ਤਰਨ ਤਾਰਨ, 21 ਮਾਰਚ (ਲਾਲੀ ਕੈਰੋਂ)- ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਮੰਚ ਦੇ ਆਗੂ ਰਣਜੀਤ ਸਿੰਘ ਬਾਠ, ਜਸਵਿੰਦਰ ਸਿੰਘ ਘਰਿਆਲਾ, ਪ੍ਰਭਜੋਤ ਸਿੰਘ ਗੋਹਲਵੜ ਦੀ ਅਗਵਾਈ ਵਿਚ ਸਥਾਨਕ ਗਾਂਧੀ ਪਾਰਕ ਤਰਨ ਤਾਰਨ ਵਿਖੇ ਇਕੱਤਰ ਹੋ ਕੇ ਬੋਹੜੀ ਚੌਕ ਵੱਲ ਰੋਸ ਮਾਰਚ ਕੀਤਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ, ਜਿਸ ਵਿਚ ਪੰਜਾਬ ਸਰਕਾਰ ਵਲੋਂ ਨਵੀਂ ਬਣਾਈ ਤਬਾਦਲਾ ਨੀਤੀ ਅਤੇ ਅਧਿਆਪਕਾਂ ਨੂੰ 10300 ਗਰੇਡ ਦੇਣਾ ਅਤੇ ਐੱਸ.ਟੀ.ਆਰ., ਏ.ਆਈ.ਈ., ਈ.ਜੀ.ਐੱਸ., ਸਿੱਖਿਆ ਪ੍ਰੋਵਾਈਡਰ, ਸਰਵ ਸਿੱਖਿਆ ਅਭਿਆਨ ਅਧੀਨ ਅਧਿਆਪਕਾਂ ਪਾਸੋਂ ਲਏ ਜਾ ਰਹੇ ਗ਼ੈਰ-ਵਿੱਦਿਅਕ ਕੰਮਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ | ਇਸ ਮੌਕੇ ਅਧਿਆਪਕ ਆਗੂਆਂ ਗੁਰਪ੍ਰੀਤ ਸਿੰਘ ਨੂਰਦੀ, ਬਲਜੀਤ ਸਿੰਘ, ਗੁਰਵਿੰਦਰ ਸਿੰਘ ਬੱਬੂ, ਨਵਰੂਪ ਸਿੰਘ ਝਬਾਲ, ਦਵਿੰਦਰ ਸਿੰਘ ਖਹਿਰਾ, ਗੁਰਚਰਨ ਸਿੰਘ ਸਿੱਧੂ, ਦਿਲਬਾਗ ਸਿੰਘ ਸਹਾਬਪੁਰ, ਨਰਿੰਦਰ ਨੂਰ ਆਦਿ ਨੇ ਪੰਜਾਬ ਸਰਕਾਰ ਦੀਆਂ ਕੂੜ ਨੀਤੀਆਂ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਅਰਥੀ ਫੂਕ ਮੁਜਾਹਰੇ ਕਰਕੇ ਪੰਜਾਬ ਸਰਕਾਰ ਨੂੰ ਅਧਿਆਪਕ ਪ੍ਰਤੀ ਸੰਕੇਤ ਦਿੱਤੇ ਹਨ | ਅਗਰ ਸਰਕਾਰ ਨੇ 1 ਅਪ੍ਰੈਲ ਤੋਂ ਪਹਿਲਾਂ ਮੰਚ ਦੀਆਂ ਸਾਰੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵਲੋਂ ਪਹਿਲਾਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਪੜ੍ਹੋ ਪੰਜਾਬ ਅਤੇ ਡਾਕਾਂ ਅਤੇ ਹੋਰ ਗ਼ੈਰ-ਵਿੱਦਿਅਕ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ | ਇਸ ਨਾਲ ਪੜ੍ਹੋ ਪੰਜਾਬ ਦੀ ਸਮੂਹਿਕ ਟੀਮ ਆਪਣੇ ਪਿਤਰੀ ਸਕੂਲਾਂ ਵਿਚ ਹਾਜ਼ਰੀ ਦੇਵੇਗੀ | ਆਗੂਆਂ ਨੇ ਐਲਾਨ ਕੀਤਾ ਕਿ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਘਰ ਦਾ ਦੀਨਾਨਗਰ ਵਿਖੇ 50 ਹਜ਼ਾਰ ਅਧਿਆਪਕਾਂ ਵਲੋਂ ਘਿਰਾਓ ਕੀਤਾ ਜਾਵੇਗਾ | ਅਧਿਆਪਕ ਆਗੂਆਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਤੀ ਕਿ ਜੇ ਅਧਿਆਪਕਾਂ ਦੀਆਂ ਮੰਗਾਂ ਦਾ ਸਮਾਂਬੱਧ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸੁਖਵਿੰਦਰ ਸਿੰਘ ਜੀਊਬਾਲਾ, ਗੁਰਬਖਸ਼ ਸਿੰਘ, ਗੁਰਲਵਦੀਪ ਸਿੰਘ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਰਵਿੰਦਰ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਦਿਨੇਸ਼ ਕੁਮਾਰ, ਸਰਬਜੀਤ ਸਿੰਘ, ਗੁਰਲਾਲ ਸਿੰਘ, ਤੇਜਿੰਦਰ ਸਿੰਘ, ਅਮਨਦੀਪ ਸਿੰਘ ਭੱੁਲਰ, ਸੁਰਿੰਦਰ ਸਿੰਘ ਕੰਗ, ਇੰਦਰਪ੍ਰੀਤ ਸਿੰਘ, ਗੁਰਚਰਨ ਸਿੰਘ ਸਿੱਧੂ, ਇੰਦਰਪ੍ਰੀਤ ਧਾਮੀ, ਦਲਜੀਤ ਸਿੰਘ, ਕੁਲਦੀਪ ਸਿੰਘ, ਅਨੂਪ ਸੈਣੀ, ਹਰਪਾਲ ਸਿੰਘ, ਕੁਲਵਿੰਦਰਜੀਤ ਸਿੰਘ, ਮਿਰਜਾ ਸਿੰਘ, ਚਾਨਣ ਸਿੰਘ, ਸੁਖਦੇਵ ਭੂਰਾ, ਸਤਪਾਲ ਸਿੰਘ, ਸਰਬਰਿੰਦਰ ਸਿੰਘ, ਤਰਿੰਦਰ ਕੌਰ, ਸੁਰਜੀਤ ਕੌਰ, ਕੁਲਜੀਤ ਕੌਰ ਮੰਡ, ਸਵਰਾਜ ਕੌਰ, ਅੰਮਿ੍ਤਪਾਲ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਨਬੀਰ ਕੌਰ, ਮਨਦੀਪ ਕੌਰ, ਰੁਪਿੰਦਰ ਕੌਰ, ਹਰਪ੍ਰੀਤ ਕੌਰ, ਸ਼ਰਨਜੀਤ ਕੌਰ, ਸੁਖਰਾਜ ਕੌਰ, ਰਾਜੀਵ ਮੰਨਣ, ਖੁਸ਼ਵਿੰਦਰ ਸਿੰਘ ਅਨੇਕਾਂ ਅਧਿਆਪਕ ਹਾਜ਼ਰ ਸਨ |
ਅਮਰਕੋਟ, 21 ਮਾਰਚ (ਭੱਟੀ)- ਦਿਹਾਤੀ ਮਜ਼ਦੂਰ ਸਭਾ ਦੀ ਤਹਿਸੀਲ ਕਮੇਟੀ ਵਲੋਂ ਪੁਲਿਸ ਜ਼ਿਆਦਤੀਆਂ ਦੇ ਿਖ਼ਲਾਫ਼ ਐੱਸ. ਐੱਚ. ਓ. ਵਲਟੋਹਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ | ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਖੇਤਰੀ ਕਮੇਟੀ ਅਮਰਕੋਟ ਦੇ ਪ੍ਰਧਾਨ ...
ਤਰਨ ਤਾਰਨ, 21 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਹੇਠ ਤਿੰਨ ਵਿਅਕਤੀਆਂ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ. ਪੀ. (ਡੀ.) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ...
ਭਿੱਖੀਵਿੰਡ, 21 ਮਾਰਚ (ਬੌਬੀ)- ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 480 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਇਸ ਸਬੰਧੀ ਥਾਣਾ ਮੁਖੀ ਭਿੱਖੀਵਿੰਡ ਕਸ਼ਮੀਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ...
ਤਰਨ ਤਾਰਨ, 21 ਮਾਰਚ (ਲਾਲੀ ਕੈਰੋਂ)- ਹਰ ਤਰ੍ਹਾ ਦੇ ਠੇਕਾ ਅਧਾਰਿਤ ਕੱਚੇ ਤੇ ਸੁਸਾਇਟੀਆਂ ਤੇ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਵਿਭਾਗਾਂ ਵਿਚ ਪੱਕੇ ਕਰਵਾਉਣ, ਡੀ. ਏ. ਦੀਆਂ ਬਾਕਾਇਆ ਕਿਸ਼ਤਾਂ ਜਾਰੀ ਕਰਵਾਉਣ ਤੇ ਛੇਵਾਂ ਪੇ ਕਮਿਸ਼ਨ ਪ੍ਰਾਪਤ ਕਰਨ ਦੀਆਂ ਆਦਿ ਮੰਗਾਂ ...
ਤਰਨ ਤਾਰਨ, 21 ਮਾਰਚ (ਹਰਿੰਦਰ ਸਿੰਘ)- ਤਰਨ ਤਾਰਨ ਦੇ ਜੰਡਿਆਲਾ ਰੋਡ ਬਾਈਪਾਸ ਸਥਿਤ ਸਵਰਨ ਲਾਈਟ ਐਾਡ ਸਾਊਾਡ ਦੀ ਦੁਕਾਨ ਤੋਂ ਅਣਪਛਾਤੇ ਚੋਰਾਂ ਨੇ ਬੀਤੀ ਰਾਤ ਛੱਤ ਪਾੜ੍ਹ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ | ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਬੱਸ ਸਟੈਂਡ ...
ਝਬਾਲ, 21 ਮਾਰਚ (ਸੁਖਦੇਵ ਸਿੰਘ)- ਟਰੈਫ਼ਿਕ ਨਿਯਮਾਂ ਦੀ ਉਲੰਘਣਾ ਤੇ ਟਰਾਂਸਪੋਰਟ ਵਿਭਾਗ ਵਲੋਂ ਇਸ ਿਖ਼ਲਾਫ਼ ਕੋਈ ਠੋਸ ਕਾਰਵਾਈ ਅਮਲ ਵਿਚ ਨਾ ਲਿਆਉਣ ਕਰਕੇ ਜਿਥੇ ਸੜਕੀ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ ਉਥੇ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਟਰੱਕਾਂ, ਟਰਾਲਿਆਂ ਜਾਂ ...
ਤਰਨਤਾਰਨ, 21 ਮਾਰਚ (ਹਰਿੰਦਰ ਸਿੰਘ)- ਪੰਜਾਬ ਸਰਕਾਰ ਦੇ 'ਡੈਪੋ' (ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ) ਪ੍ਰੋਗਰਾਮ ਤਹਿਤ ਹੁਣ ਤੱਕ ਜ਼ਿਲ੍ਹਾ ਤਰਨਤਾਰਨ ਵਿਚ 10 ਹਜ਼ਾਰ ਤੋਂ ਵਧੇਰੇ ਲੋਕਾਂ ਨੇ 'ਨਸ਼ਾ ਰੋਕੂ ਅਫ਼ਸਰ' ਵਜੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ ਤੇ ...
ਖਡੂਰ ਸਾਹਿਬ, 21 ਮਾਰਚ (ਪ੍ਰਤਾਪ ਸਿੰਘ ਵੈਰੋਵਾਲ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ ਵਲੋਂ ਪਿੰਡ-ਪਿੰਡ ਮੀਟਿੰਗਾਂ ਦੇ ਸਿਲਸਿਲੇ ਤਹਿਤ ਪਿੰਡ ਬਿਹਾਰੀਪੁਰ, ਦਾਰਾਪੁਰ, ਵੈਰੋਵਾਲ ਸ਼ਾਹੀ ਕੀੜੀ, ਰਾਮਪੁਰ, ਜਲਾਲਾਬਾਦ ਖੁਰਦ, ਗਗੜੇਵਾਲ ਆਦਿ ...
ਪੱਟੀ, 21 ਮਾਰਚ (ਅਵਤਾਰ ਸਿੰਘ ਖਹਿਰਾ)- ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡ ਧਾਰੀਵਾਲ ਵਿਚ 11 ਮੈਂਬਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਸੁਲੱਖਣ ਸਿੰਘ ਤੇ ਕਾਬਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੱਟੀ ਜ਼ੋਨ ਦੇ ਪ੍ਰੈਸ ਸਕੱਤਰ ਤਰਸੇਮ ...
ਗੋਇੰਦਵਾਲ ਸਾਹਿਬ, 21 ਮਾਰਚ (ਵਰਿੰਦਰ ਸਿੰਘ ਰੰਧਾਵਾ)- ਸ਼੍ਰੋਮਣੀ ਅਕਾਲੀ ਦਲ ਵਲੋਂ ਚੰਡੀਗੜ੍ਹ ਵਿਖੇ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਦਿੱਤੇ ਸੱਦੇ 'ਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਪੁੱਜੇ ਅਕਾਲੀ ਵਰਕਰਾਂ ...
ਫਤਿਆਬਾਦ, 21 ਮਾਰਚ (ਹਰਵਿੰਦਰ ਸਿੰਘ ਧੂੰਦਾ)- ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਗੁਰਿੰਦਰ ਸਿੰਘ ਟੋਨੀ ਦੀ ਪ੍ਰਧਾਨਗੀ ਹੇਠ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਅਕਾਲੀ ਆਗੂਆਂ ਦੀ ਹੋਈ ਇਕੱਤਰਤਾ ਦੌਰਾਨ ਪਾਲ ਸਿੰਘ ਸਰਪੰਚ ਜੌਹਲ, ਮਨਜੀਤ ਸਿੰਘ ...
ਭਿੱਖਿਵਿੰਡ, 21 ਮਾਰਚ (ਬੌਬੀ)- ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਮਹਾਨ ਕਵੀਸ਼ਰਾਂ ਤੇ ਵਿਦਵਾਨਾਂ ਭਾਈ ਜੋਗਾ ਸਿੰਘ ਜੋਗੀ, ਗਿਆਨੀ ਸਰੂਪ ਸਿੰਘ ਸੂਰਵਿੰਡ, ਪੰਡਿਤ ਮੋਹਣ ਸਿੰਘ ਘਰਿਆਲਾ, ਗਿਆਨੀ ਜਰਨੈਲ ਸਿੰਘ ਸਭਰਾ, ਗਿਆਨੀ ਬਲਦੇਵ ਸਿੰਘ ਬੈਂਕਾ, ਗਿਆਨੀ ...
ਗੋਇੰਦਵਾਲ ਸਾਹਿਬ, 21 ਮਾਰਚ (ਵਰਿੰਦਰ ਸਿੰਘ ਰੰਧਾਵਾ)- ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਕਾਂਗਰਸੀ ਆਗੂਆਂ ਸਾਹਮਣੇ ਬੇਵੱਸ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ...
ਪੱਟੀ, 21 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)- ਫੈਸਲਾਬਾਦ (ਪਾਕਿਸਤਾਨ) ਵਿਖੇ ਹੋਈ ਜੂਨੀਅਰ ਏਸ਼ੀਅਨ ਇੰਟਰਨੈਂਸ਼ਨਲ ਹੈਂਡਬਾਲ ਫੈਂਡਰੇਸ਼ਨ ਟਰਾਫੀ 'ਚ ਭਾਰਤ ਦੀ ਅੰਡਰ 21 ਲੜਕਿਆਂ ਦੀ ਟੀਮ ਨੇ ਜਿੱਤ ਦਰਜ ਕਰਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ¢ ਇਸ ਟੀਮ ਦੇ ਖਿਡਾਰੀ ...
ਪੱਟੀ, 21 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)- ਸਥਾਨਕ ਇਕ ਰੈਸਟੋਰੈਂਟ ਵਿਚ ਪੱਟੀ ਇਲਾਕੇ ਦੇ ਪ੍ਰਾਪਰਟੀ ਡੀਲਰਾਂ ਤੇ ਕਾਲੋਨਾਈਜਰਾਂ ਦੀ ਮੀਟਿੰਗ ਹੋਈ ਜਿਸ ਵਿਚ ਕਾਰੋਬਾਰ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ...
ਬੰਡਾਲਾ, 21 ਮਾਰਚ (ਅਮਰਪਾਲ ਸਿੰਘ ਬੱਬੂ)-ਬਲਾਕ ਕਾਂਗਰਸ ਦੇ ਜਨਰਲ ਸਕੱਤਰ ਤਰਸੇਮ ਸਿੰਘ ਸਫੀਪੁਰ ਦੀ ਪ੍ਰਧਾਨਗੀ ਹੇਠ ਕਾਂਗਰਸ ਵਰਕਰਾਂ ਦੀ ਇਕ ਮੀਟਿੰਗ ਹੋਈ, ਜਿਸ 'ਚ ਬੀਤੇ ਦਿਨੀਂ ਕਾਂਗਰਸ ਪਾਰਟੀ ਦੀ ਦਿੱਲੀ ਹਾਈਕਮਾਨ ਵਲੋਂ ਚੋਣ ਕਮੇਟੀ ਦਾ ਗਠਨ ਕੀਤਾ ਗਿਆ ¢ ਇਸ ਲੜੀ ...
ਸ਼ਾਹਬਾਜ਼ਪੁਰ, 21 ਮਾਰਚ (ਪਰਦੀਪ ਬੇਗੇਪੁਰ)- ਕਿਸਾਨ ਸੰਘਰਸ਼ ਕਮੇਟੀ (ਪੰਜਾਬ) ਵਲੋਂ 29 ਮਾਰਚ ਨੂੰ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਕਰਵਾਈ ਜਾ ਰਹੀ ਸਮੁੱਚਾ ਕਰਜ਼ਾ ਮੁਆਫ਼ ਮਹਾ ਰੈਲੀ ਸਬੰਧੀ ਜ਼ੋਨ ਬਾਬਾ ਸੁਰਜਨ ਜੀ ਦੇ ਵੱਖ-ਵੱਖ ਪਿੰਡਾਂ 'ਚ ਰੇਸ਼ਮ ਸਿੰਘ ਘੁਰਕਵਿੰਡ ...
ਤਰਨ ਤਾਰਨ, 21 ਮਾਰਚ (ਹਰਿੰਦਰ ਸਿੰਘ)- ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ਵ ਮੌਖਿਕ ਸਿਹਤ ਦਿਵਸ ਸਿਵਲ ਸਰਜਨ ਡਾ: ਸ਼ਮਸ਼ੇਰ ਸਿੰਘ, ਜ਼ਿਲ੍ਹਾ ਡੈਂਟਲ ਅਫ਼ਸਰ ਡਾ: ਸੁਦੀਪ ਸਿੰਘ ਅਤੇ ਐੱਸ.ਐੱਮ.ਓ. ਡਾ: ਨਿਰਮਲ ਸਿੰਘ ਦੀ ਨਿਗਰਾਨੀ ਹੇਠ ਮਨਾਇਆ ਗਿਆ | ਇਸ ਮੌਕੇ ...
ਖਾਲੜਾ, 21 ਮਾਰਚ (ਜੱਜਪਾਲ ਸਿੰਘ ਜੱਜ)- ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਮੈਂਬਰ ਬਣਾ ਕੇ ਕਾਂਗਰਸ ਦੀ ਉਚ ਲੀਡਰਸ਼ਿਪ ਨੇ ਹਲਕੇ ਦੇ ਮਾਣ ਵਧਾਇਆ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਜਨਰਲ ਸਕੱਤਰ ...
ਤਰਨ ਤਾਰਨ 21 ਮਾਰਚ (ਹਰਿੰਦਰ ਸਿੰਘ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸਿਬਿਨ. ਸੀ. ਨੇ ਪਿੰਡ ਕੋਟ ਧਰਮ ਚੰਦ ਕਲਾਂ ਦੇ ਸਰਪੰਚ ਨੂੰ ਗ੍ਰਾਮ ਪੰਚਾਇਤ ਨੂੰ ਇਕ ਕਰੋੜ ਛੱਤੀ ਲੱਖ 78 ਹਜ਼ਾਰ 852 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮੁਅੱਤਲ ...
ਅਮਰਪਾਲ ਸਿੰਘ ਖਡੂਰ ਸਾਹਿਬ, 21 ਮਾਰਚ- ਸਰਕਾਰ ਤੇ ਉਚ ਪ੍ਰਸ਼ਾਸਨਿਕ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਵਲੋਂ ਆਮ ਜਨਤਾ ਦੀਆਂ ਮੁਸ਼ਕਲਾਂ ਤੋਂ ਅਣਜਾਣ ਬਣ ਕੇ ਫੈਸਲੇ ਲੈਣ ਦਾ ਸਿਲਸਲਾ ਲਗਾਤਾਰ ਜਾਰੀ ਹੈ | ਏਅਰ ਕੰਡੀਸ਼ਨਡ ਦਫ਼ਤਰਾਂ ਵਿਚ ਬੈਠੇ ਮੋਟੀਆਂ ਤਨਖਾਹਾਂ ...
ਤਰਨ ਤਾਰਨ, 21 ਮਾਰਚ (ਕੱਦਗਿੱਲ)- ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਾਸਲ ਤਰਨ ਤਾਰਨ ਵਲੋਂ ਆਪਣੇ ਦਫ਼ਤਰ ਵਿਖੇ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਦੇ ਅੱਠਵੇਂ ਬੈਚ ਦਾ ਦਾਖ਼ਲਾ ਚੱਲ ਰਿਹਾ ਹੈ | ਸੰਸਥਾ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ, ਪੈਟਰਨ ਮਹਿੰਦਰ ਸਿੰਘ ਪਿ੍ੰਸ, ...
ਸੁਰ ਸਿੰਘ, 21 ਮਾਰਚ (ਧਰਮਜੀਤ ਸਿੰਘ)- ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਵਰੋਸਾਏ 'ਬਿਧੀ ਚੰਦ ਛੀਨਾ-ਗੁਰੂ ਕਾ ਸੀਨਾ' ਬਾਬਾ ਬਿਧੀ ਚੰਦ ਜੀ ਦੇ ਦਸਵੇਂ ਜਾਨਸ਼ੀਨ, ਸੇਵਾ ਤੇ ਸਿਮਰਨ ਦੇ ਪੁੰਜ, ਬ੍ਰਹਮ ਗਿਆਨੀ ਬਾਬਾ ਸੋਹਣ ਸਿੰਘ ਸੁਰ ਸਿੰਘ ...
ਖੇਮਕਰਨ, 21 ਮਾਰਚ (ਰਾਕੇਸ਼ ਬਿੱਲਾ)- ਸੰਤ ਕਰਤਾਰ ਸਿੰਘ ਖਾਲਸਾ ਸਿੱਖ ਮਿਸ਼ਨਰੀ ਕਾਲਜ ਪਿੰਡ ਭੂਰਾ ਕੋਹਨਾ 'ਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਵਾਤਾਵਰਣ ਦਿਵਸ ਮਨਾਇਆ ਗਿਆ | ਇਸ ਸਬੰਧੀ ਕਾਲਜ ਅੰਦਰ ਵੱਖ-ਵੱਖ ਤਰ੍ਹਾਂ ਦੇ ਫਲਦਾਰ ਤੇ ਫੁਲਦਾਰ ਬੂਟੇ ਲਗਾਏ ਗਏ | ਇਸ ...
ਝਬਾਲ, 21 ਮਾਰਚ (ਸਰਬਜੀਤ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਪਿੰਡ ਪੱਧਰੀ ਕਲਾਂ ਦੇ ਵਾਸੀ ਸਲਵਿੰਦਰ ਸਿੰਘ ਤੇ ਰਛਪਾਲ ਸਿੰਘ ਪੱਧਰੀ ਨੇ ਝਬਾਲ ਵਿਖੇ ਪੱਤਰਕਾਰਾਂ ਨੂੰ ਡਾਇਰੈਕਟਰ ਪੰਚਾਇਤ ਵਿਭਾਗ ਵਲੋ ਪਿੰਡ ਪੱਧਰੀ ਕਲਾਂ ਦੇ ਸਰਪੰਚ ਨੂੰ ਮੁਅੱਤਲ ਕਰਨ ਦੇ ਹੁਕਮਾਂ ...
ਖੇਮਕਰਨ, 21 ਮਾਰਚ (ਰਾਕੇਸ਼ ਬਿੱਲਾ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਨੂਪ ਸਿੰਘ ਭੁੱਲਰ ਨੇ ਦਿੱਲੀ ਵਿਖੇ ਉਚੇਚੇ ਤੌਰ 'ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਤੇ ...
ਤਰਨ ਤਾਰਨ, 21 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਇਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੈਡੀਕਲ ਸਟੋਰ ਚਲਾ ਰਹੇ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਖਡੂਰ ਸਾਹਿਬ, 21 ਮਾਰਚ (ਅਮਰਪਾਲ ਸਿੰਘ)- ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਕਮੇਟੀ ਵਲੋਂ ਜ਼ੋਨ ਖਡੂਰ ਸਾਹਿਬ ਦੇ ਅਧੀਨ ਆਉਂਦੇ ਆਸ ਪਾਸ ਦੇ ਕਈ ਪਿੰਡਾਂ ਦੇ ਕਿਸਾਨਾਂ ਨਾਲ 29 ਦੀ ਰੈਲੀ ਸਬੰਧੀ ਮੀਟਿੰਗਾਂ ਕੀਤੀਆਂ ...
ਝਬਾਲ, 21 ਮਾਰਚ (ਸਰਬਜੀਤ ਸਿੰਘ)- ਲੋਕਾਂ ਨੂੰ ਝੂਠੇ ਲਾਰੇ ਲਾ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਪਹਿਲੇ ਸਾਲ 'ਚ ਹੀ ਭੰਗ ਹੋ ਗਿਆ ਹੈ ਤੇ ਸੂਬਾ ਵਾਸੀ ਅਕਾਲੀ ਸਰਕਾਰ ਵਲੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਨੂੰ ਤਰਸਣ ਲੱਗੇ ਹਨ | ਇਹ ਵਿਚਾਰ ਸਾਬਕਾ ...
ਪੱਟੀ, 21 ਮਾਰਚ (ਪ੍ਰਭਾਤ ਮੌਾਗਾ)- ਜੈ ਮਾਂ ਚਿੰਤ ਪੁਰਨੀ ਧਰਮਸ਼ਾਲਾ ਮੈਨਜਿੰਗ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਜਾਣ ਲਈ ਸਮੂਹ ਕਮੇਟੀ ਮੈਂਬਰਾਂ ਦੀ ਇਕ ਮੀਟਿੰਗ ਹਰਿ ਹਰ ਰੋਹੀ ਮੰਦਰ ਸ਼ਿਵਾਲਾ ਵਿਖੇ ਬਾਬਾ ਮਹੰਤ ਆਨੰਦ ਗਿਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਹੋਈ | ਇਸ ...
ਤਰਨਤਾਰਨ, 21 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਲੜਕੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਐੱਸ. ਪੀ. (ਡੀ.) ਤਿਲਕ ਰਾਜ ਨੇ ਦੱਸਿਆ ਕਿ ਥਾਣਾ ਪੱਟੀ ...
ਤਰਨ ਤਾਰਨ, 21 ਮਾਰਚ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਹੈਰੋਇਨ ਦਾ ਸੇਵਨ ਕਰ ਰਹੇ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਐੱਸ. ਪੀ. (ਡੀ.) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਵਲਟੋਹਾ ...
ਖਡੂਰ ਸਾਹਿਬ, 21 ਮਾਰਚ (ਅਮਰਪਾਲ ਸਿੰਘ)- ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਗੁਰਚਰਨ ਕੌਰ ਥਿੰਦ ਜੋ ਕਿ ਕੈਲਗਿਰੀ ...
ਖੇਮਕਰਨ, 21 ਮਾਰਚ (ਰਾਕੇਸ਼ ਬਿੱਲਾ)- ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਡੀਅਨ ਰੈੱਡ ਕਰਾਸ ਸੁਸਾਇਟੀ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਤੇਜਿੰਦਰ ਸਿੰਘ ਰਾਜਾ ਵਲੋਂ ਸਿਲਾਈ ਸੈਂਟਰ ਦਾ ਉਦਘਾਟਨ ਖੇਮਕਰਨ ਵਿਖੇ ਕੀਤਾ ਗਿਆ | ...
ਤਰਨ ਤਾਰਨ, 21 ਮਾਰਚ (ਲਾਲੀ ਕੈਰੋਂ)- ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ਵਲੋਂ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਵਿੱਢੀਆਂ ਮੀਟਿੰਗਾਂ ਦੇ ਸਿਲਸਿਲੇ ਤਹਿਤ ਪਿੰਡ ਰੂੜੇਆਸਲ ਵਿਖੇ ਮੁਹਤਬਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਇਕਬਾਲ ...
ਤਰਨ ਤਾਰਨ, 21 ਮਾਰਚ (ਲਾਲੀ ਕੈਰੋਂ)- ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ (ਏਟਕ) ਦੇ ਆਗੂਆਂ ਜਿਨ੍ਹਾਂ 'ਚ ਸੂਬਾ ਪ੍ਰਧਾਨ ਹਰਦੇਵ ਸਿੰਘ ਗੋਲਡੀ, ਤਰਨ ਤਾਰਨ ਪ੍ਰਧਾਨ ਹੀਰਾ ਸਿੰਘ ਯੋਧਪੁਰ, ਬਲਦੇਵ ਸਿੰਘ ਪ੍ਰਧਾਨ, ਦਲੀਪ ਸਿੰਘ, ਅਮਰਜੀਤ ਸਿੰਘ ਨੇ ਗੱਲਬਾਤ ਕਰਦਿਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX