ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ ਪੀ.ਜੀ.ਆਈ. ਦਾਖਲ
. . .  1 day ago
ਚੰਡੀਗੜ੍ਹ, 16 ਦਸੰਬਰ (ਮਨਜੋਤ ਸਿੰਘ ਜੋਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸ਼ਾਮ ਪੀ.ਜੀ.ਆਈ. ਵਿਖੇ ਦਾਖਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ...
ਬੈਲਜੀਅਮ ਨੇ ਹਾਲੈਂਡ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਕੀ ਵਿਸ਼ਵ ਕੱਪ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ)- ਇੱਥੇ ਕਾਲਿੰਗਾ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਬੈਲਜੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਸਡਨ...
ਵਿਸ਼ਵ ਹਾਕੀ ਕੱਪ ਦਾ ਗੋਲ ਰਹਿਤ ਫਾਈਨਲ ਪੈਨਲਟੀ ਸ਼ੂਟ ਆਊਟ 'ਚ ਦਾਖਲ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪੂਰਾ ਸਮਾਂ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਫਾਈਨਲ 'ਚ ਹਾਲੈਂਡ ਤੇ ਬੈਲਜ਼ੀਅਮ ਤੀਸਰੇ ਕੁਆਰਟਰ ਤੱਕ ਬਰਾਬਰੀ 'ਤੇ
. . .  1 day ago
ਵਿਸ਼ਵ ਕੱਪ ਹਾਕੀ: ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਭੁਵਨੇਸ਼ਵਰ 16 ਦਸੰਬਰ (ਚਹਿਲ) - ਇੱਥੇ ਖੇਡੇ ਜਾ ਰਹੇ ਵਿਸ਼ਵ ਕੱਪ ਹਾਕੀ ਦੇ ਆਖ਼ਰੀ ਦਿਨ ਤੀਸਰੇ ਸਥਾਨ ਲਈ ਹੋਏ ਮੈਚ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਗਲੈਂਡ ਨੂੰ 8-1 ਨਾਲ...
ਵਿਸ਼ਵ ਹਾਕੀ ਕੱਪ ਫਾਈਨਲ : ਦੂਸਰਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਵਿਸ਼ਵ ਹਾਕੀ ਕੱਪ ਫਾਈਨਲ : ਪਹਿਲਾ ਕੁਆਟਰ ਖ਼ਤਮ ਹੋਣ ਤੱਕ ਬੈਲਜੀਅਮ ਤੇ ਹਾਲੈਂਡ 0-0 ਦੀ ਬਰਾਬਰੀ 'ਤੇ
. . .  1 day ago
ਸੰਗਰੂਰ 'ਚ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਵੱਲੋਂ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ
. . .  1 day ago
ਸੰਗਰੂਰ, 16 ਦਸੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਅਗਵਾਈ 'ਚ ਪੰਜਾਬ ਭਰ ਤੋਂ ਇਕੱਠੇ ਹੋਏ ਜਮਹੂਰੀ ਕਾਰਕੁਨਾਂ ਨੇ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਜਮਹੂਰੀ....
ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ ਸਿੰਧੂ
. . .  1 day ago
ਨਵੀਂ ਦਿੱਲੀ, 16 ਦਸੰਬਰ- ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਬੈਡਮਿੰਟਨ ਵਰਲਡ ਟੂਰ ਫਾਈਨਲਸ 2018 ਦਾ ਖ਼ਿਤਾਬ ਆਪਣੇ ਨਾਂਅ ਕਰ ਇਤਿਹਾਸ ਰਚ ਦਿੱਤਾ ਹੈ। ਇਹ ਖ਼ਿਤਾਬ ਜਿੱਤਣ ਨਾਲ ਸਿੰਧੂ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ....
ਸੋਨੀਆ ਗਾਂਧੀ ਨੇ ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਚੇਨਈ, 16 ਦਸੰਬਰ- ਯੂ.ਪੀ.ਏ.ਦੀ ਚੇਅਰਪਰਸਨ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖਮੰਤਰੀ ਐਮ. ਕਰੁਣਾਨਿਧੀ ਦੀ ਮੂਰਤੀ ਦਾ ਚੇਨਈ 'ਚ ਉਦਘਾਟਨ ਕੀਤਾ। ਇਸ ਸਮਾਰੋਹ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ......
ਐਕਸਾਈਜ਼ ਵਿਭਾਗ ਵੱਲੋਂ 512 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
. . .  1 day ago
ਛੇਹਰਟਾ, 16 ਦਸੰਬਰ (ਸੁੱਖ ਵਡਾਲੀ)- ਐਕਸਾਈਜ਼ ਵਿਭਾਗ ਵੱਲੋਂ ਛਿਹਰਟਾ ਦੇ ਮਾਡਲ ਟਾਊਨ ਵਿਖੇ ਇਕ ਘਰ 'ਚੋਂ 512 ਪੇਟੀਆਂ (ਲਗਭਗ 6000 ਬੋਤਲਾਂ) ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀ ਗਈ ਹਨ। ਈ. ਟੀ ਓ. ਐਸ .ਐਸ .ਚਾਹਲ ਨੂੰ ਮਿਲੀ ਗੁਪਤ ......
ਸੜਕ ਹਾਦਸੇ 'ਚ ਔਰਤ ਦੀ ਮੌਤ, ਦੋ ਬੱਚਿਆਂ ਸਮੇਤ 3 ਜ਼ਖ਼ਮੀ
. . .  1 day ago
ਵਰਸੋਲਾ, 16 ਦਸੰਬਰ (ਵਰਿੰਦਰ ਸਹੋਤਾ)- ਗੁਰਦਾਸਪੁਰ-ਹਰਦੋਛੰਨੀ ਸੜਕ 'ਤੇ ਅੱਡਾ ਵਰਸੋਲਾ ਅਤੇ ਸਰਾਵਾਂ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਇਕ ਮਹਿਲਾ ਦੀ ਮੌਤ ਹੋ ਗਈ ਜਦ ਕਿ ਉਸ ਦੇ ਦੋ ਛੋਟੇ ਬੱਚੇ ਅਤੇ ਪਤੀ ਗੰਭੀਰ.........
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਜਕਾਰਤਾ, 16 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਪੂਆ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਵੱਲੋਂ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਭੂਚਾਲ........
ਰੂਸ ਦੇ ਵੱਖ-ਵੱਖ ਸ਼ਹਿਰਾਂ 'ਚ ਲੱਗੀ ਅੱਗ, ਛੇ ਬੱਚਿਆ ਸਮੇਤ 10 ਦੀ ਮੌਤ
. . .  1 day ago
ਮਾਸਕੋ, 16 ਦਸੰਬਰ- ਰੂਸ 'ਚ ਵੱਖ-ਵੱਖ ਸ਼ਹਿਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਰੂਸ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਘਟਨਾਵਾਂ 'ਚ ਮ੍ਰਿਤਕਾਂ 'ਚ ਛੇ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ.....
ਪਿੰਡ ਰੋਹਟੀ ਬਸਤਾ ਸਿੰਘ ਵਾਸੀਆਂ ਨੇ ਸਰਬ ਸਹਿਮਤੀ ਨਾਲ ਚੁਣਿਆ ਸਰਪੰਚ
. . .  1 day ago
ਭੇਦਭਰੀ ਹਾਲਤ ਵਿਚ ਡਰਾਈਵਰ ਦੀ ਮਿਲੀ ਲਾਸ਼
. . .  1 day ago
ਹਵਾਈ ਫੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼, ਸੁਰੱਖਿਆ ਲਈ ਵੱਡਾ ਖ਼ਤਰਾ- ਸੰਸਦੀ ਰਿਪੋਰਟ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਤੀਜੇ ਦਿਨ ਦਾ ਖੇਡ ਖ਼ਤਮ, ਆਸਟ੍ਰੇਲੀਆ ਦੂਜੀ ਪਾਰੀ 'ਚ 132/4
. . .  1 day ago
ਜਦੋਂ ਮੈਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਤਾਂ ਨਕਸਲਵਾਦ ਨੂੰ ਕੀਤਾ ਸੀ ਖ਼ਤਮ- ਰਾਜਨਾਥ ਸਿੰਘ
. . .  1 day ago
ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਕੱਲ੍ਹ ਭੁਪੇਸ਼ ਬਘੇਲ ਚੁੱਕਣਗੇ ਸਹੁੰ
. . .  1 day ago
ਸ਼ੂਗਰ ਮਿਲ ਦੇ ਬਾਇਲਰ 'ਚ ਹੋਇਆ ਧਮਾਕਾ, 6 ਲੋਕਾਂ ਦੀ ਮੌਤ
. . .  1 day ago
ਅੱਜ ਹੋਵੇਗਾ ਵਿਸ਼ਵ ਕੱਪ ਹਾਕੀ ਦਾ ਫਾਈਨਲ ਮੁਕਾਬਲਾ
. . .  1 day ago
ਖਿੱਚ ਦਾ ਕੇਂਦਰ ਬਣੀ ਵਿਸ਼ਵ ਕੱਪ ਹਾਕੀ ਦੇ ਫਾਈਨਲ ਲਈ ਸ਼ੁੱਭ ਕਾਮਨਾਵਾਂ ਦਿੰਦੀ ਕਲਾਕ੍ਰਿਤੀ
. . .  1 day ago
ਝੜਪਾਂ ਦੌਰਾਨ ਹੋਈਆਂ ਮੌਤਾਂ ਤੋਂ ਬਾਅਦ ਵੱਖਵਾਦੀਆਂ ਵੱਲੋਂ ਕਸ਼ਮੀਰ ਬੰਦ ਦਾ ਐਲਾਨ
. . .  1 day ago
ਭੁਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ
. . .  1 day ago
ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਣ ਤੇ ਸਥਿਤੀ ਹੋਈ ਤਨਾਅ ਪੂਰਨ
. . .  1 day ago
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਨਵੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ
. . .  1 day ago
ਟਕਸਾਲੀ ਆਗੂਆਂ ਵੱਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਕੀਤੀ ਗਈ ਸਥਾਪਨਾ
. . .  1 day ago
ਪੰਚਾਇਤ ਚੋਣਾਂ ਲਈ ਤਾਇਨਾਤ ਅਮਲੇ ਦੀ ਹੋਈ ਪਹਿਲੀ ਰਿਹਰਸਲ
. . .  1 day ago
ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਟਕਸਾਲੀ ਆਗੂਆਂ ਦੇ ਭਾਰੀ ਇਕੱਠ ਨੇ ਕੀਤੀ ਅਰਦਾਸ
. . .  1 day ago
ਨਵੇਂ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕੱਠੇ ਹੋਏ ਲੀਡਰ ਅਤੇ ਸਮਰਥਕ
. . .  1 day ago
ਅਟਾਰਨੀ ਜਨਰਲ ਦੇ ਵਿਰੁੱਧ ਰਾਫੇਲ ਮੁੱਦੇ ਦਾ ਮਾਮਲਾ ਰਾਜ ਸਭਾ 'ਚ ਉਠਾਉਣਗੇ ਮਨੋਜ ਝਾਅ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਰਾਏਬਰੇਲੀ ਕੋਚ ਫ਼ੈਕਟਰੀ 'ਚ ਬਣੇ 900ਵੇਂ ਕੋਚ ਦਾ ਕੀਤਾ ਉਦਘਾਟਨ
. . .  1 day ago
ਅਣਪਛਾਤੇ ਵਿਅਕਤੀਆਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਗੰਭੀਰ ਜ਼ਖਮੀ
. . .  1 day ago
ਪਹਿਲੀ ਪਾਰੀ 'ਚ ਭਾਰਤ 283 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਮਿਲੀ 43 ਦੌੜਾਂ ਦੀ ਲੀਡ
. . .  1 day ago
ਹਰਿਆਣਾ ਨਗਰ ਨਿਗਮ ਚੋਣਾਂ ਦੇ ਲਈ ਵੋਟਿੰਗ ਜਾਰੀ
. . .  1 day ago
ਸੈਨਿਕ ਸਕੂਲ ਦੇ 6 ਅਧਿਕਾਰੀਆਂ ਖ਼ਿਲਾਫ਼ ਕਈ ਧਰਾਵਾਂ ਤਹਿਤ ਮਾਮਲਾ ਦਰਜ
. . .  1 day ago
ਛੱਤੀਸਗੜ੍ਹ : ਵਿਧਾਇਕ ਦਲ ਦੀ ਬੈਠਕ 'ਚ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ- ਟੀ.ਐਸ. ਸਿੰਘ ਦੇਵ
. . .  1 day ago
ਵਿਜੇ ਦਿਵਸ ਮੌਕੇ ਰੱਖਿਆ ਮੰਤਰੀ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਪਹਿਲੀ ਪਾਰੀ 'ਚ ਲੰਚ ਤੱਕ ਭਾਰਤ 252/7
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਵਿਜੇ ਦਿਵਸ ਮੌਕੇ ਜਵਾਨਾਂ ਨੂੰ ਕੀਤਾ ਯਾਦ
. . .  1 day ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਮਾਰੇ ਗਏ ਅੱਠ ਅੱਤਵਾਦੀ
. . .  1 day ago
ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ ਜਾਣਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਵਿਰਾਟ ਕੋਹਲੀ ਨੇ ਲਾਇਆ ਟੈਸਟ ਕ੍ਰਿਕਟ ਕੈਰੀਅਰ ਦਾ 25ਵਾਂ ਸੈਂਕੜਾ
. . .  1 day ago
ਅੱਜ ਦਾ ਵਿਚਾਰ
. . .  1 day ago
ਹਾਲੈਂਡ ਨੇ ਆਸਟ੍ਰੇਲੀਆ ਨੂੰ ਹਰਾ ਕੇ, ਫਾਈਨਲ 'ਚ ਬਣਾਈ ਥਾਂ
. . .  2 days ago
ਸਾਡੀ ਦਲੀਲ ਨੂੰ ਗਲਤ ਸਮਝਿਆ ਗਿਆ - ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਅਰਜ਼ੀ
. . .  2 days ago
ਨਾਮਜ਼ਦਗੀਆਂ ਭਰਨ ਦੇ ਪਹਿਲੇ ਦਿਨ ਚਾਹਵਾਨ ਉਮੀਦਵਾਰਾਂ ਨੇ ਭਰੀਆਂ ਫਾਈਲਾਂ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਚੇਤ ਸੰਮਤ 550
ਿਵਚਾਰ ਪ੍ਰਵਾਹ: ਫ਼ੈਸਲਾ ਜਲਦੀ ਕਰੋ ਪਰ ਚੰਗੀ ਤਰ੍ਹਾਂ ਸੋਚ-ਸਮਝ ਕੇ। -ਬਰਨਾਰਡ ਸ਼ਾਅ

ਪੰਜਾਬ / ਜਨਰਲ

ਪਾਕਿਸਤਾਨੀ ਪਿਓ-ਪੁੱਤਰ ਤਸਕਰ ਹੈਰੋਇਨ ਤੇ ਹਥਿਆਰਾਂ ਸਮੇਤ ਕਾਬ ਨਕਲੀ ਕਰੰਸੀ ਤੇ ਜ਼ਿੰਦਾ ਕਾਰਤੂਸ ਵੀ ਬਰਾਮਦੂ

ਫ਼ਾਜ਼ਿਲਕਾ, 20 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸੈਕਟਰ ਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਭਾਰਤ ਅੰਦਰ ਦਾਖਲ ਹੋਏ ਦੋ ਸ਼ੱਕੀ ਪਾਕਿਸਤਾਨੀ ਨਾਗਰਿਕਾਂ ਨੂੰ ਬੀ.ਐਸ.ਐਫ਼ ਦੇ ਜਵਾਨਾਂ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ, ਵਿਦੇਸ਼ੀ ਸਿਗਰਟ, ਪਿਸਤੌਲ, ਜਿੰਦਾ ਰਾਉਂਡ, ਮੈਗਜ਼ੀਨ ਅਤੇ ਪਾਕਿਸਤਾਨੀ ਕਰੰਸੀ ਆਦਿ ਬਰਾਮਦ ਕੀਤੀ ਹੈ, ਦੱਸਿਆ ਜਾ ਰਿਹਾ ਹੈ ਕਿ ਫ਼ੜੇ ਗਏ ਤਸਕਰ ਦੋਵੇਂ ਪਿਓ ਪੁੱਤਰ ਹਨ | ਐਸ.ਐਸ.ਪੀ. ਫ਼ਾਜ਼ਿਲਕਾ ਡਾ. ਕੇਤਿਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਬੀਤੀ ਰਾਤ ਬੀ.ਐਸ.ਐਫ਼ ਦੀ 2 ਬਟਾਲੀਅਨ ਵਲੋਂ ਗੇਟ ਨੰਬਰ 230 'ਤੇ ਪਾਕਿਸਤਾਨੀ ਵਿਅਕਤੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ 'ਚ ਦਾਖਲ ਹੋ ਚੁੱਕੇ ਸਨ, ਤਾਂ ਉਨ੍ਹਾਂ ਨੂੰ ੂ ਕਾਬੂ ਕਰ ਲਿਆ | ਉਨ੍ਹਾਂ ਨੇ ਆਪਣੀ ਪਹਿਚਾਣ ਮੁਹੰਮਦ ਅਸਲਮ ਉਰਫ਼ ਪਹਿਲਵਾਨ (60) ਪੁੱਤਰ ਮੁਹੰਮਦ ਸਰਾਏਦੀਨ, ਮੁਹੰਮਦ ਸ਼ਕੀਲ ਉਰਫ਼ ਨਾਜ਼ਮ ਅਲੀ (25) ਪੁੱਤਰ ਮੁਹੰਮਦ ਅਸਲਮ ਵਾਸੀ ਪਿੰਡ ਸ਼ਾਬਾਸ਼ ਕੇ ਥਾਣਾ ਕੰਗਣਪੁਰ ਜ਼ਿਲ੍ਹਾ ਕਸੂਰ ਪਾਕਿਸਤਾਨ ਦੱਸੀ | ਬੀ.ਐਸ.ਐਫ. ਦੇ ਜਵਾਨਾਂ ਨੇ ਤੁਰੰਤ ਇਸ ਦੀ ਸੂਚਨਾ ਕੰਨੀ ਕਮਾਂਡਰ ਬੀ.ਐਸ. ਰਾਵਤ ਨੂੰ ਦਿੱਤੀ | ਉਨ੍ਹਾਂ ਫੜੇ ਗਏ ਵਿਅਕਤੀਆਂ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਪਾਸੋਂ 9 ਪੈਕਟ ਹੈਰੋਇਨ, ਜਿਸ ਦਾ ਕੁੱਲ ਵਜ਼ਨ 2 ਕਿਲੋ 970 ਗ੍ਰਾਮ, 14 ਵੱਡੇ ਪੈਕਟ ਡਨਹੀਲ ਸਿਗਰਟ, ਕੁੱਲ 104 ਛੋਟੇ ਪੈਕਟ, 2 ਪਿਸਤੌਲ 30 ਬੋਰ ਬਲੈਕ ਕੋਬਰਾ ਮੇਡ ਇਨ ਚਾਈਨਾ, 4 ਮੈਗਜ਼ੀਨ, 6 ਜਿੰਦਾ ਕਾਰਤੂਸ, 1 ਛੋਟਾ ਚਾਕੂ, 270 ਰੁਪਏ ਦੀ ਪਾਕਿਸਤਾਨੀ ਕਰੰਸੀ, 2 ਪਾਕਿਸਤਾਨੀ ਮੋਬਾਈਲ ਅਤੇ 3 ਸਿੰਮ ਬਰਾਮਦ ਕੀਤੇ ਹਨ | ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਵਿਰੁੱਧ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ | ਇਸ ਮੌਕੇ ਬੀ.ਐਸ.ਐਫ ਅਧਿਕਾਰੀਆਂ ਤੋਂ ਇਲਾਵਾ ਡੀ.ਐਸ.ਪੀ. ਨਰਿੰਦਰ ਸਿੰਘ, ਡੀ.ਐਸ.ਪੀ. ਅਮਰਜੀਤ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ |

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਬਾਲਿਆਂਵਾਲੀ, 20 ਮਾਰਚ (ਕੁਲਦੀਪ ਮਤਵਾਲਾ)-ਪਿੰਡ ਡਿੱਖ (ਬਠਿੰਡਾ) ਵਿਖੇ ਮੋਟੀ ਰਕਮ ਦੇ ਕਰਜ਼ਾਈ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (25) ਪੁੱਤਰ ਚੰਦ ਸਿੰਘ ਵਾਸੀ ਡਿੱਖ ਵਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ | ਇਸ ਕੇਸ ਦੇ ...

ਪੂਰੀ ਖ਼ਬਰ »

2 ਬੱਚਿਆਂ ਨੂੰ ਨਹਿਰ 'ਚ ਸੁੱਟ ਕੇ ਪਿਓ ਨੇ ਖ਼ੁਦ ਮਾਰੀ ਛਾਲ

ਬੱਚੀ ਦੀ ਲਾਸ਼ ਨਹਿਰ 'ਚ ਤੈਰਦੀ ਮਿਲੀ ਤੇ ਆਪ ਬਚ ਨਿਕਲਿਆ

ਰੁਪਾਣਾ, 20 ਮਾਰਚ (ਜਗਜੀਤ ਸਿੰਘ)-ਬਾਪ ਨੇ ਆਪਣੇ 2 ਬੱਚਿਆਂ ਨੂੰ ਨਹਿਰ 'ਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਖ਼ੁਦ ਵੀ ਨਹਿਰ 'ਚ ਛਾਲ ਮਾਰ ਦਿੱਤੀ ਅਤੇ ਆਪ ਬਚ ਨਿਕਲਿਆ | ਜਾਣਕਾਰੀ ਅਨੁਸਾਰ ਨੱਥੂ ਰਾਮ ਪੁੱਤਰ ਟੇਕ ਚੰਦ ਵਾਸੀ ਰੁਪਾਣਾ ਜੋ ਕਿ ਪੇਂਟਰ ਅਤੇ ਬਿਜਲੀ ਦਾ ...

ਪੂਰੀ ਖ਼ਬਰ »

ਇਰਾਕ 'ਚ ਮਾਰੇ ਗਏ ਭਾਰਤੀਆਂ ਨੂੰ ਵਿਧਾਨ ਸਭਾ ਵਲੋਂ ਸ਼ਰਧਾਂਜਲੀਆਂ

89 ਕਿਸਾਨਾਂ ਤੇ ਖੇਤ ਮਜ਼ਦੂਰਾਂ ਬਾਰੇ ਵੀ ਸ਼ੋਕ ਮਤੇ ਪਾਸ

ਚੰਡੀਗੜ੍ਹ, 20 ਮਾਰਚ (ਐਨ.ਐਸ. ਪਰਵਾਨਾ)-ਅੱਜ ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋਏ ਬਜਟ ਇਜਲਾਸ ਦੇ ਪਹਿਲੇ ਦਿਨ ਪਿਛਲੇ 6 ਮਹੀਨਿਆਂ ਦੌਰਾਨ ਸਵਰਗਵਾਸ ਹੋ ਚੁੱਕੇ ਸਿਆਸਤਦਾਨਾਂ ਤੇ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਨ੍ਹਾਂ ਦੀ ਯਾਦ ਵਿਚ ਸ਼ੋਕ ਮਤੇ ਪਾਸ ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਰੋਸ ਰੈਲੀ ਕੱਲ੍ਹ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਗੌ: ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰ ਮਹਿੰਦਰ ਸਿੰਘ ਪ੍ਰਵਾਨਾ ਅਨੁਸਾਰ ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਵਲੋਂ ਧਾਰੀ ਚੁੱਪ ਅਤੇ ਅੜੀਅਲ ਰਵੱਈਏ ਵਿਰੁੱਧ 22 ਮਾਰਚ ਨੂੰ ਮੁਹਾਲੀ ਦੇ ਫੇਜ਼ 6, ਨੇੜੇ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀਆਂ ਦਰਜਨਾਂ ਬਰਾਂਚਾਂ ਵਿਦੇਸ਼ ਪੜ੍ਹਨ ਵਾਲਿਆਂ ਲਈ ਸਹਾਇਕ-ਡੱਲਾ

ਖੰਨਾ, 20 ਮਾਰਚ (ਹਰਜਿੰਦਰ ਸਿੰਘ ਲਾਲ)-ਮੈਕਰੋ ਗਲੋਬਲ ਮੋਗਾ ਆਪਣੀਆਂ ਆਈਲੈਟਸ ਅਤੇ ਵੀਜ਼ਾ ਸਬੰਧੀ ਸੇਵਾਵਾਂ ਨਾਲ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕਾ ਹੈ | ਇਹ ਗੱਲ ਅੱਜ ਇਥੇ ਮੈਕਰੋ ਗਲੋਬਲ ਦੇ ਐਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਕਹੀ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਬੁਲੰਦੀਆਂ ਨੂੰ ਛੋਹ ਰਿਹੈ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ

ਬੱਧਨੀ ਕਲਾਂ, 20 ਮਾਰਚ (ਸੰਜੀਵ ਕੋਛੜ)-ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਦੇ ਵਿਦਿਆਰਥੀਆਂ ਨੇ ਵਿੱਦਿਅਕ ਅਤੇ ਖੇਡ ਜਗਤ ਵਿਚ ਅਣਥਕ ਮਿਹਨਤ ਸਦਕਾ ਸਿਖਰਾਂ ਨੂੰ ਛੂਹਿਆ ਹੈ | ਸੈਸ਼ਨ 2017-18 ਦੌਰਾਨ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਜਿੱਥੇ ਸੋ ਫੀਸਦੀ ਰਿਹਾ ਉੱਥੇ ...

ਪੂਰੀ ਖ਼ਬਰ »

ਲਾਸ਼ਾਂ ਵਾਪਸ ਲਿਆਉਣ 'ਚ 8-10 ਦਿਨ ਲੱਗਣਗੇ-ਵੀ. ਕੇ. ਸਿੰਘ

ਨਵੀਂ ਦਿੱਲੀ, 20 ਮਾਰਚ (ਪੀ. ਟੀ. ਆਈ.)-ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਅੱਜ ਕਿਹਾ ਕਿ ਇਰਾਕ ਵਿਚ ਮਾਰੇ ਗਏ ਸਾਰੇ 39 ਭਾਰਤੀਆਂ ਦੀਆਂ ਲਾਸ਼ਾਂ ਵਾਪਸ ਲਿਆਉਣ ਲਈ 10 ਦਿਨ ਤਕ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਇਸ ਲਈ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ | ਸੰਸਦ ...

ਪੂਰੀ ਖ਼ਬਰ »

ਭਾਰਤੀਆਂ ਦੀ ਮੌਤ 'ਤੇ ਸਰਕਾਰ ਅਤੇ ਵਿਰੋਧੀ ਧਿਰ 'ਚ ਛਿੜੀ ਜ਼ਬਾਨੀ ਜੰਗ

ਸੁਸ਼ਮਾ ਨੇ ਪ੍ਰੈੱਸ ਕਾਨਫ਼ਰੰਸ ਕਰ ਕਾਂਗਰਸ 'ਤੇ ਕੀਤਾ ਹਮਲਾ

ਨਵੀਂ ਦਿੱਲੀ, 20 ਮਾਰਚ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਬਿਆਨ ਨਾ ਦੇ ਸਕਣ ਤੋਂ ਖ਼ਫ਼ਾ ਸੁਸ਼ਮਾ ਸਵਰਾਜ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਮੌਤ 'ਤੇ ਹੋਛੀ ਸਿਆਸਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ | ਕਾਂਗਰਸ ...

ਪੂਰੀ ਖ਼ਬਰ »

ਹੁਣ ਅਧਿਆਪਕਾਂ ਦੀ ਹਾਜ਼ਰੀ ਲੱਗੇਗੀ ਬਾਇਓ ਮੈਟਿ੍ਕ ਮਸ਼ੀਨਾਂ ਨਾਲ

ਸੰਗਰੂਰ, 20 ਮਾਰਚ (ਧੀਰਜ ਪਸ਼ੌਰੀਆ)- ਹੁਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੰਮ ਕਰ ਰਹੇ ਸਟਾਫ਼ ਦੀ ਹਾਜ਼ਰੀ ਨੰੂ ਸਮੇਂ ਸਿਰ ਯਕੀਨੀ ਬਣਾਉਣ ਲਈ ਬਾਇਓ ਮੈਟਿ੍ਕ ਹਾਜ਼ਰੀ ਮਸ਼ੀਨਾਂ ਲਗਾਈਆਂ ਜਾਣਗੀਆਂ | ਪਹਿਲੇ ਪੜਾਅ ਵਿਚ ਰਾਜ ਦੇ 900 ਸੀਨੀਅਰ ਸੈਕੰਡਰੀ ਸਕੂਲਾਂ ਨੰੂ ...

ਪੂਰੀ ਖ਼ਬਰ »

ਬਜਟ ਸਮਾਗਮ ਦੀਆਂ ਬੈਠਕਾਂ ਤੇ ਸਮਾਂ ਵਧਣ ਦੀ ਸੰਭਾਵਨਾ

ਚੰਡੀਗੜ੍ਹ, 20 ਮਾਰਚ (ਬਿਉਰੋ ਚੀਫ਼) -ਪੰਜਾਬ ਵਿਧਾਨ ਸਭਾ ਦੇ ਕੰਮਕਾਜ ਸਬੰਧੀ ਅੱਜ ਇਥੇ ਹੋਈ ਸਲਾਹਕਾਰ ਕਮੇਟੀ ਦੀ ਬੈਠਕ ਦੌਰਾਨ ਸੂਚਨਾ ਅਨੁਸਾਰ ਵਿਰੋਧੀ ਧਿਰ ਦੀ ਮੰਗ ਨੂੰ ਮੁੱਖ ਰੱਖ ਕੇ ਬਜਟ ਸਮਾਗਮ ਦੀਆਂ ਬੈਠਕਾਂ ਅਤੇ ਸਮੇਂ 'ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ | ...

ਪੂਰੀ ਖ਼ਬਰ »

ਸੂਫ਼ੀ ਗਾਇਕ ਪਿਆਰੇ ਲਾਲ ਵਡਾਲੀ ਨਮਿਤ ਅੰਤਿਮ ਅਰਦਾਸ

• ਕਈ ਨਾਮਵਰ ਗਾਇਕਾਂ ਤੇ ਸੂਫ਼ੀ ਫ਼ਕੀਰਾਂ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਵਲੋਂ ਸ਼ਰਧਾਂਜਲੀ ਭੇਟ • ਪੰਜਾਬ ਸਰਕਾਰ ਵਲੋਂ ਬਣਾਈ ਜਾਵੇਗੀ ਪਿੰਡ ਵਡਾਲੀ 'ਚ ਸੂਫ਼ੀ ਅਕੈਡਮੀ

ਅੰਮਿ੍ਤਸਰ/ਛੇਹਰਟਾ, 20 ਮਾਰਚ (ਹਰਮਿੰਦਰ ਸਿੰਘ/ਵਡਾਲੀ/ਵਿਰਦੀ)¸ਸੂਫ਼ੀ ਗਾਇਕ ਵਡਾਲੀ ਭਰਾਵਾਂ 'ਚੋਂ ਨਿੱਕੇ ਭਰਾ ਪਿਆਰੇ ਲਾਲ ਵਡਾਲੀ ਜੋ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਨੂੰ ਅੱਜ ਨਾਮਵਰ ਪੰਜਾਬੀ ਗਾਇਕਾਂ, ਸੂਫ਼ੀ ਫ਼ਕੀਰਾਂ ਹੋਰ ...

ਪੂਰੀ ਖ਼ਬਰ »

ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਵੇਲੇ ਬੰਦ ਹੋਵੇ ਨਫ਼ਰਤ ਦਾ ਇਜ਼ਹਾਰ ਭਾਰਤ-ਪਾਕਿ ਅਮਨ ਪਸੰਦਾਂ ਨੇ ਕੀਤੀ ਦੋਵੇਂ ਪਾਸੇ ਦੇ ਫ਼ੌਜੀ ਹੁਕਮਰਾਨਾਂ ਪਾਸੋਂ ਮੰਗ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ)¸ਅਟਾਰੀ-ਵਾਹਗਾ ਕੌਮਾਂਤਰੀ ਸਰਹੱਦ 'ਤੇ ਰੋਜ਼ਾਨਾ ਸ਼ਾਮ ਸੂਰਜ ਛਿਪਣ 'ਤੇ ਕੀਤੀ ਜਾਣ ਵਾਲੀ ਝੰਡਾ ਉਤਾਰਨ ਦੀ ਰਸਮ ਦੇ ਚੱਲਦਿਆਂ ਪਰੇਡ ਦੇ ਦੌਰਾਨ ਪਿਛਲੇ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਨਫ਼ਰਤ ਦਾ ਇਜ਼ਹਾਰ ਦੋਵੇਂ ਪਾਸੇ ...

ਪੂਰੀ ਖ਼ਬਰ »

ਖਾੜਕੂ ਪਾਲ ਸਿੰਘ ਫ਼ਰਾਂਸ ਤੇ ਚੌੜਾ ਬਰੀ

ਅੰਮਿ੍ਤਸਰ, 20 ਮਾਰਚ (ਰੇਸ਼ਮ ਸਿੰਘ)¸ਸੰਨ 2010 'ਚ ਧਮਾਕਾਖੇਜ਼ ਸਮੱਗਰੀ ਤੇ ਗੈਰ-ਕਾਨੂੰਨੀ ਗਤੀਵਿਧੀਆਂ ਦੇ ਮਾਮਲੇ 'ਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਖਾੜਕੂ ਪਾਲ ਸਿੰਘ ਫ਼ਰਾਂਸ ਤੇ ਨਰਾਇਣ ਸਿੰਘ ਚੌੜਾ ਨੂੰ ੂ ਅੱਜ ਇਥੇ ਗਵਾਹਾਂ ਤੇ ਸਬੂਤਾਂ ਦੀ ਘਾਟ ਕਾਰਨ ਵਧੀਕ ...

ਪੂਰੀ ਖ਼ਬਰ »

ਭਾਈ ਤਾਰਾ ਨੂੰ 'ਜਿੰਦਾ ਸ਼ਹੀਦ' ਿਖ਼ਤਾਬ ਨਾਲ ਕੀਤਾ ਜਾਵੇਗਾ ਸਨਮਾਨਿਤ-ਸਰਬੱਤ ਖ਼ਾਲਸਾ ਜਥੇਦਾਰ

ਤਲਵੰਡੀ ਸਾਬੋ, 20 ਮਾਰਚ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਜਥੇਦਾਰਾਂ ਨੇ ਅੱਜ ਇਥੋਂ ਜਾਰੀ ਇਕ ਬਿਆਨ ਰਾਹੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਦੋਸ਼ੀ ਕਰਾਰ ਦਿੱਤੇ ਗਏ ਭਾਈ ਜਗਤਾਰ ਸਿੰਘ ਤਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਜਿੰਦਾ ਸ਼ਹੀਦ' ...

ਪੂਰੀ ਖ਼ਬਰ »

ਪੀ.ਐਸ.ਟੀ.ਈ.ਟੀ. ਹਰ ਸਾਲ ਦਸੰਬਰ 'ਚ ਕਰਵਾਏ ਜਾਣ ਦੀ ਅਧਿਸੂਚਨਾ ਜਾਰੀ

ਐੱਸ. ਏ. ਐੱਸ. ਨਗਰ, 20 ਮਾਰਚ (ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਲੋਕ ਹਿਤ ਨੂੰ ਮੁੱਖ ਰੱਖਦੇ ਹੋਏ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਹਰ ਸਾਲ ਦਸੰਬਰ ਮਹੀਨੇ ਦੇ ਦੂਜੇ ਐਤਵਾਰ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ...

ਪੂਰੀ ਖ਼ਬਰ »

ਨਸ਼ਾ ਰੋਕਣ ਲਈ ਪੁਲਿਸ ਸਮੇਤ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਪਈ ਨਵੀਂ ਮੁਸੀਬਤ

r ਵਿਭਾਗ ਆਪਣਾ ਕੰਮ ਕਰਨ ਜਾਂ ਫਿਰ ਨਸ਼ੇ ਰੋਕਣ r ਸਿੱਖਿਆ ਵਿਭਾਗ ਪਹਿਲਾਂ ਹੀ ਕੰਮ ਦੀ ਮਾਰ ਹੇਠ

ਫ਼ਾਜ਼ਿਲਕਾ, 20 ਮਾਰਚ (ਦਵਿੰਦਰ ਪਾਲ ਸਿੰਘ)-ਮੁੱਖ ਮੰਤਰੀ ਪੰਜਾਬ ਵਲੋਂ ਸੂਬੇ 'ਚ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਨਵੀਂ ਮੁਹਿੰਮ ਦੇ ਤਹਿਤ ਪੰਜਾਬ ਦੇ ਹਰ ਸਰਕਾਰੀ ਵਿਭਾਗ 'ਚ ਕੰਮ ਕਰਨ ਵਾਲੇ ਮੁਲਾਜ਼ਮ ਸਵੈ-ਇੱਛਾ ਨਾਲ ਪੋ੍ਰਫਾਰਮਾ ਭਰ ਕੇ ਵਾਅਦਾ ਕਰਨ ਕਿ ਉਹ ਨਸ਼ਾ ...

ਪੂਰੀ ਖ਼ਬਰ »

ਇਲਾਕੇ 'ਚ ਨਾਮਣਾ ਖੱਟ ਰਹੀ ਹੈ ਏ.ਕੇ. ਇੰਗਲਿਸ਼ ਅਕੈਡਮੀ ਬੱਧਨੀ ਕਲਾਂ

ਬੱਧਨੀ ਕਲਾਂ, 20 ਮਾਰਚ (ਸੰਜੀਵ ਕੋਛੜ)-ਬੱਧਨੀ ਕਲਾਂ ਵਿਖੇ ਪਿਛਲੇ ਕਾਫ਼ੀ ਸਾਲਾਂ ਤੋਂ ਚੱਲ ਰਹੀ ਇਲਾਕੇ ਦੀ ਨਾਮਵਰ ਅਤੇ ਪ੍ਰਸਿੱਧ ਏ.ਕੇ.ਇੰਗਲਿਸ਼ ਅਕੈਡਮੀ ਪੇਂਡੂ ਖੇਤਰ 'ਚ ਆਈਲੈਟਸ ਅਤੇ ਸਪੋਕਨ ਇੰਗਲਿਸ਼ ਦੀਆਂ ਸੇਵਾਵਾਂ ਦੇ ਰਹੀ ਹੈ | ਮਿਹਨਤੀ ਅਤੇ ਸ਼ਹਿਰ ਸਟਾਫ਼ ...

ਪੂਰੀ ਖ਼ਬਰ »

ਅਕਾਲ ਅਕੈਡਮੀਆਂ ਦਾ ਕੇਸ ਸਟੱਡੀ ਹਾਰਵਰਡ ਬਿਜ਼ਨਸ ਰੀਵਿਊ ਵਲੋਂ ਚੁਣੇ ਜਾਣਾ ਕਲਗ਼ੀਧਰ ਟਰੱਸਟ ਬੜੂ ਸਾਹਿਬ ਲਈ ਵੱਡਾ ਮਾਣ

ਧਰਮਗੜ੍ਹ, 20 ਮਾਰਚ (ਗੁਰਜੀਤ ਸਿੰਘ ਚਹਿਲ) -ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਆਸ਼ੇ ਅਨੁਸਾਰ ਉਨ੍ਹਾਂ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਨੇ ਬੱਚਿਆਂ ਨੂੰ ਦੁਨੀਆਵੀ ਵਿੱਦਿਆ ਦੇਣ ਦੇ ਨਾਲ-ਨਾਲ ਅਧਿਆਤਮਕ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵਲੋਂ ਅਰਥੀ ਫੂਕ ਮੁਜ਼ਾਹਰੇ ਅੱਜ

ਮੋਗਾ, 20 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵਲੋਂ ਸੱਤ ਸਾਲਾ ਤਬਾਦਲਾ ਨੀਤੀ ਅਧਿਆਪਕਾਂ ਦੀ ਤਨਖ਼ਾਹ 10,300 ਕਰਨ ਵਿਰੁੱਧ ਅਤੇ ਸਿੱਖਿਆ ਪ੍ਰੋਵਾਈਡਰ ਈ. ਜੀ. ਐਸ. ਐਸ. ਟੀ. ਆਰ. ਏ. ਈ. ਆਈ. ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਪੰਜਾਬ ...

ਪੂਰੀ ਖ਼ਬਰ »

ਘੱਲੂਘਾਰਾ ਸਾਹਿਬ ਦੇ ਮਾਮਲੇ 'ਚ ਲੰਗਾਹ ਦੀ ਹੋਈ ਜ਼ਮਾਨਤ

ਗੁਰਦਾਸਪੁਰ, 20 ਮਾਰਚ (ਆਰਿਫ਼)-ਪਿਛਲੇ ਦਿਨੀਂ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਚੱਲੇ ਵਿਵਾਦ ਦੌਰਾਨ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਉੱਪਰ ਪੁਲਿਸ ਨਾਲ ਹੱਥੋਪਾਈ ਕਰਨ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ | ਜਿਸ 'ਚ ਲੰਗਾਹ ਤੋਂ ...

ਪੂਰੀ ਖ਼ਬਰ »

ਰਾਜਪ੍ਰੀਤ ਕੌਰ ਔਲਖ ਨੇ ਫ਼ੌਜ 'ਚ ਲੈਫਟੀਨੈਂਟ ਭਰਤੀ ਹੋ ਕੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ

'ਬੇਟੀ ਪੜਾਓ ਬੇਟੀ ਬਚਾਓ ਤੇ ਅਫ਼ਸਰ ਬਣਾਓ' ਨੂੰ ਅਮਲੀ ਜਾਮਾ ਪਹਿਨਾਇਆ ਔਲਖ ਪਰਿਵਾਰ ਨੇ

ਜੇਠੂਵਾਲ, 20 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਜਿਸ ਨੂੰ ਸੱਚ ਕਰ ਵਿਖਾਇਆ ਪੰਜਾਬ ਦੀ ਧੀ ਰਾਜਪ੍ਰੀਤ ਕੌਰ ਔਲਖ ਜੇਠੂਵਾਲ ਨੇ | ਅੰਮਿ੍ਤਸਰ ਜ਼ਿਲੇ੍ਹ ਦੇ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਜੇਠੂਵਾਲ ਦੀ ਜੰਮਪਲ ਰਾਜਪ੍ਰੀਤ ਕੌਰ ਔਲਖ ...

ਪੂਰੀ ਖ਼ਬਰ »

ਜਾਟਾਂ ਵਾਂਗ ਸਾਡੇ ਕੇਸ ਵੀ ਵਾਪਸ ਲਏ ਜਾਣ-ਡੇਰਾ ਪ੍ਰੇਮੀ

ਚੰਡੀਗੜ੍ਹ, 20 ਮਾਰਚ (ਸੁਰਜੀਤ ਸਿੰਘ ਸੱਤੀ)- ਜਬਰ ਜਨਾਹ ਦੇ ਦੋਸ਼ੀ ਡੇਰਾ ਮੁਖੀ ਰਾਮ ਰਹੀਮ ਨੂੰ ਪਿਛਲੇ ਸਾਲ 25 ਅਗਸਤ ਨੂੰ ਸਜ਼ਾ ਮਿਲਣ ਉਪਰੰਤ ਹੋਈ ਹਿੰਸਾ ਕਾਰਨ ਦਰਜ ਮਾਮਲਿਆਂ 'ਚ ਫਸੇ ਡੇਰਾ ਪ੍ਰੇਮੀਆਂ ਨੇ ਹਾਈਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕਰਕੇ ਮੰਗ ਕੀਤੀ ਹੈ ਕਿ ...

ਪੂਰੀ ਖ਼ਬਰ »

ਜੋੜ ਮੇਲੇ 'ਤੇ ਪੁੱਜੀਆਂ ਲੱਖਾਂ ਸੰਗਤਾਂ ਦਾ ਸੰਤ ਗੁਰਦੀਪ ਸਿੰਘ ਵਲੋਂ ਧੰਨਵਾਦ

ਬਾਘਾ ਪੁਰਾਣਾ, 20 ਮਾਰਚ (ਬਲਰਾਜ ਸਿੰਗਲਾ)-ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਨਛੱਤਰ ਸਿੰਘ ਚੰਦ ਪੁਰਾਣਾ (ਮੋਗਾ) ਦੇ ਮੁੱਖ ਸੇਵਾਦਾਰ ਅਤੇ ਉੱਘੇ ਸਮਾਜ ਸੇਵੀ ਸੰਤ ਗੁਰਦੀਪ ਸਿੰਘ ਵਲੋਂ ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਇਰਾਕ ਤ੍ਰਾਸਦੀ : ਟੁੱਟ ਗਈਆਂ ਉਮੀਦਾਂ, ਹੰਝੂਆਂ 'ਚ ਡੁੱਬੇ ਪਰਿਵਾਰ

ਜਲੰਧਰ, 20 ਮਾਰਚ (ਅਜੀਤ ਬਿਊਰੋ)-ਜਿਵੇਂ ਹੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ 'ਚ ਇਰਾਕ 'ਚ ਲਾਪਤਾ ਹੋਏ 39 ਭਾਰਤੀਆਂ ਦੀ ਮੌਤ ਦਾ ਐਲਾਨ ਕੀਤਾ, ਉਸ ਤੋਂ ਤੁਰੰਤ ਬਾਅਦ ਹੀ ਲੰਬੇ ਸਮੇਂ ਤੋਂ ਆਪਣਿਆਂ ਦੀ ਸੁਰੱਖਿਅਤ ਵਾਪਸੀ ਦੀ ਆਸ ਲਗਾਈ ਬੈਠੇ ਪਰਿਵਾਰਕ ...

ਪੂਰੀ ਖ਼ਬਰ »

ਧੂਰੀ ਦੇ ਪ੍ਰਿਤਪਾਲ ਸ਼ਰਮਾ ਦੇ ਘਰ ਛਾਇਆ ਮਾਤਮ

ਧੂਰੀ, 20 ਮਾਰਚ (ਨਰਿੰਦਰ ਸੇਠ)-ਧੂਰੀ ਦੇ ਪਿ੍ਤਪਾਲ ਸ਼ਰਮਾ, ਜੋ ਸਾਲ 2011 'ਚ ਇਰਾਕ ਗਏ ਸੀ, ਦੇ ਸਥਾਨਕ ਸ੍ਰੀ ਸਨਾਤਨ ਧਰਮ ਸਭਾ ਆਸ਼ਰਮ ਨਜ਼ਦੀਕ ਰਹਿੰਦੇ ਪਰਿਵਾਰਕ ਮੈਂਬਰ ਇਹ ਖ਼ਬਰ ਸੁਣ ਕੇ ਸੁੰਨ ਹੋ ਗਏ ਅਤੇ ਪਰਿਵਾਰ ਡੂੰਘੇ ਸਦਮੇ 'ਚ ਡੁੱਬ ਗਿਆ | ਪੀੜਤ ਪਰਿਵਾਰ ਨਾਲ ...

ਪੂਰੀ ਖ਼ਬਰ »

'ਜਿਸ ਤਰ੍ਹਾਂ ਮੇਰੇ ਪੁੱਤ ਨਾਲ ਹੋਈ ਕਿਸੇ ਨਾਲ ਨਾ ਹੋਵੇ'

ਚਵਿੰਡਾ ਦੇਵੀ ਦੇ ਨੌਜਵਾਨ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ

ਚਵਿੰਡਾ ਦੇਵੀ, 20 ਮਾਰਚ (ਸਤਪਾਲ ਸਿੰਘ ਢੱਡੇ)-ਮਜੀਠਾ ਹਲਕੇ ਦੇ ਸੋਨੂੰ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚਵਿੰਡਾ ਦੇਵੀ ਦੇ ਪਰਿਵਾਰਕ ਮੈਂਬਰਾਂ ਮਾਤਾ ਜੀਤੋ, ਪਤਨੀ ਸੀਮਾ, ਭਰਾ ਹੀਰਾ ਲਾਲ ਤੇ ਉਸ ਦੇ ਬੱਚੇ ਕਰਨ (10), ਅਰਜਨ (7) ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ...

ਪੂਰੀ ਖ਼ਬਰ »

'ਸਾਡੀ ਤਾਂ ਦੁਨੀਆ ਹੀ ਉੱਜੜ ਗਈ' ਗੋਬਿੰਦਰ ਸਿੰਘ ਦਾ ਪਰਿਵਾਰ

ਸੁਭਾਨਪੁਰ, 20 ਮਾਰਚ (ਕੰਵਰ ਬਰਜਿੰਦਰ ਸਿੰਘ ਜੱਜ)-ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੁਰਾਰ ਦੇ ਗੋਬਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਹੋਣ 'ਤੇ ਪਿੰਡ ਦੇ ਲੋਕ ਉਸ ਦੇ ਘਰ ਪੁੱਜਣੇ ਸ਼ੁਰੂ ਹੋ ਗਏ | ਇਸ ਮੌਕੇ 'ਅਜੀਤ' ਦੇ ਪੱਤਰਕਾਰ ਜਦੋਂ ਗੋਬਿੰਦਰ ਸਿੰਘ ਦੇ ਘਰ ਪੁੱਜੇ ਤਾਂ ...

ਪੂਰੀ ਖ਼ਬਰ »

ਹਉਕਿਆਂ 'ਚ ਬਦਲੀ ਪਤੀ ਦੀ ਜ਼ਿੰਦਗੀ ਦੀ ਆਖ਼ਰੀ ਆਸ

ਰੁੜਕਾ ਕਲਾਂ, 20 ਮਾਰਚ (ਦਵਿੰਦਰ ਸਿੰਘ ਖ਼ਾਲਸਾ)-ਇਰਾਕ 'ਚ ਮਾਰੇ ਗਏ ਭਾਰਤੀਆਂ 'ਚ ਦਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਚੱਕ ਦੇਸ ਰਾਜ ਵੀ ਸ਼ਾਮਿਲ ਹੈ | ਦਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ, ਤਿੰਨ ਬੱਚੇ ਰਮਨਦੀਪ ਸਿੰਘ, ਗਗਨਦੀਪ ਸਿੰਘ, ਬਲਰਾਜ ਸਿੰਘ ਤੇ ਮਾਤਾ ਸਿਮਰ ...

ਪੂਰੀ ਖ਼ਬਰ »

'ਪੈਸੇ ਕਤਰ ਭੇਜਣ ਦੇ ਲਏ ਭੇਜ ਦਿੱਤਾ ਸੀ ਇਰਾਕ'

ਸੁਰਜੀਤ ਮੇਨਕਾ ਦੇ ਘਰ ਸੋਗ ਦੀ ਲਹਿਰ

ਆਦਮਪੁਰ, 20 ਮਾਰਚ (ਰਮਨ ਦਵੇਸਰ)–ਆਦਮਪੁਰ ਦੇ ਨੇੜਲੇ ਪਿੰਡ ਚੂਹੜਵਾਲੀ ਦੇ ਵਸਨੀਕ ਸੁਰਜੀਤ ਮੇਨਕਾ (30) ਪੁੱਤਰ ਹੰਸ ਰਾਜ ਦੀ ਮੌਤ ਦੀ ਖ਼ਬਰ ਪਰਿਵਾਰ 'ਤੇ ਕਹਿਰ ਬਣ ਕੇ ਟੁੱਟੀ | ਟੀ. ਵੀ. 'ਤੇ ਖ਼ਬਰ ਸੁਣਦੇ ਹੀ ਸੁਰਜੀਤ ਮੇਨਕਾ ਦੇ ਘਰ ਸ਼ੋਕ ਦੀ ਲਹਿਰ ਦੌੜ ਗਈ | ਸੁਰਜੀਤ ਮੇਨਕਾ ...

ਪੂਰੀ ਖ਼ਬਰ »

ਮਿ੍ਤਕਾਂ ਦੀ ਸੂਚੀ 'ਚ ਸ਼ਾਮਿਲ ਸੁਖਵਿੰਦਰ ਸਿੰਘ ਸਹੀ ਸਲਾਮਤ

ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)-ਇਰਾਕ 'ਚ ਜੂਨ 2014 'ਚ ਅੱਤਵਾਦੀ ਸੰਗਠਨ ਆਈ. ਐਸ. ਵਲੋਂ ਅਗਵਾ ਕੀਤੇ 39 ਭਾਰਤੀਆਂ ਦੇ ਮਾਰੇ ਜਾਣ ਦੀ ਅੱਜ ਖ਼ਬਰ ਸੁਣਨ ਤੋਂ ਬਾਅਦ ਜਾਰੀ ਸੂਚੀ ਨੂੰ ਲੈ ਕੇ ਸਬੰਧਿਤ ਜ਼ਿਲਿ੍ਹਆਂ ਅੰਦਰ ਵੱਖ-ਵੱਖ ਮੀਡੀਆ ਕਰਮੀਆਂ ਵਲੋਂ ਪਰਿਵਾਰਾਂ ...

ਪੂਰੀ ਖ਼ਬਰ »

ਜਲੰਧਰ ਦੇ ਪਿੰਡ ਢੱਡਾ ਦੇ ਸਨ ਬਲਵੰਤ ਰਾਏ

ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਇਰਾਕ 'ਚ ਜਲੰਧਰ ਦੇ ਪਿੰਡ ਢੱਡਾ ਦੇ ਵਸਨੀਕ ਬਲਵੰਤ ਰਾਏ ਦੀ ਮੌਤ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ 'ਚ ਹੈ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਪਿੰਡ ਢੱਡਾ 'ਚ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ...

ਪੂਰੀ ਖ਼ਬਰ »

ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਬੇਹੋਸ਼ ਹੋਈ ਮਾਂ

ਮਾਹਿਲਪੁਰ, 20 ਮਾਰਚ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)-ਇਰਾਕ 'ਚ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਅਧੀਨ ਪੈਂਦੇ ਪਿੰਡ ਜੈਤਪੁਰ ਦੇ ਮਾਰੇ ਗਏ ਨੌਜਵਾਨ ਗੁਰਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀ ਮਾਂ ਬੇਹੋਸ਼ ਹੋ ਗਈ | ਗੁਰਦੀਪ ਸਿੰਘ ਪੁੱਤਰ ਮੁਖ਼ਤਿਆਰ ...

ਪੂਰੀ ਖ਼ਬਰ »

ਮਿ੍ਤਕਾਂ ਦੀ ਸੂਚੀ 'ਚ ਸ਼ਾਮਿਲ ਸੁਖਵਿੰਦਰ ਸਿੰਘ ਸਹੀ ਸਲਾਮਤ

ਕਿਹਾ, ਮੈਂ ਤਾਂ 2014 'ਚ ਹੀ ਪੰਜਾਬ ਵਾਪਸ ਆ ਗਿਆ ਸੀ

ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)-ਇਰਾਕ 'ਚ ਜੂਨ 2014 'ਚ ਅੱਤਵਾਦੀ ਸੰਗਠਨ ਆਈ. ਐਸ. ਵਲੋਂ ਅਗਵਾ ਕੀਤੇ 39 ਭਾਰਤੀਆਂ ਦੇ ਮਾਰੇ ਜਾਣ ਦੀ ਅੱਜ ਖ਼ਬਰ ਸੁਣਨ ਤੋਂ ਬਾਅਦ ਜਾਰੀ ਸੂਚੀ ਨੂੰ ਲੈ ਕੇ ਸਬੰਧਿਤ ਜ਼ਿਲਿ੍ਹਆਂ ਅੰਦਰ ਵੱਖ-ਵੱਖ ਮੀਡੀਆ ਕਰਮੀਆਂ ਵਲੋਂ ਪਰਿਵਾਰਾਂ ...

ਪੂਰੀ ਖ਼ਬਰ »

ਛਾਉਣੀ ਕਲਾਂ ਦੇ ਕਮਲਜੀਤ ਸਿੰਘ ਦੇ ਪਰਿਵਾਰ ਨੇ ਵਿਦੇਸ਼ ਮੰਤਰੀ 'ਤੇ ਜਤਾਇਆ ਗੁੱਸਾ

ਹੁਸ਼ਿਆਰਪੁਰ, 20 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਇਰਾਕ 'ਚ ਮਾਰੇ ਗਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਛਾਉਣੀ ਕਲਾਂ ਦੇ ਵਾਸੀ ਕਮਲਜੀਤ ਸਿੰਘ ਦੇ ਪਰਿਵਾਰਕ ਮੈਂਬਰ ਆਪਣਾ ਗੁੱਸਾ ਵਿਦੇਸ਼ ਮੰਤਰੀ 'ਤੇ ਕੱਢ ਰਹੇ ਸਨ ਅਤੇ ਉਨ੍ਹਾਂ ਨੂੰ ਉਸ ਸਮੇਂ ਦਾ ਵੀ ਦੁੱਖ ...

ਪੂਰੀ ਖ਼ਬਰ »

ਮਿ੍ਤਕਾਂ 'ਚ ਪਿੰਡ ਮਹਿੰਦਪੁਰ ਦਾ ਜਸਵੀਰ ਸਿੰਘ ਸ਼ਾਮਿਲ

ਮਜਾਰੀ/ਸਾਹਿਬਾ, 20 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪਿੰਡ ਮਹਿੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਜਸਵੀਰ ਸਿੰਘ (24 ਸਾਲ) ਪੁੱਤਰ ਬਖ਼ਸ਼ੀਸ਼ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਸਾਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ | ਜਸਵੀਰ ਸਿੰਘ ਦੇ ਪਿਤਾ ...

ਪੂਰੀ ਖ਼ਬਰ »

ਮਿ੍ਤਕਾਂ 'ਚ ਖਾਨਕੇ ਫ਼ਤਹਿਗੜ੍ਹ ਦਾ ਕੁਲਵਿੰਦਰ ਸਿੰਘ ਵੀ ਸ਼ਾਮਿਲ

ਕਰਤਾਰਪੁਰ, 20 ਮਾਰਚ (ਭਜਨ ਸਿੰਘ ਧੀਰਪੁਰ)-ਇਰਾਕ ਦੇ ਸ਼ਹਿਰ ਮੌਸੂਲ 'ਚ ਚਾਰ ਸਾਲ ਪਹਿਲਾਂ ਅੱਤਵਾਦੀਆਂ ਵਲੋਂ ਕਰਤਾਰਪੁਰ ਨੇੜਲੇ ਪਿੰਡ ਖਾਨਕੇ ਫ਼ਤਹਿਗੜ੍ਹ ਦਾ ਕੁਲਵਿੰਦਰ ਸਿੰਘ ਵੀ ਮਿ੍ਤਕਾਂ 'ਚ ਸ਼ਾਮਿਲ ਹੈ | ਉਸ ਦੇ ਮਾਰੇ ਜਾਣ ਦੀਆਂ ਖ਼ਬਰਾਂ ਸੁਣ ਕੇ ਖਾਨਕੇ ...

ਪੂਰੀ ਖ਼ਬਰ »

2012 'ਚ ਇਰਾਕ ਗਿਆ ਸੀ ਜਗਤਪੁਰ ਦਾ ਪਰਵਿੰਦਰ ਸਿੰਘ

ਬਲਾਚੌਰ, 20 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਸ਼ਹੀਦ ਭਗਤ ਸਿੰਘ ਨਗਰ ਜ਼ਿਲੇ੍ਹ ਦੇ ਬਲਾਚੌਰ 'ਚ ਪੈਂਦੇ ਪਿੰਡ ਜਗਤਪੁਰ ਦੇ ਨੌਜਵਾਨ ਪਰਵਿੰਦਰ ਸਿੰਘ ਦੀ ਇਰਾਕ 'ਚ ਮਾਰੇ ਜਾਣ ਦੀ ਪੁਸ਼ਟੀ ਹੋਣ ਉਪਰੰਤ ਉਸ ਦੇ ਪਰਿਵਾਰ 'ਚ ਸ਼ੋਕ ਦੀ ਲਹਿਰ ਦੌੜ ਗਈ | ਪਰਵਿੰਦਰ ਸਿੰਘ (35) ਦੇ ...

ਪੂਰੀ ਖ਼ਬਰ »

ਮਿ੍ਤਕਾਂ 'ਚੋਂ 7 ਅੰਮਿ੍ਤਸਰ ਜ਼ਿਲ੍ਹੇ ਨਾਲ ਸਬੰਧਿਤ

ਅੰਮਿ੍ਤਸਰ/ਟਾਹਲੀ ਸਾਹਿਬ, 20 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ/ ਪਲਵਿੰਦਰ ਸਿੰਘ ਸਰਹਾਲਾ)-ਮਿ੍ਤਕਾਂ 'ਚ ਅੰਮਿ੍ਤਸਰ ਦੇ ਕੁੱਲ 7 ਨੌਜਵਾਨ ਸਬੰਧਿਤ ਹਨ | ਜਿਨ੍ਹਾਂ 'ਚ ਮਨਜਿੰਦਰ ਸਿੰਘ ਪਿੰਡ ਭੋਏਵਾਲ, ਜਤਿੰਦਰਜੀਤ ਸਿੰਘ ਪਿੰਡ ਸਿਆਲਕਾ, ਹਰਸਿਮਰਨਜੀਤ ਸਿੰਘ ਪਿੰਡ ...

ਪੂਰੀ ਖ਼ਬਰ »

ਮਿ੍ਤਕਾਂ 'ਚ ਨਕੋਦਰ ਨੇੜਲੇ ਪਿੰਡਾਂ ਦੇ 2 ਨੌਜਵਾਨ ਸ਼ਾਮਿਲ ਰੂਪ ਲਾਲ ਤੇ ਸੰਦੀਪ ਕੁਮਾਰ ਦੇ ਘਰ ਸੋਗ ਦੀ ਲਹਿਰ

ਨਕੋਦਰ, 20 ਮਾਰਚ (ਦਲਬੀਰ ਸਿੰਘ ਸੰਧੂ, ਗੁਰਵਿੰਦਰ ਸਿੰਘ)-ਇਰਾਕ ਵਿਚ ਮਾਰੇ ਗਏ 39 ਭਾਰਤੀਆਂ 'ਚ ਦੋ ਨਕੋਦਰ ਨੇੜਲੇ ਪਿੰਡਾਂ ਦੇ ਵੀ ਸ਼ਾਮਿਲ ਹਨ | ਨੌਜਵਾਨਾਂ ਦੀ ਮੌਤ 'ਤੇ ਪਰਿਵਾਰ ਤੇ ਪਿੰਡ ਵਾਸੀ ਗਹਿਰੇ ਸਦਮੇ 'ਚ ਹਨ | 'ਅਜੀਤ' ਦੀ ਵਿਸ਼ੇਸ਼ ਟੀਮ ਜਦੋਂ ਰੂਪ ਲਾਲ ਪੁੱਤਰ ...

ਪੂਰੀ ਖ਼ਬਰ »

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਰਣਜੀਤ ਸਿੰਘ ਮਾਨਾਂਵਾਲਾ

ਚੋਗਾਵਾਂ/ਓਠੀਆਂ, 20 ਮਾਰਚ (ਗੁਰਬਿੰਦਰ ਸਿੰਘ ਬਾਗੀ/ਗੁਰਵਿੰਦਰ ਸਿੰਘ ਛੀਨਾ) -4 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਇਰਾਕ ਗਏ ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਚੋਗਾਵਾਂ ਦੇ ਪਿੰਡ ਮਾਨਾਂਵਾਲਾ ਦੇ ਨੌਜਵਾਨ ਰਣਜੀਤ ਸਿੰਘ (30) ਪੁੱਤਰ ਬਲਵਿੰਦਰ ਸਿੰਘ ਦੇ ਮਾਰੇ ਜਾਣ ਦੀ ...

ਪੂਰੀ ਖ਼ਬਰ »

ਭੋਏਵਾਲ 'ਚ ਮਨਜਿੰਦਰ ਸਿੰਘ ਦੇ ਘਰ ਮਾਤਮ

ਮੱਤੇਵਾਲ, 20 ਮਾਰਚ (ਗੁਰਪ੍ਰੀਤ ਸਿੰਘ ਮੱਤੇਵਾਲ)-ਹਲਕਾ ਮਜੀਠਾ ਨਾਲ ਸਬੰਧਿਤ 5 ਨੌਜਵਾਨ ਜਿਨ੍ਹਾਂ 'ਚ ਮਨਜਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਉਮਰ 24 ਸਾਲ ਵਾਸੀ ਭੋਏਵਾਲ, ਜਤਿੰਦਰ ਸਿੰਘ ਪੁਸ਼ਤਰ ਬਲਕਾਰ ਸਿੰਘ 24 ਸਾਲ ਵਾਸੀ ਸਿਆਲਕਾ, ਹਰਸਿਮਰਜੀਤ ਸਿੰਘ ਪੁੱਤਰ ਤਰਸੇਮ ...

ਪੂਰੀ ਖ਼ਬਰ »

ਹੁਣ ਵੀਰ ਦੀ ਲਾਸ਼ ਆਉਣ ਬਾਰੇ ਪੁੱਛਦੀ ਹੈ ਭੈਣ

ਬਟਾਲਾ ਨੇੜਲੇ ਪਿੰਡ ਤਲਵੰਡੀ ਝਿਉਰਾਂ ਦੇ ਧਰਮਿੰਦਰ ਸਿੰਘ ਦੀ ਮੌਤ

ਬਟਾਲਾ, 20 ਮਾਰਚ (ਡਾ: ਕਾਹਲੋਂ)-ਬਟਾਲਾ ਨੇੜਲੇ ਪਿੰਡ ਤਲਵੰਡੀ ਝਿਉਰਾਂ ਦੇ ਧਰਮਿੰਦਰ ਸਿੰਘ ਦੀ ਮੌਤ ਦੀ ਖ਼ਬਰ 'ਤੇ ਪਿੰਡ 'ਚ ਸੋਗ ਫ਼ੈਲ ਗਿਆ | ਧਰਮਿੰਦਰ ਦੇ ਬਜ਼ੁਰਗ ਪਿਤਾ ਸ੍ਰੀ ਰਾਜ ਕੁਮਾਰ, ਮਾਤਾ ਕੰਵਲਜੀਤ ਕੌਰ, ਭੈਣ ਡਿੰਪਲਜੀਤ ਕੌਰ ਤੇ ਭੂਆ ਸਵਿੰਦਰ ਕੌਰ ਦਾ ਕਹਿਣਾ ...

ਪੂਰੀ ਖ਼ਬਰ »

ਜਲਾਲ ਉਸਮਾਂ ਵਾਸੀ ਗੁਰਚਰਨ ਸਿੰਘ ਵੀ ਮਿ੍ਤਕਾਂ 'ਚ ਸ਼ਾਮਿਲ

ਚੌਕ ਮਹਿਤਾ, 20 ਮਾਰਚ (ਜਗਦੀਸ਼ ਸਿੰਘ ਬਮਰਾਹ) -ਇਰਾਕ 'ਚ ਮਾਰੇ ਗਏ ਪਿੰਡ ਜਲਾਲ ਉਸਮਾਂ ਵਾਸੀ ਗੁਰਚਰਨ ਸਿੰਘ ਦੇ ਪਰਿਵਾਰਕ ਮੈਂਬਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸਨ | ਮਿ੍ਤਕ ਗੁਰਚਰਨ ਸਿੰਘ ਦੇ ਪਿਤਾ ਸਰਦਾਰਾ ਸਿੰਘ (73) ਨੇ ਦੱਸਿਆ ਕਿ ਉਸ ਦਾ ਪੁੱਤਰ ਰੋਜ਼ੀ ਰੋਟੀ ਦੀ ...

ਪੂਰੀ ਖ਼ਬਰ »

ਪਿੰਡ ਸੰਗੂਆਣਾ ਵਾਸੀ ਨਿਸ਼ਾਨ ਸਿੰਘ ਦੇ ਘਰ 'ਚ ਮਾਤਮ

ਚਮਿਆਰੀ, ਚੇਤਨਪੁਰਾ, 20 ਮਾਰਚ (ਜਗਪ੍ਰੀਤ ਸਿੰਘ, ਮਹਾਂਬੀਰ ਸਿੰਘ ਗਿੱਲ)-ਮੌਸੂਲ 'ਚ ਲਾਪਤਾ 39 ਭਾਰਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਮਗਰੋਂ ਤਹਿਸੀਲ ਅਜਨਾਲਾ ਦੇ ਪਿੰਡ ਸੰਗੂਆਣਾ 'ਚ ਮਾਤਮ ਛਾ ਗਿਆ | ਇਰਾਕ ਗਏ ਨਿਸ਼ਾਨ ਸਿੰਘ ਦੇ ਘਰ ਵਿਚ ਉਸ ਦੀ ਮਾਤਾ, ਪਿਤਾ ਤੇ ਉਸ ਦਾ ਭਰਾ ...

ਪੂਰੀ ਖ਼ਬਰ »

ਕਾਦੀਆਂ ਦਾ ਰਾਕੇਸ਼ ਕੁਮਾਰ ਵੀ ਮਿ੍ਤਕਾਂ 'ਚ ਸ਼ਾਮਿਲ

ਕਾਦੀਆਂ, 20 ਮਾਰਚ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਕਾਦੀਆਂ ਸ਼ਹਿਰ ਦੇ ਨੌਜਵਾਨ ਰਾਕੇਸ਼ ਕੁਮਾਰ ਰੌਕੀ ਪੁੱਤਰ ਮਦਨ ਲਾਲ ਮੁਹੱਲਾ ਵਾਲਮੀਕਿ ਦੇ ਘਰ ਜਦ ਉਸ ਦੇ ਮਾਰੇ ਜਾਣ ਦੀ ਖ਼ਬਰ ਦੀ ਪੁਸ਼ਟੀ ਹੋਈ ਤਾਂ ਸਾਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ | ਰਾਕੇਸ਼ ...

ਪੂਰੀ ਖ਼ਬਰ »

ਕੰਵਲਜੀਤ ਸਿੰਘ ਰੂਪੋਵਾਲੀ ਦੇ ਮਾਤਾ-ਪਿਤਾ 'ਤੇ ਦੂਸਰੀ ਵਾਰ ਟੁੱਟਾ ਕਹਿਰ

ਕਾਲਾ ਅਫਗਾਨਾ/ਫਤਹਿਗੜ੍ਹ ਚੂੜੀਆਂ, 20 ਮਾਰਚ (ਅਵਤਾਰ ਸਿੰਘ ਰੰਧਾਵਾ/ ਐਮ.ਐਸ. ਫੁੱਲ)-ਇਰਾਕ 'ਚ ਮਾਰਿਆ ਗਿਆ ਪਿੰਡ ਰੂਪੋਵਾਲੀ ਦਾ ਕੰਵਲਜੀਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ | ਉਸ ਦੇ ਬਜ਼ੁਰਗ ਪਿਤਾ ਹਰਭਜਨ ਸਿੰਘ ਤੇ ਮਾਤਾ ਮਹਿੰਦਰ ਕੌਰ 'ਤੇ ਦੂਸਰੀ ਵਾਰ ਕਹਿਰ ਟੁੱਟ ਗਿਆ | ...

ਪੂਰੀ ਖ਼ਬਰ »

ਇਰਾਕ 'ਚ ਮਰੇ ਮਲਕੀਤ ਸਿੰਘ ਦਾ ਪਰਿਵਾਰ ਸਹਿਮਤ ਨਹੀਂ

ਬਟਾਲਾ, 20 ਮਾਰਚ (ਡਾ: ਕਾਹਲੋਂ)-ਸ਼ੁਸ਼ਮਾ ਸਵਰਾਜ ਵਲੋਂ ਇਰਾਕ 'ਚ 38 ਭਾਰਤੀਆਂ ਦੇ ਮਾਰੇ ਜਾਣ ਸਬੰਧੀ ਕੀਤੇ ਖੁਲਾਸੇ ਦੀ ਖ਼ਬਰ ਨਾਲ ਬਟਾਲਾ ਵਾਸੀ ਮਲਕੀਤ ਸਿੰਘ ਦਾ ਪਰਿਵਾਰ ਸਹਿਮਤ ਨਹੀਂ ਹੈ | ਇਰਾਕ 'ਚ ਰੋਜ਼ੀ-ਰੋਟੀ ਲਈ ਗਏ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਮੌਕੇ ਲਾਹੌਰ ਹਾਈਕੋਰਟ ਨੇ ਦਿੱਤੇ ਸਖ਼ਤ ਸੁਰੱਖਿਆ ਦੇ ਹੁਕਮ

23 ਨੂੰ ਲਾਹੌਰ ਦੇ ਸ਼ਾਦਮਨ ਚੌਕ 'ਚ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ

ਅੰਮਿ੍ਤਸਰ, 20 ਮਾਰਚ (ਸੁਰਿੰਦਰ ਕੋਛੜ)-ਲਾਹੌਰ ਦ ਚੌਾਕ ਫੁਹਾਰਾ ਨਾਂਅ ਨਾਲ ਪ੍ਰਸਿੱਧ ਸ਼ਾਦਮਨ ਚੌਾਕ 'ਚ ਪਾਕਿਸਤਾਨ ਦੀ ਭਗਤ ਸਿੰਘ ਮੈਮੋਰੀਅਲ ਫਾਊਾਡੇਸ਼ਨ ਸੰਸਥਾ ਵਲੋਂ 23 ਮਾਰਚ ਦੀ ਸ਼ਾਮ ਮਨਾਏ ਜਾ ਰਹੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ 87ਵੇਂ ਸ਼ਹੀਦੀ ...

ਪੂਰੀ ਖ਼ਬਰ »

ਖਹਿਰਾ ਵਲੋਂ ਮਾਨਸ਼ਾਹੀਆ ਨੂੰ ਚੀਫ਼ ਵਿੱਪ੍ਹ, ਰੁਪਿੰਦਰ ਰੂਬੀ ਅਤੇ ਪਿਰਮਲ ਸਿੰਘ ਪਾਰਟੀ 'ਚ ਵਿੱਪ੍ਹ ਨਿਯੁਕਤ

ਚੰਡੀਗੜ੍ਹ, 20 ਮਾਰਚ (ਅਜਾਇਬ ਸਿੰਘ ਔਜਲਾ) -ਆਮ ਆਦਮੀ ਵਿਧਾਨਕਾਰ ਪਾਰਟੀ ਪੰਜਾਬ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਇਕ ਪੱਤਰ ਲਿਖਿਆ ਗਿਆ ਹੈ | ਜਿਸ ਵਿਚ ...

ਪੂਰੀ ਖ਼ਬਰ »

ਸਿੱਖ ਵਿਦਿਆਰਥੀਆਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਦਾ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨੋਟਿਸ

ਅੰਮਿ੍ਤਸਰ, 20 ਮਾਰਚ (ਜੱਸ)-ਸ਼੍ਰੋਮਣੀ ਕਮੇਟੀ ਨੇ ਸਹਾਰਨਪੁਰ ਦੇ ਇਕ ਨਿੱਜੀ ਸਕੂਲ 'ਚ ਦਸਵੀਂ ਦੇ ਇਮਤਿਹਾਨ ਦੇ ਰਹੇ ਕੁਝ ਅੰਮਿ੍ਤਧਾਰੀ ਸਿੱਖ ਵਿਦਿਆਰਥੀਆਂ ਨੂੰ ਕਿਰਪਾਨਾਂ ਉਤਾਰ ਕੇ ਪ੍ਰੀਖਿਆ ਵਿਚ ਬੈਠਣ ਲਈ ਮਜ਼ਬੂਰ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਸਬੰਧਿਤ ...

ਪੂਰੀ ਖ਼ਬਰ »

ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਉਡਾਣਾਂ ਦੇ ਸਮਾਂ ਸਾਰਨੀ 'ਚ ਤਬਦੀਲੀਆਂ

ਰਾਜਾਸਾਂਸੀ, 20 ਮਾਰਚ (ਹਰਦੀਪ ਸਿੰਘ ਖੀਵਾ)¸ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਵਾਲੀਆਂ ਵੱਖ-ਵੱਖ ਹਵਾਈ ਕੰਪਨੀਆਂ ਦੀਆਂ ਉਡਾਣਾਂ ਦੇ ਸਮਾਂ ਸਾਰਨੀ 'ਚ ਤਬਦੀਲੀਆਂ ...

ਪੂਰੀ ਖ਼ਬਰ »

ਬੈਂਕ ਦੇ ਬਾਹਰ ਕੰਪਨੀ ਮੁਲਾਜ਼ਮਾਂ ਤੋਂ ਹਥਿਆਰਬੰਦ ਲੁਟੇਰੇ 18 ਲੱਖ ਦੀ ਨਕਦੀ ਲੁੱਟ ਕੇ ਫਰਾਰ

ਲੁਧਿਆਣਾ, 20 ਮਾਰਚ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ-ਫਿਰੋਜ਼ਪੁਰ ਸੜਕ 'ਤੇ ਰਾਜਗੁਰੂ ਨਗਰ ਨੇੜੇ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਨਕਦੀ ਇਕੱਠੀ ਕਰਨ ਵਾਲੀ ਕੰਪਨੀ ਦੇ ਮੁਲਾਜ਼ਮਾਂ ਤੋਂ 18 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ | ਜਾਣਕਾਰੀ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਨੇ ਸਿਕਲੀਗਰ ਭਾਈਚਾਰੇ ਦੇ ਬੱਚਿਆਂ ਦੀਆਂ ਕਰਵਾਈਆਂ ਫ਼ੀਸਾਂ ਜਮ੍ਹਾਂ

ਤਰਨ ਤਾਰਨ, 20 ਮਾਰਚ (ਹਰਿੰਦਰ ਸਿੰਘ)¸ਸ਼ੋ੍ਰਮਣੀ ਕਮੇਟੀ ਵਲੋਂ ਸਿਕਲੀਗਰ ਭਾਈਚਾਰੇ ਦੀ ਸਿੱਖ ਧਰਮ ਪ੍ਰਤੀ ਪ੍ਰਪੱਕਤਾ ਨੂੰ ਦੇਖਦੇ ਹੋਏ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜਿੰਮਾ ਚੁੱਕਿਆ ਗਿਆ ਹੈ, ਜਿਸ ਦੇ ਤਹਿਤ ਸ਼ੋ੍ਰਮਣੀ ਕਮੇਟੀ ਧਰਮ ਪ੍ਰਚਾਰ ਵਿੰਗ ਵਲੋਂ ...

ਪੂਰੀ ਖ਼ਬਰ »

ਕਿਸਾਨ ਮੇਲੇ ਮੌਕੇ ਬਰਾੜ ਬੀਜ ਸਟੋਰ 'ਤੇ ਮਿਲਣਗੇ ਝੋਨੇ ਦੀਆਂ ਉੱਨਤ ਕਿਸਮਾਂ ਦੇ ਬੀਜ-ਬਰਾੜ

ਲੁਧਿਆਣਾ, 20 ਮਾਰਚ (ਬੀ.ਐਸ. ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 23 ਅਤੇ 24 ਮਾਰਚ ਨੂੰ 2 ਦਿਨਾਂ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਹਰਵਿੰਦਰ ...

ਪੂਰੀ ਖ਼ਬਰ »

ਢੋਆ-ਢੁਆਈ ਦੇ ਰੇਟਾਂ ਦਾ ਟਰੱਕ ਆਪ੍ਰੇਟਰ ਯੂਨੀਅਨ ਵਲੋਂ ਵਿਰੋਧ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਢੋਆ-ਢੁਆਈ ਦੇ ਤੈਅ ਕੀਤੇ ਰੇਟਾਂ ਨੂੰ ਘੱਟ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ ਹੈ | ਅੱਜ ਇਥੇ ਯੂਨੀਅਨ ਦੀ ਹੋਈ ਮੀਟਿੰਗ 'ਚ ਦਿੱਲੀ ਤੋਂ ਆਏ ਮਲਕੀਤ ਸਿੰਘ ਬੱਲ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »

ਮੋਸੂਲ 'ਚ ਮਾਰੇ ਗਏ 39 ਭਾਰਤੀਆਂ 'ਚੋਂ 4 ਹਿਮਾਚਲ ਦੇ

ਧਰਮਸ਼ਾਲਾ/ ਨੂਰਪੁਰ/ ਸ਼ਾਹਪੁਰ, 20 ਮਾਰਚ (ਸਤੇਂਦਰ ਧਲਾਰੀਆ/ ਰਾਜੀਵ/ ਸਵਰੂਪ)-ਇਰਾਕ ਦੇ ਮੋਸੂਲ 'ਚ ਮਾਰੇ ਗਏ 39 ਭਾਰਤੀਆਂ 'ਚੋਂ 4 ਹਿਮਾਚਲ ਪ੍ਰਦੇਸ਼ ਤੋਂ ਸਨ, ਜਿਨ੍ਹਾਂ 'ਚ 3 ਕਾਂਗੜਾ ਤੇ ਇਕ ਜ਼ਿਲ੍ਹਾ ਮੰਡੀ ਨਾਲ ਸਬੰਧਤ ਹੈ | ਇਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਇਨ੍ਹਾਂ ...

ਪੂਰੀ ਖ਼ਬਰ »

ਪ੍ਰਕਾਸ਼ ਸਿੰਘ ਬਾਦਲ ਰੀੜ੍ਹ ਦੀ ਹੱਡੀ ਦੀ ਜਾਂਚ ਲਈ ਮੁਹਾਲੀ ਪਹੁੰਚੇ

ਐੱਸ. ਏ. ਐੱਸ. ਨਗਰ, 20 ਮਾਰਚ (ਕੇ. ਐੱਸ. ਰਾਣਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਸ਼ਾਮੀ ਇਥੋਂ ਦੇ ਸੈਕਟਰ 70 ਵਿਚਲੇ ਰੀਜ਼ਨਲ ਸਪਾਈਨਲ ਇੰਜਰੀਜ਼ ਸੈਂਟਰ ਵਿਖੇ ਰੀੜ੍ਹ ਦੀ ਹੱਡੀ ਸਮੇਤ ਸਿਹਤ ਦੀ ਜਾਂਚ ਕਰਾਉਣ ਲਈ ਪਹੰੁਚੇ, ਜਿਥੇ ਉਹ ਬਾਬਾ ਫਰੀਦ ...

ਪੂਰੀ ਖ਼ਬਰ »

ਮਾਰਕ ਜੁਕਰਬਰਗ ਯੂ.ਕੇ. 'ਚ ਨਿੱਜੀ ਡਾਟਾ ਦੀ ਵਰਤੋਂ ਸਬੰਧੀ ਤਲਬ

ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) -ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਨੂੰ ਯੂ.ਕੇ. ਦੀ ਪਾਰਲੀਮੈਂਟਰੀ ਕਮੇਟੀ ਨੇ ਤਲਬ ਕਰਕੇ ਕੈਮਬਿ੍ਜ਼ ਐਨਾਲਿਟਕਾ ਵੱਲੋਂ ਨਿੱਜੀ ਡਾਟਾ ਦੀ ਵਰਤੋਂ ਕੀਤੇ ਜਾਣ ਸਬੰਧੀ ਸਬੂਤ ਦੇਣ ਲਈ ਕਿਹਾ ਹੈ | ਮਸ਼ਵਰਾ ਦੇਣ ਵਾਲੀ ਫਰਮ ...

ਪੂਰੀ ਖ਼ਬਰ »

ਕਿਦਾਂਬੀ, ਗੁਲਾਮ ਮੁਸਤਫ਼ਾ ਖ਼ਾਨ ਅਤੇ 41 ਹੋਰ ਪਦਮ ਪੁਰਸਕਾਰਾਂ ਨਾਲ ਸਨਮਾਨਿਤ

ਨਵੀਂ ਦਿੱਲੀ, 20 ਮਾਰਚ (ਏਜੰਸੀ)-ਪ੍ਰਸਿੱਧ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ, ਸੰਗੀਤਕਾਰ ਇਲੈਆਰਾਜਾ, ਹਿੰਦੁਸਤਾਨੀ ਕਲਾਸੀਕਲ ਗਾਇਕ ਗੁਲਾਮ ਮੁਸਤਫਾ ਖਾਨ, ਹਿੰਦੂਤਵ ਵਿਚਾਰਕ ਪੀ. ਪ੍ਰਮੇਸ਼ਵਰਨ, ਕੇਰਲ ਦੇ ਬਿਸ਼ਪ ਫਿਲੀਪੋਸ ਮਾਰ ਕ੍ਰਿਸੋਸਟਮ ਅਤੇ 39 ਹੋਰ ...

ਪੂਰੀ ਖ਼ਬਰ »

ਭਾਰਤੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਕਾਂਗਰਸ ਦੇ ਮਹਾਂ ਸੰਮੇਲਨ ਨੇ-ਜੈਵੀਰ ਸ਼ੇਰਗਿੱਲ

ਜਲੰਧਰ, 20 ਮਾਰਚ (ਮੇਜਰ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਬੁਲਾਰੇ ਤੇ ਮੀਡੀਆ ਪੈਨਲ 'ਚ ਸ਼ਾਮਿਲ ਨੌਜਵਾਨ ਆਗੂ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ 'ਚ ਹੋਇਆ ਕਾਂਗਰਸ ਮਹਾਂ ਸੰਮੇਲਨ ਭਾਰਤੀ ਰਾਜਨੀਤੀ ਨੂੰ ਨਵੀਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX