ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਲੰਘੇ ਦਿਨੀਂ ਇੱਥੇ ਦੇ ਲੱਕੜ ਮੰਡੀ ਦੇ ਨਜ਼ਦੀਕ ਸਥਿਤ ਬਾਬਾ ਬੀਰ ਸਿੰਘ-ਧੀਰ ਸਿੰਘ ਕਲੋਨੀ ਵਿਖੇ ਕਬਾੜ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੇ ਘਰ ਹੋਏ ਭਿਆਨਕ ਧਮਾਕੇ ਦੌਰਾਨ 2 ਸਾਲਾ ਬੱਚੇ ਸਮੇਤ ਦੋ ਜਣਿਆ ਦੀ ਮੌਤ ਅਤੇ ਚਾਰ ਬੱਚੇ ਗੰਭੀਰ ਰੂਪ ਚ ਜ਼ਖਮੀ ਹੋ ਗਏ ਸੀ | ਇਨ੍ਹਾਂ ਵਿਚੋਂ ਰਾਜਿੰਦਰਾ ਹਸਪਤਾਲ 'ਚ ਇਲਾਜ ਅਧੀਨ ਨੂਰ ਪੁੱਤਰ ਫਿਰਾਸਤ ਖਾਨ ਵਾਸੀ ਸੰਬਲ, ਉੱਤਰ ਪ੍ਰਦੇਸ਼ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ | ਪੁਲਿਸ ਨੂੰ ਧਮਾਕਾ ਕਿਸ ਤਰ੍ਹਾਂ ਹੋਇਆ ਹੈ ਕੋਈ ਜਾਣਕਾਰੀ ਨਹੀਂ ਹੈ, ਇਸੇ ਦੇ ਚੱਲਦਿਆਂ ਧਮਾਕਾ ਮਾਹਿਰਾਂ ਦੀ ਤਿੰਨ ਮੈਂਬਰੀ ਟੀਮ ਨੇ ਚੰਡੀਗੜ੍ਹ ਤੋਂ ਪਟਿਆਲਾ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਅਤੇ ਕੁਝ ਵਸਤੂਆਂ ਦੇ ਸੈਂਪਲ ਵੀ ਲਏ ਗਏ ਹਨ | ਲੰਘੇ ਦਿਨ ਧਮਾਕੇ ਦੌਰਾਨ 20 ਸਾਲਾ ਮੁਮਤਿਆਜ ਪੁੱਤਰ ਸੂਰਜ ਅਤੇ ਇਸ ਦੇ ਭਤੀਜੇ ਸੁਮੀਰ ਉਮਰ 2 ਸਾਲ ਪੁੱਤਰ ਇਸ਼ਰਤ ਦੀ ਮੌਤ ਹੋ ਚੁੱਕੀ ਸੀ | ਜਿਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਕ ਮੈਂਬਰ ਦੋਵਾਂ ਦੀਆਂ ਲਾਸ਼ਾਂ ਲੈ ਕੇ ਉੱਤਰ ਪ੍ਰਦੇਸ਼ ਰਵਾਨਾ ਹੋ ਗਏ ਹਨ | ਇਸ ਤੋਂ ਇਲਾਵਾ ਜ਼ਖਮੀ ਹੋਏ ਬੱਬੂ, ਸ਼ੰਭੂ ਪੁੱਤਰਾਨ ਫਿਰਾਸਤ ਤੇ ਆਫਰੀਨ ਦਾ ਰਾਜਿੰਦਰਾ ਹਸਪਤਾਲ ਵਿਖੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ | ਧਮਾਕਾ ਮਾਹਿਰਾਂ ਦੀ ਟੀਮ ਨੇ ਘਟਨਾ ਵਾਲੀ ਥਾਂ ਤੋਂ ਇਹ ਸੈਂਪਲ ਲੈ ਕੇ ਲੈਬੋਰੇਟ੍ਰੀ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ | ਇਸ ਟੀਮ 'ਚ ਡਾ. ਗੋਸਵਾਮੀ, ਸੰਦੀਪ ਸਹੋਤਾ ਅਤੇ ਗੁਰਮੁੱਖ ਸਿੰਘ ਸ਼ਾਮਿਲ ਹਨ | ਇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਦੇ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਧਮਾਕਾ ਕਿਸ ਵਸਤੂ ਨਾਲ ਹੋਇਆ ਹੈ ਉਸ ਸਬੰਧੀ ਕੋਈ ਜਾਣਕਾਰੀ ਨਹੀਂ ਮਿੱਲ ਸਕੀ ਹੈ | ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ | ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਇਲਾਕੇ ਦੇ ਕੌਾਸਲਰ ਹਰੀਸ਼ ਕਪੂਰ ਪੁੱਤਰ ਪ੍ਰਵੇਸ਼ ਕਪੂਰ ਵਾਸੀ ਮਾਰਕਲ ਕਲੋਨੀ ਸਨੋਰੀ ਅੱਡਾ ਦੀ ਸ਼ਿਕਾਇਤ ਤੇ ਜੱਸਾ ਸਿੰਘ ਚੀਮਾ ਵਾਸੀ ਪਿੰਡ ਸ਼ਾਦੀਪੁਰ, ਕਬਾੜ ਦਾ ਪੁਰਾਣਾ ਸਮਾਨ ਵੇਚਣ ਵਾਲੇ ਅਣਪਛਾਤੇ ਵਿਅਕਤੀ ਦੇ ਿਖ਼ਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਏ ਤੇ 330 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਵਿਚ ਅਰਥਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਉਪ-ਕੁਲਪਤੀ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ | ਜਿਸ ਸਬੰਧੀ ...
ਦੇਵੀਗੜ੍ਹ, 20 ਮਾਰਚ (ਮੁਖ਼ਤਿਆਰ ਸਿੰਘ ਨੌਗਾਵਾਂ)-ਸਿੰਚਾਈ ਵਿਭਾਗ ਪੰਜਾਬ ਦੀ ਵਾਟਰ ਰਿਸੋਰਸਜ਼ ਇਨਵੈਸਟੀਗੇਸ਼ਨ ਡਵੀਜ਼ਨ ਵੱਲੋਂ ਨਹਿਰੀ ਆਰਾਮ ਘਰ ਦੇਵੀਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਤਕਰੀਬਨ ਢਾਈ ਸਾਲ ਧਰਤੀ ਹੇਠਾਂ ਪਾਣੀ ਭੇਜਣ ਦਾ ਪ੍ਰੋਜੈਕਟ ਲਾਇਆ ਗਿਆ ਸੀ | ...
ਰਾਜਪੁਰਾ, 20 ਮਾਰਚ (ਜੀ.ਪੀ. ਸਿੰਘ)-ਇੱਥੋਂ ਦੀ ਕੈਲੀਬਰ ਮਾਰਕੀਟ ਵਿਚ ਇਕ ਵਿਦੇਸ਼ ਭੇਜਣ ਦੇ ਨਾਂਅ 'ਤੇ ਨੌਜਵਾਨਾਂ ਨੂੰ ਲੁੱਟਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਕੰਪਨੀ ਦਾ ਮਾਲਕ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ | ...
ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਸਥਾਨਕ ਕਿਲ੍ਹਾ ਚੌਕ ਪਟਿਆਲਾ ਵਿਖੇ ਇਕ ਵਿਅਕਤੀ ਤੋਂ 30 ਹਜ਼ਾਰ ਰੁਪਏ ਖੋਹਣ ਦੀ ਘਟਨਾ ਸਾਹਮਣੇ ਆਈ ਹੈ | ਇਸ ਸਬੰਧੀ ਪੀੜਤ ਵਲੋਂ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...
ਪਟਿਆਲਾ, 20 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹਾ ਪਟਿਆਲਾ ਅਧੀਨ ਪੈਂਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਖੇ ਪੰਜਾਬ ਸਰਕਾਰ ਵਲੋਂ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ (ਐਨ.ਜੀ.ਡੀ.ਆਰ.ਐਸ.) ਨੂੰ ਅੱਜ ਲਾਗੂ ਕੀਤਾ ਗਿਆ | ਜਿਸ ਦੀ ਸ਼ੁਰੂਆਤ ...
ਪਟਿਆਲਾ, 20 ਮਾਰਚ (ਜ.ਸ. ਢਿੱਲੋਂ)-ਵਾਰਡ ਨੰ. 56 ਤੋਂ ਕੌਾਸਲਰ ਅਮਰਬੀਰ ਕੌਰ ਬੇਦੀ ਅਤੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੱਲੂ ਬੇਦੀ ਦੀ ਅਗਵਾਈ 'ਚ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਇਕ ਸਮਾਗਮ 'ਚ ਸਨਮਾਨ ਕੀਤਾ ...
ਸਮਾਣਾ, 20 ਮਾਰਚ (ਹਰਵਿੰਦਰ ਸਿੰਘ ਟੋਨੀ)-ਪੁਲਿਸ ਨੇ ਦੜ੍ਹਾ-ਸੱਟਾ ਲਾਉਣ ਵਾਲਿਆਂ ਦੇ ਿਖ਼ਲਾਫ਼ ਸ਼ੁਰੂ ਕੀਤੀ ਹੋਈ ਕਾਰਵਾਈ ਤਹਿਤ ਪਿੰਡ ਸ਼ੁਤਰਾਣਾ ਵਿਖੇ ਦੜ੍ਹੇ-ਸੱਟੇ ਦੀ ਰਕਮ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਸੀ. ਆਈ. ਏ. ਸਮਾਣਾ ਮੁਖੀ ਇੰਸ: ...
ਨਾਭਾ, 20 ਮਾਰਚ (ਕਰਮਜੀਤ ਸਿੰਘ)-ਪੰਜਾਬ ਦੀ ਅਤਿ ਸੁਰੱਖਿਆ ਜੇਲ੍ਹ ਨਾਭਾ ਬਰੇਕ ਕਾਂਡ ਦਾ ਮੁੱਖ ਸਾਜ਼ਿਸ਼ਕਾਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਕੌੜਾ ਨੂੰ ਅੱਜ ਛੇ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਭਾਰੀ ਸੁਰੱਖਿਆ ਹੇਠ ਨਾਭਾ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ...
ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਪਟਿਆਲਾ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ 870 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ 5 ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਕਾਰਵਾਈ ਥਾਣਾ ਤਿ੍ਪੜੀ ਦੀ ਪੁਲਿਸ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਨੇ ਪਿੰਡ ...
ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਯੂਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ ਵੱਲੋਂ 2012 ਵਿੱਚ 20 ਮਾਰਚ ਨੂੰ ਪੂਰੇ ਵਿਸ਼ਵ ਵਿਚ ਖ਼ੁਸ਼ੀ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਦੇ ਅੰਤਰਗਤ ਖ਼ਾਲਸਾ ਕਾਲਜ ਪਟਿਆਲਾ ਦੇ ਸੋਸ਼ਲ ਸਾਇੰਸ ਵਿਭਾਗ ਵੱਲੋਂ ...
ਭਾਦਸੋਂ, 20 ਮਾਰਚ (ਗੁਰਬਖ਼ਸ਼ ਸਿੰਘ ਵੜੈਚ)-ਭਾਦਸੋਂ ਵਿਖੇ ਸ਼ਿਵ ਸੈਨਾ ਹਿੰਦ ਦਿਹਾਤੀ ਪੰਜਾਬ ਪ੍ਰਧਾਨ ਕਾਲਾ ਭੜੀ ਦੀ ਅਗਵਾਈ 'ਚ ਬੈਠਕ ਹੋਈ | ਇਸ ਮੀਟਿੰਗ 'ਚ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ, ਵੈਦ ਅਮਰਜੀਤ ਸ਼ਰਮਾ ਚੇਅਰਮੈਨ ਕੋਰ ਕਮੇਟੀ ...
ਪਟਿਆਲਾ, 20 ਮਾਰਚ (ਚਹਿਲ)-ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਨੇ ਕੁੱਲ ਹਿੰਦ ਅੰਤਰਵਰਸਿਟੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਇਸ 'ਵਰਸਿਟੀ ਦੀਆਂ ਖਿਡਾਰਨਾਂ ਨੇ 98 ਅੰਕਾਂ ਨਾਲ (19 ਸੋਨ ਤਗਮੇ) ਚੈਂਪੀਅਨਸ਼ਿਪ ਆਪਣੇ ਨਾਮ ਕੀਤੀ | ...
ਪਾਤੜਾਂ, 20 ਮਾਰਚ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਯੂਥ ਅਕਾਲੀ ਦਲ ਦੀ ਬੈਠਕ ਯੂਥ ਅਕਾਲੀ ਦਲ ਦੇ ਕੌਮੀ ਜਥੇਬੰਧਕ ਸਕੱਤਰ ਵਰੁਣ ਕੁਮਾਰ ਕਾਂਸਲ ਦੀ ਅਗਵਾਈ ਹੇਠ ਹੋਈ | ਪਾਤੜਾਂ ਵਿਖੇ ਹੋਈ ਇਸ ਬੈਠਕ ਵਿਚ ਮੌਜੂਦ ਯੂਥ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ...
ਜਲੰਧਰ, 20 ਮਾਰਚ (ਸਟਾਫ ਰਿਪੋਰਟਰ)- ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਪਟਿਆਲਾ, 20 ਮਾਰਚ (ਧਰਮਿੰਦਰ ਸਿੰਘ ਸਿੱਧੂ)-ਯਾਦਵਿੰਦਰਾ ਪਬਲਿਕ ਸਕੂਲ ਵਿਖੇ 8 ਮਾਰਚ ਤੋਂ ਲੈ ਕੇ 16 ਮਾਰਚ ਤੱਕ ਸਕੂਲ ਦੇ 21 ਵਿਦਿਆਰਥੀਆਂ ਦੁਆਰਾ ਫਰਾਂਸ ਦੇ ਵਿਦਿਆਰਥੀਆਂ ਦੀ ਮਹਿਮਾਨ ਨਿਵਾਜ਼ੀ ਕੀਤੀ ਗਈ | ਸਕੂਲ ਦੇ ਅਧਿਆਪਕਾਂ ਦੀ ਟੀਮ ਨੇ ਦਿੱਲੀ ਹਵਾਈ ਅੱਡੇ 'ਤੇ ...
ਪਟਿਆਲਾ, 20 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪਰਸ਼ੂਰਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਰਾਜਪੁਰਾ ਰੋਡ ਹਨੂੰਮਾਨ ਮੰਦਰ ਵਿਖੇ ਵੈਦਿਕ ਨਵਾਂ ਸਾਲ ਬਿਕਰਮੀ ਸੰਮਤ 2075 ਮਨਾਇਆ ਗਿਆ | ਇਸ ਮੌਕੇ ਸੁਆਮੀ ਪੂਰਨ ਇੰਦੂ ...
ਪਟਿਆਲਾ, 20 ਮਾਰਚ (ਜ.ਸ. ਢਿੱਲੋਂ)-ਮੁਹੱਲਾ ਨਿਵਾਸੀ ਆਨੰਦ ਨਗਰ-ਬੀ ਪਟਿਆਲਾ ਦੀ ਇੱਕ ਅਹਿਮ ਮੀਟਿੰਗ ਸ. ਸੁਖਦੇਵ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਵਸੰਮਤੀ ਨਾਲ ਨਿਸ਼ਕਾਮ ਸੇਵਾ ਸੁਸਾਇਟੀ ਆਨੰਦ ਨਗਰ ਬੀ ਪਟਿਆਲਾ ਬਣਾਈ ਗਈ | ਸਰਵਸੰਮਤੀ ਨਾਲ ਹੇਠ ...
ਪਾਤੜਾਂ, 20 ਮਾਰਚ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਯੂਥ ਅਕਾਲੀ ਦਲ ਦੀ ਬੈਠਕ ਯੂਥ ਅਕਾਲੀ ਦਲ ਦੇ ਕੌਮੀ ਜਥੇਬੰਧਕ ਸਕੱਤਰ ਵਰੁਣ ਕੁਮਾਰ ਕਾਂਸਲ ਦੀ ਅਗਵਾਈ ਹੇਠ ਹੋਈ | ਪਾਤੜਾਂ ਵਿਖੇ ਹੋਈ ਇਸ ਬੈਠਕ ਵਿਚ ਮੌਜੂਦ ਯੂਥ ਦੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ...
ਪਟਿਆਲਾ, 20 ਮਾਰਚ (ਧਰਮਿੰਦਰ ਸਿੰਘ ਸਿੱਧੂ)-ਸ਼ਿਵ ਸੈਨਾ ਹਿੰਦੁਸਤਾਨ ਦਾ 15ਵਾਂ ਸਥਾਪਨਾ ਦਿਵਸ 30 ਮਾਰਚ ਨੂੰ ਰਾਸ਼ਟਰ ਪੱਧਰੀ 'ਤੇ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਪੰਜਾਬ ਦੀ ਪ੍ਰਧਾਨ ਸਵਰਾਜ ...
ਪਟਿਆਲਾ, 20 ਮਾਰਚ (ਗੁਰਵਿੰਦਰ ਸਿੰਘ ਔਲਖ)-ਗਿਆਨਦੀਪ ਸਾਹਿੱਤ ਸਾਧਨਾ ਮੰਚ ਪਟਿਆਲਾ ਵਲੋਂ ਸ਼ਾਇਰਾਂ ਅਤੇ ਲੇਖਕਾਂ ਦੀ ਬੈਠਕ ਕੀਤੀ ਗਈ | ਜਿਸ ਵਿਚ ਹਾਜ਼ਰ ਬੁੱਧੀਜੀਵੀਆਂ, ਲੇਖਕਾਂ ਅਤੇ ਚਿੰਤਕਾਂ ਨੇ, ਡਾ: ਲਕਸ਼ਮੀ ਨਰਾਇਣ ਭੀਖੀ ਨੂੰ ਪੰਜਾਬ ਸਾਹਿੱਤ ਅਕਾਦਮੀ ...
ਪਾਤੜਾਂ, 20 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)-ਆਂਧਰਾ ਬੈਂਕ ਵੱਲੋਂ ਸਿਗਨਾ ਸਿਹਤ ਬੀਮਾ ਯੋਜਨਾ ਤਹਿਤ ਕੀਤੀ ਜਾਂਦੀ ਬੀਮਾ ਯੋਜਨਾ ਵਿਚ ਆਂਧਰਾ ਬੈਂਕ ਦੀ ਬਰਾਂਚ ਪਾਤੜਾਂ ਵੱਲੋਂ ਕੀਤੀ ਗਈ ਚੰਗੀ ਕਾਰਗੁਜ਼ਾਰੀ ਸਦਕਾ ਆਂਧਰਾ ਬੈਂਕ ਦੀ ਬਰਾਂਚ ਪਾਤੜਾਂ ਦੇ ਮੈਨੇਜਰ ਸ. ...
ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਸ਼ੁਰੂ ਕੀਤੀ ਗਈ ਗੁਰਮਤਿ ਵਿਖਿਆਨ ਲੜੀ ਤਹਿਤ ਗੁਰਮਤਿ ਸੰਗੀਤ ਭਵਨ ਵਿਖੇ 9ਵਾਂ ਵਿਸ਼ੇਸ਼ ਭਾਸ਼ਣ 'ਭਗਤ ਰਵਿਦਾਸ ਜੀ-ਜੀਵਨ ਅਤੇ ਰਚਨਾ' ਵਿਸ਼ੇ ਉੱਤੇ ਕਰਵਾਇਆ ਗਿਆ ...
ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਅਤੇ ਧਰਮ ਅਧਿਐਨ ਵਿਭਾਗ ਵੱਲੋਂ ਪੈਗ਼ੰਬਰਾਂ ਦੇ ਸਾਂਝੇ ਪੱਖਾਂ ਨੂੰ ਅੰਤਰ ਮਤ ਸੰਵਾਦ ਦੇ ਸੰਦਰਭ ਵਿਚ ਸਮਝਣ ਲਈ ਦਿੱਲੀ ਦੇ ਵਿਦਵਾਨ ਡਾ. ਭਰਤ ...
ਪਾਤੜਾਂ, 20 ਮਾਰਚ (ਜਗਦੀਸ਼ ਸਿੰਘ ਕੰਬੋਜ)-ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧਵਾਂ ਦੇ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ 'ਚ ਦਿੱਲੀ ਜਾ ਰਹੇ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਪਾਤੜਾਂ ਦੀ ਅਨਾਜ ਮੰਡੀ ਵਿਚ ...
ਨਾਭਾ, 20 ਮਾਰਚ (ਅਮਨਦੀਪ ਸਿੰਘ ਲਵਲੀ)-ਇਥੋਂ ਦੀ ਪੁੱਡਾ ਕਾਲੋਨੀ ਵਿਖੇ ਬਣੀ ਹੀਰਾ ਐਨਕਲੇਵ ਵੈੱਲਫੇਅਰ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਸਮੂਹ ਕਾਲੋਨੀ ਵਾਸੀਆਂ ਵੱਲੋਂ ਮਨੀਸ਼ ਗੁਪਤਾ ਨੂੰ ਪ੍ਰਧਾਨ ਥਾਪਿਆ ਗਿਆ | ਗੱਲਬਾਤ ਦੌਰਾਨ ਗੁਪਤਾ ਨੇ ਕਿਹਾ ਕਿ ਪੁੱਡਾ ਵੱਲੋਂ ...
ਘਨੌਰ, 20 ਮਾਰਚ (ਜਾਦਵਿੰਦਰ ਸਿੰਘ ਜੋਗੀਪੁਰ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਘਨੌਰ ਵਲੋਂ ਹਜੂਰਾ ਸਿੰਘ ਬਲਾਕ ਪ੍ਰਧਾਨ ਘਨੌਰ ਦੀ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕੀਤਾ | ਸੰਬੋਧਨ ਕਰਦਿਆਂ ਸੂਬਾ ...
ਪਟਿਆਲਾ, 20 ਮਾਰਚ (ਚਹਿਲ)-ਉੱਤਰੀ ਭਾਰਤ ਦੇ ਸਿਰਕੱਢ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੀ ਅਥਲੈਟਿਕ ਮੀਟ ਪਿ੍ੰ. ਸਿਮਰਤ ਕੌਰ ਅਤੇ ਪ੍ਰੋ. ਤੇਜਿੰਦਰ ਸਿੰਘ ਸੇਖੋਂ ਦੀ ਅਗਵਾਈ 'ਚ ਕਰਵਾਈ ਗਈ, ਜਿਸ ਦਾ ਉਦਘਾਟਨ ਸਾਬਕਾ ਕਮਾਡੈਂਟ ਬਿਕਰਮਜੀਤ ਸਿੰਘ ਨੇ ਕੀਤਾ ਅਤੇ ...
ਜਸਪਾਲ ਸਿੰਘ ਢਿੱਲੋਂ ਪਟਿਆਲਾ, 20 ਮਾਰਚ : ਪਟਿਆਲਾ ਸ਼ਹਿਰ ਬਾਰੇ ਮਸ਼ਹੂਰ ਸੀ ਕਿ 'ਪਟਿਆਲਾ ਸ਼ਹਿਰ ਨਗੀਨਾ ਆਉਣ ਪ੍ਰਾਹੁਣੇ ਦੋ ਦਿਨ ਖ਼ਾਤਰ ਰਹਿੰਦੇ ਸਵਾ ਮਹੀਨਾ' | ਇਹ ਸਤਰਾਂ ਸਪਸ਼ਟ ਕਰਦੀਆਂ ਹਨ ਕਿ ਉਸ ਵੇਲੇ ਪਟਿਆਲਾ ਸ਼ਹਿਰ ਦੀ ਸਫ਼ਾਈ ਕਿਸ ਪੱਧਰ ਦੀ ਹੋਵੇਗੀ | ਹਾਲ ...
ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਕੌਾਸਲ ਆਫ਼ ਜੂਨੀਅਰ ਇੰਜੀਨੀਅਰਜ਼ ਵੱਲੋਂ ਅੱਜ ਆਪਣਾ ਮੌਜੂਦਾ ਚੱਲ ਰਿਹਾ ਸੰਘਰਸ਼ ਪ੍ਰੋਗਰਾਮ ਪਾਵਰ ਮੈਨੇਜਮੈਂਟ ਨਾਲ ਮੁਹਾਲੀ ਵਿਖੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਜਥੇਬੰਦੀ ...
ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪਿੰਡ ਬਰਸਟ ਜ਼ਿਲ੍ਹਾ ਪਟਿਆਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਾਦਾ ਵੱਲੋਂ ਪਿੰਡ ਦੇ ਗ਼ਰੀਬ ਕਿਸਾਨ ਕੁਲਵੰਤ ਸਿੰਘ ਦੀ ਜ਼ਮੀਨ ਦੀ ਕੁਰਕੀ ਜਥੇਬੰਦੀ ਦੇ ਦਬਾਅ ਨਾਲ ਰੁਕਵਾਈ ਗਈ | ਆਗੂ ਜਗਤਾਰ ਸਿੰਘ ਬਰਸਟ ਨੇ ...
ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਦੇਸ਼ ਵਿਆਪੀ ਸੱਦੇ ਤਹਿਤ ਕਿਸਾਨ ਫੈਡਰੇਸ਼ਨ ਜ਼ਿਲ੍ਹਾ ਪਟਿਆਲਾ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ...
ਪਟਿਆਲਾ, 20 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਕੇਂਦਰ ਸਰਕਾਰ ਦੀ ਸਕੀਮ 'ਤੇ ਸੂਬਾ ਸਰਕਾਰ ਵੱਲੋਂ ਨਸ਼ਰ ਟੈਂਡਰ ਭਰਨ ਤੋਂ ਬਾਅਦ ਨਿੱਜੀ ਕੰਪਨੀ ਨੇ ਸੂਬੇ ਅੰਦਰ ਹਰ ਸਟਰੀਟ ਲਾਈਟ ਨੂੰ ਐਲ. ਈ. ਡੀ. ਲਾਈਟ 'ਚ ਬਦਲਣ ਦਾ ਕੰਮ ਆਰੰਭਿਆ ਹੋਇਆ ਹੈ | ਇਸੇ ਕੜੀ ਤਹਿਤ ਨਗਰ ਨਿਗਮ ...
ਸਮਾਣਾ, 20 ਮਾਰਚ (ਸਾਹਿਬ ਸਿੰਘ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਦੇ ਸਿਆਸੀ ਸਕੱਤਰ ਸੁਰਿੰਦਰ ਸਿੰਘ ਖੇੜਕੀ ਵੱਲੋਂ ਹਲਕੇ ਦੇ ਕਈ ਪਿੰਡਾਂ ਵਿਚ ਗਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਕਣਕ ਤਕਸੀਮ ਕੀਤੀ ਗਈ | ਵੱਖ-ਵੱਖ ਪਿੰਡਾਂ ...
ਨਾਭਾ, 20 ਮਾਰਚ (ਕਰਮਜੀਤ ਸਿੰਘ)-ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਕਬੱਡੀ ਕੱਪ ਨਾਭੇ ਦਾ ਯਾਦਗਾਰੀ ਹੋ ਨਿੱਬੜਿਆ | ਜੇਤੂ ਟੀਮਾਂ ...
ਸਮਾਣਾ, 20 ਮਾਰਚ (ਪ੍ਰੀਤਮ ਸਿੰਘ ਨਾਗੀ)-ਸਰਕਾਰੀ ਤਕਨੀਕੀ ਸੰਸਥਾ ਗਾਜੇਵਾਸ ਵਿਖੇ ਹੋਏ ਇਕ ਸਮਾਗਮ ਵਿਚ ਵੱਖ-ਵੱਖ ਖੇਡਾਂ ਦੌਰਾਨ ਤਗਮੇ ਹਾਸਿਲ ਕਰਨ ਵਾਲੀਆਂ 10 ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਪਿ੍ੰਸੀਪਲ ਅਵਤਾਰ ਸਿੰਘ ਨੇ ਦੱਸਿਆ ਕਿ ਜ਼ੋਨਲ ...
ਭੁੱਨਰਹੇੜੀ , 20 ਮਾਰਚ (ਧਨਵੰਤ ਸਿੰਘ)-ਪੰਚਾਇਤ ਵਿਕਾਸ ਦਫ਼ਤਰ ਭੁੱਨਰਹੇੜੀ ਦੇ ਬੀ.ਡੀ.ਪੀ.ਓ. ਦਾ ਅਹੁਦਾ ਬਲਵਿੰਦਰ ਸਿੰਘ ਸੋਢੀ ਨੇ ਸੰਭਾਲ ਲਿਆ ਹੈ ਬੀ.ਡੀ.ਪੀ.ਓ. ਦਾ ਅਹੁਦਾ ਸੰਭਾਲਣ ਮੌਕੇ ਦਫ਼ਤਰ ਦੇ ਸਮੂਹ ਕਰਮਚਾਰੀ ਅਤੇ ਸਥਾਨਕ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ...
ਦੇਵੀਗੜ੍ਹ, 20 ਮਾਰਚ (ਮੁਖਤਿਆਰ ਸਿੰਘ ਨੌਗਾਵਾਂ, ਰਾਜਿੰਦਰ ਸਿੰਘ ਮੌਜੀ)-ਸਿਲਵਰਜ਼ੋਨ ਫਾਉਂਡੇਸ਼ਨ, ਨਿਊ ਦਿੱਲੀ, ਭਾਰਤ ਵੱਲੋਂ ਕਰਵਾਏ ਗਏ ਇੰਟਰਨੈਸ਼ਨਲ ਸਮਾਰਟਕਿਡ ਜੀ.ਕੇ. ਉਲੰਪੀਆਡ-2017 ਤੇ ਇੰਟਰਨੈਸ਼ਨਲ ਸਮਾਜਿਕ ਸਿੱਖਿਆ ਉਲੰਪੀਆਡ-2017 ਵਿਚ ਮਾਤਾ ਗੁਜਰੀ ਸੀ.ਸੈ. ...
ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਸ਼ਹਿਰ ਵਿਚ ਸਫਾਬਾਦੀ ਗੇਟ ਵਿਖੇ ਅਕਾਲੀ ਵਰਕਰਾਂ ਦੀ ਬੈਠਕ ਸਾਬਕਾ ਮੇਅਰ ਸ. ਅਜੀਤਪਲ ਸਿੰਘ ਕੋਹਲੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸ. ਕੋਹਲੀ ਵੱਲੋਂ ਮਜੀਠੀਆ ਤੋਂ ਕੇਜਰੀਵਾਲ ਵੱਲੋਂ ਮੁਆਫੀ ਮੰਗਣ 'ਤੇ ਲੱਡੂ ...
ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਕਿਲ੍ਹਾ ਮੁਬਾਰਕ ਪਟਿਆਲਾ ਵਿਖੇ ਪਿਛਲੇ ਦਿਨੀਂ ਸਮਕਾਲੀਨ ਕਲਾ ਨੂੰ ਸਮਰਪਿਤ ਪੈਨੋਰਮਾ ਪੰਜਾਬ ਨਾਮਕ ਇਕ ਅੰਤਰਰਾਸ਼ਟਰੀ ਉਤਸਵ ਅਮਰੀਕਨ ਫ਼ਿਲਮ ਨਿਰਦੇਸ਼ਕ ਸਾਰਾਹ ਸਿੰਘ ਦੁਆਰਾ ਕੀਤਾ ਗਿਆ | ਇਸ ਉਤਸਵ ਵਿਚ ਭਾਰਤ, ...
ਸਮਾਣਾ, 20 ਮਾਰਚ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੇ ਡਾ. ਜੌਹਰੀ ਡਿਗਰੀ ਕਾਲਜ ਚ ਅੱਜ ਬੀ.ਏ, ਬੀ.ਸੀ.ਏ., ਬੀ. ਕਾਮ, ਬੀ.ਐੱਸ.ਸੀ. ਨਾਨ ਮੈਡੀਕਲ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ.ਏ., ਬੀ.ਸੀ.ਏ., ਬੀ. ਕਾਮ, ਬੀ.ਐੱਸ.ਸੀ. ਨਾਨ-ਮੈਡੀਕਲ ਭਾਗ ਤੀਜਾ ਦੇ ਵਿਦਿਆਰਥੀਆਂ ਨੂੰ ...
ਬਹਾਦਰਗੜ੍ਹ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਅੱਜ ਬਹਾਦਰਗੜ੍ਹ ਨੇੜਲੇ ਪਿੰਡ ਦੌਣ ਕਲਾਂ ਦੀ ਕੋਆਪਰੇਟਿਵ ਸੁਸਾਇਟੀ ਵਿਖੇ ਸੀਨੀਅਰ ਯੂਥ ਕਾਂਗਰਸੀ ਆਗੂ ਰਤਿੰਦਰਪਾਲ ਸਿੰਘ ਰਿੱਕੀ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਦਿੱਤੀ ਜਾਂਦੀ ...
ਪਟਿਆਲਾ, 20 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੁੱਖ ਦਫ਼ਤਰ ਨਾਭਾ ਰੋਡ ਪਟਿਆਲਾ ਵਿਚ ਮੁਲਾਜ਼ਮਾਂ ਦੀ ਜਨਰਲ ਬੈਠਕ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਸ. ਦਰਸ਼ਨ ਸਿੰਘ ਲੁਬਾਣਾ, ਸ੍ਰੀ ਮੋਹਨ ਸਿੰਘ ਨੇਗੀ, ਸ੍ਰੀ ਜਗਮੋਹਨ ...
ਪਟਿਆਲਾ, 20 ਮਾਰਚ (ਚਹਿਲ)-ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਚੱਲ ਰਹੀ ਕੁੱਲ ਹਿੰਦ ਅੰਤਰਵਰਸਿਟੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਮੇਜ਼ਬਾਨ 'ਵਰਸਿਟੀ ਦੀਆਂ ਖਿਡਾਰਨਾਂ ਨੇ ਸਾਰੇ ਭਾਰ ਵਰਗਾਂ ਦੇ ਸੋਨ ਤਗਮੇ ਜਿੱਤਣ ਦਾ ...
ਪਟਿਆਲਾ, 20 ਮਾਰਚ (ਚਹਿਲ)-ਪੰਜਾਬੀ ਯੂਨੀਵਰਸਿਟੀ ਦੇ ਗੱਭਰੂਆਂ ਨੇ ਕੁੱਲ ਹਿੰਦ ਅੰਤਰਵਰਸਿਟੀ ਕਿਸ਼ਤੀ ਚਾਲਣ (ਰੋਇੰਗ) ਚੈਂਪੀਅਨਸ਼ਿਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ਜਦੋਂ ਕਿ ਇਸ 'ਵਰਸਿਟੀ ਦੀਆਂ ਮੁਟਿਆਰਾਂ ਨੇ ਉਪ ਜੇਤੂ ਬਣਨ ਦਾ ਮਾਣ ਪ੍ਰਾਪਤ ਕੀਤਾ | ਟੀਮ ਦੇ ...
ਨਾਭਾ, 20 ਮਾਰਚ (ਕਰਮਜੀਤ ਸਿੰਘ)-ਸਰਵ ਸਿੱਖਿਆ ਅਭਿਆਨ, ਰਮਸਾ ਤੇ ਕੰਪਿਊਟਰ ਟੀਚਰਾਂ ਨੇ ਸਿੱਖਿਆ ਵਿਭਾਗ ਵਿਚ ਪੱਕੇ ਕਰਨ ਲਈ ਚੱਲ ਰਹੇ ਸੰਘਰਸ਼ ਸਬੰਧੀ ਅਧਿਆਪਕ ਦਲ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਈਸ਼ਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ...
ਪਟਿਆਲਾ, 20 ਮਾਰਚ (ਆਤਿਸ਼ ਗੁਪਤਾ)-ਪਟਿਆਲਾ ਪੁਲਿਸ ਵਲੋਂ ਸ਼ਹਿਰ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ ਪਰ ਸ਼ਹਿਰ ਦੇ ਵਿਚੋਂ-ਵਿਚ ਲੱਕੜ ਮੰਡੀ ਦੇ ਨਜ਼ਦੀਕ ਸਥਿਤ ਅਜਿਹੇ ਇਲਾਕੇ 'ਚ ਹਜ਼ਾਰਾਂ ਲੋਕ ਬਿਨਾਂ ਕਿਸੇ ਸ਼ਨਾਖ਼ਤ ...
ਪਟਿਆਲਾ, 20 ਮਾਰਚ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ 23 ਮਾਰਚ ਨੂੰ ਖਟਕੜ ਕਲਾਂ ਤੋ ਬਹੁਪੱਖੀ ਪ੍ਰੋਗਰਾਮ 'ਨਸ਼ੇ ਦੀ ਵਰਤੋਂ ਰੋਕਣ ਲਈ ਅਫ਼ਸਰ' (ਡਰੱਗ ਅਬਿਊਜ਼ ਪ੍ਰੀਵੈਨਸ਼ਨ ...
ਪਟਿਆਲਾ, 20 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ 21 ਮਾਰਚ ਨੂੰ ਹੋਣ ਜਾ ਰਹੇ ਬੱਬੂ ਮਾਨ ਦੇ ਸ਼ੋਅ ਨੂੰ ਮੁਫ਼ਤ ਵੇਖਣ ਦੀ ਇਜਾਜ਼ਤ ਮਿਲੀ | ਇਸ ਸਬੰਧੀ ਸੈਕੂਲਰ ਯੂਥ ਫੈਡਰੇਸ਼ਨ ਆਫ਼ ...
ਪਾਤੜਾਂ, 20 ਮਾਰਚ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦੇ ਟਰੱਸਟ ਦੀ ਸਾਲਾਨਾ ਚੋਣ ਸਰਪ੍ਰਸਤ ਜੋਰਾ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਚੌਥੀ ਵਾਰ ਗੁਰਬਚਨ ਸਿੰਘ ਮਾਨ ...
ਪਟਿਆਲਾ, 20 ਮਾਰਚ (ਜ.ਸ. ਢਿੱਲੋਂ)-ਕਾਂਗਰਸ ਪਾਰਟੀ ਦੇ ਵਾਰਡ ਨੰ. 14 ਤੋਂ ਕੌਾਸਲਰ ਰਿਚੀ ਡਕਾਲਾ ਕਾਂਗਰਸੀ ਆਗੂਆਂ, ਸਮਾਜ ਸੇਵੀ ਨੁਮਾਇੰਦਿਆਂ ਅਤੇ ਇਲਾਕਾ ਨਿਵਾਸੀਆਂ ਨੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਲਈ ਨਵੀਂ ਅਨਾਜ ਮੰਡੀ ਤੋਂ ਸ਼ੁਰੂਆਤ ਕਰਦਿਆਂ ਸਮੁੱਚੇ ਵਾਰਡ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX