ਤਾਜਾ ਖ਼ਬਰਾਂ


ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ
. . .  8 minutes ago
ਅਜਨਾਲਾ, 23 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਪਿਛਲੇ ਕੁੱਝ ਦਿਨਾਂ ਤੋਂ ਪਹਾੜੀ ਖੇਤਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਪ੍ਰਸ਼ਾਸਨ...
ਏਸ਼ੀਆ ਕੱਪ 2018 : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  14 minutes ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 7ਵਾਂ ਝਟਕਾ
. . .  17 minutes ago
ਬਮਿਆਲ : ਉੱਝ ਦਰਿਆ 'ਚ ਪਾਣੀ ਦਾ ਪੱਧਰ ਹੋਇਆ 1,45,000 ਕਿਊਸਿਕ
. . .  30 minutes ago
ਏਸ਼ੀਆ ਕੱਪ 2018 : 45 ਓਵਰਾਂ ਤੋਂ ਬਾਅਦ ਪਾਕਿਸਤਾਨ 211/6
. . .  36 minutes ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ 6ਵਾਂ ਝਟਕਾ
. . .  38 minutes ago
ਬਮਿਆਲ ਦੇ ਉੱਝ ਦਰਿਆ ਦਾ ਪਾਣੀ ਦਾ ਪੱਧਰ ਵਧਿਆ, ਸਰਹੱਦੀ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ
. . .  40 minutes ago
ਬਮਿਆਲ, 23 ਸਤੰਬਰ (ਰਾਕੇਸ਼ ਸ਼ਰਮਾ) - ਬੀਤੇ ਕੱਲ੍ਹ ਤੋਂ ਹੋ ਰਹੀ ਤੇਜ਼ ਬਰਸਾਤ ਦੇ ਚਲਦੇ ਸਰਹੱਦੀ ਇਲਾਕੇ ਬਮਿਆਲ ਚ ਵਹਿ ਰਹੇ ਉੱਝ ਦਰੀਆ ਚ 1,31,200 ਕਿਊੁਸਿਕ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਚੌਥਾ ਝਟਕਾ
. . .  about 1 hour ago
ਏਸ਼ੀਆ ਕੱਪ 2018 : 35 ਓਵਰਾਂ ਤੋਂ ਬਾਅਦ ਪਾਕਿਸਤਾਨ 141/3
. . .  about 1 hour ago
ਏਸ਼ੀਆ ਕੱਪ 2018 : ਪਾਕਿਸਤਾਨ ਦੇ ਸ਼ੌਇਬ ਮਲਿਕ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਏਸ਼ੀਆ ਕੱਪ 2018 : 25 ਓਵਰਾਂ ਤੋਂ ਬਾਅਦ ਪਾਕਿਸਤਾਨ 92/3
. . .  about 2 hours ago
ਟਾਟਾ 407 ਪਲਟਣ ਕਾਰਨ 25 ਸ਼ਰਧਾਲੂ ਜ਼ਖਮੀ
. . .  about 2 hours ago
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ) - ਗਣਪਤੀ ਪੂਜਾ ਸੰਬੰਧੀ ਸਥਾਨਿਕ ਉੱਚੇ ਵਿਹੜੇ ਤੋਂ ਮੂਰਤੀ ਵਿਸਰਜਨ ਕਰਨ ਦੋਰਾਹੇ ਜਾ ਰਹੀ ਟਾਟਾ 407 ਗੱਡੀ ਨਜ਼ਦੀਕੀ ਪਿੰਡ...
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਤੀਜਾ ਝਟਕਾ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਦੂਜਾ ਝਟਕਾ
. . .  about 2 hours ago
ਮੀਂਹ ਕਾਰਨ ਗੰਦੇ ਪਾਣੀ ਦੇ ਨਾਲੇ 'ਚ ਪਿਆ ਪਾੜ, ਲੋਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਰੋਸ
. . .  about 2 hours ago
ਤਪਾ ਮੰਡੀ,23 ਸਤੰਬਰ (ਪ੍ਰਵੀਨ ਗਰਗ)- ਬੀਤੇ ਦਿਨੀਂ ਪਈ ਭਾਰੀ ਵਰਖਾ ਨਾਲ ਦਰਾਜ਼ ਰੋਡ ਦੇ ਨਾਲੇ ਚ ਉੱਗੀ ਜੰਗਲ ਬੂਟੀ ਅਤੇ ਗੰਦੇ ਪਾਣੀ ਦਾ ਬੰਨ੍ਹ ਲੱਗਣ ਕਾਰਨ ਪਾਣੀ ਓਵਰ ਫਲੋਂ ਹੋਣ ਤੇ ਨਾਲੇ 'ਚ ਕਰੀਬ 15 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ....
ਮਨੋਹਰ ਪਾਰੀਕਰ ਹੀ ਗੋਆ ਸਰਕਾਰ ਦੀ ਕਰਦੇ ਰਹਿਣਗੇ ਅਗਵਾਈ - ਅਮਿਤ ਸ਼ਾਹ
. . .  about 2 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੂੰ ਲੱਗਿਆ ਪਹਿਲਾਂ ਝਟਕਾ
. . .  about 3 hours ago
ਵਿਸ਼ਾਲ ਨਗਰ ਕੀਰਤਨ ਉਪਰੰਤ ਬਾਬਾ ਫਰੀਦ ਆਗਮਨ ਪੁਰਬ ਸਮਾਪਤ
. . .  about 2 hours ago
ਅੱਤਵਾਦ ਅਤੇ ਗੱਲਬਾਤ ਇਕੱਠਿਆਂ ਨਹੀਂ ਹੋ ਸਕਦੀ - ਬਿਪਨ ਰਾਵਤ
. . .  about 3 hours ago
ਏਸ਼ੀਆ ਕੱਪ 2018 : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
. . .  about 4 hours ago
ਹੜ੍ਹ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕੀਤਾ ਗਿਆ ਅਲਰਟ
. . .  about 4 hours ago
ਮੋਹਲ਼ੇਧਾਰ ਮੀਂਹ ਨੇ ਹਰ ਪਾਸੇ ਕੀਤੀ ਜਲਥਲ
. . .  about 4 hours ago
ਪੁਲਵਾਮਾ : ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਸ੍ਰੀ ਮੁਕਤਸਰ ਸਾਹਿਬ : 4 ਪੰਚਾਇਤ ਸੰਮਤੀਆਂ 'ਚ ਕੁੱਲ 98 ਸੀਟਾਂ 'ਚੋਂ 60 ਸੀਟਾਂ ਤੇ ਕਾਂਗਰਸ ਜੇਤੂ
. . .  about 4 hours ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ 13 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਚੋਂ 11 ਤੇ ਕਾਂਗਰਸ ਜੇਤੂ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਨੇ ਲਾਂਚ ਕੀਤੀ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ 'ਆਯੁਸ਼ਮਾਨ ਭਾਰਤ'
. . .  about 5 hours ago
ਮਾਨਸਾ ਨੇੜੇ ਰਜਵਾਹੇ 'ਚ ਕਈ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ 'ਚ ਭਰਿਆ ਪਾਣੀ
. . .  about 5 hours ago
ਝੁੱਗੀ ਝੋਂਪੜੀਆਂ ਵਾਲਿਆਂ ਦੇ ਪਰਿਵਾਰ ਦੀ ਲੜਕੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
. . .  about 6 hours ago
ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਕੀਤਾ ਅਸਤ- ਵਿਅਸਤ
. . .  about 6 hours ago
ਮਕਾਨ ਦੀ ਛੱਤ ਡਿੱਗਣ ਨਾਲ ਪਿਉ- ਪੁੱਤ ਦੀ ਮੌਤ, ਮਾਂ ਪੁੱਤ ਜ਼ਖਮੀ
. . .  about 6 hours ago
ਬਲਾਕ ਸੰਮਤੀ ਬਾਘਾ ਪੁਰਾਣਾ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਅਤੇ 22 'ਤੇ ਕਾਂਗਰਸ ਜੇਤੂ
. . .  about 7 hours ago
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ
. . .  about 7 hours ago
ਰੇਵਾੜੀ ਜਬਰ ਜਨਾਹ ਮਾਮਲਾ : ਐਸ.ਆਈ.ਟੀ ਨੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 7 hours ago
ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਤੇ ਪੰਚਾਇਤ ਸੰਮਤੀ ਦੀਆਂ 55 ਸੀਟਾਂ 'ਤੇ ਦਰਜ ਕੀਤੀ ਜਿੱਤ
. . .  about 8 hours ago
ਭਲਕੇ ਅਕਾਲੀ ਦਲ ਕੈਲੇਫੋਰਨੀਆ ਗਾਰਡਨ 'ਚ ਕਰੇਗਾ ਕਾਨਫ਼ਰੰਸ - ਗਰੇਵਾਲ
. . .  about 8 hours ago
ਮੀਂਹ ਕਾਰਨ ਬੈਠਾ ਜਲੰਧਰ-ਨਕੋਦਰ ਰੇਲਵੇ ਟਰੈਕ, ਆਵਾਜਾਈ ਹੋਈ ਠੱਪ
. . .  about 8 hours ago
ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
. . .  about 6 hours ago
ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਰਜਵਾਹੇ 'ਚ ਪਿਆ ਪਾੜ, ਕਈ ਏਕੜ ਫ਼ਸਲ ਬਰਬਾਦ
. . .  about 9 hours ago
ਪੁਲਵਾਮਾ : ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ ਸ਼ੁਰੂ
. . .  about 9 hours ago
ਭਾਰੀ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ
. . .  about 9 hours ago
ਫਰੀਦਕੋਟ ਜ਼ਿਲ੍ਹੇ ਦੀਆਂ ਕੁੱਲ 10 ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਕਾਂਗਰਸ ਦਾ ਕਬਜ਼ਾ
. . .  about 10 hours ago
ਏਸ਼ੀਆ ਕੱਪ : ਭਾਰਤ ਪਾਕਿਸਤਾਨ ਵਿਚਾਲੇ ਅੱਜ ਇਕ ਵਾਰ ਹੋਵੇਗੀ ਟੱਕਰ
. . .  about 10 hours ago
ਸੰਯੁਕਤ ਰਾਸ਼ਟਰ ਦੇ ਇਜਲਾਸ 'ਚ ਹਿੱਸਾ ਲੈਣ ਲਈ ਸੁਸ਼ਮਾ ਸਵਰਾਜ ਅਮਰੀਕਾ ਪੁੱਜੀ
. . .  about 11 hours ago
ਹਿਮਾਚਲ 'ਚ ਬਰਫ਼ਬਾਰੀ ਤੇ ਮੀਂਹ
. . .  about 11 hours ago
ਮੋਬਾਈਲ ਚੋਰੀ ਦੇ ਦੋਸ਼ 'ਚ ਨਾਬਾਲਗ 'ਤੇ ਢਾਹਿਆ ਗਿਆ ਜੁਲਮ
. . .  about 12 hours ago
ਅੱਜ ਦਾ ਵਿਚਾਰ
. . .  about 12 hours ago
ਨਾਭਾ - ਮਲੇਵਾਲ ਜ਼ੋਨ ਤੋਂ ਕਾਂਗਰਸ ਦੀ ਰਾਜ ਕੌਰ 4743 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਦੁਲਦੀ ਜ਼ੋਨ ਤੋਂ ਕਾਂਗਰਸ ਦੀ ਮਨਜੀਤ ਕੌਰ 2949 ਵੋਟਾਂ ਨਾਲ ਜੇਤੂ
. . .  1 day ago
ਨਾਭਾ - ਟੌਹੜਾ ਜ਼ੋਨ ਤੋਂ ਕਾਂਗਰਸ ਦੇ ਤੇਜਪਾਲ ਸਿੰਘ 4841 ਵੋਟਾਂ ਨਾਲ ਜੇਤੂ
. . .  1 day ago
ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਤੋਂ ਕਾਂਗਰਸ ਨੇ ਤਿੰਨ ਜਿੱਤੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਚੇਤ ਸੰਮਤ 550
ਿਵਚਾਰ ਪ੍ਰਵਾਹ: ਫ਼ੈਸਲਾ ਜਲਦੀ ਕਰੋ ਪਰ ਚੰਗੀ ਤਰ੍ਹਾਂ ਸੋਚ-ਸਮਝ ਕੇ। -ਬਰਨਾਰਡ ਸ਼ਾਅ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਹਲਕਾ ਕਾਦੀਆਂ ਤੋਂ ਜਗਰੂਪ ਸੇਖਵਾਂ ਦੀ ਅਗਵਾਈ 'ਚ 20 ਬੱਸਾਂ ਦੇ ਕਾਫ਼ਲੇ ਨਾਲ ਅਕਾਲੀ ਵਰਕਰਾਂ ਦਾ ਜਥਾ ਰਵਾਨਾ

ਕਾਹਨੂੰਵਾਨ, 20 ਮਾਰਚ (ਹਰਜਿੰਦਰ ਸਿੰਘ ਜੱਜ)-ਅਕਾਲੀ ਦਲ ਬਾਦਲ ਵਲੋਂ ਪੰਜਾਬ ਵਿਧਾਨ ਸਭਾ ਦਾ ਚੰਡੀਗੜ੍ਹ ਵਿਖੇ ਘਿਰਾਓ ਕਰਨ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਹਲਕਾ ਕਾਦੀਆਂ ਦੇ ਅਕਾਲੀ ਵਰਕਰਾਂ ਦੇ 20 ਬੱਸਾਂ ਤੇ 50 ਗੱਡੀਆਂ ਦੇ ਵੱਡੇ ਕਾਫ਼ਲੇ ਦੇ ਰੂਪ ਵਿਚ ਬਲਾਕ ਕਾਹਨੂੰਵਾਨ ਦੇ ਅੱਡਾ ਤੁਗਲਵਾਲ ਤੋਂ ਸਾਬਕਾ ਚੇਅ: ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਵਾਨਾ ਹੋਇਆ | ਕਾਫ਼ਲੇ ਨੂੰ ਰਵਾਨਾ ਕਰਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਵੀ ਕੀਤੀ ਸ਼ਿਰਕਤ | ਜਥੇ 'ਚ ਰਵਾਨਾ ਹੋਣ ਮੌਕੇ ਚੇਅ: ਮਲਕੀਤ ਸਿੰਘ ਪੰਡੋਰੀ, ਐਸ.ਸੀ. ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ, ਵਾਈਸ ਚੇਅ: ਹਰਦੇਵ ਸਿੰਘ ਸਠਿਆਲੀ, ਜ਼ਿਲ੍ਹਾ ਇਸਤਰੀ ਪ੍ਰਧਾਨ ਸ਼ਰਨਜੀਤ ਕੌਰ ਜੀਂਦੜ, ਜਥੇ: ਰਤਨ ਸਿੰਘ ਜ਼ਫਰਵਾਲ, ਸਰਕਲ ਪ੍ਰਧਾਨ ਸੋਹਣ ਸਿੰਘ ਨੈਨੇਕੋਟ, ਸੋਨਾ ਬਾਜਵਾ ਕਾਦੀਆਂ, ਸੰਮਤੀ ਮੈਂਬਰ ਰਛਪਾਲ ਸਿੰਘ ਗੁਨੋਪੁਰ, ਠੇਕੇਦਾਰ ਸਲਾਮਤ ਮਸੀਹ, ਸੰਮਤੀ ਮੈਂਬਰ ਗੁਰਭੇਜ ਸਿੰਘ, ਸਰਪੰਚ ਇੰਦਰਜੀਤ ਜਕੜੀਆਂ, ਸਰਪੰਚ ਗੁਰਪ੍ਰੀਤ ਸਿੰਘ ਰਿਆੜ, ਪ੍ਰਧਾਨ ਮੇਜਰ ਸਿੰਘ, ਸਰਪੰਚ ਸ਼ਾਮ ਸਿੰਘ, ਸੁਖਵਿੰਦਰ ਸਿੰਘ, ਸਰਪੰਚ ਬਲਜੀਤ ਸਿੰਘ ਜ਼ਫਰਵਾਲ, ਕਰਮ ਸਿੰਘ ਡੇਅਰੀਵਾਲ, ਸੁਖਵਿੰਦਰ ਸਿੰਘ ਠੱਕਰਸੰਧੂ, ਸਰਪੰਚ ਹੰਸ ਰਾਜ, ਸਰਪੰਚ ਜਸਵੰਤ ਸਿੰਘ, ਸਰਪੰਚ ਸਤਨਾਮ ਸਿੰਘ ਫੱਜੂਪੁਰ, ਮਸੀਹ ਆਗੂ ਜੋਨ ਮਸੀਹ ਰਣੀਆਂ, ਸਬਾ ਭੱਟੀ, ਸਰਪੰਚ ਦਲੇਰ ਸਿੰਘ, ਰੌਣਕੀ ਰਾਮ ਸਰਪੰਚ, ਕਾਲਾ ਮਸੀਹ, ਸਰਪੰਚ ਸੁਖਜਿੰਦਰ ਸਿੰਘ, ਡੀ.ਸੀ. ਨੂੰ ਨ ਬਰਕਤ, ਸਰਪੰਚ ਸੁਖਚੈਨ ਸਿੰਘ, ਹਰਜਿੰਦਰ ਸਿੰਘ ਘੋੜੇਵਾਹ, ਸਤਨਾਮ ਸਿੰਘ ਸੂਚ, ਸਾਬਕਾ ਸਰਪੰਚ ਸੁਰਜੀਤ ਸਿੰਘ ਸੂਚ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਭੱਟੀਆ, ਜਸਵੰਤ ਸਿੰਘ, ਗੁਰਮੇਜ ਸਿੰਘ ਤੇ ਹਲਕ ਦੇ ਅਕਾਲੀ ਵਰਕਰ ਹਾਜ਼ਰ ਸਨ |

ਨੰਬਰਦਾਰ ਯੂਨੀਅਨ ਦਾ ਵਫ਼ਦ ਸਹਾਇਕ ਡਿਪਟੀ ਕਮਿਸ਼ਨਰ ਨੂੰ ਮਿਲਿਆ

ਗੁਰਦਾਸਪੁਰ, 20 ਮਾਰਚ (ਆਰਿਫ਼)-ਪੰਜਾਬ ਨੰਬਰਦਾਰ ਯੂਨੀਅਨ ਦੇ ਅਹੁਦੇਦਾਰਾਂ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਆਪਣੇ ਮਾਣ ਭੱਤੇ ਸਬੰਧੀ ਸਹਾਇਕ ਡਿਪਟੀ ਕਮਿਸ਼ਨਰ ਵੀ.ਕੇ. ਸਿਆਲ ਨੰੂ ਮਿਲਿਆ ਹੈ | ਆਗੂਆਂ ਨੇ ਸਹਾਇਕ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਡੈਪੋ ਯੋਜਨਾ ਤੋਂ ਜਾਗਰੂਕ ਕਰਨ ਲਈ ਸੈਮੀਨਾਰ ਲੱਗਾ

ਧਾਰੀਵਾਲ, 20 ਮਾਰਚ (ਸਵਰਨ ਸਿੰਘ)-ਪੰਜਾਬ ਸਰਕਾਰ ਵਲੋਂ ਸਮਾਜ ਨੂੰ ਨਸ਼ਾ ਮੁਕਕਤ ਕਰਨ ਲਈ ਚਲਾਈ ਡੈਪੋ ਯੋਜਨਾ ਤੋਂ ਜਾਣੂ ਕਰਵਾਉਣ ਅਤੇ ਨੌਜਵਾਨ ਪੀੜੀ ਨੂੰ ਇਸ ਯੋਜਨਾ ਨਾਲ ਵਧੇਰੇ ਜੋੜਨ ਦੇ ਮਨੋਰਥ ਨਾਲ ਮੈਂਬਰਸ਼ਿਪ ਭਰਨ ਲਈ ਪ੍ਰੇਰਿਤ ਕਰਨ ਲਈ ਗੁਰੂ ਨਾਨਕ ਗਰਲਜ਼ ...

ਪੂਰੀ ਖ਼ਬਰ »

ਬੱਬੇਹਾਲੀ ਦੀ ਅਗਵਾਈ 'ਚ ਅਕਾਲੀਆਂ ਦਾ ਵੱਡਾ ਕਾਫ਼ਲਾ ਰਵਾਨਾ

ਗੁਰਦਾਸਪੁਰ, 20 ਮਾਰਚ (ਆਰਿਫ਼)-ਚੰਡੀਗੜ੍ਹ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਸ਼ੋ੍ਰਮਣੀ ਅਕਾਲੀ ਵਰਕਰਾਂ ਦਾ ਵੱਡਾ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਗੁਰਦਾਸਪੁਰ ਤੋਂ ਰਵਾਨਾ ਹੋਇਆ | ਜਿਸ 'ਚ ਸਮੁੱਚੀ ਅਕਾਲੀ ਲੀਡਰਸ਼ਿਪ ਦੀ ...

ਪੂਰੀ ਖ਼ਬਰ »

ਪਿੰਡ ਉਦੋਵਾਲੀ ਤੋਂ ਬਿਜਲੀ ਟਰਾਂਸਫ਼ਾਰਮਰ ਚੋਰੀ

ਕੋਟਲੀ ਸੂਰਤ ਮੱਲੀ, 20 ਮਾਰਚ (ਕੁਲਦੀਪ ਸਿੰਘ ਨਾਗਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ-ਡਵੀਜ਼ਨ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਉਦੋਵਾਲੀ ਖੁਰਦ ਤੇ ਉਦੋਵਾਲੀ ਕਲਾਂ ਤੋਂ ਬਿਜਲੀ ਦੇ ਟਰਾਂਸਫ਼ਾਰਮਰ ਚੋਰੀ ਹੋਣ ਦੀ ਖ਼ਬਰ ਹੈ | ਕਿਸਾਨ ਹਰਭਿੰਦਰ ਸਿੰਘ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ

ਧਾਰੀਵਾਲ, 20 ਮਾਰਚ (ਸਵਰਨ ਸਿੰਘ)-ਸਥਾਨਕ ਰੇਲਵੇ ਸਟੇਸ਼ਨ ਨੇੜੇ ਰੇਲ ਗੱਡੀ ਦੀ ਲਪੇਟ ਵਿਚ ਆ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਰੇਲਵੇ ਪੁਲਿਸ ਚੌਕੀ ਧਾਰੀਵਾਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਨਾਨਕੋਟ ਤੋਂ ਅੰਮਿ੍ਤਸਰ ਨੂੰ ਜਾਣ ਵਾਲੀ ...

ਪੂਰੀ ਖ਼ਬਰ »

ਵਿਆਹ ਸਮਾਗਮ 'ਚ ਗੋਲੀ ਚਲਾਉਣ ਦੇ ਦੋਸ਼ 'ਚ ਪੁਲਿਸ ਮੁਲਾਜ਼ਮ ਿਖ਼ਲਾਫ਼ ਪਰਚਾ ਦਰਜ

ਭੈਣੀ ਮੀਆਂ ਖਾਂ, 20 ਮਾਰਚ (ਹਰਭਜਨ ਸਿੰਘ ਸੈਣੀ)-ਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਜੇ.ਪੀ. ਪੈਲੇਸ ਚੱਕ ਸ਼ਰੀਫ਼ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਏ ਪੁਲਿਸ ਮੁਲਾਜ਼ਮ ਵਲੋਂ ਗੋਲੀ ਚਲਾਉਣ ਦੀ ਖ਼ਬਰ ਹੈ | ਇਸ ਸਬੰਧੀ ਜੇ.ਪੀ. ਪੇਲੇਸ ਦੇ ਮਾਲ ਸੁੱਚਾ ਸਿੰਘ ...

ਪੂਰੀ ਖ਼ਬਰ »

ਨੌਜਵਾਨ ਦੀ ਮੌਤ ਦੇ ਮਾਮਲੇ 'ਚ ਪਤਨੀ, ਸਾਲੇ ਤੇ ਸੱਸ ਿਖ਼ਲਾਫ਼ ਪਰਚਾ ਦਰਜ

ਕਾਦੀਆਂ, 20 ਮਾਰਚ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਬੀਤੀ ਦੇਰ ਸ਼ਾਮ ਕਸਬਾ ਕਾਦੀਆਂ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਤੋਂ ਬਾਅਦ ਅੱਜ ਥਾਣਾ ਕਾਦੀਆਂ ਦੀ ਪੁਲਿਸ ਵਲੋਂ ਮਿ੍ਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਉਕਤ ...

ਪੂਰੀ ਖ਼ਬਰ »

ਗੋਲੀ ਚਲਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਤੋਂ ਬਾਅਦ ਬਿਨਾਂ ਕਾਰਵਾਈ ਛੱਡਿਆ

ਕਰਨਪ੍ਰੀਤ ਸਿੰਘ ਜਾਣਕਾਰੀ ਦਿੰਦਾ ਹੋਇਆ | ਤਸਵੀਰ : ਬੰਮਰਾਹ ਘੁਮਾਣ, 20 ਮਾਰਚ (ਬੰਮਰਾਹ)-ਪਿੰਡ ਕਪੂਰਾ ਦੇ ਕਰਨਪ੍ਰੀਤ ਸਿੰਘ ਪੁੱਤਰ ਧਿਆਨ ਸਿੰਘ ਨੇ ਦੱਸਿਆ ਕਿ 22 ਦਸੰਬਰ 2017 ਨੂੰ ਸਾਡੀ ਘਰੇਲੂ ਜ਼ਮੀਨ ਨੂੰ ਲੈ ਕੇ ਸਾਡੇ ਚਾਚੇ-ਤਾਏ ਦੇ ਲੜਕਿਆਂ ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਪ੍ਰੇਮ ਵਿਆਹ ਦੇ ਚਲਦਿਆਂ ਝਗੜੇ 'ਚ ਕੁੱਟਮਾਰ-ਕਾਰ ਦੀ ਕੀਤੀ ਭੰਨਤੋੜ

ਬਹਿਰਾਮਪੁਰ, 20 ਮਾਰਚ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਪੈਂਦੇ ਪਿੰਡ ਚੂਹੜਚੱਕ ਦੇ ਵਸਨੀਕ ਨੌਜਵਾਨ ਵਲੋਂ ਆਪਣੇ ਹੀ ਪਿੰਡ ਦੀ ਕੁੜੀ ਨਾਲ ਕਰਵਾਈ ਕੋਰਟ ਮੈਰਿਜ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਗਈ ਜਦੋਂ ਉਹ ਆਪਣਾ ਘਰੇਲੂ ਸਾਮਾਨ ਲਿਜਾਉਣ ਲਈ ਪਿੰਡ ਆਏ ਸਨ ...

ਪੂਰੀ ਖ਼ਬਰ »

ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਕੂੜੇ 'ਚ ਸੁੱਟਣ ਦੇ ਮਾਮਲੇ 'ਚ ਦੋ ਨੌਜਵਾਨ ਹਿਰਾਸਤ 'ਚ

ਗੁਰਦਾਸਪੁਰ, 20 ਮਾਰਚ (ਗੁਰਪ੍ਰਤਾਪ ਸਿੰਘ/ਆਲਮਬੀਰ ਸਿੰਘ)-ਸਥਾਨਿਕ ਸ਼ਹਿਰ ਦੇ ਅਮਾਮ ਵਾੜਾ ਚੌਕ ਨਜ਼ਦੀਕ ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਦੋ ਨੌਜਵਾਨਾਂ ਵਲੋਂ ਕਿਰਾਏ 'ਤੇ ਲਈਆਂ ਦੁਕਾਨਾਂ ਅੰਦਰ ਲੱਗੀਆਂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੰੂ ਕੂੜੇ 'ਚ ਸੁੱਟਣ ...

ਪੂਰੀ ਖ਼ਬਰ »

ਤਿੱਬੜੀ ਨਹਿਰ 'ਤੇ ਬਣੇ ਪੁਲ ਦੀ ਹਾਲਤ ਖਸਤਾ

ਪੁਰਾਣਾ ਸ਼ਾਲਾ, 20 ਮਾਰਚ (ਅਸ਼ੋਕ ਸ਼ਰਮਾ)-ਤਿੱਬੜੀ ਨਹਿਰੀ ਕਸੂਰ ਬਰਾਂਚ ਦੇ ਲੋਹੇ ਦੇ ਬਣੇ ਪੁਲ ਦੀ ਹਾਲਤ ਖਸਤਾ ਹੋ ਗਈ ਹੈ ਪਰ ਨਹਿਰੀ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਇਸ ਸਬੰਧੀ ਕਿਸਾਨ ਪਰਮਜੀਤ ਸਿੰਘ, ਹਰਭਜਨ ਸਿੰਘ, ਬਿਕਰਮਜੀਤ ਸਿੰਘ, ਨੱਥਾ ਸਿੰਘ, ਦਲੀਪ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਪਰਿਵਾਰ ਨਿਯੋਜਨ ਸਬੰਧੀ ਵਰਕਸ਼ਾਪ

ਗੁਰਦਾਸਪੁਰ, 20 ਮਾਰਚ (ਆਲਮਬੀਰ ਸਿੰਘ)-ਸਿਵਲ ਸਰਜਨ ਡਾ: ਕਿਸ਼ਨ ਚੰਦ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਵਲੋਂ ਪਰਿਵਾਰ ਨਿਯੋਜਨ ਸਬੰਧੀ ਵਰਕਸ਼ਾਪ ਲਗਾਈ ਗਈ | ਸਿਵਲ ਸਰਜਨ ਡਾ: ਕਿਸ਼ਨ ਚੰਦ ਨੇ ਇਨਜੈਕਟੀਬਲ ਕੋਂਟ੍ਰਾਸੈਪਟਿਵ ਇੰਜੈੱਕਸ਼ਨ ਬਾਰੇ ਜਾਣਕਾਰੀ ਦੱਸਿਆ | ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਕਾਲਜ ਦਾ ਨਤੀਜਾ ਸ਼ਾਨਦਾਰ

ਪੁਰਾਣਾ ਸ਼ਾਲਾ, 20 ਮਾਰਚ (ਅਸ਼ੋਕ ਸ਼ਰਮਾ)-ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਾਸਿਲੰਗ ਵਲੋਂ ਜੀ.ਐਨ.ਐਮ. ਨਰਸਿੰਗ ਭਾਗ 2 ਦੇ ਐਲਾਨੇ ਨਤੀਜੇ ਵਿਚੋਂ ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ਼ ਨਰਸਿੰਗ ਪੁਰਾਣਾ ਸ਼ਾਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਰੂਥ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਗੁੱਜਰਾਂ ਦੀ ਪਰਾਲੀ ਨੂੰ ਲੱਗੀ ਅੱਗ

ਕਲਾਨੌਰ, 20 ਮਾਰਚ (ਪੁਰੇਵਾਲ/ਕਾਹਲੋਂ)-ਕਲਾਨੌਰ ਦੇ ਮੁਹੱਲਾ ਮੌਜੋਵਾਲ ਵਿਖੇ ਬੈਠੇ ਗੁੱਜਰ ਬਰਾਦਰੀ ਵਲੋਂ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਗਈ ਪਰਾਲੀ ਦੇ ਵੱਡੇ ਢੇਰ ਨੂੰ ਭੇਦਭਰੀ ਹਾਲਤ 'ਚ ਅੱਗ ਲੱਗ ਗਈ, ਜਿਸ ਕਾਰਨ ਗੁੱਜਰ ਬਰਾਦਰੀ ਦਾ ਹਜ਼ਾਰਾਂ ਦਾ ਨੁਕਸਾਨ ਹੋਣ ...

ਪੂਰੀ ਖ਼ਬਰ »

ਮਾਤਾ ਸੁਰਿੰਦਰ ਕੌਰ ਬਾਜਵਾ ਭੈਣੀ ਪਸਵਾਲ ਨੰੂ ਸ਼ਰਧਾਂਜਲੀਆਂ

ਪੁਰਾਣਾ ਸ਼ਾਲਾ, 20 ਮਾਰਚ (ਅਸ਼ੋਕ ਸ਼ਰਮਾ)-ਸ਼ਹੀਦ ਭਾਈ ਬਲਵਿੰਦਰ ਸਿੰਘ ਉਰਫ਼ ਬਾਜੂ ਦੀ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਬਾਜਵਾ ਭੈਣੀ ਪਸਵਾਲ ਪਤਨੀ ਪੂਰਨ ਸਿੰਘ ਵਾਸੀ ਭੈਣੀ ਪਸਵਾਲ ਨਮਿਤ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਭਾਈ ਹਰਪਾਲ ਸਿੰਘ ਦੇ ਜਥੇ ਨੇ ...

ਪੂਰੀ ਖ਼ਬਰ »

ਲੋਕ ਯੁਵਾ ਸ਼ਕਤੀ ਪਾਰਟੀ ਵਲੋਂ ਪੰਚਾਇਤੀ ਚੋਣਾਂ ਲੜਨ ਨਾਲ ਤਿਆਰੀਆਂ ਆਰੰਭ-ਪ੍ਰਧਾਨ ਬਾਜਵਾ

ਬਟਾਲਾ, 20 ਮਾਰਚ (ਕਾਹਲੋਂ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਵਲੋਂ ਪੰਚਾਇਤੀ ਚੋਣਾਂ ਲੜਨ ਦਾ ਐਲਾਨ ਕਰਦਿਆਂ ਪਾਰਟੀ ਪ੍ਰਧਾਨ ਡਾ: ਸਤਿਨਾਮ ਸਿੰਘ ਬਾਜਵਾ ਕੌਮੀ ਚੇਅਰਮੈਨ ਭਾਰਤੀ ਘੱਟ ਗਿਣਤੀ ਦਲਿਤ ਫਰੰਟ ਨੇ ਵਰਕਰਾਂ ਨਾਲ ਬੈਠਕ ਕੀਤੀ | ਉੁਪਰੰਤ ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਪਿੰਡ ਪੁਰੀਆਂ ਕਲਾਂ ਵਿਖੇ ਸਾਲਾਨਾ ਗੁਰਮਤਿ ਸਮਾਗਮ ਅੱਜ ਤੋਂ-ਬਾਬਾ ਗੁਰਦੀਪ ਸਿੰਘ

ਅੱਚਲ ਸਾਹਿਬ, 20 ਮਾਰਚ (ਗੁਰਚਰਨ ਸਿੰਘ)-ਪਿੰਡ ਪੁਰੀਆਂ ਕਲਾਂ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆਂ ਦੇ ਉਦਮ ਸਦਕਾ ਪਿੰਡ ਪੁਰੀਆਂ ਕਲਾਂ ਵਿਖੇ ਸਾਲਾਨਾ ਗੁਰਮਤਿ ਸਮਾਗਮ 21 ਤੋਂ 25 ਮਾਰਚ ਤੱਕ ਕਰਵਾਏ ਜਾ ਰਹੇ ਹਨ | ਪ੍ਰਬੰਧਕਾਂ ਨੇ ...

ਪੂਰੀ ਖ਼ਬਰ »

ਚੇਅਰਮੈਨ ਪਾਹੜਾ ਵਲੋਂ ਸਰਕਾਰੀ ਆਈ.ਟੀ.ਆਈ. ਦਾ ਦੌਰਾ

ਗੁਰਦਾਸਪੁਰ, 20 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਿਕ ਆਈ.ਟੀ.ਆਈ ਲੜਕਿਆਂ ਵਿਖੇ ਲੇਬਰ ਸੈ ੱਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵਲੋਂ ਦੌਰਾ ਕੀਤਾ ਗਿਆ | ਸ: ਪਾਹੜਾ ਵਲੋਂ ਆਈ.ਟੀ.ਆਈ ਅੰਦਰ ਪੌਦਾ ਵੀ ਲਗਾਇਆ ਗਿਆ ਅਤੇ ਸੰਸਥਾ ਦੀਆਂ ਵੱਖ-ਵੱਖ ਵਰਕਸ਼ਾਪਾਂ ...

ਪੂਰੀ ਖ਼ਬਰ »

ਸਾਹਿਤ ਸਭਾ ਫ਼ਤਹਿਗੜ੍ਹ ਚੂੜੀਆਂ ਵਲੋਂ ਕਵੀ ਦਰਬਾਰ

ਫ਼ਤਹਿਗੜ੍ਹ ਚੂੜੀਆਂ, 20 ਮਾਰਚ (ਐਮ.ਐਸ. ਫੁੱਲ)-ਸਾਹਿਤ ਸਭਾ ਫ਼ਤਹਿਗੜ੍ਹ ਚੂੜੀਆਂ ਵਲੋਂ ਸਵ: ਨਗਰ ਕੌਾਸਲਰ ਕਸ਼ਮੀਰ ਕੌਰ ਰੰਧਾਵਾ ਦੀ ਯਾਦ ਵਿਚ ਸੁੱਚਾ ਸਿੰੰਘ ਰੰਧਾਵਾ ਦੇ ਗ੍ਰਹਿ ਵਿਖੇ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਨਾਮਵਰ ਲੇਖਕ ਡਾ: ਅਨੂਪ ਸਿੰਘ, ਬਲਵਿੰਦਰ ...

ਪੂਰੀ ਖ਼ਬਰ »

ਨਹਿਰ ਦੇ ਟੁੱਟੇ ਦੇ ਕਿਨਾਰੇ ਪੱਕੇ ਕਰਨ ਦੀ ਮੰਗ

ਪੰਜਗਰਾਈਆਂ, 20 ਮਾਰਚ (ਬਲਵਿੰਦਰ ਸਿੰਘ)-ਸਥਾਨਕ ਕਸਬੇ ਦੇ ਨਹਿਰ ਦੇ ਪੁਲ ਲਾਗੋਂ ਨਹਿਰੀ ਵਿਭਾਗ ਵਲੋਂ ਕਿਨਾਰਿਆਂ ਨਾਲ ਲਾਇਆ ਪੱਥਰ ਰੁੜ ਜਾਣ ਕਾਰਨ ਪਿੰਡ ਵਾਸੀ ਤੇ ਰਾਹਗੀਰ ਕਾਫੀ ਪ੍ਰੇਸ਼ਾਨ ਹਨ, ਕਿਉਂਕਿ ਨਹਿਰ ਦੇ ਕਿਨਾਰਿਆਂ ਦੀ ਚੌੜਾਈ ਥਾਂ-ਥਾਂ ਤੋਂ ਘੱਟ ਗਈ ਹੈ | ...

ਪੂਰੀ ਖ਼ਬਰ »

ਫ਼ਸਲ ਤੋਲਣ ਵਾਲੇ ਕੰਡੇ ਤੇ ਵਟਿਆਂ ਨੂੰ ਚੈ ੱਕ ਕਰਨ ਦੀ ਹਦਾਇਤ

ਗੁਰਦਾਸਪੁਰ, 20 ਮਾਰਚ (ਆਰਿਫ਼)-ਵਿਜੇ ਸਿਆਲ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਮੂਹ ਮਾਰਕੀਟ ਕਮੇਟੀਆਂ ਦੇ ਸਕੱਤਰ ਤੇ ਜ਼ਿਲ੍ਹਾ ਮੰਡੀ ਬੋਰਡ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ 31 ਮਾਰਚ ਤੋਂ ਪਹਿਲਾਂ ਜ਼ਿਲੇ੍ਹ ਦੀਆਂ ਸਮੂਹ ਮੰਡੀਆਂ 'ਚ ਫ਼ਸਲ ਤੋਲਣ ਵਾਲੇ ਕੰਡੇ, ਵੱਟੇ ਤੇ ...

ਪੂਰੀ ਖ਼ਬਰ »

ਡੀ.ਸੀ. ਵਲੋਂ 'ਨਸ਼ਾ ਰੋਕੂ ਅਫ਼ਸਰ' ਮੁਹਿੰਮ ਦੀ ਕਾਮਯਾਬੀ ਲਈ ਅਧਿਕਾਰੀਆਂ ਨਾਲ ਬੈਠਕ

ਗੁਰਦਾਸਪੁਰ, 20 ਮਾਰਚ (ਆਰਿਫ਼/ਆਲਮਬੀਰ ਸਿੰਘ)-ਸਮਾਜ 'ਚ ਨਸ਼ਿਆਂ ਦੇ ਖ਼ਾਤਮੇ ਲਈ ਨਸ਼ਾ ਰੋਕੂ ਅਫ਼ਸਰ (ਡੈਪੋ) ਦੀ ਸਫ਼ਲਤਾ ਲਈ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲੇ੍ਹ ਦੇ ਸਮੂਹ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਹੋਈ | ਜ਼ਿਲ੍ਹਾ ...

ਪੂਰੀ ਖ਼ਬਰ »

ਜੀ.ਓ.ਜੀ. ਦਲਜੀਤ ਸਿੰਘ ਰੰਧਾਵਾ ਵਲੋਂ ਸਕੂਲ ਦਾ ਨਿਰੀਖਣ

ਬਟਾਲਾ, 20 ਮਾਰਚ (ਕਾਹਲੋਂ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਸਾਬਕਾ ਫ਼ੌਜੀਆਂ ਦੀ ਬਣਾਈ ਗਾਰਡੀਨੈਂਜ ਆਫ਼ ਗਵਰਨਸ ਕਮੇਟੀ ਦੇ ਮੈਂਬਰ ਸਾਬਕਾ ਫ਼ੌਜੀ ਦਲਜੀਤ ਸਿੰਘ ਰੰਧਾਵਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਿਰੀਖਣ ਕੀਤਾ ...

ਪੂਰੀ ਖ਼ਬਰ »

ਉੱਘੇ ਕਵੀ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਜਿਗਰੀ ਦੋਸਤ ਅਨੂਪ ਸ਼ਰਨ ਕਾਦਿਆਨੀ ਨੂੰ ਸ਼ਰਧਾਂਜਲੀ

ਭੈਣੀ ਮੀਆਂ ਖਾਂ, 20 ਮਾਰਚ (ਹਰਭਜਨ ਸਿੰਘ ਸੈਣੀ)-ਪੰਜਾਬੀ ਦੇ ਉ ੱਘੇ ਕਵੀ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਜਿਗਰੀ ਦੋਸਤ ਅਨੂਪ ਸ਼ਰਨ ਕਾਦਿਆਨੀ ਦਾ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਕੋਟ ਖਾਨ ਮੁਹੰਮਦ ਵਿਚ ਹੋਇਆ | ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਾਹਿਤਕ ਜਗਤ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਵਲੋਂ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ

ਦੀਨਾਨਗਰ, 20 ਮਾਰਚ (ਸ਼ਰਮਾ/ਸੰਧੂ/ਸੋਢੀ)-ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਕੱਤੋਵਾਲ ਤੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ ਦੀ ਅਗਵਾਈ 'ਚ ਦੀਨਾਨਗਰ ਵਿਖੇ ਪੰਜਾਬ ਸਰਕਾਰ ਦੇ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ 'ਚ ਅਕਾਲੀ ਵਰਕਰਾਂ ਦਾ ਵੱਡਾ ਜਥਾ ਚੰਡੀਗੜ੍ਹ ਰਵਾਨਾ

ਕੋਟਲੀ ਸੂਰਤ ਮੱਲੀ, 20 ਮਾਰਚ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਉਲੀਕੇ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ 'ਚ ...

ਪੂਰੀ ਖ਼ਬਰ »

20 ਸਾਲਾਂ ਤੋਂ ਨਾ ਗਲੀ ਬਣੀ, ਨਾ ਸੀਵਰੇਜ ਪਿਆ

ਬਟਾਲਾ, 20 ਮਾਰਚ (ਸੁਖਦੇਵ ਸਿੰਘ)-ਸਥਾਨਕ ਸ਼ਾਂਤੀ ਨਗਰ ਦੇ ਟੈਂਕੀ ਵਾਲੀ ਗਲੀ ਨਿਵਾਸੀਆਂ ਨੂੰ ਸੀਵਰੇਜ ਨਾ ਹੋਣ ਕਰਕੇ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਹੱਲਾ ਨਿਵਾਸੀਆਂ ਨੂੰ ਪਿਛਲੇ 20 ਸਾਲਾਂ ਤੋਂ ਗਲੀ ਵੀ ਨਾ ...

ਪੂਰੀ ਖ਼ਬਰ »

ਸੇਵਾ ਅਧਿਕਾਰ ਕਾਨੂੰਨ ਨੂੰ ਲਾਗੂ ਕਰਨ 'ਚ ਢਿੱਲਮੱਠ ਨਾ ਵਰਤੀ ਜਾਵੇ-ਕਮਿਸ਼ਨਰ ਪੱਟੀ

ਗੁਰਦਾਸਪੁਰ, 20 ਮਾਰਚ (ਆਰਿਫ਼)-ਪੰਜਾਬ ਰਾਜ ਸੇਵਾ ਕਮਿਸ਼ਨਰ ਮਨਿੰਦਰ ਸਿੰਘ ਪੱਟੀ ਵਲੋਂ ਸੇਵਾ ਅਧਿਕਾਰ ਕਾਨੂੰਨ ਹੇਠ ਸੇਵਾਵਾਂ ਦੇ ਰਹੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ | ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਵੀ ਮੌਜੂਦ ਸਨ | ਇਸ ਮੌਕੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬੱਬਰੀ ਵਿਖੇ ਸਰਟੀਫਿਕੇਟ ਇੰਨ ਕਮਿਊਨਿਟੀ ਹੈਲਥ ਕੋਰਸ ਸ਼ੁਰੂ

ਗੁਰਦਾਸਪੁਰ, 20 ਮਾਰਚ (ਸੁਖਵੀਰ ਸਿੰਘ ਸੈਣੀ)-ਸਿਵਲ ਹਸਪਤਾਲ ਬੱਬਰੀ ਵਿਖੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਲੋਂ ਸਰਟੀਫਿਕੇਟ ਇੰਨ ਕਮਿਊਨਿਟੀ ਹੈਲਥ ਕੋਰਸ ਸ਼ੁਰੂ ਕੀਤਾ ਗਿਆ ਹੈ | ਨੈਸ਼ਨਲ ਟੈਸਟ ਪਾਸ ਕੀਤੇ ਉਮੀਦਵਾਰ ਛੇ ਮਹੀਨੇ ਦਾ ਸਰਟੀਫਿਕੇਟ ਕੋਰਸ ...

ਪੂਰੀ ਖ਼ਬਰ »

ਸਮਸੂਨ ਸੈਨਾ 'ਚ 5 ਲੱਖ ਮਸੀਹ ਨੌਜਵਾਨ ਭਰਤੀ ਕਰਨ ਦਾ ਟੀਚਾ-ਪੀਟਰ ਚੀਦਾ

ਧਾਰੀਵਾਲ, 20 ਮਾਰਚ (ਨਿਸ਼ਾਨ ਸਿੰਘ ਕਾਹਲੋਂ)-ਪੰਜਾਬ ਦੇ ਮਸੀਹ ਨੌਜਵਾਨਾਂ ਵਿਚ ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਨਸ਼ਿਆਂ ਤੋਂ ਰਹਿਤ ਰਹਿਣ ਸਬੰਧੀ ਜਾਗਰੂਕ ਕਰਵਾਉਣ ਅਤੇ ਹੱਕਾਂ ਦੀ ਪ੍ਰਾਪਤੀ ਕਰਨ ਲਈ ਇਕਜੱੁਟ ਕਰਨ ਲਈ ਸਮਸੂਨ ਸੈਨਾ ਵਿਚ ...

ਪੂਰੀ ਖ਼ਬਰ »

8 ਅਪ੍ਰੈਲ ਦੇ ਮੇਲੇ ਸਬੰਧੀ ਤਰਕਸ਼ੀਲ ਸੁਸਾਇਟੀ ਦੀ ਬੈਠਕ

ਗੁਰਦਾਸਪੁਰ, 20 ਮਾਰਚ (ਸੁਖਵੀਰ ਸਿੰਘ ਸੈਣੀ)-ਤਰਕਸ਼ੀਲ ਸੁਸਾਇਟੀ ਦੀ ਬੈਠਕ ਮੁਖੀ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਆਗੂਆਂ ਨੇ 8 ਅਪ੍ਰੈਲ ਨੰੂ ਹੋਣ ਵਾਲੇ ਨਾਟਕ ਮੇਲੇ ਸਬੰਧੀ ਵਿਚਾਰ-ਵਟਾਂਦਰਾ ਕੀਤਾ | ਆਗੂਆਂ ਨੇ ਦੱਸਿਆ ਕਿ ਮੇਲੇ ਦੀ ਸਟੇਜ ਤੋਂ ...

ਪੂਰੀ ਖ਼ਬਰ »

ਸਰਹੱਦੀ ਪਿੰਡ ਰੂੜਾ ਦੇ ਨੌਜਵਾਨ ਦੀ ਗੀਤਾਂ 'ਚ ਬਤੌਰ ਮਾਡਲ ਸ਼ਮੂਲੀਅਤ ਨਾਲ ਇਲਾਕੇ 'ਚ ਖੁਸ਼ੀ

ਕਲਾਨੌਰ, 20 ਮਾਰਚ (ਪੁਰੇਵਾਲ)-ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਪਿੰਡ ਰੂੜਾ ਦੇ ਨੌਜਵਾਨ ਦੀ ਪੰਜਾਬੀ ਗੀਤਾਂ 'ਚ ਬਤੌਰ ਮਾਡਲ ਅਤੇ ਸਹਿ ਮਾਡਲ ਸ਼ਮੂਲੀਅਤ ਕਾਰਨ ਇਲਾਕੇ ਦੇ ਨੌਜਵਾਨਾਂ 'ਚ ਖੁਸ਼ੀ ਪਾਈ ਜਾ ਰਹੀ ਹੈ | ਪ੍ਰਸਿੱਧ ਗਾਇਕ ਮਾਸ਼ਾ ਅਲੀ ਦੇ ਗੀਤ ...

ਪੂਰੀ ਖ਼ਬਰ »

ਰਾਇਲ ਨਰਸਿੰਗ ਕਾਲਜ ਜੈਤੋਸਰਜਾ ਦੇ ਵਿਦਿਆਰਥੀਆਂ ਨੇ ਜੀ.ਐਨ.ਐਮ. ਭਾਗ ਦੂਜਾ 'ਚ ਜ਼ਿਲੇ੍ਹ 'ਚੋਂ ਬਾਜ਼ੀ ਮਾਰੀ

ਬਟਾਲਾ, 20 ਮਾਰਚ (ਸੁਖਦੇਵ ਸਿੰਘ)-ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਜੈਤੋਸਰਜਾ, ਜੋ ਸਿਹਤ ਸਿੱਖਿਆ ਦੇ ਖੇਤਰ ਦੀ ਨਾਮਵਰ ਸੰਸਥਾ ਹੈ, ਦੀਆਂ ਵਿਦਿਆਰਥਣਾਂ ਵਲੋਂ ਜੀ.ਐਨ.ਐਮ. ਭਾਗ ਦੂਜਾ ਦੇ ਐਲਾਨੇ ਨਤੀਜਿਆਂ 'ਚ ਜ਼ਿਲ੍ਹਾ ਗੁਰਦਾਸਪੁਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਬੱਬੇਹਾਲੀ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਅਕਾਲੀ ਦਲ ਹੋਰ ਵੀ ਮਜ਼ਬੂਤ ਹੋਵੇਗਾ : ਬੀਬੀ ਖੁੰਡੀ

ਧਾਰੀਵਾਲ, 20 ਮਾਰਚ (ਸਵਰਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਗੁਰਬਚਨ ਸਿੰਘ ਬੱਬੇਹਾਲੀ ਦੇ ਜ਼ਿਲ੍ਹਾ ਪ੍ਰਧਾਨ ਬਨਣ 'ਤੇ ਜਤਿੰਦਰ ਕੌਰ ਸਰਪੰਚ ਖੁੰਡੀ ਅਤੇ ਇਸਤਰੀ ਅਕਾਲੀ ਦਲ ਸੀਨੀਅਰ ਆਗੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਗੁਰਮੀਤ ...

ਪੂਰੀ ਖ਼ਬਰ »

ਵਿਧਵਾ ਨੇ ਲਗਾਇਆ ਜੇਠ 'ਤੇ ਮਾਰਕੁੱਟ ਕਰਨ ਦਾ ਦੋਸ਼

ਪਠਾਨਕੋਟ, 20 ਮਾਰਚ (ਆਰ. ਸਿੰਘ)-ਲਮੀਨੀ ਪਠਾਨਕੋਟ ਨਿਵਾਸੀ ਰੀਟਾ ਦੇਵੀ ਵਿਧਵਾ ਮਨੋਹਰ ਲਾਲ ਨੇ ਆਪਣੇ ਜੇਠ 'ਤੇ ਬਿਨਾਂ ਕਾਰਨ ਉਸ ਦੀ ਮਾਰਕੁੱਟ ਕਰਨ ਦਾ ਦੋਸ਼ ਲਗਾਇਆ ਹੈ | ਐਸ.ਐਸ.ਪੀ. ਪਠਾਨਕੋਟ ਨੂੰ ਦਿੱਤੀ ਸ਼ਿਕਾਇਤ 'ਚ ਵਿਧਵਾ ਔਰਤ ਰੀਟਾ ਦੇਵੀ ਨੇ ਕਿਹਾ ਕਿ ਉਸ ਦਾ ਪਤੀ ...

ਪੂਰੀ ਖ਼ਬਰ »

ਸੁਜਾਨਪੁਰ ਵਿਧਾਨ ਸਭਾ ਹਲਕੇ ਦੇ ਵਿਦੇਸ਼ ਗਏ ਨੌਜਵਾਨ ਆਪਣੀ ਵੋਟ ਰਜਿਸਟ੍ਰੇਸ਼ਨ ਕਰਵਾਉਣ

ਪਠਾਨਕੋਟ, 20 ਮਾਰਚ (ਸੰਧੂ/ਆਰ. ਸਿੰਘ)-ਡਾ: ਨਿਧੀ ਕਲੋਤਰਾ ਉਪ ਮੰਡਲ ਮੈਜਿਸਟ੍ਰੇਟ ਧਾਰ ਕਲਾਂ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ 001-ਸੁਜਾਨਪੁਰ ਨੇ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ...

ਪੂਰੀ ਖ਼ਬਰ »

ਤੰਬਾਕੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਜਾਵੇਗੀ ਰੈਲੀ

ਪਠਾਨਕੋਟ, 20 ਮਾਰਚ (ਸੰਧੂ/ਆਰ. ਸਿੰਘ)-ਤੰਬਾਕੂ ਕੰਟਰੋਲ ਪ੍ਰੋਗਰਾਮ ਮੁਹਿੰਮ ਦੌਰਾਨ ਲੋਕਾਂ ਨੂੰ ਤੰਬਾਕੂ ਖਾਣ ਤੋਂ ਰੋਕਣ ਲਈ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣਗੇ ਜਿਸ ਸਬੰਧ ਵਿਚ ਸਿਹਤ ਵਿਭਾਗ ਵਲੋਂ ਪਠਾਨਕੋਟ ਅੰਦਰ ਇਕ ਜਾਗਰੂਕਤਾ ਰੈਲੀ ਵੀ ਕੱਢੀ ਜਾਵੇਗੀ | ਇਹ ...

ਪੂਰੀ ਖ਼ਬਰ »

ਸਰਕਾਰ ਵਲੋਂ ਪਖਾਨੇ ਬਣਾਉਣ ਲਈ ਮਿਲੀ ਪਹਿਲੀ ਕਿਸ਼ਤ ਨਾਲ ਕੰਮ ਸ਼ੁਰੂ

ਪੰਜਗਰਾਈਆਂ, 20 ਮਾਰਚ (ਬਲਵਿੰਦਰ ਸਿੰਘ)-ਪੰਜਾਬ ਨੂੰ ਸਾਫ-ਸੁਥਰਾ ਤੇ ਸਵੱਛ ਬਣਾਉਣ ਲਈ ਖੁੱਲ੍ਹੇ ਵਿਚ ਸ਼ੋਚ ਜਾਣ ਦੀ ਲਾਹਨਤ ਨੂੰ ਖਤਮ ਕਰਨ ਲਈ ਸੂਬਾ ਸਰਕਾਰ ਵਲੋਂ ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਪਖਾਨੇ ਨਹੀਂ ਬਣੇ, ਸਰਕਾਰ ਵਲੋਂ ਉਨ੍ਹਾਂ ਲੋਕਾਂ ਨੂੰ 15 ਹਜ਼ਾਰ ਰੁਪਏ ...

ਪੂਰੀ ਖ਼ਬਰ »

ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਦੇ ਨਜ਼ਦੀਕ ਬੰਬਨੁਮਾ ਵਸਤੂ ਮਿਲਣ ਨਾਲ ਦਹਿਸ਼ਤ ਦਾ ਮਾਹੌਲ

ਪਠਾਨਕੋਟ, 20 ਮਾਰਚ (ਆਰ. ਸਿੰਘ, ਚੌਹਾਨ, ਸ਼ਰਮਾ)-ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨਜ਼ਦੀਕ ਸੁੰਨਸਾਨ ਅਤੇ ਵਿਰਾਨ ਜਗ੍ਹਾ 'ਤੇ ਝਾੜੀਆਂ ਵਿਚੋਂ ਅਚਾਨਕ ਬੰਬਨੁਮਾ ਵਸਤੂ ਮਿਲਣ ਨਾਲ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ | ਜੀ.ਆਰ.ਪੀ.ਦੇ ਥਾਣਾ ਮੁਖੀ ਬਲਬੀਰ ...

ਪੂਰੀ ਖ਼ਬਰ »

ਸਵਰਨ ਸਲਾਰੀਆ ਨੇ ਗੁਰਦਾਸਪੁਰ ਦੇ ਲੋਕਾਂ ਨੰੂ ਰੁਜ਼ਗਾਰ ਦੇ ਮੌਕੇ ਦਿੱਤੇ-ਗਿੱਲ

ਗੁਰਦਾਸਪੁਰ, 20 ਮਾਰਚ (ਆਰਿਫ਼)-ਭਾਜਪਾ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਗਿੱਲ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਜਪਾ ਆਗੂ ਸਵਰਨ ਸਲਾਰੀਆ ਨੇ ਲੋਕ ਸਭਾ ਖੇਤਰ ਗੁਰਦਾਸਪੁਰ ਦੇ ਲੋਕਾਂ ਨੰੂ ਹਾਲ ਹੀ 'ਚ ਹੋਈਆਂ ਲੋਕ ਸਭਾ ਦੀਆਂ ...

ਪੂਰੀ ਖ਼ਬਰ »

ਭਾਈ ਲਾਲੋ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ

ਧਾਰੀਵਾਲ, 20 ਮਾਰਚ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਖੁੰਡਾ ਵਿਖੇ ਗੁਰਦੁਆਰਾ ਭਾਈ ਲਾਲੋ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਿਸਕਾਮ ਕੀਰਤਨੀ ਜਥੇ ਦੇ ਰਾਗੀ ਭਾਈ ਬਿਕਰਮਜੀਤ ਸਿੰਘ, ਭਾਈ ਦਿਲਸ਼ੇਰ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਹਰਮੀਤ ਸਿੰਘ, ਭਾਈ ...

ਪੂਰੀ ਖ਼ਬਰ »

ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਬੈਠਕ

ਗੁਰਦਾਸਪੁਰ, 20 ਮਾਰਚ (ਆਲਮਬੀਰ ਸਿੰਘ)-ਪੀ.ਐਸ.ਈ.ਬੀ.ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਰਕਲ ਵਰਕਿੰਗ ਕਮੇਟੀ ਦੀ ਬੈਠਕ ਸਰਕਲ ਪ੍ਰਧਾਨ ਬਲਵਿੰਦਰ ਉਦੀਪੁਰ ਦੀ ਪ੍ਰਧਾਨਗੀ ਹੇਠ ਸਥਾਨਿਕ ਗੁਰੂ ਨਾਨਕ ਪਾਰਕ ਵਿਖੇ ਹੋਈ | ਬਲਵਿੰਦਰ ਉਦੀਪੁਰ ਅਤੇ ਦਵਿੰਦਰ ਸੈਣੀ ਨੇ ਕਿਹਾ ਕਿ ...

ਪੂਰੀ ਖ਼ਬਰ »

ਗਲੀ ਅਧੂਰੀ ਹੋਣ 'ਤੇ ਮੁਹੱਲਾ ਸਾਊਥ ਸਿਟੀ ਵਾਸੀਆਂ 'ਚ ਭਾਰੀ ਰੋਸ

ਬਟਾਲਾ, 20 ਮਾਰਚ (ਬੁੱਟਰ)-ਸਥਾਨਕ ਮੁਹੱਲਾ ਸਾਊਥ ਸਿਟੀ ਦੀ ਸਬੰਧਿਤ ਵਿਭਾਗ ਵਲੋਂ ਬਣਾਈ ਜਾ ਰਹੀ ਪੱਕੀ ਗਲੀ ਅਧੂਰੀ ਬਣਨ ਕਰਕੇ ਮੁਹੱਲਾ ਵਾਸੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੋਨੂੰ ਪ੍ਰਧਾਨ, ਮਾ: ਅਜੀਤ ਸਿੰਘ, ਗੋਪਾਲ ਕਪੂਰ, ਸੁਖਵਿੰਦਰ, ਬਿੱਟੂ ਮਹਾਜਨ, ਯਸਪਾਲ, ...

ਪੂਰੀ ਖ਼ਬਰ »

ਆਈ.ਟੀ.ਆਈ.ਲੜਕੀਆਂ ਵਿਖੇ ਸੈਮੀਨਾਰ

ਗੁਰਦਾਸਪੁਰ, 20 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਿਕ ਆਈ.ਟੀ.ਆਈ.ਲੜਕੀਆਂ ਵਿਖੇ ਪਿ੍ੰਸੀਪਲ ਪ੍ਰਸ਼ੋਤਮ ਲਾਲ ਦੀ ਅਗਵਾਈ ਹੇਠ ਪੁਲਿਸ ਦੇ ਸਹਿਯੋਗ ਲਾਲ ਨਸ਼ਿਆਂ, ਭਰੂਣ ਹੱਤਿਆ ਆਦਿ ਵਿਸ਼ਿਆਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ ਵਿਚ ਏ.ਐਸ.ਆਈ.ਤਿਲਕ ਰਾਜ, ...

ਪੂਰੀ ਖ਼ਬਰ »

ਐਸ.ਡੀ. ਕਾਲਜ ਦੀਆਂ ਵਿਦਿਆਰਥਣਾਂ ਨੇ ਕਿਲ੍ਹਾ ਗੋਬਿੰਦਗੜ੍ਹ ਦਾ ਕੀਤਾ ਦੌਰਾ

ਫ਼ਤਹਿਗੜ੍ਹ ਚੂੜੀਆਂ, 20 ਮਾਰਚ (ਧਰਮਿੰਦਰ ਸਿੰਘ ਬਾਠ)-ਫ਼ਤਹਿਗੜ੍ਹ ਚੂੜੀਆਂ ਦੇ ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਵਲੋਂ ਪਿ੍ੰ: ਡਾ: ਅਲਕਾ ਵਿਜ ਦੀ ਦੇਖ-ਰੇਖ ਹੇਠ ਪੰਜਾਬੀ ਅਤੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸਾਹਿਤ ਦੇ ਮਹਾਨ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬਟਾਲਾ 'ਚ ਵਾਤਾਵਰਨ ਦਿਵਸ ਮਨਾਇਆ

ਬਟਾਲਾ, 20 ਮਾਰਚ (ਕਾਹਲੋਂ)-ਗੁਰੂ ਨਾਨਕ ਕਾਲਜ ਬਟਾਲਾ 'ਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਵਾਤਾਵਰਣ ਦਿਵਸ ਮਨਾਇਆ ਗਿਆ, ਜਿਸ ਦਾ ਆਰੰਭ ਕਾਲਜ ਪਿੰ੍ਰਸੀਪਲ ਡਾ: ਜਤਿੰਦਰ ਕੌਰ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਵਾਤਾਵਰਨ ਨੂੰ ...

ਪੂਰੀ ਖ਼ਬਰ »

ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ 'ਚ ਸੈਮੀਨਾਰ

ਕੋਟਲੀ ਸੂਰਤ ਮੱਲ੍ਹੀ, 20 ਮਾਰਚ (ਕੁਲਦੀਪ ਸਿੰਘ ਨਾਗਰਾ)-ਟੈ੍ਰਫਿਕ ਸਿੱਖਿਆ ਸੈਲ ਬਟਾਲਾ ਵਲੋਂ ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਵਿਖੇ ਬੱਚਿਆਂ ਤੇ ਬੱਸ ਡਰਾਈਵਰਾਂ ਨੂੰ ਰੋਡ ਸੇਫ਼ਟੀ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਜਾਗਰੂਕ ਸੈਮੀਨਾਰ ...

ਪੂਰੀ ਖ਼ਬਰ »

ਨਹਿਰ 'ਤੇ ਬਣੇ ਪੁਲ ਦੀ ਹਾਲਤ ਖਸਤਾ

ਪੁਰਾਣਾ ਸ਼ਾਲਾ, 20 ਮਾਰਚ (ਅਸ਼ੋਕ ਸ਼ਰਮਾ)-ਗੁਰਦਾਸਪੁਰ ਤੋਂ ਪੰਡੋਰੀ ਮਹੰਤਾਂ ਨੰੂ ਜਾਣ ਵਾਲੀ ਸੰਪਰਕ ਸੜਕ ਕੰਢੇ ਵਗਦੀ ਯੂ.ਬੀ.ਡੀ.ਸੀ. ਨਹਿਰ 'ਤੇ ਬਣੇ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਨੰੂ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਪਰ ਵਿਭਾਗ ਇਸ ਪਾਸੇ ਧਿਆਨ ਨਹੀਂ ਦੇ ...

ਪੂਰੀ ਖ਼ਬਰ »

ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਦੀ ਬੈਠਕ

ਗੁਰਦਾਸਪੁਰ, 20 ਮਾਰਚ (ਆਲਮਬੀਰ ਸਿੰਘ)-ਯੂਨਾਈਟਿਡ ਫ਼ਰੰਟ ਆਫ਼ ਐਕਸ ਸਰਵਿਸਮੈਨ ਦੀ ਬੈਠਕ ਕਰਨਲ ਧਰਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਹਿਲਾਂ ਸਾਬਕਾ ਸੈਨਿਕਾਂ ਨੇ ਬਿ੍ਗੇਡੀਅਰ ਜੀ.ਐਸ.ਰੰਧਾਵਾ ਦੇ ਅਕਾਲ ਚਲਾਣੇ 'ਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੰੂ ...

ਪੂਰੀ ਖ਼ਬਰ »

ਵਿਕਾਸ ਕਾਰਜਾਂ ਲਈ ਵਿਧਾਇਕ ਲਾਡੀ ਜਲਦ ਚੈੱਕ ਵੰਡਣਗੇ-ਮਾ: ਚਾਹਲ, ਮਨਜੀਤ ਚੀਮਾ

ਅੱਚਲ ਸਾਹਿਬ, 20 ਮਾਰਚ (ਗੁਰਚਰਨ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕਾਰਜ ਨੂੰ ਹੋਰ ਤੇਜ਼ ਕਰਦਿਆਂ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਵਲੋਂ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਇਹ ਪ੍ਰਗਟਾਵਾ ਸੀਨੀ: ਕਾਂਗਰਸੀ ਆਗੂ ਮਾ: ਅਜਮੇਰ ਸਿੰਘ ਚਾਹਲ ਨੇ ...

ਪੂਰੀ ਖ਼ਬਰ »

ਸੀਨੀਅਰ ਮੈਡੀਕਲ ਅਫ਼ਸਰ ਦੀ ਅਸਾਮੀ ਖ਼ਾਲੀ ਹੋਣ ਕਰਕੇ ਇਲਾਕੇ ਦੇ ਲੋਕ ਤੇ ਮੁਲਾਜ਼ਮ ਪ੍ਰੇਸ਼ਾਨ

ਪੁਰਾਣਾ ਸ਼ਾਲਾ, 20 ਮਾਰਚ (ਅਸ਼ੋਕ ਸ਼ਰਮਾ)-ਕਮਿਊਨਿਟੀ ਹੈਲਥ ਸੈਂਟਰ ਪੁਰਾਣਾ ਸ਼ਾਲਾ 'ਚ ਸੀਨੀਅਰ ਮੈਡੀਕਲ ਅਫ਼ਸਰ ਦੀ ਅਸਾਮੀ ਚਾਰ ਮਹੀਨਿਆਂ ਤੋਂ ਖ਼ਾਲੀ ਹੋਣ ਕਰਕੇ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਹੋਏ ਪਏ ਹਨ | ਸਿਹਤ ਵਿਭਾਗ ਦਾ ਇਸ ਪਾਸੇ ਧਿਆਨ ਨਾ ਹੋਣ ਕਾਰਨ ...

ਪੂਰੀ ਖ਼ਬਰ »

ਆਗੂਆਂ ਵਲੋਂ ਬੱਬੇਹਾਲੀ ਦੀ ਨਿਯੁਕਤੀ ਦਾ ਸਵਾਗਤ

ਡੇਰਾ ਬਾਬਾ ਨਾਨਕ, 20 ਮਾਰਚ (ਵਿਜੇ ਕੁਮਾਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਵਿਧਾਇਕ ਤੇ ਪਾਰਟੀ ਦੇ ਸੀਨੀ: ਆਗੂ ਗੁਰਬਚਨ ਸਿੰਘ ਬੱਬੇਹਾਲੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਏ ਜਾਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ...

ਪੂਰੀ ਖ਼ਬਰ »

ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਵਲੋਂ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੀ ਫੇਰੀ

ਹਰਚੋਵਾਲ, 20 ਮਾਰਚ (ਢਿੱਲੋਂ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਸ: ਹਰਚਰਨ ਸਿੰਘ ਭੁੱਲਰ ਐਸ.ਐਸ.ਪੀ. ਗੁਰਦਾਸਪੁਰ ਅਤੇ ਜਥੇ: ਸ: ਗੁਰਵਿੰਦਰ ਸਿੰਘ ਸ਼ਾਮਪੁਰਾ ਆਏ | ਇਸ ਮੌਕੇ ਕਾਲਜ ਵਿਦਿਆਰਥਣ ਬੀਬੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਇਕ ਰੈਂਕ ਇਕ ਪੈਨਸ਼ਨ ਦੀਆਂ ਤਰੁੱਟੀਆਂ ਪਹਿਲ ਦੇ ਆਧਾਰ 'ਤੇ ਦੂਰ ਕਰੇ-ਢਿੱਲੋਂ

ਪੁਰਾਣਾ ਸ਼ਾਲਾ, 20 ਮਾਰਚ (ਗੁਰਵਿੰਦਰ ਸਿੰਘ ਗੁਰਾਇਆ)-ਕੇਂਦਰ ਤਨਖ਼ਾਹ ਕਮਿਸ਼ਨ ਦਾ ਗਠਨ ਹਰ 10 ਸਾਲ ਬਾਅਦ ਕੀਤਾ ਜਾਂਦਾ ਹੈ | ਜਿਸ ਵਿਚ ਤਨਖ਼ਾਹਾਂ ਵਧਾਉਣ ਦੇ ਨਾਲ-ਨਾਲ ਪੈਨਸ਼ਨਾਂ ਵਿਚ ਵੀ ਵਾਧਾ ਕੀਤਾ ਜਾਂਦਾ ਹੈ ਪਰ ਇਸ ਵਾਧੇ ਨੰੂ ਆਉਣ ਵਾਲੇ ਸਮੇਂ ਤੋਂ ਹੀ ਲਾਗੂ ਕੀਤਾ ...

ਪੂਰੀ ਖ਼ਬਰ »

ਰਮਾ ਚੋਪੜਾ ਕਾਲਜ ਵਿਖੇ ਵਾਤਾਵਰਨ ਵਿਸ਼ੇ 'ਤੇ ਪ੍ਰਦਰਸ਼ਨੀ

ਪਠਾਨਕੋਟ, 20 ਮਾਰਚ (ਆਰ. ਸਿੰਘ )-ਸ੍ਰੀਮਤੀ ਰਮਾ ਚੋਪੜਾ ਸਨਾਤਨ ਧਰਮ ਕੰਨਿਆ ਕਾਲਜ ਪਠਾਨਕੋਟ ਵਿਖੇ ਵਾਤਾਵਰਨ ਵਿਗਿਆਨ ਵਿਭਾਗ ਦੀ ਮੁਖੀ ਪਿ੍ਅੰਕਾ ਮਹਾਜਨ ਦੇ ਨਿਰਦੇਸ਼ਨ ਹੇਠ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਵਾਤਾਵਰਨ ਜਾਗਰੂਕਤਾ ਪ੍ਰਦਰਸ਼ਨੀ ਲਗਾਈ ਗਈ | ਜਿਸ 'ਚ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਬੀ.ਐਸ.ਐਫ. ਦੇ ਸਾਬਕਾ ਮੁਲਾਜ਼ਮਾਂ ਨੇ ਕੀਤੀ ਬੈਠਕ

ਫ਼ਤਹਿਗੜ੍ਹ ਚੂੜੀਆਂ, 20 ਮਾਰਚ (ਜੇ.ਐਸ. ਮਾਨ)-ਸਥਾਨਕ ਕਸਬੇ ਦੇ ਡੇਰਾ ਰੋਡ 'ਤੇ ਨਜ਼ਦੀਕ ਹਵੇਲੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਬੀ.ਐਸ.ਐਫ. ਦੇ ਐਕਸਮੈਨਾਂ ਨੇ ਬੈਠਕ ਕੀਤੀ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸੇਵਾ-ਮੁਕਤ ...

ਪੂਰੀ ਖ਼ਬਰ »

ਕਿੰਡਰਗਾਰਟਨ ਸਕੂਲ ਕਾਲਾ ਅਫਗਾਨਾ ਵਿਖੇ ਸੈਮੀਨਾਰ

ਕਾਲਾ ਅਫਗਾਨਾ, 20 ਮਾਰਚ (ਅਵਤਾਰ ਸਿੰਘ ਰੰਧਾਵਾ)-ਸਥਾਨਕ ਕਸਬੇ ਦੇ ਸ੍ਰੀ ਗੁਰੂ ਨਾਨਕ ਕਿੰਡਰਗਾਰਟਨ ਸਕੂਲ ਵਿਖੇ ਚੰਗੀ ਤਾਲੀਮ ਅਤੇ ਚੰਗੀ ਸਿਹਤ ਸਬੰਧੀ ਸੈਮੀਨਾਰ ਲਗਾਇਆ ਗਿਆ | ਵੱਖ-ਵੱਖ ਸਕੂਲ ਸਟਾਫ਼ ਮੈਂਬਰਾਂ ਸਮੇਤ ਪਿ੍ੰ: ਬਲਬੀਰ ਕੌਰ ਰੰਧਾਵਾ ਨੇ ਕਿਹਾ ਕਿ ਜਿੱਥੇ ...

ਪੂਰੀ ਖ਼ਬਰ »

ਨਵੇਂ ਵਿਕ੍ਰਮੀ ਸੰਮਤ 'ਤੇ ਆਰੀਆ ਸਮਾਜ ਦਾ ਸਥਾਪਨਾ ਦਿਵਸ ਮਨਾਇਆ

ਦੀਨਾਨਗਰ, 20 ਮਾਰਚ (ਸੋਢੀ/ਸੰਧੂ/ਸ਼ਰਮਾ)-ਆਰੀਆ ਸਮਾਜ ਮੰਦਰ ਦੀਨਾਨਗਰ ਵਲੋਂ ਨਵੇਂ ਵਿਕ੍ਰਮੀ ਸੰਮਤ ਦੇ ਆਰੰਭ ਮੌਕੇ ਆਰੀਆ ਸਮਾਜ ਦਾ ਸਥਾਪਨਾ ਦਿਵਸ ਮਨਾਇਆ ਗਿਆ | ਪ੍ਰਧਾਨ ਰਘੁਨਾਥ ਸ਼ਾਸਤਰੀ ਦੀ ਪ੍ਰਧਾਨਗੀ 'ਚ ਕਰਵਾਏ ਸਮਾਗਮ 'ਚ ਦਯਾਨੰਦ ਮੱਠ ਦੇ ਪ੍ਰਧਾਨ ਸਵਾਮੀ ...

ਪੂਰੀ ਖ਼ਬਰ »

ਅਪ੍ਰੈਲ ਮਹੀਨੇ ਤੋਂ ਹਸਪਤਾਲ ਦੀਆਂ ਟੀਮਾਂ ਸਕੂਲਾਂ 'ਚ ਜਾ ਕੇ ਖਸਰੇ ਦਾ ਟੀਕਾ ਲਗਾਉਣਗੀਆਂ-ਡਾ: ਬਿੰਦੂ ਗੁਪਤਾ

ਧਾਰੀਵਾਲ, 20 ਮਾਰਚ (ਨਿਸ਼ਾਨ ਸਿੰਘ ਕਾਹਲੋਂ)-ਸਿਵਲ ਸਰਜਨ ਕ੍ਰਿਸ਼ਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ. ਮੈਡੀਕਲ ਅਫ਼ਸਰ ਡਾ: ਬਿੰਦੂ ਗੁਪਤਾ ਨੇ ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀ: ਸੈਕ. ਸਕੂਲ ਵਿਚ ਮੀਜਲਸ ਰੂਬੈਲਾ (ਖਸਰਾ) ਮੁਹਿੰਮ ਤਹਿਤ ...

ਪੂਰੀ ਖ਼ਬਰ »

ਗੁਰਦਾਸਪੁਰ ਤੋਂ ਸ੍ਰੀ ਹਰਗੋਬਿੰਦਪੁਰ ਨੰੂ ਜਾਂਦੀ ਸੜਕ ਦੀ ਹਾਲਤ ਖਸਤਾ

ਗੁਰਦਾਸਪੁਰ, 20 ਮਾਰਚ (ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਤੋਂ ਸ੍ਰੀ ਹਰਗੋਬਿੰਦਪੁਰ ਨੰੂ ਜਾਂਦੀ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ | ਜਿਸ ਕਾਰਨ ਲੋਕਾਂ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ 'ਤੇ ਪੈਂਦੇ ਪਿੰਡ ਔਜਲਾ ਬਾਈਪਾਸ ਦੇ ਕੋਲ ...

ਪੂਰੀ ਖ਼ਬਰ »

ਕੇਜਰੀਵਾਲ ਨੇ ਲਿਖਤੀ ਮੁਆਫ਼ੀ ਮੰਗ ਕੇ ਪੰਜਾਬੀਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ-ਬਾਜਵਾ

ਬਟਾਲਾ, 20 ਮਾਰਚ (ਕਾਹਲੋਂ)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਸ: ਬਿਕਰਮ ਸਿੰਘ ਮਜੀਠੀਆ ਤੋਂ ਲਿਖਤੀ ਮਾਫ਼ੀ ਮੰਗ ਕੇ ਪੰਜਾਬੀਆਂ ਦੇ ਮਨਾ ਤੇ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ | ਇਹ ਪ੍ਰਗਟਾਵਾ ਆਪਣਾ ਪੰਜਾਬ ਪਾਰਟੀ ਦੇ ਉਪ ਪ੍ਰਧਾਨ ...

ਪੂਰੀ ਖ਼ਬਰ »

ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਨਮਾਨ ਸਮਾਰੋਹ

ਬਟਾਲਾ, 20 ਮਾਰਚ (ਕਾਹਲੋਂ)-ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਬੋਰਡ ਸ਼ਹਿਰੀ ਤੇ ਦਿਹਾਤੀ ਮੰਡਲ ਬਟਾਲਾ ਵਲੋਂ ਸਥਾਨਕ ਜੱਸਾ ਸਿੰਘ ਰਾਮਗੜ੍ਹੀਆ ਹਾਲ 'ਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ 75 ਸਾਲ ਦੀ ਉਮਰ ਵਾਲੇ 80 ਪੈਨਸ਼ਨਰਾਂ ਨੂੰ ...

ਪੂਰੀ ਖ਼ਬਰ »

ਪਿੰਡ ਚੰਦੂਸੁੂਜਾ ਦਾ ਨਹਿਰੀ ਪੁਲ ਬਿਨਾਂ ਰੇਿਲੰਗ ਦੇ ਰਾਹਗੀਰਾਂ ਲਈ ਬਣਿਆ ਭੈਅ

ਧਿਆਨਪੁਰ, 20 ਮਾਰਚ (ਕੁਲਦੀਪ ਸਿੰਘ ਨਾਗਰਾ)-ਪਿੰਡ ਚੰਦੂਸੂਜਾ ਦਾ ਨਹਿਰੀ ਪੁਲ ਬਿਨਾਂ ਰੇਿਲੰਗ ਦੇ ਰਾਹਗੀਰਾਂ ਲਈ ਭੈਅ ਬਣਿਆ ਹੋਇਆ ਹੈ ਪਰ ਸਬੰਧਿਤ ਵਿਭਾਗ ਵਲੋਂ ਇਸ ਪਾਸੇ ਕੋਈ ਤਵੱਜੋਂ ਨਾ ਦੇਣ ਕਰਕੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬਲਦੇਵ ਸਿੰਘ, ਨੰਬਰਦਾਰ ...

ਪੂਰੀ ਖ਼ਬਰ »

ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਡੇਰਾ ਬਾਬਾ ਨਾਨਕ, 20 ਮਾਰਚ (ਵਿਜੇ ਕੁਮਾਰ ਸ਼ਰਮਾ)-ਬੀ.ਐਸ.ਐਫ. ਦੀ 164 ਬਟਾਲੀਅਨ ਵਲੋਂ ਸਿਵਕ ਐਕਸ਼ਨ ਪ੍ਰੋਗਰਾਮ ਤਹਿਤ ਪਿੰਡ ਸਾਧਾਂਵਾਲੀ ਦੇ ਪ੍ਰਾਇਮਰੀ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ ਗਈ | ਕਮਾਂਡੈਂਟ ਰਜਨੀਸ਼ ...

ਪੂਰੀ ਖ਼ਬਰ »

ਮੋਤੀ ਮਹਿਰਾ ਜੀ ਦੀ ਯਾਦ 'ਚ ਗੁਰਦੁਆਰਾ ਬਣਾਇਆ ਜਾਵੇਗਾ-ਫ਼ਤਹਿਜੰਗ ਸਿੰਘ ਬਾਜਵਾ

ਕਾਦੀਆਂ, 20 ਮਾਰਚ (ਮਕਬੂਲ ਅਹਿਮਦ)-ਕਾਦੀਆਂ ਹਲਕਾ ਦੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਬੈਠਕ 'ਚ ਕਿਹਾ ਹੈ ਕਿ ਲੋਕਾਂ ਦੀ ਮੰਗ ਨੰੂ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ 'ਚ ਮੋਤੀ ਮਹਿਰਾ ਜੀ ਦੀ ਯਾਦ 'ਚ ਇਕ ਗੁਰੁਦੁਆਰਾ ਸਾਹਿਬ ਬਣਾਇਆ ਜਾਵੇਗਾ ਇਸ ਲਈ ਜੋ ਵੀ ਫ਼ੰਡ ...

ਪੂਰੀ ਖ਼ਬਰ »

ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਵਲੋਂ ਬੈਠਕ

ਪਠਾਨਕੋਟ, 20 ਮਾਰਚ (ਸੰਧੂ)-ਦਿ ਓਲਡ ਸਟੂਡੈਂਟਸ ਐਸੋਸੀਏਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਦੀ ਇਕ ਅਹਿਮ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਬੀ.ਡੀ. ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਐਸੋਸੀਏਸ਼ਨ ਵਲੋਂ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮ ਸਬੰਧੀ ...

ਪੂਰੀ ਖ਼ਬਰ »

3 ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਲਈ ਕਿਰਤੀ ਕਿਸਾਨ ਯੂਨੀਅਨ ਦੀ ਬੈਠਕ

ਦੋਰਾਂਗਲਾ, 20 ਮਾਰਚ (ਲਖਵਿੰਦਰ ਸਿੰਘ ਚੱਕਰਾਜਾ)-ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵਲੋਂ ਚੰਡੀਗੜ੍ਹ ਵਿਖੇ 3 ਅਪ੍ਰੈਲ ਨੰੂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਵਜੋਂ ਕਿਰਤੀ ਕਿਸਾਨ ਯੂਨੀਅਨ ਦੀ ਬੈਠਕ ਪਿੰਡ ਬਊਪੁਰ ਜੱਟਾਂ ਵਿਖੇ ਹੋਈ | ਜ਼ਿਲ੍ਹਾ ...

ਪੂਰੀ ਖ਼ਬਰ »

ਗੋਲਡਨ ਕਾਲਜ ਆਫ਼ ਐਜੂਕੇਸ਼ਨ 'ਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸੈਮੀਨਾਰ

ਗੁਰਦਾਸਪੁਰ, 20 ਮਾਰਚ (ਸੁਖਵੀਰ ਸਿੰਘ ਸੈਣੀ)-ਗੋਲਡਨ ਕਾਲਜ ਵਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਸੈਮੀਨਾਰ ਕੀਤਾ ਗਿਆ | ਜਿਸ ਵਿਚ ਐਸ.ਡੀ.ਐਮ. ਗੁਰਦਾਸਪੁਰ ਸਕੱਤਰ ਸਿੰਘ ਬੱਲ ਮੁੱਖ ਮਹਿਮਾਨ ਵਜੋਂ ਪਹੰੁਚੇ | ਚੇਅਰਮੈਨ ਮੋਹਿਤ ਮਹਾਜਨ ਵਲੋਂ ਆਏ ਹੋਏ ...

ਪੂਰੀ ਖ਼ਬਰ »

24 ਘੰਟੇ 'ਚ ਲਾਵਾਰਿਸ ਘੁੰਮਦਾ ਬੱਚਾ ਕੀਤਾ ਪਰਿਵਾਰ ਹਵਾਲੇ

ਪਠਾਨਕੋਟ, 20 ਮਾਰਚ (ਚੌਹਾਨ)-ਡਾ: ਸੰਦੀਪ ਮੈਮੋਰੀਅਲ ਟਰੱਸਟ ਵਲੋਂ ਚਲਾਈ ਜਾ ਰਹੀ 1098 ਚਾਈਲਡ ਹੈਲਪ ਲਾਈਨ ਸੰਸਥਾ ਵਲੋਂ ਬੀਤੀ ਰਾਤ 1 ਵਜੇ ਰੇਲਵੇ ਸਟੇਸ਼ਨ 'ਤੇ ਲਾਵਾਰਸ ਹਾਲਤ 'ਚ ਘੁੰਮਦਾ ਬੱਚਾ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਨੰੂ ਮਿਲਿਆ ਸੀ, 24 ਘੰਟੇ ਦੇ ਅੰਦਰ-ਅੰਦਰ ਉਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX