ਨਿਊਜਰਸੀ, 20 ਮਾਰਚ (ਹੁਸਨ ਬੰਗਾ ਲੜੋਆ)-ਨਿਊਜਰਸੀ ਵਿਚ ਇਕ ਅਮਰੀਕੀ ਸਿੱਖ ਨੂੰ ਇਕ ਵਿਅਕਤੀ ਨੇ ਅੱਤਵਾਦੀ ਕਹਿ ਕੇ ਬੁਲਾਇਆ ਅਤੇ ਕਿਹਾ ਕਿ ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ | ਸਿੱਖ ਦਾ ਨਾਂਅ ਜ਼ਾਹਿਰ ਨਹੀਂ ਕੀਤਾ ਗਿਆ ਪਰ ਉਸ 20 ਸਾਲ ਸਟੀਵਨ ਲਾਵਰਟੀ 'ਤੇ ਡਰਾਉਣ ਧਮਕਾਉਣ ਅਤੇ ਪ੍ਰੇਸ਼ਾਨ ਕਰਨ ਅਤੇ ਹਮਲਾ ਕਰਨ ਲਈ ਚੌਥੇ ਦਰਜੇ ਦਾ ਚਾਰਜ ਲਗਾਇਆ ਗਿਆ ਹੈ | ਉਸ 'ਤੇ ਖ਼ਤਰਨਾਕ ਔਜ਼ਾਰ ਅਤੇ ਨਸ਼ਾ ਰੱਖਣ ਦਾ ਵੀ ਦੋਸ਼ ਲਾਇਆ ਗਿਆ ਹੈ | ਉਸ ਦਿਨ ਜਦੋਂ ਉਸ ਸਿੱਖ ਨੇ ਆਪਣੇ ਮੋਬਾਈਲ ਨਾਲ ਦੋਸ਼ੀ ਦੀ ਲਾਇਸੰਸ ਪਲੇਟ ਦੀ ਫੋਟੋ ਲੈਣੀ ਚਾਹੀ ਤਾਂ ਉਸ ਨੂੰ ਉਸ ਦੇ ਮੁੱਕਾ ਮਾਰਿਆ ਤੇ ਫ਼ੋਨ ਖੋਹਣ ਦਾ ਯਤਨ ਕੀਤਾ ਪਰ ਸਿੱਖ ਵਾਲ-ਵਾਲ ਬਚ ਗਿਆ | ਇਹ ਘਟਨਾ ਪਾਰਸੀਪੈਨੀ ਸਥਿਤ ਐਕਸੋਨ ਗੈਸ ਸਟੇਸ਼ਨ ਦੀ ਹੈ | ਪੀੜਤ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਜਦੋਂ ਲਾਵਰਟੀ ਉੱਥੋਂ ਫ਼ਰਾਰ ਹੋ ਗਿਆ ਸੀ | ਸਹਾਇਕ ਵਕੀਲ ਜਸਟਿਨ ਟੈਲੋਨ ਨੇ ਸੁਪੀਰੀਅਰ ਕੋਰਟ ਜੱਜ ਸਟੂਅਰਟ ਮਿੰਕੋਵਿਟਜ ਨੂੰ ਦੱਸਿਆ ਕਿ ਲਾਵਰਟੀ ਨੇ ਸਿੱਖ ਨੂੰ ਅੱਤਵਾਦੀ ਅਤੇ ਮੁਸਲਮਾਨ ਕਿਹਾ ਅਤੇ ਕਿਹਾ ਕਿ ਆਪਣੇ ਦੇਸ਼ ਵਾਪਸ ਚਲੇ ਜਾਓ | ਪੁਲਿਸ ਨੇ ਉਸ ਦਿਨ ਫੌਰੀ ਕਾਰਵਾਈ ਕਰਦਿਆਂ ਲਾਵਰਟੀ ਨੂੰ 7 ਇਲੈਵਨ ਦੀ ਪਾਰਕਿੰਗ ਵਿਚ ਹੀ ਘੇਰ ਲਿਆ ਤੇ ਸੰਖੇਪ ਪੁੱਛਗਿੱਛ ਤੋਂ ਬਾਅਦ ਉਸ ਨੂੰ ਤੇ ਉਸ ਦੇ ਇਕ ਹੋਰ ਸਾਥੀ ਐਾਟਨੀ ਵਾਈਜਗਾ ਨੂੰ ਗਿ੍ਫ਼ਤਾਰ ਕਰ ਲਿਆ ਸੀ | ਹਾਲਾਂਕਿ ਦੂਜਾ ਵਿਅਕਤੀ ਉਸ ਘਟਨਾ ਵਿਚ ਸ਼ਾਮਿਲ ਨਹੀਂ ਸੀ | ਵਕੀਲ ਨੇ ਜੱਜ ਨੂੰ ਕਿਹਾ ਕਿ ਲਾਵਰਟੀ ਨਸ਼ੇ ਦਾ ਆਦੀ ਹੈ ਅਤੇ ਉਹ ਖੁਦ ਲਈ ਖ਼ਤਰਨਾਕ ਹੈ | ਇਸ ਲਈ ਉਸ ਨੂੰ ਜੇਲ੍ਹ ਵਿਚ ਹੀ ਰੱਖਿਆ ਜਾਣਾ ਚਾਹੀਦਾ ਹੈ | ਲਾਵਰਟੀ ਇਸ ਤੋਂ ਪਹਿਲਾਂ ਵੀ ਨਸ਼ੇ ਸਬੰਧੀ ਵਾਰਦਾਤਾਂ ਲਈ 3 ਵਾਰ ਗਿ੍ਫ਼ਤਾਰ ਹੋ ਚੁੱਕਾ ਹੈ | ਇਸ ਘਟਨਾ ਤੋਂ ਦੋ ਹਫ਼ਤੇ ਪਹਿਲਾਂ ਹੀ ਉਹ ਮੁੜ ਵਸੇਬਾ ਪ੍ਰੋਗਰਾਮ ਮੁਕੰਮਲ ਕਰ ਕੇ ਆਇਆ ਸੀ |
ਮੈਲਬੌਰਨ, 20 ਮਾਰਚ (ਸਰਤਾਜ ਸਿੰਘ ਧੌਲ)-ਭਾਰਤੀ ਆਸਟ੍ਰੇਲੀਆਈ ਵਿਗਿਆਨੀ ਨੂੰ ਏ.ਬੀ.ਸੀ. ਸੀਰੀਜ਼ ਲਈ ਇਕ ਟੈਲੀਵਿਜ਼ਨ ਮੇਜ਼ਬਾਨ ਵਜੋਂ 2018 ਟੀ.ਵੀ. ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ | ਡਾ: ਸ਼ਾਲਿਨ ਨਾਇਕ, ਜੋ ਕਿ ਮੈਲਬੌਰਨ ਦੇ ਵਾਲਟਰ ਅਤੇ ਐਲਿਸਾ ਹਾਲ ਸੰਸਥਾ ਦੇ ...
ਟੋਰਾਂਟੋ, 20 ਮਾਰਚ (ਸਤਪਾਲ ਸਿੰਘ ਜੌਹਲ)-ਹੁਸ਼ਿਆਰਪੁਰ ਤੋਂ ਚੱਲ ਕੇ ਨਵੀਂ ਦਿੱਲੀ ਹੁੰਦੇ ਹੋਏ ਬੀਤੇ ਕੱਲ੍ਹ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ 20 ਕੁ ਸਾਲ ਦੇ ਪੰਜਾਬੀ ਮੁੰਡੇ ਨੂੰ ਕੈਨੇਡਾ 'ਚ ਦਾਖ਼ਲਾ ਨਾ ਮਿਲ ਸਕਿਆ ਅਤੇ ਉਸ ਨੂੰ ਵਾਪਸ ਪਰਤ ...
ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-2019 'ਚ ਹੋਣ ਵਾਲੇ ਇਤਿਹਾਸਕ ਬ੍ਰੈਗਜ਼ਿਟ ਤੋਂ ਬਾਅਦ ਪਰਿਵਰਤਨ ਕਾਲ (ਟ੍ਰਾਂਜਿਸ਼ਨ ਪੀਰੀਅਡ) ਲਈ ਬਰਤਾਨੀਆ ਤੇ ਯੂਰਪੀ ਸੰਘ (ਈ.ਯੂ.) ਵਿਚਕਾਰ ਇਕ ਸਮਝੌਤਾ ਹੋਇਆ ਹੈ | ਇਹ ਸਮਝੌਤਾ ਕਰੀਬ 21 ਮਹੀਨੇ ਦਾ ਹੈ | ਯੂਰਪੀ ਯੂਨੀਅਨ ਦੇ ...
ਮਿਲਾਨ (ਇਟਲੀ), 20 ਮਾਰਚ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਦੀ ਕਾਰਾਂ ਬਣਾਉਣ ਵਾਲੀ ਕੰਪਨੀ ਕੋਰਬੇਲਾਟੀ ਨੇ ਦੁਨੀਆ ਦੀ ਸਭ ਤੋਂ ਤੇਜ਼ ਕਾਰ ਲਾਂਚ ਕਰਨ ਦਾ ਦਾਅਵਾ ਕੀਤਾ ਹੈ | ਇਹ ਕਾਰ ਜੇਨੇਵਾ ਮੋਟਰ ਸ਼ੋਅ ਵਿਚ ਲਾਂਚ ਕੀਤੀ ਗਈ | ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ ਦੀ ਸਪੀਡ ...
ਵੀਨਸ (ਇਟਲੀ), 20 ਮਾਰਚ (ਹਰਦੀਪ ਸਿੰਘ ਕੰਗ)-ਇਟਲੀ ਦੇ ਵਿਰੋਨਾ ਜ਼ਿਲੇ੍ਹ 'ਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਹਫ਼ਤਾਵਾਰੀ ਦੀਵਾਨ ਸਜਾਏ ਗਏ | ਭੋਗ ਉਪਰੰਤ ਸਜੇ ਦੀਵਾਨਾਂ ਦੌਰਾਨ ਬੱਚਿਆਂ ਦੁਆਰਾ ਗੁਰਬਾਣੀ ਸ਼ਬਦਾਂ ...
ਵੀਨਸ (ਇਟਲੀ), 20 ਮਾਰਚ (ਹਰਦੀਪ ਸਿੰਘ ਕੰਗ)-ਵਿਦੇਸ਼ਾਂ 'ਚ ਰਹਿੰਦੇ ਵਿਅਕਤੀਆਂ ਦੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ 'ਤੇ ਆਧਾਰਿਤ ਬਣੀ ਇਟਾਲੀਅਨ ਦਸਤਾਵੇਜ਼ੀ ਫ਼ਿਲਮ 'ਚੈਰਾ ਉਨਾ ਵੋਲਤਾ ਲਾ ਤੈਰਾ' 8 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਤੇ ਇਹ ਫ਼ਿਲਮ ਰੋਮ ਦੇ ਪ੍ਰਸਿੱਧ ...
ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੀਥਰੋ ਟਰਮੀਨਲ 5 ਤੇ ਵੈਸਟਰਨ ਮੇਨ ਲਾਈਨ ਵਿਚਕਾਰ ਬਣਨ ਵਾਲੀ ਸੰਭਾਵਿਤ ਰੇਲ ਟਨਲ ਲਈ ਸਲੋਹ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਸੰਸਦ ਮੈਂਬਰ ਰਿਚਰਡ ਬੈਨੀਅਨ ਸਾਂਝੇ ਤੌਰ 'ਤੇ ਚੇਅਰਮੈਨ ਬਣੇ ਹਨ | ਦੋਵਾਂ ਨੇ ਇਸ ...
ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਫੈੱਡਰੇਸ਼ਨ ਯੂ.ਕੇ. ਦੀ ਸਾਲਾਨਾ ਮੀਟਿੰਗ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਹੋਈ ਜਿਸ ਵਿਚ ਸਾਲ ਭਰ ਦੀਆਂ ਗਤੀਵਿਧੀਆਂ, ਸਿੱਖ ਚੋਣ ਮਨੋਰਥ ਪੱਤਰ ਦੀਆਂ ਪ੍ਰਾਪਤੀਆਂ, ਬਰਤਾਨੀਆ ਅਤੇ ਅੰਤਰਰਾਸ਼ਟਰੀ ਪੰਥਕ ...
ਸਿਆਟਲ, 20 ਮਾਰਚ (ਹਰਮਨਪ੍ਰੀਤ ਸਿੰਘ)-ਸਿਆਟਲ ਦੇ 'ਵਿਊਰੀਅਨ ਸਿਟੀ ਕੌਾਸਲ' ਵਲੋਂ ਅੱਜ ਇਕ ਮਤਾ ਪਾਸ ਕਰਕੇ ਸਿੱਖ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੋਣ ਅਤੇ ਦੁਨੀਆ 'ਤੇ ਇਸ ਦੀ ਵੱਖਰੀ ਪਛਾਣ ਦਾ ਮਤਾ ਪਾਸ ਕੀਤਾ ਗਿਆ ਤੇ ਹਰ ਸਾਲ 14 ਅਪ੍ਰੈਲ ਨੂੰ 'ਸਿੱਖ ਹੈਰੀਟੇਜ ...
ਲੰਡਨ, 20 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵੈਂਬਲੀ ਦੀ ਲੇਨਸਬਰੀ ਕਲੋਜ਼ ਵਾਸੀ ਸਿਦ ਬਾਊਸਾਊਦ ਵਲੋਂ ਸ਼ਰਾਬੀ ਹਾਲਤ 'ਚ ਹਰਲਸਡੇਨ ਹਾਈ ਸਟਰੀਟ ਸਥਿਤ ਆਈਸਲੈਂਡ ਸਟੋਰ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਗਿ੍ਫ਼ਤਾਰ ...
ਹਾਂਗਕਾਂਗ, 20 ਮਾਰਚ (ਜੰਗ ਬਹਾਦਰ ਸਿੰਘ)-ਗਦਰੀ ਬਾਬਿਆਂ ਨਾਲ ਸਬੰਧਿਤ ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦਿਵਾਨ (ਸਿੱਖ ਟੈਂਪਲ) ਦੀ ਨਵੀਂ ਇਮਾਰਤ ਦੀ ਉਸਾਰੀ ਲਈ ਪੁਰਾਣੀ ਯਾਦਗਾਰੀ ਇਮਾਰਤ ਨੂੰ ਢਾਹੁਣ ਦਾ ਕਾਰਜ ਭਾਰਤ ਤੋਂ ਜਥੇਦਾਰ ਪਿਪਲ ਸਿੰਘ ਦੀ ਅਗਵਾਈ ...
ਪੰਜਾਬੀਆਂ ਦੀ ਵਿਸ਼ੇਸ਼ ਸ਼ਮੂਲੀਅਤ
ਸਿਡਨੀ, 20 ਮਾਰਚ (ਹਰਕੀਰਤ ਸਿੰਘ ਸੰਧਰ)-ਸਭ ਜਾਤਾਂ ਅਤੇ ਸੱਭਿਆਚਾਰ ਨੂੰ ਵਿਸ਼ੇਸ਼ ਸਨਮਾਨ ਅਤੇ ਇਕ-ਦੂਜੇ ਦੀ ਸੱਭਿਅਤਾ ਸਮਝਣ ਲਈ ਹਰ ਸਾਲ ਸਿਡਨੀ ਵਿਚ 'ਹਾਰਮੋਨੀ ਡੇਅ' ਮਨਾਇਆ ਜਾਂਦਾ ਹੈ। ਪੰਜਾਬੀ ਭਾਈਚਾਰੇ ਤੋਂ ਵਰੁਨ ਤਿਵਾੜੀ ਅਤੇ ...
ਸਿਡਨੀ, 20 ਮਾਰਚ (ਹਰਕੀਰਤ ਸਿੰਘ ਸੰਧਰ)-ਪਿਛਲੇ 9 ਸਾਲ ਤੋਂ ਰਿਵਸਬੀ ਗੁਰਦੁਆਰਾ ਸਾਹਿਬ ਵਿਚ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਦਿੰਦੇ ਇਕਬਾਲ ਸਿੰਘ ਹਾਰਟਾ ਨੂੰ ਸੇਵਾ-ਮੁਕਤ ਕਰ ਦਿੱਤਾ ਹੈ। ਇਸ ਮੌਕੇ ਰਿਵਸਬੀ ਗੁਰਦੁਆਰਾ ਕਮੇਟੀ ਨੇ ਭਾਈ ਇਕਬਾਲ ਸਿੰਘ ਹਾਰਟਾ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX