ਤਾਜਾ ਖ਼ਬਰਾਂ


ਬਟਾਲਾ ਨੇੜਲੇ ਪਿੰਡ ਸੈਦਪੁਰ ਕਲਾਂ 'ਚ ਚਲੀਆਂ ਗੋਲੀਆਂ, ਇਕ ਔਰਤ ਸਮੇਤ ਹੋਰ ਜ਼ਖ਼ਮੀ
. . .  3 minutes ago
ਬਟਾਲਾ, 14 ਦਸੰਬਰ (ਕਾਹਲੋਂ)-ਨਜ਼ਦੀਕੀ ਪਿੰਡ ਸੈਦਪੁਰ ਕਲਾਂ 'ਚ ਗੋਲੀ ਚੱਲਣ ਦੀ ਖ਼ਬਰ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹ ਮਾਣਯੋਗ ਅਦਾਲਤ 'ਚ ਕਿਸੇ ਕੇਸ ਦੀ.....
ਨੇਪਾਲ ਸਰਕਾਰ ਨੇ ਭਾਰਤੀ ਨੋਟਾਂ 'ਤੇ ਲਗਾਈ ਰੋਕ, ਨਹੀਂ ਚੱਲਣਗੇ 200, 500 ਤੇ 2000 ਦੇ ਨੋਟ
. . .  8 minutes ago
ਕਾਠਮਾਂਡੂ, 14 ਦਸੰਬਰ- ਨੇਪਾਲ ਸਰਕਾਰ ਨੇ 200, 500 ਤੇ 2000 ਦੇ ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਸਰਕਾਰ ਦੇ ਬੁਲਾਰੇ ਅਤੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਪ੍ਰਸਾਦ ਬਾਸਕੋਟਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ .....
ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਦੇ ਰਾਖਵਾਂਕਰਨ ਬਿੱਲ 'ਤੇ ਸਰਬਸੰਮਤੀ ਲਈ ਕੈਪਟਨ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ
. . .  29 minutes ago
ਚੰਡੀਗੜ੍ਹ. 14 ਦਸੰਬਰ- ਰਾਜਾਂ ਦੇ ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਪ੍ਰਦਾਨ ਕਰਨ ਵਾਲੇ ਬਿੱਲ ਨੂੰ ਪਾਸ ਕੀਤੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਦੀ ਸਰਬਸੰਮਤੀ ਲਈ ਧੰਨਵਾਦ ....
ਰਾਫੇਲ ਡੀਲ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਾਫ਼ੀ ਮੰਗਣ ਰਾਹੁਲ - ਅਮਿਤ ਸ਼ਾਹ
. . .  24 minutes ago
ਨਵੀਂ ਦਿੱਲੀ, 14 ਦਸੰਬਰ - ਸੁਪਰੀਮ ਕੋਰਟ ਵੱਲੋਂ ਰਾਫੇਲ ਡੀਲ 'ਤੇ ਦਿੱਤੇ ਫ਼ੈਸਲੇ ਉੱਪਰ ਖ਼ੁਸ਼ੀ ਜ਼ਾਹਿਰ ਕਰਦਿਆ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਅਮਿਤ ਸ਼ਾਹ ਨੇ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਫੇਲ ਮੁੱਦੇ 'ਤੇ ਲੋਕਾਂ ....
ਕਰਤਾਰਪੁਰ ਲਾਂਘੇ ਦਾ ਪ੍ਰਸਤਾਵ ਕੈਪਟਨ ਵੱਲੋਂ ਵਿਧਾਨ ਸਭਾ 'ਚ ਪੇਸ਼
. . .  26 minutes ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਦਾ ਪ੍ਰਸਤਾਵ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ....
ਪੰਜਾਬ ਦੀ ਸੁਰੱਖਿਆ ਲਈ ਸਰਕਾਰ ਅਤੇ ਵਿਰੋਧੀ ਧਿਰ ਨੂੰ ਆਉਣਾ ਚਾਹੀਦੈ ਅੱਗੇ- ਕੈਪਟਨ
. . .  57 minutes ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ 'ਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਫ਼ੌਜ ਨੂੰ ਸਾਡੇ ਨਾਲ ਕੋਈ ਪਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਧਰਮ ਹੈ ਤੇ ਦੂਜੇ ਪਾਸੇ ਪਾਕਿਸਤਾਨ ਫ਼ੌਜ ਹੈ। ਇਸਦੇ .....
ਲੋਕ ਮਸਲਿਆਂ 'ਤੇ ਚਰਚਾ ਤੋਂ ਬਚਣ ਲਈ ਇਕ ਦਿਨ ਦਾ ਸੈਸ਼ਨ ਰੱਖੇ ਸਰਕਾਰ- ਸੁਖਬੀਰ ਬਾਦਲ
. . .  56 minutes ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਦੇ ਸੈਸ਼ਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 'ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਲੋਕ ਮਸਲਿਆ 'ਤੇ ਚਰਚਾ ਤੋਂ .....
ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਪੰਜਾਬ ਭਰ 'ਚ ਸਮਾਗਮ
. . .  about 1 hour ago
ਬੰਗਾ 14 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ 'ਤੇ ਪੰਜਾਬ ਦੇ ਹਰ ਹਲਕੇ ਅੰਦਰ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਪਾਰਟੀ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ .....
ਸੁਪਰੀਮ ਕੋਰਟ ਨੇ ਰਾਫੇਲ ਸੌਦੇ ਦੇ ਨਾਲ ਸੰਬੰਧਿਤ ਪਟੀਸ਼ਨਾਂ ਕੀਤੀਆਂ ਖ਼ਾਰਜ
. . .  about 1 hour ago
ਨਵੀਂ ਦਿੱਲੀ, 14 ਦਸੰਬਰ- ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਰਾਫੇਲ ਸੌਦੇ ਦੀ ਜਾਂਚ ਅਤੇ ਇਸ ਮਾਮਲੇ ਸੰਬੰਧੀ ਦਾਇਰ ਕੀਤੀਆਂ ਸਾਰੀਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਰਾਫੇਲ ਸੌਦੇ 'ਚ ਕਿਸੇ ....
ਛੱਪੜ 'ਚੋਂ ਮਿਲੀ ਗੁੰਮ ਹੋਏ 10 ਸਾਲਾ ਬੱਚੇ ਦੀ ਲਾਸ਼
. . .  about 1 hour ago
ਖੇਮਕਰਨ, 14 ਦਸੰਬਰ (ਰਾਕੇਸ਼ ਬਿੱਲਾ)- ਖੇਮਕਰਨ ਸ਼ਹਿਰ ਦੇ ਅੰਦਰ ਬੀਤੀ ਰਾਤ ਤੋਂ ਗੁੰਮ ਹੋਏ ਬੱਚੇ ਦੀ ਲਾਸ਼ ਸ਼ਹਿਰ ਦੇ ਬਾਹਰੋਂ ਵਾਰ ਸਥਿਤ ਇਕ ਛੱਪੜ 'ਚੋਂ ਬਰਾਮਦ ਹੋਈ ਹੈ। ਮ੍ਰਿਤਕ ਬੱਚੇ ਦੀ ਪਹਿਚਾਣ ਰਮਨਦੀਪ ਸਿੰਘ(10) ਪੁੱਤਰ ਜਸਵਿੰਦਰ ਸਿੰਘ ਵਜੋਂ ਹੋਈ .....
ਕੈਪਟਨ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਸਦਨ 'ਚ ਰੱਖਿਆ ਗਿਆ ਪ੍ਰਸਤਾਵ
. . .  about 1 hour ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਦੇ ਸੈਸ਼ਨ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਪ੍ਰਸਤਾਵ ਰੱਖਿਆ ਗਿਆ ....
ਬਿੱਲ ਪਾਸ ਕਰਨ ਮੌਕੇ ਆਪ ਤੇ ਅਕਾਲੀ ਦਲ ਵੱਲੋਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਸਦਨ 'ਚ ਹੰਗਾਮਾ
. . .  about 2 hours ago
ਪੰਜਾਬ ਵਿਧਾਨ ਸਭਾ 'ਚ ਬਿਲ ਪਾਸ ਕਰਨ ਦੀ ਕਾਰਵਾਈ ਸ਼ੁਰੂ, ਪਾਸ ਕੀਤੇ ਜਾਣਗੇ 4 ਬਿਲ
. . .  about 2 hours ago
ਅਕਾਲੀ ਦਲ ਵੱਲੋਂ ਸਦਨ 'ਚ ਮੁੜ ਵਾਪਸੀ ਦੌਰਾਨ ਚੁੱਕਿਆ ਗਿਆ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ
. . .  about 2 hours ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)- ਅਕਾਲੀ ਦਲ ਵੱਲੋਂ ਸਦਨ 'ਚ ਕੀਤੀ ਮੁੜ ਵਾਪਸੀ ਦੌਰਾਨ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ ਚੁੱਕਿਆ ਗਿਆ। ਇਸੇ ਨਾਲ ਹੀ ਅਕਾਲੀ ਦਲ ਵੱਲੋਂ ਇਹ ਮੰਗ ਕੀਤੀ ਗਈ ਕਿ ਆਵਾਰਾ ਪਸ਼ੂਆਂ ਦੀ ਵਜ੍ਹਾ ਕਾਰਨ ....
84 ਦੇ ਸਿੱਖ ਦੰਗਿਆਂ ਦੇ ਮਸਲੇ 'ਤੇ ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  about 2 hours ago
ਅਕਾਲੀ ਦਲ ਵੱਲੋਂ ਸਦਨ 'ਚ ਸੱਜਣ ਕੁਮਾਰ ਅਤੇ ਟਾਈਟਲਰ ਖ਼ਿਲਾਫ਼ ਨਾਅਰੇਬਾਜ਼ੀ
. . .  about 2 hours ago
84 ਦੇ ਸਿੱਖ ਦੰਗਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਦਨ 'ਚ ਨਾਅਰੇਬਾਜ਼ੀ ਜਾਰੀ
. . .  about 2 hours ago
ਕਮਲ ਨਾਥ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਸਦਨ 'ਚ ਹੰਗਾਮਾ
. . .  about 2 hours ago
ਕਾਂਗਰਸ ਦੇ ਧਾਰਮਿਕ ਸਲਾਹਕਾਰ ਨੂੰ ਸਰਕਾਰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼- ਮਜੀਠੀਆ
. . .  about 2 hours ago
ਮਜੀਠੀਆ ਨੇ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ 'ਤੇ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦਾ ਚੁੱਕਿਆ ਮੁੱਦਾ
. . .  about 2 hours ago
ਲੋਧੀ ਨੰਗਲ ਨੇ ਨਹਿਰਾਂ ਦੇ ਜ਼ਹਿਰੀਲੇ ਪਾਣੀ ਅਤੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
. . .  about 2 hours ago
ਅਕਾਲੀ ਦਲ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ
. . .  about 3 hours ago
ਕੈਪਟਨ ਅਮਰਿੰਦਰ ਸਿੰਘ ਸਦਨ ਦੀ ਕਾਰਵਾਈ 'ਚ ਹੋਏ ਸ਼ਾਮਲ
. . .  about 3 hours ago
ਅਕਾਲੀ-ਭਾਜਪਾ ਦੇ ਵਿਧਾਇਕਾਂ ਵੱਲੋਂ ਕਿਸਾਨਾਂ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ ਸ਼ੁਰੂ
. . .  about 3 hours ago
ਕਿਸਾਨਾਂ ਦੇ ਮਸਲਿਆਂ 'ਚ ਕਾਂਗਰਸ ਦੀ ਸਰਕਾਰ ਵੇਲੇ ਸ਼ੁਰੂ ਹੋਈ ਕੁਰਕੁਰੀ- ਬਿਕਰਮ ਮਜੀਠੀਆ
. . .  about 3 hours ago
ਆਪ ਦੇ ਵਿਧਾਇਕ ਚੀਮਾ ਨੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਦਨ 'ਚੋ ਕੀਤਾ ਵਾਕ ਆਊਟ
. . .  about 3 hours ago
ਵਿਧਾਨ ਸਭਾ ਦੀਆਂ ਬੈਠਕਾਂ ਵਧਾਉਣ ਸੰਬੰਧੀ ਆਪ ਵਿਧਾਇਕਾਂ ਵੱਲੋਂ ਸੂਬਾ ਸਰਕਾਰ ਅਤੇ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ
. . .  about 3 hours ago
ਪੰਜਾਬ ਵਿਧਾਨ ਸਭਾ ਦੀਆਂ ਘਟੋਂ ਘੱਟ 40 ਬੈਠਕਾਂ ਹੋਣੀਆਂ ਚਾਹੀਦੀਆਂ ਹਨ - ਅਮਨ ਅਰੋੜਾ
. . .  about 3 hours ago
ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਸਿੱਧੂ ਦਾ ਕੀਤਾ ਜਾਵੇ ਸ਼ੁਕਰਾਨਾ- ਆਪ ਵਿਧਾਇਕ
. . .  about 3 hours ago
ਪੰਜਾਬ ਵਿਧਾਨ ਸਭਾ : ਆਟਾ ਦਾਲ ਸਕੀਮ 'ਚ ਅਜੇ ਵੀ ਜਾਰੀ ਹੈ ਘਪਲੇਬਾਜ਼ੀ - ਅਮਨ ਅਰੋੜਾ
. . .  about 3 hours ago
ਪੰਜਾਬ ਵਿਧਾਨ ਸਭਾ : ਸਕਾਲਰਸ਼ਿਪ ਦੇ ਵੀ ਪੈਸੇ ਖਾ ਗਈ ਸਰਕਾਰ- ਸੁਖਬੀਰ ਬਾਦਲ
. . .  about 3 hours ago
ਅਕਾਲੀ ਦਲ ਵੱਲੋਂ ਸਕਾਲਰਸ਼ਿਪ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ
. . .  about 3 hours ago
ਧਰਮਸੋਤ ਨੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਪੀਕਰ ਨੂੰ ਸੀ.ਐਮ. ਸਾਹਿਬ ਕਹਿ ਕੇ ਕੀਤਾ ਸੰਬੋਧਨ
. . .  about 3 hours ago
ਆਪ ਅਤੇ ਅਕਾਲੀ ਵਿਧਾਇਕਾਂ ਵੱਲੋਂ ਵੈੱਲਫੇਅਰ ਸਕੀਮਾਂ ਨੂੰ ਲੈ ਕੇ ਸਦਨ 'ਚ ਹੰਗਾਮਾ
. . .  about 4 hours ago
ਪੰਜਾਬ ਵਿਧਾਨ ਸਭਾ : ਕਿਸੇ ਵੀ ਨਿਰਮਾਣ ਦਾ ਨੀਂਹ ਪੱਧਰ ਉਦੋਂ ਹੀ ਰੱਖਿਆ ਜਾਵੇ ਜਦੋਂ ਕੰਮ ਸ਼ੁਰੂ ਹੋਣਾ ਹੋਵੇ- ਨਵਤੇਜ ਚੀਮਾ
. . .  about 4 hours ago
ਪੰਜਾਬ ਵਿਧਾਨ ਸਭਾ : ਤੰਦਰੁਸਤ ਪੰਜਾਬ ਤਹਿਤ ਸਰਕਾਰ ਜਨਤਾ ਨੂੰ ਦੇ ਰਹੀ ਹੈ ਹਰ ਸਹੂਲਤ- ਸਿਹਤ ਮੰਤਰੀ
. . .  about 4 hours ago
ਪੰਜਾਬ ਵਿਧਾਨ ਸਭਾ : ਟਿਨੂੰ ਨੇ ਸਿਹਤ ਮੰਤਰੀ ਤੋਂ ਹਸਪਤਾਲਾਂ 'ਚ ਐਂਜੀਓਗ੍ਰਾਫੀ ਦੀ ਸਹੂਲਤ ਦਿੱਤੇ ਜਾਣ ਦੀ ਕੀਤੀ ਮੰਗ
. . .  about 3 hours ago
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 4 hours ago
ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਲੰਚ ਤੱਕ ਬਣਾਈਆਂ 66 ਦੌੜਾਂ, ਭਾਰਤ ਨੂੰ ਪਹਿਲੀ ਵਿਕਟ ਦੀ ਤਲਾਸ਼
. . .  about 4 hours ago
ਸੁਨੀਲ ਜਾਖੜ ਨੇ ਇਕ ਵਾਰ ਫਿਰ ਦਿੱਤਾ ਕੰਮ ਰੋਕੋ ਪ੍ਰਸਤਾਵ
. . .  about 5 hours ago
ਭਿਆਨਕ ਸੜਕ ਹਾਦਸੇ 'ਚ 7 ਮੌਤਾਂ
. . .  about 5 hours ago
ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ - ਨਿਤਿਨ ਗਡਕਰੀ
. . .  about 5 hours ago
ਦਲੇਰ ਮਹਿੰਦੀ ਕਪਿਲ ਦੀ ਰਿਸੈੱਪਸ਼ਨ 'ਚ ਕਰਨਗੇ ਪ੍ਰੋਗਰਾਮ ਪੇਸ਼
. . .  about 6 hours ago
ਭਾਰਤ ਆਸਟ੍ਰੇਲੀਆ ਦੂਸਰਾ ਪਰਥ ਟੈੱਸਟ : ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ
. . .  about 6 hours ago
ਅੱਜ ਦਾ ਵਿਚਾਰ
. . .  about 6 hours ago
ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਚੇਤ ਸੰਮਤ 550
ਿਵਚਾਰ ਪ੍ਰਵਾਹ: ਫ਼ੈਸਲਾ ਜਲਦੀ ਕਰੋ ਪਰ ਚੰਗੀ ਤਰ੍ਹਾਂ ਸੋਚ-ਸਮਝ ਕੇ। -ਬਰਨਾਰਡ ਸ਼ਾਅ

ਜਲੰਧਰ

ਜਾਇਦਾਦ ਟੈਕਸ ਨੂੰ ਲੈ ਕੇ ਨਿਗਮ ਹਾਊੂਸ 'ਚ ਹੰਗਾਮਾ-587 ਕਰੋੜ ਦਾ ਬਜਟ ਪਾਸ

ਸ਼ਿਵ ਸ਼ਰਮਾ, ਮਦਨ ਭਾਰਦਵਾਜ
ਜਲੰਧਰ, 20 ਮਾਰਚ- ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਪਹਿਲੀ ਮੀਟਿੰਗ 'ਚ ਵਿਰੋਧੀ ਧਿਰ ਵਲੋਂ ਜਾਇਦਾਦ ਟੈਕਸ ਨੂੰ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਨਿਗਮ ਹਾਊਸ ਵਿਚ ਜੰਮ ਕੇ ਹੰਗਾਮਾ ਹੋਇਆ ਜਦਕਿ ਕਦੇ ਆਪ ਵਿਰੋਧੀ ਧਿਰ ਦੇ ਆਗੂ ਵਜੋਂ ਜਾਇਦਾਦ ਟੈਕਸ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੇ ਸ੍ਰੀ ਰਾਜਾ ਨੇ ਇਸ ਨੂੰ ਇਹ ਕਹਿ ਕੇ ਸਫ਼ਾਈ ਦਿੱਤੀ ਕਿ ਕੇਂਦਰੀ ਗਰਾਂਟ ਲਈ ਇਸ ਨੂੰ ਖ਼ਤਮ ਕਰਨਾ ਸੰਭਵ ਨਹੀਂ ਹੈ | ਤਿੰਨ ਘੰਟੇ ਦੇ ਕਰੀਬ ਹੋਈ ਨਿਗਮ ਹਾਊਸ ਦੀ ਮੀਟਿੰਗ ਵਿਚ ਜਿੱਥੇ ਜਾਇਦਾਦ ਟੈਕਸ ਨੂੰ ਸਮੇਤ ਪਿਛਲੀ ਨਿਗਮ ਦੇ ਕਾਰਜਕਾਲ ਨੂੰ ਲੈ ਕੇ ਕਾਫ਼ੀ ਹੰਗਾਮਾ ਚੱਲਦਾ ਰਿਹਾ ਹੈ ਪਰ ਨਾਲ ਹੀ ਕੁਝ ਮਾਮੂਲੀ ਸੁਝਾਅ ਤੋਂ ਬਾਅਦ ਨਿਗਮ ਹਾਊਸ ਨੇ ਸਰਬਸੰਮਤੀ ਨਾਲ ਸਾਲ 2018-19 ਦਾ 587 ਕਰੋੜ ਦਾ ਬਜਟ ਪਾਸ ਕਰ ਦਿੱਤਾ ਹੈ | ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਹੋਈ ਮੀਟਿੰਗ ਵਿਚ ਅਕਾਲੀ ਦਲ-ਭਾਜਪਾ ਸਮੇਤ ਸੱਤਾਧਾਰੀ ਕੌਾਸਲਰਾਂ ਨੇ ਨਿਗਮ ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਉਂਦੇ ਹੋਏ ਆਪਣੇ-ਆਪਣੇ ਇਲਾਕਿਆਂ ਵਿਚ ਮਾੜੀ ਸਫ਼ਾਈ ਵਿਵਸਥਾ, ਕੂੜੇ, ਡੰਪ, ਸਟਰੀਟ ਲਾਈਟਾਂ ਦੇ ਮਸਲਿਆਂ ਨੂੰ ਲੈ ਕੇ ਜੰਮ ਕੇ ਭੜਾਸ ਕੱਢੀ ਕਿ ਉਨ੍ਹਾਂ ਦੇ ਆਮ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਹਨ | ਦੁਪਹਿਰ ਬਾਅਦ ਸ਼ੁਰੂ ਹੋਈ ਹਾਊਸ ਦੀ ਮੀਟਿੰਗ ਵਿਚ ਜ਼ੀਰੋ ਓਵਰ ਦੌਰਾਨ ਜਾਇਦਾਦ ਟੈਕਸ 'ਤੇ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਭਾਜਪਾ ਕੌਾਸਲਰ ਬਲਜੀਤ ਪਿ੍ੰਸ ਨੇ ਮੇਅਰ ਸਾਹਮਣੇ ਮਸਲਾ ਉਠਾਇਆ ਸੀ ਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਜਾਇਦਾਦ ਟੈਕਸ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਤਾਂ ਹੁਣ ਖ਼ਤਮ ਕਿਉਂ ਨਹੀਂ ਹੋ ਰਿਹਾ ਹੈ ਤੇ ਇਸ ਮਸਲੇ ਨੂੰ ਉਠਾਉਣ 'ਤੇ ਹੀ ਹੋਰ ਕਾਂਗਰਸੀ ਕੌਾਸਲਰ ਵੀ ਭੜਕ ਗਏ ਜਿਸ ਕਰਕੇ ਉਨ੍ਹਾਂ ਨੇ ਵਿਰੋਧੀ ਧਿਰ ਨਾਲ ਬਹਿਸ ਸ਼ੁਰੂ ਕੀਤੀ | ਵਿਰੋਧੀ ਧਿਰ ਦੇ ਸਾਰੇ ਕੌਾਸਲਰਾਂ ਨੇ ਜਾਇਦਾਦ ਟੈਕਸ ਦੇ ਮੁਆਫ਼ ਕਰਨ ਦਾ ਵਾਅਦਾ ਕਰਨ ਵਾਲੇ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਵਾਲਾ ਬੈਨਰ ਲਹਿਰਾਇਆ | ਇਕ ਘੰਟੇ ਦੇ ਕਰੀਬ ਇਸ ਮੁੱਦੇ 'ਤੇ ਜੰਮ ਕੇ ਹੰਗਾਮਾ ਹੋਇਆ ਤੇ ਬਾਅਦ ਵਿਚ ਮੇਅਰ ਨੂੰ ਸਫ਼ਾਈ ਦੇਣੀ ਪਈ ਕਿ ਕੇਂਦਰੀ ਗਰਾਂਟ ਦੇ ਨਾਲ ਜੁੜੇ ਹੋਣ ਕਰਕੇ ਜਾਇਦਾਦ ਟੈਕਸ ਖ਼ਤਮ ਕਰਨਾ ਸੰਭਵ ਨਹੀਂ ਹੈ | ਜਾਇਦਾਦ ਟੈਕਸ ਨੂੰ ਲੈ ਕੇ ਹੰਗਾਮੇ ਵੇਲੇ ਸ਼ੈਲੀ ਖੰਨਾ ਦੀ ਕਾਂਗਰਸੀ ਕੌਾਸਲਰ ਨਾਲ ਵੀ ਜੰਮ ਕੇ ਬਹਿਸ ਹੋਈ ਜਦਕਿ ਊਮਾ ਬੇਰੀ, ਅਰੁਣਾ ਅਰੋੜਾ, ਸ਼ੈਰੀ ਚੱਢਾ ਇਸ ਮੁੱਦੇ 'ਤੇ ਵਿਰੋਧੀ ਧਿਰ ਦਾ ਵਿਰੋਧ ਕਰਦਿਆਂ ਉਨ੍ਹਾਂ ਦੇ ਨੇੜੇ ਤੱਕ ਆ ਗਏ ਸਨ |ਸੁਸ਼ੀਲ ਸ਼ਰਮਾ ਭਾਜਪਾ ਕੌਂਸਲਰ ਨੇ ਬਰਲਟਨ ਪਾਰਕ ਸਮੇਤ ਹੋਰ ਪਾਰਕਾਂ ਦੀ ਮਾੜੀ ਹਾਲਤ ਬਾਰੇ ਜਦੋਂ ਮੁੱਦਾ ਉਠਾਇਆ ਤਾਂ ਅਰੁਣਾ ਅਰੋੜਾ ਸਮੇਤ ਕਈ ਕਾਂਗਰਸੀ ਕੌਂਸਲਰਾਂ ਨੇ ਉਨ੍ਹਾਂ ਨਾਲ ਬਹਿਸ ਕੀਤੀ ਕਿ ਪਿਛਲੇ ਦੱਸ ਸਾਲ ਤੱਕ ਉਨ੍ਹਾਂ ਦੀ ਸਰਕਾਰ ਨੇ ਸ਼ਹਿਰ ਦਾ ਬੇੜਾ ਗ਼ਰਕ ਕੀਤਾ ਹੈ। ਪਹਿਲੀ ਵਾਰ ਲੰਬੇ ਸਮੇਂ ਬਾਅਦ ਸ਼ਹਿਰ ਦੇ ਮਸਲਿਆਂ ਨੂੰ ਲੈ ਕੇ ਹੋਈ ਮੀਟਿੰਗ ਵਿਚ ਜ਼ਿਆਦਾਤਰ ਕੌਂਸਲਰਾਂ ਨੇ ਅਫ਼ਸਰਸ਼ਾਹੀ 'ਤੇ ਜੰਮ ਕੇ ਹਮਲੇ ਕੀਤੇ ਤੇ ਇਹ ਵੀ ਸੰਕੇਤ ਦਿੱਤੇ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਜਵਾਬਦੇਹੀ ਵਧ ਸਕਦੀ ਹੈ। ਕਦੇ ਭਾਜਪਾ ਵਿਚ ਰਹੇ ਮਨਦੀਪ ਜੱਸਲ ਨੇ ਅਫ਼ਸਰਸ਼ਾਹੀ ਦੇ ਤਿੱਖੇ ਹਮਲੇ ਕਰਕੇ ਇਸ ਤਰ੍ਹਾਂ ਦੇ ਸੰਕੇਤ ਵੀ ਦਿੱਤੇ ਹਨ ਕਿ ਜੇਕਰ ਅਫ਼ਸਰਸ਼ਾਹੀ ਕੌਂਸਲਰਾਂ ਦੇ ਕੰਮ ਨਹੀਂ ਕਰਦੀ ਤਾਂ ਉਨ੍ਹਾਂ ਨੂੰ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ।
ਬੈਨਰ ਲੈ ਜਾਣ 'ਤੇ ਪੁਲਿਸ ਦੀਆਂ ਭਾਜਪਾ ਕੌਂਸਲਰਾਂ ਨਾਲ ਝੜਪ
ਨਿਗਮ ਹਾਊਸ ਦੀ ਮੀਟਿੰਗ ਵਿਚ ਵਿਰੋਧੀ ਧਿਰ ਨੇ ਜਾਇਦਾਦ ਟੈਕਸ ਖ਼ਤਮ ਕਰਨ ਦਾ ਮੁੱਦਾ ਉਠਾਇਆ ਪਰ ਸੱਤਾਧਾਰੀ ਪਾਰਟੀ ਨੇ ਪਹਿਲਾਂ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਬੈਨਰ ਜਾਂ ਹੋਰ ਸਾਮਾਨ ਲੈ ਜਾਣ 'ਤੇ ਲੱਗੀ ਅਣਐਲਾਨੀ ਪਾਬੰਦੀ ਦੀ ਕਾਫ਼ੀ ਚਰਚਾ ਰਹੀ। ਮੀਟਿੰਗ ਅਜੇ ਸ਼ੁਰੂ ਨਹੀਂ ਹੋਈ ਸੀ ਤਾਂ ਭਾਜਪਾ ਕੌਂਸਲਰ ਬਲਜੀਤ ਪ੍ਰਿੰਸ ਜਾਇਦਾਦ ਟੈਕਸ ਵਾਲਾ ਬੈਨਰ ਲੈ ਕੇ ਅੰਦਰ ਆਏ ਸਨ ਤੇ ਉਨ੍ਹਾਂ ਨਾਲ ਸੁਸ਼ੀਲ ਸ਼ਰਮਾ, ਸ਼ੈਲੀ ਖੰਨਾ ਨਾਲ ਸਨ। ਇਕ ਨਿਗਮ ਪੁਲਿਸ ਕਰਮੀਂ ਨੇ ਪ੍ਰਿੰਸ ਨੂੰ ਆ ਕੇ ਕਿਹਾ ਕਿ ਉਹ ਬੈਨਰ ਜਾਂ ਹੋਰ ਸਾਮਾਨ ਅੰਦਰ ਨਹੀਂ ਲਿਆ ਸਕਦਾ ਤਾਂ ਇਸ ਨੂੰ ਬਾਹਰ ਭੇਜਣ ਲਈ ਕਿਹਾ ਜਿਸ ਨਾਲ ਭਾਜਪਾ ਕੌਂਸਲਰ ਦੀ ਪੁਲਿਸ ਕਰਮੀਂ ਨਾਲ ਝੜਪ ਹੋ ਗਈ ਤੇ ਕੌਂਸਲਰਾਂ ਦੇ ਵਿਰੋਧ ਤੋਂ ਬਾਅਦ ਪੁਲਿਸ ਕਰਮੀਂ ਨੂੰ ਬਾਹਰ ਜਾਣਾ ਪਿਆ।
ਮਹਿਲਾ ਕੌਂਸਲਰ ਨੇ ਪ੍ਰਮੁੱਖਤਾ ਨਾਲ ਉਠਾਏ ਮਸਲੇ
ਨਿਗਮ ਹਾਊਸ ਦੀ ਮੀਟਿੰਗ ਵਿਚ ਮਹਿਲਾ ਕੌਂਸਲਰਾਂ ਨੇ ਨਾ ਸਿਰਫ਼ ਕਈ ਮੁੱਦਿਆਂ 'ਤੇ ਬਹਿਸ ਕੀਤੀ ਸਗੋਂ ਜ਼ਿਆਦਾਤਰ ਮਹਿਲਾ ਕੌਂਸਲਰਾਂ ਨੇ ਆਪਣੇ ਇਲਾਕੇ ਵਿਚ ਮਸਲੇ ਹੱਲ ਨਾ ਹੋਣ 'ਤੇ ਮੁੱਦੇ ਜੰਮ ਕੇ ਉਠਾਏ ਤੇ ਇਸ ਲਈ ਕਈ ਅਫ਼ਸਰਾਂ ਨੂੰ ਜ਼ਿੰਮੇਵਾਰ ਦੱਸਿਆ। ਯਾਦ ਰਹੇ ਕਿ ਇਸ ਵਾਰ ਮਹਿਲਾ ਕੌਂਸਲਰਾਂ ਦੀ ਗਿਣਤੀ ਜ਼ਿਆਦਾ ਹੈ।
ਮੇਅਰ ਨੂੰ ਦਿੱਤੀਆਂ ਜਨਮ ਦਿਨ ਦੀ ਵਧਾਈਆਂ
ਵਿਰੋਧੀ ਧਿਰ ਤੋਂ ਇਲਾਵਾ ਕਈ ਕਾਂਗਰਸੀ ਕੌਂਸਲਰਾਂ ਨੇ ਮੇਅਰ ਨੂੰ ਜਨਮ ਦਿਨ ਦੀ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।
ਮੀਟਿੰਗ ਵਿਚ ਵਿੱਤੀ ਸੰਕਟ ਦਾ ਅਸਰ
ਨਿਗਮ ਵਿਚ ਵਿੱਤੀ ਸੰਕਟ ਦਾ ਅਸਰ ਵੀ ਸਾਫ਼ ਨਜ਼ਰ ਆਇਆ ਕਿਉਂਕਿ ਹੁਣ ਤੱਕ ਮੀਟਿੰਗ ਵਿਚ ਹੁਣ ਤੱਕ ਸਾਰੇ ਕੌਂਸਲਰਾਂ, ਅਫ਼ਸਰਾਂ, ਮੀਡੀਆ ਕਰਮੀਆਂ ਨੂੰ ਸੈਂਡਵਿਚ, ਬਿਸਕੁਟ ਤੇ ਹੋਰ ਸਾਮਾਨ ਮੰਗਵਾਇਆ ਜਾਂਦਾ ਸੀ ਪਰ ਅੱਜ ਚਾਰ ਲੱਡੂਆਂ ਵਾਲੇ ਡੱਬੇ ਵਿਚ ਚਾਰ-ਚਾਰ ਬਿਸਕੁਟ ਕੌਫ਼ੀ ਸਮੇਤ ਸਾਰਿਆਂ ਨੂੰ ਵੰਡੇ ਗਏ।

587 ਕਰੋੜ ਦਾ ਨਿਗਮ ਦਾ ਬਜਟ ਇਕ ਨਜ਼ਰ

ਜਲੰਧਰ, 20 ਮਾਰਚ (ਮਦਨ ਭਾਰਦਵਾਜ-ਸ਼ਿਵ ਸ਼ਰਮਾ)- ਨਗਰ ਨਿਗਮ ਹਾਊਸ 'ਚ ਸਾਲ 2018-19 ਦਾ ਬਜਟ ਪੇਸ਼ ਕੀਤਾ ਗਿਆ ਉਸ 'ਚ ਨਿਗਮ ਦੀ ਆਮਦਨੀ ਅਤੇ ਖਰਚਿਆਂ ਦਾ ਜਿਹੜਾ ਵੇਰਵਾ ਦਿੱਤਾ ਗਿਆ ਹੈ ਉਹ ਇਸ ਤਰ੍ਹਾਂ ਹੈ :- ਨਗਰ ਨਿਗਮ ਨੇ ਸਾਲ 2018-19 ਦਾ 587 ਕਰੋੜ ਦਾ ਬਜਟ ਪਾਸ ਕਰ ਦਿੱਤਾ | ਬਜਟ 'ਚ 183 ...

ਪੂਰੀ ਖ਼ਬਰ »

ਜਲੰਧਰ 'ਚੋਂ ਕਾਰਾਂ ਚੋਰੀ ਕਰਕੇ ਜੰਮੂ-ਕਸ਼ਮੀਰ 'ਚ ਵੇਚਣ ਵਾਲੇ ਗਰੋਹ ਦਾ ਮੈਂਬਰ ਗਿ੍ਫ਼ਤਾਰ

ਜਲੰਧਰ, 20 ਮਾਰਚ (ਐੱਮ.ਐੱਸ. ਲੋਹੀਆ)- ਪਿਛਲੇ ਲੰਮੇ ਸਮੇਂ ਤੋਂ ਜਲੰਧਰ 'ਚੋਂ ਵੱਡੀ ਗਿਣਤੀ 'ਚ ਕਾਰਾਂ ਚੋਰੀ ਕਰ ਚੁੱਕੇ ਗਰੋਹ ਦੇ ਇਕ ਮੈਂਬਰ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸ਼ਬੀਰ ਅਹਿਮਦ ਪੁੱਤਰ ਨਜ਼ੀਰ ਅਹਿਮਦ ਵਾਸੀ ਪਿੰਡ ਬਿੰਮਡੋਰਾ, ...

ਪੂਰੀ ਖ਼ਬਰ »

ਨਗਰ ਨਿਗਮ ਨੇ 2 ਦੁਕਾਨਾਂ ਕੀਤੀਆਂ ਸੀਲ

ਜਲੰਧਰ, 20 ਮਾਰਚ (ਮਦਨ ਭਾਰਦਵਾਜ)- ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਅੱਜ ਨਾਜਾਇਜ਼ ਉਸਾਰੀਆਂ ਅਤੇ ਵਪਾਰਕ ਸਰਗਰਮੀਆਂ ਕਾਰਨ ਦੋ ਦੁਕਾਨਾਂ ਸੀਲ ਕਰ ਦਿੱਤੀਆਂ | ਇਨ੍ਹਾਂ 'ਚੋਂ ਇਕ ਦੁਕਾਨਦਾਰ ਨੇ ਸੀਿਲੰਗ ਤੋੜ ਕੇ ਦੁਕਾਨ ਖ਼ੋਲ ਲਈ ਜਿਸ ਦੀ ਮੁੜ ਸੀਿਲੰਗ ਕੀਤੀ ਗਈ | ਐਮ. ...

ਪੂਰੀ ਖ਼ਬਰ »

70 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਇਕ ਕਾਰ ਸਣੇ 2 ਗਿ੍ਫ਼ਤਾਰ

ਜਲੰਧਰ, 20 ਮਾਰਚ (ਐੱਮ.ਐੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਵੱਖ-ਵੱਖ ਕਾਰਵਾਈਆਂ ਦੌਰਾਨ 70 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਇਕ ਮਾਰੂਤੀ ਕਾਰ ਸਣੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜੋਤੀ ਚੌਕ ਨੇੜੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ...

ਪੂਰੀ ਖ਼ਬਰ »

ਡੰਪ ਦੇ ਿਖ਼ਲਾਫ਼ ਲੋਕਾਂ ਨੇ ਨਿਗਮ ਕੰਪਲੈਕਸ ਸਾਹਮਣੇ ਕੀਤੀ ਨਾਅਰੇਬਾਜ਼ੀ

ਜਲੰਧਰ, 20 ਮਾਰਚ (ਸ਼ਿਵ)-ਨਿਗਮ ਹਾਊਸ ਵਿਚ ਜਿੱਥੇ ਇਕ ਪਾਸੇ ਮੀਟਿੰਗ ਚੱਲ ਰਹੀ ਸੀ ਤੇ ਦੂਜੇ ਪਾਸੇ ਵਰਿਆਣਾ ਦੇ ਲੋਕਾਂ ਨੇ ਕ੍ਰਿਸ਼ਨ ਲਾਲ ਸ਼ਰਮਾ ਦੀ ਅਗਵਾਈ ਅਤੇ ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਵਾਲੀਆ ਤੇ ਹੋਰ ਵਲੰਟੀਅਰਾਂ ਸਮੇਤ ਵਰਿਆਣਾ ਡੰਪ ਹਟਾਉਣ ਦੇ ...

ਪੂਰੀ ਖ਼ਬਰ »

ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਜਲੰਧਰ, 20 ਮਾਰਚ (ਜਸਪਾਲ ਸਿੰਘ)-ਦਸਮੇਸ਼ ਸਪੋਰਟਸ ਕਲੱਬ ਪਿੰਡ ਫੋਲੜੀਵਾਲ ਵਲੋਂ ਐਨ. ਆਰ. ਆਈ. ਵੀਰਾਂ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 22 ਤੋਂ 25 ਮਾਰਚ ਤੱਕ ਪਿੰਡ ਫੋਲੜੀਵਾਲ ਵਿਖੇ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਐਕਸਪੋਟਰਾਂ ਨੂੰ ਜੀ.ਐੱਸ.ਟੀ ਰਿਫੰਡ ਲੈਣ ਪ੍ਰਤੀ ਕੀਤਾ ਜਾਗਰੂਕ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਇੰਜੀਨੀਅਰਿੰਗ ਐਕਸਪੋਰਟ ਅਤੇ ਪ੍ਰੋਮੋਸ਼ਨ ਕਾਊਸਿਲ ਵਲੋਂ ਐਕਸਪੋਰਟਰਾਂ ਨੂੰ ਜੀ.ਐੱਸ.ਟੀ. ਰਿਫੰਡ ਲੈਣ 'ਚ ਆ ਰਹੀਆਂ ਦਿੱਕਤਾ ਪ੍ਰਤੀ ਜਾਗਰੂਕ ਕਰਨ ਵਾਸਤੇ ਇਕ ਮੀਟਿੰਗ ਦਾ ਪ੍ਰਬੰਧ ਸ਼ਥਾਨਕ ਈ.ਈ.ਪੀ.ਸੀ ਦੇ ਮੁੱਖ ਦਫ਼ਤਰ ਫੋਕਲ ...

ਪੂਰੀ ਖ਼ਬਰ »

ਦੋਆਬਾ ਕਾਲਜ ਵਿਖੇ ਇਗਨੋ ਦੀ ਇੰਡਕਸ਼ਨ ਮੀਟਿੰਗ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਵਿਖੇ ਸਥਾਪਤ ਇਗਨੋ ਦੇ ਸਟੱਡੀ ਸੈਂਟਰ ਦੀ ਇੰਡਕਸ਼ਨ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਡਾ. ਅੰਜਨਾ ਅਸਿਸਟੈਂਟ ਰਿਜਨਲ ਡਾਇਰੈਕਟਰ ਇਗਨੋ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ...

ਪੂਰੀ ਖ਼ਬਰ »

ਵਿਧਾਇਕ ਬੇਰੀ ਤੇ ਮੇਅਰ ਰਾਜਾ ਵਲੋਂ ਲਗਾਈਆਂ ਜਾਣ ਵਾਲੀਆਂ ਐਲ.ਈ.ਡੀ.ਸਟਰੀਟ ਲਾਈਟਾਂ ਦੇ ਕੰਮ ਦਾ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਵਿਧਾਇਕ ਸ੍ਰੀ ਰਜਿੰਦਰ ਬੇਰੀ ਤੇ ਮੇਅਰ ਸ੍ਰੀ ਜਗਦੀਸ਼ ਰਾਜਾ ਵਲੋਂ ਅੱਜ ਸੂਰੀਆ ਇਨਕਲੇਵ ਐਕਸਟੈਂਸ਼ਨ ਵਿਖੇ ਸਰਕਾਰ ਵਲੋਂ ਵੱਡੀ ਲਾਗਤ ਨਾਲ ਲਗਾਈਆਂ ਜਾਣ ਵਾਲੀਆਂ ਐਲ.ਈ.ਡੀ. ਸਟਰੀਟ ਲਾਈਟਾਂ ਦੇ ਕੰਮ ਦਾ ਉਦਘਾਟਨ ...

ਪੂਰੀ ਖ਼ਬਰ »

ਕੇ.ਐਮ.ਵੀ. ਵਿਖੇ ਟੈਕ ਇੰਪਾਵਰਮੈਂਟ ਆਫ਼ ਵੂਮੈਨ ਲੀਡਰਜ਼ ਵਿਸ਼ੇ 'ਤੇ ਵਰਕਸ਼ਾਪ ਸਮਾਪਤ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਵਲੋਂ ਟੈੱਕ ਇੰਪਾਵਰਮੈਂਟ ਆਫ਼ ਵੂਮੈਨ ਵਿਸ਼ੇ 'ਤੇ 6 ਰੋਜ਼ਾ ਵਰਕਸ਼ਾਪ ਸਫ਼ਲਤਾਪੂਰਵਕ ਸਮਾਪਤ ਹੋਈ | ਇਹ ਵਰਕਸ਼ਾਪ ਕੇ.ਐਮ.ਵੀ. ਵੂਮੈਨ ਸਟੱਡੀ ਸੈਂਟਰ ...

ਪੂਰੀ ਖ਼ਬਰ »

ਐਨ. ਆਰ. ਆਈ. ਕਲੱਬ ਨਕੋਦਰ ਨੇ ਜਿੱਤਿਆ ਲਾਂਬੜਾ ਦਾ ਕਬੱਡੀ ਕੱਪ

ਲਾਂਬੜਾ, 20 ਮਾਰਚ (ਕੁਲਜੀਤ ਸਿੰਘ ਸੰਧੂ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਪੋਰਟਸ ਕਲੱਬ ਲਾਂਬੜਾ ਐਨ. ਆਰ. ਆਈ. ਵਲੋਂ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਨੂੰ ਸਮਰਪਿਤ 9ਵਾਂ ਪੇਂਡੂ ਖੇਡ ਮੇਲਾ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਖੇਡ ਸਟੇਡੀਅਮ ਲਾਂਬੜਾ 'ਚ ਕਰਵਾਏ ਗਏ ਇਸ ...

ਪੂਰੀ ਖ਼ਬਰ »

ਸੁਸਾਇਟੀ ਦਾ ਸਥਾਪਨਾ ਦਿਵਸ ਮਨਾਇਆ

ਚੁਗਿੱਟੀ/ਜੰਡੂਸਿੰਘਾ, 20 ਮਾਰਚ (ਨਰਿੰਦਰ ਲਾਗੂ)-ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਵਲੋਂ ਕੋਟਰਾਮਦਾਸ ਵਿਖੇ ਆਪਣੇ 9ਵੇਂ ਸਥਾਪਨਾ ਦਿਵਸ ਮੌਕੇ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਤਮਾਮ ਮੈਂਬਰਾਂ ਨੇ ਹਵਨ ਯੱਗ 'ਚ ਆਹੂਤੀਆਂ ...

ਪੂਰੀ ਖ਼ਬਰ »

ਡਿਪਸ ਸਕੂਲ ਅਰਬਨ ਅਸਟੇਟ ਵਿਖੇ ਅਧਿਆਪਕਾਂ ਲਈ ਕਾਰਜਸ਼ਾਲਾ ਲਗਾਈ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਡਿਪਸ ਸਕੂਲ ਅਰਬਨ ਅਸਟੇਟ ਵਿਖੇ ਡਿਪਸ ਐਜੂਕੇਸ਼ਨਲ ਰਿਸਰਚ ਐਾਡ ਡਿਵੈਲਪਮੈਂਟ ਬੋਰਡ ਵਲੋਂ ਪ੍ਰੀ-ਨਰਸਰੀ ਤੇ ਨਰਸਰੀ ਦੇ ਅਧਿਆਪਕਾਂ ਲਈ ਕਾਰਜਸ਼ਾਲਾ ਮੋਨਿਕਾ ਮਹਿਤਾ ਦੀ ਦੇਖ-ਰੇਖ 'ਚ ਕਰਵਾਈ ਗਈ, ਜਿਸ 'ਚ ਡਿਪਸ ਚੇਨ ਦੇ ਤਕਰੀਬਨ 70 ...

ਪੂਰੀ ਖ਼ਬਰ »

ਨਾਜਾਇਜ਼ ਸੀਵਰ ਦਾ ਮੌਕਾ ਦੇਖਣ ਗਏ ਮੇਅਰ

ਜਲੰਧਰ, 20 ਮਾਰਚ (ਸ਼ਿਵ)-ਬੱਸ ਸਟੈਂਡ ਦੇ ਕੋਲ ਇਕ ਮਾਰਕੀਟ ਵਿਚ ਨਾਜਾਇਜ਼ ਸੀਵਰ ਪੈਣ ਦੇ ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਮੇਅਰ ਜਗਦੀਸ਼ ਰਾਜਾ ਗਏ ਤੇ ਉਨ੍ਹਾਂ ਨੇ ਇਸ ਮਾਮਲੇ 'ਤੇ ਜਾਂਚ ਕਰਵਾਉਣ ਦੀ ਗੱਲ ਕਹੀ ਹੈ | ਸ੍ਰੀ ਰਾਜਾ ਨੂੰ ਸ਼ਿਕਾਇਤ ਮਿਲੀ ਹੈ ਕਿ ਇਸ ਜਗ੍ਹਾ 'ਤੇ ...

ਪੂਰੀ ਖ਼ਬਰ »

ਬੀਤੇ ਦਿਨ ਮਿਲੀ ਨਾਬਾਲਗ ਬੱਚੇ ਦੀ ਲਾਸ਼ ਦੀ ਹੋਈ ਸ਼ਨਾਖਤ

ਮਕਸੂਦਾਂ, 20 ਮਾਰਚ (ਅਮਰਜੀਤ ਸਿੰਘ ਕੋਹਲੀ)-ਭੇਦਭਰੀ ਹਾਲਤ 'ਚ ਮਿਲੀ ਨਾਬਾਲਗ ਬੱਚੇ ਦੀ ਲਾਸ਼ ਦੀ ਅੱਜ ਉਨ੍ਹਾਂ ਦੇ ਪਰਿਵਾਰ ਵਲੋਂ ਪਹਿਚਾਣ ਕਰ ਲਈ ਗਈ | ਅੱਜ ਥਾਣਾ ਡਵੀਜ਼ਨ ਨੰ: 1 ਦੇ ਐਸ.ਐਚ.ਓ. ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਜਿਸ ਜਗ੍ਹਾ ਤੋਂ ਬੱਚੇ ਦੀ ਲਾਸ਼ ਬਰਾਮਦ ...

ਪੂਰੀ ਖ਼ਬਰ »

ਡੀ.ਏ.ਪੀ.ਓ ਅਧੀਨ ਜ਼ਿਲ੍ਹੇ ਨੂੰ ਕਵਰ ਕਰਨ ਲਈ ਜੀਓ ਮੈਪਿੰਗ ਦਾ ਸਹਾਰਾ ਲਵੇਗਾ ਪ੍ਰਸ਼ਾਸਨ-ਡੀ.ਸੀ

ਜਲੰਧਰ, 20 ਮਾਰਚ (ਚੰਦੀਪ ਭੱਲਾ, ਫੁੱਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਰੱਗ ਅਬਿਊਸ ਪ੍ਰੀਵੈਨਸ਼ਨ ਅਫ਼ਸਰ ਪ੍ਰੋਗਰਾਮ ਅਧੀਨ ਸ਼ੁਰੂ ਕੀਤੀ ਜਾ ਰਹੀ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸਾਰੇ ਜ਼ਿਲ੍ਹੇ ਨੂੰ ਕਵਰ ਕਰਨ ਲਈ ਜੀਓ ਮੈਪਿੰਗ ਦਾ ਸਹਾਰਾ ਲਿਆ ਜਾਵੇਗਾ ਤਾਂ ਜੋ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ 'ਚ ਫੇਟ-2018 ਕਰਵਾਈ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਸਥਾਨਕ ਨਾਮਵਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਪਿ੍ੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਦੇਖ-ਰੇਖ ਹੇਠ 40 ਸਾਲਾਂ ਬਾਅਦ ਪ੍ਰਭਾਵਸ਼ਾਲੀ ਫੇਟ-2018 ਕਰਵਾਈ ਗਈ, ਜਿਸ ਵਿਚ ਪਹਿਲੇ ਸੈਸ਼ਨ ਦੌਰਾਨ ਬਾਸਕਟਬਾਲ ਦੇ ...

ਪੂਰੀ ਖ਼ਬਰ »

ਬਾਪ 'ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਲਈ ਦਰ-ਦਰ ਘੁੰਮ ਰਿਹੈ ਫ਼ੌਜੀ ਪੁੁੱਤਰ

ਜਲੰਧਰ, 20 ਮਾਰਚ (ਐੱਮ.ਐੱਸ. ਲੋਹੀਆ)- ਭੋਗਪੁਰ ਦੇ ਨੇੜੇ ਪਿੰਡ ਜੈਦਪੁਰ, ਤਹਿਸੀਲ ਭੁਲੱਥ ਦੇ ਰਹਿਣ ਵਾਲੇ ਇਕ ਫ਼ੌਜੀ ਦਵਿੰਦਰ ਸਿੰਘ ਦੇ ਪਿਤਾ ਦੇਵ ਰਾਜ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ | ਪੂਨੇ 'ਚ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਨੇ ਤਕਨੀਕੀ ਫੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਚ ਹੋਏ ਤਕਨੀਕੀ ਫ਼ੈਸਟੀਵਲ 'ਇਨੋ-ਟੈਕ-2018' ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਇਨਾਮ ਜਿੱਤੇ | ਪਿ੍ੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਾਰੀ ਨਿਕੇਤਨ ਨੇ ਸਵਰਗੀ ਅੰਜਨਾ ਤਲਵਾੜ ਦੀ ਯਾਦ 'ਚ ਕੀਤੀ ਪ੍ਰਾਰਥਨਾ ਸਭਾ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਨਾਰੀ ਨਿਕੇਤਨ ਟਰੱਸਟ ਦੀ ਜਨਰਲ ਸਕੱਤਰ ਅਤੇ ਉੱਘੀ ਸਮਾਜ ਸੇਵਿਕਾ ਸ੍ਰੀਮਤੀ ਅੰਜਨਾ ਤਲਵਾੜ ਜੋ ਬੀਤੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਪਰਿਵਾਰ ਨੂੰ ਵਿਛੋੜਾ ਦੇ ਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ, ਦੀ ਯਾਦ ਵਿਚ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਸਪਾਰਕ-2018 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਨਾਰੀ ਸ਼ਕਤੀਕਰਨ ਦੀ ਪ੍ਰਤੀਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਦੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੀ ਦਿਸ਼ਾ ਨਿਰਦੇਸ਼ਨ ਹੇਠ ਸਪਾਰਕ 2018 ਦੇ ਇੰਟਰ ਕਾਲਜ ਮੈਗਾ ਈਵੈਂਟ ਪ੍ਰਤੀਯੋਗਤਾ ਲਈ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਇੰਜੀਨੀਅਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਦੇ ਐਪਲਾਇਡ ਸਾਇੰਸ ਡਿਪਾਰਟਮੈਂਟ ਵਲੋਂ ਆਗਾਜ਼ ਕਲਚਰਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ | ਜਿਸ ਵਿਚ ਸਭ ਵਿਭਾਗ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ...

ਪੂਰੀ ਖ਼ਬਰ »

ਹਰਭਜਨ ਸਿੰਘ ਦਾ ਸਿੰਗਲ ਟਰੈਕ ਸੁਨੇਹਾ-2 ਰਿਲੀਜ਼

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਉੱਘੇ ਕ੍ਰਿਕਟਰ ਹਰਭਜਨ ਸਿੰਘ (ਭੱਜੀ) ਦਾ ਸਿੰਗਲ ਟਰੈਕ ਸੁਨੇਹਾ-2 ਅੱਜ ਸਥਾਨਕ ਹੋਟਲ ਵਿਖੇ ਹਰਭਜਨ ਸਿੰਘ 'ਤੇ ਗੀਤਾ ਬਸਰਾ ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਟਰਾਲੇ 'ਤੇ ਲੱਦੀ ਭਾਰੀ ਮਸ਼ੀਨਰੀ ਆਟੋ 'ਤੇ ਡਿੱਗੀ

ਮਕਸੂਦਾਂ, 20 ਮਾਰਚ (ਲਖਵਿੰਦਰ ਪਾਠਕ)-ਸੰਜੇ ਗਾਂਧੀ ਨਗਰ ਨੇੜੇ ਹਾਈਵੇ 'ਤੇ ਇਕ ਵੱਡਾ ਹਾਦਸਾ ਉਸ ਸਮੇਂ ਹੁੰਦਾ-ਹੁੰਦਾ ਬਚ ਗਿਆ ਜਦ ਸੜਕ 'ਤੇ ਚੱਲ ਰਿਹਾ ਟਰਾਲਾ ਜਿਸ 'ਤੇ ਲੋਹੇ ਦੀ ਭਾਰੀ ਮਸ਼ੀਨਰੀ ਲੱਦੀ ਹੋਈ ਸੀ ਇਕਦਮ ਟਰਾਲੇ ਤੋਂ ਡਿੱਗ ਕੇ ਸਾਹਮਣੇ ਤੋਂ ਆ ਰਹੇ ਆਟੋ 'ਤੇ ...

ਪੂਰੀ ਖ਼ਬਰ »

ਕੇਜਰੀਵਾਲ ਦਾ ਸਮਰਥਨ

ਜਲੰਧਰ, 20 ਮਾਰਚ (ਸ਼ਿਵ)- ਆਮ ਆਦਮੀ ਪਾਰਟੀ ਦੇ ਆਗੂ ਡਾ. ਸੰਜੀਵ ਸ਼ਰਮਾ ਨੇ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਮੁਆਫ਼ੀ ਮੰਗਣ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਮੁਆਫ਼ੀ ਮੰਗਣੀ ਕੋਈ ਗੁਨਾਹ ਨਹੀਂ ਹੈ ਕਿਉਂਕਿ ਪਾਰਟੀ ਪ੍ਰਧਾਨ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਅਤੇ ਜਾਂਚ ਕੈਂਪ ਦੌਰਾਨ 600 ਤੋਂ ਵੱਧ ਲੋਕਾਂ ਨੇ ਉਠਾਇਆ ਲਾਭ

ਜਲੰਧਰ, 20 ਮਾਰਚ (ਹਰਵਿੰਦਰ ਸਿੰਘ ਫੁੱਲ)-ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਦੇਖ ਰੇਖ ਹੇਠ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਅਤੇ ਚੈਕਅੱਪ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟੁਨ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਕੀਤਾ | ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਵਰਿੰਦਰਾ ਟੂਲਜ਼ ਦੇ ਸਹਿਯੋਗ ਨਾਲ ਲਗਾਏ ਮੁਫ਼ਤ ਮੈਡੀਕਲ ਜਾਂਚ ਅਤੇ ਅੱਖਾ ਦੇ ਆਪ੍ਰੇਸ਼ਨ ਕੈਂਪ

ਜਲੰਧਰ, 20 (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਪ੍ਰਬੰਧਾ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਗੋਬਿੰਦ ਹਸਪਤਾਲ ਵਲੋਂ ਵਰਿੰਦਰਾਟੂਲਜ਼ ਵਰਿਆਨਾ ਦੇ ਸਹਿਯੋਗ ਨਾਲ ਅੱਜ ਇਕ ਵਿਸ਼ਾਲ ਮੈਡੀਕਲ ਜਾਂਚ ਅਤੇ ਅੱਖਾਂ ਦੇ ਅਪ੍ਰੇਸ਼ਨਾਂ ਦਾ ...

ਪੂਰੀ ਖ਼ਬਰ »

ਸ਼ਹਿਜ਼ਾਦਾ ਹਜ਼ਰਤ ਰਹਿਮਤ ਅਲੀ ਸ਼ਾਹ ਦਾ ਜਨਮ ਦਿਹਾੜਾ 22 ਨੂੰ

ਜਮਸ਼ੇਰ ਖਾਸ, 20 ਮਾਰਚ (ਕਪੂਰ)-ਦਰਬਾਰ ਬਾਬਾ ਜਾਹਰਾ ਪੀਰ ਜਮਸ਼ੇਰ ਖਾਸ ਵਿਖੇ 22 ਮਾਰਚ, ਦਿਨ ਵੀਰਵਾਰ ਨੂੰ ਸਇਦ ਬਾਬਾ ਮੁਹੰਮਦ ਅਲੀ ਬੀਬੀ ਫਾਤਿਮਾ ਦੇ ਨਵਾਸੇ ਸ਼ਹਿਜ਼ਾਦਾ ਹਜ਼ਰਤ ਰਹਿਮਤ ਅਲੀ ਸ਼ਾਹ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਮੁੱਖ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਵਿਖੇ ਕੈਮਿਸਟਰੀ ਤੇ ਫ਼ਿਜ਼ਿਕਸ ਵਿਭਾਗ ਵਲੋਂ ਰਾਸ਼ਟਰੀ ਕਾਨਫ਼ਰੰਸ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਸਥਾਨਕ ਵਿੱਦਿਅਕ ਸੰਸਥਾ ਡੀ. ਏ. ਵੀ. ਕਾਲਜ ਵਿਖੇ ਕੈਮਿਸਟਰੀ ਤੇ ਫਿਜ਼ਿਕਸ ਵਿਭਾਗ ਵਲੋਂ ਸੀ.ਐੱਸ.ਆਈ.ਆਰ ਦੇ ਸਹਿਯੋਗ ਨਾਲ 'ਮੈਟੀਰੀਅਲ ਸਾਇੰਸ ਐਪਲੀਕੇਸ਼ਨਜ਼ ਇਨ ਐਨਰਜੀ ਐਾਡ ਇੰਨਵਾਰਿਵਮੈਂਟ' ਵਿਸ਼ੇ 'ਤੇ ਇਕ ਦਿਨਾਂ ਰਾਸ਼ਟਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਾਨਵਤਾ ਦੇ ਚਾਨਣ ਮੁਨਾਰੇ-ਸੰਤ ਸੁਖਵੰਤ ਸਿੰਘ

ਮੰਡ (ਜਲੰਧਰ), 20 ਮਾਰਚ (ਬਲਜੀਤ ਸਿੰਘ ਸੋਹਲ)-ਗੁਰਦੁਆਰਾ ਬਾਬਾ ਝੰਡਾ ਪਿੰਡ ਨਾਹਲ ਵਿਖੇ ਸਾਲਾਨਾ ਜੋੜ ਮੇਲਾ ਇਲਾਕਾ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪਾ ਕੇ ਮਨਾਇਆ ਗਿਆ | ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਖਾਣ ਵਾਲੀਆਂ ਵਸਤਾਂ ਦੇ 22 ਸੈਂਪਲ ਭਰੇ

ਜਲੰਧਰ, 20 ਮਾਰਚ (ਐੱਮ.ਐੱਸ. ਲੋਹੀਆ)- ਸਿਹਤ ਵਿਭਾਗ ਦੀ ਟੀਮ ਨੇ ਫੂਡ ਸੇਫ਼ਟੀ ਅਫ਼ਸਰ ਸ੍ਰੀਮਤੀ ਦਿਵਿਆ ਭਗਤ ਦੀ ਅਗਵਾਈ ਹੇਠ ਮਿੱਠਾਪੁਰ ਰੋਡ, ਚੀਮਾ ਚੌਕ, ਕਿਊਰੋ ਮਾਲ, ਵਡਾਲਾ ਚੌਕ ਅਤੇ ਗ੍ਰੀਨ ਮਾਡਲ ਟਾਊਨ ਦੇ ਖੇਤਰ 'ਚੋਂ ਦਹੀਂ, ਪਨੀਰ, ਆਟਾ, ਮੈਦਾ, ਮੈਗੀ, ਬਿਸਕੁੱਟ, ਰੱਸ, ...

ਪੂਰੀ ਖ਼ਬਰ »

ਸ਼ਾਹਕੋਟ ਪੁਲਿਸ ਵਲੋਂ ਵੇਅਰ ਹਾਊਸ ਕੋਟਲੀ ਗਾਜਰਾਂ ਤੋਂ ਚੋਰੀ ਹੋਏ 668 ਗੱ ਟੇ ਚਾਵਲ ਬਰਾਮਦ

ਸ਼ਾਹਕੋਟ, 20 ਮਾਰਚ (ਸਚਦੇਵਾ)- ਗੁਰਪ੍ਰੀਤ ਸਿੰਘ ਭੁੱਲਰ ਐੱਸ.ਐੱਸ.ਪੀ. (ਦਿਹਾਤੀ) ਜਲੰਧਰ ਬਲਕਾਰ ਸਿੰਘ ਐੱਸ.ਪੀ (ਇੰਨਵੈਸਟੀਗੇਸ਼ਨ) ਅਤੇ ਏ.ਐੱਸ.ਪੀ. ਸੰਦੀਪ ਕੁਮਾਰ ਮਲਿਕ (ਆਈ.ਪੀ.ਐੱਸ) ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਮੁੱਖ ਅਫ਼ਸਰ ...

ਪੂਰੀ ਖ਼ਬਰ »

ਅਣਪਛਾਤੇ ਚੋਰਾਂ ਵਲੋਂ ਦੁਕਾਨ 'ਚੋਂ ਗੈਸ ਸਿਲੰਡਰ ਅਤੇ ਨਕਦੀ ਚੋਰੀ

ਅੱਪਰਾ, 20 ਮਾਰਚ (ਮਨਜਿੰਦਰ ਅਰੋੜਾ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਕਸਬਾ ਅੱਪਰਾ ਦੇ ਬੰਗਾ ਰੋਡ 'ਤੇ ਸਥਿਤ ਇਕ ਢਾਬੇ ਦੇ ਪਿਛਲੇ ਪਾਸਿਓਾ ਦਰਵਾਜੇ ਦੋ ਨਾਲੋਂ ਕੰਧ ਪਾੜ ਕੇ ਗੈਸ ਸਿਲੰਡਰ ਅਤੇ ਨਕਦੀ ਚੋਰੀ ਕਰ ਕੇ ਰਫੂ ਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ...

ਪੂਰੀ ਖ਼ਬਰ »

ਪੁਲਿਸ ਡੀ. ਏ. ਵੀ. ਸਕੂਲ ਵਿਖੇ ਓਰੀਐਾਟੇਸ਼ਨ ਪ੍ਰੋਗਰਾਮ ਕਰਵਾਇਆ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਪੀ. ਏ. ਪੀ. ਕੈਂਪਸ ਜਲੰਧਰ ਵਿਖੇ ਨਰਸਰੀ ਦੇ ਵਿਦਿਆਰਥੀਆਂ ਲਈ ਓਰੀਐਾਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਰਹਿਨੁਮਾਈ ਹੇਠ ਇਹ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਕੇ. ਐਮ. ਵੀ. ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਦੌਰਾ ਕੀਤਾ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ਼ ਕਾਮਰਸ ਐਾਡ ਬਿਜ਼ਨੈੱਸ ਐਡਮਨਿਸਟੇ੍ਰਸ਼ਨ ਵਲੋਂ ਵਿਦਿਆਰਥੀਆਂ ਲਈ ਨੈਸ਼ਨਲ ਇੰਸਟੀਚਿਊਟ ਆਫ਼ ਸਕਿਓਰਟੀਜ਼ ਮਾਰਕੀਟ ...

ਪੂਰੀ ਖ਼ਬਰ »

ਉੱਚਾ ਪਿੰਡ 'ਚ ਭਿੜਨਗੇ ਕੁਸ਼ਤੀ ਕਲੱਬਾਂ ਦੇ ਪਹਿਲਵਾਨ-ਪਦਮਸ੍ਰੀ ਕਰਤਾਰ ਸਿੰਘ

ਜਲੰਧਰ, 20 ਮਾਰਚ (ਜਤਿੰਦਰ ਸਾਬੀ)- ਪੰਜਾਬ ਕੁਸ਼ਤੀ ਸੰਸਥਾਂ ਦੇ ਪ੍ਰਧਾਨ ਪਦਮਸ੍ਰੀ ਕਰਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਪੂਰਥਲਾ ਦੇ ਨਜ਼ਦੀਕ ਪੈਂਦੇ ਉੱਚਾ ਪਿੰਡ ਵਿਖੇ 22 ਮਾਰਚ ਨੂੰ ਚੋਟੀ ਦੀਆਂ ਕੁਸ਼ਤੀ ਕਲੱਬਾਂ ਦੇ ਪਹਿਲਵਾਨਾਂ ਦੇ ਭੇੜ ਹੋਣਗੇ | ...

ਪੂਰੀ ਖ਼ਬਰ »

ਸੂਰੀਆ ਐਨਕਲੇਵ ਦੇ ਜ਼ਮੀਨ ਮਾਮਲੇ ਵਿਚ ਬਣੀ 5 ਮੈਂਬਰੀ ਕਮੇਟੀ

ਜਲੰਧਰ, 20 ਮਾਰਚ (ਸ਼ਿਵ)- ਲੋਕਾਂ ਦੇ ਵਿਰੋਧ ਤੋਂ ਬਾਅਦ ਸੂਰੀਆ ਐਨਕਲੇਵ 170 ਏਕੜ ਸਕੀਮ ਦੇ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੇ ਜ਼ਮੀਨਾਂ ਦੀਆਂ ਹੋਰ ਰਕਮਾਂ ਦੇਣ ਦੇ ਮਾਮਲੇ ਵਿਚ ਇੰਪਰੂਵਮੈਂਟ ਟਰੱਸਟ ਨੇ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਹੜੀ ਕਿ ...

ਪੂਰੀ ਖ਼ਬਰ »

ਪੰਜਾਬ ਪੁੁਲਿਸ ਦੇ ਜੂਡੋ ਖਿਡਾਰੀਆਂ ਦੇ ਮੈਟਾਂ ਦੀ ਹਾਲਤ ਬਣੀ ਤਰਸਯੋਗ

ਜਲੰਧਰ, 20 ਮਾਰਚ (ਜਤਿੰਦਰ ਸਾਬੀ)- ਕਾਮਨਵੈਲਥ ਗੇਮਜ਼, ਰਾਸ਼ਟਰਮੰਡਲ ਚੈਂਪੀਅਨਸ਼ਿਪ, ਏਸ਼ੀਅਨ ਜੂਡੋ ਚੈਂਪੀਅਨਸ਼ਿਪ, ਸਾਊਥ ਏਸ਼ੀਅਨ ਗੇਮਜ਼ ਜੂਡੋ ਚੈਂਪੀਅਨਸ਼ਿਪ, ਵਿਸ਼ਵ ਪੁਲਿਸ ਖੇਡਾਂ ਤੋਂ ਇਲਾਵਾ ਉਲੰਪਿਕ ਖੇਡਾਂ ਦੇ ਹਿੱਸਾ ਲੈ ਕੇ ਪੰਜਾਬ ਪੁੁਲਿਸ ਤੇ ਪੰਜਾਬ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਬੋਝ ਤੋਂ ਮੁਕਤ ਕਰਨ ਲਈ ਗਤੀਵਿਧੀ ਕਰਵਾਈ

ਜਲੰਧਰ, 20 ਮਾਰਚ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਸਕੂਲ ਰਾਮਾ ਮੰਡੀ ਜਲੰਧਰ ਵਿਖੇ ਪਿ੍ੰਸੀਪਲ ਐੱਸ. ਵੀ. ਐੱਸ. ਭੰਡਾਰੀ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਬੋਝ ਤੋਂ ਮੁਕਤ ਹੋਣ ਲਈ ਗਤੀਵਿਧੀ 'ਸਪਰਿੰਗ ਬਲਾਸਟ' ਕਰਵਾਈ ਗਈ, ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਢਿੱਲਵਾਂ 'ਚ ਸਾਲਾਨਾ ਜੋੜ ਮੇਲਾ ਕਰਵਾਇਆ

ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਢਿੱਲਵਾਂ ਵਿਖੇ ਲੱਖਾ ਸਿੰਘ ਦੇ ਸਮੂਹ ਪਰਿਵਾਰ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ 7ਵਾਂ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਮਨਜਿੰਦਰ ਸਿੰਘ (ਰਾਏਪੁਰ ...

ਪੂਰੀ ਖ਼ਬਰ »

ਆਮਦਨ ਕਰ ਵਿਭਾਗ ਨੇ ਕੀਤਾ ਵਪਾਰਕ ਅਦਾਰੇ ਦਾ ਸਰਵੇਖਣ

ਜਲੰਧਰ, 20 ਮਾਰਚ (ਸ਼ਿਵ)- ਆਮਦਨ ਕਰ ਵਿਭਾਗ ਨੇ ਘੱਟ ਟੈਕਸ ਆਉਣ ਦੇ ਖ਼ਦਸ਼ੇ ਕਰਕੇ ਨਕੋਦਰ ਰੋਡ ਸਥਿਤ ਛਾਪਾ ਮਾਰ ਕੇ ਸਰਵੇਖਣ ਕਰਨ ਦਾ ਕੰਮ ਸ਼ੁਰੂ ਕੀਤਾ ਹੈ | ਇਹ ਸਰਵੇਖਣ ਟੀ.ਐਮ. ਸ਼ਿਵਾ ਕੁਮਾਰ ਪ੍ਰਧਾਨ ਆਮਦਨ ਕਮਿਸ਼ਨਰ ਜਲੰਧਰ ਦੇ ਹਦਾਇਤ 'ਤੇ ਸ੍ਰੀਮਤੀ ਬਲਵਿੰਦਰ ਕੌਰ ...

ਪੂਰੀ ਖ਼ਬਰ »

ਰਾਮ ਨਗਰ ਦੀ ਮਸ਼ਹੂਰ ਦਰਗਾਹ 'ਚ ਚੋਰੀ

ਮਕਸੂਦਾਂ, 20 ਮਾਰਚ (ਅਮਰਜੀਤ ਸਿੰਘ ਕੋਹਲੀ)-ਥਾਣਾ 1 ਦੇ ਅਧੀਨ ਆਉਂਦੇ ਰਾਮ ਨਗਰ ਦੀ ਮਸ਼ਹੂਰ ਦਰਗਾਹ ਬੀਬੀ ਸਰਕਾਰ ਬਾਬਾ ਸੇਲਾਨੀ ਹਜ਼ਰਤ ਬਾਬਾ ਫ਼ਰੀਦਾ ਸ਼ਕਰਗੰਜ ਤੋਂ ਬੀਤੀ ਰਾਤ 50000 ਰੁਪਏ ਤੋਂ ਜ਼ਿਆਦਾ ਦੀ ਨਕਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਦਰਗਾਹ ਦੇ ਮੁੱਖ ...

ਪੂਰੀ ਖ਼ਬਰ »

ਨਿਗਮ ਹਾਊਸ 'ਚ ਗੂੰਜਿਆ 80 ਵਾਰਡਾਂ ਦੇ ਖ਼ਰਚ ਦਾ ਮਾਮਲਾ

ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਕਿਹਾ ਕਿ ਵਾਟਰ ਸਪਲਾਈ, ਸੀਵਰੇਜ, ਸਟਰੀਟ ਲਾਈਟ ਆਦਿ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ 'ਤੇ ਲਿਆ ਜਾਏ ਅਤੇ ਇਨ੍ਹਾਂ ਸ਼ਿਕਾਇਤਾਂ ਸਬੰਧੀ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕੀਤਾ ਜਾਏ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ...

ਪੂਰੀ ਖ਼ਬਰ »

ਨਿਗਮ ਹਾਊਸ 'ਚ ਗੂੰਜਿਆ 80 ਵਾਰਡਾਂ ਦੇ ਖ਼ਰਚ ਦਾ ਮਾਮਲਾ

ਜਲੰਧਰ, 20 ਮਾਰਚ (ਮਦਨ ਭਾਰਦਵਾਜ-ਸ਼ਿਵ ਸ਼ਰਮਾ)- ਨਗਰ ਨਿਗਮ ਹਾਊਸ 'ਚ ਉਸ ਸਮੇਂ 80 ਵਾਰਡਾਂ ਦੇ ਖ਼ਰਚ ਦਾ ਮਾਮਲਾ ਗੂੰਜਿਆਂ ਅਤੇ ਇਹ ਕਿੱਥੇ ਖ਼ਰਚ ਹੋਏ ਇਨ੍ਹਾਂ ਦੀ ਜਾਂਚ ਕਰਾਈ ਜਾਏ | ਇਹ ਮਾਮਲਾ ਕੌਾਸਲਰ ਸ਼ਵੇਤਾ ਧੀਰ ਨੇ ਹਾਊਸ 'ਚ ਉਠਾਇਆ ਅਤੇ ਕਿਹਾ ਕਿ ਮੇਅਰ ਸਾਹਿਬ ਨੇ ...

ਪੂਰੀ ਖ਼ਬਰ »

ਮੀਟਰ ਕੱਟਣ ਆਏ ਬਿਜਲੀ ਕਰਮਚਾਰੀਆਂ ਦੀ ਰੇਲ ਕਰਮਚਾਰੀ ਵਲੋਂ ਕੁੱਟਮਾਰ

ਜਲੰਧਰ ਛਾਉਣੀ, 20 ਮਾਰਚ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਖੇਤਰ ਦਕੋਹਾ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਾਵਰਕਾਮ ਦੇ ਕੁਝ ਕਰਮਚਾਰੀਆਂ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਖ਼ਪਤਕਾਰਾਂ ਦੇ ਬਿਜਲੀ ਕੁਨੈੱਕਸ਼ਨ ਕੱਟਣ ਗਏ ਤਾਂ ...

ਪੂਰੀ ਖ਼ਬਰ »

ਜਾਅਲੀ ਜ਼ਮਾਨਤ ਦੇਣ ਅਤੇ ਲੁੱਟ ਦੇ ਮਾਮਲੇ 'ਚ 2 ਔਰਤਾਂ ਗਿ੍ਫ਼ਤਾਰ

ਜਲੰਧਰ, 20 ਮਾਰਚ (ਐੱਮ.ਐੱਸ. ਲੋਹੀਆ)- ਜਾਅਲੀ ਜ਼ਮਾਨਤ ਦੇਣ ਵਾਲੀ ਇਕ ਔਰਤ ਅਤੇ ਲੁੱਟ ਦੀ ਵਾਰਦਾਤ 'ਚ ਸ਼ਾਮਿਲ ਇਕ ਔਰਤ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਸ ਦੇ ਨਾਲ ਹੀ ਪੁਲਿਸ ਨੇ ਇਕ ਭਗੌੜੇ ਨੂੰ ਅਤੇ ਮੋਟਰਸਾਈਕਲ 'ਤੇ ਜਾਅਲੀ ਨੰਬਰ ...

ਪੂਰੀ ਖ਼ਬਰ »

ਆਈਲਟਸ ਵਿਚ ਸਫ਼ਲਤਾ ਲਈ ਸਹੀ ਅਕੈਡਮੀ ਦੀ ਚੋਣ ਜ਼ਰੂਰੀ

ਜਲੰਧਰ, 20 ਮਾਰਚ (ਅ. ਬ.)-ਵਿਦਿਆਰਥੀਆਂ ਨੂੰ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸੱਚ ਕਰਨ ਲਈ ਆਈਲਟਸ ਵਿਚੋਂ ਚੰਗੇ ਬੈਂਡ ਲੈਣੇ ਬਹੁਤ ਜ਼ਰੂਰੀ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਈਲਸਟੋਨ ਦੇ ਐਮ. ਡੀ. ਮਨਜਿੰਦਰਪਾਲ ਸਿੰਘ ਮਾਘੋ ਨੇ ਕਿਹਾ ਕਿ ਆਈਲਟਸ ਕਰਨ ਲਈ ਸਹੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX