ਤਾਜਾ ਖ਼ਬਰਾਂ


ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  19 minutes ago
ਪਟਿਆਲਾ, 18 ਜੁਲਾਈ- ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭੁਖ ਹੜਤਾਲ 'ਤੇ ਬੈਠੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਤਿੰਨ ਕਿਲੋ ਭਾਰ ਘੱਟ ਗਿਆ ਹੈ। ਡਾਕਟਰਾਂ ਦੀਆਂ ਟੀਮਾਂ ਰੋਜ਼ਾਨਾ ਉਨ੍ਹਾਂ ਦਾ ਚੈਕਅੱਪ...
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  46 minutes ago
ਨਵੀਂ ਦਿੱਲੀ, 18 ਜੁਲਾਈ - ਲਖਨਊ ਆਗਰਾ ਐਕਸਪ੍ਰੈਸ ਵੇ 'ਤੇ ਇਕ ਹਾਦਸੇ ਨੂੰ ਦੇਖ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣਾ ਕਾਫਲਾ ਰੋਕ ਕੇ ਉਤਰ ਗਏ। ਹਾਦਸੇ ਵਿਚ ਇਸਕਾਨ ਦੇ ਤਿੰਨ ਭਗਤ ਬੁਰੀ ਤਰ੍ਹਾਂ ਨਾਲ ਜ਼ਖਮੀ...
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਝਾਰਖੰਡ 'ਚ ਹੋਈ ਕੁੱਟਮਾਰ ਨੂੰ ਲੈ ਕੇ ਇਸ਼ਾਰਿਆਂ ਇਸ਼ਾਰਿਆਂ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਸਣੇ...
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  about 2 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਫ਼ਤਿਆਬਾਦ, 17 ਜੁਲਾਈ (ਧੂੰਦਾ)- ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਡੇਹਰਾ ਸਾਹਿਬ ਲੁਹਾਰ ਵਿਖੇ 22 ਸਾਲਾ ਨੌਜਵਾਨ ਭਗਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਕੇ 'ਤੇ ਮੌਤ ਹੋ ਜਾਣ ਦੀ ...
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਿੱਖੀਵਿੰਡ, 17 ਜੁਲਾਈ (ਬੌਬੀ)-ਭਿੱਖੀਵਿੰਡ ਤੋਂ ਮੋਟਰ ਸਾਈਕਲਾਂ 'ਤੇ ਅਮਰਨਾਥ (ਜੰਮੂ ਕਸ਼ਮੀਰ) ਯਾਤਰਾ ਤੇ ਗਏ ਚਾਰ ਦੋਸਤਾਂ 'ਚੋਂ ਇਕ ਦੀ ਰਸਤੇ 'ਚ ਵਾਪਸੀ ਮੌਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਵਾਸੀ ,,,
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮਾਹਿਲਪੁਰ 17 ਜੁਲਾਈ (ਦੀਪਕ ਅਗਨੀਹੋਤਰੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕੰਡਰੀ ਸਕੂਲਾਂ 'ਚ ਅਧਿਆਪਕਾਂ ਵੱਲੋਂ ਦਸਤੀ ਤੌਰ 'ਤੇ ਅਤੇ ਹੱਥ ਲਿਖਤ ਰਾਹੀਂ ਲਈਆਂ ਜਾਂਦੀਆਂ....
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਹੜਤਾਲ
. . .  1 day ago
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ)- ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਦੋ ਰੋਜਾ ਹੜਤਾਲ ਸਥਾਨਕ ਨਗਰ ਕੌਂਸਲ ਜੈਤੋ ਵਿਖੇ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਆਰੰਭ ਕੀਤੀ ਗਈ ਹੈ। ਨਗਰ ਕੌਂਸਲ ਵਰਕਰ ਫੈਡਰੇਸ਼ਨ...
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 100/2
. . .  1 day ago
ਸਵਾਮੀ ਅਗਨੀਵੇਸ਼ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/1
. . .  1 day ago
ਦਾਤੀ ਮਹਾਰਾਜ ਵਿਰੁੱਧ ਸੀ. ਬੀ. ਆਈ. ਜਾਂਚ ਲਈ ਦਿੱਲੀ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ
. . .  1 day ago
ਗੈਰ ਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ
. . .  1 day ago
ਅਨੁਰਾਗ ਠਾਕੁਰ ਬਣੇ ਲੋਕ ਸਭਾ 'ਚ ਭਾਜਪਾ ਦੇ ਮੁੱਖ ਸੁਚੇਤਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 32/1
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ
. . .  1 day ago
ਜੇਲ੍ਹ 'ਚ ਪੇਸ਼ੀ ਲਈ ਜਾਂਦੇ ਸਮੇਂ ਕੈਦੀ ਫਰਾਰ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 12/0
. . .  1 day ago
ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਜੰਮੂ-ਕਸ਼ਮੀਰ 'ਚ ਪੰਜਾਬ ਨਾਲ ਸੰਬੰਧਤ ਫੌਜੀ ਨੇ ਕੀਤੀ ਖ਼ੁਦਕੁਸ਼ੀ
. . .  1 day ago
ਕਰਨਾਟਕ ਦੇ ਮੁੱਖ ਮੰਤਰੀ ਨੇ ਰਾਮ ਵਿਲਾਸ ਪਾਸਵਾਨ ਨਾਲ ਕੀਤੀ ਮੁਲਾਕਾਤ
. . .  1 day ago
'ਆਧੁਨਿਕ ਇਤਿਹਾਸ' ਦੇ ਸਭ ਤੋਂ ਅਮੀਰ ਵਿਅਕਤੀ ਬਣੇ ਜੈੱਫ ਬੇਜ਼ੋਸ
. . .  1 day ago
ਧਾਰਾ 377 'ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
. . .  1 day ago
ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਅਤੇ ਮਰੀਅਮ ਦੀ ਜ਼ਮਾਨਤ ਪਟੀਸ਼ਨ ਨੂੰ ਕੀਤਾ ਖ਼ਾਰਜ
. . .  1 day ago
ਪਨਬੱਸ ਦੇ ਕਰਮਚਾਰੀਆਂ ਵੱਲੋਂ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਵਿਰੁੱਧ ਰੋਸ ਰੈਲੀ
. . .  1 day ago
ਝਾਰਖੰਡ 'ਚ ਭਾਜਪਾ ਵਰਕਰਾਂ ਨੇ ਸਵਾਮੀ ਅਗਨੀਵੇਸ਼ ਦੀ ਕੀਤੀ ਕੁੱਟਮਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਚੇਤ ਸੰਮਤ 550
ਿਵਚਾਰ ਪ੍ਰਵਾਹ: ਫ਼ੈਸਲਾ ਜਲਦੀ ਕਰੋ ਪਰ ਚੰਗੀ ਤਰ੍ਹਾਂ ਸੋਚ-ਸਮਝ ਕੇ। -ਬਰਨਾਰਡ ਸ਼ਾਅ
  •     Confirm Target Language  

ਫਰੀਦਕੋਟ / ਮੁਕਤਸਰ

ਖੇਡਾਂ ਸਾਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ-ਡਾ. ਰਾਜ ਬਹਾਦਰ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ, ਸਤੀਸ਼ ਬਾਗ਼ੀ)-ਸਥਾਨਕ ਨਹਿਰੂ ਸਟੇਡੀਅਮ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀਆਂ 31ਵੀਆਂ ਸਾਲਾਨਾ ਖੇਡਾਂ ਸਮਾਪਤ ਹੋਈਆਂ, ਜਿਸ ਦੌਰਾਨ ਦੀਕਸ਼ਾ ਰਾਣੀ ਤੇ ਰੂਪਮਪ੍ਰੀਤ ਸਿੰਘ ਮਾਨ ਨੂੰ ਸਰਬੋਤਮ ਅਥਲੀਟ ਐਲਾਨਿਆ ਗਿਆ | ਖੇਡਾਂ ਦਾ ਉਦਘਾਟਨ ਗੁਰਜੀਤ ਸਿੰਘ ਐਸ.ਡੀ.ਐਮ. ਨੇ ਕੀਤਾ, ਜਦ ਕਿ ਇਨਾਮ ਵੰਡਣ ਦੀ ਰਸਮ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨੇ ਨਿਭਾਈ | ਇਸ ਮੌਕੇ ਡਾ. ਨਾਨਕ ਸਿੰਘ ਸੀਨੀਅਰ ਪੁਲਿਸ ਕਪਤਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਸਰੀਰਕ ਤੰਦਰੁਸਤੀ ਦਿੰਦੀਆਂ ਹਨ, ਉਸ ਦੇ ਨਾਲ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ | ਉਨ੍ਹਾਂ ਨੇ ਹੋਸਟਲ ਵਿਚ ਜਿੰਮ ਦੀ ਸੁਵਿਧਾ ਦੇਣ ਦਾ ਵੀ ਐਲਾਨ ਕੀਤਾ | ਇਸ ਮੌਕੇ ਮੈਡੀਕਲ ਕਾਲਜ ਦੇ ਪਿੰ੍ਰਸੀਪਲ ਡਾ. ਦੀਪਕ ਜੌਨ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਕਿਹਾ, ਜਦ ਕਿ ਡਾ. ਸੁਖਰਾਜ ਸਿੰਘ ਸੰਧੂ ਮੁਖੀ ਫਿਜ਼ੀਕਲ ਐਜੂਕੇਸ਼ਨ ਵਿਭਾਗ ਨੇ ਸਾਲਾਨਾ ਸਪੋਰਟਸ ਰਿਪੋਰਟ ਪੇਸ਼ ਕੀਤੀ ਅਤੇ ਡਾ. ਰਾਜੀਵ ਸ਼ਰਮਾ ਸਪੋਰਟਸ ਪ੍ਰਧਾਨ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਖੇਡ ਸਮਾਰੋਹ 'ਚ ਗੁਰੂ ਗੋਬਿੰਦ ਮੈਡੀਕਲ ਕਾਲਜ ਤੋਂ ਇਲਾਵਾ ਯੂਨੀਵਰਸਿਟੀ ਦੇ ਕੰਸੀਚਿਊਟ ਕਾਲਜਾਂ ਜਿਸ ਵਿਚ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮੇਸੀ, ਯੂਨੀਵਰਸਿਟੀ ਕਾਲਜ ਆਫ਼ ਫਿਜੀਓਥਰੈਪੀ ਅਤੇ ਯੂਨੀਵਰਸਿਟੀ ਕਾਲਜ ਆਫ਼ ਪੈਰਾ ਮੈਡੀਕਲ ਸਾਇੰਸਜ਼ ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ, ਇਨ੍ਹਾਂ ਕਾਲਜਾਂ ਦੇ ਵੱਖਰੇ ਤੌਰ 'ਤੇ ਕਰਨਦੀਪ ਕੌਰ ਨਰਸਿੰਗ ਕਾਲਜ, ਜਯ ਕੁਮਾਰ ਅਤੇ ਮਨਗੁਨੀਤ ਕੌਰ ਫਿਜੀਓਥਰੈਪੀ ਕਾਲਜ, ਅਰਸ਼ਦੀਪ ਸਿੰਘ ਅਤੇ ਕਮਲਦੀਪ ਕੌਰ ਫਾਰਮੇਸੀ ਕਾਲਜ ਅਤੇ ਸ਼ੁਭਮ ਅਤੇ ਅਮਰਜੋਤ ਕੌਰ ਪੈਰਾ ਮੈਡੀਕਲ ਕਾਲਜ ਨੂੰ ਬੈਸਟ ਐਥਲੀਟ ਐਲਾਨਿਆ ਗਿਆ | ਇਸ ਮੌਕੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਰੇਸਾਂ ਕਰਵਾਉਣ ਤੋਂ ਇਲਾਵਾ ਚੀਫ਼ ਗੈਸਟ ਵਰਸਿਜ਼ ਸਟਾਫ਼ ਦੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਡਾ. ਅਰਵਿੰਦ ਸ਼ਰਮਾ ਰਜਿਸਟਰਾਰ ਮੈਡੀਕਲ ਯੂਨੀਵਰਸਿਟੀ, ਡਾ. ਐਸ.ਪੀ. ਸਿੰਘ ਕੰਟਰੋਲਰ ਪ੍ਰੀਖਿਆ, ਡਾ. ਰਾਜੀਵ ਜੋਸ਼ੀ ਮੈਡੀਕਲ ਸੁਪਰਡੈਂਟ, ਡਾ. ਐਚ.ਸੀ.ਐਲ. ਰਾਵਤ, ਡਾ. ਰਾਧੇ ਸ਼ਾਮ ਅਤੇ ਡਾ. ਵਿਨੇ ਚਾਵਲਾ, ਇੰਜ: ਰਾਜ ਕੁਮਾਰ ਅਗਰਵਾਲ, ਸੀਤਾ ਰਾਮ, ਓ.ਪੀ. ਚੌਧਰੀ ਐਸ.ਵੀ.ਸੀ., ਨਾਇਬ ਸਿੰਘ, ਸੁਰਿੰਦਰ ਗੁਪਤਾ, ਡਾ. ਗੁਰਸੇਵਕ ਸਿੰਘ, ਸੁਨੀਲ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ, ਪ੍ਰੋਫ਼ੈਸਰ ਐਸ.ਐਸ. ਬਾਜਵਾ, ਹਰਬੰਸ ਸਿੰਘ ਹਾਕੀ ਕੋਚ, ਹਰਗੋਬਿੰਦ ਸਿੰਘ ਕੁਸ਼ਤੀ ਕੋਚ, ਪ੍ਰਵੀਨ ਕਾਲਾ, ਕੈਪਟਨ ਧਰਮ ਸਿੰਘ ਗਿੱਲ, ਨਿਰਮਲ ਸਿੰਘ ਦਿਉਲ, ਪਰਮਜੀਤ ਸਿੰਘ ਪਲੇਨ ਅਤੇ ਗੁਰਸਿਮਰਨ ਸਿੰਘ ਗੈਰੀ ਤੋਂ ਇਲਾਵਾ ਮੈਡੀਕਲ ਕਾਲਜ ਦੇ ਸਮੂਹ ਡਾਕਟਰਜ਼ ਅਤੇ ਸਟਾਫ਼ ਹਾਜ਼ਰ ਸੀ |

ਬਿੱਲ ਨਾ ਭਰਨ ਕਾਰਨ ਜ਼ਿਲੇ੍ਹ ਦੇ 16 ਸੇਵਾ ਕੇਂਦਰਾਂ ਦੇ ਕੁਨੈਕਸ਼ਨ ਕੱਟੇ

ਸਰਬਜੀਤ ਸਿੰਘ ਫ਼ਰੀਦਕੋਟ, 20 ਮਾਰਚ -ਫ਼ਰੀਦਕੋਟ ਜ਼ਿਲ੍ਹੇ ਵਿਚ ਚੱਲ ਰਹੇ ਕਈ ਸੇਵਾ ਕੇਂਦਰਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਦੇ ਕੁਨੈਕਸ਼ਨ ਕੱਟਣ ਕਰਕੇ ਜਨਰੇਟਰਾਂ 'ਤੇ ਕੰਮ ਚਲਾਇਆ ਜਾ ਰਿਹਾ ਹੈ | ਇੱਥੇ ਇਹ ਦੱਸਣਯੋਗ ਹੈ ਕਿ ਬਿਜਲੀ ਬਿੱਲਾਂ ਤੋਂ ਕਿਤੇ ...

ਪੂਰੀ ਖ਼ਬਰ »

12ਵੀਂ ਦੇ ਭੂਗੋਲ ਵਿਸ਼ੇ 'ਚ ਵਿਸ਼ੇਸ਼ (ਗਰੇਸ) ਅੰਕ ਦੇਣ ਦੀ ਮੰਗ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ, ਸਕੱਤਰ ਸਕੂਲ ਸਿੱਖਿਆ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਬੋਰਡ ਦੇ ਹੋਰ ਉੱਚ ਅਧਿਕਾਰੀਆਂ ਨੂੰ ਪੱਤਰ ...

ਪੂਰੀ ਖ਼ਬਰ »

ਪਾਵਰ ਲਿਫ਼ਟਿੰਗ ਵਿਚ ਸੁਖਾਨੰਦ ਦੀ ਖਿਡਾਰਨ ਮੋਹਰੀ

ਬਾਜਾਖਾਨਾ, 20 ਮਾਰਚ (ਜੀਵਨ ਗਰਗ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀ ਪਾਵਰ ਲਿਫ਼ਟਿੰਗ ਦੀ ਖਿਡਾਰਨ ਊਸ਼ਾ ਬੀ.ਏ. ਭਾਗ ਪਹਿਲਾ ਨੇ 30ਵੀਂ ਵੁਮੈਨ ਜੂਨੀਅਰ ਨੈਸ਼ਨਲ ਚਾੈਪੀਅਨਸ਼ਿਪ ਦਿੱਲੀ ਜੋ ਕਿ ਪੋਰਟ ਸਟੇਡੀਅਮ ਵਿਸ਼ਾਖਾਪਟਨਮ (ਆਂਧਰਾ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਐਮ.ਆਰ. ਮੁਹਿੰਮ ਲਈ ਸਰਕਾਰੀ ਸਕੂਲ ਮੁਖੀਆਂ ਨਾਲ ਮੀਟਿੰਗ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਵਲੋਂ ਆਗਾਮੀ ਅਪ੍ਰੈਲ ਮਹੀਨੇ ਵਿਚ ਚਲਾਈ ਜਾਣ ਵਾਲੀ ਐਮ.ਆਰ. ਮਹਿੰਮ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆ ਹਨ | ਸਿਵਲ ਸਰਜਨ ਡਾ: ਰਜਿੰਦਰ ਕੁਮਾਰ ਦੀ ...

ਪੂਰੀ ਖ਼ਬਰ »

ਔਰਤ ਨਾਲ ਕੁੱਟਮਾਰ ਅਤੇ ਜਬਰ ਜਨਾਹ ਕਰਨ ਵਾਲੇ ਵਿਰੁੱਧ ਮਾਮਲਾ ਦਰਜ

ਪੰਜਗਰਾੲੀਂ ਕਲਾਂ, 20 ਮਾਰਚ (ਸੁਖਮੰਦਰ ਸਿੰਘ ਬਰਾੜ)-ਥਾਣਾ ਬਾਜਾਖਾਨਾ ਵਲੋਂ ਪਿੰਡ ਜਿਊਣ ਵਾਲਾ ਦੇ ਜਗਦੀਪ ਸਿੰਘ ਪੁੱਤਰ ਜਸਵੰਤ ਸਿੰਘ ਿਖ਼ਲਾਫ਼ ਇਕ ਔਰਤ ਦੇ ਬਿਆਨਾਂ 'ਤੇ ਕੁੱਟਮਾਰ ਕਰਕੇ ਜਬਰ ਜਨਾਹ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਰਜ ਕਰਵਾਏ ...

ਪੂਰੀ ਖ਼ਬਰ »

ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ਦੀ ਯਾਦ 'ਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ

ਜੈਤੋ, 20 ਮਾਰਚ (ਭੋਲਾ ਸ਼ਰਮਾ)-ਮਸਲ ਹੱਬ ਸਪੋਰਟਸ ਕਲੱਬ ਜੈਤੋ ਵਲੋਂ ਫ਼ਰੀਦਕੋਟ ਐਮਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਰਹੂਮ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ਦੀ ਯਾਦ ਵਿਚ ਇਥੇ ਬਰਾੜ ਪੈਲੇਸ ਵਿਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਹਿਸਾਬ ਦਾ ਪੇਪਰ ਅਚਾਨਕ ਰੱਦ ਹੋਣ ਕਾਰਨ 12ਵੀਂ ਦੇ ਪ੍ਰੀਖਿਆਰਥੀ ਹੋਏ ਖੱਜਲ

ਕੋਟਕਪੂਰਾ, 20 ਮਾਰਚ (ਮੇਘਰਾਜ, ਮੋਹਰ ਗਿੱਲ)-ਅੱਜ ਬਾਅਦ ਦੁਪਹਿਰ ਪੂਰੇ ਪੰਜਾਬ ਭਰ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਏ ਜਾਣ ਵਾਲੇ 12ਵੀਂ ਦੇ ਹਿਸਾਬ ਦਾ ਪੇਪਰ ਲੀਕ ਹੋਣ ਕਾਰਨ ਬੋਰਡ ਵਲੋਂ ਰੱਦ ਕਰ ਦਿੱਤਾ ਗਿਆ | ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਜਮਾਤ ਦੇ ...

ਪੂਰੀ ਖ਼ਬਰ »

ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ਦੀ ਯਾਦ 'ਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ

ਜੈਤੋ, 20 ਮਾਰਚ (ਭੋਲਾ ਸ਼ਰਮਾ)-ਮਸਲ ਹੱਬ ਸਪੋਰਟਸ ਕਲੱਬ ਜੈਤੋ ਵਲੋਂ ਫ਼ਰੀਦਕੋਟ ਐਮਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਰਹੂਮ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ਦੀ ਯਾਦ ਵਿਚ ਇਥੇ ਬਰਾੜ ਪੈਲੇਸ ਵਿਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ | ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ

ਕੋਟਕਪੂਰਾ, 20 ਮਾਰਚ (ਮੇਘਰਾਜ, ਮੋਹਰ ਗਿੱਲ)-ਆਮ ਆਦਮੀ ਪਾਰਟੀ ਹਲਕਾ ਕੋਟਕਪੂਰਾ ਦੇ ਸੀਨੀਅਰ ਵਰਕਰਾਂ ਦੀ ਮੀਟਿੰਗ ਪਾਰਟੀ ਦਫ਼ਤਰ ਵਿਖੇ ਨਰਿੰਦਰ ਕੁਮਾਰ ਰਾਠੌਰ ਜਨਰਲ ਸਕੱਤਰ ਜ਼ੋਨ-2 ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਹਾਜ਼ਰ ਕੌਰ ਸਿੰਘ ਸੰਧੂ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਖੇਤ ਮਜ਼ਦੂਰਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਫ਼ਰੀਦਕੋਟ, 20 ਮਾਰਚ (ਸਰਬਜੀਤ ਸਿੰਘ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਤਿੰਨ ਦਿਨ ਲਗਾਤਾਰ ਦਿਨ-ਰਾਤ ਦਿੱਤਾ ਜਾਣ ਵਾਲਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ | ਦੂਜੇ ਦਿਨ ਵੀ ਵੱਡੀ ਗਿਣਤੀ 'ਚ ਮਜ਼ਦੂਰਾਂ ਵਲੋਂ ਆਪਣੀਆਂ ਮੰਗਾਂ ਦੇ ...

ਪੂਰੀ ਖ਼ਬਰ »

ਸਰਾਵਾਂ ਦੇ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ

ਬਰਗਾੜੀ, 20 ਮਾਰਚ (ਲਖਵਿੰਦਰ ਸ਼ਰਮਾ)-ਪਿੰਡ ਸਰਾਵਾਂ ਦੇ ਕਾਂਗਰਸੀ ਵਰਕਰਾਂ ਦੀ ਹੰਗਾਮੀ ਮੀਟਿੰਗ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਕਾਂਗਰਸ ਕਿਸਾਨ ਮਜ਼ਦੂਰ ਸਭਾ ਦੇ ਆਗੂ ਸਰਬਜੀਤ ਸਿੰਘ ਕੰਗ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਹਲਕਾ ਜੈਤੋ ਦੇ ਮੁੱਖ ...

ਪੂਰੀ ਖ਼ਬਰ »

'ਸੀਰ' ਸੁਸਾਇਟੀ ਨੇ ਪੰਛੀਆਂ ਲਈ ਵੱਖ-ਵੱਖ ਥਾਵਾਂ 'ਤੇ ਪਾਣੀ ਦੇ ਕਟੋਰੇ ਰੱਖੇ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਵਾਤਾਵਰਨ, ਪੰਛੀਆਂ ਤੇ ਬੱਚਿਆਂ ਨੂੰ ਸਮਰਪਿਤ ਸੁਸਾਇਟੀ ਫ਼ਾਰ ਇਕਾਲੋਜੀਕਲ ਐਾਡ ਐਨਵਾਇਰਮੈਂਟਲ ਰੀਸੋਰਸਜ਼ ('ਸੀਰ' ਸੁਸਾਇਟੀ) ਵਲੋਂ ਗਰਮੀ ਦੀ ਆਮਦ 'ਤੇ ਵੱਖ ਵੱਖ ਸਕੂਲਾਂ ਵਿਚ ਪੰਛੀਆਂ ਲਈ ਪੀਣ ਵਾਲੇ ਪਾਣੀ ਲਈ ਮਿੱਟੀ ਦੇ ...

ਪੂਰੀ ਖ਼ਬਰ »

ਹੰਸ ਰਾਜ ਬੀ ਐੱਡ ਕਾਲਜ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ

ਬਾਜਾਖਾਨਾ, 20 ਮਾਰਚ (ਜੀਵਨ ਗਰਗ)-ਹੰਸ ਰਾਜ ਵਿੱਦਿਅਕ ਸੰਸਥਾ ਬਾਜਾਖਾਨਾ ਦੇ ਬੀ ਐੱਡ ਕਾਲਜ ਦੇ ਪ੍ਰਤਿਭਾ ਖੋਜ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ | ਤਿੰਨ ਘੰਟੇ ਚੱਲੇ ਇਨ੍ਹਾਂ ਸੱਭਿਆਚਾਰ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਖ਼ੂਬ ਰੰਗ ਬੰਨਿ੍ਹਆ | ਸਮਾਗਮ ਦੇ ਮੁੱਖ ...

ਪੂਰੀ ਖ਼ਬਰ »

ਵੇਰਕਾ ਮਿਲਕ ਯੂਨੀਅਨ ਸਕੱਤਰਾਂ ਵਲੋਂ ਦੁੱਧ ਦੇ ਪੈਸੇ ਨਾ ਮਿਲਣ 'ਤੇ ਰੋਸ ਪ੍ਰਦਰਸ਼ਨ

ਫ਼ਰੀਦਕੋਟ, 20 ਮਾਰਚ (ਸਰਬਜੀਤ ਸਿੰਘ)-ਵੇਰਕਾ ਮਿਲਕ ਯੂਨੀਅਨ ਸਕੱਤਰਾਂ ਵਲੋਂ ਪਿਛਲੇ ਇਕ ਮਹੀਨੇ ਤੋਂ ਦੁੱਧ ਦੀ ਅਦਾਇਗੀ ਨਾ ਮਿਲਣ ਕਰਕੇ ਸਥਾਨਕ ਵੇਰਕਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਤਿੰਨ ਜ਼ਿਲਿ੍ਹਆਂ ਨਾਲ ਸਬੰਧਿਤ ਇਨ੍ਹਾਂ ਸਕੱਤਰਾਂ ਵਲੋਂ ਦੁੱਧ ਦੀ 5 ...

ਪੂਰੀ ਖ਼ਬਰ »

ਪੇਪਰ ਚੈਕਿੰਗ ਮਾਮਲੇ 'ਚ ਅਧਿਆਪਕ ਹੋਏ ਡੀ.ਈ.ਓ. ਨਾਲ ਨਾਰਾਜ਼

ਜੈਤੋ, 20 ਮਾਰਚ (ਭੋਲਾ ਸ਼ਰਮਾ)-ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਸਿੱਖਿਆ ਅਧਿਕਾਰੀ 'ਤੇ ਨਾਰਾਜ਼ ਹੈ | ਉਸ ਦੇ ਆਗੂਆਂ ਦਾ ਗਿਲਾ ਹੈ ਕਿ ਵਿਭਾਗੀ ਨਿਯਮਾਂ ਨੂੰ ਕਥਿਤ ਛਿੱਕੇ ਟੰਗ ਕੇ ਅਧਿਕਾਰੀਆਂ ਨੇ ਛੋਟੀਆਂ ਕਲਾਸਾਂ ਨੂੰ ਪੜ੍ਹਾਉਂਦੇ ਅਧਿਆਪਕਾਂ ਦੀ ਡਿਊਟੀ 12ਵੀਂ ...

ਪੂਰੀ ਖ਼ਬਰ »

ਫ਼ਰਵਰੀ ਮਹੀਨੇ ਦੌਰਾਨ 4404 ਦਰਖਾਸਤਾਂ ਦਾ ਕੀਤਾ ਨਿਪਟਾਰਾ-ਐਸ. ਐਸ. ਪੀ.

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਪੰਜਾਬ ਪੁਲਿਸ ਵਲੋਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਸ ਲਈ ਜ਼ਿਲ੍ਹੇ 'ਚ ਕਾਰਜਸ਼ੀਲ ਸਾਂਝ ਕੇਂਦਰ ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਤੈਅ ਸਮਾਂ ਹੱਦ ਅੰਦਰ ...

ਪੂਰੀ ਖ਼ਬਰ »

ਕੈਂਸਰ ਦੀ ਬਿਮਾਰੀ ਕਾਰਨ ਲੜਕੀ ਦੀ ਮੌਤ

ਕੋਟਕਪੂਰਾ, 20 ਮਾਰਚ (ਮੋਹਰ ਗਿੱਲ, ਮੇਘਰਾਜ)-ਮਾਲਵਾ ਖੇਤਰ ਵਿਚ ਲਾਇਲਾਜ ਕੈਂਸਰ ਦੀ ਬਿਮਾਰੀ ਕਾਰਨ ਮਰਨ ਵਾਲੇ ਲੋਕਾਂ ਦੀਆਂ ਗਿਣਤੀ ਕਿਤੇ ਰੁਕਣ ਦਾ ਨਾਂਅ ਨਹੀਂ ਲੈ ਰਹੀ | ਤਾਜ਼ਾ ਘਟਨਾ ਵਿਚ ਕੋਟਕਪੂਰਾ ਦੇ ਫ਼ੈਕਟਰੀ ਰੋਡ ਮੁਹੱਲਾ ਸੁਰਗਾਪੁਰੀ ਦੀ ਇਕ ਲੜਕੀ ਦੀ ਕੈਂਸਰ ...

ਪੂਰੀ ਖ਼ਬਰ »

ਪਿੰਡ ਕੋਟ ਸੁਖੀਆ 'ਚ ਪੁਲਿਸ ਵਲੋਂ ਨਸ਼ਾ ਵਿਰੋਧੀ ਜਨਤਕ ਮੀਟਿੰਗ

ਪੰਜਗਰਾੲੀਂ ਕਲਾਂ, 20 ਮਾਰਚ (ਸੁਖਮੰਦਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਦੇ ਮੁਖੀ ਮੁਖ਼ਤਿਆਰ ਸਿੰਘ ਅਗਵਾਈ ਹੇਠ ਇਕ ਜਨਤਕ ਮੀਟਿੰਗ ਪਿੰਡ ਕੋਟ ਸੁਖੀਆ ਦੀ ਸੱਥ ਵਿਚ ਹੋਈ | ...

ਪੂਰੀ ਖ਼ਬਰ »

ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ 'ਚ ਸਾਲਾਨਾ ਸਮਾਗਮ

ਪੰਜਗਰਾੲੀਂ ਕਲਾਂ, 20 ਮਾਰਚ (ਸੁਖਮੰਦਰ ਸਿੰਘ ਬਰਾੜ)-ਸਥਾਨਕ ਰਿਸ਼ੀ ਮਾਡਲ ਸਕੂਲ ਦੇ ਵਿਸ਼ਾਲ ਕੈਂਪਸ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਰਿਸ਼ੀ ਗਰੁੱਪ ਆਫ਼ ਸਕੂਲ ਦੇ ਐਮ.ਡੀ. ਵਿਜੇ ਕੁਮਾਰ ਭਾਰਦਵਾਜ ਅਤੇ ਰਿਸ਼ੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਸਦੀਕ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਬਣਨ ਦੀ ਖ਼ੁਸ਼ੀ 'ਚ ਲੱਡੂ ਵੰਡੇ

ਬਾਜਾਖਾਨਾ, 20 ਮਾਰਚ (ਜੀਵਨ ਗਰਗ)-ਕਾਂਗਰਸ ਦੀ ਸੈਂਟਰਲ ਚੋਣ ਅਥਾਰਿਟੀ ਵਲੋਂ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਕਾਂਗਰਸੀ ...

ਪੂਰੀ ਖ਼ਬਰ »

ਸਦੀਕ ਦੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਨ 'ਤੇ ਪਿੰਡ ਡੋਡ ਦੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਬਾਜਾਖਾਨਾ, 20 ਮਾਰਚ (ਜੀਵਨ ਗਰਗ)-ਕਾਂਗਰਸ ਦੀ ਸੈਂਟਰਲ ਚੋਣ ਅਥਾਰਿਟੀ ਵਲੋਂ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਪਿੰਡ ਡੋਡ ਦੇ ...

ਪੂਰੀ ਖ਼ਬਰ »

ਜੋੜੀਆਂ ਨਹਿਰਾਂ ਦੇ ਪੁਲਾਂ ਦੇ ਐਾਗਲਾਂ 'ਤੇ ਲੋਹੇ ਦੀ ਜਾਲੀ ਲਾਉਣ ਦੀ ਮੰਗ

ਫ਼ਰੀਦਕੋਟ, 20 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਕੋਟਕਪੂਰਾ ਤੋਂ ਫ਼ਰੀਦਕੋਟ ਸ਼ਹਿਰ 'ਚ ਦਾਖਲ ਹੋਣ ਸਮੇਂ ਫ਼ਰੀਦਕੋਟ ਸ਼ਹਿਰ ਦੇ ਕੋਲ ਦੀ ਲੰਘਦੀਆਂ ਜੋੜੀਆਂ ਨਹਿਰਾਂ ਦੇ ਪੁਲਾਂ ਦੇ ਦੋਨੋਂ ਪਾਸੇ ਸੁਰੱਖਿਆ ਪੱਖੋਂ ਲੋਹੇ ਦੇ ਮਜ਼ਬੂਤ ਐਾਗਲ ਲੱਗੇ ਹੋਏ ਹਨ 'ਤੇ ਇਨ੍ਹਾਂ ...

ਪੂਰੀ ਖ਼ਬਰ »

ਫ਼ਰੀਦਕੋਟ ਦੇ ਦੌੜਾਕਾਂ ਨੇ ਮੈਰਾਥਨ-2018 'ਚ ਭਾਗ ਲਿਆ

ਫ਼ਰੀਦਕੋਟ, 20 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਡਿਪਟੀ ਕਮਿਸ਼ਨਰ ਮੁਕਤਸਰ ਸਾਹਿਬ ਡਾ. ਸੁਮੀਤ ਜਾਰੰਗਲ ਦੀ ਸਰਪ੍ਰਸਤੀ ਹੇਠ ਮੈਰਾਥਨ ਦੌੜ ਗਿੱਦੜਬਾਹਾ 'ਚ ਕਰਵਾਈ ਗਈ, ਜਿਸ 'ਚ ਯੁਵਕ ਸੇਵਾਵਾਂ ਵਿਭਾਗ ਨਾਲ ...

ਪੂਰੀ ਖ਼ਬਰ »

15 ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਕਾਂਗਰਸ ਵਿਚ ਸ਼ਾਮਲ

ਕੋਟਕਪੂਰਾ, 20 ਮਾਰਚ (ਮੇਘਰਾਜ, ਮੋਹਰ ਗਿੱਲ)-ਸੀਨੀਅਰ ਕਾਂਗਰਸੀ ਆਗੂ ਭਾਈ ਰਾਹੁਲ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਨੇੜਲੇ ਪਿੰਡ ਢੀਮਾਂ ਵਾਲੀ ਵਿਖੇ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ ਕਰੀਬ 15 ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਮਾਸਟਰ ਕਾਡਰ ਅਧਿਆਪਕਾਂ ਦੀਆਂ ਡਿਊਟੀਆਂ 12ਵੀਂ ਦੇ ਪੇਪਰ ਚੈੱਕ ਕਰਨ 'ਤੇ ਲਾਉਣ ਦਾ ਵਿਰੋਧ

ਫ਼ਰੀਦਕੋਟ, 20 ਮਾਰਚ (ਸਰਬਜੀਤ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਫ਼ਰੀਦਕੋਟ ਵਲੋਂ ਵਿਭਾਗੀ ਨਿਯਮਾਂ ਨੂੰ ਛਿੱਕੇ ਟੰਗ ਕੇ ਮਾਸਟਰ ਕਾਡਰ ਅਧਿਆਪਕਾਂ ਦੀਆਂ ਡਿਊਟੀਆਂ ਬਾਰ੍ਹਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਚੈੱਕ ਕਰਨ 'ਤੇ ਲਾਉਣ ਦੇ ਵਿਰੋਧ ਵਜੋਂ ਸਾਂਝਾ ...

ਪੂਰੀ ਖ਼ਬਰ »

ਦਿੱਲੀ ਇੰਟਰਨੈਸ਼ਨਲ ਸਕੂਲ ਦੀ ਅਵਨੀਤ ਕੌਸ਼ਲ ਨੇ ਜਿੱਤਿਆ ਸੋਨ ਤਗਮਾ

ਫ਼ਰੀਦਕੋਟ, 20 ਮਾਰਚ (ਚਰਨਜੀਤ ਸਿੰਘ ਗੋਂਦਾਰਾ)-ਬੀਤੇ ਦਿਨੀਂ ਬਰਨਾਲਾ ਦੇ ਐਸ. ਡੀ. ਕਾਲਜ 'ਚ 14ਵੀਂ ਸੀਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ 'ਚ ਪੰਜਾਬ ਭਰ ਦੀਆਂ 15 ਟੀਮਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਦੇ ਫਾਈਨਲ ਮੈਚ 'ਚ ...

ਪੂਰੀ ਖ਼ਬਰ »

ਜ਼ਿਲ੍ਹਾ ਫ਼ਰੀਦਕੋਟ 'ਚ ਵਿਸ਼ਵ ਟੀ.ਬੀ. ਦਿਵਸ 24 ਨੂੰ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਸਟੇਟ ਹੈਡ ਕੁਆਟਰ (ਆਰ.ਐਨ.ਟੀ.ਸੀ.ਪੀ.) ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਫ਼ਰੀਦਕੋਟ ਦੀ ਅਗਵਾਈ ਹੇਠ 24 ਮਾਰਚ 2018 ਨੂੰ ਸਰਕਾਰੀ ਹਰਿੰਦਰਾ ਮਿਡਲ ਸਕੂਲ ਨੇੜੇ ਕੰਮੇਆਣਾ ਗੇਟ ਫ਼ਰੀਦਕੋਟ ਵਿਖੇ ਸਵੇਰੇ 10-00 ...

ਪੂਰੀ ਖ਼ਬਰ »

ਦਸਮੇਸ਼ ਸਕੂਲ ਭਾਣਾ ਵਿਖੇ ਐਲਾਨਿਆ ਸਾਲਾਨਾ ਨਤੀਜਾ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਸੰਸਥਾ ਦਸਮੇਸ਼ ਮਾਡਰਨ ਸੀ.ਸੈ. ਸਕੂਲ ਭਾਣਾ ਵਿਖੇ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ | ਇਸ ਮੁਬਾਰਕ ਮੌਕੇ 'ਤੇ ਸਕੂਲ ਦੇ ਸਰਪ੍ਰਸਤ ਅਜਮੇਰ ਸਿੰਘ ਧਾਲੀਵਾਲ, ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ, ਪਿੰ੍ਰਸੀਪਲ ਹਰਿੰਦਰ ਕੌਰ ...

ਪੂਰੀ ਖ਼ਬਰ »

ਬਿਜਲੀ ਸਪਲਾਈ 'ਚ ਪਏ ਨੁਕਸ ਨੂੰ ਜਲਦ ਠੀਕ ਕਰਨ ਵਿਚ ਪਾਵਰਕਾਮ ਅਸਫਲ

ਕੋਟਕਪੂਰਾ, 20 ਮਾਰਚ (ਮੇਘਰਾਜ)-ਕੋਟਕਪੂਰਾ ਵਿਖੇ ਬਠਿੰਡਾ ਰੋਡ 'ਤੇ ਸਥਿਤ ਬਲਵੰਤ ਨਗਰ ਸਮੇਤ ਹੋਰ ਵੀ ਕਈ ਘਰਾਂ ਦੀ ਬੀਤੀ ਸ਼ਾਮ ਕਰੀਬ 3 ਵਜੇ ਅਚਾਨਕ ਸਪਲਾਈ ਬੰਦ ਹੋ ਗਈ ਪ੍ਰੰਤੂ ਪਾਵਰਕਾਮ ਦੇ ਕਰਮਚਾਰੀ ਬਿਜਲੀ ਦੀ ਸਪਲਾਈ ਨੂੰ ਜਲਦ ਠੀਕ ਕਰਨ ਵਿਚ ਪਾਵਰਕਾਮ ਅਸਫਲ ਰਹੇ | ...

ਪੂਰੀ ਖ਼ਬਰ »

ਖੀਰ ਦਾ ਲੰਗਰ ਲਗਾਇਆ

ਜੈਤੋ, 20 ਮਾਰਚ (ਭੋਲਾ ਸ਼ਰਮਾ)-ਸ੍ਰੀ ਸ਼ਨੀਦੇਵ ਮੰਦਰ (ਪਾਰਸ ਧਾਮ) ਜੈਤੋ ਵਿਖੇ ਬਿਕ੍ਰਮੀ ਸੰਮਤ 2075 ਅਤੇ ਕਾਲਜ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਮੁੱਖ ਰੱਖਦਿਆਂ ਭਾਈ ਭਗਤੂ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਵਲੋਂ ਖੀਰ ਦਾ ਲੰਗਰ ਲਗਾਇਆ ਗਿਆ | ਜਿਸ ਦੀ ਰਸਮੀ ...

ਪੂਰੀ ਖ਼ਬਰ »

ਮੁਹੰਮਦ ਸਦੀਕ ਦੀ ਨਿਯੁਕਤੀ ਕਾਰਨ ਕਾਂਗਰਸੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ

ਜੈਤੋ, 20 ਮਾਰਚ (ਭੋਲਾ ਸ਼ਰਮਾ)-ਕਾਂਗਰਸ ਦੀ ਸੈਂਟਰਲ ਚੋਣ ਅਥਾਰਿਟੀ ਵਲੋਂ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਨਿਯੁਕਤ ਕੀਤੇ ਜਾਣ 'ਤੇ ਕਾਂਗਰਸੀ ਵਰਕਰਾਂ ...

ਪੂਰੀ ਖ਼ਬਰ »

ਮਲੋਟ ਤੋਂ ਹੁਸੈਨੀਵਾਲਾ 22 ਮਾਰਚ ਨੂੰ ਜਾਵੇਗਾ 13ਵਾਂ ਜਥਾ

ਮਲੋਟ, 20 ਮਾਰਚ (ਗੁਰਮੀਤ ਸਿੰਘ ਮੱਕੜ)-ਆਜ਼ਾਦ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਤ ਕਰਨ ਲਈ 13ਵਾਂ ਜਥਾ 22 ਮਾਰਚ ਨੂੰ ਰਵਾਨਾ ਹੋਵੇਗਾ | ਇਹ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਦੀ ਕਾਂਗਰਸ ਸਰਕਾਰ ਮਜ਼ਦੂਰ ਵਿਰੋਧੀ-ਸੁਖਚੈਨ ਸਿੰਘ

ਸ੍ਰੀ ਮੁਕਤਸਰ ਸਾਹਿਬ, 20 ਮਾਰਚ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਸਰਕਾਰ ਵਲੋਂ ਮਜ਼ਦੂਰ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ, ਜਿਸ ਕਾਰਨ ਮਜ਼ਦੂਰ ਵਰਗ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਭਾਜਪਾ ਐੱਸ.ਸੀ.ਐੱਸ ਸੈੱਲ ਦੇ ਜ਼ਿਲ੍ਹਾ ਮੀਤ ਪ੍ਰਧਾਨ ...

ਪੂਰੀ ਖ਼ਬਰ »

62 ਸਾਲਾ ਬਲਜਿੰਦਰ ਸਿੰਘ ਨੇ ਮੁਕਤਸਰ ਮੈਰਾਥਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮਲੋਟ, 20 ਮਾਰਚ (ਗੁਰਮੀਤ ਸਿੰਘ ਮੱਕੜ)-ਨੌਜਵਾਨਾਂ ਨੂੰ ਚੰਗੀ ਸੇਧ ਦੇਣ ਦਾ ਜਜ਼ਬਾ ਰੱਖਦੇ ਹੋਏ 62 ਸਾਲਾ ਸਾਬਕਾ ਮੁਲਾਜ਼ਮ ਨੇ ਮੁਕਤਸਰ ਮੈਰਾਥਨ ਵਿਚ ਸ਼ਾਨਦਾਰ ਦੌੜ ਦਾ ਪ੍ਰਦਰਸ਼ਨ ਕੀਤਾ | ਪੰਜਾਬ ਪੁਲਿਸ ਦੇ ਸਾਬਕਾ ਮੁਲਾਜ਼ਮ ਬਲਜਿੰਦਰਪਾਲ ਸਿੰਘ ਧਿੰਗਾਣਾ ਵਾਸੀ ...

ਪੂਰੀ ਖ਼ਬਰ »

ਪਿੰਡ ਮਿੱਡੂਖੇੜਾ ਵਿਚ ਗੁਰਮਤਿ ਸਮਾਗਮ ਕਰਵਾਇਆ

ਲੰਬੀ, 20 ਮਾਰਚ (ਮੇਵਾ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਲਹਿਰ ਤਹਿਤ ਪਿੰਡ ਮਿੱਡੂਖੇੜਾ ਵਿਚ ਇਕ ਗੁਰਮਤਿ ਸਮਾਗਮ ਗੁਰਬਖ਼ਸੀਸ ਸਿੰਘ ਮਿੱਡੂਖੇੜਾ ਚੇਅਰਮੈਨ ਬਲਾਕ ਸੰਮਤੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਵਲੋਂ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਦਿੱਤੇ ਜਾਣਗੇ ਰੋਸ ਪੱਤਰ

ਕੋਟਕਪੂਰਾ, 20 ਮਾਰਚ (ਮੇਘਰਾਜ, ਮੋਹਰ ਗਿੱਲ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਆਗੂਆਂ ਜਗਸੀਰ ਸਿੰਘ ਬਰਾੜ ਅਤੇ ਕੁਲਦੀਪ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਲਏ ਗਏ ਫ਼ੈਸਲੇ ...

ਪੂਰੀ ਖ਼ਬਰ »

ਹੈਲਥ ਫ਼ਾਰ ਆਲ ਸੁਸਾਇਟੀ ਨੇ ਠੰਢੇ ਪਾਣੀ ਦੀ ਟੈਂਕੀ ਸ਼ੁਰੂ ਕੀਤੀ

ਫ਼ਰੀਦਕੋਟ, 20 ਮਾਰਚ (ਸਤੀਸ਼ ਬਾਗ਼ੀ)-ਸਮਾਜ ਸੇਵੀ ਸੰਸਥਾ ਹੈਲਥ ਫ਼ਾਰ ਆਲ ਸੁਸਾਇਟੀ ਨੇ ਭਾਰਤੀ ਨਵੇਂ ਸਾਲ ਦੀ ਸ਼ੁਰੂਆਤ ਕਰਦਿਆਂ ਸ਼ਹਿਰ ਨਿਵਾਸੀਆਂ ਦੀ ਸਹੂਲਤ ਵਾਸਤੇ ਠੰਢੇ ਅਤੇ ਸ਼ੁੱਧ ਪਾਣੀ ਦੀ ਟੈਂਕੀ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਕੀਤੇ ਗਏ ਗਊਸ਼ਾਲਾ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਪ੍ਰਬੰਧਕੀ ਦਕਸ਼ਤਾ ਸਬੰਧੀ ਵਿਸ਼ੇਸ਼ ਮੀਟਿੰਗ

ਫ਼ਰੀਦਕੋਟ, 20 ਮਾਰਚ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਫ਼ਰੀਦਕੋਟ ਡਾ: ਰਜਿੰਦਰ ਕੁਮਾਰ ਵਲੋਂ ਵਿਭਾਗ ਦੇ ਕੰਮ ਕਾਜ ਦੇ ਸੁਚਾਰੂ ਪ੍ਰਬੰਧਨ ਹਿਤ ਇਕ ਵਿਸ਼ੇਸ਼ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਗਈ | ਇਸ ਮੌਕੇ ਡੀ.ਆਈ.ਓ. ਡਾ: ਸੰਜੀਵ ਸੇਠੀ ਵੀ ਹਾਜ਼ਰ ਰਹੇ | ਇਸ ...

ਪੂਰੀ ਖ਼ਬਰ »

ਪੀਰ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਵਲੋਂ ਲੰਗਰ ਦੀ ਸੇਵਾ ਸ਼ਲਾਘਾਯੋਗ-ਮਹੀਪਇੰਦਰ ਸਿੰਘ

ਸਾਦਿਕ, 20 ਮਾਰਚ (ਸਟਾਫ਼ ਰਿਪੋਰਟਰ)-ਪੀਰ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਸਾਦਿਕ ਚੌਕ ਵਿਖੇ ਪਿੰਡ ਸਾਦਿਕ ਦੇ ਵਾਸੀਆਂ ਦੇ ਸਹਿਯੋਗ ਸਦਕਾ ਸਾਦਿਕ ਚੌਕ ਵਿਖੇ 24ਵਾਂ ਲੰਗਰ ਲਗਾਇਆ ਗਿਆ | ਇਸ ਦੀ ਰਸਮੀ ਸ਼ੁਰੂਆਤ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ...

ਪੂਰੀ ਖ਼ਬਰ »

ਏਕ ਜੋਤੀ ਲੰਗਰ ਸੇਵਾ ਸੰਮਤੀ ਵਲੋਂ ਕਰਿਆਨਾ ਭਵਨ ਵਿਖੇ ਮੀਟਿੰਗ

ਕੋਟਕਪੂਰਾ, 20 ਮਾਰਚ (ਮੇਘਰਾਜ)-ਏਕ ਜੋਤੀ ਲੰਗਰ ਸੇਵਾ ਸੰਮਤੀ (ਰਜਿ.) ਕੋਟਕਪੂਰਾ ਵਲੋਂ ਸਥਾਨਕ ਕਰਿਆਨਾ ਭਵਨ ਵਿਖੇ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਮੀਟਿੰਗ ਕੀਤੀ ਗਈ ਅਤੇ ਅਹਿਮ ਫ਼ੈਸਲੇ ਲਏ ਗਏ | ਮੀਟਿੰਗ ਵਿਚ ਮਾਂ ਜਵਾਲਾ ਜੀ ਦੇ ਚਰਨਾਂ ...

ਪੂਰੀ ਖ਼ਬਰ »

ਮੌਸਮ ਦੀ ਖ਼ਰਾਬੀ ਅਤੇ ਬੱਦਲਵਾਈ ਨੇ ਕਿਸਾਨਾਂ ਦੀ ਸਾਹ ਸੂਤੇ

ਮੰਡੀ ਬਰੀਵਾਲਾ, 20 ਮਾਰਚ (ਨਿਰਭੋਲ ਸਿੰਘ)-ਮੌਸਮ ਦੀ ਖ਼ਰਾਬੀ ਅਤੇ ਕੁਝ ਦਿਨਾਂ ਤੋ ਬਣੀ ਬੱਦਲਵਾਈ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ | ਰੁਕ ਰੁਕ ਕੇ ਹੋ ਰਹੀ ਕਿਣ-ਮਿਣ ਕਾਰਨ ਕਿਸਾਨ ਪੇ੍ਰਸ਼ਾਨੀ ਵਿਚ ਹਨ | ਕਿਸਾਨ ਮਹਿੰਦਰ ਸਿੰਘ ਦਾ ਕਹਿਣਾ ਹੈ ਸਾਨੂੰ ਡਰ ਹੈ ਕਿ ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ

ਪੰਜਗਰਾੲੀਂ ਕਲਾਂ, 20 ਮਾਰਚ (ਸੁਖਮੰਦਰ ਸਿੰਘ ਬਰਾੜ)-ਕੋਟਕਪੂਰਾ-ਮੋਗਾ ਮੁੱਖ ਮਾਰਗ 'ਤੇ ਸਥਿਤ ਮਿਲੇਨੀਅਮ ਵਰਲਡ ਸਕੂਲ ਦੀ ਨਵ ਸਥਾਪਿਤ ਸ਼ਾਖਾ 'ਚ ਨਵੇਂ ਵਿੱਦਿਅਕ ਵਰੇ੍ਹ ਦੇ ਆਗਾਜ਼ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਮੈਰਾਥਨ ਦੌੜ 'ਚ ਤਗਮਾ ਹਾਸਲ ਕਰਨ 'ਤੇ ਸੇਵਾ-ਮੁਕਤ ਅਧਿਆਪਕ ਹਰੀ ਚੰਦ ਸਨਮਾਨਿਤ

ਫ਼ਰੀਦਕੋਟ, 20 ਮਾਰਚ (ਸਤੀਸ਼ ਬਾਗ਼ੀ)-ਬੀਤੇ ਦਿਨੀਂ ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਗਿੱਦੜਬਾਹਾ ਵਿਖੇ ਕਰਵਾਈ ਗਈ ਮੁਕਤਸਰ ਮੈਰਾਥਨ 'ਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨ ਸ਼ਾਮਿਲ ਹੋਏ, ਉਥੇ ਗੁਰੂ ਨਾਨਕ ਕਾਲੋਨੀ ਗਲੀ ਨੰਬਰ 6 ...

ਪੂਰੀ ਖ਼ਬਰ »

ਨਵਰਾਤਰੇ ਦੇ ਸਬੰਧ 'ਚ ਧਾਰਮਿਕ ਸਮਾਗਮ ਕਰਵਾਇਆ

ਫ਼ਰੀਦਕੋਟ, 20 ਮਾਰਚ (ਸਤੀਸ਼ ਬਾਗ਼ੀ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਾਨਕ ਗੁਰੂ ਨਾਨਕ ਕਾਲੋਨੀ ਵਿਖੇ ਨਵਰਾਤਰੇ ਦੇ ਸ਼ੁਭ ਮੌਕੇ ਮਾਤਾ ਦੇ ਕੀਰਤਨ ਸਬੰਧੀ ਸਮਾਗਮ ਕੀਤਾ ਗਿਆ | ਇਸ ਮੌਕੇ ਸਾਧਵੀ ਬਲਜਿੰਦਰ ਭਾਰਤੀ ਨੇ ਕਿਹਾ ਕਿ ਮਾਂ ਦੇ ਦਰਸ਼ਨ ਕਰਨ ਦੇ ਲਈ ...

ਪੂਰੀ ਖ਼ਬਰ »

ਲਾਇਨ ਕਲੱਬ ਕੋਟਕਪੂਰਾ ਰਾਇਲ ਦੇ ਅਮਰਦੀਪ ਸਿੰਘ ਮੀਤਾ ਪ੍ਰਧਾਨ ਚੁਣੇ

ਕੋਟਕਪੂਰਾ, 20 ਮਾਰਚ (ਮੋਹਰ ਗਿੱਲ)-ਸਥਾਨਕ ਲਾਇਨਜ਼ ਕਲੱਬ ਰਾਇਲ ਦੀ ਸਾਲ 2018-19 ਲਈ ਨਵੀਂ ਟੀਮ ਬਣਾਉਣ ਲਈ ਹਰਿੰਦਰ ਸਿੰਘ ਚੋਟਮੁਰਾਦਾ ਦੀ ਪ੍ਰਧਾਨਗੀ ਹੇਠ 5 ਮੈਂਬਰੀ ਨੋਮੀਨੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ | ਜਿਸ ਵਿਚ ਮਨਜੀਤ ਸਿੰਘ ਲਵਲੀ, ਬੀਰਇੰਦਰ ਪਾਲ ਸ਼ਰਮਾ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX