ਤਾਜਾ ਖ਼ਬਰਾਂ


ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਠੱਠੀ ਭਾਈ, 21 ਨਵੰਬਰ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਭਗਵੰਤ ਮਾਨ 22 ਨਵੰਬਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ...
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਫ਼ਤਿਹਗੜ੍ਹ ਸਾਹਿਬ, 21 ਨਵੰਬਰ (ਅਰੁਣ ਆਹੂਜਾ)- ਪਿਛਲੀ ਅਕਾਲੀ ਸਰਕਾਰ ਸਮੇਂ ਹੋਂਦ 'ਚ ਆਏ ਬਿਜਲੀ ਮਾਫ਼ੀਆ, ਰੇਤ ਮਾਫ਼ੀਆ, ਲੈਂਡ ਮਾਫ਼ੀਆਂ, ਕੇਬਲ ਮਾਫ਼ੀਆ ਤੇ ਗੁੰਡਾ ਟੈਕਸ ...
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਨਵੀਂ ਦਿੱਲੀ, 21 ਨਵੰਬਰ- ਟੈਰਰ ਫੰਡਿੰਗ ਮਾਮਲੇ 'ਚ ਈ.ਡੀ. ਨੇ ਕਸ਼ਮੀਰ 'ਚ ਹਿਜ਼ਬੁਲ ਮੁਜ਼ਾਹਦੀਨ ਦੇ ਅੱਤਵਾਦੀਆਂ ਦੀ ਜਾਇਦਾਦ ਨੂੰ ਜ਼ਬਤ ਕਰ...
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਸਮਾਣਾ(ਪਟਿਆਲਾ) 21 ਨਵੰਬਰ (ਸਾਹਿਬ ਸਿੰਘ)- ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦਾ ਫ਼ੋਨ ਸੀ.ਆਈ.ਏ. ਸਮਾਣਾ ਦੇ ਸਾਬਕਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਵਲੋਂ ਕਥਿਤ ਟੈਪ ਕਰਨ ਦਾ ਮਾਮਲਾ ਗਰਮਾ...
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਸੁਲਤਾਨਵਿੰਡ, 21 ਨਵੰਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ-ਜਲੰਧਰ ਜੀ.ਟੀ ਰੋਤ ਸਥਿਤ ਟੀ ਪੁਆਇੰਟ ਨਿਊ ਅੰਮ੍ਰਿਤਸਰ ਵਿਖੇ ਆਈ ਟਵੰਟੀ ਕਾਰ 'ਚ ਅਣਪਛਾਤੇ ਸਵਾਰ ਵਿਅਕਤੀਆਂ ਵੱਲੋਂ ਦੂਜੇ ਕਾਰ ਸਵਾਰ ਵਿਅਕਤੀ ...
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਅੱਜ ਸ਼ੁਰੂ ਹੋਈਆਂ ਪੰਜਾਬ ਸਕੂਲੀ ਖੇਡਾਂ 'ਚ ਡਿਊਟੀ 'ਚ ਕੁਤਾਹੀ ਕਾਰਣ ਜੋਗਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੋਦਾ (ਸ੍ਰੀ ਮੁਕਤਸਰ ਸਾਹਿਬ) ਨੂੰ ਤਤਕਾਲ...
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਸੰਗਰੂਰ, 21 ਨਵੰਬਰ (ਧੀਰਜ ਪਸ਼ੋਰੀਆ)- ਸੰਗਰੂਰ ਵਿਖੇ ਵੱਖ-ਵੱਖ ਪੱਕੇ ਮੋਰਚੇ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਅਤੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਵਲੋਂ ਇੱਕਜੁੱਟ ਹੋ ਕੇ 24 ਨਵੰਬਰ ਨੂੰ....
ਆਮਿਰ ਖ਼ਾਨ ਨੇ ਰੂਪਨਗਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਟੇਕਿਆ ਮੱਥਾ
. . .  1 day ago
ਰੂਪਨਗਰ, 21 ਨਵੰਬਰ (ਸਤਨਾਮ ਸਿੰਘ ਸੱਤੀ)- ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅੱਜ ਦੁਪਹਿਰ ਕਰੀਬ 1 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਮੱਥਾ ਟੇਕਣ ਪੁੱਜੇ। ਉਹ...
ਜਮੀਅਤ ਉਲਮਾ-ਏ-ਹਿੰਦ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ 'ਚ ਨਹੀਂ ਦਾਇਰ ਕਰੇਗਾ ਸਮੀਖਿਆ ਪਟੀਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਜਮੀਅਤ ਉਲਮਾ-ਏ-ਹਿੰਦ ਨੇ ਇੱਕ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਜਮੀਅਤ ਉਲਮਾ-ਏ-ਹਿੰਦ ਨੇ ਇੱਕ ਪ੍ਰਸਤਾਵ ਪਾਸ ਕੀਤਾ ਹੈ ਕਿ ਉਹ ਬਾਬਰੀ ਮਸਜਿਦ...
ਸਰਾਏ ਅਮਾਨਤ ਖਾਂ ਪਹੁੰਚੀ ਮਨਦੀਪ ਦੀ ਮ੍ਰਿਤਕ ਦੇਹ, ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਈ ਸੀ ਮੌਤ
. . .  1 day ago
ਸਰਾਏ ਅਮਾਨਤ ਖਾਂ, 21 ਨਵੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਗੰਡੀ ਵਿੰਡ ਦੇ ਵਸਨੀਕ 23 ਸਾਲਾ ਨੌਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਘਰ ਪਹੁੰਚ ਗਈ ਹੈ ਅਤੇ ਹੁਣ ਉਸ...
ਬੈਂਕ 'ਚ ਪੈਸੇ ਜਮਾ ਕਰਵਾਉਣ ਗਏ ਪ੍ਰਵਾਸੀ ਮਜ਼ਦੂਰ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਇਆ ਵਿਅਕਤੀ
. . .  1 day ago
ਗੁਰਦਾਸਪੁਰ, 21 ਨਵੰਬਰ (ਆਲਮਬੀਰ ਸਿੰਘ)- ਸਥਾਨਕ ਸ਼ਹਿਰ ਦੇ ਮੰਡੀ ਰੋਡ ਸਥਿਤ ਸੈਂਟਰਲ ਬੈਂਕ ਵਿਖੇ ਅੱਜ ਸਵੇਰੇ ਪੈਸੇ ਜਮਾ ਕਰਵਾਉਣ ਗਏ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਇੱਕ ਵਿਅਕਤੀ 50 ਹਜ਼ਾਰ ਰੁਪਏ...
ਗੁਰੂਹਰਸਹਾਏ ਸ਼ਹਿਰ 'ਚ ਡੇਂਗੂ ਨੇ ਦਿੱਤੀ ਦਸਤਕ
. . .  1 day ago
ਗੁਰੂਹਰਸਹਾਏ, 21 ਨਵੰਬਰ (ਕਪਿਲ ਕੰਧਾਰੀ)- ਇੱਕ ਪਾਸੇ ਜਿੱਥੇ ਗੁਰੂਹਰਸਹਾਏ 'ਚ 4 ਦਸੰਬਰ ਨੂੰ ਅੰਤਰਰਾਸ਼ਟਰੀ ਕਬੱਡੀ ਮੈਚ ਹੋਣ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰ 'ਚ ਡੇਂਗੂ ਦਾ ਕਹਿਰ ਸ਼ੁਰੂ...
ਬੇਅੰਤ ਸਿੰਘ ਦੀ ਸਰਕਾਰ ਵਾਂਗ ਪੰਜਾਬ 'ਚ ਸਮੁੱਚੇ ਅਧਿਕਾਰਾਂ ਦਾ ਹੋ ਰਿਹੈ ਘਾਣ- ਮਜੀਠੀਆ
. . .  1 day ago
ਚੰਡੀਗੜ੍ਹ, 21 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਦਬੋਚਿਆ
. . .  1 day ago
ਬਠਿੰਡਾ, 21 ਨਵੰਬਰ (ਨਾਇਬ ਸਿੱਧੂ)- ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਅੱਜ ਵਾਰੰਟ ਸਟਾਫ਼ ਇੱਕ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ...
ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 21 ਨਵੰਬਰ- ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪਾਣੀ ਦੇ ਸੈਂਪਲਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ...
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  1 day ago
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  1 day ago
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  1 day ago
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  1 day ago
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  1 day ago
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  1 day ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  1 day ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  1 day ago
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  1 day ago
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  1 day ago
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  1 day ago
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  1 day ago
ਅੰਮ੍ਰਿਤਸਰ ਦੇ ਪਿੰਡ ਵਰਪਾਲ ਵਿਖੇ ਵਿਅਕਤੀ ਦਾ ਕਤਲ
. . .  1 day ago
ਜੇ. ਐੱਨ. ਯੂ. ਅਤੇ ਜੰਮੂ-ਕਸ਼ਮੀਰ 'ਤੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ
. . .  1 day ago
ਪਰਾਲੀ ਸਾੜਨ ਵਾਲੇ ਕਿਸਾਨਾਂ ਸਿਰ ਮੜ੍ਹੇ ਮੁਕੱਦਮੇ ਰੱਦ ਕਰਾਉਣ ਲਈ ਡੀ. ਐੱਸ. ਪੀ. ਦਫ਼ਤਰਾਂ ਅੱਗੇ ਧਰਨੇ 25 ਨੂੰ
. . .  1 day ago
ਸਕੂਲ ਦੀਆਂ ਲੜਕੀਆਂ ਨੂੰ ਛੇੜਨ ਤੋਂ ਰੋਕਣ 'ਤੇ ਮਨਚਲਿਆਂ ਨੇ ਨੌਜਵਾਨ ਦੀ ਧੌਣ 'ਚ ਮਾਰੀ ਗੋਲੀ
. . .  1 day ago
ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ 'ਚ ਅੱਜ ਮਨਾਇਆ ਜਾ ਰਿਹਾ ਹੈ ਗਿਆਨ ਉਤਸਵ
. . .  1 day ago
ਅਧਿਆਪਕਾਂ ਦੇ ਸੰਘਰਸ਼ ਨੂੰ ਤਿੱਖਾ ਰੂਪ ਦੇਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਅੱਜ ਸੰਗਰੂਰ 'ਚ ਹੋਣਗੀਆਂ ਇਕੱਠੀਆਂ
. . .  1 day ago
ਆਵਾਰਾ ਪਸ਼ੂ ਨੇ ਲਈ ਵਿਅਕਤੀ ਦੀ ਜਾਨ
. . .  1 day ago
ਦਿੱਲੀ ਐਨ.ਸੀ.ਆਰ. ਦੀ ਹਵਾ ਦਾ ਜ਼ਹਿਰੀਲਾ ਰਹਿਣਾ ਜਾਰੀ
. . .  1 day ago
ਮਹਾਰਾਸ਼ਟਰ ਸਿਆਸੀ ਸੰਕਟ : ਅੱਜ ਫਿਰ ਹੋਵੇਗੀ ਐਨ.ਸੀ.ਪੀ- ਕਾਂਗਰਸ ਦੀ ਬੈਠਕ
. . .  1 day ago
ਅੱਜ ਦਾ ਵਿਚਾਰ
. . .  1 day ago
ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  2 days ago
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  2 days ago
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  2 days ago
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  2 days ago
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  2 days ago
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  2 days ago
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  2 days ago
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  2 days ago
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  2 days ago
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  2 days ago
ਜਲਦ ਹੋਵੇਗੀ ਭਾਰਤ-ਪਾਕਿ ਅਧਿਕਾਰੀਆਂ ਵਿਚਾਲੇ ਬੈਠਕ, ਸ਼ਰਧਾਲੂਆਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਹੋਵੇਗੀ ਚਰਚਾ
. . .  2 days ago
ਗੁਰੂਹਰਸਹਾਏ : ਵਿਸ਼ਵ ਕਬੱਡੀ ਕੱਪ ਦੇ ਚਾਰ ਦਸੰਬਰ ਨੂੰ ਹੋਣ ਵਾਲੇ ਮੈਚ ਸੰਬੰਧੀ ਡੀ. ਸੀ. ਫ਼ਿਰੋਜ਼ਪੁਰ ਵਲੋਂ ਸਟੇਡੀਅਮ ਦਾ ਦੌਰਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਚੇਤ ਸੰਮਤ 550

ਪਹਿਲਾ ਸਫ਼ਾ

ਕੁਪਵਾੜਾ ਮੁਕਾਬਲੇ 'ਚ 5 ਜਵਾਨ ਸ਼ਹੀਦ

• ਚਾਰ ਹੋਰ ਜ਼ਖ਼ਮੀ • ਹੁਣ ਤੱਕ 5 ਅੱਤਵਾਦੀ ਵੀ ਮਾਰੇ ਗਏ

— ਮਨਜੀਤ ਸਿੰਘ —
ਸ੍ਰੀਨਗਰ, 21 ਮਾਰਚ-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਹੈਲਮਥਪੋਰਾ ਦੇ ਚੱਕ ਫਤਿਹਖਾਨ ਜੰਗਲੀ ਇਲਾਕੇ ਵਿਖੇ ਸੁਰੱਖਿਆ ਬਲਾਂ ਅਤੇ ਸੰਭਾਵਿਤ ਵਿਦੇਸ਼ੀ ਲਸ਼ਕਰ ਤੇ ਅਲਬਦਰ ਗਰੁੱਪ ਦੇ ਅੱਤਵਾਦੀਆਂ ਵਿਚਾਲੇ 48 ਘੰਟੇ ਚੱਲਿਆ ਮੁਕਾਬਲਾ ਅੱਜ ਦੇਰ ਰਾਤ ਸਮਾਪਤ ਹੋ ਗਿਆ | ਮੁਕਾਬਲੇ 'ਚ 3 ਫ਼ੌਜੀ ਅਤੇ 2 ਪੁਲਿਸ ਜਵਾਨ ਸ਼ਹੀਦ ਹੋ ਗਏ ਜਦਕਿ 5 ਅੱਤਵਾਦੀ ਵੀ ਹਲਾਕ ਹੋ ਗਏ | ਮੁਕਾਬਲੇ ਦੌਰਾਨ 2 ਪੁਲਿਸ ਕਰਮੀ, ਫ਼ੌਜੀ ਅਤੇ ਸੀ.ਆਰ.ਪੀ. ਦੇ ਦੋ ਜਵਾਨ ਜ਼ਖ਼ਮੀ ਹੋ ਗਏ | 15 ਕੋਰ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਅਨੁਸਾਰ ਕੁਪਵਾੜਾ ਦੇ ਹੈਲਮਥਪੋਰਾ ਦੇ ਚੱਕ ਫ਼ਤਿਹ ਖ਼ਾਨ ਜੰਗਲੀ ਇਲਾਕੇ 'ਚ ਫ਼ੌਜ ਅਤੇ ਪੁਲਿਸ ਦੇ ਸਪੈਸ਼ਲ ਆਪੇ੍ਰਸ਼ਨ ਗਰੁੱਪ ਵਲੋਂ ਮੰਗਲਵਾਰ ਸਵੇਰੇ ਛੇੜੇ ਜਾਰੀ ਆਪੇ੍ਰਸ਼ਨ ਦੌਰਾਨ ਲੰਘੀ ਦੇਰ ਸ਼ਾਮ ਤੱਕ 4 ਅੱਤਵਾਦੀਆਂ ਨੂੰ ਮਾਰਨ ਦੇ ਬਾਅਦ ਫ਼ੌਜ ਵਲੋਂ ਅੱਤਵਾਦੀਆਂ ਦਾ ਘੇਰਾ ਤੰਗ ਕਰ ਕੇ ਉਨ੍ਹਾਂ ਦੇ ਭੱਜਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਸਨ ਤੇ ਰਾਤ ਭਰ ਰੁਕ-ਰੁਕ ਦੇ ਦੋ ਪਾਸੜ ਗੋਲੀਬਾਰੀ ਦੇ ਚਲਦੇ ਮੁਕਾਬਲਾ ਜਾਰੀ ਰਿਹਾ | ਬੁੱਧਵਾਰ ਸਵੇਰ ਫ਼ੌਜ ਨੇ ਅੱਤਵਾਦੀਆਂ ਨਾਲ ਨਜਿੱਠਣ ਲਈ ਪੈਰਾ ਕਮਾਂਡੋ ਦਸਤੇ ਤਲਬ ਕੀਤੇ | ਅੱਤਵਾਦੀਆਂ ਦੇ ਨਾਲ ਮੁਕਾਬਲੇ ਦੌਰਾਨ ਇਕ ਹੋਰ ਅੱਤਵਾਦੀ ਨੂੰ ਮਾਰ ਮੁਕਾਇਆ | ਇਸ ਦੌਰਾਨ ਸਪੈਸ਼ਲ ਆਪੇ੍ਰਸ਼ਨ ਗਰੁੱਪ (ਪੁਲਿਸ) ਅਤੇ ਫ਼ੌਜ ਦੇ 2-2 ਜਵਾਨ ਗੋਲੀਬਾਰੀ ਦੌਰਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਫ਼ੌਜੀ ਹਸਪਤਾਲ ਲਿਜਾਇਆ ਗਿਆ ਜਿਥੇ ਪੁਲਿਸ ਕਾਂਸਟੇਬਲ ਦੀਪਕ ਪੰਡਿਤ ਵਾਸੀ ਨਗਰੌਟਾ ਜੰਮੂ, ਮੁਹੰਮਦ ਯੂਸਫ਼ ਚਿਚੀ ਐਸ.ਪੀ.ਓ. ਵਾਸੀ ਕਚਹਾਮਾ ਕੁਪਵਾੜਾ, 160 ਖੇਤਰੀ ਆਰਮੀ ਨਾਲ ਸਬੰਧਤ ਜਵਾਨ ਮੁਹੰਮਦ ਅਸ਼ਰਫ਼ ਰਾਥਰ ਅਤੇ ਨਾਇਕ ਰਣਜੀਤ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਚੱਲ ਵਸੇ | ਸੂਤਰਾਂ ਅਨੁਸਾਰ ਇਸ ਮੁਕਾਬਲੇ 'ਚ ਸਪੈਸ਼ਲ ਆਪੇ੍ਰਸ਼ਨ ਗਰੁੱਪ ਦੇ ਇਕ ਜਵਾਨ ਅਤੇ ਸਬ-ਇੰਸਪੈਕਟਰ ਹਰਵਿੰਦਰ ਸਿੰਘ ਸਮੇਤ ਫ਼ੌਜ ਅਤੇ ਸੀ.ਆਰ.ਪੀ. ਦਾ ਇਕ-ਇਕ ਜਵਾਨ ਜ਼ਖ਼ਮੀ ਵੀ ਹੋਏ ਹਨ | ਫ਼ੌਜ ਨੇ ਇਸ ਵੇਲੇ ਤੱਕ ਤਲਾਸ਼ੀ ਦੌਰਾਨ 3 ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ | 41 ਆਰ.ਆਰ, ਪੁਲਿਸ ਦੇ ਸਪੈਸ਼ਲ ਆਪੇ੍ਰਸ਼ਨ ਗਰੁੱਪ (ਐਸ.ਓ.ਜੀ.) ਅਤੇ ਸੀ. ਆਰ. ਪੀ. ਨੇ ਕੁਪਵਾੜਾ ਦੇ ਹੈਲਮਪਥ ਪੋਰਾ ਦੇ ਚੱਕ ਫ਼ਤਿਹ ਖ਼ਾਨ ਜੰਗਲੀ ਇਲਾਕੇ 'ਚ 6 ਤੋਂ 7 ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਤਲਾਸ਼ੀ ਆਪੇ੍ਰਸ਼ਨ ਚਲਾਇਆ ਤੇ ਉਥੇ ਲੁਕੇ ਅੱਤਵਾਦੀਆਂ ਨਾਲ 3 ਵਜੇ ਦੇ ਕਰੀਬ ਸਾਹਮਣਾ ਹੁੰਦੇ ਅੱਤਵਾਦੀਆਂ ਵਲੋਂ ਗੋਲੀਬਾਰੀ ਸ਼ੁਰੂ ਕਰਨ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਸੀ | ਫ਼ੌਜ ਨੇ ਕੀਤੀ ਜਵਾਬੀ ਕਾਰਵਾਈ 'ਚ ਦੇਰ ਸ਼ਾਮ ਤੱਕ 4 ਅੱਤਵਾਦੀਆਂ ਨੂੰ ਮਾਰ ਮੁਕਾਇਆ |

ਪੰਜਾਬ ਸਰਕਾਰ ਵਲੋਂ ਦਰਬਾਰ ਸਾਹਿਬ ਲੰਗਰ 'ਤੇ ਜੀ.ਐਸ.ਟੀ. ਵਿਚਲਾ ਸੂਬੇ ਦਾ ਹਿੱਸਾ ਮੁਆਫ਼ ਕਰਨ ਦਾ ਐਲਾਨ

• ਅਕਾਲੀ ਦਲ ਦੇ ਧਰਨੇ ਤੇ ਨਾਅਰੇਬਾਜ਼ੀ ਕਾਰਨ ਸਦਨ ਦੀ ਬੈਠਕ ਮੁਲਤਵੀ • 'ਆਪ' ਤੇ ਲੋਕ ਇਨਸਾਫ਼ ਪਾਰਟੀ ਵਲੋਂ 2 ਵਾਰ ਵਾਕਆਊਟ
- ਹਰਕਵਲਜੀਤ ਸਿੰਘ -
ਚੰਡੀਗੜ੍ਹ, 21 ਮਾਰਚ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਵਿਧਾਨ ਸਭਾ 'ਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਲੰਗਰ ਲਈ ਖ਼ਰੀਦੇ ਜਾਂਦੇ ਰਾਸ਼ਨ 'ਤੇ ਜੀ. ਐਸ. ਟੀ. 'ਚੋਂ ਪੰਜਾਬ ਦਾ ਬਣਦਾ ਅੱਧਾ ਹਿੱਸਾ ਮੁਆਫ਼ ਕਰਨ ਦਾ ਐਲਾਨ ਕੀਤਾ | ਮੁੱਖ ਮੰਤਰੀ ਨੇ ਭਾਜਪਾ ਦੇ ਸ੍ਰੀ ਸੋਮ ਪ੍ਰਕਾਸ਼ ਵਲੋਂ ਉਠਾਈ ਗਈ ਮੰਗ ਅਤੇ ਕੁਝ ਹੋਰ ਮੈਂਬਰਾਂ ਦੀ ਮੰਗ 'ਤੇ ਦੁਰਗਿਆਨਾ ਮੰਦਰ ਅੰਮਿ੍ਤਸਰ ਤੇ ਇਸਾਈਆਂ ਤੇ ਮੁਸਲਮਾਨਾਂ ਦੇ ਮੁੱਖ ਧਾਰਮਿਕ ਸਥਾਨ ਲਈ ਵੀ ਅਜਿਹੀ ਛੋਟ ਦੇਣ ਲਈ ਰਜ਼ਾਮੰਦੀ ਦਿੱਤੀ | ਰਾਜਪਾਲ ਪੰਜਾਬ ਦੇ ਭਾਸ਼ਣ 'ਤੇ ਅੱਜ ਸਦਨ 'ਚ ਧੰਨਵਾਦ ਦੇ ਮਤੇ 'ਤੇ ਬਹਿਸ ਸ਼ੁਰੂ ਕਰਦਿਆਂ ਸੀਨੀਅਰ ਕਾਂਗਰਸੀ ਵਿਧਾਇਕ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ 'ਤੇ ਦੋਸ਼ ਲਗਾਇਆ ਕਿ ਉਹ ਇੱਕ ਪਾਸੇ ਕੇਂਦਰ ਸਰਕਾਰ 'ਚ ਬਰਾਬਰ ਭਾਈਵਾਲ ਹਨ ਅਤੇ ਉਸੇ ਸਰਕਾਰ ਨੇ ਸਿੱਖਾਂ ਦੇ ਮਹਾਨ ਧਾਰਮਿਕ ਅਦਾਰੇ ਦੇ ਲੰਗਰ 'ਤੇ ਜੀ. ਐਸ. ਟੀ. ਲਗਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੋਂ ਰੋਜ਼ਾਨਾ ਇਕ ਲੱਖ ਤੋਂ ਵੱਧ ਸ਼ਰਧਾਲੂ ਲੰਗਰ ਛਕਦੇ ਹਨ | ਸਦਨ 'ਚ ਇਸ ਮੁੱਦੇ 'ਤੇ ਪਏ ਰੌਲੇ ਰੱਪੇ ਦੌਰਾਨ ਵਿਰੋਧੀ ਧਿਰ ਦੇ ਆਗੂ ਸ: ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ 'ਤੇ ਸਦਨ 'ਚ ਇੱਕ ਮਤਾ ਲਿਆਉਣ ਦੀ ਮੰਗ ਕੀਤੀ ਜਿਸ ਰਾਹੀਂ ਕੇਂਦਰ ਨੂੰ ਲੰਗਰ 'ਤੇ ਜੀ. ਐਸ. ਟੀ. ਖ਼ਤਮ
ਕਰਨ ਲਈ ਕਿਹਾ ਜਾਵੇ ਅਤੇ ਉਨ੍ਹਾਂ ਜੀ.ਐਸ.ਟੀ. ਵਿਚਲਾ ਪੰਜਾਬ ਦਾ ਹਿੱਸਾ ਮੁਆਫ਼ ਕਰਨ ਦੀ ਵੀ ਮੰਗ ਉਠਾਈ |
ਸਦਨ 'ਚ ਹਾਜ਼ਰ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸਦਨ ਨੂੰ ਦੱਸਿਆ ਕਿ ਜੀ.ਐਸ.ਟੀ. ਕੌਾਸਲ ਦੇ 31 ਸੂਬੇ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਮੈਂਬਰ ਹਨ ਅਤੇ ਉਹ 3 ਵਾਰ ਕਾਫ਼ੀ ਜ਼ੋਰ ਨਾਲ ਇਹ ਮੁੱਦਾ ਕੌਾਸਲ ਦੀਆਂ ਬੈਠਕਾਂ 'ਚ ਉਠਾ ਚੁੱਕੇ ਹਨ ਅਤੇ ਉਹ ਕੱਲ੍ਹ ਸਦਨ 'ਚ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਉਹ ਪੱਤਰ ਦੇ ਦੂਜਾ ਰਿਕਾਰਡ ਵੀ ਪੇਸ਼ ਕਰਨਗੇ, ਜਿਸ ਰਾਹੀਂ ਸ੍ਰੀ ਜੇਤਲੀ ਨੇ ਇਸ ਮੰਗ ਨੂੰ ਰੱਦ ਕਰਨ ਸਬੰਧੀ ਪੰਜਾਬ ਨੂੰ ਸੂਚਿਤ ਕੀਤਾ ਹੈ | ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਤੇ ਤਾਂ ਤੁਰਕਾਂ ਨੇ ਵੀ ਕੋਈ ਟੈਕਸ ਜਾਂ ਰੋਕ ਨਹੀਂ ਲਗਾਈ, ਜੋ ਕੰਮ ਮੋਦੀ ਸਰਕਾਰ ਵਲੋਂ ਕੀਤਾ ਗਿਆ ਹੈ, ਜਿਸ 'ਚ ਅਕਾਲੀ ਵੀ ਬਰਾਬਰ ਭਾਈਵਾਲ ਅਤੇ ਕੈਬਨਿਟ ਮੰਤਰੀ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਂ ਤਾਂ ਕੇਂਦਰ ਤੋਂ ਲੰਗਰ 'ਤੇ ਜੀ.ਐਸ.ਟੀ. ਮੁਆਫ਼ ਕਰਾਉਣ ਦਾ ਫ਼ੈਸਲਾ ਕਰਵਾਏ ਨਹੀਂ ਤਾਂ ਕੇਂਦਰ ਸਰਕਾਰ ਵਿਚਲੀ ਵਜ਼ੀਰੀ ਛੱਡੇ | ਵਿੱਤ ਮੰਤਰੀ ਦੀ ਰਜ਼ਾਮੰਦੀ ਤੋਂ ਬਾਅਦ ਮੁੱਖ ਮੰਤਰੀ ਨੇ ਸਦਨ 'ਚ ਉੱਠ ਕੇ ਸ੍ਰੀ ਦਰਬਾਰ ਸਾਹਿਬ ਲੰਗਰ ਲਈ ਪੰਜਾਬ 'ਚ ਜੀ.ਐਸ.ਟੀ. ਦਾ 50 ਫ਼ੀਸਦੀ ਹਿੱਸਾ ਮੁਆਫ਼ ਕਰਨ ਦਾ ਐਲਾਨ ਕੀਤਾ | ਮੁੱਖ ਮੰਤਰੀ ਦੇ ਇਸ ਐਲਾਨ ਦਾ ਆਮ ਆਦਮੀ ਪਾਰਟੀ ਤੇ ਅਕਾਲੀ ਮੈਂਬਰਾਂ ਵਲੋਂ ਵੀ ਸਵਾਗਤ ਕੀਤਾ ਗਿਆ | ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਇਕ ਮਤੇ ਨੂੰ ਬਾਅਦ 'ਚ ਸਦਨ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜਿਸ 'ਚ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ ਤੇ ਦੂਜੇ ਧਰਮਾਂ ਦੇ ਇਕ ਮੁੱਖ ਪਵਿੱਤਰ ਅਸਥਾਨ ਦੇ ਲੰਗਰ ਲਈ ਅਜਿਹੀ ਛੋਟ ਦੀ ਮੰਗ ਕੀਤੀ ਗਈ | ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਦਨ 'ਚ ਦੋਸ਼ ਲਗਾਇਆ ਕਿ ਅਕਾਲੀ ਦਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਵੀ ਕਦੀ ਕੋਈ ਸੰਜੀਦਾ ਕੋਸ਼ਿਸ਼ ਨਹੀਂ ਕੀਤੀ ਗਈ, ਬਲਕਿ ਇਸ ਦੇ ਉਲਟ ਕੋਟਕਪੂਰਾ ਵਿਖੇ ਧਾਰਮਿਕ ਲੋਕਾਂ ਤੇ ਸ਼ਰਧਾਲੂਆਂ 'ਤੇ ਅੰਨ੍ਹੇਵਾਹ ਤਸ਼ੱਦਦ ਕਰਨ ਤੋਂ ਬਾਅਦ ਅਕਾਲੀ ਸਰਕਾਰ ਨੇ ਦੋਸ਼ੀ ਅਧਿਕਾਰੀਆਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਅਤੇ ਉਕਤ ਘਟਨਾ ਸਬੰਧੀ ਕੇਸ ਵੀ ਅਣਪਛਾਤੇ ਪੁਲਿਸ ਵਾਲਿਆਂ ਵਿਰੁੱਧ ਦਰਜ ਕੀਤਾ ਗਿਆ, ਜਦੋਂਕਿ ਪੁਲਿਸ ਵਾਲੇ ਕਦੀ ਅਣਪਛਾਤੇ ਨਹੀਂ ਹੋ ਸਕਦੇ | ਉਨ੍ਹਾਂ ਦੱਸਿਆ ਕਿ ਕੋਟਕਪੂਰਾ ਦੀ ਸਮੁੱਚੀ ਘਟਨਾ ਕੈਮਰਿਆਂ 'ਚ ਰਿਕਾਰਡ ਹੋਈ ਅਤੇ ਡੀ.ਸੀ. ਵਲੋਂ ਆਪਣੀ ਰਿਪੋਰਟ 'ਚ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਵੀਡੀਓ ਕੈਮਰੇ ਕੰਮ ਕਰਦੇ ਸਨ ਅਤੇ ਸਮੁੱਚੀ ਕਾਰਵਾਈ ਦੀ ਕੈਮਰਿਆਂ 'ਚ ਰਿਕਾਰਡਿੰਗ ਮੌਜੂਦ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਇਸ ਘਟਨਾ ਦੀ ਜਾਂਚ ਲਈ ਬਣੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਹੀ ਇਨਕਾਰ ਕਰ ਰਹੇ ਹਨ, ਜਦੋਂਕਿ ਉਨ੍ਹਾਂ ਨੂੰ ਅਜਿਹੇ ਕੰਮ ਲਈ ਨੰਗੇ ਪੈਰ ਜਾਣਾ ਚਾਹੀਦਾ ਸੀ |
ਉਨ੍ਹਾਂ ਅਕਾਲੀ ਦਲ 'ਤੇ ਦੋਸ਼ ਲਗਾਏ ਕਿ ਉਨ੍ਹਾਂ 10 ਸਾਲ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੇ ਕਰਜ਼ੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਕਦਮ ਕਿਉਂ ਨਹੀਂ ਚੁੱਕੇ ਅਤੇ ਇਨ੍ਹਾਂ 10 ਸਾਲਾਂ ਦੌਰਾਨ ਹੀ ਕਿਸਾਨੀ ਦੀ ਦੁਰਦਸ਼ਾ ਹੋਈ | ਕੱਲ੍ਹ ਦੀ ਅਕਾਲੀ ਦਲ ਦੀ ਚੰਡੀਗੜ੍ਹ ਰੈਲੀ ਨੂੰ ਉਨ੍ਹਾਂ ਪੋਲ-ਖੋਲ੍ਹ ਰੈਲੀ ਦੀ ਥਾਂ ਬੋਤਲ ਖੋਲ੍ਹ ਰੈਲੀ ਦਾ ਨਾਂਅ ਦਿੱਤਾ ਅਤੇ ਕਿਹਾ ਕਿ ਅਕਾਲੀਆਂ ਵਲੋਂ ਚੰਡੀਗੜ੍ਹ ਦੇ ਸਾਰੇ ਠੇਕੇ ਖ਼ਾਲੀ ਕਰ ਦਿੱਤੇ ਜਿਸ ਦੀ ਪੁਸ਼ਟੀ ਅੱਜ ਦੀਆਂ ਅਖ਼ਬਾਰਾਂ ਨੇ ਵੀ ਕੀਤੀ ਹੈ |
ਕੈਪਟਨ ਨੇ ਬਹਿਸ ਦੌਰਾਨ ਉੱਠੇ ਮੁੱਦਿਆਂ ਦਾ ਜਵਾਬ ਦਿੰਦਿਆਂ ਐਲਾਨ ਕੀਤਾ ਕਿ ਸੂਬਾ ਸਰਕਾਰ ਵਲੋਂ ਸਥਾਪਤ ਕੀਤੇ ਗਏ ਵੱਖ-ਵੱਖ ਕਮਿਸ਼ਨਾਂ ਦੀਆਂ ਸਾਰੀਆਂ ਰਿਪੋਰਟਾਂ ਵਿਧਾਨ ਸਭਾ ਦੇ ਚਾਲੂ ਇਜਲਾਸ ਦੌਰਾਨ ਸਦਨ ਦੀ ਮੇਜ਼ 'ਤੇ ਰੱਖੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਜਸਟਿਸ ਨਾਰੰਗ ਕਮਿਸ਼ਨ ਦੀ ਰਿਪੋਰਟ ਵੀ ਇਸੇ ਇਜਲਾਸ ਦੌਰਾਨ ਪੇਸ਼ ਕੀਤੀ ਜਾਵੇਗੀ, ਜਦੋਂਕਿ ਮਹਿਤਾਬ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਬਾਅਦ ਸਦਨ 'ਚ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਵੀ ਆਪਣੀ ਰਿਪੋਰਟ ਛੇਤੀ ਦਿੱਤੇ ਜਾਣ ਦੀ ਸੰਭਾਵਨਾ ਹੈ | ਦਿਲਚਸਪ ਗੱਲ ਇਹ ਸੀ ਕਿ ਲੰਗਰ 'ਤੇ ਜੀ.ਐਸ.ਟੀ. ਲਗਾਉਣ ਤੇ ਬੇਅਦਬੀ ਦੇ ਮੁੱਦਿਆਂ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅਕਾਲੀ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਅਕਾਲੀ ਦਲ ਦੀ ਤਿੱਖ਼ੀ ਨੁਕਤਾਚੀਨੀ ਹੋਈ | ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਇਹ ਵੀ ਦੋਸ਼ ਲਗਾਇਆ ਕਿ ਬਾਦਲਾਂ ਨੇ ਇੱਕ ਤਨਖ਼ਾਹੀਏ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ | ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ਨੂੰ ਬਰਾਬਰ ਜੱਦੀ ਜਾਇਦਾਦ ਮਿਲੀ, ਪਰ ਅੱਜ ਦੋਵਾਂ ਦੀ ਜਾਇਦਾਦ ਤੇ ਦੌਲਤ ਦਾ ਆਪਸ 'ਚ ਕੋਈ ਮੁਕਾਬਲਾ ਹੀ ਨਹੀਂ ਹੈ | ਧੰਨਵਾਦ ਦੇ ਮਤੇ 'ਤੇ ਬੋਲਦਿਆਂ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਇਕੱਲੇ ਲੰਬੀ ਹਲਕੇ 'ਚ ਮਗਰਲੇ 10 ਸਾਲਾਂ ਦੌਰਾਨ 1700 ਕਰੋੜ ਰੁਪਏ ਦਿੱਤੇ ਗਏ ਅਤੇ ਕੇਵਲ ਇਕ ਢਾਣੀ ਦੇ ਇਕ ਘਰ ਨੂੰ 3 ਕਰੋੜ ਦੀ ਲਾਗਤ ਨਾਲ ਸੜਕ ਦਿੱਤੀ ਗਈ | ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਦੇ ਨਿੱਜੀ ਹੋਟਲ ਨੂੰ 29 ਕਰੋੜ ਦੀ ਲਾਗਤ ਵਾਲੀ ਸੜਕ ਮੁਹੱਈਆ ਕੀਤੀ ਗਈ | ਪਰ ਆਮ ਆਦਮੀ ਪਾਰਟੀ ਦੇ ਸ੍ਰੀ ਕੰਵਰ ਸੰਧੂ ਨੇ ਸਰਕਾਰ ਨੂੰ ਕਿਹਾ ਕਿ ਉਹ ਇਸ ਸੜਕ ਦੀ ਜਾਂਚ ਕਰਵਾ ਕੇ ਅਧਿਕਾਰੀਆਂ 'ਤੇ ਕਾਰਵਾਈ ਕਿਉਂ ਨਹੀਂ ਕਰਦੀ |
ਰਾਜਾ ਵੜਿੰਗ ਨੇ ਕਿਹਾ ਕਿ ਯੂ.ਪੀ. ਤੇ ਰਾਜਸਥਾਨ ਵਲੋਂ ਆਪਣੇ ਕਿਸਾਨਾਂ ਨੂੰ ਇਕ ਲੱਖ ਤੇ ਕਰਨਾਟਕਾ ਵਲੋਂ 50 ਹਜ਼ਾਰ ਰੁਪਏ ਦੀ ਕਰਜ਼ਾ ਮੁਆਫ਼ੀ ਦਿੱਤੀ ਗਈ ਹੈ, ਪਰ ਪੰਜਾਬ ਨੇ ਦੇਸ਼ 'ਚੋਂ ਸਭ ਤੋਂ ਵੱਧ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਹੈ |
ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਨੇ ਸਦਨ 'ਚ ਬੋਲਦਿਆਂ ਦੋਸ਼ ਲਗਾਇਆ ਕਿ ਕੇਬਲ ਮਾਫ਼ੀਏ ਨੂੰ ਸੂਬੇ 'ਚੋਂ ਖ਼ਤਮ ਕਰਨ ਲਈ ਕੈਪਟਨ ਸਰਕਾਰ ਨੇ ਕੇਬਲ ਨੂੰ ਨਿਯਮਤ ਕਰਨ ਲਈ ਬਿੱਲ ਕਿਉਂ ਨਹੀਂ ਲਿਆਂਦਾ, ਕੀ ਕਿਤੇ ਸਰਕਾਰ ਦਾ ਕੇਬਲ ਮਾਫੀਏ ਨਾਲ ਕੋਈ ਸੌਦਾ ਤਾਂ ਨਹੀਂ ਹੋ ਗਿਆ? ਉਨ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਪੰਜਾਬ ਫ਼ੇਰੀ ਮੌਕੇ ਪੰਜਾਬ ਸਰਕਾਰ ਦੇ ਰਵੱਈਏ ਤੇ ਵਿਵਹਾਰ ਸਬੰਧੀ ਵੀ ਕਈ ਇਤਰਾਜ਼ ਉਠਾਏ | ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ 'ਤੇ ਵੀ ਦੂਜੇ ਰਾਜਾਂ ਤੋਂ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਪ੍ਰਾਪਤ ਕਰਨ ਲਈ ਅੱਜ ਤੱਕ ਕਿਸੇ ਗੁਆਂਢੀ ਰਾਜ ਨੂੰ ਪੰਜਾਬ ਸਰਕਾਰ ਵਲੋਂ ਨੋਟਿਸ ਨਹੀਂ ਭੇਜਿਆ ਗਿਆ, ਬਲਕਿ ਪੰਜਾਬ ਸਰਕਾਰ ਕੇਂਦਰ ਤੋਂ ਰਾਜਸਥਾਨ ਨੂੰ ਵੱਧ ਪਾਣੀ ਦੇਣ ਲਈ ਨਹਿਰ ਦੇ ਨਵੀਨੀਕਰਨ ਲਈ ਪੈਸੇ ਮੰਗ ਰਹੀ ਹੈ | ਬਹਿਸ 'ਤੇ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ, ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਨੇ ਵੀ ਵਿਚਾਰ ਰੱਖੇ ਅਤੇ ਅਨੁਸੂਚਿਤ ਜਾਤਾਂ ਦੇ ਬੱਚਿਆਂ ਲਈ ਵਜ਼ੀਫ਼ੇ ਅਤੇ ਅਨੁਸੂਚਿਤ ਜਾਤਾਂ ਲਈ ਫਾਈਨਾਂਸ ਕਾਰਪੋਰੇਸ਼ਨ ਦਾ ਸਮੁੱਚਾ 125 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੀ ਵੀ ਮੰਗ ਉਠਾਈ | ਸਦਨ 'ਚ ਨਵਾਂਸ਼ਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸਿੰਘ, ਕਾਂਗਰਸ ਦੇ ਵਰਿੰਦਰ ਸਿੰਘ ਪਾੜ੍ਹਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਅਕਾਲੀ ਦਲ 'ਤੇ ਬਦਲਾਖ਼ੋਰੀ ਵਾਲੀ ਰਾਜਨੀਤੀ ਕਰਨ ਦੇ ਦੋਸ਼ ਲਗਾਏ | ਡੇਰਾਬਸੀ ਤੋਂ ਅਕਾਲੀ ਵਿਧਾਇਕ ਐਨ. ਕੇ. ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ |
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ (ਖ਼ਣਨ) ਸਬੰਧੀ ਸਦਨ 'ਚ ਹਾਜ਼ਰ ਲੋਕਾਂ ਦੇ ਨਾਂਅ ਲਏ ਜਾਣ ਕਾਰਨ ਸਦਨ 'ਚ ਕਾਫ਼ੀ ਹੰਗਾਮਾ ਹੋਇਆ ਅਤੇ ਸਪੀਕਰ ਵਲੋਂ ਉਨ੍ਹਾਂ ਵਲੋਂ ਲਗਾਏ ਸਮੁੱਚੇ ਦੋਸ਼ ਸਦਨ ਦੀ ਕਾਰਵਾਈ 'ਚੋਂ ਕੱਢ ਦਿੱਤੇ ਗਏ ਜਿਸ 'ਤੇ ਦੋਵੇਂ ਬੈਂਸ ਭਰਾ ਸਦਨ ਦੀ ਕਾਰਵਾਈ 'ਚੋਂ ਵਾਕ ਆਊਟ ਕਰ ਗਏ | ਰਾਜਪਾਲ ਦੇ ਭਾਸ਼ਣ 'ਤੇ ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਸੰਧਵਾ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਪਿਰਮਲ ਸਿੰਘ ਤੇ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਤੇ ਹਰਿੰਦਰ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਵਿਚਾਰ ਰੱਖੇ |
ਇਸ ਤੋਂ ਪਹਿਲਾਂ ਸਿਫ਼ਰ ਕਾਲ ਦੌਰਾਨ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਸਾਨਾਂ ਦੇ ਮੁੱਦੇ 'ਤੇ ਪਾਰਟੀ ਵਲੋਂ ਪੇਸ਼ ਧਿਆਨ ਦਿਵਾਊ ਮਤੇ ਨੂੰ ਸਪੀਕਰ ਵਲੋਂ ਰੱਦ ਕੀਤੇ ਜਾਣ ਦਾ ਮੁੱਦਾ ਉਠਾਉਂਦਿਆਂ ਸਪੀਕਰ ਤੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਦੀ ਮੁਆਫ਼ੀ ਨੂੰ ਵਿਚਾਰਨ ਲਈ ਸਮਾਂ ਨਾ ਦਿੱਤੇ ਜਾਣ ਦਾ ਵਿਰੋਧ ਕੀਤਾ | ਲੇਕਿਨ ਸਪੀਕਰ ਵਲੋਂ ਉਨ੍ਹਾਂ ਦੀ ਮੰਗ ਨੂੰ ਸਵੀਕਰ ਨਾ ਕਰਨ ਵਿਰੁੱਧ ਅਕਾਲੀ ਮੈਂਬਰ ਜਿਨ੍ਹਾਂ ਕਾਲੇ ਚੋਲੇ ਪਾਏ ਹੋਏ ਸਨ ਨਾਅਰੇ ਮਾਰਦੇ ਸਪੀਕਰ ਦੀ ਕੁਰਸੀ ਸਾਹਮਣੇ ਚਲੇ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ, ਜਿਸ ਕਾਰਨ ਸਦਨ ਦੀ ਕਾਰਵਾਈ ਚੱਲਣੀ ਵੀ ਮੁਸ਼ਕਿਲ ਹੋ ਗਈ | ਉਕਤ ਅਕਾਲੀ ਵਿਧਾਇਕਾਂ ਨਾਲ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਸਨ | ਸਪੀਕਰ ਵਲੋਂ ਸਦਨ ਦੀ ਕਾਰਵਾਈ ਚੱਲਦੀ ਨਾ ਦੇਖ ਕੇ ਸਦਨ ਦੀ ਬੈਠਕ ਅੱਧੇ ਘੰਟੇ ਲਈ ਉਠਾ ਦਿੱਤੀ ਗਈ | ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸਵੇਰੇ ਸਦਨ 'ਚ ਦਾਖ਼ਲ ਹੋਣ ਮੌਕੇ ਸਰਕਾਰੀ ਧਿਰ ਵਾਲੇ ਪਾਸੇ ਦੇ ਦਰਵਾਜ਼ੇ ਤੋਂ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਅਕਾਲੀ ਵਿਧਾਇਕਾਂ ਨੂੰ ਕੋਈ 5 ਮਿੰਟ ਤੱਕ ਗੇਟ 'ਤੇ ਹੀ ਖੜ੍ਹਾ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਅੱਜ ਤੱਕ ਵਿਧਾਨ ਸਭਾ 'ਚ ਹੁਕਮਰਾਨ ਧਿਰ ਤੇ ਵਿਰੋਧੀ ਧਿਰ ਲਈ ਵੱਖ-ਵੱਖ ਦਰਵਾਜ਼ੇ ਨਹੀਂ ਰੱਖੇ ਗਏ | ਆਮ ਆਦਮੀ ਪਾਰਟੀ ਦੇ ਸ: ਸੁਖਪਾਲ ਸਿੰਘ ਖਹਿਰਾ ਵਲੋਂ ਵੀ ਸਦਨ 'ਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮੁੱਦਾ ਉਠਾਇਆ ਗਿਆ ਲੇਕਿਨ ਸਪੀਕਰ ਵਲੋਂ ਇਸ ਦੀ ਇਜਾਜ਼ਤ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਸਦਨ 'ਚੋਂ ਵਾਕਆਊਟ ਕਰ ਗਏ | ਸਿਫ਼ਰ ਕਾਲ ਦੌਰਾਨ ਸ. ਸੁਖਪਾਲ ਸਿੰਘ ਖਹਿਰਾ ਨੇ ਗ਼ੈਰ-ਕਾਨੂੰਨੀ ਖ਼ਣਨ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਹੈਲੀਕਾਪਟਰ ਤੋਂ ਖ਼ੁਦ ਇਹ ਧੰਦਾ ਚੱਲਦਾ ਵੇਖ ਕੇ ਕਾਰਵਾਈ ਦੇ ਆਦੇਸ਼ ਦਿੱਤੇ ਲੇਕਿਨ ਬਾਅਦ 'ਚ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਕੋਈ ਜਾਂਚ ਨਹੀਂ ਕਰਵਾਈ ਗਈ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਰੇਤ ਬਜਰੀ ਦੇ ਖ਼ਣਨ ਦਾ ਕੰਮ ਆਪਣੇ ਹੱਥਾਂ 'ਚ ਕਿਉਂ ਨਹੀਂ ਲੈ ਲੈਂਦੀ ਜਿਸ ਨਾਲ ਰੇਤ ਦੀਆਂ ਕੀਮਤਾਂ ਵੀ ਘਟਣਗੀਆਂ ਅਤੇ ਰੇਤ ਮਾਫ਼ੀਆ ਵੀ ਖ਼ਤਮ ਹੋ ਜਾਵੇਗਾ |
ਸਿਮਰਜੀਤ ਸਿੰਘ ਬੈਂਸ ਵਲੋਂ ਸਪੀਕਰ ਵਿਰੁੱਧ ਦੂਸ਼ਣਬਾਜ਼ੀ

ਲੋਕ ਇਨਸਾਫ਼ ਪਾਰਟੀ ਦੇ ਸ. ਸਿਮਰਜੀਤ ਸਿੰਘ ਬੈਂਸ ਵਲੋਂ ਸਦਨ ਵਿਚ ਭਾਸ਼ਣ ਦੌਰਾਨ ਸਪੀਕਰ ਦੇ ਰਿਸ਼ਤੇਦਾਰਾਂ ਸਬੰਧੀ ਲਾਏ ਗਏ ਦੋਸ਼ਾਂ ਤੋਂ ਬਾਅਦ ਸਦਨ ਵਿਚ ਕਾਫ਼ੀ ਸ਼ੋਰ-ਸ਼ਰਾਬਾ ਹੋਇਆ ਅਤੇ ਸਪੀਕਰ ਵੱਲੋਂ ਸ. ਬੈਂਸ ਨੂੰ ਅੱਗੋਂ ਬੋਲਣ ਦੀ ਇਜਾਜ਼ਤ ਨਾ ਦਿੰਦਿਆਂ ਉਨ੍ਹਾਂ ਅਤੇ ਦੂਜੇ ਮੈਂਬਰਾਂ ਵਲੋਂ ਕੀਤੀ ਗਈ ਇਕ-ਦੂਸਰੇ 'ਤੇ ਦੂਸ਼ਣਬਾਜ਼ੀ ਸਦਨ ਦੀ ਕਾਰਵਾਈ ਵਿਚੋਂ ਕਢਵਾ ਦਿੱਤੀ ਪਰ ਬਾਅਦ ਵਿਚ ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬੈਂਸ ਨੇ ਸਪੀਕਰ ਦੇ ਰਿਸ਼ਤੇਦਾਰਾਂ 'ਤੇ ਗ਼ੈਰ ਕਾਨੂੰਨੀ ਖਣਨ ਕਰਨ ਦੇ ਦੋਸ਼ ਲਗਾਉਂਦਿਆਂ ਮੁੱਖ ਮੰਤਰੀ 'ਤੇ ਵੀ ਦੋਸ਼ ਲਗਾਇਆ ਕਿ ਉਹ ਗ਼ੈਰ ਕਾਨੂੰਨੀ ਖਣਨ ਖ਼ਤਮ ਕਰਨ ਲਈ ਸੰਜੀਦਾ ਨਹੀਂ ਹਨ ਕਿਉਂਕਿ ਨੰਗਲ 'ਚ ਗ਼ੈਰ ਕਾਨੂੰਨੀ ਖਣਨ ਅਤੇ ਜੰਗਲਾਂ ਨੂੰ ਖ਼ਤਮ ਕਰਨ ਦਾ ਮੁੱਦਾ ਉਠਾਏ ਜਾਣ ਕਾਰਨ ਸੂਬੇ ਦੇ ਜੰਗਲੀ ਜਨ ਜੀਵਨ ਸਬੰਧੀ ਬੋਰਡ ਦੇ ਮੈਂਬਰਾ ਟਿੱਕਾ ਸ਼ਿਵ ਚੰਦ ਨੂੰ ਵੀ ਸਰਕਾਰ ਵਲੋਂ ਅਹੁਦੇ ਤੋਂ ਵੱਖ ਕਰ ਦਿੱਤਾ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਗ਼ੈਰ ਕਾਨੂੰਨੀ ਖਣਨ ਕਰਨ ਵਾਲਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਕੁਚਲਣਾ ਚਾਹੁੰਦੀ ਹੈ |
ਰਾਜਪਾਲ ਦੇ ਭਾਸ਼ਣ ਵਿਚ ਕੈਪਟਨ ਸਰਕਾਰ ਨੇ ਸਾਡੇ ਸ਼ੁਰੂ ਕੀਤੇ ਕੰਮਾਂ ਸਬੰਧੀ ਪ੍ਰੋਗਰੈੱਸ ਰਿਪੋਰਟ ਦਿੱਤੀ

ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰੈੱਸ ਗੈਲਰੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਕੈਪਟਨ ਸਰਕਾਰ ਵਲੋਂ ਰਾਜਪਾਲ ਦੇ ਭਾਸ਼ਣ 'ਚ ਆਪਣੇ ਕਿਸੇ ਨਵੇਂ ਪ੍ਰਾਜੈਕਟ ਦਾ ਬਿਊਰਾ ਦੇਣ ਦੀ ਥਾਂ ਕੇਵਲ ਬਾਦਲ ਸਰਕਾਰ ਵਲੋਂ ਸ਼ੁਰੂ ਕੀਤੇ ਕੰਮਾਂ ਸਬੰਧੀ ਪ੍ਰੋਗਰੈਸ ਰਿਪੋਰਟ ਦਿੱਤੀ ਗਈ | ਉਨ੍ਹਾਂ ਇਸ ਮੌਕੇ ਰਾਜਪਾਲ ਦੇ ਭਾਸ਼ਣ ਵਿਚ ਸਰਕਾਰ ਵਲੋਂ ਦਰਸਾਏ ਗਏ 17 ਪ੍ਰਾਜੈਕਟਾਂ ਦਾ ਵਿਸਤਿ੍ਤ ਬਿਊਰਾ ਵੀ ਦਿੱਤਾ ਜੋ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕਰਵਾਏ ਗਏ ਸਨ ਤੇ ਮੌਜੂਦਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਇਹ ਪ੍ਰਾਜੈਕਟ ਪ੍ਰਵਾਨਗੀਆਂ ਤੋਂ ਬਾਅਦ ਚਾਲੂ ਹੋ ਚੁੱਕੇ ਸਨ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕੇਵਲ ਮਾੜੀ ਵਿੱਤੀ ਸਥਿਤੀ ਦਾ ਢਿੰਡੋਰਾ ਪਿੱਟ ਕੇ ਹੀ ਸਮਾਂ ਕੱਟਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਿਸ਼ਾਹੀਣ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਲੰਗਰ 'ਤੇ ਜੀ.ਐਸ.ਟੀ. ਖ਼ਤਮ ਕਰਨ ਦੇ ਮੁੱਦੇ 'ਤੇ ਉਹ ਕੇਂਦਰ ਸਰਕਾਰ ਕੋਲ ਆਪਣੇ ਤੌਰ 'ਤੇ ਵੀ ਪਹੁੰਚ ਕਰਨਗੇ ਅਤੇ ਕੈਪਟਨ ਸਰਕਾਰ ਨਾਲ ਵੀ ਇਸ ਮੰਤਵ ਲਈ ਜਾਣ ਲਈ ਤਿਆਰ ਹੋਣਗੇ | ਉਨ੍ਹਾਂ ਚਾਲੂ ਮਾਲੀ ਸਾਲ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਪ੍ਰਾਪਤ ਕੀਤਾ ਗਿਆ ਜੀ.ਐਸ.ਟੀ. ਵਾਪਸ ਕਰਨ ਦੀ ਮੰਗ ਵੀ ਉਠਾਈ | ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਪ੍ਰਤੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਾਂਅ ਨਾਲੋਂ ਬਾਦਲ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਬਾਦਲ ਕਦੀ ਵੀ ਕਾਂਗਰਸ ਜਾਂ ਗਾਂਧੀ ਪਰਿਵਾਰ ਅੱਗੇ ਨਹੀਂ ਝੁਕ ਸਕਦੇ |

ਇਕ ਹੋਰ ਸਰਾਫ਼ਾ ਕਾਰੋਬਾਰੀ ਨੇ ਲਗਾਇਆ 14 ਬੈਂਕਾਂ ਨੂੰ ਚੂਨਾ-1000 ਕਰੋੜ ਲੈ ਕੇ ਫ਼ਰਾਰ

ਨਵੀਂ ਦਿੱਲੀ/ਚੇਨਈ, 21 ਮਾਰਚ (ਏਜੰਸੀ)-ਪੀ. ਐਨ. ਬੀ. ਘੁਟਾਲੇ ਤੋਂ ਬਾਅਦ ਲਗਾਤਾਰ ਬੈਂਕਾਂ ਨਾਲ ਨਵੇਂ-ਨਵੇਂ ਘੁਟਾਲੇ ਸਾਹਮਣੇ ਆ ਰਹੇ ਹਨ | ਹੁਣ ਸਰਾਫ਼ਾ ਕਾਰੋਬਾਰ ਨਾਲ ਜੁੜੀ ਇਕ ਹੋਰ ਕੰਪਨੀ ਕਨਿਸ਼ਕ ਗੋਲਡ ਵਲੋਂ ਬੈਂਕਾਂ ਨੂੰ 824.15 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਕਨਿਸ਼ਕ ਗੋਲਡ ਨੇ 14 ਬੈਂਕਾਂ ਤੋਂ ਕਰੀਬ 824 ਕਰੋੜ ਤੋਂ ਜ਼ਿਆਦਾ ਦਾ ਕਰਜ਼ ਲਿਆ ਹੋਇਆ ਹੈ ਅਤੇ ਵਿਆਜ ਮਿਲਾ ਕੇ ਇਹ ਰਕਮ 1000 ਕਰੋੜ ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ | ਸੀ. ਬੀ. ਆਈ. ਨੇ ਐਸ. ਬੀ. ਆਈ. ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਕਨਿਸ਼ਕ ਗੋਲਡ ਪ੍ਰਾਈਵੇਟ ਲਿਮ:, ਇਸ ਦੇ ਪ੍ਰਮੋਟਰ ਡਾਇਰੈਕਟਰ ਭੂਪੇਸ਼ ਕੁਮਾਰ ਜੈਨ, ਡਾਇਰੈਕਟਰ ਨੀਤਾ ਜੈਨ, ਤੇਜਰਾਜ ਅੱਚਾ, ਅਜੇ ਕੁਮਾਰ ਜੈਨ, ਸੁਮਿਤ ਕੇਦੀਆ ਤੇ ਹੋਰਾਂ 'ਤੇ ਐਫ਼. ਆਈ. ਆਰ. ਦਰਜ ਕੀਤੀ ਹੈ | ਸੀ. ਬੀ. ਆਈ. ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰਦਿਆਂ ਹੋਇਆਂ ਕਨਿਸ਼ਕ ਗੋਲਡ ਦੇ ਪ੍ਰਮੋਟਰਾਂ ਦੇ ਘਰਾਂ ਤੇ ਹੋਰਨਾਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ | ਕਨਿਸ਼ਕ ਗੋਲਡ ਦਾ ਰਜਿਸਟਰਡ ਦਫ਼ਤਰ ਤਾਮਿਲਨਾਡੂ ਦੇ ਚੇਨਈ 'ਚ ਹੈ | ਇਸ ਦੇ ਪ੍ਰਮੋਟਰ ਅਤੇ ਨਿਰਦੇਸ਼ਕ ਭੂਪੇਸ਼ ਕੁਮਾਰ ਜੈਨ ਅਤੇ ਉਨ੍ਹਾਂ ਦੀ ਪਤਨੀ ਨੀਤਾ ਜੈਨ ਹਨ | ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਨਾਲ ਪਿਛਲੇ ਕੁਝ ਸਮੇਂ ਤੋਂ ਸੰਪਰਕ ਨਹੀਂ ਹੋ ਸਕਿਆ | ਬੈਂਕਾਂ ਦਾ ਮੰਨਣਾ ਹੈ ਕਿ ਦੋਵੇਂ ਇਸ ਸਮੇਂ ਮੌਰੀਸ਼ਸ 'ਚ ਰਹਿੰਦੇ ਹਨ |
14 ਬੈਂਕਾਂ ਦਾ ਬਕਾਇਆ
ਕਨਿਸ਼ਕ ਗੋਲਡ ਨੂੰ ਕਰਜ਼ ਦੇਣ ਵਾਲਿਆਂ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਇਲਾਵਾ ਨਿੱਜੀ ਅਤੇ ਸਰਕਾਰੀ 14 ਬੈਂਕ ਸ਼ਾਮਿਲ ਹਨ | 25 ਜਨਵਰੀ 2018 ਨੂੰ ਸੀ. ਬੀ. ਆਈ. ਨੂੰ ਲਿਖੇ ਇਕ ਪੱਤਰ 'ਚ ਐਸ. ਬੀ. ਆਈ. ਨੇ ਦੋਸ਼ ਲਗਾਇਆ ਸੀ ਕਿ ਕਨਿਸ਼ਕ ਗੋਲਡ ਰਿਕਾਰਡ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਰਾਤੋ ਰਾਤ ਦੁਕਾਨਾਂ ਬੰਦ ਕਰ ਰਹੀ ਹੈ | ਐਸ. ਬੀ. ਆਈ. ਨੇ 11 ਨਵੰਬਰ 2017 'ਚ ਆਰ. ਬੀ. ਆਈ. ਨੂੰ ਕੰਪਨੀ ਦੇ ਘਪਲੇ ਦੇ ਬਾਰੇ ਜਾਣਕਾਰੀ ਦਿੱਤੀ ਸੀ | ਅਪ੍ਰੈਲ 2017 ਦੇ ਬਾਅਦ ਕਨਿਸ਼ਕ ਗੋਲਡ ਨੇ ਸਾਰੇ 14 ਬੈਂਕਾਂ ਦਾ ਭੁਗਤਾਨ ਨਹੀਂ ਕੀਤਾ |

ਕਣਕ ਟੈਂਡਰਾਂ ਦੇ ਰੇੜਕੇ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਦਿੱਤਾ ਆਉਣ ਦਾ ਸੱਦਾ

- ਸ਼ਿਵ ਸ਼ਰਮਾ -
ਜਲੰਧਰ, 21 ਮਾਰਚ-ਅਪ੍ਰੈਲ ਮਹੀਨੇ 'ਚ ਮੰਡੀਆਂ 'ਚ ਆਉਣ ਵਾਲੀ ਕਣਕ ਦੀ ਲੇਬਰ ਸਬੰਧੀ ਟੈਂਡਰਾਂ ਦੇ ਰੇੜਕੇ ਕਰਕੇ ਠੇਕੇਦਾਰਾਂ ਨੇ ਅਜੇ ਤੱਕ ਬਿਹਾਰ, ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਸੱਦਾ ਨਹੀਂ ਦਿੱਤਾ ਹੈ ਕਿਉਂਕਿ ਠੇਕੇਦਾਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਭਾਅ ਨੂੰ ਲੈ ਕੇ ਟੈਂਡਰ ਸਿਰੇ ਨਹੀਂ ਚੜੇ੍ਹ ਹਨ ਤਾਂ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਕਰਕੇ ਅਜੇ ਸੱਦਾ ਨਹੀਂ ਦੇ ਰਹੇ ਹਨ ਕਿਉਂਕਿ ਟੈਂਡਰਾਂ ਦੇ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਬੁਲਾ ਲੈਂਦੇ ਹਨ ਤਾਂ ਉਨਾਂ ਨੂੰ ਪੇਸ਼ਗੀ ਰਕਮਾਂ ਦੇਣੀਆਂ ਪੈਂਦੀਆਂ ਹਨ | ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸਾਲ 2018-19 ਦੀ ਕਣਕ ਖ਼ਰੀਦ ਨੀਤੀ ਲਈ ਮੰਡੀਆਂ ਤੋਂ ਕਣਕ ਦੀ ਲੇਬਰ ਕਾਰਟੇਜ ਦਾ ਕੰਮ ਦੇਣਾ ਹੈ, ਉਸ ਨੂੰ ਲੈ ਕੇ ਕਈ ਦਿਨਾਂ ਤੋਂ ਰੇੜਕਾ ਚੱਲ ਰਿਹਾ ਹੈ | ਕਣਕ ਦੀ ਲੇਬਰ ਕਾਰਟੇਜ ਦੇ ਭਾਅ ਇਸ ਵਾਰ ਐਫ਼. ਸੀ. ਆਈ. ਏਜੰਸੀ ਦੀਆਂ ਹਦਾਇਤਾਂ ਤੋਂ ਬਾਅਦ ਘਟਾ ਦਿੱਤੇ ਗਏ ਹਨ ਜਿਸ ਕਰਕੇ ਕਣਕ ਦੀ ਢੋਆ-ਢੁਆਈ ਕਰਨ ਦਾ ਕੰਮ ਕਰਦੇ ਠੇਕੇਦਾਰ ਸੁਭਾਸ਼ ਚੰਦਰ ਦਾ ਕਹਿਣਾ ਸੀ ਕਿ ਪਹਿਲਾਂ 50 ਕਿੱਲੋ ਬੋਰੀ ਨੂੰ ਚੁੱਕਣ ਦਾ ਬੇਸਿਕ ਭਾਅ 2.77 ਰੁਪਏ ਦਿੱਤਾ ਜਾਂਦਾਂ ਸੀ ਪਰ ਹੁਣ ਘਟਾ ਕੇ 1.55 ਰੁਪਏ ਕਰ ਦਿੱਤਾ ਗਿਆ ਹੈ | ਟੈਂਡਰਾਂ 'ਚ ਕਈ ਨਿਯਮ ਸਖ਼ਤ ਕਰ ਦਿੱਤੇ ਗਏ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ 120 ਫ਼ੀਸਦੀ ਤੋਂ ਜ਼ਿਆਦਾ ਕੋਈ ਵੀ ਟੈਂਡਰਾਂ ਦੇ ਭਾਅ ਨਹੀਂ ਲਗਾ ਸਕਦਾ ਹੈ | ਜੇਕਰ 120 ਫ਼ੀਸਦੀ ਤੋਂ ਜ਼ਿਆਦਾ ਕੋਈ ਠੇਕੇਦਾਰ ਭਾਅ ਨਹੀਂ ਲਗਾ ਸਕਦਾ ਹੈ ਤਾਂ ਟੈਂਡਰ ਲਗਾਉਣ ਦਾ ਕੀ ਫ਼ਾਇਦਾ ਹੈ | ਟੈਂਡਰਾਂ 'ਚ ਸ਼ਰਤ ਜੋੜ ਦਿੱਤੀ ਗਈ ਹੈ ਕਿ ਜਿਸ ਠੇਕੇਦਾਰ ਨੇ ਕੰਮ ਲੈਣਾ ਹੈ, ਉਸ ਨੂੰ ਪਹਿਲਾਂ ਖ਼ਰੀਦ ਏਜੰਸੀਆਂ ਤੋਂ ਐਨ. ਓ. ਸੀ. ਲੈਣੀ ਪਵੇਗੀ ਜਦਕਿ ਠੇਕੇਦਾਰਾਂ ਨੇ ਏਜੰਸੀਆਂ ਤੋਂ ਆਪਣੀਆਂ ਰਕਮਾਂ ਲੈਣੀਆਂ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਿਯਮਾਂ ਨਾਲ ਵਿਅਰਥ 'ਚ ਏਜੰਸੀਆਂ ਦੇ ਚੱਕਰ ਮਾਰਨੇ ਪੈਣਗੇ | ਉਧਰ ਰਾਜ ਭਰ 'ਚ ਟਰੱਕ ਆਪ੍ਰੇਟਰਾਂ ਨੇ ਵੀ ਕਣਕ ਦੀ ਢੋਆ-ਢੁਆਈ ਦੇ ਟੈਂਡਰਾਂ ਦਾ ਬਾਈਕਾਟ ਕੀਤਾ ਹੋਇਆ ਹੈ | ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ, ਟਰਾਂਸਪੋਰਟ ਵਿੰਗ ਦੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਭਾਗ ਨੇ ਪਹਿਲਾਂ ਇਕ ਸਾਲ ਲਈ ਕਣਕ ਤੇ ਝੋਨੇ ਦੀ ਢੋਆ-ਢੁਆਈ ਦੇ ਟੈਂਡਰ ਅਲੱਗ ਕਰ ਦਿੱਤੇ ਸਨ ਪਰ ਉਨ੍ਹਾਂ ਵਲੋਂ ਬਾਈਕਾਟ ਦੇ ਸੱਦੇ ਕਰਕੇ ਵਿਭਾਗ ਨੇ ਦੁਬਾਰਾ ਦੋਵੇਂ ਫ਼ਸਲਾਂ ਦੇ ਟੈਂਡਰ ਇਕ ਸਾਲ ਲਈ ਕਰ ਦਿੱਤੇ ਹਨ ਪਰ ਉਕਤ ਆਗੂਆਂ ਨੇ ਦੱਸਿਆ ਕਿ ਟਰੱਕ ਆਪ੍ਰੇਟਰ ਇਸ ਕਰਕੇ ਬਾਈਕਾਟ 'ਤੇ ਹਨ, ਕਿਉਂਕਿ ਹੁਣ ਨਵੇਂ ਨਿਯਮਾਂ ਮੁਤਾਬਿਕ 120 ਫ਼ੀਸਦੀ ਤੋਂ ਜ਼ਿਆਦਾ ਰਕਮ ਦਾ ਟੈਂਡਰ ਨਾ ਪਾਉਣ ਲਈ ਕਿਹਾ ਹੈ ਜਿਸ ਨਾਲ ਤਾਂ ਉਨ੍ਹਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੰੁਦੇ ਹਨ | ਢੋਆ-ਢੁਆਈ ਦੇ ਟੈਂਡਰ ਪਾਉਣ ਦਾ ਕੰਮ ਕੁਝ ਦਿਨ ਲਈ ਰਹਿ ਗਿਆ ਹੈ | ਜੇ ਇਹ ਕੰਮ ਸਿਰੇ ਨਹੀਂ ਚੜ੍ਹਦੇ ਹਨ ਤਾਂ ਅਪ੍ਰੈਲ ਮਹੀਨੇ 'ਚ ਕਣਕ ਦੀ ਖ਼ਰੀਦ 'ਤੇ ਇਸ ਦਾ ਸਿੱਧਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਵਿਭਾਗ ਨੇ ਹੁਣ ਕਣਕ ਦੀ ਨੀਤੀ 'ਚ ਫ਼ੇਰਬਦਲ ਕਰਕੇ ਕਣਕ ਤੇ ਝੋਨੇ ਦਾ ਕੰਮ ਇਕ ਸਾਲ ਲਈ ਦੇਣਾ ਮੰਨ ਲਿਆ ਹੈ ਪਰ 120 ਫ਼ੀਸਦੀ ਤੋਂ ਜ਼ਿਆਦਾ ਭਾਅ ਨਾ ਪਾਉਣ ਦੀ ਸ਼ਰਤ ਨਾਲ ਲੇਬਰ ਕਾਰਟੇਜ ਅਤੇ ਢੋਆ-ਢੁਆਈ ਦਾ ਕੰਮ ਕਰਨ ਵਾਲੇ ਠੇਕੇਦਾਰਾਂ 'ਚ ਅਜੇ ਤੱਕ ਰੋਸ ਹੈ |

ਗੈਸ ਪਾਈਪਲਾਈਨਾਂ ਵਿਛਾਉਣ ਲਈ ਇਕਸਾਰ ਦਿਸ਼ਾ-ਨਿਰਦੇਸ਼ਾਂ ਨੂੰ ਹਰੀ ਝੰਡੀ

ਚੰਡੀਗੜ੍ਹ, 21 ਮਾਰਚ (ਅਜੀਤ ਬਿਊਰੋ)-ਪੰਜਾਬ ਵਜ਼ਾਰਤ ਨੇ ਬੁੱਧਵਾਰ ਨੂੰ ਸੂਬੇ ਭਰ 'ਚ ਗੈਸ ਪਾਈਪਲਾਈਨਾਂ ਵਿਛਾਉਣ ਲਈ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ | ਹਾਈਕੋਰਟ ਵਲੋਂ ਸੂਬਾਈ ਸਰਕਾਰ ਨੂੰ ਅਜਿਹੀਆਂ ਪਾਈਪਲਾਈਨਾਂ ਵਿਛਾਉਣ ਲਈ ਇਕਸਾਰ ਨੀਤੀ ਬਣਾਉਣ ਲਈ ਦਿੱਤੇ ਨਿਰਦੇਸ਼ਾਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ | ਪੈਟਰੋਲੀਅਮ ਐਾਡ ਨੈਚੂਰਲ ਗੈਸ ਰੈਗੂਲੇਟਰੀ ਬੋਰਡ (ਪੀ. ਐਨ. ਜੀ. ਆਰ. ਬੀ.) ਦੇ ਸੁਝਾਅ 'ਤੇ ਗੁਜਰਾਤ ਦੀ ਨੀਤੀ ਦੀ ਪੜਚੋਲ ਅਤੇ ਸਬੰਧਤ ਵਿਭਾਗਾਂ ਨਾਲ ਮਸ਼ਵਰੇ ਬਾਅਦ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਲੋਂ ਇਹ ਨੀਤੀ ਤਿਆਰ ਕੀਤੀ ਗਈ ਹੈ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਮੰਤਰੀ ਮੰਡਲ ਨੇ ਸੂਬਾ ਸਰਕਾਰ ਦੇ ਵਿਭਾਗਾਂ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਤੇ ਰਾਜ ਅਥਾਰਟੀਜ਼ ਨਾਲ ਸਬੰਧਤ ਜ਼ਮੀਨ 'ਤੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ (ਸੀ. ਜੀ. ਡੀ. ਐਨ.) ਲੰਘਾਉਣ ਲਈ ਮੁਆਵਜ਼ਾ ਨਿਰਧਾਰਤ ਕਰਨ, ਮੁਰੰਮਤ ਖਰਚੇ ਅਤੇ ਪ੍ਰਵਾਨਗੀ ਲਈ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਹਰੀ ਝੰਡੀ ਦਿੱਤੀ ਗਈ | ਇਸ ਨਾਲ ਲਾਇਸੰਸਧਾਰਕ ਕੰਪਨੀਆਂ ਅਤੇ ਫਰਮਾਂ, ਜਿਨ੍ਹਾਂ ਨੂੰ ਇਹ ਕੰਮ ਸੌਾਪਿਆ ਗਿਆ ਹੈ, ਸੀ. ਜੀ. ਡੀ. ਐਨ. ਤਹਿਤ ਗੈਸ ਪਾਈਪਲਾਈਨਾਂ ਵਿਛਾਉਣ ਲਈ ਸਹੂਲਤ ਮਿਲੇਗੀ |
ਮੁੱਖ ਮੰਤਰੀ ਦਫ਼ਤਰ ਦੇ ਤਰਜਮਾਨ ਨੇ ਦੱਸਿਆ ਕਿ ਇਸ ਨੀਤੀ ਮੁਤਾਬਕ ਜ਼ਮੀਨ ਦਾ ਪ੍ਰਤੀ ਮੀਟਰ ਸਾਲਾਨਾ 50 ਰੁਪਏ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ | ਜਿਥੋਂ ਤੱਕ ਮੁਰੰਮਤ ਅਤੇ ਮੁੜ-ਵਸੇਬੇ ਦਾ ਸਬੰਧ ਹੈ, ਉਸ ਲਈ ਦੋ ਬਦਲ ਮੁਹੱਈਆ ਕਰਾਏ ਗਏ ਹਨ, ਜਾਂ ਤਾਂ ਲਾਇਸੰਸਧਾਰਕ ਪਰਫਾਰਮੈਂਸ ਬੈਂਕ ਗਰੰਟੀ ਜਮ੍ਹਾਂ ਕਰਾ ਕੇ ਆਪਣੇ ਪੱਧਰ 'ਤੇ ਕਰ ਸਕਦਾ ਹੈ ਜਾਂ ਫਿਰ ਸਬੰਧਤ ਅਥਾਰਿਟੀ ਕੋਲ ਮੁਰੰਮਤ ਚਾਰਜਿਜ਼ ਕਰਾਉਣੇ ਪੈਣਗੇ | ਇਸ ਵਾਸਤੇ ਪ੍ਰਵਾਨਗੀ ਲਈ ਸਥਾਨਕ ਸਰਕਾਰਾਂ ਵਿਭਾਗ ਵਲੋਂ ਜ਼ਿਲ੍ਹਾ ਪੱਧਰ 'ਤੇ ਸਿੰਗਲ ਵਿੰਡੋ ਸਿਸਟਮ ਨੋਟੀਫਾਈ ਕੀਤਾ ਜਾਵੇਗਾ |
ਜ਼ਿਕਰਯੋਗ ਹੈ ਕਿ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਵਿਛਾਉਣ, ਉਸਾਰਨ, ਚਲਾਉਣ ਅਤੇ ਵਿਸਥਾਰ ਲਈ ਪ੍ਰਵਾਨਗੀ ਪੈਟਰੋਲੀਅਮ ਐਾਡ ਨੈਚੂਰਲ ਗੈਸ ਰੈਗੂਲੇਟਰੀ ਬੋਰਡ ਅਤੇ ਭਾਰਤ ਸਰਕਾਰ ਵਲੋਂ ਪ੍ਰਵਾਨਗੀ ਦੇਵੇਗੀ | ਪੀ.ਐਨ.ਜੀ.ਆਰ.ਬੀ. ਵਲੋਂ ਸੂਬੇ 'ਚ ਅੰਮਿ੍ਤਸਰ, ਜਲੰਧਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਰੂਪਨਗਰ, ਐਸ. ਏ. ਐਸ. ਨਗਰ ਅਤੇ ਬਠਿੰਡਾ ਜ਼ਿਲਿ੍ਹਆਂ 'ਚ ਗੈਸ ਪਾਈਪਲਾਈਨਾਂ ਵਿਛਾਉਣ ਲਈ ਪੰਜ ਕੰਪਨੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ |
ਗੈਸ ਪਾਈਪਲਾਈਨਾਂ ਵਿਛਾਉਣ ਲਈ ਸੂਬਾਈ ਸਰਕਾਰ ਦੇ ਵਿਭਾਗਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਰਾਜ ਅਥਾਰਟੀਆਂ ਨਾਲ ਸਬੰਧਤ ਜ਼ਮੀਨਾਂ ਦੀ ਵਰਤੋਂ ਲਈ ਮੁਆਵਜ਼ਾ, ਮੁਰੰਮਤ, ਮੁੜ-ਵਸੇਬੇ ਲਈ ਖਰਚੇ ਜਾਂ ਪ੍ਰਵਾਨਗੀ ਲਈ ਕੋਈ ਇਕਸਾਰ ਨੀਤੀ ਦੀ ਗ਼ੈਰ ਮੌਜੂਦਗੀ 'ਚ ਵੱਖ-ਵੱਖ ਵਿਭਾਗਾਂ ਵਲੋਂ ਅਰਜ਼ੀਆਂ ਦਾ ਵੱਖ-ਵੱਖ ਢੰਗ ਨਾਲ ਨਿਬੇੜਾ ਕੀਤਾ ਜਾਂਦਾ ਸੀ | ਇਸ ਵਾਸਤੇ ਹਾਈਕੋਰਟ ਨੇ ਸੂਬਾਈ ਸਰਕਾਰ ਇਸ ਸਬੰਧੀ ਇਕਸਾਰ ਨੀਤੀ ਬਣਾਉਣ ਦਾ ਨਿਰਦੇਸ਼ ਦਿੱਤਾ ਸੀ | ਮੰਤਰੀ ਮੰਡਲ ਨੇ ਮਾਰਚ 2017 ਲਈ ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਦੀਆਂ ਲੇਖਾ ਰਿਪੋਰਟਾਂ, ਵਿੱਤੀ ਲੇਖੇ ਅਤੇ ਨਮਿੱਤਣ ਲੇਖੇ ਪੰਜਾਬ ਵਿਧਾਨ ਸਭਾ ਦੇ ਸਦਨ 'ਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ | ਪੰਜਾਬ ਸਰਕਾਰ ਦੇ ਕਾਰਜ ਸੰਚਾਲਨ ਨਿਯਮਾਂਵਲੀ-1992 ਦੇ ਨਿਯਮ 11 ਅਤੇ ਇਸ ਦੀ ਅਨੁਸੂਚੀ ਦੇ ਇੰਦਰਾਜ 14 ਦੇ ਉਪਬੰਧਾਂ ਅਨੁਸਾਰ ਸੂਬੇ ਦੇ ਵਿੱਤ ਦੇ ਸਾਲਾਨਾ ਵਿੱਤੀ ਲੇਖਿਆਂ ਨੂੰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਪੇਸ਼ ਕਰਨਾ ਹੁੰਦਾ ਹੈ |

ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ 'ਚ ਸਾਬਕਾ ਐਸ.ਐਸ.ਪੀ. ਗਰੇਵਾਲ ਵਿਜੀਲੈਂਸ ਸਾਹਮਣੇ ਪੇਸ਼

ਪਟਿਆਲਾ, 21 ਮਾਰਚ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਸਰਕਾਰੀ ਨੌਕਰੀ ਦੌਰਾਨ ਆਪਣੀ ਆਮਦਨ ਨਾਲੋਂ ਵੱਧ ਜਾਇਦਾਦ 'ਤੇ ਹੋਰ ਸਾਜੋ-ਸਾਮਾਨ ਬਣਾਉਣ ਸਬੰਧੀ ਦਰਜ ਹੋਏ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਗਰੇਵਾਲ ਅੱਜ ਵਿਜੀਲੈਂਸ ਬਿਊਰੋ ਪਟਿਆਲਾ ਦੇ ਸਾਹਮਣੇ ਪੇਸ਼ ਹੋਏ | ਵਿਜੀਲੈਂਸ ਬਿਊਰੋ ਪਟਿਆਲਾ ਦੀ ਪੁਲਿਸ ਨੇ ਐੱਸ.ਐੱਸ.ਪੀ. ਗਰੇਵਾਲ ਨੂੰ ਤਫ਼ਤੀਸ਼ 'ਚ ਸ਼ਾਮਿਲ ਕਰਦਿਆਂ ਪੁੱਛਗਿੱਛ ਕੀਤੀ | ਇਹ ਮਾਮਲਾ ਵਿਜੀਲੈਂਸ ਬਿਊਰੋ ਪਟਿਆਲਾ ਦੀ ਪੁਲਿਸ ਵਲੋਂ ਮੁਕੱਦਮਾ ਨੰਬਰ 20 ਜੋ ਕਿ 21 ਦਸੰਬਰ 2017 ਨੂੰ 13 (1) (ਈ) ਰ/ਵ 13 (2) ਪੀ.ਸੀ. ਐਕਟ ਤਹਿਤ ਦਰਜ ਕੀਤਾ ਗਿਆ ਸੀ | ਵਿਜੀਲੈਂਸ ਬਿਊਰੋ ਪਟਿਆਲਾ ਵਲੋਂ ਦਰਜ ਕੀਤੇ ਗਏ ਮਾਮਲੇ 'ਚੋਂ ਜ਼ਮਾਨਤ ਹਾਸਿਲ ਕਰਨ ਲਈ ਸਾਬਕਾ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਵਲੋਂ ਸੈਸ਼ਨ ਕੋਰਟ ਅਤੇ ਹਾਈਕੋਰਟ 'ਚ ਅਗਾਊਾ ਜ਼ਮਾਨਤ ਲਈ ਅਰਜ਼ੀ ਦਾਇਰ  ਕੀਤੀ ਗਈ ਸੀ, ਜਿਥੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਉਨ੍ਹਾਂ ਵਲੋਂ ਸੁਪਰੀਮ ਕੋਰਟ 'ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਹੈ | ਸੁਪਰੀਮ ਕੋਰਟ ਨੇ ਗਰੇਵਾਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ ਅਤੇ ਉਨ੍ਹਾਂ ਨੂੰ ਤਫ਼ਤੀਸ਼ 'ਚ ਸ਼ਾਮਿਲ ਹੋਣ ਦਾ ਆਦੇਸ਼ ਦਿੱਤਾ ਗਿਆ ਹੈ | ਇਸੇ ਦੇ ਚੱਲਦਿਆਂ ਉਹ ਅੱਜ ਐਸ.ਐਸ.ਪੀ. ਵਿਜੀਲੈਂਸ ਬਿਉਰੋ ਪਟਿਆਲਾ ਜਸਪ੍ਰੀਤ ਸਿੰਘ ਸਿੱਧੂ ਕੋਲ ਪੇਸ਼ ਹੋਏ | ਜਿਥੇ ਵਿਜੀਲੈਂਸ ਬਿਉਰੋ ਪਟਿਆਲਾ ਵਲੋਂ ਉਨ੍ਹਾਂ ਦੀ ਜਾਇਦਾਦ ਸਬੰਧੀ ਪੁੱਛਗਿੱਛ ਕੀਤੀ ਗਈ |
ਇਸ ਸਬੰਧੀ ਵਿਜੀਲੈਂਸ ਬਿਉਰੋ ਪਟਿਆਲਾ ਦੇ ਐੱਸ.ਐੱਸ.ਪੀ. ਜਸਪ੍ਰੀਤ ਸਿੰਘ ਸਿੱਧੂ ਨਾਲ ਸੰਪਰਕ ਕਰਨ 'ਤੇ ਦੱਸਿਆ ਕਿ ਅੱਜ ਸਾਬਕਾ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਿਖ਼ਲਾਫ਼ ਦਰਜ ਮਾਮਲੇ ਦੀ ਤਫ਼ਤੀਸ਼ 'ਚ ਸ਼ਾਮਿਲ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਗਰੇਵਾਲ ਤੋਂ ਇਸ ਕੇਸ ਨਾਲ ਸਬੰਧਿਤ ਪੁੱਛਗਿੱਛ ਕੀਤੀ ਗਈ ਹੈ ਤੇ ਉਸੇ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ | ਪਟਿਆਲਾ ਵਿਖੇ ਪਹੁੰਚੇ ਸਾਬਕਾ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਕੁੱਝ ਕਹਿਣ ਤੋਂ ਜਵਾਬ ਦੇ ਦਿੱਤਾ |
ਜਾਣਕਾਰੀ ਅਨੁਸਾਰ ਵਿਜੀਲੈਂਸ ਬਿਉਰੋ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕਥਿਤ ਤੌਰ 'ਤੇ ਬਣਾਈ ਗਈ ਬੇਨਾਮੀ ਜਾਇਦਾਦ ਸਬੰਧੀ 1 ਅਪ੍ਰੈਲ 1999 ਤੋਂ 31 ਦਸੰਬਰ 2014 ਤੱਕ ਦਾ ਸਮਾਂ ਮਿੱਥ ਕੇ ਪੜਤਾਲ ਕਰਨ 'ਤੇ ਪਾਇਆ ਗਿਆ ਕਿ ਇਸ ਸਮੇਂ ਦੌਰਾਨ 2.12 ਕਰੋੜ ਰੁਪਏ ਦੀ ਆਮਦਨ ਹੋਈ ਤੇ ਇਸ ਅਰਸੇ ਦੌਰਾਨ ਉਨ੍ਹਾਂ ਵਲੋਂ 12.19 ਕਰੋੜ ਰੁਪਏ ਖਰਚਾ ਕੀਤਾ ਗਿਆ ਹੈ | ਸੇਵਾਮੁਕਤ ਐੱਸ.ਐੱਸ.ਪੀ. ਵਲੋਂ ਇਸ ਸਮੇਂ ਦੌਰਾਨ ਆਮਦਨ ਤੋਂ 10.06 ਕਰੋੜ ਰੁਪਏ ਵਾਧੂ ਖ਼ਰਚ ਕੀਤਾ ਗਿਆ ਹੈ | ਪੁਲਿਸ ਨੇ ਉਕਤ ਮਾਮਲੇ ਸਬੰਧੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਬਿਉਰੋ ਪਟਿਆਲਾ ਵਿਖੇ ਕਥਿਤ ਦੋਸ਼ੀ ਸੇਵਾ ਮੁਕਤ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਿਖ਼ਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
ਰੈਵੇਨਿਊ ਪਟਵਾਰ ਯੂਨੀਅਨ ਨੇ ਸਾਬਕਾ ਐੱਸ.ਐੱਸ.ਪੀ. ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਵਿਜੀਲੈਂਸ ਬਿਉਰੋ ਪਟਿਆਲਾ ਵਲੋਂ ਸਾਬਕਾ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਿਖ਼ਲਾਫ਼ ਦਰਜ ਕੀਤੇ ਗਏ ਮਾਮਲੇ ਦੀ ਤਫ਼ਤੀਸ਼ 'ਚ ਸ਼ਾਮਿਲ ਹੋਣ ਲਈ ਪਟਿਆਲਾ ਦਫ਼ਤਰ ਵਿਖੇ ਪਹੁੰਚੇ ਤਾਂ ਇਸ ਦੌਰਾਨ ਰੈਵੇਨਿਊ ਪਟਵਾਰ ਯੂਨੀਅਨ ਦੇ ਮੋਹਨ ਸਿੰਘ ਭੇਡਪੁਰਾ ਦੀ ਅਗਵਾਈ ਹੇਠ ਹੋਰਨਾਂ ਮੈਂਬਰਾਂ ਵਲੋਂ ਸਾਬਕਾ ਐੱਸ.ਐੱਸ.ਪੀ. ਸੁਰਜੀਤ ਸਿੰਘ ਗਰੇਵਾਲ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ |

ਮਿ੍ਤਕ ਦੇਹਾਂ ਵਤਨ ਲਿਆਉਣ ਬਾਰੇ ਮੁੱਖ ਮੰਤਰੀ ਵਲੋਂ ਵਿਦੇਸ਼ ਰਾਜ ਮੰਤਰੀ ਨਾਲ ਗੱਲਬਾਤ

ਚੰਡੀਗੜ੍ਹ, 21 ਮਾਰਚ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ 'ਚ ਆਈ. ਐਸ. ਆਈ. ਐਸ. ਵਲੋਂ ਮਾਰੇ ਗਏ ਭਾਰਤੀਆਂ ਦੀਆਂ ਮਿ੍ਤਕਾਂ ਦੇਹਾਂ ਵਤਨ ਲਿਆਉਣ ਬਾਰੇ ਵਿਦੇਸ਼ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਵੀ. ਕੇ. ਸਿੰਘ ਨਾਲ ਗੱਲਬਾਤ ਕੀਤੀ | ਮੁੱਖ ਮੰਤਰੀ, ਜਿਨ੍ਹਾਂ ਨੇ ਮੰਗਲਵਾਰ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਇਸ ਮੁੱਦੇ 'ਤੇ ਗੱਲਬਾਤ ਕੀਤੀ ਸੀ ਤੇ ਪੱਤਰ ਵੀ ਲਿਖਿਆ ਸੀ,
ਨੇ ਅੱਜ ਵਿਧਾਨ ਸਭਾ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਵੀ.ਕੇ. ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਮਿ੍ਤਕ ਦੇਹਾਂ ਨੂੰ ਭਾਰਤ ਲਿਆਉਣ ਲਈ ਇਕ ਹਫ਼ਤਾ ਲੱਗੇਗਾ | ਮੀਡੀਆ ਦੇ ਸਵਾਲਾਂ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁ-ਗਿਣਤੀ ਮਿ੍ਤਕ ਪੰਜਾਬ ਦੇ ਮਾਝਾ ਅਤੇ ਦੋਆਬਾ ਖਿੱਤਿਆਂ ਨਾਲ ਸਬੰਧਤ ਹਨ, ਜਿਸ ਕਰ ਕੇ ਦੇਹਾਂ ਅੰਮਿ੍ਤਸਰ ਆਉਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀਆਂ ਅੰਤਿਮ ਰਸਮਾਂ ਵਾਸਤੇ ਮਿ੍ਤਕ ਦੇਹਾਂ ਪਰਿਵਾਰਾਂ ਨੂੰ ਸੌਾਪਣ ਲਈ ਸੂਬਾਈ ਸਰਕਾਰ ਵਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਰੁਜ਼ਗਾਰ ਲੱਭਣ ਦਾ ਯਤਨ ਕਰੇਗੀ ਅਤੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਪਹਿਲਾਂ ਹੀ ਦਿੱਤੀ ਜਾ ਰਹੀ 20 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਮਿਲਣੀ ਜਾਰੀ ਰਹੇਗੀ | ਮੁੱਖ ਮੰਤਰੀ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿਵਾਉਣ ਲਈ ਉਹ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ |

ਕਾਬੁਲ 'ਚ ਮਸਜਿਦ ਨੇੜੇ ਆਤਮਘਾਤੀ ਹਮਲਾ-33 ਮੌਤਾਂ

ਕਾਬੁਲ, 21 ਮਾਰਚ (ਏਜੰਸੀ)-ਕਾਬੁਲ ਯੂਨੀਵਰਸਿਟੀ ਸਾਹਮਣੇ ਇਕ ਸ਼ੀਆ ਮਸਜਿਦ ਨੇੜੇ ਆਤਮਘਾਤੀ ਬੰਬਾਰ ਵਲੋਂ ਕੀਤੇ ਗਏ ਹਮਲੇ 'ਚ 33 ਲੋਕਾਂ ਦੀ ਮੌਤ ਹੋ ਗਈ | ਮਾਰੇ ਗਏ ਲੋਕਾਂ 'ਚ ਜ਼ਿਆਦਾ ਨਾਬਾਲਗ ਹਨ | ਦੱਸਣਯੋਗ ਹੈ ਕਿ ਪਾਰਸੀ ਦੇ ਨਵੇਂ ਸਾਲ ਨਵਰੋਜ਼ ਦੀ ਛੁੱਟੀ ਮੌਕੇ ਇੱਥੇ ...

ਪੂਰੀ ਖ਼ਬਰ »

ਹਰਿਆਣਾ 'ਚ ਕਾਰ ਤੇ ਬੱਸ ਵਿਚਾਲੇ ਟੱਕਰ 5 ਮੌਤਾਂ, 10 ਜ਼ਖ਼ਮੀ

ਫਤਿਹਾਬਾਦ, 21 ਮਾਰਚ (ਹਰਬੰਸ ਮੰਡੇਰ)-ਪਿੰਡ ਦੁਰਜਨਪੁਰ ਨੇੜੇ ਹੋਂਡਾ ਸਿਟੀ ਕਾਰ ਤੇ ਫਤਿਹਾਬਾਦ ਡਿਪੂ ਦੀ ਰੋਡਵੇਜ਼ ਬੱਸ ਵਿਚਾਲੇ ਹੋਈ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ | ਹਾਦਸੇ 'ਚ ਬੱਸ ਸਵਾਰ 10 ਮੁਸਾਫ਼ਰ ਵੀ ਜ਼ਖ਼ਮੀ ਹੋ ਗਏ | ਹਿਸਾਰ-ਸਿਰਸਾ ਕੌਮੀ ਰਾਜਮਾਰਗ 'ਤੇ ਕਾਰ ...

ਪੂਰੀ ਖ਼ਬਰ »

ਹੰਗਾਮੇ ਕਾਰਨ ਲਗਾਤਾਰ ਚੌਥੇ ਦਿਨ ਸਪੀਕਰ ਨੇ ਬੇਵਸਾਹੀ ਮਤੇ ਕੀਤੇ ਖ਼ਾਰਜ

ਨਵੀਂ ਦਿੱਲੀ, 21 ਮਾਰਚ (ਉਪਮਾ ਡਾਗਾ ਪਾਰਥ)-ਹੰਗਾਮਿਆਂ ਦੇ ਚਲਦੇ ਸਰਕਾਰ ਖਿਲਾਫ ਬੇਵਸਾਹੀ ਮਤਾ ਅੱਜ ਲਗਾਤਾਰ ਚੌਥੇ ਦਿਨ ਵੀ ਸਪੀਕਰ ਵਲੋਂ ਖਾਰਜ ਕਰ ਦਿੱਤਾ ਗਿਆ | ਬੇਵਸਾਹੀ ਮਤੇ 'ਤੇ ਇਕ-ਦੂਜੇ ਨੂੰ ਨਿਸ਼ਾਨਾ ਬਣਾਉਂਦਿਆਂ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਸ਼ਬਦੀ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਸਿੱਧੂ ਮਾਮਲੇ ਦੀ ਸੁਣਵਾਈ ਸ਼ੁਰੂ

ਨਵੀਂ ਦਿੱਲੀ, 21 ਮਾਰਚ (ਏਜੰਸੀ)-ਨਵਜੋਤ ਸਿੰਘ ਸਿੱਧੂ ਦੇ ਿਖ਼ਲਾਫ਼ 30 ਸਾਲ ਪੁਰਾਣੇ ਇਕ ਲੜਾਈ ਝਗੜੇ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ | ਅੰਮਿ੍ਤਸਰ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਿੱਧੂ ਫ਼ਿਲਹਾਲ ਪੰਜਾਬ ਸਰਕਾਰ 'ਚ ਮੰਤਰੀ ਹਨ | ...

ਪੂਰੀ ਖ਼ਬਰ »

ਨੋਇਡਾ 'ਚ ਵਿਦਿਆਰਥਣ ਵਲੋਂ ਖੁਦਕੁਸ਼ੀ

ਨੋਇਡਾ, 21 ਮਾਰਚ (ਏਜੰਸੀ)-ਦਿੱਲੀ ਨਾਲ ਲੱਗਦੇ ਨੋਇਡਾ 'ਚ ਪ੍ਰੇਸ਼ਾਨੀ ਦੇ ਚਲਦਿਆਂ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ | ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੋ ਅਧਿਆਪਕਾਂ ਤੇ ਸਕੂਲ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ | ਪੀੜਤ ਵਿਦਿਆਰਥਣ ਆਪਣੇ ਪਰਿਵਾਰ ਨਾਲ ...

ਪੂਰੀ ਖ਼ਬਰ »

ਪਾਕਿ 'ਚ ਸਿੱਖ ਨੌਜਵਾਨਾਂ ਨੂੰ ਸਿਖਲਾਈ ਦੇ ਰਹੀ ਹੈ ਆਈ.ਐਸ.ਆਈ.

ਗ੍ਰਹਿ ਮੰਤਰਾਲੇ ਨੇ ਸੰਸਦੀ ਕਮੇਟੀ ਨੂੰ ਦਿੱਤੀ ਜਾਣਕਾਰੀ ਨਵੀਂ ਦਿੱਲੀ, 21 ਮਾਰਚ (ਉਪਮਾ ਡਾਗਾ ਪਾਰਥ)-ਕੈਨੇਡਾ ਸਮੇਤ ਹੋਰ ਬਾਹਰਲੇ ਮੁਲਕਾਂ 'ਚ ਰਹਿ ਰਹੇ ਸਿੱਖ ਨੌਜਵਾਨਾਂ ਨੂੰ ਭਾਰਤ ਦੇ ਿਖ਼ਲਾਫ਼ ਝੂਠਾ ਪ੍ਰਚਾਰ ਕਰਕੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐਸ. ਆਈ. ...

ਪੂਰੀ ਖ਼ਬਰ »

10 ਕਰੋੜ ਪਰਿਵਾਰਾਂ ਨੂੰ ਮਿਲੇਗਾ 5 ਲੱਖ ਦਾ ਸਿਹਤ ਬੀਮਾ

ਨਵੀਂ ਦਿੱਲੀ, 21 ਮਾਰਚ (ਏਜੰਸੀ)-ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਭਾਵ ਆਯੂਸ਼ਮਾਨ ਭਾਰਤ ਰਾਸ਼ਟਰੀ ਸਿਹਤ ਯੋਜਨਾ ਨੂੰ ਅੱਜ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ | ਇਸ ਯੋਜਨਾ ਦਾ ਐਲਾਨ ਇਸ ਸਾਲ ਦੇ ਆਮ ਬਜਟ 'ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੀਤਾ ਸੀ | ...

ਪੂਰੀ ਖ਼ਬਰ »

- 2ਜੀ ਸਪੈਕਟ੍ਰਮ -

ਹਾਈਕੋਰਟ ਵਲੋਂ ਰਾਜਾ, ਕਨੀਮੋਝੀ ਨੂੰ ਨੋਟਿਸ, ਜ਼ਬਤ ਰਹੇਗੀ ਸੰਪਤੀ

ਨਵੀਂ ਦਿੱਲੀ, 21 ਮਾਰਚ (ਏਜੰਸੀ)-ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ 2ਜੀ ਸਪੈਕਟ੍ਰਮ ਘੁਟਾਲਾ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ, ਦ੍ਰਮੁਕ ਸੰਸਦ ਮੈਂਬਰ ਕਨੀਮੋਝੀ ਸਮੇਤ ਮਾਮਲੇ ਦੇ ਸਾਰੇ ਕਥਿਤ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਹੈ ...

ਪੂਰੀ ਖ਼ਬਰ »

ਡਾਟਾ ਮਾਮਲੇ 'ਚ ਕੈਂਬਿ੍ਜ਼ ਐਨਾਲੈਟਿਕਾ ਫਰਮ ਦਾ ਸੀ.ਈ.ਓ. ਨੈਕਸ ਮੁਅੱਤਲ

ਲੰਡਨ, 21 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਫੇਸਬੁੱਕ ਦੇ ਉਪਭੋਗਤਾਵਾਂ ਦੇ ਡਾਟੇ ਘਪਲੇ 'ਚ ਸ਼ਾਮਿਲ ਕੈਂਬਿ੍ਜ਼ ਐਨਾਲੈਟਿਕਾ ਫ਼ਰਮ ਦੇ ਸੀ. ਈ. ਓ. ਅਲੈਗਜੈਂਡਰ ਨੈਕਸ ਨੂੰ ਮੁਅੱਤਲ ਕਰ ਦਿੱਤਾ ਹੈ | ਨੈਕਸ ਨੇ ਇਕ ਗੁਪਤ ਸੁਨੇਹੇ ਨੂੰ ਚੈਨਲ 4 ਨਿਊਜ਼ ਵਲੋਂ ਰਿਕਾਰਡ ...

ਪੂਰੀ ਖ਼ਬਰ »

ਸਰਕਾਰ ਵਲੋਂ ਡਾਟਾ ਚੋਰੀ 'ਤੇ ਫੇਸਬੁਕ ਦੇ ਮੁਖੀ ਨੂੰ ਚਿਤਾਵਨੀ

ਨਵੀਂ ਦਿੱਲੀ, 21 ਮਾਰਚ (ਏਜੰਸੀ)-ਸਰਕਾਰ ਨੇ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਫੇਸਬੁਕ ਦੇ ਮੁਖੀ ਮਾਰਕ ਜ਼ੁਕਰਬਰਗ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਸੋਸ਼ਲ ਸਾਈਟ ਦੀ ਵਰਤੋਂ ਕਰਨ ਵਾਲੇ 20 ਕਰੋੜ ਭਾਰਤੀਆਂ ਦੇ ਡਾਟੇ ਦੀ ਚੋਰੀ ਜਾਂ ਦੁਰਵਰਤੋਂ ਕਰਨ ਦੀ ਕਿਸੇ ਵੀ ...

ਪੂਰੀ ਖ਼ਬਰ »

ਯੂ.ਪੀ. ਕਾਂਗਰਸ ਦੇ ਸੂਬਾ ਪ੍ਰਧਾਨ ਰਾਜ ਬੱਬਰ ਨੇ ਅਸਤੀਫ਼ਾ ਦਿੱਤਾ

ਲਖਨਊ, 21 ਮਾਰਚ (ਏਜੰਸੀ)-ਉੱਤਰ ਪ੍ਰਦੇਸ਼ 'ਚ ਕਾਂਗਰਸ ਦੇ ਸੂਬਾ ਪ੍ਰਧਾਨ ਰਾਜ ਬੱਬਰ ਨੇ ਮੰਗਲਵਾਰ ਦੇਰ ਰਾਤ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਸੌਾਪ ਦਿੱਤਾ | ਉਨ੍ਹਾਂ ਨੇ ਆਪਣਾ ਅਸਤੀਫ਼ਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਿਆ ਹੈ | ਖ਼ਬਰਾਂ ...

ਪੂਰੀ ਖ਼ਬਰ »

ਘੱਟ ਪੈਦਾਵਾਰ ਦੇ ਚੱਲਦਿਆਂ ਸਰਕਾਰ ਨੇ ਆਯਾਤ ਕਰ ਵਧਾਉਣ ਦੀ ਯੋਜਨਾ ਤਿਆਗੀ

ਨਵੀਂ ਦਿੱਲੀ, 21 ਮਾਰਚ (ਏਜੰਸੀ)- ਭਾਰਤ ਨੇ ਲਗਾਤਾਰ ਤੀਜੇ ਸਾਲ ਕਣਕ ਦੀ ਘੱਟ ਪੈਦਾਵਾਰ ਦੀ ਸ਼ੱਕ ਦੇ ਚੱਲਦਿਆਂ ਬਾਹਰੋਂ ਮੰਗਵਾਈ ਜਾਣ ਵਾਲੀ ਕਣਕ 'ਤੇ ਲੱਗਣ ਵਾਲੇ ਆਯਾਤ ਕਰ ਨੂੰ 40 ਫੀਸਦੀ ਕਰਨ ਦੀ ਯੋਜਨਾ ਤਿਆਗ ਦਿੱਤੀ ਹੈ | ਕੁਝ ਹਫਤੇ ਪਹਿਲਾਂ ਤੱਕ ਖੁਰਾਕ, ਵਪਾਰ ਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX