ਤਾਜਾ ਖ਼ਬਰਾਂ


ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  14 minutes ago
ਜਲੰਧਰ, 1 ਅਪ੍ਰੈਲ (ਅ.ਬ) - ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ...
ਮਸਜਿਦ 'ਚ 14 ਵਿਅਕਤੀਆਂ ਨੂੰ ਕੀਤਾ ਆਈਸੋਲੇਟ
. . .  41 minutes ago
ਸ੍ਰੀ ਮੁਕਤਸਰ ਸਾਹਿਬ, 1 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਦਿੱਲੀ ਸਥਿਤ ਤਬਲੀਗ਼ੀ ਜਮਾਤ ਦੇ ਹੈੱਡਕੁਆਟਰ ਵਿਖੇ ਸਮਾਗਮ ਵਿਚ ਹਿੱਸਾ ਲੈ ਕੇ ਆਏ ਕਰੀਬ 14 ਵਿਅਕਤੀਆਂ ਨੂੰ ਸ੍ਰੀ ਮੁਕਤਸਰ ਸਾਹਿਬ...
ਵਿਪਰੋ, ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਲਈ ਦਿੱਤੇ 1,125 ਕਰੋੜ
. . .  about 1 hour ago
ਬੈਂਗਲੁਰੂ, 1 ਅਪ੍ਰੈਲ - ਵਿਪਰੋ ਇੰਟਰਪ੍ਰਾਈਜ਼ਸ ਅਤੇ ਅਜ਼ੀਮ ਪ੍ਰੇਮ ਜੀ ਫਾਊਂਡੇਸ਼ਨ ਨੇ ਕੋਰੋਨਾ ਖ਼ਿਲਾਫ਼ ਲੜਾਈ ਲਈ 1,125 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚੋਂ ਵਿਪਰੋ ਲਿਮਟਿਡ...
ਜਲਾਲਾਬਾਦ (ਪੱਛਮੀ) ਦੇ ਵਿਧਾਇਕ ਨੇ ਦੋ ਸਾਲ ਦੀ ਆਪਣੀ ਤਨਖ਼ਾਹ ਦਾਨ ਕਰਨ ਸਬੰਧੀ ਲਿਖਿਆ ਪੱਤਰ
. . .  about 1 hour ago
ਜਲੰਧਰ, 1 ਅਪ੍ਰੈਲ - ਜਲਾਲਾਬਾਦ (ਪੱਛਮੀ) ਤੋਂ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖਿਆ ਹੈ ਕਿ ਕੋਰੋਨਾਵਾਇਰਸ ਦੇ ਚੱਲਦਿਆਂ ਉਨ੍ਹਾਂ ਦੀ ਦੋ ਸਾਲ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫ਼ੰਡ ਨੂੰ ਦਾਨ...
ਰੰਧਾਵਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਗਈ ਅਪੀਲ
. . .  about 2 hours ago
ਚੰਡੀਗੜ੍ਹ, 1 ਅਪ੍ਰੈਲ - ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚਲਦਿਆਂ ਉਹ ਸਿੱਖ ਕੌਮ ਨੂੰ...
ਨਿਜ਼ਾਮੂਦੀਨ ਸਮਾਗਮ ਚੋਂ ਪਰਤੇ 10 ਮੁਸਲਮਾਨ ਮਰਦ ਔਰਤਾਂ ਨੇ ਮਸਜਿਦ 'ਚ ਸ਼ਰਨ ਲਈ
. . .  about 2 hours ago
ਬੁਢਲਾਡਾ , 1 ਅਪ੍ਰੈਲ (ਸਵਰਨ ਸਿੰਘ ਰਾਹੀ) ਨਿਜ਼ਾਮੂਦੀਨ (ਦਿੱਲੀ) ਦੇ ਧਾਰਮਿਕ ਸਮਾਗਮ ਚ ਸ਼ਿਰਕਤ ਕਰਕੇ ਪਰਤੇ 10 ਮੁਸਲਮਾਨਾਂ ਦੀ ਸਿਹਤ ਵਿਭਾਗ ਵੱਲੋਂ ਜਾਂਚ ਕਰਨ ਉਪਰੰਤ ਇਕਾਂਤਵਾਸ ਕਰ ਦਿੱਤਾ ਹੈ।ਜਾਣਕਾਰੀ ਦਿੰਦਿਆ ਨੋਡਲ ਅਫਸਰ ਡਾ: ਅਨੀਸ਼ਪਾਲ ਨੇ ਦੱਸਿਆ...
ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਲੋੜਵੰਦਾਂ ਦੀ ਮਦਦ ਲਈ ਚਲਾਈ ਮੁਹਿੰਮ
. . .  about 2 hours ago
ਸ਼ਾਹਕੋਟ, 1 ਅਪ੍ਰੈਲ (ਦਲਜੀਤ ਸਚਦੇਵਾ)- ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੌਰਾਨ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਮੁਹਿੰਮ ਚਲਾਈ ਗਈ ਹੈ। ਅੱਜ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਬਾਬਾ ਸੁਖਚੈਨ ਦਾਸ ਬਾਜਵਾ ਕਲਾਂ...
ਉਪ ਮੰਡਲ ਮੈਜਿਸਟਰੇਟ ਪਾਤੜਾਂ ਵੱਲੋਂ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ
. . .  about 2 hours ago
ਪਾਤੜਾਂ, 1 ਅਪ੍ਰੈਲ (ਗੁਰਇਕਬਾਲ ਸਿੰਘ ਖ਼ਾਲਸਾ)- ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਸੋਸ਼ਲ ਮੀਡੀਆ ’ਤੇ ਝੂਠੀਆਂ ਅਤੇ ਫੇਕ ਪੋਸਟਾਂ ਪਾਉਣ ਵਾਲਿਆਂ ਨੂੰ ਉਪ ਮੰਡਲ ਮੈਜਿਸਟਰੇਟ ਪਾਤੜਾਂ ਡਾ. ਪਾਲਿਕਾ ਅਰੋੜਾ...
ਲੋੜਵੰਦਾ ਨੂੰ ਵੰਡੇ ਗਏ ਰਾਸ਼ਨ
. . .  about 2 hours ago
ਜੰਡਿਆਲਾ ਗੁਰੂ / ਲੋਪੋਕੇ , 1 ਅਪ੍ਰੈਲ (ਰਣਜੀਤ ਸਿੰਘ ਜੋਸਨ/ਗੁਰਵਿੰਦਰ ਸਿੰਘ ਕਲਸੀ) - ਕਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਦੁਰਗਾ ਅਸ਼ਟਮੀ ਦੇ ਮੱਦੇਨਜ਼ਰ ਅੱਜ ਜੰਡਿਆਲਾ ਗੁਰੂ ਵਿਖੇ ਬੱਚਿਆਂ ਨੂੰ ਜਿੱਥੇ ਮਾਸਕ ਪਾ ਕੇ ਆਪਣੇ ਮੂੰਹ...
ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ
. . .  about 2 hours ago
ਨਵੀਂ ਦਿੱਲੀ, 1 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਭਲਕੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਨ ਜਾ ਰਹੇ...
ਖਰੜ ਵਿਚ ਕਿੰਨਰਾਂ ਨੇ ਰਾਸ਼ਨ ਵੰਡਿਆ
. . .  about 2 hours ago
ਖਰੜ, 1 ਅਪ੍ਰੈਲ (ਜੰਡਪੁਰੀ) - ਲੋਕਾਂ ਤੋਂ ਵਧਾਈਆਂ ਲੈਣ ਵਾਲੇ ਕਿੰਨਰਾਂ ਨੇ ਵੀ ਅੱਜ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਸ਼ਹਿਰ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਕਿਰਨ ਜੋਤੀ ਮਹੰਤ ਨੇ ਦੱਸਿਆ ਕਿ ਉਨ੍ਹਾਂ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਲੋਕਾਂ ਨੂੰ...
ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾਉਣ - ਹਰਪਾਲ ਚੀਮਾ
. . .  about 2 hours ago
ਚੰਡੀਗੜ੍ਹ, 1 ਅਪ੍ਰੈਲ (ਸੁਰਿੰਦਰਪਾਲ) - ਪੰਜਾਬ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ 19 ਦੇ ਮੁੱਦੇ ’ਤੇ ਸਰਬ ਪਾਰਟੀ ਬੈਠਕ ਬੁਲਾਉਣ ਮੰਗ ਰੱਖੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਾਸ਼ਨ ਵੰਡਣ ਤੇ ਰਾਹਤ ਕਾਰਜਾਂ...
ਮਾਸਕ ਤੇ ਸੈਨੇਟਾਈਜ਼ਰ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
. . .  about 3 hours ago
ਅਜਨਾਲਾ, 1 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਐਸ.ਐਸ.ਪੀ. ਅੰਮ੍ਰਿਤਸਰ ਵਲੋਂ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਮਾਸਕ ਤੇ ਸੈਨੇਟਾਈਜ਼ਰ ਦੇ ਨਿਰਧਾਰਿਤ ਕੀਤੀਆਂ ਕੀਮਤਾਂ ਤੋਂ ਵੱਧ ਕੀਮਤ ਲਗਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਦੋਸ਼ੀ ਨੂੰ...
ਅਧਿਆਪਕਾਂ ਦੀ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਨਿਯੁਕਤ ਕਰਨ ਸਬੰਧੀ ਸੂਚੀ ਜਾਰੀ
. . .  about 3 hours ago
ਚੰਡੀਗੜ੍ਹ, 1 ਅਪ੍ਰੈਲ (ਵਿਕਰਮਜੀਤ ਸਿੰਘ ਮਾਨ) - ਅਧਿਆਪਕ/ਕਰਮਚਾਰੀਆਂ ਦੀ ਡਿਊਟੀ ਵਿਧਾਨ ਸਭਾ ਚੋਣ ਹਲਕਾ 057 ਖੰਨਾ ਵਿਖੇ ਬਤੌਰ ਕੋਰੋਨਾਵਾਇਰਸ ਵਿਜੀਲੈਂਸ ਅਫਸਰ ਵਜੋਂ ਲਗਾਈ ਗਈ। ਉਨ੍ਹਾਂ ਦੇ ਨਾਂ ਸੂਚੀ ਅਨੁਸਾਰ...
ਕੋਰੋਨਾਵਾਇਰਸ ਦੇ ਸ਼ੱਕੀ ਡਰਾਈਵਰ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ
. . .  about 3 hours ago
ਕੋਰੋਨਾਵਾਇਰਸ ਲਾਕਡਾਊਨ : ਜਲੰਧਰ ’ਚ ਸੀ.ਆਰ.ਪੀ.ਐਫ. ਕੰਪਨੀਆਂ ਤਾਇਨਾਤ
. . .  about 3 hours ago
ਤਬਲੀਗੀ ਜਮਾਤ ਦੇ ਸੰਮੇਲਨ ਵਿੱਚ ਪਠਾਨਕੋਟ ਦੇ ਦੋ ਵਿਅਕਤੀ ਸਨ ਸ਼ਾਮਿਲ
. . .  about 3 hours ago
ਉਤਰ ਪ੍ਰਦੇਸ਼ ਵਿਚ ਕੋਰੋਨਾਵਾਇਰਸ ਕਾਰਨ ਨੌਜਵਾਨ ਦੀ ਹੋਈ ਮੌਤ
. . .  about 3 hours ago
ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਨਾਂਹਪੱਖੀ
. . .  about 3 hours ago
ਲੋੜਵੰਦਾਂ ਦੀ ਮਦਦ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ - ਬਾਬਾ ਪ੍ਰਮਾਨੰਦ
. . .  about 3 hours ago
ਗੁਰਦੁਆਰਾ ਮਜਨੂੰ ਕਾ ਟਿੱਲਾ ਤੋਂ 210 ਲੋਕਾਂ ਨੂੰ ਦਿੱਲੀ ਦੇ ਇਕ ਸਕੂਲ ’ਚ ਕੀਤਾ ਗਿਆ ਤਬਦੀਲ
. . .  about 4 hours ago
ਨਿਜ਼ਾਮੂਦੀਨ ਮਰਕਜ਼ ਤੋਂ ਆਂਧਰਾ ਪ੍ਰਦੇਸ਼ ’ਚ ਪਰਤੇ ਸਾਰੇ 43 ਵਿਅਕਤੀਆਂ ਨੂੰ ਕੋਰੋਨਾਵਾਇਰਸ
. . .  about 4 hours ago
ਮੁਹਾਲੀ ਵਿਚ ਦੋ ਔਰਤਾਂ ਤੇ ਇਕ ਵਿਅਕਤੀ ਦਾ ਕੋਰੋਨਾਵਾਇਰਸ ਪਾਇਆ ਗਿਆ ਪਾਜ਼ੀਟਿਵ
. . .  about 4 hours ago
ਭਾਰਤ ’ਚ ਕੋਰੋਨਾਵਾਇਰਸ ਦੇ ਕੇਸਾਂ ’ਚ ਹੋਇਆ ਵਾਧਾ, ਹੁਣ ਤੱਕ 38 ਮੌਤਾਂ
. . .  about 4 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 26 ਜਾਣਿਆਂ ਖ਼ਿਲਾਫ਼ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਕੀਤੇ ਮਾਮਲੇ ਦਰਜ
. . .  about 4 hours ago
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਨੂੰ ਕਪੂਰਥਲਾ ਕੀਤਾ ਗਿਆ ਰੈਫਰ
. . .  about 4 hours ago
ਫਗਵਾੜਾ ’ਚ ਸ਼੍ਰੋਮਣੀ ਕਮੇਟੀ ਵਲੋਂ 8 ਤੋਂ 10 ਹਜ਼ਾਰ ਲੋਕਾਂ ਲਈ ਤਿਆਰ ਕੀਤਾ ਜਾਂਦਾ ਹੈ ਲੰਗਰ
. . .  about 5 hours ago
ਨਿਜ਼ਾਮੁਦੀਨ ਧਾਰਮਿਕ ਸੰਮੇਲਨ ਚ ਸ਼ਿਰਕਤ ਕਰਨ ਵਾਲੇ ਲੋਕਾਂ ਦੀ ਜ਼ਿਲ੍ਹਾ ਮੋਗਾ 'ਚ ਵੜ੍ਹਨ ਦੀ ਉੱਡੀ ਅਫ਼ਵਾਹ
. . .  about 5 hours ago
ਬਿਨਾਂ ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਗੈਸ ਦੀਆਂ ਕੀਮਤਾਂ ’ਚ ਕੀਤੀ ਗਈ ਕਮੀ
. . .  about 5 hours ago
ਪਾਕਿ 'ਚ ਕੋਰੋਨਾ ਨਾਲ 26 ਮੌਤਾਂ, 2039 ਸੰਕ੍ਰਮਿਤ ਮਰੀਜ਼
. . .  about 5 hours ago
ਕੋਰੋਨਾਵਾਇਰਸ : ਭੋਪਾਲ ਤੋਂ ਪਰਤੇ 12 ਨੌਜਵਾਨਾਂ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  about 5 hours ago
ਲੰਗਰ ਵੰਡਣ ਜਾ ਰਿਹਾ ਯੂਥ ਅਕਾਲੀ ਦਲ ਦਾ ਆਗੂ ਗੋਸ਼ਾ ਹਿਰਾਸਤ ਵਿਚ
. . .  about 5 hours ago
ਜਾਂਚ ਵਿਚ ਨੈਗੇਟਿਵ ਆਏ ਸ਼ੱਕੀ 27 ਵਿਅਕਤੀ, ਵਾਪਸ ਪਿੰਡ ਵਿਰਕ ਭੇਜੇ
. . .  about 5 hours ago
ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਹੋ ਸਕਦੀਆਂ ਹਨ ਢਾਈ ਲੱਖ ਦੇ ਕਰੀਬ ਮੌਤਾਂ
. . .  about 5 hours ago
ਤਬਲੀਗ਼ੀ ਜਮਾਤ ਦੇ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਪੰਜਾਬ ਤੋਂ ਗਏ ਸਨ 9 ਲੋਕ
. . .  about 6 hours ago
ਅੰਮ੍ਰਿਤਸਰ ’ਚ ਇਕ ਹਫਤਾ ਮੰਡੀ ਬੰਦ ਰੱਖਣ ਦੇ ਆਦੇਸ਼
. . .  about 4 hours ago
ਮਲੇਸ਼ੀਆ ਤੇ ਫਿਲੀਪਾਈਨਜ਼ ’ਚ ਫਸੇ ਪੰਜਾਬੀਆਂ ਨੂੰ ਭਾਰਤ ਲਿਆਉਣ ਸਬੰਧੀ ਕੈਪਟਨ ਨੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
. . .  about 6 hours ago
ਪੰਜਾਬ ਵਿਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 42 ਹੋਈ
. . .  about 6 hours ago
ਖਾਲੀ ਕਰਾਇਆ ਗਿਆ ਨਿਜ਼ਾਮੁਦੀਨ ਦਾ ਮਰਕਜ਼,6 ਲੋਕਾਂ ਖਿਲਾਫ ਮਾਮਲੇ ਦਰਜ
. . .  about 6 hours ago
ਦਿੱਲੀ ਦੇ ਸਰਕਾਰੀ ਡਾਕਟਰ ਨੂੰ ਕੋਰੋਨਾਵਾਇਰਸ
. . .  about 7 hours ago
ਹੌਜ਼ਰੀ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ
. . .  about 7 hours ago
ਜੈਤੋ ਸ਼ਹਿਰ 'ਚ ਕਰਫ਼ਿਊ ਦੇ ਚਲਦਿਆ ਚੋਰੀਆਂ 'ਚ ਹੋ ਰਿਹਾ ਵਾਧਾ
. . .  about 7 hours ago
ਟੋਲ ਪਲਾਜ਼ਿਆਂ 'ਤੇ ਵਾਹਨਾਂ ਦੀ ਹੋ ਰਹੀ ਹੈ ਗੰਭੀਰਤਾ ਨਾਲ ਜਾਂਚ
. . .  about 8 hours ago
ਅਲਬਰਟਾ 'ਚੋ 1 ਹੋਰ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 9 ਹੋਈ ਕੁੱਲ ਕੇਸ 754 ਹੋਏ
. . .  about 8 hours ago
ਜਲੰਧਰ ਜ਼ਿਲ੍ਹੇ 'ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 8 hours ago
ਸਹੁਰੇ ਪਰਿਵਾਰ ਨੇ ਨੂੰਹ ਨੂੰ ਜਹਿਰੀਲੀ ਵਸਤੂ ਦੇ ਕੇ ਮੌਤ ਦੇ ਘਾਟ ਉਤਾਰਿਆ
. . .  about 8 hours ago
ਆਲੂਆਂ ਦੀ ਪੁਟਾਈ ਕਰਨ ਗਏ ਲੋਕਾਂ ਨੇ ਪ੍ਰਸ਼ਾਸਨ ਨੂੰ ਪੁਆਈਆਂ ਭਾਜੜਾਂ
. . .  about 8 hours ago
ਅਜਨਾਲਾ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 8 hours ago
ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ - ਡੈਨੀ ਬੰਡਾਲਾ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਚੇਤ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਭਾਰਤ ਯਾਤਰਾ ਦਾ ਭਰਵਾਂ ਸਵਾਗਤ-ਐਨ.ਐਮ.ਸੀ ਬਿਲ ਦਾ ਕੀਤਾ ਵਿਰੋਧ

25 ਮਾਰਚ ਨੂੰ ਦਿੱਲੀ ਵਿਖੇ ਕੀਤੀ ਜਾਵੇਗੀ ਮਹਾਂ ਪੰਚਾਇਤ ਰੈਲੀ- ਵਾਨਖੇਦਕਰ

ਨਵਾਂਸ਼ਹਿਰ,21 ਮਾਰਚ (ਹਰਮਿੰਦਰ ਸਿੰਘ ਪਿੰਟੂ)-ਇੰਡੀਅਨ ਮੈਡੀਕਲ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਆਈ.ਐਮ.ਏ. ਦੇ ਕੌਮੀ ਪ੍ਰਧਾਨ ਡਾ: ਰਵੀ ਵਾਨਖੇਦਰ ਦੀ ਅਗਵਾਈ ਵਿਚ ਕੀਤੀ ਜਾ ਰਹੀ ਭਾਰਤ ਯਾਤਰਾ ਦਾ ਅੱਜ ਨਵਾਂਸ਼ਹਿਰ ਵਿਖੇ ਪੁੱਜਣ 'ਤੇ ਡਾ: ਪਰਮਜੀਤ ਸਿੰਘ ਮਾਨ ਸਟੇਟ ਸੈਕਟਰੀ, ਡਾ: ਰਵਿੰਦਰ ਕਾਰਾ ਪ੍ਰਧਾਨ ਆਈ.ਐਮ.ਏ. ਨਵਾਂਸ਼ਹਿਰ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ ਗਿਆ | ਇਸ ਯਾਤਰਾ ਵਿਚ ਰਾਸ਼ਟਰੀ ਪ੍ਰਧਾਨ ਡਾ: ਰਵੀ ਵਾਨਖੇਦਕਰ, ਡਾ: ਪੀ.ਐੱਸ. ਬਖ਼ਸ਼ੀ ਕੌਮੀ ਮੀਤ ਪ੍ਰਧਾਨ, ਡਾ: ਜਤਿੰਦਰ ਕਾਂਸਲ ਪ੍ਰਧਾਨ ਆਈ.ਐਮ.ਏ. ਪੰਜਾਬ, ਡਾ: ਨਵਜੋਤ ਦਾਨੀਆ ਸੈਕਟਰੀ ਪੰਜਾਬ ਵੀ ਸ਼ਾਮਲ ਸਨ | ਸਥਾਨਕ ਜੇ.ਐੱਸ.ਐਫ.ਐਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਾਡ ਵਿਚ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਐਮ.ਆਈ.ਏ. ਦੇ ਰਾਸ਼ਟਰੀ ਪ੍ਰਧਾਨ ਨੇ ਦੱਸਿਆ ਕਿ ਆਈ.ਐਮ.ਏ. ਐਨ.ਐਮ.ਸੀ. ਬਿਲ ਦਾ ਵਿਰੋਧ ਕਰਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਐਨ.ਐਮ.ਸੀ (ਨੈਸ਼ਨਲ ਮੈਡੀਕਲ ਕਮਿਸ਼ਨ ਬਿਲ) ਜਿਹਾ ਜਨ ਵਿਰੋਧੀ ਅਤੇ ਗ਼ਰੀਬ ਵਿਰੋਧੀ ਬਿਲ ਲਾਗੂ ਕਰਦੀ ਹੈ ਤਾਂ ਡਾਕਟਰੀ ਦੀ ਪੜ੍ਹਾਈ ਬਹੁਤ ਮਹਿੰਗੀ ਹੋ ਜਾਵੇਗੀ, ਮਰੀਜ਼ਾਂ ਦਾ ਇਲਾਜ ਮਹਿੰਗਾ ਅਤੇ ਗ਼ਰੀਬ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ | ਭਿ੍ਸ਼ਟਾਚਾਰ ਵਿਚ ਵਾਧਾ ਹੋਵੇਗਾ, ਬਰਿਜ ਕੋਰਸ ਰਾਹੀ ਐਲੋਪੈਥੀ, ਆਯੁਰਵੈਦਾਂ ਅਤੇ ਹੋਮਿਉਪੈਥੀ ਦੇ ਇਲਾਜਾਂ ਨੂੰ ਇਕੱਠੇ ਕਰਨ ਨਾਲ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਹੋਵੇਗਾ ਜਿਸ ਦਾ ਆਈ.ਐਮ.ਏ. ਵਿਰੋਧ ਕਰਦੀ ਹੈ | ਜਿਸ ਨੂੰ ਰੋਕਣ ਲਈ 25 ਮਾਰਚ ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਖੇ ਮਹਾਂ ਪੰਚਾਇਤ ਬੁਲਾਈ ਗਈ ਹੈ ਜਿਸ ਵੱਡੀ ਗਿਣਤੀ ਵਿਚ ਦੇਸ਼ ਭਰ ਦੇ ਡਾਕਟਰ ਮਸ਼ਾਲਾਂ ਲੈ ਕੇ ਸ਼ਾਮਲ ਹੋਣਗੇ | ਅੱਜ ਉਹ ਸ੍ਰੀ ਹਰਮਿੰਦਰ ਸਾਹਿਬ ਤੋਂ ਮੱਥਾ ਟੇਕ ਕੇ ਕਾਫ਼ਲੇ ਦੇ ਰੂਪ ਵਿਚ ਨਵਾਂਸ਼ਹਿਰ ਪਹੁੰਚੇ ਜਿੱਥੇ ਬੰਗਾ, ਸ੍ਰੀ ਅਨੰਦਪੁਰ ਸਾਹਿਬ, ਕੁਰਾਲੀ, ਮੋਰਿੰਡਾ, ਰੋਪੜ,ਖਰੜ, ਹੁਸ਼ਿਆਰਪੁਰ, ਜਲੰਧਰ ਆਦਿ ਸ਼ਹਿਰਾਂ ਦੇ ਡਾਕਟਰ ਵੱਡੀ ਗਿਣਤੀ ਵਿਚ ਹਾਜ਼ਰ ਸਨ | ਖ਼ਾਲਸਾ ਸਕੂਲ ਦੀ ਗਰਾਊਾਡ ਵਿਚ ਰੈਲੀ ਉਪਰੰਤ ਇਸ ਯਾਤਰਾ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਮੋਟਰਸਾਈਕਲ 'ਤੇ ਕਾਰਾਂ, ਬੱਸਾਂ ਆਦਿ 'ਤੇ ਸਵਾਰ ਡਾਕਟਰ ਕਾਫ਼ਲੇ ਦੇ ਰੂਪ 'ਚ ਸ਼ਹਿਰ ਵਿਚ ਫੇਰਾ ਮਾਰਨ ਉਪਰੰਤ ਦਾਣਾ ਮੰਡੀ ਨਵਾਂਸ਼ਹਿਰ ਤੋਂ ਲੁਧਿਆਣਾ ਲਈ ਰਵਾਨਾ ਕੀਤਾ | ਇਸ ਮੌਕੇ ਡਾ: ਪਵਨ ਕੁਮਾਰ ਸਾਬਕਾ ਪ੍ਰਧਾਨ, ਡਾ: ਜੇ.ਐੱਸ ਸੰਧੂ ਸੈਕਟਰੀ, ਡਾ: ਅਮਰਿੰਦਰ ਸਿੰਘ ਐਕਸ ਸੈਕਟਰੀ, ਡਾ: ਜਗਮੋਹਨ ਪੂਰੀ ਸਟੇਟ ਕਮੇਟੀ ਮੈਂਬਰ, ਡਾ: ਦਿਨੇਸ਼ ਵਰਮਾ ਟਰੇਸਰ, ਡਾ: ਕੁਲਵਿੰਦਰ ਮਾਨ ਸਟੇਟ ਕਮੇਟੀ ਮੈਂਬਰ, ਡਾ: ਹਰਿੰਦਰ ਪਾਲ, ਡਾ: ਰਾਜੇਸ਼ ਭਾਟੀਆ, ਡਾ: ਰਜੀਵ ਕੁਮਾਰ, ਡਾ: ਵਰਿੰਦਰ ਪਾਲ ਆਦਿ ਵੀ ਹਾਜ਼ਰ ਸਨ |

'ਸਰਬੱਤ ਦਾ ਭਲਾ' ਸੁਸਾਇਟੀ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਸ਼ਗਨ ਦਿੱਤਾ

ਮੇਹਲੀ, 21 ਮਾਰਚ (ਸੰਦੀਪ ਸਿੰਘ) - 'ਸਰਬੱਤ ਦਾ ਭਲਾ' ਸੁਸਾਇਟੀ ਵਲੋਂ ਪਿੰਡ ਮੰਢਾਲੀ ਵਿਖੇ ਮਹਿੰਦਰ ਕੌਰ ਪਤਨੀ ਰਘਵੀਰ ਚੰਦ ਨੂੰ ਉਨ੍ਹਾਂ ਦੀ ਲੜਕੀ ਰਜਨੀ ਬਾਲਾ ਵਾਸੀ ਮੰਢਾਲੀ ਕਲੋਨੀਆਂ ਦੇ ਵਿਆਹ ਲਈ 11000 ਰੁਪਏ ਸ਼ਗਨ ਵਜ਼ੋ ਦਿੱਤੇੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ...

ਪੂਰੀ ਖ਼ਬਰ »

ਕੈਂਸਰ ਰੋਕੂ ਜਾਂਚ ਕੈਂਪ 28 ਨੂੰ

ਉਸਮਾਨਪੁਰ, 21 ਮਾਰਚ (ਮਝੂਰ) - ਪਿੰਡ ਉਸਮਾਨਪੁਰ ਦੇ ਕਮਿਊਨਿਟੀ ਸੈਂਟਰ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਨਾਰਵੇ ਵਲੋਂ ਸਰਪੰਚ ਅਜੈਬ ਸਿੰਘ ਅਤੇ ਪੰਚਾਇਤ ਦੇ ਸਹਿਯੋਗ ਨਾਲ ਕੈਂਸਰ ਰੋਕੂ ਮੁਹਿੰਮ ਤਹਿਤ 28 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ...

ਪੂਰੀ ਖ਼ਬਰ »

ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨੌਜਵਾਨ ਬਸੰਤੀ ਪੱਗਾਂ ਬੰਨ੍ਹ ਕੇ ਸਮਾਗਮ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ-ਅਮਿਤ ਕੁਮਾਰ

ਬੰਗਾ, 21 ਮਾਰਚ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 ਮਾਰਚ ਦੇ ਯੁਵਾ ਸਸ਼ਕਤੀਕਰਣ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ...

ਪੂਰੀ ਖ਼ਬਰ »

ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਨਵਾਂਸ਼ਹਿਰ, 21 ਮਾਰਚ (ਹਰਮਿੰਦਰ ਸਿੰਘ ਪਿੰਟੂ)- ਅੱਜ ਸਥਾਨਕ ਚੰਡੀਗੜ੍ਹ ਚੌਾਕ ਵਿਚ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ...

ਪੂਰੀ ਖ਼ਬਰ »

ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲੜਦਾ ਰਹੇਗਾ- ਚੰਦੂਮਾਜਰਾ

ਸੰਧਵਾਂ, 21 ਮਾਰਚ (ਪ੍ਰੇਮੀ ਸੰਧਵਾਂ) - ਸੂਬੇ ਦੇ ਭੋਲੇ-ਭਾਲੇ ਲੋਕਾਂ ਨਾਲ ਵਾਅਦੇ ਕਰ ਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰ ਕੇ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਹੈ | ਜਿਸ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਆਉਣ ...

ਪੂਰੀ ਖ਼ਬਰ »

ਝਿੱਕਾ 'ਚ ਖੂਨਦਾਨ ਕੈਂਪ 25 ਨੂੰ

ਬੰਗਾ, 21 ਮਾਰਚ (ਕਰਮ) - ਕਮਿਊਨਿਟੀ ਜੰਞ ਘਰ ਪਿੰਡ ਲਧਾਣਾ ਝਿੱਕਾ ਵਿਖੇ ਭਾਰਤ ਦੇ ਕੌਮੀ ਸ਼ਹੀਦ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਸਵੈ ਇੱਛਾ ਖੂਨਦਾਨ ਕੈਂਪ ਹਿੰਦੋਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਵਲੋਂ 25 ਮਾਰਚ ਦਿਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਸੂਬੇ ਨੂੰ ਲੀਹ 'ਤੇ ਲਿਆਉਣ ਦੇ ਯਤਨ ਕੀਤੇ-ਪੱਲੀ ਝਿੱਕੀ

ਸਾਹਲੋਂ, 21 ਮਾਰਚ (ਜਰਨੈਲ ਸਿੰਘ ਨਿੱਘ੍ਹਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਕਰਜ਼ੇ ਦੇ ਬੋਝ ਨਾਲ ਲੀਹ ਤੋਂ ਲੱਥੇ ਸੂਬੇ ਨੂੰ ਮੁੜ ਲੀਹ 'ਤੇ ਲਿਆਉਣ ਦੇ ਕਈ ਯਤਨ ਕੀਤੇ | ਇਨ੍ਹਾਂ ਵਿਚਾਰਾਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਨੇ ਇਰਾਕ ਵਿਚ ਮਾਰੇ ਗਏ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ

ਨਵਾਂਸ਼ਹਿਰ,ਬਲਾਚੌਰ,ਮਜਾਰੀ ਸਾਹਿਬਾ, 21 ਮਾਰਚ (ਦੀਦਾਰ ਸਿੰਘ ਸ਼ੇਤਰਾ,ਦੀਦਾਰ ਸਿੰਘ ਬਲਾਚੌਰੀਆ, ਗੁਰਦੇਵ ਸਿੰਘ ਗਹੂੰਣ,ਨਿਰਮਲਜੀਤ ਸਿੰਘ ਚਾਹਲ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਅਤੇ ਐੱਸ.ਐੱਸ.ਪੀ. ਸਤਿੰਦਰ ਸਿੰਘ ਨੇ ਬੀਤੀ ਦੇਰ ਸ਼ਾਮ ਬਲਾਚੌਰ ਸਬ ਡਵੀਜ਼ਨ ਦੇ ਇਰਾਕ ...

ਪੂਰੀ ਖ਼ਬਰ »

ਗੋਡੇ ਆਯੁਰਵੈਦਿਕ ਦਵਾਈ ਦਾ ਕੋਰਸ ਪੂਰਾ ਹੋਣ 'ਤੇ ਬਿਲਕੁਲ ਠੀਕ- ਸਿੱਧੂ

ਨਵਾਂਸ਼ਹਿਰ, 21 ਮਾਰਚ (ਦੀਦਾਰ ਸਿੰਘ ਸ਼ੇਤਰਾ)- ਭਾਰਤ ਦੇ ਪ੍ਰਸਿੱਧ ਨਰਾਇਣੀ ਆਯੁਰਵੈਦਿਕ ਗਰੁੱਪ ਵੱਲੋਂ ਪੁਰਾਤਨ ਜਾਣਕਾਰੀ, ਆਯੁਰਵੈਦਿਕ ਫ਼ਾਰਮੂਲੇ ਅਤੇ ਵਿਗਿਆਨ ਢੰਗ ਨਾਲ ਤਿਆਰ ਕੀਤੀ 'ਨਰਾਇਣੀ ਆਰਥੋਕਿਟ' ਗੋਡਿਆਂ ਦੇ ਦਰਦਾਂ ਨੂੰ ਦਿਨਾਂ ਵਿਚ ਠੀਕ ਕਰਨ ਦੀ ...

ਪੂਰੀ ਖ਼ਬਰ »

ਖਟਕੜ ਕਲਾਂ 'ਚ 23 ਦੀ ਰੈਲੀ ਇਤਿਹਾਸਿਕ ਹੋਵੇਗੀ - ਡਾ: ਕੈਂਥ

ਬੰਗਾ, 21 ਮਾਰਚ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ 'ਚ ਬਣਿਆ ਕੌਮੀ ਸਮਾਰਕ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਪੂਰੀ ਖ਼ਬਰ »

ਪ੍ਰਮਾਤਮਾ ਦਾ ਆਸਰਾ ਲੈ ਕੇ ਸ਼ੁਰੂ ਕੀਤਾ ਕਾਰਜ ਸਫਲ ਹੁੰਦਾ ਹੈ- ਜਥੇ. ਮੱਲ੍ਹਾ

ਬਹਿਰਾਮ, 21 ਮਾਰਚ (ਨਛੱਤਰ ਸਿੰਘ ਬਹਿਰਾਮ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੱਚਖੰਡ ਵਾਸੀ ਜਸਵਿੰਦਰ ਸਿੰਘ ਅਨੋਖਰਵਾਲ ਸਾਬਕਾ ਚੇਅਰਮੈੱਨ ਜਿਲ੍ਹਾ ਯੋਜਨਾ ਬੋਰਡ ਦੇ ਪਰਿਵਾਰ ਵਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਪੰਥਕ ਢਾਡੀ ਜਥਾ ...

ਪੂਰੀ ਖ਼ਬਰ »

'ਬੇਟੀ ਬਚਾਓ ਬੇਟੀ ਪੜ੍ਹਾਓ' ਪੰਦਰਵਾੜੇ ਤਹਿਤ ਸੈਮੀਨਾਰ ਕਰਵਾਇਆ

ਮਜਾਰੀ/ਸਾਹਿਬਾ, 21 ਮਾਰਚ (ਨਿਰਮਲਜੀਤ ਸਿੰਘ ਚਾਹਲ)- ਭਾਰਤ ਸਰਕਾਰ ਵੱਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਪੰਦ੍ਹਰਵਾੜੇ ਤਹਿਤ ਅਰੰਭੀ ਮੁਹਿੰਮ ਦੇ ਸਬੰਧ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਜਾਰੀ ਵਿਖੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਦਾ ਭੰਡਾਰਾ ਕਰਵਾਇਆ

ਮਜਾਰੀ/ਸਾਹਿਬਾ, 21 ਮਾਰਚ(ਚਾਹਲ)- ਸ੍ਰੀ ਸਿੱਧ ਬਾਬਾ ਬਾਲਕ ਨਾਥ ਮੰਦਰ ਸਾਹਿਬਾ ਵਿਖੇ ਭਗਤ ਸਤਪਾਲ ਦੀ ਅਗਵਾਈ ਹੇਠ ਭੰਡਾਰਾ ਕਰਵਾਇਆ ਗਿਆ | ਪੂਜਾ ਅਰਚਨਾ ਤੋਂ ਬਾਅਦ ਧਾਰਮਿਕ ਸਟੇਜ ਦਾ ਸੰਚਾਲਨ ਕੀਤਾ ਗਿਆ ਜਿਸ ਵਿਚ ਲਖਵਿੰਦਰ ਲੱਖਾ ਤੇ ਹੋਰ ਕਲਾਕਾਰਾਂ ਵੱਲੋਂ ਬਾਬਾ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ

ਬਲਾਚੌਰ, 21 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਪੇਂਡੂ ਮਜ਼ਦੂਰ ਯੂਨੀਅਨ ਤਹਿਸੀਲ ਬਲਾਚੌਰ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਭਾਟ ਮੁਹੱਲਾ, ਮਹਿੰਦੀਪੁਰ ਵਿਖੇ ਪ੍ਰਧਾਨ ਅਸ਼ੋਕ ਜਨਾਗਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬੁਲਾਰਿਆਂ ਨੇ ...

ਪੂਰੀ ਖ਼ਬਰ »

ਬੇ-ਮੌਸਮੀ ਬੱਦਲਵਾਈ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ

ਮੁਕੰਦਪੁਰ, 21 ਮਾਰਚ (ਅਮਰੀਕ ਸਿੰਘ ਢੀਂਡਸਾ) - ਬੀਤੇ ਦਿਨ ਤੋਂ ਬਣ ਰਹੀ ਬੇਮੌਸਮੀ ਬਾਰਿਸ਼ ਦੇ ਰੁਝਾਨ ਅਤੇ ਤੇਜ ਹਵਾਵਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਤੇ ਉਨ੍ਹਾਂ ਦੇ ਚਿਹਰਿਆਂ 'ਤੇ ਜੋ ਮੁਸਕਰਾਹਟ ਕਣਕ ਦੀ ਪੱਕ ਰਹੀ ਫ਼ਸਲ ਵੇਖ ਕੇ ਝਲਕਦੀ ਸੀ , ਗਾਇਬ ਹੋ ਰਹੀ ...

ਪੂਰੀ ਖ਼ਬਰ »

ਅਕਾਲੀ ਆਗੂਆਂ ਕੀਤਾ ਚੰਦੂਮਾਜਰਾ ਦਾ ਧੰਨਵਾਦ

ਮਜਾਰੀ/ਸਾਹਿਬਾ, 21 ਮਾਰਚ (ਚਾਹਲ)- ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਯਤਨ ਕਰਕੇ ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਅੱਗੇ ਮਾਤਾ ਨੈਣਾ ਦੇਵੀ ਤੱਕ ਸੜਕ ਨੂੰ ਚਹੁੰ ਮਾਰਗੀ ਕਰਨ ਦੇ ਕੰਮ ਨੂੰ ਕੇਂਦਰੀ ਮੰਤਰੀ ...

ਪੂਰੀ ਖ਼ਬਰ »

ਰਾਮ ਮੰਦਰ ਨੀਲੇਵਾੜੇ ਵਿਖੇ ਰਾਮ ਨੌਮੀ ਦਾ ਤਿਉਹਾਰ 25 ਨੂੰ

ਰੱਤੇਵਾਲ, 21 ਮਾਰਚ (ਭਾਟੀਆ)- ਰਾਮ ਮੰਦਰ ਕਮੇਟੀ ਨੀਲ੍ਹੇਵਾੜੇ ਵਲੋਂ ਰਾਮ ਨੌਮੀ ਦਾ ਤਿਉਹਾਰ 25 ਮਾਰਚ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਮੰਦਰ ਕਮੇਟੀ ਨੀਲ੍ਹੇਵਾੜੇ ਦੇ ਪ੍ਰਧਾਨ ਠੇਕੇਦਾਰ ਰੌਸ਼ਨ ਲਾਲ ਸਮਾਣਾ ਨੇ ਦੱਸਿਆ ਕਿ ਭੂਰੀ ਵਾਲੇ ...

ਪੂਰੀ ਖ਼ਬਰ »

ਇਲਾਕੇ ਅੰਦਰ ਨਿੱਤ ਦਿਨ ਵਧ ਰਹੀਆਂ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ

ਉਸਮਾਨਪੁਰ, 21 ਮਾਰਚ (ਮਝੂਰ)-ਉਸਮਾਨਪੁਰ ਅਤੇ ਆਸ-ਪਾਸ ਦੇ ਇਲਾਕੇ 'ਚ ਚਿੱਟੇ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਦੀ ਕਾਰਵਾਈ ਸਿਰਫ਼ ਕਾਗਜ਼-ਪੱਤਰਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ | ਲੁਟੇਰਿਆਂ ਦੇ ਹੌਸਲੇ ਵਧਦੇ ਹੀ ਜਾ ਰਹੇ ਹਨ | ...

ਪੂਰੀ ਖ਼ਬਰ »

ਪੇਂਡੂ ਚੌਕੀਦਾਰਾਂ ਨੂੰ ਸਮੇਂ ਸਿਰ ਮਾਣ ਭੱਤਾ ਦਿੱਤਾ ਜਾਵੇ-ਨੀਲੋਂ

ਨਵਾਂਸ਼ਹਿਰ, 21 ਮਾਰਚ (ਹਰਮਿੰਦਰ ਸਿੰਘ ਪਿੰਟੂ)- ਅੱਜ ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਦੀ ਮੀਟਿੰਗ ਇੱਥੇ ਜੋਗਿੰਦਰ ਪਾਲ ਸਿੰਘ ਭਾਰਟਾ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਨੇ ਸਰਕਾਰ ਤੋਂ ਮੰਗ ਕੀਤੀ ...

ਪੂਰੀ ਖ਼ਬਰ »

ਸ਼ੁਕਰਾਨਾ ਸਮਾਗਮ ਕਰਵਾਇਆ

ਬਹਿਰਾਮ, 21 ਮਾਰਚ (ਨਛੱਤਰ ਸਿੰਘ ਬਹਿਰਾਮ)- ਉਘੇ ਸਮਾਜ ਸੇਵਕ ਅਤੇ ਆਗੂ ਕਿਰਤੀ ਕਿਸਾਨ ਯੂਨੀਅਨ ਅਵਤਾਰ ਸਿੰਘ ਕੱਟ ਵਲੋਂ ਬਹਿਰਾਮ ਵਿਖੇ ਨਵੇਂ ਕਾਰੋਬਾਰ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਤੀ ਗਈ | ਇਸ ਮੌਕੇ ਸੁਰਜੀਤ ਸਿੰਘ ਅਟਵਾਲ ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡੀਆਂ

ਬੰਗਾ, 21 ਮਾਰਚ (ਲਾਲੀ) - ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦਪੁਰ ਵਿਖੇ ਅਵਤਾਰ ਸਿੰਘ ਸਪੁੱਤਰ ਸੰਤਾ ਸਿੰਘ ਅਤੇ ਕੁਲਦੀਪ ਕੌਰ ਪਤਨੀ ਸ: ਅਵਤਾਰ ਸਿੰਘ ਵਾਸੀ ਕੈਨੇਡਾ ਵਲੋਂ ਪ੍ਰੀ-ਨਰਸਰੀ ਜਮਾਤ ਦੇ ਬੱਚਿਆਂ ਨੂੰ ਵਰਦੀਆਂ ਅਤੇ ਕਿਤਾਬਾਂ ਵੰਡੀਆਂ ਗਈਆਂ | ਇਸ ਮੌਕੇ ਐਸ. ...

ਪੂਰੀ ਖ਼ਬਰ »

ਮੁਫ਼ਤ ਮੈਗਾ 'ਕੈਂਸਰ ਰੋਕੋ' ਚੈੱਕਅਪ ਕੈਂਪ ਦਾ 350 ਮਰੀਜ਼ਾਂ ਨੇ ਲਾਭ ਲਿਆ

ਸਾਹਲੋਂ, 21 ਮਾਰਚ (ਜਰਨੈਲ ਸਿੰਘ ਨਿੱਘ੍ਹਾ)- ਨਜ਼ਦੀਕੀ ਪਿੰਡ ਸੋਢੀਆਂ 'ਚ ਪ੍ਰਵਾਸੀ ਭਾਰਤੀ ਬਖ਼ਸ਼ੀਸ਼ ਸਿੰਘ ਸਪੁੱਤਰ ਸ.ਦੀਵਾਨ ਸਿੰਘ,ਬਖਸ਼ੀਸ਼ ਸਿੰਘ ਸੋਢੀ ਸਪੁੱਤਰ ਸ.ਗੁਰਬਖਸ਼ ਸਿੰਘ ਸੋਢੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਮੈਗਾ ਕੈਂਸਰ ਰੋਕੋ ...

ਪੂਰੀ ਖ਼ਬਰ »

ਆਈ. ਐਮ. ਏ ਦੀ ਭਾਰਤ ਯਾਤਰਾ ਰੋਸ ਰੈਲੀ 'ਚ ਸ਼ਾਮਿਲ ਹੋਇਆ ਬੰਗਾ ਦੇ ਡਾਕਟਰਾਂ ਦਾ ਕਾਫ਼ਲਾ

ਬੰਗਾ, 21 ਮਾਰਚ (ਕਰਮ ਲਧਾਣਾ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ) ਵਲੋਂ ਉਲੀਕੇ ਪੋ੍ਰਗਰਾਮ 'ਭਾਰਤ ਯਾਤਰਾ' ਤਹਿਤ ਨਵਾਂਸ਼ਹਿਰ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਆਈ. ਐਮ. ਏ ਦੀ ਬੰਗਾ ਇਕਾਈ ਵਲੋਂ ਡਾ: ਨਿਰੰਜਣ ਪਾਲ ਦੀ ਅਗਵਾਈ ਵਿਚ ਕਾਫ਼ਲੇ ਦੇ ਰੂਪ 'ਚ ਸ਼ਮੂਲੀਅਤ ...

ਪੂਰੀ ਖ਼ਬਰ »

ਰਾਜਾਸਾਂਸੀ ਹਵਾਈ ਅੱਡੇ ਤੋਂ ਬੇਰੰਗ ਪਰਤੇ ਪਰਵਿੰਦਰ ਦੇ ਪਰਿਵਾਰਕ ਮੈਂਬਰ

ਬਲਾਚੌਰ, 21 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਇਰਾਕ ਵਿਖੇ ਦਹਿਸ਼ਤਗਰਦਾਂ ਵੱਲੋਂ ਮਾਰੇ ਗਏ ਪਿੰਡ ਜਗਤਪੁਰ ਵਾਸੀ ਨੌਜਵਾਨ ਪਰਵਿੰਦਰ ਦੇ ਪਰਿਵਾਰਕ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਦੇ ਕਹੇ ਅਨੁਸਾਰ ਅੱਜ ਸ਼੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ (ਰਾਜਾਸਾਂਸੀ) ...

ਪੂਰੀ ਖ਼ਬਰ »

'ਬੇਟੀ ਬਚਾਓ,ਬੇਟੀ ਪੜ੍ਹਾਓ' ਅਤੇ ਧੀਆਂ ਦੇ ਜਨਮ ਦਿਨ ਮਨਾਓ-ਸਵਿਤਾ ਕੁਮਾਰੀ

ਔੜ, 21 ਮਾਰਚ (ਗੁਰਨਾਮ ਸਿੰਘ ਗਿਰਨ)- ਅੱਜ ਇੱਥੇ 'ਬੇਟੀ ਬਚਾਓ,ਬੇਟੀ ਪੜਾਓ' ਮੁਹਿੰਮ ਤਹਿਤ ਸਵਿਤਾ ਕੁਮਾਰੀ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਔੜ ਦੀ ਅਗਵਾਈ ਹੇਠ ਕਮਲਜੀਤ ਕੌਰ ਸਰਕਲ ਸੁਪਰਵਾਈਜ਼ਰ ਔੜ ਵਲੋਂ ਨਵ ਜੰਮੀਆਂ ਬੱਚੀਆਂ ਦਾ ਪਹਿਲਾ ਜਨਮ ਦਿਨ ਮਨਾਉਣ ਸਬੰਧੀ ...

ਪੂਰੀ ਖ਼ਬਰ »

ਕੋ-ਆਪ੍ਰੇਟਿਵ ਸੁਸਾਇਟੀ ਕੰਗਰੌੜ ਵਲੋਂ ਸਰਕਾਰੀ ਸਕੂਲ ਨੂੰ ਚਾਰ ਪੱਖੇ ਭੇਟ

ਕਟਾਰੀਆਂ, 21 ਮਾਰਚ (ਨਵਜੋਤ ਸਿੰਘ ਜੱਖੂ) - ਦੀ ਕੋ-ਆਪ੍ਰੇਟਿਵ ਸੁਸਾਇਟੀ ਕੰਗਰੌੜ ਦੇ ਮੈਬਰਾਂ ਵਲੋਂ ਸਰਕਾਰੀ ਹਾਈ ਸਕੂਲ ਕੰਗਰੌੜ ਨੂੰ ਸਕੂਲ ਇੰਚਾਰਜ਼ ਹਰਵਿੰਦਰ ਸਿੰਘ ਦੀ ਅਗਵਾਈ 'ਚ ਚਾਰ ਪੱਖੇ ਭੇਂਟ ਕੀਤੇ ਗਏ | ਆਪਣੇ ਸੰਬੋਧਨ ਵਿਚ ਸੁਸਾਇਟੀ ਦੇ ਪ੍ਰਧਾਨ ਮੁਖਤਿਆਰ ...

ਪੂਰੀ ਖ਼ਬਰ »

ਸਕੂਲ 'ਚ ਵਿਸ਼ਵ ਜੰਗਲਾਤ ਦਿਵਸ ਮਨਾਇਆ

ਨੂਰਪੁਰ ਬੇਦੀ, 21 ਮਾਰਚ (ਵਿੰਦਰਪਾਲ ਝਾਂਡੀਆਂ)-ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਵਿਸਥਾਰ ਮੰਡਲ ਪਟਿਆਲਾ ਦੇ ਵਣ ਮੰਡਲ ਅਫ਼ਸਰ ਜੁਗਰਾਜ ਸਿੰਘ ਰਠੌਰ ਦੇ ਨਿਰਦੇਸ਼ਾਂ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਵਿਖੇ ਵਿਸ਼ਵ ਜੰਗਲਾਤ ਦਿਵਸ ...

ਪੂਰੀ ਖ਼ਬਰ »

ਫ਼ਸਲਾਂ ਦੀ ਨਾੜ ਨਾ ਸਾੜਨ ਸਬੰਧੀ ਜਾਗਰੂਕਤਾ ਕੈਂਪ ਲਗਾਏ

ਨੂਰਪੁਰ ਬੇਦੀ, 21 ਮਾਰਚ (ਵਿੰਦਰਪਾਲ ਝਾਂਡੀਆਂ)-ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾਂ ਅਨੁਸਾਰ ਐਸ. ਐਮ. ਓ. ਡਾ: ਸ਼ਿਵ ਕੁਮਾਰ ਦੀ ਅਗਵਾਈ ਵਿਚ ਬਲਾਕ ਦੇ ਪਿੰਡ ਅਬਿਆਣਾ ਖੁਰਦ ਤੇ ਬੈਂਸ ਵਿਖੇ ਸਿਹਤ ਵਿਭਾਗ ਦੇ ਇੰਸਪੈਕਟਰ ਰਾਮ ਪ੍ਰਸ਼ਾਦ ਵੋਹਰਾ, ਹੈਲਥ ਵਰਕਰ ਕਰਨੈਲ ...

ਪੂਰੀ ਖ਼ਬਰ »

''ਬੇਟੀ ਬਚਾਓ-ਬੇਟੀ ਪੜ੍ਹਾਓU 'ਤੇ ਨੁੱਕੜ ਨਾਟਕ ਖੇਡਿਆ

ਨਵਾਂਸ਼ਹਿਰ, 21 ਮਾਰਚ (ਹਰਮਿੰਦਰ ਸਿੰਘ ਪਿੰਟੂ) ਅੱਜ ਪਿੰਡ ਲੰਗੜੋਆ ਦੇ ਸਬ ਸੈਂਟਰ ਵਿਖੇ Uਬੇਟੀ ਪੜ੍ਹਾਓ-ਬੇਟੀ ਬਚਾਓU ਅਤੇ ਐਚ.ਆਈ.ਵੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਵਾਇਆ ਗਿਆ | ਇਸ ਮੌਕੇ ਧੀਆਂ ਨੂੰ ਪੁੱਤਾਂ ਵਾਗ ਪਾਲਣ ਦਾ ਸੁਨੇਹਾ ਦਿੱਤਾ ...

ਪੂਰੀ ਖ਼ਬਰ »

ਬਸਪਾ ਵਲੋਂ ਕਾਂਸ਼ੀ ਰਾਮ ਦੇ ਜਨਮ ਦਿਨ 'ਤੇ ਸਮਾਗਮ

ਬੰਗਾ, 21 ਮਾਰਚ (ਜਸਬੀਰ ਸਿੰਘ ਨੂਰਪੁਰ) - ਬਹੁਜਨ ਸਮਾਜ ਪਾਰਟੀ ਯੂਨਿਟ ਸੱਲ੍ਹ ਕਲਾਂ ਵਲੋਂ ਬਹੁਜਨ ਸਮਾਜ ਦੇ ਨਾਇਕ ਕਾਂਸ਼ੀ ਰਾਮ ਦਾ 84ਵਾਂ ਜਨਮ ਦਿਨ ਮਨਾਇਆ ਗਿਆ | ਸਮਾਗਮ ਵਿਚ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਲਾਲ ਚੰਦ ਔਜਲਾ ਮੁੱਖ ਮਹਿਮਾਨ ਅਤੇ ਗੁਰਦਿਆਲ ਬੋਧ ...

ਪੂਰੀ ਖ਼ਬਰ »

ਡੀ.ਐੱਸ.ਐਮ. ਨੇ ਬਦਲੀ ਸਰਕਾਰੀ ਸਕੂਲ ਟੌਾਸਾ ਦੀ ਨੁਹਾਰ

ਰੈਲਮਾਜਰਾ, 21 ਮਾਰਚ (ਰਾਕੇਸ਼ ਰੋਮੀ)- ਬਲਾਚੌਰ-ਰੋਪੜ ਰਾਜ ਮਾਰਗ 'ਤੇ ਸਥਿਤ ਡੀ.ਐੱਸ.ਐਮ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਲਗ-ਪਗ ਤੀਹ ਲੱਖ ਰੁਪਏ ਖ਼ਰਚ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ ਟੌਾਸਾ ਦੀ ਨੁਹਾਰ ਬਦਲੀ ਗਈ ਹੈ | ਅੱਜ ਸਕੂਲ ਵਿਚ ਕਰਵਾਏ ਸਮਾਗਮ ਦੌਰਾਨ ਪਿੰਡ ਦੇ ...

ਪੂਰੀ ਖ਼ਬਰ »

ਦੀ ਝਿੰਗੜਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ

-ਜਥੇ: ਰਣਜੀਤ ਸਿੰਘ ਝਿੰਗੜ ਦੂਜੀ ਵਾਰ ਪ੍ਰਧਾਨ ਬਣੇ ਔੜ/ਝਿੰਗੜਾਂ, 21 ਮਾਰਚ (ਕੁਲਦੀਪ ਸਿੰਘ ਝਿੰਗੜ)- ਦੀ ਝਿੰਗੜਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਝਿੰਗੜਾਂ ਦੀ ਚੋਣ ਸਬੰਧੀ ਨਵੇਂ ਚੁਣੇ ਗਏ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਨਾਲ ਜਥੇ: ਰਣਜੀਤ ...

ਪੂਰੀ ਖ਼ਬਰ »

ਸਤੀ ਮਾਤਾ ਦਾ ਮੇਲਾ ਕਰਵਾਇਆ

ਜਾਡਲਾ, 21 ਮਾਰਚ (ਬੱਲੀ)- ਨੇੜਲੇ ਪਿੰਡ ਗੜ੍ਹੀ ਕਾਨੰੂਗੋਆਂ ਵਿਖੇ ਸਤੀ ਮਾਤਾ ਸੇਵਾ ਕਮੇਟੀ ((ਰਜਿ) ਵੱਲੋਂ ਸਹਿਜਪਾਲ (ਬੱਤਸ) ਗੋਤ ਜਠੇਰਿਆਂ ਅਤੇ ਸਤੀ ਮਾਤਾ ਦਾ ਮੇਲਾ ਕਰਵਾਇਆ ਗਿਆ ਜਿਸ ਵਿਚ ਝੰਡੇ ਦੀ ਰਸਮ ਮਹਿੰਦਰ ਪਾਲ ਅਤੇ ਚਮਨ ਲਾਲ, ਚੁੰਨਰੀ ਦੀ ਰਮੇਸ਼ ਕੁਮਾਰ,ਬਾਲ ...

ਪੂਰੀ ਖ਼ਬਰ »

ਨਗਰ ਕੌਾਸਲ ਬਲਾਚੌਰ ਦੇ ਗਠਨ ਉਪਰੰਤ ਸ਼ਹਿਰ ਵਿਚ ਵਿਕਾਸ ਦੇ ਕੰਮ ਜ਼ੋਰਾਂ ਨਾਲ ਸ਼ੁਰੂ ਕੀਤੇ-ਨਰਿੰਦਰ ਘਈ

ਬਲਾਚੌਰ, 21 ਮਾਰਚ (ਗੁਰਦੇਵ ਸਿੰਘ ਗਹੂੰਣ)- ਨਗਰ ਕੌਾਸਲ ਬਲਾਚੌਰ ਦੇ ਗਠਨ ਹੋਣ ਦੇ 3 ਮਹੀਨਿਆਂ ਦੇ ਅੰਦਰ-ਅੰਦਰ ਹੀ ਸ਼ਹਿਰ ਵਿਚ ਵਿਕਾਸ ਦੇ ਕੰਮ ਜ਼ੋਰਾਂ ਨਾਲ ਸ਼ੁਰੂ ਕੀਤੇ ਹੋਏ ਹਨ, ਸ਼ਹਿਰ ਵਾਸੀਆਂ ਨੂੰ ਵਿਕਾਸ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ...

ਪੂਰੀ ਖ਼ਬਰ »

'ਬੇਟੀ ਬਚਾਓ-ਬੇਟੀ ਪੜ੍ਹਾਓ' ਤਹਿਤ ਸਮਾਗਮ

ਜਾਡਲਾ, 21 ਮਾਰਚ (ਬੱਲੀ)- ਅੱਜ ਇੱਥੇ ਅਤੇ ਚਰਾਣ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਬਾਲ ਵਿਕਾਸ ਅਫ਼ਸਰ ਨਵਾਂ ਸ਼ਹਿਰ ਅੰਮਿ੍ਤਾ ਸਿੰਘ ਦੀ ਪ੍ਰਧਾਨਗੀ ਹੇਠ ਕੰਜਕ ਪੂਜਣ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਅਧੀਨ ਸਮਾਗਮ ਕਰਵਾਏ ਗਏ ਜਿਨ੍ਹਾਂ ਵਿਚ ਹਾਜ਼ਰ ਔਰਤਾਂ ...

ਪੂਰੀ ਖ਼ਬਰ »

ਵਿਸ਼ਵ ਓਰਲ ਹੈਲਥ ਦਿਵਸ ਮਨਾਇਆ

ਸੜੋਆ, 21ਮਾਰਚ (ਪੱਤਰ ਪ੍ਰੇਰਕ)- ਡਾ: ਨਰਿੰਦਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਸੜੋਆ ਦੀ ਅਗਵਾਈ 'ਚ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ: ਨਰਿੰਦਰ ਕੁਮਾਰ ਐੱਸ.ਐਮ.ਓ. ਅਤੇ ਡਾ: ਅਵਤਾਰ ਸਿੰਘ ਡੈਂਟਲ ਸਰਜਨ ਸੜੋਆ ਨੇ ...

ਪੂਰੀ ਖ਼ਬਰ »

ਅਣਗੌਲੇਆ ਪਿੰਡ ਸਹੂੰਗੜਾ ਦੇ ਛੱਪੜ ਅਤੇ ਸੜਕਾਂ ਬਣੀਆਂ ਜੀਅ ਦਾ ਜੰਜਾਲ

ਸੜੋਆ, 21 ਮਾਰਚ (ਨਾਨੋਵਾਲੀਆ)-ਵਿਧਾਨ ਸਭਾ ਹਲਕਾ ਬਲਾਚੌਰ ਦਾ ਅਣਗੌਲਿਆ ਆਖ਼ਰੀ ਪਿੰਡ ਸਹੂੰਗੜਾ ਮੌਕੇ ਦੀਆਂ ਸਰਕਾਰਾਂ ਵੱਲੋਂ ਇਸ ਦੇ ਵਿਕਾਸ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ | ਬਲਾਕ ਸੜੋਆ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਲੋਕਾਂ ਨੂੰ ਜ਼ਿਲ੍ਹਾ ਹੈੱਡ ਕੁਆਟਰ ਸ਼ਹੀਦ ...

ਪੂਰੀ ਖ਼ਬਰ »

ਜਥੇ: ਸੁੱਚਾ ਸਿੰਘ ਬਕਾਪੁਰ ਨਹੀਂ ਰਹੇ

ਮਜਾਰੀ/ਸਾਹਿਬਾ, 21 ਮਾਰਚ (ਨਿਰਮਲਜੀਤ ਸਿੰਘ ਚਾਹਲ)- ਇਲਾਕੇ ਦੀਆਂ ਅਕਾਲੀ ਸਫਾਂ ਅਤੇ ਪਿੰਡ ਬਕਾਪੁਰ ਵਿਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਜਥੇ: ਸੁੱਚਾ ਸਿੰਘ ਬਕਾਪੁਰ ਦੀ ਅੱਜ ਸਵੇਰੇ ਡੀ.ਐਮ.ਸੀ. ਲੁਧਿਆਣਾ ਵਿਖੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਮਿਲੀ, ਉਹ ਕੁਝ ...

ਪੂਰੀ ਖ਼ਬਰ »

ਬਾਬਾ ਈਸ਼ਰ ਸਿੰਘ ਦੇ ਜਨਮ ਦਿਨ ਸਬੰਧੀ ਗੁਰਮਤਿ ਸਮਾਗਮ

ਮਜਾਰੀ/ਸਾਹਿਬਾ, 21 ਮਾਰਚ (ਨਿਰਮਲਜੀਤ ਸਿੰਘ ਚਾਹਲ)- ਗੁਰਦਵਾਰਾ ਨਾਨਕਸਰ ਮਜਾਰੀ ਵਿਖੇ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ 105 ਵੇਂ ਜਨਮ ਦਿਨ ਸਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ | ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ,ਸੰਗਤਾਂ ਵਲੋਂ ਮਿਲ ਕਿ ਸ਼੍ਰੀ ...

ਪੂਰੀ ਖ਼ਬਰ »

ਕੈਂਸਰ ਰੋਕੂ ਜਾਂਚ ਕੈਂਪ 28 ਨੂੰ

ਉਸਮਾਨਪੁਰ, 21 ਮਾਰਚ (ਮਝੂਰ) - ਪਿੰਡ ਉਸਮਾਨਪੁਰ ਦੇ ਕਮਿਊਨਿਟੀ ਸੈਂਟਰ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਨਾਰਵੇ ਵਲੋਂ ਸਰਪੰਚ ਅਜੈਬ ਸਿੰਘ ਅਤੇ ਪੰਚਾਇਤ ਦੇ ਸਹਿਯੋਗ ਨਾਲ ਕੈਂਸਰ ਰੋਕੂ ਮੁਹਿੰਮ ਤਹਿਤ 28 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 10:00 ਵਜੇ ...

ਪੂਰੀ ਖ਼ਬਰ »

ਮਾਰਕਸੀ ਪਾਰਟੀ ਵਲੋਂ ਖਟਕੜ ਕਲਾਂ 'ਚ ਕਾਨਫਰੰਸ ਕੱਲ੍ਹ

ਬੰਗਾ, 21 ਮਾਰਚ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ 'ਤੇ ਪਿੰਡ ਖਟਕੜ ਕਲਾਂ ਵਿਖੇ ਸੀ. ਪੀ. ਆਈ. ਤੇ ਸੀ. ਪੀ. ਆਈ ਐਮ ਵਲੋਂ 23 ਮਾਰਚ ਨੂੰ ਵਿਸ਼ਾਲ ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ | ਪ੍ਰੈੱਸ ਦੇ ਨਾਂ ਬਿਆਨ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ 'ਵਿਸ਼ਵ ਓਰਲ ਹੈਲਥ ਦਿਵਸ' ਦੀ ਸ਼ੁਰੂਆਤ

ਨਵਾਂਸ਼ਹਿਰ, 21 ਮਾਰਚ (ਹਰਮਿੰਦਰ ਸਿੰਘ ਪਿੰਟੂ) ਸਿਹਤ ਵਿਭਾਗ ਵੱਲੋਂ ਮੰੂਹ ਅਤੇ ਦੰਦਾਂ ਦੀ ਚੰਗੀ ਸਿਹਤ ਅਧੀਨ ਵਿਸ਼ੇਸ਼ ਹਫ਼ਤਾ ''ਵਿਸ਼ਵ ਓਰਲ ਹੈਲਥ ਦਿਵਸU ਦੀ ਸ਼ੁਰੂਆਤ ਸਿਵਲ ਸਰਜਨ ਗੁਰਿੰਦਰ ਕੌਰ ਚਾਵਲਾ ਨੇ ਕੀਤੀ | ਇਸ ਮੌਕੇ ਗੁਲਜ਼ਾਰ ਚੰਦ ਜ਼ਿਲ੍ਹਾ ਡੈਂਟਲ ਸਿਹਤ ...

ਪੂਰੀ ਖ਼ਬਰ »

ਗੁਰੂਆਂ-ਪੀਰਾਂ ਦੇ ਦਰਸਾਏ ਮਾਰਗ 'ਤੇ ਚੱਲਣ ਨਾਲ ਜੀਵਨ ਸਫ਼ਲ ਹੋ ਜਾਂਦਾ ਹੈ - ਸਾਈਾ ਫੱਕਰ ਸ਼ਾਹ

ਬਹਿਰਾਮ, 21 ਮਾਰਚ (ਚੱਕਰਾਮੰੂ) - ਹਰ ਇਨਸਾਨ ਨੂੰ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਹੋਏ ਗੁਰੂਆਂ-ਪੀਰਾਂ ਦੇ ਦਿਖਾਏ ਮਾਰਗ 'ਤੇ ਚੱਲਣ ਨਾਲ ਜੀਵਨ ਸਫ਼ਲ ਹੋ ਜਾਂਦਾ ਹੈ | ਇਨ੍ਹਾਂ ਪ੍ਰਵਚਨਾਂ ਦਾ ਪ੍ਰਗਟਾਵਾ ਸਾਂਈ ਫੱਕਰ ਸ਼ਾਹ ਨੇ ਇਥੇ ਇਕ ਧਾਰਮਿਕ ਸਮਾਗਮ 'ਚ ਸੰਗਤਾਂ ਨਾਲ ...

ਪੂਰੀ ਖ਼ਬਰ »

ਰੱਤੂ ਜਠੇਰਿਆਂ ਦੇ ਅਸਥਾਨ 'ਤੇ ਧਾਰਮਿਕ ਸਮਾਗਮ ਕਰਵਾਇਆ

ਬਹਿਰਾਮ 21 ਮਾਰਚ (ਨਛੱਤਰ ਸਿੰਘ ਬਹਿਰਾਮ ) ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨਾਲ ਜੁੜ ਕੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਵਲ ਲਿਜਾਣਾ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਛਪਾਲ ਰਾਜੂ ਪ੍ਰਧਾਨ ਬਸਪਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX