮਾਰ ਯਾਦਵ (ਡੀ. ਐਨ. ਏ.) ਪਛਾਣ ਬਾਕੀ ਹੈ |

ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਕਾਲੀਆਂ 'ਤੇ ਪਾਣੀ ਦੀਆਂ ਬੁਛਾੜਾਂ

• ਸੁਖਬੀਰ, ਵਿਜੇ ਸਾਂਪਲਾ ਸਮੇਤ ਸੈਂਕੜੇ ਆਗੂ ਤੇ ਵਰਕਰ ਗਿ੍ਫ਼ਤਾਰ ਤੇ ਰਿਹਾਅ • ਰਵਾਨਾ ਹੋਣ ਤੋਂ ਪਹਿਲਾਂ ਕੀਤੀ ਵੱਡੀ ਰੈਲੀ • ਰੈਲੀ 'ਚ ਹੋਏ ਭਾਰੀ ਇਕੱਠ ਤੋਂ ਅਕਾਲੀ ਦਲ ਹਾਈਕਮਾਨ ਬਾਗ਼ੋ-ਬਾਗ਼
0 ਗੁਰਸੇਵਕ ਸਿੰਘ ਸੋਹਲ / ਵਿਕਰਮਜੀਤ ਸਿੰਘ ਮਾਨ -
ਚੰਡੀਗੜ੍ਹ, 20 ਮਾਰਚ -ਪੰਜਾਬ ਦੀ ਕਾਂਗਰਸ ਸਰਕਾਰ 'ਤੇ ਲੋਕਾਂ ਨਾਲ ਵਿਸ਼ਵਾਸਘਾਤ ਦੇ ਦੋਸ਼ਾਂ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ 'ਤੇ ਚੰਡੀਗੜ੍ਹ ਪੁਲਿਸ ਨੇ ਜਲ-ਤੋਪਾਂ ਨਾਲ ਪਾਣੀ ਦੀਆਂ ਬੁਛਾੜਾਂ ਕਰ ਕੇ ਅਤੇ ਉਨ੍ਹਾਂ 'ਤੇ ਲਾਠੀਚਾਰਜ ਕਰਦੇ ਹੋਏ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵੱਲ ਜਾਣ ਤੋਂ ਰੋਕ ਦਿੱਤਾ | ਇਥੋਂ ਦੇ ਸੈਕਟਰ-25 ਰੈਲੀ ਮੈਦਾਨ ਵਿਖੇ ਵੱਡੀ ਰੋਸ ਰੈਲੀ ਮਗਰੋਂ ਵਿਧਾਨ ਸਭਾ ਵੱਲ ਰਵਾਨਾ ਹੋਏ ਇਸ ਮਾਰਚ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕਰ ਰਹੇ ਸਨ | ਇਸ ਦੌਰਾਨ ਕਈ ਅਕਾਲੀ ਆਗੂਆਂ ਤੇ ਵਰਕਰਾਂ ਦੀਆਂ ਦਸਤਾਰਾਂ ਲਹਿ ਗਈਆਂ ਅਤੇ ਕੁਝ ਆਗੂਆਂ ਦੇ ਗੁੱਝੀਆਂ ਸੱਟਾਂ ਵੱਜੀਆਂ | ਇਸ ਰੋਸ ਪ੍ਰਦਰਸ਼ਨ 'ਚ ਪੰਜਾਬ ਭਾਜਪਾ ਦੇ ਨੇਤਾ ਵੀ ਸ਼ਾਮਿਲ ਸਨ | ਪ੍ਰਦਰਸ਼ਨ ਦੌਰਾਨ ਕੁਝ ਅਕਾਲੀ ਵਰਕਰਾਂ ਨੇ ਪੁਲਿਸ 'ਤੇ ਡਾਂਗਾ ਅਤੇ ਪੱਥਰਾਂ ਨਾਲ ਹਮਲਾ ਵੀ ਕੀਤਾ ਪਰ ਪੁਲਿਸ ਨੇ ਜਲਦ ਹੀ ਸਥਿਤੀ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਰੈਲੀ ਮੈਦਾਨ ਨੇੜੇ ਥੋੜ੍ਹੀ-ਥੋੜ੍ਹੀ ਦੂਰੀ 'ਤੇ ਦੋ ਭਾਗਾਂ 'ਚ ਬੈਰੀਕੇਡ ਲਾਏ ਹੋਏ ਸਨ, ਪਹਿਲੇ ਬੈਰੀਕੇਡ ਤਾਂ ਅਕਾਲੀ ਆਗੂ ਅਤੇ ਵਰਕਰ ਪਾਰ ਕਰ ਗਏ, ਪ੍ਰੰਤੂ ਕਾਫੀ ਜੱਦੋਜਹਿਦ ਤੋਂ ਬਾਅਦ ਵੀ ਉਹ ਦੂਜੇ ਬੈਰੀਕੇਡਾਂ ਨੂੰ ਪਾਰ ਨਹੀਂ ਕਰ ਸਕੇ | ਪਾਣੀ ਦੀਆਂ ਕਾਫ਼ੀ ਬੁਛਾੜਾਂ ਮਗਰੋਂ ਵੀ ਜਦੋਂ ਅਕਾਲੀ ਆਗੂ ਅਤੇ ਵਰਕਰ, ਬੈਰੀਕੇਡਾਂ 'ਤੇ ਡਟੇ ਰਹੇ ਤਾਂ ਪੁਲਿਸ ਨੇ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢੀਂਡਸਾ, ਸ਼ਰਨਜੀਤ ਸਿੰਘ ਢਿੱਲੋਂ, ਅਨਿਲ ਜੋਸ਼ੀ, ਕੇ.ਡੀ. ਭੰਡਾਰੀ, ਐਨ.ਕੇ. ਸ਼ਰਮਾ, ਪਵਨ ਕੁਮਾਰ ਟੀਨੂੰ, ਮਨਤਾਰ ਸਿੰਘ ਬਰਾੜ, ਬਲਦੇਵ ਸਿੰਘ ਖਾਰਾ, ਇਕਬਾਲ ਸਿੰਘ ਝੂੰਦਾਂ, ਡਾ. ਐਸ.ਕੇ. ਸੁੱਖੀ, ਲਖਬੀਰ ਸਿੰਘ ਲੋਧੀਨੰਗਲ, ਦਰਬਾਰਾ ਸਿੰਘ ਗੁਰੂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਬੰਸ ਸਿੰਘ ਰੁਮਾਣਾ ਅਤੇ ਜਗਦੀਪ ਨਕਈ ਨੂੰ ਹਿਰਾਸਤ 'ਚ ਲੈ ਕੇ ਸੈਕਟਰ-17 ਥਾਣੇ ਲੈ ਗਈ ਅਤੇ 35 ਕੁ ਮਿੰਟ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ | ਇਸ ਤੋਂ ਇਲਾਵਾ ਪੁਲਿਸ ਨੇ ਕਈ ਵਰਕਰ ਵੀ ਹਿਰਾਸਤ 'ਚ ਲਏ ਅਤੇ ਉਨ੍ਹਾਂ ਨੂੰ ਖੇਡ ਸਟੇਡੀਅਮ ਲੈ ਗਈ, ਉਨ੍ਹਾਂ ਨੂੰ ਵੀ ਬਾਅਦ 'ਚ ਰਿਹਾਅ ਕਰ ਦਿੱਤਾ ਗਿਆ |
ਇਸ ਤੋਂ ਪਹਿਲਾਂ ਰੈਲੀ ਮੈਦਾਨ ਵਿਖੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਇਸ ਘਿਰਾਓ ਬਾਰੇ ਬਿਆਨ ਦਿੱਤਾ ਹੈ ਕਿ ਅਕਾਲੀ ਇਹ ਧਰਨਾ ਚੰਡੀਗੜ੍ਹ ਨਹੀਂ, ਬਲਕਿ ਦਿੱਲੀ ਜਾ ਕੇ ਲਾਉਣ, ਪ੍ਰੰਤੂ ਕੈਪਟਨ ਸਾਹਬ! ਦਿੱਲੀ ਵਾਲਿਆਂ ਨੇ ਤਾਂ ਪੰਜਾਬ ਦੇ ਲੋਕਾਂ ਨਾਲ ਉਹ ਵਾਅਦੇ ਨਹੀਂ ਸਨ ਕੀਤੇ, ਜੋ ਤੁਸੀਂ ਕੀਤੇ ਸਨ, ਤੁਸੀਂ ਪੰਜਾਬ ਦੇ ਕਿਸਾਨ, ਮਜ਼ਦੂਰ, ਬੇਰੁਜ਼ਗਾਰ ਨੌਜਵਾਨਾਂ ਦੀ ਪਿੱਠ 'ਚ ਛੁਰਾ ਮਾਰਿਆ, ਤੁਸੀਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਝੂਠੀ ਸਹੁੰ ਖਾਧੀ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਜੋ ਜ਼ਬਾਨ ਦੇ ਦਿੱਤੀ, ਉਸ ਤੋਂ ਨਹੀਂ ਮੁੱਕਰੇ | ਅਸੀਂ ਖ਼ਜ਼ਾਨੇ 'ਚੋਂ ਹਰ ਸਾਲ 6 ਹਜ਼ਾਰ ਕਰੋੜ ਰੁਪਏ ਦੇ ਕੇ ਕਿਸਾਨਾਂ ਦੇ ਬਿੱਲ ਮੁਆਫ਼ ਕੀਤੇ, ਹੁਣ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਕੇਵਲ 100 ਕਰੋੜ ਰੁਪਏ ਦੇ ਕੇ ਹੀ ਰੋਈ ਜਾਂਦੇ ਹਨ ਕਿ ਖ਼ਜ਼ਾਨਾ ਖਾਲੀ ਹੈ, ਜਦਕਿ ਅਸੀਂ 10 ਸਾਲਾਂ 'ਚ ਕੁੱਲ 60 ਹਜ਼ਾਰ ਕਰੋੜ ਦੇ ਕਿਸਾਨਾਂ ਦੇ ਬਿੱਲ ਹੀ ਮੁਆਫ਼ ਕਰ ਦਿੱਤੇ ਸੀ, ਪ੍ਰੰਤੂ ਅਸੀਂ ਕਦੇ ਨਹੀਂ ਸੀ ਕਿਹਾ ਕਿ ਖ਼ਜ਼ਾਨਾ ਖਾਲੀ ਹੈ | ਕੈਪਟਨ ਸਰਕਾਰ ਨੇ ਤਾਂ ਕਈ ਸਕੀਮਾਂ ਵੀ ਬੰਦ ਕਰ ਦਿੱਤੀਆਂ | ਹਿੰਦੁਸਤਾਨ ਦੇ ਇਤਿਹਾਸ 'ਚ ਇਹ ਕਾਂਗਰਸ ਸਰਕਾਰ ਕਿਸੇ ਸੂਬੇ ਦੀ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੂੰ ਸੂਬੇ ਦੇ ਇਕ ਸਾਲ 'ਚ ਹੀ ਐਨੀ ਨਫ਼ਰਤ ਕਰਨ ਲੱਗ ਪਏ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੇ ਸਿਆਸੀ ਜੀਵਨ 'ਚ ਵੱਡੇ- ਵੱਡੇ ਇਕੱਠ ਦੇਖੇ, ਪ੍ਰੰਤੂ ਜਿੰਨਾ ਵੱਡਾ ਇਕੱਠ ਅੱਜ ਹੋਇਆ ਹੈ, ਇਤਿਹਾਸ 'ਚ ਐਡਾ ਇਕੱਠ ਕਦੇ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਇਹ ਇਕੱਠ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰ ਿਖ਼ਲਾਫ਼ ਬੇਪ੍ਰਤੀਤੀ ਦਾ ਮਤਾ ਪਾਸ ਕਰ ਦਿੱਤਾ ਹੈ | ਸਰਕਾਰਾਂ ਬਹੁਤ ਦੇਖੀਆਂ, ਪ੍ਰੰਤੂ ਜਿਸ ਤਰ੍ਹਾਂ ਅਮਰਿੰਦਰ ਸਿੰਘ ਦੀ ਸਰਕਾਰ ਵਾਅਦੇ ਕਰ ਕੇ ਮੁੱਕਰੀ ਹੈ, ਅਜਿਹੀ ਸਰਕਾਰ ਕਦੇ ਨਹੀਂ ਦੇਖੀ | ਕਈ ਸੂਬਿਆਂ ਨੇ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ, ਅਜਿਹਾ ਕਰਨਾ ਸਰਕਾਰਾਂ ਲਈ ਕੋਈ ਮੁਸ਼ਕਿਲ ਨਹੀਂ ਹੁੰਦਾ | ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ | ਕਿਸਾਨਾਂ 'ਤੇ ਹਜ਼ਾਰਾਂ ਕਰੋੜ ਰੁਪਏ ਕਰਜ਼ਾ ਹੈ, ਪ੍ਰੰਤੂ ਇਸ ਸਰਕਾਰ ਨੇ ਪਿਛਲੇ ਬਜਟ ਇਜਲਾਸ 'ਚ ਇਹ ਕਹਿੰਦਿਆਂ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਕਿ ਕੇਵਲ 1500 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਪ੍ਰੰਤੂ ਇਸਦੇ ਬਾਵਜੂਦ 1500 ਕਰੋੜ ਰੁਪਏ ਦਾ ਕਰਜ਼ਾ ਵੀ ਮੁਆਫ਼ ਨਹੀਂ ਕੀਤਾ, ਬਲਕਿ ਕਿਸਾਨਾਂ ਨੂੰ 5 ਰੁਪਏ, 7 ਰੁਪਏ, 5-10 ਹਜ਼ਾਰ ਰੁਪਏ ਦੇ ਕੇ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਹੈ | ਇਸ ਮੌਕੇ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸਟੇਜ ਤੋਂ ਵਾਰ-ਵਾਰ ਕੈਪਟਨ ਸਰਕਾਰ ਖਿਲਾਫ਼ ਰੌਚਕ ਨਾਅਰੇ ਲਾ ਕੇ ਪਾਰਟੀ ਵਰਕਰਾਂ 'ਚ ਜੋਸ਼ ਭਰਿਆ |
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਨੇ ਸਮੁੱਚੀ ਰੈਲੀ ਦੌਰਾਨ ਸਟੇਜ ਦੀ ਵਾਗਡੋਰ ਸੰਭਾਲੀ | ਇਸ ਮੌਕੇ ਸੀਨੀਅਰ ਅਕਾਲੀ ਨੇਤਾ ਸ. ਸਿਕੰਦਰ ਸਿੰਘ ਮਲੂਕਾ, ਸ. ਤੋਤਾ ਸਿੰਘ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ, ਸ. ਮਨਜਿੰਦਰ ਸਿੰਘ ਸਿਰਸਾ, ਭਾਈ ਗੁਰਚਰਨ ਸਿੰਘ ਗਰੇਵਾਲ ਫੈਡਰੇਸ਼ਨ ਗਰੇਵਾਲ, ਸੀਨੀਅਰ ਅਕਾਲੀ ਆਗੂ ਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਜਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਸ. ਸੁਰਜੀਤ ਸਿੰਘ ਰੱਖੜਾ, ਬੀਬੀ ਪਰਮਜੀਤ ਕੌਰ ਲਾਂਡਰਾਂ, ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਸ. ਹਰਦੀਪ ਸਿੰਘ, ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾ ਮਹਿਲ, ਅਮਰਜੀਤ ਸਿੰਘ ਪੰਜਰਥ, ਜਥੇ: ਕਰਤਾਰ ਸਿੰਘ ਅਲਹੌਰਾਂ, ਬਚਿੱਤਰ ਸਿੰਘ ਘੋਲੀਆ, ਦਰਸ਼ਨ ਸਿੰਘ ਘੋਲੀਆ, ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸਾਬਕਾ ਚੇਅਰਮੈਨ ਭਾਈ ਮਨਜੀਤ ਸਿੰਘ, ਯੂਥ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪਿ੍ੰਸ, ਪੰਜਾਬ ਜਲ ਸਪਲਾਈ ਬੋਰਡ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਚੰਨੀ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਮਨਜੀਤ ਸਿੰਘ ਭੋਮਾ, ਤਰਲੋਕ ਸਿੰਘ ਬਾਠ, ਡਾ: ਜਗਬੀਰ ਸਿੰਘ ਧਰਮਸੌਤ, ਮਲਕੀਤ ਸਿੰਘ ਮਧਰਾ, ਜਤਿੰਦਰ ਸਿੰਘ ਲੱਧਾਮੁੰਡਾ, ਯਾਦਵਿੰਦਰ ਸਿੰਘ ਮਾਨੋਚਾਹਲ, ਅਜੈਵੀਰਪਾਲ ਸਿੰਘ ਰੰਧਾਵਾ, ਚੇਅਰਮੈਨ ਰਵੇਲ ਸਿੰਘ, ਜਥੇ: ਦਿਲਬਾਗ ਸਿੰਘ ਵਡਾਲੀ, ਗੁਰਮਿੰਦਰ ਸਿੰਘ ਕਿਸ਼ਨਪੁਰ, ਨਾਇਬ ਸਿੰਘ ਕੋਹਾੜ, ਗੁਰਨੇਕ ਸਿੰਘ ਢਿੱਲੋਂ, ਕੁਲਦੀਪ ਸਿੰਘ ਉਬਰਾਏ, ਰਣਜੀਤ ਸਿੰਘ ਰਾਣਾ, ਗੁਰਪ੍ਰਤਾਪ ਸਿੰਘ ਪਨੂੰ, ਤਲਬੀਰ ਸਿੰਘ ਗਿੱਲ, ਦਵਿੰਦਰ ਸਿੰਘ ਬੌਬੀ ਖਾਨਕੋਟ ਸਰਣਾ ਭੁੱਲਰ, ਭਾਈ ਭੁਪਿੰਦਰ ਸਿੰਘ ਬਜਰੂੜ, ਅਮਨਦੀਪ ਸਿੰਘ ਅਬਿਆਣਾ, ਦਲਜੀਤ ਸਿੰਘ ਮਾਣੇਵਾਲ, ਬਲਵੰਤ ਸਿੰਘ ਘਲੌਟੀ, ਸ਼ਿਵਰਾਜ ਸਿੰਘ ਜੱਲ੍ਹਾ, ਵਿੱਕੀ ਮਿੱਦੂਖੇੜਾ ਸਮੇਤ ਕਈ ਅਕਾਲੀ ਨੇਤਾ ਹਾਜ਼ਰ ਸਨ |

ਲਾਸ਼ਾਂ ਮਿਲਣ ਦੀ ਇਰਾਕ ਨੇ ਵੀ ਕੀਤੀ ਪੁਸ਼ਟੀ

ਬਗਦਾਦ, 20 ਮਾਰਚ (ਏ. ਪੀ.)-ਇਰਾਕ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਤਿੰਨ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਇਸਲਾਮਿਕ ਸਟੇਟ (ਆਈ. ਐਸ. ਆਈ. ਐਸ.) ਦੇ ਅੱਤਵਾਦੀਆਂ ਵਲੋਂ ਮੋਸੂਲ ਤੋਂ ਅਗਵਾ ਕੀਤੇ 39 ਭਾਰਤੀਆਂ, ਜਿਨ੍ਹਾਂ 'ਚੋਂ ਬਹੁਤੇ ਪੰਜਾਬ ਨਾਲ ਸਬੰਧਤ ਸਨ, ਵਿਚੋਂ 38 ਦੀਆਂ ਲਾਸ਼ਾਂ ਮਿਲ ਗਈਆਂ ਹਨ | ਇਹ ਲਾਸ਼ਾਂ ਮੋਸੂਲ ਦੇ ਉੱਤਰੀ-ਪੱਛਮੀ ਇਲਾਕੇ ਵਿਚ ਬਦੂਸ਼ ਪਿੰਡ ਨੇੜੇ ਇਕ ਪਹਾੜੀ 'ਤੇ ਦਫਨਾਈਆਂ ਹੋਈਆਂ ਸਨ | ਇਸ ਇਲਾਕੇ 'ਤੇ ਇਰਾਕੀ ਫ਼ੌਜਾਂ ਨੇ ਪਿਛਲੇ ਸਾਲ ਕਬਜ਼ਾ ਕੀਤਾ ਸੀ |
ਇਰਾਕੀ ਅਧਿਕਾਰੀ ਨਜੀਹਾ ਅਬਦੁਲ ਅਮੀਰ ਅਲ-ਸ਼ਿਮਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਇਹ ਕਤਲ ਕਰਕੇ ਬਹੁਤ ਹੀ ਘਿਨੌਣਾ ਅਪਰਾਧ ਕੀਤਾ ਹੈ | ਇਹ ਸਾਰੇ ਭਾਰਤੀ ਉਥੇ ਉਸਾਰੀ ਦੇ ਕੰਮ ਵਿਚ ਲੱਗੇ ਹੋਏ ਸਨ | ਉਸ ਸਮੇਂ 10 ਹਜ਼ਾਰ ਦੇ ਲਗਪਗ ਭਾਰਤੀ ਇਰਾਕ ਵਿਚ ਕੰਮ ਕਰਦੇ ਸਨ |

ਮੈਂ ਤਾਂ ਪਿਛਲੇ ਤਿੰਨ ਸਾਲ ਤੋਂ ਕਹਿ ਰਿਹਾ ਹਾਂ-ਹਰਜੀਤ ਮਸੀਹ

ਗੁਰਦਾਸਪੁਰ, 20 ਮਾਰਚ (ਆਰਿਫ਼) - ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਰਾਕ ਵਿਚ ਲਾਪਤਾ ਹੋਏ 39 ਪੰਜਾਬੀਆਂ ਦਾ ਭੇਦ ਅੱਜ ਉਦੋਂ ਖ਼ਤਮ ਹੋ ਗਿਆ ਜਦੋਂ ਅੱਜ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਵਲੋਂ ਇਹ ਸਾਫ਼ ਕੀਤਾ ਗਿਆ ਕਿ ਇਹ ਲੋਕ ਇਰਾਕ ਵਿਚ ਜਿਉੂਾਦੇ ਨਹੀਂ ਹਨ |
ਇਸ ਮਾਮਲੇ ਦੇ ਸਬੰਧ ਵਿਚ ਹਰਜੀਤ ਮਸੀਹ ਵਾਸੀ ਗੁਰਦਾਸਪੁਰ ਨੇ ਸਾਲ 2014 ਵਿਚ ਇਹ ਦਾਅਵਾ ਕੀਤਾ ਸੀ ਕਿ ਭਾਰਤ ਸਰਕਾਰ ਵਲੋਂ ਜਿਨ੍ਹਾਂ 39 ਪੰਜਾਬੀਆਂ ਦੇ ਇਰਾਕ ਵਿਚ ਲਾਪਤਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਪੰਜਾਬੀ ਜਿਊਾਦੇ ਨਹੀਂ ਹਨ | ਹਰਜੀਤ ਮਸੀਹ ਨੇ ਇਹ ਦਾਅਵਾ ਕੀਤਾ ਸੀ ਕਿ 39 ਪੰਜਾਬੀਆਂ ਨੰੂ ਦਹਿਸ਼ਤਗਰਦਾਂ ਵਲੋਂ ਉਸ ਦੇ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਸਨ | ਅੱਜ ਜਦੋਂ ਇਸ ਗੱਲ ਦੀ ਸੁਸ਼ਮਾ ਸਵਰਾਜ ਵਲੋਂ ਪੁਸ਼ਟੀ ਕਰ ਦਿੱਤੀ ਗਈ ਹੈ ਤਾਂ ਹਰਜੀਤ ਮਸੀਹ ਨੇ ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਸ ਨੇ ਤਾਂ ਪਹਿਲਾਂ ਹੀ ਕਿਹਾ ਕਿ ਸੀ 39 ਪੰਜਾਬੀਆਂ ਨੰੂ ਮੇਰੇ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਸਨ | ਹਰਜੀਤ ਮਸੀਹ ਅਨੁਸਾਰ ਉਹ ਇਰਾਕ ਵਿਚ ਇਨ੍ਹਾਂ ਹੀ ਨੌਜਵਾਨਾਂ ਨਾਲ ਇਕ ਕੰਪਨੀ ਵਿਚ ਕੰਮ ਕਰਦਾ ਸੀ | ਇਰਾਕ ਦੇ ਹਾਲਾਤ ਵਿਗੜ ਜਾਣ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਇਹ ਚਾਹੁੰਦੇ ਸਨ ਕਿ ਉਹ ਇੱਥੋਂ ਚਲੇ ਜਾਣ ਪਰ ਕੰਪਨੀ ਮਾਲਕ ਵਲੋਂ ਉਨ੍ਹਾਂ ਨੰੂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਜਾਨ ਨੰੂ ਕੋਈ ਖ਼ਤਰਾ ਨਹੀਂ ਹੋਵੇਗਾ | ਇੱਥੋਂ ਤੱਕ ਕਿ ਕੁਝ ਦਹਿਸ਼ਤਗਰਦਾਂ ਨੇ ਉੱਥੇ ਪਹੰੁਚ ਕੇ ਖ਼ੁਦ ਉਨ੍ਹਾਂ ਨੰੂ ਭਰੋਸਾ ਦਿੱਤਾ ਸੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਕੁਝ ਨਹੀਂ ਕਹਿਣਗੇ | ਇਸ ਦੇ ਬਾਵਜੂਦ ਅਗਲੀ ਸਵੇਰ ਇਕ ਗੱਡੀ ਵਿਚ ਸਵਾਰ ਆਈ.ਐਸ.ਆਈ. ਦੇ ਅਨੇਕਾਂ ਦਹਿਸ਼ਤਗਰਦ ਉੱਥੇ ਪਹੰੁਚੇ ਕੇ ਉਸ ਕੰਪਨੀ ਵਿਚ ਕੰਮ ਕਰ ਰਹੇ ਮਜ਼ਦੂਰਾਂ ਨੰੂ ਆਪਣੇ ਨਾਲ ਕਿਸੇ ਪਹਾੜੀ ਖੇਤਰ ਵਿਚ ਲੈ ਗਏ | ਇਨ੍ਹਾਂ ਕਾਮਿਆਂ ਵਿਚ ਭਾਰਤ ਦੇ ਨਾਲ-ਨਾਲ ਬੰਗਲਾ ਦੇਸ਼ ਦੇ ਵੀ ਕਾਮੇ ਸ਼ਾਮਿਲ ਸਨ | ਅਣਪਛਾਤੀ ਜਗ੍ਹਾ 'ਤੇ ਪਹੰੁਚ ਕੇ ਇਨ੍ਹਾਂ ਦਹਿਸ਼ਤਗਰਦਾਂ ਵਲੋਂ ਭਾਰਤੀ ਅਤੇ ਬੰਗਲਾ ਦੇਸ਼ੀਆਂ ਨੰੂ ਅਲੱਗ-ਅਲੱਗ ਹੋਣ ਲਈ ਕਿਹਾ | ਜਦੋਂ ਹੀ ਭਾਰਤੀ ਅਤੇ ਬੰਗਲਾ ਦੇਸ਼ੀ ਅਲੱਗ-ਅਲੱਗ ਹੋਏ ਤਾਂ ਦਹਿਸ਼ਤਗਰਦਾਂ ਨੇ ਭਾਰਤੀਆਂ ਉਪਰ ਗੋਲੀਆਂ ਚਲਾ ਦਿੱਤੀਆਂ ਪਰ ਬੰਗਲਾ ਦੇਸ਼ੀਆਂ ਨੰੂ ਮੁਸਲਮਾਨ ਹੋਣ ਕਰਕੇ ਨਹੀਂ ਮਾਰਿਆ ਗਿਆ | ਦਹਿਸ਼ਤਗਰਦਾਂ ਵਲੋਂ ਚਲਾਈਆਂ ਗੋਲੀਆਂ ਵਿਚੋਂ ਇਕ ਗੋਲੀ ਹਰਜੀਤ ਮਸੀਹ ਦੀ ਲੱਤ 'ਤੇ ਲੱਗੀ ਜਿਸ ਕਾਰਨ ਉਹ ਘਬਰਾ ਕੇ ਬੇਹੋਸ਼ੀ ਦੀ ਹਾਲਤ 'ਚ ਜ਼ਮੀਨ 'ਤੇ ਡਿੱਗ ਗਿਆ | ਹੋਸ਼ ਆਉਣ 'ਤੇ ਹਰਜੀਤ ਮਸੀਹ ਨੇ ਦੇਖਿਆ ਕਿ ਉਸ ਦੇ ਆਸ ਪਾਸ ਮਰੇ ਹੋਏ ਭਾਰਤੀਆਂ ਦੀਆਂ ਲਾਸ਼ਾਂ ਪਈਆਂ ਹਨ | ਹਰਜੀਤ ਮਸੀਹ ਅਨੁਸਾਰ ਉਹ ਕਿਸੇ ਤਰ੍ਹਾਂ ਬਚ ਕੇ ਉੱਥੋਂ ਭਾਰਤ ਪਹੰੁਚ ਗਿਆ | ਜਿੱਥੇ ਦਿੱਲੀ ਪਹੰੁਚਦਿਆਂ ਹੀ ਉਸ ਨੰੂ ਭਾਰਤੀ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਉਸ ਨੰੂ ਹਿਰਾਸਤ ਵਿਚ ਲੈ ਲਿਆ ਅਤੇ ਕਈ ਮਹੀਨੇ ਤੱਕ ਉਸ ਕੋਲੋਂ ਪੁੱਛ ਪੜਤਾਲ ਕਰਦੇ ਰਹੇ |

ਸਮੁੱਚਾ ਭਾਰਤ ਪੀੜਤ ਪਰਿਵਾਰਾਂ ਨਾਲ-ਮੋਦੀ

ਨਵੀਂ ਦਿੱਲੀ, 20 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਾਰੇ ਭਾਰਤੀ ਇਰਾਕ ਦੇ ਮੋਸੂਲ ਸ਼ਹਿਰ ਨੇੜੇ ਮਾਰੇ ਗਏ 39 ਭਾਰਤੀਆਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਨਾਲ ਖੜ੍ਹੇ ਹਨ ਅਤੇ ਸਰਕਾਰ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ |
ਪ੍ਰਧਾਨ ਮੰਤਰੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਸਰਕਾਰ ਵਿਦੇਸ਼ਾਂ ਵਿਚ ਰਹਿੰਦੇ ਸਾਡੀਆਂ ਭੈਣਾਂ ਤੇ ਭਰਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਵਚਨਬੱਧ ਹੈ |

ਪੰਜਾਬ ਦੇ ਪਾਣੀਆਂ 'ਤੇ ਕਿਸੇ ਨੂੰ ਕਬਜ਼ਾ ਕਰਨ ਦੀ ਇਜਾਜ਼ਤ ਨਹੀ ਾ ਦਿੱਤੀ ਜਾਵੇਗੀ-ਰਾਜਪਾਲ

• ਵਿਧਾਨ ਸਭਾ ਦੇ ਬਜਟ ਸਮਾਗਮ ਦੀ ਸ਼ੁਰੂਆਤੀ ਬੈਠਕ ਦੌਰਾਨ ਰਾਜਪਾਲ ਦਾ ਭਾਸ਼ਣ • 'ਆਪ' ਵਿਧਾਇਕਾਂ ਵਲੋਂ ਵਾਕਆਊਟ
-ਹਰਕਵਲਜੀਤ ਸਿੰਘ -

ਚੰਡੀਗੜ੍ਹ, 20 ਮਾਰਚ - ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਵਲੋਂ ਅੱਜ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਏ ਬਜਟ ਸਮਾਗਮ ਦੀ ਸ਼ੁਰੂਆਤੀ ਬੈਠਕ ਦੌਰਾਨ ਪੜ੍ਹੇ ਗਏ ਭਾਸ਼ਣ ਵਿਚ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਰਾਵੀ, ਬਿਆਸ ਤੇ ਸਤਲੁਜ ਦੇ ਪਾਣੀਆਂ ਨੂੰ ਕਿਸੇ ਗ਼ੈਰ ਦਰਿਆਈ ਖੇਤਰ ਵਾਲੇ ਸੂਬੇ ਨੂੰ ਤਬਦੀਲ ਕੀਤੇ ਜਾਣ ਦੀ ਕਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ | ਵਿਧਾਨ ਸਭਾ 'ਚੋਂ ਅਕਾਲੀ ਤੇ ਭਾਜਪਾ ਮੈਂਬਰਾਂ ਦੀ ਗ਼ੈਰਹਾਜ਼ਰੀ ਤੇ 'ਆਪ' ਦੇ 2 ਵਿਧਾਨਕਾਰਾਂ ਨੂੰ ਛੱਡ ਕੇ ਬਾਕੀ ਵਿਧਾਨਕਾਰਾਂ ਵਲੋਂ ਕੀਤੇ ਵਾਕਆਊਟ ਕਾਰਨ ਰਾਜਪਾਲ ਵਲੋਂ ਸਰਕਾਰੀ ਮੈਂਬਰਾਂ ਸਾਹਮਣੇ ਹੀ ਆਪਣਾ ਭਾਸ਼ਣ ਰੱਖਿਆ | ਉਨ੍ਹਾਂ ਕਿਹਾ ਕਿ ਪੰਜਾਬ ਗੁਆਂਢੀ ਸੂਬਿਆਂ ਦੀਆਂ ਗ਼ੈਰ ਕਾਨੂੰਨੀ ਮੰਗਾਂ ਤੇ ਦਾਅਵਿਆਂ ਪ੍ਰਤੀ ਗੰਭੀਰ ਰੂਪ ਵਿਚ ਚੇਤੰਨ ਹੈ ਤੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਨਾ ਬਦਲਣ ਯੋਗ ਅਧਿਕਾਰਾਂ 'ਤੇ ਕਿਸੇ ਨੂੰ ਕਬਜ਼ਾ ਕਰਨ ਦੀ ਕਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਬਦਲਦੀਆਂ ਮੌਸਮੀ ਹਾਲਤਾਂ ਹਿਮਾਲੀਆ ਵਿਚਲੇ ਪਿਘਲ ਰਹੇ ਗਲੇਸ਼ੀਅਰ ਤੇ ਦਰਿਆਵਾਂ ਵਿਚ ਘੱਟ ਰਹੇ ਪਾਣੀ ਦੇ ਪੱਧਰ ਕਾਰਨ ਪੰਜਾਬ ਦਾ ਕਿਸਾਨ ਜ਼ਮੀਨ ਹੇਠਲੇ ਪਾਣੀ ਦੀ ਵਾਧੂ ਵਰਤੋਂ ਲਈ ਮਜਬੂਰ ਹੈ ਤੇ ਇਹ ਸੂਬਾ ਸਰਕਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ |
ਰਾਜਪਾਲ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਛੋਟੇ ਤੇ ਹਾਸ਼ੀਆ ਗ੍ਰਸਤ ਕਿਸਾਨਾਂ ਨੂੰ 2 ਲੱਖ ਰੁਪਏ ਦੀ ਰਾਹਤ ਦੇਣ ਦਾ ਲਿਆ ਗਿਆ ਫ਼ੈਸਲਾ ਕਿਸੇ ਹੋਰ ਰਾਜ ਵਲੋਂ ਆਪਣੇ ਕਿਸਾਨਾਂ ਨੂੰ ਦਿੱਤੀ ਗਈ ਰਾਹਤ ਨਾਲੋਂ ਦੁੱਗਣਾ ਹੈ | ਉਨ੍ਹਾਂ ਕਿਹਾ ਕਿ ਸਹਿਕਾਰੀ ਕਰਜ਼ਿਆਂ ਦੀ ਵਸੂਲੀ ਲਈ ਕੁਰਕੀ ਸਰਕਾਰ ਵਲੋਂ ਬੰਦ ਕਰ ਦਿੱਤੀ ਗਈ ਹੈ ਤੇ ਗ਼ੈਰ ਸੰਸਥਾਗਤ ਕਰਜ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਵੀ ਪੰਜਾਬ ਖੇਤੀਬਾੜੀ ਕਰਜ਼ ਅਨੁਕੂਲਤਾ ਐਕਟ 2016 ਵਿਚ ਸੋਧ ਲਈ ਵਿਚਾਰ ਵਟਾਂਦਰਾ ਜਾਰੀ ਹੈ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਰਾਜ ਵਿਚ ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵਿਚ 46 ਫ਼ੀਸਦੀ ਕਮੀ ਆਈ ਹੈ | ਉਨ੍ਹਾਂ ਭਾਸ਼ਣ 'ਚ ਦੱਸਿਆ ਕਿ ਮਗਰਲੀ ਸਰਕਾਰ ਦੌਰਾਨ ਝੂਠੇ ਕੇਸਾਂ ਦੀ ਜਾਂਚ ਲਈ ਬਣਾਏ ਜਸਟਿਸ ਮਹਿਤਾਬ ਸਿੰਘ ਇਨਕੁਆਰੀ ਕਮਿਸ਼ਨ ਵਲੋਂ ਹੁਣ ਤੱਕ 225 ਕੇਸਾਂ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਦੋਂਕਿ ਆਪਣੀਆਂ 5 ਅੰਤਿ੍ਮ ਰਿਪੋਰਟਾਂ ਵਿਚ 31 ਕੇਸਾਂ 'ਚ ਮੁਆਵਜ਼ੇ ਅਤੇ ਅਨੁਸ਼ਾਸਨੀ ਕਾਰਵਾਈ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਨਸ਼ਾ ਤਸਕਰਾਂ ਨੂੰ ਫੜਨ ਤੇ ਉਨ੍ਹਾਂ ਦਾ ਸਪਲਾਈ ਮਾਰਗ ਤੋੜਨ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਗੁਰਦਾਸਪੁਰ ਪਾਰਲੀਮਾਨੀ ਹਲਕੇ ਦੀ ਚੋਣ ਤੋਂ ਇਲਾਵਾ 32 ਨਗਰ ਪਾਲਿਕਾਵਾਂ ਤੇ 4 ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਹਨ, ਜੋ ਕਿ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈਆਂ ਅਤੇ ਇਨ੍ਹਾਂ ਚੋਣਾਂ ਵਿਚ ਵੀ ਲੋਕਾਂ ਨੇ ਸਰਕਾਰ ਪ੍ਰਤੀ ਆਪਣਾ  ਵਿਸ਼ਵਾਸ ਦੁਹਰਾਇਆ | ਉਨ੍ਹਾਂ ਦੱਸਿਆ ਕਿ ਸ਼ਾਹਪੁਰ ਕੰਢੀ ਡੈਮ ਲਈ ਲੰਬਿਤ ਸਾਰੇ ਮੁੱਦਿਆਂ ਨੂੰ ਨਿਪਟਾ ਲਿਆ ਗਿਆ ਹੈ ਅਤੇ ਹੁਣ 2286 ਕਰੋੜ ਦੀ ਲਾਗਤ ਵਾਲੇ ਇਸ ਪ੍ਰੋਜੈਕਟ 'ਤੇ ਛੇਤੀ ਕੰਮ ਸ਼ੁਰੂ ਹੋ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਕੰਢੀ ਕਨਾਲ ਸਟੇਜ-2 ਨੂੰ ਉਨ੍ਹਾਂ ਦੀ ਸਰਕਾਰ ਦਸੰਬਰ 2019 ਤੱਕ ਮੁਕੰਮਲ ਕਰਨ ਲਈ ਵਚਨਬੱਧ ਹੈ, ਜਿਸ ਨਾਲ 23326 ਹੈਕਟੇਅਰ ਜ਼ਮੀਨ ਦੀ ਸਿੰਜਾਈ ਹੋ ਸਕੇਗੀ | ਉਨ੍ਹਾਂ ਦੱਸਿਆ ਕਿ ਨਵੀਂ ਸਮਾਰਟ ਰਾਸ਼ਨ ਕਾਰਡ ਸਕੀਮ ਜਿਸ ਦਾ ਆਰੰਭ ਅਜੀਤ ਨਗਰ, ਪਟਿਆਲਾ, ਮਾਨਸਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਜ਼ਿਲਿ੍ਹਆਂ ਵਿਚ ਕੀਤਾ ਗਿਆ ਹੈ, ਆਉਂਦੇ ਸਾਲ ਦੌਰਾਨ ਸਾਰੇ ਸੂਬੇ 'ਚ ਲਾਗੂ ਹੋ ਜਾਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਕਿਸਾਨ 100 ਫ਼ੀਸਦੀ ਜਾਂ 50 ਫ਼ੀਸਦੀ ਬਿਜਲੀ ਸਬਸਿਡੀ ਨੂੰ ਤਿਆਗਣ ਦੀ ਸਵੈ ਇੱਛਾ ਸਕੀਮ ਅਧੀਨ ਅੱਗੇ ਆਉਣਗੇ, ਉਨ੍ਹਾਂ ਤੋਂ ਕ੍ਰਮਵਾਰ 403 ਰੁਪਏ ਤੇ 202 ਰੁਪਏ ਪ੍ਰਤੀ ਬੀ.ਐੱਚ.ਪੀ. ਪ੍ਰਤੀ ਮਹੀਨਾ ਬਿਜਲੀ ਬਿੱਲ ਵਸੂਲ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਆਤਮ ਹੱਤਿਆਵਾਂ ਕਰਨ ਵਾਲੇ ਕਿਸਾਨਾਂ ਤੇ ਖੇਤੀਬਾੜੀ ਕਾਮਿਆਂ ਦੇ 252 ਪਰਿਵਾਰਾਂ ਨੂੰ 7 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਦੋਂਕਿ ਸਾਲ 2017-18 ਦੌਰਾਨ ਜ਼ਿਆਦਾ ਮੀਂਹ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ 108 ਕਰੋੜ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ 25718 ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ ਤੇ ਆਪਣੀ ਗੱਡੀ ਆਪਣਾ ਰੁਜ਼ਗਾਰ ਸਕੀਮ ਅਧੀਨ ਹੁਣ ਤੱਕ 10353 ਵਿਅਕਤੀਆਂ ਨੂੰ ਸਕੀਮ ਦਾ ਲਾਭ ਮਿਲ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਮਨਰੇਗਾ ਅਧੀਨ 1,43,861 ਨਵੇਂ ਜਾਬ ਕਾਰਡ ਵੀ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਅਸ਼ੀਰਵਾਦ ਸਕੀਮ ਅਧੀਨ ਸ਼ਗਨ ਦੀ ਰਕਮ 15000 ਤੋਂ ਵਧਾ ਕੇ 21000 ਰੁਪਏ ਕਰ ਦਿੱਤੀ ਗਈ ਹੈ | ਜਦੋਂਕਿ ਪੈਨਸ਼ਨਾਂ 500 ਤੋਂ ਵਧਾ ਕੇ 750 ਰੁਪਏ ਕੀਤੀਆਂ ਗਈਆਂ ਹਨ ਤੇ ਵਿੱਦਿਅਕ ਤਕਨੀਕੀ ਪੇਸ਼ਾਵਰਾਨਾ ਸੰਸਥਾਵਾਂ ਵਿਚ ਪੱਛੜੀਆਂ ਸ਼ੇ੍ਰਣੀਆਂ ਦੇ ਰਾਖਵੇਂਕਰਨ ਦਾ ਕੋਟਾ 5 ਫ਼ੀਸਦੀ ਤੋਂ ਵਧਾ ਕੇ 10 ਫ਼ੀਸਦੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਾਲ 2017-18 ਦੌਰਾਨ 650 ਕਰੋੜ ਦੀ ਲਾਗਤ ਨਾਲ 10 ਜੁਡੀਸ਼ੀਅਲ ਕੋਰਟ ਕੰਪਲੈਕਸ, 3 ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, 3 ਖੇਡ ਕਾਲਜ ਵੀ ਮੈਰੀਟੋਰੀਅਸ ਸਕੂਲ ਤੇ ਤਰਨਤਾਰਨ ਵਿਖੇ ਗੋਇੰਦਵਾਲ ਸਾਹਿਬ ਜੇਲ੍ਹ ਤੇ ਕਰਤਾਰਪੁਰ, ਫ਼ਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਵਿਖੇ 4 ਯਾਦਗਾਰਾਂ ਦਾ ਕਾਰਜ ਵੀ ਹੱਥਾਂ ਵਿਚ ਲਿਆ ਗਿਆ ਜੋ ਪ੍ਰਗਤੀ ਅਧੀਨ ਹਨ |
ਕੁਲਤਾਰ ਸਿੰਘ ਤੇ ਅਮਰਜੀਤ ਸਿੰਘ ਸੰਧਰਾ ਨੇ 'ਆਪ' ਦੇ ਵਾਕਆਊਟ ਦਾ ਨਹੀਂ ਦਿੱਤਾ ਸਾਥ
ਸਦਨ ਵਿਚ ਰਾਜਪਾਲ ਵਲੋਂ ਅਜੇ ਕੋਈ 5 ਮਿੰਟ ਦਾ ਭਾਸ਼ਣ ਹੀ ਪੂਰਾ ਕੀਤਾ ਗਿਆ ਸੀ ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦਾ ਜ਼ਿਕਰ ਕਰ ਰਹੇ ਸਨ, ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਦਨ ਵਿਚ ਉਠ ਕੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦੇ ਕੇਵਲ ਦਾਅਵੇ ਹੋ ਰਹੇ ਹਨ | ਆਪਣੇ ਕੁੱਝ ਸ਼ਬਦ ਬੋਲਣ ਤੋਂ ਬਾਅਦ ਆਪਣੀ ਪਾਰਟੀ ਦੇ ਵਿਧਾਨਕਾਰਾਂ ਨੂੰ ਉਨ੍ਹਾਂ ਸਦਨ ਤੋਂ ਵਾਕਆਊਟ ਕਰਨ ਦਾ ਇਸ਼ਾਰਾ ਕੀਤਾ ਤੇ ਉਨ੍ਹਾਂ ਦੇ ਵਿਧਾਨਕਾਰ ਸਦਨ ਤੋਂ ਵਾਕਆਊਟ ਕਰ ਗਏ | ਲੋਕ ਇਨਸਾਫ਼ ਪਾਰਟੀ ਦੇ ਦੋਨੋਂ ਵਿਧਾਨਕਾਰ ਵੀ ਉਨ੍ਹਾਂ ਦੇ ਵਾਕਆਊਟ ਦੇ ਸਮਰਥਨ ਵਿਚ ਸਦਨ ਤੋਂ ਚਲੇ ਗਏ, ਪਰ ਦਿਲਚਸਪ ਗੱਲ ਇਹ ਸੀ ਕਿ ਆਮ ਆਦਮੀ ਪਾਰਟੀ ਦੇ 2 ਵਿਧਾਨਕਾਰ ਅਮਰਜੀਤ ਸਿੰਘ ਸੰਧਰਾ (ਕੋਟਕਪੂਰਾ) ਤੇ ਕੁਲਤਾਰ ਸਿੰਘ (ਰੋਪੜ) ਵਲੋਂ 'ਆਪ' ਵਿਧਾਨਕਾਰਾਂ ਦਾ ਸਾਥ ਨਾ ਦਿੱਤਾ ਗਿਆ ਅਤੇ ਉਹ ਸਦਨ ਵਿਚ ਹੀ ਬੈਠੇ ਰਹੇ | ਉਨ੍ਹਾਂ ਕਿਹਾ ਕਿ ਲੋਕਾਂ ਸਾਨੂੰ ਸਦਨ ਵਿਚ ਚੁਣ ਕੇ ਭੇਜਿਆ ਹੈ ਤੇ ਸਾਨੂੰ ਪਹਿਲਾਂ ਇਹ ਸੁਣਨਾ ਚਾਹੀਦਾ ਹੈ ਕਿ ਰਾਜਪਾਲ ਕਹਿ ਕੀ ਰਹੇ ਹਨ ਪਰ ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਕਿਸੇ ਵੀ ਤਰ੍ਹਾਂ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕੀਤਾ ਅਤੇ ਨਾ ਹੀ ਪਾਰਟੀ ਦੇ ਆਦੇਸ਼ ਦਾ ਉਲੰਘਣ ਕੀਤਾ ਹੈ | ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਉਕਤ ਦੋਨਾਂ ਵਿਧਾਨਕਾਰਾਂ ਨੂੰ ਪਾਰਟੀ ਦਾ ਹੁਕਮ ਨਾ ਮੰਨਣ ਲਈ ਕਾਰਨ ਦੱਸੋ ਨੋਟਿਸ ਜਾਰੀ ਕਰਨਗੇ | ਪਰ ਇਨ੍ਹਾਂ ਦੋਨਾਂ ਵਿਧਾਨਕਾਰਾਂ ਵਲੋਂ ਬਾਅਦ ਵਿਚ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸ਼ਮੂਲੀਅਤ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਕੋਲੋਂ ਉਕਤ ਗ਼ਲਤੀ ਅਨਜਾਣੇ ਵਿਚ ਹੋ ਗਈ ਤੇ ਉਨ੍ਹਾਂ ਨੂੰ ਇਹ ਸਪੱਸ਼ਟ ਹੀ ਨਹੀਂ ਹੋਇਆ ਕਿ ਪਾਰਟੀ ਮੈਂਬਰ ਵਾਕਆਊਟ ਕਰ ਰਹੇ ਹਨ | ਹਾਲਾਂਕਿ ਸ. ਖਹਿਰਾ ਨੇ ਮੀਟਿੰਗ ਵਿਚ ਦੱਸਿਆ ਕਿ ਉਕਤ ਵਾਕਆਊਟ ਸਬੰਧੀ ਫ਼ੈਸਲਾ ਵਿਧਾਇਕ ਦਲ ਦੀ ਮੀਟਿੰਗ ਵਿਚ ਪਹਿਲਾਂ ਹੀ ਲੈ ਲਿਆ ਗਿਆ ਸੀ | ਉਕਤ ਵਿਧਾਇਕਾਂ ਦੀ ਅਨੁਸ਼ਾਸਨਹੀਣਤਾ ਤੋਂ ਬਾਅਦ ਅੱਜ ਸ. ਖਹਿਰਾ ਵਲੋਂ ਆਮ ਆਦਮੀ ਪਾਰਟੀ ਵਿਧਾਇਕ ਦਲ ਲਈ ਮਾਨਸਾ ਤੋਂ ਪਾਰਟੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਸਦਨ ਵਿਚ ਚੀਫ਼ ਵਹਿੱਪ ਨਿਯੁਕਤ ਕਰਨ ਦਾ ਫ਼ੈਸਲਾ ਲਿਆ, ਜਦੋਂਕਿ ਬਠਿੰਡਾ ਦਿਹਾਤੀ ਤੋਂ ਵਿਧਾਨਕਾਰ ਰੁਪਿੰਦਰ ਕੌਰ ਰੂਬੀ ਤੇ ਭਦੌੜ ਤੋਂ ਪਾਰਟੀ ਵਿਧਾਨਕਾਰ ਪਿਰਮਿਲ ਸਿੰਘ ਖ਼ਾਲਸਾ ਨੂੰ ਸਦਨ ਵਿਚ ਪਾਰਟੀ ਦੇ ਵਹਿੱਪ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਗਿਆ |
ਬਜਟ ਸਮਾਗਮ ਮੌਕੇ ਵਿਧਾਨ ਸਭਾ ਅੰਦਰ ਵੀ ਸੁਰੱਖਿਆ ਪ੍ਰਬੰਧ ਬੇਮਿਸਾਲ
ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਮੌਕੇ ਇਸ ਵਾਰ ਸਦਨ ਭਵਨ ਵਿਖੇ ਬੇਮਿਸਾਲ ਸੁਰੱਖਿਆ ਪ੍ਰਬੰਧ ਵੇਖਣ ਨੂੰ ਮਿਲੇ, ਜੋ ਮੈਂਬਰਾਂ, ਪੱਤਰਕਾਰਾਂ ਤੇ ਦਰਸ਼ਕਾਂ ਲਈ ਕਾਫ਼ੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਸਨ | ਮੀਡੀਆ ਨਾਲ ਸਬੰਧਤ ਫ਼ੋਟੋਗ੍ਰਾਫਰਾਂ ਤੇ ਟੀ.ਵੀ. ਚੈਨਲਾਂ ਦੇ ਵੀਡੀਓਗ੍ਰਾਫ਼ਰਾਂ ਨੂੰ ਅੱਜ ਰਾਜਪਾਲ ਦੇ ਸਦਨ ਵਿਚ ਦਾਖ਼ਲ ਹੋਣ ਤੱਕ ਸਦਨ ਭਵਨ ਦੀ ਇਮਾਰਤ ਅੰਦਰ ਦਾਖ਼ਲਾ ਨਹੀਂ ਦਿੱਤਾ ਗਿਆ ਤੇ ਪਹਿਲੀ ਵਾਰ ਸਦਨ ਭਵਨ ਦੀ ਇਮਾਰਤ ਦੇ ਅੰਦਰ ਵੱਡੀ ਗਿਣਤੀ ਵਿਚ ਚਿਟਕਪੜੀਏ ਸੁਰੱਖਿਆ ਕਰਮਚਾਰੀ ਤਾਇਨਾਤ ਸਨ ਅਤੇ ਰਾਜਪਾਲ ਨੇ ਜਿਸ ਪਾਸੇ ਤੋਂ ਸਦਨ ਵਿਚ ਦਾਖ਼ਲ ਹੋਣਾ ਸੀ ਉਹ ਰਸਤਾ ਵੀ ਰੱਸੇ ਲਗਾ ਕੇ ਬੰਦ ਕੀਤਾ ਹੋਇਆ ਸੀ, ਕੁੱਝ ਫਲੋਰਾਂ ਲਈ ਲਿਫ਼ਟਾਂ ਵੀ ਬੰਦ ਸਨ | ਪੱਤਰਕਾਰਾਂ ਤੇ ਫ਼ੋਟੋਗ੍ਰਾਫਰਾਂ ਨੂੰ ਵੀ ਸਪੱਸ਼ਟ ਕੀਤਾ ਗਿਆ ਕਿ ਉਹ ਸਦਨ ਦੀ ਇਮਾਰਤ ਵਿਚ ਪਹਿਲਾਂ ਵਾਂਗ ਹਰ ਪਾਸੇ ਨਹੀਂ ਜਾ ਸਕਦੇ | ਸਦਨ ਦੇ ਅੰਦਰ ਵੀ ਮੈਂਬਰਾਂ ਦੇ ਰੌਲੇ ਰੱਪੇ ਨਾਲ ਨਜਿੱਠਣ ਲਈ ਇਸ ਵਾਰ ਡੈਪੂਟੇਸ਼ਨ 'ਤੇ ਲਾਏ ਪੁਲਿਸ ਕਰਮੀਆਂ ਦੀ ਗਿਣਤੀ ਮਗਰਲੇ ਸੈਸ਼ਨਾਂ ਨਾਲੋਂ ਕਾਫ਼ੀ ਵੱਧ ਹੈ | ਮੁੱਖ ਮੰਤਰੀ ਦੇ ਸਟਾਫ਼ ਵਲੋਂ ਸਿਵਲ ਸਕੱਤਰੇਤ ਤੇ ਹੋਰ ਥਾਵਾਂ 'ਤੇ ਸੁਰੱਖਿਆ ਦੇ ਨਾਂਅ 'ਤੇ ਜਿਵੇਂ ਕਰਫ਼ਿਊ ਵਾਲੇ ਹਾਲਾਤ ਪੈਦਾ ਕੀਤੇ ਜਾਂਦੇ ਹਨ ਉਸ ਦਾ ਅਸਰ ਅੱਜ ਸਦਨ ਭਵਨ ਵਿਚ ਵੀ ਮਹਿਸੂਸ ਕੀਤਾ ਜਾ ਰਿਹਾ ਸੀ |
ਕੈਪਟਨ ਸਰਕਾਰ ਨੇ ਚੰਡੀਗੜ੍ਹ, ਪੰਜਾਬੀ ਬੋਲੀ ਦੇ ਖੇਤਰਾਂ ਤੇ ਪੰਜਾਬੀ ਭਾਸ਼ਾ ਨੂੰ ਵਿਸਾਰਿਆ
ਪੰਜਾਬ ਦੇ ਰਾਜਪਾਲ ਨੂੰ ਪੜ੍ਹਨ ਲਈ ਭੇਜੇ ਗਏ ਭਾਸ਼ਣ ਵਿਚ ਰਾਜ ਸਰਕਾਰ ਵਲੋਂ ਚੰਡੀਗੜ੍ਹ ਕੇਂਦਰੀ ਪ੍ਰਦੇਸ਼ ਤੇ ਪੰਜਾਬ ਦੇ ਦਾਅਵੇ ਅਤੇ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲੀ ਦੇ ਖੇਤਰਾਂ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਮੁੱਦੇ ਨੂੰ ਪੂਰਨ ਤੌਰ 'ਤੇ ਵਿਸਾਰਦਿਆਂ ਇਸ ਦਾ ਰਾਜਪਾਲ ਦੇ ਭਾਸ਼ਣ 'ਚ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ | ਚੰਡੀਗੜ੍ਹ ਕੇਂਦਰੀ ਪ੍ਰਦੇਸ਼ 'ਤੇ ਪੰਜਾਬ ਦੇ ਦਾਅਵੇ ਨੂੰ ਕਾਇਮ ਰੱਖਣ ਲਈ ਰਾਜ ਸਰਕਾਰ ਰਾਜਪਾਲ ਦੇ ਭਾਸ਼ਣ ਵਿਚ ਇਸ ਦਾ ਹਮੇਸ਼ਾ ਜ਼ਿਕਰ ਕਰਦੀ ਰਹੀ ਹੈ, ਜਦੋਂਕਿ ਪੰਜਾਬੀ ਬੋਲੀ ਦੇ ਖੇਤਰਾਂ ਨੂੰ ਵੀ ਪੰਜਾਬ ਵਿਚ ਸ਼ਾਮਿਲ ਕਰਾਉਣ ਦੀ ਮੰਗ ਨੂੰ ਰਾਜ ਸਰਕਾਰ ਬਰਾਬਰ ਉਠਾਉਂਦੀ ਰਹੀ ਹੈ | ਇਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਨੂੰ ਵੀ ਪ੍ਰਫੁਲਿਤ ਕਰਨ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਰਾਜਪਾਲ ਦੇ ਭਾਸ਼ਣ ਦਾ ਹਮੇਸ਼ਾ ਹਿੱਸਾ ਰਿਹਾ ਹੈ, ਪਰ ਕੈਪਟਨ ਸਰਕਾਰ ਦੇ ਅੰਗਰੇਜ਼ੀ ਭਾਸ਼ਾ ਅਤੇ ਅੰਗਰੇਜ਼ੀ ਸੱਭਿਆਚਾਰ ਪ੍ਰਤੀ ਪਿਆਰ ਨੇ ਇਸ ਵਾਰ ਪੰਜਾਬੀਆਂ ਦੀ ਮਾਂ ਬੋਲੀ ਨੂੰ ਵੀ ਅੱਖੋਂ-ਪਰੋਖੇ ਕਰ ਦਿੱਤਾ ਹੈ |
ਰਾਜਪਾਲ ਨੇ ਆਪਣਾ ਭਾਸ਼ਣ ਅੰਗਰੇਜ਼ੀ 'ਚ ਪੜਿ੍ਹਆ
ਰਾਜਪਾਲ ਜਿਨ੍ਹਾਂ ਆਪਣਾ ਭਾਸ਼ਣ ਅੰਗਰੇਜ਼ੀ ਵਿਚ ਪੜਿ੍ਹਆ ਅਤੇ ਇਸ ਨੂੰ ਪੂਰਾ ਕਰਨ ਲਈ ਕੋਈ 47 ਮਿੰਟ ਲਏ ਵਿਧਾਨ ਸਭਾ 'ਚ ਆਪਣੀ ਰਾਜਸਥਾਨੀ ਰਵਾਇਤੀ ਪਗੜੀ ਪਹਿਨ ਕੇ ਆਏ ਹੋਏ ਸਨ, ਪਰ ਸਦਨ ਵਿਚ ਕਿਸੇ ਵੀ ਵਿਧਾਨਕਾਰ ਨੇ ਉਨ੍ਹਾਂ ਵਲੋਂ ਆਪਣਾ ਭਾਸ਼ਣ ਅੰਗਰੇਜ਼ੀ 'ਚ ਪੜ੍ਹੇ ਜਾਣ ਦੇ ਮੁੱਦੇ 'ਤੇ ਇਤਰਾਜ਼ ਨਹੀਂ ਉਠਾਇਆ |

ਲੀਕ ਹੋਣ ਤੋਂ ਬਾਅਦ 12ਵੀਂ ਦਾ ਹਿਸਾਬ ਦਾ ਪੇਪਰ ਰੱਦ

ਐੱਸ. ਏ. ਐੱਸ. ਨਗਰ, 20 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 20 ਮਾਰਚ ਨੂੰ ਲਈ ਜਾਣ ਵਾਲੀ 12ਵੀਂ ਸ਼੍ਰੇਣੀ ਦੇ ਹਿਸਾਬ ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ-ਪੱਤਰ ਲੀਕ ਹੋਣ ਦੀਆਂ ਚਰਚਾਵਾਂ ਦੇ ਸਹੀ ਪਾਏ ਜਾਣ 'ਤੇ ਅੱਜ ਦੀ ਪ੍ਰੀਖਿਆ ...

ਪੂਰੀ ਖ਼ਬਰ »

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਟੈਂਕੀ ਤੋਂ ਮਾਰੀ ਛਾਲ, ਮੌਤ

ਸਿੱਖ ਜਥੇਬੰਦੀਆਂ ਵਲੋਂ ਧਰਨਾ, ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ 'ਤੇ ਅੜੇ ਕੁਰੂਕਸ਼ੇਤਰ, 20 ਮਾਰਚ (ਜਸਬੀਰ ਸਿੰਘ ਦੁੱਗਲ)- ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਸਜ਼ਾ ਭੁਗਤ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਭਾਈ ...

ਪੂਰੀ ਖ਼ਬਰ »

ਕੁਪਵਾੜਾ ਮੁਕਾਬਲੇ 'ਚ 4 ਅੱਤਵਾਦੀ ਹਲਾਕ

ਸ੍ਰੀਨਗਰ, 20 ਮਾਰਚ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ਵਿਖੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਜਾਰੀ ਮੁਕਾਬਲੇ 'ਚ 4 ਅਣਪਛਾਤੇ ਅੱਤਵਾਦੀ ਮਾਰੇ ਗਏ ਹਨ | ਫੌਜੀ ਬੁਲਾਰੇ ਅਨੁਸਾਰ ਕੁਪਵਾੜਾ ਜ਼ਿਲ੍ਹੇ ਦੇ ਅਰਾਮਪੋਰਾ ਇਲਾਕੇ ਦੇ ਚੱਕ ਫ਼ਤਹਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX