ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  40 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਮਾਲੇਗਾਓਂ ਧਮਾਕਾ ਦੇ ਪੀੜਤ ਨੇ ਸਾਧਵੀ ਪ੍ਰਗਿਆ ਦੀ ਉਮੀਦਵਾਰੀ ਦੇ ਖ਼ਿਲਾਫ਼ ਕੀਤੀ ਸ਼ਿਕਾਇਤ
. . .  about 3 hours ago
ਨਵੀਂ ਦਿੱਲੀ, 18 ਅਪ੍ਰੈਲ- ਭਾਰਤੀ ਜਨਤਾ ਪਾਰਟੀ ਵੱਲੋਂ ਮਾਲੇਗਾਓਂ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਦਿੱਤੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਹੁਣ ਮਾਲੇਗਾਓਂ ਧਮਾਕੇ ਦੇ ਪੀੜਤ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਦੀ ....
ਪਾਕਿਸਤਾਨ ਦੇ ਵਿੱਤ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਇਸਲਾਮਾਬਾਦ, 18 ਅਪ੍ਰੈਲ- ਵਿੱਤੀ ਸੰਕਟ ਤੋਂ ਜੂਝ ਰਹੇ ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ 'ਤੇ ਅੰਤਿਮ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਿਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ....
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  about 4 hours ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  about 4 hours ago
ਲਖਨਊ, 18 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ....
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  about 4 hours ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  about 4 hours ago
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  about 4 hours ago
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  about 5 hours ago
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  about 5 hours ago
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  about 5 hours ago
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  about 6 hours ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  about 6 hours ago
ਹੁਣ ਵੱਟਸਐਪ 'ਤੇ ਨਹੀਂ ਹੋਵੇਗਾ ਪੰਜਾਬ ਸਰਕਾਰ ਦਾ ਕੋਈ ਵੀ ਕੰਮ
. . .  about 5 hours ago
ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੇ ਜਾਣ 'ਤੇ ਉਮਰ ਅਬਦੁੱਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  about 6 hours ago
ਵਾਪਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 6 hours ago
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ 'ਤੇ ਇਕ ਵਿਅਕਤੀ ਨੇ ਸੁੱਟੀ ਜੁੱਤੀ
. . .  about 6 hours ago
ਸੁਲਤਾਨਪੁਰ ਲੋਕ ਸਭਾ ਸੀਟ ਤੋਂ ਮੇਨਕਾ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 7 hours ago
ਲਖਨਊ : ਨਾਮਜ਼ਦਗੀ ਭਰਨ ਤੋਂ ਬਾਅਦ ਪੂਨਮ ਸਿਨਹਾ ਨੇ ਕੀਤਾ ਰੋਡ ਸ਼ੋਅ
. . .  about 7 hours ago
ਪੱਛਮੀ ਬੰਗਾਲ: ਰਾਏਗੰਜ 'ਚ ਸੀ.ਪੀ.ਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹੋਇਆ ਹਮਲਾ
. . .  about 7 hours ago
ਪੁਰਤਗਾਲ 'ਚ ਸੈਲਾਨੀਆ ਨਾਲ ਭਰੀ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 29 ਮੌਤਾਂ, 28 ਜ਼ਖਮੀ
. . .  about 7 hours ago
ਛੱਤੀਸਗੜ੍ਹ 'ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ
. . .  about 8 hours ago
ਬੀ.ਕੇ.ਯੂ. ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ
. . .  about 8 hours ago
ਪੱਛਮੀ ਬੰਗਾਲ : ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
. . .  about 8 hours ago
ਕਰੋੜਾਂ ਦੀ ਹੈਰੋਇਨ ਸਮੇਤ ਦੋ ਕਾਬੂ
. . .  about 8 hours ago
ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ
. . .  about 8 hours ago
ਤਾਮਿਲਨਾਡੂ 'ਚ 11 ਵਜੇ ਤੱਕ 30.62 ਫ਼ੀਸਦੀ ਹੋਈ ਵੋਟਿੰਗ
. . .  about 8 hours ago
ਛੱਤੀਸਗੜ੍ਹ 'ਚ 11 ਵਜੇ ਤੱਕ 26.2 ਅਤੇ ਅਸਮ 'ਚ 26.39 ਫ਼ੀਸਦੀ ਹੋਈ ਵੋਟਿੰਗ
. . .  about 8 hours ago
ਪੂਨਮ ਸਿਨਹਾ ਨੇ ਲੋਕ ਸਭਾ ਚੋਣਾਂ ਦੇ ਲਈ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 8 hours ago
ਸਿਰ ਵੱਢ ਕੇ ਕਤਲ ਕੀਤੀ ਲੜਕੀ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਕਾਬੂ
. . .  about 9 hours ago
ਲੋਕ ਸਭਾ ਚੋਣਾਂ : ਉੱਤਰ ਪ੍ਰਦੇਸ਼ 'ਚ 11 ਵਜੇ ਤੱਕ 24.31 ਫ਼ੀਸਦੀ ਹੋਈ ਵੋਟਿੰਗ
. . .  about 9 hours ago
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹੋਏ ਹਮਲੇ 'ਚ 14 ਮੌਤਾਂ
. . .  about 9 hours ago
ਸ੍ਰੀ ਮੁਕਤਸਰ ਸਾਹਿਬ: ਜਗਮੀਤ ਸਿੰਘ ਬਰਾੜ 19 ਨੂੰ ਅਕਾਲੀ ਦਲ 'ਚ ਹੋਣਗੇ ਸ਼ਾਮਲ
. . .  about 9 hours ago
ਲੋਕ ਸਭਾ ਚੋਣਾਂ : ਬਿਹਾਰ 'ਚ 10 ਵਜੇ ਤੱਕ 19.5 ਫ਼ੀਸਦੀ ਹੋਈ ਵੋਟਿੰਗ
. . .  about 9 hours ago
ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 9 hours ago
ਛੱਤੀਸਗੜ੍ਹ : ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
. . .  about 10 hours ago
ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨਾਲ ਚੋਣਾਂ ਸਬੰਧੀ ਅੱਜ ਵਿਚਾਰ ਵਟਾਂਦਰਾ ਕਰਨਗੇ ਸਰਕਾਰੀਆ
. . .  about 9 hours ago
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਪਾਈ ਵੋਟ
. . .  about 10 hours ago
ਉੜੀਸਾ: ਬੋਲਾਂਗੀਰ 'ਚ ਪੋਲਿੰਗ ਬੂਥ 'ਤੇ ਈ.ਵੀ.ਐਮ ਮਸ਼ੀਨ ਹੋਈ ਖ਼ਰਾਬ, ਰੋਕੀ ਵੋਟਿੰਗ
. . .  about 10 hours ago
9 ਵਜੇ ਤੱਕ ਅਸਮ ਵਿਚ 9.51 ਫ਼ੀਸਦੀ, ਜੰਮੂ ਕਸ਼ਮੀਰ 'ਚ 0.99 ਫ਼ੀਸਦੀ, ਕਰਨਾਟਕਾ 'ਚ 1.14 ਫ਼ੀਸਦੀ
. . .  about 11 hours ago
ਕਮਲ ਹਸਨ ਤੇ ਸ਼ਰੂਤੀ ਹਸਨ ਨੇ ਪਾਈ ਵੋਟ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਚੇਤ ਸੰਮਤ 550
ਿਵਚਾਰ ਪ੍ਰਵਾਹ: ਕਿਸੇ ਉੱਚੇ ਮੁਕਾਮ 'ਤੇ ਪਹੁੰਚਣਾ ਕੁਝ ਸੌਖਾ ਹੈ ਪਰ ਉਸ ਨੂੰ ਕਾਇਮ ਰੱਖਣਾ ਬਹੁਤ ਔਖਾ ਹੈ। -ਅਗਿਆਤ

ਖੇਡ ਸੰਸਾਰ

ਮਹਿਲਾ ਤਿਕੋਣੀ ਟੀ-20 ਅੱਜ ਤੋਂ

ਮੁੰਬਈ, 21 ਮਾਰਚ (ਏਜੰਸੀ)- ਆਸਟ੍ਰੇਲੀਆ ਨਾਲ ਤਿੰਨ ਇਕ ਦਿਨਾ ਮੈਚਾਂ ਦੀ ਲੜੀ 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਤਿਕੋਣੀ ਟੀ-20 ਲੜੀ 'ਚ ਉੱਤਰੇਗੀ | ਮੁੰਬਈ 'ਚ 22 ਮਾਰਚ ਨੂੰ ਖੇਡੇ ਜਾਣ ਆਪਣੇ ਪਹਿਲੇ ਮੈਚ ਵਿਚ ਭਾਰਤੀ ਟੀਮ ਇਸੇ ਵਿਰੋਧੀ ਟੀਮ ਿਖ਼ਲਾਫ਼ ਮੈਦਾਨ 'ਚ ਆਵੇਗੀ | ਇੰਗਲੈਂਡ ਇਸ ਟੂਰਨਾਮੈਂਟ ਦੀ ਤੀਜੀ ਟੀਮ ਹੈ | ਲੜੀ ਦੇ ਸਾਰੇ ਮੈਚ ਕਿ੍ਕਟ ਕਲੱਬ ਆਫ਼ ਇੰਡੀਆ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਜਾਣਗੇ | ਭਾਰਤੀ ਟੀਮ ਅਫਰੀਕਾ ਿਖ਼ਲਾਫ਼ ਪੰਜ ਟੀ-20 ਮੈਚਾਂ ਦੀ ਲੜੀ 'ਚ 3-1 ਨਾਲ ਜਿੱਤ ਤੋਂ ਪੇ੍ਰਰਨਾ ਲੈਣੀ ਚਾਹੇਗੀ, ਪਰ ਆਸਟ੍ਰੇਲੀਆ ਿਖ਼ਲਾਫ਼ ਤਿੰਨੋਂ ਇਕ ਦਿਨਾ ਮੈਚਾਂ 'ਚ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ | ਅਜਿਹੇ 'ਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਲਈ ਜਿੱਤ ਦਾ ਰਸਤਾ ਆਸਾਨ ਨਹੀਂ ਹੋਵੇਗਾ, ਚਾਹੇ ਖੇਡ ਦਾ ਸਰੂਪ ਵੱਖਰਾ ਹੈ | ਆਸਟ੍ਰੇਲੀਆ ਿਖ਼ਲਾਫ਼ ਲਗਾਤਾਰ ਮੈਚਾਂ ਵਿਚ ਅਰਧ ਸੈਂਕੜਾ ਜੜਨ ਵਾਲੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗੀ | ਹੋਰ ਬੱਲੇਬਾਜ਼ਾਂ 'ਚ ਹਰਮਨਪ੍ਰੀਤ ਕੌਰ ਤੇ ਮਿਤਾਲੀ ਰਾਜ 'ਤੇ ਭਾਰਤੀ ਬੱਲੇਬਾਜ਼ੀ ਕਾਫ਼ੀ ਹੱਦ ਤੱਕ ਨਿਰਭਰ ਹੈ | ਇਨ੍ਹਾਂ ਦੋਵਾਂ ਨੂੰ ਨਾ ਸਿਰਫ਼ ਟਿਕ ਕੇ ਖੇਡਣਾ ਹੋਵੇਗਾ, ਸਗੋਂ ਵੱਡਾ ਸਕੋਰ ਬਣਾਉਣ ਦੀ ਵੀ ਜ਼ਰੂਰਤ ਹੈ | ਵੇਦਾ ਕ੍ਰਿਸ਼ਨਾਮੂਰਤੀ ਤੇ ਹਰਫ਼ਨਮੌਲਾ ਪੂਜਾ ਵਸਤਾਕਰ ਦੇ ਰੂਪ 'ਚ ਵਧੀਆ ਬੱਲੇਬਾਜ਼ੀ ਹੈ | ਜੇਮਿਮਾ ਨੇ ਵੀ ਤੀਜੇ ਇਕ ਦਿਨਾ 'ਚ ਆਪਣੀ ਪ੍ਰਤਿਭਾ ਦਿਖਾਈ ਸੀ | ਝੂਲਨ ਗੋਸਵਾਮੀ ਦੇ ਸੱਟ ਤੋਂ ਉੱਭਰਨ ਨਾਲ ਟੀਮ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਮਿਲੀ ਹੈ | ਉਸ ਨਾਲ ਸ਼ਿਖਾ ਪਾਂਡੇ ਗੇਂਦਬਾਜ਼ੀ ਦੀ ਅਗਵਾਈ ਕਰੇਗੀ | ਭਾਰਤੀ ਸਪਿਨਰਾਂ 'ਚ ਦੀਪਤੀ ਸ਼ਰਮਾ ਤੇ ਪੂਨਮ ਯਾਦਵ ਹੈ, ਜਿਨ੍ਹਾਂ ਨੇ ਦੱਖਣੀ ਅਫਰੀਕਾ ਿਖ਼ਲਾਫ਼ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ | ਦੂਜੇ ਪਾਸੇ ਆਸਟ੍ਰੇਲੀਅਨ ਟੀਮ ਵੀ ਆਪਣੀ ਜੇਤੂ ਮੁਹਿੰਮ ਜਾਰੀ ਰੱਖਣ ਦੀ ਕੋਸ਼ਿਸ਼ ਵਿਚ ਹੀ ਉੱਤਰੇਗੀ |
ਵਿਰੋਧੀ ਟੀਮਾਂ ਨੂੰ ਸਖ਼ਤ ਚੁਣੌਤੀ ਦੇਵਾਂਗੇ-ਹਰਮਨ
ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਚਾਹੇ ਜ਼ਿਆਦਾ ਅਨੁਭਵੀ ਨਹੀਂ ਹੈ, ਪਰ ਉਹ ਇੰਗਲੈਂਡ ਤੇ ਆਸਟ੍ਰੇਲੀਆ ਿਖ਼ਲਾਫ਼ 22 ਮਾਰਚ ਤੋਂ ਸ਼ੁਰੂ ਹੋਣ ਵਾਲੀ ਤਿਕੋਣੀ ਟੀ-20 ਲੜੀ 'ਚ ਕੋਈ ਕਸਰ ਨਹੀਂ ਛੱਡਣਗੇ | ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਉਹ ਇਨ੍ਹਾਂ ਵਿਦੇਸ਼ੀ ਖਿਡਾਰਨਾਂ ਵਾਂਗ ਦਮਦਾਰ ਨਹੀਂ ਹਨ, ਪਰ ਉਹ ਹਰ ਦਿਨ ਇਸ 'ਤੇ ਅਭਿਆਸ ਕਰ ਰਹੇ ਹਨ |
ਏਕਤਾ ਦੀ ਜਗ੍ਹਾ ਖੇਡੇਗੀ ਰਾਜੇਸ਼ਵਰੀ
ਭਾਰਤੀ ਚੋਣ ਕਮੇਟੀ ਨੇ ਟੀਮ 'ਚ ਏਕਤਾ ਬਿਸ਼ਟ ਦੀ ਜਗ੍ਹਾ ਰਾਜੇਸ਼ਵਰੀ ਗਾਇਕਵਾੜ ਨੂੰ ਸ਼ਾਮਿਲ ਕੀਤਾ ਹੈ | ਇਸ ਸਬੰਧੀ ਬੀ.ਸੀ.ਸੀ.ਆਈ. ਨੇ ਇਕ ਬਿਆਨ 'ਚ ਕਿਹਾ ਕਿ ਏਕਤਾ ਦੀ ਉਂਗਲੀ 'ਤੇ ਸੱਟ ਲੱਗਣ ਕਾਰਨ ਉਸ ਨੂੰ 10 ਦਿਨ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਿਖ਼ਲਾਫ਼ ਵਦੋਦਰਾ 'ਚ ਖੇਡੇ ਗਏ ਇਕ ਦਿਨਾ ਮੈਚ ਵਿਚ ਉਸ ਨੂੰ ਇਹ ਸੱਟ ਲੱਗੀ ਸੀ |

ਰਾਸ਼ਟਰਮੰਡਲ ਖੇਡਾਂ : ਸਰਬੋਤਮ ਪ੍ਰਦਰਸ਼ਨ ਕਰਨ ਚਾਹੁੰਦੀ ਹੈ ਸੀਮਾ ਪੂਨੀਆ

ਨਵੀਂ ਦਿੱਲੀ, 21 ਮਾਰਚ (ਏਜੰਸੀ)- ਸੀਮਾ ਪੂਨੀਆ ਚਾਹੇ ਪਹਿਲਾਂ ਡੋਪਿੰਗ ਕਾਰਨ ਚਰਚਾ 'ਚ ਰਹੀ ਹੋਵੇ, ਪਰ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਉਹ ਭਾਰਤੀ ਅਥਲੀਟਾਂ 'ਚ ਸੋਨ ਤਗਮੇ ਦੀ ਚੋਟੀ ਦੀ ਦਾਅਵੇਦਾਰ ਹੈ | ਡਿਸਕਸ ਥ੍ਰੋਅ ਦੀ ਇਹ ਖਿਡਾਰਨ ਵੀ ਇਨ੍ਹਾਂ ...

ਪੂਰੀ ਖ਼ਬਰ »

ਸਾਤਵਿਕ ਤੇ ਚਿਰਾਗ ਦੀ ਨਜ਼ਰ ਤਗਮੇ 'ਤੇ

ਬੈਡਮਿੰਟਨ 'ਚ ਭਾਰਤ ਦੇ ਚੋਟੀ ਦੇ ਸਿੰਗਲ ਖਿਡਾਰੀਆਂ ਤੋਂ ਗੋਲਡ ਕਾਸਟ ਦੀਆਂ ਰਾਸ਼ਟਰਮੰਡਲ ਖੇਡਾਂ 'ਚ ਕਾਫ਼ੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ, ਪਰ ਸਾਤਵਿਕ ਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈਟੀ ਦੀਆਂ ਨਜ਼ਰਾਂ ਇਨ੍ਹਾਂ ਖੇਡਾਂ ਦੇ ਪੁਰਸ਼ ਡਬਲਜ਼ 'ਚ ਦੇਸ਼ ਲਈ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ 'ਚ ਕਬੱਡੀ ਕੱਪ ਕੱਲ੍ਹ

ਫ਼ਿਰੋਜ਼ਪੁਰ, 21 ਮਾਰਚ (ਪਰਮਿੰਦਰ ਸਿੰਘ)- 23 ਮਾਰਚ ਨੂੰ ਭਾਰਤ-ਪਾਕਿਤਸਾਨ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਹੀਦ ...

ਪੂਰੀ ਖ਼ਬਰ »

ਆਈ.ਪੀ.ਐਲ.-11 'ਚ ਹੋਵੇਗੀ ਡੀ.ਆਰ.ਐਸ. ਦੀ ਵਰਤੋਂ

ਮੁੰਬਈ, 21 ਮਾਰਚ (ਏਜੰਸੀ)- ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ 'ਚ ਅੰਪਾਇਰਾਂ ਦੇ ਫ਼ੈਸਲੇ ਦੀ ਸਮੀਖਿਆ ਪ੍ਰਣਾਲੀ (ਡੀ.ਆਰ.ਐਸ.) ਦੀ ਵਰਤੋਂ ਕੀਤੀ ਜਾਵੇਗੀ, ਜਿਸ ਦਾ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਇਸਤੇਮਾਲ ਹੋ ਰਿਹਾ ਹੈ | ਆਈ.ਪੀ.ਐਲ. ਚੇਅਰਮੈਨ ਰਾਜੀਵ ...

ਪੂਰੀ ਖ਼ਬਰ »

ਭਾਂਬਰੀ ਨੇ ਮਿਆਮੀ ਓਪਨ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ, 21 ਮਾਰਚ (ਏਜੰਸੀ)- ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਭਾਰਤ ਦੇ ਸਟਾਰ ਟੈਨਿਸ ਖਿਡਾਰੀ ਯੂਕੀ ਭਾਂਬਰੀ ਨੇ ਮਿਆਮੀ ਓਪਨ ਦੇ ਮੁੱਖ ਰਾਊਾਡ ਲਈ ਕੁਆਲੀਫਾਈ ਕਰ ਲਿਆ ਹੈ | ਇਹ ਲਗਾਤਾਰ ਦੂਜਾ ਮੌਕਾ ਹੈ, ਜਦ ਯੂਕੀ ਨੇ ਕਿਸੇ ਏ.ਟੀ.ਪੀ. ਟੂਰਨਾਮੈਂਟ ਲਈ ...

ਪੂਰੀ ਖ਼ਬਰ »

ਬਾਰਿਸ਼ ਨੇ ਵੈਸਟਇੰਡੀਜ਼ ਨੂੰ ਦਿਵਾਈ ਵਿਸ਼ਵ ਕੱਪ ਦੀ ਟਿਕਟ

ਹਰਾਰੇ, 21 ਮਾਰਚ (ਏਜੰਸੀ)- ਵੈਸਟਇੰਡੀਜ਼ ਟੀਮ ਨੇ ਅੱਜ ਬਾਰਿਸ਼ ਦੀ ਮਿਹਰਬਾਨੀ ਨਾਲ ਸਕਾਟਲੈਂਡ ਨੂੰ ਵਿਸ਼ਵ ਕੱਪ ਕੁਆਲੀਫਾਇਰ ਸੁਪਰ-6 ਮੈਚ ਵਿਚ ਡਕਵਰਥ ਲੁਈਸ ਪ੍ਰਣਾਲੀ ਦੇ ਆਧਾਰ 'ਤੇ 5 ਵਿਕਟਾਂ ਨਾਲ ਹਰਾ ਕੇ ਕ੍ਰਿਕਟ ਦੇ ਮਹਾਂਕੁੰਭ 'ਚ ਜਗ੍ਹਾ ਬਣਾ ਲਈ ਹੈ | ਦੋ ਵਾਰ ਦੀ ...

ਪੂਰੀ ਖ਼ਬਰ »

ਇੰਗਲੈਂਡ ਿਖ਼ਲਾਫ਼ ਟੈਸਟ ਲਈ ਟੇਲਰ ਫਿ ੱਟ

ਆਕਲੈਂਡ, 21 ਮਾਰਚ (ਏਜੰਸੀ)- ਨਿਊਜ਼ੀਲੈਂਡ ਦੇ ਸੀਨੀਅਰ ਬੱਲੇਬਾਜ਼ ਰਾਸ ਟੇਲਰ ਨੂੰ ਇੰਗਲੈਂਡ ਿਖ਼ਲਾਫ਼ ਕੱਲ੍ਹ ਤੋਂ ਆਕਲੈਂਡ ਈਡਨ ਪਾਰਕ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਕ੍ਰਿਕਟ ਮੈਚ ਲਈ ਅੱਜ ਫਿੱਟ ਐਲਾਨਿਆ ਗਿਆ ਹੈ | ਟੇਲਰ ਕਮਰ ਦੀ ਸੱਟ ਤੇ ਪੇਟ ਦੀ ਸਮੱਸਿਆ ...

ਪੂਰੀ ਖ਼ਬਰ »

ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ

ਪੰਜਾਬ ਦੇ ਅਜੇ ਗੋਗਨਾ ਨੇ ਜਿੱਤਿਆ ਚਾਂਦੀ ਦਾ ਤਗਮਾ

ਜਲੰਧਰ, 21 ਮਾਰਚ (ਜਤਿੰਦਰ ਸਾਬੀ)- ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਜੋ ਰਾਂਚੀ ਵਿਖੇ ਕਰਵਾਈ ਗਈ, ਇਸ ਚੈਂਪੀਅਨਸ਼ਿਪ ਦੇ +120 ਕਿੱਲੋ ਭਾਰ ਵਰਗ 'ਚ ਪੰਜਾਬ ਦੇ ਕਸਬਾ ਭੁਲੱਥ ਦੇ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ ਨੇ ਬੈਂਚ ਪ੍ਰੈਸ ਦੇ ਮੁਕਾਬਲੇ 'ਚ 207.5 ਕਿੱਲੋ ਭਾਰ ...

ਪੂਰੀ ਖ਼ਬਰ »

ਫੈਡਰੇਸ਼ਨ ਕੱਪ ਪਾਵਰਲਿਫਟਿੰਗ ਚੈਂਪੀਅਨਸ਼ਿਪ

ਪੰਜਾਬ ਨੇ ਓਵਰਆਲ ਦੂਜਾ ਸਥਾਨ ਹਾਸਲ ਕੀਤਾ

ਜਲੰਧਰ, 21 ਮਾਰਚ (ਜਤਿੰਦਰ ਸਾਬੀ)- ਫੈੱਡਰੇਸ਼ਨ ਕੱਪ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਜੋ ਜਮਸ਼ੇਦਪੁਰ ਵਿਖੇ ਕਰਵਾਈ ਗਈ, ਇਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਖਿਡਾਰੀਆਂ ਨੇ ਓਵਰਆਲ ਦੂਜਾ ਸਥਾਨ ਹਾਸਲ ਕੀਤਾ | ਇਹ ਜਾਣਕਾਰੀ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX