ਤਾਜਾ ਖ਼ਬਰਾਂ


ਜਾਂਚ ਲਈ ਭੇਜੇ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ 7 ਦੇ ਸੈਂਪਲ
. . .  6 minutes ago
ਜਲੰਧਰ, 2 ਅਪ੍ਰੈਲ (ਐੱਮ.ਐੱਸ. ਲੋਹੀਆ) - ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 9 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
. . .  8 minutes ago
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 47 ਮਾਮਲਿਆਂ ਦੀ ਹੋਈ ਪੁਸ਼ਟੀ
. . .  16 minutes ago
ਚੰਡੀਗੜ੍ਹ, 2 ਅਪ੍ਰੈਲ (ਸੁਰਿੰਦਰਪਾਲ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ....
ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥਾਂ ਸਮੇਤ 5 ਕਾਬੂ
. . .  31 minutes ago
ਕਪੂਰਥਲਾ, 2 ਅਪ੍ਰੈਲ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਪੁਲਿਸ ਨੇ ਜਾਅਲੀ ਕਰੰਸੀ ਅਤੇ ਨਸ਼ੀਲੇ ਪਦਾਰਥਾਂ ...
ਰਾਧਾ ਸੁਆਮੀ ਸਤਿਸੰਗ ਘਰ 'ਚ ਜੰਮੂ-ਕਸ਼ਮੀਰ ਨਾਲ ਸਬੰਧਿਤ 56 ਵਿਅਕਤੀਆਂ ਦੀ ਰਿਹਾਇਸ਼ ਦਾ ਕੀਤਾ ਗਿਆ ਪ੍ਰਬੰਧ
. . .  38 minutes ago
ਚੰਡੀਗੜ੍ਹ, 2 ਅਪ੍ਰੈਲ (ਸੁਰਿੰਦਰਪਾਲ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਪਿੰਡ ਝਾਂਸ ਦੇ ਰਾਧਾ ਸੁਆਮੀ ਸਤਿਸੰਗ ਘਰ ...
ਦੇਸ਼ ਭਰ ਦੇ 1965 ਕੋਰੋਨਾ ਪਾਜ਼ੀਟਿਵ 'ਚੋਂ ਨਿਜ਼ਾਮੁਦੀਨ ਮਰਕਜ਼ ਨਾਲ ਜੁੜੇ ਹੋਏ ਹਨ 400 ਮਾਮਲੇ : ਸਿਹਤ ਮੰਤਰਾਲੇ
. . .  24 minutes ago
ਨਵੀਂ ਦਿੱਲੀ, 2 ਅਪ੍ਰੈਲ(ਜਗਤਾਰ ਸਿੰਘ)- ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ 'ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ...
ਭਾਈ ਨਿਰਮਲ ਸਿੰਘ ਜੀ ਦੇ ਦਿਹਾਂਤ 'ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ
. . .  52 minutes ago
ਚੰਡੀਗੜ੍ਹ, 2 ਅਪ੍ਰੈਲ (ਸੁਰਿੰਦਰਪਾਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ...
ਦੇਸ਼ 'ਚ 24 ਘੰਟਿਆਂ ਦੌਰਾਨ 12 ਮੌਤਾਂ ਅਤੇ 328 ਕੋਰੋਨਾ ਦੇ ਹੋਰ ਮਾਮਲੇ ਆਏ ਸਾਹਮਣੇ : ਸਿਹਤ ਮੰਤਰਾਲੇ
. . .  59 minutes ago
ਨਵੀਂ ਦਿੱਲੀ, 2 ਅਪ੍ਰੈਲ(ਜਗਤਾਰ ਸਿੰਘ)- ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ 'ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕੱਲ੍ਹ ....
ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 6
. . .  about 1 hour ago
ਹੁਸ਼ਿਆਰਪੁਰ,2 ਅਪ੍ਰੈਲ (ਬਲਜਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦੇ ਸਬੰਧ 'ਚ ਅੱਜ ਜ਼ਿਲ੍ਹੇ ਦੀਆਂ ਪ੍ਰਾਪਤ ਰਿਪੋਰਟਾਂ ਅਨੁਸਾਰ ਇੱਕ ਹੋਰ ...
ਕੋਰੋਨਾ ਦੇ ਵਧਦੇ ਪ੍ਰਭਾਵ ਕਾਰਨ ਠੁੱਲੀਵਾਲ ਵਾਸੀਆਂ ਨੇ ਪਿੰਡ ਕੀਤਾ ਸੀਲ
. . .  about 1 hour ago
ਮਹਿਲ ਕਲਾਂ, 2 ਅਪ੍ਰੈਲ (ਅਵਤਾਰ ਸਿੰਘ ਅਣਖੀ)- ਕੋਰੋਨਾ ਵਾਇਰਸ ਦੇ ਦਿਨ-ਬ-ਦਿਨ ਵਧ ਰਹੇ ਪ੍ਰਭਾਵ...
ਇਕੋ ਪਰਿਵਾਰ ਦੇ 6 ਮੈਂਬਰਾਂ ਸਮੇਤ ਸੱਤ ਨੂੰ ਕੋਰੋਨਾ ਵਾਇਰਸ ਦੇ ਸ਼ੱਕ 'ਚ ਸਿਵਲ ਹਸਪਤਾਲ ਸੰਗਰੂਰ ਕਰਵਾਇਆ ਗਿਆ ਦਾਖਲ
. . .  about 1 hour ago
ਸੜਕ ਹਾਦਸੇ 'ਚ ਇਕ ਮੌਤ, 2 ਔਰਤਾਂ ਗੰਭੀਰ ਜ਼ਖਮੀ
. . .  about 1 hour ago
ਭਿੱਖੀ ਵਿੰਡ, 2 ਅਪ੍ਰੈਲ(ਬੌਬੀ)- ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਪੂਹਲਾ ਤੋਂ ਦਵਾਈ ਲੈ ਕੇ ਭਿੱਖੀਵਿੰਡ ਆ ਰਹੇ ਰਿਕਸ਼ਾ ਚਾ...
ਘਰ ਦੇ ਨੇੜਿਉਂ ਭੇਦਭਰੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼
. . .  about 1 hour ago
ਜਲੰਧਰ, 2 ਅਪ੍ਰੈਲ (ਐੱਮ.ਐੱਸ. ਲੋਹੀਆ) - ਦਿਉਲ ਨਗਰ ਦੇ ਇਲਾਕੇ 'ਚ ਰਹਿੰਦੇ ਇਕ ਨੌਜਵਾਨ ਦੀ ਉਸ ਦੇ ਘਰ...
ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮੁੱਖ ਮੰਤਰੀਆਂ ਨਾਲ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
. . .  about 1 hour ago
ਨਵੀਂ ਦਿੱਲੀ, 2 ਅਪ੍ਰੈਲ- ਕੋਰੋਨਾ ਸੰਕਟ ਦੇ ਚੱਲਦਿਆਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਬੈਠਕ 'ਚ ...
ਦਿੱਲੀ ਏਮਜ਼ ਦਾ ਡਾਕਟਰ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  about 2 hours ago
ਨਵੀਂ ਦਿੱਲੀ, 2 ਅਪ੍ਰੈਲ- ਦਿੱਲੀ ਏਮਜ਼ ਦੇ ਫਿਜ਼ੀਓਲੋਜੀ ਦਾ ਇਕ ਡਾਕਟਰ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ...
ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਦਾ ਵਿਰੋਧ
. . .  about 1 hour ago
ਸੂਰੀ ਹਸਪਤਾਲ ਵੱਲੋਂ ਮੁਫ਼ਤ ਐਂਬੂਲੈਂਸ ਸੇਵਾ ਦੇਣ ਦਾ ਫ਼ੈਸਲਾ
. . .  about 1 hour ago
ਕੋਰੋਨਾ ਦੇ ਡਰ ਕਾਰਨ ਪਿੰਡਾਂ 'ਚ ਦਾਖ਼ਲ ਹੋਣ ਵਾਲਿਆਂ 'ਤੇ ਰੱਖ ਜਾ ਰਹੀ ਹੈ ਤਿੱਖੀ ਨਜ਼ਰ
. . .  about 2 hours ago
ਅਤਿ ਸੁਰੱਖਿਅਤ ਜੇਲ੍ਹ 'ਚੋਂ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ
. . .  about 2 hours ago
15 ਦਿਨਾਂ ਤੋਂ ਹੋਟਲ 'ਚ ਰੁਕੀਆਂ ਸਨ ਵਿਦੇਸ਼ੀ ਔਰਤਾਂ, ਮਾਲਕ ਖ਼ਿਲਾਫ਼ ਪਰਚਾ ਦਰਜ
. . .  about 2 hours ago
ਭਗਵਾਨ ਕਾਲੋਨੀ ਵਾਸੀਆਂ ਨੇ ਵੀ ਕੀਤੇ ਕਾਲੋਨੀ ਦੇ ਰਸਤੇ ਬੰਦ
. . .  about 2 hours ago
ਪਿੰਡਾਂ ਤੋਂ ਬਾਅਦ ਹੁਣ ਪਾਤੜਾਂ ਸ਼ਹਿਰ ਅੰਦਰ ਵੀ ਵੱਖ-ਵੱਖ ਵਾਰਡਾਂ ਅੰਦਰ ਲੋਕਾਂ ਨੇ ਕੀਤਾ ਲਾਕਡਾਊਨ
. . .  about 2 hours ago
ਡੋਡਾ ਅਫ਼ੀਮ ਦੀ ਖੇਤੀ ਕਰ ਰਹੇ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 3 hours ago
ਲਾਕ ਡਾਊਨ ਤੋਂ ਬਾਅਦ ਵੀ ਪਾਬੰਦੀ ਰਹੇਗੀ ਜਾਰੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੇ ਸੰਕੇਤ
. . .  about 3 hours ago
ਅੰਬ ਕੋਟਲੀ ਦੇ ਰਹਿਣ ਵਾਲੇ 36 ਸਾਲਾਂ ਨੌਜਵਾਨ ਦੀ ਸਾਉਦੀ ਅਰਬ 'ਚ ਸੜਕ ਹਾਦਸੇ ਦੌਰਾਨ ਹੋਈ ਮੌਤ
. . .  about 3 hours ago
ਕੋਰੋਨਾ ਦਾ ਸ਼ੱਕੀ ਮਰੀਜ਼ ਕਪੂਰਥਲਾ ਤੋਂ ਅੰਮ੍ਰਿਤਸਰ ਰੈਫ਼ਰ
. . .  about 4 hours ago
ਨਸ਼ਾ ਤਸਕਰੀ ਮਾਮਲਿਆਂ ਚ ਕਾਂਗਰਸੀ ਸਰਪੰਚ ਤੇ ਹੋਰਨਾਂ ਵਿਰੁੱਧ ਮੁਕੱਦਮੇ ਦਰਜ
. . .  about 4 hours ago
ਪਦਮ ਸ਼੍ਰੀ ਭਾਈ ਨਿਰਮਲ ਸਿੰਘ ਦੇ ਨਾਨਕੇ ਪਿੰਡ ਵਿਚ ਸੋਗ ਦੀ ਲਹਿਰ
. . .  about 4 hours ago
ਸ਼ਾਹਕੋਟ ਪੁਲਿਸ ਪ੍ਰਸ਼ਾਸਨ ਸਖ਼ਤ, ਕਬਜ਼ੇ 'ਚ ਲਏ ਜਾ ਰਹੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ
. . .  about 4 hours ago
ਵਿਸਾਖੀ ਜੋੜ ਮੇਲੇ ਬਾਰੇ ਕੱਲ੍ਹ ਨੂੰ ਸਿੰਘ ਸਾਹਿਬਾਨ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰ ਕੇ ਲੈਣਗੇ ਫ਼ੈਸਲਾ
. . .  about 4 hours ago
ਤਬਲੀਗ਼ੀ ਜਮਾਤ ਦੇ 24 ਲੋਕਾਂ 'ਚੋਂ 23 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ : ਮੈਡੀਕਲ ਡਾਇਰੈਕਟਰ
. . .  about 4 hours ago
ਅੰਮ੍ਰਿਤਸਰ ਪ੍ਰਸ਼ਾਸਨ ਨੇ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਬਣਾਈ ਨਵੀਂ ਵੈੱਬ ਸਾਈਟ
. . .  about 5 hours ago
ਕੋਰੋਨਾ ਦੀ ਸਥਿਤੀ 'ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀਡੀਓ ਕਾਨਫਰੰਂਸਿੰਗ ਜਰੀਏ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ
. . .  about 4 hours ago
ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਦੇ ਵਿਛੋੜੇ 'ਤੇ ਡਾ.ਓਬਰਾਏ ਵੱਲੋਂ ਦੁੱਖ ਦਾ ਪ੍ਰਗਟਾਵਾ
. . .  about 5 hours ago
ਵੀਡੀਓ ਕਾਨਫਰੰਂਸਿੰਗ ਦੇ ਜਰੀਏ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ
. . .  about 5 hours ago
ਹੁਸ਼ਿਆਰਪੁਰ ਦਾ ਇਕ ਹੋਰ ਮਰੀਜ਼ ਅੰਮ੍ਰਿਤਸਰ 'ਚ ਇਲਾਜ ਲਈ ਦਾਖਲ
. . .  about 6 hours ago
ਕਰਨਾਟਕ: ਨਿਜ਼ਾਮੁਦੀਨ ਮਰਕਜ਼ 'ਚ ਹਿੱਸਾ ਲੈਣ ਵਾਲੇ ਬੀਦਰ ਦੇ 11 ਲੋਕ ਪਾਏ ਗਏ ਪਾਜ਼ੀਟਿਵ
. . .  about 6 hours ago
ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਗੜ੍ਹਸ਼ੰਕਰ ਦਾ ਪਿੰਡ ਪੈਂਸਰਾ ਸੀਲ
. . .  about 6 hours ago
ਮਲੌਦ ਇਲਾਕੇ ਦੇ ਪਿੰਡ ਲੋਕਾਂ ਨੇ ਆਪਣੇ ਪੱਧਰ 'ਤੇ ਕੀਤੇ ਸੀਲ
. . .  about 6 hours ago
ਪੁਲਿਸ ਵੱਲੋਂ ਹੁਣ ਅਖ਼ਤਿਆਰ ਕੀਤਾ ਗਿਆ ਸਖ਼ਤ ਵਤੀਰਾ
. . .  about 6 hours ago
ਫ਼ਾਜ਼ਿਲਕਾ ਜ਼ਿਲ੍ਹੇ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 45 ਲੋਕਾਂ ਖ਼ਿਲਾਫ਼ 22 ਮਾਮਲੇ ਦਰਜ਼
. . .  about 6 hours ago
ਗੁਰਜੀਤ ਔਜਲਾ ਵੱਲੋਂ ਭਾਈ ਨਿਰਮਲ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
. . .  about 5 hours ago
ਪਾਕਿ 'ਚ ਕੋਰੋਨਾ ਨਾਲ 31 ਮੌਤਾਂ, 2238 ਸੰਕ੍ਰਮਿਤ ਮਰੀਜ਼
. . .  1 minute ago
ਕੋਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ 'ਚ 131 ਮਾਮਲੇ ਆਏ ਸਾਹਮਣੇ
. . .  about 7 hours ago
ਭਾਈ ਨਿਰਮਲ ਸਿੰਘ ਦੇ ਚਲਾਣੇ 'ਤੇ ਭਾਈ ਲੌਂਗੋਵਾਲ, ਗਿਆਨੀ ਰਘਬੀਰ ਸਿੰਘ ਤੇ ਡਾ. ਰੂਪ ਸਿੰਘ ਸਮੇਤ ਹੋਰਾਂ ਵੱਲੋਂ ਦੁੱਖ ਪ੍ਰਗਟ
. . .  about 7 hours ago
ਅਲਬਰਟਾ 'ਚ ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ ਵੱਧ ਕੇ ਹੋਈ 11
. . .  about 7 hours ago
ਹੁਸ਼ਿਆਰਪੁਰ 'ਚ 1 ਹੋਰ ਮਰੀਜ਼ ਪਾਇਆ ਗਿਆ ਕੋਰੋਨਾ ਪਾਜ਼ੀਟਿਵ
. . .  about 7 hours ago
ਜਲੰਧਰ ਜ਼ਿਲ੍ਹੇ 'ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  about 8 hours ago
ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਕੰਟਰੋਲ ਰੂਮ ਸਥਾਪਿਤ
. . .  about 8 hours ago
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣਾ 'ਤੇ ਡੂੰਘੇ ਦੁੱਖ ਦਾ ਇਜ਼ਹਾਰ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਚੇਤ ਸੰਮਤ 550

ਸੰਪਾਦਕੀ

ਗ਼ੈਰ-ਪ੍ਰਸੰਗਿਕ ਹੁੰਦੀਆਂ ਜਾ ਰਹੀਆਂ ਹਨ ਕਮਿਊਨਿਸਟ ਪਾਰਟੀਆਂ

10 ਸਾਲ ਪਹਿਲਾਂ 2008 ਵਿਚ ਮੈਨੂੰ ਰੋਮ ਵਿਚ ਅਫ਼ਗਾਨਿਸਤਾਨ ਯੁੱਧ ਨਾਲ ਸਬੰਧਿਤ ਸੰਮੇਲਨ ਵਿਚ ਭਾਸ਼ਣ ਦੇਣ ਲਈ ਸੱਦਿਆ ਗਿਆ। ਇਹ ਸੰਮੇਲਨ ਯੂਰਪੀਅਨ ਸੋਸ਼ਲਿਸਟ ਪਾਰਟੀ ਦੇ ਵਿਚਾਰ ਮੰਡਲ ਵਲੋਂ ਕਰਵਾਇਆ ਗਿਆ ਸੀ। ਇਸ ਮੰਚ 'ਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੀਆਂ ਰਾਸ਼ਟਰ ਪੱਧਰ ਦੀਆਂ ਸਮਾਜਿਕ-ਲੋਕਤੰਤਰਕ ਪਾਰਟੀਆਂ ਇਕੱਠੀਆਂ ਹੋਈਆਂ ਸਨ। ਇਟਲੀ ਦੀ ਡੈਮੋਕ੍ਰੇਟਿਕ ਪਾਰਟੀ ਜੋ ਕਿ ਸਾਬਕਾ ਇਟਾਲੀਅਨ ਕਮਿਊਨਿਸਟ ਪਾਰਟੀ ਦੀ ਉਤਰਾਧਿਕਾਰੀ ਹੈ, ਇਸ ਸੰਮੇਲਨ ਦੀ ਮੇਜ਼ਬਾਨ ਸੀ। ਇਟਲੀ ਦੇ ਉਸ ਦੌਰੇ ਤੋਂ ਮੈਂ ਦੋ ਅਣਮੁੱਲੀਆਂ ਯਾਦਾਂ ਨਾਲ ਵਾਪਸ ਆਇਆ ਅਤੇ ਉਨ੍ਹਾਂ ਨੂੰ ਆਪਣੇ ਦਿਮਾਗ ਦੇ ਸੁਰੱਖਿਅਤ ਹਿੱਸੇ 'ਚ ਸੰਭਾਲ ਰੱਖਿਆ। ਪਹਿਲੀ ਸਿਸਟਾਇਨ ਚੈਪਲ ਜਾਣਾ ਅਤੇ ਆਪਣੇ-ਆਪ ਦਾ ਮੰਥਨ ਕਰਨਾ। ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਸੁਪਨਾ ਪੂਰਾ ਹੋ ਗਿਆ ਸੀ। ਦੂਸਰੀ ਸੀ ਇਟਲੀ ਦੇ ਮੇਜ਼ਬਾਨਾਂ ਵਲੋਂ ਪ੍ਰਬੰਧ ਕੀਤੇ ਗਏ ਰਾਤ ਦੇ ਖਾਣੇ ਸਮੇਂ ਹੋਈ ਖੂਬਸੂਰਤ ਗੱਲਬਾਤ। ਇਹ ਸੁਣਨ ਤੋਂ ਬਾਅਦ ਕਿ ਮੇਰੇ ਪਿਤਾ ਕਾਮਰੇਡ ਰਹੇ ਹਨ ਅਤੇ ਮੈਂ ਭਾਰਤੀ ਵਿਦੇਸ਼ ਸੇਵਾ ਦੀ ਸਭ ਤੋਂ ਸੰਵੇਦਨਸ਼ੀਲ ਇਕਾਈ ਦਾ ਪ੍ਰਮੁੱਖ ਹਾਂ, ਜਿਹੜੀ ਕਿ ਪਾਕਿਸਤਾਨ ਨਾਲ ਸਬੰਧਿਤ ਮੁੱਦਿਆਂ ਨੂੰ ਦੇਖਦੀ ਹੈ ਤਾਂ ਮੇਰੇ ਮੇਜ਼ਬਾਨ ਨੇ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਟਲੀ ਦੇ ਕਮਿਊਨਿਸਟਾਂ ਨੇ ਭਾਰਤ ਦੀ ਲੋਕਤੰਤਰਕ ਪ੍ਰਣਾਲੀ ਵਿਚ ਮੌਜੂਦ ਖੁੱਲ੍ਹ ਬਾਰੇ ਹਮੇਸ਼ਾ ਭਾਰਤੀ ਕਾਮਰੇਡਾਂ ਨਾਲ ਚਰਚਾ ਕੀਤੀ ਹੈ, ਜਿਥੇ ਕਿ ਸੈਂਕੜੇ ਵਿਚਾਰਾਂ ਨੂੰ ਵਧਣ-ਫੁਲਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ।
ਮੇਰੇ ਮੇਜ਼ਬਾਨ ਉਸ ਸਮੇਂ ਦਾ ਨਿਰੀਖਣ ਕਰਨ ਲੱਗੇ ਜਦੋਂ ਸ਼ੀਤ ਯੁੱਧ ਦੇ ਬਾਅਦ ਕਮਿਊਨਿਸਟ ਪਾਰਟੀਆਂ ਦੀ ਹੋਂਦ ਨੂੰ ਖ਼ਤਰਾ ਬਣਿਆ ਅਤੇ ਸੋਵੀਅਤ ਯੂਨੀਅਨ ਦਾ ਭੰਗ ਹੋਣਾ ਕਮਿਊਨਿਜ਼ਮ ਦੀ ਮੌਤ ਵਜੋਂ ਦੇਖਿਆ ਜਾਣ ਲੱਗਾ। ਇਟਲੀ ਦੀ 70 ਸਾਲ ਪੁਰਾਣੀ ਕਮਿਊਨਿਸਟ ਪਾਰਟੀ ਨੇ 1991 ਵਿਚ ਫ਼ੈਸਲਾ ਕਰਦਿਆਂ ਆਪਣੀ ਅਗਾਂਹ ਦੀ ਯਾਤਰਾ ਨੂੰ ਕਮਿਊਨਿਸਟ ਨੀਤੀ ਤੋਂ ਬਦਲ ਕੇ ਲੋਕਤੰਤਰਕ 'ਚ ਬਦਲ ਲਿਆ ਅਤੇ ਆਪਣੇ-ਆਪ ਨੂੰ ਮੁੜ ਸਥਾਪਿਤ ਕੀਤਾ।
ਇਹ ਬਹੁਤ ਹੀ ਨਿਧੜਕ ਫ਼ੈਸਲਾ ਸੀ ਕਿਉਂਕਿ ਇਟਲੀ ਵਿਚ 1987 ਵਿਚ ਹੋਈਆਂ ਚੋਣਾਂ ਸਮੇਂ ਕਮਿਊਨਿਸਟ ਪਾਰਟੀ ਨੂੰ 27 ਫ਼ੀਸਦੀ ਵੋਟ ਮਿਲੇ ਸਨ। ਫਿਰ ਵੀ ਲੀਡਰਸ਼ਿਪ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਇਸ ਦੌਰ ਵਿਚ ਯੂਰਪੀਅਨ ਕਮਿਊਨਿਜ਼ਮ ਨੂੰ ਬਚਾਈ ਰੱਖਣ ਲਈ ਬਦਲਣਾ ਪਵੇਗਾ। ਨਵੀਂ ਬਣੀ ਸੱਜੇ ਪੱਖੀ ਡੈਮੋਕ੍ਰੇਟਿਕ ਪਾਰਟੀ ਨੇ 1996 ਵਿਚ 21 ਫ਼ੀਸਦੀ ਵੋਟਾਂ ਨਾਲ ਆਪਣੀ ਸਰਕਾਰ ਬਣਾਈ। ਇਸ ਜੇਤੂ ਗਠਜੋੜ ਨੂੰ 'ਓਲਿਵ ਟਰੀਅ' ਵਜੋਂ ਜਾਣਿਆ ਜਾਣ ਲੱਗਾ।
ਮੇਰੇ ਮੇਜ਼ਬਾਨ ਨੇ ਦੁੱਖ ਜਤਾਇਆ ਕਿ ਭਾਰਤੀ ਕਮਿਊਨਿਸਟ ਪਾਰਟੀ ਨੂੰ ਵੀ ਅਜਿਹੇ ਉੱਦਮਾਂ ਦੀ ਜ਼ਰੂਰਤ ਹੈ ਜਿਸ ਨਾਲ ਉਹ ਸਮੇਂ ਦੀ ਹਾਣੀ ਬਣ ਸਕੇ। ਉਨ੍ਹਾਂ ਸੁਚੇਤ ਕਰਦੇ ਹੋਏ ਕਿਹਾ ਕਿ ਆਪਣੇ-ਆਪ 'ਚ ਬਦਲਾਅ ਨਾ ਲਿਆਉਣਾ ਖ਼ਤਰਨਾਕ ਹੈ, ਖ਼ਾਸ ਕਰ ਜਦੋਂ ਸਾਰੇ ਪਾਸੇ ਰਾਜਨੀਤਕ ਅਤੇ ਸਮਾਜਿਕ ਪੱਧਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ।
ਇਸ ਦੋਸਤਾਨਾ ਗੱਲਬਾਤ ਨੇ ਮੇਰੇ ਦਿਮਾਗ ਨੂੰ ਪ੍ਰੇਸ਼ਾਨ ਕੀਤਾ ਜਦੋਂ ਪਿਛਲੇ ਦਿਨੀਂ ਤ੍ਰਿਪੁਰਾ ਵਿਚ ਕਮਿਊਨਿਸਟ ਸਰਕਾਰ ਦਾ ਪਤਨ ਹੋਇਆ। ਭਾਵੇਂ, ਵੋਟਾਂ ਸਮੇਂ ਹੋਈ ਹਾਰ ਕਮਿਊਨਿਸਟਾਂ ਲਈ ਕੋਈ ਨਵੀਂ ਨਹੀਂ ਸੀ। ਤ੍ਰਿਪੁਰਾ ਵਿਚ ਉਹ ਪਹਿਲਾਂ ਵੀ ਅਜਿਹੀਆਂ ਹਾਰਾਂ ਦੇਖ ਚੁੱਕੇ ਹਨ। ਇਹ ਤਾਂ ਸਾਫ਼ ਤੌਰ 'ਤੇ ਜ਼ਾਹਰ ਹੈ ਕਿ ਨਰਿੰਦਰ ਮੋਦੀ ਦਾ ਇਹ ਮੰਨਣਾ ਕਿ ਤ੍ਰਿਪੁਰਾ ਵਿਚ ਹੋਈ ਜਿੱਤ ਇਕ 'ਵਿਚਾਰਾਂ ਦੀ ਜਿੱਤ' ਹੈ ਸਿਰਫ ਇਕ ਭਰਮ ਹੀ ਹੈ। ਇਸ ਦਾ ਸਿੱਧਾ-ਸਿੱਧਾ ਸੱਚ ਤਾਂ ਇਹ ਹੈ ਕਿ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਲੋਂ ਕੀਤੀ ਗਈ ਪੁਰਜ਼ੋਰ ਪੈਸੇ ਦੀ ਵਰਤੋਂ ਦਾ ਕਮਿਊਨਿਸਟ ਸਾਹਮਣਾ ਨਹੀਂ ਕਰ ਸਕੇ ਅਤੇ ਨਾ ਹੀ ਉਨ੍ਹਾਂ ਵਲੋਂ ਵੋਟਾਂ ਦੇ ਨਜ਼ਰੀਏ ਤੋਂ ਬਣਾਏ ਗਏ ਗਠਜੋੜ ਦਾ ਮੁਕਾਬਲਾ ਕਮਿਊਨਿਸਟਾਂ ਤੋਂ ਹੋ ਸਕਿਆ। ਪਿਛਲੇ ਕੁਝ ਸਮੇਂ ਤੋਂ ਆਖਿਆ ਜਾ ਰਿਹਾ ਹੈ ਕਿ ਕਮਿਊਨਿਸਟ ਪਾਰਟੀਆਂ ਆਪਣੇ ਜਨ ਆਧਾਰ ਨੂੰ ਹੋਰਾਂ ਪਾਰਟੀਆਂ ਹੱਥ ਗੁਆ ਰਹੀਆਂ ਹਨ। ਜਦਕਿ ਅਸਲੀਅਤ ਇਹ ਹੈ ਕਿ ਦੇਸ਼ ਲਗਾਤਾਰ ਬਦਲਾਅ ਦੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਇਸ ਸਮੇਂ ਰਾਜਨੀਤਕ ਪਾਰਟੀਆਂ ਖ਼ਾਸ ਕਰ ਕਮਿਊਨਿਸਟ ਪਾਰਟੀਆਂ ਨੂੰ ਜ਼ਰੂਰਤ ਹੈ ਕਿ ਉਹ ਆਪਣੇ-ਆਪ ਨੂੰ ਬਦਲਣ ਅਤੇ ਮੁੜ ਸੁਰਜੀਤ ਹੋਣ। ਤੁਲਨਾਤਮਕ ਤੌਰ 'ਤੇ ਭਾਜਪਾ ਦੇ ਸਫ਼ਲ ਹੋਣ ਦਾ ਕਾਰਨ ਉਸ ਦਾ ਲੋਕਾਂ ਦੀਆਂ ਵਧਦੀਆਂ ਸਮਾਜਿਕ ਖਾਹਿਸ਼ਾਂ ਦੇ ਮੁਤਾਬਿਕ ਆਪਣੇ-ਆਪ ਨੂੰ ਢਾਲਣਾ ਹੈ।
ਪਰ ਦੂਜੇ ਪਾਸੇ ਕਮਿਊਨਿਸਟਾਂ ਦੀ ਸੀਮਤ ਸੋਚ ਅਤੇ ਇਕੋ ਵਿਚਾਰਧਾਰਾ ਨੂੰ ਅਪਣਾਈ ਰੱਖਣਾ ਤੇ ਪਿਛਲੇ ਇਕ ਦਹਾਕੇ 'ਚ ਭਾਰਤੀ ਸਮਾਜ ਵਿਚ ਆਈ ਤਬਦੀਲੀ ਨੂੰ ਸਮਝਣਾ ਵੀ ਕਮਿਊਨਿਸਟ ਪਾਰਟੀਆਂ ਨੂੰ ਖੋਰਾ ਲੱਗਣ ਦਾ ਇਕ ਮੁੱਖ ਕਾਰਨ ਹੈ। ਭਾਵੇਂ ਉਹ ਆਪਣੀ ਵਿਚਾਰਧਾਰਾ ਪ੍ਰਤੀ ਦ੍ਰਿੜ੍ਹ ਅਤੇ ਅਨੁਸ਼ਾਸਿਤ ਹਨ ਪਰ ਮਹੱਤਵਪੂਰਨ ਇਹ ਹੈ ਕਿ ਕਮਿਊਨਿਸਟ ਪਾਰਟੀਆਂ ਆਪਣੀ ਹੋਂਦ ਗੁਆ ਰਹੀਆਂ ਹਨ। ਉਨ੍ਹਾਂ ਦੀ ਵਿਚਾਰਧਾਰਾ 'ਤੇ ਉਂਗਲ ਉਠਾਈ ਜਾ ਰਹੀ ਹੈ। ਭਾਵੇਂ ਕਮਿਊਨਿਸਟ ਪਾਰਟੀਆਂ ਆਪਣੇ ਸਿਧਾਂਤਾਂ 'ਤੇ ਲੋਕਾਂ ਲਈ ਸੰਘਰਸ਼ਸ਼ੀਲ ਹੋਣ ਦਾ ਦਾਅਵਾ ਕਰਦੀਆਂ ਹਨ ਪਰ ਸਮਾਜ ਦੀਆਂ ਉਮੀਦਾਂ ਅਤੇ ਜ਼ਰੂਰਤਾਂ ਦੇ ਅਨੁਸਾਰ ਇਹ ਪ੍ਰਸੰਗਿਕ ਨਹੀਂ ਰਹੀ।
ਤ੍ਰਿਪੁਰਾ ਚੋਣਾਂ ਦੇ ਨਤੀਜਿਆਂ ਵਿਚ ਇਕ ਚੀਜ਼ ਜਿਹੜੀ ਉਮੀਦਾਂ ਅਤੇ ਜ਼ਰੂਰਤਾਂ ਤੋਂ ਵੱਧ ਉੱਭਰ ਕੇ ਸਾਹਮਣੇ ਆਈ ਉਹ ਸੀ ਇਕ ਛੋਟਾ ਜਿਹਾ ਸ਼ਬਦ 'ਰੁਜ਼ਗਾਰ'। ਤ੍ਰਿਪੁਰਾ ਵਿਚ ਕਮਿਊਨਿਸਟ ਸਰਕਾਰ ਅਤੇ ਇਸ ਦੇ ਮੁੱਖ ਮੰਤਰੀ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ, ਪਾਰਦਰਸ਼ਤਾ ਅਤੇ ਮਾਣ-ਸਨਮਾਨ ਨੂੰ ਕਾਫੀ ਸਰਾਹਿਆ ਜਾਂਦਾ ਰਿਹਾ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਬੇਰੁਜ਼ਗਾਰੀ ਦੀ ਗੰਭੀਰ ਸਥਿਤੀ ਦੇ ਪੱਖ ਤੋਂ ਤ੍ਰਿਪੁਰਾ ਦਾ ਨਾਂਅ ਲਿਸਟ ਵਿਚ ਉੱਪਰ ਹੀ ਆਉਂਦਾ ਹੈ।


(ਮੰਦਿਰਾ ਪਬਲੀਕੇਸ਼ਨਜ਼)

ਕੱਲ੍ਹ ਜਨਮ ਦਿਨ 'ਤੇ ਵਿਸ਼ੇਸ਼

ਅਜੋਕੀ ਰਾਜਨੀਤੀ ਵਿਚ ਡਾ: ਰਾਮ ਮਨੋਹਰ ਲੋਹੀਆ ਦੀ ਪ੍ਰਸੰਗਿਕਤਾ

ਡਾ: ਰਾਮ ਮਨੋਹਰ ਲੋਹੀਆ ਭਾਰਤ ਦੇ ਰਾਜਨੀਤਕ ਇਤਿਹਾਸ ਵਿਚ ਅਜਿਹਾ ਨਾਂਅ ਹੈ, ਜਿਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਆਜ਼ਾਦ ਭਾਰਤ ਦੇ ਪੁਨਰ ਨਿਰਮਾਣ ਸਬੰਧੀ ਆਪਣੇ ਮੌਲਿਕ ਵਿਚਾਰਾਂ ਨੂੰ ਨਾ ਸਿਰਫ਼ ਖੁੱਲ੍ਹ ਕੇ ਪ੍ਰਗਟ ਕੀਤਾ ਸਗੋਂ ਇਨ੍ਹਾਂ ਨੂੰ ...

ਪੂਰੀ ਖ਼ਬਰ »

ਕਿਵੇਂ ਹੋਵੇ ਜਲ ਸਰੋਤਾਂ ਦੀ ਸੁਚੱਜੀ ਵਰਤੋਂ ?

ਵਿਸ਼ਵ ਜਲ ਦਿਵਸ 'ਤੇ ਵਿਸ਼ੇਸ਼

ਪੰਜਾਂ ਪਾਣੀਆਂ ਦੀ ਧਰਤ ਅਖਵਾਉਂਦਾ ਪੰਜਾਬ ਇਸ ਸਮੇਂ ਸਭ ਤੋਂ ਵੱਧ ਜਲ ਸੰਕਟ ਨਾਲ ਜੂਝ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਖੇਤੀ ਲਈ ਪਾਣੀ ਹਾਸਲ ਕਰਨ ਲਈ 1200 ਫੁੱਟ ਡੂੰਘਾ ਜਾਣਾ ਪੈ ਰਿਹਾ ਹੈ। ਗੜ੍ਹਸ਼ੰਕਰ ਦੇ ਬੀਣੇ ਵਾਲ ਵਿਚ ਸਿੰਚਾਈ ਲਈ ਜਿਹੜਾ ਬੋਰ ਕੀਤਾ ਗਿਆ ਹੈ ਉਸ ...

ਪੂਰੀ ਖ਼ਬਰ »

ਚੁਣੌਤੀਪੂਰਨ ਬਜਟ ਇਜਲਾਸ

ਹਫ਼ਤੇ ਭਰ ਲਈ ਸ਼ੁਰੂ ਹੋਇਆ ਪੰਜਾਬ ਦਾ ਬਜਟ ਇਜਲਾਸ ਪਹਿਲੇ ਦਿਨ ਹੀ ਕਾਫ਼ੀ ਰੌਲੇ-ਰੱਪੇ ਵਾਲਾ ਰਿਹਾ। ਕਿਉਂਕਿ ਅਕਾਲੀ ਦਲ ਅਤੇ ਭਾਜਪਾ ਨੇ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੇ ਨਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਵਿਧਾਨ ਸਭਾ ਦੇ ਘਿਰਾਓ ਦਾ ਪਹਿਲਾਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX